ਬਠਿੰਡਾ, 26 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਕੇਂਦਰ ਸਰਕਾਰ ਵਲੋਂ ਪੰਜਾਬ 'ਚ ਮਾਲ ਗੱਡੀਆਂ ਰੋਕਣ ਦੀ ਕਾਰਵਾਈ ਖ਼ਿਲਾਫ਼ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਅੱਜ ਵੀ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਨੂੰ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਪ੍ਰਕਾਰ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ਮਿਲ ਰਹੀ ਵੱਖ-ਵੱਖ ਵਰਗਾਂ ਦੀ ਹਮਾਇਤ ਨੂੰ ੂ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਪੰਜਾਬ ਦੇ ਲੋਕ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਕੇ ਢੁਕਵਾਂ ਜਵਾਬ ਦੇਣਗੇ¢ ਅੱਜ ਵੀ ਬਠਿੰਡਾ ਜ਼ਿਲ੍ਹੇ 'ਚ ਟੋਲ ਪਲਾਜ਼ਾ ਲਹਿਰਾ ਬੇਗਾ ਤੇ ਬੈਸਟ ਪ੍ਰਾਈਜ਼ ਦੇ ਕੀਤੇ ਘਿਰਾਓ ਦੌਰਾਨ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਜਥੇਬੰਦੀ ਵਲੋਂ ਬਣਾਂਵਾਲੀ ਵਿਖੇ ਪ੍ਰਾਈਵੇਟ ਕੰਪਨੀ ਦੇ ਥਰਮਲ ਪਲਾਂਟ 'ਚ ਜਾਂਦੀ ਕੋਇਲੇ ਦੀ ਸਪਲਾਈ ਠੱਪ ਕਰਨ ਲਈ ਇਸ ਥਰਮਲ ਦੇ ਘਿਰਾਓ ਨੂੰ ਰੇਲਵੇ ਲਾਈਨ ਜਾਮ ਕਰਨ ਦੀ ਕਾਰਵਾਈ ਵਜੋਂ ਪੇਸ਼ ਕਰਨਾ ਦਰੁਸਤ ਨਹੀਂ ਹੈ, ਜਦੋਂ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ 1 ਅਕਤੂਬਰ ਤੋਂ ਦੇਸੀ-ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਕਾਰੋਬਾਰ ਜਾਮ ਕਰਨ ਲਈ 1 ਅਕਤੂਬਰ ਤੋਂ ਟੋਲ ਪਲਾਜ਼ਿਆਂ, ਪੈਟਰੋਲ ਪੰਪਾਂ, ਸਾਪਿੰਗ ਮਾਲਜ਼ ਤੇ ਥਰਮਲ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਭਰ 'ਚ ਰੇਲਵੇ ਪਟੜੀਆਂ 'ਤੇ ਧਰਨੇ ਸਦਕਾ ਕੇਵਲ ਇਸ ਕਾਰਪੋਰੇਟ ਘਰਾਣੇ ਦੇ ਥਰਮਲ ਪਲਾਂਟ ਨੂੰ ਕੋਲੇ ਦੀ ਸਪਲਾਈ ਠੱਪ ਹੋਣ ਕਾਰਨ ਲਈ ਜਥੇਬੰਦੀ ਵਲੋਂ ਬਣਾਂਵਾਲੀ ਥਰਮਲ ਦੇ ਗੇਟ 'ਤੇ ਧਰਨਾ ਦਿੱਤਾ ਹੋਇਆ ਸੀ ਪਰ ਹੁਣ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਲਾਈਨਾਂ ਤੋਂ ਧਰਨੇ ਚੁੱਕ ਕੇ ਸਟੇਸ਼ਨਾਂ 'ਤੇ ਧਰਨੇ ਮਾਰਕੇ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਤੇ ਸਵਾਰੀ ਗੱਡੀਆਂ ਰੋਕਣ ਦੇ ਬਦਲਵੇਂ ਪੈਂਤੜੇ ਕਾਰਨ ਰਾਜਪੁਰਾ ਤੇ ਬਣਾਂਵਾਲੀ ਥਰਮਲ ਨੂੰ ਆਉਂਦੀ ਕੋਲੇ ਸਪਲਾਈ ਠੱਪ ਕਰਨ ਲਈ ਹੀ ਇਹ ਥਰਮਲ 'ਚ ਦਾਖ਼ਲ ਹੁੰਦੀ ਸਪੈਸ਼ਲ ਰੇਲਵੇ ਲਾਈਨ 'ਤੇ ਧਰਨਾ ਮਾਰਨ ਰਾਹੀਂ ਉਨ੍ਹਾਂ ਵਲੋਂ ਪ੍ਰਾਈਵੇਟ ਕੰਪਨੀ ਦੇ ਕਾਰੋਬਾਰ ਜਾਮ ਕਰਨ ਇੱਕ ਅਕਤੂਬਰ ਤੋਂ ਚੱਲ ਰਹੇ ਸੰਘਰਸ਼ ਦਾ ਹਿੱਸਾ ਹੈ ਨਾ ਕਿ ਰੇਲਵੇ ਲਾਈਨਾਂ ਜਾਮ ਕਰਨਾ ¢ ਉਨ੍ਹਾਂ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਵੱਡੇ ਹਿੱਸੇ 'ਚ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਦੇ ਬਾਵਜੂਦ ਕੇਂਦਰ ਵਲੋਂ ਸਵਾਰੀ ਗੱਡੀਆਂ ਚਲਾਉਣ ਦੀ ਸ਼ਰਤ ਲਾ ਕੇ ਮਾਲ ਗੱਡੀਆਂ ਰੋਕਣ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਗੈਰ ਜਮਹੂਰੀ ਤੇ ਗ਼ੈਰ ਜ਼ਿੰਮੇਵਾਰ ਕਰਾਰ ਦਿੱਤਾ ਤੇ ਪੰਜਾਬ ਵਾਸੀਆਂ 'ਤੇ ਸੰਘਰਸ਼ਸ਼ੀਲ ਖ਼ਿਲਾਫ਼ ਬਦਲਾ ਲਊ ਭਾਵਨਾ ਤਹਿਤ ਚੁੱਕਿਆ ਕਦਮ ਦੱਸਿਆ | ਇਕੱਠੇ ਲੋਕਾਂ ਨੂੰ ਹਰਜਿੰਦਰ ਬੱਗੀ, ਪ੍ਰਮਜੀਤ ਕੌਰ ਪਿੱਥੋ, ਕਰਮਜੀਤ ਕੌਰ ਲਹਿਰਾ ਖਾਨਾ, ਸੁਖਜੀਤ ਕੌਰ, ਮਾਲਣ ਕੌਰ ਕੋਠਾਗੁਰੂ, ਗਾਇਕ ਰੁਪਿੰਦਰ ਰਿੰਪੀ, ਦਰਸ਼ਨ ਮਾਈਸਰਖਾਨਾ, ਭੋਲਾ ਸਿੰਘ ਮਾੜੀ, ਬਲਦੇਵ ਸਿੰਘ ਚਾਉਕੇ, ਹੁਸ਼ਿਆਰ ਸਿੰਘ, ਬਲਜੀਤ ਸਿੰਘ ਬਸੰਤ ਕੋਠਾਗੁਰੂ, ਅਮਰੀਕ ਸਿਵੀਆ, ਸੁਖਦੇਵ ਜਵੰਦਾ, ਨਿੱਕਾ ਜੇਠੂਕੇ, ਜੱਗਾ ਜੋਗੇਵਾਲਾ, ਕੁਲਵੰਤ ਰਾਏ, ਅਜੇਪਾਲ ਘੁੱਦਾ ਨੇ ਸੰਬੋਧਨ ਕੀਤਾ | ਇਸ ਤੋਂ ਇਲਾਵਾ ਬਠਿੰਡਾ ਰੇਲਵੇ ਸਟੇਸ਼ਨ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਵੀ ਧਰਨਾ ਲਗਾਇਆ ਗਿਆ |
ਗੋਨਿਆਣਾ, 26 ਅਕਤੂਬਰ (ਲਛਮਣ ਦਾਸ ਗਰਗ)- ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਚਲਾਏ ਰਹੇ ਕਿਸਾਨੀ ਸੰਘਰਸ਼ਾਂ ਨੂੰ ਤਿੱਖਾ ਕਰਨ ਲਈ ਤੀਹ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਲਗਾਤਾਰ ਧਰਨਿਆਂ ਦਿੱਤੇ ਜਾ ਰਹੇ ਹਨ, ਜਿਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ...
ਬਠਿੰਡਾ, 26 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਕਸਬਾ ਭਾਈਰੂਪਾ ਨਜ਼ਦੀਕ ਪੈਂਦੇ ਪਿੰਡ ਦੁੱਲੇਵਾਲਾ ਵਿਖੇ 20 ਅਕਤੂਬਰ ਨੂੰ ਗੁੱਟਕਾ ਸਾਹਿਬ (ਨਿੱਤ ਨੇਮ) ਦੇ ਅੰਗਾਂ ਦੀ ਬੇਅਦਬੀ ਦੇ ਵਾਪਰੇ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾਉਂਦਿਆਂ ਇਸ ਮਾਮਲੇ ਵਿਚ ...
ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)- ਸਥਾਨਕ ਬੰਗੀ ਰੋਡ 'ਤੇ ਸਥਿੱਤ ਸਟਾਰ ਪਲੱਸ ਕਾਨਵੈਂਟ ਸਕੂਲ ਦੇ ਨੇੜੇ ਸੜਕ 'ਤੇ ਬੀਤੀ ਦੇਰ ਇਕ ਸੜਕ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੁਰਘਟਨਾ ਦੀ ...
ਚਾਉਕੇ, 26 ਅਕਤੂਬਰ (ਮਨਜੀਤ ਸਿੰਘ ਘੜੈਲੀ)- ਪੰਜਾਬੀ ਸੂਬੇ ਦੇ ਬਾਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਵਰਗਵਾਸੀ ਪ੍ਰਧਾਨ ਸੰਤ ਬਾਬਾ ਫਤਹਿ ਸਿੰਘ ਦਾ 109ਵਾਂ ਜਨਮ ਦਿਵਸ 27 ਅਕਤੂਬਰ ਨੂੰ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਫ਼ਤਹਿ ਸਿੰਘ ਪਿੰਡ ਬਦਿਆਲਾ ਵਿਖੇ ਗੁਰਦੁਆਰਾ ...
ਤਲਵੰਡੀ ਸਾਬੋ, 26 ਅਕਤੂਬਰ (ਰਣਜੀਤ ਸਿੰਘ ਰਾਜੂ)- ਜਵਾਹਰ ਨਵੋਦਿਆ ਵਿਦਿਆਲਿਆ ਤਿਉਣਾ ਪੁਜਾਰੀਆਂ ਵਿਚ ਵਿੱਦਿਅਕ ਵਰ੍ਹੇ 2021-22 ਲਈ ਛੇਵੀਂ ਜਮਾਤ ਦੇ ਦਾਖ਼ਲੇ ਲਈ ਹੋਣ ਵਾਲੀ ਦਾਖਲਾ ਪ੍ਰਵੇਸ਼ ਪ੍ਰੀਖਿਆ-2021 ਲਈ ਆਨਲਾਈਨ ਫਾਰਮ, ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ 'ਤੇ ਭਰੇ ...
ਬਠਿੰਡਾ, 26 ਅਕਤੂਬਰ (ਅਵਤਾਰ ਸਿੰਘ)- ਜ਼ਿਲੇ੍ਹ ਅੰਦਰ ਨਰੇਗਾ ਵਿਚ ਨੌਕਰੀ ਕਰ ਰਹੇ ਸਾਰੇ 61 ਗਰਾਮ ਰੋਜ਼ਗਾਰ ਸੇਵਕਾਂ ਨੂੰ ਦੂਰ ਦੁਰਾਡੇ ਬਲਾਕਾਂ ਵਿਚ ਬਦਲੀਆਂ ਕਰਨ ਦੇ ਵਿਰੋਧ ਵਿਚ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਬਠਿੰਡਾ ਦੇ ਜ਼ਿਲ੍ਹਾ ਪ੍ਰੀਸ਼ਦ ਦੀ ...
ਬਠਿੰਡਾ, 26 ਅਕਤੂਬਰ (ਅਵਤਾਰ ਸਿੰਘ)- ਅੱਜ ਸਥਾਨਕ ਸ਼ਹਿਰ ਵਿਚ ਕੋਰੋਨਾ ਪਾਜ਼ੀਟਿਵ ਆਏ ਵਿਅਕਤੀ ਗੁਰਦਿਆਲ ਸਿੰਘ (70) ਪੁੱਤਰ ਅਜਮੇਰ ਸਿੰਘ ਨਿਵਾਸੀ ਪਿੰਡ ਮੀਰਪਾਲ ਖੇਲਾ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਜੋ 17 ਅਕਤੂਬਰ ਤੋਂ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾ ...
ਰਾਮਪੁਰਾ ਫੂਲ, 26 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਅੱਜ 30 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਚੱਲ ਰਹੇ ਰੇਲ ਰੋਕੋ ਮੋਰਚੇ ਦਾ 26ਵਾਂ ਦਿਨ ਹੋ ਗਿਆ ਹੈ¢ ਇਹ ਮੋਰਚਾ ਲਗਾਤਾਰ ਦਿਨ-ਰਾਤ ਜਾਰੀ ਹੈ¢ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਸ਼ਹਿਰ ਦੇ ਰੇਹੜੀ ਫੜੀ ਵਾਲੇ ਵਾਲੇ ...
ਭਗਤਾ ਭਾਈਆ, 26 ਅਕਤੂਬਰ (ਸੁਖਪਾਲ ਸਿੰਘ ਸੋਨੀ)-ਕਾਂਗਰਸ ਸਰਕਾਰ ਵਲੋਂ ਨੌਜਵਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਹੋਣ ਕਰਕੇ ਉਹ ਬੇਹੱਦ ਖਫ਼ਾ ਪ੍ਰਤੀਤ ਹੋ ਰਹੇ ਹਨ, ਜਿਸ ਕਰਕੇ ਸੂਬੇ ਦਾ ਨਿਰਾਸ਼ ਨੌਜਵਾਨ ਵਰਗ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਭਾਰੀ ਉਤਸ਼ਾਹ ...
ਤਲਵੰਡੀ ਸਾਬੋ, 26 ਅਕਤੂਬਰ (ਰਣਜੀਤ ਸਿੰਘ ਰਾਜੂ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਮੰਤਰੀ ਪਅਤੇ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਦੀ ਅਗਵਾਈ ਹੇਠ ਹੋਏ ਆਨ-ਲਾਇਨ ਪ੍ਰੋਗਰਾਮ 'ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ' ਦੇ ਦੂਜੇ ਪੜਾਅ ਦੇ ਸ਼ੁਰੂਆਤੀ ...
ਭਗਤਾ ਭਾਈਕਾ, 26 ਅਕਤੂਬਰ (ਸੁਖਪਾਲ ਸਿੰਘ ਸੋਨੀ)- ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਲਾਕ ਭਗਤਾ ਭਾਈਕਾ ਦੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ ...
ਬੱਲੂਆਣਾ, 26 ਅਕਤੂਬਰ (ਗੁਰਨੈਬ ਸਾਜਨ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੁੱਝ ਸ਼ਰਤਾਂ ਤਹਿਤ ਸਕੂਲ ਖੋਲ੍ਹੇ ਗਏ ਸਨ ¢ ਵਿਦਿਆਰਥੀਆਂ ਦੇ ਮਾਪਿਆਂ ਪਾਸੋਂ ਪਹਿਲਾਂ ਹੀ ਸਕੂਲ ਵਲੋਂ ਇਹ ...
ਗੋਨਿਆਣਾ, 26 ਅਕਤੂਬਰ (ਲਛਮਣ ਦਾਸ ਗਰਗ)- ਅੱਜ ਇੱਥੇ ਡੈਮੋਕਰੇਟਿਕ ਅਧਿਆਪਕ ਫਰੰਟ ਪੰਜਾਬ ਦੇ ਸੱਦੇ 'ਤੇ ਡੀ. ਟੀ. ਐੱਫ਼. ਬਲਾਕ ਗੋਨਿਆਣਾ ਵਲੋਂ ਪੰਜਾਬ ਸਰਕਾਰ ਦੁਆਰਾ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨਾ ਦੇ ਕਦਮ ਵਜੋਂ ਨਵੀਂ ਭਰਤੀ ਕੇਂਦਰੀ ...
ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)- ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਕੁਮਾਰ ਧੁਨੀਕੇ ਵਲੋਂ ਨਗਰ ਸੁਧਾਰ ਸਭਾ ਰਾਮਾਂ ਦੇ ਪ੍ਰਧਾਨ ਤੇ ਸਹਾਰਾ ਵੈੱਲਫੇਅਰ ਕਲੱਬ ਦੇ ਸਾਬਕਾ ਪ੍ਰਧਾਨ ਮਹੇਸ਼ ਕੁਮਾਰ ਬਿੰਦਲ ਨੂੰ ਵਪਾਰ ਮੰਡਲ ਦਾ ਸੂਬਾ ਜੁਆਇੰਟ ਸਕੱਤਰ ...
ਬਠਿੰਡਾ, 26 ਅਕਤੂਬਰ (ਅਵਤਾਰ ਸਿੰਘ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ:2, ਦਫ਼ਤਰ ਅੱਗੇ ਵਰਕਰਾਂ ਦੀਆਂ ਤਨਖ਼ਾਹਾਂ ਨਾ ਦੇਣ ਵਜੋਂ ਰੋਸ ਧਰਨਾ ਦਿੱਤਾ ਗਿਆ¢ ਇਸ ਮੌਕੇ ...
ਮਹਿਰਾਜ, 26 ਅਕਤੂਬਰ (ਸੁਖਪਾਲ ਮਹਿਰਾਜ)- ਹਿੰਦੋਸਤਾਨ ਦੀ ਕਿਸਾਨ ਵਿਰੋਧੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਕਿਸਾਨ ਏਕਤਾ ਮਹਿਰਾਜ ਦੇ ਸਮੁੱਚੇ ਨੌਜਵਾਨਾਂ ਵਲੋਂ ਨਗਰ ਦੇ ਸਹਿਯੋਗ ਨਾਲ ਦੁਸਹਿਰੇ ਵਾਲੇ ਦਿਨ ...
ਬਾਲਿਆਂਵਾਲੀ, 26 ਅਕਤੂਬਰ (ਕੁਲਦੀਪ ਮਤਵਾਲਾ)- ਹਲਕਾ ਮੌੜ ਦੇ ਸੇਵਾਦਾਰ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵਲੋਂ ਪਿੰਡ ਸੂਚ ਵਿਖੇ ਗਲੀਆਂ-ਨਾਲੀਆਂ ਸਮੇਤ ਪਿੰਡ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਮੰਗਤ ਰਾਏ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ...
ਤਲਵੰਡੀ ਸਾਬੋ, 26 ਅਕਤੂਬਰ (ਰਵਜੋਤ ਸਿੰਘ ਰਾਹੀ)- ਪੰਜਾਬ ਮੰਡੀ ਬੋਰਡ ਅਧੀਨ ਸਥਾਨਕ ਯਾਤਰੀ ਨਿਵਾਸ ਜਿਸਦੀ ਇਮਾਰਤ ਦੀ ਹਾਲਤ ਦਿਨੋਂ-ਦਿਨ ਖਸਤਾ ਹੁੰਦੀ ਜਾ ਰਹੀ ਹੈ ਨੂੰ ਫਿਰ ਤੋਂ ਠੀਕ ਕਰਨ ਸਬੰਧੀ ਜ਼ਿਲ੍ਹਾ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਅੱਜ ਯਾਤਰੀ ਨਿਵਾਸ ਦਾ ...
ਬਠਿੰਡਾ, 26 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਾਡ ਟੈਕਨਾਲੋਜੀ ਦੇ 9 ਵਿਦਿਆਰਥੀਆਂ ਨੇ 8.5 ਐੱਸ.ਜੀ.ਪੀ.ਏ. ਤੋਂ ਵਧੇਰੇ ਅੰਕ ਹਾਸਲ ਕਰ ਕੇ ਕਾਮਯਾਬੀ ਹਾਸਲ ਕੀਤੀ ਹੈ | ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ...
ਤਲਵੰਡੀ ਸਾਬੋ, 26 ਅਕਤੂਬਰ (ਰਣਜੀਤ ਸਿੰਘ ਰਾਜੂ)- ਵਕੀਲਾਂ ਦੀ ਨੁਮਾਇੰਦਾ ਜਥੇਬੰਦੀ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ 6 ਨਵੰਬਰ ਨੂੰ ਕਰਵਾਈ ਜਾ ਰਹੀ ਹੈ ਜਿਸ ਲਈ ਐਡਵੋਕੇਟ ਰੇਸ਼ਮ ਸਿੰਘ ਲਾਲੇਆਣਾ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਚੋਣ ...
ਬਾਲਿਆਂਵਾਲੀ, 26 ਅਕਤੂਬਰ (ਕੁਲਦੀਪ ਮਤਵਾਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇਕਾਈ ਮੰਡੀ ਕਲਾ ਦੀ ਮੀਟਿੰਗ ਦਾਣਾ ਮੰਡੀ ਵਿਖੇ ਇਕਾਈ ਪ੍ਰਧਾਨ ਬਲਰਾਜ ਸਿੰਘ ਬਾਜਾ ਦੀ ਪ੍ਰਧਾਨਗੀ ਹੇਠ ਗਈ¢ ਮੀਟਿੰਗ 'ਚ ਸੰਬੋਧਨ ਕਰਦਿਆਂ ਬਲਰਾਜ ਸਿੰਘ ਨੇ ਕਿਹਾ ਕਿ ਪੰਜਾਬ ...
ਬੱਲੂਆਣਾ, 26 ਅਕਤੂਬਰ (ਗੁਰਨੈਬ ਸਾਜਨ)- ਮਾਰਕੀਟ ਕਮੇਟੀ ਗੋਨਿਆਣਾ ਮੰਡੀ ਅਧੀਨ ਪੈਂਦੇ ਖ਼ਰੀਦ ਕੇਂਦਰ ਤੋਂ ਨੇਹੀਆਂਵਾਲਾ ਤੱਕ ਮਿਲਾਉਂਦੇ ਕੱਚੇ ਰਸਤੇ ਨੂੰ ਸੜਕ ਬਣਾਉਣ ਲਈ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਦੀ ਲਟਕਦੀ ਮੰਗ ਨੂੰ ਲੈ ਕੇ ਮਾਰਕੀਟ ਕਮੇਟੀ ਗੋਨਿਆਣਾ ...
ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਮਠਿਆਈਆਂ 'ਤੇ ਐਕਸਪਾਇਰੀ ਡੇਟ ਲਿਖਣ ਦੇ ਨਾਦਰਸ਼ਾਹੀ ਫੁਰਮਾਨ ਦੇ ਰੋਸ ਵਜੋਂ ਸਵੀਟਸ ਐਸੋਸੀਏਸ਼ਨ ਰਾਮਾਂ ਵਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ...
ਭਾਗੀਵਾਂਦਰ, 26 ਅਕਤੂਬਰ (ਮਹਿੰਦਰ ਸਿੰਘ ਰੂਪ)- ਖੇਤਰ ਦੀ ਵੱਡੀ ਅਨਾਜ ਮੰਡੀ ਭਾਗੀਵਾਂਦਰ ਵਿਖੇ ਝੋਨੇ ਦੀ ਆਮਦ ਜ਼ੋਰਾਂ 'ਤੇ ਹੈ¢ ਸਰਕਾਰੀ ਖ਼ਰੀਦ ਏਜੰਸੀ ਮਾਰਕਫੈੱਡ ਵਲੋਂ ਹੁਣ ਤੱਕ 65 ਹਜ਼ਾਰ ਗੱਟੇ ਅਤੇ ਪਨਗ੍ਰੇਨ ਵਲੋਂ 25 ਹਜ਼ਾਰ ਗੱਟੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ¢ ...
ਬਠਿੰਡਾ, 26 ਅਕਤੂਬਰ (ਅਵਤਾਰ ਸਿੰਘ)- ਪੰਜਾਬ ਰਾਜ ਪਾਵਰ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਵਿਚ ਕੰਮ ਕਰਦੀਆਂ ਸਮੁੱਚੀਆਂ ਸੂਬਾ ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਏਕੀਕਰਨ ਦੇ ਫ਼ੈਸਲੇ ਅਨੁਸਾਰ ਅੱਜ ਇੱਥੇ ਸਾਬਕਾ ਮੁਲਾਜ਼ਮਾਂ ਦੀ ਮੀਟਿੰਗ ...
ਲਹਿਰਾ ਮੁਹੱਬਤ, 26 ਅਕਤੂਬਰ (ਸੁਖਪਾਲ ਸਿੰਘ ਸੁੱਖੀ)- ਸਥਾਨਕ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਦੇ ਸਰਕਾਰੀ ਤੇ ਠੇਕਾ ਮੁਲਾਜ਼ਮਾਂ ਦੀ ਕੋਰੋਨਾ ਵਾਇਰਸ ਜਾਂਚ ਸਬੰਧੀ ਅੱਜ ਮੁੱਢਲੀ ਸਹਾਇਤਾ ਪੋਸਟ 'ਤੇ ਸਿਹਤ ਵਿਭਾਗ ਵਲੋਂ ਸੈਂਪਲ ਲਏ ਗਏ | ਇਸ ਸਬੰਧੀ ਤਾਪ ਬਿਜਲੀ ਘਰ ...
ਬੱਲੂਆਣਾ, 26 ਅਕਤੂਬਰ (ਗੁਰਨੈਬ ਸਾਜਨ)- ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਮਿਹਨਤੀ ਵਰਕਰਾਂ ਨੂੰ ਅਹੁੱਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ¢ ...
ਮਹਿਰਾਜ, 26 ਅਕਤੂਬਰ (ਸੁਖਪਾਲ ਮਹਿਰਾਜ)- ਗੁਰਦੁਆਰਾ ਸਾਹਿਬ ਛੋਟਾ ਗੁਰੂਸਰ ਮਹਿਰਾਜ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ, ਕੈਪਟਨ ਸਰਕਾਰ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਪਾਸ ਕੀਤੇ ਗਏ ਮਤਿਆਂ ਸਬੰਧੀ, ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ, ਰੇਲ ...
ਭਾਗੀਵਾਂਦਰ, 26 ਅਕਤੂਬਰ (ਮਹਿੰਦਰ ਸਿੰਘ ਰੂਪ)- ਕੋਵਿਡ-19 ਦੇ ਚੱਲਦਿਆਂ ਸਿਹਤ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ...
ਕੋਟਫੱਤਾ, 26 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬੀਤੇ ਕੱਲ੍ਹ ਪਿੰਡ ਕੋਟਸ਼ਮੀਰ ਦਾ ਦੁਕਾਨਦਾਰ ਕਮਲਜੀਤ ਸਿੰਘ ਗੱਗੀ ਪੁੱਤਰ ਬਲਵੀਰ ਸਿੰਘ ਆਪਣੀ ਜ਼ਰੂਰਤ ਲਈ ਸਟੇਟ ਬੈਂਕ ਆਫ਼ ਇੰਡੀਆ ਦੀ ਕੋਟਸ਼ਮੀਰ ਬ੍ਰਾਂਚ ਵਿਚੋਂ 30 ਹਜ਼ਾਰ ਰੁਪਏ ਕਢਵਾਉਣ ਲਈ ਗਿਆ ਜਿੱਥੇ ਬੈਂਕ ਦੀ ...
ਬਠਿੰਡਾ, 26 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਗਾਂਧੀ ਜਯੰਤੀ ਮੌਕੇ ਮੁਲਤਵੀ ਕੀਤੇ ਗਏ ਆਨ-ਲਾਈਨ ਕੁਇਜ਼ ਦਾ ਮੁਕਾਬਲੇ ...
ਨਥਾਣਾ, 26 ਅਕਤੂਬਰ (ਗੁਰਦਰਸ਼ਨ ਲੁੱਧੜ)- ਧਾਰਮਿਕ ਆਸਥਾ ਵਜੋਂ ਬਾਬਾ ਕਾਲੂ ਨਾਥ ਤਪਸਥਾਨ ਨਥਾਣਾ ਅਤੇ ਗੰਗਾ ਸਰੋਵਰ ਨਾਲ ਜੁੜੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਸੈਂਕੜੇ ਪਿੰਡਾਂ ਵਿੱਚ ਆਬਾਦ ਹੋਏ ਰੋਮਾਣਾ-ਧਾਲੀਵਾਲ ਭਾਈਚਾਰੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ...
ਭਾਈਰੂਪਾ, 26 ਅਕਤੂਬਰ (ਵਰਿੰਦਰ ਲੱਕੀ)- ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ. ਸੀ ਵਿੰਗ ਦੀ ਭੂਮਿਕਾ ਅਹਿਮ ਹੋਵੇਗੀ ਤੇ ਚੋਣਾਂ 'ਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਮਪੁਰਾ ਫੂਲ ਬੀ. ਸੀ. ...
ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)- ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਯੂਥ ਪ੍ਰਧਾਨ ਭਾਨੂੰ ਪ੍ਰਤਾਪ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੂ ਗਰਗ ਵਲੋਂ ...
ਤਲਵੰਡੀ ਸਾਬੋ, 26 ਅਕਤੂਬਰ (ਰਣਜੀਤ ਸਿੰਘ ਰਾਜੂ)-ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਗਏ ਮਾਲਵਾ ਜ਼ੋਨ ਦੇ ਬੱਚਿਆਂ ਦੇ ਆਨਲਾਈਨ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX