ਚੌਾਕੀਮਾਨ, 23 ਨਵੰਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਾਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ 52ਵੇਂ ਦਿਨ ਵੀ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਵੀਰਾਂ ਦੇ ਸਹਿਯੋਗ ਨਾਲ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਧਰਨਾ ਲਗਾਇਆ ਗਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਬੁਜਰਗ, ਪਰਮਿੰਦਰ ਸਿੰਘ ਪੰਡੋਰੀ ਅਮਰੀਕਾ, ਪ੍ਰਧਾਨ ਹਰਕੇਵਲ ਸਿੰਘ ਈਸੇਵਾਲ, ਜਸਵੰਤ ਸਿੰਘ ਮਾਨ, ਪ੍ਰਧਾਨ ਮਨਪ੍ਰੀਤ ਸਿੰਘ ਅਮਨਾ ਚੌਾਕੀਮਾਨ, ਗਿਆਨੀ ਗੁਰਮੁੱਖ ਸਿੰਘ ਮੋਰਕਰੀਮਾਂ, ਕਿਸਾਨ ਆਗੂ ਮਨਜੀਤ ਸਿੰਘ ਲੀਹਾਂ, ਡਾ: ਕੁਲਵੰਤ ਸਿੰਘ ਗੋਸਲ ਮੋਰਕਰੀਮਾਂ, ਪ੍ਰਧਾਨ ਮਨਜਿੰਦਰ ਸਿੰਘ ਛੋਕਰ, ਪ੍ਰਧਾਨ ਪਵਨ ਸਿੰਘ ਧਨੋਆਂ ਤਲਵੰਡੀ, ਮਾਸਟਰ ਆਤਮਾ ਸਿੰਘ ਬੋਪਾਰਾਏ, ਨਰਿੰਦਰਪਾਲ ਸਿੰਘ ਹਾਂਸ ਕਲਾਂ ਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਕਿਹਾ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਸ਼ੁਰੂ ਕੀਤਾ ਸੰਘਰਸ਼ ਅੱਜ 52ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਪਰ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਗੰਭੀਰ ਨਹੀਂ ਹੈ ਜਿਸ ਦਾ ਸਬੂਤ ਕਿਸਾਨ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਵਿਚ ਕਿਸਾਨ ਮਸਲੇ ਨੂੰ ਨਾ ਹੱਲ ਕਰਨਾ ਹੈ ਤੇ ਜਿਸ ਨੂੰ ਦੇਖਦੇ ਹੋਏ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ 26-27 ਨਵੰਬਰ ਨੂੰ ਦਿੱਲੀ ਘੇਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਲੀਕੇ ਪ੍ਰੋਗਰਾਮ ਤਹਿਤ ਕਿਸਾਨ ਵੀਰ ਦਿੱਲੀ ਜਾਣ ਸਮੇ ਰਾਸ਼ਨ, ਕੱਪੜੇ ਤੇ ਟਰਾਲੀਆਂ ਉੱਪਰ ਛੱਤਾਂ ਪਾ ਕੇ ਜਾਣ ਜਿਸ ਨਾਲ ਰਸਤੇ ਵਿਚ ਕੋਈ ਮੁਸ਼ਕਿਲ ਨਾ ਆਵੇ | ਇਸ ਮੌਕੇ ਕਿਸਾਨ ਆਗੂਆਂ ਨੇ 'ਦਿੱਲੀ ਚੱਲੋ' ਨਾਅਰੇ 'ਤੇ ਪਹਿਰਾ ਦਿੰਦਿਆਂ ਕਿਹਾ ਕਿ ਹੁਣ ਆਰ-ਪਾਰ ਦੀ ਲੜਾਈ ਵਿਚ ਜਿੱਤ ਸਾਡੇ ਸੰਘਰਸ਼ ਦੀ ਹੋਵੇਗੀ | ਇਸ ਮੌਕੇ ਬਲਜੀਤ ਸਿੰਘ ਸੋਖਾ, ਰਣਜੀਤ ਸਿੰਘ ਜੀਤਾ, ਦਵਿੰਦਰ ਸਿੰਘ ਢੱਟ, ਪੰਚ ਤੇਜਿੰਦਰ ਸਿੰਘ ਭੋਲਾ, ਬਲਵਿੰਦਰ ਸਿੰਘ ਕੋਠੇ ਹਾਂਸ, ਕੁਲਵਿੰਦਰ ਸਿੰਘ ਬਿੱਲਾ ਗੁੜੇ, ਕਰਨੈਲ ਸਿੰਘ ਸਵੱਦੀ, ਅਮਰ ਸਿੰਘ ਗਰੇਵਾਲ ਖੰਜਰਵਾਲ, ਜਿੰਦਰ ਸਿੰਘ, ਚਮਕੌਰ ਸਿੰਘ, ਕੁਲਵਿੰਦਰ ਸਿੰਘ ਬਿੱਲਾ, ਅਮਰਜੀਤ ਸਿੰਘ, ਜਸਵੀਰ ਸਿੰਘ ਸਵੱਦੀ, ਮਲਕੀਤ ਸਿੰਘ ਭਰੋਵਾਲ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਸਵੱਦੀ, ਜਸਪ੍ਰੀਤ ਸਿੰਘ, ਨਰਭਿੰਦਰ ਸਿੰਘ ਸਵੱਦੀ ਆਦਿ ਹਾਜ਼ਰ ਸਨ |
ਹਠੂਰ, 23 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਵਲੋਂ 26, 27 ਨਵੰਬਰ ਨੂੰ ਦਿੱਲੀ ਘੇਰਨ ਦੀ ਤਿਆਰੀ ਲਈ ਅੱਜ ਪਿੰਡ ਝੋਰੜਾਂ ਅਤੇ ਦੇਹੜਕਾ ਵਿਖੇ ਯੂਨੀਅਨ ਆਗੂਆਂ ਅਤੇ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ | ਜਿਸ ਵਿਚ ਕਿਸਾਨ ...
ਰਾਏਕੋਟ, 23 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਸਾਰਾਗੜ੍ਹੀ ਦੇ ਸ਼ਹੀਦ ਹਵਾਲਦਾਰ ਈਸ਼ਰ ਸਿੰਘ ਯੰਗ ਸਪੋਰਟਸ ਕਲੱਬ ਵੱਲੋਂ ਪਿੰਡ ਝੋਰੜਾਂ ਦੀ ਗ੍ਰਾਮ ਪੰਚਾਇਤ 'ਤੇ ਬਿਨ੍ਹਾਂ ਮਨਜ਼ੂਰੀ ਦਰੱਖ਼ਤ ਕਟਵਾਉਣ ਦੇ ਦੋਸ਼ ਲਗਾਏ ਸਨ | ਜਿਸ 'ਤੇ ਸਰਪੰਚ ਦਵਿੰਦਰ ਕੌਰ ਗਿੱਲ ਅਤੇ ਉਸ ...
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ 'ਤੇ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੀਆਂ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਟਰੈਕ ਖਾਲੀ ਕਰ ਦੇਣ ਬਾਅਦ ਅੱਜ ਰੇਲ ਸੇਵਾ ...
ਭੂੰਦੜੀ, 23 ਨਵੰਬਰ (ਕੁਲਦੀਪ ਸਿੰਘ ਮਾਨ)-ਆਲ ਇੰਡੀਆ ਰੰਗਰੇਟਾ ਦਲ ਨੇ ਪੰਜਾਬ ਮਾਲਵਾ ਜ਼ੋਨ ਦੇ ਪ੍ਰਧਾਨ ਅਵਤਾਰ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦੀ ਫੁੱਲਬਾੜੀ ਨਾਲ ਸਬੰਧਿਤ ਵੱਖ-ਵੱਖ ਜ਼ਿਲਿ੍ਹਆਂ ਦੇ ਆਗੂ ਪੰਜਾਬ ਪ੍ਰਦੇਸ਼ ...
ਹੰਬੜਾਂ, 23 ਨਵੰਬਰ (ਜਗਦੀਸ਼ ਸਿੰਘ ਗਿੱਲ)-ਪੰਜਾਬ ਅੰਦਰ ਕੈਪਟਨ ਸਰਕਾਰ ਦੇ ਕਰੀਬ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਹੋਇਆ ਅਤੇ ਪੰਜਾਬ ਸਰਕਾਰ ਕੇਂਦਰ ਤੋਂ ਮਿਲੀਆਂ ਗ੍ਰਾਂਟਾਂ ਨਾਲ ਡੰਗ ਟਪਾ ਰਹੀ ਹੈ | ਵਿਕਾਸ ਕਾਰਜਾਂ ਪੱਖੋਂ ...
ਰਾਏਕੋਟ, 23 ਨਵੰਬਰ (ਪ. ਪ.)-ਸਵ: ਰਵਿੰਦਰ ਸਿੰਘ ਪੰਨੂ ਅਤੇ ਸਵ: ਹਰਪ੍ਰੀਤ ਸਿੰਘ ਹੈਪੀ ਦੀ ਯਾਦ 'ਚ ਦਸਮੇਸ਼ ਹਾਕੀ ਕਲੱਬ ਰਾਏਕੋਟ ਵਲੋਂ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕਰਵਾਏ ਗਏ ਚੌਥੇ ਸਲਾਨਾ ਤਿੰਨ ਰੋਜ਼ਾ ਸਿਕਸ-ਏ-ਸਾਈਡ ਹਾਕੀ ਟੂਰਨਾਮੈਂਟ ਬੀਤੇ ...
ਜਗਰਾਉਂ, 23 ਨਵੰਬਰ (ਜੋਗਿੰਦਰ ਸਿੰਘ)-ਡਰੱਗ ਸਮੱਗਲਰ ਗੁਰਦੀਪ ਸਿੰਘ ਰਾਣੋ ਨਾਲ ਨੇੜਤਾ ਕਾਰਨ ਸੁਰਖੀਆਂ 'ਚ ਆਏ ਜਗਰਾਉਂ ਦੇ ਐਸ.ਪੀ. ਨੂੰ ਇਥੋਂ ਪਠਾਨਕੋਟ ਬਦਲ ਦਿੱਤਾ ਗਿਆ ਹੈ | ਇਥੇ ਜਿਕਰਯੋਗ ਹੈ ਕਿ ਰਾਜਨੀਤਿਕਾਂ ਆਗੂਆਂ ਤੇ ਬਾਬਿਆਂ ਦੇ ਨਾਲ ਰਾਣੋ ਦੀਆਂ ਤਸਵੀਰਾਂ ...
ਚੌਾਕੀਮਾਨ, 23 ਨਵੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਢੱਟ ਵਿਖੇ ਸਰਪੰਚ ਸੁਰਿੰਦਰ ਸਿੰਘ ਡੀ.ਪੀ. ਢੱਟ ਤੇ ਨੰਬਰਦਾਰ ਲਖਵੀਰ ਸਿੰਘ ਲੱਖੀ ਢੱਟ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨ ਵੀਰਾਂ ਨਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ...
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਅੰਦੋਲਨ ਦੀਆਂ ਮੰਗਾਂ ਵੱਲ ਕੇਂਦਰ ਸਰਕਾਰ ਵਲੋਂ ਹਾਂ-ਪੱਖੀ ਰੁਖ ਅਖ਼ਤਿਆਰ ਨਾ ਕਰਨ ਕਰਕੇ ਕਿਸਾਨ ਅੰਦੋਲਨ ਨੂੰ ਦੇਸ਼ ਵਿਆਪੀ ਬਣਾਉਣ ਲਈ 26 ਅਤੇ 27 ਨਵੰਬਰ ਤੋਂ ਅਣਮਿੱਥੇ ...
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪਿੰਡ ਬੱਦੋਵਾਲ ਵਸਨੀਕ ਜਸ਼ਨਪ੍ਰੀਤ ਸਿੰਘ +2 ਦਾ ਵਿਦਿਆਰਥੀ ਸ਼ਨਿਚਰਵਾਰ ਦੇਰ ਸ਼ਾਮ ਤੋਂ ਲਾਪਤਾ ਸੀ, ਦਾ ਮਿ੍ਤਕ ਸਰੀਰ ਅੱਜ ਬੇ-ਆਬਾਦ ਕਲੋਨੀ ਅੰਦਰ ਗੰਦੇ ਪਾਣੀ ਵਾਲੇ ਗਟਰ ਵਿਚੋਂ ਮਿਲਣ ਤੋਂ ਬਾਅਦ ਪਿੰਡ ਅੰਦਰ ...
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ 28 ਨਵੰਬਰ ਨੂੰ ਮਨਾਉਣ ਸਬੰਧੀ ਮੀਟਿੰਗ ਫਾਊਾਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ...
ਰਾਏਕੋਟ, 23 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ ਦੀ ਨਾਮਵਰ ਸੰਸਥਾ ਮੈਵਨ ਇੰਮੀਗ੍ਰੇਸ਼ਨ ਜੋ ਪਿਛਲੇ ਲੰਮੇ ਸਮੇਂ ਤੋਂ ਆਈਲੈਟਸ ਅਤੇ ਇੰਮੀਗ੍ਰੇਸ਼ਨ ਦੇ ਖੇਤਰ ਵਿਚ ਆਪਣੀ ਭੂਮਿਕਾ ਨਿਭਾਅ ਰਹੀ ਹੈ ਅਤੇ ਆਪਣਾ ਨਵਾਂ ਸੈਂਟਰ ਅਹਿਮਦਗੜ੍ਹ ਵਿਖੇ ਖੋਲਿ੍ਹਆ ...
ਰਾਏਕੋਟ, 23 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਦਫ਼ਤਰ ਉੱਪ-ਮੰਡਲ ਮੈਜਿਸਟਰੇਟ, ਰਾਏਕੋਟ ਵਲੋਂ ਬੱਚਿਆਂ ਦੇ ਸਵੱਛਤਾ ਵਿਸ਼ੇ 'ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਸਕੂਲ ਪੱਧਰ 'ਤੇ ਸਨ ਪਰ ਇੰਨ੍ਹਾਂ ਦਾ ਮੁਲਾਂਕਣ ਸਬ-ਡਿਵੀਜਨ ਪੱਧਰ 'ਤੇ ਕੀਤਾ ਗਿਆ | ਜਿਸ ...
ਹੰਬੜਾਂ, 23 ਨਵੰਬਰ (ਹਰਵਿੰਦਰ ਸਿੰਘ ਮੱਕੜ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੇ ਕਿਸਾਨਾਂ ਨੂੰ ਸੜਕਾਂ 'ਤੇ ਆਉਣ ਲਈ ਮਜ਼ਬੂਰ ਕੀਤਾ ਹੈ ਜਦਕਿ ਮੋਦੀ ਸਰਕਾਰ ਨੂੰ ਕਰਜ਼ੇ 'ਚ ਡੁੱਬੇ ਕਿਸਾਨਾਂ ਦੀ ਹਾਲਤ ਨੂੰ ਸਮਝਣਾ ਚਾਹੀਦਾ ਹੈ ਤੇ ਉਨ੍ਹਾਂ ...
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) 10 ਟਰੇਡ ਯੂਨੀਅਨਾਂ ਵਲੋਂ ਮੁਲਾਜ਼ਮ, ਮਜ਼ਦੂਰ ਦੇ ਹਿੱਤਾਂ ਦੀ ਅਣਦੇਖੀ ਅਤੇ ਕਿਸਾਨ ਵਿਰੋਧੀ ਕਾਨੂੰਨ ਦਾ ਵਿਰੋਧ ...
ਜਗਰਾਉਂ, 23 ਨਵੰਬਰ (ਜੋਗਿੰਦਰ ਸਿੰਘ)-ਅੱਜ ਸਥਾਨਕ ਰੇਲਵੇ ਸਟੇਸ਼ਨ ਵਿਖੇ ਨਿਰੰਤਰ ਚੱਲ ਰਿਹਾ ਕਿਸਾਨ ਸੰਘਰਸ਼ 55ਵੇਂ ਦਿਨ 'ਚ ਦਾਖ਼ਲ ਹੋ ਗਿਆ | ਰੇਲਵੇ ਸਟੇਸ਼ਨ 'ਤੇ ਧਰਨੇ 'ਚ ਅੱਜ ਵੀ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਹਰਵਿੰਦਰ ਸਿੰਘ ਦੀ ਅਗਵਾਈ 'ਚ ਸ਼ਾਮਿਲ ਹੋਏ ...
ਗੁਰੂਸਰ ਸੁਧਾਰ, 23 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਵਿਦਿਆਰਥੀਆਂ ਤੇ ਅਧਿਆਪਕ ਹਿੱਤਾਂ ਲਈ ਸੰਘਰਸ਼ੀ ਰੋਲ ਅਦਾ ਕਰਨ ਵਾਲੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸੁਧਾਰ ਦਾ ਚੋਣ ਇਜਲਾਸ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ...
ਜਗਰਾਉਂ, 23 ਨਵੰਬਰ (ਜੋਗਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਬਲਦੇਵ ਸਿੰਘ ਢਿੱਲੋਂ ਵਲੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀਆਂ ਛਾਤੀਆਂ ਅਤੇ ਪੱਗਾਂ ਨੂੰ ਲਤਾੜਦੇ ਹੋਏ ਦਫ਼ਤਰ 'ਚ ਦਾਖ਼ਲ ਹੋਣ ਦੀ ਸ਼ਰਮਨਾਕ ਕਾਰਵਾਈ ...
ਚੌਕੀਮਾਨ, 23 ਨਵੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਬੀੜ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਯੂਥ ਕਾਂਗਰਸੀ ਆਗੂ ਭਗਵਾਨ ਸਿੰਘ ਭਾਨਾ ਹਾਂਸ ਕਲਾਂ ਦੀ ਪ੍ਰੇਰਣਾ ਸਦਕਾ ਤਕਰੀਬਨ 2 ਦਰਜਨ ਪਰਿਵਾਰਾਂ ਨੂੰ ਹਲਕਾ ਦਾਖਾ ਦੇ ਇੰਚਾਰਜ ਕੈਪਟਨ ...
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸੱਤਿਆ ਭਾਰਤੀ ਸਕੂਲ ਪਮਾਲ ਅੰਦਰ ਬਾਲ ਦਿਵਸ ਨੂੰ ਸਮਰਪਿਤ ਸਕੂਲ ਮੁਖੀ ਕਮਲਜੀਤ ਕੌਰ ਵਲੋਂ ਪਮਾਲ ਗ੍ਰਾਮ ਪੰਚਾਇਤ, ਸਰਪੰਚ ਜਗਦੀਸ਼ ਸਿੰਘ ਦੇ ਸਹਿਯੋਗ ਨਾਲ ਗੂਗਲ ਮੀਟ ਐਪ ਦੀ ਮਦਦ ਨਾਲ ਬਾਲ ਦਿਵਸ ਨੂੰ ਸਮਰਪਿਤ ...
ਸਰਾਭਾ/ਸੁਧਾਰ, 23 ਨਵੰਬਰ (ਕਿਰਨਜੀਤ ਕੌਰ ਗਰੇਵਾਲ, ਜਸਵਿੰਦਰ ਸਿੰਘ ਗਰੇਵਾਲ)-ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਯੂਨੀਅਨਾਂ ਦਾ ਦਿੱੱਲੀ ਚੱਲੋ ਦਾ ਸੱਦਾ ਘਰ-ਘਰ ਪੁੱਜਦਾ ਕਰਨ ਲਈ ਤੁਰੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ...
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਪਿੰਡ ਬੋਪਾਰਾਏ ਕਲਾਂ ਵਿਖੇ ਐੱਨ.ਆਰ.ਆਈ. ਮੇਜਰ ਸਿੰਘ ਦਿਓਲ ਯੂ.ਐੱਸ.ਏ ਦੇ ਪਰਿਵਾਰ ਵਲੋਂ ਹਰ ਸਾਲ ਵਾਂਗ ਲੋੜਵੰਦ ਗਰੀਬ ਲੋਕਾਂ ਲਈ ਕੰਬਲ, ਹੋਰ ਸਮੱਗਰੀ ਵੰਡਣ ਵਾਲੇ ਸਮਾਰੋਹ ਵਿਚ ਮੁੱਖ ਮੰਤਰੀ ...
ਜਗਰਾਉਂ, 23 ਨਵੰਬਰ (ਜੋਗਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਬਲਦੇਵ ਸਿੰਘ ਢਿੱਲੋਂ ਵਲੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀਆਂ ਛਾਤੀਆਂ ਅਤੇ ਪੱਗਾਂ ਨੂੰ ਲਤਾੜਦੇ ਹੋਏ ਦਫ਼ਤਰ 'ਚ ਦਾਖ਼ਲ ਹੋਣ ਦੀ ਸ਼ਰਮਨਾਕ ਕਾਰਵਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX