ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ 30 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨਾਂ ਵਲੋਂ ਆਗੂ ਗੁਰਦੀਪ ਸਿੰਘ ਖੁਣ-ਖੁਣ, ਸਵਰਨ ਸਿੰਘ ਧੁੱਗਾ, ਉਂਕਾਰ ਸਿੰਘ ਧਾਮੀ, ਓਮ ਸਿੰਘ ਸਟਿਆਣਾ, ਦਵਿੰਦਰ ਸਿੰਘ ਕੱਕੋਂ, ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ, ਜਥੇਦਾਰ ਅਕਬਰ ਸਿੰਘ ਬੂਰੇ ਜੱਟਾਂ, ਪਰਮਿੰਦਰ ਸਿੰਘ ਲਾਚੋਵਾਲ, ਪਰਮਿੰਦਰ ਸਿੰਘ ਸੱਜਣਾ, ਜਸਵੀਰ ਸਿੰਘ ਚੱਕੋਵਾਲ ਦੀ ਅਗਵਾਈ 'ਚ ਲਾਚੋਵਾਲ ਟੋਲ ਪਲਾਜ਼ੇ 'ਤੇ ਲਗਾਇਆ ਰੋਸ ਧਰਨਾ 41ਵੇਂ ਦਿਨ ਵੀ ਲਗਾਤਾਰ ਜਾਰੀ ਰੱਖਿਆ ਗਿਆ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਨੂੰ ਘੇਰਾ ਜ਼ਰੂਰ ਪਾਇਆ ਜਾਵੇਗਾ ਤੇ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਪਹੁੰਚਣ ਲਈ ਤਿਆਰ ਹਨ | ਇਸ ਮੌਕੇ ਪਰਮਿੰਦਰ ਸਿੰਘ ਪੰਨੂੰ ਦੀ ਅਗਵਾਈ 'ਚ ਪ੍ਰਧਾਨ ਗੁਰਬਚਨ ਸਿੰਘ ਕੰਗਮਾਈ ਨੇ ਭਾਈ ਮੰਝ ਚੈਰੀਟੇਬਲ ਤੇ ਵੈੱਲਫੇਅਰ ਸੁਸਾਇਟੀ ਕੰਗਮਾਈ ਵਲੋਂ 25,000 ਰੁਪਏ ਅਤੇ ਪਿੰਡ ਧੁੱਗਾ, ਹੇਜਮਾ, ਬਡਾਲਾ ਦੇ ਕਿਸਾਨ ਭਰਾਵਾਂ ਵਲੋਂ 31,000 ਰੁਪਏ ਦਿੱਲੀ ਮਾਰਚ ਲਈ ਜਥੇਬੰਦੀ ਨੂੰ ਦਿੱਤੇ ਗਏ | ਇਸ ਮੌਕੇ ਉਂਕਾਰ ਸਿੰਘ ਧਾਮੀ, ਗੁਰਦੀਪ ਖੁਣ-ਖੁਣ, ਸਵਰਨ ਸਿੰਘ ਧੁੱਗਾ, ਓਮ ਸਿੰਘ ਸਟਿਆਣਾ, ਪਰਮਿੰਦਰ ਸਿੰਘ ਪੰਨੂੰ ਨੇ ਸਾਂਝੇ ਤੌਰ 'ਤੇ ਕਿਹਾ ਕਿ ਦਿੱਲੀ ਤਖ਼ਤ ਬਹੁਤ ਪੋਲਾ ਹੈ ਤੇ ਇਹ ਜਲਦੀ ਹਿਲ ਜਾਂਦਾ ਹੈ, ਪੰਜਾਬ ਦੇ ਕਿਸਾਨ ਬਹੁਤ ਜਲਦ ਆਪਣੀਆਂ ਮੰਗਾਂ ਮਨਵਾਉਣਗੇ, ਜੋ ਨਿਰੋਲ ਲੋਕਤੰਤਰਕ ਮੰਗਾਂ ਹਨ ਤੇ ਦੇਸ਼ ਦੇ ਲੋਕਾਂ ਦੇ ਹਿੱਤਾਂ ਵਿਚ ਹਨ | ਇਸ ਮੌਕੇ ਲੰਗਰ ਦੀ ਸੇਵਾ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਪੁਰਹੀਰਾਂ ਵਲੋਂ ਕੀਤੀ ਗਈ | ਇਸ ਮੌਕੇ ਪਰਮਜੀਤ ਸਿੰਘ ਕੋਟਲਾ, ਹਰਪ੍ਰੀਤ ਸਿੰਘ ਲਾਲੀ, ਪਰਮਿੰਦਰ ਸਿੰਘ ਲਾਚੋਵਾਲ, ਜਗਤ ਸਿੰਘ ਲਾਚੋਵਾਲ, ਗੁਰਦਿਆਲ ਸਿੰਘ ਖੁਣ ਖੁਣ, ਕਮਲਜੀਤ ਸਿੰਘ ਲਾਲੀ ਸਹੋਤਾ, ਬਲਜਿੰਦਰ ਸਿੰਘ ਸਹੋਤਾ, ਮਨਦੀਪ ਸਿੰਘ ਖ਼ਾਨਪੁਰ, ਸੁਰਜੀਤ ਸਿੰਘ ਆਲੋਵਾਲ, ਸਤਨਾਮ ਸਿੰਘ ਸੰਧਰ, ਤਰਲੋਕ ਸਿੰਘ ਮਨੀ, ਮੇਹਰ ਸਿੰਘ ਅਸਲਪੁਰ, ਹਰਵੇਲ ਸਿੰਘ ਲੰਬੜਦਾਰ, ਪਿ੍ਥੀਪਾਲ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਸਿੰਘ ਚੌਲਾਂਗ, ਬਲਬੀਰ ਸਿੰਘ ਬੱਗੇਵਾਲ, ਸੋਹਣ ਸਿੰਘ ਮੁਲਤਾਨੀ, ਨਿਰਮਲ ਸਿੰਘ ਵਡਾਲਾ, ਰਾਮ ਸਿੰਘ ਧੁੱਗਾ, ਜਗਤ ਸਿੰਘ ਲਾਚੋਵਾਲ, ਸਤਨਾਮ ਸਿੰਘ ਬੈਸਤਾਨੀ, ਅਵਤਾਰ ਸਿੰਘ ਸਰਹਾਲਾ, ਜਸਵੀਰ ਸਿੰਘ ਆਦਿ ਹਾਜ਼ਰ ਸਨ |
ਹਾਜੀਪੁਰ, 20 ਨਵੰਬਰ (ਜੋਗਿੰਦਰ ਸਿੰਘ)-ਹਾਜੀਪੁਰ ਪੁਲਿਸ ਨੇ ਦੜਾ ਸੱਟਾ ਲਗਾਉਣ ਦੇ ਦੋਸ਼ ਵਿਚ ਇਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਰਜਿੰਦਰ ਸਿੰਘ, ਸਮੇਤ ਏ.ਐੱਸ.ਆਈ. ਜਗਜੀਤ ਸਿੰਘ, ਸਿਪਾਹੀ ਰੋਹਿਤ ਮਿਨਹਾਸ ਤੇ ਹੋਮ ਗਾਰਡ ਗੁਰਬਖ਼ਸ਼ ...
ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 23 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6731, ਜਦਕਿ 1 ਮਰੀਜ਼ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 236 ਹੋ ਗਈ ਹੈ | ਇਸ ਸਬੰਧੀ ...
ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ)-ਦਲ ਖ਼ਾਲਸਾ ਨੇ ਕਿਸਾਨ ਜਥੇਬੰਦੀਆਂ ਵਲੋਂ ਵਿਵਾਦਿਤ ਖੇਤੀ ਕਾਨੂੰਨ ਵਿਰੁੱਧ ਨਰਿੰਦਰ ਮੋਦੀ ਦੀ ਸਰਕਾਰ ਨੂੰ ਘੇਰਨ ਲਈ 26 ਤੇ 27 ਨਵੰਬਰ ਨੂੰ ਦਿੱਲੀ ਚਲੋ ਦੇ ਸੱਦੇ ਦਾ ਪੂਰਨ ਰੂਪ 'ਚ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ | ...
ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)-ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਟੀਮ ਵਲੋਂ ਐੱਸ.ਐੱਮ.ਓ. ਡਾ. ਟੇਕ ਰਾਜ ਭਾਟੀਆ ਦੀ ਅਗਵਾਈ ਹੇਠ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਕੋਰੋਨਾ ਟੈੱਸਟ ਸਬੰਧੀ ਸਟਾਫ਼ ਮੈਂਬਰਾਂ ਦੇ ਨਮੂਨੇ ਲਏ ਗਏ | ਇਸ ਮੌਕੇ ਕਾਲਜ ਦੇ ...
ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ 3 ਮਹੀਨੇ ਤੋਂ ਵੀ ਪਹਿਲਾ ਵਾਪਰੇ ਧਰਮਿੰਦਰ ਕਤਲ ਕਾਂਡ ਦੀ ਫੇਸਬੁੱਕ 'ਤੇ ਜ਼ਿੰਮੇਵਾਰੀ ਲੈਣ ਵਾਲੇ ਤੇ ਕਤਲ ਕੇਸ 'ਚ ਨਾਮਜ਼ਦ ਗੁਰਜਿੰਦਰ ਸਿੰਘ ਉਰਫ਼ ਸੋਨੂੰ ਰੋਡ ਮਜ਼ਾਰੀਏ ਦੇ ਪੁਲਿਸ ਨੇ ਸਥਾਨਕ ਪੁਲਿਸ ਸਟੇਸ਼ਨ ...
ਬੀਣੇਵਾਲ, 20 ਨਵੰਬਰ (ਬੈਜ ਚੌਧਰੀ)- ਬੀਤ ਇਲਾਕੇ ਦੇ ਪਿੰਡ ਸ੍ਰੀ ਖੁਰਾਲ ਗੜ ਦੀ ਬਸਤੀ ਬਸੀ ਵਿੱਚ ਲੰਘੀ ਰਾਤ ਚੋਰਾਂ ਨੇ ਚਾਰ ਘਰਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਸੋਨੇ/ਚਾਂਦੀ ਦੇ ਗਹਿਣੇ ਤੇ ਨਗਦੀ ਲੈ ਕੇ ਫ਼ਰਾਰ ਹੋ ਗਏ | ਚੋਰੀ ਦੀ ਪਤਾ ਸਵੇਰੇ ਲੱਗਾ ਜਦ ਘਰਾਂ ਦੇ ...
ਦਸੂਹਾ, 20 ਨਵੰਬਰ (ਭੁੱਲਰ)- ਰਾਸ਼ਟਰੀ ਰਾਜ ਮਾਰਗ 'ਤੇ ਪੈਂਦੇ ਅੱਡਾ ਸ੍ਰੀ ਗਰਨਾ ਸਾਹਿਬ ਦੇ ਚੌਕ ਵਿਚ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਤੁਰੰਤ ਡਰੰਮ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਨਿੱਤ ਵਾਪਰ ਰਹੀਆਂ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ | ਇਸ ਸਬੰਧੀ ...
ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਾਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਵਿਡ 19 ਕਾਰਨ ਬੰਦ ਪਏ ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰ ...
ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕਰੀਬ 19 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਲੋਕਾਂ ਨੂੰ ...
ਭੰਗਾਲਾ, 20 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲੇਜ਼ਿਸ ਪੰਡੋਰੀ ਭਗਤ (ਹਰਸੇ ਮਾਨਸਰ) ਦੇ ਟਰੇਨਿੰਗ ਤੇ ਪਲੇਸਮੈਂਟ ਸੈੱਲ ਵਲੋਂ ਚੰਡੀਗੜ੍ਹ ਦੀ ਕਇਉ-ਸਪਾਈਡਰ ਕੰਪਨੀ ਨਾਲ ਮਿਲ ਕੇ 25 ਨਵੰਬਰ ਨੂੰ ਵਰਚੂਅਲ ਪਲੇਸਮੈਂਟ ਡਰਾਈਵ 'ਚ ਬੀ.ਸੀ.ਏ, ਐੱਮ. ...
ਹੁਸ਼ਿਆਰਪੁਰ, 20 ਨਵੰਬਰ (ਹਰਪ੍ਰੀਤ ਕੌਰ)-ਮਾਡਲ ਟਾਊਨ ਪੁਲਿਸ ਨੇ ਲਕਸ਼ਮੀ ਮਾਰਕਿਟ 'ਚ ਇਕ ਵਿਅਕਤੀ ਨੂੰ ਦੜਾ ਸੱਟਾ ਲਗਾਉਂਦੇ ਕਾਬੂ ਕੀਤਾ | ਇਸ ਦੀ ਪਛਾਣ ਜਸਵਿੰਦਰ ਪਾਲ ਵਾਸੀ ਸੁਰਾਜਾ ਮੁਹੱਲਾ ਹਰਿਆਣਾ ਵਜੋਂ ਹੋਈ | ਤਲਾਸ਼ੀ ਲੈਣ 'ਤੇ ਉਸ ਕੋਲੋਂ 3040 ਰੁਪਏ ਦੀ ਨਕਦੀ ਤੇ ...
ਤਲਵਾੜਾ, 20 ਨਵੰਬਰ (ਮਹਿਤਾ)-ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਬਲਾਕ ਤਲਵਾੜਾ ਦੇ ਕਨਵੀਨਰ ਮਨਮੋਹਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਹੋਣ ਵਾਲੀ ਪੁਰਾਣੀ ਪੈਨਸ਼ਨ ਬਹਾਲੀ ਲਈ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ | ...
ਤਲਵਾੜਾ, 20 ਨਵੰਬਰ (ਮਹਿਤਾ)-ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਸਿਹਤ ਵਿਭਾਗ ਵਲੋਂ ਪਿਛਲੇ ਦਿਨੀਂ ਕੋਰੋਨਾ ਟੈੱਸਟ ਕੀਤੇ ਗਏ ਸਨ, ਜਿਸ ਤੋਂ ਬਾਅਦ ਕੁੱਝ ਸਟਾਫ਼ ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਪਰ ਸਮੂਹ ਸਟਾਫ਼ ਤੇ ਸਮੂਹ ...
ਹੁਸ਼ਿਆਰਪੁਰ, 20 ਨਵੰਬਰ (ਨਰਿੰਦਰ ਸਿੰਘ ਬੱਡਲਾ)-ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨ ਜਾਣਬੁੱਝ ਕੇ ਪੰਜਾਬ ਦੀ ਖੇਤੀ ਤੇ ਕਿਸਾਨ ਨੂੰ ਬਰਬਾਦ ਕਰਨ ਲਈ ਬਣਾਏ ਗਏ ਹਨ | ਇਨ੍ਹਾਂ ਕਾਨੂੰਨਾਂ ਨਾਲ ਸਿੱਧਾ ਲਾਭ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾਵੇਗਾ ਤੇ ...
ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਧਿਆਪਕ ਦਲ ਪੰਜਾਬ ਵਲੋਂ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਹੱਕੀ ਤੇ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਈਸ਼ਰ ਸਿੰਘ ਮੰਝਪੁਰ ਸਰਪ੍ਰਸਤ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤਾ ...
ਪੋਜੇਵਾਲ ਸਰਾਂ, 20 ਨਵੰਬਰ (ਨਵਾਂਗਰਾਈਾ)- ਸਿੱਖਿਆ ਵਿਭਾਗ ਵਲੋਂ ਪੀ.ਈ.ਐੱਸ. ਕਾਡਰ ਦੇ 35 ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ | ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਜਾਰੀ ਹੁਕਮਾਂ ਵਿਚ ਵਰਿੰਦਰ ਕੁਮਾਰ ਜਿ.ਸਿ.ਅ. (ਐ.ਸਿ) ਨੂੰ ਜਿ.ਸਿ.ਅ. (ਸੈ.ਸਿ) ...
ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ ਤੇ ਬਿਜਲੀ ਸੋਧ ਬਿੱਲ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਗੜ੍ਹਸ਼ੰਕਰ ਵਿਖੇ ਰਿਲਾਇੰਸ ਮਾਲ ਅੱਗੇ ਲਗਾਤਾਰ ਦਿੱਤਾ ਜਾ ਰਿਹਾ ਧਰਨਾ 25ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ | ...
ਹਾਜੀਪੁਰ, 20 ਨਵੰਬਰ (ਜੋਗਿੰਦਰ ਸਿੰਘ)-ਕੋਆਪ੍ਰੇਟਿਵ ਸੁਸਾਇਟੀਆਂ ਵਿਚ ਯੂਰੀਏ ਦੀ ਘਾਟ ਦੇ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਗੇਰੇ ਦੀ ਕੋਆਪ੍ਰੇਟਿਵ ਸੁਸਾਇਟੀ ਵਿਖੇ ਵੀ ਯੂਰੀਏ ਦੀ ਆ ਰਹੀ ਘਾਟ ਦੇ ਕਾਰਨ ਕਿਸਾਨਾਂ ...
ਚੱਬੇਵਾਲ, 20 ਨਵੰਬਰ (ਥਿਆੜਾ)-ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਕੇਂਦਰ ਦੇ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਸੱਦੇ ਦੇ ਤਹਿਤ ਇਲਾਕੇ ਦੇ ਕਿਸਾਨਾਂ ਵਲੋਂ ਚੱਬੇਵਾਲ ਦੇ ਰੋਹਨ ਰਾਜਦੀਪ ਟੋਲ ਪਲਾਜ਼ਾ ਨੰਗਲ ਸ਼ਹੀਦਾਂ ...
ਮਾਹਿਲਪੁਰ, 20 ਨਵੰਬਰ (ਦੀਪਕ ਅਗਨੀਹੋਤਰੀ)-ਮਾਹਿਲਪੁਰ ਅਤੇ ਆਸ ਪਾਸ ਦੇ ਖੇਤਰਾਂ 'ਚ ਸਿਹਤ ਵਿਭਾਗ ਦੀ ਮਿਹਰਬਾਨੀ ਨਾਲ ਵੱਡੇ ਪੱਧਰ 'ਤੇ ਆਪਣੀਆਂ ਹੱਟੀਆਂ ਚਲਾ ਰਹੇ ਝੋਲਾਛਾਪ ਡੈਂਟਲ ਡਾਕਟਰਾਂ ਦੀ ਵਿੱਦਿਆ ਕਾਰਨ ਆਮ ਲੋਕ ਵੱਡੀ ਪੱਧਰ 'ਤੇ ਆਰਥਿਕ ਲੁੱਟ ਦਾ ਸ਼ਿਕਾਰ ਹੋ ...
ਮਾਹਿਲਪੁਰ 20 ਨਵੰਬਰ (ਦੀਪਕ ਅਗਨੀਹੋਤਰੀ)-ਕਿਸਾਨ ਵਿਰੋਧੀ ਕਾਨੂੰਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗਣਾ ਚਾਹੀਦਾ ਹੈ ਜਦਕਿ ਸੱਤਾਧਾਰੀ ਕਾਂਗਰਸ ਅਤੇ ਅੰਦੋਲਨ ਕਰ ਰਹੇ ਸੂਬੇ ਦੇ ਕਿਸਾਨ ਲਗਾਤਾਰ ਕੇਂਦਰੀ ਹਦਾਇਤਾਂ ਵੀ ਮੰਨ ਚੁੱਕੇ ...
ਮਾਹਿਲਪੁਰ, 20 ਨਵੰਬਰ (ਦੀਪਕ ਅਗਨੀਹੋਤਰੀ)- ਸਬ ਤਹਿਸੀਲ ਮਾਹਿਲਪੁਰ ਦੇ ਨਾਲ ਲੱਗਦੇ ਸੈਂਕੜੇ ਪਿੰਡਾਂ ਤੋਂ ਜ਼ਮੀਨਾਂ ਤੇ ਹੋਰ ਜ਼ਰੂਰੀ ਕੰਮਾਂ ਲਈ ਕੰਮ ਕਰਵਾਉਣ ਆਉਂਦੇ ਲੋਕਾਂ ਦੀ ਵੱਡੀ ਪੱਧਰ 'ਤੇ ਟਾਈਪਿਸਟਾਂ, ਵਸੀਕਾ ਨਵੀਸਾਂ, ਫ਼ੋਟੋਗਰਾਫ਼ਰਾਂ ਵਲੋਂ ਲੁੱਟ ...
ਚੌਲਾਂਗ, 20 ਨਵੰਬਰ (ਸੁਖਦੇਵ ਸਿੰਘ)-ਦੋਆਬਾ ਕਿਸਾਨ ਕਮੇਟੀ ਵਲੋਂ ਅਣਮਿਥੇ ਸਮੇਂ ਲਈ ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾ 47ਵੇਂ ਦਿਨ ਵੀ ਜਾਰੀ ਰਿਹਾ | ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ, ਬਲਵੀਰ ਸਿੰਘ ਸੋਹੀਆਂ, ਅਮਰਜੀਤ ਸਿੰਘ ਸੰਧੂ ਦੀ ਅਗਵਾਈ ...
ਹੁਸ਼ਿਆਰਪੁਰ-ਥਾਣਾ ਮਾਡਲ ਟਾਊਨ 'ਚ ਸਹਾਇਕ ਸਬ ਇੰਸਪੈਕਟਰ ਦੀਆਂ ਸੇਵਾਵਾਂ ਨਿਭਾਅ ਰਹੇ ਜਗਦੀਸ਼ ਕੁਮਾਰ ਦੇ ਪਿਤਾ ਸੇਵਾਮੁਕਤ ਡੀ.ਐਫ.ਸੀ.ਕਾਂਸਟੇਬਲ ਤਾਰਾ ਚੰਦ, ਜਿਨ੍ਹਾਂ ਦਾ ਜਨਮ 15 ਜੁਲਾਈ 1938 ਨੂੰ ਚੱਕ ਨੰਬਰ 32/66 ਪਾਕਿਸਤਾਨ ਵਿਚ ਹੋਇਆ | ਮੁੱਢਲੀ ਪੜ੍ਹਾਈ ਪਿੰਡ ਦੇ ...
ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ)- ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਸਾਂਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪਟਿਆਲਾ ਵਾਸੀ ਡਾ. ਅੰਕਿਤ ਕੁਮਾਰ (25) ਜਿਨ੍ਹਾਂ ਕੋਰੋਨਾ ਕਾਲ 'ਚ ਮਰੀਜ਼ਾਂ ਦੀ ਵੱਧ ਚੜ ਕੇ ਮਦਦ ਕੀਤੀ ਸੀ, ਦੀ ਮੌਤ ਹੋ ਜਾਣ 'ਤੇ ਦੁੱਖ ...
ਹੁਸ਼ਿਆਰਪੁਰ, 20 ਨਵੰਬਰ (ਨਰਿੰਦਰ ਸਿੰਘ ਬੱਡਲਾ)-ਸਰੋਆ ਗੋਤ ਦੇ ਜਠੇਰਿਆਂ ਦਾ ਸਾਲਾਨਾ ਭੰਡਾਰਾ 22 ਨਵੰਬਰ ਨੂੰ ਪਿੰਡ ਗੁਗਲੇਹੜ ਜ਼ਿਲ੍ਹਾ ਊਨਾ (ਹਿ:ਪ੍ਰ:) 'ਚ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ...
ਹੁਸ਼ਿਆਰਪੁਰ, 20 ਨਵੰਬਰ (ਨਰਿੰਦਰ ਸਿੰਘ ਬੱਡਲਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਸਬੰਧੀ ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੀ ਮੀਟਿੰਗ 22 ਨਵੰਬਰ ਨੂੰ ਸਵੇਰੇ 11 ਵਜੇ ਪਿੰਡ ਫੁਗਲਾਣਾ ...
ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ 'ਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ, ਸਕੱਤਰ ਡੀ.ਐਲ. ਆਨੰਦ ਦੇ ਨਿਰਦੇਸ਼ਾਂਅਤੇ ਕਾਰਜਕਾਰੀ ਪਿ੍ੰ: ਰਜਨੀਸ਼ ਖੰਨਾ ਦੀ ਦੇਖ-ਰੇਖ ਹੇਠ ਸੰਸਥਾ ਦੇ ਸਾਇੰਸ ਵਿਭਾਗਾਂ ਵਲੋਂ ...
ਗੜ੍ਹਸ਼ੰਕਰ 20 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਅੱਜ ਤੜਕਸਾਰ 4 ਕੁ ਵਜੇ ਚੰਡੀਗੜ੍ਹ ਰੋਡ 'ਤੇ ਦਿੱਲੀ ਤੋਂ ਜੰਮੂ ਨੂੰ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਟੂਰਿਸਟ ਬੱਸ ਨੰਬਰ ਯੂ.ਪੀ. 15 ਡੀ.ਟੀ.- 6532 ਸ਼ਹਿਰ ਵਿਚ ਦਾਖਲ ਹੁੰਦਿਆਂ ਹੀ ਡਿਵਾਈਡਰ 'ਤੇ ਜਾ ਚੜ੍ਹੀ | ਇਸ ਹਾਦਸੇ ...
ਹੁਸ਼ਿਆਰਪੁਰ, 20 ਨਵੰਬਰ (ਨਰਿੰਦਰ ਸਿੰਘ ਬੱਡਲਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਸਬੰਧੀ ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੀ ਮੀਟਿੰਗ 22 ਨਵੰਬਰ ਨੂੰ ਸਵੇਰੇ 11 ਵਜੇ ਪਿੰਡ ਫੁਗਲਾਣਾ ...
ਦਸੂਹਾ, 20 ਨਵੰਬਰ (ਭੁੱਲਰ)-ਅੱਜ ਦਸੂਹਾ ਵਿਖੇ ਨਵੇਂ ਆਏ ਐੱਸ. ਐੱਚ. ਓ. ਰਜਿੰਦਰ ਸਿੰਘ ਨੇ ਚਾਰਜ ਸੰਭਾਲ ਲਿਆ ਹੈ | ਉਹ ਚੱਬੇਵਾਲ ਤੋਂ ਬਦਲ ਕੇ ਇੱਥੇ ਐਸ.ਐਚ.ਓ. ਗੁਰਦੇਵ ਸਿੰਘ ਦੀ ਜਗ੍ਹਾ 'ਤੇ ਆਏ ਹਨ | ਉਨ੍ਹਾਂ ਦਾ ਇੱਥੇ ਪਹੁੰਚਣ 'ਤੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX