ਤਾਜਾ ਖ਼ਬਰਾਂ


ਅਹਿਮਦਾਬਾਦ ਟੈਸਟ ਮੈਚ : ਭਾਰਤ ਦੀ ਟੀਮ ਪਹਿਲੀ ਪਾਰੀ ਦੌਰਾਨ 145 ਦੌੜਾਂ 'ਤੇ ਆਲ ਆਊਟ
. . .  0 minutes ago
ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਨੇ ਸਰਦੂਲ ਸਿਕੰਦਰ ਦੇ ਅਕਾਲ ਚਲਾਣੇ ਕਾਰਨ ਅਫ਼ਸੋਸ ਵਜੋਂ ਦੁਕਾਨਾਂ ਕੀਤੀਆਂ ਬੰਦ
. . .  2 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅਕਾਲ ਚਲਾਣੇ ਵਜੋਂ ਪਿੰਡ ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਅੱਜ ਬੰਦ ਰੱਖੀਆਂ ਹਨ। ਦੱਸਣਯੋਗ ਹੈ ਕਿ ਹੁਣ ਤੋਂ...
ਪਿੰਡ ਭੜੀ ਵਿਖੇ ਪਹੁੰਚੀ ਸਰਦੂਲ ਸਿਕੰਦਰ ਸਿੰਘ ਦੀ ਅੰਤਿਮ ਯਾਤਰਾ
. . .  5 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਪਿੰਡ ਭੜੀ ਵਿਖੇ ਪਹੁੰਚ ਚੁੱਕੀ ਹੈ। ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰ...
ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਨਰਿੰਦਰ ਮੋਦੀ ਕੋਇੰਬਟੂਰ ਪਹੁੰਚੇ
. . .  28 minutes ago
ਕੋਇੰਬਟੂਰ, 25 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਤਾਮਿਲਨਾਡੂ ਦੇ ਕੋਇੰਬਟੂਰ ਪਹੁੰਚ ਗਏ...
ਸਰਦੂਲ ਸਿਕੰਦਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਏ ਗੁਰਦਾਸ ਮਾਨ ਅਤੇ ਭਗਵੰਤ ਮਾਨ
. . .  about 1 hour ago
ਖੰਨਾ, 25 ਫਰਵਰੀ- ਸਰਦੂਲ ਸਿਕੰਦਰ ਦੀਆਂ ਸਪੁਰਦ-ਏ-ਖਾਕ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਗੁਰਦਾਸ ਮਾਨ ਪਿੰਡ ਖੇੜੀ ਨੌਧ ਸਿੰਘ ਪਹੁੰਚੇ ਹਨ। ਉਨ੍ਹਾਂ ਪਰਿਵਾਰ ਨਾਲ ਦੁੱਖ ਵੀ ਵੰਡਾਇਆ...
ਬਾਲ ਅਧਿਕਾਰ ਕਮਿਸ਼ਨ ਨੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪੇਪਰ ਆਨਲਾਈਨ ਲੈਣ ਦੀ ਪੰਜਾਬ ਸਰਕਾਰ ਨੂੰ ਕੀਤੀ ਸਿਫ਼ਾਰਿਸ਼
. . .  about 1 hour ago
ਚੰਡੀਗੜ੍ਹ, 25 ਫਰਵਰੀ- ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ 'ਚ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਜਮਾਤ ਤੱਕ...
ਸੋਸ਼ਲ ਮੀਡੀਆ ਅਤੇ ਓ. ਟੀ. ਟੀ. ਪਲੇਟਫ਼ਾਰਮ ਲਈ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
. . .  about 1 hour ago
ਨਵੀਂ ਦਿੱਲੀ, 25 ਫਰਵਰੀ- ਭਾਰਤ ਸਰਕਾਰ ਨੇ ਅੱਜ ਸੋਸ਼ਲ ਮੀਡੀਆ ਓ. ਟੀ. ਟੀ. ਪਲੇਟਫ਼ਾਰਮਾਂ ਅਤੇ ਨਿਊਜ਼ ਪੋਰਟਲਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਪ੍ਰਕਾਸ਼ ਜਾਵੜੇਕਰ...
ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ 'ਆਪ' ਵਲੋਂ ਕੋਟਕਪੂਰਾ 'ਚ ਰੋਸ ਪ੍ਰਦਰਸ਼ਨ
. . .  about 1 hour ago
ਕੋਟਕਪੂਰਾ, 25 ਫਰਵਰੀ (ਮੋਹਰ ਗਿੱਲ)- ਦਿਨ-ਬ-ਦਿਨ ਵਧ ਰਹੀਆਂ ਤੇਲ, ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ 'ਚ ਕੋਟਕਪੂਰਾ 'ਚ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ...
ਡਿਜੀਟਲ ਮੀਡੀਆ 'ਚ ਕੋਈ ਬੰਧਨ ਨਹੀਂ ਹੈ- ਪ੍ਰਕਾਸ਼ ਜਾਵੜੇਕਰ
. . .  about 1 hour ago
ਉਮਰ ਦੇ ਹਿਸਾਬ ਨਾਲ ਕੰਟੈਂਟ ਦਾ ਵਰਗੀਕਰਨ ਹੋਵੇਗਾ- ਪ੍ਰਕਾਸ਼ ਜਾਵੜੇਕਰ
. . .  about 1 hour ago
ਪੈਰੇਂਟਲ ਲਾਕ ਦੀ ਸਹੂਲਤ ਦੇਣੀ ਪਏਗੀ- ਪ੍ਰਕਾਸ਼ ਜਾਵੜੇਕਰ
. . .  about 1 hour ago
3 ਮਹੀਨਿਆਂ 'ਚ ਕਾਨੂੰਨ ਲਾਗੂ ਕਰਾਂਗੇ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸਭ ਤੋਂ ਪਹਿਲਾਂ ਪੋਸਟ ਪਾਉਣ ਦੀ ਜਾਣਕਾਰੀ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਇਤਰਾਜ਼ਯੋਗ ਪੋਸਟ 24 ਘੰਟਿਆਂ 'ਚ ਹਟਾਉਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਹਰ ਮਹੀਨੇ ਸ਼ਿਕਾਇਤ ਅਤੇ ਕਾਰਵਾਈ ਦੀ ਰਿਪੋਰਟ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਯੂ., ਯੂ. ਏ. 7 ਅਤੇ ਯੂ. ਏ. 13 ਵਰਗੀਆਂ ਸ਼੍ਰੇਣੀਆਂ ਬਣਨਗੀਆਂ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਤਿੰਨ ਪੱਧਰ 'ਤੇ ਨਿਗਰਾਨੀ ਮੈਕੇਨਿਜ਼ਮ ਬਣੇਗਾ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ ਲਈ ਗਾਈਡਲਾਈਨਜ਼ ਤੈਅ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ ਦੀ ਵਰਤੋਂ ਅੱਤਵਾਦੀ ਵੀ ਕਰ ਰਹੇ ਹਨ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਅਸੀਂ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਦੇ ਵਿਰੁੱਧ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਨਫ਼ਰਤ ਫੈਲਾਉਣ ਲਈ ਹੋ ਰਹੀ ਹੈ ਸੋਸ਼ਲ ਮੀਡੀਆ ਵਰਤੋਂ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਭਾਰਤ 'ਚ ਵਪਾਰ ਲਈ ਸੋਸ਼ਲ ਮੀਡੀਆ ਦਾ ਸਵਾਗਤ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ. ਓ. ਟੀ. ਟੀ., ਨਿਊਜ਼ ਪੋਰਟਲਾਂ ਲਈ ਸਰਕਾਰ ਵਲੋਂ ਨਵੇਂ ਨਿਯਮ ਜਾਰੀ
. . .  about 2 hours ago
ਤਰਨਤਾਰਨ 'ਚ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਮਹਾ ਰੈਲੀ ਦਾ ਕੀਤਾ ਆਯੋਜਨ
. . .  about 2 hours ago
ਤਰਨਤਾਰਨ, 25 ਫਰਵਰੀ (ਹਰਿੰਦਰ ਸਿੰਘ/ਵਿਕਾਸ ਮਰਵਾਹਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਇਕ ਮਹਾ ਰੈਲੀ ਦਾ ਆਯੋਜਨ ਤਰਨਤਾਰਨ ਦੀ ਸਥਾਨਕ ਦਾਣਾ ਮੰਡੀ ਵਿਖੇ ਕੀਤਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਸਮੱਸਿਆ ਸੁਲਝਾਉਂਦੇ ਵਕਤ ਪੱਤੀਆਂ ਨੋਚਣ ਦੀ ਬਜਾਏ ਜੜ੍ਹਾਂ ਨੂੰ ਪੁੱਟੋ। -ਐਂਥਨੀ ਜੇ.ਡੀ. ਅਜੈਲੋ

ਖੰਨਾ / ਸਮਰਾਲਾ

ਰਾਸ਼ਨ ਡੀਪੂਆਂ 'ਤੇ ਗ਼ਰੀਬਾਂ ਲਈ ਆਏ ਰਾਸ਼ਨ ਸਾਬਤ ਛੋਲੇ ਦੇ ਥੈਲਿਆਂ ਚੋਂ ਰੇਤਾ, ਬਜਰੀ ਕੰਕਰੀਟ ਦੇ ਭਰੇ ਲਿਫ਼ਾਫ਼ੇ ਨਿਕਲੇ

ਰਾੜਾ ਸਾਹਿਬ, 23 ਨਵੰਬਰ (ਸਰਬਜੀਤ ਸਿੰਘ ਬੋਪਾਰਾਏ) - ਭਾਰਤ ਸਰਕਾਰ ਵਲੋਂ ਦੇਸ਼ ਦੀ ਜਨਤਾ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਮਿਸ਼ਨ ਚਲਾਏ ਜਾਂਦੇ ਹਨ ਕਿ ਲੋਕ ਤੰਦਰੁਸਤ ਰਹਿਣ ਪਰ ਦੂਸਰੇ ਪਾਸੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਸੂਬੇ ਦੀਆਂ ਸਰਕਾਰਾਂ ਰਾਹੀ ਗਰੀਬ ਲੋੜਵੰਦ ਲੋਕਾਂ ਨੂੰ ਜੋ ਰਾਸ਼ਨ ਭੇਜਿਆ ਜਾ ਰਿਹਾ ਹੈ | ਉਹ ਲੋਕਾਂ ਦੀ ਸਿਹਤ ਖ਼ਰਾਬ ਕਰਨ ਤੋਂ ਘੱਟ ਨਹੀਂ ਲੱਗ ਰਿਹਾ | ਇਸ ਸਬੰਧੀ ਜਦੋਂ ਪਿੰਡ ਘਲੋਟੀ ਵਿਖੇ ਇੱਕ ਰਾਸ਼ਨ ਡੀਪੂ 'ਤੇ ਲੋਕਾਂ ਨੂੰ ਸਾਬਤ ਛੋਲੇ ਵੰਡੇ ਜਾ ਰਹੇ ਸੀ | ਉੱਥੇ ਦੇਖਿਆ ਕਿ ਥੈਲਿਆਂ ਵਿਚੋਂ ਕੱਕਾ ਰੇਤਾ, ਬੱਜਰੀ ਕੰਕਰੀਟਾਂ ਦੇ ਭਰੇ ਲਿਫ਼ਾਫ਼ੇ ਨਿਕਲ ਰਹੇ ਸਨ | ਜਦੋਂ ਇਸ ਬਾਰੇ ਡੀਪੂ ਹੋਲਡਰ ਨੂੰ ਪੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਰੇਤਾ, ਬਜਰੀ ਕੰਕਰੀਟ ਪਿੱਛੋਂ ਤੋਂ ਹੀ ਆਇਆ ਹੈ | ਇਨ੍ਹਾਂ ਛੋਲਿਆਂ ਨੂੰ ਹੱਥਾਂ ਨਾਲ ਰੋਲ ਕੇ, ਸਾਫ਼ ਕਰਕੇ ਕਾਰਡ ਧਾਰਕਾਂ ਨੂੰ ਵੰਡਿਆ ਜਾ ਰਿਹਾ ਸੀ | ਜਦੋਂ ਇਸ ਬਾਰੇ ਹੋਰ ਪਿੰਡਾਂ ਵਿਚ ਵੀ ਪਤਾ ਕੀਤਾ ਤਾਂ ਹੋਰ ਕਈ ਪਿੰਡਾਂ ਵੀ ਇਸੇ ਤਰ੍ਹਾਂ ਹੀ ਥੈਲਿਆਂ 'ਚ ਲਿਫ਼ਾਫ਼ੇ ਆਉਣ ਬਾਰੇ ਪਤਾ ਲੱਗਾ ਹੈ | ਕਈ ਡੀਪੂਆਂ ਵਾਲਿਆਂ ਨੇ ਇਸ ਸਪਲਾਈ ਨੂੰ ਵਾਪਸ ਵੀ ਮੋੜਿਆ ਹੈ | ਇਨ੍ਹਾਂ ਥੈਲਿਆਂ ਦੀ ਸਪਲਾਈ ਨੈਫਡ ਨਵੀਂ ਦਿੱਲੀ ਤੋਂ ਅਤੇ ਭਰਤੀ ਤਿਰਿਪਤੀ ਇੰਡਸਟਰੀਜ਼, ਵਕੀਆ ਜੈਪੁਰ (ਰਾਜਸਥਾਨ) ਤੋਂ ਕੀਤੀ ਗਈ ਹੈ | ਇਸ ਸਮੇਂ ਕਾਮਰੇਡ ਸੋਮਨਾਥ ਅਤੇ ਹੋਰ ਰਾਸ਼ਨ ਲੈਣ ਵਾਲੇ ਲੋਕਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹਾ ਘਟੀਆ ਰਾਸ਼ਨ ਭੇਜ ਕੇ ਗ਼ਰੀਬਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਅਜਿਹਾ ਘਟੀਆਂ ਰਾਸ਼ਨ ਭੇਜਣ ਲਈ ਕੁਤਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਇਸ ਬਾਰੇ ਖ਼ੁਰਾਕ ਸਪਲਾਈ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਨਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਸਬੰਧ ਪੰਜਾਬ ਸਰਕਾਰ ਵਲੋਂ ਭੇਜੀ ਜਾਂਦੀ ਕਣਕ ਆਦਿ ਰਾਸ਼ਨ ਨਾਲ ਹੁੰਦਾ ਹੈ | ਪਰ ਫੇਰ ਵੀ ਛੋਲਿਆਂ ਦੀ ਦਾਲ ਦਾ ਅਜਿਹਾ ਕੋਈ ਮਾਮਲਾ ਸਾਡੇ ਧਿਆਨ ਹਿਤ ਨਹੀਂ ਆਇਆ |

ਖੰਨਾ ਰੇਲਵੇ ਸਟੇਸ਼ਨ ਤੋਂ ਲੰਘੀਆਂ ਮਾਲ ਗੱਡੀਆਂ, ਅੱਜ ਕਿਸਾਨ, ਸਰਯੂ-ਯਮੁਨਾ ਅਤੇ ਸੱਚਖੰਡ ਪੁੱਜਣਗੀਆਂ ਖੰਨਾ

ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਵਿਚ ਰੇਲ ਸੇਵਾ ਬਹਾਲ ਹੋ ਗਈ ਹੈ¢ ਜਿਸ ਨਾਲ ਅੱਜ ਹੀ ਖੰਨਾ ਰੇਲਵੇ ਸਟੇਸ਼ਨ ਤੋਂ ਮਾਲ ਗੱਡੀਆਂ ਲੰਘਣੀਆਂ ਸ਼ੁਰੂ ਹੋ ਗਈਆਂ ਪਰ ਆਮ ਤੌਰ ਤੇ ਮਾਲ ਗੱਡੀਆਂ ਲੰਘਣ ਤੋਂ ਬਾਅਦ ਰੇਲਵੇ ਸਟੇਸ਼ਨ ਸੁੰਨਸਾਨ ਹੀ ਦਿਖਾਈ ਦਿੱਤਾ ...

ਪੂਰੀ ਖ਼ਬਰ »

ਕਾਰ ਦੀ ਫੇਟ ਵੱਜਣ ਕਾਰਨ ਵਿਅਕਤੀ ਦੀ ਮੌਤ

ਖੰਨਾ, 23 ਨਵੰਬਰ (ਮਨਜੀਤ ਸਿੰਘ ਧੀਮਾਨ)-ਕਾਰ ਦੀ ਫੇਟ ਵੱਜਣ ਕਾਰਨ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਵਿਅਕਤੀ ਦੀ ਪਹਿਚਾਣ ਵਿਜੈ ਕੁਮਾਰ ਵਾਸੀ ਖੰਨਾ ਵਜੋਂ ਹੋਈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਗਲਾਲ ਪੁੱਤਰ ਲਛਮਣ ਵਾਸੀ ਮੋਤੀ ਨਗਰ ...

ਪੂਰੀ ਖ਼ਬਰ »

ਪਾਠਕ ਨੇ ਖੰਨਾ ਦੇ ਮੁੱਖ ਸੀਵਰੇਜ ਦੀ ਮਸ਼ੀਨਾਂ ਨਾਲ ਸਫ਼ਾਈ ਦਾ ਜਾਇਜ਼ਾ ਲਿਆ

ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਜੀ. ਟੀ. ਰੋਡ ਖੰਨਾ ਦੇ ਸੀਵਰੇਜ ਦੀ ਸਫ਼ਾਈ ਦਾ ਕੰਮ ਪਹਿਲੀ ਵਾਰ ਸਕਿੰਗ ਮਸ਼ੀਨ ਨਾਲ ਕੀਤੇ ਜਾਣ ਦਾ ਜਾਇਜ਼ਾ ਲੈਣ ਲਈ ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ ਮੌਕੇ 'ਤੇ ਪਹੁੰਚੇ¢ ਇਸ ਮੌਕੇ ਪਾਠਕ ਨੇ ਕਿਹਾ ਕਿ ਐਮ. ਐਲ. ਏ. ...

ਪੂਰੀ ਖ਼ਬਰ »

ਬੈਨੀਪਾਲ ਤੇ ਭੱਟੀ ਦੀ ਅਗਵਾਈ 'ਚ ਕਿਸਾਨਾਂ ਦੇ ਵਫ਼ਦ ਨੇ ਐਸ. ਐਸ. ਪੀ. ਗਰੇਵਾਲ ਨੂੰ ਕੀਤਾ ਸਨਮਾਨਿਤ-ਕਿਸਾਨ ਹੜਤਾਲ 6ਵੇਂ ਦਿਨ ਵਿਚ ਦਾਖ਼ਲ

ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਤੇ ਯੂਥ ਕਿਸਾਨ ਵਿੰਗ ਪ੍ਰਧਾਨ ਗੁਰਦੀਪ ਸਿੰਘ ਭੱਟੀ ਨੇ ਦੱਸਿਆ ਕਿ ਕਿਸਾਨ ਮੰਗਾ ਮਨਵਾਉਣ ਲਈ ਰੱਖੀ ਭੁੱਖ ਹੜਤਾਲ ਵੀ ਅੱਜ ਛੇਵੇਂ ਦਿਨ ਵਿਚ ਦਾਖਲ ਹੋ ...

ਪੂਰੀ ਖ਼ਬਰ »

ਖੰਨਾ ਵਿਚ ਟਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਐਸ. ਐਸ. ਪੀ. ਗਰੇਵਾਲ ਖ਼ੁਦ ਉਤਰੇ ਮੈਦਾਨ 'ਚ

ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਵਿਚ ਨੈਸ਼ਨਲ ਹਾਈਵੇਅ ਜੀ. ਟੀ. ਰੋਡ ਉੱਪਰ ਪੁਲ ਧਸ ਜਾਣ ਕਾਰਨ ਮੁਰੰਮਤ ਦੇ ਚੱਲ ਰਹੇ ਕੰਮ ਕਾਰਨ ਸ਼ਹਿਰ ਵਿਚ ਟਰੈਫ਼ਿਕ ਦੀ ਸਮੱਸਿਆ ਇਕ ਵੱਡੀ ਸਮੱਸਿਆ ਬਣ ਗਈ ਹੈ | ਜਿਸ ਕਾਰਨ ਅੱਜ ਖੰਨਾ ਦੇ ਐਸ. ਐਸ. ਪੀ. ਜੀ. ਐਸ. ...

ਪੂਰੀ ਖ਼ਬਰ »

ਖੰਨਾ ਪੁਲਿਸ ਨੇ 46 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਕੀਤਾ ਦਰਜ

ਖੰਨਾ, 23 ਨਵੰਬਰ (ਮਨਜੀਤ ਸਿੰਘ ਧੀਮਾਨ)-ਸੀ. ਆਈ. ਸਟਾਫ਼ ਖੰਨਾ ਪੁਲਸ ਵਲੋਂ ਨਾਜਾਇਜ਼ ਸ਼ਰਾਬ ਸਮੇਤ 5 ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ | ਏ. ਐਸ. ਆਈ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਅਮਲੋਹ ਚੌਾਕ ਖੰਨਾ ਵਿਖੇ ਮੌਜੂਦ ਸੀ ਤਾਂ ਮੁਖ਼ਬਰ ...

ਪੂਰੀ ਖ਼ਬਰ »

360 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਤਸਕਰ ਕਾਬੂ

ਮਲੌਦ, 23 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਥਾਣਾ ਮੁਖੀ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਮਲੌਦ ਪੁਲਿਸ ਵਲੋਂ ਇਕ ਵਿਅਕਤੀ ਨੂੰ 360 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ¢ ...

ਪੂਰੀ ਖ਼ਬਰ »

24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 2 ਸਕੂਟਰੀ ਸਵਾਰ ਕਾਬੂ

ਖੰਨਾ, 23 ਨਵੰਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 2 ਖੰਨਾ ਪੁਲਿਸ ਨੇ 24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਸਕੂਟਰੀ ਸਵਾਰ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਥਾਣਾ ਸਿਟੀ 2 ਖੰਨਾ ਦੇ ਐਸ. ਐਚ. ਓ. ਲਾਭ ਸਿੰਘ ਦੀ ਅਗਵਾਈ ਵਿਚ ਏ. ਐਸ. ਆਈ ਸੋਹਣ ਸਿੰਘ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਥਾਣਾ ਡੇਹਲੋਂ ਦੇ ਪਿੰਡ ਪੱਦੀ ਵਿਖੇ 2 ਮਹੀਨੇ ਪਹਿਲਾਂ ਮਿਲਣ ਆਈ ਔਰਤ ਦਾ ਬੇਰਹਿਮੀ ਨਾਲ ਕਤਲ

ਡੇਹਲੋਂ, 23 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਪੱਦੀ ਵਿਖੇ 2 ਮਹੀਨੇ ਪਹਿਲਾਂ ਆਪਣੇ ਪਤੀ ਨਾਲ ਕਰੀਬੀ ਰਿਸ਼ਤੇਦਾਰਾਂ ਨੰੂ ਮਿਲਣ ਆਈ ਇਕ ਔਰਤ ਦਾ ਉਸ ਦੇ ਪਤੀ, ਜੇਠ ਅਤੇ ਪਤੀ ਤੇ ਭਤੀਜੇ ਵਲੋਂ ...

ਪੂਰੀ ਖ਼ਬਰ »

ਖੰਨਾ ਵਿਚ ਆਊਟਡੋਰ ਮਸ਼ਹੂਰੀ ਠੇਕੇ ਦਾ ਰੇਟ 10 ਸਾਲਾਂ ਤੋਂ ਘਟਾ ਕੇ ਪਾਇਆ ਜਾ ਰਿਹਾ ਹੈ ਘਾਟਾ

ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਆਊਟਡੋਰ ਮਸ਼ਹੂਰੀ ਠੇਕੇ ਦਾ ਰੇਟ ਪਿਛਲੇ 10 ਸਾਲ ਤੋਂ ਲਗਾਤਾਰ ਘਟਾ ਕੇ ਸਰਕਾਰ ਨੂੰ ਵੱਡਾ ਵਿੱਤੀ ਘਾਟਾ ਪਾਇਆ ਜਾ ਰਿਹਾ ਹੈ¢ ਪੰਜ ਸਾਲ ਤੋਂ ਨਗਰ ਕੌਾਸਲ ਆਪਣੇ ਪਾਸ ਹੀ ਠੇਕਾ ਰੱਖ ਕੇ ਹਰ ਸਾਲ ਠੇਕੇ ਦਾ ਰੇਟ ਹੇਠਾਂ ਸੁੱਟ ਰਹੀ ਹੈ¢ ...

ਪੂਰੀ ਖ਼ਬਰ »

ਜੀ. ਟੀ. ਰੋਡ 'ਤੋਂ ਅੱਜ ਫਿਰ ਹਟਵਾਏ ਨਾਜਾਇਜ਼ ਕਬਜ਼ੇ

ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਸ਼ਹਿਰ ਵਿਚ ਹਾਈਵੇ 'ਤੋਂ ਫਿਰ ਨਾਜਾਇਜ਼ ਕਬਜ਼ੇ ਹਟਾਏ ਗਏ¢ ਕੁੱਝ ਦਿਨ ਪਹਿਲਾਂ ਵੀ ਪੁਲਿਸ ਅਤੇ ਨਗਰ ਕੌਾਸਲ ਦੀ ਟੀਮ ਵਲੋਂ ਜੀ. ਟੀ. ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ ਸਨ ਪਰ ਲੋਕਾਂ ਵਲੋਂ ਅਗਲੇ ਦਿਨ ਫਿਰ ਕਬਜ਼ੇ ਕਰ ਲਏ ...

ਪੂਰੀ ਖ਼ਬਰ »

ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼ੇ੍ਰਣੀਆਂ ਕਰਮਚਾਰੀ ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ

ਖੰਨਾ, 23 ਨਵੰਬਰ (ਪੱਤਰ ਪ੍ਰੇਰਕਾਂ ਰਾਹੀਂ)-ਅੱਜ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼ੇ੍ਰਣੀਆਂ ਕਰਮਚਾਰੀ ਵੈੱਲਫੇਅਰ ਫੈਡਰੇਸ਼ਨ ਸਬ ਯੂਨਿਟ ਭੜੀ ਦੀ ਵਿਸ਼ੇਸ਼ ਮੀਟਿੰਗ ਹੋਈ | ਜਿਸ ਵਿਚ ਮੁਲਾਜ਼ਮਾਂ ਦੇ ਭਖਦੇ ਹੋਏ ਮਸਲਿਆਂ ਉੱਪਰ ਚਰਚਾ ਕੀਤੀ ਗਈ | ਹੈਡ ਆਫ਼ਿਸ ...

ਪੂਰੀ ਖ਼ਬਰ »

ਲੋਕ ਗਾਇਕ ਕਲਾ ਮੰਚ ਇਕਾਈ ਦੇ ਸਰਪੰਚ ਨਿੰਮਾ ਚੇਅਰਮੈਨ ਨਿਯੁਕਤ

ਡੇਹਲੋਂ, 23 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ) - ਲੋਕ ਗਾਇਕ ਕਲਾ ਮੰਚ ਐਚ. ਰਜਿ. ਇੰਟਰਨੈਸ਼ਨਲ ਡੇਹਲੋਂ ਇਕਾਈ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਕੌਮੀ ਪ੍ਰਧਾਨ ਹਾਕਮ ਬਖਤੜੀਵਾਲਾ ਅਤੇ ਡੇਹਲੋਂ ਇਕਾਈ ਪ੍ਰਧਾਨ ਦਾਰਾ ਘਵੱਦੀ ਸਮੇਤ ਡੇਹਲੋਂ ਇਕਾਈ ਦੀ ਸਾਰੀ ਟੀਮ ਨੇ ...

ਪੂਰੀ ਖ਼ਬਰ »

ਖੰਨਾ ਦੇ ਡਾ: ਜਸਵੰਤ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਨਾਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੀ ਬਣੇ ਡਰੱਗ ਇੰਸਪੈਕਟਰ

ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਡਾ: ਜਸਵੰਤ ਸਿੰਘ ਜ਼ਿਲ੍ਹਾ ਆਯੁਰਵੈਦਿਕ/ਯੂਨਾਨੀ ਅਫ਼ਸਰ ਲੁਧਿਆਣਾ ਨੇ ਪੰਜਾਬ ਸਰਕਾਰ ਅਤੇ ਡਾਇਰੈਕਟਰ ਆਯੁਰਵੈਦ ਪੰਜਾਬ ਡਾ ਪੂਨਮ ਵਸ਼ਿਸ਼ਟ ਦੇ ਹੁਕਮਾਂ ਤੇ ਜ਼ਿਲ੍ਹਾ ਆਯੁਰਵੈਦਿਕ/ਯੂਨਾਨੀ ਅਫ਼ਸਰ ਕਮ ਜ਼ਿਲ੍ਹਾ ...

ਪੂਰੀ ਖ਼ਬਰ »

ਗੰਨਾ ਕਾਸ਼ਤਕਾਰਾਂ ਨੇ ਭਾਅ ਵਧਾਉਣ ਦੀ ਕੀਤੀ ਮੰਗ

ਮਲੌਦ, 23 ਨਵੰਬਰ (ਦਿਲਬਾਗ ਸਿੰਘ ਚਾਪੜਾ) - ਗੰਨਾ ਕਾਸ਼ਤਕਾਰਾਂ ਨੇ ਇੱਕ ਮੀਟਿੰਗ ਦੌਰਾਨ ਸਰਕਾਰ ਕੋਲੋਂ ਗੰਨੇ ਦੀ ਫ਼ਸਲ ਦੇ ਭਾਅ ਵਿਚ ਵਾਧਾ ਕਰਨ ਦੀ ਮੰਗ ਕਰਦਿਆਂ ਕਿਸਾਨ ਜਗਜੀਤ ਸਿੰਘ ਦੌਲਤਪੁਰ ਨੇ ਕਿਹਾ ਕਿ ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਕਣਕ ਝੋਨੇ ਦੇ ...

ਪੂਰੀ ਖ਼ਬਰ »

ਨਵੀਆਂ ਵੋਟਾਂ ਬਣਾਉਣ ਦਾ ਕੰਮ ਸ਼ੁਰੂ

ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਖੰਨੇ ਵਿਚ ਵੱਖ ਵੱਖ ਥਾਵਾਂ 'ਤੇ ਨਵੀਆਂ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ¢ ਬੀ. ਐਲ. ਓ. ਜਸਵਿੰਦਰ ਸਿੰਘ ਨੇ ਦੱਸਿਆ ਰੌਬਿਨ ਮਾਡਲ ਸਕੂਲ ਲਲਹੇੜੀ ਰੋਡ 'ਤੇ 100 ਨੰਬਰ ਤੋਂ 103 ਬੂਥ ...

ਪੂਰੀ ਖ਼ਬਰ »

ਸਾਹਿਤ ਸਭਾ ਖੰਨਾ ਦੀ ਮੀਟਿੰਗ ਹੋਈ

ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਸਾਹਿਤ ਸਭਾ ਖੰਨਾ ਦੇ ਪ੍ਰਧਾਨ ਜਰਨੈਲ ਰਾਮਪੁਰੀ ਨੇ ਸਾਹਿਤ ਸਭਾ ਖੰਨਾ ਦੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਸੱਦੀ ਜਿਸ ਵਿਚ ਕਿਸਾਨ ਸੰਘਰਸ਼ ਦੀ ਅਗਾਊਾ ਵਿਊਾਤਬੰਦੀ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ | ਮੀਟਿੰਗ ਵਿਚ ਫ਼ੈਸਲਾ ...

ਪੂਰੀ ਖ਼ਬਰ »

ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਚਲੋ ਦਿੱਲੀ ਦੇ ਸਬੰਧ 'ਚ ਭਾਕਿਯੂ ਦੀ ਮੀਟਿੰਗ

ਕੁਹਾੜਾ, 23 ਨਵੰਬਰ (ਸੰਦੀਪ ਸਿੰਘ ਕੁਹਾੜਾ) - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਬਲਾਕ ਲੁਧਿ: 1 ਅਤੇ ਲੁਧਿ : 2 ਦੀ ਮੀਟਿੰਗ ਪ੍ਰਧਾਨ ਸਤਪਾਲ ਕਟਾਣੀ ਤੇ ਗਿਆਨ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਈਸ਼ਰ ਸਰ ਸਾਹਿਬ ਕੁਹਾੜਾ ਵਿਖੇ ਹੋਈ¢ ਮੀਟਿੰਗ ਵਿਚ 26 ...

ਪੂਰੀ ਖ਼ਬਰ »

ਕਿਸਾਨਾਂ ਦੇ ਖੇਤਾਂ ਵਿਚ ਪਰਾਲੀ ਦੀ ਸੰਭਾਲ ਲਈ ਲਗਵਾਈ ਪ੍ਰਦਰਸ਼ਨੀ

ਸਮਰਾਲਾ, 23 ਨਵੰਬਰ (ਗੋਪਾਲ ਸੋਫਤ) - ਕਿ੍ਸ਼ੀ ਵਿਗਿਆਨ ਕੇਂਦਰ, ਸਮਰਾਲਾ ਵਲੋਂ ਡਾ. ਨਰਿੰਦਰਦੀਪ ਸਿੰਘ, ਉਪ ਨਿਰਦੇਸ਼ਕ (ਸਿਖਲਾਈ) ਦੀ ਅਗਵਾਈ ਹੇਠ ਫ਼ਸਲਾਂ ਦੀ ਰਹਿੰਦ-ਖੰੂਹਦ ਨੂੰ ਖੇਤ ਵਿਚ ਹੀ ਜਜ਼ਬ ਕਰਨ ਸਬੰਧੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਬਰਮਾ ...

ਪੂਰੀ ਖ਼ਬਰ »

ਰਿਸੋਰਸ ਰੂਮ ਸਕੂਲ ਦੀਆਂ ਬੱਚੀਆਂ ਨੇ ਬਲਾਕ 'ਚੋਂ ਪੁਜ਼ੀਸ਼ਨਾਂ ਹਾਸਲ ਕੀਤੀਆਂ

ਮਲੌਦ, 23 ਨਵੰਬਰ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ) - ਪਿੰਡ ਮਾਂਗੇਵਾਲ ਵਿਚ ਚੱਲ ਰਹੇ ਗੂੰਗੇ-ਬੋਲੇ ਸਕੂਲ ਦੇ ਬੱਚਿਆਂ ਦੇ ਹੋਏ ਬਲਾਕ ਪੱਧਰੀ ਮੁਕਾਬਲਿਆਂ 'ਚੋਂ ਮਨਦੀਪ ਕੌਰ ਸਿਹੌੜਾ ਸੁੰਦਰ ਲਿਖਾਈ ਮੁਕਾਬਲੇ ਵਿਚੋਂ ਪਹਿਲੇ ਅਤੇ ਖੁਸਪ੍ਰੀਤ ਕੌਰ ...

ਪੂਰੀ ਖ਼ਬਰ »

ਉਹ ਲੋਕ ਮੇਰੇ ਪੇ੍ਰਰਨਾ ਸੋ੍ਰਤ ਰਹੇ ਜਿਨ੍ਹਾਂ ਦੀ ਸੋਚ ਨੂੰ ਜ਼ਮਾਨੇ ਨੇ ਸਲਾਮ ਕੀਤਾ-ਹਰਿੰਦਰਪਾਲ ਦੁਧਾਲ

ਮਲੌਦ, 23 ਨਵੰਬਰ (ਸਹਾਰਨ ਮਾਜਰਾ) - ਸੂਬੇ ਦੀਆਂ ਿਲੰਕ ਸੜਕਾਂ ਦੇ ਰੱਖ ਰਖਾਓ ਲਈ ਨਿਯੁਕਤ ਕੀਤੇ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਦੀ ਲਗਾਤਾਰ ਸੇਵਾਮੁਕਤੀ ਹੋ ਜਾਣ ਕਾਰਨ ਹੁਣ ਸੜਕਾਂ ਦੀਆਂ ਪੰਨੀਆਂ ਦਾ ਬੁਰਾ ਹਾਲ ਹੋਇਆ ਪਿਆ ਹੈ ਅਤੇ ਵਿਭਾਗ ਕੋਈ ਵੀ ਧਿਆਨ ਨਹੀਂ ...

ਪੂਰੀ ਖ਼ਬਰ »

ਸਾਹਿਤ ਸਭਾ ਦੀ ਮੀਟਿੰਗ 'ਚ 'ਜ਼ਿੰਦਗੀ ਦਾ ਦਰਪਣ' ਪੁਸਤਕ ਲੋਕ ਅਰਪਣ

ਮਾਛੀਵਾੜਾ ਸਾਹਿਬ, 23 ਨਵੰਬਰ (ਸੁਖਵੰਤ ਸਿੰਘ ਗਿੱਲ) - ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਵਲੋਂ ਕੀਤੀ ਗਈ ਇਕੱਤਰਤਾ 'ਚ ਜਿੱਥੇ ਸੇਵਾ ਸਿੰਘ ਨੌਰਥ ਦਾ ਰੂ-ਬਰੂ ਸਮਾਗਮ ਕਰਵਾਇਆ ਉੱਥੇ ਗੁਰਦਿਆਲ ਸਿੰਘ ਦਲਾਲ ਦੀ ਪੁਸਤਕ 'ਜ਼ਿੰਦਗੀ ਦਾ ਦਰਪਣ' ਲੋਕ ਅਰਪਣ ਕੀਤੀ ਗਈ | ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਰਾੜਾ ਸਾਹਿਬ, 23 ਨਵੰਬਰ (ਸਰਬਜੀਤ ਸਿੰਘ ਬੋਪਾਰਾਏ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਘੁਡਾਣੀ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆ ਆਗੂਆਂ ਨੇ ...

ਪੂਰੀ ਖ਼ਬਰ »

ਦੁਕਾਨਦਾਰਾਂ ਤੇ ਸਮਾਜਸੇਵੀਆਂ ਵਲੋਂ ਲੋੜਵੰਦ ਅਪਾਹਜ ਵਿਅਕਤੀ ਨੂੰ ਟਰਾਈਸਾਈਕਲ ਤੇ ਲੋੜੀਂਦਾ ਸਮਾਨ ਦਿੱਤਾ

ਸਮਰਾਲਾ, 23 ਨਵੰਬਰ (ਕੁਲਵਿੰਦਰ ਸਿੰਘ) - ਜਿੱਥੇ ਸਮਾਜ ਵਿਚ ਲੋਕ ਭਲਾਈ ਲਈ ਸਮਾਜਸੇਵੀ ਵੱਖ-ਵੱਖ ਢੰਗ ਨਾਲ ਸੇਵਾ ਕਰਦੇ ਰਹਿੰਦੇ ਹਨ ਉੱਥੇ ਅੱਜ ਅਜਿਹੀ ਇੱਕ ਅਨੋਖੀ ਮਿਸਾਲ ਦੁਕਾਨਦਾਰਾਂ ਤੇ ਸਮਾਜ ਸੇਵੀਆਂ ਵੱਲੋਂ ਲੋੜਵੰਦ ਅਪਾਹਜ ਵਿਅਕਤੀ ਨੂੰ ਲੋੜੀਂਦੀਆਂ ਵਸਤੂਆਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX