ਸਮਾਣਾ, 26 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਵਿਧਾਇਕ ਰਜਿੰਦਰ ਸਿੰਘ ਵਲੋਂ ਅੱਜ ਸਮਾਣਾ ਤੋਂ ਵਾਇਆ ਕਾਹਨਗੜ੍ਹ ਪਿੰਡ ਗਾਜੇਵਾਸ ਤੱਕ ਬਣਨ ਵਾਲੀ ਕਰੀਬ 14 ਕਿੱਲੋਮੀਟਰ ਲੰਬੀ ਸੜਕ ਜੋ 10 ਫੁੱਟ ਤੋਂ 18 ਫੁੱਟ ਚੌੜੀ ਹੋਵੇਗੀ ਤੇ 8 ਕਰੋੜ ਰੁਪਏ ਦੀ ਲਾਗਤ ਆਵੇਗੀ, ਦਾ ਉਦਘਾਟਨ ਕਹੀ ਦਾ ਟੱਕ ਲਗਾ ਕੇ ਕੀਤਾ ਗਿਆ। ਇਸ ਮੌਕੇ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਬੀਤੇ ਦਿਨੀਂ ਸ਼ਹਿਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮ ਸ਼ੁਰੂ ਕੀਤੇ ਗਏ ਹਨ ਦੀ ਤਰਜ਼ 'ਤੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ 'ਚ ਸਮੇਤ ਸੰਪਰਕ ਸੜਕਾਂ ਦੇ 50 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ ਤੇ ਇਸ ਸਾਲ ਨੂੰ ਵਿਕਾਸ ਦਾ ਸਾਲ ਮਨਾਇਆ ਜਾਵੇਗਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਂਸਦ ਸ੍ਰੀਮਤੀ ਪ੍ਰਨੀਤ ਕੌਰ ਅਤੇ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਹਲਕੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਉਹ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਹਲਕਾ ਸਮਾਣਾ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਇਕ ਹਲਕਾ ਬਣ ਜਾਵੇਗਾ, ਜਿਸ 'ਚ ਐੱਲ. ਈ. ਡੀ. ਲਾਈਟਾਂ, ਸੀ. ਸੀ. ਟੀ. ਵੀ. ਕੈਮਰੇ ਸਮੇਤ ਜਨਤਕ ਥਾਵਾਂ 'ਤੇ ਹਰੇਕ ਜਗ੍ਹਾ ਲਾਏ ਜਾਣਗੇ ਤੇ ਸ਼ਹਿਰ 'ਚ ਅਜਿਹੀ ਕੋਈ ਸੜਕ ਜਾਂ ਜਗ੍ਹਾ ਨਹੀਂ ਹੋਵੇਗੀ ਜਿੱਥੇ ਨਵੀਨੀਕਰਨ ਕੀਤੀ ਸੜਕ, ਲਾਈਟਾਂ 'ਤੇ ਕੈਮਰੇ ਆਦਿ ਨਹੀਂ ਲੱਗੇ ਹੋਣਗੇ। ਵਿਧਾਇਕ ਰਜਿੰਦਰ ਸਿੰਘ ਨੇ ਬੀਤੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਦਘਾਟਨ ਕੀਤੀ ਖੇਡ ਯੂਨੀਵਰਸਿਟੀ ਨੂੰ ਹਲਕਾ ਸਮਾਣਾ ਦੇ ਵਸਨੀਕਾਂ ਲਈ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਬਣਨ 'ਤੇ ਹਲਕੇ ਦੇ ਲੋਕਾਂ ਨੂੰ ਵਧੇਰੇ ਰੁਜ਼ਗਾਰ ਮੁਹੱਈਆ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਅਸ਼ਵਨੀ ਗੁਪਤਾ, ਪ੍ਰਧਾਨ ਜੀਵਨ ਗਰਗ, ਚੇਅਰਮੈਨ ਪਰਦਮਨ ਸਿੰਘ ਵਿਰਕ, ਰਾਜ ਕੁਮਾਰ ਸਚਦੇਵਾ, ਨੰਬਰਦਾਰ ਸੁਰਜੀਤ ਸਿੰਘ ਸੇਖੋਂ, ਬਾਬਲਾ ਕਾਹਨਗੜ੍ਹ, ਰਿੰਪੀ ਸੇਖੋਂ, ਬੱਗਾ ਸਰਪੰਚ ਸ਼ਾਦੀਪੁਰ, ਲਾਭ ਸਿੰਘ ਸਿੱਧੂ, ਅਮਰਜੀਤ ਸਿੰਘ ਟੋਡਰਪੁਰ, ਲਖਵਿੰਦਰ ਸਿੰਘ ਤਲਵੰਡੀ, ਡਾਕਟਰ ਪ੍ਰੇਮ ਪਾਲ, ਸੁਮਿਤ ਸੈਂਟੀ, ਸ਼ੰਕਰ ਜਿੰਦਲ, ਮਨੂੰ ਸ਼ਰਮਾ ਤੇ ਸਚਿਨ ਕੰਬੋਜ ਮੌਜੂਦ ਸਨ।
ਪਟਿਆਲਾ, 26 ਅਕਤੂਬਰ (ਮਨਦੀਪ ਸਿੰਘ ਖਰੋੜ)-ਰਾਜਪੁਰਾ ਰੋਡ 'ਤੇ ਨਦੀ ਨੇੜੇ ਸਾਈਕਲਿੰਗ ਕਰ ਰਹੇ ਇਕ ਵਿਅਕਤੀ ਨੂੰ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਰਮੇਸ਼ ਕੁਮਾਰ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਵਜੋਂ ਹੋਈ ਹੈ | ...
ਦੇਵੀਗੜ੍ਹ, 26 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਅੱਜ ਦੁਪਹਿਰ ਵੇਲੇ ਸਾਈਕਲ ਸਵਾਰ ਦੀ ਸਵਿਫ਼ਟ ਕਾਰ ਵਲੋਂ ਮਾਰੀ ਗਈ ਟੱਕਰ ਨਾਲ ਮੌਕੇ 'ਤੇ ਮੌਤ ਹੋਣ ਅਤੇ ਕਾਰ ਦਰੱਖ਼ਤ 'ਚ ਵੱਜਣ ਨਾਲ ਕਾਰ ਚਾਲਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਦਿੰਦਿਆਂ ਥਾਣਾ ਜੁਲਕਾਂ ...
ਪਟਿਆਲਾ, 26 ਅਕਤੂਬਰ (ਅ.ਸ. ਆਹਲੂਵਾਲੀਆ)-ਜ਼ਿਲ੍ਹੇ ਦੀਆਂ ਮੰਡੀਆਂ 'ਚ ਅੱਜ ਤੱਕ 10,40,480 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ਵਿਚੋਂ ਹੁਣ ਤੱਕ 10, 38,020 ਮੀਟਿ੍ਕ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਅੱਜ ਜ਼ਿਲ੍ਹੇ ਦੀਆਂ ਮੰਡੀਆਂ 'ਚ 57,460 ਮੀਟਿ੍ਕ ਟਨ ਝੋਨਾ ਆਇਆ, ਜਿਸ 'ਚ ...
ਪਟਿਆਲਾ, 26 ਅਕਤੂਬਰ (ਅ.ਸ. ਆਹਲੂਵਾਲੀਆ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਐਮਰਜੈਂਸੀ ਵਾਲੀ ਸੋਚ 'ਤੇ ਚੱਲ ਪਏ ਹਨ | ਪੰਜਾਬ 'ਚ ਮਾਲ ਗੱਡੀਆਂ ਰੋਕਣਾ ਕੇਂਦਰ ਸਰਕਾਰ ਦਾ ਐਮਰਜੈਂਸੀ ਵਾਲਾ ਵਤੀਰਾ ਹੈ | ਲੋਕ ਰਾਜ 'ਚ ਚੁਣੀਆਂ ਹੋਈਆਂ ...
ਰਾਜਪੁਰਾ, 26 ਅਕਤੂਬਰ (ਜੀ.ਪੀ. ਸਿੰਘ)-ਥਰਮਲ ਪਲਾਂਟ ਰਾਜਪੁਰਾ ਨੂੰ ਕੋਲੇ ਦੀ ਸਪਲਾਈ ਰੋਕਣ ਦੇ ਮਕਸਦ ਨਾਲ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨਾਂ ਵਲੋਂ ਥਰਮਲ ਪਲਾਂਟ ਨੂੰ ਜਾਂਦੀ ਰੇਲਵੇ ਲਾਈਨ 'ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨਾਂ ਦਾ ...
ਰਾਜਪੁਰਾ, 26 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ 'ਚ ਇਕ ਔਰਤ ਸਣੇ 3 ਵਿਅਕਤੀਆਂ ਨੂੰ 20 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕਰਕੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਸ਼ੰਭੂ ਪੁਲਿਸ ਦੇ ...
ਨਾਭਾ, 26 ਅਕਤੂਬਰ (ਕਰਮਜੀਤ ਸਿੰਘ)-ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਪ੍ਰਧਾਨਗੀ ਹੇਠ ਨਗਰ ਕੌਾਸਲ ਖ਼ਿਲਾਫ਼ ਰੋਸ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਸ਼ਹਿਰ ਨਾਭਾ ਵਿਖੇ ਇਤਿਹਾਸਿਕ ...
ਪਟਿਆਲਾ, 26 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਦੇ ਮੁੱਖ ਚੋਣ ਅਫ਼ਸਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਜਾਗਰੂਕਤਾ ਲਈ ਚਲਾਈ ਮੁਹਿੰਮ ਤਹਿਤ ਆਨ-ਲਾਈਨ ਕੁਇਜ ਮੁਕਾਬਲੇ 27 ਅਕਤੂਬਰ ਨੂੰ ਦੁਪਹਿਰ 12.45 ਵਜੇ ਤੋਂ 01.15 ਵਜੇ ਦੌਰਾਨ ਕਰਵਾਏ ਜਾਣੇ ਹਨ | ਇਹ ਗੱਲ ...
ਪਟਿਆਲਾ, 26 ਅਕਤੂਬਰ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ 'ਚ 5 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ | ਹੁਣ ਤੱਕ 12,651 ਵਿਅਕਤੀ ਕੋਰੋਨਾ ਦੀ ਲਪੇਟ 'ਚ ਆਏ ਹਨ, ਜਿਨ੍ਹਾਂ 'ਚੋਂ 11,995 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਜਿਸ ਤਹਿਤ 95 ਫ਼ੀਸਦੀ ਕੋਰੋਨਾ ਪੀੜਤ ...
ਪਟਿਆਲਾ, 26 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਅੰਮਿ੍ਤਪਾਲ ਕੌਰ ਦੇ ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ ਬਣਨ 'ਤੇ ਵਿਭਾਗ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਵਿਭਾਗ ਦੇ ਅਕਾਦਮਿਕ ...
ਪਟਿਆਲਾ, 26 ਅਕਤੂਬਰ (ਅ.ਸ. ਆਹਲੂਵਾਲੀਆ)-ਬੀਤੇ ਦਿਨੀਂ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮੁੱਖ ਦਫ਼ਤਰ ਨਾਭਾ ਰੋਡ ਪਟਿਆਲਾ ਦੇ ਪ੍ਰਤੀਨਿਧਾਂ ਦੀ ਬੈਠਕ ਹੋਈ, ਜਿਸ 'ਚ ਬੋਰਡ ਵਿਚਲੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ...
ਪਟਿਆਲਾ, 26 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਵਿੱਤੀ ਸੰਕਟ ਦੇ ਦੌਰ 'ਚੋਂ ਗੁਜ਼ਰ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਸੰਕਟ 'ਚੋਂ ਬਾਹਰ ਕੱਢਣ ਲਈ ਉੱਪ ਕੁਲਪਤੀ ਪ੍ਰੋ. ਬੀ. ਐੱਸ. ਘੁੰਮਣ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ | ਇਹ ...
ਭਾਦਸੋਂ, 26 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਪ੍ਰਮਾਤਮਾ ਦੇ ਸ਼ੁਕਰਾਨੇ ਲਈ ਨਗਰ ਪੰਚਾਇਤ ਦਫ਼ਤਰ ਭਾਦਸੋਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ...
ਨਾਭਾ, 26 ਅਕਤੂਬਰ (ਕਰਮਜੀਤ ਸਿੰਘ)-ਕੋਵਿਡ-19 ਦਾ ਪ੍ਰਭਾਵ ਘਟਣ ਅਤੇ ਪੰਜਾਬ ਸਰਕਾਰ ਵਲੋਂ ਆਈਲੈਟਸ ਕੋਚਿੰਗ ਵਾਲਿਆਂ ਨੂੰ ਸਿਹਤ ਦੇ ਨਿਯਮਾਂ ਅਨੁਸਾਰ ਕੋਚਿੰਗ ਸੈਂਟਰ ਖੋਲ੍ਹਣ ਤੋਂ ਬਾਅਦ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਲੋਕਾਂ ਵਿਚ ਖਿੱਚ ਦਾ ...
ਪਟਿਆਲਾ, 26 ਅਕਤੂਬਰ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਤੇ ਸੈਸ਼ਨ ਜੱਜ ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰਾਜਿੰਦਰ ਅਗਰਵਾਲ ਨੇ ਅੱਜ ਮਾਤਾ ਗੁਜਰੀ ਕੰਨਿਆ ਛਾਤਰਾਵਾਸ, ਪਿੰਡ ਕਲਰਭੈਣੀ, ਬੀਰ ਜੀ ਅਪਾਹਜ ਆਸ਼ਰਮ ਤੇ ਯਾਦਵਿੰਦਰਾ ਪੂਰਨ ਬਾਲ ...
ਨਾਭਾ, 26 ਅਕਤੂਬਰ (ਕਰਮਜੀਤ ਸਿੰਘ)-ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦੁਸਹਿਰੇ ਮੌਕੇ ਇਸ ਵਾਰ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਹਲਕੇ ਦੇ 'ਆਪ' ਆਗੂ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਅਤੇ ਕੇਂਦਰ ਸਰਕਾਰ ਦੇ ਤਾਨਾਸ਼ਾਹੀ ...
ਪਟਿਆਲਾ, 26 ਅਕਤੂਬਰ (ਅ.ਸ. ਆਹਲੂਵਾਲੀਆ)-ਵਾਰਡ ਨੰਬਰ-57 'ਚ ਪੈਂਦੇ ਬਡੂੰਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਇਕ ਵਿਸ਼ੇਸ਼ ਬੈਠਕ ਦੌਰਾਨ ਸੀਨੀਅਰ ਲੀਡਰ ਇੰਦਰਮੋਹਨ ਸਿੰਘ ਬਜਾਜ, ਜਨਰਲ ਸਕੱਤਰ ਸੋਨੂੰ ਮਾਜਰੀ ਦੀ ਅਗਵਾਈ ਵਿਚ ਮਮਤਾ ਬਡੂੰਗਰ ਦੀ ਪ੍ਰੇਰਨਾ ਦੇ ...
ਪਟਿਆਲਾ, 26 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਖ਼ੁਦਮੁਖ਼ਤਿਆਰੀ, ਵਿੱਤੀ ਗ੍ਰਾਂਟ, ਤਨਖ਼ਾਹਾਂ ਅਤੇ ਪੈਨਸ਼ਨਾਂ ਸਬੰਧੀ ਮੰਗਾਂ ਨੂੰ ਲੈ ਕੇ ਉੱਪ ਕੁਲਪਤੀ ਦੇ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦਾ ਧਰਨਾ ਅੱਜ 66ਵੇਂ ਦਿਨ ਵੀ ਜਾਰੀ ...
ਪਟਿਆਲਾ, 26 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਸੂਬੇ ਦੇ ਵੱਖ-ਵੱਖ ਸਰਕਾਰੀ ਕਾਲਜਾਂ 'ਚ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਗੈਸਟ-ਫੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ ਅੱਜ ਪਟਿਆਲਾ ਵਿਖੇ ਬੈਠਕ ਕੀਤੀ ਗਈ | ਇਸ ਮੌਕੇ ਗੈਸਟ-ਫੈਕਲਟੀ ਸਹਾਇਕ ...
ਪਾਤੜਾਂ, 26 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਸਿਵਲ ਇਨਫਰਮਿਸ਼ਨ ਡਵੀਜ਼ਨਲ ਫਾਊਾਡੇਸ਼ਨ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਅੰਮਿ੍ਤਪਾਲ ਸਿੰਘ ਚੰਦੜ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ | ਇਸ ਮੌਕੇ ਸੀਮਾ ਕੌਰ ...
ਪਟਿਆਲਾ, 26 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜਸਟਿਸ ਰਾਜੇਸ਼ ਭਾਰਦਵਾਜ ਅੱਜ ਪਰਿਵਾਰ ਸਮੇਤ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਤੇ ਸਪੁੱਤਰ ਵੀ ਨਾਲ ਸਨ | ...
ਸਨੌਰ, 26 ਅਕਤੂਬਰ (ਸੋਖਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਲੋਕ ਸਭਾ ਮੈਂਬਰ ਪਟਿਆਲਾ ਪ੍ਰਨੀਤ ਕੌਰ ਦੇ ਯਤਨਾਂ ਸਦਕਾ ਕਾਂਗਰਸ ਪਾਰਟੀ ਦੇ ਸਨੌਰ ਹਲਕਾ ਮੁਖੀ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਅੱਜ ਸਥਾਨਕ ਨਗਰ ਕੌਾਸਲ ਦਫ਼ਤਰ ਵਿਖੇ ...
ਘਨੌਰ, 26 ਅਕਤੂਬਰ (ਜਾਦਵਿੰਦਰ ਸਿੰਘ ਜੋਗੀਪੁਰ)-ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਜਿਵੇਂ ਪੂਰਾ ਦੇਸ਼ ਕਿਸਾਨ ਦੀ ਪਿੱਠ 'ਤੇ ਖੜ੍ਹਾ ਹੈ, ਉਸੇ ਤਰ੍ਹਾਂ ਹੀ ਸਭ ਨਾਲੋਂ ਵੱਡੀਆਂ ਜ਼ਿੰਮੇਵਾਰ ਸ਼ਖ਼ਸੀਅਤਾਂ 'ਚ ਗਿਣੇ ਜਾਣ ਵਾਲੇ ਪੰਜਾਬ ਦੇ ਗਵਰਨਰ ਅਤੇ ਦੇਸ਼ ਦੇ ...
ਪਟਿਆਲਾ, 26 ਅਕਤੂਬਰ (ਮਨਦੀਪ ਸਿੰਘ ਖਰੋੜ)-ਸਰਹਿੰਦ ਰੋਡ 'ਤੇ ਹਰ ਸ਼ੁੱਕਰਵਾਰ ਨੂੰ ਲੱਗਦੀ ਸਬਜ਼ੀ ਮੰਡੀ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ | ਇਸ ਦੀ ਸ਼ਿਕਾਇਤ ਹਰਪਾਲ ਸਿੰਘ ਵਾਸੀ ਪਟਿਆਲਾ ਨੇ ਥਾਣਾ ਤਿ੍ਪੜੀ 'ਚ ਦਰਜ ਕਰਵਾਈ ਸੀ, ਜਿਸ ...
ਪਟਿਆਲਾ, 26 ਅਕਤੂਬਰ (ਮਨਦੀਪ ਸਿੰਘ ਖਰੋੜ)-ਦੁਸਹਿਰੇ ਵਾਲੇ ਦਿਨ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਕਾਰਕੁਨਾਂ ਆਪਣੀ ਮੰਗਾਂ ਮਨਵਾਉਣ ਲਈ ਮੌਤੀ ਮਹਿਲ ਵੱਲ ਕੂਚ ਕਰਨ ਸਮੇਂ ਪੁਲਿਸ ਨਾਲ ਧੱਕਾਮੁੱਕੀ ਦੌਰਾਨ ਹੌਲਦਾਰ ਦੀ ਵਰਦੀ ਪਾੜਨ ਦੇ ਦੋਸ਼ਾਂ ਤਹਿਤ ਥਾਣਾ ਯੂਨੀਅਨ ...
ਸਨੌਰ, 26 ਅਕਤੂਬਰ (ਸੋਖਲ)-ਸਨੌਰ ਰੋਡ ਸਥਿਤ ਕੋਲਡ ਸਟੋਰ 'ਚ ਕਿਸਾਨਾਂ ਵਲੋਂ ਸਟੋਰ ਕੀਤਾ ਹੋਇਆ ਕਰੋੜਾਂ ਰੁਪਏ ਦਾ ਆਲੂ ਦਾ ਬੀਜ ਖ਼ਰਾਬ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਮੌਕੇ ਕਿਸਾਨਾਂ ਵਲੋਂ ਕੋਲਡ ਸਟੋਰ ਪ੍ਰਬੰਧਕਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ...
ਰਾਜਪੁਰਾ, 26 ਅਕਤੂਬਰ (ਰਣਜੀਤ ਸਿੰਘ)-ਰਾਜਪੁਰਾ ਵਿਖੇ ਵੱਖ-ਵੱਖ ਥਾਵਾਂ 'ਤੇ 2 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ | ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਵਿਧਾਇਕ ਕੰਬੋਜ ...
ਭਾਦਸੋਂ, 26 ਅਕਤੂਬਰ (ਪ੍ਰਦੀਪ ਦੰਦਰਾਲਾ)-ਪਟਿਆਲਾ ਭਾਦਸੋਂ ਰੋਡ 'ਤੇ ਪੈਂਦੇ ਅਤੇ ਸਿੱਧ ਪੀਠ ਪ੍ਰਾਚੀਨ ਮੰਦਿਰ ਮਾਤਾ ਹਿੰਗਲਾਜ ਦੰਦਰਾਲਾ ਖਰੋੜ ਜੋ ਕਿ ਪੂਰੇ ਭਾਰਤ 'ਚ ਸਿਰਫ਼ ਇਕ ਮੰਦਿਰ ਵਿਖੇ ਨਵਰਾਤਰਿਆਂ ਦੇ ਸਬੰਧ ਵਿਚ ਅਸ਼ਟਮੀ ਦਾ ਦਿਹਾੜਾ ਬਹੁਤ ਹੀ ਸ਼ਰਧਾ ...
ਨਾਭਾ, 26 ਅਕਤੂਬਰ (ਕਰਮਜੀਤ ਸਿੰਘ)- ਆਮ ਆਦਮੀ ਪਾਰਟੀ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਹਲਕਾ ਆਗੂ ਜੱਸੀ ਸੋਹੀਆਂ ਵਾਲਾ ਤੇ ਵਰਿੰਦਰ ਬਿੱਟੂ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਟਿ੍ਕ ਸਕਾਲਰਸ਼ਿਪ ਵਜ਼ੀਫ਼ਾ ਫ਼ੰਡ ...
ਸਮਾਣਾ, 26 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਭਾਰਤੀ ਸਟੇਟ ਬੈਂਕ ਸਮਾਣਾ ਦੀ ਸ਼ਾਖਾ (ਏ.ਡੀ.ਬੀ.) ਦੁਆਰਾ ਪਿੰਡ ਗਾਜੀਸਲਾਰ ਵਿਖੇ ਸਰਪੰਚ ਕਰਮਜੀਤ ਰਾਜਲਾ ਦੇ ਯਤਨਾਂ ਸਦਕਾ ਪਿੰਡ 'ਚ ਗਾਹਕ ਸੇਵਾ ਕੇਂਦਰ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਏ. ਡੀ. ਬੀ. ਬ੍ਰਾਂਚ ਮੈਨੇਜਰ ਸੰਦੀਪ ...
ਨਾਭਾ, 26 ਅਕਤੂਬਰ (ਕਰਮਜੀਤ ਸਿੰਘ)-ਨਾਭਾ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਸਥਾਨਕ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿੱਥੇ ਸਮੂਹ ਅਹੁਦੇਦਾਰ ਤੇ ਵਰਕਰ ਸ਼ਾਮਿਲ ਹੋਏ ਅਤੇ ਆਉਣ ਵਾਲੀ 2 ਨਵੰਬਰ ਨੂੰ ਨਾਭਾ ਵਿਖੇ ਕਿਸਾਨੀ ...
ਬਸੀ ਪਠਾਣਾਂ, 26 ਅਕਤੂਬਰ (ਗੁਰਬਚਨ ਸਿੰਘ ਰੁਪਾਲ)-ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਆਗੂ ਜਸਵੰਤ ਸਿੰਘ ਭਗੜਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ 1990-91 ਤੋਂ ਪੈਂਡਿੰਗ ਪਏ ਖੇਤੀ ਬਿਜਲੀ ਕੁਨੈਕਸ਼ਨ ਦਿੱਤੇ ਜਾਣ | ਇੱਥੇ ...
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ (ਮਨਪ੍ਰੀਤ ਸਿੰਘ)-ਲੜਕੀਆਂ ਦੀ ਸੁਰੱਖਿਆ ਅਤੇ ਉਚੇਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਕਈ ਖੇਤਰਾਂ 'ਚ ਲੜਕੀਆਂ ਲੜਕਿਆਂ ...
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਵਲੋਂ ਬਣਾਏ ਗਏ ਇੰਗਲਿਸ਼ ਬੂਸਟਰ ਕਲੱਬਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਬੱਚਿਆਂ 'ਚ ਅੰਗਰੇਜ਼ੀ ਭਾਸ਼ਾ ਦਾ ਵਿਕਾਸ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ...
ਜਖਵਾਲੀ, 26 ਅਕਤੂਬਰ (ਨਿਰਭੈ ਸਿੰਘ)-ਇਤਿਹਾਸਕ ਪਿੰਡ ਚਨਾਰਥਲ ਕਲਾਂ ਵਿਖੇ ਰਾਮ ਲੀਲ੍ਹਾ ਕਮੇਟੀ ਅਤੇ ਸਮੂਹ ਗਰਾਮ ਪੰਚਾਇਤ ਵਲੋਂ 159ਵਾਂ ਦੁਸਹਿਰਾ ਮੇਲਾ ਕਰਵਾਇਆ ਗਿਆ ਅਤੇ ਝਾਕੀਆਂ ਸਜਾਈਆਂ ਗਈਆਂ | ਕਮੇਟੀ ਆਗੂ ਗੁਰਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਜੱਗਾ ਸਿੰਘ ਅਤੇ ...
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ (ਰਾਜਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾ ਰਹੀ +2 ਜਮਾਤ ਦੀ ਅਨੁਪੂਰਕ ਪ੍ਰੀਖਿਆ ਸੁਚਾਰੂ ਢੰਗ ਅਤੇ ਨਕਲ ਰਹਿਤ ਨਾਲ ਕਰਵਾਉਣ ਲਈ ਵੱਖ-ਵੱਖ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਖਮਾਣੋਂ, 26 ਅਕਤੂਬਰ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਰ, ਖਮਾਣੋਂ ਵਿਖੇ ਅੱਜ ਬਾਲ ਸੰਸਕਾਰ ਕੇਂਦਰ ਦੇ ਅਧਿਆਪਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਅਸ਼ੋਕ ਕੁਮਾਰ ਵਿਭਾਗ ਪ੍ਰਮੁੱਖ ਸੰਸਕਾਰ ਕੇਂਦਰ ਅਤੇ ਗੁਰਪ੍ਰੀਤ ਕੌਰ ...
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਜੌਗਰਾਫ਼ੀ ਵਿਭਾਗ ਦੇ ਵਿਦਿਆਰਥੀਆਂ ਨੇ ਭਾਰਤੀ ਸਪੇਸ ਰਿਸਰਚ ਸੰਗਠਨ ਦੇਹਰਾਦੂਨ ਵਲੋਂ ਆਈ. ਆਈ. ਆਰ. ਐੱਸ. ਦੇ ਰਿਮੋਟ ਸੈਂਸਿੰਗ, ਭੂਗੋਲਿਕ ਸੂਚਨਾ ਤਕਨੀਕ ਅਤੇ ਗਲੋਬਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX