ਤਾਜਾ ਖ਼ਬਰਾਂ


ਆਈ .ਪੀ. ਐੱਲ. 2021: ਚੇਨਈ ਨੇ ਪੰਜਾਬ ਨੂੰ ਹਰਾਇਆ
. . .  about 1 hour ago
ਸਮਾਣਾ : ਐੱਸ. ਐਚ. ਓ. ਕਰਨਵੀਰ , ਮੁਨਸ਼ੀ ਮੱਖਣ ਅਤੇ ਇੱਕ ਹੋਮ ਗਾਰਡ ਦਾ ਸਿਪਾਹੀ ਵਿਜੀਲੈਂਸ ਵਲੋਂ ਰੰਗੇ ਹੱਥੀ ਗ੍ਰਿਫਤਾਰ
. . .  about 1 hour ago
ਯੁਨਾਈਟਡ ਕਿੰਗਡਮ ਦੇ ਗ੍ਰਹਿ ਮੰਤਰੀ ਨੇ ਨੀਰਵ ਮੋਦੀ ਦੀ ਹਵਾਲਗੀ ਨੂੰ ਦਿੱਤੀ ਮਨਜ਼ੂਰੀ - ਸੀਬੀਆਈ ਅਧਿਕਾਰੀ
. . .  about 1 hour ago
ਗਾਜ਼ੀਪੁਰ ਬਾਰਡਰ 'ਤੇ ਭਾਰੀ ਤੁਫਾਨ ਨੇ ਨੁਕਸਾਨੇ ਕਿਸਾਨਾਂ ਦੇ ਟੈਂਟ
. . .  about 2 hours ago
ਆਈ .ਪੀ. ਐੱਲ. 2021:ਪੰਜਾਬ ਨੇ ਚੇਨਈ ਨੂੰ 107 ਦੌੜਾਂ ਦਾ ਦਿੱਤਾ ਟੀਚਾ
. . .  about 2 hours ago
 
ਮੰਦਬੁੱਧੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਬਜ਼ੁਰਗ ਪਿਤਾ ਵੱਲੋਂ ਖੁਦਕੁਸ਼ੀ
. . .  1 minute ago
ਬੁਢਲਾਡਾ , 16 ਅਪ੍ਰੈਲ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਬਖਸ਼ੀਵਾਲਾ ਵਿਖੇ ਆਪਣੀ ਨੌਜਵਾਨ ਮੰਦਬੁੱਧੀ ਧੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਬਜ਼ੁਰਗ ਪਿਓ ਵੱਲੋਂ ਆਪਣੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਖੁਦ ਵੀ ਖੁਦਕੁਸ਼ੀ ...
ਆਈ .ਪੀ. ਐੱਲ. 2021: ਪੰਜਾਬ ਨੇ 8 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ’ਤੇ 28 ਦੌੜਾਂ ਬਣਾਈਆਂ
. . .  about 3 hours ago
ਆਈ .ਪੀ. ਐੱਲ. 2021:ਪੰਜਾਬ ਦੇ 2.0 ਓਵਰਾਂ ਵਿਚ 1 ਵਿਕਟ ਦੇ ਨੁਕਸਾਨ ’ਤੇ 7 ਦੌੜਾਂ
. . .  about 4 hours ago
ਆਈ .ਪੀ. ਐੱਲ. 2021:ਚੇਨਈ ਸੁਪਰ ਕਿੰਗਜ਼ ਨੇ ਪੰਜਾਬ ਕਿੰਗਜ਼ ਖਿਲਾਫ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਕੀਤਾ ਫੈਸਲਾ
. . .  about 4 hours ago
ਭਾਰੀ ਹਨ੍ਹੇਰੀ ਵਿਚ ਲੱਗੀ ਅੱਗ, ਕਈ ਪਿੰਡਾਂ ਦੀ ਕਰੀਬ ਡੇਢ ਸੌ ਏਕੜ ਤੋਂ ਵੱਧ ਕਣਕ ਸੜ ਕੇ ਸਵਾਹ
. . .  about 4 hours ago
ਦੋਰਾਹਾ, 16 ਅਪ੍ਰੈਲ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)– ਅੱਜ ਸ਼ਾਮ ਨੂੰ ਆਈ ਭਾਰੀ ਹਨ੍ਹੇਰੀ ਪਿੰਡ ਸੀਲੋਂ, ਲਾਪਰਾਂ ਤੇ ਗਿੱਦੜੀ ਦੇ ਕਿਸਾਨਾਂ ਦੀ ਜੁਆਕਾਂ ਵਾਂਗ ਪਾਲੀ ਕਣਕ ਲਈ ਕਾਲ ਬਣ ਕੇ ਆਈ। ਐਸ.ਐਚ.ਓ, ਦੋਰਾਹਾ ਤੇ ...
ਨਵੀਂ ਦਿੱਲੀ : ਪ੍ਰਕਾਸ਼ ਜਾਵੜੇਕਰ ਕੋਰੋਨਾ ਪਾਜ਼ੀਟਿਵ
. . .  about 5 hours ago
10 ਵੀਂ, 12 ਵੀਂ ਆਈ.ਸੀ.ਐਸ.ਈ. ਕਲਾਸ ਦੀ ਪ੍ਰੀਖਿਆ ਮੁਲਤਵੀ, ਜੂਨ ਵਿਚ ਫੈਸਲਾ
. . .  about 5 hours ago
ਅੰਮ੍ਰਿਤਸਰ 'ਚ ਕੋਰੋਨਾ ਦੇ 412 ਨਵੇਂ ਮਾਮਲੇ ਆਏ ਸਾਹਮਣੇ, 7 ਮਰੀਜ਼ਾਂ ਨੇ ਤੋੜਿਆ ਦਮ
. . .  about 5 hours ago
ਅੰਮ੍ਰਿਤਸਰ, 1 ਅਪ੍ਰੈਲ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 412 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 25924 ਹੋ ਗਏ ਹਨ, ਜਿਨ੍ਹਾਂ 'ਚੋਂ 3623 ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 73 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਦੇ 73 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 20, ਮਲੋਟ 19, ਗਿੱਦੜਬਾਹਾ ...
ਜ਼ਿਲ੍ਹੇ ’ਚ 204 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 3 ਦੀ ਮੌਤ
. . .  about 5 hours ago
ਹੁਸ਼ਿਆਰਪੁਰ, 16 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 204 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15949 ਅਤੇ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 661 ਹੋ ਗਈ ...
ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ
. . .  about 5 hours ago
ਗੁਰਦਾਸਪੁਰ ,16 ਅਪ੍ਰੈਲ (ਸੁਖਵੀਰ ਸਿੰਘ ਸੈਣੀ) - ਸਥਾਨਕ ਸ਼ਹਿਰ ਦੀ ਦੀ 7 ਨੰਬਰ ਸਕੀਮ ਦੇ ਬਾਹਰ ਜ਼ਮੀਨੀ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਝਗੜੇ ਦੌਰਾਨ ਚੱਲੀ ਗੋਲੀ ਸੰਬੰਧੀ ਖਬਰ ਪ੍ਰਾਪਤ ਹੋਈ ਹੈ । ਇਸ ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ...
ਦਿਹਾੜੀਦਾਰ ਮਜ਼ਦੂਰ ਦੀ 1 ਕਰੋੜ ਦੀ ਨਿਕਲੀ ਲਾਟਰੀ
. . .  about 5 hours ago
ਪਠਾਨਕੋਟ ,16 ਅਪ੍ਰੈਲ {ਚੌਹਾਨ}- ਪੰਜਾਬ ਸਟੇਟ ਡੀਅਰ ਹਫ਼ਤਾਵਾਰੀ ਲਾਟਰੀ ਪਿੰਡ ਅਖਰੋਟਾ ਨਿਵਾਸੀ ਬੋਧ ਰਾਜ ਦੀ 1 ਕਰੋੜ ਦੀ ਨਿਕਲੀ ਹੈ । ਬੋਧ ਰਾਜ ਨੇ ਖ਼ੁਸ਼ ਹੁੰਦਿਆਂ ਕਿਹਾ ਕਿ ਉਹ ਇਕ ਮਜ਼ਦੂਰ ਹੈ , ਲਾਟਰੀ ਨਿਕਲਣ ...
ਸਾਢੇ 7 ਖੇਤ ਕਣਕ ਸ਼ਾਰਟ ਸਰਕਟ ਨਾਲ ਸੜਕੇ ਸੁਆਹ
. . .  about 5 hours ago
ਜੰਡਿਆਲਾ ਮੰਜਕੀ ,16 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਸਮਰਾਏ ਵਿਚ ਇੱਕ ਕਿਸਾਨ ਦੀ ਪੱਕ ਕੇ ਤਿਆਰ ਖੜ੍ਹੀ ਕਣਕ ਦੇ ਸਾਢੇ ਸੱਤ ਖੇਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੜ ...
ਨਗਰ ਨਿਗਮ ਕਪੂਰਥਲਾ ਦੀ ਚੋਣ - ਕੁਲਵੰਤ ਕੌਰ ਮੇਅਰ, ਰਾਹੁਲ ਕੁਮਾਰ ਸੀਨੀਅਰ ਡਿਪਟੀ ਮੇਅਰ ਤੇ ਮਾਸਟਰ ਵਿਨੋਦ ਸੂਦ ਡਿਪਟੀ ਮੇਅਰ ਬਣੇ
. . .  about 5 hours ago
ਕਪੂਰਥਲਾ, 16 ਅਪ੍ਰੈਲ (ਅਮਰਜੀਤ ਕੋਮਲ, ਦੀਪਕ ਬਜਾਜ) - ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਅੱਜ ਨਗਰ ਕੌਂਸਲ ਦੇ ਦਫ਼ਤਰ 'ਚ ਸਰਬਸੰਮਤੀ...
ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ, ਆਏ 65 ਹੋਰ ਕਰੋਨਾ ਪਾਜ਼ੀਟਿਵ ਮਾਮਲੇ
. . .  about 6 hours ago
ਮੋਗਾ, 16 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਜਾਰੀ ਹੈ ਅਤੇ ਅੱਜ ਜ਼ਿਲ੍ਹੇ ਵਿਚ 65 ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ...
ਮੀਂਹ ’ਚ ਭਿੱਜੀ ਕਣਕ, ਕਿਸਾਨਾਂ ਦਾ ਦਿਲ ਟੁੱਟਿਆ
. . .  about 6 hours ago
ਮਲੋਟ, 16 ਅਪ੍ਰੈਲ (ਅਜਮੇਰ ਸਿੰਘ ਬਰਾੜ)-ਅੱਜ ਮਲੋਟ ’ਚ ਪਏ ਇਕ ਘੰਟਾ ਮੀਂਹ ਕਾਰਨ ਦਾਣਾ ਮੰਡੀ ’ਚ ਪਈ ਕਣਕ ਨੂੰ ਭਿਜਦਾ ਦੇਖ ਕਿਸਾਨਾਂ ਦਾ ਦਿਲ ਟੁੱਟ ਗਿਆ। ਮਲੋਟ ਦੀ ਦਾਣਾ ਮੰਡੀ ’ਚ ਖੁੱਲ੍ਹੇ ਆਸਮਾਨ ਹੇਠਾਂ ਪਈ ਵੱਡੀ ਮਾਤਰਾ ’ਚ ...
8 ਏਕੜ ਕਣਕ ਸੜ ਕੇ ਸੁਆਹ
. . .  about 6 hours ago
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)-ਨਜ਼ਦੀਕੀ ਪਿੰਡ ਮਹਾਲੋਂ ਵਿਖੇ ਪਾਵਰ ਕਾਮ ਵਲੋਂ ਲਗਾਏ ਹੋਏ ਜੀ.ਓ. ਸਵਿੱਚ ’ਚੋਂ ਨਿਕਲੇ ਬਿਜਲੀ ਦੇ ਚੰਗਿਆੜਿਆਂ ਕਾਰਣ 8 ਏਕੜ ਕਣਕ ਸੜ ਕੇ ਸੁਆਹ ਹੋ ਗਈ। ਅੱਗ ’ਤੇ ਕਾਬੂ ...
ਅਮਰਜੀਤ ਸਿੰਘ ਟੀਟੂ ਪੰਜਾਬ ਟਰੇਡਰਜ਼ ਬੋਰਡ ਦੇ ਉਪ ਚੇਅਰਮੈਨ ਬਣੇ
. . .  about 7 hours ago
ਸੰਗਰੂਰ 16 ਅਪ੍ਰੈਲ (ਧੀਰਜ ਪਸ਼ੋਰੀਆ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਸੰਗਰੂਰ ਦੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਟੀਟੂ ਨੂੰ...
ਇਕਬਾਲ ਸਿੰਘ ਢਿੱਲੋਂ ਨਗਰ ਕੌਂਸਲ ਕੋਟਫੱਤਾ ਦੇ ਮੀਤ ਪ੍ਰਧਾਨ ਬਣੇ
. . .  about 7 hours ago
ਕੋਟਫੱਤਾ,16 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਕੋਟਫੱਤਾ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਇਕਬਾਲ ਸਿੰਘ ਢਿੱਲੋਂ ਨੂੰ ਆਖ਼ਰ ਅੱਜ ਮੀਤ ਪ੍ਰਧਾਨ ਦੇ ...
ਜੈਤੋ ਵਿਚ 12 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ 'ਤੇ ਚੁੱਕਿਆ ਗਿਆ ਅਹਿਮ ਕਦਮ
. . .  about 7 hours ago
ਜੈਤੋ,(ਫਰੀਦਕੋਟ) 16 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਉਪ ਮੰਡਲ ਮੈਜਿਸਟਰੇਟ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਆਦੇਸ਼ਾਂ 'ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਸੰਪਾਦਕੀ

ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ

ਇਕ ਪਾਸੇ ਕੇਂਦਰ ਵਲੋਂ ਖੇਤੀ ਸਬੰਧੀ ਕਾਨੂੰਨ ਪਾਸ ਕੀਤੇ ਜਾਣ ਕਾਰਨ ਪੰਜਾਬ ਦੇ ਮਾਹੌਲ ਵਿਚ ਲਗਾਤਾਰ ਤਲਖ਼ੀ ਵਧਦੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਇਨ੍ਹਾਂ ਦੇ ਖ਼ਿਲਾਫ਼ ਲਗਾਤਾਰ ਆਪਣਾ ਸੰਘਰਸ਼ ਜਾਰੀ ਰੱਖ ਰਹੀਆਂ ਹਨ। ਦੂਸਰੇ ਪਾਸੇ ਸਿਆਸੀ ਪਾਰਟੀਆਂ ਨੇ ਵੀ ਆਪਣੇ ਪੂਰੇ ਤੇਵਰ ਦਿਖਾਉਣੇ ਸ਼ੁਰੂ ਕੀਤੇ ਹੋਏ ਹਨ। ਜਿਥੇ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੀਆਂ ਬਹੁਤੀਆਂ ਪਾਰਟੀਆਂ ਆ ਖੜ੍ਹੀਆਂ ਹੋਈਆਂ ਹਨ, ਉਥੇ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੀ ਨੀਤੀ ਅਨੁਸਾਰ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਦੀ ਹੋਈ ਆਪਣੇ ਪੱਧਰ 'ਤੇ ਲਾਮਬੰਦੀ ਕਰ ਰਹੀ ਹੈ। ਪਰ ਇਸ ਦੇ ਨਾਲ-ਨਾਲ ਦੂਸਰਾ ਮਸਲਾ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਨਾਲ ਜੁੜੇ ਆਗੂਆਂ ਦਾ ਹੈ ਜੋ ਨਿੱਤ ਦਿਨ ਇਕ-ਦੂਸਰੇ ਨਾਲ ਘੁਲਣ ਲੱਗੇ ਹੋਏ ਹਨ। ਸਿਆਸੀ ਆਗੂ ਇਕ-ਦੂਸਰੇ ਵੱਲ ਆਪਣੇ ਬਿਆਨ ਰੂਪੀ ਤੀਰ ਛੱਡ ਰਹੇ ਹਨ। ਇਕ-ਦੂਜੇ ਵੱਲ ਬਿਆਨਾਂ ਦੇ ਤੀਰ ਛੱਡਣ 'ਤੇ ਤਾਂ ਇਤਰਾਜ਼ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਇਹ ਤੀਰ ਜ਼ਹਿਰੀਲੇ ਹੋ ਜਾਣ, ਜਦੋਂ ਇਹ ਇਕ-ਦੂਜੇ ਨੂੰ ਫੱਟੜ ਕਰਨ ਦੀ ਸਮਰੱਥਾ ਰੱਖਦੇ ਹੋਣ, ਜਦੋਂ ਇਨ੍ਹਾਂ ਨਾਲ ਮਾਹੌਲ ਕਸ਼ੀਦਗੀ ਵਾਲਾ ਬਣਦਾ ਜਾ ਰਿਹਾ ਹੋਵੇ ਤਾਂ ਚਿੰਤਾ ਪੈਦਾ ਹੋਣੀ ਕੁਦਰਤੀ ਹੈ। ਅਸੀਂ ਸਿਆਸੀ ਪਾਰਟੀਆਂ ਦੇ ਵਿਰੋਧ ਨੂੰ ਸਮਝਦੇ ਹਾਂ। ਸਿਆਸੀ ਤੰਤਰ ਵਿਚ ਅਜਿਹਾ ਹੋਣਾ ਕੁਦਰਤੀ ਹੈ ਪਰ ਜੇਕਰ ਇਹ ਵਿਰੋਧ ਦੁਸ਼ਮਣੀਆਂ ਵਿਚ ਬਦਲਣ ਲੱਗੇ, ਜੇਕਰ ਕੀਤੇ ਜਾ ਰਹੇ ਮੁਜ਼ਾਹਰੇ, ਲਗਾਏ ਜਾ ਰਹੇ ਧਰਨੇ ਆਪਸੀ ਜੰਗ ਦਾ ਅਖਾੜਾ ਬਣਨ ਲੱਗਣ ਤਾਂ ਮਨਾਂ ਅੰਦਰ ਬੇਚੈਨੀ ਪੈਦਾ ਹੋਣੀ ਸੁਭਾਵਿਕ ਹੈ।
ਪਿਛਲੇ ਸਮੇਂ ਤੋਂ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਆਦਿ ਸਿਆਸੀ ਧਿਰਾਂ ਅਕਸਰ ਜਿਸ ਤਰ੍ਹਾਂ ਦੇ ਮੁਜ਼ਾਹਰੇ ਕਰਨ ਵਿਚ ਲੱਗੀਆਂ ਹੋਈਆਂ ਹਨ, ਉਨ੍ਹਾਂ ਨਾਲ ਸਿਆਸਤ ਦਾ ਹਲਕਾਪਨ ਵੀ ਨਜ਼ਰ ਆਉਂਦਾ ਹੈ ਅਤੇ ਮਾਹੌਲ ਵੀ ਤਲਖ਼ੀ ਭਰਪੂਰ ਬਣ ਜਾਂਦਾ ਹੈ। ਇਕ-ਦੂਜੇ 'ਤੇ ਨਿੱਜੀ ਹਮਲੇ ਕੀਤੇ ਜਾਣੇ ਅਸ਼ੋਭਨੀਕ ਹਨ। ਚਾਹੇ ਇਨ੍ਹਾਂ ਵਿਚ ਸ਼ਾਮਿਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ, ਸੁਨੀਲ ਜਾਖੜ ਹੋਣ, ਸੁਖਬੀਰ ਸਿੰਘ ਬਾਦਲ ਹੋਣ, ਅਸ਼ਵਨੀ ਸ਼ਰਮਾ ਹੋਣ ਜਾਂ ਹਰਪਾਲ ਸਿੰਘ ਚੀਮਾ ਹੋਣ, ਇਨ੍ਹਾਂ ਦਿਨਾਂ ਵਿਚ ਇਨ੍ਹਾਂ ਦੇ ਬਿਆਨ ਇਨ੍ਹਾਂ ਦੇ ਕੱਦਬੁੱਤ ਤੋਂ ਕਿਤੇ ਬੌਣੇ ਜਾਪਣ ਲੱਗ ਪਏ ਹਨ। ਭਾਵੇਂ ਅਜਿਹਾ ਉਹ ਦਰਪੇਸ਼ ਮੁੱਦਿਆਂ ਨੂੰ ਮੁੱਖ ਰੱਖ ਕੇ ਕਰਦੇ ਹਨ ਪਰ ਉਨ੍ਹਾਂ ਦੀ ਗੱਲ ਹੋਸ਼ ਅਤੇ ਜੋਸ਼ ਤੋਂ ਵੀ ਕਿਤੇ ਅੱਗੇ ਲੰਘ ਜਾਂਦੀ ਹੈ। ਹੇਠਲੇ ਪੱਧਰ ਦੀਆਂ ਗੱਲਾਂ ਕਰ ਕੇ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਆਪਣੇ-ਆਪ ਨੂੰ ਵਧੇਰੇ ਲਿਆਉਣ ਦਾ ਯਤਨ ਕਰਦੇ ਹਨ। ਚਾਹੇ ਉਨ੍ਹਾਂ ਦਾ ਇਹ ਪ੍ਰਭਾਵ ਹੋਵੇ ਕਿ ਇਸ ਪੱਧਰ ਦੀ ਬਿਆਨਬਾਜ਼ੀ ਉਨ੍ਹਾਂ ਨੂੰ ਹੀਰੋ ਬਣਾਉਣ ਵਿਚ ਮਦਦ ਕਰਦੀ ਹੈ ਪਰ ਲੋਕ ਮਨਾਂ ਵਿਚ ਇਸ ਦਾ ਪ੍ਰਭਾਵ ਅਜਿਹਾ ਨਹੀਂ ਪੈਂਦਾ ਜਿਸ ਦਾ ਉਹ ਕਿਆਸ ਕਰਦੇ ਹਨ। ਭਾਜਪਾ ਆਗੂ ਅਕਾਲੀਆਂ 'ਤੇ ਗੱਠਜੋੜ ਦੀ ਮਰਿਆਦਾ ਨੂੰ ਭੰਗ ਕਰਨ ਦਾ ਦੋਸ਼ ਲਗਾਉਂਦੇ ਹਨ ਤੇ ਪ੍ਰੌੜ੍ਹ ਅਕਾਲੀ ਆਗੂ ਉਲਟਾ ਇਹ ਦੋਸ਼ ਭਾਜਪਾ 'ਤੇ ਮੜ੍ਹ ਰਹੇ ਹਨ। ਕਦੇ ਅਕਾਲੀ ਆਗੂ ਇਸ ਪੈਦਾ ਹੋ ਰਹੇ ਮਾਹੌਲ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਉਂਦੇ ਹਨ, ਕਦੇ ਕਾਂਗਰਸੀ ਉਨ੍ਹਾਂ ਨੂੰ ਸਿਰਜੇ ਇਸ ਮਾਹੌਲ ਲਈ ਜ਼ਿੰਮੇਵਾਰ ਆਖਦੇ ਹਨ। ਭਾਜਪਾ ਆਗੂ ਦੂਸਰੀਆਂ ਪਾਰਟੀਆਂ ਨੂੰ ਗ਼ਲਤ ਪ੍ਰਚਾਰ ਕਰਨ ਦੇ ਭਾਗੀ ਗਰਦਾਨਦੇ ਹਨ ਤੇ ਦੂਜੀਆਂ ਪਾਰਟੀਆਂ ਭਾਜਪਾ ਨੂੰ ਇਸ ਗੱਲ ਲਈ ਦੋਸ਼ੀ ਠਹਿਰਾਉਂਦੀਆਂ ਹਨ। ਹੁਣ ਗੱਲ ਜਾਤ-ਪਾਤ 'ਤੇ ਪੁੱਜੀ ਜਾਪਦੀ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਅਜਿਹੇ ਮਾਹੌਲ ਵਿਚ ਵੱਖ-ਵੱਖ ਪਾਰਟੀਆਂ ਆਪੋ-ਆਪਣੇ ਧੜੇ ਬਣਾ ਕੇ ਇਕ-ਦੂਸਰੇ ਨਾਲ ਭਿੜਨ ਲੱਗੀਆਂ ਹਨ, ਜਿਸ ਨਾਲ ਹਿੰਸਕ ਪ੍ਰਵਿਰਤੀਆਂ ਭਾਰੂ ਹੋਣ ਦਾ ਖ਼ਤਰਾ ਹੈ। ਜੇਕਰ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ 'ਤੇ ਹਮਲਾ ਹੁੰਦਾ ਹੈ ਤਾਂ ਉਹ ਇਸ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਉਂਦੇ ਹਨ। ਭਾਜਪਾ ਦੀ ਦਲਿਤ ਯਾਤਰਾ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ ਦੇ ਧੜਿਆਂ ਵਲੋਂ ਵੀ ਰੋਕਿਆ ਜਾਂਦਾ ਹੈ, ਕਿਉਂਕਿ ਉਹ ਇਹ ਸਮਝਦੇ ਹਨ ਕਿ ਭਾਜਪਾ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਹੋਰ ਪਾਸੇ ਲਿਜਾਣ ਅਤੇ ਲੋਕਾਂ ਵਿਚ ਫੁੱਟ ਪਾਉਣ ਲਈ ਯਤਨਸ਼ੀਲ ਹੈ।
ਇਸੇ ਕਰਕੇ ਪਿਛਲੇ ਦਿਨੀਂ ਡਾ: ਬੀ.ਆਰ. ਅੰਬੇਡਕਰ ਦੇ ਬੁੱਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਂਅ 'ਤੇ ਫਗਵਾੜਾ, ਕਰਤਾਰਪੁਰ ਅਤੇ ਲੁਧਿਆਣਾ ਵਿਚ ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵਿਚ ਝੜਪਾਂ ਹੋਈਆਂ ਹਨ। ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਭਾਜਪਾ ਦਫ਼ਤਰ ਨੂੰ ਘੇਰਨ ਦੇ ਯਤਨਾਂ ਸਮੇਂ ਵੀ ਵੱਡੀ ਗੜਬੜ ਹੋਈ ਹੈ। ਉੱਤਰ ਪ੍ਰਦੇਸ਼ ਦੇ ਹਾਥਰਸ ਅਤੇ ਹੁਸ਼ਿਆਰਪੁਰ ਵਿਚ ਬੱਚੀਆਂ ਨਾਲ ਹੋਏ ਦੁਰਾਚਾਰ ਸਬੰਧੀ ਵੀ ਆਪਸ ਵਿਚ ਵਿਰੋਧੀ ਪਾਰਟੀਆਂ ਇਕ-ਦੂਸਰੇ 'ਤੇ ਦੂਸ਼ਣਬਾਜ਼ੀ ਕਰ ਰਹੀਆਂ ਹਨ। ਲਗਾਤਾਰ ਬਣਦਾ ਜਾ ਰਿਹਾ ਅਜਿਹਾ ਮਾਹੌਲ ਚਿੰਤਾਜਨਕ ਵੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੱਡੇ ਟਕਰਾਅ ਦੀ ਸੰਭਾਵਨਾ ਵੀ ਪੈਦਾ ਕਰ ਰਿਹਾ ਹੈ। ਘੱਟੋ-ਘੱਟ ਜ਼ਿੰਮੇਵਾਰ ਸਿਆਸੀ ਪਾਰਟੀਆਂ ਨੂੰ ਅਜਿਹੇ ਅਮਲਾਂ ਵਿਚ ਪੈਣਾ ਸ਼ੋਭਾ ਨਹੀਂ ਦਿੰਦਾ। ਨਾ ਹੀ ਸਿਆਸਤ ਵਿਚ ਇਕ-ਦੂਸਰੇ ਨਾਲ ਮਤਭੇਦ ਰੱਖਦੇ ਹੋਏ, ਉਨ੍ਹਾਂ ਨੂੰ ਦੁਸ਼ਮਣੀਆਂ ਵਿਚ ਬਦਲਣ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਇਸ ਖੇਤਰ ਵਿਚ ਸਿਹਤਮੰਦ ਪਰੰਪਰਾਵਾਂ ਨੂੰ ਕਾਇਮ ਰੱਖਿਆ ਜਾ ਸਕਦਾ ਹੈ।

-ਬਰਜਿੰਦਰ ਸਿੰਘ ਹਮਦਰਦ

ਬਿਹਾਰ ਚੋਣਾਂ ਵਿਚ ਵੱਡਾ ਮੁੱਦਾ ਬਣ ਕੇ ਉੱਭਰੀ ਬੇਰੁਜ਼ਗਾਰੀ

ਪਹਿਲੀ ਨਜ਼ਰ ਵਿਚ ਅਜਿਹਾ ਲੱਗਣ ਲੱਗਾ ਹੈ ਕਿ ਸ਼ਾਇਦ ਬਿਹਾਰ ਦੀਆਂ ਚੋਣਾਂ ਆਰਥਿਕ ਸਵਾਲਾਂ ਦੇ ਆਲੇ-ਦੁਆਲੇ ਹੋਣ ਜਾ ਰਹੀਆਂ ਹਨ। ਜੇਕਰ ਅਜਿਹਾ ਹੋਇਆ ਤਾਂ ਇਹ ਸਾਡੀ ਲੋਕਤੰਤਰੀ ਰਾਜਨੀਤੀ ਲਈ ਮੋਟੇ ਤੌਰ 'ਤੇ ਇਕ ਨਵੀਂ ਗੱਲ ਹੋਏਗੀ। ਚੋਣਾਂ ਵਿਚ ਵਿਕਾਸ ਦੀ ਗੱਲ ਤਾਂ ਬਹੁਤ ...

ਪੂਰੀ ਖ਼ਬਰ »

ਸਿਦਕੀ ਅਤੇ ਸਿਰੜੀ ਯੋਧਾ ਸੀ ਦਰਸ਼ਨ ਸਿੰਘ ਫੇਰੂਮਾਨ

ਬਰਸੀ 'ਤੇ ਵਿਸ਼ੇਸ਼ ਅਰਦਾਸ ਦੀ ਮਹਾਨਤਾ ਨੂੰ ਕਾਇਮ ਰੱਖਣ ਵਾਲੇ, ਸਿਦਕੀ ਤੇ ਸਿਰੜੀ ਯੋਧੇ ਅਤੇ ਸਿੱਖ ਆਗੂ ਵਜੋਂ ਜਾਣੇ ਜਾਂਦੇ ਸਨ ਸ਼ਹੀਦ ਸ: ਦਰਸ਼ਨ ਸਿੰਘ ਫੇਰੂਮਾਨ। ਆਪਣੇ ਕੀਤੇ ਪ੍ਰਣ ਨੂੰ ਨਿਭਾਉਣ ਵਾਲੇ 20ਵੀਂ ਸਦੀ ਦੇ ਉਨ੍ਹਾਂ ਆਗੂਆਂ ਵਿਚੋਂ ਇਕ ਸਨ, ਜਿਨ੍ਹਾਂ ਜੋ ...

ਪੂਰੀ ਖ਼ਬਰ »

ਪੰਜਾਬ ਨੂੰ ਸੰਕਟ 'ਚੋਂ ਕੱਢਣ ਲਈ ਕਿਸਾਨ ਤੇ ਦਲਿਤ ਭਾਈਚਾਰਿਆਂ ਦੀ ਸਾਂਝ ਜ਼ਰੂਰੀ

ਪੰਜਾਬ ਦੀ ਕਿਸਾਨੀ ਦਾ ਸੰਕਟ ਸਾਮਰਾਜ ਦੀਆਂ ਸੰਸਾਰੀਕਰਨ ਦੀਆਂ ਨੀਤੀਆਂ ਦਾ ਨਤੀਜਾ ਹੈ। ਇਨ੍ਹਾਂ ਨੀਤੀਆਂ ਦੇ ਤਹਿਤ ਹੀ ਨਵੇਂ ਖੇਤੀ ਕਾਨੂੰਨ ਬਣਾਏ ਗਏ ਹਨ। ਅੱਜ ਪੰਜਾਬ ਦੀ ਕਿਸਾਨੀ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਕੇ ਨਾ ਸਿਰਫ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX