ਤਾਜਾ ਖ਼ਬਰਾਂ


ਖ਼ਾਲਸਾ ਏਡ ਦੇ ਇੰਡੀਆ ਡਾਇਰੈਕਟਰ ਨੂੰ ਵੀ ਆਇਆ ਐਨ.ਆਈ.ਏ. ਦਾ ਨੋਟਿਸ
. . .  1 day ago
ਜਲੰਧਰ, 16 ਜਨਵਰੀ - ਖ਼ਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਸਮੇਤ ਹੋਰਨਾ ਨੂੰ ਵੀ ਐਨ.ਆਈ.ਏ. ਦੇ ਨੋਟਿਸ ਮਿਲੇ ਹਨ। ਇਸ...
ਦੋ ਅਹਿਮ ਮਾਮਲਿਆਂ 'ਚ ਹਾਈਕੋਰਟ ਵਲੋਂ ਆਦੇਸ਼ , ਅਦਾਲਤ ਨੇ ਚੁੱਕੇ ਗੰਭੀਰ ਸਵਾਲ, ਪਾਈ ਝਾੜ
. . .  1 day ago
ਚੰਡੀਗੜ੍ਹ, 16 ਜਨਵਰੀ - ਹਾਈਕੋਰਟ ਵਿਚ ਦੋ ਅਹਿਮ ਕੇਸਾਂ 'ਚ ਆਦੇਸ਼ ਜਾਰੀ ਹੋਏ ਹਨ। ਜਿਨ੍ਹਾਂ ਵਿਚੋਂ ਇਕ ਦਾਗ਼ੀ ਪੁਲਿਸ ਅਫ਼ਸਰ ਨਾਲ ਸਬੰਧਿਤ ਹੈ, ਜਿਸ 'ਚ ਹਾਈਕੋਰਟ ਨੇ...
15 ਐਸ.ਪੀ ਅਤੇ 4 ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ, 16 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅਹਿਮ ਫ਼ੈਸਲਾ ਲੈਂਦਿਆਂ ਅੱਜ 15 ਐਸ.ਪੀ ਅਤੇ 4 ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੇ...
ਦਿੱਲੀ ਕਿਸਾਨੀ ਸੰਘਰਸ਼ ਵਿਚੋਂ ਪਰਤੇ ਹਲਕਾ ਅਮਲੋਹ ਦੇ ਕਿਸਾਨ ਦੀ ਹੋਈ ਮੌਤ
. . .  1 day ago
ਅਮਲੋਹ, 16 ਜਨਵਰੀ (ਰਿਸ਼ੂ ਗੋਇਲ) - ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਵਰਗਾਂ ਦੇ ਲੋਕਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਅੱਜ ਹਲਕਾ...
ਕਿਸਾਨ ਆਗੂ ਜਗਦੇਵ ਸਿੰਘ ਛੀਨੀਵਾਲ ਕਲਾਂ ਦੀ ਠੰਡ ਕਾਰਨ ਮੌਤ
. . .  1 day ago
ਮਹਿਲ ਕਲਾਂ, 16 ਜਨਵਰੀ (ਅਵਤਾਰ ਸਿੰਘ ਅਣਖੀ)-ਕਿਸਾਨ ਸੰਘਰਸ਼ ’ਚ ਅਹਿਮ ਯੋਗਦਾਨ ਦੇਣ ਵਾਲੇ ਕਿਸਾਨ ਆਗੂ ਜਗਦੇਵ ਸਿੰਘ (60) ਪੁੱਤਰ ਰਾਮ ਸਿੰਘ ਵਾਸੀ ਛੀਨੀਵਾਲ ਕਲਾਂ...
ਬੀਕੇਯੂ ਉਗਰਾਹਾਂ ਵੱਲੋਂ 19 ਨੂੰ ਸੰਸਾਰ ਵਪਾਰ ਸੰਸਥਾ ਤੇ ਕੌਮਾਂਤਰੀ ਮੁਦਰਾ ਕੋਸ਼ ਦੇ ਪੁਤਲੇ ਫੂਕਣ ਦਾ ਐਲਾਨ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਖੇਤੀ ਕਨੂੰਨਾਂ ਦੇ ਹੱਕ 'ਚ ਦਿੱਤੇ ਬਿਆਨ ਬਾਰੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਐਲਾਨ ਕੀਤਾ...
ਮਨੀਚੇਂਜਰ ਨਾਲ ਹੋਈ ਲੁੱਟ ਦੇ ਮਾਮਲੇ 'ਚ ਇਕ ਔਰਤ ਸਮੇਤ 2 ਗ੍ਰਿਫ਼ਤਾਰ
. . .  1 day ago
ਜਲੰਧਰ, 16 ਜਨਵਰੀ (ਐੱਮ. ਐੱਸ. ਲੋਹੀਆ/ਚੰਦੀਪ ਭੱਲਾ) - ਬੱਸ ਅੱਡੇ ਨੇੜੇ ਚੱਲ ਰਹੇ ਅਰੋੜਾ ਮਨੀਚੇਂਜਰ 'ਤੇ ਸ਼ੁੱਕਰਵਾਰ ਸ਼ਾਮ ਨੂੰ ਹੋਈ ਕਰੀਬ 6 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ...
ਤਪਾ ਹਸਪਤਾਲ 'ਚ ਕੋਵਿਡ-19 ਵੈਕਸੀਨ ਦੀ ਸਫਲਤਾਪੂਰਵਕ ਸ਼ੁਰੂਆਤ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਨੇ ਕਰਵਾਈ ਕੋਰੋਨਾ ਵੈਕਸੀਨ ਦੀ ਸ਼ੁਰੂਆਤ
. . .  1 day ago
ਫ਼ਾਜ਼ਿਲਕਾ, 16 ਜਨਵਰੀ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਵਿਡ- 19 ਮਹਾਂਮਾਰੀ ਨੂੰ ਲੈ ਕੇ ਟੀਕਾਕਰਨ ਦੀ ਸ਼ੁਰੂਆਤ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਅਤੇ ਫ਼ਾਜ਼ਿਲਕਾ ਦੇ ਸਿਵਲ ਸਰਜਨ ਡਾ. ਕੁੰਦਨ ਕੇ ਪਾਲ ਵਲੋਂ ਕਰਵਾਈ ਗਈ। ਪਹਿਲੇ ਦੌਰ ’ਚ ਇਸ ਟੀਕਾਕਰਨ ਦੀ...
ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵੈਕਸੀਨੇਸ਼ਨ ਦੀ ਪਹਿਲੀ ਡੋਜ ਸਟਾਫ਼ ਨਰਸ ਵਿਮਲਾ ਨੂੰ ਦਿੱਤੀ ਗਈ
. . .  1 day ago
ਕਪੂਰਥਲਾ, 16 ਜਨਵਰੀ (ਅਮਰਜੀਤ ਕੋਮਲ)-ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਅੱਜ ਜ਼ਿਲ੍ਹਾ ਕਪੂਰਥਲਾ ਵਿਚ ਸਿਵਲ ਹਸਪਤਾਲ ਕਪੂਰਥਲਾ, ਸਿਵਲ ਹਸਪਤਾਲ ਫਗਵਾੜਾ ਤੇ ਸਿਵਲ ਹਸਪਤਾਲ ਭੁਲੱਥ ਵਿਚ ਕੋਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ। ਸਿਵਲ ਹਸਪਤਾਲ ਦੇ ਵੈਕਸੀਨੇਸ਼ਨ ਵਾਰਡ ਵਿਚ...
ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਅਜਨਾਲਾ, 16 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਨਾਇਬ ਤਹਿਸੀਲਦਾਰਾਂ ਦੇ ਕਾਡਰ ’ਚ ਬਦਲੀਆਂ ਤੇ ਤੈਨਾਤੀਆਂ ਕੀਤੀਆਂ...
ਰੇਲਵੇ ਸਟੇਸ਼ਨ ਗਹਿਰੀ ਮੰਡੀ (ਜੰਡਿਆਲਾ ਗੁਰੂ) ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 115ਵੇਂ ਦਿਨ ਵੀ ਜਾਰੀ
. . .  1 day ago
ਜੰਡਿਆਲਾ ਗੁਰੂ, 16 ਜਨਵਰੀ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ...
ਦਿੱਲੀ ਸੰਘਰਸ਼ ਵਿਚ ਸ਼ਾਮਲ ਕਿਸਾਨ ਜਿੱਤ ਵੱਲ ਵਧ ਰਹੇ ਹਨ - ਸਿਹਤ ਮੰਤਰੀ ਸਿੱਧੂ
. . .  1 day ago
ਤਪਾ ਮੰਡੀ,16 ਜਨਵਰੀ (ਪ੍ਰਵੀਨ ਗਰਗ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਵੱਲੋਂ ਵਿੱਢਿਆ ਸੰਘਰਸ਼ ਜਿੱਤ ਵੱਲ ਵਧ ਰਿਹਾ ਹੈ, ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਡਿਕਟੇਟਰੀ ਰਵੱਈਆ ਨਹੀਂ ਛੱਡ ਰਹੀ,ਪ੍ਰੰਤੂ ਪੰਜਾਬ ਦੇ ਕਿਸਾਨ ਇਸ ਸੰਘਰਸ਼ 'ਚ ਯਕੀਨਨ ਜਿੱਤ ਪ੍ਰਾਪਤ ਕਰਨਗੇ...
ਚੀਫ਼ ਖ਼ਾਲਸਾ ਦੀਵਾਨ ਵਲੋਂ 19 ਜਨਵਰੀ ਦੇ ਨਗਰ ਕੀਰਤਨ ਸੰਬੰਧੀ ਤਿਆਰੀਆਂ ਮੁਕੰਮਲ
. . .  1 day ago
ਅੰਮ੍ਰਿਤਸਰ 16 ਜਨਵਰੀ (ਜਸਵੰਤ ਸਿੰਘ ਜੱਸ) ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ੍ਰ:ਨਿਰਮਲ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿੱਖੀ ਸਿੱਖਿਆ ਨੂੰ ਸਮਰਪਿਤ ਸਿੱਖ ਪੰਥ ਦੀ ਪੁਰਾਤਨ ਸੰਸਥਾ...
ਪੰਜਾਬ ’ਚ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਦਾ ਐਲਾਨ
. . .  1 day ago
ਅਜਨਾਲਾ, 16 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸੂਬਾ ਇਲੈਕਸ਼ਨ ਕਮਿਸ਼ਨ ਵਲੋਂ ਪੰਜਾਬ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 14 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 17 ਫਰਵਰੀ ਨੂੰ ਨਤੀਜੇ...
ਗੁਰੂਹਰਸਹਾਏ ਦੇ ਸਿਹਤ ਵਿਭਾਗ ਕਰਮਚਾਰੀਆਂ ਨੇ ਕੋਰੋਨਾ ਵੈਕਸੀਨ ਲਗਾਉਣ ਤੋਂ ਕੀਤਾ ਇਨਕਾਰ
. . .  1 day ago
ਗੁਰੂਹਰਸਹਾਏ, 16 ਜਨਵਰੀ (ਕਪਿਲ ਕੰਧਾਰੀ)- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਯੋਧਿਆਂ ਵਾਂਗ ਅੱਗੇ...
ਜ਼ਿਲ੍ਹਾ ਤਰਨਤਾਰਨ 'ਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਹੋਈ ਸ਼ੁਰੂਆਤ
. . .  1 day ago
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ, ਵਿਕਾਸ ਮਰਵਾਹਾ)- ਤਰਨਤਾਰਨ ਵਿਖੇ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ...
ਜ਼ਿਲ੍ਹਾ ਮੋਗਾ 'ਚ ਵੀ ਸ਼ੁਰੂ ਹੋਈ ਕੋਰੋਨਾ ਟੀਕਾਕਰਨ ਮੁਹਿੰਮ
. . .  1 day ago
ਮੋਗਾ, 16 ਜਨਵਰੀ (ਗੁਰਤੇਜ ਸਿੰਘ ਬੱਬੀ)- ਮੋਗਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ ਹਸਪਤਾਲ ਵਿਖੇ ਅੱਜ ਸਿਹਤ ਅਧਿਕਾਰੀਆਂ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ, ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ...
ਜਗਤਾਰ ਸਿੰਘ ਹਵਾਰਾ ਦੇ ਪਿਤਾ ਨੂੰ ਵੀ ਐਨ. ਆਈ. ਨੇ ਭੇਜਿਆ ਨੋਟਿਸ
. . .  1 day ago
ਜਲੰਧਰ, 16 ਜਨਵਰੀ- ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਐਨ. ਆਈ. ਏ. ਵਲੋਂ ਕਿਸਾਨ ਆਗੂਆਂ ਅਤੇ ਕਿਸਾਨੀ ਸੰਘਰਸ਼ ਨਾਲ ਜੁੜੇ ਲੋਕਾਂ ਨੂੰ ਨੋਟਿਸ ਭੇਜਣ ਦੀਆਂ ਖ਼ਬਰਾਂ ਸਾਹਮਣੇ ਆਈਆਂ...
ਟਿਕਰੀ ਬਾਰਡਰ 'ਤੇ ਭੀਟੀਵਾਲਾ ਦੇ 35 ਸਾਲਾ ਕਿਸਾਨ ਦੀ ਮੌਤ
. . .  1 day ago
ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 16 ਜਨਵਰੀ (ਇਕਬਾਲ ਸਿੰਘ ਸ਼ਾਂਤ)- ਟਿਕਰੀ ਬਾਰਡਰ 'ਤੇ ਅੱਜ ਹਲਕਾ ਲੰਬੀ ਕੈਂਪ 'ਚ ਭੀਟੀਵਾਲਾ ਦੇ 35 ਸਾਲਾ ਕਿਸਾਨ ਬੋਹੜ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਤੌਰ...
ਕਿਸਾਨ ਸੰਘਰਸ਼ 'ਚ ਲੰਗਰ ਸੇਵਾ ਕਰਕੇ ਪਰਤੇ ਪਿੰਡ ਨੁਸ਼ਹਿਰਾ ਪੰਨੂੰਆਂ ਦੇ ਕਿਸਾਨ ਦੀ ਮੌਤ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ)- ਕਿਸਾਨ ਸੰਘਰਸ਼ ਦੌਰਾਨ ਪਿਛਲੇ 15 ਦਿਨਾਂ ਤੋਂ ਗਾਜੀਪੁਰ ਸਰਹੱਦ 'ਤੇ ਲੰਗਰ ਸੇਵਾ ਕਰਕੇ ਪਰਤੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਨੁਸ਼ਹਿਰਾ ਪੰਨੂੰਆਂ ਦੇ ਕਿਸਾਨ ਤੀਰਥ...
ਅੰਮ੍ਰਿਤਸਰ 'ਚ 7 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ
. . .  1 day ago
ਅੰਮ੍ਰਿਤਸਰ, 16 ਜਨਵਰੀ (ਰੇਸ਼ਮ ਸਿੰਘ)- ਅੱਜ ਇੱਥੇ ਇਕ ਨੌਜਵਾਨ ਵਲੋਂ 7 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ। ਇਹ ਘਟਨਾ ਥਾਣਾ ਅੰਨਗੜ੍ਹ ਦੇ ਖੇਤਰ 'ਚ ਵਾਪਰੀ ਹੈ। ਫਿਲਹਾਲ...
26 ਜਨਵਰੀ ਦੇ ਟਰੈਕਟਰ ਮਾਰਚ ਦੀ ਰੂਪ ਰੇਖਾ ਬਾਰੇ ਫ਼ੈਸਲਾ 17 ਦੀ ਮੀਟਿੰਗ 'ਚ ਹੋਵੇਗਾ- ਰਾਜੇਵਾਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ)- ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਅੰਦੋਲਨ ਦੇ ਸਾਰੇ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ...
ਕੋਰੋਨਾ ਵੈਕਸੀਨ ਲਗਾਉਣ ਤੋਂ ਬਾਅਦ ਨਾਰਵੇ 'ਚ 23 ਲੋਕਾਂ ਦੀ ਮੌਤ, ਸਵਾਲਾਂ ਦੇ ਘੇਰੇ 'ਚ ਫਾਈਜ਼ਰ ਦਾ ਟੀਕਾ
. . .  1 day ago
ਨਵੀਂ ਦਿੱਲੀ, 16 ਜਨਵਰੀ- ਭਾਰਤ ਸਮੇਤ ਦੁਨੀਆ ਭਰ 'ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੈਕਸੀਨ ਲਗਾਈ ਜਾ ਰਹੀ ਹੈ ਪਰ ਇਸੇ ਵਿਚਾਲੇ ਨਾਰਵੇ 'ਚ ਵੈਕਸੀਨ ਦੇ ਸਾਈਡ ਇਫੈਕਟ (ਬੁਰੇ ਪ੍ਰਭਾਵ) ਤੋਂ ਬਾਅਦ...
ਕਿਰਤੀ ਕਿਸਾਨ ਯੂਨੀਅਨ ਵਲੋਂ ਮੋਗਾ ਤੋਂ ਟਰੈਕਟਰ ਮਾਰਚ
. . .  1 day ago
ਮੋਗਾ, 16 ਜਨਵਰੀ (ਗੁਰਤੇਜ, ਸੁਰਿੰਦਰਪਾਲ)- ਅੱਜ ਕਿਸਾਨ ਯੂਨੀਅਨ ਵਲੋਂ ਮੋਗਾ ਦੇ ਵੱਖ-ਵੱਖ ਇਲਾਕਿਆਂ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਉਲੀਕੇ ਗਏ 26 ਜਨਵਰੀ ਦੇ ਟਰੈਕਟਰ ਮਾਰਚ 'ਚ ਸ਼ਮੂਲੀਅਤ ਕਰਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਲੁਧਿਆਣਾ

ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਕਿਸਾਨਾਂ ਦੇ ਹੱਕ 'ਚ ਰੋਸ ਧਰਨਾ

ਲੁਧਿਆਣਾ, 26 ਅਕਤੂਬਰ (ਕਵਿਤਾ ਖੁੱਲਰ)-ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਦੇ ਹੱਕ ਵਿਚ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੁਧਿਆਣਾ ਵਾਸੀਆਂ ਨੂੰ ਕਿਸਾਨਾਂ ਦਾ ਵੱਧ ਤੋਂ ਵੱਧ ਸਮਰਥਨ ਕਰਨ ਦੇ ਉਦੇਸ਼ ਨੂੰ ਲੈ ਕੇ ਅੱਜ ਗੁਲਮੋਹਰ ਹੋਟਲ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਵਲੰਟੀਅਰਾਂ, ਇਸਤਰੀ ਵਿੰਗ ਦੀਆਂ ਬੀਬੀਆਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇ. ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਲੋਕਾਂ ਦਾ ਵੀ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਵੀ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਨ੍ਹਾਂ ਮਾਰੂ ਕਾਨੂੰਨਾਂ ਖ਼ਿਲਾਫ਼ ਡਟਣ। ਰੋਸ ਧਰਨੇ ਵਿੱਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਾਉਣ ਲਈ ਪੁੱਜੇ ਅਦਾਕਾਰ ਦੀਪ ਸਿੱਧੂ ਅਤੇ ਪੰਥਕ ਵਿਦਵਾਨ ਭਾਈ ਹਰਪ੍ਰੀਤ ਸਿੰਘ ਮੱਖੂ ਨੇ ਪ੍ਰਭਾਵਸ਼ਾਲੀ ਤਕਰੀਰਾਂ ਕੀਤੀਆਂ ਤੇ ਕਿਹਾ ਕਿ ਵਿਚ ਕਿਹਾ ਕਿ ਹੁਣ ਦਰਿਆਵਾਂ ਦੇ ਪੱਤਣਾਂ 'ਤੇ ਖੜ ਕੇ ਸੋਚਣ ਦਾ ਵੇਲਾ ਨਹੀਂ ਬਲਕਿ ਖੇਤੀ ਬਿੱਲ ਪਾਸ ਕਰਨ ਵਾਲਿਆਂ ਨੂੰ ਹੂੰਝਣ ਦਾ ਵੇਲਾ ਹੈ। ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਦੇਸ਼ ਦੇ ਅੰਨਦਾਤਾ ਨੂੰ ਬਚਾਉਣ ਲਈ ਇਕਜੁੱਟ ਹੋਈਏ। ਇਸ ਤੋਂ ਪਹਿਲਾਂ ਸਵੇਰੇ ਆਰੰਭ ਹੋਏ ਉਕਤ ਰੋਸ ਧਰਨੇ ਵਿਚ ਇੱਕਤਰ ਹੋਈ ਸੰਗਤ ਨੂੰ ਪੰਜਾਬੀ ਲੋਕ ਗਾਇਕ ਬਾਬਾ ਬੇਲੀ, ਬਰਜਿੰਦਰ ਸਿੰਘ ਪਰਵਾਨਾ, ਸੀਨੀਅਰ ਪੱਤਰਕਾਰ ਪੰਕਜ ਸ਼ਾਰਦਾ, ਅਬਦੁਲ ਸ਼ਕੂਰ ਮਾਂਗਟ, ਪਾਸਟਰ ਧਰਮਿੰਦਰ ਬਾਜਵਾ, ਦਰਸ਼ਨ ਸਿੰਘ ਘੋਲੀਆ, ਭਾਈ ਮਨਜੀਤ ਸਿੰਘ ਬੁਟਾਹਰੀ, ਪ੍ਰੀਤ ਸੈਣੀ, ਮੁਹੰਮਦ ਸਿਰਾਜ, ਅਮ੍ਰਿਤਪਾਲ ਸਿੰਘ ਛੰਦੜਾਂ ਅਤੇ ਬੀਬੀ ਸਵਿੰਦਰਜੀਤ ਕੌਰ ਤਲੂਜਾ, ਸੁਖਵਿੰਦਰ ਕੌਰ ਸੁੱਖੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰੋਸ ਧਰਨੇ ਵਿਚ ਅਮਿਤਪਾਲ ਸਿੰਘ, ਜਗਤਜੀਤ ਸਿੰਘ ਪਾਸੀ, ਸੁਖਪਾਲ ਬੀਰ ਸਿੰਘ ਪਾਸੀ, ਐਡਵੋਕੇਟ ਪਰਵਿੰਦਰ ਸਿੰਘ ਬਤਰਾ, ਐਡਵੋਕੇਟ ਗਗਨਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਪ੍ਰਦੀਪ ਸਿੰਘ ਇਆਲੀ, ਭਾਈ ਅਮਰਜੀਤ ਸਿੰਘ ਪਮਾਲੀ, ਸ਼ਮਸ਼ੇਰ ਸਿੰਘ ਲਾਡੋਵਾਲ, ਮਨੀ ਬਰਮੀ, ਭੁਪਿੰਦਰ ਸਿੰਘ ਮੱਕੜ, ਰਜਿੰਦਰ ਸਿੰਘ ਰਾਜੂ, ਗੁਰਪ੍ਰੀਤ ਸਿੰਘ ਬੇਦੀ, ਮਨਦੀਪ ਸਿੰਘ ਅਜਾਦ, ਲਵਜੀਤ ਸਿੰਘ ਧਾਲੀਵਾਲ, ਗੁਰਵੀਰ ਸਿੰਘ, ਅਮਰਜੀਤ ਸਿੰਘ ਕਲਸੀ ਆਦਿ ਹਾਜ਼ਰ ਸਨ।

ਦਸਵੀਂ ਓਪਨ ਬੋਰਡ ਤੇ 12ਵੀਂ ਦੇ ਸਪਲੀਮੈਂਟਰੀ ਪੇਪਰ ਦੇਣ ਪੁੱਜੇ ਵਿਦਿਆਰਥੀ ਹੋਏ ਪ੍ਰੇਸ਼ਾਨ

ਲੁਧਿਆਣਾ, 26 ਅਕਤੂਬਰ (ਅਮਰੀਕ ਸਿੰਘ ਬੱਤਰਾ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਓਪਨ ਸਕੂਲ ਅਤੇ 12ਵੀਂ ਦੇ ਸਪਲੀਮੈਂਟਰੀ ਇਮਤਿਹਾਨ ਸੋਮਵਾਰ ਤੋਂ ਸ਼ੁਰੂ ਹੋਏ, ਜੋ 11 ਤੋਂ ਦੁਪਹਿਰ 2.15 ਵਜੇ ਤੱਕ ਲਏ ਗਏ ਜਿਨ੍ਹਾਂ ਵਿਚ ਕਰੀਬ 4900 ਵਿਦਿਆਰਥੀਆਂ ਨੇ ਪੇਪਰ ਦੇਣ ਲਈ 42 ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਲੁਧਿਆਣਾ 'ਚ ਹੋਈ ਸੂਬਾਈ ਕਨਵੈਨਸ਼ਨ

ਲੁਧਿਆਣਾ, 26 ਅਕਤੂਬਰ (ਸਲੇਮਪੁਰੀ)- ਸਿਹਤ ਵਿਭਾਗ ਪੰਜਾਬ ਅੰਦਰ ਸੇਵਾਵਾਂ ਨਿਭਾਅ ਰਹੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ, ਸਰਕਾਰ ...

ਪੂਰੀ ਖ਼ਬਰ »

ਨੈਸ਼ਨਲ ਕਮਿਸ਼ਨ ਨੇ ਹਸਪਤਾਲ ਤੇ ਡਾਕਟਰ ਨੂੰ 15 ਲੱਖ ਰੁਪਏ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ

-ਡਾਕਟਰ ਦੀ ਕਥਿਤ ਅਣਗਹਿਲੀ ਕਾਰਨ ਵਕੀਲ ਦੀ ਮੌਤ ਦਾ ਮਾਮਲਾ- ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਨੈਸ਼ਨਲ ਖ਼ਪਤਕਾਰ ਝਗੜਾ ਨਿਪਟਾਊ ਕਮਿਸ਼ਨ ਨੇ ਨੌਜਵਾਨ ਵਕੀਲ ਦੀ ਹੋਈ ਮੌਤ ਦੇ ਮਾਮਲੇ ਵਿਚ ਹਸਪਤਾਲ ਅਤੇ ਡਾਕਟਰ ਨੂੰ ਅਣਗਹਿਲੀ ਕਰਨ ਦੇ ਦੋਸ਼ ਤਹਿਤ ...

ਪੂਰੀ ਖ਼ਬਰ »

-ਮਾਮਲਾ ਪਾਲਤੂ ਜਾਨਵਰਾਂ ਦੀ ਰਜਿਸਟਰੇਸ਼ਨ ਕਰਾਉਣ ਦਾ- 24 ਜੂਨ ਤੋਂ ਹੁਣ ਤੱਕ 256 ਪਾਲਤੂ ਕੁੱਤਿਆਂ ਦੀ ਕਰਾਈ ਗਈ ਹੈ ਰਜਿਸਟਰੇਸ਼ਨ

ਲੁਧਿਆਣਾ, 26 ਅਕਤੂਬਰ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸ਼ਾਸਨ ਨੇ ਪਾਲਤੂ ਕੁੱਤਿਆਂ, ਬਿੱਲੀਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਜਾਨਵਰਾਂ ਦੀ ਰਜਿਸਟਰੇਸ਼ਨ ਕਰਾ ਕੇ ਟੋਕਨ ਲਿਆ ਜਾਵੇ ਜੋ ਪਾਲਤੂ ਜਾਨਵਰ ਦੇ ਗਲੇ ਵਿਚ ਪਾਇਆ ਜਾਣਾ ਜ਼ਰੂਰੀ ਹੈ | ਨਗਰ ਨਿਗਮ ...

ਪੂਰੀ ਖ਼ਬਰ »

ਕਮਿਸ਼ਨਰ ਨੇ ਕੀਤਾ ਮੁੱਖ ਕੂੜਾਘਰ ਤਾਜਪੁਰ ਰੋਡ ਸਥਿਤ ਖਾਦ ਪਲਾਂਟ ਦਾ ਨਿਰੀਖਣ

ਲੁਧਿਆਣਾ, 26 ਅਕਤੂਬਰ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਨਿਜੀ ਕੰਪਨੀ ਏ ਟੂ ਜ਼ੈੱਡ ਜੋ ਸ਼ਹਿਰ ਵਿਚੋਂ ਨਿਕਲਦੇ ਕੂੜੇ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀ ਹੈ, ਨੂੰ ਸੁਚੇਤ ਕੀਤਾ ਹੈ ਕਿ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੀਆਂ ...

ਪੂਰੀ ਖ਼ਬਰ »

ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ, 30 ਨਵੇਂ ਮਾਮਲੇ

ਲੁਧਿਆਣਾ, 26 ਅਕਤੂਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 3 ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ 30 ਨਵੇਂ ਮਾਮਲੇ ਸਾਹਮਣੇ ਆਏ ਹਨ | ਲੁਧਿਆਣਾ ਵਿਚ ਅੱਜ ਤੱਕ 1137 ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਲੁਧਿਆਣਾ 'ਚ ਹੋਈ ਸੂਬਾਈ ਕਨਵੈਨਸ਼ਨ

ਲੁਧਿਆਣਾ, 26 ਅਕਤੂਬਰ (ਸਲੇਮਪੁਰੀ)- ਸਿਹਤ ਵਿਭਾਗ ਪੰਜਾਬ ਅੰਦਰ ਸੇਵਾਵਾਂ ਨਿਭਾਅ ਰਹੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ, ਸਰਕਾਰ ...

ਪੂਰੀ ਖ਼ਬਰ »

ਹੱਕੀ ਮੰਗਾਂ ਮਨਵਾਉਣ ਲਈ ਪੀ.ਏ.ਯੂ. ਦੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਸ਼ੁਰੂ

ਲੁਧਿਆਣਾ, 26 ਅਕਤੂਬਰ (ਪੁਨੀਤ ਬਾਵਾ)- ਪਿਛਲੇ 14 ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਪੀ.ਏ.ਯੂ. ਦੇ ਮੁਲਾਜ਼ਮਾਂ ਵਲੋਂ ਅੱਜ ਕਲਮ ਛੋੜ ਹੜਤਾਲ ਕਰਕੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਗਿਆ ਹੈ | ਅੱਜ ਸਵੇਰੇ ਮੁਲਾਜ਼ਮਾਂ ਨੇ ...

ਪੂਰੀ ਖ਼ਬਰ »

ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ, 30 ਨਵੇਂ ਮਾਮਲੇ

ਲੁਧਿਆਣਾ, 26 ਅਕਤੂਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 3 ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ 30 ਨਵੇਂ ਮਾਮਲੇ ਸਾਹਮਣੇ ਆਏ ਹਨ | ਲੁਧਿਆਣਾ ਵਿਚ ਅੱਜ ਤੱਕ 1137 ...

ਪੂਰੀ ਖ਼ਬਰ »

ਬਿਨ੍ਹਾਂ ਵਰਦੀ ਤੋਂ ਦਿੱਤੀ ਜਾ ਰਹੀ ਰਸੋਈ ਗੈਸ ਦੀ ਸਪਲਾਈ

ਲੁਧਿਆਣਾ, 26 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਘਰ ਘਰ ਰਸੋਈ ਗੈਸ ਦੀ ਡਿਲੀਵਰੀ ਦੇਣ ਵਾਲੇ ਅਨੇਕਾਂ ਹੀ ਰੇਹੜਾ ਚਾਲਕ ਕਥਿਤ ਤੌਰ 'ਤੇ ਬਿਨ੍ਹਾਂ ਵਰਦੀ ਤੋਂ ਰਸੋਈ ਗੈਸ ਦੀ ਸਪਲਾਈ ਦੇ ਰਹੇ ਹਨ | ਜਾਣਕਾਰੀ ਅਨੁਸਾਰ ਅਜਿਹਾ ਕਰਨਾ ਪੂਰੀ ...

ਪੂਰੀ ਖ਼ਬਰ »

ਸਵੈ ਰੁਜ਼ਗਾਰ ਅਪਣਾਉਣ ਦੇ ਚਾਹਵਾਨ ਨੌਜਵਾਨ ਗੂਗਲ ਿਲੰਕ ਰਾਹੀਂ ਦਰਖ਼ਾਸਤ ਦੇਣ-ਏ. ਡੀ. ਸੀ.

ਲੁਧਿਆਣਾ, 26 ਅਕਤੂਬਰ (ਪੁਨੀਤ ਬਾਵਾ)- ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਵੱਖ-ਵੱਖ ਸਵੈ ਰੁਜ਼ਗਾਰ ਯੋਜਨਾਵਾਂ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ | ਸਵੈ ਰੁਜ਼ਗਾਰ ਅਪਣਾਉਣ ਦੇ ਚਾਹਵਾਨਾਂ ਨੂੰ ਚਾਹੀਦਾ ਹੈ ...

ਪੂਰੀ ਖ਼ਬਰ »

ਭਾਜਪਾ ਪ੍ਰਧਾਨ ਨੱਡਾ ਵਲੋਂ ਕਿਸਾਨ ਅੰਦੋਲਨ ਨੂੰ ਵਿਚੋਲਿਆਂ ਵਲੋਂ ਚਲਾਇਆ ਅੰਦੋਲਨ ਕਹਿਣ ਦੀ ਨਿਖੇਧੀ

ਲੁਧਿਆਣਾ, 26 ਅਕਤੂਬਰ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰੈਸ ਸਕੱਤਰ ਪੰਜਾਬ ਗੁਰਵਿੰਦਰ ਸਿੰਘ ਕੂੰਮ ਕਲਾਂ ਅਤੇ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਵਲੋਂ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਨੂੰ ...

ਪੂਰੀ ਖ਼ਬਰ »

ਖੇਤੀ ਸਾਹਿਤ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਲੁਧਿਆਣਾ, 26 ਅਕਤੂਬਰ (ਪੁਨੀਤ ਬਾਵਾ)-ਖੇਤੀ ਸਾਹਿਤ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ | ਪਸਾਰ ਕਾਰਜਾਂ ਨੂੰ ਹੁਲਾਰਾ ਦੇਣ ਨਹੀ ਯੂਨੀਵਰਸਿਟੀ ਵਲੋਂ ਵਿਕਸਿਤ ਖੇਤੀ ਸਾਹਿਤ ਨੂੰ ਲੋਕਾਂ ਤੱਕ ਪਹੰੁਚਾਇਆ ਜਾ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ 14 ਸਾਲ ਦੀ ਲੜਕੀ ਦੀ ਮੌਤ

ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਅੰਗੂਰਾਂ ਵਾਲਾ ਬਾਗ ਵਿਚ 14 ਸਾਲ ਦੀ ਲੜਕੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਂਚ ਕਰ ਰਹੇ ਐਸ.ਐਚ.ਓ. ਗੋਪਾਲ ਕਿ੍ਸ਼ਨ ਨੇ ਦੱਸਿਆ ਕਿ ਮਿ੍ਤਕ ...

ਪੂਰੀ ਖ਼ਬਰ »

ਪੁਰਵਾਂਚਲ ਪੀਪਲਸ ਪਾਰਟੀ ਦੇ ਰਘਵੰਤ ਸਿੰਘ ਪੰਜਾਬ ਪ੍ਰਧਾਨ ਬਣੇ

ਲੁਧਿਆਣਾ, 26 ਅਕਤੂਬਰ (ਪੁਨੀਤ ਬਾਵਾ)-ਪੁਰਵਾਂਚਲ ਪੀਪਲਸ ਪਾਰਟੀ ਵਲੋਂ ਉਤਰ ਪ੍ਰਦੇਸ਼, ਝਾਰਖੰਡ, ਉਤਰਾਖੰਡ, ਮੁੰਬਈ, ਦਿੱਲੀ ਤੇ ਹਰਿਆਣਾ ਵਿਚ ਆਪਣੇ ਸੰਗਠਨ ਦਾ ਵਿਸਥਾਰ ਕਰਨ ਤੋਂ ਬਾਅਦ ਅੱਜ ਪੰਜਾਬ ਵਿਚ ਸੰਗਠਨ ਦਾ ਵਿਸਥਾਰ ਕਰਦੇ ਹੋਏ ਨੌਜਵਾਨ ਆਗੂ ਰਘਵੰਤ ਸਿੰਘ ਨੂੰ ...

ਪੂਰੀ ਖ਼ਬਰ »

ਜਸਪਾਲ ਬਾਂਗਰ ਦਾ ਪੁਲ ਬਣਾਉਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ- ਸਰਬਜੀਤ ਕੌਰ

ਢੰਡਾਰੀ ਕਲਾਂ, 26 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਪਿੰਡ ਜਸਪਾਲ ਬਾਂਗਰ ਦੇ ਸਰਪੰਚ ਬੀਬੀ ਸਰਬਜੀਤ ਕੌਰ ਨੇ ਦੱਖਣੀ ਬਾਈਪਾਸ ਵਾਲੀ ਨਹਿਰ ਦੇ ਪੁਲ ਨੂੰ ਜਲਦੀ ਸ਼ੁਰੂ ਕਰਾਉਣ ਦੀ ਮੰਗ ਕੀਤੀ ਹੈ | ਸਰਪੰਚ ਨੇ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਜ਼ੋਰਦਾਰ ਅਪੀਲ ...

ਪੂਰੀ ਖ਼ਬਰ »

ਜਸਪਾਲ ਬਾਂਗਰ ਦਾ ਪੁਲ ਬਣਾਉਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ- ਸਰਬਜੀਤ ਕੌਰ

ਢੰਡਾਰੀ ਕਲਾਂ, 26 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਪਿੰਡ ਜਸਪਾਲ ਬਾਂਗਰ ਦੇ ਸਰਪੰਚ ਬੀਬੀ ਸਰਬਜੀਤ ਕੌਰ ਨੇ ਦੱਖਣੀ ਬਾਈਪਾਸ ਵਾਲੀ ਨਹਿਰ ਦੇ ਪੁਲ ਨੂੰ ਜਲਦੀ ਸ਼ੁਰੂ ਕਰਾਉਣ ਦੀ ਮੰਗ ਕੀਤੀ ਹੈ | ਸਰਪੰਚ ਨੇ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਜ਼ੋਰਦਾਰ ਅਪੀਲ ...

ਪੂਰੀ ਖ਼ਬਰ »

ਸਕਾਲਰਸ਼ਿਪ ਘੁਟਾਲੇ 'ਚ ਬਚਾਉਣ ਵਾਲੇ ਦੀ ਤੁਲਨਾ ਗੁਰੂ ਸਾਹਿਬ ਨਾਲ ਕਰਨਾ ਵੱਡਾ ਗੁਨਾਹ-ਬੰਟੀ

ਲੁਧਿਆਣਾ, 26 ਅਕਤੂਬਰ (ਕਵਿਤਾ ਖੁੱਲਰ)- ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਹੋਰਨਾਂ ਕੈਬਨਿਟ ਮੰਤਰੀਆਂ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਨੂੰ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਦਾ ਦਰਜਾ ਦੇਣਾ ਬਹੁਤ ਵੱਡਾ ਗੁਨਾਹ ਹੈ, ਜਿਸ ਲਈ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ...

ਪੂਰੀ ਖ਼ਬਰ »

ਐਨੀਮਲ ਬਾਇਓ ਤਕਨਾਲੌਜੀ ਕਾਲਜ ਵੈਟਰਨਰੀ ਯੂਨੀਵਰਸਿਟੀ ਨੇ ਵਿਸ਼ਵ ਪੋਲੀਓ ਦਿਵਸ ਮਨਾਇਆ

ਲੁਧਿਆਣਾ, 26 ਅਕਤੂਬਰ (ਪੁਨੀਤ ਬਾਵਾ)- ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਸ਼ਵ ਪੋਲੀਓ ਦਿਵਸ ਦੇ ਮੌਕੇ 'ਤੇ ਵਿਦਿਆਰਥੀਆਂ ਵਾਸਤੇ ਆਨਲਾਈਨ ਪ੍ਰਸ਼ਨ-ਉਤਰ ਮੁਕਾਬਲਾ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਤੁਲਨਾ ਪਹਿਲੀ ਪਾਤਸ਼ਾਹੀ ਨਾਲ ਕਰਨ ਦੀ ਸੰਨੀ ਕੈਂਥ ਵਲੋਂ ਨਿਖੇਧੀ

ਲੁਧਿਆਣਾ, 26 ਅਕਤੂਬਰ (ਪੁਨੀਤ ਬਾਵਾ)- ਬੀਤੇ ਦਿਨ ਜ਼ਿਲ੍ਹਾ ਪਟਿਆਲਾ ਦੇ ਅਧੀਨ ਪੈਂਦੇ ਪਿੰਡ ਮੂਸੇਵਾਲ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਸਮੇਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਵਿਰੁੱਧ ਸ਼ਿਵ ਸੈਨਾ ਹਿੰਦੋਸਤਾਨ 2 ਨਵੰਬਰ ਨੂੰ ਕਰੇਗੀ ਰੋਸ ਪ੍ਰਦਰਸ਼ਨ- ਸ਼ਰਮਾ/ਚੱਢਾ

ਲੁਧਿਆਣਾ, 26 ਅਕਤੂਬਰ (ਕਵਿਤਾ ਖੁੱਲਰ)- ਸ਼ਿਵ ਸੈਨਾ ਹਿੰਦੋਸਤਾਨ ਵਲੋਂ ਪੰਜਾਬ ਵਿਚ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਖ਼ਿਲਾਫ਼ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਪਹਿਲੇ ਪੜਾਅ ਵਿਚ 2 ਨਵੰਬਰ ਨੂੰ ਜ਼ਿਲ੍ਹਾ ਹੈੱਡ ਕੁਆਟਰਾਂ 'ਤੇ ਰੋਸ ਪ੍ਰਦਰਸ਼ਨ ਕਰਕੇ ਡਿਪਟੀ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਪੀ. ਏ. ਯੂ. ਵਲੋਂ ਲਗਾਤਾਰ ਸੰਜੀਦਾ ਯਤਨ ਜਾਰੀ-ਰਜਿਸਟਰਾਰ

ਲੁਧਿਆਣਾ, 26 ਅਕਤੂਬਰ (ਪੁਨੀਤ ਬਾਵਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਯੂਨੀਵਰਸਿਟੀ ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਜੋ ਸੰਘਰਸ਼ ਕੀਤਾ ਜਾ ਰਿਹਾ ਹੈ, ਉਸ ਬਾਰੇ ਉਹ ਦੱਸਣਾ ਚਾਹੁੰਦੇ ਹਨ ਕਿ ਕੋਰੋਨਾ ...

ਪੂਰੀ ਖ਼ਬਰ »

ਅਰਸ਼ਦੀਪ ਕੌਰ ਨੇ ਐਮ. ਐਸ. ਸੀ. (ਆਈ. ਟੀ.) ਦੇ ਨਤੀਜੇ 'ਚ 6ਵਾਂ ਸਥਾਨ ਹਾਸਲ ਕੀਤਾ

ਲੁਧਿਆਣਾ, 26 ਅਕਤੂਬਰ (ਪੁਨੀਤ ਬਾਵਾ)- ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੀ ਅਰਸ਼ਦੀਪ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਮ.ਐਸ.ਸੀ.(ਆਈ.ਟੀ.) ਸਮੈਸਟਰ ਚੌਥਾ ਦੇ ਐਲਾਨੇ ਗਏ ਨਤੀਜੇ ਵਿਚੋਂ 89.13 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ 6ਵਾਂ ਤੇ ...

ਪੂਰੀ ਖ਼ਬਰ »

ਪ੍ਰੀਖਿਆਵਾਂ ਦੇ ਮੱਦੇਨਜ਼ਰ ਮੈਰੀਟੋਰੀਅਸ ਸਕੂਲ ਨੇੜੇ ਧਾਰਾ 144 ਲਾਗੂ

ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲੀਸ ਕਮਿਸ਼ਨਰ ਵਲੋਂ ਅੱਜ ਦੇਰ ਸ਼ਾਮ ਇਕ ਹੁਕਮ ਜਾਰੀ ਕਰਕੇ ਮੈਰੀਟੋਰੀਅਸ ਸਕੂਲ ਨੇੜੇ ਧਾਰਾ 144 ਲਾਗੂ ਕਰ ਦਿੱਤੀ ਹੈ | ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ...

ਪੂਰੀ ਖ਼ਬਰ »

ਸੁਰੱਖਿਅਤ ਖੇਤੀ ਬਾਰੇ ਪੀ. ਏ. ਯੂ. 'ਚ ਆਨਲਾਈਨ ਸਿਖਲਾਈ ਕੋਰਸ

ਲੁਧਿਆਣਾ, 26 ਅਕਤੂਬਰ (ਪੁਨੀਤ ਬਾਵਾ)- ਹੁਨਰ ਵਿਕਾਸ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਬਜ਼ੀਆਂ ਤੇ ਫ਼ਲਾਂ ਦੀ ਸੁਰੱਖਿਅਤ ਖੇਤੀ ਬਾਰੇ 2 ਰੋਜ਼ਾ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਦਾ ਮਕਸਦ ਸੁਰੱਖਿਅਤ ਖੇਤੀ ਨਾਲ ਸਬੰਧਤ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦਾ ਤਸਕਰ ਗਾਂਜੇ ਸਮੇਤ ਗਿ੍ਫ਼ਤਾਰ

ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਸਾਢੇ ਛੇ ਕਿਲੋ ਗਾਂਜਾ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੀ ...

ਪੂਰੀ ਖ਼ਬਰ »

ਵਿਕਾਸ ਦੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ੍ਹ-ਗਿਆਸਪੁਰਾ

ਢੰਡਾਰੀ ਕਲਾਂ, 26 ਅਕਤੂਬਰ (ਪਰਮਜੀਤ ਸਿੰਘ ਮਠਾੜੂ)- ਸੜਕਾਂ, ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਸਮਾਜ ਦਾ ਹਰ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਨਜ਼ਰ ਆ ਰਿਹਾ ਹੈ | ਹਰ ਜਗ੍ਹਾ ਸੜਕਾਂ ਟੁੱਟੀਆਂ ਪਈਆਂ ਹਨ ਅਤੇ ਗੰਦਗੀ ਦੇ ਢੇਰ ਲੱਗੇ ਦਿਖਾਈ ਦੇ ਰਹੇ ...

ਪੂਰੀ ਖ਼ਬਰ »

ਮਾਈਟੋਨ ਹੇਅਰਿੰਗ ਏਡ ਸੈਂਟਰ ਵਲੋਂ ਲੁਧਿਆਣਾ 'ਚ ਸਸਤੀਆਂ ਕੰਨ ਮਸ਼ੀਨਾਂ ਦਾ ਵਿਸ਼ੇਸ਼ ਜਾਂਚ ਕੈਂਪ ਸ਼ੁਰੂ

ਲੁਧਿਆਣਾ, 26 ਅਕਤੂਬਰ (ਭੁਪਿੰਦਰ ਸਿੰਘ ਬਸਰਾ)- ਮੌਜੂਦਾ ਸਮੇਂ ਵਿਚ ਭੱਜ-ਨਠ ਅਤੇ ਰੁਝੇਵਿਆਂ ਭਰੇ ਜੀਵਨ ਦੌਰਾਨ ਸ਼ੋਰ-ਸ਼ਰਾਬੇ ਤੇ ਮੌਬਾਈਲ ਫੋਨ ਦੀ ਵੱਧ ਵਰਤੋਂ ਕਾਰਨ ਲੋਕਾਂ ਦੀ ਸੁਨਣ ਸਮਰਥਾ ਤੇਜ਼ੀ ਨਾਲ ਪ੍ਰਭਾਵਿਤ ਹੋ ਰਹੀ ਹੈ | ਇਹ ਸਮਸਿਆਂ ਵਡੇਰੀ ਉਮਰ ਦੇ ਲੋਕਾਂ ...

ਪੂਰੀ ਖ਼ਬਰ »

ਲੁਧਿਆਣਾ, ਖੰਨਾ, ਜਗਰਾਂਉ, ਸਮਰਾਲਾ ਤੇ ਪਾਇਲ 'ਚ ਰਾਸ਼ਟਰੀ ਲੋਕ ਅਦਾਲਤਾਂ 12 ਨੂੰ

ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ, ਖੰਨਾ, ਜਗਰਾਉਂ, ਸਮਰਾਲਾ ਅਤੇ ਪਾਇਲ ਵਿਚ ਰਾਸ਼ਟਰੀ ਲੋਕ ਅਦਾਲਤਾਂ 12 ਦਸੰਬਰ ਨੂੰ ਲਗਾਈਆਂ ਜਾਣਗੀਆਂ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀਮਤੀ ਪ੍ਰੀਤੀ ਸਖੂਜਾ ਨੇ ਦੱਸਿਆ ਕਿ ਲੋਕ ...

ਪੂਰੀ ਖ਼ਬਰ »

ਖੇਤੀ ਬਿੱਲਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਮੁੜ ਵਿਰੋਧਤਾ

ਲੁਧਿਆਣਾ, 26 ਅਕਤੂਬਰ (ਕਵਿਤਾ ਖੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਢੋਲੇਵਾਲ ਚੌਕ ਵਿਖੇ ਸਾਬਕਾ ਮੰਤਰੀ ਪੰਜਾਬ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਅਗਵਾਈ ਵਿਚ ਹੋਈ ...

ਪੂਰੀ ਖ਼ਬਰ »

ਪਿੰਡ ਮਲਕਪੁਰ ਬੇਟ 'ਚ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਦਸਹਿਰਾ ਮਨਾਇਆ

ਹੰਬੜਾਂ, 26 ਅਕਤੂਬਰ (ਜਗਦੀਸ਼ ਸਿੰਘ ਗਿੱਲ)-ਕੇਂਦਰ ਸਰਕਾਰ ਵਲੋਂ ਜਾਰੀ ਖੇਤੀ ਬਿੱਲਾਂ ਨੂੰ ਖਤਮ ਕਰਵਾਉਣ ਲਈ ਚਲ ਰਹੇ ਕਿਸਾਨ ਸੰਘਰਸ਼ ਤਹਿਤ ਕਸਬਾ ਹੰਬੜਾਂ ਅਤੇ ਆਸ-ਪਾਸ ਦੇ ਇਲਾਕੇ ਵਿਚ ਬੀਤੇ ਦਿਨ ਦਸਹਿਰੇ ਦੀਆਂ ਰੌਣਕਾਂ ਫ਼ਿੱਕੀਆਂ ਰਹੀਆਂ | ਪਿੰਡ ਮਲਕਪੁਰ ਬੇਟ ...

ਪੂਰੀ ਖ਼ਬਰ »

ਕੇਂਦਰ ਸਰਕਾਰ ਅੜੀਅਲ ਰਵੱਈਆ ਛੱਡ ਕੇ ਕਿਸਾਨ ਮਸਲਿਆਂ ਦਾ ਕੋਈ ਹੱਲ ਕੱਢੇ-ਆਦਿਆ

ਲੁਧਿਆਣਾ, 26 ਅਕਤੂਬਰ (ਕਵਿਤਾ ਖੁੱਲਰ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਪੰਜਾਬ ਦੇ ਕਿਸਾਨਾਂ 'ਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਤੇ ਲਗਭਗ ਇਕ ਮਹੀਨੇ ਤੋਂ ਕਿਸਾਨ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਦੇ ਆਗੂ ਆਪਣੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਅੜੀਅਲ ਰਵੱਈਆ ਛੱਡ ਕੇ ਕਿਸਾਨ ਮਸਲਿਆਂ ਦਾ ਕੋਈ ਹੱਲ ਕੱਢੇ-ਆਦਿਆ

ਲੁਧਿਆਣਾ, 26 ਅਕਤੂਬਰ (ਕਵਿਤਾ ਖੁੱਲਰ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਪੰਜਾਬ ਦੇ ਕਿਸਾਨਾਂ 'ਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਤੇ ਲਗਭਗ ਇਕ ਮਹੀਨੇ ਤੋਂ ਕਿਸਾਨ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਦੇ ਆਗੂ ਆਪਣੇ ...

ਪੂਰੀ ਖ਼ਬਰ »

ਚੰਦਰ ਸ਼ੇਖਰ ਆਜ਼ਾਦ 'ਤੇ ਹੋਏ ਹਮਲੇ ਦੀ ਕਾਰਵਾਈ ਦੀ ਨਿਰਪੱਖ ਜਾਂਚ ਹੋਵੇ-ਲਵਲੀ

ਲੁਧਿਆਣਾ, 26 ਅਕਤੂਬਰ (ਕਵਿਤਾ ਖੁੱਲਰ)- ਅੱਜ ਇੱਥੇ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਵਲੋਂ ਪਾਰਟੀ ਦੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ 'ਤੇ ਬੁਲੰਦ ਸ਼ਹਿਰ 'ਚ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕਰਦੇ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਵਿਖੇ ਗੁਰਮਤਿ ਸਮਾਗਮ ਕਰਵਾਏ

ਲੁਧਿਆਣਾ, 26 ਅਕਤੂਬਰ (ਕਵਿਤਾ ਖੁੱਲਰ)- ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਢੋਲੇਵਾਲ ਵਿਖੇ ਹਫ਼ਤਾਵਾਰੀ ਵਿਸ਼ੇਸ ਅਨਮੋਲ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਕਰਵਾਏ ਗਏ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਸਤਲੁਜ ਕਲੱਬ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਜੀ ਆਇਆਂ ਆਖਿਆ

ਲੁਧਿਆਣਾ, 26 ਅਕਤੂਬਰ (ਸਲੇਮਪੁਰੀ)- ਸਰਕਾਰੀ ਅਤੇ ਗ਼ੈਰ ਸਰਕਾਰੀ ਕਲੱਬਾਂ ਦੀ ਸੂਚੀ ਵਿਚ ਉਤਮ ਦਰਜੇ ਦੇ ਕਲੱਬ ਦੇ ਤੌਰ 'ਤੇ ਜਾਣੇ ਜਾਂਦੇ ਸਤਲੁਜ ਕਲੱਬ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਜੀ ਆਇਆਂ ਆਖਣ ਲਈ ਕਲੱਬ ਵਿਚ ਇਕ ਸਮਾਗਮ ਕਰਵਾਇਆ ਗਿਆ | ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਖਤਰਨਾਕ ਹੋ ਸਕਦੈ ਮਿਆਦ ਖਤਮ ਹੋ ਚੁੱਕੇ ਰਸੋਈ ਗੈਸ ਸਿਲੰਡਰ ਦੀ ਵਰਤੋਂ ਕਰਨਾ

ਲੁਧਿਆਣਾ, 26 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)- ਘਰੇਲੂ ਰਸੋਈ ਗੈਸ ਹਰ ਘਰ ਦੀ ਜ਼ਰੂਰਤ ਹੈ ਅਤੇ ਰਸੋਈ ਗੈਸ ਦੀ ਵਰਤੋਂ ਸਬੰਧੀ ਸਮੇਂ ਸਮੇਂ 'ਤੇ ਸਬੰਧਤ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਜਿਸ ਰਸੋਈ ਗੈਸ ਸਿਲੰਡਰ ਦੀ ਮਿਆਦ ਖਤਮ ਹੋ ਚੁੱਕੀ ਹੋਵੇ, ...

ਪੂਰੀ ਖ਼ਬਰ »

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੂੜਾਘਰ 'ਚ ਲੱਗੀ ਅੱਗ, 6 ਘੰਟਿਆਂ 'ਚ ਪਾਇਆ ਕਾਬੂ

ਲੁਧਿਆਣਾ, 26 ਅਕਤੂਬਰ (ਅਮਰੀਕ ਸਿੰਘ ਬੱਤਰਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੂੜਾ ਘਰ ਵਿਚ ਸੋਮਵਾਰ ਸਵੇਰੇ ਕਰੀਬ 11 ਵਜੇ ਅਚਾਨਕ ਅੱਗ ਲੱਗਣ ਕਾਰਨ ਗੂੜਾ ਕਾਲਾ ਧੰੂਆਂ ਫੈਲ ਗਿਆ | ਫਾਇਰ ਬਿ੍ਗੇਡ ਵਿਭਾਗ ਦੇ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ ਸਮੇਤ ਇਕ ਗਿ੍ਫ਼ਤਾਰ

ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਨਜਾਇਜ਼ ਪਿਸਤੌਲ ਸਮੇਤ ਇਕ ਨੌਜਵਾਨ ਨੂੰ ਗਿ੍ਫਤਾਰ ਕੀਤਾ ਹੈ ਜਦਕਿ ਨਜਾਇਜ਼ ਅਸਲੇ ਦੇ ਮਾਮਲੇ ਵਿਚ ਪੁਲਿਸ ਨੇ ਕਾਂਗਰਸੀ ਆਗੂ ਦੇ ਪੁੱਤਰ ਨੂੰ ਵੀ ਨਾਮਜ਼ਦ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਲੋਕਾਂ ਨੂੰ ਪੈਟਰੋਲ ਪੰਪਾਂ 'ਤੇ ਨਹੀਂ ਮਿਲ ਰਹੀਆਂ ਮੁੱਢਲੀਆਂ ਸਹੂਲਤਾਂ

ਲੁਧਿਆਣਾ, 26 ਅਕਤੂਬਰ (ਜੁਗਿੰਦਰ ਸਿੰਘ ਅਰੋੜਾ)- ਸ਼ਹਿਰ ਵਿਚ ਚੱਲ ਰਹੇ ਅਨੇਕਾਂ ਹੀ ਪੈਟਰੋਲ ਪੰਪਾਂ ਉਪਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜਿਸ ਨਾਲ ਖਪਤਕਾਰਾਂ ਨੂੰ ਪਰੇਸ਼ਾਨੀ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਮਨਾਂ ਵਿਚ ਨਾਰਾਜ਼ਗੀ ਵੀ ਪਾਈ ...

ਪੂਰੀ ਖ਼ਬਰ »

ਤਰਕਸ਼ੀਲ ਸੋਚ ਅਪਨਾਓ ਅੰਧਵਿਸ਼ਵਾਸ ਦੂਰ ਭਜਾਓ-ਗਿੱਲ

ਲਾਢੂਵਾਲ, 26 ਅਕਤੂਬਰ (ਅਮਰ ਸਿੰਘ ਮਾਹਲਾ)-ਪਿੰਡ ਲਾਦੀਆਂ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤਰਕਸ਼ੀਲ ਪ੍ਰੋਗਰਾਮ ਕਰਵਾਇਆ ਗਿਆ ਤੇ ਤਰਕਸ਼ੀਲ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਵਿਚ ਬਤੌਰ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਕਿਸਾਨ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਵਲੋਂ ਮੈਕਰੋ ਗਲੋਬਲ ਦੀ ਲੁਧਿਆਣਾ ਬਰਾਂਚ ਵਿਖੇ ਸਿੱਧੀ ਗੱਲਬਾਤ ਕੱਲ੍ਹ

ਮੁੱਲਾਂਪੁਰ-ਦਾਖਾ, 26 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟਸ ਦੀ ਲੁਧਿਆਣਾ ਪਾਸਪੋਰਟ ਦਫ਼ਤਰ ਸਾਹਮਣੇ ਬਰਾਂਚ ਵਿਖੇ ਬੁੱਧਵਾਰ 28 ਅਕਤੂਬਰ ਮੈਕਰੋ ਗਲੋਬਲ ਮੋਗਾ ਦੇ ਐੱਮ.ਡੀ. ਗੁਰਮਿਲਾਪ ਸਿੰਘ ਡੱਲਾ ਸਿੱਧੀ ਗੱਲਬਾਤ ਸਮੇਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX