ਮੋਗਾ, 26 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨੀ ਤੇ ਆਮ ਲੋਕਾਂ ਸਿਰ ਮੜ੍ਹੇ ਖੇਤੀ ਨਾਲ ਸਬੰਧਿਤ ਕਾਲੇ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਪਿਛਲੇ ਕਰੀਬ ਇਕ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ | ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਹ ਧਰਨਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਮੂਹਰੇ ਅਮਰਜੀਤ ਸਿੰਘ ਸੈਦੋ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ | ਧਰਨੇ ਨੂੰ ਸੰਬੋਧਨ ਕਰਦਿਆਂ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਜ਼ਿਲ੍ਹਾ ਮੀਤ ਪ੍ਰਧਾਨ ਜਗੀਰ ਸਿੰਘ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੌਦਾਗਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨਾਂ ਬਾਰੇ ਸਰਕਾਰ ਦੇ ਮੰਤਰੀਆਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ ਜਦੋਂ ਕਿ ਕੇਂਦਰ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਬਾਰੇ ਮਾਣਯੋਗ ਸੁਪਰੀਮ ਕੋਰਟ ਵਿਚ ਲਿਖ ਕੇ ਦਿੱਤਾ ਹੈ ਕਿ ਇਹ ਲਾਗੂ ਨਹੀਂ ਕੀਤੀ ਜਾ ਸਕਦੀ | ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਇਹ ਵਾਅਦਾ ਕੀਤਾ ਸੀ | ਹੁਣ ਜੇ.ਪੀ. ਨੱਡਾ ਭਾਜਪਾ ਪ੍ਰਧਾਨ ਤੇ ਮੋਦੀ ਕਿਸਾਨਾਂ ਨੂੰ ਵਿਚੋਲੀਏ ਦੱਸ ਕੇ ਕਿਸਾਨਾਂ ਦੀ ਤੌਹੀਨ ਕਰ ਰਹੇ ਹਨ | ਇਹ ਅਸਲ ਵਿਚ ਮੋਦੀ ਸਰਕਾਰ ਦੀਆਂ ਨੀਤੀਆਂ ਹਨ ਜੋ ਕਿਸਾਨਾਂ ਨੂੰ ਦਿਹਾੜੀਆਂ ਕਰਨ ਲਈ ਮਜਬੂਰ ਕਰ ਦੇਣਗੀਆਂ | ਧਰਨੇ ਵਿਚ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਬਿਲਾਸਪੁਰ, ਗੁਰਦੇਵ ਸਿੰਘ ਸੈਦੋ, ਪਾਲ ਸਿੰਘ, ਗੁਰਚਰਨ ਸਿੰਘ ਦੀਨਾ, ਇੰਦਰ ਕੌਰ, ਚਰਨਜੀਤ ਕੌਰ, ਦਲੀਪ ਕੌਰ, ਬਲਵਿੰਦਰ ਕੌਰ, ਮੁਖ਼ਤਿਆਰ ਕੌਰ ਆਦਿ ਹਾਜ਼ਰ ਸਨ |
ਬਾਘਾ ਪੁਰਾਣਾ, 26 ਅਕਤੂਬਰ (ਬਲਰਾਜ ਸਿੰਗਲਾ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੱਦੇ 'ਤੇ ਬਲਾਕ ਕਮੇਟੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਬਾਘਾ ਪੁਰਾਣਾ ਵਲੋਂ ਸਾਂਝੇ ਰੂਪ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਾਘਾ ...
ਮੋਗਾ, 26 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬ 'ਚ ਵਿਧਾਨ ਸਭਾ ਚੋਣਾਂ 2022 ਦੀਆਂ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਹਨ | ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਆਪਣੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਸ਼ੁਰੂ ਕਰ ਦਿੱਤਾ ਹੈ ਅਤੇ ਵੱਡੀ ਗਿਣਤੀ ਵਿਚ ਪਾਰਟੀ ਨਾਲ ...
ਮੋਗਾ, 26 ਅਕਤੂਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)- ਤਿਉਹਾਰਾਂ ਦੇ ਮੱਦੇਨਜ਼ਰ ਜਿਥੇ ਸਿਹਤ ਵਿਭਾਗ ਦੀ ਫੂਡ ਬਰਾਂਚ ਟੀਮ 'ਚ ਅਸਿਸਟੈਂਟ ਫੂਡ ਕਮਿਸ਼ਨਰ ਡਾ. ਰਜਿੰਦਰਪਾਲ ਸਿੰਘ ਤੇ ਫੂਡ ਸੇਫ਼ਟੀ ਅਫ਼ਸਰ ਡਾ. ਜਤਿੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਆਏ ਦਿਨ ਖਾਣ-ਪੀਣ ...
ਸਮਾਧ ਭਾਈ, 26 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਕੁਲ ਹਿੰਦ ਕਿਸਾਨ ਸਭਾ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਕਿਸਾਨ ਆਗੂ ਰਾਮ ਸਿੰਘ ਮਾਣੂੰਕੇ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਖ਼ਿਲਾਫ਼ ਸਮਾਜ ਦੇ ਹਰ ਵਰਗ ਦੇ ਲੋਕਾਂ ਵਿਚ ਬਹੁਤ ਭਾਰੀ ਗ਼ੁੱਸਾ ਪਾਇਆ ...
ਮੋਗਾ, 26 ਅਕਤੂਬਰ (ਗੁਰਤੇਜ ਸਿੰਘ)- ਅੱਜ ਮੋਗਾ ਜ਼ਿਲ੍ਹੇ 'ਚ ਕੋਰੋਨਾ ਇਕ ਵਾਰ ਫਿਰ ਸ਼ਾਂਤ ਨਜ਼ਰ ਆਇਆ ਹੈ ਤੇ ਅੱਜ ਕੋਈ ਵੀ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ | ਜ਼ਿਲ੍ਹੇ ਵਿਚ ਹੁਣ ਤੱਕ ਮਰੀਜ਼ਾਂ ਦੀ ਕੁੱਲ ਗਿਣਤੀ 2445 'ਚੋਂ ਵੱਡੀ ਪੱਧਰ 'ਤੇ ਘੱਟ ਕੇ 26 ਮਾਮਲੇ ...
ਮੋਗਾ, 26 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਅਡਾਨੀ ਦੇ ਸਾਇਲੋ ਪਲਾਂਟ ਡਗਰੂ ਵਿਖੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ ਧਰਨਾ ਅੱਜ ...
ਨਿਹਾਲ ਸਿੰਘ ਵਾਲਾ/ਸਮਾਧ ਭਾਈ, 26 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ/ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ...
ਸਮਾਧ ਭਾਈ/ਨਿਹਾਲ ਸਿੰਘ ਵਾਲਾ, 26 ਅਕਤੂਬਰ (ਮਾਣੂੰਕੇ/ਟਿਵਾਣਾ)- ਪਿਛਲੇ ਕਰੀਬ ਇਕ ਮਹੀਨੇ ਤੋਂ ਚੱਲ ਰਹੇ ਕੇਂਦਰ ਸਰਕਾਰ ਵਿਰੁੱਧ ਕਿਸਾਨ ਸੰਘਰਸ਼ ਚ ਮੋਹਰੀ ਰੋਲ ਨਿਭਾ ਰਹੇ ਕਿਸਾਨ ਆਗੂਆਂ ਦਾ ਪਿੰਡ ਦੀਨਾਂ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਅੱਜ ਬਾਬਾ ਬੰਦਾ ...
ਨਿਹਾਲ ਸਿੰਘ ਵਾਲਾ, 26 ਅਕਤੂਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਮੋਗਾ ਜ਼ਿਲ੍ਹਾ ਦੇ ਇਤਿਹਾਸਕ ਪਿੰਡ ਦੀਨਾ ਸਾਹਿਬ ਵਿਖੇ ਮੋਗਾ, ਫ਼ਰੀਦਕੋਟ ਅਤੇ ਮੁਕਤਸਰ ...
ਮੋਗਾ, 26 ਅਕਤੂਬਰ (ਜਸਪਾਲ ਸਿੰਘ ਬੱਬੀ)-ਦੀ ਟਰੱਕ ਓਪਰੇਟਰ ਵੈੱਲਫੇਅਰ ਐਸੋਸੀਏਸ਼ਨ ਯੂਨੀਅਨ ਮੋਗਾ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਟਰੈਫ਼ਿਕ ਐਜੂਕੇਸ਼ਨ ਸੈੱਲ ਮੋਗਾ ਦੇ ਇੰਚਾਰਜ ਏ.ਐਸ.ਆਈ. ਕੇਵਲ ਸਿੰਘ ਭੇਖਾ ਅਤੇ ਹੈੱਡ ਕਾਂਸਟੇਬਲ ਸਿਮਰਨਜੀਤ ਕੌਰ ਨੇ ਪੁਲਿਸ ...
ਕਿਸ਼ਨਪੁਰਾ ਕਲਾਂ, 26 ਅਕਤੂਬਰ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਦੌਰਾਨ ਜਿਥੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਸਨ ਪਰ ਐਤਕੀਂ ਪਹਿਲੀ ਵਾਰ ਲੋਕਾਂ ਨੇ ਦੁਸਹਿਰਾ ਵੱਖਰੇ ...
ਨਿਹਾਲ ਸਿੰਘ ਵਾਲਾ, 26 ਅਕਤੂਬਰ (ਸੁਖਦੇਵ ਸਿੰਘ ਖਾਲਸਾ)- ਸੁਆਮੀ ਸੰਤ ਜਗਜੀਤ ਸਿੰਘ ਲੋਪੋ ਸੁਯੋਗ ਰਹਿਨੁਮਾਈ ਸਦਕਾ ਵਿਕਾਸ ਕਰ ਰਹੀ ਇਸਤਰੀ ਸਿੱਖਿਆ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮਨ ਲੋਪੋ ਦੀਆਂ ਵਿਦਿਆਰਥਣਾਂ ਦਾ ਪੰਜਾਬ ਯੂਨੀਵਰਸਿਟੀ ...
ਮੋਗਾ, 26 ਅਕਤੂਬਰ (ਗੁਰਤੇਜ ਸਿੰਘ/ ਸੁਰਿੰਦਰਪਾਲ ਸਿੰਘ)-ਭਾਵੇਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਸਮੁੱਚੇ ਪੰਜਾਬ ਵਿਚ ਬੀਤੇ ਮਹੀਨਿਆਂ ਵਿਚ ਹੋਣੀਆਂ ਸਨ, ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬਾਰ ਕੌਾਸਲ ਪੰਜਾਬ ਵਲੋਂ ਇਹ ਚੋਣਾਂ ਇਕ ਵਾਰ ਮੁਲਤਵੀ ਕਰ ਦਿੱਤੀਆਂ ...
ਨਿਹਾਲ ਸਿੰਘ ਵਾਲਾ/ਸਮਾਧ ਭਾਈ, 26 ਅਕਤੂਬਰ (ਟਿਵਾਣਾ, ਮਾਣੂੰਕੇ)-ਆਮ ਆਦਮੀ ਪਾਰਟੀ ਵਰਕਰਾਂ ਦੀ ਅਹਿਮ ਮੀਟਿੰਗ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ...
ਨਿਹਾਲ ਸਿੰਘ ਵਾਲਾ, 26 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਅਧਿਆਪਕ ਦਲ ਪੰਜਾਬ (ਜਹਾਂਗੀਰ) ਦੀ ਇਕ ਵਿਸ਼ੇਸ਼ ਮੀਟਿੰਗ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ ਹੋਈ ਜਿਸ ਵਿਚ ਨਿਖੇਧੀ ਕਰਦਿਆਂ ਅਧਿਆਪਕ ਦਲ ਦੇ ਸੂਬਾ ਪ੍ਰਧਾਨ ਬਾਜ਼ ਸਿੰਘ ਖਹਿਰਾ, ਸਕੱਤਰ ਜਨਰਲ ਗੁਰਨੈਬ ...
ਸਮਾਧ ਭਾਈ, 26 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਆਜ਼ਾਦ ਯੂਥ ਵੈੱਲਫੇਅਰ ਕਲੱਬ ਸੈਦੋਕੇ ਵਲੋਂ ਕਿਸਾਨ ਜਥੇਬੰਦੀ (ਯੂਨੀਅਨ) ਨੂੰ ਬੈਠਣ ਲਈ ਤੀਹ ਗੱਦੇ ਅਤੇ ਪੰਜ ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਗਏ | ਇਸ ਮੌਕੇ ਕਲੱਬ ਪ੍ਰਧਾਨ ...
ਬਾਘਾ ਪੁਰਾਣਾ, 26 ਅਕਤੂਬਰ (ਬਲਰਾਜ ਸਿੰਗਲਾ)- ਸਥਾਨਕ ਨਗਰ ਕੌਾਸਲ ਦੇ ਦਫ਼ਤਰ ਵਿਖੇ ਕਾਰਜ ਸਾਧਕ ਅਫਸਰ ਰਜਿੰਦਰ ਕੁਮਾਰ ਕਾਲੜਾ ਦੇ ਪ੍ਰਬੰਧਾਂ ਹੇਠ ਇਕ ਸਧਾਰਨ ਮੀਟਿੰਗ ਕੀਤੀ ਗਈ | ਜਿਸ ਵਿਚ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ...
ਮੋਗਾ, 26 ਅਕਤੂਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪਿਛਲੇ 26 ਦਿਨਾਂ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ | ਇਥੇ ਰੇਲਵੇ ਸਟੇਸ਼ਨ 'ਤੇ ਅੱਜ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਮਜ਼ਦੂਰਾਂ ਨੇ ਮੋਦੀ ਦੀ ਤਸਵੀਰ ਦੁਆਲੇ ਜੁੱਤੀਆਂ ਦਾ ਘੇਰਾ ਪਾ ...
ਕੋਟ ਈਸੇ ਖਾਂ, 26 ਅਕਤੂਬਰ (ਨਿਰਮਲ ਸਿੰਘ ਕਾਲੜਾ)- ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਖੋਸਾ ਦੀ ਮਿੱਠੀ ਯਾਦ 'ਚ 28 ਅਕਤੂਬਰ ਬੁੱਧਵਾਰ ਨੂੰ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਰਮ ਹੰਸ ਸੰਤ ਗੁਰਜੰਟ ਸਿੰਘ ਦੀ ਰਹਿਨੁਮਾਈ ...
ਸਮਾਲਸਰ, 26 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)-ਪਿਛਲੇ ਸਮੇਂ ਤੋਂ ਹਰ ਵਾਰ ਦੁਸਹਿਰਾ ਰਵਾਇਤੀ ਢੰਗ ਨਾਲ ਮਨਾਇਆ ਜਾਂਦਾ ਹੈ, ਪਰ ਇਸ ਵਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਚੱਲਦਿਆਂ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ ...
ਮੰਡੀ ਬਰੀਵਾਲ, 26 ਅਕਤੂਬਰ (ਨਿਰਭੋਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਰੀਵਾਲਾ ਦੇ ਜਨਰਲ ਸਕੱਤਰ ਦਲਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਵਿਅਕਤੀ ਵਲੋਂ ਉਨ੍ਹਾਂ ਦੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਅਤੇ ਰਾਤ ...
ਮੋਗਾ, 26 ਅਕਤੂਬਰ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਦੇ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਦੱਸਿਆ ਕਿ ਯੂ.ਜੀ.ਸੀ. ਵਲੋਂ ਮਨਜ਼ੂਰਸ਼ੁਦਾ ਬੀ. ਵਾਕ ਦੇ ਡਿਗਰੀ ਕੋਰਸ ਫੂਡ ਪ੍ਰੋਸੈਸਿੰਗ ਐਾਡ ਕੁਆਲਿਟੀ ਮੈਨੇਜਮੈਂਟ ਨੂੰ ਪ੍ਰਵਾਨਗੀ ਮਿਲੀ ਹੈ | ਇਹ ...
ਮੋਗਾ, 26 ਅਕਤੂਬਰ (ਸੁਰਿੰਦਰਪਾਲ ਸਿੰਘ/ਅਸ਼ੋਕ ਬਾਂਸਲ)- ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਮੋਗਾ ਦੇ ਸਰਗਰਮ ਮੈਂਬਰ ਸਰਵਜੀਤ ਸਿੰਘ ਹਨੀ ਸੋਢੀ ਅੱਜ ਸਰਬਸੰਮਤੀ ਨਾਲ ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ ਮੋਗਾ ਦੇ ਪ੍ਰਧਾਨ ਦੇ ਪ੍ਰਧਾਨ ਚੁਣੇ ਗਏ | ਵਿਧਾਇਕ ...
ਸਮਾਲਸਰ, 26 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)- ਪਿੰਡ ਬੰਬੀਹਾ ਭਾਈ ਵਿਖੇ ਕਿਸਾਨਾਂ, ਮਜ਼ਦੂਰਾਂ ਦੀ ਭਰਵੀਂ ਇਕੱਤਰਤਾ ਹੋਈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਬਾਬਾ ਸੁਖਦੇਵ ਸਿੰਘ ...
ਬੱਧਨੀ ਕਲਾਂ, 26 ਅਕਤੂਬਰ (ਸੰਜੀਵ ਕੋਛੜ)-ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੰੂਨਾਂ ਨੂੰ ਲੈ ਕੇ ਬੱਧਨੀ ਕਲਾਂ ਮੰਡਲ ਦੇ ਜਨਰਲ ਸਕੱਤਰ ਜੈ ਚੰਦ ਝਾਂਜੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਉਨ੍ਹਾਂ ...
ਕੋਟ ਈਸੇ ਖਾਂ, 26 ਅਕਤੂਬਰ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਬਾਬਾ ਨਾਮਦੇਵ ਜੀ ਸਭਾ ਕੋਟ ਈਸੇ ਖਾਂ ਸਬੰਧਿਤ ਸੇਵਾਦਾਰਾਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਤਰਸੇਮ ਸਿੰਘ ਗਿੱਲ ਦੀ ਅਗਵਾਈ ਹੇਠ ਉਨ੍ਹਾਂ ਦੇ ਦਫ਼ਤਰ ਧਰਮਕੋਟ ਰੋਡ ਕੋਟ ਈਸੇ ਖਾਂ ਵਿਖੇ ਹੋਈ | ਇਸ ...
ਕੋਟ ਈਸੇ ਖਾਂ, 26 ਅਕਤੂਬਰ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)- ਫ਼ੱਕਰ ਬਾਬਾ ਦਾਮੂਸ਼ਾਹ ਜੀ ਲੁਹਾਰਾ ਧਾਰਮਿਕ ਅਸਥਾਨ ਵਿਖੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਤੇ ਐਸ.ਡੀ.ਐਮ. ਧਰਮਕੋਟ ਨਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਜੋ ਲੜਕੇ ਲੜਕੀਆਂ ਲਈ ਮੁਫ਼ਤ ...
ਮੋਗਾ, 26 ਅਕਤੂਬਰ (ਸੁਰਿੰਦਰਪਾਲ ਸਿੰਘ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅੱਜ ਲੰਮੀ ਉਡੀਕ ਤੋਂ ਬਾਅਦ ਸਕੂਲ ਕੈਂਪਸ ਵਿਚ ਪੜ੍ਹਾਈ ਕਰਨ ਲਈ ਪਹੁੰਚੇ | ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਬੱਚਿਆਂ ਨੂੰ ...
ਕੋਟ ਈਸੇ ਖਾਂ, 26 ਅਕਤੂਬਰ (ਨਿਰਮਲ ਸਿੰਘ ਕਾਲੜਾ)- ਸਾਈਕਲਿੰਗ 'ਚ ਸੰਸਾਰ ਪੱਧਰ 'ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਪਰਮਿੰਦਰ ਸਿੰਘ ਦਾ ਕੋਟ ਈਸੇ ਖਾ ਸੁੰਦਰ ਨਗਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਪਹੁੰਚਣ 'ਤੇ ਗੁਰੂ ਗੋਬਿੰਦ ਸਿੰਘ ਸਪੋਰਟਸ ਵੈੱਲਫੇਅਰ ਕਲੱਬ ਅਤੇ ਇਸ ...
ਬਾਘਾ ਪੁਰਾਣਾ, 26 ਅਕਤੂਬਰ (ਬਲਰਾਜ ਸਿੰਗਲਾ)- ਬਾਘਾ ਪੁਰਾਣਾ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰਲੀ ਜਨਤਾ ਧਰਮਸ਼ਾਲਾ ਵਿਖੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਵਲੋਂ ਦੁਸਹਿਰੇ ਦੀ ਰਾਤ ਦੇ ਸਮੇਂ ਸ਼ਸਤਰ ਪੂਜਨ ਸਬੰਧੀ ਇਕ ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਸੇਵਾ ...
ਬਾਘਾ ਪੁਰਾਣਾ, 26 ਅਕਤੂਬਰ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਇਲਟਸ ਐਾਡ ਇਮੀਗੇ੍ਰਸ਼ਨ ਵਿਖੇ ਆਏ ਦਿਨ ਵਿਦਿਆਰਥੀ ਆਇਲਟਸ ਦੀ ਕੋਚਿੰਗ ਲੈ ਕੇ ...
ਧਰਮਕੋਟ, 26 ਅਕਤੂਬਰ (ਪਰਮਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਨਵੇਂ ਭਰਤੀ ਹੋਣ ਵਾਲੇ ਅਧਿਆਪਕਾਂ ਤੇ ਕੇਂਦਰੀ ਤਨਖ਼ਾਹ ਪੈਟਰਨ ਦਾ ਪੱਤਰ ਜਾਰੀ ਕਰਨ ਵਿਰੁੱਧ ਬਲਾਕ ਧਰਮਕੋਟ ਦੀਆਂ ਅਧਿਆਪਕ ਜਥੇਬੰਦੀਆਂ ਨੇ ਸੰਘਰਸ਼ ਕਰਦੇ ਹੋਏ ਨਵੇਂ ਤਨਖ਼ਾਹ ਪੱਤਰ ਦੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX