ਨਵੀਂ ਦਿੱਲੀ, 20 ਨਵੰਬਰ (ਏਜੰਸੀ)- ਖਾਧ ਤੇਲਾਂ ਦੀਆਂ ਵਧਦੀਆਂ ਕੀਮਤਾਂ ਸਰਕਾਰ ਲਈ ਚਿੰਤਾ ਦੇ ਕਾਰਨ ਬਣ ਗਈਆਂ ਹਨ | ਪਿਛਲੇ ਇਕ ਸਾਲ 'ਚ ਮੂੰਗਫਲੀ, ਸਰੋਂ, ਬਨਸਪਤੀ ਤੇਲ, ਸੋਇਆਬੀਨ, ਸੂਰਜਮੁਖੀ ਅਤੇ ਪਾਮ ਤੇਲ ਦੇ ਔਸਤ ਭਾਅ 'ਚ 20 ਤੋਂ 30 ਫੀਸਦੀ ਦਾ ਵਾਧਾ ਹੋਇਆ ਹੈ | ਸੂਤਰਾਂ ਨੇ ਕਿਹਾ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਮੰਤਰੀਆਂ ਦੇ ਇਕ ਸਮੂਹ ਦੀ ਬੈਠਕ ਹੋਈ ਸੀ, ਜਿਸ 'ਚ ਖਾਧ ਤੇਲਾਂ ਦੀਆਂ ਵਧਦੀਆਂ 'ਤੇ ਚਰਚਾ ਹੋਈ | ਇਸ ਗੱਲ 'ਤੇ ਵੀ ਚਰਚਾ ਹੋਈ ਸੀ ਕਿ 30,000 ਟਨ ਦੇ ਆਯਾਤ ਦੇ ਕਾਰਨ ਪਿਆਜ ਦੀਆਂ ਕੀਮਤਾਂ ਘੱਟ ਹੋ ਗਈਆਂ ਹਨ ਅਤੇ ਆਲੂ ਦੀਆਂ ਕੀਮਤਾਂ ਸਥਿਰ ਹਨ, ਪਰ ਖਾਧ ਤੇਲਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਮੁੱਲ ਨਿਗਰਾਨੀ ਸੇਲ ਤੋਂ ਪ੍ਰਾਪਤ ਅੰਕੜੇ ਦੱਸਦੇ ਹਨ ਕਿ ਸਰੋਂ ਦੇ ਤੇਲ ਦੀ ਔਸਤ ਕੀਮਤ ਪਿਛਲੇ ਸਾਲ 100 ਰੁਪਏ ਸੀ | ਹੁਣ ਇਸ ਦਾ ਭਾਅ 120 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ | ਬਨਸਪਤੀ ਤੇਲ ਦੀ ਕੀਮਤ 75.25 ਤੋਂ ਵਧ ਕੇ 102.5 ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ | ਸੋਇਆਬੀਨ ਤੇਲ ਦੀ ਔਸਤ ਕੀਮਤ 110 ਪ੍ਰਤੀ ਲੀਟਰ ਹੈ, ਜਦਕਿ 2019 'ਚ 18 ਅਕਤੂਬਰ ਨੂੰ ਔਸਤ ਮੁੱਲ 90 ਰੁਪਏ ਪ੍ਰਤੀ ਲੀਟਰ ਸੀ | ਸੂਤਰਾਂ ਅਨੁਸਾਰ ਮਲੇਸ਼ੀਆ 'ਚ ਪਿਛਲੇ 6 ਮਹੀਨਿਆਂ 'ਚ ਪਾਮ ਤੇਲ ਦੇ ਉਤਪਾਦਨ 'ਚ ਕਮੀ ਖਾਧ ਤੇਲਾਂ 'ਚ ਵਾਧੇ ਦਾ ਮੁੱਖ ਕਾਰਨ ਹੈ | ਦੇਸ਼ 'ਚ ਲਗਪਗ 70 ਫੀਸਦੀ ਪਾਮ ਦੇ ਤੇਲ ਦੀ ਵਰਤੋਂ ਪ੍ਰੋਸੈਸਿੰਗ ਫੂਡ ਇੰਡਸਟਰੀ ਦੁਆਰਾ ਕੀਤੀ ਜਾਂਦੀ ਹੈ | ਭਾਰਤ ਇਸ ਦਾ ਸਭ ਤੋਂ ਵੱਡਾ ਥੋਕ ਉਪਭੋਗਤਾ ਹੈ | ਸਰਕਾਰ ਹੁਣ ਪਾਮ ਤੇਲ ਦੇ ਆਯਾਤ ਟੈਕਸ 'ਚ ਵਿਚਾਰ ਕਰ ਰਹੀ ਹੈ |
ਸਿਆਟਲ, 20 ਨਵੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਜੋ 20 ਜਨਵਰੀ 2021 ਨੂੰ ਆਪਣਾ ਅਹੁਦਾ ਸੰਭਾਲਣਗੇ, ਉਸ ਤੋਂ ਪਹਿਲਾਂ-ਪਹਿਲਾਂ ਉਹ ਆਪਣੀ ਵਾਈਟ ਹਾਊਸ ਦੀ ਟੀਮ ਤਿਆਰ ਕਰਨ 'ਚ ਬੜੀ ਤੇਜ਼ੀ ਨਾਲ ਲੱਗੇ ਹੋਏ ਹਨ | ਜੋ ਬਾਈਡਨ ਨੇ ਅੱਜ ...
ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਸ਼ੁੱਕਰਵਾਰ ਨੂੰ ਪੈਟਰੋਲ 17 ਪੈਸੇ ਤੇ ਡੀਜ਼ਲ 22 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ¢ ਤੇਲ ਕੀਮਤਾਂ 'ਚ ਇਹ ਵਾਧਾ ਕਰੀਬ ਦੋ ਮਹੀਨਿਆਂ ਬਾਅਦ ਹੋਇਆ ਹੈ ¢ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵੱਧਣ ਕਾਰਨ ਪੈਟਰੋਲ ਤੇ ...
ਨਵੀਂ ਦਿੱਲੀ, 20 ਨਵੰਬਰ (ਉਪਮਾ ਡਾਗਾ ਪਾਰਥ)-'ਸਕਿਓਰਿਟੀ ਐਾਡ ਐਕਸਚੇਂਜ ਬੋਰਡ ਆਫ਼ ਇੰਡੀਆ' (ਸੇਬੀ) ਨੇ ਸਹਾਰਾ ਗਰੁੱਪ ਦੇ ਮੁਖੀ ਸੁਬਰਤੋ ਰਾਏ ਦੇ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਅਪੀਲ ਕੀਤੀ ਹੈ ਕਿ ਅਦਾਲਤ ਰਾਏ ਅਤੇ ਉਸ ਦੀਆਂ ਦੋ ਕੰਪਨੀਆਂ ਨੂੰ ...
ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਹਫ਼ਤੇ ਦੇ ਅੰਤਿਮ ਦਿਨ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਪਰਤ ਆਈ ਹੈ | ਵਿਦੇਸ਼ੀ ਸਟਾਕ ਐਕਸਚੇਂਜ ਦੇ ਮਜਬੂਤ ਸੰਕੇਤਾਂ ਨਾਲ ਵੀ ਬਾਜ਼ਾਰ ਨੂੰ ਤੇਜ਼ੀ ਮਿਲੀ ਹੈ | ਹਾਲਾਂਕਿ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਬਣੀ ਹੋਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX