ਨਿਊਯਾਰਕ, 26 ਅਕਤੂਬਰ (ਏਜੰਸੀ)-ਅਮਰੀਕਾ 'ਚ ਅਜੇ ਕੁਝ ਹੀ ਦਿਨ ਪਹਿਲਾਂ ਜਾਰਜ ਫਲਾਇਡ ਦੇ ਮੌਤ ਦੇ ਬਾਅਦ 'ਬਲੈਕ ਲਾਈਵਸ ਮੈਟਰ' ਅੰਦੋਲਨ ਤੇ ਨਸਲਵਾਦ ਦੇ ਮਾਮਲੇ ਨੇ ਕਾਫੀ ਜ਼ੋਰ ਫੜਿਆ ਸੀ | ਇਹ ਮੁੱਦਾ ਅਜੇ ਸ਼ਾਂਤ ਨਹੀਂ ਹੋਇਆ ਕਿ ਪ੍ਰਮੁੱਖ ਕਾਰੋਬਾਰੀ ਕੁਮਾਰ ਮੰਗਲਮ ਬਿਰਲਾ (ਅਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ) ਦੀ ਬੇਟੀ ਅਤੇ ਗਾਇਕਾ ਅਨੰਨਿਆ ਬਿਰਲਾ ਤੇ ਬਿਰਲਾ ਪਰਿਵਾਰ ਦੇ ਨਾਲ ਨਸਲੀ ਵਿਤਕਰੇ ਦਾ ਮਾਮਲੇ ਸਾਹਮਣੇ ਆਇਆ ਹੈ | ਅਨੰਨਿਆ ਨੇ ਟਵੀਟ ਕਰਕੇ ਦੱਸਿਆ ਕਿ ਵਾਸ਼ਿੰਗਟਨ ਦੇ ਸਕੋਪਾ ਇਟਾਲੀਅਨ ਰੈਸਟੋਰੈਂਟ ਨੇ ਉਸ ਨੂੰ ਤੇ ਉਸ ਦੇ ਪਰਿਵਾਰ ਨਾਲ ਬਾਹਰ ਕੱਢ ਦਿੱਤਾ | ਇਸ ਨਸਲੀ ਵਿਤਕਰੇ ਨਾਲ ਬਹੁਤ ਦੁੱਖ ਹੋਇਆ | ਅਗਲੇ ਟਵੀਟ 'ਚ ਉਸ ਨੇ ਕਿਹਾ ਕਿ ਵੇਟਰ ਨੇ ਉਸ ਦੀ ਮਾਤਾ ਨਾਲ ਮਾੜਾ ਵਿਵਹਾਰ ਕੀਤਾ | ਅਨੰਨਿਆ ਨੇ ਕਿਹਾ ਕਿ ਅਸੀਂ ਰੈਸਟੋਰੈਂਟ 'ਚ ਖਾਣੇ ਦੇ ਲਈ 3 ਘੰਟੇ ਉਡੀਕ ਕੀਤੀ | ਉਸ ਨੇ ਕਿਹਾ ਕਿ ਸ਼ੇਫ ਐਟੋਂਨੀਓ ਤੁਹਾਡੇ ਵੇਟਰ ਜੋਸ਼ੁਆ ਸਿਲਵਰ ਮੈਨ ਦਾ ਵਿਵਹਾਰ ਮੇਰੀ ਮਾਂ ਲਈ ਬੇਹੱਦ ਅਸੱਭਿਆ ਤੇ ਨਸਲਵਾਦੀ ਸੀ, ਜੋ ਠੀਕ ਨਹੀਂ ਸੀ | ਅਨੰਨਿਆ ਦੀ ਮਾਂ ਨੀਰਜਾ ਨੇ ਇਕ ਟਵੀਟ 'ਚ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਘਟਨਾ ਹੈ | ਇਸ ਤਰ੍ਹਾਂ ਕਿਸੇ ਗ੍ਰਾਹਕ ਨਾਲ ਵਿਵਹਾਰ ਕਰਨ ਦਾ ਕੋਈ ਅਧਿਕਾਰੀ ਨਹੀਂ | ਅਨੰਨਿਆ ਦੇ ਭਰਾ ਆਰਿਆਮਾਨ ਨੇ ਟਵੀਟ ਕੀਤਾ ਕਿ ਮੈਂ ਇਸ ਤਰ੍ਹਾਂ ਦਾ ਕਦੇ ਵੀ ਅਨੁਭਵ ਨਹੀਂ ਕੀਤਾ ਸੀ, ਨਸਲਵਾਦ ਮੌਜੂਦ ਹੈ ਤੇ ਵਾਸਤਵਿਕ ਹੈ |
ਰੈਸਟੋਰੈਂਟ ਨੇ ਦੋਸ਼ਾਂ ਨੂੰ ਨਕਾਰਿਆ
ਹਾਲਾਂਕਿ ਰੈਸਟੋਰੈਂਟ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ | ਹੋਟਲ ਦੇ ਇਕ ਭਾਈਵਾਲ ਪਾਬਲੋ ਮੋਈਕਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੋਟਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਤੇ ਕਿਹਾ ਕਿ ਉਹ ਆਪਣਾ ਭੋਜਨ ਕਰਨ ਤੱਕ ਰੁਕੇ ਸਨ | ਉਨ੍ਹਾਂ ਕਿਹਾ ਕਿ ਸ਼ਰਾਬ ਦੇਣ ਲਈ ਰਾਜ ਦੇ ਕਾਨੂੰਨ ਤਹਿਤ ਜ਼ਰੂਰੀ ਆਈ.ਡੀ. ਮੰਗਣ 'ਤੇ ਅਜਿਹੀ ਸਥਿਤੀ ਪੈਦਾ ਹੋ ਗਈ, ਜੋ ਪਾਰਟੀ 'ਚ ਦੋ ਲੋਕਾਂ ਕੋਲ ਸੀ ਤੇ ਬਾਕੀਆਂ ਕੋਲ ਕੇਵਲ ਉਸ ਦੀਆਂ ਕਾਪੀਆਂ ਸਨ | ਮੋਈਕਸ ਨੇ ਕਿਹਾ ਕਿ ਹੁਣ ਸਭ ਕੁਝ ਠੀਕ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਇਕ ਮੰਦਭਾਗੀ ਸਥਿਤੀ ਸੀ ਤੇ ਉਹ ਚਾਹੁੰਦੇ ਹਨ ਕਿ ਉਹ ਫਿਰ ਤੋਂ ਰੈਸਟੋਰੈਂਟ 'ਚ ਆਉਣ |
ਸਾਨ ਫਰਾਂਸਿਸਕੋ, 26 ਅਕਤੂਬਰ (ਐੱਸ.ਅਸ਼ੋਕ ਭੌਰਾ)- ਬੀਤੇ ਦਿਨੀਂ ਨਾਸਾ ਦੇ ਓ.ਐੱਸ.ਆਰ.ਆਈ.ਐੱਸ.-ਰੇਕਸ ਪੁਲਾੜ ਵਾਹਨ ਦੁਆਰਾ ਨਜ਼ਦੀਕੀ-ਧਰਤੀ ਦੇ ਗ੍ਰਹਿ 'ਬੈਨੂ' ਤੋਂ ਪ੍ਰਾਪਤ ਨਮੂਨੇ ਦਾ ਇਤਿਹਾਸਕ ਸੰਗ੍ਰਹਿ ਲਗਭਗ ਸਫਲ ਰਿਹਾ | ਟਕਸਨ ਦੀ ਏਰੀਜ਼ੋਨਾ ਯੂਨੀਵਰਸਿਟੀ ਵਿਚ ...
ਸੈਕਰਾਮੈਂਟੋ, 26 ਅਕਤੂਬਰ (ਹੁਸਨ ਲੜੋਆ ਬੰਗਾ)- ਰਿਪਬਲੀਕਨਾਂ ਦੇ ਗੜ ਰਹੇ ਟੈਕਸਾਸ ਵਿਚ ਇਸ ਵਾਰ ਤਬਦੀਲੀ ਦੀ ਹਵਾ ਚੱਲ ਰਹੀ ਹੈ | ਯੂ.ਐਸ. ਇਲੈਕਸ਼ਨਜ਼ ਪ੍ਰਾਜੈਕਟ ਵੈਬਸਾਈਟ ਅਨੁਸਾਰ ਟੈਕਸਾਸ ਵਿਚ ਬਾਕੀ ਦੇਸ਼ ਵਾਂਗ ਅਗਾਊਾ ਵੋਟਾਂ ਵੱਡੀ ਪੱਧਰ ਉਪਰ ਪੈ ਰਹੀਆਂ ਹਨ | ...
ਟੋਰਾਂਟੋ, 26 ਅਕਤੂਬਰ (ਸਤਪਾਲ ਸਿੰਘ ਜੌਹਲ)-ਕੋਰੋਨਾ ਵਾਇਰਸ ਦੀ ਤਾਲਾਬੰਦੀ ਮੌਕੇ ਭਾਰਤ ਵਲੋਂ ਵਿਦੇਸ਼ੀਆਂ ਦੇ ਦਾਖਲੇ ਉਪਰ ਲਗਾਈਆਂ ਗਈਆਂ ਪਾਬੰਦੀਆਂ ਵਿਚ ਬੀਤੇ ਦਿਨੀਂ ਭਾਵੇਂ ਕੁਝ ਢਿੱਲਾਂ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਜਿਨ੍ਹਾਂ ਲੋਕਾਂ ਨੂੰ ਨਵਾਂ ਵੀਜ਼ਾ ...
ਸਾਨਫਰਾਂਸਿਸਕੋ, 26 ਅਕਤੂਬਰ (ਐੱਸ ਅਸ਼ੋਕ ਭੌਰਾ) 3 ਨਵੰਬਰ ਨੂੰ ਅਮਰੀਕਾ 'ਚ ਹੋਣ ਵਾਲੀਆਂ ਚੋਣਾਂ ਪ੍ਰਤੀ ਪੰਜਾਬੀ ਭਾਈਚਾਰਾ ਵੀ ਕਾਫੀ ਸੁਹਿਰਦਤਾ ਨਾਲ ਆਪਣੀ ਬਣਦੀ ਭੂਮਿਕਾ ਨਿਭਾਅ ਰਿਹਾ ਹੈ। 'ਸਕੋਪ' (ਸਿੱਖ ਕਮਿਊਨਿਟੀ ਆਰਗੇਨਾਈਜ਼ਡ ਫਾਰ ਪੁਲਿਟੀਕਲ ਇਨਗੇਂਜਮੈਂਟ) ...
ਕੈਲਗਰੀ, 26 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਨੌਰਥ ਵੈਸਟ ਵਿਚ ਗੋਲੀ ਚੱਲਣ ਅਤੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ । ਕੈਲਗਰੀ ਪੁਲਿਸ ਅਨੁਸਾਰ 3 ਐਵੇਨਿਉ ਨੌਰਥ ਵੈਸਟ ਦੇ 1100 ਬਲਾਕ ਵਿਚ ਗੋਲੀ ਦੀ ਇਹ ਵਾਰਦਾਤ ਸ਼ਨੀਵਾਰ ਦੀ ਬਾਅਦ ਦੁਪਹਿਰ ਸਾਢੇ ਬਾਰਾਂ ...
ਕੈਲਗਰੀ, 26 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਦੇ ਕੌਰੈਕਸ਼ਨਲ ਸੈਂਟਰ (ਜੇਲ੍ਹ) ਵਿਚ ਕੋਵਿਡ-19 ਵਾਇਰਸ ਤੋਂ ਪੀੜਤ ਕੈਦੀਆਂ ਨੇ ਦੋਸ਼ ਲਗਾਇਆ ਹੈ ਕਿ ਇਸ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਉਨ੍ਹਾਂ ਨਾਲ ਅਣ-ਮਨੁੱਖਾ ਵਿਹਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ...
ਕੈਲਗਰੀ, 26 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਕੈਨੇਡਾ ਦੀ ਡਾਕਟਰ ਡਾ. ਟੈਰੀਜ਼ਾ ਟੈਮ ਦਾ ਕਹਿਣਾ ਹੈ ਕਿ ਕੋਵਿਡ-19 ਵਾਇਰਸ ਖ਼ਤਰਨਾਕ ਢੰਗ ਨਾਲ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿਚ ਲੈਂਦਾ ਜਾ ਰਿਹਾ ਹੈ ਅਤੇ ਆਉਂਦੇ ਦਿਨਾਂ ਵਿਚ ਇਹ ਹਾਲਤ ਹੋਰ ਗੰਭੀਰ ਹੋ ਸਕਦੀ ਹੈ । ਡਾ. ਟੈਮ ਨੇ ...
ਕੈਲਗਰੀ, 26 ਅਕਤੂਬਰ (ਹਰਭਜਨ ਸਿੰਘ ਢਿੱਲੋਂ)- ਸਿਟੀ ਆਫ਼ ਕੈਲਗਰੀ ਵਲੋਂ ਐਂਟੀ-ਰੇਸਿਜ਼ਮ ਐਕਸ਼ਨ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ । ਕਮਿਉਨਿਟੀ ਬੇਸਡ ਐਂਟਾਇ-ਰੇਸਿਜ਼ਮ ਨੀਤੀ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਸਬੰਧੀ 11 ਮੈਂਬਰੀ ਇਹ ਕਮੇਟੀ ਸਿਟੀ ਕੌਂਸਲ ਨੂੰ ਆਪਣੇ ...
ਕੈਲਗਰੀ, 26 ਅਕਤੂਬਰ (ਜਸਜੀਤ ਸਿੰਘ ਧਾਮੀ) ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮੈਂਬਰਾਂ ਵਲਂੋ ਸਰਦ ਮੌਸਮ ਦੀ ਆਮਦ ਕਾਰਨ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਇਸ ਮਹੀਨੇ ਦੀ ਮੀਟਿੰਗ ਆਪਣੇ ਘਰਾਂ ਤੋਂ ਹੀ ਕੀਤੀ ਗਈ। ਮੀਟਿੰਗ ਦਾ ਆਗਾਜ਼ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ...
ਲੰਡਨ, 26 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਵਲੋਂ ਚੇਅਰਪਰਸਨ ਐਮ.ਪੀ. ਪ੍ਰੀਤ ਕੌਰ ਗਿੱਲ ਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਤੇ ਭਾਈਚਾਰਕ ਮਾਮਲਿਆਂ ਬਾਰੇ ਮੰਤਰੀ ਰੌਬਰਟ ਜੈਨਰਕ ਤੋਂ ਸਿੱਖਾਂ ਵਿਰੁੱਧ ਹੋ ਰਹੇ ...
ਐਡਮਿੰਟਨ, 26 ਅਕਤੂਬਰ (ਦਰਸ਼ਨ ਸਿੰਘ ਜਟਾਣਾ)-ਅਲਬਰਟਾ ਸਰਕਾਰ ਵਲੋਂ ਹੁਣ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਵਿਅਕਤੀ ਦਾ ਕੋਰੋਨਾ ਟੈਸਟ ਹਵਾਈ ਅੱਡੇ 'ਤੇ ਹੋਇਆ ਕਰੇਗਾ ਤੇ ਇਹ ਟੈਸਟ ਕੇਵਲ 15 ਤੋਂ 20 ਮਿੰਟਾਂ ਵਿਚ ਹੀ ਹੋ ਜਾਇਆ ਕਰੇਗਾ। ਪਤਾ ਲੱਗਾ ਹੈ ਕਿ ਅਲਬਰਟਾ ਸਰਕਾਰ ਨੇ ...
ਵਿਨੀਪੈਗ, 26 ਅਕਤੂਬਰ (ਸਰਬਪਾਲ ਸਿੰਘ)-ਸੂਬਾਈ ਜਨਤਕ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਸੂਬੇ 'ਚ ਕੋਵਿਡ-19 ਨਾਲ ਸਬੰਧਿਤ 4 ਮੌਤਾਂ ਹੋ ਜਾਣ ਅਤੇ 161 ਨਵੇਂ ਕੇਸਾਂ ਦਾ ਐਲਾਨ ਕੀਤਾ ਹੈ। ਅੱਜ ਹੋਈਆਂ ਚਾਰੇ ਮੌਤਾਂ ਵਿਨੀਪੈਗ ਸਿਹਤ ਖੇਤਰ ਵਿਚ ਦਰਜ ਕੀਤੀਆਂ ਗਈਆਂ ਹਨ ਜਿਸ ...
ਸੈਕਰਾਮੈਂਟੋ, 26 ਅਕਤੂਬਰ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਫ਼ ਆਫ ਸਟਾਫ਼ ਨੇ ਮੰਨਿਆ ਕਿ ਟਰੰਪ ਪ੍ਰਸ਼ਾਸਨ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਸਮਰੱਥ ਨਹੀਂ ਹੋਵੇਗਾ। ਇਸ ਦੀ ਬਜਾਏ ਉਹ ਇਧਰ ਉਧਰ ਦੀਆਂ ਗੱਲਾਂ ਕਰਨ ਵਿਚ ਰੁਝਾ ਹੋਇਆ ਹੈ। ਵਾਈਟ ਹਾਊਸ ਦੇ ...
ਅੰਮ੍ਰਿਤਸਰ, 26 ਨਵੰਬਰ (ਸੁਰਿੰਦਰ ਕੋਛੜ)- ਪੈਗ਼ੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਨੂੰ ਲੈ ਕੇ ਤੁਰਕੀ ਅਤੇ ਫਰਾਂਸ ਦਰਮਿਆਨ ਚੱਲ ਰਹੇ ਵਿਵਾਦ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਆਪਣੇ ...
* 2 ਦਿਨਾਂ 'ਚ ਹੀ 2 ਮਹੀਨਿਆਂ ਜਿੰਨਾ ਫੰਡ ਇਕੱਠਾ ਹੋਇਆ
ਸਿਆਟਲ, 26 ਅਕਤੂਬਰ (ਹਰਮਨਪ੍ਰੀਤ ਸਿੰਘ)-ਅੱਜ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡਨ ਨੂੰ ਉਸ ਵੇਲੇ ਭਾਰੀ ਹੁੰਗਾਰਾ ਮਿਲਿਆ ਜਦੋਂ ਅਮਰੀਕਾ ਦੇ ਸਭ ਤੋਂ ਅਮੀਰ ਤੇ ਸਭ ਤੋਂ ਵੱਧ ਪੜ÷ ੍ਹੇ-ਲਿਖੇ ਜਿਪ ਕੋਡਾ ਵਲੋਂ ਜੋ ...
ਲੰਡਨ, 28 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਕਸਫੋਰਡ ਯੂਨੀਵਰਸਿਟੀ ਵਲੋਂ ਐਸਟਰਾਜ਼ੇਨਕ ਕੰਪਨੀ ਦੇ ਸਹਿਯੋਗ ਨਾਲ ਤਿਆਰ ਕੀਤੀ ਕੋਵਿਡ-19 ਵੈਕਸੀਨ ਬਜ਼ੁਰਗਾਂ 'ਤੇ ਬਹੁਤ ਅਸਰਦਾਰ ਸਾਬਤ ਹੋ ਰਹੀ ਹੈ। ਖ਼ਬਰਾਂ ਅਨੁਸਾਰ ਵੈਕਸੀਨ ਦੇ ਪ੍ਰਯੋਗ ਦੌਰਾਨ ਬਜ਼ੁਰਗਾਂ ਦੇ ...
ਲੰਡਨ, 26 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਸਿੱਖ ਫੈਡਰੇਸ਼ਨ ਯੂ.ਕੇ. ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਲਿੱਖ ਕੇ ਠੋਸ ਕਦਮ ...
ਬਰੇਸ਼ੀਆ (ਇਟਲੀ), 26 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)- ਸਾਹਿਤ ਸੁਰ ਸੰਗਮ ਸਭਾ, ਇਟਲੀ ਵਲੋਂ ਬਰੇਸ਼ੀਆ ਦੇ ਕਸਬਾ ਬਨਿਉਲੋਮੇਲਾ ਵਿਖੇ ਇਕ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਨਮੀਤ ਅਲੀਸ਼ੇਰ ਦੀ ਜ਼ਿੰਦਗੀ ਦੀ ਪੁਸਤਕ 'ਅੱਧਵਾਟੇ ਸਫਰ ਦੀ ਸਿਰਜਣਾ' ਅਤੇ ਇਟਲੀ ਦੇ ...
ਬਰੇਸ਼ੀਆ (ਇਟਲੀ) 26 ਅਕਤੂਬਰ ( ਬਲਦੇਵ ਸਿੰਘ ਬੂਰੇ ਜੱਟਾਂ)- ਭਾਰਤੀ ਭਾਈਚਾਰਾ ਇਟਲੀ ਦੁਆਰਾ 22 ਅਕਤੂਬਰ ਦੇ ਦਿਨ ਨੂੰ ਬਲੈਕ ਡੇਅ ਵਜੋਂ ਮਨਾਉਣ ਲਈ ਇਟਲੀ ਦੇ ਬਰੇਸ਼ੀਆ ਦੇ ਬਨਿਅੋਲੋ ਮੇਲਾ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜਿੱਥੇ ਪਾਕਿਸਤਾਨ ਦੁਆਰਾ ਕੀਤੇ ਜ਼ੁਲਮਾਂ ...
ਸਾਨ ਫਰਾਂਸਿਸਕੋ, 26 ਅਕਤੂਬਰ (ਐੱਸ.ਅਸ਼ੋਕ ਭੌਰਾ)- 3 ਨਵੰਬਰ ਨੂੰ ਹੋਣ ਜਾ ਰਹੀਆਂ ਅਮਰੀਕੀ ਚੋਣਾਂ ਵਿਚ ਇਸ ਵਾਰ ਵੱਡਾ ਉਤਸ਼ਾਹ ਦਿਖਾਈ ਦੇ ਰਿਹਾ ਹੈ, ਕਿਉਂਕਿ ਚੋਣ ਦਿਨ ਤੋਂ ਪਹਿਲਾਂ ਹੀ 5.8 ਕਰੋੜ ਅਮਰੀਕੀ ਲੋਕ ਵੋਟਾਂ ਪਾ ਚੁੱਕੇ ਹਨ। ਇਹ ਉਤਸ਼ਾਹ ਕੋਰੋਨਾ ਮਹਾਂਮਾਰੀ ਦੁਆਰਾ ...
ਟੋਰਾਂਟੋ, 26 ਅਕਤੂਬਰ (ਹਰਜੀਤ ਸਿੰਘ ਬਾਜਵਾ)- ਉੱਘੇ ਲੋਕ ਗਾਇਕ ਕੇ ਦੀਪ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਥੇ ਸਾਹਿਤ ਸੰਗੀਤ ਅਤੇ ਗਾਇਕੀ ਦੇ ਖੇਤਰ ਨਾਲ ਜੁੜੀਆਂ ਕਈ ਸਖਸ਼ੀਅਤਾਂ ਵਲੋਂ ਸੰਗੀਤ ਅਤੇ ਗਾਇਕੀ ਦੇ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ...
ਲੰਡਨ, 26 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਦੇ ਹਸਪਤਾਲਾਂ ਵਿਚ 2 ਨਵੰਬਰ ਤੋਂ ਕੋਰੋਨਾ ਵੈਕਸੀਨ ਦੇਣ ਦਾ ਕੰਮ ਸ਼ੁਰੂ ਹੋ ਜਾਵੇਗਾ, ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦਾ ਪਹਿਲਾ ਬੈਚ ਜਲਦੀ ਹੀ ਹਸਪਤਾਲਾਂ ਨੂੰ ਸੌਂਪ ਦਿੱਤਾ ਜਾਵੇਗਾ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX