ਬਲਾਚੌਰ, 23 ਨਵੰਬਰ (ਸ਼ਾਮ ਸੁੰਦਰ ਮੀਲੂ)-ਅੱਜ ਨਵਾਂਸ਼ਹਿਰ ਬਲਾਚੌਰ ਨੈਸ਼ਨਲ ਹਾਈਵੇ 'ਤੇ ਸੰਤ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ ਨੇੜੇ ਇਕ ਸਕੂਟਰ ਤੇ ਕਾਰ 'ਚ ਟੱਕਰ ਹੋਣ 'ਤੇ ਸਕੂਟਰੀ ਪਲੇਜ਼ਰ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਏ.ਐਸ.ਆਈ. ਅੰਮਿ੍ਤਪਾਲ ਨੇ ਦੱਸਿਆ ਕਿ ਜੋਗਿੰਦਰਪਾਲ ਸਿੰਘ ਪੁੱਤਰ ਝਲਮਣ ਸਿੰਘ (80) ਵਾਸੀ ਪਿੰਡ ਅਟਾਲ ਮਜਾਰਾ ਆਪਣੇ ਪਲੇਜ਼ਰ ਸਕੂਟਰੀ ਨੰਬਰ ਪੀ.ਬੀ 32 ਐਲ 5733 'ਤੇ ਸਵਾਰ ਹੋ ਕੇ ਮਹਿਤਪੁਰ ਉਲੱਦਣੀ ਸਾਈਡ ਤੋਂ ਨੈਸ਼ਨਲ ਹਾਈਵੇ 'ਤੇ ਚੜ੍ਹਨ ਲੱਗਾ ਤਾਂ ਪਿੱਛੋਂ ਆ ਰਹੀ ਇਕ ਇਕ ਕਾਰ ਸੀ.ਐਚ02ਏ.ਏ-7858 ਦੀ ਲਪੇਟ ਵਿਚ ਆ ਗਿਆ | ਹਾਦਸੇ ਦੌਰਾਨ ਸਕੂਟਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਤੇ ਕਾਰ ਚਾਲਕ ਨੇ ਕਾਰ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਫਿਰ ਵੀ ਸਕੂਟਰ ਚਾਲਕ ਨੂੰ ਬਚਾਇਆ ਨਹੀਂ ਜਾ ਸਕਿਆ | ਕਾਰ ਚਾਲਕ ਗੁਰਸ਼ੇਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਪਿੱਪਲੀਮਾਜਰਾ ਯਮੁਨਾਨਗਰ (ਹਰਿਆਣਾ) ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਅੰਮਿ੍ਤਸਰ ਤੋਂ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਉਪਰੰਤ ਵਾਪਸ ਆਪਣੇ ਪਿੰਡ ਜਾ ਰਹੇ ਸਨ | ਪੁਲਿਸ ਨੇ ਮਿ੍ਤਕ ਦੇ ਵਾਰਸਾਂ ਦੇ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਲਈ ਲਿਖਤੀ ਰੂਪ 'ਚ ਦਿੱਤੇ ਬਿਆਨਾਂ ਦੇ ਆਧਾਰ 'ਤੇ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ |
ਮਜਾਰੀ/ਸਾਹਿਬਾ, 23 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਕੇਂਦਰ ਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟੋਲ ਟੈਕਸ ਮਜਾਰੀ ਵਿਖੇ ਧਰਨੇ 'ਤੇ ਬੈਠੇ ਕਿਸਾਨਾਂ ਦੇ ਹੱਕ 'ਚ ਪਿੰਡ ਦਿਆਲਾਂ ਤੋਂ ਕੁਲਦੀਪ ਸਿੰਘ ਢਿੱਲੋਂ ਦੀ ਅਗਵਾਈ ਵਿਚ ਕਿਸਾਨਾਂ ਦਾ ਜਥਾ ...
ਨਵਾਂਸ਼ਹਿਰ, 23 ਨਵੰਬਰ (ਗਰਬਖਸ਼ ਸਿੰਘ ਮਹੇ)-ਅੱਜ ਉੱਘੇ ਟਰੇਡ ਯੂਨੀਅਨ ਆਗੂ ਪ੍ਰੇਮ ਰੱਕੜ ਨੇ ਦੱਸਿਆ ਕਿ ਸਮੂਹ ਟਰੇਡ ਯੂਨੀਅਨਾਂ, ਕੇਂਦਰੀ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ 'ਤੇ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਨੂੰ ਨਵਾਂਸ਼ਹਿਰ ਵਿਚ ਵੱਡਾ ਹੁੰਗਾਰਾ ਮਿਲੇਗਾ | ...
ਨਵਾਂਸ਼ਹਿਰ 23 ਨਵੰਬਰ (ਗੁਰਬਖਸ ਸਿੰਘ ਮਹੇ, ਨਵਾਂਗਰਾਈਾ)-ਜਗਜੀਤ ਸਿੰਘ ਪੀ.ਈ.ਐਸ ਵਲੋਂ ਅੱਜ ਤਰੱਕੀ ਉਪਰੰਤ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਦਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾ ਉਹ ਜ਼ਿਲ੍ਹਾ ਪਠਾਨਕੋਟ ਵਿਖੇ ਜ਼ਿਲ੍ਹਾ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 7 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 2, ਬਲਾਕ ਮੁਜੱਫਰਪੁਰ 'ਚ 1, ਬਲਾਕ ...
ਉੜਾਪੜ/ਲਸਾੜਾ, 23 ਨਵੰਬਰ (ਲਖਵੀਰ ਸਿੰਘ ਖੁਰਦ)-ਸੜਕਾਂ 'ਤੇ ਲੱਗੇ ਹੋਏ ਸਾਇਨ ਬੋਰਡ ਰਾਹੀਆਂ ਲਈ ਰਾਹ ਦਰਸੇਰਾ ਹੁੰਦੇ ਹਨ ਤੇ ਅਣਜਾਣ ਵਿਅਕਤੀ ਵੀ ਇਨ੍ਹਾਂ ਸਾਇਨ ਬੋਰਡਾਂ ਨੂੰ ਪੜ੍ਹਕੇ ਅਸਾਨੀ ਨਾਲ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ | ਪਰ ਫਿਲੌਰ-ਨਵਾਂਸ਼ਹਿਰ ਮੁੱਖ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)-ਨਵਾਂਸ਼ਹਿਰ ਦੀ ਚੰਡੀਗੜ੍ਹ ਰੋਡ ਦੀ ਨਿਵਾਸੀ ਜੈਸਮੀਨ ਕੌਰ ਪੁੱਤਰੀ ਗੁਰਦੀਪ ਸਿੰਘ ਜੋ ਕਿ ਆਰ ਕੇ ਆਰੀਆ ਕਾਲਜ ਵਿਚ ਪੜ੍ਹਦੀ ਹੈ, ਉਸ ਨੇ ਬੀ.ਸੀ.ਏ.ਫਾਈਨਲ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਉਸ ਨੇ 400 ਵਿਚੋਂ 321 ਨੰਬਰ ...
ਬਲਾਚੌਰ, 23 ਨਵੰਬਰ (ਸ਼ਾਮ ਸੁੰਦਰ ਮੀਲੂ)-ਥਾਣਾ ਬਲਾਚੌਰ ਦੀ ਪੁਲਿਸ ਨੇ ਪਿੰਡ ਫਿਰਨੀ ਮਾਜਰਾ ਦੀ ਇੱਕ ਵਿਧਵਾ ਔਰਤ ਵਲੋਂ ਦਿੱਤੀ ਸ਼ਿਕਾਇਤ 'ਤੇ ਪਿੰਡ ਦੇ ਹੀ 2 ਨੌਜਵਾਨਾਂ ਖ਼ਿਲਾਫ਼ ਗਾਲੀ ਗਲੋਚ, ਕੁੱਟਮਾਰ, ਮਕਾਨ ਦੀ ਕੰਧ ਤੋੜਨ ਦੇ ਮਾਮਲੇ 'ਚ ਮੁਕੱਦਮਾ ਦਰਜ ਕਰਨ ਦੀ ਖ਼ਬਰ ...
ਬੰਗਾ, 23 ਨਵੰਬਰ (ਕਰਮ ਲਧਾਣਾ)-ਇਹ ਸਮੇਂ ਦੀ ਲੋੜ ਹੈ ਕਿ ਪੰਜਾਬ ਦੇ ਵਾਰਸ ਹੰਢਣਸਾਰ ਖੇਤੀਬਾੜੀ ਦੇ ਪੰਜਾਬ ਕੇਂਦਰਤ ਮਾਡਲ ਤੇ ਇਸਨੂੰ ਲਾਗੂ ਕਰਵਾਉਣ ਲਈ ਸਮਾਜਿਕ ਜਥੇਬੰਦੀਆਂ ਦੀ ਭੂਮਿਕਾ ਬਾਰੇ ਤੇ ਲੋੜੀਂਦੇ ਰਾਜਸੀ ਅਧਿਕਾਰ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਣ | ਇਸ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹੇ ਦੇ ਸੇਵਾ ਕੇਂਦਰਾਂ 'ਚ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਆਤਮ ਨਿਰਭਰ ਨਿਧੀ ਸਕੀਮ (ਪੀ.ਐਮ.ਐੱਸ.ਵੀ.ਏ. ਨਿਧੀ ਸਕੀਮ) ਅਧੀਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ...
ਮਜਾਰੀ/ਸਾਹਿਬਾ, 23 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਕੇਂਦਰ ਦੇ ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਵਲੋਂ 26-27 ਨਵੰਬਰ ਨੂੰ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਸਬੰਧੀ ਕਿਸਾਨ ਆਗੂਆਂ ਵਲੋਂ ਪਿੰਡਾਂ 'ਚ ...
ਬਹਿਰਾਮ, 23 ਨਵੰਬਰ (ਨਛੱਤਰ ਸਿੰਘ ਬਹਿਰਾਮ)-ਕੇਂਦਰ ਦੇ ਕਿਸਾਨ ਵਿਰੋਧੀ ਤਿੰਨ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਾਉਣ ਲਈ ਟੋਲ ਪਲਾਜ਼ਾ ਬਹਿਰਾਮ ਵਿਖੇ ਅਣਮਿੱਥੇ ਸਮੇਂ ਲਈ ਕਿਸਾਨਾਂ ਵਲੋਂ ਧਰਨਾ ਲਗਾਇਆ ਹੋਇਆ ਹੈ | ਉਕਤ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)-ਕੋਵਿਡ-19 ਮਹਾਂਮਾਰੀ ਕਾਰਨ ਜਿੱਥੇ ਦੇਸ਼ ਦੀ ਅਰਥ ਵਿਵਸਥਾ 'ਤੇ ਮਾੜਾ ਅਸਰ ਪਿਆ ਹੈ, ਉੱਥੇ ਸਰਕਾਰੀ ਗਤੀਵਿਧੀਆਂ ਵਿਚ ਵੀ ਖੜੋਤ ਆਈ ਹੈ | ਸਮਾਜਿਕ ਦੂਰੀ ਤੇ ਇਕੱਠ ਨਾ ਕਰਨ ਦੇ ਨਿਯਮਾਂ ਸਦਕਾ ਡੇਅਰੀ ਵਿਕਾਸ ਵਿਭਾਗ ਵਲੋਂ ...
ਪੋਜੇਵਾਲ ਸਰਾਂ, 23 ਨਵੰਬਰ (ਰਮਨ ਭਾਟੀਆ)-ਪਿੰਡ ਚੂਹੜਪੁਰ ਵਿਖੇ ਸਤਿਗੁਰ ਬ੍ਰਹਮਾ ਨੰਦ ਭੂਰੀਵਾਲਿਆਂ ਤੇ ਸਤਿਗੁਰ ਢਾਂਗੂ ਵਾਲਿਆਂ ਦੀ ਯਾਦ ਵਿਚ ਕਰਵਾਏ ਗਏ ਕਬੱਡੀ ਕੱਪ ਦੌਰਾਨ ਐਨ.ਆਰ.ਆਈਜ਼ ਕਬੱਡੀ ਪ੍ਰੇਮੀਆਂ ਵਲੋਂ ਇਲਾਕੇ ਦੇ ਵਧੀਆਂ ਕਬੱਡੀ ਖਿਡਾਰੀ ਰਹੇ ਤੇ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ)-ਖਾਲਸਾ ਇੰਟਰਨੈਸ਼ਨਲ ਸਪੋਰਟਸ ਐਾਡ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਵੀਰ ਫਾਈਟਰ ਕਰਾਟੇ ਕਲੱਬ ਬੰਗਾ ਵਲੋਂ 5ਵੀਂ ਸਟੇਟ ਕਰਾਟੇ ਚੈਂਪੀਅਨਸ਼ਿਪ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਈ ਗਈ | ਸਮਾਗਮ ਦੇ ਮੁੱਖ ਮਹਿਮਾਨ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ)-ਨਬਾਰਡ ਦੇ ਸਹਿਯੋਗ ਨਾਲ ਤੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਖਹਿਰਾ, ਜ਼ਿਲ੍ਹਾ ਮੈਨੇਜਰ ਸੰਜੀਵ ਕੁਮਾਰ ਗੌੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੀ ਨਵਾਂਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ. ਦੀ ਬ੍ਰਾਂਚ ਬੰਗਾ ਮੇਨ ...
ਰਾਹੋਂ, 23 ਨਵੰਬਰ (ਬਲਬੀਰ ਸਿੰਘ ਰੂਬੀ)-ਨਵਾਂਸ਼ਹਿਰ ਰੋਡ ਸਥਿਤ ਰਿਜੈਂਸੀ ਪਾਰਕ ਦੇ ਸਾਹਮਣੇ ਬਾਬਾ ਰਾਮ ਰਤਨ ਦੇ ਦਰਬਾਰ 'ਤੇ ਮੇਲਾ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਸਾਬਕਾ ਪ੍ਰਧਾਨ ਨਗਰ ਕੌਾਸਲ ਹੇਮੰਤ ਰਨਦੇਵ, ਅਰੁਣ ਭਾਰਗਵ ਬੱਬੂ ਉਨ੍ਹਾਂ ਦੀ ਪਤਨੀ ਪੂਨਮ ਭਾਰਗਵ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਦੀ ਟੀਮ ਵਲੋਂ ਡੇਂਗੂ ਦੇ ਪਾਜ਼ੀਟਿਵ ਮਰੀਜ਼ ਨਿਕਲਣ 'ਤੇ ਚੰਡੀਗੜ੍ਹ ਰੋਡ, ਮਿਸਰਾ ਮੁਹੱਲਾ, ਉਮਟਾ ਮੁਹੱਲਾ ਨਵਾਂਸ਼ਹਿਰ ਤੋਂ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਜਿੱਥੇ 2 ਥਾਵਾਂ ਤੋਂ ਲਾਰਵਾ ਨਸ਼ਟ ਕੀਤਾ, ...
ਪੋਜੇਵਾਲ ਸਰਾਂ, 23 ਨਵੰਬਰ (ਨਵਾਂਗਰਾਈਾ, ਰਮਨ ਭਾਟੀਆ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨ ਲਾਈਨ ਮੁਕਾਬਲਿਆਂ ਦੀ ਲੜੀ ਵਿਚ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ਇਸ ...
ਔੜ, 23 ਨਵੰਬਰ (ਜਰਨੈਲ ਸਿੰਘ ਖੁਰਦ)-ਦੋਆਬਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਦੀ ਅਗਵਾਈ ਹੇਠ ਨਵਾਂਸ਼ਹਿਰ, ਬਲਾਚੌਰ ਤੇ ਗੜ੍ਹਸ਼ੰਕਰ ਜ਼ੋਨਾਂ ਦੇ ਸਮੂਹ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਬਜੀਦਪੁਰ ਵਿਖੇ ਹੋਈ | ਵੱਖ-ਵੱਖ ...
ਬਲਦੇਵ ਸਿੰਘ ਪਨੇਸਰ 75890-29264 ਕਾਠਗੜ੍ਹ-ਪਿੰਡ ਬਲਾਚੌਰ ਰੋਪੜ ਜੀ.ਟੀ.ਰੋਡ 'ਤੇ ਬਣੇ ਬੱਸ ਅੱਡੇ ਤੋਂ 2 ਕਿੱਲੋਮੀਟਰ ਪਹਾੜ ਵਾਲੇ ਪਾਸੇ ਸਥਿਤ ਹੈ ਪਿੰਡ ਕਾਠਗੜ੍ਹ | ਇਹ ਪੁਰਾਤਨ ਪਿੰਡ ਆਪਣੇ ਸੀਨੇ 'ਚ ਕਾਫ਼ੀ ਪੁਰਾਣੀਆਂ ਯਾਦਾਂ ਸਮੋਈ ਬੈਠਾ ਹੈ | ਇਤਿਹਾਸ ਦੱਸਦਾ ਹੈ ਕਿ ...
ਰਾਹੋਂ, 23 ਨਵੰਬਰ (ਬਲਬੀਰ ਸਿੰਘ ਰੂਬੀ)-ਉੱਘੇ ਵਾਤਾਵਰਨ ਪ੍ਰੇਮੀ ਤੇ ਵਾਤਾਵਰਨ ਸੇਵਾ ਸੁਸਾਇਟੀ ਰਾਹੋਂ ਦੇ ਸਰਪ੍ਰਸਤ ਸਮਾਜ ਸੇਵੀ ਮੰਗਤ ਰਾਏ ਚੋਪੜਾ ਨੇ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਬੱਚਿਆਂ 'ਚ ਬੂਟੇ ਲਗਾਉਣ ਦੀ ਰੁਚੀ ਪੈਦਾ ਕਰਨ 'ਤੇ ਜ਼ੋਰ ਦਿੱਤਾ | ਇਸ ...
ਔੜ, 23 ਨਵੰਬਰ (ਜਰਨੈਲ ਸਿੰਘ ਖੁਰਦ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਕੀਤੀਆਂ ਗਈਆਂ ਬਦਲੀਆਂ ਤਹਿਤ ਪਿ੍ੰ: ਰਾਜਨ ਭਾਰਦਵਾਜ ਜੋ ਸ.ਸ.ਸ.ਸ. ਮੰਢਾਲੀ ਤੋਂ ਬਦਲ ਕੇ ਆਏ ਹਨ ਜਿਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ ਦੇ ਪਿ੍ੰਸੀਪਲ ਵਜੋਂ ਆਪਣਾ ਅਹੁਦਾ ...
ਭੱਦੀ, 23 ਨਵੰਬਰ (ਨਰੇਸ਼ ਧੌਲ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਸੰਤ ਬਾਬਾ ਅਜੀਤ ਸਿੰਘ ਪਰਿਵਾਰ ਵਿਛੋੜਾ ਵਾਲਿਆਂ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਸ਼ੁਰੂ ਕਰਵਾਇਆ ਗਿਆ | ...
ਬਹਿਰਾਮ, 23 ਨਵੰਬਰ (ਸਰਬਜੀਤ ਸਿੰਘ ਚੱਕਰਾਮੂੰ)-ਸੰਤ ਕੁਟੀਆ ਪਿੰਡ ਚੱਕ ਰਾਮੂੰ ਵਿਖੇ ਸੰਤ ਬਾਬਾ ਪ੍ਰਮੇਸ਼ਵਰਾ ਨੰਦ ਦੀ ਅਗਵਾਈ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ 31ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਸੰਤ ਪ੍ਰਮੇਸ਼ਵਰਾ ਨੰਦ ਨੇ ਦੱਸਿਆ ਕਿ ਸ੍ਰੀ ...
ਬਹਿਰਾਮ, 23 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਵਿਖੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਅਧਿਆਪਕਾ ਆਸ਼ਾ ਰਾਣੀ ਦੀ ਸੇਵਾ ਮੁਕਤੀ 'ਤੇ ਸਕੂਲ ਤੇ ਪੰਚਾਇਤ ਵਲੋਂ ਸਾਂਝਾ ਸਨਮਾਨ ਸਮਾਗਮ ਕਰਾਇਆ ਗਿਆ | ਉਪਰੰਤ ਉਨ੍ਹਾਂ ਨੂੰ ਸਿਰੋਪਾਓ ਅਤੇ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)-ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ 25 ਨਵੰਬਰ ਨੂੰ ਦੁਪਹਿਰ 12 ਵਜੇ 'ਸੰਵਿਧਾਨ, ਲੋਕਤੰਤਰ ਤੇ ਅਸੀਂ' ਵਿਸ਼ੇ 'ਤੇ ਇਕ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ...
ਬਹਿਰਾਮ, 23 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸੈਂਟਰਲ ਕੋ-ਅਪਰੇਟਿਵ ਬੈਂਕ ਬ੍ਰਾਂਚ ਬਹਿਰਾਮ ਵਿਖੇ ਵਿੱਤੀ ਸ਼ਾਖਰਤਾ ਸਬੰਧੀ ਜਾਗਰੂਕਤਾ ਕੈਂਪ ਐਮ. ਡੀ ਮਨਵੀਰ ਸਿੰਘ ਤੇ ਜ਼ਿਲ੍ਹਾ ਮੈਨੇਜਰ ਸੰਜੀਵ ਕੁਮਾਰ ਗੋੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਬ੍ਰਾਂਚ ਮੈਨੇਜਰ ...
ਬਲਾਚੌਰ, 23 ਨਵੰਬਰ (ਸ਼ਾਮ ਸੁੰਦਰ ਮੀਲੂ)-ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਦੋਂ ਤੱਕ ਕੋਈ ਵੈਕਸੀਨ ਨਹੀਂ ਆ ਜਾਂਦਾ, ਉਦੋਂ ਤੱਕ ਮਾਸਕ ਹੀ ਸਾਡਾ ਵੈਕਸੀਨ ਹੈ | ਇਹ ਪ੍ਰਗਟਾਵਾ ਐੱਸ.ਡੀ.ਐਮ. ਬਲਾਚੌਰ ਦੀਪਕ ਰੁਹੇਲਾ ਨੇ ਅੱਜ ਆਪਣੇ ਸਮੇਤ ਸਮੁੱਚੇ ਐੱਸ.ਡੀ.ਐਮ. ਦਫ਼ਤਰ ...
ਬਲਾਚੌਰ, 23 ਨਵੰਬਰ (ਸ਼ਾਮ ਸੁੰਦਰ ਮੀਲੂ)-ਵੰਡ ਉਪ ਮੰਡਲ ਨੰਬਰ-2 ਪਾਵਰਕਾਮ ਬਲਾਚੌਰ ਦੇ ਇੰਜ: ਅਮਿਤਾ ਯਾਦਵ ਨੇ ਦੱਸਿਆ ਕਿ 220 ਕੇ.ਵੀ. ਸਬ ਸਟੇਸ਼ਨ ਜਾਡਲਾ ਵਿਖੇ ਬਿਜਲੀ ਯੰਤਰਾਂ ਦੀ ਜ਼ਰੂਰੀ ਮੁਰੰਮਤ ਨੂੰ ਲੈ ਕੇ 66 ਕੇ.ਵੀ. ਬਿਜਲੀ ਘਰ ਬਲਾਚੌਰ ਤੇ ਕਾਠਗੜ੍ਹ, ਭੱਦੀ ਤੋਂ ...
ਮੁਕੰਦਪੁਰ, 23 ਨਵੰਬਰ (ਸੁਖਜਿੰਦਰ ਸਿੰਘ ਬਖਲੌਰ)-ਪਿੰਡ ਸ਼ੁਕਾਰ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਸਰਜੀਆਣਾ ਵਿਖੇ ਪਰਮਿੰਦਰ ਸਿੰਘ ਲਿੱਦੜ, ਤਰਸੇਮ ਕੌਰ ਲਿੱਦੜ, ਬਲਕਾਰ ਸਿੰਘ ਲਿੱਦੜ ਤੇ ਹਰਦੀਪ ਸਿੰਘ ਲਿੱਦੜ ਨੇ ਗੁਰਦੁਆਰਾ ਸਾਹਿਬ ਨਾਲ ਲਗਦੀ 2 ਕਨਾਲ ਜ਼ਮੀਨ ...
ਬਲਾਚੌਰ, 23 ਨਵੰਬਰ (ਸ਼ਾਮ ਸੁੰਦਰ ਮੀਲੂ)-ਅਖਿਲ ਭਾਰਤੀ ਵੀਰ ਗੁੱਜਰ ਮਹਾਂਸਭਾ ਵਲੋਂ ਬਲਾਚੌਰ ਵਿਖੇ ਐਡਵੋਕੇਟ ਚੌਧਰੀ ਆਰ.ਪੀ.ਸਿੰਘ ਦੇ ਫਾਰਮ ਹਾਊਸ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ | ਸਨਮਾਨ ਸਮਾਗਮ ਦੇ ਕੋਆਰਡੀਨੇਟਰ ਪ੍ਰੋ : ਨਰਿੰਦਰ ਭੂੰਬਲਾ, ਰਵਿੰਦਰ ਕਸਾਣਾ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)-ਵੱਖ-ਵੱਖ ਸਰਕਾਰੀ ਸਿਹਤ ਸਕੀਮਾਂ, ਸਿਹਤ ਸਹੂਲਤਾਂ, ਬਿਮਾਰੀਆਂ ਤੇ ਨਸ਼ਾ ਮੁਕਤ ਭਾਰਤ ਅਭਿਆਨ ਦੇ ਸਬੰਧ ਵਿਚ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਪ੍ਰਸ਼ਾਦ ਸਿੰਘ ...
ਨਵਾਂਸ਼ਹਿਰ, 23 ਨਵੰਬਰ (ਗੁਰਬਖਸ਼ ਸਿੰਘ ਮਹੇ)-ਅੱਜ ਨਵਾਂਸ਼ਹਿਰ ਸਮਾਰਟ ਮੌਲ ਦੇ ਸਾਹਮਣੇ ਕਿਸਾਨ ਅੰਦੋਲਨ ਸਬੰਧੀ 25, 26, 27, ਨੂੰ ਜੋ ਕਿਸਾਨ ਦਿੱਲੀ ਘੇਰਨ ਲਈ ਜਾ ਰਹੇ ਹਨ, ਉਸ ਸਬੰਧੀ ਕਿਰਤੀ ਕਿਸਾਨ ਯੂਨੀਅਨਾਂ ਵਲੋਂ ਕਿਸਾਨਾਂ ਦੀ ਵੱਡੀ ਮੀਟਿੰਗ ਕੀਤੀ ਗਈ | ਜਿਸ ਵਿਚ ...
ਮਕੰਦਪੁਰ, 23 ਨਵੰਬਰ (ਸੁਖਜਿੰਦਰ ਸਿੰਘ ਬਖਲੌਰ) - ਕੇਂਦਰ ਦੀ ਭਾਜਪਾ ਸਰਕਾਰ ਨੂੰ ਜਾਰੀ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਲੋਕ ਰੋਹ ਨੂੰ ਦੇਖਦੇ ਹੋਏ ਉਕਤ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ...
ਜਾਡਲਾ, 23 ਨਵੰਬਰ (ਬੱਲੀ)-ਪਿੰਡ ਦੌਲਤਪੁਰ ਵਿਖੇ ਬੱਬਰ ਕਰਮ ਸਿੰਘ ਯਾਦਗਾਰੀ ਹਸਪਤਾਲ ਵਲੋਂ ਮਾਤਾ ਰਾਓ ਕੌਰ ਜੀ ਦੀ 25ਵੀਂ ਬਰਸੀ ਮੌਕੇ ਜਨਰਲ ਬਿਮਾਰੀਆਂ ਸ਼ੂਗਰ, ਬਲੱਡ ਪੈ੍ਰਸ਼ਰ, ਥਾਇਰਾਇਡ, ਗੁਰਦੇ ਤੇ ਪੇਟ ਦੀਆਂ ਸਮੱਸਿਆਵਾਂ, ਚਮੜੀ ਦੇ ਰੋਗ, ਜੋੜਾਂ ਦਾ ਦਰਦ, ...
ਭੱਦੀ, 23 ਨਵੰਬਰ (ਨਰੇਸ਼ ਧੌਲ)-ਮਹਾਰਾਜ ਲਾਲ ਦਾਸ ਨਿੱਤਿਆ ਨੰਦ ਭੂਰੀ ਵਾਲੇ ਸਪੋਰਟਸ ਐਾਡ ਵੈੱਲਫੇਅਰ ਕਲੱਬ ਬੂੰਗੜੀ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵਾਮੀ ਨਿੱਤਿਆ ਨੰਦ ਰਮਤਾ ਰਾਮ ਭੂਰੀ ਵਾਲਿਆਂ ਦੀ ਫ਼ਕੀਰੀ ਨੂੰ ਸਮਰਪਿਤ ਦੋ ਦਿਨਾ ਪਿੰਡ ਪੱਧਰੀ ...
ਰਾਹੋਂ, 23 ਨਵੰਬਰ (ਬਲਬੀਰ ਸਿੰਘ ਰੂਬੀ)-ਨਜ਼ਦੀਕੀ ਪਿੰਡ ਕਾਹਲੋਂ 'ਚ ਚੱਲ ਰਹੀ ਕੇਨਰਾ ਬੈਂਕ ਦੀ ਬਰਾਂਚ ਨੇ ਆਪਣਾ 115ਵਾਂ ਫਾਉਂਡਰ ਦਿਵਸ ਮਨਾਇਆ | ਇਸ ਮੌਕੇ ਮੈਨੇਜਰ ਰਾਹੁਲ ਜਸਰੋਟੀਆ ਨੇ ਪਿੰਡ ਦਿਆਂ ਮੋੜਾਂ ਤੇ ਚੌਾਕਾਂ ਵਿਚ ਕੋਨ ਵੈਕਸ ਮਿਰਰ ਲਗਾਏ ਤਾਂ ਜੋ ਕੋਈ ਹਾਦਸਾ ...
ਸੰਧਵਾਂ, 23 ਨਵੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਕਾਰਜਕਾਰੀ ਪਿੰ੍ਰ. ਮੈਡਮ ਜਸਵਿੰਦਰ ਕੌਰ ਜਲੰਧਰ ਦੀ ਅਗਵਾਈ 'ਚ ਮਾਣ-ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ 'ਚ ਸਕੂਲ 'ਚ ਚੱਲ ਰਹੇ ਸਰਵਪੱਖੀ ਵਿਕਾਸ 'ਚ ਵੱਧ ਚੜ੍ਹ ...
ਔੜ/ਝਿੰਗੜਾਂ, 23 ਨਵੰਬਰ (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ ਵਿਖੇ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ 16ਵੇਂ ਮਾਂ ਭਗਵਤੀ ਜਾਗਰਣ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਸ਼ਿਵ ਮੰਦਰ ਤੋਂ ਸ਼ੁਰੂ ਹੁੰਦੀ ਹੋਈ ਪਿੰਡ ਦੀ ਪਰਿਕਰਮਾ ਕਰਦੀ ਹੋਈ ...
ਨਵਾਂਸ਼ਹਿਰ, 23 ਨਵੰਬਰ (ਬਲਕਾਰ ਸਿੰਘ ਭੂਤਾਂ)-ਕੋਰੋਨਾ ਕਾਰਨ ਲੰਬਾ ਸਮਾਂ ਸਕੂਲ ਬੰਦ ਰਹਿਣ ਤੋਂ ਬਾਅਦ ਸਰਕਾਰ ਵਲੋਂ ਜਾਰੀ ਆਦੇਸ਼ਾਂ ਦੇ ਮੁਤਾਬਿਕ ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ ਵਿਚ ਦਸਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਲੱਗਣੀਆਂ ਸ਼ੁਰੂ ਹੋ ...
ਮਜਾਰੀ/ਸਾਹਿਬਾ, 23 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਬਲਾਚੌਰ ਹਲਕੇ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸਹਿਕਾਰੀ ਖੰਡ ਮਿਲਜ਼ ਵਰਕਰ ਫੈਡਰੇਸ਼ਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਬਹਾਦਰ ਸਿੰਘ ਕੌਲਗੜ੍ਹ ਕਿਸਾਨੀ ਦੇ ...
ਬੰਗਾ, 23 ਨਵੰਬਰ (ਜਸਬੀਰ ਸਿੰਘ ਨੂਰਪੁਰ)-ਦੀ ਹੱਪੋਵਾਲ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿ: ਵਲੋਂ ਸਹਿਕਾਰੀ ਸਪਤਾਹ ਮਨਾਇਆ ਗਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਗੁਰਪ੍ਰੀਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਤੇ ਨਰਿੰਦਰ ਰਾਣਾ ...
ਬੰਗਾ, 23 ਨਵੰਬਰ (ਕਰਮ ਲਧਾਣਾ)- ਪੰਜਾਬ ਸਰਕਾਰ ਵਲੋਂ ਅਰੰਭੇ 'ਸਮਾਰਟ ਵਿਲੇਜ ਅਭਿਆਨ' ਤਹਿਤ ਬਲਾਕ ਦੇ ਪਿੰਡ ਲਧਾਣਾ ਉੱਚਾ ਵਿਖੇ ਸਰਪੰਚ ਡਾ. ਅਮਰੀਕ ਸਿੰਘ ਸੋਢੀ ਦੀ ਯੋਗ ਅਗਵਾਈ ਵਿਚ ਵਿਕਾਸ ਕਾਰਜ ਜੋਰ ਸ਼ੋਰ ਨਾਲ ਜਾਰੀ ਹਨ | ਜੀ. ਓ. ਜੀ ਕੈਪਟਨ ਦੌਲਤ ਅਤੇ ਸਮੁੱਚੀ ...
ਬਹਿਰਾਮ, 23 ਨਵੰਬਰ (ਨਛੱਤਰ ਸਿੰਘ ਬਹਿਰਾਮ)- ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਵਿਖੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਅਧਿਆਪਕਾ ਆਸ਼ਾ ਰਾਣੀ ਦੀ ਸੇਵਾ ਮੁਕਤੀ 'ਤੇ ਸਕੂਲ ਅਤੇ ਪੰਚਾਇਤ ਵਲੋਂ ਸਾਂਝਾ ਸਨਮਾਨ ਸਮਾਗਮ ਕਰਾਇਆ ਗਿਆ | ਉਪਰੰਤ ਉਨ੍ਹਾਂ ਨੂੰ ਸਿਰੋਪਾਓ ...
ਬਹਿਰਾਮ, 23 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪ੍ਰਸਿੱਧ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਨਾਮਵਰ ਕਲਾਕਾਰ ਤੇ ਗੀਤਕਾਰ ਘੁੱਲਾ ਸਰਹਾਲੇ ਵਾਲਾ ਦੇ ਨਿਰਦੇਸ਼ਨਾ ਹੇਠ ਏਕ ਜੋਤ ਫਿਲਮਜ਼ ਵਲੋਂ ਲੱਖਦਾਤਾ ਪੀਰ ਨਿਗਾਹੇ ਵਾਲਾ-ਭਾਗ 27 ਦੀ ਸ਼ੂਟਿੰਗ ਕੀਤੀ ਗਈ | ਉਕਤ ਫਿਲਮ ...
ਮੁਕੰਦਪੁਰ, 23 ਨਵੰਬਰ (ਦੇਸ ਰਾਜ ਬੰਗਾ)-ਪਿੰਡ ਜਗਤਪੁਰ ਦੇ ਸਾਬਕਾ ਸਰਪੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵੀਰ ਸਿੰਘ ਦਿਓਲ ਨੇ ਆਪਣੀ ਪੋਤੀ ਅਮਰੀਤ ਕੌਰ ਦਿਓਲ ਦੇ ਜਨਮ ਦਿਨ 'ਤੇ ਪਿੰਡ ਦੀਆਂ ਵੱਖ-ਵੱਖ ਥਾਵਾਂ 'ਤੇ ਸਜਾਵਟੀ ਬੂਟੇ ਲਗਾਏ | ਇਸ ਮੁਹਿੰਮ ਦੀ ਸ਼ੂਰੁਆਤ ...
ਬਲਾਚੌਰ, 23 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਪ੍ਰਸਿੱਧ ਕਾਮੇਡੀਅਨ ਤੇ ਪੰਜਾਬੀ ਫ਼ਿਲਮਾਂ ਦੇ ਚੋਟੀ ਦੇ ਨਾਇਕ ਗੁਰਪ੍ਰੀਤ ਸਿੰਘ ਘੁੱਗੀ ਲਾਦਾਖ ਦੇ ਨਾਇਕ ਵਜੋਂ ਸਤਿਕਾਰਤ ਤੇ ਜਾਣੇ ਜਾਂਦੇ ਅਮਰ ਸ਼ਹੀਦ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਦੇ ਬੁੱਤ ਸਮਾਰਕ 'ਤੇ ਅੱਜ ...
ਬਲਾਚੌਰ, 23 ਨਵੰਬਰ (ਸ਼ਾਮ ਸੁੰਦਰ ਮੀਲੂ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਟਵਾਰਾ ਦੀ ਦਿੱਖ ਸੰਵਾਰਨ 'ਚ ਪ੍ਰਯਾਸ ਟੀਮ ਨਾਲ ਮਿਲ ਕੇ ਅਹਿਮ ਯੋਗਦਾਨ ਪਾਉਣ ਵਾਲੇ ਤਰੱਕੀ ਪ੍ਰਾਪਤ ਕਰਕੇ ਸੀ.ਐਚ.ਟੀ ਬਣੇ ਦੋ ਅਧਿਆਪਕਾਂ ਹਰਮੇਸ਼ ਟੋਰੋਵਾਲ, ਮਨਜੀਤ ਕਰੀਮਪੁਰ ਚਾਹਵਾਲਾ ...
ਸੜੋਆ, 23 ਨਵੰਬਰ (ਨਾਨੋਵਾਲੀਆ)- ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨਵਾਂਸ਼ਹਿਰ ਵਲੋਂ ਪਿੰਡ ਨਾਨੋਵਾਲ ਵਿਖੇ ਨਸ਼ਾ ਵਿਰੋਧੀ ਜਾਗਰੂਕ ਸੈਮੀਨਾਰ ਕਰਵਾਇਆ ਗਿਆ | ਜਿਸ ਦਾ ਉਦਘਾਟਨ ਰਵੀ ਕਾਂਤ ਭੂੰਬਲਾ ਸਰਪੰਚ ਪਿੰਡ ਨਾਨੋਵਾਲ ਨੇ ਕੀਤਾ | ਇਸ ਮੌਕੇ 'ਤੇ ਨਸ਼ਾ ਕੇਂਦਰ ...
ਬੰਗਾ, 23 ਨਵੰਬਰ (ਕਰਮ ਲਧਾਣਾ)-ਸਥਾਨਕ ਮੁਕੰਦਪੁਰ ਰੋਡ ਦੇ ਪਟਵਾਰੀ ਸਵੀਟਸ ਵਿਖੇ ਲਾਇਨਜ਼ ਕਲੱਬ ਬੰਗਾ ਮਹਿਕ ਦੀ ਮੀਟਿੰਗ 'ਚ ਵੱਖ-ਵੱਖ ਲਾਇਨ ਆਗੂਆਂ ਵਲੋਂ ਬੜੇ ਜੋਰ-ਸ਼ੋਰ ਨਾਲ ਬੰਗਾ ਵਿਖੇ ਲਾਇਨ ਭਵਨ ਦੀ ਉਸਰੀ ਦਾ ਫੈਸਲਾ ਲਿਆ ਗਿਆ | ਕਲੱਬ ਦੇ ਪ੍ਰਧਾਨ ਲਾਇਨ ਡਾ. ਰਾਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX