ਤਾਜਾ ਖ਼ਬਰਾਂ


ਕੌਮਾਂਤਰੀ ਮਹਿਲਾ ਦਿਵਸ ‘ਤੇ ਬੀਬੀ ਜਗੀਰ ਕੌਰ ਵੱਲੋਂ ਔਰਤਾਂ ਨੂੰ ਮੁਬਾਰਕਬਾਦ
. . .  6 minutes ago
ਅੰਮ੍ਰਿਤਸਰ, 8 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਔਰਤਾਂ ਨੂੰ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਸੰਦੇਸ਼ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਂਜ ਅਜਿਹਾ ਕੋਈ ਦਿਹਾੜਾ ...
ਭਾਰਤ ਦੀ ਵਿਭਿੰਨਤਾ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਸਾਨੂੰ ਆਰ. ਐਸ. ਐਸ. ਵਿਰੁੱਧ ਲੜਨਾ ਪਏਗਾ- ਰਾਹੁਲ ਗਾਂਧੀ
. . .  28 minutes ago
ਨਵੀਂ ਦਿੱਲੀ, 8 ਮਾਰਚ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਯੂਥ ਕਾਂਗਰਸ ਦੇ ਲੋਕਾਂ ਕੌਮੀ ਮੁੱਦਿਆਂ 'ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਆਰ. ਐਸ. ਐਸ. ਨੂੰ ਵੀ ਜੰਮ ਕੇ ਘੇਰਿਆ...
ਕੈਪਟਨ ਨੇ ਬੀ. ਸੀ. ਸੀ. ਆਈ. ਨੂੰ ਲਿਖੀ ਚਿੱਠੀ, ਆਈ. ਪੀ. ਐਲ. ਮੁਹਾਲੀ 'ਚ ਕਰਾਉਣ ਦੀ ਕੀਤੀ ਮੰਗ
. . .  42 minutes ago
ਚੰਡੀਗੜ੍ਹ, 8 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀ. ਸੀ. ਸੀ. ਆਈ. ਨੂੰ ਚਿੱਠੀ ਲਿਖ ਕੇ ਆਈ. ਪੀ. ਐਲ. ਦੇ ਮੈਚ 'ਚ ਮੁਹਾਲੀ 'ਚ ਵੀ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ...
ਬਜਟ ਤੋਂ ਨਾਖ਼ੁਸ਼ ਕਰਮਚਾਰੀਆਂ ਨੇ ਪਠਾਨਕੋਟ 'ਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
. . .  about 1 hour ago
ਪਠਾਨਕੋਟ, 8 ਮਾਰਚ (ਚੌਹਾਨ)- ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਫ਼ਰੰਟ ਜ਼ਿਲ੍ਹਾ ਪਠਾਨਕੋਟ ਵਲੋਂ ਸੂਬਾ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਤੋਂ ਨਾਖ਼ੁਸ਼ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ...
ਮੋਗਾ 'ਚ ਅਕਾਲੀ ਦਲ ਨੇ ਹਲਕਾ ਇੰਚਾਰਜ ਮੱਖਣ ਸਿੰਘ ਬਰਾੜ ਦੀ ਅਗਵਾਈ ਹੇਠ ਲਾਇਆ ਧਰਨਾ
. . .  about 1 hour ago
ਮੋਗਾ, 8 ਮਾਰਚ (ਗੁਰਤੇਜ ਸਿੰਘ ਬੱਬੀ)- ਅੱਜ ਸਮੁੱਚੇ ਪੰਜਾਬ ਅੰਦਰ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਜਵਾਬ ਮੰਗਦਾ ਪੰਜਾਬ ਲੜੀ ਤਹਿਤ...
ਬਜਟ ਤੋਂ ਨਾਖ਼ੁਸ਼ ਮੁਲਾਜ਼ਮਾਂ ਨੇ ਫੂਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ
. . .  about 1 hour ago
ਅੰਮ੍ਰਿਤਸਰ, 8 ਮਾਰਚ (ਜਸਵੰਤ ਸਿੰਘ ਜੱਸ)- ਪੰਜਾਬ ਐਂਡ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਫ਼ੈਸਲੇ ਅਨੁਸਾਰ ਡੀ. ਸੀ. ਅੰਮ੍ਰਿਤਸਰ ਦੇ ਸਾਹਮਣੇ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਤਰਨਦੀਪ ਸਿੰਘ...
ਬਾਘਾ ਪੁਰਾਣਾ : ਜਥੇਦਾਰ ਤੀਰਥ ਮਾਹਲਾ ਦੀ ਅਗਵਾਈ ਹੇਠ ਅਕਾਲੀਆਂ ਨੇ ਐਸ. ਡੀ. ਐਮ. ਦਫ਼ਤਰ ਅੱਗੇ ਲਗਾਇਆ ਧਰਨਾ
. . .  about 1 hour ago
ਬਾਘਾ ਪੁਰਾਣਾ, 8 ਮਾਰਚ (ਬਲਰਾਜ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੈਟਰੋਲ-ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ, ਵਧ ਰਹੀ ਮਹਿੰਗਾਈ...
ਦਿੜ੍ਹਬਾ ਵਿਖੇ ਮਹਿਲਾ ਪੰਚ ਦੀ ਬੱਸ ਹੇਠ ਆਉਣ ਨਾਲ ਮੌਤ
. . .  about 2 hours ago
ਦਿੜ੍ਹਬਾ ਮੰਡੀ (ਸੰਗਰੂਰ), 8 ਮਾਰਚ (ਹਰਬੰਸ ਸਿੰਘ ਛਾਜਲੀ)- ਮਹਿਲਾ ਦਿਵਸ ਮੌਕੇ ਦਿੜ੍ਹਬਾ ਸ਼ਹਿਰ ਦੇ ਬੱਸ ਅੱਡੇ 'ਤੇ ਪੀ. ਆਰ. ਟੀ. ਸੀ. ਬੱਸ ਹੇਠ ਆਉਣ ਨਾਲ ਪਿੰਡ ਲਾਡਬਨਜਾਰਾ ਖ਼ੁਰਦ ਮਹਿਲਾ...
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਲੋਕਾਂ ਦਾ ਜਿਊਣਾ ਹੋਇਆ ਦੁੱਭਰ- ਸੂਬਾ ਸਿੰਘ ਬਾਦਲ
. . .  about 2 hours ago
ਜੈਤੋ, 8 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਵਰਕਰਾਂ ਵਲੋਂ ਅੱਜ ਕੇਂਦਰ ਦੀ ਭਾਜਪਾ ਅਤੇ...
ਮਲੋਟ 'ਚ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ 'ਚ ਲਾਇਆ ਧਰਨਾ
. . .  about 2 hours ago
ਮਲੋਟ, 8 ਮਾਰਚ (ਪਾਟਿਲ)- ਪੰਜਾਬ ਸਰਕਾਰ ਵਿਰੁੱਧ ਅੱਜ ਲਾਏ ਜਾ ਰਹੇ ਧਰਨਿਆਂ ਦੇ ਮੱਦੇਨਜ਼ਰ ਮਲੋਟ (ਸ੍ਰੀ ਮੁਕਤਸਰ ਸਾਹਿਬ) 'ਚ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ...
ਲੰਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਧਰਨਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਦਲ ਦੇ...
ਪੁਲਿਸ ਨੇ ਬੱਸ 'ਚ ਲੱਦੇ ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰ ਅਧਿਆਪਕ
. . .  about 2 hours ago
ਪਟਿਆਲਾ, 8 ਮਾਰਚ (ਧਰਮਿੰਦਰ ਸਿੰਘ ਸਿੱਧੂ)- ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਵਲੋਂ ਡਾਂਗਾਂ ਵਰਾਏ ਜਾਣ ਤੋਂ ਬਾਅਦ ਬੱਸਾਂ ਵਿਚ ਲੱਦਿਆ ਗਿਆ। ਬੇਰੁਜ਼ਗਾਰ ਈ. ਟੀ. ਟੀ. ਟੈੱਟ...
ਸਿੰਘੂ ਬਾਰਡਰ ’ਤੇ ਮਨਾਇਆ ਜਾ ਰਿਹੈ ਕੌਮਾਂਤਰੀ ਮਹਿਲਾ ਦਿਵਸ
. . .  about 3 hours ago
ਸਿੰਘੂ ਬਾਰਡਰ, 8 ਮਾਰਚ - ਸਿੰਘੂ ਬਾਰਡਰ ’ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਇੱਥੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ...
ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਹਲਕਾ ਪੂਰਬੀ ਦੇ ਅਕਾਲੀ ਵਰਕਰਾਂ ਗੋਲਡਨ ਗੇਟ ਤੇ ਲਾਇਆ ਧਰਨਾ
. . .  about 3 hours ago
ਸੁਲਤਾਨਵਿੰਡ, 8 ਮਾਰਚ (ਗੁਰਨਾਮ ਸਿੰਘ ਬੁੱਟਰ) - ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਹਲਕਾ ਪੂਰਬੀ ਦੇ ਆਗੂ ਅਤੇ ਸਮੂਹ ਅਕਾਲੀ ਵਰਕਰਾਂ ਵੱਲੋਂ ਨਿਊ ਅੰਮ੍ਰਿਤਸਰ ਦੇ ਗੋਲਡਨ ਗੇਟ...
ਪੰਜਾਬ ਦੇ ਸਿਰ ਵਧ ਰਹੇ ਕਰਜ਼ੇ ਨੂੰ ਲੈ ਕੇ ਕਾਂਗਰਸੀਆਂ ਕੀਤਾ ਭਾਜਪਾ ਦੇ ਸੂਬਾ ਪ੍ਰਧਾਨ ਦੇ ਘਰ ਦਾ ਘਿਰਾਓ
. . .  about 3 hours ago
ਪਠਾਨਕੋਟ, 8 ਮਾਰਚ (ਸੰਧੂ)- ਪੰਜਾਬ ਦੇ ਸਿਰ ਵਧ ਰਹੇ ਕਰਜ਼ੇ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਵਲੋਂ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਸੰਜੀਵ ਬੈਂਸ ਦੀ ਅਗਵਾਈ 'ਚ ਭਾਜਪਾ ਦੇ ਸੂਬਾ...
ਬੱਸਾਂ 'ਚ ਮੁਫ਼ਤ ਸਫ਼ਰ ਸਮੇਤ ਹੋਰਨਾਂ ਸਹੂਲਤਾਂ ਦੇ ਐਲਾਨ ਤੋਂ ਬਾਅਦ ਮਹਿਲਾਵਾਂ 'ਚ ਖ਼ੁਸ਼ੀ ਦੀ ਲਹਿਰ
. . .  about 3 hours ago
ਅਜਨਾਲਾ, 8 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਬਜਟ ਦੌਰਾਨ ਸੂਬੇ ਭਰ ਦੀਆਂ ਮਹਿਲਾਵਾਂ ਨੂੰ ਮਹਿਲਾ...
ਪੜ੍ਹੋ, ਪੰਜਾਬ ਸਰਕਾਰ ਨੇ ਬਜਟ 2021-22 'ਚ ਕੀਤੇ ਕਿਹੜੇ-ਕਿਹੜੇ ਐਲਾਨ
. . .  about 4 hours ago
ਪੜ੍ਹੋ, ਪੰਜਾਬ ਸਰਕਾਰ ਨੇ ਬਜਟ 2021-22 'ਚ ਕੀਤੇ ਕਿਹੜੇ-ਕਿਹੜੇ ਐਲਾਨ...................
ਅੰਮ੍ਰਿਤਸਰ ’ਚ ਧਰਨਾ
. . .  about 4 hours ago
ਅੰਮ੍ਰਿਤਸਰ, 8 ਮਾਰਚ (ਜਸਵੰਤ ਸਿੰਘ ਜੱਸ) - ਅੱਜ ਸੰਯੁਕਤ ਕਿਸਾਨ ਮੋਰਚਾ (ਭਾਰਤ ) ਦੇ ਸੱਦੇ ਤੇ ਵੱਖ ਵੱਖ ਥਾਈਂ ਨਾਰੀ ਮੁਕਤੀ ਅੰਤਰਰਾਸ਼ਟਰੀ ਦਿਹਾੜੇ ’ਤੇ ਕਾਲੇ ਕਾਨੂੰਨ ਰੱਦ ਕਰਨ, ਐਮ.ਐਸ.ਪੀ. ਨੂੰ ਕਾਨੂੰਨੀ...
ਖਜ਼ਾਨਾ ਮੰਤਰੀ ਵਲੋਂ ਬਜਟ ਪੇਸ਼ ਕਰਨ ਤੋਂ ਬਾਅਦ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ
. . .  about 4 hours ago
ਚੰਡੀਗੜ੍ਹ, 8 ਮਾਰਚ - ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਦਾ ਸੰਬੋਧਨ ਮੁਕੰਮਲ ਕਰ ਲਿਆ ਹੈ ਤੇ ਉਹ ਪ੍ਰੈਸ ਕਾਨਫਰੰਸ...
ਸੁਲਤਾਨਪੁਰ ਲੋਧੀ 'ਚ ਅਕਾਲੀ ਵਰਕਰਾਂ ਵਲੋਂ ਧਰਨਾ
. . .  about 4 hours ago
ਸੁਲਤਾਨਪੁਰ ਲੋਧੀ , 8 ਮਾਰਚ (ਲਾਡੀ, ਹੈਪੀ, ਥਿੰਦ) - ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਅਤੇ ਕਿਸਾਨ ਮਾਰੂ ਨੀਤੀਆਂ ਦੇ ਖ਼ਿਲਾਫ਼ ਸਾਬਕਾ ਖ਼ਜ਼ਾਨਾ ਮੰਤਰੀ ਡਾ ਉਪਿੰਦਰਜੀਤ ਕੌਰ ਦੀ ਅਗਵਾਈ...
ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਵਿਸ਼ਾਲ ਧਰਨਾ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਕੈਪਟਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ...
ਖਜ਼ਾਨਾ ਮੰਤਰੀ ਨੇ ਬਜਟ ਦਾ ਸੰਬੋਧਨ ਕੀਤਾ ਮੁਕੰਮਲ, ਆਪਣੇ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਕੀਤਾ ਧੰਨਵਾਦ
. . .  about 5 hours ago
ਚੰਡੀਗੜ੍ਹ, 8 ਮਾਰਚ (ਵਿਕਰਮਜੀਤ ਸਿੰਘ ਮਾਨ) - ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਦਾ ਸੰਬੋਧਨ ਮੁਕੰਮਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ...
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਭਲਕੇ 9 ਮਾਰਚ ਸਵੇਰੇ 10 ਵਜੇ ਤੱਕ ਲਈ ਮੁਲਤਵੀ
. . .  about 5 hours ago
ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਮੁਅੱਤਲੀ ਨੂੰ ਕੀਤਾ ਖ਼ਤਮ, ਬਜਟ ਇਜਲਾਸ ਦੀ ਰਹਿੰਦੀ ਕਾਰਵਾਈ 'ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
. . .  about 5 hours ago
ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਮੁਅੱਤਲੀ ਨੂੰ ਕੀਤਾ ਖ਼ਤਮ, ਬਜਟ ਇਜਲਾਸ ਦੀ ਰਹਿੰਦੀ ਕਾਰਵਾਈ 'ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ......
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਮੰਗਦਾ ਹਿਸਾਬ ਮੁਹਿੰਮ ਤਹਿਤ ਗੁਰੂ ਹਰ ਸਹਾਏ 'ਚ ਵਿਸ਼ਾਲ ਧਰਨਾ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਿਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਫਾਜ਼ਿਲਕਾ / ਅਬੋਹਰ

ਪਿਛਲੇ 4 ਸਾਲਾਂ ਤੋਂ ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲਾ ਸੰਦੀਪ ਸਹਾਰਨ ਹੋਰਨਾਂ ਕਿਸਾਨਾਂ ਲਈ ਬਣਿਆ ਮਿਸਾਲ

ਬੱਲੂਆਣਾ, 20 ਨਵੰਬਰ (ਸੁਖਜੀਤ ਸਿੰਘ ਬਰਾੜ)-ਵਿਧਾਨ ਸਭਾ ਹਲਕਾ ਬੱਲੂਆਣਾ ਅਧੀਨ ਪੈਂਦੇ ਪਿੰਡ ਰੇਹੁੜਿਆਂ ਵਾਲੀ ਦਾ ਸੰਦੀਪ ਸਹਾਰਨ 31 ਸਾਲਾ ਨੌਜਵਾਨ ਅੱਜ ਦੇ ਸਮੇਂ ਲਈ ਮਿਸਾਲ ਬਣ ਗਿਆ ਹੈ | ਇਹ ਨੌਜਵਾਨ ਕਿਸਾਨ ਗਰੈਜੂਏਟ ਦੀ ਪੜ੍ਹਾਈ ਕਰਨ ਤੋਂ ਬਾਅਦ ਪਿਛਲੇ 6 ਸਾਲਾਂ ਤੋਂ ਹੀ ਖ਼ੁਦ ਖੇਤੀ ਕਰ ਰਿਹਾ ਹੈ | ਪਿਛਲੇ ਕੁੱਝ ਸਮੇਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ-ਨਾਲ ਕਣਕ ਦੀ ਨਾੜ ਨੂੰ ਵੀ ਅੱਗ ਲਗਾਉਣ ਦਾ ਆਮ ਰੁਝਾਨ ਸੀ ਪਰ ਇਸ ਨੌਜਵਾਨ ਨੇ ਕੁੱਝ ਅਲੱਗ ਕਰਨ ਦੇ ਯਤਨ ਕੀਤੇ | ਪਿਛਲੇ 3 ਸਾਲਾਂ ਤੋਂ ਇਸ ਕਿਸਾਨ ਨੇ ਕਿਸਾਨ ਖੇਤੀਬਾੜੀ ਵਿਭਾਗ ਦੇ ਕੈਂਪਾਂ ਵਿਚ ਸ਼ਮੂਲੀਅਤ ਕਰਨ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਦਿਆਂ ਇਸ ਦੀ ਸਾਂਭ-ਸੰਭਾਲ ਕਰਨ ਨੂੰ ਪਹਿਲ ਦਿੱਤੀ | ਨੌਜਵਾਨ ਕਿਸਾਨ ਸੰਦੀਪ ਕਹਿਣਾ ਹੈ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਮਦਦ ਨਾਲ ਖੇਤ ਵਿਚ ਕਣਕ ਦੀ ਬਿਜਾਈ ਕਰਨ ਲੱਗਾ ਜਿਸ ਨਾਲ ਫ਼ਸਲ ਵਿਚ 2 ਤੋਂ 3 ਕੁਇੰਟਲ ਝਾੜ ਦਾ ਵਾਧਾ ਵੀ ਹੋਇਆ | ਕਿਸਾਨ ਨੇ ਦੱਸਿਆ ਕਿ ਉਸ ਨੂੰ ਰਸਾਇਣਿਕ ਖਾਦਾਂ ਦੀ ਵੀ ਘੱਟ ਲੋੜ ਪੈਂਦੀ ਹੈ | ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਆ ਹੋਇਆ ਹੈ ਅਤੇ ਇਹ ਮਹਿਕਮੇ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ | ਉਨ੍ਹਾਂ ਦੂਜੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਪਰਾਲੀ ਨੂੰ ਆਧੁਨਿਕ ਸੰਦਾਂ ਨਾਲ ਖੇਤ ਵਿਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਜਾਵੇ | ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਦੀ ਸਿਹਤ ਅਤੇ ਇਨਸਾਨੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿਚ ਸਹਿਯੋਗ ਕੀਤਾ ਜਾਵੇ |

ਦਸਤਖ਼ਤ ਮੁਹਿੰਮ ਚਲਾ ਕੇ ਬਾਲ ਅਧਿਕਾਰਾਂ ਬਾਰੇ ਕੀਤਾ ਜਾਗਰੂਕ

ਫ਼ਾਜ਼ਿਲਕਾ, 20 ਨਵੰਬਰ (ਦਵਿੰਦਰ ਪਾਲ ਸਿੰਘ)-ਚਾਈਲਡ ਲਾਈਨ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਬੱਚਿਆਂ ਦੀ ਸੁਰੱਖਿਆ ਦੇ ਲਈ ਬਾਲ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦੀ ਸ਼ੁਰੂਆਤ ਸਿਟੀ ਥਾਣਾ ਮੁਖੀ ਬਚਨ ਸਿੰਘ ਨੇ ਕੀਤੀ | ...

ਪੂਰੀ ਖ਼ਬਰ »

ਪਾਵਰਕਾਮ ਦੇ ਖ਼ਪਤਕਾਰਾਂ ਵੱਲ ਸਬ ਡਵੀਜ਼ਨ ਦਾ 7 ਕਰੋੜ ਰੁਪਏ ਬਕਾਇਆ

ਮੰਡੀ ਲਾਧੂਕਾ, 20 ਨਵੰਬਰ (ਰਾਕੇਸ਼ ਛਾਬੜਾ)-ਪਾਵਰਕਾਮ ਦੀ ਡਵੀਜ਼ਨ ਨਾਲ ਸਬੰਧਤ ਘਰੇਲੂ ਅਤੇ ਵਪਾਰਕ ਖਪਤਕਾਰਾਂ ਵੱਲ ਪਾਵਰਕਾਮ ਦਾ ਤਕਰੀਬਨ 7 ਕਰੋੜ ਰੁਪਏ ਬਕਾਇਆ ਖੜ੍ਹਾ ਹੈ | ਸਿਰਫ਼ ਮੰਡੀ ਨਾਲ ਸਬੰਧਤ ਖ਼ਪਤਕਾਰਾਂ ਵੱਲ ਪਾਵਰਕਾਮ ਦਾ 35 ਲੱਖ ਰੁਪਏ ਬਕਾਇਆ ਖੜ੍ਹਾ ਹੈ | ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦਾ ਜਨਮ ਦਿਵਸ ਮਨਾਇਆ

ਅਬੋਹਰ, 20 ਨਵੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਮੰਡੀ ਨੰਬਰ 1 ਵਿਚ ਸਥਿਤ ਕਾਂਗਰਸ ਦਫ਼ਤਰ ਵਿਖੇ ਕਾਂਗਰਸੀ ਵਰਕਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀਮਤੀ ਇੰਦਰਾ ਗਾਂਧੀ ਦਾ 103ਵਾਂ ਜਨਮ ਦਿਵਸ ਮਨਾਇਆ | ਇਸ ਮੌਕੇ ਹਾਜ਼ਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ...

ਪੂਰੀ ਖ਼ਬਰ »

ਸ਼ਹਿਰ 'ਚ ਵੱਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਰੋਕਣ ਵਿਚ ਸਰਕਾਰ ਤੇ ਪ੍ਰਸ਼ਾਸਨ ਅਸਫਲ ਸਾਬਤ-ਅਸ਼ੋਕ ਅਨੇਜਾ

ਜਲਾਲਾਬਾਦ, 20 ਨਵੰਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਸ਼ਹਿਰ ਅੰਦਰ ਦਿਨ ਦਿਹਾੜੇ ਹੋ ਰਹੀਆਂ ਚੋਰੀਆਂ, ਡਕੈਤੀਆਂ ਕਾਰਨ ਸ਼ਹਿਰਵਾਸੀਆਂ ਵਿਚ ਡਰ ਤੇ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਅਸ਼ੋਕ ਅਨੇਜਾ ਜ਼ਿਲ੍ਹਾ ਸ਼ਹਿਰੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਚ ਵੈਬੀਨਾਰ ਅੱਜ

ਅਬੋਹਰ, 20 ਨਵੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਵਰਤਮਾਨ ਕਿਸਾਨੀ ਸੰਕਟ ਨੂੰ ਸੰਦਰਭ 'ਚ ਰਖਦਿਆਂ ਇਕ ਵਿਸ਼ੇਸ਼ ਨੈਸ਼ਨਲ ਵੈਬੀਨਾਰ 21 ਨਵੰਬਰ ਨੂੰ ਸਵੇਰੇ 10:30 ਵਜੇ ਕੀਤਾ ਜਾ ਰਿਹਾ ਹੈ | ਇਸ ਵੈਬੀਨਾਰ ...

ਪੂਰੀ ਖ਼ਬਰ »

ਨਾਜਾਇਜ਼ ਪਿਸਟਲ ਸਣੇ ਇਕ ਵਿਅਕਤੀ ਕਾਬੂ

ਬੱਲੂਆਣਾ, 20 ਨਵੰਬਰ (ਸੁਖਜੀਤ ਸਿੰਘ ਬਰਾੜ)-ਇਲਾਕੇ ਅਧੀਨ ਪੈਂਦੇ ਥਾਣਾ ਬਹਾਵਵਾਲਾ ਪੁਲਿਸ ਵਲੋਂ ਇਕ ਵਿਅਕਤੀ ਨੂੰ ਇਕ ਦੇਸੀ ਕੱਟਾ ਪਿਸਟਲ ਅਤੇ 2 ਜਿੰਦਾ ਰੌਾਦ 32 ਬੋਰ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ ਜਦ ਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋ ਗਿਆ | ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਿਸ਼ਾਲ ਦੇ ਕੈਂਪ 'ਚ ਕੀਤੀ 120 ਲੋਕਾਂ ਦੀ ਜਾਂਚ

ਫ਼ਾਜ਼ਿਲਕਾ, 20 ਨਵੰਬਰ(ਦਵਿੰਦਰ ਪਾਲ ਸਿੰਘ)-ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ 22 ਨਵੰਬਰ ਤੱਕ ਲਗਾਏ ਜਾ ਰਹੇ ਸ਼ੂਗਰ ਜਾਂਚ ਕੈਂਪ ਵਿਚ ਰੋਜ਼ਾਨਾ 100 ਤੋਂ 120 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਜਾਣਕਾਰੀ ਦਿੰਦਿਆਂ ਕਲੱਬ ...

ਪੂਰੀ ਖ਼ਬਰ »

ਅਮਰਪੁਰਾ ਸਕੂਲ 'ਚ ਜਾਗਰੂਕਤਾ ਸੈਮੀਨਾਰ ਲਗਾਇਆ

ਬੱਲੂਆਣਾ, 20 ਨਵੰਬਰ (ਸੁਖਜੀਤ ਸਿੰਘ ਬਰਾੜ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਪੁਰਾ ਵਿਖੇ ਸਿਹਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਐਸ.ਸੀ. ਬਹਾਵਵਾਲਾ ਦੇ ਬੀ.ਈ.ਈ. ਮਨਬੀਰ ਸਿੰਘ ਨੇ ਦੱਸਿਆ ਕਿ ਸਕੂਲ ਦੇ ...

ਪੂਰੀ ਖ਼ਬਰ »

29 ਨੂੰ ਸੁਲੇਮਾਨਕੀ ਬਾਰਡਰ ਵਿਖੇ ਬਾਰਡਰ ਖੁੱਲ੍ਹਵਾਉਣ ਨੂੰ ਲੈ ਕੇ ਕੀਤੀ ਜਾਵੇਗੀ ਅਰਦਾਸ-ਜਸਕਰਨ ਸਿੰਘ

ਅਬੋਹਰ,20 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਸ਼ੁਰੂ ਤੋਂ ਹੀ ਪਾਕਿਸਤਾਨ ਨਾਲ ਲੱਗਦੇ ਬਾਰਡਰ ਵਪਾਰਕ ਪੱਖ ਤੋਂ ਖੁਲ੍ਹਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਮੰਗ ਦੀ ਆਵਾਜ਼ ਨੂੰ ਹਮੇਸ਼ਾ ਪਾਰਟੀ ਦੇ ਪ੍ਰਧਾਨ ਸਿਮਰਨਜੀਤ ...

ਪੂਰੀ ਖ਼ਬਰ »

ਅਬੋਹਰ 'ਚੋਂ ਲੰਘਦੀ ਮਲੂਕਪੁਰਾ ਮਾਈਨਰ ਵਿਚ ਪਿਆ 150 ਫੁੱਟ ਪਾੜ

ਅਬੋਹਰ, 20 ਨਵੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਹਨੂੰਮਾਨਗੜ੍ਹ ਰੋਡ ਤੋਂ ਲੰਘਦੀ ਮਲੂਕਪੁਰਾ ਮਾਈਨਰ ਵਿਚ ਅੱਜ ਪਾੜ ਪੈ ਗਿਆ ਜਿਸ ਦੇ ਕਾਰਨ ਆਸ-ਪਾਸ ਦੀਆਂ ਢਾਣੀਆਂ, ਬੀ.ਐਸ.ਐਫ. ਦਾ ਏਰੀਆ ਅਤੇ ਨਾਲ ਲੱਗਦੇ ਸਕੂਲ ਤੋਂ ਇਲਾਵਾ ਲਗਭਗ 50 ਏਕੜ ਤੋਂ ਜ਼ਿਆਦਾ ਖੇਤਾਂ ਵਿਚ ਨਹਿਰ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਾਜ਼ਿਲਕਾ 'ਚ ਕੋਰੋਨਾ ਦੇ 12 ਨਵੇਂ ਕੇਸ ਆਏ

ਫ਼ਾਜ਼ਿਲਕਾ, 20 ਨਵੰਬਰ(ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਅੱਜ 28 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ ਹਨ, ਜਦੋਂਕਿ ਜ਼ਿਲ੍ਹੇ ਵਿਚ ਕੋਰੋਨਾ ਨਾਲ 12 ਵਿਅਕਤੀ ਹੋਰ ਪੀੜਤ ਹੋ ਗਏ ਹਨ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ...

ਪੂਰੀ ਖ਼ਬਰ »

ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ

ਖੂਈਆਂ ਸਰਵਰ, 20 ਨਵੰਬਰ (ਵਿਵੇਕ ਹੂੜੀਆ)-ਨਜ਼ਦੀਕੀ ਪਿੰਡ ਸੱਪਾਂ ਵਾਲੀ ਵਿਖੇ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਇਕ ਦੀ ਹਾਲਤ ਨੂੰ ਗੰਭੀਰ ...

ਪੂਰੀ ਖ਼ਬਰ »

ਡੀ. ਐਸ. ਪੀ. ਜਲਾਲਾਬਾਦ ਦਾ ਕਾਮਰੇਡਾਂ ਨੇ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ

ਜਲਾਲਾਬਾਦ, 20 ਨਵੰਬਰ (ਜਤਿੰਦਰ ਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ 'ਤੇ ਹੋਏ ਹਮਲੇ ਵਿਚ ਡੀ ਐੱਸ ਪੀ ਜਲਾਲਾਬਾਦ ਵਲ਼ੋਂ ਆਪਣੀ ਰਿਪੋਰਟ ਅੰਦਰ ਨਾਮਜ਼ਦ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਥਾਣੇ ਦਾ ਦੌਰਾ ਕਰ ਕੇ ਬੱਚਿਆਂ ਨੇ ਅਧਿਕਾਰੀਆਂ ਨੂੰ ਲਗਾਏ ਸੁਰੱਖਿਆ ਬੈਚ

ਫ਼ਾਜ਼ਿਲਕਾ, 20 ਨਵੰਬਰ (ਦਵਿੰਦਰ ਪਾਲ ਸਿੰਘ)-ਅੰਤਰਰਾਸ਼ਟਰੀ ਬਾਲ ਅਧਿਕਾਰ ਦਿਵਸ ਅਤੇ ਦੋਸਤੀ ਹਫ਼ਤਾ ਦੇ ਸਮਾਪਨ ਮੌਕੇ ਚਾਈਲਡ ਲਾਈਨ ਫ਼ਾਜ਼ਿਲਕਾ 1098 ਵਲੋਂ ਸ਼੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਅਰਨੀਵਾਲਾ ਦੇ ਬੱਚਿਆਂ ਨੂੰ ਸਕੂਲ ਪਿ੍ੰਸੀਪਲ ਰਜਿੰਦਰ ਸਿੰਘ ਅਤੇ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਵਿਖੇ ਲੱਗਾ ਕੋਰੋਨਾ ਟੈਸਟ ਕੈਂਪ

ਮੱਲਾਂਵਾਲਾ, 20 ਨਵੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਸੀਨੀਅਰ ਮੈਡੀਕਲ ਅਫ਼ਸਰ ਡਾ: ਬਲਕਾਰ ਸਿੰਘ ਕੱਸੋਆਣਾ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਲੰਮੇ ਸਮੇਂ ਤੋਂ ਬੰਦ ਸਕੂਲ ਦੁਬਾਰਾ ਖੋਲ੍ਹਣ 'ਤੇ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਗੁਰੂਹਰਸਹਾਏ ਦੇ ਦਹੂਜਾ ਪਰਿਵਾਰ ਨਾਲ ਰਾਣਾ ਸੋਢੀ ਵਲੋਂ ਦੁੱਖ ਸਾਂਝਾ

ਗੁਰੂਹਰਸਹਾਏ, 20 ਨਵੰਬਰ (ਹਰਚਰਨ ਸਿੰਘ ਸੰਧੂ)- ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੇ ਓ.ਐੱਸ.ਡੀ. ਨਿਸ਼ੂ ਦਹੂਜਾ ਦੇ ਪਿਤਾ ਨਵੀਨ ਕੁਮਾਰ ਦਹੂਜਾ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਦੇ ਘਰ ਗੁਰੂਹਰਸਹਾਏ ਵਿਖੇ ਪਹੁੰਚ ਕੇ ਸਮੁੱਚੇ ਦਹੂਜਾ ਪਰਿਵਾਰ ਨਾਲ ਦੁੱਖ ...

ਪੂਰੀ ਖ਼ਬਰ »

ਜ਼ਮੀਨ ਦੀ ਧੋਖਾਧੜੀ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ

ਜ਼ਮੀਨ ਦੀ ਧੋਖਾਧੜੀ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਤਲਵੰਡੀ ਭਾਈ, 20 ਨਵੰਬਰ (ਕੁਲਜਿੰਦਰ ਸਿੰਘ ਗਿੱਲ)- ਪਿੰਡ ਨਰੈਣਗੜ੍ਹ ਭੰਗਾਲੀ ਨਿਵਾਸੀ ਤਿੰਨ ਵਿਅਕਤੀਆਂ 'ਤੇ ਔਰਤ ਦਾ ਜਾਅਲੀ ਅੰਗੂਠਾ ਲਗਾ ਕੇ ਜ਼ਮੀਨ ਹੜੱਪਣ ਦੇ ਲੱਗੇ ਦੋਸ਼ਾਂ ਦੇ ...

ਪੂਰੀ ਖ਼ਬਰ »

ਕੋਰੋਨਾ ਦੇ 8 ਹੋਰ ਆਏ ਨਵੇਂ ਮਾਮਲੇ

ਫ਼ਿਰੋਜ਼ਪੁਰ, 20 ਨਵੰਬਰ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਵਲੋਂ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ 8 ਹੋਰ ਜਣਿਆਂ ਨੂੰ ਆਪਣੀ ਲਪੇਟ 'ਚ ਲੈ ਲੈਣ ਦੀ ਖ਼ਬਰ ਹੈ | ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਗਈ ਵਿਸ਼ੇਸ਼ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਤੋਂ ਮੱਲਾਂਵਾਲਾ ਦੀ ਟੁੱਟੀ ਸੜਕ ਹਾਦਸਿਆਂ ਨੂੰ ਦੇ ਰਹੀ ਹੈ ਸੱਦਾ- ਐਡ. ਜਸਪ੍ਰੀਤ ਚੰਦੀ

ਫ਼ਿਰੋਜ਼ਪੁਰ, 20 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਤੋਂ ਕਸਬਾ ਮੱਲਾਂਵਾਲਾ ਨੂੰ ਜਾਣ ਵਾਲੀ ਮਖੂ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਰਕੇ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ, ਪੰ੍ਰਤੂ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦਰ ਸੁੱਤਾ ਪਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਰੇਲਵੇ ਬਿਜਲੀ ਵਿਭਾਗ ਦੇ 232 ਕਰਮਚਾਰੀਆਂ ਨੂੰ ਮਿਲੀ ਤਰੱਕੀ

ਫ਼ਿਰੋਜ਼ਪੁਰ, 20 ਨਵੰਬਰ (ਕੁਲਬੀਰ ਸਿੰਘ ਸੋਢੀ)- ਕੋਰੋਨਾ ਸਮੇਂ ਦੌਰਾਨ ਅਤੇ ਕਿਸਾਨੀ ਲਹਿਰ ਕਾਰਨ ਰੇਲਵੇ ਓਪਰੇਸ਼ਨ ਬੰਦ ਹੋਣ ਦੇ ਬਾਵਜੂਦ ਮੰਡਲ ਇਲੈਕਟ੍ਰੀਕਲ ਇੰਜੀਨੀਅਰ/ ਜਨਰਲ ਵਿਪਨ ਧੰਡਾ ਨੇ ਆਪਣਾ ਅਹੁਦਾ ਸੰਭਾਲਦੇ ਹੀ ਪਹਿਲ ਕਰਦਿਆਂ ਪਿਛਲੇ ਤਿੰਨ ਮਹੀਨਿਆਂ ...

ਪੂਰੀ ਖ਼ਬਰ »

ਅਵਤਾਰ ਸਿੰਘ ਜ਼ੀਰਾ ਵਲੋਂ ਹਲਕੇ ਦੀ 31 ਮੈਂਬਰੀ ਕੋਰ ਕਮੇਟੀ ਦਾ ਗਠਨ

ਜ਼ੀਰਾ, 20 ਨਵੰਬਰ (ਜੋਗਿੰਦਰ ਸਿੰਘ ਕੰਡਿਆਲ/ਮਨਜੀਤ ਸਿੰਘ ਢਿੱਲੋਂ)- ਵਿਧਾਨ ਸਭਾ ਹਲਕਾ ਜ਼ੀਰਾ ਦੇ ਇੰਚਾਰਜ ਅਵਤਾਰ ਸਿੰਘ ਜ਼ੀਰਾ ਨੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਅਕਾਲੀ ਦਲ ਬਾਦਲ ਹਲਕਾ ਜ਼ੀਰਾ ਦੀ 31 ਮੈਂਬਰ ਕੋਰ ਕਮੇਟੀ ਦਾ ਗਠਨ ...

ਪੂਰੀ ਖ਼ਬਰ »

ਅਕਾਲੀ ਦਲ (ਅੰਮਿ੍ਤਸਰ) ਦਾ ਵਫ਼ਦ ਜਥੇਦਾਰ ਤਲਵੰਡੀ ਨੂੰ ਯਾਦ ਪੱਤਰ ਸੌਾਪਣ ਪੁੱਜਾ

ਤਲਵੰਡੀ ਭਾਈ, 20 ਨਵੰਬਰ (ਕੁਲਜਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਮਾਮਲਿਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਯਾਦ ਪੱਤਰ ਦੇਣ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ...

ਪੂਰੀ ਖ਼ਬਰ »

ਸੁਖਬੀਰ ਬਾਦਲ ਕੱਲ੍ਹ ਨੂੰ ਕਰਨਗੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਵਰਕਰਾਂ ਨਾਲ ਮੀਟਿੰਗ-ਜਿੰਦੂ

ਫ਼ਿਰੋਜ਼ਪੁਰ, 20 ਨਵੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 22 ਨਵੰਬਰ ਦਿਨ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਫ਼ਰੀਦਕੋਟ ਰੋਡ 'ਤੇ ਗਰੀਨ ਫ਼ੀਲਡ ਪੈਲੇਸ 'ਚ ਦੁਪਹਿਰੇ 12 ਵਜੇ ਮੀਟਿੰਗ ਕਰਨਗੇ | ਇਸ ਸਬੰਧੀ ...

ਪੂਰੀ ਖ਼ਬਰ »

ਦੇਸ਼-ਵਿਆਪੀ ਹੜਤਾਲ ਵਿਚ ਪ. ਸ. ਫ. ਵਿਗਿਆਨਿਕ ਵੱਡੀ ਗਿਣਤੀ ਵਿਚ ਕਰੇਗੀ ਸ਼ਮੂਲੀਅਤ-ਲੂਥਰਾ

ਫ਼ਿਰੋਜ਼ਪੁਰ, 20 ਨਵੰਬਰ (ਤਪਿੰਦਰ ਸਿੰਘ)- ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਫ਼ਿਰਕਾਪ੍ਰਸਤ ਨੀਤੀਆਂ ਅਤੇ ਦੇਸ਼ ਦੇ ਕੌਮੀ ਅਦਾਰਿਆਂ ਨੂੰ ਵੇਚ ਦੇਣ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX