ਅੰਮਿ੍ਤਸਰ, 20 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਜ਼ਿਲ੍ਹੇ ਅੰਦਰ ਪਿਛਲੇ ਕਈ ਸਾਲਾਂ ਤੋਂ ਰੁਕੀਆਂ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕਰਵਾਉਣ ਲਈ ਸੰਘਰਸ਼ ਲੜ ਰਹੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰ ਯੂਨੀਅਨ ਨੇ ਭਲਾਈ ਵਿਭਾਗ ਵਲੋਂ ਪ੍ਰਮੋਸ਼ਨਾਂ ਸਬੰਧੀ ਪੂਰਨ ਮੁਕੰਮਲ ਰਿਕਾਰਡ ਪ੍ਰਮੁੱਖ ਸਕੱਤਰ ਵੈੱਲਫੇਅਰ ਪੰਜਾਬ ਨੂੰ ਭੇਜਣ ਉਪਰੰਤ ਪ੍ਰਮੋਸ਼ਨਾਂ ਸਬੰਧੀ ਵਿਖਾਏ ਗਏ ਹਾਂ ਪੱਖੀ ਰਵੱਈਆ ਨੂੰ ਵੇਖਦਿਆਂ ਹੋਇਆਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਵਾਰ-ਵਾਰ ਜਥੇਬੰਦੀ ਨੂੰ ਅਪੀਲ ਕਰਨ ਉਪਰੰਤ ਅੱਜ ਆਪਣੀ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਭੁੱਖ ਹੜਤਾਲ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ | ਇਸ ਸਬੰਧੀ ਜਥੇਬੰਦੀ ਦੇ ਪ੍ਰਮੁੱਖ ਮੀਡੀਆ ਇੰਚਾਰਜ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਜਥੇਬੰਦੀ ਵਲੋਂ ਅਧਿਆਪਕਾਂ ਦੀਆਂ ਰੁਕੀਆਂ ਪ੍ਰਮੋਸ਼ਨਾਂ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਲੜੇ ਜਾ ਰਹੇ ਫੈਸਲਾਕੁੰਨ ਸੰਘਰਸ਼ ਨੂੰ ਵੇਖਦਿਆਂ ਹੋਇਆਂ ਕੱਲ੍ਹ ਦੇਰ ਸ਼ਾਮ ਈ. ਟੀ. ਯੂ. ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਜ਼ਿਲ੍ਹਾ ਭਲਾਈ ਦਫਤਰ ਵਲੋਂ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਸਬੰਧੀ ਪੂਰਨ ਮੁਕੰਮਲ ਰਿਕਾਰਡ ਚੰਡੀਗੜ੍ਹ ਅਗਵਾਈ ਲਈ ਭੇਜਣ ਅਤੇ ਜਲਦ ਪ੍ਰਮੋਸ਼ਨਾਂ ਦੀ ਆਗਿਆ ਦੇਣ ਦੇ ਪੂਰਨ ਭਰੋਸੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਲੋਂ ਵਾਰ-ਵਾਰ ਸੰਘਰਸ਼ ਖਤਮ ਕਰਨ ਦੀ ਅਪੀਲ ਨੂੰ ਵੇਖਦਿਆਂ ਅੱਜ ਜਥੇਬੰਦੀ ਨੇ ਹਾਲ ਦੀ ਘੜੀ ਆਪਣੀ ਭੁੱਖ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ | ਈ. ਟੀ. ਯੂ. ਵਲੋਂ ਚਲਾਈ ਜਾ ਰਹੀ ਭੁੱਖ ਹੜਤਾਲ ਨੂੰ ਖ਼ਤਮ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਕੰਵਲਜੀਤ ਸਿੰਘ ਨੇ ਕਿਹਾ ਭਲਾਈ ਵਿਭਾਗ ਵਲੋਂ ਮਿਲ ਰਹੀ ਪ੍ਰਵਾਨਗੀ ਉਪਰੰਤ ਜਲਦ ਹੀ ਪ੍ਰਮੋਸ਼ਨਾਂ ਦੇ ਆਰਡਰ ਜਾਰੀ ਕਰ ਦਿੱਤੇ ਜਾਣਗੇ | ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਜ਼ਿਲ੍ਹਾ ਪ੍ਰਧਾਨ ਸਤਬੀਰ ਬੋਪਾਰਾਏ, ਸੂਬਾਈ ਆਗੂ ਸੁਧੀਰ ਢੰਡ, ਪਰਮਬੀਰ ਪੰਨੂ, ਨਵਦੀਪ ਸਿੰਘ, ਸੁਖਜਿੰਦਰ ਸਿੰਘ ਹੇਰ, ਸੁਖਦੇਵ ਵੇਰਕਾ, ਸਰਬਜੋਤ ਵਛੋਆ, ਲਖਵਿੰਦਰ ਸਿੰਘ ਸੰਗੂਆਣਾ, ਦਿਲਬਾਗ ਬਾਜਵਾ, ਰਾਜਬੀਰ ਸਿੰਘ ਵੇਰਕਾ, ਮਨਪ੍ਰੀਤ ਸੰਧੂ, ਜਸਬੀਰ ਜੱਸ, ਹਰਚਰਨ ਸ਼ਾਹ, ਗੁਰਮੁੱਖ ਸਿੰਘ ਕੌਲੋਵਾਲ, ਮਨਿੰਦਰ ਸਿੰਘ, ਜਤਿੰਦਰ ਲਾਵੇਂ, ਹਰਜੀਤ ਸਿੰਘ ਆਦਿ ਹਾਜ਼ਰ ਸਨ |
ਅੰਮਿ੍ਤਸਰ, 20 ਨਵੰਬਰ (ਜੱਸ)-ਖ਼ਾਲਸਾ ਕਾਲਜ ਦੀ ਹਾਕੀ ਦੀ ਖਿਡਾਰਣ ਅਮਨਦੀਪ ਕੌਰ ਬੈਂਗਲੁਰੂ ਵਿਖੇ ਏਸ਼ੀਆ ਕੱਪ ਦੇ ਸਬੰਧ 'ਚ 22 ਨਵੰਬਰ ਤੋਂ 19 ਦਸੰਬਰ ਚੱਲਣ ਵਾਲੇ 'ਜੂਨੀਅਰ ਇੰਡੀਆ ਕੈਂਪ' ਲਈ ਚੁਣੀ ਗਈ ਹੈ | ਕਾਲਜ ਦੇ ਪਿ੍ੰਸੀਪਲ ਡਾ: ਮਹਿਲ ਸਿੰਘ ਨੇ ਉਕਤ ਕੈਂਪ ਲਈ ਚੁਣੇ ...
ਅੰਮਿ੍ਤਸਰ, 20 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਸੁਰੱਖਿਆ ਲਈ ਲੱਗੀ ਸੀਮਿੰਟ ਦੀ ਜਾਲੀ ਦੇ ਨਾਲ ਲੱਗੇ ਲੋਹੇ ਦੇ ਜੰਗਲਿਆਂ ਦੀ ਥਾਂ ਹੁਣ ਸਟੀਲ ਦੇ ਬਣੇ ਨਵੇਂ ਜੰਗਲੇ ਲਾਏ ਜਾਣ ਕਾਰਨ ਸਰੋਵਰ ਦੇ ਜਲ ਦਾ ਪੱਧਰ 5 ਤੋਂ 6 ਫੁੱਟ ਦੇ ਕਰੀਬ ...
ਅੰਮਿ੍ਤਸਰ, 20 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਸਾਹਮਣੇ ਅਣਮਿੱਥੇ ਸਮੇਂ ਲਈ ਲਗਾਇਆ ਗਿਆ ਧਰਨਾ ਅੱਜ 51ਵੇਂ ਦਿਨ ਵੀ ਜਾਰੀ ਰਿਹਾ | ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ, ...
ਅੰਮਿ੍ਤਸਰ, 20 ਨਵੰਬਰ (ਹਰਮਿੰਦਰ ਸਿੰਘ)-ਅੰਮਿ੍ਤਸਰ ਵਿਚ ਹੁਣ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਦੇ ਕੇਸਾਂ ਵਿਚ ਵਾਧਾ ਸ਼ੁਰੂ ਹੋ ਗਿਆ ਹੈ | ਬੀਤੇ 24 ਘੰਟਿਆਂ ਵਿਚ ਕੋਰੋਨਾ ਟੈਸਟਾਂ ਦੀਆਂ ਆਈਆਂ ਰਿਪੋਰਟਾਂ ਅਨੁਸਾਰ ਅੱਜ 69 ਹੋਰ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ | ਸਿਹਤ ...
ਅੰਮਿ੍ਤਸਰ, 20 ਨਵੰਬਰ (ਹਰਮਿੰਦਰ ਸਿੰਘ)-ਹਲਕਾ ਅਟਾਰੀ ਦੇ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੂੰ ਅੱਜ ਸਵਿਸ ਸਿਟੀ, ਸਵਿਸ ਲੈਂਡ, ਸਵਿਸ ਗ੍ਰੀਨ ਅਤੇ ਰੋਸਲੈਂਡ ਸਮੇਤ ਚਾਰ ਰਿਹਾਇਸ਼ੀ ਕਾਲੋਨੀਆਂ ਦੇ ਵਾਸੀਆਂ ਵਲੋਂ ਇਲਾਕੇ ਦੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਸੌਾਪਿਆ ...
ਨਵਾਂ ਪਿੰਡ, 20 ਨਵੰਬਰ (ਜਸਪਾਲ ਸਿੰਘ)-ਅੰਮਿ੍ਤਸਰ-ਮਹਿਤਾ ਸੜਕ 'ਤੇ ਵੱਲ੍ਹਾ ਵਿਖੇ ਬੀਤੀ ਰਾਤ ਵਾਪਰੇ ਟਰੈਕਟਰ-ਟਰਾਲੀ ਹਾਦਸੇ 'ਚ ਫ਼ਤਿਹਪੁਰ ਰਾਜਪੂਤਾਂ ਵਾਸੀ ਨੌਜਵਾਨ ਕਿਸਾਨ ਪ੍ਰਮਿੰਦਰ ਸਿੰਘ ਸੰਧਾ (34) ਪੁੱਤਰ ਚੈਂਚਲ ਸਿੰਘ ਸੰਧਾ ਦੀ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕ ...
ਅੰਮਿ੍ਤਸਰ, 20 ਨਵੰਬਰ (ਅ. ਬ.) ਸਥਾਨਕ ਰਾਣੀ ਕਾ ਬਾਗ਼ ਸਥਿਤ ਹੁਣ ਤੱਕ ਹਜ਼ਾਰਾਂ ਬੱਚਿਆਂ ਨੂੰ ਸਰਕਾਰੀ ਨੌਕਰੀ ਪਾਉਣ 'ਚ ਮਦਦ ਕਰਨ ਵਾਲੀ ਸੰਸਥਾ 'ਆਈ. ਬੀ. ਟੀ. ਇੰਸਟੀਚਿਊਟ' ਵਿਖੇ ਐਮ. ਡੀ. ਸਾਹਿਲ ਨੇਯਰ ਨੇ ਦੱਸਿਆ ਕਿ 12ਵੀਂ ਪਾਸ ਅਤੇ ਗ੍ਰੈਜੂਏਟ ਕਰ ਰਹੇ ਜਾਂ ਕਰ ਚੁੱਕੇ ...
ਅੰਮਿ੍ਤਸਰ, 20 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਵੱਖ-ਵੱਖ ਪਿੰਡਾਂ 'ਚ ਬੀ.ਡੀ.ਪੀ.ਓ. ਸਿਤਾਰ ਸਿੰਘ ਦੀ ਅਗਵਾਈ ਹੇਠ ਜਾਗਰੂਕ ਕੈਂਪ ਲਗਾਏ ਗਏ | ਇਸ ਸਬੰਧੀ ਸਿਤਾਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਪ੍ਰਧਾਨ ...
ਬਾਬਾ ਬਕਾਲਾ ਸਾਹਿਬ, 20 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਦਿਨੀਂ ਜਥੇਦਾਰ ਹਰਭਜਨ ਸਿੰਘ ਬੱਲਸਰਾਂ ਦੀ ਅਚਾਨਕ ਮੌਤ ਹੋ ਗਈ ਸੀ, ਉਨ੍ਹਾਂ ਦੀ ਮੌਤ ਦਾ ਅਫਸੋਸ ਕਰਨ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਗ੍ਰਹਿ ...
ਭਿੰਡੀ ਸੈਦਾਂ, 20 ਨਵੰਬਰ (ਪਿ੍ਤਪਾਲ ਸਿੰਘ ਸੂਫ਼ੀ)-ਪੰਜਾਬ ਵਿਚਲੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਨੌਜਵਾਨਾਂ ਨਾਲ ਕੀਤੇ ਵਾਅਦੇ ਘਰ-ਘਰ ਨੌਕਰੀਆਂ ਤੇ ਪੰਜਾਬ 'ਚੋਂ ਕੇਵਲ 4 ਹਫਤਿਆਂ ਵਿਚ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਆਦਿ ਵਾਅਦਿਆਂ ਨੂੰ ਯਾਦ ਕਰਵਾਉਣ ਲਈ ...
ਭਿੰਡੀ ਸੈਦਾਂ, 20 ਨਵੰਬਰ (ਪਿ੍ਤਪਾਲ ਸਿੰਘ ਸੂਫ਼ੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸੀਨੀਅਰ ਅਕਾਲੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਦੇ ਸਾਬਕਾ ਵਾਈਸ ਚੇਅਰਮੈਨ ਗੁਰਮੀਤ ਸਿੰਘ ਭੱਪਾ ਜੋ ਕਿ ਲੰਬਾ ਸਮਾਂ ਆਪਣੇ ਪਿੰਡ ਭਿੰਡੀ ਔਲਖ ਦੇ ਸਰਪੰਚ ਵੀ ਰਹੇ ਨੂੰ ...
ਚੱਬਾ, 20 ਨਵੰਬਰ (ਜੱਸਾ ਅਨਜਾਣ)-ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਅਤੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੇ ਦਿਹਾੜੇ ਨੂੰ ਸਮਰਪਿਤ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਦਲ ਪੰਥ ਬਿੱਧੀਚੰਦੀਏ, ਬਾਬਾ ਗੁਰਸੇਵਕ ਸਿੰਘ ਗੁਰੂਵਾਲੀ ਵਾਲਿਆਂ ਦੀ ...
ਸੁਲਤਾਨਵਿੰਡ, 20 ਨਵੰਬਰ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਲਿੰਕ ਰੋਡ ਸਥਿਤ ਇਕ ਕਿਰਾਏ ਦੇ ਮਕਾਨ 'ਚ ਰਹਿ ਰਹੇ ਮਨਪ੍ਰੀਤ ਸਿੰਘ 'ਤੇ ਉਸ ਦੇ ਦੋਸਤ ਦਲਜੀਤ ਸਿੰਘ ਪੁੱਤਰ ਰਾਜਪਾਲ ਵਾਸੀ ਸੁਲਤਾਨਵਿੰਡ ਨੇ ਘਰ 'ਚ ਬੰਦੀ ਬਣਾ ਕੇ ਤਸੀਹੇ ਦੇਣ ਅਤੇ ਕੁੱਟਮਾਰ ਕਰਨ ...
ਅੰਮਿ੍ਤਸਰ, 20 ਨਵੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ 'ਚ ਲਗਾਏ ਰਾਮ ਬਾਗ਼ ਦੇ ਅੱਧ ਵਿਚਕਾਰ ਉਸਾਰੇ ਆਲੀਸ਼ਾਨ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਦੀ ਨਵ-ਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਦੇ ਚਲਦਿਆਂ ਕਈ ਇਤਿਹਾਸਕ ...
ਟਾਂਗਰਾ, 20 ਨਵੰਬਰ (ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਪਿੰਡ ਮੁੱਛਲ ਵਿਖੇ ਇੰਟਰਲਾਕ ਟਾਈਲਾਂ ਨਾਲ ਬਣਾਏ ਗਏ ਬਾਜ਼ਾਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਬੰਡਾਲਾ ਨੇ ਗੱਲਬਾਤ ...
ਚੌਕ ਮਹਿਤਾ, 20 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਬਣਾਏ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਅਤੇ ਹੋਰ ਲੋਕਾਂ ਦਾ ਰੋਸ ਵੱਧਦਾ ਹੀ ਜਾ ਰਿਹਾ ਅਤੇ ਇਸੇ ਸਬੰਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਵੱਖ-ਵੱਖ ...
ਛੇਹਰਟਾ, 20 ਨਵੰਬਰ (ਵਡਾਲੀ)-ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਐੱਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ...
ਸੁਲਤਾਨਵਿੰਡ, 20 ਨਵੰਬਰ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ-ਜਲੰਧਰ ਹਾਈਵੇ 'ਤੇ ਸਥਿਤ ਨਿਊ ਅੰਮਿ੍ਤਸਰ ਵਿਖੇ ਜਥਾ ਸਿਰਲੱਥ ਖ਼ਾਲਸਾ ਅਤੇ ਸਿੱਖ ਯੂਥ ਪਾਵਰ ਆਫ ਪੰਜਾਬ ਸਿੱਖ ਜਥੇਬੰਦੀਆਂ ਦੀ ਮੀਟਿੰਗ ਪ੍ਰਮਜੀਤ ਸਿੰਘ ਅਕਾਲੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ...
ਰਈਆ, 20 ਨਵੰਬਰ (ਸ਼ਰਨਬੀਰ ਸਿੰਘ ਕੰਗ)-ਯੂ. ਐੱਸ. ਏ. ਨਿਵਾਸੀ ਮਨਪ੍ਰੀਤ ਸਿੰਘ ਭੁੱਲਰ ਵਲੋਂ 'ਮਨਜੀਤ ਕੁਸ਼ਤੀ ਅਖਾੜਾ (ਹਵੇਲੀਆਣਾ) ਰਈਆ ਖੁਰਦ ਨੂੰ ਵੀਹ ਕਿੱਲੋ ਗਿਰੀਆਂ ਬਦਾਮ ਦਾਨ ਕੀਤੀਆਂ ਗਈਆਂ ਹਨ | ਉੱਘੇ ਪਹਿਲਵਾਨ ਮਨਜੀਤ ਸਿੰਘ ਭੁੱਲਰ ਸੰਚਾਲਕ 'ਮਨਜੀਤ ਕੁਸ਼ਤੀ ...
ਅਟਾਰੀ, 20 ਨਵੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਸਾਲਾਨਾ ਜੋੜ ਮੇਲਾ 24, 25 ਅਤੇ 26 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ | ਜਿਸ ਦੇ ਸਬੰਧ ਵਿਚ ...
ਹਰਸਾ ਛੀਨਾ, 20 ਨਵੰਬਰ (ਕੜਿਆਲ)-ਸਰਹੱਦੀ ਖੇਤਰ ਦੀ ਇਕਲੌਤੀ ਖੇਤੀ ਆਧਾਰਿਤ ਇੰਡਸਟਰੀ 'ਦੀ ਅਜਨਾਲਾ ਸਹਿਕਾਰੀ ਖੰਡ ਮਿਲਜ਼ ਭਲਾ ਪਿੰਡ ਲਿਮ' ਦੇ 31ਵੇਂ ਪਿੜਾਈ ਸੀਜਨ ਦੀ ਸ਼ੁਰੂਆਤ 24 ਨਵੰਬਰ ਨੂੰ ਹੋ ਰਹੀ ਹੈ ਜਿਸ ਦਾ ਉਦਘਾਟਨ ਸੂਬੇ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ...
ਅਜਨਾਲਾ, 20 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਐੱਸ ਪ੍ਰਸ਼ੋਤਮ)-ਅਜਨਾਲਾ ਸ਼ਹਿਰ ਨਾਲ ਸਬੰਧਿਤ ਵੱਖ-ਵੱਖ ਹਿੰਦੂ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਸਾਂਝੇ ਤੌਰ 'ਤੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਹਾਲ ਹੀ ਵਿਚ ਬਾਰ ਐਸੋਸੀਏਸ਼ਨ ਅੰਮਿ੍ਤਸਰ ਦੇ ਨਵੇਂ ਚੁਣੇ ...
ਅੰਮਿ੍ਤਸਰ, 20 ਨਵੰਬਰ (ਰੇਸ਼ਮ ਸਿੰਘ)-ਕਰਨਲ ਸਤਬੀਰ ਸਿੰਘ ਵੜੈਚ (ਸੇਵਾ ਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੌਜ ਵਿਚ ਭਰਤੀ ਹੋਣ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਤਹਿਤ ਕੋਰਸ 23 ਨਵੰਬਰ ਨੂੰ ਸ਼ੁਰੂ ਹੋ ਰਿਹਾ ਹੈ, ...
ਬਾਬਾ ਬਕਾਲਾ ਸਾਹਿਬ, 20 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਬਾਬਾ ਨਾਮਦੇਵ ਧਰਮਸ਼ਾਲਾ ਵਿਖੇ ਟਾਂਕ ਕਸ਼ੱਤਰੀ ਸਭਾ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਤੇਜਿੰਦਰ ਸਿੰਘ ਅਠੌਲਾ ਸਾ: ਮੈਂਬਰ ਬਲਾਕ ਸੰਮਤੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸ਼੍ਰੋਮਣੀ ਭਗਤ ...
ਓਠੀਆਂ, 20 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਪਾਵਰਕਾਮ ਦੀ ਸਬ ਡਵੀਜ਼ਨ ਜਸਤਰਵਾਲ ਵਿਖੇ ਅੱਜ ਪਾਵਰਕਾਮ ਦੇ ਪੰਜ ਮੁਲਾਜ਼ਮਾਂ ਨੂੰ ਮਹਿਕਮੇ ਵਲੋਂ ਤਰੱਕੀ ਦੇ ਕੇ ਬਣਾਏ ਗਏ ਲਾਈਨਮੈਨਾਂ ਨੂੰ ਸਬ ਡਵੀਜ਼ਨ ਜਸਤਰਵਾਲ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਸਨਮਾਨਿਤ ...
ਛੇਹਰਟਾ, 20 ਨਵੰਬਰ (ਵਡਾਲੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਜਥੇ: ਗੁਲਜਾਰ ਸਿੰਘ ਰਣੀਕੇ ਨੇ ਅੱਜ ਹਰਜੀਤ ਸਿੰਘ ਸੰਧੂ ਦੇ ਗ੍ਰਹਿ ਗੁਰੂ ਕੀ ਵਡਾਲੀ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਭੁਪਿੰਦਰ ਸਿੰਘ ਗਿੱਲ 9463560003 ਜੈਂਤੀਪੁਰ¸ਅੰਮਿ੍ਤਸਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਜੈਂਤੀਪੁਰ ਜੋ ਕਿ ਅੰਮਿ੍ਤਸਰ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ 'ਤੇ ਵੱਸਿਆ ਹੈ ਅਤੇ ਇਹ ਜ਼ਿਲ੍ਹਾ ਅੰਮਿ੍ਤਸਰ ਤੇ ਗੁਰਦਾਸਪੁਰ ਦੀ ਹੱਦ 'ਤੇ ਹੋਣ ਕਰਕੇ ਲੋਕਾਂ ਦਾ ...
ਅੰਮਿ੍ਤਸਰ, 20 ਨਵੰਬਰ (ਹਰਮਿੰਦਰ ਸਿੰਘ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਰੇਸ਼ ਮਹਾਜਨ ਨਾਲ ਵਿਚਾਰ-ਵਿਟਾਂਦਰਾ ਕਰਕੇ ਜ਼ਿਲ੍ਹੇ ਵਿਚ ਜਥੇਬੰਧਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਓ. ਬੀ. ਸੀ. ਮੋਰਚਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੰਨੀ ਨੇ ਆਪਣੀ ਇਕਾਈ ਦਾ ਵਿਸਥਾਰ ...
ਜੰਡਿਆਲਾ ਗੁਰੂ, 20 ਨਵੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 58ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...
ਟਾਂਗਰਾ, 20 ਨਵੰਬਰ (ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੱਲ੍ਹੀਆਂ ਵਿਖੇ ਕਰੀਬ 2 ਦਰਜਨ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕਿ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕਰ ਲਈ | ਆਪ ਨੂੰ ਛੱਡ ਕਿ ਆਏ ਪਰਿਵਾਰਾਂ ਨੂੰ ਜੀ ਆਇਆਂ ਕਹਿੰਦਿਆਂ ...
ਮਜੀਠਾ, 20 ਨਵੰਬਰ (ਮਨਿੰਦਰ ਸਿੰਘ ਸੋਖੀ)-ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਜ਼ੈਡ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਬਹੁਤ ਹੀ ਮੰਦਭਾਗਾ ਹੈ | ਇਹ ਪ੍ਰਗਟਾਵਾ ਮਜੀਠੀਆ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX