ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਫ਼ਿਰੋਜ਼ਪੁਰ ਰੋਡ 'ਤੇ ਅਡਾਨੀ ਗਰੁੱਪ ਵਲੋਂ ਲਗਾਇਆ ਗਿਆ ਸਾਇਲੋ ਪਲਾਂਟ ਦੇ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਲਗਾਇਆ ਗਿਆ ਧਰਨਾ ਅੱਜ 51ਵੇਂ ਦਿਨ 'ਚ ਦਾਖ਼ਲ ਹੋ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ ਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ | ਧਰਨੇ ਦੌਰਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਨਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨਾਂ ਦੇ ਹਿਤਾਂ ਨੂੰ ਵੱਡੀ ਢਾਹ ਲਾ ਕੇ ਖੇਤੀ ਕਾਨੂੰਨ ਬਿੱਲ ਪਾਸ ਕਰ ਦਿੱਤੇ ਗਏ ਹਨ ਪਰ ਇਹ ਕਿਸਾਨਾਂ ਦੇ ਹਿਤ ਵਿਚ ਨਹੀਂ | ਇਸ ਲਈ ਕਿਸਾਨ ਅੱਜ ਧਰਨੇ ਲਗਾਉਣ ਲਈ ਮਜਬੂਰ ਹਨ | ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਇਕ ਹੋਰ ਡੂੰਘੀ ਸਾਜ਼ਿਸ਼ ਹੈ ਕਿ ਹੋਰ ਸੂਬਿਆਂ ਵਿਚ ਟਰੇਨਾਂ ਚੱਲ ਰਹੀਆਂ ਹਨ ਤੇ ਗੁਆਂਢੀ ਰਾਜਾਂ ਵਿਚ ਖਾਦ ਤੇ ਹੋਰ ਸਮਗਰੀ ਆ ਰਹੀ ਹੈ ਜਦ ਕਿ ਪੰਜਾਬ ਵਿਚ ਧਰਨਿਆਂ ਦੀ ਆੜ ਵਿਚ ਖਾਦ ਤੇ ਕੋਲਾ ਨਹੀਂ ਭੇਜਿਆ ਜਾ ਰਿਹਾ | ਉਨ੍ਹਾਂ ਕਿਹਾ ਕਿ 21 ਤੋਂ 23 ਨਵੰਬਰ ਤੱਕ ਪਿੰਡਾਂ ਵਿਚ ਰੈਲੀਆਂ ਕੀਤੀਆਂ ਜਾਣਗੀਆਂ ਤੇ 26 ਨਵੰਬਰ ਨੂੰ ਕਿਸਾਨ ਦਿੱਲੀ ਕੂਚ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਮੀਤ ਕੌਰ ਝੰਡੇਵਾਲਾ, ਜਗਤਾਰ ਸਿੰਘ ਸੈਦੋਕੇ, ਜਗਦੀਪ ਸਿੰਘ ਦੌਧਰ, ਮਾਸਟਰ ਦਰਸ਼ਨ ਸਿੰਘ ਬੁੱਟਰ, ਲੱਖਾ ਸਿੰਘ ਚੜਿੱਕ, ਜਸਵੀਰ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)-ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ ਅਤੇ ਡੇਅਰੀ ਕਿੱਤੇ ਨੂੰ ਅਪਣਾਉਣ ਵਾਲੇ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਡੇਅਰੀ ਵਿਕਾਸ ਵਿਭਾਗ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਡੇਅਰੀ ਫਾਰਮਿੰਗ ਨਾਲ ਜੁੜੇ ...
ਬਾਘਾ ਪੁਰਾਣਾ, 20 ਨਵੰਬਰ (ਬਲਰਾਜ ਸਿੰਗਲਾ)-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਰਾਜਪਾਲ ਸਿੰਘ ਕਮ ਐਸ.ਡੀ.ਐਮ. ਬਾਘਾ ਪੁਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਗੁਰਮੀਤ ਸਿੰਘ ਸਹੋਤਾ ਕਮ ਤਹਿਸੀਲਦਾਰ ਬਾਘਾ ਪੁਰਾਣਾ ਨੇ ਅੱਜ ...
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲਗਾਇਆ ਗਿਆ ਧਰਨਾ ਜਾਰੀ ਹੈ ਤੇ ਅੱਜ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ...
ਮੋਗਾ, 20 ਨਵੰਬਰ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਗੁਪਤ ...
ਮੋਗਾ, 20 ਨਵੰਬਰ (ਗੁਰਤੇਜ ਸਿੰਘ)-ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 6 ਹੋਰ ਜਾਣਿਆਂ ਨੂੰ ਕੋਰੋਨਾ ਪਾਜ਼ੀਟਿਵ ਹੋ ਜਾਣ ਨਾਲ ਹੁਣ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 2572 ਹੋ ਗਈ ਹੈ ਤੇ ਐਕਟਿਵ ਕੇਸ 70 ਹੋ ਗਏ ਹਨ ਜਦ ਕਿ ਜ਼ਿਲ੍ਹੇ ਵਿਚ 2417 ...
ਮੋਗਾ, 20 ਨਵੰਬਰ (ਗੁਰਤੇਜ ਸਿੰਘ)-ਗ੍ਰੇਟ ਪੰਜਾਬ ਪਿੰ੍ਰਟਰ ਪੈੱ੍ਰਸ ਦੇ ਮਾਲਕ ਨੂੰ ਫ਼ੋਨ 'ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਪੰਜ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ 'ਚ ਪੁਲਿਸ ਵਲੋਂ ਇਕ ਅਣਪਛਾਤੇ ਸਮੇਤ ਦੋ ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ...
ਮੋਗਾ, 20 ਨਵੰਬਰ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਰਜਿ. (ਕਾਦੀਆਂ) ਦੀ ਮੀਟਿੰਗ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਜ਼ਿਲ੍ਹਾ ਮੋਗਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜ਼ਿਲ੍ਹਾ ਜਨਰਲ ਸਕੱਤਰ ਗੁਲਜ਼ਾਰ ਸਿੰਘ ...
ਕੋਟ ਈਸੇ ਖਾਂ, 20 ਨਵੰਬਰ (ਨਿਰਮਲ ਸਿੰਘ ਕਾਲੜਾ)-ਪੰਜਾਬ ਪ੍ਰਧਾਨ ਬੀ. ਕੇ. ਯੂ. (ਪੰਜਾਬ) ਫੁਰਮਾਨ ਸੰਧੂ ਦਾ ਕਸਬਾ ਕੋਟ ਈਸੇ ਖਾਂ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ 26-27 ਨਵੰਬਰ ਨੂੰ ਦਿੱਲੀ ਜਾਣ ਸਬੰਧੀ ਇਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਫੁਰਮਾਨ ...
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਮੋਗਾ ਹਲਕੇ ਦੇ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿਚ ...
ਨਿਹਾਲ ਸਿੰਘ ਵਾਲਾ, 20 ਨਵੰਬਰ (ਟਿਵਾਣਾ, ਖ਼ਾਲਸਾ)-ਝੋਨੇ ਦੀ ਖ਼ਰੀਦ ਦਾ ਕੰਮ ਭਾਵੇ ਕਿ ਮੁਕੰਮਲ ਹੋਣ ਦੇ ਨੇੜੇ ਹੈ, ਪ੍ਰੰਤੂ ਫਿਰ ਵੀ ਝੋਨੇ ਦੀਆਂ ਹਾਈਬ੍ਰੈਡ ਕਿਸਮਾਂ ਬਾਸਮਤੀ ਆਦਿ ਦੀ ਖ਼ਰੀਦ 'ਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ...
ਬਾਘਾ ਪੁਰਾਣਾ, 20 ਨਵੰਬਰ (ਬਲਰਾਜ ਸਿੰਗਲਾ)-ਨਛੱਤਰ ਸਿੰਘ ਬਰਾੜ ਸੰਗਤਪੁਰਾ ਦੇ ਸਪੁੱਤਰ ਅਤੇ ਜਗਰੂਪ ਸਿੰਘ ਰੂਪਾ ਬਰਾੜ ਸੰਗਤਪੁਰਾ ਦੇ ਭਤੀਜੇ ਲਖਵੀਰ ਸਿੰਘ ਕਾਲਾ ਬਰਾੜ ਦਾ ਬੀਤੇ ਦਿਨੀਂ ਇਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ, ਲਖਵੀਰ ਸਿੰਘ ਕਾਲਾ ਬਰਾੜ ਦਾ ...
ਫ਼ਤਿਹਗੜ੍ਹ ਪੰਜਤੂਰ, 20 ਨਵੰਬਰ (ਜਸਵਿੰਦਰ ਸਿੰਘ ਪੋਪਲੀ)-ਐਜੂਕੇਸ਼ਨ ਹੱਬ ਆਈਲੈਟਸ ਇੰਸਟੀਚਿਊਟ ਜੋ ਕਿ ਸਥਾਨਕ ਕਸਬੇ ਦੇ ਨਹਿਰ ਦੇ ਪੁਲ ਦੇ ਨਜ਼ਦੀਕ ਸਥਿਤ ਦੇ ਵਿਦਿਆਰਥੀਆਂ ਦੇ ਆਈਲੈਟਸ ਦੇ ਨਤੀਜੇ ਬਹੁਤ ਸ਼ਾਨਦਾਰ ਆ ਰਹੇ ਹਨ ਜਿਸ ਤਹਿਤ ਸੰਸਥਾ ਦੇ ਵਿਦਿਆਰਥੀ ...
ਬਾਘਾ ਪੁਰਾਣਾ, 20 ਨਵੰਬਰ (ਬਲਰਾਜ ਸਿੰਗਲਾ)- ਸਥਾਨਕ ਸ਼ਹਿਰ ਦੀ ਨਹਿਰੂ ਮੰਡੀ ਵਿਖੇ ਸਥਿਤ ਨਾਮਵਰ ਸੰਸਥਾ ਬਰਾਈਟ ਸਟੋਨ ਆਈਲਟਸ ਐਾਡ ਇਮੀਗ੍ਰੇਸ਼ਨ ਵਿਖੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਕੋਚਿੰਗ ਦੇ ਕੇ ਚੰਗੇ ਬੈਂਡ ਹਾਸਲ ਕਰਨ ਦੇ ਯੋਗ ਬਣਾਇਆ ਜਾਂਦਾ ਹੈ, ਜਿਸ ਤਹਿਤ ...
ਸਮਾਧ ਭਾਈ, 20 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਨਾਨਕਸਰ ਸਮਾਧ ਭਾਈ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਟੈਚੀ 'ਚ ਪਾ ਕੇ ਪੂਨੇ ਭੇਜਣ ਵਾਲੇ ਬਾਬਾ ਕੁਲਵੰਤ ਸਿੰਘ ਸਮਾਧ ਭਾਈ ਵਲੋਂ ਮਰਿਆਦਾ ਭੰਗ ਕਰ ਕੇ ਪਾਵਨ ਸਰੂਪ ਪੂਨੇ ਭੇਜਣ ਦੇ ਮਾਮਲੇ ਨੂੰ ...
ਮੋਗਾ, 20 ਨਵੰਬਰ (ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵਿਚ ਬਣੇ ਐਸ.ਓ.ਆਈ. ਦੇ ਪਰਿਵਾਰ ਵਿਚ ਵਾਧਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਤੇ ਐਸ.ਓ.ਆਈ. ਦੇ ਹਲਕ ਇੰਚਾਰਜ ਇੰਦਰਜੀਤ ਸਿੰਘ ਸਿੰਘਾਂਵਾਲਾ ਵਲੋਂ ...
ਅਜੀਤਵਾਲ, 20 ਨਵੰਬਰ (ਹਰਦੇਵ ਸਿੰਘ ਮਾਨ)-ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ 26 ਅਤੇ 27 ਨਵੰਬਰ ਨੂੰ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਧਰਨੇ ਵਿਚ ਸ਼ਮੂਲੀਅਤ ਕਰਨਗੇ, ਜਿਨ੍ਹਾਂ ...
ਕੋਟ ਈਸੇ ਖਾਂ, 20 ਨਵੰਬਰ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਜਰਨੈਲ ਸਿੰਘ ਅਤੇ ਪ੍ਰਧਾਨ ਭਗਵੰਤ ਸਿੰਘ ਮਾਨ ਵਲੋਂ ਨਵੀਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਪਾਰਟੀ ਦੇ ਮਿਹਨਤੀ ਵਲੰਟੀਅਰ ਬਲਦੇਵ ਸਿੰਘ ਬਲਖੰਡੀ ਨੂੰ ਬਲਾਕ ...
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਓਪਨ ਵਰਕ ਪਰਮਿਟ ਰਾਹੀ ਕੈਨੇਡਾ ਜਾਣ ਵਾਲਿਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ | ਸੰਸਥਾ ਵਲੋਂ ਨੌਜਵਾਨਾਂ ਦਾ ਵੀਜ਼ਾ ਲਗਵਾ ਕੇ ਭਵਿੱਖ ਸੰਵਾਰਨ ਵਿਚ ਸਹਾਇਤਾ ਕੀਤੀ ਜਾਂਦੀ ਹੈ | ...
ਬਾਘਾ ਪੁਰਾਣਾ, 20 ਨਵੰਬਰ (ਬਲਰਾਜ ਸਿੰਗਲਾ)-ਸਾਬਕਾ ਪਿ੍ੰਸੀਪਲ ਮਨਮੋਹਨ ਸਿੰਘ ਗਰੇਵਾਲ ਦੇ ਪਿਤਾ ਹਰਬੰਸ ਸਿੰਘ ਗਰੇਵਾਲ ਜੋ ਬੀਤੇ ਦਿਨੀਂ ਸਵਰਗ ਸੁਧਾਰ ਗਏ ਸਨ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਪੱਤੀ ਫੂਲਾ ਪਿੰਡ ਘੋਲੀਆ ਕਲਾਂ ਵਿਖੇ ਗਰੇਵਾਲ ...
ਬਾਘਾ ਪੁਰਾਣਾ, 20 ਨਵੰਬਰ (ਬਲਰਾਜ ਸਿੰਗਲਾ)-ਸਾਹਿਤ ਸਭਾ ਬਾਘਾ ਪੁਰਾਣਾ ਦੀ ਵਿਸ਼ੇਸ਼ ਮੀਟਿੰਗ ਸਰਕਾਰੀ ਸੀਨੀ. ਸੈਕੰ. ਸਕੂਲ ਲੜਕੇ ਵਿਖੇ ਹਰਵਿੰਦਰ ਸਿੰਘ ਰੋਡੇ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਹਿਤ ਸਭਾ ਦੇ ਜਨਰਲ ਸਕੱਤਰ ਚਮਕੌਰ ਸਿੰਘ ਬਾਘੇਵਾਲੀਆ, ਯਸ਼ਪਾਲ ...
ਸਮਾਧ ਭਾਈ, 20 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਸਰਕਲ ਸਮਾਧ ਭਾਈ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਪਿੰਡ ਕੋਟਲਾ ਵਿਖੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਕੋਟਲਾ ਦੇ ...
ਬਾਘਾ ਪੁਰਾਣਾ, 20 ਨਵੰਬਰ (ਬਲਰਾਜ ਸਿੰਗਲਾ)-ਸ਼ਿੰਦਰਪਾਲ ਕੌਰ ਰੋਡੇ ਖ਼ੁਰਦ, ਯੂਥ ਆਗੂ ਬਲਕਰਨ ਸਿੰਘ ਵੈਰੋਕੇ ਅਤੇ ਆਗੂ ਗੁਰਦੀਪ ਸਿੰਘ ਵੈਰੋਕੇ ਨੇ ਕਿਹਾ ਕਿ ਰਿਲਾਇੰਸ ਪੰਪ ਰਾਜੇਆਣਾ ਦਾ ਮੋਰਚਾ ਲਗਾਤਾਰ ਅੱਗੇ ਵਧਦਾ ਹੋਇਆ 51ਵੇਂ ਦਿਨ ਵਿਚ ਸ਼ਾਮਿਲ ਹੋ ਚੁੱਕਾ ਹੈ ਅਤੇ ...
ਨਿਹਾਲ ਸਿੰਘ ਵਾਲਾ, 20 ਨਵੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਨਿਹਾਲ ਸਿੰਘ ਵਾਲਾ ਵਿਖੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਵਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX