ਬਟਾਲਾ, 20 ਨਵੰਬਰ (ਕਾਹਲੋਂ)- ਅੰਮਿ੍ਤਸਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੋਂ ਬਟਾਲਾ ਸ਼ਹਿਰ ਵਿਚ ਐਾਟਰੀ ਪੁਆਇੰਟਾਂ 'ਤੇ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ | ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰ੍ਰਾਜੈਕਟ ਡਾਇਰੈਕਟਰ ਸੁਨੀਲ ਯਾਦਵ ਨੇ ਆਪਣੀ ਟੀਮ ਸਮੇਤ ਬਟਾਲਾ ਸ਼ਹਿਰ ਦੇ ਐਾਟਰੀ ਪੁਆਇੰਟਾਂ ਦਾ ਨਿਰੀਖਣ ਕੀਤਾ | ਇਸ ਮੌਕੇ ਪੰਜਾਬ ਪੁਲਿਸ ਦੇ ਐੱਸ.ਪੀ., ਲੋਕ ਨਿਰਮਾਣ ਵਿਭਾਗ ਦੇ ਐੱਸ.ਈ. ਰਾਜੀਵ ਸੈਣੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ | ਅੰਮਿ੍ਤਸਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਬਲੈਕ ਸਪਾਟਸ ਦਾ ਨਿਰੀਖਣ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਸੁਨੀਲ ਯਾਦਵ ਨੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੂੰ ਭਰੋਸਾ ਦਿੱਤਾ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬਟਾਲਾ, ਧਾਰੀਵਾਲ, ਗੁਰਦਾਸਪੁਰ ਅਤੇ ਦੀਨਾਨਗਰ ਦੇ ਐਾਟਰੀ ਪੁਆਇੰਟਾਂ ਦਾ ਇਸ ਢੰਗ ਨਾਲ ਰੀ-ਡਿਜ਼ਾਇਨ ਕੀਤਾ ਜਾਵੇਗਾ ਤਾਂ ਕਿ ਇਥੇ ਦੁਬਾਰਾ ਕੋਈ ਸੜਕ ਹਾਦਸਾ ਨਾ ਵਾਪਰੇ | ਇਸ ਸਬੰਧੀ ਬਹੁਤ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਸ੍ਰੀ ਯਾਦਵ ਨੇ ਸ. ਚੀਮਾ ਨੂੰ ਦੱਸਿਆ ਕਿ ਜਿਨ੍ਹਾਂ ਚਿਰ ਰੀ-ਡਿਜ਼ਾਇਨ ਦਾ ਕੰਮ ਮੁਕੰਮਲ ਨਹੀਂ ਹੁੰਦਾ, ਓਨਾ ਚਿਰ ਸੜਕ ਦੇ ਕਿਨਾਰਿਆਂ 'ਤੇ ਰਾਹਗੀਰਾਂ ਨੂੰ ਸਾਵਧਾਨ ਕਰਦੇ ਸਾਈਨ ਬੋਰਡ, ਸੜਕ 'ਤੇ ਰੋਡ ਸੇਫਟੀ ਸਾਈਨ ਬੋਰਡ ਲਗਾਉਣ ਦੇ ਨਾਲ ਸੜਕ ਵਿਚਲੇ ਡਿਵਾਈਡਰ ਵਿਚ ਉੱਘੇ ਘਾਹ-ਬੂਟੀ ਨੂੰ ਖਤਮ ਕਰਨ ਅਤੇ ਸੜਕ ਕਿਨਾਰੇ ਉੱਘੇ ਰੁੱਖ ਜੋ ਰਾਹਗੀਰਾਂ ਨੂੰ ਓਹਲਾ ਕਰਦੇ ਹਨ, ਦੀ ਕਟਾਈ ਕੀਤੀ ਜਾਵੇਗੀ | ਚੇਅਰਮੈਨ ਚੀਮਾ ਨੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਵੀ ਦਿੱਤੇ ਤੇ ਨਾਲ ਹੀ ਡੀ.ਸੀ. ਗੁਰਦਾਸਪੁਰ ਨਾਲ ਟੈਲੀ-ਕਾਨਫਰੰਸ ਕੀਤੀ | ਸ: ਚੀਮਾ ਨੇ ਕਿਹਾ ਕਿ ਰੀ-ਡਿਜ਼ਾਇਨਿੰਗ ਦੇ ਕੰਮ ਦਾ ਰੀਵਿਊ ਕਰਨ ਲਈ ਹਰ ਹਫ਼ਤੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਸਬੰਧਿਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇ | ਇਹ ਮਸਲਾ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਤੇ ਇਸ ਵਿਚ ਕੋਈ ਢਿੱਲ-ਮੱਠ ਜਾਂ ਅਣਗਿਹਲੀ ਨਾ ਵਰਤੀ ਜਾਵੇ | ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਸ. ਚੀਮਾ ਨੂੰ ਭਰੋਸਾ ਦਿੱਤਾ ਕਿ ਇਸ 'ਤੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ |
ਗੁਰਦਾਸਪੁਰ, 20 ਨਵੰਬਰ (ਸੁਖਵੀਰ ਸਿੰਘ ਸੈਣੀ)- ਅੱਜ ਜ਼ਿਲ੍ਹੇ ਅੰਦਰ 15 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਡਾ: ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 195974 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਟੈਸਟ ਕੀਤੇ ਗਏ ...
ਧਾਰੀਵਾਲ, 20 ਨਵੰਬਰ (ਸਵਰਨ ਸਿੰਘ, ਰਮੇਸ ਨੰਦਾ, ਜੇਮਸ ਨਾਹਰ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਨੂੰਨ ਅਤੇ ਪੰਜਾਬ ਸਰਕਾਰ ਵਲੋਂ ਪੈਨਸ਼ਨਾਂ ਕੱਟ ਕੇ ਲੋਕਾਂ ਨੂੰ ਨੋਟਿਸ ਭੇਜਣ ਤੇ ਕੈਬਨਿਟ ਮੰਤਰੀ ਧਰਮਸੋਤ ਵਲੋਂ ਗਰੀਬ ਬੱਚਿਆਂ ਦੇ ਵਜੀਫਿਆਂ ਵਿਚ ...
ਬਟਾਲਾ, 20 ਨਵੰਬਰ (ਕਾਹਲੋਂ)-ਸਥਾਨਕ ਲਾਲ ਬਾਗ ਮੁਹੱਲਾ ਵਿਖੇ ਸਥਿਤ ਲਾਲ ਕੋਠੀ ਵਿਖੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਕੋਰ ਕਮੇਟੀ ਮੈਂਬਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਅਕਾਲੀ ਦਲ ਆਗੂਆਂ ਨਾਲ ਮੀਟਿੰਗ ਕੀਤੀ | ਇਸ ...
ਦੀਨਾਨਗਰ, 20 ਨਵੰਬਰ (ਜਸਬੀਰ ਸਿੰਘ ਸੰਧੂ)-ਦੀਨਾਨਗਰ ਨੈਸ਼ਨਲ ਹਾਈਵੇ 'ਤੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਦੀਨਾਨਗਰ ਦੇ ਪਿੰਡ ਉਦੀਪੁਰ ਦਾ ਨਿਵਾਸੀ ਪੂਰਨ ਚੰਦ ਜੋ ਗੁਰਦਾਸਪੁਰ ਸਬਜ਼ੀ ਮੰਡੀ ਵਿਚ ਪੱਲੇਦਾਰੀ ਦਾ ...
ਬਟਾਲਾ, 20 ਨਵੰਬਰ (ਕਾਹਲੋਂ)-ਬੇਸ਼ੱਕ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਯੂਰੀਆ ਖ਼ਾਦ ਦੀ ਹੋ ਰਹੀ ਬਲੈਕ ਨੂੰ ਰੋਕਣ ਦੇ ਲਈ ਖ਼ਾਦ ਡੀਲਰਾਂ ਦੇ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਕਾਦੀਆਂ ਸ਼ਹਿਰ ਦੇ ...
ਅੱਚਲ ਸਾਹਿਬ, 20 ਨਵੰਬਰ (ਗੁਰਮੀਤ ਸਿੰਘ)-ਬਟਾਲਾ-ਜਲੰਧਰ ਰੋਡ ਸਥਿਤ ਨੇੜੇ ਰੰਗੜ ਨੰਗਲ ਕੋਲ ਇਕ ਸੜਕ ਹਾਦਸੇ 'ਚ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਸਿਮਰਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਵੀਲਾ ਬੱਜੂ ਜੋ ...
ਵਡਾਲਾ ਗ੍ਰੰਥੀਆਂ/ਡੇਅਰੀਵਾਲ ਦਰੋਗਾ, 20 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ, ਹਰਦੀਪ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਬਟਾਲਾ ਵਿਚ ਪੈਂਦੇ ਪਿੰਡ ਠੀਕਰੀਵਾਲ ਸਰਾਂ ਦੀ ਗ੍ਰਾਮ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਰ ਕੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ...
ਦੋਰਾਂਗਲਾ, 20 ਨਵੰਬਰ (ਚੱਕਰਾਜਾ) - ਹਲਕਾ ਦੀਨਾਨਗਰ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਹਲਕੇ ਦੇ ਪਿੰਡ ਮੁਲਤਾਨੀ, ਨੀਵਾਂ ਧਕਾਲਾ, ਗਾਹਲੜੀ, ਮੁਗ਼ਲਾਣੀ ਚੱਕ ਤੇ ਬਾਊਪੁਰ ਜੱਟਾਂ ਵਿਖੇ ਸ਼ਿਕਾਇਤ ਨਿਵਾਰਨ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ...
ਗੁਰਦਾਸਪੁਰ, 20 ਨਵੰਬਰ (ਭਾਗਦੀਪ ਸਿੰਘ ਗੋਰਾਇਆ)- ਇਕ-ਦੂਜੇ ਨੂੰ ਮਾਖੌਲ ਕਰਨ 'ਤੇ ਬਹਿਸਬਾਜ਼ੀ ਕਾਰਨ ਹੋਏ ਝਗੜੇ ਵਿਚ ਦੋ ਵਿਅਕਤੀਆਂ ਨੰੂ ਜ਼ਖ਼ਮੀ ਕਰਨ 'ਤੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਸਦਰ ਵਿਖੇ ਮਹਿਕਪ੍ਰੀਤ ਸਿੰਘ ਪੁੱਤਰ ...
ਦੋਰਾਂਗਲਾ, 20 ਨਵੰਬਰ (ਚੱਕਰਾਜਾ) -ਪੁਲਿਸ ਥਾਣਾ ਦੋਰਾਂਗਲਾ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਔਰਤ ਨੰੂ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪੁਲਿਸ ਅਨੁਸਾਰ ਏ. ਐਸ. ਆਈ. ਤਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕਰ ਰਹੇ ਸਨ ਕਿ ਇਸੇ ਦੌਰਾਨ ਕਿਸੇ ...
ਗੁਰਦਾਸਪੁਰ, 20 ਨਵੰਬਰ (ਗੁਰਪ੍ਰਤਾਪ ਸਿੰਘ)-ਬਿ੍ਟਿਸ਼ ਗਲੋਬਲ ਕੰਸਲਟੈਂਸੀ ਦੇ ਐਮ.ਡੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੀ.ਡੀ. ਆਈਲੈਟਸ ਕਮਜ਼ੋਰ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ | ਉਨ੍ਹਾਂ ਦੀ ਸੰਸਥਾ ਵਲੋਂ ਪਹਿਲੀ ਵਾਰ ਗੁਰਦਾਸਪੁਰ ਅੰਦਰ ਸੀ.ਡੀ. ਆਈਲੈਟਸ ...
ਗੁਰਦਾਸਪੁਰ, 20 ਨਵੰਬਰ (ਆਰਿਫ਼) -ਗੋਲਡਨ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਬੀ.ਐਡ. ਚੌਥੇ ਸਮੈਸਟਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਨਤੀਜੇ 'ਚੋਂ ਯੂਨੀਵਰਸਿਟੀ ਪੱਧਰ 'ਤੇ 16 ਪੁਜੀਸ਼ਨਾਂ ਹਾਸਲ ਕੀਤੀਆਂ ਹਨ | ਇਸ ਸਬੰਧੀ ਚੇਅਰਮੈਨ ਡਾ: ਮੋਹਿਤ ...
ਗੁਰਦਾਸਪੁਰ, 20 ਨਵੰਬਰ (ਆਰਿਫ਼)-ਸਕੂਲ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖਿਆ ਅਧਿਕਾਰੀਆਂ ਵਲੋਂ ਵੱਖ-ਵੱਖ ਸਕੂਲਾਂ ਦਾ ਪੇ੍ਰਰਨਾਤਮਕ ਦੌਰਾ ਕਰਕੇ ਸਕੂਲਾਂ ਵਿਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ...
ਘੁਮਾਣ, 20 ਨਵੰਬਰ (ਬੰਮਰਾਹ)-ਵਾਤਾਵਰਨ ਨੂੰ ਸਾਫ਼ ਰੱਖ ਕੇ ਹੀ ਇਹ ਸਿ੍ਸ਼ਟੀ ਨੂੰ ਬਚਾਇਆ ਜਾ ਸਕਦਾ ਹੈ | ਇਹ ਪ੍ਰਗਟਾਵਾ ਬਾਬਾ ਸੁਖਦੇਵ ਸਿੰਘ ਬੇਦੀ 16ਵੀਂ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਰਬਾਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਨੇ ਵਾਤਾਵਰਨ ...
ਭੈਣੀ ਮੀਆਂ ਖਾਂ, 20 ਨਵੰਬਰ (ਜਸਬੀਰ ਸਿੰਘ)- ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਨਾਨੋਵਾਲ ਖੁਰਦ ਦੇ ਕਿਸਾਨ ਨੇ ਹਿਸਾਰ ਤੋਂ ਯੂਰੀਆ ਖਾਦ ਲਿਆਂਦੀ ਤਾਂ ਇਸ ਦੀ ਭਿਣਖ ਪੁਲਿਸ ਨੂੰ ਲੱਗ ਗਈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੱਡੀ 'ਚ ਲੱਦੀ ਖਾਦ ਜ਼ਬਤ ਕਰਨੀ ਚਾਹੀ ਤਾਂ ਹਲਕੇ ...
ਬਟਾਲਾ, 20 ਨਵੰਬਰ (ਕਾਹਲੋਂ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਮਿਲਾਵਟੀ ਵਸਤਾਂ ਤੋਂ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕ ਮੁਹਿੰਮ ਤਹਿਤ ਅੱਜ ਬਟਾਲਾ ਵਾਸੀਆਂ ਨੂੰ ...
ਵਡਾਲਾ ਬਾਂਗਰ, 20 ਨਵੰਬਰ (ਭੁੰਬਲੀ)-ਸੂਬੇਦਾਰ ਮੇਜਰ ਬਸੰਤ ਸਿੰਘ ਅਰਲੀਭੰਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਬਕਾ ਫ਼ੌਜੀਆਂ ਦੀ ਇਕ ਜ਼ਰੂਰੀ ਮੀਟਿੰਗ 22 ਨਵੰਬਰ ਨੂੰ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਰੋਡ ਤਾਰਾਗੜ੍ਹ ਵਿਖੇ ਹੋ ਰਹੀ ਹੈ, ਜਿਸ ਵਿਚ ਸਾ: ...
ਅੱਚਲ ਸਾਹਿਬ, 20 ਨਵੰਬਰ (ਗੁਰਮੀਤ ਸਿੰਘ)-ਆੜ੍ਹਤੀ ਤੇ ਸਾਬਕਾ ਸਰਪੰਚ ਰਜਵੰਤ ਸਿੰਘ ਭੁੱਲਰ ਤੇ ਗੁਰਮੁਖ ਸਿੰਘ ਭੁੱਲਰ ਦੇ ਮਾਤਾ ਸਵਿੰਦਰ ਕੌਰ ਨਮਿਤ ਉਨ੍ਹਾਂ ਦੇ ਗ੍ਰਹਿ ਪਿੰਡ ਬਾਸਰਪੁਰਾ 'ਚ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ | ਅਖੰਡ ਪਾਠ ਦੇ ਭੋਗ ਉਪਰੰਤ ...
ਕਾਲਾ ਅਫਗਾਨਾ, 20 ਨਵੰਬਰ (ਅਵਤਾਰ ਸਿੰਘ ਰੰਧਾਵਾ)-ਇਲਾਕੇ ਦੀ ਸਨਮਾਨਯੋਗ ਸ਼ਖ਼ਸੀਅਤ ਭਾਈ ਪ੍ਰਭਦਿਆਲ ਸਿੰਘ (ਯੂ.ਐਸ.ਏ.) ਵਿਦਿਆਰਥੀ ਦਮਦਮੀ ਟਕਸਾਲ ਦੇ ਪਿਤਾ ਗ੍ਰੰਥੀ ਭਾਈ ਸਤਨਾਮ ਸਿੰਘ ਮੁਰੀਦਕੇ ਨਮਿਤ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਮੁਰੀਦਕੇ ਵਿਖੇ ...
ਬਟਾਲਾ, 20 ਨਵੰਬਰ (ਕਾਹਲੋਂ)- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸ੍ਰੀ ਅਚਲੇਸ਼ਵਰ ਧਾਮ ਦੀ ਨੌਵੀਂ ਵਾਲੇ ਦਿਨ 23 ਨਵੰਬਰ ਨੂੰ ਉਪ ਮੰਡਲ ਬਟਾਲਾ ਵਿਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ ...
ਵਡਾਲਾ ਗ੍ਰੰਥੀਆਂ, 20 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਸ਼੍ਰੋਮਣੀ ਅਕਾਲੀ ਦਲ ਯੂਥ ਦੇ ਸਰਕਲ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਮੁਖ ਸਿੰਘ ਬਹਾਦਰਪੁਰ ਦੇ ਤਾਇਆ ਭੋਲਾ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ | ਪਾਠ ਦੇ ਭੋਗ ਤੇ ਅੰਤਿਮ ਅਰਦਾਸ ਉਪਰੰਤ ਗੁਰਦੁਆਰਾ ...
ਪਠਾਨਕੋਟ, 20 ਨਵੰਬਰ (ਸੰਧੂ)-22 ਨਵੰਬਰ ਨੂੰ ਰਾਤ ਸਾਢੇ 6 ਵਜੇ ਤੋਂ ਸਾਢੇ 9 ਵਜੇ ਤੱਕ ਗੁਰੁਦਆਰਾ ਸਿੰਘ ਸਭਾ ਮਾਡਲ ਟਾਊਨ ਪਠਾਨਕੋਟ ਵਿਖੇ ਕਰਵਾਏ ਜਾਣ ਵਾਲੇ ਮਹਾਨ ਕੀਰਤਨ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ਜਾਣਕਾਰੀ ਗੁਰਦੁਆਰਾ ਸਾਹਿਬ ਦੀ ...
ਧਾਰਕਲਾਂ, 20 ਨਵੰਬਰ (ਨਰੇਸ਼ ਪਠਾਨੀਆ)-ਧਾਰਕਲਾਂ ਦੇ ਪਿੰਡ ਦੁਨੇਰਾ ਵਿਖੇ ਖੇਤੀਬਾੜੀ ਵਿਭਾਗ ਦੇ ਉਪ ਨਿਰੀਖਕ ਅਮਨਦੀਪ ਅਤੇ ਕੁਲਵਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਲਈ ਭੇਜੇ ਗਏ, ਸਬਸਿਡੀ ਅਧੀਨ ਕਣਕ ਦੇ ਉੱਨਤ ਬੀਜ ਵੰਡੇ | ਜੀ.ਓ.ਜੀ. ਦੇ ਬਲਾਕ ਪ੍ਰਧਾਨ ...
ਪਠਾਨਕੋਟ, 20 ਨਵੰਬਰ (ਆਸ਼ੀਸ਼ ਸ਼ਰਮਾ)- ਪਠਾਨਕੋਟ ਵਿਚ ਕੋਰੋਨਾ ਨੇ ਇਕ ਵਾਰ ਫਿਰ ਰਫ਼ਤਾਰ ਫੜੀ ਹੈ | ਸਿਹਤ ਵਿਭਾਗ ਦੀ ਰਿਪੋਰਟ ਮੁਤਾਬਿਕ ਅੱਜ 61 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿਸ ਦੀ ਪੁਸ਼ਟੀ ਐਸ.ਐਮ.ਓ. ਡਾ: ਭੁਪਿੰਦਰ ਸਿੰਘ ਨੇ ਕੀਤੀ | ਅੱਜ 14 ਹੋਰ ...
ਪਠਾਨਕੋਟ, 20 ਨਵੰਬਰ (ਸੰਧੂ)- ਸਰਬੱਤ ਖਾਲਸਾ ਸੰਸਥਾ ਪਠਾਨਕੋਟ ਵਲੋਂ ਹਫ਼ਤਾਵਰੀ ਸਮਾਗਮ ਗੁਰਦੁਆਰਾ ਸਿੰਘ ਸਭਾ ਅਬਰੋਲ ਨਗਰ ਵਿਖੇ 22 ਨਵੰਬਰ ਨੂੰ ਸਵੇਰੇ 8 ਤੋਂ 9 ਵਜੇ ਤੱਕ ਹੋਵੇਗਾ | ਉਕਤ ਜਾਣਕਾਰੀ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਮੀਰਪੁਰੀ ਨੇ ...
ਪਠਾਨਕੋਟ, 20 ਨਵੰਬਰ (ਸੰਧੂ)-ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗੀ ਡੋਰਕ ਮਲਟੀਮੀਡੀਆ ਪ੍ਰਾਈਵੇਟ ਲਿਮਟਿਡ ਵਲੋਂ ਦਯਾਨੰਦ ਵੈਦਿਕ ਹਾਈ ਸਕੂਲ ਸਰਨਾ ਪਠਾਨਕੋਟ ਵਿਚ 18 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨਾਂ ਲਈ 4 ਮਹੀਨੇ ਦਾ ਮੁਫ਼ਤ ਕੋਰਸ ਕਰਵਾਇਆ ਜਾ ਰਿਹਾ ਹੈ | ਇਹ ...
ਡਮਟਾਲ, 20 ਨਵੰਬਰ (ਰਾਕੇਸ਼ ਕੁਮਾਰ)-ਥਾਣਾ ਨੂਰਪੁਰ ਅਧੀਨ ਪੈਂਦੀ ਨੂਰਪੁਰ ਪੁਲਿਸ ਨੇ ਕਰਨਜੀਤ ਨਿਵਾਸੀ ਬੁਗਲ ਬਧਾਨੀ ਤੇ ਰਵਿੰਦਰ ਕੁਮਾਰ ਨਿਵਾਸੀ ਸੁਜਾਨਪੁਰ ਜ਼ਿਲ੍ਹਾ ਪਠਾਨਕੋਟ ਪੰਜਾਬ ਕੋਲੋਂ ਨੂਰਪੁਰ ਵਿਖੇ ਛਤਰੌਲੀ ਨਾਮਕ ਜਗ੍ਹਾ 'ਤੇ 130.59 ਗ੍ਰਾਮ ਚਿੱਟਾ ਬਰਾਮਦ ...
ਪਠਾਨਕੋਟ, 20 ਨਵੰਬਰ (ਸੰਧੂ)-ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ 'ਆਵਾਸ ਦਿਵਸ' ਮਨਾਇਆ ਗਿਆ | ਇਸ ਸਮਾਰੋਹ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ...
ਪਠਾਨਕੋਟ, 20 ਨਵੰਬਰ (ਸੰਧੂ) ਨੈਸ਼ਨਲ ਲੀਗਲ ਸਰਵਿਸਿਜ ਅਥਾਰਿਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 12 ਦਸੰਬਰ ਨੂੰ ਲੱਗ ਰਹੀਂ ਨੈਸ਼ਨਲ ਲੋਕ ਅਦਾਲਤ ਸਬੰਧੀ ਕੰਵਲਜੀਤ ਸਿੰਘ ਬਾਜਵਾ ਜ਼ਿਲ੍ਹਾ ਤੇ ਸੈਸ਼ਨ ...
ਪਠਾਨਕੋਟ 20 ਨਵੰਬਰ (ਸੰਧੂ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਸੰਯਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਤ ਸ਼ਡਿਊਲ ਅਨੁਸਾਰ ਯੋਗਤਾ ਮਿਤੀ 01.01.2021 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX