ਜਲੰਧਰ, 26 ਅਕਤੂਬਰ (ਸ਼ਿਵ ਸ਼ਰਮਾ)- ਲੰਬੇ ਸਮੇਂ ਤੋਂ ਨਾਜਾਇਜ ਇਮਾਰਤਾਂ ਦਾ ਬਣ ਰਿਹਾ ਮੁੱਦੇ ਦੇ ਮਾਮਲੇ ਵਿਚ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਸੀ ਕਿ ਕਈ ਵਾਰ ਨਿਗਮ ਵਲੋਂ ਜੇਕਰ ਨਾਜਾਇਜ ਉਸਾਰੀਆਂ ਬਾਰੇ ਕਾਰਵਾਈ ਕਰਨ ਲਈ ਟੀਮ ਜਾਂਦੀ ਹੈ ਤਾਂ ਇਸ ਬਾਰੇ ਪਹਿਲਾਂ ਹੀ ਸੂਚਨਾ ਲੀਕ ਹੋ ਜਾਣ ਕਾਰਨ ਕਾਰਵਾਈ ਨਹੀਂ ਹੁੰਦੀ ਹੈ | ਵਿਧਾਇਕ ਦਾ ਕਹਿਣਾ ਸੀ ਕਿ ਨਗਰ ਨਿਗਮ ਨੂੰ ਨਾਜਾਇਜ਼ ਬਣਦੀਆਂ ਇਮਾਰਤਾਂ ਬਾਰੇ ਮਾਲੀਆ ਵਧੇ ਜਿਸ ਕਰਕੇ ਇਸ ਦਾ ਫ਼ਾਇਦਾ ਨਿਗਮ ਨੂੰ ਹੀ ਹੋਵੇਗਾ | ਮੇਅਰ ਹਾਊਸ ਵਿਚ ਸ਼ਹਿਰ ਦੇ ਵਿਕਾਸ ਦੇ ਕੰਮਾਂ ਤੇ ਹੋਰ ਨਿਗਮ ਦੇ ਮਸਲਿਆਂ ਬਾਰੇ ਸੱਦੀ ਗਈ ਮੀਟਿੰਗ ਵਿਚ ਐਮ.ਪੀ. ਸੰਤੋਖ ਸਿੰਘ ਚੌਧਰੀ, ਮੇਅਰ ਜਗਦੀਸ਼ ਰਾਜਾ ਤੋਂ ਇਲਾਵਾ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਕਮਿਸ਼ਨਰ ਕਰਨੇਸ਼ ਸ਼ਰਮਾ ਤੇ ਹੋਰ ਨਿਗਮ ਦੇ ਅਫ਼ਸਰ ਮੌਜੂਦ ਸਨ | ਵਿਧਾਇਕ ਪਰਗਟ ਸਿੰਘ ਵੱਲੋਂ ਇਸ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਤਾਂ ਨਿਗਮ ਪ੍ਰਸ਼ਾਸਨ ਵਲੋਂ ਇਸ ਬਾਰੇ ਸਫ਼ਾਈ ਦਿੱਤੀ ਗਈ ਕਿ ਨਾਜਾਇਜ਼ ਉਸਾਰੀਆਂ ਬਾਰੇ ਕਿਸੇ ਤਰਾਂ ਦੀ ਕਾਰਵਾਈ ਲੀਕ ਨਹੀਂ ਹੁੰਦੀ, ਸਗੋਂ ਕਈ ਵਾਰ ਕਾਰਵਾਈ ਕਰਨ ਲਈ ਟੀਮ ਜਾਂਦੀ ਹੈ ਤਾਂ ਲੋਕਾਂ ਵਲੋਂ ਵਿਰੋਧ ਕੀਤਾ ਜਾਂਦਾ ਹੈ | ਐਮ.ਪੀ. ਸੰਤੋਖ ਸਿੰਘ ਚੌਧਰੀ ਨੇ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਦੇ ਵਿਕਾਸ ਦੇ ਕੰਮਾਂ ਤੇ ਹੋਰ ਪ੍ਰੋਜੈਕਟਾਂ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਵੀ ਦਿੱਤੀ | ਮੀਟਿੰਗ ਵਿਚ ਨਿਗਮ ਦੀਆਂ ਜਾਇਦਾਦਾਂ ਵੇਚਣ ਬਾਰੇ ਵੀ ਚਰਚਾ ਕੀਤੀ ਗਈ | ਵਿਧਾਇਕਾਂ ਨੇ ਤਾਂ ਨਿਗਮ ਦੇ ਅਫ਼ਸਰਾਂ ਤੋਂ ਜਾਣਕਾਰੀ ਮੰਗੀ ਕਿ ਸ਼ਹਿਰ ਵਿਚ ਕਿੰਨੀਆਂ ਜਾਇਦਾਦਾਂ ਮੌਜੂਦ ਹਨ, ਪਰ ਸਬੰਧਿਤ ਅਫ਼ਸਰ ਇਸ ਬਾਰੇ ਜਾਣਕਾਰੀ ਲੈ ਕੇ ਨਹੀਂ ਆਏ ਸਨ ਤਾਂ ਨਿਗਮ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਕਿ ਜਾਇਦਾਦਾਂ ਵੇਚਣ ਤੋਂ ਪਹਿਲਾਂ ਨਿਗਮ ਨੂੰ ਆਪਣੀਆਂ ਜਾਇਦਾਦਾਂ ਦਾ ਸਰਵੇਖਣ ਕਰਵਾਇਆ ਜਾਣਾ ਚਾਹੀਦਾ ਹੈ | ਕੁਝ ਵਿਧਾਇਕਾਂ ਦਾ ਕਹਿਣਾ ਸੀ ਕਿ ਜਾਇਦਾਦਾਂ ਦੇ ਸਰਵੇਖਣ ਲਈ ਤਾਂ ਨਿਗਮ ਦੇ ਪਟਵਾਰੀ ਤੋਂ ਇਕੱਲੇ ਕੰਮ ਨਹੀਂ ਹੋਵੇਗਾ ਤਾਂ ਇਸ ਲਈ ਡੀ.ਸੀ. ਦਫਤਰ ਦੇ ਤਿੰਨ, ਚਾਰ ਪਟਵਾਰੀਆਂ ਨੂੰ ਨਾਲ ਲਗਾ ਕੇ ਕੰਮ ਕਰਵਾਇਆ ਜਾ ਸਕਦਾ ਹੈ | ਨਿਗਮ ਪ੍ਰਸ਼ਾਸਨ ਵਲੋਂ ਇਸ ਮੌਕੇ ਛੋਟੀਆਂ ਸੜਕਾਂ 'ਤੇ ਵਪਾਰਕ ਨਕਸ਼ੇ ਪਾਸ ਕਰਨ ਲਈ ਜ਼ੋਨਿੰਗ ਨੀਤੀ ਤਿਆਰ ਕਰਨ ਬਾਰੇ ਵਿਧਾਇਕਾਂ ਨੂੰ ਸੂਚੀਆਂ ਦਿਖਾਉਂਦੇ ਹੋਏ ਹੋਰ ਸੜਕਾਂ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ | ਵਿਧਾਇਕਾਂ ਦਾ ਕਹਿਣਾ ਸੀ ਕਿ ਇਸ ਨੀਤੀ ਨੂੰ ਤਿਆਰ ਕਰਨ ਲਈ ਕਾਫ਼ੀ ਸਮਾਂ ਲੱਗ ਰਿਹਾ ਹੈ, ਜਿਸ ਕਰਕੇ ਉਨਾਂ ਨੇ ਨਿਗਮ ਪ੍ਰਸ਼ਾਸਨ ਤੋਂ ਅਗਲੇ ਸੋਮਵਾਰ ਤੱਕ ਜ਼ੋਨਿੰਗ ਨੀਤੀ ਨੂੰ ਤਿਆਰ ਕਰਕੇ ਮਨਜ਼ੂਰੀ ਲਈ ਚੰਡੀਗੜ੍ਹ ਭੇਜਣ ਲਈ ਕਿਹਾ ਹੈ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਵਿਚ ਜਲਦੀ ਤੋਂ ਜਲਦੀ ਲੁਕ ਵਾਲੀਆਂ ਸੜਕਾਂ ਬਣਾਉਣ ਦਾ ਕੰਮ ਪਹਿਲਾਂ ਖ਼ਤਮ ਕਰ ਲਿਆ ਜਾਵੇ |
ਗੱਡੀਆਂ ਦੀ ਸਹੀ ਵੰਡ ਨਾ ਹੋਣ ਦਾ ਚੁੱਕਿਆ ਮਸਲਾ
ਮੀਟਿੰਗ 'ਚ ਕੁਝ ਵਿਧਾਇਕਾਂ ਨੇ ਡਿੱਚ ਸਮੇਤ ਹੋਰ ਗੱਡੀਆਂ ਦੀ ਸਹੀ ਵੰਡ ਨਾ ਹੋਣ ਦਾ ਮਸਲਾ ਵੀ ਉਠਾਇਆ ਕਿ ਜਦ ਨਿਗਮ ਅਫ਼ਸਰਾਂ ਨੂੰ ਨੂੰ ਗੱਡੀਆਂ ਮੰਗੀਆਂ ਜਾਂਦੀਆਂ ਹਨ ਤਾਂ ਕਿਹਾ ਜਾਂਦਾ ਹੈ ਕਿ ਹੋਰ ਹਲਕਿਆਂ ਵਿਚ ਗਈਆਂ ਹੋਈਆਂ ਹਨ | ਵਿਧਾਇਕਾਂ ਦਾ ਕਹਿਣਾ ਸੀ ਕਿ ਸਾਰੇ ਹਲਕਿਆਂ ਵਿਚ ਹਰ ਤਰਾਂ ਦੀਆਂ ਗੱਡੀਆਂ ਦੀ ਵੰਡ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਦੇ ਹਲਕੇ ਵਿਚ ਕੰਮ ਕਰਨ ਲਈ ਪੇ੍ਰਸ਼ਾਨੀ ਨਾ ਆਵੇ |
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਨੇ ਗੜ੍ਹਾ ਰੋਡ 'ਤੇ ਕਾਰਵਾਈ ਕਰਦੇ ਹੋਏ ਇਕ ਲੜਕੀ ਤੋਂ ਇਕ ਕਿਲੋ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਲਾਲਰੀਮਾਵੀ (19) ਮੂਲ ਵਾਸੀ ਐਜਵਲ, ਹਾਲ ਵਾਸੀ ਦਿੱਲੀ ਵਜੋਂ ਹੋਈ ਹੈ ...
ਜਲੰਧਰ, 26 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 8 ਦਿਨਾ ਸਮਾਗਮ ਅੱਜ ਤੋਂ ਇਤਿਹਾਸਕ ਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਅਰੰਭ ਹੋ ਗਏ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ...
ਚੁਗਿੱਟੀ/ਜੰਡੂਸਿੰਘਾ, 26 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਏਕਤਾ ਨਗਰ 'ਚ ਰਹਿੰਦੇ ਲੋਕਾਂ ਵਲੋਂ ਇਲਾਕੇ 'ਚ ਕਈ ਥਾਵਾਂ 'ਤੇ ਸਟਰੀਟ ਲਾਈਟਾਂ ਦੀ ਕਮੀ ਨੂੰ ਦੂਰ ਕਰਨ ਦੀ ਮੰਗ ਨਗਰ-ਨਿਗਮ ਦੇ ਸਬੰਧਿਤ ਅਫ਼ਸਰਾਂ ਤੋਂ ਕੀਤੀ ਗਈ ਹੈ | ਮਨੋਜ ਕੁਮਾਰ, ਰਿਸ਼ੀ, ਪਦਮਾ ...
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਕਰੀਬ 30 ਸਾਲ ਪਹਿਲਾਂ ਅਮਰੀਕਾ ਜਾ ਵਸੇ ਇੰਦਰਜੀਤ ਸਿੰਘ ਪੱਡਾ ਪੁੱਤਰ ਬੱਗਾ ਸਿੰਘ ਪੱਡਾ ਵਾਸੀ ਪਿੰਡ ਲੱਖਣ ਕੇ ਪੱਡੇ ਕਪੂਰਥਲਾ ਨੇ ਆਪਣੇ ਹੀ ਛੋਟੇ ਭਰਾ ਕਮਲਜੀਤ ਸਿੰਘ ਪੱਡਾ 'ਤੇ ਦੋਸ਼ ਲਗਾਏ ਹਨ ਕਿ ਉਸ ਨੇ ਪਿਤਾ ਦੀ ਜੱਦੀ ...
ਜਲੰਧਰ, 26 ਅਕਤੂਬਰ (ਸ਼ਿਵ)- ਬੀਬੀ ਭਾਨੀ ਕੰਪਲੈਕਸ ਦੇ ਅਲਾਟੀਆਂ ਨੂੰ ਅਦਾਇਗੀ ਨਾ ਕਰਨ ਦੇ ਮਾਮਲੇ ਵਿਚ ਗ਼ੌਰੀ ਸ਼ੰਕਰ ਕੇਸ ਵਿਚ ਚੇਅਰਮੈਨ ਦੇ ਦੂਜੀ ਵਾਰ ਤੇ ਚਾਰ ਅਲਾਟੀਆਂ ਗੁਰਮੀਤ ਸਿੰਘ, ਦਾਲ ਚੰਦ ਗੁਪਤਾ, ਸੁਨੀਲ ਭਾਟੀਆ, ਹਰਪ੍ਰੀਤ ਸਿੰਘ ਦੇ ਕੇਸ ਵਿਚ ਈ.ਓ. ਦੇ 5ਵੀਂ ...
ਜਲੰਧਰ, 26 ਅਕਤੂਬਰ (ਸ਼ਿਵ)- 15 ਅਕਤੂਬਰ ਨੂੰ ਸਾਈਕਲ ਰੈਲੀ ਦੇ ਸਬੰਧ ਵਿਚ ਨਿਗਮ ਕੰਪਲੈਕਸ ਵਿਚ ਰੱਖੇ ਗਏ ਸਮਾਗਮ ਵਿਚ ਸਾਈਕਲ ਚੋਰੀ ਕਰਨ ਕਰਕੇ ਨਗਰ ਨਿਗਮ ਦੇ ਜੇ.ਸੀ. ਸ਼ਾਇਰੀ ਮਲਹੋਤਰਾ ਦੇ ਡਰਾਈਵਰ ਨੂੰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਮੁਅੱਤਲ ਕਰ ਦਿੱਤਾ ਹੈ | ...
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 18 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਕੁੱਲ ਗਿਣਤੀ 470 ਹੋ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ 52 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ...
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਕਰਤਾਰਪੁਰ ਦੇ ਖੇਤਰ 'ਚ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਤੋਂ 2 ਕੁਇੰਟਲ ਚੂਰਾ ਪੋਸਤ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ...
ਜਲੰਧਰ, 26 ਅਕਤੂਬਰ (ਸਾਬੀ)- ਪੰਜਾਬ ਫਰੰਟੀਅਰ ਬੀ.ਐਸ.ਐਫ ਵਲੋਂ 26 ਤੋਂ 30 ਅਕਤੂਬਰ ਤੱਕ ਰਨ ਫਾਰ ਯੂਨਿਟੀ ਸਮਾਰੋਹ ਦਾ ਆਯੋਜਨ ਅਸ਼ਵਨੀ ਸਟੇਡੀਅਮ ਜਲੰਧਰ ਕੈਂਟ ਵਿਖੇ ਕੀਤਾ ਜਾ ਰਿਹਾ ਹੈ ਤੇ ਇਸ ਸਮਾਗਮ ਦਾ ਉਦਘਾਟਨ ਬੀ.ਐਸ.ਐਫ ਦੇ ਸ੍ਰੀ ਪ੍ਰਤਲ ਗੌਤਮ ਨੇ ਕੀਤਾ | ਇਸ ਦੇ ਵਿਚ 100 ...
ਜਲੰਧਰ, 26 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਪੰਜਾਬ ਦੀ ਸਨਅਤ ਪਹਿਲਾਂ ਹੀ ਬੁਰੇ ਦੌਰ 'ਚੋਂ ਲੰਘ ਰਹੀ ਹੈ, ਉੱਪਰੋਂ ਪੰਜਾਬ ਸਰਕਾਰ ਦੇ ਸੇਲ ਟੈਕਸ ਵਿਭਾਗ ਨੇ ਸਨਅਤਕਾਰਾਂ/ਵਪਾਰੀਆਂ ਤੋਂ ਪਿਛਲੇ 7 ਸਾਲ ਦੇ ਸੀ-ਫਾਰਮ ਦੀ ਮੰਗ ਕਰ ਕੇ ...
ਮਲਸੀਆਂ, 26 ਅਕਤੂਬਰ (ਸੁਖਦੀਪ ਸਿੰਘ)- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਡਾ. ਸੰਦੀਪ ਕੁਮਾਰ ਗਰਗ ਵਲੋਂ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਵੀ ...
ਸ਼ਾਹਕੋਟ, 26 ਅਕਤੂਬਰ (ਸਚਦੇਵਾ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜ਼ੋਨ ਸ਼ਾਹਕੋਟ ਦੇ ਖ਼ਜ਼ਾਨਚੀ ਸਵਰਨ ਸਿੰਘ ਸਾਦਿਕਪੁਰ ਅਤੇ ਸਕੱਤਰ ਜਰਨੈਲ ਸਿੰਘ ਰਾਮੇ ਦੀ ਅਗਵਾਈ 'ਚ ਪਿੰਡ ਨੰਗਲ ਅੰਬੀਆਂ, ਰਾਮੇ, ਕੰਨੀਆਂ ਕਲਾਂ, ਸਾਦਿਕਪੁਰ, ਤਲਵੰਡੀ ਸੰਘੇੜਾ ਵਿਖੇ ...
ਮਹਿਤਪੁਰ, 26 ਅਕਤੂਬਰ (ਮਿਹਰ ਸਿੰਘ ਰੰਧਾਵਾ) ਸਬ ਡਵੀਜ਼ਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਮਹਿਤਪੁਰ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਕੇਂਦਰ ਦਾ ਪੁਰਲਾ ਸਾੜਿਆ ਗਿਆ ਤੇ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਸੰਘਰਸ਼ ਦੀ ਹਿਮਾਇਤ ਕੀਤੀ ਗਈ | ਇਸ ਸਮੇਂ ਵੱਖ ...
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਦੀ ਅਗਵਾਈ ਹੇਠ 8 ਖਾਧ ਪਦਾਰਥਾਂ ਦੇ ਸੈਂਪਲ ਭਰੇ ਹਨ, ਜਦਕਿ ਸ਼ਹਿਰ ਵਾਸੀਆਂ ਨੇ ਖੁਰਾਕ ਸੁਰੱਖਿਆ ਵੈਨ 'ਚੋਂ 26 ਪਦਾਰਥਾਂ ਦੀ ਜਾਂਚ ਕਰਵਾਈ ਹੈ | ਇਸ ਸਬੰਧੀ ...
ਜਲੰਧਰ, 26 ਅਕਤੂਬਰ (ਸ਼ਿਵ)- ਜਲਦੀ ਹੀ ਸ਼ਹਿਰ ਵਿਚ ਮਸ਼ੀਨ ਰਾਹੀਂ ਸੜਕਾਂ ਨੂੰ ਪੰਚਰ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ | ਅੰਮਿ੍ਤਸਰ ਵਿਚ ਸੜਕਾਂ ਦੇ ਟੋਏ ਤਿਆਰ ਮਟੀਰੀਅਲ ਨੂੰ ਗਰਮ ਕਰਕੇ ਮੁਰੰਮਤ ਕਰਨ ਵਾਲੀ ਮਸ਼ੀਨ ਦਾ ਟਰਾਇਲ ਡਾਲਫਿਨ ਚੌਕ ਵਿਚ ਕੀਤਾ ਗਿਆ | ਇਸ ...
ਚੁਗਿੱਟੀ/ਜੰਡੂਸਿੰਘਾ, 26 ਅਕਤੂਬਰ (ਨਰਿੰਦਰ ਲਾਗੂ)-ਸੋਮਵਾਰ ਨੂੰ ਵਾਰਡ ਨੰ. 16 ਦੇ ਕੌਾਸਲਰ ਮਨਮੋਹਨ ਸਿੰਘ ਰਾਜੂ ਵਲੋਂ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਮੁਹੱਲਾ ਭਾਰਤ ਨਗਰ ਵਿਖੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਕੂੜੇ ਦੇ ਡੰਪ ...
ਚੁਗਿੱਟੀ/ਜੰਡੂਸਿੰਘਾ, 26 ਅਕਤੂਬਰ (ਨਰਿੰਦਰ ਲਾਗੂ)-ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਵਲੋਂ ਇਕ ਬੈਠਕ ਡੇਰਾ 108 ਸੰਤ ਇੰਦਰ ਦਾਸ ਪਿੰਡ ਸ਼ੇਖੇ ਵਿਖੇ ਕੀਤੀ ਗਈ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ...
ਜਲੰਧਰ, 26 ਅਕਤੂਬਰ (ਸ਼ਿਵ)- ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਮਾਰਗ ਦਰਸ਼ਨ ਵਿਚ ਜਲੰਧਰ ਦੇ ਸਾਰੇ ਮੋਰਚਿਆਂ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦੇ ਹੋਏ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ | ...
ਜਲੰਧਰ 26 ਅਕਤੂਬਰ (ਸ਼ਿਵ)- ਸਕੱਤਰ ਆਰ.ਟੀ.ਏ. ਜਲੰਧਰ ਬਰਜਿੰਦਰ ਸਿੰਘ ਨੇ ਜ਼ਿਲ੍ਹੇ ਦੇ ਪ੍ਰਦੂਸ਼ਣ ਜਾਂਚ ਕੇਂਦਰਾਂ ਨੂੰ ਟਰਾਂਸਪੋਰਟ ਵਿਭਾਗ ਦੇ ਵਾਹਨ ਫੋਰ ਸਾਫ਼ਟਵੇਅਰ ਨਾਲ ਜੁੜਨ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ...
ਜਲੰਧਰ, 26 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ ਲਈ ਉੱਗੀ ਵਿਖੇ ਸਥਿਤ ਆਪਣੀ ਸ਼ਾਖਾ ਨੂੰ ਬਦਲ ਕੇ ਨਕੋਦਰ ਕਪੂਰਥਲਾ ਸੜਕ 'ਤੇ ਪੁਰਾਣੇ ਸਥਾਨ ਤੋਂ ਅੱਗੇ ਏ.ਸੀ. ਇਮਾਰਤ ਵਿਚ ਤਬਦੀਲ ਕਰ ਲਿਆ ਹੈ | ...
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਦੀ ਅਗਵਾਈ ਹੇਠ 8 ਖਾਧ ਪਦਾਰਥਾਂ ਦੇ ਸੈਂਪਲ ਭਰੇ ਹਨ, ਜਦਕਿ ਸ਼ਹਿਰ ਵਾਸੀਆਂ ਨੇ ਖੁਰਾਕ ਸੁਰੱਖਿਆ ਵੈਨ 'ਚੋਂ 26 ਪਦਾਰਥਾਂ ਦੀ ਜਾਂਚ ਕਰਵਾਈ ਹੈ | ਇਸ ਸਬੰਧੀ ...
ਜਲੰਧਰ, 26 ਅਕਤੂਬਰ (ਰਣਜੀਤ ਸਿੰਘ ਸੋਢੀ)- ਕੋਵਿਡ-19 ਮਹਾਂਮਾਰੀ ਦੌਰਾਨ ਪੜ੍ਹਾਈ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਐਲ. ਪੀ. ਯੂ. ਹਮੇਸ਼ਾ ਸਮੇਂ ਸਮੇਂ 'ਤੇ ਸ਼ਖ਼ਸੀਅਤਾਂ ਨੂੰ ਵਿਦਿਆਰਥੀਆਂ ਦੇ ਰੂ-ਬਰੂ ਕਰਦਾ ਰਹਿੰਦਾ ਹੈ, ਇਸੇ ਲੜੀ ਤਹਿਤ ਪੁਡੂਚੇਰੀ ਦੇ ਉਪ ਰਾਜਪਾਲ ...
ਜਲੰਧਰ ਛਾਉਣੀ, 26 ਅਕਤੂਬਰ (ਪਵਨ ਖਰਬੰਦਾ)-ਦੁਸਹਿਰਾ ਦੇ ਸ਼ੁੱਭ ਮੌਕੇ ਦੇ ਸਬੰਧ 'ਚ ਰਾਮਾ ਮੰਡੀ ਵਿਖੇ ਏਕਤਾ ਨਗਰ ਵਾਲੀ ਗਲੀ 'ਚ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਦੇ ਨਿੱਜੀ ...
ਮਕਸੂਦਾਂ, 26 ਅਕਤੂਬਰ (ਲਖਵਿੰਦਰ ਪਾਠਕ)- ਵਿਧਾਨ ਸਭਾ ਉੱਤਰੀ ਦੇ ਵਾਰਡ ਨੰ. 71 ਦੇ ਮੁਹੱਲਾ ਮੋਤੀ ਨਗਰ 'ਚ ਨਵੇਂ ਟਿਊਬਵੈੱਲ ਦਾ ਉਦਘਾਟਨ ਵਿਧਾਇਕ ਬਾਵਾ ਹੈਨਰੀ ਤੇ ਕੌਾਸਲਰ ਪਤੀ ਪ੍ਰੀਤ ਖ਼ਾਲਸਾ ਵਲੋਂ ਕੀਤਾ ਗਿਆ | ਇਲਾਕੇ ਦੇ ਬਜ਼ੁਰਗ ਹਰਭਜਨ ਸਿੰਘ ਦੇ ਹੱਥੋਂ ਬਟਨ ਦਬਾ ...
ਜਲੰਧਰ ਛਾਉਣੀ, 26 ਅਕਤੂਬਰ (ਪਵਨ ਖਰਬੰਦਾ)-ਪੀ.ਏ.ਪੀ. ਵਿਖੇ ਰਾਜਾ ਸਾਹਿਬ ਕਿ੍ਕਟ ਕਲੱਬ ਤੇ ਦੀਪਕ ਕ੍ਰਿਕਟ ਕਲੱਬ ਦਾ ਕਿ੍ਕਟ ਮੈਚ ਕਰਵਾਇਆ ਗਿਆ, ਜਿਸ 'ਚ ਰਾਜਾ ਸਾਹਿਬ ਕ੍ਰਿਕਟ ਕਲੱਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 215 ਦੌੜਾਂ ਬਣਾਈਆਂ, ਜਿਸ 'ਚ ...
ਜਲੰਧਰ ਛਾਉਣੀ, 26 ਅਕਤੂਬਰ (ਪਵਨ ਖਰਬੰਦਾ)- ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ-11 ਦਾ ਹਰ ਪੱਖੋਂ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਵਾਰਡ ਵਾਸੀਆਂ ਨਾਲ ਕੀਤਾ ਹੋਇਆ ਹਰੇਕ ਵਾਅਦਾ ਹਰ ਹੀਲੇ ਪੂਰਾ ਕੀਤਾ ਜਾਵੇਗਾ | ਇਹ ਪ੍ਰਗਟਾਵਾ ਵਾਰਡ ਨੰਬਰ 11 ਦੀ ਮਹਿਲਾ ...
ਜਲੰਧਰ, 26 ਅਕਤੂਬਰ (ਰਣਜੀਤ ਸਿੰਘ ਸੋਢੀ)- ਨੈਸ਼ਨਲ ਟੇਸਟਿੰਗ ਏਜੰਸੀ ਵਲੋਂ ਕਰਵਾਏ ਗਏ ਨੈਸ਼ਨਲ ਐਾਟਰੈਂਸ ਐਾਡ ਐਲੀਜੀਬਿਲਟੀ ਟੇਸਟ (ਨੀਟ) ਵਿਚ ਆਲ ਇੰਡੀਆ ਰੈਂਕ ਪ੍ਰਾਪਤ ਕਰਣ ਵਾਲੇ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਣ ...
ਜਲੰਧਰ 26 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਪੁਲਿਸ ਕਮਿਸ਼ਨ ਰੇਟ ਜਲੰਧਰ ਦੀ ਹਦੂਦ ਅੰਦਰ ਲੋਕਾਂ ਨੂੰ ਪਟਾਕੇ ਵੇਚਣ ਲਈ ਡਰਾਅ ਰਾਹੀਂ 20 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ¢ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਤੇ ਪੁਲਿਸ ਕਮਿਸ਼ਨਰ ...
ਜਲੰਧਰ, 26 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹੇ ਵਿਚ ਨਿਰਯਾਤ ਨੂੰ ਹੋਰ ਹੁਲਾਰਾ ਦੇ ਕੇ ਇਸ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਐਕਸਪੋਰਟ ਪ੍ਰੋਮੋਸ਼ਨ ...
ਜਲੰਧਰ, 26 ਅਕਤੂਬਰ (ਸ਼ਿਵ)- ਵਿਧਾਇਕ ਸੁਸ਼ੀਲ ਰਿੰਕੂ ਨੇ ਬਸਤੀਆਂ ਖੇਤਰ ਵਿਚ ਬਰਸਾਤਾਂ ਦੇ ਦਿਨਾਂ ਵਿਚ ਪਾਣੀ ਭਰਨ ਦੀ ਸਮੱਸਿਆ ਹੱਲ ਕਰਨ ਲਈ ਸਮਾਰਟ ਸਿਟੀ ਵਿਚ 20 ਕਰੋੜ ਨਾਲ ਤਿਆਰ ਹੋਣ ਵਾਲੇ ਬਰਸਾਤੀ ਸੀਵਰ ਪ੍ਰੋਜੈਕਟ ਦਾ ਕੰਮ ਬਬਰੀਕ ਚੌਕ ਵਿਚ ਨਾਰੀਅਲ ਤੋੜ ਕੇ ...
ਜਲੰਧਰ, 26 ਅਕਤੂਬਰ (ਰਣਜੀਤ ਸਿੰਘ ਸੋਢੀ)- ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਆਵਿਸ਼ਕਾਰ ਅਭਿਆਨ (ਆਰ.ਏ.ਏ) ਤਹਿਤ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਜਲੰਧਰ ਹਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਆਨਲਾਈਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ, ...
ਜਲੰਧਰ, 26 ਅਕਤੂਬਰ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 6 ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦਾ ਕੰਮ ਪੂਰਾ ਹੋ ਗਿਆ ਅਤੇ ਨਾਲ ਹੀ ਨਾਮਜ਼ਦਗੀ ਪੱਤਰਾਂ ਦੀ ਜਾਂਚ ਵੀ ਪੂਰੀ ਕਰ ਲਈ ਗਈ | ਜੂਨੀਅਰ ਮੀਤ ...
ਰਾਹੋਂ, 26 ਅਕਤੂਬਰ (ਬਲਬੀਰ ਸਿੰਘ ਰੂਬੀ)-ਕਿਰਤੀ ਕਿਸਾਨ ਯੂਨੀਅਨ ਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਵਲੋਂ ਕਸਬਾ ਰਾਹੋਂ ਵਿਖੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਾਨਫ਼ਰੰਸ ਕੀਤੀ ਗਈ | ਕਾਨਫ਼ਰੰਸ 'ਚ ...
ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)- ਕਸਬਾ ਅੱਪਰਾ ਵਿਖੇ ਹੋਲੀ ਗੋਸਪਲ ਮਨਿਸਟਰੀ ਸੁਸਾਇਟੀ ਵਲੋਂ ਸੁਸਾਇਟੀ ਦੇ ਆਗੂ ਮਾਸਟਰ ਜਸਪਾਲ ਸੰਧੂ ਦੇ ਯਤਨਾਂ ਸਦਕਾ 15 ਲੋੜਵੰਦਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ | ਦੋ ਲੋੜਵੰਦ ਲੜਕੀਆਂ ਨੂੰ ਅੱਜ ਸਾਈਕਲ ਭੇਟ ਕੀਤੇ ਗਏ ਤੇ ...
ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)- ਨੇੜਲੇ ਪਿੰਡ ਮੋਤੀਪੁਰ ਖਾਲਸਾ ਤੇ ਗੰਨਾ ਪਿੰਡ ਦੇ ਪਤਵੰਤਿਆਂ ਨੇ ਕਿਸਾਨਾਂ ਨੂੰ ਸੰਘਰਸ਼ ਲਈ 21 ਹਜ਼ਾਰ ਰੁਪਏ ਤੇ ਉਨ੍ਹਾਂ ਦੇ ਲੰਗਰ ਲਈ ਨਿਰੰਤਰ ਸੇਵਾ ਕਰ ਰਹੇ ਸੰਤ ਬਾਬਾ ਨਿਰਮਲ ਸਿੰਘ ਨੂੰ ਵੀ 21 ਹਜ਼ਾਰ ਰੁਪਏ ਨਕਦ ਭੇਟ ਕੀਤੇ | ...
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ) - ਟੀ.ਬੀ. ਤੇ ਛਾਤੀ ਰੋਗਾਂ ਦੇ ਮਾਹਿਰ ਡਾ. ਸਾਨਿਧਯ ਟਾਕ ਹੁਣ ਗੁਲਾਬ ਦੇਵੀ ਹਸਪਤਾਲ 'ਚ ਸੇਵਾਵਾਂ ਦੇਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਰਜਿੰਦਰ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਇੰਸਟਿਚਿਊਟ ...
ਜੰਡਿਆਲਾ ਮੰਜਕੀ, 26 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਅੱਜ ਕਸਬਾ ਜਮਸ਼ੇਰ ਖਾਸ ਤੋਂ ਸੀਨੀਅਰ ਪੱਤਰਕਾਰ ਰਾਜ ਕਪੂਰ ਜਿਨ੍ਹਾਂ ਦੀ ਕੋਰੋਨਾ ਕਰਕੇ ਮੌਤ ਹੋ ਗਈ ਸੀ, ਦੇ ਦੁਖੀ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ...
ਜਲੰਧਰ, 26 ਅਕਤੂਬਰ (ਮੇਜਰ ਸਿੰਘ)-ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪੰਜਾਬ ਵਿਚ ਢੋਆ-ਢੁਆਈ ਲਈ ਰੇਲ ਪਟੜੀਆਂ ਖੋਲ੍ਹ ਦੇਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਨੂੰ ਰੋਕ ਦੇਣ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕਰਦਿਆਂ ਮੋਦੀ ਸਰਕਾਰ ਵਲੋਂ ...
ਜਲੰਧਰ, 26 ਅਕਤੂਬਰ (ਸ਼ਿਵ)- ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਮੇਅਰ, ਵਿਧਾਇਕਾਂ ਦੀ ਹਾਜ਼ਰੀ ਵਿਚ ਫੋਲੜੀਵਾਲ ਟਰੀਟਮੈਂਟ ਪਲਾਂਟ ਨਾਲ 50 ਐਮ.ਐਲ.ਡੀ. ਦੀ ਸਮਰੱਥਾ ਵਾਲੇ ਨਵੇਂ ਟਰੀਟਮੈਂਟ ਪਲਾਂਟ ਦੇ ਕੰਮ ਨੂੰ ਸ਼ੁਰੂ ਕਰਵਾਇਆ | ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ...
ਲੋਹੀਆਂ ਖਾਸ, 26 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਸਰਦਾਰਵਾਲਾ ਦੀ ਪੰਚਾਇਤ ਕੋਲੋਂ ਪਲਾਟ ਲੈਣ ਲਈ ਪਿੰਡ ਦੀ ਪੰਚਾਇਤੀ ਜ਼ਮੀਨ ਵਿਚ ਲਗਾਏ ਧਰਨੇ ਮੌਕੇ ਹੋਈ ਲੜਾਈ ਨੇ ਹੁਣ ਨਵਾਂ ਰੂਪ ਧਾਰ ਲਿਆ, ਜਦ ਲੋਹੀਆਂ ਪੁਲਿਸ ਨੇ ਸਖਤ ...
ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)- ਅੱਜ-ਕੱਲ੍ਹ ਸਥਾਨਕ ਸ਼ਹਿਰ ਵਿਚ ਅਵਾਰਾ ਕੁੱਤੇ ਸ਼ਹਿਰ ਨਿਵਾਸੀਆਂ ਲਈ ਵੱਡੀ ਸਿਰ ਦਰਦੀ ਬਣੇ ਹੋਏ ਹਨ, ਸ਼ਹਿਰ ਦੀ ਹਰ ਗਲੀ ਹਰ ਨੁਕੜ 'ਤੇ ਇਨ੍ਹਾਂ ਅਵਾਰਾ ਕੁੱਤਿਆਂ ਦੀਆਂ ਡਾਰਾਂ ਦੀਆਂ ਡਾਰਾਂ ਤੁਰੀਆਂ ਫਿਰਦੀਆਂ ਵੇਖਣ ਨੂੰ ...
ਸ਼ਾਹਕੋਟ, 26 ਅਕਤੂਬਰ (ਸਚਦੇਵਾ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜ਼ੋਨ ਸ਼ਾਹਕੋਟ ਦੇ ਖ਼ਜ਼ਾਨਚੀ ਸਵਰਨ ਸਿੰਘ ਸਾਦਿਕਪੁਰ ਅਤੇ ਸਕੱਤਰ ਜਰਨੈਲ ਸਿੰਘ ਰਾਮੇ ਦੀ ਅਗਵਾਈ 'ਚ ਪਿੰਡ ਨੰਗਲ ਅੰਬੀਆਂ, ਰਾਮੇ, ਕੰਨੀਆਂ ਕਲਾਂ, ਸਾਦਿਕਪੁਰ, ਤਲਵੰਡੀ ਸੰਘੇੜਾ ਵਿਖੇ ...
ਮਲਸੀਆਂ, 26 ਅਕਤੂਬਰ (ਸੁਖਦੀਪ ਸਿੰਘ)- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਡਾ. ਸੰਦੀਪ ਕੁਮਾਰ ਗਰਗ ਵਲੋਂ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਵੀ ...
ਨਕੋਦਰ, 26 ਅਕਤੂਬਰ (ਗੁਰਵਿੰਦਰ ਸਿੰਘ)- ਮੁਲਾਜ਼ਮ ਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪਾਵਰਕਾਮ-ਟਰਾਂਸਕੋ ਦੀ ਸ਼ਹਿਰੀ ਤੇ ਸਬ-ਅਰਬਨ ਮੰਡਲ ਨਕੋਦਰ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ 'ਚ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਤੋਂ ਇਲਾਵਾ ਅਹੁਦੇਦਾਰਾਂ ਦੀ ਚੋਣ ...
ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)- ਐਸ.ਐਸ.ਪੀ. ਜਲੰਧਰ ਦਿਹਾਤੀ ਡਾ. ਸੰਦੀਪ ਗਰਗ ਨੇ ਅੱਜ ਪਹਿਲੀ ਵਾਰ ਥਾਣਾ ਫਿਲੌਰ ਦਾ ਦੌਰਾ ਕੀਤਾ | ਇਸ ਮੌਕੇ ਏ.ਐਸ.ਪੀ. ਫਿਲੌਰ ਜਨਾਬ ਸੁਹੇਲ ਕਾਸਿਮ ਮੀਰ ਅਤੇ ਐਸ.ਐਚ.ਓ. ਫਿਲੌਰ ਨੇ ਐਸ.ਐਸ.ਪੀ. ਡਾ. ਗਰਗ ਦਾ ਸਵਾਗਤ ਕੀਤਾ | ਐਸ.ਐਸ.ਪੀ. ਡਾ. ...
ਆਦਮਪੁਰ, 26 ਅਕਤੂਬਰ (ਰਮਨ ਦਵੇਸਰ)- ਆਦਮਪੁਰ ਦੇ ਨੇੜਲੇ ਪਿੰਡ ਦਿਅੰਤਪੁਰ ਦੇ ਜਨਮੇ ਐਨ.ਆਰ.ਆਈ ਮਨਜੀਤ ਸਿੰਘ ਨਿੱਝਰ (ਰਾਜ ਮਹਿਮਾਨ) ਨੇ ਆਦਮਪੁਰ ਦਾਣਾ ਮੰਡੀ ਵਿਖੇ ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਪਰਹਾਰ ਤੇ ਹੋਰ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚ, ਬਲਾਕ ...
ਨੂਰਮਹਿਲ, 26 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ 'ਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਰਾਮ ਲੀਲਾ ਕਮੇਟੀ ਵਲੋਂ ਦੁਸਹਿਰੇ ਨਾਲ ਸਬੰਧਿਤ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ, ਉਪਰੰਤ ਰਾਵਨ ਦੇ ਪੁਤਲਿਆਂ ਨੰੂ ਅਗਨੀ ਭੇਟ ਕੀਤੀ ਗਈ | ...
ਮਹਿਤਪੁਰ, 26 ਅਕਤੂਬਰ (ਲਖਵਿੰਦਰ ਸਿੰਘ)- ਸਬ ਡਵੀਜਨ ਮਹਿਤਪੁਰ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਕਿਸਾਨ ਜੱਥੇਬੰਦੀਆ ਦੇ ਚੱਲ ਰਹੇ ਸੰਘਰਸ਼ 'ਚ ਯੂਨੀਅਨ ਨੇ ਰਲ ਕੇ ਕਿਸਾਨਾਂ ਦੀ ਹਿਮਾਇਤ ਕੀਤੀ | ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਆਰਡੀਨੈਂਸ ਨੂੰ ...
ਜਲੰਧਰ 26 ਅਕਤੂਬਰ (ਸ਼ਿਵ)- ਸਕੱਤਰ ਆਰ.ਟੀ.ਏ. ਜਲੰਧਰ ਬਰਜਿੰਦਰ ਸਿੰਘ ਨੇ ਜ਼ਿਲ੍ਹੇ ਦੇ ਪ੍ਰਦੂਸ਼ਣ ਜਾਂਚ ਕੇਂਦਰਾਂ ਨੂੰ ਟਰਾਂਸਪੋਰਟ ਵਿਭਾਗ ਦੇ ਵਾਹਨ ਫੋਰ ਸਾਫ਼ਟਵੇਅਰ ਨਾਲ ਜੁੜਨ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ...
ਮਹਿਤਪੁਰ, 26 ਅਕਤੂਬਰ (ਮਿਹਰ ਸਿੰਘ ਰੰਧਾਵਾ)-ਭਗਵਾਨ ਵਾਲਮੀਕਿ ਮੰਦਰ ਕਮੇਟੀ ਖੁਰਮਪੁਰ (ਮਹਿਤਪੁਰ) ਦੀ ਅਹਿਮ ਮੀਟਿੰਗ ਮੰਦਰ ਵਿਖੇ ਹੋਈ, ਜਿਸ 'ਚ ਸਰਬਸੰਮਤੀ ਨਾਲ ਨਿਰਨਾ ਲਿਆ ਗਿਆ ਕਿ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਜਿਹੜੀ ਹਰ ਵਰ੍ਹੇ ...
ਜਲੰਧਰ, 26 ਅਕਤੂਬਰ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 6 ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦਾ ਕੰਮ ਪੂਰਾ ਹੋ ਗਿਆ ਅਤੇ ਨਾਲ ਹੀ ਨਾਮਜ਼ਦਗੀ ਪੱਤਰਾਂ ਦੀ ਜਾਂਚ ਵੀ ਪੂਰੀ ਕਰ ਲਈ ਗਈ | ਜੂਨੀਅਰ ਮੀਤ ...
ਜਲੰਧਰ, 26 ਅਕਤੂਬਰ (ਰਣਜੀਤ ਸਿੰਘ ਸੋਢੀ)- ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਆਵਿਸ਼ਕਾਰ ਅਭਿਆਨ (ਆਰ.ਏ.ਏ) ਤਹਿਤ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਜਲੰਧਰ ਹਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਆਨਲਾਈਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ, ...
ਸ਼ਾਹਕੋਟ, 26 ਅਕਤੂਬਰ (ਬਾਂਸਲ)-30 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ ਤੇ ਸਰਵ ਭਾਰਤ ਨੌਜਵਾਨ ਸਭਾ ਵਲੋਂ ਸ਼ਹਿਰ 'ਚ ਮਾਰਚ ਕਰ ਕੇ ਮੋਦੀ ਸਰਕਾਰ ਤੇ ਅੰਬਾਨੀ, ਅਡਾਨੀ ਦੇ ਪੁਤਲੇ ਫੂਕੇ ਗਏ¢ ਇੱਕਠ ਨੂੰ ਕਾ. ਚਰਨਜੀਤ ਸਿੰਘ ਥੰਮੂਵਾਲ, ਸੰਦੀਪ ਅਰੋੜਾ ...
ਕਰਤਾਰਪੁਰ, 26 ਅਕਤੂਬਰ (ਭਜਨ ਸਿੰਘ)-ਕਰਤਾਰਪੁਰ ਸ਼ਹਿਰ ਦੀਆਂ ਪ੍ਰੱਮੁਖ 9 ਸੜਕਾਂ ਦਾ ਕੰਮ ਜੰਗੀ ਪੱਧਰ 'ਤੇ 1 ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਜਲਦ ਪੂਰਾ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਗਊਸ਼ਾਲਾ ਰੋਡ ਦਾ ...
ਮਲਸੀਆਂ, 26 ਅਕਤੂਬਰ (ਸੁਖਦੀਪ ਸਿੰਘ)- ਬਹੁਜਨ ਸਮਾਜ ਪਾਰਟੀ ਦੇ ਜਲੰਧਰ ਜ਼ੋਨ ਦੇ ਇੰਚਾਰਜ ਮਾ. ਸਵਰਨ ਸਿੰਘ ਕਲਿਆਣ ਤੇ ਪੰਜਾਬ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਰੀਹਲ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਭਾਜਪਾ ਵਲੋਂ ਆਪਣਾ ਦਲਿਤ ਵਿਰੋਧੀ ਚਿਹਰਾ ਲੁਕਾਉਣ ਦੇ ਯਤਨ 'ਦਲਿਤ ...
ਭੋਗਪੁਰ, 26 ਅਕਤੂਬਰ (ਕਮਲਜੀਤ ਸਿੰਘ ਡੱਲੀ)- ਹਲਕਾ ਕਰਤਾਰਪੁਰ ਦੇ ਸਰਕਲ ਪਚਰੰਗਾ ਦੇ ਇਮਾਨਦਾਰ, ਸੂਝਵਾਨ ਤੇ ਨਿਧੜਕ ਆਗੂ ਕਮਲਜੀਤ ਸਿੰਘ ਘੁੰਮਣ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਰਕਲ ਜਥੇਦਾਰ ਬਣਨ 'ਤੇ ਇਲਾਕੇ ਦੇ ਅਕਾਲੀ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ | ...
ਲੋਹੀਆਂ ਖਾਸ, 26 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕੀਤੇ ਧੋਖੇ ਤੋਂ ਬਾਅਦ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਦਿੱਤੇ ਇਕ ਵੀ ਸੁਝਾਅ ਨੂੰ ਧਿਆਨ 'ਚ ਨਾ ਰੱਖਦਿਆਂ ਵਿਧਾਨ ਸਭਾ 'ਚ ਪੇਸ਼ ਕੀਤੇ ...
ਭੋਗਪੁਰ, 26 ਅਕਤੂਬਰ (ਕਮਲਜੀਤ ਸਿੰਘ ਡੱਲੀ)- ਪੇਂਡੂ ਤੇ ਪੰਚਾਇਤ ਵਿਭਾਗ ਵਲੋਂ ਗ੍ਰਾਮ ਪੰਚਾਇਤ ਪਿੰਡ ਸੋਹਲਪੁਰ ਰਾਹੀਂ ਪਿੰਡ ਸੋਹਲਪੁਰ ਤੋਂ ਜੰਡੀਰ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਉਦਘਾਟਨ ਸਰਪੰਚ ਗੁਰਪ੍ਰੀਤ ਕੌਰ ਸੋਹਲਪੁਰ, ਨੌਜਵਾਨ ਸਰਪੰਚ ਸਤਨਾਮ ...
ਸ਼ਾਹਕੋਟ, 26 ਅਕਤੂਬਰ (ਸੁਖਦੀਪ ਸਿੰਘ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਇਕਾਈ ਬਲਾਕ ਸ਼ਾਹਕੋਟ-1 ਤੇ 2 ਨੇ ਬੀ.ਪੀ.ਈ.ਓ. ਦਫ਼ਤਰਾਂ 'ਚ ਕ੍ਰਮਵਾਰ ਬਲਵੀਰ ਸਿੰਘ ਤੇ ਵੀਰ ਸਿੰਘ ਨੂੰ ਮੰਗ ਪੱਤਰ ਦੇ ਕੇ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਰੱਦ ਕਰਨ ਦੀ ਮੰਗ ...
ਸ਼ਾਹਕੋਟ, 26 ਅਕਤੂਬਰ (ਸਚਦੇਵਾ)- ਸ਼ਾਹਕੋਟ ਤੋਂ ਕਾਂਗਰਸੀ ਆਗੂ ਤੇ ਉੱਘੇ ਕਾਰੋਬਾਰੀ ਕਪਿਲ ਗੋਇਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਕਿਸਾਨ ਪੱਖੀ ਫ਼ੈਸਲੇ ਹੀ ਲਏ ਹਨ ਤੇ ਹਰ ਵਰਗ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹੈ | ਉਨ੍ਹਾਂ ...
ਨੂਰਮਹਿਲ, 26 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਪਿੰਡ ਪੱਬਮਾਂ ਦੇ ਵਸਨੀਕਾਂ ਨੇ ਜਿੰਮੀ ਸਿਮਜ਼ ਦੀ ਬਿ©ਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ਵਿਚ ਜਿੱਤ ਦੀ ਖ਼ੁਸ਼ੀ ਦਾ ਪ©ਗਟਾਵਾ ਕੀਤਾ ਹੈ, ਸਰੀ ਕੋਰਮਾਂ ਹਲਕੇ ਤੋਂ ਕੱਲ ਹੋਈ ਚੋਣ 'ਚੋਂ ਜਿੰਨੀ ਸਿਮਜ਼ ਕਿਊ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX