ਮਾਨਸਾ, 26 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਜ਼ਿਲ੍ਹੇ ਭਰ 'ਚ ਵੱਖ ਵੱਖ ਥਾਵਾਂ 'ਤੇ ਸੰਘਰਸ਼ ਦਾ ਪਿੜ ਮਘਾਈ ਰੱਖਿਆ | ਉਨ੍ਹਾਂ ਅਹਿਦ ਕੀਤਾ ਕਿ ਖੇਤੀ ਬਿੱਲਾਂ ਦੇ ਮੁੱਦੇ 'ਤੇ 1 ਇੰਚ ਵੀ ਪਿਛਾਂਹ ਨਹੀਂ ਹਟਿਆ ਜਾਵੇਗਾ ਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਸਾਹ ਲਿਆ ਜਾਵੇਗਾ | ਸਥਾਨਕ ਰੇਲਵੇ ਪਲੇਟਫ਼ਾਰਮ 'ਤੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਲੋੜ ਤਾਂ ਇਹ ਸੀ ਕਿ ਕੇਂਦਰ ਸਰਕਾਰ ਕਾਨੂੰਨਾਂ 'ਚ ਤਰਮੀਮ ਕਰਨ ਲਈ ਕਿਸਾਨਾਂ ਨਾਲ ਰਾਬਤਾ ਕਾਇਮ ਕਰਦੀ ਜਦਕਿ ਹਠਧਰਮੀ 'ਤੇ ਉੱਤਰੀ ਮੋਦੀ ਸਰਕਾਰ ਨੇ ਪੰਜਾਬ 'ਚ ਮਾਲ ਗੱਡੀਆਂ ਨਾ ਭੇਜਣ ਦਾ ਮੰਦਭਾਗਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸੰਘਰਸ਼ ਕਰਨਾ ਉਨ੍ਹਾਂ ਦਾ ਸ਼ੌਕ ਨਹੀਂ ਬਲਕਿ ਮਜਬੂਰੀ ਹੈ | ਧਰਨੇ ਨੂੰ ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ, ਮਲੂਕ ਸਿੰਘ ਹੀਰਕੇ, ਰੁਲਦੂ ਸਿੰਘ ਮਾਨਸਾ, ਰੂਪ ਸਿੰਘ ਭੀਖੀ, ਭਜਨ ਸਿੰਘ ਘੁੰਮਣ, ਗੁਰਮੇਲ ਸਿੰਘ, ਸੁਖਦੇਵ ਸਿੰਘ ਕੋਟਲੀ, ਨਿਰਮਲ ਸਿੰਘ ਝੰਡੂਕੇ, ਜਰਨੈਲ ਸਿੰਘ ਸਤੀਕੇ, ਸੁਖਦੇਵ ਸਿੰਘ ਅਤਲਾ, ਮਨਜੀਤ ਸਿੰਘ ਉੱਲਕ ਦਰਸ਼ਨ ਸਿੰਘ ਜਟਾਣਾ, ਇਕਬਾਲ ਸਿੰਘ ਮਾਨਸਾ, ਕਰਨੈਲ ਸਿੰਘ ਮਾਨਸਾ ਆਦਿ ਨੇ ਸੰਬੋਧਨ ਕੀਤਾ |
ਰਿਲਾਇੰਸ ਪੰਪਾਂ ਅੱਗੇ ਅਤੇ ਥਰਮਲ ਰੇਲਵੇ ਲਾਈਨ 'ਤੇ ਪ੍ਰਦਰਸ਼ਨ ਜਾਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਮਾਨਸਾ ਕੈਂਚੀਆਂ ਸਥਿਤ ਰਿਲਾਇੰਸ ਤੇਲ ਪੰਪ ਅੱਗੇ ਰੋਸ ਧਰਨਾ ਜਾਰੀ ਰੱਖਿਆ ਹੋਇਆ ਹੈ | ਜਥੇਬੰਦੀਆਂ ਨੇ ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ਨੂੰ ਜਾਂਦੀ ਰੇਲਵੇ ਲਾਈਨ 'ਤੇ ਵੀ ਰੋਸ ਧਰਨਾ ਲਗਾਇਆ ਹੋਇਆ ਹੈ | ਇਸੇ ਦੌਰਾਨ ਮਾਤਾ ਤੇਜ ਕੌਰ ਬਰ੍ਹੇ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿਵਾਉਣ ਤੇ ਹੋਰ ਮੰਗਾਂ ਮੰਨਵਾਉਣ ਲਈ ਵੀ ਡੀ.ਸੀ. ਦਫ਼ਤਰ ਦਾ ਘਿਰਾਓ ਵੀ ਕੀਤਾ ਹੋਇਆ ਹੈ ਅਤੇ ਅਧਿਕਾਰੀ ਦੀ ਕੋਠੀ ਅੱਗੇ ਵੀ ਧਰਨਾ ਲਗਾ ਰੱਖਿਆ ਹੈ | ਸੰਬੋਧਨ ਕਰਦਿਆਂ ਕਿਸਾਨ ਆਗੂ ਜਗਦੇਵ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਰੋਮਾਣਾ, ਉੱਤਮ ਸਿੰਘ ਰਾਮਾਂਨੰਦੀ, ਜਗਸੀਰ ਸਿੰਘ ਜਵਾਹਰਕੇ, ਮਨਪ੍ਰੀਤ ਕੌਰ ਭੈਣੀਬਾਘਾ ਨੇ ਕਿਹਾ ਕਿ ਮੰਗਾਂ ਮੰਨਣ ਤੱਕ ਮੋਰਚਾ ਇਸੇ ਤਰ੍ਹਾਂ ਭਖਦਾ ਰਹੇਗਾ |
ਕਿਸਾਨਾਂ ਨੇ ਕਾਰੋਬਾਰੀ ਟਿਕਾਣੇ ਘੇਰਣ ਵੱਲ ਰੁਖ਼ ਕੀਤਾ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਭਾਜਪਾ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾ ਅਤੇ ਸੂਬਾ ਭਾਜਪਾ ਆਗੂ ਰਾਕੇਸ਼ ਜੈਨ ਦੇ ਘਰ ਦੇ ਘਿਰਾਓ ਤੋਂ ਬਾਅਦ ਹੁਣ ਭਾਜਪਾ ਆਗੂਆਂ ਦੇ ਕਾਰੋਬਾਰੀ ਟਿਕਾਣਿਆਂ ਵੱਲ ਰੁੱਖ ਕਰ ਲਿਆ ਹੈ | ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਸੈਂਕੜੇ ਮਰਦ-ਔਰਤਾਂ ਨੇ ਭਾਜਪਾ ਆਗੂ ਰਾਕੇਸ਼ ਜੈਨ ਦੇ ਭਾਰਤ ਸਿਨੇਮਾ ਰੋਡ ਤੇ ਸਥਿਤ ਲਵਲੀ ਯੂਨੀਵਰਸਿਟੀ ਨਾਲ ਸਬੰਧਿਤ ਸਟੱਡੀ ਸੈਂਟਰ ਦਾ ਘਿਰਾਓ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਮਾਰੂ ਖੇਤੀਬਾੜੀ ਕਾਨੂੰਨ ਲਿਆ ਕੇ ਕਿਸਾਨਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਜਿਸਦੀ ਭਾਜੀ ਮੋੜਨ ਲਈ ਠਾਠ-ਬਾਠ ਨਾਲ ਆਪਣੇ ਕਾਰੋਬਾਰ ਚਲਾ ਕੇ ਮੋਟਾ ਮੁਨਾਫ਼ਾ ਕਮਾ ਰਹੇ ਹਨ ਭਾਜਪਾਈਆਂ ਅਤੇ ਮੋਦੀ ਦੇ ਸਾਥੀ ਸਰਮਾਏਦਾਰਾਂ ਦੇ ਕਾਰੋਬਾਰ ਵੀ ਨਾ ਚੱਲਣ ਦੇਣ ਦਾ ਫ਼ੈਸਲਾ ਕੀਤਾ ਹੈ ਤੇ ਆਉਂਦੇ ਦਿਨਾਂ 'ਚ ਹੋਰਨਾਂ ਆਗੂਆਂ ਦੇ ਘਰਾਂ ਤੇ ਕਾਰੋਬਾਰ ਸਥਾਨਾਂ ਨੂੰ ਵੀ ਘੇਰਿਆ ਜਾਵੇਗਾ | ਇਸ ਮੌਕੇ ਜਗਸੀਰ ਸਿੰਘ ਦੋਦੜਾ , ਸੁਖਪਾਲ ਸਿੰਘ ਮੰਡੇਰ, ਬਲੀ ਸਿੰਘ ਬੱਛੋਆਣਾ, ਜਗਤਾਰ ਸਿੰਘ ਮੰਡੇਰ, ਬੱਛੋਆਣਾ, ਸੁਰਿੰਦਰ ਸਿੰਘ, ਭੂਰਾ ਸਿੰਘ ਭਾਦੜਾ, ਸਰਬਜੀਤ ਸਿੰਘ, ਜਗਤਾਰ ਸਿੰਘ, ਗੁਰਵਿੰਦਰ ਸਿੰਘ ਚੱਕ ਭਾਈਕੇ, ਜਸਮੇਲ ਕੌਰ, ਸੰਦੀਪ ਕੌਰ, ਚਰਨਜੀਤ ਕੌਰ ਬੱਛੋਆਣਾ, ਜਸਵੀਰ ਕੌਰ ਕਣਕਵਾਲ, ਸੁਖਬੀਰ ਕੌਰ ਕਣਕਵਾਲ ਆਦਿ ਨੇ ਵੀ ਸੰਬੋਧਨ ਕੀਤਾ |
24ਵੇਂ ਦਿਨ ਵੀ ਜਾਰੀ ਰਿਹਾ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ
ਰਿਲਾਇੰਸ ਪੈਟਰੋਲ ਪੰਪ ਬੁਢਲਾਡਾ ਅੱਗੇ ਕਿਸਾਨ ਜਥੇਬੰਦੀਆਂ ਦਾ ਸਾਂਝਾਂ ਸੰਘਰਸ਼ ਅੱਜ 24ਵੇਂ ਦਿਨ 'ਚ ਦਾਖਲ ਹੋ ਗਿਆ | ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਅਮਰੀਕ ਸਿੰਘ ਮੰਦਰਾਂ, ਪ੍ਰਸ਼ੋਤਮ ਸਿੰਘ ਗਿੱਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਨੂੰ ਆਉਂਦੀਆਂ ਮਾਲ ਗੱਡੀਆਂ ਰੋਕਣ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਇਸ ਮੌਕੇ ਦਰਸ਼ਨ ਸਿੰਘ ਗੁਰਨੇ, ਜਸਕਰਨ ਸਿੰਘ ਸ਼ੇਰਖਾਂ ਵਾਲਾ, ਜਸਵੰਤ ਸਿੰਘ ਬੀਰੋਕੇ, ਨਛੱਤਰ ਸਿੰਘ ਅਹਿਮਦਪੁਰ, ਦਰਸ਼ਨ ਸਿੰਘ ਗੰਢੂ ਖ਼ੁਰਦ, ਸੁਖਦੇਵ ਸਿੰਘ ਗੰਢੂ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ |
ਧਰਨੇ ਵਿਚ ਔਰਤਾਂ ਦੀ ਭਾਰੀ ਸ਼ਮੂਲੀਅਤ
ਬਰੇਟਾ ਤੋਂ ਅਕਤੂਬਰ ਜੀਵਨ ਸ਼ਰਮਾ/ਰਵਿੰਦਰ ਕੌਰ ਮੰਡੇਰ ਅਨੁਸਾਰ- ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਬਿੱਲਾਂ ਖ਼ਿਲਾਫ਼ ਰੇਲਵੇ ਸਟੋਨ ਦੇ ਨਾਲ ਵਾਲੀ ਪਾਰਕਿੰਗ ਵਿਚ ਧਰਨਾ ਦੇ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ | ਇਸ ਮੌਕੇ ਔਰਤ ਕਿਸਾਨ ਆਗੂਆਂ ਨੇ ਅਪੀਲ ਕੀਤੀ ਕਿ ਕੇਂਦਰ ਸਰਕਾਰ ਖ਼ਿਲਾਫ਼ ਵਿੱਢੇ ਇਸ ਸੰਘਰਸ਼ ਵਿਚ ਔਰਤਾਂ ਜ਼ਰੂਰ ਭਾਗ ਲੈਣ | ਇਸ ਮੌਕੇ ਮਲਕੀਤ ਕੌਰ ਕੁੱਲਰੀਆਂ, ਸੁਰਜੀਤ ਕੌਰ ਕੁੱਲਰੀਆਂ, ਮਨਜੀਤ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਨਸੀਬ ਕੌਰ, ਛਿੰਦਰਪਾਲ ਕੌਰ ਆਦਿ ਨੇ ਸੰਬੋਧਨ ਕੀਤਾ |
ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਸਥਾਨਕ ਪੈਟਰੋਲ ਪੰਪ ਦਾ ਘਿਰਾਓ ਜਾਰੀ ਹੈ | ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਨੱਕ ਵਿਚ ਦਮ ਕਰ ਦਿੱਤਾ ਜਾਵੇਗਾ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਲ਼ੇ ਕਾਨੰੂਨ ਵਾਪਸ ਨਹੀਂ ਲੈਂਦੀ | ਇਸ ਮੌਕੇ ਆਗੂ ਸੁਖਪਾਲ ਸਿੰਘ ਗੋਰਖਨਾਥ, ਮੇਜਰ ਸਿੰਘ ਗੋਬਿੰਦਪੁਰਾ, ਚਰਨਜੀਤ ਸਿੰਘ ਬਹਾਦਰਪੁਰ, ਮੇਵਾ ਸਿੰਘ ਖੁਡਾਲ਼ ਨੇ ਸੰਬੋਧਨ ਕੀਤਾ |
ਭੀਖੀ ਦੇ ਰਿਲਾਇੰਸ ਪੰਪ ਮੂਹਰੇ ਲਾਇਆ ਧਰਨਾ ਜਾਰੀ
ਭੀਖੀ ਤੋਂ ਗੁਰਿੰਦਰ ਸਿੰਘ ਔਲਖ ਅਨੁਸਾਰ- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਭੀਖੀ ਦੇ ਰਿਲਾਇੰਸ ਪੰਪ ਮੁਹਰੇ ਲਾਇਆ ਧਰਨਾ ਲਗਾਤਾਰ ਜਾਰੀ ਹੈ¢ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ¢ ਖੇਤੀ ਕਾਨੂੰਨ ਕਿਸਾਨ ਦੀ ਆਮਦਨ ਦੁੱਗਣੀ ਕਰਨ ਵਾਲੇ ਨਹੀਂ ਬਲਕਿ ਦੇਸ਼ ਦੇ ਕਿਸਾਨਾਂ ਦੇ ਮੌਤ ਦੇ ਵਰੰਟ ਹਨ¢ ਪਰ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਣਗੇ¢ ਇਸ ਮੌਕੇ ਜਗਜੀਤ ਸਿੰਘ, ਮਾ: ਛੱਜੂ ਰਾਮ ਰਿਸ਼ੀ, ਲਛਮਣ ਸਿੰਘ, ਨਿਹਾਲ ਸਿੰਘ, ਮੇਜਰ ਸਿੰਘ, ਪੂਰਨ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ, ਲੀਲਾ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਗਿੰਦਰ ਸਿੰਘ, ਜਸ਼ਨਦੀਪ ਸਿੰਘ, ਮਾ: ਵਰਿੰਦਰ ਸੋਨੀ ਆਦਿ ਹਾਜ਼ਰ ਸਨ¢
ਬੁਢਲਾਡਾ, 26 ਅਕਤੂਬਰ (ਪ. ਪ.)- ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਇਨਡੋਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਦੱਸਿਆ ਕਿ ਮੇਲੇ ਵਿਚ ਸਤਰੰਜ, ਕੈਰਮ ਬੋਰਡ, ਤਾਸ਼ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾਣਗੇ | ...
ਮਾਨਸਾ, 26 ਅਕਤੂਬਰ (ਧਾਲੀਵਾਲ)- ਸਥਾਨਕ ਸਰ ਜੈਫਰੀ ਇੰਸਟੀਚਿਊਟ ਦੇ ਵਿਦਿਆਰਥੀ ਕੁੰਵਰ ਆਹਲੂਵਾਲੀਆਂ ਪੁੱਤਰ ਐਡਵੋਕੇਟ ਧਰਮਵੀਰ ਆਹਲੂਵਾਲੀਆ ਨੇ ਆਈਲੈਟਸ 'ਚੋਂ ਓਵਰ ਆਲ 6.5 ਬੈਂਡ ਹਾਸਲ ਕਰ ਕੇ ਵਿਦੇਸ਼ ਪੜ੍ਹਾਈ ਕਰਨ ਦਾ ਸੁਪਨਾ ਹਾਸਲ ਕਰ ਲਿਆ ਹੈ | ਸੰਸਥਾ ਦੇ ਚੇਅਰਮੈਨ ...
ਬੁਢਲਾਡਾ, 26 ਅਕਤੂਬਰ (ਸਵਰਨ ਸਿੰਘ ਰਾਹੀ)- ਸਥਾਨਕ ਅਨਾਜ ਮੰਡੀ ਵਿਖੇ ਪਿਛਲੇ ਕਈ ਦਿਨਾਂ ਤੋਂ ਨਿਰਵਿਘਨ ਜਾਰੀ ਸੀ. ਸੀ. ਆਈ. ਵਲੋਂ ਕੀਤੀ ਜਾ ਰਹੀ ਨਰਮੇ ਦੀ ਖ਼ਰੀਦ ਦੇ ਚੱਲਦਿਆਂ ਕਿਸਾਨ ਬਾਗੋ-ਬਾਗ ਜਾਪਦੇ ਸਨ ਪਰ ਪਿਛਲੇ 3 ਦਿਨਾਂ ਤੋਂ ਸਬੰਧਿਤ ਏਜੰਸੀ ਵਲੋਂ ਖਰੀਦੀ ਜਿਣਸ ...
ਬਲਵਿੰਦਰ ਸਿੰਘ ਧਾਲੀਵਾਲ 98150-97746 ਮਾਨਸਾ, 26 ਅਕਤੂਬਰ- ਇੱਥੋਂ 9 ਕਿੱਲੋਮੀਟਰ ਦੂਰ ਮਾਨਸਾ-ਸਿਰਸਾ ਮੁੱਖ ਸੜਕ 'ਤੇ ਵਸੇ ਪਿੰਡ ਦੂਲੋਵਾਲ ਦੀ ਮੋਹੜੀ ਲਗਪਗ 300 ਸਾਲ ਪਹਿਲਾ ਦੂਲੋ ਧਾਲੀਵਾਲ ਨੇ ਗੱਡੀ ਸੀ | ਹਾਸਲ ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲੇ੍ਹ ਦੇ ਪਿੰਡ ਧੂਰਕੋਟ ...
ਬਠਿੰਡਾ, 26 ਅਕਤੂਬਰ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੀ ਗੋਲ ਡਿੱਗੀ ਮਾਰਕੀਟ ਨੇੜੇ ਨੰਦ ਜੂਸ ਕਾਰਨਰ ਦੁਕਾਨ 'ਚ ਲਿਫ਼ਟ ਦੀ ਤਾਰ ਟੁੱਟਣ ਦੀ ਘਟਨਾ ਵਾਪਰੀ ਗਈ | ਜਾਣਕਾਰੀ ਅਨੁਸਾਰ ਦੁਕਾਨ ਵਿਚ ਕੰਮ ਕਰਨ ਵਾਲੇ ਦੋ ਮੁਲਾਜ਼ਮ ਲਿਫ਼ਟ ਵਿਚ ਹੋਣ ਕਾਰਨ ਸਿੱਧੇ ਉੱਪਰਲੀ ...
ਮਾਨਸਾ, 26 ਅਕਤੂਬਰ (ਵਿ. ਪ੍ਰਤੀ.)- ਆਮ ਹਾਲਾਤ ਵਿਚ ਕੌਮੀ ਲੋਕ ਅਦਾਲਤ ਹਰ 3 ਮਹੀਨਿਆਂ ਬਾਅਦ ਲੱਗਦੀ ਹੈ ਪਰ ਕੋਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਇਸ ਸਾਲ ਕੋਈ ਵੀ ਕੌਮੀ ਲੋਕ ਅਦਾਲਤ ਨਹੀ ਲੱਗ ਸਕੀ ਪਰ ਹੁਣ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ ਅਤੇ ਸਾਲ 2020 ਦੀ ਪਹਿਲੀ ਕੌਮੀ ਲੋਕ ...
ਸੀਂਗੋ ਮੰਡੀ, 26 ਅਕਤੂਬਰ (ਲੱਕਵਿਦਰ ਸ਼ਰਮਾ)- ਖੇਤੀ ਵਿਰੋਧੀ ਕਾਲੇ ਕਾਨੂੰਨਾਂ ਤੇ ਐੱਮ.ਐੱਸ.ਪੀ. ਨੂੰ ਕਾਨੂੰਨੀ ਗਾਰੰਟੀ ਦਿਵਾਉਣ ਲਈ ਖੇਤਰ ਦੇ ਪਿੰਡਾਂ ਦੇ ਕਿਸਾਨ ਇਕਜੁੱਟਤਾ ਨਾਲ ਸੰਘਰਸ਼ਾਂ ਦੀ ਜੜ ਮਜ਼ਬੂਤ ਕਰਨ ਲੱਗੇ ਹਨ ਤੇ ਉਹ ਸਵੇਰ ਵੇਲੇ ਹੀ ਭਾਕਿਯੂ ਵਲੋਂ ...
ਤਲਵੰਡੀ ਸਾਬੋ, 26 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਅੱਜ ਇੱਥੇ ਡੈਮੋਕਰੈਟਿਕ ਟੀਚਰ ਫ਼ਰੰਟ ਪੰਜਾਬ ਦੇ ਸੱਦੇ ਤੇ ਡੀ.ਟੀ.ਐੱਫ਼ ਬਲਾਕ ਤਲਵੰਡੀ ਸਾਬੋ ਵਲੋਂ ਪੰਜਾਬ ਸਰਕਾਰ ਦੁਆਰਾ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੇ ਕਦਮ ...
ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)- ਸਮੂਹ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ ਭਾਰਤੀ ਕਿਸਾਨ ਏਕਤਾ/ਸਿੱਧੂਪੁਰ ਵੱਲੋਂ ਰੇਲਵੇ ਟਰੈਕਾਂ ਨੂੰ ਸੀਲ੍ਹ ਕਰਨ ਦੀ ਲੜੀ ਹੇਠ ਨੇੜਲੇ ਪਿੰਡ ਕਣਕਵਾਲ ਵਿਖੇ ਚੱਲ ਰਹੇ ਧਰਨੇ ਦੌਰਾਨ ਮਾਲ ਗੱਡੀਆਂ ਦੀ ਢੋਆ ਢੁਆਈ ...
ਬੁਢਲਾਡਾ, 26 ਅਕਤੂਬਰ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਵਲੋਂ ਪਿਛਲੇ ਮਹੀਨੇ ਤੋਂ ਕੋਵਿਡ-19 ਦੀਆਂ ਸ਼ਰਤਾਂ 'ਚ ਢਿੱਲ ਦੇਣ ਤੋਂ ਬਾਅਦ ਮਾਸਕ ਤੇ ਸਮਾਜਿਕ ਦੂਰੀ ਦੇ ਨਿਯਮਾਂ ਤੋਂ ਅਵੇਸਲੇ ਹੋਏ ਲੋਕ ਅਨਜਾਣੇ 'ਚ ਨੱਕ ਤੇ ਗਲੇ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ...
ਮਾਨਸਾ, 26 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੇ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਹਲਕੇ ਦੇ ਵਿਧਾਇਕ ਬੁਧ ਰਾਮ ਨੇ ਦਾਅਵਾ ਕੀਤਾ ਹੈ ਕਿ 2022 'ਚ ਪੰਜਾਬ ਵਿਚ ਆਪ ਦੀ ਸਰਕਾਰ ਬਣੇਗੀ ਕਿਉਂਕਿ ਲੋਕਾਂ ਦਾ ਕਾਂਗਰਸ ਤੇ ਅਕਾਲੀ ਦਲ ਤੋਂ ਮੋਹ ਭੰਗ ਹੋ ...
ਬਰੇਟਾ, 26 ਅਕਤੂਬਰ (ਜੀਵਨ ਸ਼ਰਮਾ)- ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਬਰੇਟਾ ਦੀ ਮੀਟਿੰਗ ਹੋਈ | ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ 'ਤੇ ਖਰਾ ਨਹੀਂ ਉੱਤਰ ਰਹੀ | ਨੰਬਰਦਾਰਾਂ ਦੇ ਮਾਣ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX