ਡੇਹਰੀਵਾਲ ਦਰੋਗਾ, 26 ਅਕਤੂਬਰ (ਹਰਦੀਪ ਸਿੰਘ ਸੰਧੂ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਮੱਲ੍ਹੀਆਂ ਪੱਕੀਆਂ 'ਚ ਬੀਤੀ 9 ਅਕਤੂਬਰ ਨੂੰ ਮੰਦਰ ਵਿਚ ਸੇਵਾ ਕਰ ਰਹੇ ਇਕ ਵਿਅਕਤੀ ਨੂੰ ਉਸ ਦੇ ਹੀ ਕੁਝ ਗੁਆਂਢੀਆਂ ਨੇ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ | ਥਾਣਾ ਕਾਹਨੂੰਵਾਨ ਦੀ ਪੁਲਿਸ ਵਲੋਂ 5 ਵਿਅਕਤੀਆਂ ਖ਼ਿਲਾਫ਼ ਜ਼ਖਮੀ ਵਿਅਕਤੀ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਹੋਇਆ ਹੈ, ਪਰ ਲਗਪਗ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਹੈ | ਇਸ ਦੇ ਚਲਦਿਆਂ ਪੀੜਤ ਜ਼ਖ਼ਮੀ ਅਤੇ ਉਸ ਦੇ ਪਰਿਵਾਰ ਵਿਚ ਪੁਲਿਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪੀੜਤ ਗੁਰਪਾਲ ਸਿੰਘ ਪੁੱਤਰ ਦਰਬਾਰਾ ਸਿੰਘ, ਉਸ ਦੀ ਪਤਨੀ ਗੁਰਵਿੰਦਰ ਕੌਰ, ਪੁੱਤਰ ਗੁਰਜਿੰਦਰ ਸਿੰਘ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੇ ਦੱਸਿਆ 19 ਅਕਤੂਬਰ ਨੂੰ ਪੁਲਿਸ ਨੇ ਗੁਰਪਾਲ ਸਿੰਘ ਦੇ ਬਿਆਨਾਂ 'ਤੇ ਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ, ਜੋਤੀ, ਪ੍ਰਦੀਪ ਸਿੰਘ ਵਾਸੀ ਮੱਲ੍ਹੀਆਂ ਪੱਕੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਪ੍ਰੰਤੂ ਇਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਪੁਲਿਸ ਨੇ ਗਿ੍ਫਤਾਰ ਕੀਤਾ ਸੀ, ਉਸ ਨੂੰ ਵੀ ਥੋੜ੍ਹੇ ਚਿਰ ਬਾਅਦ ਛੱਡ ਦਿੱਤਾ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਦੂਸਰੀ ਧਿਰ ਕੋਲੋਂ ਕਥਿਤ ਤੌਰ 'ਤੇ ਮੋਟੀ ਰਿਸ਼ਵਤ ਲੈ ਕੇ ਅੱਜ ਤੱਕ ਦੋਸ਼ੀਆਂ ਨੂੰ ਖੁੱਲ੍ਹੇਆਮ ਫਿਰਨ ਦੀ ਖੁੱਲ੍ਹ ਦੇ ਰੱਖੀ ਹੈ | ਦੋਸ਼ੀ ਅਜੇ ਵੀ ਸਾਨੂੰ ਨੂੰ ਡਰਾਉਂਦੇ ਹਨ | ਇਸ ਮੌਕੇ ਪੀੜਤ ਦੇ ਪਰਿਵਾਰ ਨੇ ਪੁਲਿਸ ਖਿਲਾਫ਼ ਭਾਰੀ ਪਿੱਟ ਸਿਆਪਾ ਕੀਤਾ | ਉਨ੍ਹਾਂ ਕਿਹਾ ਕਿ ਨਾਮਜ਼ਦ ਕੀਤੇ ਦੋਸ਼ੀਆਂ 'ਚ ਦੋ ਦੋਸ਼ੀ ਮਨਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਫ਼ੌਜ ਦੇ ਮੁਲਾਜ਼ਮ ਹਨ, ਜੋ ਕਿ ਮੁੱਖ ਦੋਸ਼ੀ ਹਨ | ਉਨ੍ਹਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇ | ਇਸ ਸਬੰਧੀ ਐੱਸ.ਐਚ.ਓ. ਕਾਹਨੂੰਵਾਨ ਪ੍ਰਭਜੋਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੁਲਿਸ ਅਧਿਕਾਰੀ ਪੜਤਾਲ ਕਰ ਰਹੇ ਹਨ, ਇਸ ਲਈ ਇਸ ਮਾਮਲੇ ਦੇ ਦੋਸ਼ੀ ਗਿ੍ਫਤਾਰ ਨਹੀਂ ਕੀਤੇ ਜਾ ਸਕਦੇ, ਪਰਿਵਾਰ ਵਲੋਂ ਲਗਾਏ ਰਿਸ਼ਵਤ ਦੇ ਦੋਸ਼ ਝੂਠੇ ਹਨ |
ਪੁਰਾਣਾ ਸ਼ਾਲਾ 26 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਕੁਝ ਦਿਨ ਪਹਿਲਾਂ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਖੇਤੀ ਬਿੱਲਾਂ ਦਾ ਰਚਿਆ ਗਿਆ ਡਰਾਮਾ ਕੋਈ ਨਵਾਂ ਨਹੀਂ ਸਗੋਂ ਅਜਿਹੇ ਡਰਾਮੇ ਰਚਣਾ ਕੈਪਟਨ ਦੀ ਪੁਰਾਣੀ ...
ਕੋਟਲੀ ਸੂਰਤ ਮੱਲ੍ਹੀ, 26 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਖਹਿਰਾ ਸੁਲਤਾਨ 'ਚ ਬੀਤੀ ਸ਼ਾਮ ਇਕ ਤੇਜ਼ ਰਫ਼ਤਾਰ ਟਰੈਕਟਰ ਇਕ ਵਿਅਕਤੀ ਦੇ ਉੱਪਰੋਂ ਦੀ ਲੰਘਣ ਕਰ ਕੇ ਬਜ਼ੁਰਗ ਕਿਸਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ | ਇਸ ਸਬੰਧੀ ਕਿਸਾਨ ਹਰਚਰਨ ...
ਗੁਰਦਾਸਪੁਰ, 26 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਸਥਾਨਿਕ ਥਾਣਾ ਸਿਟੀ ਵਲੋਂ ਇਕ ਔਰਤ ਨੰੂ ਭਾਰੀ ਮਾਤਰਾ ਵਿਚ ਦੇਸੀ ਸ਼ਰਾਬ ਸਮੇਤ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਵਿਖੇ ਤਾਇਨਾਤ ਏ.ਐਸ.ਆਈ. ਜਸਵੰਤ ਸਿੰਘ ਨੇ ਦੱਸਿਆ ...
ਗੁਰਦਾਸਪੁਰ, 26 ਅਕਤੂਬਰ (ਆਰਿਫ਼)-ਜ਼ਿਲ੍ਹਾ ਸਾਹਿਤ ਕੇਂਦਰ ਦੀ ਮੀਟਿੰਗ ਪ੍ਰੋ: ਕ੍ਰਿਪਾਲ ਸਿੰਘ ਯੋਗੀ ਦੀ ਪ੍ਰਧਾਨਗੀ ਹੇਠ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਹਾਲ ਵਿਖੇ ਹੋਈ | ਮੀਟਿੰਗ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਪੰਜਾਬੀ ਸਾਹਿਤ ਦੀਆਂ ਹਸਤੀਆਂ ਡਾ: ਜੋਗਿੰਦਰ ...
ਗੁਰਦਾਸਪੁਰ, 26 ਅਕਤੂਬਰ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਨੰੂ ਲੈ ਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲਗਾਤਾਰ ਟੈੱਸਟ ਕੀਤੇ ਜਾ ਰਹੇ ਹਨ | ਜਿਸ ਤਹਿਤ ਅੱਜ 16 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ | ਇਸ ਸਬੰਧੀ ...
ਬਟਾਲਾ, 26 ਅਕਤੂਬਰ (ਕਾਹਲੋਂ)-ਸਵ: ਮੋਹਨ ਸਿੰਘ ਮਾਹਲ ਦੇ ਪੋਤਰੇ ਸਵ: ਗੁਰਵਿੰਦਰ ਸਿੰਘ ਮਾਹਲ ਸਪੁੱਤਰ ਸਵ: ਬਘੇਲ ਸਿੰਘ ਮਾਹਲ ਦੀ ਮਿੱਠੀ ਯਾਦ ਵਿਚ ਪਹਿਲਾ ਟੀ-20 ਕਿ੍ਕਟ ਟੂਰਨਾਮੈਂਟ ਸਿੱਖ ਨੈਸ਼ਨਲ ਕਾਲਜ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ...
ਬਟਾਲਾ, 26 ਅਕਤੂਬਰ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਦੀ 32ਵੀਂ ਬਰਸੀ ਬਾਬਾ ਸ਼ਿਵ ਦੀ ਦੇਖ-ਰੇਖ ਹੇਠ ਗੁਰਦੁਆਰਾ ਬੋਹੜੀ ਸਾਹਿਬ, ਗੁਰਦੁਆਰਾ ਦਿਉ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ ਫਾਟਕ ਵਾਲਾ ਅਤੇ ...
ਬਟਾਲਾ, 26 ਅਕਤੂਬਰ (ਕਾਹਲੋਂ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀ.ਸੈਕੰ. ਸਕੂਲ ਬਟਾਲਾ ਦੇ ਜਮਾਤ ਬਾਰ੍ਹਵੀਂ ਦੇ ਬਾਅਦ ਹੋਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚ ਸੰਸਥਾਵਾਂ ਵਿਚ ਪ੍ਰਵੇਸ਼ ਹਾਸਲ ਕਰ ਕੇ ਸਕੂਲ ਦਾ ਮਾਣ ਵਧਾਇਆ | ...
ਘਰੋਟਾ, 26 ਅਕਤੂਬਰ (ਸੰਜੀਵ ਗੁਪਤਾ)-ਝੋਨੇ ਦੀ ਪਰਾਲੀ ਨੰੂ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੇ ਖ਼ਤਰਿਆਂ ਤੋਂ ਪੰਚਾਇਤਾਂ ਲੋਕਾਂ ਨੰੂ ਜਾਣੂ ਕਰਵਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੌਕੀ ਇੰਚਾਰਜ ਗੋਬਿੰਦ ਪ੍ਰਸ਼ਾਦ ਨੇ ਕੀਤਾ | ...
ਬਹਿਰਾਮਪੁਰ, 26 ਅਕਤੂਬਰ (ਬਲਬੀਰ ਸਿੰਘ ਕੋਲਾ)-ਲੋਕ ਨਿਰਮਾਣ ਵਿਭਾਗ ਵਲੋਂ ਰਾਵੀ ਦਰਿਆ ਦੇ ਪਤਨ ਮਕੌੜਾ 'ਤੇ ਪਲਟੂਨ ਪੁਲ ਨੰੂ ਬਣਾ ਕੇ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ | ਪਲਟੂਨ ਪੁਲ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਵਲੋਂ 21 ਢੋਲਾਂ ਵਾਲੇ ਪਲਟੂਨ ਪੁਲ ...
ਦੋਰਾਂਗਲਾ, 26 ਅਕਤੂਬਰ (ਚੱਕਰਾਜਾ)-ਬਿਜਲੀ ਦੀ ਬੱਚਤ ਕਰਨ ਨੰੂ ਲੈ ਕੇ ਅੱਜ ਪਾਵਰਕਾਮ ਉਪ ਮੰਡਲ ਦਫ਼ਤਰ ਦੋਰਾਂਗਲਾ ਵਿਖੇ ਬਿਜਲੀ ਖਪਤਕਾਰਾਂ ਨੰੂ ਐਲ.ਈ.ਡੀ. ਬੱਲਬ ਵੰਡੇ ਗਏ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਅਫ਼ਸਰ ਦੋਰਾਂਗਲਾ ਇੰਜੀ: ਜਤਿੰਦਰ ਸ਼ਰਮਾ ਨੇ ...
ਤਲਵੰਡੀ ਰਾਮਾਂ, 26 ਅਕਤੂਬਰ (ਹਰਜਿੰਦਰ ਸਿੰਘ ਖਹਿਰਾ)-ਦਾਣਾ ਮੰਡੀ ਤਲਵੰਡੀ ਰਾਮਾਂ ਵਿਚ ਖਰੀਦ ਕਰ ਰਹੇ ਪਨਸਪ ਦੇ ਇੰਸਪੈਕਟਰ ਮੈਡਮ ਸੁਪਰੀਆ ਨੇ ਦੱਸਿਆ ਕਿ ਤਲਵੰਡੀ ਰਾਮਾਂ ਦੀ ਦਾਣਾਂ ਮੰਡੀ ਵਿਚ ਕਿਸੇ ਵੀ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | 17 ...
ਊਧਨਵਾਲ, 26 ਅਕਤੂਬਰ (ਪਰਗਟ ਸਿੰਘ)-ਕੇਂਦਰ ਸਰਕਾਰ ਵਲੋਂ ਬਣਾਏ ਕਿਸਾਨ ਮਾਰੂ ਕਾਨੂੰਨ ਨੂੰ ਪੰਜਾਬ ਦੀ ਕੈਪਟਨ ਸਰਕਾਰ ਨੇ ਰੱਦ ਕਰ ਕੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਜੋ ਕਿ ਬਹੁਤ ਹੀ ਸ਼ਾਲਾਘਾਯੋਗ ਕੰਮ ਕੀਤਾ ਅਤੇ ਕਿਸਾਨਾਂ ਦੇ ਸੱਚੇ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ...
ਬਟਾਲਾ, 26 ਅਕਤੂਬਰ (ਕਾਹਲੋਂ)-ਬੀਤੇ ਦਿਨੀਂ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਹਣ ਸਿੰਘ ਧੰਦਲ ਦੀ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ ਸੀ, ਜਿਸ 'ਤੇ ਅੱਜ ਕੈਬਨਿਟ ਪੰਜਾਬ ਤਿ੍ਪਤ ਰਜਿੰਦਰ ਸਿੰਘ ਬਾਜਵਾ ਅਤੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਧੰਦਲ ...
ਅਲੀਵਾਲ, 26 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)-ਆਮ ਆਦਮੀ ਪਾਰਟੀ ਵਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਵਿਚ ਸ਼ੈਰੀ ਕਲਸੀ ਨੂੰ ਮਾਝਾ ਜ਼ੋਨ ਦੇ ਪ੍ਰਧਾਨ ਅਤੇ ਯੂਥ ਵਿੰਗ ਦੇ ਉਪ ਸੂਬਾ ਪ੍ਰਧਾਨ ਨਿਯੁਕਤ ਕਰਨ 'ਤੇ ਹਲਕਾ ਫਤਹਿਗੜ੍ਹ ਚੂੜੀਆਂ ਵਿਚ ਖੁਸ਼ੀ ਦੀ ...
ਗੁਰਦਾਸਪੁਰ, 26 ਅਕਤੂਬਰ (ਆਰਿਫ਼)-ਹਿਮਾਂਸ਼ੂ ਕੱਕੜ ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ ਗੁਰਦਾਸਪੁਰ ਨੇ ਜਾਣਕਾਰੀ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ 25 ਅਕਤੂਬਰ ਤੱਕ 669125 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਸੀ | ਜਿਸ ਵਿਚੋਂ 668641 ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋ ...
ਬਟਾਲਾ, 26 ਅਕਤੂਬਰ (ਹਰਦੇਵ ਸਿੰਘ ਸੰਧੂ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗਰੀਬ ਨਿਵਾਜ ਚੈਰੀਟੇਬਲ ਟਰੱਸਟ ਉਮਰਪੁਰਾ ਬਟਾਲਾ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ...
ਵਡਾਲਾ ਬਾਂਗਰ, 26 ਅਕਤੂਬਰ (ਭੁੰਬਲੀ)-ਇਸ ਇਲਾਕੇ ਦੇ ਪਿੰਡ ਦੂਲਾਨੰਗਲ ਵਿਚ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਵਰਕਰਾਂ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਹਲਕਾ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਸੀਨੀਅਰ ਮੀਤ ...
ਭੈਣੀ ਮੀਆਂ ਖਾਂ, 26 ਅਕਤੂਬਰ (ਜਸਬੀਰ ਸਿੰਘ)-ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਅੱਜ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਨੇ ਇਥੋਂ ਨੇੜਲੇ ਪਿੰਡ ਕਿਸ਼ਨਪੁਰ ਵਿਚ ਮੋਦੀ ਦਾ ਪੁਤਲਾ ਬਣਾ ਕੇ ਫੂਕਿਆ | ਇਸ ਮੌਕੇ ਲੋਕਾਂ ਨੇ ਕਾਲੇ ...
ਧਾਰੀਵਾਲ, 26 ਅਕਤੂਬਰ (ਜੇਮਸ ਨਾਹਰ)-ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪਾਸਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਕਟਰ ਮਸੀਹ ਵਲੋਂ ਭਖਦੇ ਮਸਲਿਆਂ ਨੂੰ ਲੈ ਕੇ ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਤਰੀਜਾ ਨਗਰ ਵਿਖੇ ਇਕ ਮੀਟਿੰਗ ਕੀਤੀ ਗਈ | ਇਸ ...
ਘੁਮਾਣ, 26 ਅਕਤੂਬਰ (ਬੰਮਰਾਹ)-ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ 29 ਅਕਤੂਬਰ ਨੂੰ ਘੁਮਾਣ ਵਿਖੇ ਪੁੱਜਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਹਲਕਾ ਸ੍ਰੀ ਹਰਿਗੋਬਿੰਦਪੁਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ...
ਕਲਾਨੌਰ, 26 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ ਦੇ ਸ਼ਿਵ ਮੰਦਰ ਪਾਰਕ 'ਚ ਸੂਰਜਵੰਸ਼ੀ ਰਾਮ ਨਾਟਕ ਕਲੱਬ ਵਲੋਂ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜ਼ਰੂਰਤ ...
ਘੁਮਾਣ, 26 ਅਕਤੂਬਰ (ਬੰਮਰਾਹ)-ਦੁਸਹਿਰੇ ਨੂੰ ਮੁੱਖ ਰੱਖਦਿਆਂ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ.ਐਸ.ਪੀ. ਰਛਪਾਲ ਸਿੰਘ ਅਤੇ ਐਸ.ਪੀ. ਤੇਜਬੀਰ ਸਿੰਘ ਹੁੰਦਲ ਘੁਮਾਣ ਵਿਖੇ ਪੁੱਜੇ | ਇਸ ਮੌਕੇ ਉਨ੍ਹਾਂ ਨੇ ਸੁਰੱਖਿਆ ਦਾ ਜਾਇਜ਼ਾ ਲਿਆ ਤੇ ...
ਗੁਰਦਾਸਪੁਰ, 26 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਦਿਨੀਂ ਜਗੀਰ ਸਿੰਘ ਮਰੜ ਵਲੋਂ ਆਪਣੇ ਘਰ 'ਤੇ ਲੈਂਟਰ ਪਾਇਆ ਜਾ ਰਿਹਾ ਸੀ ਜਿਸ ਨੰੂ ਕਿ ਉਸ ਦੇ ਇਕ ਗੁਆਂਢੀ ਵਲੋਂ ਰੋਕ ਦਿੱਤਾ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਬਸਪਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੇ.ਪੀ.ਭਗਤ ...
ਗੁਰਦਾਸਪੁਰ, 26 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਵਾਈ ਲੈਣ ਆਈ ਇਕ ਔਰਤ ਦਾ ਪਰਸ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੀ ਹੋਈ ਕੁਲਵਿੰਦਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਪਿੰਡ ਖਹਿਰਾ ਕੋਟਲੀ ਨੇ ...
ਕਲਾਨੌਰ, 26 ਅਕਤੂਬਰ (ਪੁਰੇਵਾਲ)-ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਿਖੇ ਬੀ.ਡੀ.ਪੀ.ਓ. ਗੁਰਜੀਤ ਸਿੰਘ ਚੌਹਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ 'ਤੇ ਬਲਾਕ ਕਲਾਨੌਰ ...
ਸ੍ਰੀ ਹਰਿਗੋਬਿੰਦਪੁਰ, 26 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ 'ਚ ਪਿਛਲੇ ਸਮੇਂ ਤੋਂ ਸਿਆਸੀ ਲੀਡਰਾਂ ਦੇ ਆਪਸੀ ਫੁੱਟ ਉੱਭਰ ਕੇ ਸਾਹਮਣੇ ਆਉਂਦੀ ਰਹੀ ਹੈ, ਇਸੇ ਕਾਰਨ ਹੀ ਇਹ ਹਲਕਾ ਵਿਕਾਸ ਖੁਣੋਂ ਖੰੁਝਿਆ ਰਿਹਾ | ਰਾਖਵੇਂ ਹਲਕੇ ਤੋਂ ਕਾਂਗਰਸ ...
ਕਾਹਨੂੰਵਾਨ, 26 ਅਕਤੂਬਰ (ਜਸਪਾਲ ਸਿੰਘ)-ਨਜ਼ਦੀਕੀ ਪਿੰਡ ਕਾਲਾਬਾਲਾ ਵਿਚ ਬੀਤੇ ਦਿਨ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਦੁਸਹਿਰੇ ਮੌਕੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ਵਿਚ ਲੋਕਾ ਨੂੰ ਮੋਦੀ ਸਮੇਤ ਅੰਡਾਨੀ ਅਤੇ ਅੰਬਾਨੀ ਦੇ ...
ਧਾਰੀਵਾਲ, 26 ਅਕਤੂਬਰ (ਜੇਮਸ ਨਾਹਰ/ਰਮੇਸ਼ ਨੰਦਾ/ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਦੀ ਰਹਿਨੁਮਾਈ ਕਰ ਰਹੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਅੱਜ ਬਲਾਕ ਧਾਰੀਵਾਲ ਦੇ ਪਿੰਡ ਡਡਵਾਂ ਵਿਖੇ ਬਾਬਾ ਫ਼ਰੀਦ ਪਾਰਕ ਦਾ ਉਦਘਾਟਨ ਕੀਤਾ ਗਿਆ | ਬਾਜਵਾ ਨੇ ਸਰਪੰਚ ...
*ਘੁਮਾਣ, 26 ਅਕਤੂਬਰ (ਬੰਮਰਾਹ, ਬਾਵਾ)-ਪੰਜਾਬ ਸਰਕਾਰ ਵਲੋਂ ਭਗਤ ਨਾਮਦੇਵ ਦੇ 750 ਸ਼ਤਾਬਦੀ ਸਮਾਗਮਾਂ ਨੂੰ ਮੱੁਖ ਰੱਖਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਸਰਕਾਰ ਤਰਫੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ...
ਫਤਹਿਗੜ੍ਹ ਚੂੜੀਆਂ, 26 ਅਕਤੂਬਰ (ਬਾਠ/ਫੁੱਲ)-ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਵਲੋਂ ਫਤਹਿਗੜ੍ਹ ਚੂੜੀਆਂ ਦੇ ਇਤਿਹਾਸਕ ਗਾਗਰਾਂ ਵਾਲੇ ਮੰਦਰ ਦੇ ਹਾਲ ਦੇ ਹੋ ਰਹੇ ਨਵੇਂ ਨਿਰਮਾਣ ਲਈ ਸ੍ਰੀ ਬਾਂਕੇ ਬਿਹਾਰੀ ਧਰਮਸ਼ਾਲਾ ਸਮਿਤੀ ਨੂੰ 20 ਲੱਖ ਰੁਪਏ ਦਾ ਚੈੱਕ ...
ਕਲਾਨੌਰ, 26 ਅਕਤੂਬਰ (ਪੁਰੇਵਾਲ)-ਸਥਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਭਗਵਾਨ ਸਿੰਘ ਬਰੀਲ੍ਹਾ ਸਮੇਤ ਡਾਇਰੈਕਟਰ ਸੁਖਜਿੰਦਰ ਸਿੰਘ ਬਿੱਟੂ ਮੌੜ, ਡਾਇਰਕੈਟਰ ਜਗਜੀਤ ਸਿੰਘ ਬਾਊਪੁਰ ਅਫਗਾਨਾ ਤੋਂ ਇਲਾਵਾ ਮਾਰਕਿਟ ਕਮੇਟੀ ਕਲਾਨੌਰ ਦੇ ਸਕੱਤਰ ਓਮ ਪ੍ਰਕਾਸ਼ ਚੱਠਾ ...
ਘੁਮਾਣ, 26 ਅਕਤੂਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਪਿਛਲੇ ਕੁਝ ਮਹੀਨਿਆਂ ਤੋਂ ਆਪਸੀ ਨਰਾਜ਼ਗੀ ਕਰ ਕੇ ਕਾਫੀ ਰੌਲਾ ਚੱਲ ਰਿਹਾ ਸੀ, ਜੋ ਕਿ ਹੁਣ ਸਟੇਜਾਂ 'ਤੇ ਆ ...
ਵਡਾਲਾ ਗ੍ਰੰਥੀਆਂ, 26 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਬਟਾਲਾ-ਕਾਹਨੂੰਵਾਨ ਰੋਡ 'ਤੇ ਇਕ ਕਾਰ ਅਤੇ ਟਰੈਕਟਰ ਦਰਮਿਆਨ ਟੱਕਰ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਾਹਨੂੰਵਾਨ ਵਾਲੇ ਪਾਸੇ ਤੋਂ ਐਕਸ.ਯੂ.ਵੀ. ਗੱਡੀ ਪੀ.ਬੀ.-06 ਯੂ 3535 ਆਫ਼ ...
ਦੋਰਾਂਗਲਾ, 26 ਅਕਤੂਬਰ (ਚੱਕਰਾਜਾ)-ਦੋਰਾਂਗਲਾ ਪੁਲਿਸ ਵਲੋਂ 32 ਬੋਰ ਦੇਸੀ ਪਿਸਟਲ ਅਤੇ 6 ਰੌਾਦ ਸਮੇਤ ਇਕ ਵਿਅਕਤੀ ਨੰੂ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ | ਇਸ ਸਬੰਧੀ ਐਸ.ਐੱਚ.ਓ.ਦੋਰਾਂਗਲਾ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਐਸ.ਆਈ ਧਰਮਜੀਤ ਦੀ ਅਗਵਾਈ ਹੇਠ ...
ਬਟਾਲਾ, 26 ਅਕਤੂਬਰ (ਕਾਹਲੋਂ)-ਪੰਜਾਬ ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਅਤੇ ਬਟਾਲਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਵਾਹਲਾ ਨੇ ਕਿਹਾ ਕਿ ਬਟਾਲਾ ਸਹਿਕਾਰੀ ਸ਼ੂਗਰ ਮਿੱਲ ਵਿਚ ਕਥਿਤ ਤੌਰ 'ਤੇ ਲੱਖਾਂ ਰੁਪਏ ਦਾ ਘੋਟਾਲਾ ਕੁਝ ਮੰਤਰੀਆਂ ਦੀ ਸ਼ਹਿ 'ਤੇ ...
ਪਠਾਨਕੋਟ, 26 ਅਕਤੂਬਰ (ਆਰ. ਸਿੰਘ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਲਾਜ਼ਮੀ ਤੌਰ 'ਤੇ ਪਹਿਨਿਆ ਜਾਵੇ ਅਤੇ ਵਿਸ਼ੇਸ਼ ਤੌਰ 'ਤੇ ਜਦੋਂ ਘਰੋਂ ਬਾਹਰ ਨਿਕਲੋ ਤਾਂ ਮਾਸਕ ਦੀ ਵਰਤੋ ਜ਼ਰੂਰ ਕਰੋ, ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਰੋਨਾ ਪੀੜਤ ਦੇ ਸੰਪਰਕ ਵਿਚ ...
ਨਰੋਟ ਮਹਿਰਾ, 26 ਅਕਤੂਬਰ (ਸੁਰੇਸ਼ ਕੁਮਾਰ)-ਕੇਂਦਰ ਸਰਕਾਰ ਵਲੋਂ ਦੇਸ਼ ਵਿਚ ਖੇਤੀ ਕਾਨੂੰਨ ਲਿਆ ਕੇ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜਿਸ਼ ਬਣਾਈ ਸੀ, ਉਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਪ੍ਰਧਾਨ ਕੀਤੀ ...
ਸ਼ਾਹਪੁਰ ਕੰਢੀ, 26 ਅਕਤੂਬਰ (ਰਣਜੀਤ ਸਿੰਘ)-ਕੋਰੋਨਾ ਮਹਾਂਮਾਰੀ ਦੇ ਕਾਰਨ ਮਜ਼ਦੂਰਾਂ ਦੀ ਘਾਟ ਦਾ ਅਸਰ ਸਿੱਧੇ ਤੌਰ 'ਤੇ ਸ਼ਾਹਪੁਰ ਕੰਢੀ ਡੈਮ ਦੇ ਨਿਰਮਾਣ ਉਪਰ ਸਾਫ਼ ਦਿਖਾਈ ਦੇ ਰਿਹਾ ਹੈ | ਮਜ਼ਦੂਰਾਂ ਦੀ ਘਾਟ ਕਾਰਨ ਜਿੱਥੇ ਨਿਰਮਾਣ ਕੰਮ ਹੌਲੀ ਚੱਲ ਰਿਹਾ ਹੈ | ਉੱਥੇ ...
ਪਠਾਨਕੋਟ, 26 ਅਕਤੂਬਰ (ਆਰ. ਸਿੰਘ)-ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਆਰ.ਪੀ.ਐਫ. ਵਲੋਂ ਐੱਸ.ਐੱਚ.ਓ. ਨਿਤੇਸ਼ ਸਾਲਵੀ ਦੀ ਅਗਵਾਈ ਹੇਠ 70 ਮੀਟਰ ਰੇਲਵੇ ਤਾਰ, 60 ਮੀਟਰ ਜੰਪਰ ਤਾਰ ਨੂੰ ਕਾਬੂ ਕਰਕੇ 3 ਚੋਰਾਂ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ...
ਪਠਾਨਕੋਟ, 26 ਅਕਤੂਬਰ (ਆਰ. ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਸਕੱਤਰ ਸਕੂਲ ਸਿੱਖਿਆ ...
ਪਠਾਨਕੋਟ, 26 ਅਕਤੂਬਰ (ਸੰਧੂ)-ਪਿਛਲੇ ਤਿੰਨ ਮਹੀਨਿਆਂ ਦੌਰਾਨ ਜੋ ਅਸੀਂ ਕੋਰੋਨਾ ਨਾਲ ਲੜਾਈ ਲੜੀ ਹੈ ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅੱਜ ਤੱਕ ਜ਼ਿਲੇ੍ਹ ਪਠਾਨਕੋਟ ਵਲੋਂ ਇਹ ਲੜਾਈ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਅਧੀਨ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ...
ਪਠਾਨਕੋਟ, 26 ਅਕਤੂਬਰ (ਸੰਧੂ)-ਪਰਾਲੀ ਨੂੰ ਅੱਗ ਲਗਾ ਕੇ ਕਿਸਾਨ ਆਪਣਾ ਨੁਕਸਾਨ ਆਪ ਕਰਦੇ ਹਨ, ਇਸ ਤਰ੍ਹਾਂ ਕਰਨ ਨਾਲ ਜ਼ਮੀਨ ਦੀ ਜੋ ਉਪਜਾਊ ਸ਼ਕਤੀ ਹੈ, ਉਸ ਵਿਚ ਗਿਰਾਵਟ ਆਉਂਦੀ ਹੈ, ਪੈਦਾਵਾਰ ਵਿਚ ਵੀ ਕਮੀ ਆਉਂਦੀ ਹੈ | ਇਸ ਲਈ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੀ ਖੇਤੀ ...
ਪਠਾਨਕੋਟ, 26 ਅਕਤੂਬਰ (ਆਰ. ਸਿੰਘ)-ਸਿਹਤ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿਚ ਅੱਜ 13 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਅਤੇ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈੇ | ਇਸ ਦੀ ਪੁਸ਼ਟੀ ਐੱਸ.ਐਮ.ਓ. ਪਠਾਨਕੋਟ ਡਾ: ਭੁਪਿੰਦਰ ਸਿੰਘ ...
ਪਠਾਨਕੋਟ, 26 ਅਕਤੂਬਰ (ਆਰ. ਸਿੰਘ)-ਸਿੱਖਿਆ ਮੰਤਰ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਨਿਰਦੇਸ਼ਕ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਰਕਾਰੀ ਸਕੂਲਾਂ ਦੇ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ...
ਪਠਾਨਕੋਟ, 26 ਅਕਤੂਬਰ (ਆਰ. ਸਿੰਘ)-ਪਠਾਨਕੋਟ ਦੇ ਵਾਰਡ 10 ਵਿਚ 15 ਤੋਂ 20 ਨੌਜਵਾਨਾਂ ਵਲੋਂ ਪਰਿਵਾਰ 'ਤੇ ਹਮਲਾ ਕੀਤਾ ਗਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਰਮਨ ਕੁਮਾਰ ਨੇ ਦੱਸਿਆ ਕਿ ...
ਤਾਰਾਗੜ੍ਹ, 26 ਅਕਤੂਬਰ (ਸੋਨੂੰ ਮਹਾਜਨ)-ਪੰਜਾਬ ਸਰਕਾਰ ਵਲੋਂ ਅਧਿਆਪਕਾਂ 'ਤੇ 01/01/2006 ਵਿਚ ਲਾਗੂ ਕੀਤੇ ਸਕੇਲਾਂ ਨੂੰ ਸੱਤਵੇਂ ਕੇਂਦਰੀ ਤਨਖਾਹ ਕਮਿਸ਼ਨ ਅਨੁਸਾਰ ਕਨਵਰਜ਼ਨ ਕਰਕੇ ਜ਼ਬਰੀ ਲਾਗੂ ਕਰਨ ਲਈ ਜਾਰੀ ਕੀਤੇ ਪੱਤਰਾਂ ਖਿਲਾਫ ਡੀ.ਟੀ.ਐਫ. ਦੇ ਆਗੂਆਂ ਵਲੋਂ ...
ਪਠਾਨਕੋਟ, 26 ਅਕਤੂਬਰ (ਆਰ. ਸਿੰਘ)-ਖੱਤਰੀ ਸਭਾ ਪਠਾਨਕੋਟ ਵਲੋਂ ਦੁਸਹਿਰੇ ਦੇ ਤਿਉਹਾਰ ਮੌਕੇ ਪ੍ਰਧਾਨ ਰਾਜੇਸ਼ ਪੁਰੀ ਦੀ ਅਗਵਾਈ ਹੇਠ ਖੱਤਰੀ ਭਵਨ ਪਠਾਨਕੋਟ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਜਿਸ ਵਿਚ ਸਲਾਹਕਾਰ ਸਤੀਸ਼ ਮਹਿੰਦਰੂ, ਸਰਪ੍ਰਸਤ ਸੁਦਰਸ਼ਨ ...
ਬਮਿਆਲ, 26 ਅਕਤੂਬਰ (ਰਾਕੇਸ਼ ਸ਼ਰਮਾ)-ਸਰਹੱਦੀ ਕਸਬਾ ਬਮਿਆਲ ਵਿਖੇ ਸਥਿਤ ਮਿੰਨੀ ਪੀ.ਐਚ.ਸੀ. ਹਸਪਤਾਲ ਵਿਚ ਇਕ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਸਰਪੰਚ ਬਮਿਆਲ ਰਜਨੀ ਠਾਕੁਰ ਨੇ ਕੀਤੀ | ਇਸ ਮੌਕੇ ਹਲਕਾ ਵਿਧਾਇਕ ...
ਸਰਨਾ, 26 ਅਕਤੂਬਰ (ਬਲਵੀਰ ਰਾਜ)-ਅੱਜ ਸਰਨਾ ਵਿਖੇ ਨੇਚਰ ਪਾਰਕ ਦਾ ਉਦਘਾਟਨ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵਲੋਂ ਕੀਤਾ ਗਿਆ | ਉਨ੍ਹਾਂ ਨਾਲ ਉਦਘਾਟਨੀ ਸਮਾਗਮ ਵਿਚ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਅਤੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਸੰਜੀਵ ਤਿਵਾੜੀ ਵੀ ਹਾਜ਼ਰ ...
ਪਠਾਨਕੋਟ, 26 ਅਕਤੂਬਰ (ਸੰਧੂ)-ਧਾਰਮਿਕ ਸੰਸਥਾ ਸਰਬੱਤ ਖ਼ਾਲਸਾ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖਰੇਖ ਹੇਠ ਗੁਰਦੁਆਰਾ ਸਿੰਘ ਸਭਾ ਧੀਰਾ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਥ ਦੇ ਪ੍ਰਸਿੱਧ ...
ਪੁਰਾਣਾ ਸ਼ਾਲਾ, 26 ਅਕਤੂਬਰ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਅੰਦਰ ਪੈਂਦੀ ਦਾਣਾ ਮੰਡੀ ਸਾਹੋਵਾਲ 'ਚ ਬਾਰਦਾਨਾ ਦੀ ਘਾਟ ਅਤੇ ਖਰੀਦ ਏਜੰਸੀਆਂ ਦੇ ਸਪੱਸ਼ਟ ਨਾ ਹੋਣ ਕਰਕੇ ਆੜ੍ਹਤੀ ਤੇ ਕਿਸਾਨ ਪਿਛਲੇ 4 ਦਿਨਾਂ ਤੋਂ ਪ੍ਰੇਸ਼ਾਨ ਹਨ | ਹੁਣ ਬਾਰਦਾਨੇ ਦੀ ਘਾਟ ਨਾਲ ਮੰਡੀ 'ਚ ...
ਪੁਰਾਣਾ ਸ਼ਾਲਾ, 26 ਅਕਤੂਬਰ (ਅਸ਼ੋਕ ਸ਼ਰਮਾ)-ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਆਫ਼ ਪੰਜਾਬ ਰਜਿ: ਦੇ ਪ੍ਰਧਾਨ ਮਿੱਠੂ ਕੇਂਟ, ਚੇਅਰਮੈਨ ਰਣਜੀਤ ਸਿੰਘ ਖੋਸ਼ਾ ਅਤੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਨੇ ਨਰਿੰਦਰ ਕੁਮਾਰ ਸ਼ਰਮਾ ਪੁੱਤਰ ਮਰਹੂਮ ਉੱਤਮ ਸ਼ਰਮਾ ਵਾਸੀ ...
ਊਧਨਵਾਲ, 26 ਅਕਤੂਬਰ (ਪਰਗਟ ਸਿੰਘ)-ਪਿੰਡ ਕੋਕਲਪੁਰ ਦੇ ਸੁਖਵਿੰਦਰ ਸਿੰਘ ਵਿਰਕ ਅਤੇ ਗੁਰਪ੍ਰੀਤ ਸਿੰਘ ਵਿਰਕ ਕਨੇਡਾ ਦੇ ਪਿਤਾ ਜੀ ਸਵਰਗੀ ਸ: ਕਰਤਾਰ ਸਿੰਘ ਵਿਰਕ 24 ਨਵੰਬਰ 2017 ਨੂੰ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ ...
ਬਟਾਲਾ, 26 ਅਕਤੂਬਰ (ਕਾਹਲੋਂ)-ਜਲ ਸਪਲਈ ਅਤੇ ਸੈਨੀਟੇਸ਼ਨ ਕੰਟਰਕੈਟ ਵਰਕਰਜ਼ ਯੂਨੀਅਨ ਸਾਖ਼ਾ ਬਟਾਲਾ ਦੀ ਵਿਸ਼ੇਸ਼ ਮੀਟਿੰਗ ਸਥਾਨਕ ਹਕੀਕਤ ਰਾਏ ਦੀ ਸਮਾਧ ਪਾਰਕ ਵਿਖੇ ਹੋਈ | ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਠੇਕਾ ਮੁਲਾਜ਼ਮ ਸੰਘਰਸ਼ ...
ਕਾਹਨੂੰਵਾਨ, 26 ਅਕਤੂਬਰ (ਜਸਪਾਲ ਸਿੰਘ)-ਬੀਤੇ ਦਿਨੀਂ ਸਿਹਤ ਵਿਭਾਗ ਦੇ ਕਰਮੀਆਂ ਨੂੰ ਤੰਗ ਪ੍ਰੇਸ਼ਾਨ ਕਰਨ 'ਤੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਇਕ ਵਫ਼ਦ ਸਿਵਲ ਸਰਜਨ ਗੁਰਦਾਸਪੁਰ ਨੂੰ ਮਿਲਿਆ | ਇਸ ਸਬੰਧੀ ਐਸ਼ੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਪਿਆਰਾ ਸਿੰਘ ਅਤੇ ...
ਕੋਟਲੀ ਸੂਰਤ ਮੱਲ੍ਹੀ, 26 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ ਸਾਲਾਨਾ 32ਵੀਂ ਬਰਸੀ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ...
ਧਾਰੀਵਾਲ, 26 ਅਕਤੂਬਰ (ਰਮੇਸ਼ ਨੰਦਾ)-ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ (ਧਾਰੀਵਾਲ) ਨੇ ਅਰੀਜੋਨਾ ਸਟੇਟ ਯੂਨੀਵਰਸਿਟੀ ਯੂ.ਐਸ.ਏ. ਦੀ ਮਾਨਤਾ ਵੀ ਲੈ ਲਈ ਹੈ | ਇਸ ਸਬੰਧੀ ਸਕੂਲ ਪਿ੍ੰਸੀਪਲ ਡਾ. ਰਵਨੀਤ ਕੌਰ ਨੇ ਦੱਸਿਆ ਕਿ ਜਿਸ ਤਰ੍ਹਾਂ ਬੱਚਿਆਂ ਵਿਚ ...
ਡੇਰਾ ਬਾਬਾ ਨਾਨਕ, 26 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਵਲੋਂ 14 ਅਪ੍ਰੈਲ 2001 ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲੇ ਲਾਂਘੇ ਲਈ ਸਵ: ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ 'ਚ ਭਾਰਤ-ਪਾਕਿਸਤਾਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX