ਬਠਿੰਡਾ, 20 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣੇ ਵਿਧਾਨਿਕ ਹਲਕੇ ਬਠਿੰਡਾ ਸ਼ਹਿਰ ਦਾ ਦੌਰਾ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਪਰਸਰਾਮ ਨਗਰ ਅਤੇ ਆਪਣੇ ਗਨਿਆਣਾ ਰੋਡ ਸਥਿਤ ਆਪਣੇ ਨਵੇਂ ਦਫ਼ਤਰ 'ਚ ਜਾ ਕੇ ਸਥਾਨਕ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ¢ ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਲੋਕ ਮਸਲਿਆਂ ਨੂੰ ਤਰਜੀਹੀ ਆਧਾਰ 'ਤੇ ਹੱਲ ਕਰਨ ਦੇ ਹੁਕਮ ਦਿੱਤੇ ¢ ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼ਹਿਰਾਂ ਦੇ ਵਿਕਾਸ ਲਈ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਹੰਢਣਸਾਰ ਅਤੇ ਚਿਰਸਥਾਈ ਵਿਕਾਸ ਤੇ ਟੀਚੇ ਨਿਰਧਾਰਿਤ ਕੀਤੇ ਗਏ ਹਨ ਅਤੇ ਵਿਕਾਸ ਦੀ ਦਿਸ਼ਾ ਲੋਕਾਂ ਦੀ ਮੰਗ ਤੇ ਜ਼ਰੂਰਤ ਨੂੰ ਧਿਆਨ 'ਚ ਰੱਖਦਿਆਂ ਨਿਰਧਾਰਿਤ ਕੀਤੀ ਜਾਂਦੀ ਹੈ ¢ ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਰਸਰਾਮ ਨਗਰ ਵਿਚ ਇਕ ਜਨ ਸਭਾ ਨੂੰ ਵੀ ਸੰਬੋਧਨ ਕੀਤਾ ਅਤੇ ਲੋਕਾਂ ਨਾਲ ਪੰਜਾਬ ਸਰਕਾਰ ਦੇ ਪ੍ਰੋਗਰਾਮਾਂ ਤੇ ਨੀਤੀਆਂ ਸਬੰਧੀ ਗੱਲਬਾਤ ਕੀਤੀ ¢ ਵਿੱਤ ਮੰਤਰੀ ਇਸ ਦੌਰਾਨ ਸ਼ਹਿਰ ਦੇ ਕਈ ਲੋਕਾਂ ਦੇ ਦੁੱਖ 'ਚ ਵੀ ਸ਼ਰੀਕ ਹੋਏ ¢ ਗਣਪਤੀ ਇਨਕਲੇਵ ਵਿਖੇ ਵਿੱਤ ਮੰਤਰੀ ਨੇ ਇੱਥੋਂ ਦੇ ਵਸਨੀਕ ਬਰਜਿੰਦਰ ਸਿੰਘ ਹੈਪੀ ਮਾਨ ਦੀ ਧਰਮ ਪਤਨੀ ਕਰਮਜੀਤ ਕੌਰ ਦੇ ਅਕਾਲ ਚਲਾਣੇ 'ਤੇ ਮਾਨ ਪਰਿਵਾਰ ਨਾਲ ਜਿੱਥੇ ਗ੍ਰਹਿ ਵਿਖੇ ਜਾ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਉਨ੍ਹਾਂ ਇਸ ਉਪਰੰਤ ਐੱਚ. ਬੀ. ਐੱਨ. ਕਾਲੋਨੀ, ਪੁਰਾਣੇ ਥਾਣੇ ਕੋਲ ਗੁਰਮੁੱਖ ਸਾਈਕਲ ਵਾਲੀ ਗਲੀ, ਗੋਪਾਲ ਨਗਰ, ਪਰਸ ਰਾਮ ਨਗਰ ਦੀ ਡਾਕਟਰ ਵਰਮਾ ਵਾਲੀ ਗਲੀ, ਗਲੀ ਨੰਬਰ-9 ਜੀ ਅਤੇ ਗਲੀ ਨੰਬਰ-37, ਅਜੀਤ ਰੋਡ ਗਲੀ ਨੰਬਰ-3, ਜੁਝਾਰ ਸਿੰਘ ਨਗਰ, ਗੁਰੂ ਗੋਬਿੰਦ ਸਿੰਘ ਨਗਰ ਆਦਿ ਵਿਖੇ ਜਾ ਕੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਵੀ ਸਾਂਝਾ ਕੀਤਾ ¢ ਇਸ ਮੌਕੇ ਵਿੱਤ ਮੰਤਰੀ ਨਾਲ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਚੇਅਰਮੈਨ ਨਗਰ ਸੁਧਾਰ ਟਰੱਸਟ ਕੇ. ਕੇ. ਅਗਰਵਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਗਰੂਪ ਸਿੰਘ ਗਿੱਲ, ਅਸ਼ੋਕ ਪ੍ਰਧਾਨ, ਪਵਨ ਮਾਨੀ, ਰਾਜਨ ਗਰਗ, ਟਹਿਲ ਸੰਧੂ, ਬਲਜਿੰਦਰ ਠੇਕੇਦਾਰ, ਮਾਸਟਰ ਹਰਮੰਦਰ ਸਿੰਘ, ਹਰਵਿੰਦਰ ਲੱਡੂ, ਪ੍ਰਕਾਸ਼ ਚੰਦ, ਨੱਥੂ ਰਾਮ, ਸੁਖਦੇਵ ਸੁੱਖਾ, ਜਸਵੀਰ ਕੌਰ, ਅਸ਼ਵਨੀ ਬੰਟੀ, ਰਾਮ ਵਿਰਕ, ਬਲਰਾਜ ਪੱਕਾ, ਹਰਪਾਲ ਬਾਜਵਾ, ਰਜਿੰਦਰ ਸਿੱਧੂ, ਪਰਦੀਪ ਗੋਲਾ ਵੀ ਹਾਜ਼ਰ ਸਨ¢
ਬਠਿੰਡਾ, 20 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ 'ਚ 3 ਵਿਅਕਤੀਆਂ ਦੁਆਰਾ ਇਕ ਵਿਅਕਤੀ ਨਾਲ ਪੌਣੇ 6 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਵਲ ਲਾਈਨ ਦੀ ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਧਾਰਾ-420, 406 ਤਹਿਤ ਮੁਕੱਦਮਾ ਦਰਜ ਕਰਕੇ ...
ਬਠਿੰਡਾ, 20 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੀ. ਆਈ. ਏ. ਸਟਾਫ਼-1 ਬਠਿੰਡਾ ਦੀ ਟੀਮ ਨੇ ਬੰਬੀਹਾ ਗਰੁੱਪ ਦੇ ਇਕ ਮੈਂਬਰ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ 4 ਮੈਂਬਰਾਂ ਦੀ ਅਜੇ ਪੁਲਿਸ ਨੂੰ ਭਾਲ ਹੈ | ਪੁਲਿਸ ਨੇ ਪੰਜੇ ਜਣਿਆਂ ਨੂੰ ਪਰਚੇ ਵਿਚ ਨਾਮਜ਼ਦ ਕਰਦਿਆਂ ...
ਬਠਿੰਡਾ, 20 ਨਵੰਬਰ (ਅਵਤਾਰ ਸਿੰਘ)- ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 49 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਮਗਰੋਂ ਜ਼ਿਲੇ੍ਹ ਅੰਦਰ ਕੋਰੋਨਾ ਪੀੜਤਾਂ ਦੀ ਕੁਲ ਸੰਖਿਆ 7943 'ਤੇ ਪਹੁੰਚ ਗਈ ਹੈ | ਕੋਵਿਡ-19 ਤਹਿਤ 94649 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 6395 ਕੋਰੋਨਾ ਪੀੜਤ ...
ਬਠਿੰਡਾ, 20 ਨਵੰਬਰ (ਅਵਤਾਰ ਸਿੰਘ)-ਸਥਾਨਕ ਡਬਵਾਲੀ ਰੋਡ 'ਤੇ ਟੈਕਰ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਂਵਿੰਗ ਬਿ੍ਗੇਡ ਮੈਂਬਰ ਰਾਜਿੰਦਰ ਕੁਮਾਰ ਅਤੇ ਸੰਦੀਪ ਗੋਇਲ ਵਲੋਂ ਜ਼ਖ਼ਮੀਆਂ ...
ਤਲਵੰਡੀ ਸਾਬੋ, 20 ਨਵੰਬਰ (ਰਣਜੀਤ ਸਿੰਘ ਰਾਜੂ)- ਨੇੜਲੇ ਪਿੰਡ ਸ਼ੇਖਪੁਰਾ ਵਿਖੇ ਤੇਜ਼ ਰਫ਼ਤਾਰ ਕਾਰ ਵਲੋਂ ਇਕ 5 ਸਾਲਾ ਬੱਚੀ ਨੂੰ ਕੁਚਲ ਦਿੱਤੇ ਜਾਣ ਦੀ ਦੁਖਦਾਇਕ ਖ਼ਬਰ ਪ੍ਰਾਪਤ ਹੋਈ ਹੈ ਅਤੇ ਇਸ ਹਾਦਸੇ 'ਚ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਤਲਵੰਡੀ ਸਾਬੋ ਪੁਲਿਸ ਨੇ ...
ਬਠਿੰਡਾ, 20 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬ 'ਚ ਮਾਲ ਗੱਡੀਆਂ ਬੰਦ ਹੋਣ ਕਰਕੇ ਕਣਕ ਦੀ ਫ਼ਸਲ ਲਈ ਕਿਸਾਨਾਂ ਨੂੰ ਯੂਰੀਆ ਨਾ ਮਿਲਣ ਕਿਸਾਨਾਂ ਨੂੰ ਹੋ ਰਹੀ ਭਾਰੀ ਪ੍ਰੇਸ਼ਾਨੀ ਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ਦੇ ਮੁੱਖ ਮੰਤਰੀ ...
ਬਠਿੰਡਾ, 20 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਦੇ ਕਿਸਾਨ ਵਫ਼ਦ ਨੇ ਏ. ਡੀ. ਸੀ. ਨੂੰ ਕਿਸਾਨ ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਦਿੱਤਾ ¢ ਕਿਸਾਨ ਆਗੂਆਂ ਨੇ ਮੰਗ ਪੱਤਰ ...
ਬਠਿੰਡਾ, 20 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਹੈਪੀ ਸੀਡਰ ਜਾਂ ਸੁਪਰ ਸੀਡਰ ਮਸ਼ੀਨਾਂ ਦੀ ਵਰਤੋਂ ਕਰਨ 'ਚ ਕਿਸਾਨਾਂ ਦੀਆਂ ਸ਼ੰਕਾਵਾਂ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵਲੋਂ ਵਟਸਐਪ ਚੈਟਬੋਟ ਤਿਆਰ ਕੀਤਾ ਗਿਆ ਹੈ | ਇਸ ...
ਬਠਿੰਡਾ, 20 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਹਰਮੇਲ ਸਿੰਘ ਬੰਗੀ ਦੀ ਅਗਵਾਈ ਹੇਠ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਗੋਨਿਆਣਾ ਵਿਖੇ ...
ਬਠਿੰਡਾ, 20 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਵਲੋਂ 'ਜੈਵਿਕ ਖੇਤੀ-ਸਬਜ਼ੀਆਂ ਦੀਆਂ ਫ਼ਸਲਾਂ ਦੇ ਜੈਵਿਕ ਬੀਜ ਉਤਪਾਦਨ' ਬਾਰੇ ਆਨ-ਲਾਈਨ ਸੈਮੀਨਾਰ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਇਆ ਗਿਆ ¢ ਇਸ ਗਤੀਵਿਧੀ ਦਾ ਉਦੇਸ਼ ...
ਭੁੱਚੋ ਮੰਡੀ, 20 ਨਵੰਬਰ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਚੋਰਾਂ ਨੇ ਪਿੰਡ ਭੁੱਚੋ ਕਲਾਂ ਦੇ ਰੋੜੀ ਵਾਲੇ ਖੇਤਾਂ ਵਿਚ ਕਿਸਾਨਾਂ ਦੀਆਂ 9 ਖੇਤੀ ਮੋਟਰਾਂ ਦੀਆਂ ਕੇਬਲਾਂ ਚੋਰੀ ਕਰ ਲਈਆਂ | ਇਸ ਘਟਨਾ ਦਾ ਪਤਾ ਕਿਸਾਨਾਂ ਨੂੰ ਅੱਜ ਸਵੇਰੇ ਖੇਤ ਜਾਣ 'ਤੇ ਹੀ ਲੱਗਿਆ | ਭਾਕਿਯੂ ...
ਕੋਟਫ਼ੱਤਾ, 20 ਨਵੰਬਰ (ਰਣਜੀਤ ਬੁੱਟਰ)-ਕੋਟਫ਼ੱਤਾ 'ਚ ਇਕ ਗ਼ਰੀਬ ਮਜ਼ਦੂਰ ਦੇ ਘਰ ਨੂੰ ਆਉਂਦੀ ਗਲੀ 'ਚ ਜਬਰੀ ਕੰਧ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ¢ ਪੀੜਤ ਦੀ ਕਿਤੇ ਵੀ ਸੁਣਵਾਈ ਨਾ ਹੋਣ 'ਤੇ ਜਥੇਬੰਦੀਆਂ ਨੇ ਨੋਟਿਸ ਲੈਂਦਿਆਂ ਪੁਲਿਸ ਨੂੰ ਤੁਰੰਤ ਇਨਸਾਫ਼ ਦੇਣ ਲਈ ...
ਬਠਿੰਡਾ, 20 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦੇ ਜਰਨਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੀ ਕੇਂਦਰ ਸਰਕਾਰ ਵਲੋਂ ਜੈੱਡ ਸੁਰੱਖਿਆ ਵਾਪਸ ਲੈਣਾ ਬਹੁਤ ਹੀ ਘਟੀਆ ਪੱਧਰ ਦੀ ਰਾਜਨੀਤੀ ਹੈ, ਅਜਿਹਾ ਕਰਕੇ ਕੇਂਦਰ ...
ਭਾਈਰੂਪਾ, 20 ਨਵੰਬਰ (ਵਰਿੰਦਰ ਲੱਕੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਪਿੰਡ ਜਲਾਲ ਦੇ ਜਗਦੀਸ਼ ਸਿੰਘ ਪੱਪੂ ਤੇ ਪ੍ਰਗਟ ਸਿੰਘ ਰਾਮਾਂ ਦੇ ਸਤਿਕਾਰਯੋਗ ਮਾਤਾ ਗੁਰਚਰਨ ਕੌਰ ਪਤਨੀ ਹਰਬੰਤ ਸਿੰਘ ਆੜ੍ਹਤੀਆ ਦੇ ਬੇਵਕਤੀ ਦਿਹਾਂਤ 'ਤੇ ਸਾਬਕਾ ਪੇਂਡੂ ਵਿਕਾਸ ...
ਮੌੜ ਮੰਡੀ, 20 ਨਵੰਬਰ (ਗੁਰਜੀਤ ਸਿੰਘ ਕਮਾਲੂ)-ਅਕਾਲੀ ਆਗੂ ਜਥੇ. ਸਾਧੂ ਸਿੰਘ ਕੋਟਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਭਤੀਜੇ ਮੋਹਣ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ | ਮੋਹਣ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੇਟੇ ਅਤੇ ਇਕ ਬੇਟੀ ਛੱਡ ਗਿਆ ਹੈ | ...
ਤਲਵੰਡੀ ਸਾਬੋ, 20 ਨਵੰਬਰ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਕਰਕੇ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਰੀ ਤਾਦਾਦ 'ਚ ਫੁੱਲਦਾਰ ਬੂਟੇ ਲਗਾਏ ਗਏ | ਬੂਟੇ ਲਗਾਉਣ ਦੀ ...
ਤਲਵੰਡੀ ਸਾਬੋ, 20 ਨਵੰਬਰ (ਰਵਜੋਤ ਸਿੰਘ ਰਾਹੀ)- ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ), ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬੀ ਮਹੀਨਾ ਮਨਾਉਣ ਸਬੰਧੀ ਸਥਾਨਕ ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ 'ਨਵੀਂ ਸਿੱਖਿਆ ਨੀਤੀ ਅਤੇ ਪੰਜਾਬੀ ਭਾਸ਼ਾ' ਵਿਸ਼ੇ 'ਤੇ ...
ਕੋਟਫੱਤਾ, 20 ਨਵੰਬਰ (ਰਣਜੀਤ ਸਿੰਘ ਬੁੱਟਰ)- ਸਿੱਖ ਪੰਥ ਦੀ ਸਿਰਮੌਰ ਸੰਸਥਾ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦੀਆਂ ਅਣਗਹਿਲੀਆਂ ਕਾਰਨ ਗੁੰਮ ਹੋਏ 328 ਪਾਵਨ ਸਰੂਪਾਂ ਤੋਂ ਇਲਾਵਾ ਬਾਹਰਲੇ ਦੇਸ਼ਾਂ ਨੂੰ ਭੇਜੇ ਗਏ ਸੈਂਕੜੇ ਸਰੂਪਾਂ ਦੀ ਹੋਈ ...
ਰਾਮਾਂ ਮੰਡੀ, 20 ਨਵੰਬਰ (ਤਰਸੇਮ ਸਿੰਗਲਾ)-ਇਲਾਕਾ ਵਾਸੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਦੀ ਇਕ ਮਸ਼ਹੂਰ ਸਮਾਜਿਕ ਸੰਸਥਾ ਸਾਹਿਬਜ਼ਾਦਾ ਫ਼ਤਿਹ ਸਿੰਘ ਗਰੁੱਪ ਵਲੋਂ ਐਾਬੂਲੈਂਸ ...
ਬਾਲਿਆਂਵਾਲੀ, 20 ਨਵੰਬਰ (ਕੁਲਦੀਪ ਮਤਵਾਲਾ)- ਦੀ ਖੋਖਰ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਇੰਸਪੈਕਟਰ ਰਾਕੇਸ਼ ਗਰਗ ਤੇ ਏ. ਆਰ. ਓ. ਜਸਬੀਰ ਸਿੰਘ ਤੇ ਸਭਾ ਦੇ ਸਕੱਤਰ ਬਲਦੇਵ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ | ਸਾਬਕਾ ਸਰਪੰਚ ਸੁਰਜੀਤ ਸਿੱਧੂ ਨੇ ਦੱਸਿਆ ਕਿ ...
ਚਾਉਕੇ, 20 ਨਵੰਬਰ (ਮਨਜੀਤ ਸਿੰਘ ਘੜੈਲੀ)- ਪਿੰਡ ਪੀਰਕੋਟ, ਸੂਚ ਅਤੇ ਭੈਣੀ ਚੂਹੜ ਤਿੰਨ ਪਿੰਡਾਂ ਦੀ ਸਾਂਝੀ 'ਦੀ ਪੀਰਕੋਟ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ' ਦੀ ਚੋਣ ਇੰਸਪੈਕਟਰ ਜਿਤੇਸ਼ ਗਰਗ ਅਤੇ ਆਰ. ਪੀ. ਓ. ਹਤੇਸ਼ ਗਰਗ ਦੀ ਦੇਖ-ਰੇਖ ਹੇਠ ਸਰਬਸੰਮਤੀ ਨਾਲ ਨੇਪਰੇ ...
ਬਠਿੰਡਾ ਛਾਉਣੀ, 20 ਨਵੰਬਰ (ਪਰਵਿੰਦਰ ਸਿੰਘ ਜੌੜਾ)-'ਦਿੱਲੀ ਚੱਲੋ' ਅੰਦੋਲਨ ਦੀ ਨਾਮਬੰਦੀ ਲਈ ਕਿਸਾਨਾਂ ਵਲੋਂ ਵੱਡੀ ਪੱਧਰ 'ਤੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ, ਤਹਿਤ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਗੋਬਿੰਦਪੁਰਾ ਤੇ ਹਰਰੰਗਪੁਰਾ 'ਚ ਕਿਸਾਨਾਂ ਨਾਲ ਵੱਖ-ਵੱਖ ...
ਬਾਲਿਆਂਵਾਲੀ, 20 ਨਵੰਬਰ (ਕੁਲਦੀਪ ਮਤਵਾਲਾ)- ਪੰਜਾਬੀ ਦੇ ਪ੍ਰਸਿੱਧ ਲੇਖਕ ਦਰਸ਼ਨ ਸਿੰਘ 'ਪ੍ਰੀਤੀਮਾਨ' 'ਪੰਜਾਬੀ ਬੋਲੀ ਸਪਤਾਹ' ਮੌਕੇ ਸ. ਸ. ਸ. ਸਕੂਲ ਢੱਡੇ ਵਿਖੇ ਵਿਦਿਆਰਥੀਆਂ ਦੇ ਰੂ-ਬਰੂ ਹੋਏ ਲੈਕ: ਦਹੂਦ ਸਿੰਘ ਪੈੱ੍ਰਸ ਸਕੱਤਰ ਮਾਲਵਾ ਪੰਜਾਬੀ ਸਾਹਿਤ ਸਭਾ ਨੇ ...
ਬਠਿੰਡਾ, 20 ਨਵੰਬਰ (ਅਵਤਾਰ ਸਿੰਘ)-ਸਥਾਨਕ ਸ਼ਹਿਰ ਵਿਖੇ ਕੋਰੀਅਰ ਕੰਪਨੀ ਵਲੋਂ ਬਿਨਾਂ ਕਿਸੇ ਨੋਟਿਸ ਦੇ ਆਪਣੇ 40 ਦੇ ਕਰੀਬ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਮਾਮਲਾ ਭਖਣ ਕਾਰਨ ਅਤੇ ਆਪਣਾ ਖੋਹਿਆ ਰੁਜ਼ਗਾਰ ਵਾਪਸ ਪਾਉਣ ਲਈ ਮੁਲਾਜ਼ਮਾਂ ਨੇ ਭਾਰਤੀ ਕਿਸਾਨ ...
ਬਠਿੰਡਾ, 20 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਇੰਨਕਲੁਸਿਵ ਇਲੈਕਸ਼ਨ ਤੇ ਅਸੂਰੈਡ ਮਿਨੀਮਮ ਫ਼ਕੈਲਿਟੀ ਪ੍ਰੋਗਰਾਮ ਤਹਿਤ ਦਿਵਯਾਂਗ ਵੋਟਰਾਂ ਦੀ ਇਕ ...
ਰਾਮਾਂ ਮੰਡੀ, 20 ਨਵੰਬਰ (ਅਮਰਜੀਤ ਸਿੰਘ ਲਹਿਰੀ)-ਸਿੱਖਿਆ ਵਿਭਾਗ ਤੇ ਮਾਣਯੋਗ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਮਾਣਯੋਗ ਕਿ੍ਸ਼ਨ ਕੁਮਾਰ ਸਕੱਤਰ ਸਿੱਖਿਆ ਵਿਭਾਗ ਦੇ ਯਤਨਾਂ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਦੀ ਅਗਵਾਈ ਹੇਠ ਹਲਕਾ ਇੰਚਾਰਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX