ਤਾਜਾ ਖ਼ਬਰਾਂ


ਆਸ਼ਿਕੀ ਪ੍ਰਸਿੱਧੀ ਅਦਾਕਾਰ ਰਾਹੁਲ ਰਾਏ ਨੂੰ ਬ੍ਰੇਨ ਸਟ੍ਰੋਕ , ਹਸਪਤਾਲ ਦਾਖਲ ਕਰਵਾਇਆ ਗਿਆ
. . .  1 day ago
ਮੁੰਬਈ, 29 ਨਵੰਬਰ - ਅਭਿਨੇਤਾ ਰਾਹੁਲ ਰਾਏ ਬ੍ਰੇਨ ਸਟ੍ਰੋਕ ਹੋਣ 'ਤੇ ਮੁੰਬਈ ਦੇ ਨਾਨਾਵਤੀ ਹਸਪਤਾਲ' ‘ਚ ਦਾਖਲ ਕਰਵਾਇਆ ਗਿਆ । 1990 ਦੀ ਫਿਲਮ 'ਆਸ਼ਿਕੀ' ਫੇਮ ਅਦਾਕਾਰ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ...
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤਾ ਤੂਤ ਦੀ ਕਰੰਟ ਲੱਗਣ ਨਾਲ ਹੋਈ ਮੌਤ
. . .  1 day ago
ਕੁੱਲਗੜ੍ਹੀ ,29 ਨਵੰਬਰ ( ਸੁਖਜਿੰਦਰ ਸਿੰਘ ਸੰਧੂ ) -ਫਿਰੋਜ਼ਪੁਰ ਮੋਗਾ ਮਾਰਗ ‘ਤੇ ਪਿੰਡ ਆਲੇ ਵਾਲਾ ਦੇ ਨਜ਼ਦੀਕ ਹਰਿਆਲੀ ਪੈਟਰੋਲ ਪੰਪ ‘ਤੇ ਕੰਮ ਕਰਦੇ ਚਾਰ ਮੁਲਾਜ਼ਮ ਨੂੰ ਬਿਜਲੀ ਦਾ ਕਰੰਟ ਲੱਗ ਗਿਆ ।ਇਹ ਪੰਪ ਦੇ ਮੁਲਾਜ਼ਮ ...
ਬਰਫਬਾਰੀ ਅਤੇ ਤੂਫਾਨ ਕਾਰਨ ਫਸੇ 5 ਯਾਤਰੀਆਂ ਨੂੰ ਬਚਾਇਆ
. . .  1 day ago
ਜੰਮੂ-ਕਸ਼ਮੀਰ , 29 ਨਵੰਬਰ- ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨਜ਼ (ਬੀ.ਆਰ.ਓ.) ਨੇ ਅੱਜ ਸ਼੍ਰੀਨਗਰ-ਸੋਨਮਾਰਗ ਸੜਕ 'ਤੇ ਜ਼ੋਜਿਲਾ ਪਾਸ' ਤੇ ਬਰਫਬਾਰੀ ਅਤੇ ਤੂਫਾਨ ਕਾਰਨ ਫਸੇ 5 ਯਾਤਰੀਆਂ ਨੂੰ ਬਚਾਇਆ ਹੈ ...
ਅਠ ਯਾਤਰੀਆਂ ਤੋਂ 1.57 ਕਰੋੜ ਰੁਪਏ ਮੁੱਲ ਦਾ 3.15 ਕਿੱਲੋਗ੍ਰਾਮ ਸੋਨਾ ਕੀਤਾ ਜ਼ਬਤ
. . .  1 day ago
ਚੇਨਈ , 29 ਨਵੰਬਰ - ਅਠ ਯਾਤਰੀਆਂ ਤੋਂ ਕਸਟਮਜ਼ ਐਕਟ ਤਹਿਤ 1.57 ਕਰੋੜ ਰੁਪਏ ਮੁੱਲ ਦਾ 3.15 ਕਿੱਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ, ਜੋ ਦੁਬਈ ਤੋਂ 28 ਨਵੰਬਰ ਅਤੇ 29 ਨਵੰਬਰ ਨੂੰ ਚੇਨਈ ਅੰਤਰਰਾਸ਼ਟਰੀ ...
ਕਾਰ-ਪਿਕਅੱਪ ਹਾਦਸੇ ਵਿਚ ਮਰਦ-ਔਰਤ ਖੇਤ ਮਜ਼ਦੂਰਾਂ ਸਮੇਤ 15 ਜ਼ਖ਼ਮੀ
. . .  1 day ago
ਮੰਡੀ ਕਿੱਲਿਆਂਵਾਲੀ, 29 ਨਵੰਬਰ (ਇਕਬਾਲ ਸਿੰਘ ਸ਼ਾਂਤ)-ਅੱਜ ਦੇਰ ਸ਼ਾਮ ਲੰਬੀ-ਗਿੱਦੜਬਾਹਾ ਮੁੱਖ ਮਾਰਗ ’ਤੇ ਪਿੰਡ ਲਾਲਬਾਈ ਨੇੜੇ ਕਾਰ ਅਤੇ ਪਿਕਅੱਪ ਵਿਚ ਟੱਕਰ ਹੋਣ ਕਰਕੇ ਰਾਜਸਥਾਨ ਤੋਂ ਪਰਤ ...
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਮਾਰਗ ਦਰਸ਼ਨ- ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ...
ਰਾਜਨੀਤਕ ਰੰਗ ਨਾ ਦੇ ਕੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ - ਕਪਿਲ ਸ਼ਰਮਾ
. . .  1 day ago
ਮੁੰਬਈ , 29 ਨਵੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ ਹੈ ਕਿ ਰਾਜਨੀਤਕ ਰੰਗ ਨਾ ਦੇ ਕੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ । ਅਸੀਂ ਸਾਰੇ ਦੇਸ਼ ਵਾਸੀ ਕਿਸਾਨਾਂ ਦੇ ਨਾਲ ਹਾਂ । ਇਹ ਸਾਡੇ ਅੰਨਦਾਤਾ ...
ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਡੇਵਿਡ ਚਾਰਲਸ ਦਾ ਦਿਹਾਂਤ
. . .  1 day ago
ਨਵੀਂ ਦਿੱਲੀ, 29 ਨਵੰਬਰ - ਮਸ਼ਹੂਰ ਹਾਲੀਵੁੱਡ ਅਭਿਨੇਤਾ ਡੇਵਿਡ ਚਾਰਲਸ ਪ੍ਰੌਸ ਦਾ ਦਿਹਾਂਤ ਹੋ ਗਿਆ । ਡੇਵਿਡ ਚਾਰਲਸ 85 ਸਾਲ ਦੇ ਸਨ । ਡੇਵਿਡ ਪ੍ਰੌਸ ਇੱਕ ਕਲਾਕਾਰ ਦੇ ਨਾਲ ਨਾਲ ਇੱਕ ਮਸ਼ਹੂਰ ਬ੍ਰਿਟਿਸ਼ ਬਾਡੀ ਬਿਲਡਰ ...
ਜੇਲ੍ਹ ਜਾਣ ਦੀ ਬਜਾਏ ਮੁੱਖ ਮਾਰਗ ਜਾਮ ਕਰਨ ਲਈ ਦਿੱਲੀ ਦਾ ਕਰਾਂਗੇ ਘਿਰਾਓ - ਕਿਸਾਨ ਆਗੂ
. . .  1 day ago
ਨਵੀਂ ਦਿੱਲੀ, 29 ਨਵੰਬਰ - ਦਿੱਲੀ ਦੀ ਸਿੰਘੂ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਜਿਸ ਸਥਿਤੀ ਬਾਰੇ ਸਰਕਾਰ ਦੁਆਰਾ ਗੱਲਬਾਤ ਕੀਤੀ ਗਈ ਸੀ, ਅਸੀਂ ਇਸ ਨੂੰ ਕਿਸਾਨ ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਅੱਜ 105 ਨਵੇਂ ਮਰੀਜ਼ ਸਾਹਮਣੇ ਆਏ , 4 ਮਰੀਜ਼ਾਂ ਨੇ ਦਮ ਤੋੜਿਆ
. . .  1 day ago
ਲੁਧਿਆਣਾ,29 ਨਵੰਬਰ {ਸਲੇਮਪੁਰੀ }- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ...
ਧਰਮਸ਼ਾਲਾ ‘ਚ ਉਡਾਣ ਭਰਨ ਦੌਰਾਨ ਪੈਰਾਗਲਾਈਡਰ ਕਰੈਸ਼, ਵਿਦੇਸ਼ੀ ਪਾਇਲਟ ਦੀ ਮੌਤ
. . .  1 day ago
ਧਰਮਸ਼ਾਲਾ, 29 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਪੈਰਾਗਲਾਈਡਿੰਗ ਦੌਰਾਨ ਇੱਕ ਪੈਰਾਗਲਾਈਡਰ ਦੇ ਕਰੈਸ਼ ਹੋਣ ਨਾਲ ਇੱਕ ਵਿਦੇਸ਼ੀ ਪਾਇਲਟ ਦੀ ਮੌਤ ਹੋ ਗਈ । ਮ੍ਰਿਤਕ ਪਾਇਲਟ ਫਰਾਂਸ ਦੇ ਸੇਵਿਲੇ ਦਾ ...
ਅਸੀਂ ਸਿਰਫ ਤਾਂ ਹੀ ਜਾਵਾਂਗੇ ਜੇ ਗ੍ਰਹਿ ਮੰਤਰੀ ਬਿਨਾਂ ਸ਼ਰਤ ਮੀਟਿੰਗ ਬੁਲਾਉਣ - ਕਿਸਾਨ ਆਗੂ
. . .  1 day ago
ਨਵੀਂ ਦਿੱਲੀ, 29 ਨਵੰਬਰ - ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦਾ ਕਹਿਣਾ ਹੈ ਕਿ ਅਸੀਂ ਫੈਸਲਾ ਲਿਆ ਹੈ ਕਿ ਸਾਰੀਆਂ ਸਰਹੱਦਾਂ ਅਤੇ ਸੜਕਾਂ ਇਸ ਤਰ੍ਹਾਂ ਬਲਾਕ ਰਹਿਣਗੀਆਂ। ਗ੍ਰਹਿ ਮੰਤਰੀ ਨੇ ਇਕ ਸ਼ਰਤ ਰੱਖੀ ਸੀ ...
ਗੜ੍ਹਸ਼ੰਕਰ ਤੇ ਜੋਧਾਂ ਵਿਖੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
. . .  1 day ago
ਗੜ੍ਹਸ਼ੰਕਰ, ਜੋਧਾਂ, 29 ਨਵੰਬਰ (ਧਾਲੀਵਾਲ , ਗੁਰਵਿੰਦਰ ਸਿੰਘ ਹੈਪੀ) - ਗੜ੍ਹਸ਼ੰਕਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੜ੍ਹਸ਼ੰਕਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਂ ਪਿਆਰਿਆਂ ਦੀ ...
ਸਰਹੱਦੀ ਖੇਤਰ 'ਚ ਕਰੋੜਾਂ ਦੀ ਹੈਰੋਇਨ ਸਮੇਤ ਇੱਕ ਕਾਬੂ
. . .  1 day ago
ਭਿੰਡੀ ਸੈਦਾਂ , ਅਜਨਾਲਾ 29 ਨਵੰਬਰ (ਪ੍ਰਿਤਪਾਲ ਸਿੰਘ ਸੂਫ਼ੀ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚੋਂ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ...
ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਸਫਲਤਾ ਪੂਰਵਕ ਦਰਸ਼ਨ ਕਰਵਾ ਕੇ ਵਿਰਾਸਤ-ਏ-ਖਾਲਸਾ 10ਵੇਂ ਵਰ੍ਹੇ 'ਚ ਪ੍ਰਵੇਸ਼
. . .  1 day ago
ਸ੍ਰੀ ਅਨੰਦਪੁਰ ਸਾਹਿਬ , 29 ਨਵੰਬਰ{ ਜੇ ਐਸ ਨਿੱਕੂਵਾਲ}-ਸਫਲਤਾ ਪੂਰਵਕ ਬੀਤੇ 9 ਸਾਲਾਂ ‘ਚ ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਦਰਸ਼ਨ ਕਰਵਾ ਚੁੱਕੇ ਵਿਸ਼ਵ ਪਰ੍ਸਿੱਧ ਵਿਰਾਸਤ-ਏ-ਖਾਲਸਾ ਨੇ 10ਵੇਂ ਵਰ੍ਹੇ 'ਚ ਪ੍ਰਵੇਸ਼ ਕਰ ਲਿਆ ...
ਬਿਹਾਰ: ਸੁਰੱਖਿਆ ਬਲਾਂ ਨੇ ਗਯਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ
. . .  1 day ago
ਸਿਡਨੀ ਦੂਸਰਾ ਵਨਡੇ : ਭਾਰਤ 17 ਓਵਰਾਂ ਤੋਂ ਬਾਅਦ 2 ਵਿਕਟਾਂ ਦੇ ਨੁਕਸਾਨ 'ਤੇ 108 ਦੌੜਾਂ 'ਤੇ
. . .  1 day ago
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ
. . .  1 day ago
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ...
ਭਲਕੇ ਦਿੱਲੀ ਬਾਰਡਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਵੇਗਾ
. . .  1 day ago
ਨਵੀਂ ਦਿੱਲੀ, 29 ਨਵੰਬਰ - ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੱਦੇ ਨੂੰ ਠੁਕਰਾ ਦਿੱਤਾ। ਦਿੱਲੀ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਭਲਕੇ ਦਿੱਲੀ ਬਾਰਡਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ...
ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕਰਦੇ ਆਪ ਵਿਧਾਇਕਾਂ ਦੀ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੇ ਕੀਤੀ ਖਿੱਚ ਧੂਹ
. . .  1 day ago
ਬੀਣੇਵਾਲ , 29 ਨਵੰਬਰ (ਬੈਜ ਚੌਧਰੀ) - ਕਿਸਾਨ ਅੰਦੋਲਨ ਦੇ ਪੱਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਸਾਹਮਣੇ ਰੋਸ ਮੁਜ਼ਾਹਰਾ ਕਰਨ ਪਹੁੰਚੇ ਪੰਜਾਬ ਦੇ ਆਪ ਵਿਧਾਇਕਾਂ ਦੀ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੇ ਚੰਗੀ ਤਰ੍ਹਾਂ ਖਿੱਚ ਧੂਹ ਕੀਤੀ ਬਾਅਦ ਵਿਚ ਪੁਲਿਸ ਵਿਧਾਇਕਾਂ ਨੂੰ ਗ੍ਰਿਫ਼ਤਾਰ...
ਟਿਕਰੀ ਬਾਰਡਰ 'ਤੇ ਟਿੱਕੇ ਹੋਏ ਹਨ ਕਿਸਾਨ, ਵਰਤਾਇਆ ਜਾ ਰਿਹੈ ਲੰਗਰ
. . .  1 day ago
ਕਿਸਾਨ ਕਾਫ਼ਲੇ ਦੇ ਨਾਲ, 29 ਨਵੰਬਰ (ਨਾਇਬ ਸਿੱਧੂ) - ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਅੰਦੋਲਨ ਜਾਰੀ ਹੈ। ਹਰਿਆਣਾ ਦਿੱਲੀ ਬਾਰਡਰ ਸਥਿਤ ਟਿਕਰੀ ਬਾਰਡਰ ਵਿਖੇ ਕਿਸਾਨਾਂ ਵੱਲੋਂ ਲੰਗਰ ਦੀ ਸੇਵਾ...
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ, ਕਈ ਜ਼ਖਮੀ
. . .  1 day ago
ਭੀਖੀ (ਮਾਨਸਾ), 29 ਨਵੰਬਰ (ਬਲਦੇਵ ਸਿੰਘ ਸਿੱਧੂ) - ਅੱਜ ਸਵੇਰੇ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਸਕਰੀਨਿੰਗ ਟੈਸਟ ਦੇਣ ਜਾ ਰਹੀਆਂ ਵਿਦਿਆਰਥਣਾਂ ਦੀ ਟਵੇਰਾ ਕਾਰ ਦੀ ਟਰਾਲੇ ਨੂੰ ਟੱਕਰ ਹੋਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਤੇ ਕੁੱਝ ਗੰਭੀਰ ਰੂਪ ਵਿਚ ਜ਼ਖਮੀ ਦੱਸੀ ਜਾ ਰਹੀਆਂ...
ਸਿਡਨੀ ਦੂਸਰਾ ਇਕ ਦਿਨਾਂ ਮੈਚ : ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 389 ਦੌੜਾਂ, ਭਾਰਤ ਨੂੰ ਮਿਲਿਆ ਵਿਸ਼ਾਲ ਟੀਚਾ
. . .  1 day ago
ਸਿਡਨੀ ਦੂਸਰਾ ਇਕ ਦਿਨਾਂ ਮੈਚ : ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 389 ਦੌੜਾਂ, ਭਾਰਤ ਨੂੰ ਮਿਲਿਆ ਵਿਸ਼ਾਲ...
ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ
. . .  1 day ago
ਸੁਲਤਾਨ ਪੁਰ ਲੋਧੀ 29 ਨਵੰਬਰ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਨਰੇਸ਼ ਹੈਪੀ, ਲਾਡੀ) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ...
ਦਿੱਲੀ 'ਚ ਕਿਸਾਨਾਂ ਦੀ ਆਮਦ ਕਾਰਨ ਕਈ ਕਈ ਕਿੱਲੋਮੀਟਰ ਤੱਕ ਲੱਗੇ ਲੰਬੇ ਜਾਮ
. . .  1 day ago
ਨਵੀਂ ਦਿੱਲੀ, 29 ਨਵੰਬਰ (ਦਮਨਜੀਤ ਸਿੰਘ) - ਜੀਂਦ ਰੋਹਤਕ ਦੇ ਰਸਤੇ ਲੱਖਾਂ ਕਿਸਾਨਾਂ ਦੇ ਦਿੱਲੀ ਪਹੁੰਚਣ ਨਾਲ ਇਸ ਸਮੇਂ ਦਿੱਲੀ ਵਿਚ ਵੱਡੀ ਟਰੈਫ਼ਿਕ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਦਿੱਲੀ ਦੇ ਬਾਹਰੀ ਇਲਾਕਿਆਂ ਤੋਂ ਲੈ ਕੇ ਅੰਦਰੂਨੀ ਇਲਾਕਿਆਂ ਵਿਚ ਕਈ ਕਈ ਕਿੱਲੋਮੀਟਰ ਤੱਕ ਦੇ ਲੰਬੇ ਜਾਮ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਿਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਲੁਧਿਆਣਾ

ਯੂਥ ਅਕਾਲੀ ਦਲ ਵਲੋਂ ਸਿਮਰਜੀਤ ਬੈਂਸ ਖਿਲਾਫ ਰੋਸ ਪ੍ਰਦਰਸ਼ਨ, ਪੁਲਿਸ ਨੇ ਲਿਆ ਹਿਰਾਸਤ 'ਚ

ਲੁਧਿਆਣਾ, 20 ਨਵੰਬਰ (ਕਵਿਤਾ ਖੁੱਲਰ)-ਸ਼ਹਿਰ ਦੀ ਇਕ ਔਰਤ ਵਲੋਂ ਲੋਕ ਇਨਸਾਫ਼ ਪਾਰਟੀ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਜਬਰ ਜਨਾਹ ਦੇ ਲਗਾਏ ਦੋਸ਼ਾਂ ਦੇ ਬਾਵਜੂਦ ਪੁਲਿਸ ਵਲੋਂ ਕੇਸ ਦਰਜ ਨਾ ਕੀਤਾ ਜਾਣ 'ਤੇ ਯੂਥ ਅਕਾਲੀ ਦਲ ਦੇ ਸੈਂਕੜੇ ਆਗੂਆਂ/ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿਚ ਲਿਪ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ ਦੌਰਾਨ ਪੁਲਿਸ ਨੇ ਸ. ਗੋਸ਼ਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਕਈ ਘੰਟੇ ਡੇਹਲੋਂ ਥਾਣੇ ਵਿਚ ਰੱਖਿਆ | ਇਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਸਨ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ | ਗੋਸ਼ਾ ਨੇ ਕਿਹਾ ਕਿ ਔਰਤ ਵਲੋਂ ਸਿਮਰਜੀਤ ਸਿੰਘ ਬੈਂਸ 'ਤੇ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲਗਾਏ ਸਨ | ਪਰੰਤੂ ਕਾਂਗਰਸ ਸਰਕਾਰ ਵਲੋਂ ਸਿਮਰਜੀਤ ਸਿੰਘ ਬੈਂਸ ਦੀ ਮਦਦ ਕੀਤੀ ਜਾ ਰਹੀ ਅਤੇ ਇਸ ਲਈ ਪੁਲਿਸ ਵਲੋਂ ਸਿਮਰਜੀਤ ਬੈਂਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣ ਲਈ ਅਤੇ ਸਿਮਰਜੀਤ ਬੈਂਸ ਖਿਲਾਫ਼ ਸਖ਼ਤ ਕਾਰਵਾਈ ਲਈ ਉਨ੍ਹਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਅਜੇ ਉਹ ਸਿਮਰਜੀਤ ਬੈਂਸ ਦੇ ਘਰ ਦੇ ਬਾਹਰ ਪਹੁੰਚੇ ਨਹੀਂ ਸਨ ਕਿ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪੁਲਿਸ ਵੀ ਸਿਮਰਜੀਤ ਬੈਂਸ ਦਾ ਸਾਥ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਸਿਮਰਜੀਤ ਬੈਂਸ ਨੇ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਹੈ, ਬਿਜਲੀ ਚੋਰੀ ਦੇ ਵੀ ਕੇਸ ਹਨ ਅਤੇ ਹੁਣ ਔਰਤਾਂ ਨਾਲ ਸ਼ਰੀਰਕ ਸ਼ੋਸ਼ਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਸਿਮਰਜੀਤ ਸਿੰਘ ਬੈਂਸ ਦੀ ਗੁੰਡਾਗਰਦੀ ਤੋਂ ਡਰਦੇ ਚੁੱਪ ਬੈਠੇ ਸਨ ਪਰ ਹੁਣ ਹੌਲੀ ਹੌਲੀ ਬੈਂਸ ਭਰਾਵਾਂ ਦੀ ਪੋਲ ਖੁੱਲ੍ਹਣੀ ਸ਼ੁਰੂ ਹੋ ਗਈ ਹੈ | ਇਸ ਮੌਕੇ ਯੂਥ ਅਕਾਲੀ ਦਲ ਦੇ ਹਲਕਾ ਸਾਊਥ ਦੇ ਪ੍ਰਧਾਨ ਗਗਨਦੀਪ ਸਿੰਘ ਗਿਆਸਪੁਰਾ, ਕੰਵਲਜੀਤ ਸਿੰਘ ਦੁਆ, ਜਤਿੰਦਰਪਾਲ ਸਿੰਘ ਖਾਲਸਾ, ਸੰਜਮਪ੍ਰੀਤ ਸਿੰਘ ਸੰਜੂ, ਬੀਬੀ ਰਾਣੀ ਧਾਲੀਵਾਲ, ਬੀਬੀ ਜਸਪਾਲ ਕੌਰ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਹੈ ਪਰ ਅਸੀਂ ਉਦੋਂ ਤੱਕ ਚੁੱਪ ਨਹੀਂ ਬੈਠਾਂਗੇ ਜਦੋਂ ਤੱਕ ਔਰਤ ਨੂੰ ਇਨਸਾਫ਼ ਨਹੀਂ ਮਿਲਦਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਖਾਲਸਾ ਨੇ ਪੁਲਿਸ ਵਲੋਂ ਸਿਮਰਜੀਤ ਬੈਂਸ ਖਿਲਾਫ ਬਣਦੀ ਕਾਰਵਾਈ ਨਾ ਕੀਤੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਮ ਲੋਕਾਂ ਨੂੰ ਨਿਰਾਸ਼ਾ ਹੋਈ ਹੈ | ਇਸ ਮੌਕੇ ਹਰਮਨਦੀਪ ਸਿੰਘ, ਵਰੁਣ ਮਲਹੋਤਰਾ, ਗੁਰਦੀਪ ਸਿੰਘ ਢੀਂਗਰਾ, ਅਮਨ ਸੈਣੀ, ਅਮਰਜੋਤ ਸਿੰਘ, ਪ੍ਰਭਜੀਤ ਸਿੰਘ ਪੰਧੇਰ, ਜਗਰੂਪ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਕਿਰਪਾਲ ਸਿੰਘ, ਬੀਬੀ ਬਲਵੀਰ ਕੌਰ, ਕਰਨਵੀਰ ਸਿੰਘ ਦੁਗਰੀ, ਸੋਨੀ ਪੰਡਿਤ, ਪ੍ਰੀਤਮ ਸਿੰਘ, ਹਰਮਨ ਸਿੰਘ, ਗੁਰਦੇਵ ਸਿੰਘ, ਕਮਾਲਜੋਤ, ਗੁਰਮਾਜੋਤ, ਲੋਵੇਲੀ ਸ਼ਰਮਾ, ਜਸਵੰਤ ਸਿੰਘ ਜੱਸਾ, ਤਰਨਦੀਪ ਸਿੰਘ ਸਨੀ, ਅਮਿ੍ਤਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |

ਸੜਕ 'ਤੇ ਆਵਾਜਾਈ 'ਚ ਰੁਕਾਵਟ ਪਾਉਣ ਵਾਲੇ 6 ਗਿ੍ਫ਼ਤਾਰ

ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਸੜਕ 'ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਆਵਾਜਾਈ ਵਿਚ ਰੁਕਾਵਟ ਪਾਉਣ ਵਾਲੇ 6 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ...

ਪੂਰੀ ਖ਼ਬਰ »

ਪਰਵਾਸੀਆਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ ਛੱਠ ਪੂਜਾ ਦਾ ਤਿਉਹਾਰ

ਇਯਾਲੀ/ਥਰੀਕੇ, 20 ਨਵੰਬਰ (ਮਨਜੀਤ ਸਿੰਘ ਦੁੱਗਰੀ)- ਛੱਠ ਪੂਜਾ ਦਾ ਤਿਉਹਾਰ ਪੂਰੇ ਦੇਸ਼ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਹ ਤਿਉਹਾਰ ਮੁੱਖ ਤੌਰ 'ਤੇ ਉੱਤਰੀ ਭਾਰਤ ਵਿਚ ਸੂਰਜ ਦੇਵਤਾ (ਸੂਰਿਆ ਦੇਵ) ਨੂੰ ਸਮਰਪਿਤ ਹੈ, ਜਿਥੇ ਸ਼ਰਧਾਲੂ ਕ੍ਰਮਵਾਰ ਸਰਵਉੱਚ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢੰਡਾਰੀ ਕਲਾਂ ਨੇੜੇ ਹੋਏ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਅਮਰੇਸ਼ ਮਿਸ਼ਰਾ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 30 ਸਾਲ ਦੇ ਕਰੀਬ ਸੀ | ਮਿ੍ਤਕ ...

ਪੂਰੀ ਖ਼ਬਰ »

ਜੀ.ਐਸ. ਗਰੇਵਾਲ ਨੂੰ ਮੁੜ ਐਸ.ਐਸ.ਪੀ. ਖੰਨਾ ਲਗਾਏ ਜਾਣ ਦਾ ਅਕਾਲੀ ਦਲ ਨੇ ਕੀਤਾ ਵਿਰੋਧ

ਲੁਧਿਆਣਾ, 20 ਨਵੰਬਰ (ਕਵਿਤਾ ਖੁੱਲਰ)-ਖੰਨਾ ਨਜਦੀਕ ਨਕਲੀ ਸ਼ਰਾਬ ਫੈਕਟਰੀ ਫੜੇ ਜਾਣ ਮੌਕੇ ਤੈਨਾਤ ਐਸ.ਐਸ.ਪੀ. ਜੀ.ਐਸ. ਗਰੇਵਾਲ ਜਿਸਨੂੰ ਜ਼ਿਲ੍ਹੇ ਤੋਂ ਤਬਦੀਲ ਕਰ ਦਿੱਤਾ ਗਿਆ ਸੀ, ਨੂੰ ਮੁੜ ਖੰਨਾ ਦਾ ਐਸ.ਐਸ.ਪੀ. ਲਗਾਏ ਜਾਣ ਦਾ ਵਿਰੋਧ ਕਰਦੇ ਹੋਏ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਲਾਲੜੀਏ ਗੋਤ ਜਠੇਰਿਆਂ ਦਾ ਮੇਲਾ ਮੁਲਤਵੀ

ਫਗਵਾੜਾ, 20 ਨਵੰਬਰ (ਵਾਲੀਆ)-ਲਾਲੜੀਏ ਗੋਤ ਜਠੇਰਿਆਂ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਪੱਲੀਆਂ ਕਲਾਂ (ਨਵਾਂਸ਼ਹਿਰ) 'ਚ ਹੋਈ ਜਿਸ ਵਿਚ ਜਸਬੀਰ ਸਿੰਘ ਪਿੰਡ ਪੱਲੀਆਂ ਕਲਾਂ, ਮੇਜਰ ਸਿੰਘ ਸੈਣੀ ਪਿੰਡ ਪਠਲਾਵਾ, ਬਲਦੇਵ ਸਿੰਘ ਸਿੰਬਲੀ ਕਲਾਂ, ਗੁਰਦਿਆਲ ਸਿੰਘ, ਸੁਰਿੰਦਰ ...

ਪੂਰੀ ਖ਼ਬਰ »

ਜਥੇਦਾਰ ਅਵਤਾਰ ਸਿੰਘ ਮੱਕੜ ਦੀ ਯਾਦ 'ਚ ਗੁਰਮਤਿ ਸਮਾਗਮ ਅੱਜ

ਲੁਧਿਆਣਾ, 20 ਨਵੰਬਰ (ਕਵਿਤਾ ਖੁੱਲਰ)-ਸਵ: ਜਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਜੋ ਪਿਛਲੇ ਸਾਲ ਉਸ ਅਕਾਲ ਪੁਰਖ ਵਲੋਂ ਬਖਸ਼ੀ ਸੁਆਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ...

ਪੂਰੀ ਖ਼ਬਰ »

ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ!

122 ਨਵੇਂ ਮਰੀਜ਼ ਸਾਹਮਣੇ ਆਏ, 5 ਮਰੀਜ਼ਾਂ ਨੇ ਦਮ ਤੋੜਿਆ ਲੁਧਿਆਣਾ, 20 ਨਵੰਬਰ (ਸਲੇਮਪੁਰੀ)-ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ...

ਪੂਰੀ ਖ਼ਬਰ »

ਲਿੱਪ ਆਗੂਆਂ ਨੇ ਬੈਂਸ 'ਤੇ ਉਂਗਲ ਕਰਨ ਵਾਲਿਆਂ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਦਿੱਤੀ ਸਲਾਹ

ਲੁਧਿਆਣਾ, 20 ਨਵੰਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਜੋ ਇਕ ਔਰਤ ਵਲੋਂ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਬੈਂਸ 'ਤੇ ਉਂਗਲ ਚੁੱਕਣ ਵਾਲਿਆਂ ਨੂੰ ਪਹਿਲਾਂ ਆਪਣੀ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਵਰਗਲਾਉਣ ਦੇ ਦੋਸ਼ਾਂ ਤਹਿਤ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੇ ਪਵਨ ਕੁਮਾਰ ਵਾਸੀ ਮਹਾਰਾਣਾ ਪ੍ਰਤਾਪ ਸਿੰਘ ਨਗਰ ਦੀ ਸ਼ਿਕਾਇਤ 'ਤੇ ਦੀਪਕ ਕੁਮਾਰ ਵਾਸੀ ਅਜੀਤ ਨਗਰ ਅਤੇ ਉਸਦੇ ਸਾਥੀ ਵਿਜੇ ਪੁੱਤਰ ਰਾਮ ਨਰੇਸ਼ ਵਾਸੀ ਨਿਊ ਸ਼ਕਤੀ ਨਗਰ ਖਿਲਾਫ ਕੇਸ ਦਰਜ ਕੀਤਾ ...

ਪੂਰੀ ਖ਼ਬਰ »

ਪੰਜਾਬ ਦੇ ਵੱਖ-ਵੱਖ ਵਿਭਾਗਾਂ 'ਚ ਖਾਲੀ ਪਈਆਂ ਅਸਾਮੀਆਂ ਸਰਕਾਰ ਤੁਰੰਤ ਭਰੇ-ਗੁੱਜਰਵਾਲ

ਲੁਧਿਆਣਾ, 20 ਨਵੰਬਰ (ਸਲੇਮਪਰੀ)-ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਮੁਲਾਜ਼ਮਾਂ ਦੀਆਂ ਇਸ ਵੇਲੇ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਪੰਜਾਬ ਸਰਕਾਰ ਨਵੀਂ ਭਰਤੀ ਕਰਨ ਦੀ ਬਿਜਾਏ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ, ਜੋ ਨਾ ਤਾਂ ਸੂਬੇ ਦੇ ਅਤੇ ਨਾ ਹੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਣ ਲਈ ਪ੍ਰਸ਼ਾਸਨ ਦੀਆਂ ਹਦਾਇਤਾਂ ਉਪਰ ਅਮਲ ਜ਼ਰੂਰੀ-ਬੌਬੀ

ਲੁਧਿਆਣਾ, 20 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਰ ਅਤੇ ਟ੍ਰੇਡਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਮਰੀਕ ਸਿੰਘ ਬੋਬੀ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਕੋਵਿਡ 19 ਦੀ ਚੇਨ ਨੂੰ ਤੋੜਨ ਲਈ ...

ਪੂਰੀ ਖ਼ਬਰ »

ਜੂਆ ਖੇਡਦੇ ਚਾਰ ਨੌਜਵਾਨ ਨਕਦੀ ਸਮੇਤ ਗਿ੍ਫ਼ਤਾਰ

ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਦਰੇਸੀ ਨੇੜੇ ਜੂਆ ਖੇਡ ਰਹੇ ਚਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 5 ਹਜਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ...

ਪੂਰੀ ਖ਼ਬਰ »

ਬਹਾਦਰਕੇ ਰੋਡ ਟੈਕਸਟਾਈਲ ਐਾਡ ਨਿੱਟਵੀਅਰ ਐਸੋਸੀਏਸ਼ਨ ਵਲੋਂ 650 ਕਰੋੜ ਰੁਪਏ 'ਚ ਅਲਾਟ ਬੁੱਢਾ ਨਾਲਾ ਪ੍ਰੋਜੈਕਟ 325 ਕਰੋੜ 'ਚ ਪੂਰਾ ਕਰਕੇ ਦੇਣ ਦਾ ਐਲਾਨ

ਲੁਧਿਆਣਾ, 20 ਨਵੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਬੁੱਢੇ ਨਾਲੇ ਦੀ ਸਫ਼ਾਈ, ਕਾਇਆਕਲਪ ਤੇ ਹੋਰ ਸੁਧਾਰ ਲਈ ਕਿਸੇ ਵੀ ਸਨਅਤੀ ਜਥੇਬੰਦੀ ਜਾਂ ਸਬੰਧਤ ਮਾਹਿਰ ਨਾਲ ਸਲਾਹ ਮਸ਼ਵਰਾ ਕੀਤੇ | ਇਕ ਨਿੱਜੀ ਕੰਪਨੀ ਨੂੰ 650 ਕਰੋੜ ਰੁਪਏ ਵਿਚ ਪ੍ਰੋਜੈਕਟ ਅਲਾਟ ਕਰ ਦਿੱਤਾ ...

ਪੂਰੀ ਖ਼ਬਰ »

ਨਗਰ ਨਿਗਮ ਜ਼ੋਨ-ਏ 'ਚ ਫੈਲੀ ਗੰਦਗੀ ਦੇਖ ਕਮਿਸ਼ਨਰ ਨੇ ਲਗਾਈ ਅਧਿਕਾਰੀਆਂ ਦੀ ਕਲਾਸ

ਲੁਧਿਆਣਾ, 20 ਨਵੰਬਰ (ਅਮਰੀਕ ਸਿੰਘ ਬੱਤਰਾ)-ਦੀਵੇ ਥੱਲੇ ਹਨ੍ਹੇਰਾ ਇਹ ਕਹਾਵਤ ਨਗਰ ਨਿਗਮ ਜੋਨ-ਏ ਵਿਚ ਫੈਲੀ ਗੰਦਗੀ ਨੂੰ ਦੇਖਕੇ ਸੱਚ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ | ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਸ਼ੁੱਕਰਵਾਰ ਸਵੇਰੇ ਕੌਾਸਲਰ ਰਕੇਸ਼ ਪਰਾਸ਼ਰ ਸਮੇਤ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਐਸ.ਜੀ.ਪੀ.ਸੀ. ਮੈਂਬਰਾਂ ਨੂੰ ਯਾਦ ਪੱਤਰ

ਆਲਮਗੀਰ, 20 ਨਵੰਬਰ (ਜਰਨੈਲ ਸਿੰਘ ਪੱਟੀ)-ਬੀਤ੍ਹੇ ਸਮੇਂ ਦੋਰਾਣ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 328 ਸਰੂਪ ਅਲੋਪ ਹੋਣ ਕਾਰਣ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ | ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵੱਲੋਂ ਇਸ ਮਾਮਲੇ ...

ਪੂਰੀ ਖ਼ਬਰ »

ਅਰਬਨ ਅਸਟੇਟ ਦੁੱਗਰੀ ਫੇਸ-1 'ਚ ਕੌਸਲਰ ਦਫ਼ਤਰ ਦੇ ਸਾਹਮਣੇ ਪਾਰਕ ਵਿਚ ਬਿਨ੍ਹਾਂ ਮਨਜ਼ੂਰੀ ਲਗਾਈ ਹੌਜਰੀ ਦੀ ਸੇਲ

ਲੁਧਿਆਣਾ, 20 ਨਵੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਲੁਧਿਆਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨਿਰਾਲੀ ਹੈ ਇਕ ਪਾਸੇ ਗਰੀਬ ਲੋਕ ਜੋ ਰੋਟੀ ਰੋਜ਼ੀ ਕਮਾਉਣ ਲਈ ਸੜਕ ਦੇ ਕਿਨਾਰੇ ਰੇਹੜੀ ਫੜੀ ਲਗਾਉਂਦੇ ਹਨ ਦੀ ਰੇਹੜੀ ਅਤੇ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ, ਮੁੜ ...

ਪੂਰੀ ਖ਼ਬਰ »

ਆਬਕਾਰੀ ਤੇ ਕਰ ਵਿਭਾਗ ਵਲੋਂ ਸੱਤ ਸਾਲਾਂ ਬਾਅਦ ਅਸੈਸਮੈਂਟ ਕਰਾਉਣ ਵਾਸਤੇ ਨੋਟਿਸ

ਢੰਡਾਰੀ ਕਲਾਂ, 20 ਨਵੰਬਰ (ਪਰਮਜੀਤ ਸਿੰਘ ਮਠਾੜੂ)-ਆਬਕਾਰੀ ਅਤੇ ਕਰ ਵਿਭਾਗ ਵਲੋਂ ਉਦਯੋਗਪਤੀਆਂ ਨੂੰ ਸੱਤ ਸਾਲਾਂ ਬਾਅਦ ਅਸੈਸਮੈਂਟ ਕਰਾਉਣ ਵਾਸਤੇ ਨੋਟਿਸ ਮਿਲਣੇ ਸ਼ੁਰੂ ਹੋ ਗਏ ਹਨ | ਜਸਪਾਲ ਬਾਂਗਰ ਇੰਡਸਟ੍ਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੱਕੜ ਨੇ ਦੱਸਿਆ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਗਿੱਲ ਦੀ ਅਕਾਲੀ ਜਥੇਬੰਦੀ ਪੂਰੀ ਤਰ੍ਹਾਂ ਮਜ਼ਬੂਤ ਹੈ-ਸ਼ਿਵਾਲਿਕ

ਆਲਮਗੀਰ, 20 ਨਵੰਬਰ (ਜਰਨੈਲ ਸਿੰਘ ਪੱਟੀ)-ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਦਰਸਨ ਸਿੰਘ ਸਿਵਾਲਿਕ ਇੰਚਾਰਜ ਵਿਧਾਨ ਸਭਾ ਹਲਕਾ ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਗਿੱਲ ਪਿੰਡ ਸਥਿਤ ਸ੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੀ ਮੀਟਿੰਗ ਸਮੇਂ ਢੀਂਡਸਾ ਗਰੁੱਪ ਵਿਚ ...

ਪੂਰੀ ਖ਼ਬਰ »

ਪੀ.ਏ.ਯੂ. ਦੇ ਮੁਲਾਜ਼ਮਾਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ ਕਰਨ ਤੇ ਥਾਪਰ ਹਾਲ ਸਾਹਮਣੇ ਕੂੜੇ ਦੇ ਢੇਰ ਲਗਾਉਣ ਦਾ ਐਲਾਨ

ਪੀ.ਏ.ਯੂ. ਦੇ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਸਮੇਂ ਮੁਲਾਜ਼ਮ ਆਗੂ ਤੇ ਮੁਲਾਜ਼ਮ | ਤਸਵੀਰ-ਹਰਿੰਦਰ ਸਿੰਘ ਕਾਕਾ | ਲੁਧਿਆਣਾ, 20 ਨਵੰਬਰ (ਪੁਨੀਤ ਬਾਵਾ)-ਪੀ.ਏ.ਯੂ ਦੀਆਂ ਤਿੰਨੋਂ ਮੁਲਾਜ਼ਮ ਜਥੇਬੰਦੀਆਂ ਵਲੋਂ ਹੱਕੀ ਮੰਗਾਂ ਦੀ ਪੂਰਤੀ ਲਈ ...

ਪੂਰੀ ਖ਼ਬਰ »

ਧਰਨਾਕਾਰੀ ਮੁਲਾਜ਼ਮਾਂ ਨੂੰ ਪੀ.ਏ.ਯੂ. ਦੇ ਉਪ ਕੁਲਪਤੀ ਨੇ ਗੱਲਬਾਤ ਕਰਨ ਦੀ ਕੀਤੀ ਅਪੀਲ

ਲੁਧਿਆਣਾ, 20 ਨਵੰਬਰ (ਪੁਨੀਤ ਬਾਵਾ)-ਪਿਛਲੇ ਮਹੀਨੇ ਦੀ 13 ਤਰੀਕ ਤੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਧਰਨਾਕਾਰੀ ਮੁਲਾਜ਼ਮਾਂ ਨੂੰ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਗੱਲਬਾਤ ਕਰਨ ਦੀ ਅਪੀਲ ...

ਪੂਰੀ ਖ਼ਬਰ »

ਪੰਜਾਬ ਅਧਿਕਾਰ ਯਾਤਰਾ ਨੂੰ ਸਮਰਥਨ ਦੇਣ ਲਈ ਬੈਂਸ ਭਰਾਵਾਂ ਵਲੋਂ ਪੰਜਾਬੀਆਂ ਦਾ ਧੰਨਵਾਦ

ਲੁਧਿਆਣਾ, 20 ਨਵੰਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ“ 'ਸਾਡਾ ਖੇਤ-ਸਾਡਾ ਪਾਣੀ-ਸਾਡਾ ਹੱਕ'” ਨਾਅਰੇ ਹੇਠ ਕੱਢੀ 4 ਰੋਜ਼ਾ ਪੰਜਾਬ ਅਧਿਕਾਰ ਯਾਤਰਾ ਦੀ ...

ਪੂਰੀ ਖ਼ਬਰ »

ਕਿਸਾਨਾਂ ਮੰਗਾਂ ਸਬੰਧੀ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਲੁਧਿਆਣਾ, 20 ਨਵੰਬਰ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਫ਼ਦ ਵਲੋਂ ਅੱਜ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਤੇ ਕਿਸਾਨਾਂ ਦੇ ਹੱਕ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੂੰ ਇਕ ਮੰਗ ਪੱਤਰ ਸੌਾਪਿਆ ਗਿਆ | ਕਿਸਾਨ ਆਗੂਆਂ ...

ਪੂਰੀ ਖ਼ਬਰ »

ਬੈਂਸ ਦੇ ਘਰ ਦਾ ਘੇਰਾਓ ਕਰਨ ਆਏ ਅਕਾਲੀਆਂ ਖ਼ਿਲਾਫ਼ ਲਿੱਪ ਆਗੂਆਂ ਤੇ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 20 ਨਵੰਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਘਰ ਦਾ ਘੇਰਾਓ ਕਰਨ ਲਈ ਪੁੱਜੇ ਅਕਾਲੀਆਂ ਦੇ ਖਿਲਾਫ਼ ਅੱਜ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਲਿੱਪ ਆਗੂਆਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX