ਭਵਾਨੀਗੜ੍ਹ, 23 ਨਵੰਬਰ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ)-ਆਮ ਆਦਮੀ ਪਾਰਟੀ ਵਲੋਂ ਦਿੱਤੇ ਅਹੁਦਿਆਂ ਦੇ ਰੋਸ ਵਜੋਂ ਇਥੇ ਭਾਰੀ ਗਿਣਤੀ 'ਚ ਵਲੰਟੀਅਰਾਂ ਨੇ ਇਕੱਤਰਤਾ ਕਰਦਿਆਂ ਇਨ੍ਹਾਂ ਨਿਯੁਕਤੀਆਂ ਨੂੰ ਗਲਤ ਕਰਾਰ ਦਿੰਦਿਆਂ ਪਾਰਟੀ ਆਗੂਆਂ ਖ਼ਿਲਾਫ਼ ਆਪਣੀ ਭੜਾਸ ਕੱਢੀ | ਇਸ ਮੌਕੇ ਪਾਰਟੀ ਦੇ ਫਾਊਾਡਰ ਮੈਂਬਰ ਇੰਦਰਪਾਲ ਸਿੰਘ ਖ਼ਾਲਸਾ ਤੇ ਹਰਦੀਪ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਪਾਰਟੀ ਨੂੰ ਖ਼ਤਮ ਕਰਨ 'ਤੇ ਲੱਗਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵਲੰਟੀਅਰਾਂ ਨੇ ਮੱਚਦੀ ਅੱਗ 'ਚ ਪਾਰਟੀ ਦਾ ਸਾਥ ਦਿੱਤਾ, ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜੀਆਂ ਉਨ੍ਹਾਂ ਨੂੰ ਭਰੋਸੇ 'ਚ ਲਏ ਤੋਂ ਬਿਨ੍ਹਾਂ ਹੀ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ | ਜਿਸ ਤੋਂ ਇਹ ਲੱਗਦਾ ਹੈ ਭਗਵੰਤ ਮਾਨ ਸਿਰਫ਼ ਇਕ ਵਿਅਕਤੀ ਨੂੰ ਚਮਕਾਉਣ ਦੇ ਲਈ ਪਾਰਟੀ ਨੂੰ ਦਾਹ 'ਤੇ ਲਗਾ ਰਿਹਾ ਹੈ | ਉਨ੍ਹਾਂ ਸ: ਮਾਨ 'ਤੇ ਪਾਰਟੀ ਵਲੰਟੀਅਰਾਂ ਦੇ ਫ਼ੋਨ ਨਾ ਸੁਣਨ ਤੇ ਉਨ੍ਹਾਂ ਦੀ ਗੱਲਬਾਤ ਨਾ ਸੁਣਨ ਸਬੰਧੀ ਰੋਸ ਜ਼ਾਹਿਰ ਕਰਦਿਆਂ ਭਗਵੰਤ ਮਾਨ 'ਤੇ ਹੇਰਾਫੇਰੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਰੋੜਾਂ ਰੁਪਏ ਦੇ ਫ਼ੰਡ ਵਿਦੇਸ਼ਾਂ ਤੋਂ ਆਏ ਹਨ ਪਰ ਪਾਰਟੀ ਪ੍ਰਧਾਨ ਨੇ ਚੋਣਾਂ ਦੌਰਾਨ ਦਫ਼ਤਰਾਂ ਦੇ ਖਰਚੇ ਦਾ ਭੁਗਤਾਨ ਅਜੇ ਤੱਕ ਨਹੀਂ ਕੀਤਾ | ਇਸ ਮੌਕੇ ਇੰਦਰਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ਭਗਵੰਤ ਮਾਨ ਦੀਆਂ ਗ਼ਲਤੀਆਂ ਦਾ ਖ਼ਮਿਆਜ਼ਾ ਪਾਰਟੀ ਨੂੰ 2022 ਦੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ | ਇਸ ਮੌਕੇ ਵਰਕਰਾਂ ਨੇ 'ਆਪ' ਦੇ ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਤੋਂ ਮਿਲਣ ਦਾ ਸਮਾਂ ਵੀ ਮੰਗਿਆ | ਉਨ੍ਹਾਂ ਕਿਹਾ ਕਿ ਉਹ ਪੰਜਾਬ ਪ੍ਰਭਾਰੀ ਨੂੰ ਮਿਲ ਕੇ ਆਪਣੀ ਗੱਲ ਰੱਖਣਗੇ, ਜੇਕਰ ਫਿਰ ਵੀ ਕੋਈ ਹੱਲ ਨਾ ਹੋਇਆ ਤਾਂ ਜਲਦੀ ਹੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਾਂਗੇ | ਮੀਟਿੰਗ 'ਚ ਗੁਰਪ੍ਰੀਤ ਸਿੰਘ ਆਲੋਅਰਖ, ਨਵਾਬ ਗੁਲਾਬ ਖਾਨ ਫੱਗੂਵਾਲਾ, ਹਰਭਜਨ ਸਿੰਘ ਹੈਪੀ, ਕਿ੍ਸ਼ਨ ਤਿਵਾੜੀ, ਹਰਿੰਦਰ ਸਿੰਘ ਸਾਰੋਂ, ਹਰਿੰਦਰ ਬਾਵਾ ਸੰਗਰੂਰ, ਰਵੀ ਗੋਇਲ, ਗੁਰਪ੍ਰੀਤ ਸਿੰਘ ਲਾਰਾ ਬਲਿਆਲ, ਸਤਪਾਲ ਸਿੰਘ ਕਪਿਆਲ, ਗੁਰਜੰਟ ਸਿੰਘ ਕਾਲਾਝਾਡ, ਗੋਰਾ ਮੁਨਸ਼ੀਵਾਲਾ, ਕੁਲਦੀਪ ਮੁਨਸ਼ੀਵਾਲਾ ਸੋਨੀ ਕਾਲਾਝਾੜ, ਸੁਖਦੇਵ ਸਿੰਘ ਸੁੱਖਾ ਆਲੋਅਰਖ ਭੁਪਿੰਦਰ ਸਿੰਘ, ਨਵ ਤੁੰਗ, ਰਾਮ ਆਸਰਾ ਕਾਕੜਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ | ਉਕਤ ਮਾਮਲੇ ਸਬੰਧੀ ਭਗਵੰਤ ਮਾਨ ਨਾਲ ਫੋਨ 'ਤੇ ਰਾਬਤਾ ਕਰਨ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਪੀ. ਏ. ਨੇ ਫੋਨ ਚੁੱਕਿਆ ਤੇ ਕਿਹਾ ਭਗਵੰਤ ਮਾਨ ਦਿੱਲੀ ਵਿਖੇ ਮੀਟਿੰਗ 'ਚ ਹਨ |
ਭਵਾਨੀਗੜ੍ਹ, 23 ਨਵੰਬਰ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ)-ਪਿੰਡ ਰੋਸ਼ਨਵਾਲਾ ਨੇੜੇ (ਫ਼ੌਜੀ ਸਿਖਲਾਈ ਕੇਂਦਰ) ਇਕ ਬਲੈਰੋ ਗੱਡੀ ਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਤੇ ਇਕ ਲੜਕੀ ਦੇ ਗੰਭੀਰ ਰੂਪ 'ਚ ਜ਼ਖ਼ਮੀ ...
ਸੰਗਰੂਰ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਗੁਰਦੁਆਰਾ ਸਾਹਿਬ ਹਰਗੋਬਿੰਦਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ...
ਦਿੜ੍ਹਬਾ ਮੰਡੀ, 23 ਨਵੰਬਰ (ਹਰਬੰਸ ਸਿੰਘ ਛਾਜਲੀ)-ਜਮਹੂਰੀ ਕਿਸਾਨ ਸਭਾ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਅਗਵਾਈ 'ਚ ਪਿੰਡ ਘਨੌੜ ਦੇ ਮਨਰੇਗਾ ਕਾਮਿਆ ਨੇ ਮੰਗਾਂ ਨੂੰ ਲੈ ਕੇ ਬੀ. ਡੀ. ਪੀ. ਓ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਪੰਜਾਬ ਤੇ ਕੇਂਦਰ ...
ਸੰਗਰੂਰ, 23 ਨਵੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਨੇ ਤਿੰਨ ਬਜ਼ੁਰਗਾਂ ਦੀ ਜਾਨ ਲੈ ਲਈ ਹੈ | ਲੌਾਗੋਵਾਲ ਦੇ 71 ਸਾਲਾ ਬਜ਼ੁਰਗ ਦੀ ਮੌਤ ਰਾਜਿੰਦਰਾ ਹਸਪਤਾਲ ਪਟਿਆਲਾ, ਭਵਾਨੀਗੜ੍ਹ ਦੇ 70 ਸਾਲਾ ਬਜ਼ੁਰਗ ਦੀ ਮੌਤ ਵੀ ਰਾਜਿੰਦਰਾ ਹਸਪਤਾਲ ਪਟਿਆਲਾ ...
ਕੁੱਪ ਕਲਾਂ, 23 ਨਵੰਬਰ (ਮਨਜਿੰਦਰ ਸਿੰਘ ਸਰੌਦ)-ਕੇਂਦਰੀ ਹਕੂਮਤ ਵਲੋਂ ਬਣਾਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਆਰੰਭੇ ਸੰਘਰਸ਼ ਦੌਰਾਨ 26 ਤੇ 27 ਨਵੰਬਰ ਦੇ ਦਿੱਲੀ ਵਿਖੇ ਕਿਸਾਨ ਪ੍ਰਦਰਸ਼ਨਾਂ 'ਚ ਆਮ ਆਦਮੀ ਪਾਰਟੀ ਦੇ ਵਰਕਰ ਬਿਨਾਂ ...
ਨਦਾਮਪੁਰ/ਚੰਨੋਂ, 23 ਨਵੰਬਰ (ਹਰਜੀਤ ਸਿੰਘ ਨਿਰਮਾਣ)-ਖੇਤੀਬਾੜੀ ਲਈ ਨਹਿਰੀ ਪਾਣੀ ਦੀ ਪੂਰੀ ਸਪਲਾਈ ਯਕੀਨੀ ਬਣਾਉਣ ਲਈ ਜਲ ਸਰੋਤ, ਮਾਈਨਜ਼ ਤੇ ਜਿਓਲੌਜ਼ੀ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸਰਕਾਰੀਆ ਨੇ ਸਿੱਖਿਆ ਤੇ ਲੋਕ ...
ਧੂਰੀ, 23 ਨਵੰਬਰ (ਸੰਜੇ ਲਹਿਰੀ)-ਸਿਵਲ ਹਸਪਤਾਲ ਧੂਰੀ ਵਿਖੇ ਡਾਕਟਰਾਂ ਦੀ ਭਾਰੀ ਕਮੀ ਦੇ ਚੱਲਦਿਆਂ ਪਿਛਲੇ ਕੁਝ ਦਿਨਾ ਤੋਂ ਸ਼ਾਮ 5 ਵਜੇ ਤੋਂ ਸਵੇਰੇ 8 ਵਜੇ ਤੱਕ ਐਮਰਜੈਂਸੀ ਸੇਵਾਵਾਂ ਬੰਦ ਪਈਆਂ ਹਨ ਜਿਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਭਾਰਤੀ ਕਿਸਾਨ ...
ਮੂਲੋਵਾਲ, 23 ਨਵੰਬਰ (ਰਤਨ ਭੰਡਾਰੀ)-ਮੀਰੀ-ਪੀਰੀ ਅਨਾਥ ਆਸ਼ਰਮ ਅਲੀਪੁਰ ਖ਼ਾਲਸਾ ਵਲੋਂ ਇਨਸਾਨੀਅਤ ਨੂੰ ਸਮਰਪਿਤ ਪਿੰਡ ਅਲਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਸਮਾਗਮ ਦੇ ਸਰਪ੍ਰਸਤ ਭਾਈ ਮਨਪ੍ਰੀਤ ਸਿੰਘ ਖ਼ਾਲਸਾ ਮੁੱਖ ਸੇਵਾਦਾਰ ਮੀਰੀ-ਪੀਰੀ ਅਨਾਥ ਆਸ਼ਰਮ ...
ਲਹਿਰਾਗਾਗਾ, 23 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਨੇ ਕਿਹਾ ਕਿ ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਬਣ ਰਹੇ ਘੱਗਰ ਬਰਾਂਚ ਦੇ ਨਹਿਰ ਦੇ ਪੁਲ ਦੇ ...
ਸੰਗਰੂਰ, 23 ਨਵੰਬਰ (ਅਮਨਦੀਪ ਸਿੰਘ ਬਿੱਟਾ)-ਨਗਰ ਕੌਾਸਲ ਚੋਣਾਂ ਜਿਨ੍ਹਾਂ ਨੂੰ ਲੈ ਕੇ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਇਹ ਚੋਣਾਂ ਦਸੰਬਰ ਦੇ ਅੰਤ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਸਕਦੀਆਂ ਹਨ ਪਰ ਹੁਣ ਸਥਾਨਕ ਸਰਕਾਰ ਵਿਭਾਗ ਦੇ ...
ਸੰਗਰੂਰ, 23 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੀ. ਆਰ. ਟੀ. ਸੀ. ਐਕਸ਼ਨ ਕਮੇਟੀ ਵਲੋਂ 26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਸੰਗਰੂਰ ਡਿਪੂ ਦੇ ਗੇਟ 'ਤੇ ਇੰਟਕ, ਏਟਕ, ਸੀਟੂ, ਐਸ. ਸੀ. ਬੀ. ਸੀ., ਕਰਮਚਾਰੀ ਦਲ ਤੇ ਸੇਵਾ ਮੁਕਤ ਵਰਕਰਜ਼ ਯੂਨੀਅਨ ਵਲੋਂ ਸਾਂਝੀ ...
ਸ਼ੇਰਪੁਰ, 23 ਨਵੰਬਰ (ਦਰਸ਼ਨ ਸਿੰਘ ਖੇੜੀ)-ਅਕਾਲੀ ਦਲ ਡੈਮੋਕ੍ਰੇਟਿਕ ਦੇ ਜਥੇਬੰਦਕ ਢਾਂਚੇ ਦਾ ਜਲਦੀ ਹੀ ਐਲਾਨ ਕੀਤਾ ਜਾਵੇਗਾ | ਇਸ ਸਬੰਧੀ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕੀਂ ਕਾਂਗਰਸ ...
ਲੌਾਗੋਵਾਲ, 23 ਨਵੰਬਰ (ਸ.ਸ. ਖੰਨਾ)-ਸਥਾਨਕ ਨਗਰ ਕੌਾਸਲ ਦਫ਼ਤਰ ਲੌਾਗੋਵਾਲ ਦੇ ਅੱਗੇ ਸਫ਼ਾਈ ਸੇਵਕਾਂ ਵਲੋਂ ਤਨਖ਼ਾਹ ਨਾ ਮਿਲਣ ਕਾਰਨ ਕੰਮ ਬੰਦ ਕਰਕੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੀ ਪ੍ਰਧਾਨ ਜਸਮੇਲ ਕੌਰ ਨੇ ਦੱਸਿਆ ਠੇਕੇਦਾਰੀ ਸਿਸਟਮ ...
ਲਹਿਰਾਗਾਗਾ, 23 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਹਿਰਾਗਾਗਾ ਮੰਡੀ ਵਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼ਹਿਰ ਅੰਦਰ ਲਗਾਤਾਰ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ | ...
ਮਲੇਰਕੋਟਲਾ, ਸੰਦੌੜ, 23 ਨਵੰਬਰ (ਹਨੀਫ਼ ਥਿੰਦ, ਜਸਵੀਰ ਸਿੰਘ ਜੱਸੀ)-ਮਾਤਾ ਗੁਜਰ ਕੌਰ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਨੂੰ ਸਮਰਪਿਤ ਪਿੰਡ ਸ਼ੇਰਵਾਨੀਕੋਟ ਵਿਖੇ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਤੇ ਉਸਤਾਦ ਲਾਡੀ ਖ਼ਾਲਸਾ ...
ਧਰਮਗੜ੍ਹ, 23 ਨਵੰਬਰ (ਗੁਰਜੀਤ ਸਿੰਘ ਚਹਿਲ)-ਸਥਾਨਕ ਥਾਣੇ ਦੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੰਢੂਆ ਦੇ ਇਕ ਵਿਅਕਤੀ ਨਾਲ ਨੌਸਰਬਾਜ਼ਾਂ ਵਲੋਂ 'ਕੌਣ ਬਣੇਗਾ ਕਰੋੜਪਤੀ' ਦੇ ਨਾਂਅ ਹੇਠ ਇਕ ਵੱਡੀ ਠੱਗੀ ਮਾਰੇ ਜਾਣ ਦੀ ਖ਼ਬਰ ਮਿਲੀ ਹੈ | ਪਿੰਡ ਗੰਢੂਆ ਦੇ ...
ਧੂਰੀ, 23 ਨਵੰਬਰ (ਸੁਖਵੰਤ ਸਿੰਘ ਭੁੱਲਰ)-ਮਾਰਕੀਟ ਕਮੇਟੀ ਧੂਰੀ ਦੇ ਉਪ ਚੇਅਰਮੈਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਸ. ਗੁਰਪਿਆਰ ਸਿੰਘ ਧੂਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਅਪਣਾਇਆ ਅੜੀਅਲ ਰਵੱਈਆ ਛੱਡ ਕੇ ਕਾਲੇ ਖੇਤੀ ...
ਸੰਗਰੂਰ, 23 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-2004 ਤੋਂ ਬਾਅਦ ਸਰਕਾਰੀ ਨੌਕਰੀ 'ਚ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ | ਜਿਸ ਦੇ ਚਲਦੇ ਸੀ. ਪੀ. ਐਫ਼. ਕਰਮਚਾਰੀ ...
ਸੰਗਰੂਰ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ)-'ਪ੍ਰਤੀਬੱਧ ਲੇਖਕ ਸਮਕਾਲੀ ਸਮੱਸਿਆਵਾਂ ਤੇ ਚੁਣੌਤੀਆਂ ਤੋਂ ਭਗੌੜਾ ਨਹੀਂ ਹੁੰਦਾ ਤੇ ਲੋਕ ਲਹਿਰਾਂ ਨਾਲ ਇਕਸੁਰ ਸਾਹਿਤ ਹੀ ਲੋਕ ਸਾਹਿਤ ਬਣਨ ਦੇ ਸਮਰੱਥ ਹੁੰਦੇ |' ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਕਰਵਾਏ ...
ਸੰਗਰੂਰ, 23 ਨਵੰਬਰ (ਧੀਰਜ ਪਸ਼ੌਰੀਆ)-'ਦਿੱਲੀ ਚੱਲੋ' ਅੰਦੋਲਨ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਬੀ. ਕੇ. ਯੂ. (ਰਾਜੇਵਾਲ) ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਮੰਗਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ 'ਦਿੱਲੀ ਚੱਲੋ' ...
ਧੂਰੀ, 23 ਨਵੰਬਰ (ਸੁਖਵੰਤ ਸਿੰਘ ਭੁੱਲਰ)-ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਦੇ ਨਿਰਦੇਸ਼ਾਂ ਤਹਿਤ ਹਲਕਾ ਧੂਰੀ ਦੇ ਪਿੰਡ ਜੈਨਪੁਰ ਤੋਂ ਦਿਹਾਤੀ ਇਕਾਈ ਦਾ ਗਠਨ ਕੀਤਾ ਗਿਆ | ਇਹ ਜਾਣਕਾਰੀ ਦਿੰਦੇ ਹੋਏ ਸੂਬਾ ਮੀਤ ਪ੍ਰਧਾਨ ਬੀ. ਕੇ. ...
ਧੂਰੀ, 23 ਨਵੰਬਰ (ਸੁਖਵੰਤ ਸਿੰਘ ਭੁੱਲਰ)-ਧੂਰੀ ਦੇ ਕ੍ਰਿਸ਼ਨਾ ਕੰਪਲੈਕਸ ਨੇੜੇ ਸਟੇਟ ਬੈਂਕ ਆਫ਼ ਇੰਡੀਆ ਬੈਂਕ ਦੀ ਸ਼ਾਖਾ 'ਚ ਦੀ ਇਕ ਕੰਧ ਨੂੰ ਤੋੜਨ (ਪਾੜ ਲੱਗਣ) ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਦੀ ਡੀ. ਐਸ. ਪੀ. ਧੂਰੀ ਪਰਮਜੀਤ ਸਿੰਘ ਨੇ ਦੱਸਿਆ ਕਿ ...
ਸੰਗਰੂਰ, 23 ਨਵੰਬਰ (ਅਮਨਦੀਪ ਸਿੰਘ ਬਿੱਟਾ, ਧੀਰਜ਼ ਪਸ਼ੌਰੀਆ)-ਨਜ਼ਦੀਕੀ ਪਿੰਡ ਬਹਾਦਰਪੁਰ ਵਿਖੇ ਪਟਵਾਰੀ ਦੀ ਡਿਊਟੀ ਕੱਟਣ ਦੇ ਖ਼ਿਲਾਫ਼ ਕਿਸਾਨ ਕਾਰਕੁਨਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਝੋਨੇ ਦੀ ਪਰਾਲੀ ਫੂਕਣ ਮਸਲੇ ...
ਅਮਰਗੜ੍ਹ, 23 ਨਵੰਬਰ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ)-ਥਾਣਾ ਅਮਰਗੜ੍ਹ ਵਿਖੇ ਤਾਇਨਾਤ ਐੱਸ. ਐੱਚ. ਓ. ਰਾਜੇਸ਼ ਕੁਮਾਰ ਮਲਹੋਤਰਾ ਦੀ ਪਟਿਆਲਾ ਬਦਲੀ ਹੋਣ ਕਾਰਨ ਸਪੈਸ਼ਲ ਹਾਊਸ ਅਫ਼ਸਰ ਵਜੋਂ ਇੰਸਪੈਕਟਰ ਸੁਖਦੀਪ ਸਿੰਘ ਨੇ ਅਹੁਦਾ ਸੰਭਾਲਿਆ, ਉਹ ਪਹਿਲਾਂ ਸਿਟੀ-2 ...
ਅਮਰਗੜ੍ਹ, 23 ਨਵੰਬਰ (ਸੁਖਜਿੰਦਰ ਸਿੰਘ ਝੱਲ)-ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 750 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਭਗਤ ਨਾਮਦੇਵ ਸਭਾ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਸਦਕਾ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ...
ਅਮਰਗੜ੍ਹ, 23 ਨਵੰਬਰ (ਸੁਖਜਿੰਦਰ ਸਿੰਘ ਝੱਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਚੌਾਦਾ ਦੀ ਅਗਵਾਈ ਹੇਠ ਹੋਈ ਇਕੱਤਰਤਾ 'ਚ ਕੁਲਵਿੰਦਰ ਸਿੰਘ ਗੋਗੀ ਨੂੰ ਬਨਭੌਰਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਸਬੰਧੀ ਸੂਬਾ ਮੀਤ ...
ਸ਼ਹਿਣਾ, 23 ਨਵੰਬਰ (ਸੁਰੇਸ਼ ਗੋਗੀ)-ਬਾਬਾ ਸੈਣ ਭਗਤ ਕਮੇਟੀ ਸ਼ਹਿਣਾ ਵਲੋਂ ਪਰਮਜੀਤ ਸਿੰਘ ਪੰਮਾ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ | ਜਿਸ 'ਚ ਲਖਵਿੰਦਰ ਸਿੰਘ ਲੱਖਾ, ਮੋਹਨ ਸਿੰਘ, ਗੁਰਜੀਤ ਸਿੰਘ ਗੋਰਾ, ਅੰਮਿ੍ਤ ਸਿੰਘ, ਬੇਅੰਤ ਸਿੰਘ, ਭੋਲਾ ਸਿੰਘ, ਸੁਰਜੀਤ ਸਿੰਘ ਮਾਝੂ, ...
ਸੰਗਰੂਰ, 23 ਨਵੰਬਰ (ਧੀਰਜ ਪਸ਼ੌਰੀਆ)-ਸੰਗਰੂਰ ਰੇਲਵੇ ਸਟੇਸ਼ਨ 'ਤੇ ਕਿਸਾਨ ਜਥੇਬੰਦੀਆਂ ਵਲੋਂ ਚੱਲ ਰਹੇ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਨੇ ਦਿੱਲੀ ਮੋਰਚੇ ਦੇ ਮੱਦੇਨਜ਼ਰ ਪਾਰਕ 'ਚੋਂ ਬਾਹਰ ਸ਼ਿਫ਼ਟ ਕਰ ਕੇ ਸੰਕੇਤਕ ਤੌਰ 'ਤੇ ਚਲਾਉਣ ਦਾ ਐਲਾਨ ਕੀਤਾ ਹੈ | ਧਰਨੇ ਨੂੰ ...
ਮਹਿਲਾਂ ਚੌਾਕ, 23 ਨਵੰਬਰ (ਸੁਖਵੀਰ ਸਿੰਘ ਢੀਂਡਸਾ)-ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦੇ ਮੰਤਵ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੇ ਇੰਗਲਿਸ਼ ਬੂਸਟਰ ਕਲੱਬ ਵਲੋਂ ਪਿ੍ੰਸੀਪਲ ਇਕਦੀਸ਼ ਕੌਰ ਦੀ ਅਗਵਾਈ ਵਿਚ ਤੇ ਮੈਡਮ ਦੀਪਸ਼ਿਖਾ ਦੀ ...
ਮਲੇਰਕੋਟਲਾ, 23 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਆਮ ਆਦਮੀ ਪਾਰਟੀ ਵਲੋਂ ਮਲੇਰਕੋਟਲਾ ਤੋਂ ਮੁਮਤਾਜ਼ ਅੰਜੁਮ ਨਾਗੀ ਨੂੰ ਬਲਾਕ ਪ੍ਰਧਾਨ ਲਗਾਉਣ 'ਤੇ 'ਆਪ' ਵਰਕਰਾਂ ਵਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਤੇ 'ਆਪ' ਲੀਡਰਸ਼ਿਪ ਦਾ ...
ਅਮਰਗੜ੍ਹ, 23 ਨਵੰਬਰ (ਜਤਿੰਦਰ ਮੰਨਵੀ)-ਰੌਇਲ ਸੀਨੀਅਰ ਸਿਟੀਜ਼ਨ ਕਲੱਬ ਦੀ ਮੀਟਿੰਗ ਸਰਕਲ ਪ੍ਰਧਾਨ ਨਿਰਭੈ ਸਿੰਘ ਐਮ. ਡੀ. ਕਰਤਾਰ ਫਾਈਨਾਂਸ ਦੀ ਅਗਵਾਈ ਹੇਠ ਕਰਤਾਰ ਕੰਪਲੈਕਸ ਵਿਖੇ ਹੋਈ, ਜਿਸ 'ਚ ਬਜ਼ੁਰਗਾਂ ਤੇ ਨਵੀਂ ਪੀੜ੍ਹੀ ਦਰਮਿਆਨ ਵਧਦੇ ਸੋਚ ਦੇ ਪਾੜੇ ਨੂੰ ਘੱਟ ...
ਬਰਨਾਲਾ, 23 ਨਵੰਬਰ (ਰਾਜ ਪਨੇਸਰ)-ਬੀਬੀ ਸੁਖਜੀਤ ਕੌਰ ਸੱੁਖੀ ਜੋ ਕਿ ਲਗਾਤਾਰ ਸਮਾਜ ਸੇਵਾ ਤੇ ਲੋਕ ਭਲਾਈ ਲਈ ਹਰ ਸਮੇਂ ਤਤਪਰ ਰਹਿੰਦੇ ਹਨ, ਦੀ ਇਸ ਭਾਵਨਾ ਤੇ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਪਭੋਗਤਾ ਅਧਿਕਾਰ ਸੰਗਠਨ ਵਲੋਂ ਉਨ੍ਹਾਂ ਨੂੰ ਮਹਿਲਾ ਵਿੰਗ ਦੀ ...
ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਸੰਗਰੂਰ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਕਰਨ ਲਈ ਵਿਸ਼ੇਸ਼ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸ ਭਰਤੀ ਦੌਰਾਨ ਚੁਣੇ ਗਏ ਨੌਜਵਾਨਾਂ ਦੀ ਸਕਿਊਰਿਟੀ ਐਾਡ ਇੰਟੈਲੀਜੈਂਸ ਇੰਡੀਆ ਲਿਮਟਿਡ 'ਚ 65 ਸਾਲ ਤੱਕ ...
ਬਰਨਾਲਾ, 23 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਕਿਸਾਨ ਜਥੇਬੰਦੀਆਂ ਨਾਲ ਸਹਿਮਤੀ ਬਣਨ ਉਪਰੰਤ ਆਰ. ਬੀ. ਆਰ. ਸੈਕਸ਼ਨ 'ਤੇ ਪਹਿਲੀ ਮਾਲ ਗੱਡੀ ਜੋ ਸ਼ੰਭੂ ਰੇਲਵੇ ਸਟੇਸ਼ਨ ਤੋਂ ਦੁਪਹਿਰ 3 ਵਜੇ ਰਵਾਨਾ ਹੋਈ ਸੀ, ਦੇਰ ਸ਼ਾਮ ਸਮੇਂ ਬਰਨਾਲਾ ਰੇਲਵੇ ਸਟੇਸ਼ਨ ਤੋਂ ਲੰਘੀ | ਇਸ ...
ਤਪਾ ਮੰਡੀ, 23 ਨਵੰਬਰ (ਪ੍ਰਵੀਨ ਗਰਗ)-ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ 'ਚ ਜਿਥੇ ਕਿਸਾਨ ਜਥੇਬੰਦੀਆਂ ਨੇ ਵੱਡੇ ਪੱਧਰ 'ਤੇ ਸੰਘਰਸ਼ ਉਲੀਕਿਆ ਹੋਇਆ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਅਹੁਦੇਦਾਰ ਤੇ ਵਰਕਰ ਕਿਸਾਨਾਂ ਦੇ ਹੱਕ 'ਚ ...
ਧਨੌਲਾ, 23 ਨਵੰਬਰ (ਜਤਿੰਦਰ ਸਿੰਘ ਧਨੌਲਾ)-ਵਿੱਦਿਆ ਮਾਰਤੰਡ ਤੇ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸੰਤ ਬਾਬਾ ਚੰਦਾ ਸਿੰਘ, ਸੰਤ ਬਾਬਾ ਮਹਾਂ ਸਿੰਘ ਤੇ ਸੰਤ ਬਾਬਾ ਅਜੀਤ ਸਿੰਘ ਦੀ ਯਾਦ 'ਚ ਸਾਲਾਨਾ ਜੋੜ ਮੇਲਾ 24, 25 ਤੇ 26 ਨਵੰਬਰ ਨੂੰ ਗੁਰਦੁਆਰਾ ਟਿੱਬੀਸਰ ਸਾਹਿਬ ਪਿੰਡ ...
ਲੌਾਗੋਵਾਲ, 23 ਨਵੰਬਰ (ਸ. ਸ. ਖੰਨਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਗਈ | ਜਿਸ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਚਹਿਲ ਨੇ ਦਿੱਤੀ | ਇਹ ਪ੍ਰਭਾਤ ਫੇਰੀਆਂ 29 ਨਵੰਬਰ ...
ਮਲੇਰਕੋਟਲਾ, 23 ਨਵੰਬਰ (ਕੁਠਾਲਾ)-ਸ੍ਰੀ ਗੁਰੁ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਥਾਨਕ ਗੁਰਦੁਆਰਾ ਸ਼ਹੀਦਾਂ ਵਿਖੇ ਸੰਗਤਾਂ ਵਲੋਂ ਕਰਵਾਏ ਗੁਰਮਤਿ ਸਮਾਗਮਾਂ ਦੌਰਾਨ ਸੰਤ ਬਲਵਿੰਦਰ ਸਿੰਘ ਨਾਨਕਸਰ ਕੁਰਾਲੀ ਵਾਲਿਆਂ ਨੂੰ ਉਨ੍ਹਾਂ ਦੀਆਂ ਸਿੱਖ ...
ਖਨੌਰੀ, 23 ਨਵੰਬਰ (ਬਲਵਿੰਦਰ ਸਿੰਘ ਥਿੰਦ)-ਆਮ ਆਦਮੀ ਪਾਰਟੀ ਦੇ ਲਹਿਰਾਗਾਗਾ ਹਲਕੇ ਦੇ ਸਾਬਕਾ ਇੰਚਾਰਜ ਜਸਵੀਰ ਸਿੰਘ ਕੁਦਨੀ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਤੋਂ ਸੂਬੇ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ | ਜਿਸ ਕਾਰਨ ਸੂਬੇ ਦੇ ਸੂਝਵਾਨ ਲੋਕ ਆਮ ਆਦਮੀ ...
ਸ਼ੇਰਪੁਰ, 23 ਨਵੰਬਰ (ਦਰਸਨ ਸਿੰਘ ਖੇੜੀ)-ਸ਼ੇਰਪੁਰ ਵਿਖੇ ਹੋਏ ਫੁੱਟਬਾਲ ਟੂਰਨਾਮੈਂਟ 'ਚ ਮੁੰਡੇ (14) ਸਾਲ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਕਲਾਂ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ | ਇਸ ਸਬੰਧੀ ਸਕੂਲ ਦੇ ਡੀ. ਪੀ. ਅਮਰਦੀਪ ਸਿੰਘ ਨੇ ਦੱਸਿਆ ਕਿ ਖੇੜੀ ...
ਘਰਾਚੋਂ, 23 ਨਵੰਬਰ (ਘੁਮਾਣ)-ਇਥੋਂ ਨੇੜੇ ਪਿੰਡ ਅਕਬਰਪੁਰ ਵਿਖੇ ਭਾਕਿਯੂ ਡਕੌਾਦਾ ਗਰੁੱਪ ਨੇ ਇਸਤਰੀ ਇਕਾਈ ਦੀ ਚੋਣ ਕੀਤੀ | ਇਹ ਚੋਣ ਸੁਖਪਾਲ ਕੌਰ ਛਾਜਲੀ ਤੇ ਮਹਿੰਦਰ ਸਿੰਘ ਇਕਾਈ ਪ੍ਰਧਾਨ ਅਕਬਰਪੁਰ ਦੀ ਅਗਵਾਈ ਹੇਠ ਹੋਈ | ਜਿਸ 'ਚ ਬੇਅੰਤ ਕੌਰ ਪ੍ਰਧਾਨ ਗੁਰਜਿੰਦਰ ਕੌਰ ...
ਧੂਰੀ, 23 ਨਵੰਬਰ (ਸੁਖਵੰਤ ਸਿੰਘ ਭੁੱਲਰ)-ਧੂਰੀ ਨੇੜਲੇ ਪਿੰਡਾਂ ਰਾਹੀ ਕੱਢੇ ਜਾ ਰਹੇ ਦਿੱਲੀ ਕੱਟੜਾ ਨੈਸ਼ਨਲ ਹਾਈਵੇ ਸਬੰਧੀ ਧੂਰੀ ਇਲਾਕੇ ਦੇ 14 ਪਿੰਡਾਂ ਦੇ ਕਿਸਾਨਾਂ ਵਲੋਂ ਤਹਿ ਕੀਮਤ ਤੇ ਸ਼ਰਤਾਂ 'ਤੇ ਆਪਣੀ ਜ਼ਮੀਨ ਨਾ ਦੇਣ ਦਾ ਐਲਾਨ ਕਰਦਿਆਂ ਐਸ. ਡੀ. ਐਮ. ਧੂਰੀ ...
ਸੰਦੌੜ, 23 ਨਵੰਬਰ (ਗੁਰਪ੍ਰੀਤ ਸਿੰਘ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਅਹਿਮ ਮੀਟਿੰਗ ਪਿੰਡ ਜਲਵਾਣਾ ਵਿਖੇ ਹੋਈ | ਮੀਟਿੰਗ 'ਚ ਬਲਾਕ ਪ੍ਰਧਾਨ ਗਗਨਦੀਪ ਸਿੰਘ ਬਾਪਲਾ, ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਾਪਲਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ...
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ (ਧਾਲੀਵਾਲ, ਭੁੱਲਰ)-ਸਥਾਨਕ ਗੁਰਦੁਆਰਾ ਬਾਬਾ ਨਾਮ ਦੇਵ ਜੀ ਵਿਖੇ ਗੁਰੂ ਘਰ ਕਮੇਟੀ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮ ਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਜਿਸ 'ਚ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ...
ਸੰਗਰੂਰ, 23 ਨਵੰਬਰ (ਧੀਰਜ ਪਸ਼ੌਰੀਆ)-ਪੰਜਾਬ 'ਚ ਹੋਏ ਬੁਢਾਪਾ ਪੈਨਸ਼ਨ ਘੋਟਾਲੇ ਤੋਂ ਬਾਅਦ ਸੂਬੇ ਦੇ ਹੋਰ ਜ਼ਿਲਿ੍ਹਆਂ ਵਾਂਗ ਸੰਗਰੂਰ ਜ਼ਿਲ੍ਹੇ 'ਚ ਵੀ ਵੱਡੀ ਗਿਣਤੀ ਬਜ਼ੁਰਗਾਂ ਨੂੰ ਪੈਨਸ਼ਨ ਰਿਕਵਰੀ ਦੇ ਨੋਟਿਸ ਭੇਜੇ ਜਾ ਰਹੇ ਹਨ | ਇਸ ਦੇ ਚੱਲਦਿਆਂ ਪਿੰਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX