ਤਾਜਾ ਖ਼ਬਰਾਂ


ਸਰਦੂਲ ਸਿਕੰਦਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਏ ਗੁਰਦਾਸ ਮਾਨ ਅਤੇ ਭਗਵੰਤ ਮਾਨ
. . .  31 minutes ago
ਖੰਨਾ, 25 ਫਰਵਰੀ- ਸਰਦੂਲ ਸਿਕੰਦਰ ਦੀਆਂ ਸਪੁਰਦ-ਏ-ਖਾਕ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਗੁਰਦਾਸ ਮਾਨ ਪਿੰਡ ਖੇੜੀ ਨੌਧ ਸਿੰਘ ਪਹੁੰਚੇ ਹਨ। ਉਨ੍ਹਾਂ ਪਰਿਵਾਰ ਨਾਲ ਦੁੱਖ ਵੀ ਵੰਡਾਇਆ...
ਬਾਲ ਅਧਿਕਾਰ ਕਮਿਸ਼ਨ ਨੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪੇਪਰ ਆਨਲਾਈਨ ਲੈਣ ਦੀ ਪੰਜਾਬ ਸਰਕਾਰ ਨੂੰ ਕੀਤੀ ਸਿਫ਼ਾਰਿਸ਼
. . .  36 minutes ago
ਚੰਡੀਗੜ੍ਹ, 25 ਫਰਵਰੀ- ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ 'ਚ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਜਮਾਤ ਤੱਕ...
ਸੋਸ਼ਲ ਮੀਡੀਆ ਅਤੇ ਓ. ਟੀ. ਟੀ. ਪਲੇਟਫ਼ਾਰਮ ਲਈ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
. . .  46 minutes ago
ਨਵੀਂ ਦਿੱਲੀ, 25 ਫਰਵਰੀ- ਭਾਰਤ ਸਰਕਾਰ ਨੇ ਅੱਜ ਸੋਸ਼ਲ ਮੀਡੀਆ ਓ. ਟੀ. ਟੀ. ਪਲੇਟਫ਼ਾਰਮਾਂ ਅਤੇ ਨਿਊਜ਼ ਪੋਰਟਲਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਪ੍ਰਕਾਸ਼ ਜਾਵੜੇਕਰ...
ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ 'ਆਪ' ਵਲੋਂ ਕੋਟਕਪੂਰਾ 'ਚ ਰੋਸ ਪ੍ਰਦਰਸ਼ਨ
. . .  about 1 hour ago
ਕੋਟਕਪੂਰਾ, 25 ਫਰਵਰੀ (ਮੋਹਰ ਗਿੱਲ)- ਦਿਨ-ਬ-ਦਿਨ ਵਧ ਰਹੀਆਂ ਤੇਲ, ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ 'ਚ ਕੋਟਕਪੂਰਾ 'ਚ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ...
ਡਿਜੀਟਲ ਮੀਡੀਆ 'ਚ ਕੋਈ ਬੰਧਨ ਨਹੀਂ ਹੈ- ਪ੍ਰਕਾਸ਼ ਜਾਵੜੇਕਰ
. . .  about 1 hour ago
ਉਮਰ ਦੇ ਹਿਸਾਬ ਨਾਲ ਕੰਟੈਂਟ ਦਾ ਵਰਗੀਕਰਨ ਹੋਵੇਗਾ- ਪ੍ਰਕਾਸ਼ ਜਾਵੜੇਕਰ
. . .  about 1 hour ago
ਪੈਰੇਂਟਲ ਲਾਕ ਦੀ ਸਹੂਲਤ ਦੇਣੀ ਪਏਗੀ- ਪ੍ਰਕਾਸ਼ ਜਾਵੜੇਕਰ
. . .  about 1 hour ago
3 ਮਹੀਨਿਆਂ 'ਚ ਕਾਨੂੰਨ ਲਾਗੂ ਕਰਾਂਗੇ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਸਭ ਤੋਂ ਪਹਿਲਾਂ ਪੋਸਟ ਪਾਉਣ ਦੀ ਜਾਣਕਾਰੀ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਇਤਰਾਜ਼ਯੋਗ ਪੋਸਟ 24 ਘੰਟਿਆਂ 'ਚ ਹਟਾਉਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਹਰ ਮਹੀਨੇ ਸ਼ਿਕਾਇਤ ਅਤੇ ਕਾਰਵਾਈ ਦੀ ਰਿਪੋਰਟ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਯੂ., ਯੂ. ਏ. 7 ਅਤੇ ਯੂ. ਏ. 13 ਵਰਗੀਆਂ ਸ਼੍ਰੇਣੀਆਂ ਬਣਨਗੀਆਂ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਤਿੰਨ ਪੱਧਰ 'ਤੇ ਨਿਗਰਾਨੀ ਮੈਕੇਨਿਜ਼ਮ ਬਣੇਗਾ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਸੋਸ਼ਲ ਮੀਡੀਆ ਲਈ ਗਾਈਡਲਾਈਨਜ਼ ਤੈਅ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਸੋਸ਼ਲ ਮੀਡੀਆ ਦੀ ਵਰਤੋਂ ਅੱਤਵਾਦੀ ਵੀ ਕਰ ਰਹੇ ਹਨ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਅਸੀਂ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਦੇ ਵਿਰੁੱਧ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਨਫ਼ਰਤ ਫੈਲਾਉਣ ਲਈ ਹੋ ਰਹੀ ਹੈ ਸੋਸ਼ਲ ਮੀਡੀਆ ਵਰਤੋਂ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਭਾਰਤ 'ਚ ਵਪਾਰ ਲਈ ਸੋਸ਼ਲ ਮੀਡੀਆ ਦਾ ਸਵਾਗਤ- ਰਵੀ ਸ਼ੰਕਰ ਪ੍ਰਸਾਦ
. . .  about 1 hour ago
ਸੋਸ਼ਲ ਮੀਡੀਆ. ਓ. ਟੀ. ਟੀ., ਨਿਊਜ਼ ਪੋਰਟਲਾਂ ਲਈ ਸਰਕਾਰ ਵਲੋਂ ਨਵੇਂ ਨਿਯਮ ਜਾਰੀ
. . .  about 1 hour ago
ਤਰਨਤਾਰਨ 'ਚ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਮਹਾ ਰੈਲੀ ਦਾ ਕੀਤਾ ਆਯੋਜਨ
. . .  about 1 hour ago
ਤਰਨਤਾਰਨ, 25 ਫਰਵਰੀ (ਹਰਿੰਦਰ ਸਿੰਘ/ਵਿਕਾਸ ਮਰਵਾਹਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਇਕ ਮਹਾ ਰੈਲੀ ਦਾ ਆਯੋਜਨ ਤਰਨਤਾਰਨ ਦੀ ਸਥਾਨਕ ਦਾਣਾ ਮੰਡੀ ਵਿਖੇ ਕੀਤਾ...
ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ 'ਚ ਵੱਡੀ ਗਿਣਤੀ 'ਚ ਪਹੁੰਚੇ ਪੰਜਾਬੀ ਕਲਾਕਾਰ
. . .  about 1 hour ago
ਖੰਨਾ, 25 ਫਰਵਰੀ (ਹਰਜਿੰਦਰ ਲਾਲ)- ਮਰਹੂਮ ਜਨਾਬ ਸਰਦੂਲ ਸਿਕੰਦਰ ਦੀ ਅਲਵਿਦਾ ਯਾਤਰਾ 'ਚ ਹਰਭਜਨ ਮਾਨ, ਬੱਬੂ ਮਾਨ, ਜਸਬੀਰ ਜੱਸੀ, ਪੰਮੀ ਬਾਈ, ਸਰਦਾਰ ਅਲੀ, ਕਮਲ ਖਾਨ, ਬਾਈ ਜੀ ਕੁਟੀਆ ਵਾਲੇ...
ਬਜਟ ਇਜਲਾਸ ਵਿਚਾਲੇ ਪੰਜਾਬ ਸਰਕਾਰ ਨੇ 1 ਮਾਰਚ ਨੂੰ ਸੱਦੀ ਕੈਬਨਿਟ ਦੀ ਬੈਠਕ
. . .  about 1 hour ago
ਚੰਡੀਗੜ੍ਹ, 25 ਫਰਵਰੀ- ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਵਿਚਾਲੇ ਪੰਜਾਬ ਸਰਕਾਰ ਵਲੋਂ 1 ਮਾਰਚ ਨੂੰ ਪੰਜਾਬ ਕੈਬਨਿਟ ਦੀ ਬੈਠਕ ਵੀ ਸੱਦੀ ਗਈ ਹੈ। ਇਹ ਬੈਠਕ ਦੁਪਹਿਰ ਇਕ...
ਖੰਨਾ ਵਾਸੀਆਂ ਵਲੋਂ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਸਮੇਂ ਕੀਤੀ ਜਾ ਰਹੀ ਹੈ ਫੁੱਲਾਂ ਦੀ ਵਰਖਾ
. . .  about 2 hours ago
ਖੰਨਾ, 25 ਫਰਵਰੀ- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਸਮੇਂ ਤਾਂ-ਤਾਂ ਖੰਨਾ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਰਦੂਲ ਸਿਕੰਦਰ ਨੂੰ...
ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਬੂਲੇਪੁਰ ਤੋਂ ਖੰਨੇ ਵਲ ਚੱਲੀ
. . .  about 2 hours ago
ਖੰਨਾ, 25 ਫਰਵਰੀ (ਹਰਜਿੰਦਰ ਸਿੰਘ ਲਾਲ)- ਜਨਾਬ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਬੂਲੇਪੁਰ ਤੋਂ ਖੰਨੇ ਵੱਲ ਨੂੰ ਚੱਲ ਚੁੱਕੀ ਹੈ। ਇਸ ਸਮੇਂ ਉਹ ਐਸਐਸਪੀ ਦਫ਼ਤਰ ਖੰਨਾ ਦੇ ਅੱਗੇ ਤੋਂ ਬੱਸ ਸਟੈਂਡ ਵੱਲ ਨੂੰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਸਮੱਸਿਆ ਸੁਲਝਾਉਂਦੇ ਵਕਤ ਪੱਤੀਆਂ ਨੋਚਣ ਦੀ ਬਜਾਏ ਜੜ੍ਹਾਂ ਨੂੰ ਪੁੱਟੋ। -ਐਂਥਨੀ ਜੇ.ਡੀ. ਅਜੈਲੋ

ਅੰਮ੍ਰਿਤਸਰ

ਅੱਜ ਤੋਂ ਸ਼ੁਰੂ ਹੋਵੇਗੀ ਰੇਲ ਆਵਾਜਾਈ

ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਕਿਸਾਨਾਂ ਵਲੋਂ ਰੇਲਵੇ ਟਰੈਕ ਖਾਲੀ ਕੀਤੇ ਜਾਣ ਉਪਰੰਤ ਭਾਵੇਂ 23 ਨਵੰਬਰ ਤੋਂ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਸੀ ਪਰ ਅੱਜ ਪਹਿਲੇ ਦਿਨ ਕੋਈ ਵੀ ਰੇਲ ਗੱਡੀ ਇੱਥੇ ਰੇਲਵੇ ਸਟੇਸ਼ਨ ਤੋਂ ਆਗਮਨ ਜਾਂ ਰਵਾਨਾ ਨਹੀਂ ਹੋਈ | ਰੇਲਵੇ ਵਲੋਂ ਗੱਡੀਆਂ ਚਲਾਉਣ ਦੀ ਹਰੀ ਝੰਡੀ ਮਿਲਣ ਉਪਰੰਤ ਹੁਣ ਭਲਕੇ 24 ਨਵੰਬਰ ਤੋਂ ਰੇਲ ਆਵਾਜਾਈ ਸ਼ੁਰੂ ਹੋ ਰਹੀ ਹੈ ਜਿਸ ਨਾਲ ਮਾਲ ਤੇ ਯਾਤਰੀ ਗੱਡੀਆਂ ਦੀ ਆਵਾਜਾਈ ਬਹਾਲ ਹੋ ਜਾਵੇਗੀ | ਦੂਜੇ ਪਾਸੇ ਰੇਲਵੇ ਆਵਾਜਾਈ ਬਹਾਲ ਹੋਣ ਤਹਿਤ ਅੱਜ ਰੇਲਵੇ ਪ੍ਰਸ਼ਾਸਨ ਵਲੋਂ ਰੇਲ ਟਰੈਕ 'ਤੇ ਪਲੇਟਫਾਰਮ ਦੀ ਸਾਫ-ਸਫਾਈ ਕਰਵਾਈ ਗਈ ਤੇ ਇਸ ਦੇ ਨਾਲ ਹੀ ਰੇਲ ਪੁਲਿਸ ਵਲੋਂ ਗੱਡੀਆਂ ਤੇ ਯਾਤਰੀਆਂ ਦੀ ਸਹੂਲਤ ਲਈ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕਰ ਲਏ ਗਏ ਹਨ | ਭਲਕੇ 24 ਨਵੰਬਰ ਨੂੰ ਮੁੱਖ ਤੌਰ 'ਤੇ ਅੱਠ ਰੇਲ ਗੱਡੀਆਂ ਵੱਖ-ਵੱਖ ਰਾਜਾਂ ਤੋਂ ਇਥੇ ਪੁੱਜਣਗੀਆਂ ਜਿਨ੍ਹਾਂ 'ਚ ਬਾਂਦਰਾ ਟਰਮੀਨਲ ਦੀ ਗੱਡੀ ਸੰਖਿਆ 2925, ਜੈਪੁਰ-ਅੰਮਿ੍ਤਸਰ 04649, ਸਚਖੰਡ ਐਕਸਪ੍ਰੈਸ 2715, ਗੋਲਡਨ ਟੈਂਪਲ ਐਕਸਪ੍ਰੈਸ 2903, ਨਵੀਂ ਦਿੱਲੀ-ਅੰਮਿ੍ਤਸਰ 2029, ਧੰਨਬਾਦ-ਫਿਰੋਜ਼ਪੁਰ 3307, ਬੇਗਮਪੁਰਾ ਐਕਸਪ੍ਰੈਸ 2237 ਤੇ ਗੋਰਖਪੁਰ 2237 ਸ਼ਾਮਿਲ ਹਨ, ਇਹ ਸਾਰੀਆਂ ਗੱਡੀਆਂ ਇੱਥੋਂ ਵਾਪਸੀ ਲਈ ਵੀ ਚਲਣਗੀਆਂ | ਰੇਲਵੇ ਪ੍ਰਬੰਧਕਾਂ ਅਨੁਸਾਰ ਹਰੇਕ ਗੱਡੀ 'ਚ ਅੰਮਿ੍ਤਸਰ ਤੋਂ ਜਾਣ ਵਾਲੇ ਯਾਤਰੂਆਂ ਦੀ ਗਿਣਤੀ 500 ਤੋਂ 700 ਦੇ ਕਰੀਬ ਹੈ , ਹਾਲਾਂਕਿ ਅੱਜ ਵੱਡੀ ਗਿਣਤੀ 'ਚ ਲੋਕ ਰੇਲ ਟਿਕਟਾਂ ਦੀ ਰਿਜ਼ਰਵੇਸ਼ਨ ਲਈ ਇੱਥੇ ਕਾਊਾਟਰ 'ਤੇ ਪੁੱਜ ਗਏ ਸਨ | ਇਸੇ ਤਰ੍ਹਾਂ ਮਾਲ ਗੱਡੀਆਂ ਵੀ ਕੱਲ੍ਹ ਤੋਂ ਸ਼ੁਰੂ ਹੋ ਰਹੀਆਂ ਹਨ ਜਿਸ ਤਹਿਤ ਭਲਕੇ ਤੜਕਸਾਰ ਵੀ ਇਕ ਗੱਡੀ ਪੁੱਜ ਰਹੀ ਹੈ | ਮਾਲ ਗੱਡੀਆਂ ਚਲਾਏ ਜਾਣ ਤਹਿਤ ਅੱਜ ਬਿਜਲਈ ਇੰਜਣਾਂ ਨੇ ਅਭਿਆਸ ਵੀ ਕੀਤਾ ਤੇ ਟਰਾਇਲ ਵੀ ਲਿਆ ਗਿਆ ਪਰ ਅਜੇ ਤੱਕ ਰੇਲਵੇ ਵਲੋਂ ਮਾਲ ਗੱਡੀਆਂ ਦੀ ਕੋਈ ਵੀ ਸੂਚੀ ਜਾਰੀ ਨਹੀਂ ਕੀਤੀ ਗਈ ਹੈ | ਦੂਜੇ ਪਾਸੇ ਇਨ੍ਹਾਂ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਨਾਲ ਇੱਥੋਂ ਬਾਹਰੀ ਰਾਜਾਂ 'ਚ ਜਾਣ ਵਾਲੇ ਲੋਕਾਂ 'ਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਤਿਉਹਾਰਾਂ ਮੌਕੇ ਵੱਡੀ ਗਿਣਤੀ 'ਚ ਲੋਕ ਆਪਣੇ ਗ੍ਰਹਿ ਰਾਜਾਂ ਲਈ ਜਾਣਾ ਚਾਹੁੰਦੇ ਸਨ ਪਰ ਰੇਲ ਆਵਾਜਾਈ ਨਾ ਹੋਣ 'ਤੇ ਉਹ ਜਾ ਨਹੀਂ ਸਕੇ ਸਨ |

ਓ.ਪੀ. ਸੋਨੀ ਕੋਰੋਨਾਗ੍ਰਸਤ ਹੋਣ ਉਪਰੰਤ ਘਰ 'ਚ ਇਕਾਂਤਵਾਸ

ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਮੈਡੀਕਲ ਸਿੱਖਿਆ ਤੇ ਖ਼ੋਜ ਮੰਤਰੀ ਸ੍ਰੀ ਓ.ਪੀ ਸੋਨੀ ਵੀ ਕੋਰੋਨਾਗ੍ਰਸਤ ਪਾਏ ਗਏ ਹਨ ਜਿਸ ਉਪਰੰਤ ਉਨ੍ਹਾਂ ਖੁਦ ਨੂੰ ੂ ਆਪਣੇ ਇੱਥੇ ਘਰ ਰਾਣੀ ਕਾ ਬਾਗ ਵਿਖੇ ਇਕਾਂਤਵਾਸ ਕਰ ਲਿਆ ਹੈ | ਸ੍ਰੀ ਸੋਨੀ ਵਲੋਂ ਕਰਵਾਏ ਟੈਸਟ ਦੀ ਰਿਪੋਰਟ ...

ਪੂਰੀ ਖ਼ਬਰ »

ਸ਼ਵੇਤ ਮਲਿਕ ਦੇ ਘਰ ਸਾਹਮਣੇ ਕਿਸਾਨ ਜਥੇਬੰਦੀਆਂ ਵਲੋਂ ਲਗਾਇਆ ਧਰਨਾ 54ਵੇਂ ਦਿਨ ਵੀ ਜਾਰੀ

ਅੰਮਿ੍ਤਸਰ, 23 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਸਾਹਮਣੇ ਅਣਮਿੱਥੇ ਸਮੇਂ ਲਈ ਲਗਾਇਆ ਗਿਆ ਧਰਨਾ ਅੱਜ 54ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ, ...

ਪੂਰੀ ਖ਼ਬਰ »

ਫੋਟੋ ਸੈਸ਼ਨ ਕਰਵਾਉਣ ਦੇ ਸ਼ੌਕੀਨ ਸਿਵਲ ਸਰਜਨ ਡਾ: ਨਵਦੀਪ ਦੀ ਕੁਰਸੀ ਗਈ

ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਫੋਟੋ ਸੈਸ਼ਨ ਕਰਵਾਉਣ ਦੇ ਸ਼ੌਕੀਨ ਸਿਵਲ ਸਰਜਨ ਡਾ: ਨਵਦੀਪ ਸਿੰਘ ਦੀ ਕੁਰਸੀ ਖੁਸ ਗਈ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਨਿਯੁਕਤ ਕੀਤੇ ਗਏ ਨਵੇਂ ਸਿਵਲ ਸਰਜਨ ਡਾ: ਆਰ.ਐੱਸ. ਸੇਠੀ ਨੇ ਅੱਜ ਇੱਥੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 51ਵਾਂ ਸਥਾਪਨਾ ਦਿਵਸ ਅੱਜ

ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 51ਵੇਂ ਸਥਾਪਨਾ ਦਿਵਸ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕੋਵਿਡ-19 ਸਬੰਧੀ ਸੁਰੱਖਿਆ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ | ਗੁਰੂ ਨਾਨਕ ਦੇਵ ...

ਪੂਰੀ ਖ਼ਬਰ »

ਚੋਰੀ ਦੀਆਂ ਦੋ ਐਕਟਿਵਾ ਸਮੇਤ ਇਕ ਨੌਜਵਾਨ ਕਾਬੂ

ਵੇਰਕਾ, 23 ਨਵੰਬਰ (ਪਰਮਜੀਤ ਸਿੰਘ ਬੱਗਾ)-ਗੁਰੂ ਤੇਗ ਬਹਾਦਰ ਨਗਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਐਕਟਿਵਾ ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਚੋਰੀ ਕੀਤੀਆਂ ਦੋ ਐਕਟਿਵਾ ਸਕੂਟਰ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ | ਚੌਕੀ ਇੰਚਾਰਜ ਏ. ਐੱਸ. ਆਈ. ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਸਟੀਲ ਦੇ ਜੰਗਲੇ ਲਗਾਉਣ ਦੀ ਸੇਵਾ ਮੁਕੰਮਲ

ਅੰਮਿ੍ਤਸਰ, 23 ਨਵੰਬਰ-(ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਲੱਗੇ ਲੋਹੇ ਦੇ ਜੰਗਲਿਆਂ ਦੀ ਜਗ੍ਹਾ ਸਟੀਲ ਦੇ ਜੰਗਲੇ ਲਗਾਉਣ ਦੀ ਸੇਵਾ ਅੱਜ ਮੁਕੰਮਲ ਹੋ ਗਈ | ਇਹ ਸੇਵਾ ਬਾਬਾ ਪ੍ਰਦੀਪ ਸਿੰਘ ਬੋਰੇਵਾਲ ਬੱਧਨੀ ਵਾਲਿਆਂ ਵਲੋਂ ਕਰਵਾਈ ਗਈ ਹੈ | ਇਸ ਦੇ ...

ਪੂਰੀ ਖ਼ਬਰ »

ਕੇਂਦਰ ਨੇ ਖੇਤੀ ਕਾਨੂੰਨ ਲਾਗੂ ਕਰਕੇ ਸਾਡੇ ਵਜੂਦ 'ਤੇ ਹਮਲਾ ਕੀਤਾ-ਸਿੱਧੂ

ਵੇਰਕਾ, 23 ਨਵੰਬਰ (ਪਰਮਜੀਤ ਸਿੰਘ ਬੱਗਾ)-ਪੰਜਾਬ ਦੇ ਸਾਬਕਾ ਵਜ਼ੀਰ ਅਤੇ ਹਲਕਾ ਪੂਰਬੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਇਤਿਹਾਸਕ ਨਗਰ ਵੇਰਕਾ ਦਾ ਦੌਰਾ ਕਰਨ ਦੌਰਾਨ ਆਖਿਆ ਕਿ ਕੇਂਦਰ ਨੇ ਖੇਤੀ ਕਾਨੂੰਨ ਲਾਗੂ ਕਰਕੇ ਸਾਡੇ ਵਜ਼ੂਦ 'ਤੇ ਹਮਲਾ ਕੀਤਾ ਜਿਸ ਦੇ ...

ਪੂਰੀ ਖ਼ਬਰ »

ਕੋਰੋਨਾ ਦੇ 45 ਨਵੇਂ ਮਾਮਲੇ

ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਕੋਰੋਨਾ ਦੇ ਅੱਜ 45 ਨਵੇਂ ਮਾਮਲੇ ਮਿਲੇ ਹਨ ਜਦਕਿ ਚੰਗੀ ਖ਼ਬਰ ਹੈ ਕਿ ਅੱਜ ਕੋਰੋਨਾਗ੍ਰਸਤ ਕਿਸੇ ਵੀ ਮਰੀਜ਼ ਦੀ ਮੌਤ ਹੋਣ ਦੀ ਸੂਚਨਾ ਨਹੀਂ ਮਿਲੀ ਹੈ | ਅੱਜ ਮਿਲੇ 45 ਨਵੇਂ ਮਰੀਜ਼ਾਂ ਨਾਲ ਹੁਣ ਤੱਕ ਦੇ ਮਰੀਜ਼ਾਂ ਦੀ ਗਿਣਤੀ 12687 ਹੋ ਗਈ ...

ਪੂਰੀ ਖ਼ਬਰ »

ਦਲ ਖ਼ਾਲਸਾ ਵਲੋਂ ਕਿਸਾਨਾਂ ਦੇ ਦਿੱਲੀ ਚਲੋ ਪ੍ਰੋਗਰਾਮ ਦੀ ਹਮਾਇਤ

ਅੰਮਿ੍ਤਸਰ, 23 ਨਵੰਬਰ (ਹਰਮਿੰਦਰ ਸਿੰਘ)-ਦਲ ਖਾਲਸਾ ਨੇ ਪੰਜਾਬ ਵਾਸੀਆਂ ਨੂੰ ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ 26 ਅਤੇ 27 ਨਵੰਬਰ ਦੇ 'ਦਿੱਲੀ ਚਲੋ' ਪ੍ਰੋਗਰਾਮ ਨੂੰ ਸਫਲ ਬਨਾਉਣ ਦਾ ਹੋਕਾ ਦਿੱਤਾ ਹੈ | ਜਥੇਬੰਦੀ ਨੇ ਪੰਜਾਬ ਦੇ ਹਰ ਵਰਗ ਅਤੇ ਹਰ ਧਰਮ ਨਾਲ ...

ਪੂਰੀ ਖ਼ਬਰ »

ਸੁਖਬੀਰ ਭਲਕੇ ਕੀਰਤਨ ਦਰਬਾਰ ਸੁਸਾਇਟੀ ਅਜਨਾਲਾ ਦੀ ਗਰਾਊਡ ਵਿਖੇ ਪੁੱਜਣਗੇ-ਬੋਨੀ ਅਜਨਾਲਾ

ਰਮਦਾਸ, 23 ਨਵੰਬਰ (ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾ: ਤੇ ਸਾਬਕਾ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਸਰਬੱਤ ਦੇ ਭਲੇ ਲਈ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਨਤਮਸਤਕ ਹੋਏ | ਉਨ੍ਹਾਂ ਨੂੰ ਮੈਨੇਜਰ ਹਰਜਿੰਦਰ ਸਿੰਘ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਦਿੱਲੀ ਚੱਲੋ ਸੰਘਰਸ਼ ਦੀ ਲਾਮਬੰਦੀ ਲਈ ਮੀਟਿੰਗਾਂ

ਅਜਨਾਲਾ, 23 ਨਵੰਬਰ (ਐਸ. ਪ੍ਰਸ਼ੋਤਮ)-ਹਲਕੇ ਦੇ ਵੱਖ-ਵੱਖ ਪਿੰਡਾਂ ਸਮੇਤ ਇੱਥੇ ਕਿਰਤੀ ਕਿਸਾਨ ਯੂਨੀਅਨ ਵਲੋਂ ਵਲੋਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਦਿੱਲੀ ਵਿਖੇ 26 ਤੇ 27 ਨਵੰਬਰ ਨੂੰ ਕੇਂਦਰੀ ਮੋਦੀ ਸਰਕਾਰ ਦੇ ਜਾਰੀ ਕੀਤੇ 3 ਖੇਤੀ ਕਾਲੇ ਕਾਨੂੰਨਾਂ, ਬਿਜਲੀ ਸੋਧ ...

ਪੂਰੀ ਖ਼ਬਰ »

ਪਿੰਡ ਡੱਡੀਆਂ 'ਚ ਕਿਰਤੀ ਕਿਸਾਨ ਯੂਨੀਅਨ ਦੀ ਇਕੱਤਰਤਾ

ਮਜੀਠਾ, 23 ਨਵੰਬਰ (ਸਹਿਮੀ)-ਕਿਰਤੀ ਕਿਸਾਨ ਯੂਨੀਅਨ ਦੇ ਸੁਬਾਈ ਆਗੂ ਦੀਦਾਰ ਸਿੰਘ ਦੇ ਨਿਰਦੇਸ਼ਾਂ 'ਤੇ ਦਰਸ਼ਣ ਸਿੰਘ ਟਰਪਈ, ਹਰਦੀਪ ਸਿੰਘ ਡੱਡੀਆਂ, ਸੁੱਚਾ ਸਿੰਘ ਮਹੱਦੀਪੁਰਾ, ਸੁਖਜੀਤ ਸਿੰਘ ਮਾਲਟੂ ਹਰੀਆਂ, ਦਿਲਬਾਗ ਸਿੰਘ ਆਦਿ ਆਗੂਆਂ ਦੀ ਸਾਂਝੀ ਅਗਵਾਈ ਵਿਚ ਪਿੰਡ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆਂ 'ਤੇ ਨਿਗਮ ਨੇ ਕੀਤੀ ਕਾਰਵਾਈ

ਅੰਮਿ੍ਤਸਰ, 23 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਅੱਜ ਵੱਖ-ਵੱਖ ਜਗ੍ਹਾ 'ਤੇ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਦੇ ਹੋਏ ਸੜਕਾਂ ਦੇ ਕਿਨਾਰਿਆਂ 'ਤੇ ਰੇਹੜੀਆਂ ਫੜ੍ਹੀਆਂ, ਬਾਜ਼ਾਰ ਲਗਾਉਣ ਵਾਲੇ ਲੋਕਾਂ ਦਾ ਸਾਮਾਨ ਜ਼ਬਤ ਕੀਤਾ | ਅਸਟੇਟ ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ ਨੇ ਮੋਦੀ ਸਰਕਾਰ ਨਾਲ ਰਲ ਕਿਸਾਨਾਂ ਨਾਲ ਕੀਤਾ ਧੋਖਾ : ਲਾਲੀ ਢਿੰਗਨੰਗਲ

ਜੈਂਤੀਪੁਰ, 23 ਨਵੰਬਰ (ਭੁਪਿੰਦਰ ਸਿੰਘ ਗਿੱਲ)-ਪੰਜਾਬ ਦੇ ਕਿਸਾਨਾਂ ਨੂੰ ਖ਼ਤਮ ਕਰਨ ਲਈ ਅਕਾਲੀ ਦਲ ਬਾਦਲ ਵਲੋਂ ਕੇਂਦਰ ਦੀ ਮੋਦੀ ਸਰਕਾਰ ਨਾਲ ਮਿਲੀਭੁਗਤ ਕਰਕੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਵਾਉਣ ਨਾਲ ਅਕਾਲੀ ਦਲ ਬਾਦਲ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ...

ਪੂਰੀ ਖ਼ਬਰ »

ਡਾ: ਰਵੀ ਮਹਾਜਨ ਪਲਾਸਟਿਕ ਸਰਜਨ ਆਫ ਇੰਡੀਆ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਅੰਮਿ੍ਤਸਰ, 23 ਨਵੰਬਰ (ਰੇਸ਼ਮ ਸਿੰਘ)-ਅਮਨਦੀਪ ਗਰੁੱਪ ਆਫ ਹਾਸਪੀਟਲ 'ਚ ਪਲਾਸਟਿਕ ਸਰਜਰੀ ਦੇ ਚੇਅਰਮੈਨ ਡਾ: ਰਵੀ ਮਹਾਜਨ ਨੂੰ ਪਲਾਸਟਿਕ ਸਰਜਨ ਆਫ ਇੰਡੀਆ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ ਹੈ | ਡਾ: ਮਹਾਜਨ ਨੂੰ ਅਮਰੀਕਨ ਸੋਸਾਇਟੀ ਆਫ ਹੈਾਡ ਸਰਜਰੀ ਦੇ 18 ਅਕਤੂਬਰ ...

ਪੂਰੀ ਖ਼ਬਰ »

ਛੱਜਲਵੱਡੀ 'ਚ ਸ਼ਹੀਦ ਸੂਬੇਦਾਰ ਕਰਤਾਰ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ

ਟਾਂਗਰਾ, 23 ਨਵੰਬਰ (ਅ:ਬ)-ਇਥੋਂ ਥੋੜੀ ਦੂਰ ਪਿੰਡ ਛੱਜਲਵੱਡੀ ਵਿਖੇ ਬਾਬਾ ਸਾਵਣ ਮੱਲ ਨੂੰ ਸਮਰਪਤ, ਸਮੂਹ ਜੰਗੀ ਸ਼ਹੀਦਾਂ ਦੀ ਯਾਦ ਵਿਚ, ਸ੍ਰੀਲੰਕਾ ਦੇ ਸ਼ਹੀਦ ਸੂਬੇਦਾਰ ਕਰਤਾਰ ਸਿੰਘ ਯਾਦਗਾਰੀ ਤਿੰਨ ਦਿਨਾਂ ਫੁੱਟਬਾਲ ਟੂਰਨਾਮੈਂਟ ਸ਼ਹੀਦ ਸੂਬੇਦਾਰ ਕਰਤਾਰ ਸਿੰਘ ...

ਪੂਰੀ ਖ਼ਬਰ »

ਕਸਬਾ ਲੋਪੋਕੇ/ਚੋਗਾਵਾਂ ਦੇ ਬਾਜ਼ਾਰਾਂ ਦੀਆਂ ਸੜਕਾਂ ਬਣਨਗੀਆਂ ਚਾਰ ਮਾਰਗੀ

ਚੋਗਾਵਾਂ, 23 ਨਵੰਬਰ (ਗੁਰਬਿੰਦਰ ਸਿੰਘ ਬਾਗੀ)-ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡਾਂ ਨੂੰ ਜੋੜਦੀਆਂ ਘੱਟ ਚੌੜੀਆਂ ਸੋ ਕਿਲੋਮੀਟਰ ਸੜਕਾਂ ਜੋ ਕਿ ਪਿਛਲੇ 13 ਸਾਲਾ ਤੋਂ ਬੁਰ੍ਹੀ ਤਰ੍ਹਾ ਖਰਾਬ ਹੋ ...

ਪੂਰੀ ਖ਼ਬਰ »

ਫੇਸਬੁੱਕ ਪੇਜ਼ ਦੇ ਖ਼ਿਲਾਫ਼ ਭਾਜਪਾ ਆਈ. ਟੀ. ਐਾਡ ਸੋਸ਼ਲ ਮੀਡੀਆ ਸੈੱਲ ਨੇ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

ਅੰਮਿ੍ਤਸਰ, 23 ਨਵੰਬਰ (ਹਰਮਿੰਦਰ ਸਿੰਘ)-ਫੇਸਬੁੱਕ 'ਤੇ ਚਲ ਰਹੇ ­'ਭੋਲੇਨਾਥ ਕੇ ਦੀਵਾਨੇ ਹੈ ਹਮ' ਨਾਮਕ ਪੇਜ ਤੇ ਅਸ਼ਲੀਲ ਤਸਵੀਰਾਂ ਅਤੇ ਹੋਰ ਸਮੱਗਰੀ ਪੋਸਟ ਕੀਤੇ ਜਾਣ 'ਤੇ ਭਾਜਪਾ ਆਈ. ਟੀ. ਐਾਡ ਸੋਸ਼ਲ ਮੀਡੀਆ ਸੈੱਲ ਵਲੋਂ ਇਤਰਾਜ਼ ਪ੍ਰਗਟ ਕਰਦੇ ਹੋਏ ਪੁਲਿਸ ਨੂੰ ਇਹ ...

ਪੂਰੀ ਖ਼ਬਰ »

26 ਨੂੰ 'ਆਪ' ਦੇ ਕਿਸਾਨ ਵਿੰਗ ਦੇ ਵਰਕਰ ਵਹੀਰਾਂ ਘੱਤ ਕੇ ਦਿੱਲੀ ਪੁੱਜਣਗੇ-ਧਾਲੀਵਾਲ

ਹਰਸਾ ਛੀਨਾ, 23 ਨਵੰਬਰ (ਕੜਿਆਲ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਮਹਿਲਾਂਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਵਿੰਦਰ ਸਿੰਘ ਮਹਿਲਾਂਵਾਲਾ ਦੀ ਪ੍ਰਧਾਨਗੀ ਹੇਠ ਕਿਸਾਨ ਮਜ਼ਦੂਰਾਂ ਦੀ ਮੀਟਿੰਗ ਹੋਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ...

ਪੂਰੀ ਖ਼ਬਰ »

ਭਲਕੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਭਗਤ ਨਾਮਦੇਵ ਦਾ ਜਨਮ ਦਿਹਾੜਾ-ਭਾਈ ਜ਼ੋਰਾਵਰ ਸਿੰਘ

ਅਜਨਾਲਾ, 23 ਨਵੰਬਰ (ਐਸ. ਪ੍ਰਸ਼ੋਤਮ)-ਇੱਥੇ ਭਗਤ ਨਾਮਦੇਵ ਕਾਲੋਨੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਭਗਤ ਸ੍ਰੀ ਨਾਮਦੇਵ ਵਿਖੇ ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਦਾ 750ਵਾਂ ਜਨਮ ਦਿਹਾੜਾ 25 ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਣ ਸਬੰਧੀ ਸ੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »

ਬਿਜਲੀ ਘਰ ਮਜੀਠਾ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਇਕੱਤਰਤਾ

ਮਜੀਠਾ, 23 ਨਵੰਬਰ (ਸਹਿਮੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਅਰਬਨ ਸਰਕਲ ਦੀ ਮੀਟਿੰਗ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ ਦੀ ਪ੍ਰਧਾਨਗੀ ਹੇਠ ਮਜੀਠਾ ਵਿਖੇ ਹੋਈ | ਮੀਟਿੰਗ ਵਿਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸਰਕਲ ਸਕੱਤਰ ਕਿ੍ਸ਼ਨ ਸਿੰਘ ਜੇਠੂਵਾਲ ਨੇ ...

ਪੂਰੀ ਖ਼ਬਰ »

5 ਹਜ਼ਾਰ ਨਵੇਂ ਕਾਂਗਰਸ ਵਰਕਰਾਂ ਦੇ ਜਜ਼ਬੇ ਦੀ ਹੋਰ ਮਜ਼ਬੂਤੀ ਲਈ ਬਣਨਗੇ 500 ਨਵੇਂ ਵਾਟਸਐਪ ਗਰੁੱਪ-ਕੰਵਰਪ੍ਰਤਾਪ

ਅਜਨਾਲਾ, 23 ਨਵੰਬਰ (ਐਸ. ਪ੍ਰਸ਼ੋਤਮ)-ਹਲਕੇ ਦੇ ਵੱਖ-ਵੱਖ ਕਾਂਗਰਸੀ ਆਗੂਆਂ ਤੇ ਕਾਰਕੁੰਨਾਂ ਨਾਲ ਪ੍ਰਸਤਾਵਿਤ ਨਗਰ ਪੰਚਾਇਤ/ਨਗਰ ਕੌਾਸਲ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਭਖਦੇ ਮਸਲਿਆਂ ਸਬੰਧੀ ਜਾਗਰੂਕ ਕਰਨ ਉਪਰੰਤ ਇੱਥੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਅੰਗਹੀਣ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ

ਅੰਮਿ੍ਤਸਰ, 23 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਬਾਬਾ ਦੀਪ ਸਿੰਘ ਅੰਗਹੀਣ ਐਸੋਸੀਏਸ਼ਨ ਪੰਜਾਬ ਵਲੋਂ ਸੂਬਾ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ 'ਚ ਅੰਗਹੀਣਾਂ ਦੀਆਂ ਲੋੜਾਂ ਅਤੇ ਬੇਰੁਜ਼ਗਾਰੀ 'ਤੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਨੇ ਝੰਡਾ ਮਾਰਚ ਕਰਕੇ 26-27 ਨੂੰ ਦਿੱਲੀ ਜਾਣ ਦਾ ਦਿੱਤਾ ਸੱਦਾ

ਟਾਂਗਰਾ, 23 ਨਵੰਬਰ (ਹਰਜਿੰਦਰ ਸਿੰਘ ਕਲੇਰ)-ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵਲੋਂ 26-27 ਨਵੰਬਰ ਨੂੰ 'ਦਿੱਲੀ ਚਲੋ' ਅੰਦੋਲਨ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਛੱਜਲਵੱਡੀ ਵਿਖੇ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਲਾਕਾ ਕਮੇਟੀ ਦੀ ਮੀਟਿੰਗ ਕੀਤੀ ...

ਪੂਰੀ ਖ਼ਬਰ »

ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੰਡੇ ਫੁੱਟਪਾਥ ਤੇ ਉੱਗੀਆਂ ਝਾੜੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ

ਸੁਲਤਾਨਵਿੰਡ, 23 ਨਵੰਬਰ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਦੇ ਨੇੜਲੇ ਪਿੰਡ ਸੁਲਤਾਨਵਿੰਡ ਇਲਾਕੇ ਅੰਦਰ ਆਉਂਦੇ ਪੁਲ ਤਾਰਾਂ ਵਾਲਾ ਤੋਂ ਸੁਲਤਾਨਵਿੰਡ ਅੱਪਰ ਦੁਆਬ ਨਹਿਰ ਤੱਕ ਜਾਂਦੀ ਸੜਕ ਵਿਚਕਾਰ ਬਣੇ ਫੁੱਟਪਾਥ 'ਤੇ ਉੱਗੀਆਂ ਝਾੜੀਆਂ ਹਾਦਸਿਆਂ ਨੂੰ ਸੱਦਾ ਦੇ ...

ਪੂਰੀ ਖ਼ਬਰ »

ਵਿਧਾਇਕ ਸਿੱਧੂ ਨੇ ਧਰਮਬੀਰ ਹੁੰਦਲ ਨਾਲ ਦੁੱਖ ਪ੍ਰਗਟਾਇਆ

ਵੇਰਕਾ, 23 ਨਵੰਬਰ (ਪਰਮਜੀਤ ਸਿੰਘ ਬੱਗਾ)-ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਵੇਰਕਾ ਫੇਰੀ ਦੌਰਾਨ ਪੱਤੀ ਜ਼ੈਲਦਾਰਾਂ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ (ਸ਼ਹਿਰੀ) ਟਰਾਂਸਪੋਰਟਸ ਸੈੱਲ ਦੇ ਪ੍ਰਧਾਨ ਧਰਮਬੀਰ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ

ਛੇਹਰਟਾ, 23 ਨਵੰਬਰ (ਵਡਾਲੀ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੰਡਵਾਲਾ ਤਿਕੋਣੀ ਪਾਰਕ ਵਿਖੇ ਪ੍ਰਧਾਨ ਹਰਜੀਤ ਸਿੰਘ ਲਾਡਾ ਦੀ ਦੇਖ-ਰੇਖ ਹੇਠ ਕੀਰਤਨ ਦਰਬਾਰ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ...

ਪੂਰੀ ਖ਼ਬਰ »

ਦਿੱਲੀ ਕੂਚ ਲਈ ਸਬਜ਼ੀ ਉਤਪਾਦਕ ਕਿਸਾਨ ਸੰਗਠਨ ਦੀ ਨਵਾਂ ਪਿੰਡ 'ਚ ਬੈਠਕ

ਨਵਾਂ ਪਿੰਡ, 23 ਨਵੰਬਰ (ਜਸਪਾਲ ਸਿੰਘ)-3 ਕਿਸਾਨ ਮਾਰੂ ਕਾਨੂੰਨਾਂ ਦੇ ਵਿਰੋਧ 'ਚ ਕੁੱਲ ਹਿੰਦ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਵਿਖੇ ਕੀਤੀ ਗਈ ਬੈਠਕ 'ਚ 26 ਅਤੇ 27 ਨਵੰਬਰ ਨੂੰ ਦਿੱਲੀ ਘੇਰਨ ਦੇ ਲਈ ਲਏ ਗਏ ਫ਼ੈਸਲੇ ਦੀ ਲੋਅ 'ਚ ਜ਼ਿਲ੍ਹਾ ਅੰਮਿ੍ਤਸਰ ਸਬਜ਼ੀ ਕਿਸਾਨ ਸੰਗਠਨ ...

ਪੂਰੀ ਖ਼ਬਰ »

ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਸਾਰੰਗੜੇ ਦੇ ਲੋਕ ਨਰਕ ਭੋਗਣ ਲਈ ਮਜਬੂਰ

ਬੱਚੀਵਿੰਡ, 23 ਨਵੰਬਰ (ਬਲਦੇਵ ਸਿੰਘ ਕੰਬੋ)-ਛੱਪੜ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਸਾਰੰਗੜੇ ਦੀ ਇਕ ਚੌਥਾਈ ਅਬਾਦੀ ਨਰਕ ਭਰਿਆ ਜੀਵਨ ਭੋਗਣ ਲਈ ਮਜਬੂਰ ਹੈ | ਬਾਬਾ ਬਾਰਾ ਸਿੰਘ, ਸੇਵਾ ਸਿੰਘ ਅਤੇ ਮੱਸਾ ਸਿੰਘ ਨੇ ਦੱਸਿਆ ਕਿ ਜਿਸ ਛੱਪੜ ਵਿਚ ਪਿੰਡ ਦੇ ਵੱਡੇ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 61ਵੇਂ ਦਿਨ ਵੀ ਜਾਰੀ

ਜੰਡਿਆਲਾ ਗੁਰੂ, 23 ਨਵੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 61ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲੇ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ

ਬਾਬਾ ਬਕਾਲਾ ਸਾਹਿਬ, 23 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦੇ ਪਿੰਡ ਦੌਲੋਨੰਗਲ ਵਿਖੇ ਬਾਬਾ ਹੀਰਾ ਸਿੰਘ, ਬਾਬਾ ਬਲਵੰਤ ਸਿੰਘ ਜੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਦਿੱਲੀ ਘਿਰਾਓ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ

ਮਜੀਠਾ, 23 ਨਵੰਬਰ (ਮਨਿੰਦਰ ਸਿੰਘ ਸੋਖੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮਜੀਠਾ ਜੋਨ ਇਕਾਈ ਦੀ ਇੱਕ ਹੰਗਾਮੀ ਮੀਟਿੰਗ ਜ਼ੋਨ ਆਗੂ ਕਿਰਪਾਲ ਸਿੰਘ ਕਲੇਰ ਦੀ ਅਗਵਾਈ ਵਿਚ ਇੱਥੋਂ ਨਾਲ ਲਗਦੇ ਪਿੰਡ ਹਮਜਾ ਵਿਖੇ ਹੋਈ ਜਿਸ ਵਿਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਸਰਦੀ ਦੇ ਮੌਸਮ 'ਚ ਛੋਟੇ ਬੱਚਿਆਂ ਦਾ ਖ਼ਿਆਲ ਰੱਖੋ-ਡਾ. ਸੁਪਿ੍ੰਯਾ ਰੰਧਾਵਾ

ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)-ਸਰਦੀ ਦੇ ਮੌਸਮ 'ਚ ਸਾਨੂੰ ਛੋਟੇ ਬੱਚਿਆਂ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਸ ਮੌਸਮ ਵਿਚ ਵਾਇਰਸ ਤੇ ਬੈਕਟੀਰੀਆ ਬਹੁਤ ਤੇਜ਼ੀ ਨਾਲ ਬੱਚਿਆਂ 'ਤੇ ਹਮਲਾ ਕਰਦੇ ਹਨ, ਜਿਸ ਕਾਰਨ ਬੱਚਿਆਂ ਨੂੰ ਸਰਦੀ, ਜੁਕਾਮ, ਬੁਖਾਰ, ਨੱਕ ...

ਪੂਰੀ ਖ਼ਬਰ »

ਡੀ. ਐਮ. ਐਫ. ਜ਼ਿਲ੍ਹਾ ਅੰਮਿ੍ਤਸਰ ਵਲੋਂ 26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਦੀ ਹਮਾਇਤ

ਅੰਮਿ੍ਤਸਰ, 23 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਅਸ਼ਵਨੀ ਅਵਸਥੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਡੀ. ਟੀ. ਐਫ., ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ, ਜੰਗਲਾਤ ਵਰਕਰਜ਼, ...

ਪੂਰੀ ਖ਼ਬਰ »

ਕੌਾਸਲਰ ਦੇ ਪਤੀ ਨੇ ਨਸ਼ੇ ਦੀ ਹਾਲਤ 'ਚ ਕੀਤੀ ਸ਼ਰ੍ਹੇਆਮ ਗੁੰਡਾਗਰਦੀ

ਛੇਹਰਟਾ, 23 ਨਵੰਬਰ (ਵਡਾਲੀ/ਵਿਰਦੀ)-ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਘਨੂੰਪੁਰ ਵਾਰਡ ਨੰਬਰ 79 'ਚ ਵਾਰਡ ਕੌਾਸਲਰ ਦੇ ਪਤੀ ਸ਼ਵੀ ਢਿੱਲੋਂ ਵਲੋਂ ਸ਼ਰ੍ਹੇਆਮ ਗੁੰਡਾਗਰਦੀ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਗੁਰਪ੍ਰੀਤ ਸਿੰਘ ਪਿੰਟੂ ਨੇ ਦੱਸਿਆ ਕਿ ਕਰੀਬ ਸਾਢੇ ...

ਪੂਰੀ ਖ਼ਬਰ »

ਪੇਂਡੂ ਖੇਤਰ ਲਈ ਲਾਹੇਵੰਦ ਸਾਬਤ ਹੋਣਗੇ ਤੰਦਰੁਸਤ ਪੰਜਾਬ ਸਿਹਤ ਕੇਂਦਰ-ਦੱਤੀ, ਭਲਾਈਪੁਰ

ਅੰਮਿ੍ਤਸਰ 23 ਨਵੰਬਰ (ਰੇਸ਼ਮ ਸਿੰਘ)-ਸਰਕਾਰ ਵਲੋਂ ਰੋਗਮੁਕਤ ਪੰਜਾਬ ਵੱਲ ਵੱਡੀ ਪੁਲਾਂਘ ਪੁੱਟਦਿਆਂ ਅਤੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਪੇਂਡੂ ...

ਪੂਰੀ ਖ਼ਬਰ »

25 ਨੂੰ ਅੰਮਿ੍ਤਸਰ ਅਤੇ 26 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਮਿਲਣਗੀਆਂ ਅੱਧੇ ਮੁੱਲ 'ਤੇ ਕੰਨਾਂ ਦੀਆਂ ਮਸ਼ੀਨਾਂ

ਅੰਮਿ੍ਤਸਰ, 23 ਨਵੰਬਰ (ਅ.ਬ)-ਈਕੋ ਸਾਊਾਡ ਇੰਟਰਨੈਸ਼ਨਲ ਵਲੋਂ ਘੱਟ ਸੁਣਾਈ ਦੇਣ ਵਾਲਿਆਂ ਲਈ ਮੁਫ਼ਤ ਹਿਅਰਿੰਗ ਚੈੱਕਅਪ ਕੈਂਪ 25 ਨਵੰਬਰ ਦਿਨ ਬੁੱਧਵਾਰ ਹੋਟਲ ਆਨੰਦ ਨੇੜੇ ਸੰਗਮ ਸਿਨੇਮਾ ਸਾਹਮਣੇ ਬੱਸ ਸਟੈਂਡ ਅੰਮਿ੍ਤਸਰ ਅਤੇ 26 ਨਵੰਬਰ ਦਿਨ ਵੀਰਵਾਰ ਗੁਰਦੁਆਰਾ ਛੇਵੀਂ ...

ਪੂਰੀ ਖ਼ਬਰ »

ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਨੇ ਮਨਾਇਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

ਅੰਮਿ੍ਤਸਰ, 23 ਨਵੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਵਲੋਂ ਬਾਬਾ ਕਰਮ ਸਿੰਘ ਦੇ ਤਪ ਅਸਥਾਨ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਪ੍ਰੀਤ ਸਿੰਘ ...

ਪੂਰੀ ਖ਼ਬਰ »

ਸਾਲਾਨਾ ਅਖੰਡ ਪਾਠ ਅਤੇ ਭਗਵਤੀ ਜਾਗਰਣ ਦੀਆਂ ਤਿਆਰੀਆਂ ਮੁਕੰਮਲ : ਪ੍ਰਧਾਨ ਰਾਮ ਸਰੂਪ

ਬਿਆਸ, 23 ਨਵੰਬਰ (ਪਰਮਜੀਤ ਸਿੰਘ ਰੱਖੜਾ)-ਬਿਆਸ ਬਾਜ਼ਾਰ ਦਾ 28ਵਾਂ ਸਾਲਾਨਾ ਪ੍ਰੋਗਰਾਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਰਾਮ ਸਰੂਪ ਗਾਰਡ ਨੇ ਦੱਸਿਆ ਕਿ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਸਰਬੱਤ ਦੇ ਭਲੇ ਲਈ ਬਿਆਸ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਪੰਜਾਬ ਨੇ 'ਦਿੱਲੀ ਚੱਲੋ, ਦਿੱਲੀ ਮੱਲੋ' ਦਾ ਸਰਹੱਦੀ ਪਿੰਡਾਂ 'ਚ ਵਜਾਇਆ ਬਿਗੁਲ

ਭਿੰਡੀ ਸੈਦਾਂ, 23 ਨਵੰਬਰ (ਪਿ੍ਤਪਾਲ ਸਿੰਘ ਸੂਫ਼ੀ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 26-27 ਨਵੰਬਰ ਨੂੰ 'ਦਿੱਲੀ ਚੱਲੋ, ਦਿੱਲੀ ਮੱਲੋ' ਦੇ ਘੋਲ 'ਚ ਸ਼ਮੂਲੀਅਤ ਵਧਾਉਣ ਤੇ ਪਿੰਡ-ਪਿੰਡ ਲਾਮਬੰਦੀ ਕਰਨ ਹਿੱਤ ਪਿੰਡ ਘੋਗਾ, ਟਨਾਣਾ, ਜਸਰਾਊਰ, ਭਿੰਡੀ ਔਲਖ ਤੇ ਹੋਰ ਦਰਜਨਾਂ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਜੋੜ ਅੱਜ ਤੋਂ

ਅਟਾਰੀ, 23 ਨਵੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਸਾਲਾਨਾ ਜੋੜ ਮੇਲਾ 24, 25 ਅਤੇ 26 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਮੈਨੇਜਰ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਬਾਬਾ ਬਕਾਲਾ ਸਾਹਿਬ, 23 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬ੍ਰਹਮ ਗਿਆਨੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 750 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਅੱਜ ਟਾਂਕ ਕਸ਼ੱਤਰੀ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਧਰਮਸ਼ਾਲਾ ਬਾਬਾ ਬਕਾਲਾ ਸਾਹਿਬ ਵਿਖੇ ਸਮਾਗਮ ...

ਪੂਰੀ ਖ਼ਬਰ »

ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਖਹਿਰਾ ਪਹੁੰਚੇ ਰੇਲਵੇ ਸਟੇਸ਼ਨ ਗਹਿਰੀ ਮੰਡੀ

ਜੰਡਿਆਲਾ ਗੁਰੂ, 23 ਨਵੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਹੇ ਧਰਨੇ ਦੇ 61ਵੇਂ ਦਿਨ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ...

ਪੂਰੀ ਖ਼ਬਰ »

400 ਸਾਲਾ ਸ਼ਤਾਬਦੀ ਨੂੰ ਸਮਰਪਿਤ ਬਾਬਾ ਬਕਾਲਾ ਸਾਹਿਬ ਸਟੇਡੀਅਮ ਵਿਖੇ ਹਾਕੀ ਲੀਗ ਦੇ ਮੈਚ ਕਰਵਾਏ

ਬਾਬਾ ਬਕਾਲਾ ਸਾਹਿਬ, 23 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਬਾਬਾ ਬਕਾਲਾ ਸਾਹਿਬ ਸਰਕਾਰੀ ਸਟੇਡੀਅਮ ਵਿਖੇ ਹਾਕੀ ਲੀਗ ਦੇ ਤਿੰਨ ਮੈਚ ਕਰਵਾਏ ਗਏ, ਜਿਸ ਦਾ ਰਸਮੀ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਗੁਲਜਾਰ ਸਿੰਘ ਖੋਜਕੀਪੁਰ ਨਮਿਤ ਪਾਠ ਦਾ ਭੋਗ

ਰਈਆ, 23 ਨਵੰਬਰ (ਸ਼ਰਨਬੀਰ ਸਿੰਘ ਕੰਗ)-ਸੀਨੀਅਰ ਕਾਂਗਰਸੀ ਆਗੂ ਗੁਲਜਾਰ ਸਿੰਘ ਖੋਜਕੀਪੁਰ ਜਿਨ੍ਹਾਂ ਦਾ ਬੀਤੇ ਦਿਨ ਅਚਾਨਕ ਦਿਹਾਂਤ ਹੋ ਗਿਆ ਉਨ੍ਹਾਂ ਨਮਿਤ ਰਖਾਏ ਅਖੰਡ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਇਆ ਗਿਆ | ਉਪਰੰਤ ਗੁਰਦੁਆਰਾ ਪੱਤੀ ਢਿੱਲੋਂ ਵਿਖੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX