ਸ਼ਿਵ ਸ਼ਰਮਾ
ਜਲੰਧਰ, 20 ਨਵੰਬਰ- ਸੀ. ਐਲ. ਯੂ. ਦੀ ਫਾਈਲ ਕਲੀਅਰ ਨਾ ਹੋਣ ਨੂੰ ਲੈ ਕੇ ਨਿਗਮ ਦਫਤਰ ਵਿਚ ਉਸ ਵੇਲੇ ਜੰਮ ਕੇ ਹੰਗਾਮਾ ਹੋਇਆ ਜਦੋਂ ਮੱਧਮ ਉਦਯੋਗ ਤੇ ਵਿਕਾਸ ਬੋਰਡ ਦੇ ਡਾਇਰੈਕਟਰ ਅਤੇ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ ਨੇ ਇਸ ਮਾਮਲੇ ਵਿਚ ਨਿਗਮ ਦੇ ਐਮ. ਟੀ. ਪੀ. ਪਰਮਪਾਲ ਸਿੰਘ ਦੀ ਖਿੱਚਧੂਹ ਕੀਤੀ ਹੈ ਤੇ ਇਸ ਨੂੰ ਲੈ ਕੇ ਕਾਫ਼ੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ ਹੈ | ਜਿੱਥੇ ਲੱਕੀ ਨੇ ਐਮ. ਟੀ. ਪੀ. ਸਮੇਤ ਬਿਲਡਿੰਗ ਵਿਭਾਗ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲਗਾਏ ਹਨ ਜਦਕਿ ਦੂਜੇ ਪਾਸੇ ਮਿਉਂਸਪਲ ਇੰਪਲਾਈਜ਼ ਯੂਨੀਅਨ ਨੇ ਲੱਕੀ ਵਲੋਂ ਐਮ. ਟੀ. ਪੀ. ਪਰਮਪਾਲ ਨਾਲ ਕੀਤੇ ਵਿਵਹਾਰ ਦੀ ਨਿਖੇਧੀ ਕੀਤੀ ਹੈ ਤੇ ਪ੍ਰਧਾਨ ਮਨਦੀਪ ਸਿੰਘ ਮਿੱਠੂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੋਮਵਾਰ ਨੂੰ ਯੂਨੀਅਨ ਦੀ ਹੰਗਾਮੀ ਮੀਟਿੰਗ ਸੱਦ ਲਈ ਹੈ | ਸਮਰਥਕਾਂ ਨਾਲ ਦੁਪਹਿਰ ਨੂੰ ਐਮ. ਟੀ. ਪੀ. ਪਰਮਪਾਲ ਸਿੰਘ ਨਾਲ ਜੇ.ਸੀ. ਦੇ ਦਫਤਰ ਦੇ ਬਾਹਰ ਨਾਰਾਜ਼ਗੀ ਦਿਖਾਈ ਕਿ ਉਹ ਸੀ. ਐਲ. ਯੂ. ਦਾ ਕੰਮ ਜਾਣਬੁਝ ਕੇ ਲਟਕਾ ਰਹੇ ਹਨ | ਲੱਕੀ ਦੇ ਆਉਣ 'ਤੇ ਪਰਮਪਾਲ ਸਿੰਘ ਦਾ ਕਹਿਣਾ ਸੀ ਕਿ ਇਸ ਬਾਰੇ ਜੇ. ਸੀ. ਹੀ ਜਵਾਬ ਦੇ ਸਕਦੇ ਹਨ | ਵਾਇਰਲ ਹੋਏ ਵੀਡੀਓ ਵਿਚ ਵੀ ਸਪਸ਼ਟ ਦਿਖਾਈ ਦੇ ਰਿਹਾ ਹੈ ਜਦੋਂ ਲੱਕੀ ਪਰਮਪਾਲ ਸਿੰਘ ਦਾ ਹੱਥ ਫੜ ਰਹੇ ਹਨ ਤੇ ਬਕਾਇਦਾ ਉਨਾਂ ਦਾ ਪਿੱਛਾ ਕਰਦੇ ਹੋਏ ਜੇ. ਸੀ. ਦੇ ਕਮਰੇ ਵਿਚ ਜਾਂਦੇ ਹਨ | ਜੇ.ਸੀ. ਹਰਚਰਨ ਸਿੰਘ ਦੇ ਦਫਤਰ ਵਿਚ ਪੁੱਜੇ ਲੱਕੀ ਨੇ ਦੋਸ਼ ਲਗਾਏ ਕਿ ਬਿਲਡਿੰਗ ਵਿਭਾਗ ਵਿਚ ਲੁੱਟ ਮਚੀ ਹੋਈ ਹੈ | ਉਨਾਂ ਨੇ ਆਪਣੀ ਇਮਾਰਤ ਲਈ ਸੀ. ਐਲ. ਯੂ. ਦੀ ਫਾਈਲ ਪਾਸ ਕਰਵਾਉਣ ਲਈ ਤਾਲਾਬੰਦੀ ਤੋਂ ਪਹਿਲਾਂ ਦੀ ਦਿੱਤੀ ਹੋਈ ਹੈ ਪਰ ਉਸ ਨੂੰ ਵਿਧਾਇਕ ਪਰਗਟ ਸਿੰਘ ਦੇ ਕਹਿਣ 'ਤੇ ਕਲੀਅਰ ਨਹੀਂ ਕੀਤਾ ਜਾ ਰਿਹਾ ਹੈ | ਜਦਕਿ ਇਸ ਨਾਲ ਨਿਗਮ ਨੂੰ 35 ਤੋਂ 40 ਲੱਖ ਰੁਪਏ ਆਮਦਨ ਹੋਵੇਗੀ | ਲੋਕਾਂ ਨੂੰ ਐਨ. ਓ. ਸੀ. ਲਈ ਧੱਕੇ ਖਾਣੇ ਪੈ ਰਹੇ ਹਨ | ਗ਼ਰੀਬ ਦਾ ਤਿੰਨ ਮਰਲੇ ਦਾ ਮਕਾਨ ਢਾਹੁਣ ਦੀ ਕਾਰਵਾਈ ਕੀਤੀ ਜਾਂਦੀ ਹੈ ਪਰ ਵੱਡੇ ਫਾਰਮ ਹਾਊਸਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ | ਲੱਕੀ ਦਾ ਕਹਿਣਾ ਸੀ ਕਿ ਅਫ਼ਸਰਾਂ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ | ਉਨਾਂ ਨੇ ਐਮ. ਟੀ. ਪੀ. ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ | ਕਾਂਗਰਸ ਦੇ ਵੋਟ ਬੈਂਕ ਦਾ ਨੁਕਸਾਨ ਕੀਤਾ ਜਾ ਰਿਹਾ ਹੈ | ਲੱਕੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੁਧਾਰ ਨਾ ਹੋਇਆ ਤਾਂ ਉਹ ਨਿਗਮ ਦਫਤਰ ਬਾਹਰ ਹੀ ਟੈਂਟ ਲਗਾ ਕੇ ਭਿ੍ਸ਼ਟਾਚਾਰ ਦੇ ਮਾਮਲਿਆਂ ਦਾ ਖ਼ੁਲਾਸਾ ਕਰਨਗੇ | ਪਰਮਪਾਲ ਸਿੰਘ ਦਾ ਕਹਿਣਾ ਸੀ ਕਿ ਉਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਵਿਧਾਇਕ ਨੇ ਉਨਾਂ ਦੀ ਫਾਈਲ ਰੁਕਵਾਈ ਹੈ | ਐਮ. ਟੀ. ਪੀ. ਪਰਮਪਾਲ ਸਿੰਘ ਨਾਲ ਸੰਪਰਕ ਕਰਨ 'ਤੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਕਿਸੇ ਤਰਾਂ ਦੀ ਨਾਲ ਉਨਾਂ ਨੇ ਸੀ. ਐਲ. ਯੂ. ਕਰਨ ਵਾਲੀ ਫਾਈਲ ਲਟਕਾਈ ਹੋਈ ਹੈ | ਇਹ ਫਾਈਲ 27 ਜੂਨ ਨੂੰ ਆਈ ਹੈ ਤੇ ਉਸ ਫਾਈਲ ਵਿਚ ਪੂਰੇ ਦਸਤਾਵੇਜ਼ ਵੀ ਨਹੀਂ ਲੱਗੇ ਹਨ |ਇਕ ਪਾਸੇ ਜਿੱਥੇ ਲੱਕੀ ਨੇ ਬਿਲਡਿੰਗ ਵਿਭਾਗ 'ਤੇ ਕਈ ਦੋਸ਼ ਲਗਾਏ ਪਰ ਦੂਜੇ ਪਾਸੇ ਲੱਕੀ ਵਲੋਂ ਐਮ.ਟੀ.ਪੀ. ਨਾਲ ਹੋਈ ਖਿੱਚਧੂਹ ਤੋਂ ਮਿਉਂਸਪਲ ਇੰਪਲਾਈਜ਼ ਯੂਨੀਅਨ ਨੇ ਸਖ਼ਤ ਨਿੰਦਾ ਕੀਤੀ ਹੈ | ਪ੍ਰਧਾਨ ਮਨਦੀਪ ਸਿੰਘ ਮਿੱਠੂ ਨੇ ਕਿਹਾ ਕਿ ਨਿਗਮ ਅਫ਼ਸਰ, ਮੁਲਾਜ਼ਮਾਂ ਨਾਲ ਇਸ ਤਰਾਂ ਦੇ ਵਿਵਹਾਰ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਹੈ ਤੇ ਇਸ ਮਾਮਲੇ ਵਿਚ ਅੱਗੇ ਕਾਰਵਾਈ ਲਈ ਸੋਮਵਾਰ ਨੂੰ ਯੂਨੀਅਨ ਦੀ ਮੀਟਿੰਗ ਸੱਦ ਲਈ ਹੈ |
ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ) - ਸਥਾਨਕ ਪ੍ਰਤਾਪ ਬਾਗ ਨੇੜੇ ਚੱਲ ਰਹੀ ਜੱਗੀ ਅੰਮਿ੍ਤਸਰੀ ਨਾਨ ਦੁਕਾਨ ਦੇ ਮਾਲਕ ਜਵਿੰਦਰ ਸਿੰਘ ਦੀ ਗੁਆਂਢੀ ਭੱਲਾ ਸਾਈਕਲਾਂ ਵਾਲੇ ਦੁਕਾਨ ਦੇ ਮਾਲਕ ਮਨੋਹਰ ਲਾਲ ਭੱਲਾ ਅਤੇ ਉਸ ਦੇ ਲੜਕੇ ਰਿੰਕੂ ਭੱਲਾ ਵਲੋਂ ਆਪਣੇ 2 ਅਣਪਛਾਤੇ ...
ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ) ਮਾਡਲ ਟਾਊਨ ਦੇ ਖੇਤਰ 'ਚ ਚੱਲ ਰਹੇ ਗਹਿਣਿਆਂ ਦੇ ਮਸ਼ਹੂਰ ਸ਼ੋਅਰੂਮ 'ਚ ਕੰਮ ਕਰਦੇ ਵਿਅਕਤੀਆਂ ਦੇ ਨਾਲ ਮਿਲੀ ਭੁਗਤ ਕਰਕੇ ਕਰੋੜਾਂ ਰੁਪਏ ਦੇ ਗਹਿਣਿਆਂ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਇਕ ...
ਜਲੰਧਰ, ਜਲੰਧਰ ਦੇ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਅਤੇ ਪੁੱਡਾ ਦੀ ਹੱਦ ਵਿਚ ਕੱਟੀਆਂ ਗਈਆਂ ਨਾਜਾਇਜ਼ ਕਾਲੋਨੀਆਂ ਦੇ ਮਾਮਲੇ ਵਿਚ ਜਾਂਚ ਦਾ ਕੰਮ ਸ਼ੁਰੂ ਕਰਦੇ ਹੋਏ ਬਿਲਡਿੰਗ ਵਿਭਾਗ ਦੇ ਅਫ਼ਸਰਾਂ ਤੇ ਸਟਾਫ਼ ਦੀ ਤਲਬੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਆਰ. ਟੀ. ...
ਜਲੰਧਰ ਛਾਉਣੀ, 20 ਨਵੰਬਰ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਬਾਬਾ ਬੁੱਢਾ ਜੀ ਨਗਰ ਵਿਖੇ ਵਿਧਾਇਕ ਰਜਿੰਦਰ ਬੇਰੀ ਤੇ ਮੇਅਰ ਜਗਦੀਸ਼ ਰਾਜਾ ਵਲੋਂ ਗਲੀਆਂ ਬਣਾਉਣ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਦੌਰਾਨ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ...
ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ) - ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਅਦਾਲਤ 'ਚ ਮੁਲਾਜ਼ਮਾਂ ਦੀਆਂ ਜ਼ਮਾਨਤਾਂ ਦੇਣ ਵਾਲੀ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ...
ਜਲੰਧਰ, 20 ਨਵੰਬਰ (ਸ਼ਿਵ)- ਦਾਅਵਿਆਂ ਦੇ ਬਾਵਜੂਦ ਕਈ ਜਗਾ ਸ਼ਹਿਰ ਵਿਚ ਘਟੀਆ ਕੁਆਲਿਟੀ ਦੀਆਂ ਸੜਕਾਂ ਗਲੀਆਂ ਬਣਨ ਦੇ ਮਾਮਲੇ ਸਾਹਮਣੇ ਆ ਰਹੇ ਹਨ | ਕਾਜ਼ੀ ਮੰਡੀ ਪਲਣੀ ਸਵਾਮੀ ਦੇ ਵਾਰਡ ਵਿਚ ਰਾਤ ਹੀ ਠੇਕੇਦਾਰ ਵਲੋਂ ਬਣਾਈ ਗਈ ਸੀਮੈਂਟ ਦੀ ਲੱਖਾਂ ਰੁਪਏ ਦੀ ਸੜਕ ਇਸ ...
ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ) - ਕੋਵਿਡ-19 ਦਾ ਇਲਾਜ ਕਰ ਰਹੇ ਜਲੰਧਰ ਦੇ 51 ਨਿੱਜੀ ਹਸਪਤਾਲਾਂ ਅਤੇ ਸਰਕਾਰੀ ਸਿਹਤ ਮਹਿਕਮੇ ਦੇ ਡਾਕਟਰਾਂ ਦੇ ਨਾਲ ਅੱਜ ਸਲਾਹਕਾਰ ਸਿਹਤ, ਡਾਕਟਰੀ ਸਿੱਖਿਆ ਅਤੇ ਖੋਜ ਡਾ. ਕੇ. ਕੇ. ਤਲਵਾਰ ਨੇ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਦੇ ...
ਜਲੰਧਰ ਛਾਉਣੀ, 20 ਨਵੰਬਰ (ਪਵਨ ਖਰਬੰਦਾ)-ਦਿਹਾਤੀ ਪੁਲਿਸ ਦੇ ਅਧੀਨ ਆਉਂਦੇ ਥਾਣਾ ਪਤਾਰਾ 'ਚ ਬਤੌਰ ਥਾਣਾ ਮੁਖੀ ਡਿਊਟੀ ਨਿਭਾਅ ਰਹੇ ਸਬ ਇੰਸਪੈਕਟਰ ਹਰਪਾਲ ਸਿੰਘ ਦਾ ਐਸ.ਐਸ.ਪੀ. ਦਿਹਾਤੀ ਡਾ. ਸੰਦੀਪ ਗਰਗ ਵਲੋਂ ਪੁਲਿਸ ਲਾਈਨ 'ਚ ਤਬਾਦਲਾ ਕਰ ਦਿੱਤਾ ਗਿਆ ਹੈ | ਥਾਣਾ ਪਤਾਰਾ ...
ਜਲੰਧਰ ਛਾਉਣੀ, 20 ਨਵੰਬਰ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 8 ਵਿਖੇ ਸਥਿਤ ਲੱਧੇਵਾਲੀ 'ਚ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ ਤੇ ਕੌਾਸਲਰ ਸ਼ਮਸ਼ੇਰ ਸਿੰਘ ਖਹਿਰਾ ਵਲੋਂ 34 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ...
ਜਲੰਧਰ, 20 ਨਵੰਬਰ (ਜਸਪਾਲ ਸਿੰਘ)-ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਕਵੀ ਦਰਬਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ 22 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਕਰਵਾਇਆ ਜਾ ਰਿਹਾ ਹੈ | ...
ਜਲੰਧਰ, 20 ਨਵੰਬਰ (ਸ਼ਿਵ)-ਨੰਗਲ ਸ਼ਾਮਾਂ ਦੇ ਡਾਗ ਪੌਾਡ ਵਿਚ ਕੁੱਤਿਆਂ ਦੇ ਆਪੇ੍ਰਸ਼ਨ ਕਰਨ ਦਾ ਮਾਮਲਾ ਵਿਵਾਦਾਂ ਵਿਚ ਚੱਲਦਾ ਰਿਹਾ ਹੈ ਪਰ ਹੁਣ ਇਸ ਦੇ ਬਾਵਜੂਦ ਨਗਰ ਨਿਗਮ ਵਲੋਂ 24 ਨਵੰਬਰ ਨੂੰ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਦਾ 96 ਲੱਖ ਦਾ ਕੰਮ ਤੀਜੀ ਵਾਰ ਕੰਪਨੀ ਨੂੰ ...
ਜਲੰਧਰ ਛਾਉਣੀ, 20 ਨਵੰਬਰ (ਪਵਨ ਖਰਬੰਦਾ)-ਥਾਣਾ ਸਦਰ ਦੇ ਅਧੀਨ ਆਉਂਦੀ ਜਲੰਧਰ ਹਾਈਟ ਪੁਲਿਸ ਚੌਾਕੀ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਕੇ ਹੋਰ ...
ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 4 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 532 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 94 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 16670 ਹੋ ਗਈ ਹੈ ...
ਜਲੰਧਰ, 20 ਨਵੰਬਰ (ਰਣਜੀਤ ਸਿੰਘ ਸੋਢੀ)-ਸਰਕਾਰੀ ਐਲੀਮੈਂਟਰੀ ਸਕੂਲ ਨੰਦਨਪੁਰ ਬਲਾਕ ਪੱਛਮੀ-2 ਜਲੰਧਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਮਪਾਲ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੋਗਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਸਕੂਲ ਦੇ 105 ਵਿਦਿਆਰਥੀਆਂ ਨੂੰ ...
ਜਲੰਧਰ, 20 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸਮਾਜ ਸੇਵੀ ਸੰਸਥਾ ਫਿਕਰ-ਏ-ਹੋਂਦ ਜੋ ਕਈ ਪਿਛਲੇ ਕਈ ਸਾਲਾ ਤੋਂ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ | ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਹ ਸੰਸਥਾ ਸਮਾਜ ਸੇਵਾ ਦੇ ਨਾਲ ਜ਼ਰੂਰਤਮੰਦ ਅਤੇ ਹੋਣਹਾਰ ...
ਜਲੰਧਰ, 20 ਨਵੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵਲੋਂ ਕੀਤੀ ਗਈ ਟਿੱਪਣੀ ਦਾ ਗੰਭੀਰ ...
ਜਲੰਧਰ, 20 ਨਵੰਬਰ (ਚੰਦੀਪ ਭੱਲਾ)-ਜਲੰਧਰ ਦੇ ਸੇਵਾ ਕੇਂਦਰ ਸ਼ਨੀਵਾਰ 21 ਨਵੰਬਰ ਤੋਂ ਪ੍ਰਧਾਨ ਮੰਤਰੀ ਦੀ ਸਟ੍ਰੀਟ (ਗਲੀ) ਵਿਕਰੇਤਾਵਾਂ ਲਈ ਆਤਮ ਨਿਰਭਰ ਨਿਧੀ ਸਕੀਮ ਤਹਿਤ ਸਟ੍ਰੀਟ ਵਿਕਰੇਤਾਵਾਂ ਨੂੰ ਸੇਵਾਵਾਂ ਦੇਣ ਦੀ ਪੇਸ਼ਕਸ਼ ਕਰਨਗੇ ¢ ਇਕ ਬੁਲਾਰੇ ਨੇ ਦੱਸਿਆ ਕਿ ...
ਜਲੰਧਰ, 20 ਨਵੰਬਰ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਸੁਧੀਰ ਕੁਮਾਰ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਵਿਨੋਦ ਕੁਮਾਰ ਵਾਸੀ ਉਪਕਾਰ ਨਗਰ, ਜਲੰਧਰ ਨੂੰ 9 ਮਹੀਨੇ 9 ਦਿਨ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਦੋਸ਼ੀ ਖਿਲਾਫ ਮਿਤੀ 10-02-20 ਨੂੰ ਥਾਣਾ 8 ...
ਚੁਗਿੱਟੀ/ਜੰਡੂਸਿੰਘਾ, 20 ਨਵੰਬਰ (ਨਰਿੰਦਰ ਲਾਗੂ)- ਬੜੇ ਭਾਗਾਂ ਵਾਲੇ ਹੁੰਦੇ ਹਨ ਉਹ ਇਨਸਾਨ ਜਿਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਲਈ ਕੋਈ ਅਹੁਦਾ ਮਿਲਦਾ ਹੈ | ਉਹ ਅਹੁਦਾ ਰਾਜਨੀਤਿਕ ਹੋਵੇ ਜਾਂ ਸਮਾਜਿਕ ਇਸ ਪ੍ਰਤੀ ਗੰਭੀਰਤਾ ਵਰਤਣੀ ਚਾਹੀਦੀ ਹੈ' | ਇਹ ਗੱਲ ਅੱਜ ...
ਜਲੰਧਰ, 20 ਨਵੰਬਰ (ਰਣਜੀਤ ਸਿੰਘ ਸੋਢੀ)-ਕੇ. ਸੀ. ਐਲ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਦੇ ਐਮ. ਬੀ. ਏ. ਅਤੇ ਐਮ. ਸੀ. ਏ. ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ 'ਚ ਸ਼ਾਨਦਾਰ ਪੁਜੀਸ਼ਨਾਂ ਪ੍ਰਾਪਤ ਕਰਕੇ ਆਪਣਾ ਤੇ ਸੰਸਥਾ ਦਾ ਨਾਂਅ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX