ਗੁਰੂਹਰਸਹਾਏ/ਗੋਲੂ ਕਾ ਮੋੜ, 20 ਨਵੰਬਰ (ਹਰਚਰਨ ਸਿੰਘ ਸੰਧੂ, ਸੁਰਿੰਦਰ ਸਿੰਘ ਪੁਪਨੇਜਾ)- ਟੋਲ ਪਲਾਜ਼ਾ ਮਾਹਮੂਜੋਈਆ 'ਤੇ ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਲੇ ਕਾਨੂੰਨ ਬਿੱਲ ਦੇ ਵਿਰੋਧ ਵਿਚ ਲੱਗੇ ਧਰਨੇ ਦੌਰਾਨ ਬਲਦੇਵ ਰਾਜ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦੀ ਦੁਖਦਾਈ ਘਟਨਾ ਦੀ ਸੂਚਨਾ ਮਿਲਣ 'ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਖ਼ੁਦ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਪਹੁੰਚੇ | ਉਨ੍ਹਾਂ ਕਿਸਾਨ ਬਲਦੇਵ ਰਾਜ ਦੀ ਅੰਤਿਮ ਅਰਦਾਸ ਮੌਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ | ਰਾਣਾ ਗੁਰਮੀਤ ਸਿੰਘ ਸੋਢੀ ਨੇ ਮਿ੍ਤਕ ਕਿਸਾਨ ਦੀ ਪਤਨੀ ਮਨਜੀਤ ਕੌਰ, ਬੇਟੇ ਰਮਨ ਕੁਮਾਰ ਅਤੇ ਵਿਪਨ ਕੁਮਾਰ ਨੂੰ 3 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵੀ ਭੇਟ ਕੀਤਾ | ਇਸ ਉਪਰੰਤ ਮਿ੍ਤਕ ਕਿਸਾਨ ਬਲਦੇਵ ਰਾਜ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਲੜਾਈ ਲੜ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਹਨ, ਇਨ੍ਹਾਂ ਦਾ ਨਾ ਸਿਰਫ਼ ਕਿਸਾਨੀ 'ਤੇ ਸਗੋਂ ਸਮਾਜ ਦੇ ਹਰ ਵਰਗ 'ਤੇ ਮਾੜਾ ਅਸਰ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਲਈ ਵਿਧਾਨ ਸਭਾ ਵਿਚ ਬਿੱਲ ਵੀ ਪਾਸ ਕੀਤੇ ਗਏ ਹਨ | ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਹਰ ਤਰ੍ਹਾਂ ਨਾਲ ਕਿਸਾਨਾਂ ਦੀ ਇਸ ਲੜਾਈ ਵਿਚ ਉਨ੍ਹਾਂ ਦੇ ਨਾਲ ਹੈ | ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਨਾ ਚਲਾਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਜ਼ਿੱਦ ਕਾਰਨ ਯੂਰੀਆ ਖਾਦ ਦੀ ਘਾਟ ਹੈ, ਜਿਸ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਯਤਨ ਕਰ ਰਹੀ ਹੈ | ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਿ੍ਤਕ ਕਿਸਾਨ ਦੇ ਕਰਜੇ ਦੀ ਮਾਫ਼ੀ ਸਬੰਧੀ ਵੀ ਨਿਯਮਾਂ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਪਰਿਵਾਰ ਨੂੰ ਦਿੱਤਾ | ਉਨ੍ਹਾਂ ਨੇ ਮਿ੍ਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਸਰਕਾਰ ਵਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਇੱਥੇ ਜ਼ਿਕਰਯੋਗ ਹੈ ਕਿ ਮਿ੍ਤਕ ਦੇ ਪਰਿਵਾਰ ਨੂੰ ਇਸ ਤੋਂ ਪਹਿਲਾਂ 2 ਲੱਖ ਰੁਪਏ ਦੀ ਮਦਦ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਹੱਈਆ ਕਰਵਾਈ ਸੀ | ਇਸ ਮੌਕੇ ਕਿਸਾਨ ਜਥੇਬੰਦੀਆਂ ਵਲੋਂ ਵੀ ਮਿ੍ਤਕ ਕਿਸਾਨ ਦੇ ਪੁੱਤਰ ਨੂੰ ਪੱਗ ਭੇਟ ਕੀਤੀ ਗਈ | ਇਸ ਮੌਕੇ ਰਾਜ ਸੂਚਨਾ ਕਮਿਸ਼ਨਰ ਪੰਜਾਬ ਅਨੁਮੀਤ ਸਿੰਘ ਹੀਰਾ ਸੋਢੀ, ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਐੱਸ.ਡੀ.ਐਮ. ਗੁਰੂਹਰਸਹਾਏ ਰਵਿੰਦਰ ਸਿੰਘ ਅਰੋੜਾ, ਜਲਾਲਾਬਾਦ ਦੇ ਐੱਸ.ਡੀ.ਐਮ. ਸੂਬਾ ਸਿੰਘ, ਵੇਦ ਪ੍ਰਕਾਸ਼ ਚੇਅਰਮੈਨ, ਦਵਿੰਦਰ ਜੰਗ, ਰਵੀ ਸ਼ਰਮਾ ਡਾਇਰੈਕਟਰ ਮੰਡੀ ਬੋਰਡ, ਰਵੀ ਚਾਵਲਾ, ਅੰਮਿ੍ਤਪਾਲ, ਅਮਰੀਕ ਸਿੰਘ, ਗੁਰਦੀਪ ਸਿੰਘ ਢਿੱਲੋਂ, ਵਿੱਕੀ ਨਰੂਲਾ, ਛਿੰਦਰਪਾਲ ਭੋਲਾ, ਰਾਜ ਕੁਮਾਰ, ਡੇਵਿਡ, ਜਿੰਮੀ, ਰਾਜਵੀਰ ਮੌਾਟੀ, ਰੁਸਤਮ ਮਜੈਦੀਆ, ਸੋਨੂੰ ਮੋਂਗਾ, ਮਨੋਜ ਮੋਂਗਾ, ਸੇਵਕ ਸੰਧੂ, ਨਸੀਬ ਸਿੰਘ ਸੰਧੂ, ਵਿੱਕੀ ਸਿੱਧੂ ਆਦਿ ਵੀ ਹਾਜ਼ਰ ਸਨ |
ਫ਼ਿਰੋਜ਼ਪੁਰ, 20 ਨਵੰਬਰ (ਕੁਲਬੀਰ ਸਿੰਘ ਸੋਢੀ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਬਿੱਲਾਂ ਨੂੰ ਲੈ ਕੇ ਦਿੱਲੀ ਦਿੱਤੇ ਜਾ ਰਹੇ ਧਰਨੇ ਸਬੰਧੀ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਨੂੰ ਅਪੀਲ ਕਰ ਕੇ ਅਹਿਮ ਬੈਠਕ ਕੀਤੀਆਂ ਜਾ ਰਹੀਆਂ ਹਨ | ਇਸ ਦੇ ਚੱਲਦੇ ...
ਫ਼ਿਰੋਜ਼ਪੁਰ, 20 ਨਵੰਬਰ (ਰਾਕੇਸ਼ ਚਾਵਲਾ)- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਸਚਿਨ ਸ਼ਰਮਾ ਇੰਚਾਰਜ ਜ਼ਿਲ੍ਹਾ ਸੈਸ਼ਨ ਜੱਜ ਫ਼ਿਰੋਜ਼ਪੁਰ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਫ਼ਿਰੋਜ਼ਪੁਰ ਅਮਨ ਪ੍ਰੀਤ ਸਿੰਘ ਸਕੱਤਰ ਜ਼ਿਲ੍ਹਾ ...
ਫ਼ਿਰੋਜ਼ਪੁਰ, 20 ਨਵੰਬਰ (ਤਪਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਕਰਮਚਾਰੀਆਂ ਅਤੇ ਫੈਕਲਟੀ ਮੈਂਬਰਾਂ ਵਲੋਂ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਚੌਥੇ ਦਿਨ ਵੀ ਧਰਨਾ ਦਿੱਤਾ ਗਿਆ | ਧਰਨੇ ਵਿਚ ਵੱਖ-ਵੱਖ ਬੁਲਾਰਿਆਂ ਵਲੋਂ ...
ਫ਼ਾਜ਼ਿਲਕਾ, 20 ਨਵੰਬਰ (ਦਵਿੰਦਰ ਪਾਲ ਸਿੰਘ)-ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦੀ ਗੱਲ ਕਹਿਣ ਵਾਲੇ ਵਿਅਕਤੀ ਨੂੰ ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਜਿੰਦਾ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਰਿਮਾਂਡ ਦੌਰਾਨ ...
ਬੱਲੂਆਣਾ, 20 ਨਵੰਬਰ (ਸੁਖਜੀਤ ਸਿੰਘ ਬਰਾੜ)-ਇਲਾਕੇ ਅਧੀਨ ਪੈਂਦੇ ਥਾਣਾ ਬਹਾਵਵਾਲਾ ਪੁਲਿਸ ਵਲੋਂ ਇਕ ਵਿਅਕਤੀ ਨੂੰ ਇਕ ਦੇਸੀ ਕੱਟਾ ਪਿਸਟਲ ਅਤੇ 2 ਜਿੰਦਾ ਰੌਾਦ 32 ਬੋਰ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ ਜਦ ਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋ ਗਿਆ | ...
ਫ਼ਾਜ਼ਿਲਕਾ, 20 ਨਵੰਬਰ(ਦਵਿੰਦਰ ਪਾਲ ਸਿੰਘ)-ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ 22 ਨਵੰਬਰ ਤੱਕ ਲਗਾਏ ਜਾ ਰਹੇ ਸ਼ੂਗਰ ਜਾਂਚ ਕੈਂਪ ਵਿਚ ਰੋਜ਼ਾਨਾ 100 ਤੋਂ 120 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਜਾਣਕਾਰੀ ਦਿੰਦਿਆਂ ਕਲੱਬ ...
ਬੱਲੂਆਣਾ, 20 ਨਵੰਬਰ (ਸੁਖਜੀਤ ਸਿੰਘ ਬਰਾੜ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਪੁਰਾ ਵਿਖੇ ਸਿਹਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਐਸ.ਸੀ. ਬਹਾਵਵਾਲਾ ਦੇ ਬੀ.ਈ.ਈ. ਮਨਬੀਰ ਸਿੰਘ ਨੇ ਦੱਸਿਆ ਕਿ ਸਕੂਲ ਦੇ ...
ਅਬੋਹਰ,20 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਸ਼ੁਰੂ ਤੋਂ ਹੀ ਪਾਕਿਸਤਾਨ ਨਾਲ ਲੱਗਦੇ ਬਾਰਡਰ ਵਪਾਰਕ ਪੱਖ ਤੋਂ ਖੁਲ੍ਹਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਮੰਗ ਦੀ ਆਵਾਜ਼ ਨੂੰ ਹਮੇਸ਼ਾ ਪਾਰਟੀ ਦੇ ਪ੍ਰਧਾਨ ਸਿਮਰਨਜੀਤ ...
ਅਬੋਹਰ, 20 ਨਵੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਹਨੂੰਮਾਨਗੜ੍ਹ ਰੋਡ ਤੋਂ ਲੰਘਦੀ ਮਲੂਕਪੁਰਾ ਮਾਈਨਰ ਵਿਚ ਅੱਜ ਪਾੜ ਪੈ ਗਿਆ ਜਿਸ ਦੇ ਕਾਰਨ ਆਸ-ਪਾਸ ਦੀਆਂ ਢਾਣੀਆਂ, ਬੀ.ਐਸ.ਐਫ. ਦਾ ਏਰੀਆ ਅਤੇ ਨਾਲ ਲੱਗਦੇ ਸਕੂਲ ਤੋਂ ਇਲਾਵਾ ਲਗਭਗ 50 ਏਕੜ ਤੋਂ ਜ਼ਿਆਦਾ ਖੇਤਾਂ ਵਿਚ ਨਹਿਰ ...
ਫ਼ਾਜ਼ਿਲਕਾ, 20 ਨਵੰਬਰ(ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਅੱਜ 28 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ ਹਨ, ਜਦੋਂਕਿ ਜ਼ਿਲ੍ਹੇ ਵਿਚ ਕੋਰੋਨਾ ਨਾਲ 12 ਵਿਅਕਤੀ ਹੋਰ ਪੀੜਤ ਹੋ ਗਏ ਹਨ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ...
ਖੂਈਆਂ ਸਰਵਰ, 20 ਨਵੰਬਰ (ਵਿਵੇਕ ਹੂੜੀਆ)-ਨਜ਼ਦੀਕੀ ਪਿੰਡ ਸੱਪਾਂ ਵਾਲੀ ਵਿਖੇ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਇਕ ਦੀ ਹਾਲਤ ਨੂੰ ਗੰਭੀਰ ...
ਜਲਾਲਾਬਾਦ, 20 ਨਵੰਬਰ (ਜਤਿੰਦਰ ਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ 'ਤੇ ਹੋਏ ਹਮਲੇ ਵਿਚ ਡੀ ਐੱਸ ਪੀ ਜਲਾਲਾਬਾਦ ਵਲ਼ੋਂ ਆਪਣੀ ਰਿਪੋਰਟ ਅੰਦਰ ਨਾਮਜ਼ਦ ਦੋਸ਼ੀਆਂ ਨੂੰ ...
ਅਬੋਹਰ, 20 ਨਵੰਬਰ (ਕੁਲਦੀਪ ਸਿੰਘ ਸੰਧੂ)-ਨਾਟਕ ਸੰਸਥਾ 'ਅਕਸ ਅਬੋਹਰ' ਦੇ ਕਲਾਕਾਰਾਂ ਦੁਆਰਾ ਨਗਰ ਨਿਗਮ ਦੇ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਦਿਸ਼ਾ ਨਿਰਦੇਸ਼ਾਂ 'ਤੇ ਲੋਕਾਂ ਨੂੰ ਸ਼ਹਿਰ ਵਿਚ ਸਫ਼ਾਈ ਰੱਖਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਏ ਗਏ ...
ਫ਼ਾਜ਼ਿਲਕਾ, 20 ਨਵੰਬਰ (ਦਵਿੰਦਰ ਪਾਲ ਸਿੰਘ)-ਅੰਤਰਰਾਸ਼ਟਰੀ ਬਾਲ ਅਧਿਕਾਰ ਦਿਵਸ ਅਤੇ ਦੋਸਤੀ ਹਫ਼ਤਾ ਦੇ ਸਮਾਪਨ ਮੌਕੇ ਚਾਈਲਡ ਲਾਈਨ ਫ਼ਾਜ਼ਿਲਕਾ 1098 ਵਲੋਂ ਸ਼੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਅਰਨੀਵਾਲਾ ਦੇ ਬੱਚਿਆਂ ਨੂੰ ਸਕੂਲ ਪਿ੍ੰਸੀਪਲ ਰਜਿੰਦਰ ਸਿੰਘ ਅਤੇ ...
ਫ਼ਿਰੋਜ਼ਪੁਰ, 20 ਨਵੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਯੂਥ ਕਾਂਗਰਸ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਸਾਬ ਸੈਦਾਂ ਵਾਲਾ ਨੂੰ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਦਾ ਚੇਅਰਮੈਨ ਬਣਾਏ ਜਾਣ 'ਤੇ ਇਲਾਕੇ 'ਚ ਖ਼ਾਸ ਤੌਰ 'ਤੇ ...
ਗੁਰੂਹਰਸਹਾਏ, 20 ਨਵੰਬਰ (ਹਰਚਰਨ ਸਿੰਘ ਸੰਧੂ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਭਲਕੇ 22 ਨਵੰਬਰ ਐਤਵਾਰ ਨੂੰ ਗੁਰੂਹਰਸਹਾਏ ਵਿਖੇ ਪੁੱਜ ਰਹੇ ਹਨ | ਪਿੰਡ ਨਿੱਝਰ ਵਿਖੇ ਰਿਜੀ ...
ਫ਼ਿਰੋਜ਼ਪੁਰ, 20 ਨਵੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਅਲੋਪ ਹੋਣ, 450 ਪਾਵਨ ਸਰੂਪ ਕੈਨੇਡਾ ਦੇ ਸਮੁੰਦਰ ਦੇ ਕੰਢੇ ...
ਅਬੋਹਰ, 20 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੇ ਡੀ.ਏ.ਵੀ ਕਾਲਜ ਵਿਚ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਮਹਾਜਨ ਦੀ ਯੋਗ ਅਗਵਾਈ ਵਿਚ ਹਿੰਦੀ ਵਿਭਾਗ ਵਲੋਂ ਸੋਸ਼ਲ ਮੀਡੀਆ ਸਬੰਧੀ ਵਿਚਾਰ ਗੋਸ਼ਟੀ ਕਰਵਾਈ ਗਈ | ਜਿਸ ਵਿਚ ਵਟਸਐਪ, ਫੇਸਬੁਕ, ਟਵਿੱਟਰ, ਯੂ ਟਿਊਬ ਸਮੇਤ ...
ਜਲਾਲਾਬਾਦ, 20 ਨਵੰਬਰ (ਜਤਿੰਦਰ ਪਾਲ ਸਿੰਘ)-ਅੱਜ ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਾਈ ਰਸਬੀਰ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਮੂਹ ...
ਮੰਡੀ ਲਾਧੂਕਾ, 20 ਨਵੰਬਰ (ਰਾਕੇਸ਼ ਛਾਬੜਾ)-ਕਣਕ ਦੀ ਬਿਜਾਈ ਲਈ ਪੰਜਾਬ ਦੇ ਕਿਸਾਨ ਯੂਰੀਆ ਖਾਦ ਦੀ ਘਾਟ ਨਾਲ ਜੂਝ ਰਹੇ ਹਨ ਅਤੇ ਉੱਪਰੋਂ ਕਿਸੇ ਸ਼ਰਾਰਤੀ ਅਨਸਰ ਨੇ ਸੋਸ਼ਲ ਮੀਡੀਆ ਅਧਿਕਾਰੀਆਂ ਦੇ ਮੋਬਾਈਲ ਨੰਬਰਾਂ ਦੀ ਫਰਜੀ ਸੂਚੀ ਜਾਰੀ ਕਰ ਕੇ ਦਾਅਵਾ ਕੀਤਾ ਗਿਆ ਕਿ ...
ਅਬੋਹਰ, 20 ਨਵੰਬਰ (ਕੁਲਦੀਪ ਸਿੰਘ ਸੰਧੂ)-ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਵਲੋਂ ਡੇਂਗੂ ਤੋਂ ਬਚਾਅ ਲਈ ਜਿੱਥੇ ਡੇਂਗੂ ਪੀੜਤਾਂ ਦੇ ਘਰ-ਘਰ ਜਾ ਕੇ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਉੱਥੇ ਅੱਜ ਸੰਸਥਾ ਦੀ ਟੀਮ ਦੇ ਮੈਂਬਰਾਂ ਨੇ ਸ਼ਹਿਰ ਵਿਚ ...
ਫ਼ਾਜ਼ਿਲਕਾ, 20 ਨਵੰਬਰ(ਦਵਿੰਦਰ ਪਾਲ ਸਿੰਘ)-ਬਲਾਕ ਖੂਈਖੇੜਾ ਦੇ ਐੱਸ.ਐਮ.ਓ. ਡਾ. ਰੋਹਿਤ ਗੋਇਲ ਦੀ ਦੇਖਰੇਖ ਹੇਠ ਸੀ.ਐੱਚ.ਸੀ. ਖੂਈਖੇੜਾ ਅਤੇ ਮੀਰਾ ਨਰਸਿੰਗ ਕਾਲਜ ਵਿਚ ਕੁੱਲ 139 ਲੋਕਾਂ ਦੇ ਕੋਰੋਨਾ ਸਬੰਧੀ ਸੈਂਪਲ ਲਏ ਗਏ | ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ...
ਫ਼ਾਜ਼ਿਲਕਾ, 20 ਨਵੰਬਰ(ਦਵਿੰਦਰ ਪਾਲ ਸਿੰਘ)-ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਿੱਲੀ ਘੇਰਨ ਦੀਆਂ ਤਿਆਰੀਆਂ ਵਿਚ ਲੱਗੀ ਹੈ | ਜਿਸ ਨੂੰ ਲੈ ਕੇ ਅੱਜ ਫ਼ਾਜ਼ਿਲਕਾ ਰੇਲਵੇ ਜੰਕਸ਼ਨ ਦੇ ਬਾਹਰ ਲੱਗੇ ਧਰਨੇ ਵਿਚ ਕਿਸਾਨਾਂ ਦੀ ...
ਜਲਾਲਾਬਾਦ, 20 ਨਵੰਬਰ (ਕਰਨ ਚੁਚਰਾ)-26 ਨਵੰਬਰ ਨੂੰ ਦਿੱਲੀ 'ਚ ਦਿੱਤੇ ਜਾਣ ਵਾਲੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਲੱਖਾਂ ਕਿਸਾਨ ਇਸ ਦਿਨ ਦਿੱਲੀ ਜਾ ਕੇ ਕੇਂਦਰ ਦੀ ਸੁੱਤੀ ਹੋਈ ਸਰਕਾਰ ਨੂੰ ਜਗਾਉਣਗੇ | ਇਹ ਵਿਚਾਰ ...
ਜਲਾਲਾਬਾਦ, 20 ਨਵੰਬਰ (ਕਰਨ ਚੁਚਰਾ)-26 ਨਵੰਬਰ ਨੂੰ ਦਿੱਲੀ 'ਚ ਦਿੱਤੇ ਜਾਣ ਵਾਲੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਲੱਖਾਂ ਕਿਸਾਨ ਇਸ ਦਿਨ ਦਿੱਲੀ ਜਾ ਕੇ ਕੇਂਦਰ ਦੀ ਸੁੱਤੀ ਹੋਈ ਸਰਕਾਰ ਨੂੰ ਜਗਾਉਣਗੇ | ਇਹ ਵਿਚਾਰ ...
ਮੱਲਾਂਵਾਲਾ, 20 ਨਵੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਸੀਨੀਅਰ ਮੈਡੀਕਲ ਅਫ਼ਸਰ ਡਾ: ਬਲਕਾਰ ਸਿੰਘ ਕੱਸੋਆਣਾ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਲੰਮੇ ਸਮੇਂ ਤੋਂ ਬੰਦ ਸਕੂਲ ਦੁਬਾਰਾ ਖੋਲ੍ਹਣ 'ਤੇ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...
ਗੁਰੂਹਰਸਹਾਏ, 20 ਨਵੰਬਰ (ਹਰਚਰਨ ਸਿੰਘ ਸੰਧੂ)- ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੇ ਓ.ਐੱਸ.ਡੀ. ਨਿਸ਼ੂ ਦਹੂਜਾ ਦੇ ਪਿਤਾ ਨਵੀਨ ਕੁਮਾਰ ਦਹੂਜਾ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਦੇ ਘਰ ਗੁਰੂਹਰਸਹਾਏ ਵਿਖੇ ਪਹੁੰਚ ਕੇ ਸਮੁੱਚੇ ਦਹੂਜਾ ਪਰਿਵਾਰ ਨਾਲ ਦੁੱਖ ...
ਤਲਵੰਡੀ ਭਾਈ, 20 ਨਵੰਬਰ (ਕੁਲਜਿੰਦਰ ਸਿੰਘ ਗਿੱਲ)- ਪਿੰਡ ਨਰੈਣਗੜ੍ਹ ਭੰਗਾਲੀ ਨਿਵਾਸੀ ਤਿੰਨ ਵਿਅਕਤੀਆਂ 'ਤੇ ਔਰਤ ਦਾ ਜਾਅਲੀ ਅੰਗੂਠਾ ਲਗਾ ਕੇ ਜ਼ਮੀਨ ਹੜੱਪਣ ਦੇ ਲੱਗੇ ਦੋਸ਼ਾਂ ਦੇ ਮਾਮਲੇ ਵਿਚ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਪ੍ਰਾਪਤ ...
ਮਮਦੋਟ, 20 ਨਵੰਬਰ (ਸੁਖਦੇਵ ਸਿੰਘ ਸੰਗਮ)- ਪੰਜਾਬ ਅਤੇ ਹੋਰਨਾਂ ਰਾਜਾਂ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਕਾਰਨ ਬੰਦ ਹੋਈਆਂ ਮਾਲ ਗੱਡੀਆਂ ਦੀ ਵਜ੍ਹਾ ਨਾਲ ਯੂਰੀਆ ਖਾਦ ਦੀ ਆਈ ਕਿੱਲਤ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚਮਕੌਰ ...
ਫ਼ਿਰੋਜ਼ਪੁਰ, 20 ਨਵੰਬਰ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਵਲੋਂ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ 8 ਹੋਰ ਜਣਿਆਂ ਨੂੰ ਆਪਣੀ ਲਪੇਟ 'ਚ ਲੈ ਲੈਣ ਦੀ ਖ਼ਬਰ ਹੈ | ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਗਈ ਵਿਸ਼ੇਸ਼ ...
ਫ਼ਿਰੋਜ਼ਪੁਰ, 20 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਤੋਂ ਕਸਬਾ ਮੱਲਾਂਵਾਲਾ ਨੂੰ ਜਾਣ ਵਾਲੀ ਮਖੂ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਰਕੇ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ, ਪੰ੍ਰਤੂ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦਰ ਸੁੱਤਾ ਪਿਆ ਹੈ | ਇਸ ਸਬੰਧੀ ...
ਫ਼ਿਰੋਜ਼ਪੁਰ, 20 ਨਵੰਬਰ (ਕੁਲਬੀਰ ਸਿੰਘ ਸੋਢੀ)- ਕੋਰੋਨਾ ਸਮੇਂ ਦੌਰਾਨ ਅਤੇ ਕਿਸਾਨੀ ਲਹਿਰ ਕਾਰਨ ਰੇਲਵੇ ਓਪਰੇਸ਼ਨ ਬੰਦ ਹੋਣ ਦੇ ਬਾਵਜੂਦ ਮੰਡਲ ਇਲੈਕਟ੍ਰੀਕਲ ਇੰਜੀਨੀਅਰ/ ਜਨਰਲ ਵਿਪਨ ਧੰਡਾ ਨੇ ਆਪਣਾ ਅਹੁਦਾ ਸੰਭਾਲਦੇ ਹੀ ਪਹਿਲ ਕਰਦਿਆਂ ਪਿਛਲੇ ਤਿੰਨ ਮਹੀਨਿਆਂ ...
ਜ਼ੀਰਾ, 20 ਨਵੰਬਰ (ਜੋਗਿੰਦਰ ਸਿੰਘ ਕੰਡਿਆਲ/ਮਨਜੀਤ ਸਿੰਘ ਢਿੱਲੋਂ)- ਵਿਧਾਨ ਸਭਾ ਹਲਕਾ ਜ਼ੀਰਾ ਦੇ ਇੰਚਾਰਜ ਅਵਤਾਰ ਸਿੰਘ ਜ਼ੀਰਾ ਨੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਅਕਾਲੀ ਦਲ ਬਾਦਲ ਹਲਕਾ ਜ਼ੀਰਾ ਦੀ 31 ਮੈਂਬਰ ਕੋਰ ਕਮੇਟੀ ਦਾ ਗਠਨ ...
ਫ਼ਿਰੋਜ਼ਪੁਰ, 20 ਨਵੰਬਰ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਦੇ ਸੰਕਟ 'ਚ ਰੁਜ਼ਗਾਰ ਖੁੱਸ ਜਾਣ ਕਾਰਨ ਦੋ ਡੰਗ ਦੀ ਰੋਟੀ ਤੋਂ ਮੁਥਾਜ ਹੋਏ ਗ਼ਰੀਬ ਲੋੜਵੰਦਾਂ ਦੀ ਪਿਛਲੇ ਮਹੀਨਿਆਂਬੱਧੀ ਸਮੇਂ ਤੋਂ ਸੇਵਾ 'ਚ ਜੁਟੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ...
ਤਲਵੰਡੀ ਭਾਈ, 20 ਨਵੰਬਰ (ਕੁਲਜਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਮਾਮਲਿਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਯਾਦ ਪੱਤਰ ਦੇਣ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ...
ਫ਼ਿਰੋਜ਼ਪੁਰ, 20 ਨਵੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 22 ਨਵੰਬਰ ਦਿਨ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਫ਼ਰੀਦਕੋਟ ਰੋਡ 'ਤੇ ਗਰੀਨ ਫ਼ੀਲਡ ਪੈਲੇਸ 'ਚ ਦੁਪਹਿਰੇ 12 ਵਜੇ ਮੀਟਿੰਗ ਕਰਨਗੇ | ਇਸ ਸਬੰਧੀ ...
ਫ਼ਿਰੋਜ਼ਪੁਰ, 20 ਨਵੰਬਰ (ਤਪਿੰਦਰ ਸਿੰਘ)- ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਫ਼ਿਰਕਾਪ੍ਰਸਤ ਨੀਤੀਆਂ ਅਤੇ ਦੇਸ਼ ਦੇ ਕੌਮੀ ਅਦਾਰਿਆਂ ਨੂੰ ਵੇਚ ਦੇਣ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX