ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਲਾਵਾਰਿਸ ਤੇ ਬੇਸਹਾਰਾ ਬੱਚਿਆਂ ਦੀ ਭਲਾਈ ਲਈ ਯਤਨਸ਼ੀਲ ਐੱਸ.ਜੀ.ਬੀ ਇੰਟਰਨੈਸ਼ਨਲ ਫਾਊਾਡੇਸ਼ਨ ਧਾਮ ਤਲਵੰਡੀ ਖੁਰਦ (ਲੁਧਿ:) ਦੀ ਲੜਕੀ ਮਮਤਾ ਦੇ ਵਿਆਹ ਸਮੇਂ ਭੁਪਿੰਦਰ ਸਿੰਘ ਲੁਧਿਆਣਾ ਨਾਲ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਅਨੰਦ ਕਾਰਜ ਦੀ ਪਵਿੱਤਰ ਰਸਮ ਬਾਅਦ ਹੋਰ ਰਸਮਾਂ ਬਾਲ ਘਰ ਧਾਮ ਤਲਵੰਡੀ ਖੁਰਦ ਵਿਖੇ ਹੋਈਆਂ | ਬਾਲ ਘਰ ਅੰਦਰ ਸਵਾਮੀ ਸ਼ੰਕਰਾ ਨੰਦ ਨੇ ਅਚਾਰੀਆ ਸ੍ਰੀ ਗਰੀਬਦਾਸ ਦੀ ਅੰਮਿ੍ਤਮਈ ਬਾਣੀ ਪੜ੍ਹਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਇਸਤਰੀ ਪੱਖ ਦੀ ਜੋਰਦਾਰ ਵਕਾਲਤ ਵਾਲਾ ਹੈ | ਉਨ੍ਹਾਂ ਕਿਹਾ ਕਿ ਇਸਤਰੀ ਜਿਨ੍ਹੀ ਮਰਜੀ ਪਛੜੀ ਰਹੀ ਹੋਵੇ, ਉਸ ਦਾ ਵਿਕਾਸ ਲਾਜ਼ਮੀ 'ਤੇ ਨਿਸ਼ਚਿਤ ਹੈ | ਇਨ੍ਹਾਂ ਰਸਮਾਂ ਸਮੇਂ ਬਾਲ ਘਰ ਉਚੇਚਾ ਪਹੁੰਚੇ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਸਵਾਮੀ ਸ਼ੰਕਰਾ ਨੰਦ ਦੀ ਸਰਪ੍ਰਸਤੀ ਹੇਠ ਬਾਲ ਘਰ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ, ਜੋ ਲਾਵਾਰਿਸ ਬੱਚਿਆਂ ਲਈ ਦਿਨ-ਰਾਤ ਇਕ ਕਰ ਰਹੇ ਹਨ | ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਮੇਜਰ ਸਿੰਘ ਮੁੱਲਾਂਪੁਰ, ਹਰਜੀਤ ਸਿੰਘ ਨਾਗਰਾ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਨਿਧੜਕ ਸਿੰਘ ਬਰਾੜ, ਸੇਵਾ ਮੁਕਤ ਡੀ.ਜੀ.ਪੀ ਡੀ.ਆਰ ਭੱਟੀ, ਏ.ਐੱਸ ਹੀਰੋ ਵਾਲੇ ਗੁਰਿੰਦਰ ਸਿੰਘ ਸਿੱਧੂ, ਰਜਿੰਦਰ ਜੈਨ, ਪਿ੍ੰਸੀਪਲ ਨਰੇਸ਼ ਵਰਮਾ, ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਸਵਾਮੀ ਓਮਾ ਨੰਦ ਧਾਮ ਤਲਵੰਡੀ, ਆੜ੍ਹਤੀ ਸੇਵਾ ਸਿੰਘ ਖੇਲਾ, ਸਰਪੰਚ ਦਰਸ਼ਨ ਸਿੰਘ ਤਲਵੰਡੀ, ਅਭਿਨਵ ਸਿੰਗਲਾ ਸਟੇਸ਼ਨ ਡਾਇਰੈਕਟਰ ਲੁਧਿਆਣਾ, ਸਿਮਰ ਸਿੰਘ ਕੁਹਾੜਾ, ਐਡਵੋਕੇਟ ਸੁਰੇਸ਼ ਕਟਾਰੀਆ, ਕੁਲਵਿੰਦਰ ਸਿੰਘ ਡਾਂਗੋ, ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਾਡੇਸ਼ਨ ਲਈ ਪ੍ਰਬੰਧਕੀ ਪ੍ਰਧਾਨ ਜਸਬੀਰ ਕੌਰ, ਸਕੱਤਰ ਕੁਲਦੀਪ ਸਿੰਘ ਮਾਨ, ਏਕਮਦੀਪ ਕੌਰ ਗਰੇਵਾਲ, ਬਲਦੇਵ ਚਾਂਦਪੁਰੀ, ਸਰਪੰਚ ਹਰਬੰਸ ਸਿੰਘ ਖੰਜਰਵਾਲ, ਮਨਿੰਦਰ ਸਿੰਘ ਮਾਜਰੀ, ਅਸ਼ਵਨੀ ਕੁਮਾਰ ਭਸੀਨ, ਡਾ: ਕਿ੍ਸ਼ਨ ਅਚਾਰੀਆ ਸਰਹਿੰਦ, ਹੋਰ ਮੌਜੂਦ ਸਨ |
ਐੱਸ.ਜੀ.ਬੀ ਬਾਲ ਘਰ ਤਲਵੰਡੀ ਖੁਰਦ ਦੀ ਧੀ ਮਮਤਾ ਅਤੇ ਭੁਪਿੰਦਰ ਸਿੰਘ ਦੇ ਵਿਆਹ ਮੌਕੇ ਜੋੜੀ ਨੂੰ ਆਸ਼ੀਰਵਾਦ ਦਿੰਦੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨਾਲ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਹਰਜੀਤ ਸਿੰਘ ਨਾਗਰਾ, ਮੇਜਰ ਸਿੰਘ ਮੁੱਲਾਂਪੁਰ, ਨਿਧੱੜਕ ਸਿੰਘ ਬਰਾੜ, ਸਵਾਮੀ ਓਮਾ ਨੰਦ, ਸੇਵਾ ਸਿੰਘ ਖੇਲਾ ਅਤੇ ਹੋਰ | ਤਸਵੀਰ: ਕਿ੍ਪਾਲ ਹੰਬੜਾਂ
ਹਠੂਰ, 20 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਦੇ ਉੱਘੇ ਸਮਾਜ ਸੇਵੀ ਗੋਇਲ ਪਰਿਵਾਰ ਵਲੋਂ ਓ.ਪੀ. ਫਿਲਿੰਗ ਸਟੇਸ਼ਨ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਉੱਘੇ ਸਮਾਜ ਸੇਵੀ ਪਿ੍ੰ: ਸਰਪੰਚ ਗੁਰਮੁਖ ਸਿੰਘ ਸੰਧੂ ਨੇ ਰੀਬਨ ਕੱਟ ਕੇ ਕੀਤਾ | ਮਾਰਕੀਟ ਕਮੇਟੀ ...
ਜਗਰਾਉਂ, 20 ਨਵੰਬਰ (ਜੋਗਿੰਦਰ ਸਿੰਘ)-ਪਿੰਡ ਸੇਖਦੌਲਤ ਵਿਖੇ ਗੁਰੂਸਰ ਕਾਉਂਕੇ ਤੋਂ ਨਸ਼ਿਆਂ ਖ਼ਿਲਾਫ਼ ਮਿਤੀ 21 ਮਾਰਚ ਨੂੰ ਕੱਢੇ ਜਾ ਰਹੇ ਮਾਰਚ ਦੀ ਲਾਮਬੰਦੀ ਲਈ ਇਕ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਪੁੱਜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮਾਸਟਰ ਸੁਖਦੇਵ ...
ਹਠੂਰ, 20 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਲੱਗੇ ਕਿਸਾਨ ਸੰਘਰਸ਼ ਮੋਰਚੇ ਦੌਰਾਨ ਹੁਣ 26-27 ਨਵੰਬਰ ਨੂੰ ਦਿੱਲੀ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਵਿਚ ਹਰ ਤਰ੍ਹਾਂ ਦੀ ...
ਰਾਏਕੋਟ, 20 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਇਕ ਨਵੀਂ ਪਾਰਟੀ ਬਣਾਈ ਗਈ ਹੈ, ਜਿਸ ਦਾ ਮਿਸ਼ਨ ਹੈ ਪੰਜਾਬ ਦੇ ਲੋਕਾਂ ਨੂੰ ਜਗਾਉਣਾ | ਇਸ ਪਾਰਟੀ ਦੀ ਸ਼ੁਰੂਆਤ 20 ਨਵੰਬਰ 2020 ਨੂੰ ਦੁਨੀਆ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੇ ਚਰਨ ...
ਜਗਰਾਉਂ, 20 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸੁਤੰਤਰਤਾ ਸੈਲਾਨੀ ਸਵਰਗਵਾਸੀ ਦਿਆ ਚੰਦ ਜੈਨ ਦੀ ਯਾਦ ਵਿਚ ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਕੈਂਪ 22 ਨਵੰਬਰ ਐਤਵਾਰ ਨੂੰ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਮਲ ...
ਹਲਵਾਰਾ, 20 ਨਵੰਬਰ (ਭਗਵਾਨ ਢਿੱਲੋਂ)-ਹਰੀ ਸਿੰਘ ਦਿਲਬਰ ਯਾਦਗਾਰੀ ਕਲਾ ਮੰਚ ਲਲਤੋਂ ਕਲਾਂ ਦੇ ਜਨਰਲ ਸਕੱਤਰ ਸ਼ਾਇਰ ਤਰਚੋਲਨ ਝਾਂਡੇ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਮਰਹੂਮ ਹਰੀ ਸਿੰਘ ਦਿਲਬਰ ਯਾਦਗਾਰੀ ਸਾਹਿਤਕ ਸਮਾਗਮ 22 ਨਵੰਬਰ ਦਿਨ ਐਤਵਾਰ ਨੂੰ ...
ਭੂੰਦੜੀ, 20 ਨਵੰਬਰ (ਕੁਲਦੀਪ ਸਿੰਘ ਮਾਨ)-ਉੱਘੇ ਸਮਾਜ ਸੇਵਕ ਤੇ ਪ੍ਰਵਾਸੀ ਭਾਰਤੀ ਕੁਲਦੀਪ ਸਿੰਘ ਭੱਠਾਧੂਹਾ ਕੈਨੇਡਾ, ਗੁਰਦੀਪ ਸਿੰਘ ਅਤੇ ਲਖਵਿੰਦਰ ਸਿੰਘ ਮਨੀਲਾ ਦੇ ਮਾਤਾ ਸਰਦਾਰਨੀ ਕਰਮਜੀਤ ਕੌਰ ਪਤਨੀ ਸਵ. ਨਾਹਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ...
ਲੋਹਟਬੱਦੀ, 20 ਨਵੰਬਰ (ਕੁਲਵਿੰਦਰ ਸਿੰਘ ਡਾਂਗੋ)-ਸੰਤ ਬਾਬਾ ਧਿਆਨ ਸਿੰਘ ਅਤੇ ਸੰਤ ਬਾਬਾ ਚੰਨਣ ਸਿੰਘ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਵਿਖੇ ਕੋਵਿਡ-19 ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਮੁੱਖ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ...
ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਦੀ ਕੈਲਪੁਰ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਕੈਲਪੁਰ-ਬੜੈਚ ਦੇ ਪ੍ਰਬੰਧਕੀ ਪ੍ਰਧਾਨ ਕੁਲਦੀਪ ਸਿੰਘ ਔਲਖ ਅਤੇ ਸਭਾ ਦੇ ਮੈਂਬਰਾਨ ਵਲੋਂ ਸਾਲ ਭਰ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਪ੍ਰਮਾਤਮਾ ਦੇ ...
ਕਲੱਬ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਅਤੇ ਹੋਰ ਪਿੰਡ ਵਾਸੀ ਅਤੇ (ਸੱਜੇ) ਨਾਜਾਇਜ਼ ਤੌਰ 'ਤੇ ਪੁੱਟੇ ਗਏ ਦਰੱਖਤਾਂ ਦੀ ਤਸਵੀਰ | ਤਸਵੀਰਾਂ: ਬਲਵਿੰਦਰ ਸਿੰਘ ਲਿੱਤਰ
ਪੜਤਾਲ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-ਬੀ.ਡੀ.ਪੀ.ਓ. ਰਾਏਕੋਟ
ਰਾਏਕੋਟ, 20 ਨਵੰਬਰ ...
ਰਾਏਕੋਟ, 20 ਨਵੰਬਰ (ਸੁਸ਼ੀਲ)-ਸੰਸਦ ਮੈਂਬਰ ਡਾ: ਅਮਰ ਸਿੰਘ ਵਲੋਂ ਰਾਏਕੋਟ ਹਲਕੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ, ਇਹ ਵਿਚਾਰ ਯੂਥ ਆਗੂ ਕਾਮਿਲ ਬੋਪਾਰਾਏ ਵਲੋਂ ਕਰੀਬੀ ਪਿੰਡ ਬੱਸੀਆਂ ਵਿਖੇ ਇਕ ਸਮਾਗਮ ਦੌਰਾਨ ...
ਚੌਾਕੀਮਾਨ, 20 ਨਵੰਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਬਣੇ ਟੋਲ ਪਲਾਜ਼ਾ 'ਤੇ 49ਵੇਂ ਦਿਨ ਵੀ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਧਰਨਾ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਹਰਕੇਵਲ ਸਿੰਘ ਈਸੇਵਾਲ, ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਪ੍ਰਧਾਨ ...
ਹਠੂਰ, 20 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਦੇਹੜਕਾ ਵਿਖੇ ਵਿਸ਼ਾਲ ਨਗਰ ਕੀਰਤਨ 22 ਨਵੰਬਰ ਨੂੰ ਸਜਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਸਮਾਜ ਸੇਵਾ ...
*ਕੈਪਟਨ ਸੰਦੀਪ ਸਿੰਘ ਸੰਧੂ ਨੇ ਭਰੋਸਾ ਦਿੱਤਾ ਕਿ ਪਾਰਟੀ 'ਚ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਜੋਧਾਂ, 20 ਨਵੰਬਰ (ਗੁਰਵਿੰਦਰ ਸਿੰਘ ਹੈਪੀ)-ਵਿਧਾਨ ਸਭਾ ਹਲਕਾ ਦਾਖਾ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਕੈਪਟਨ ਸੰਦੀਪ ਸਿੰਘ ...
ਮੱੁਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਬਿਜਲੀ ਉਪ ਮੰਡਲ ਬੁਢੇਲ ਦੇ ਗਰਿੱਡ ਸੁਧਾਰ ਦੁਆਰਾ ਆਪਣੇ ਘਰੇਲੂ ਖ਼ਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੌਰਾਨ ਸ਼ਾਮ 4:30 ਤੋਂ ਰਾਤ 9:30 ਵਜੇ ਤੱਕ ਨਿੱਤ ਦੇ ਪਾਵਰਕੱਟ ਤੋਂ ਪੀੜ੍ਹਤ ਲੋਕਾਂ ਨੇ ਅੱਜ ਕਿਸਾਨ ...
ਹੰਬੜਾਂ, 20 ਨਵੰਬਰ (ਜਗਦੀਸ਼ ਸਿੰਘ ਗਿੱਲ)-ਕਸਬਾ ਹੰਬੜਾਂ ਵਿਖੇ ਮਾਂ ਭਗਵਤੀ ਮੰਦਿਰ ਨਜ਼ਦੀਕ ਚੱਕ ਕਲਾਂ ਰੋਡ 'ਤੇ ਮਾਂ ਦੁਰਗਾ ਪੂਜਾ ਅਤੇ ਛਠ ਪੂਜਾ ਸੇਵਾ ਸੁਸਾਇਟੀ ਵਲੋਂ ਛਠ ਪੂਜਾ ਮਨਾਉਣ ਦਾ ਆਰੰਭ ਬੜੀ ਧੂਮਧਾਮ ਨਾਲ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX