ਤਾਜਾ ਖ਼ਬਰਾਂ


ਭਾਰਤ ਲਿਆਂਦਾ ਜਾਵੇਗਾ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ, ਲੰਡਨ ਦੀ ਅਦਾਲਤ ਨੇ ਹਵਾਲਗੀ ਦੀ ਦਿੱਤੀ ਮਨਜ਼ੂਰੀ
. . .  5 minutes ago
ਲੰਡਨ, 25 ਫਰਵਰੀ- ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ 2 ਅਰਬ ਡਾਲਰ 'ਚ ਧੋਖਾਧੜੀ ਮਾਮਲੇ 'ਚ ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪਟੀਸ਼ਨ ਨੇ ਅੱਜ ਲੰਡਨ ਦੀ ਅਦਾਲਤ ਨੇ ਠੁਕਰਾ...
ਅਹਿਮਦਾਬਾਦ ਟੈਸਟ ਮੈਚ : ਭਾਰਤ ਦੀ ਟੀਮ ਪਹਿਲੀ ਪਾਰੀ ਦੌਰਾਨ 145 ਦੌੜਾਂ 'ਤੇ ਆਲ ਆਊਟ
. . .  15 minutes ago
ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਨੇ ਸਰਦੂਲ ਸਿਕੰਦਰ ਦੇ ਅਕਾਲ ਚਲਾਣੇ ਕਾਰਨ ਅਫ਼ਸੋਸ ਵਜੋਂ ਦੁਕਾਨਾਂ ਕੀਤੀਆਂ ਬੰਦ
. . .  17 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅਕਾਲ ਚਲਾਣੇ ਵਜੋਂ ਪਿੰਡ ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਅੱਜ ਬੰਦ ਰੱਖੀਆਂ ਹਨ। ਦੱਸਣਯੋਗ ਹੈ ਕਿ ਹੁਣ ਤੋਂ...
ਪਿੰਡ ਭੜੀ ਵਿਖੇ ਪਹੁੰਚੀ ਸਰਦੂਲ ਸਿਕੰਦਰ ਸਿੰਘ ਦੀ ਅੰਤਿਮ ਯਾਤਰਾ
. . .  20 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਪਿੰਡ ਭੜੀ ਵਿਖੇ ਪਹੁੰਚ ਚੁੱਕੀ ਹੈ। ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰ...
ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਨਰਿੰਦਰ ਮੋਦੀ ਕੋਇੰਬਟੂਰ ਪਹੁੰਚੇ
. . .  43 minutes ago
ਕੋਇੰਬਟੂਰ, 25 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਤਾਮਿਲਨਾਡੂ ਦੇ ਕੋਇੰਬਟੂਰ ਪਹੁੰਚ ਗਏ...
ਸਰਦੂਲ ਸਿਕੰਦਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਏ ਗੁਰਦਾਸ ਮਾਨ ਅਤੇ ਭਗਵੰਤ ਮਾਨ
. . .  about 1 hour ago
ਖੰਨਾ, 25 ਫਰਵਰੀ- ਸਰਦੂਲ ਸਿਕੰਦਰ ਦੀਆਂ ਸਪੁਰਦ-ਏ-ਖਾਕ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਗੁਰਦਾਸ ਮਾਨ ਪਿੰਡ ਖੇੜੀ ਨੌਧ ਸਿੰਘ ਪਹੁੰਚੇ ਹਨ। ਉਨ੍ਹਾਂ ਪਰਿਵਾਰ ਨਾਲ ਦੁੱਖ ਵੀ ਵੰਡਾਇਆ...
ਬਾਲ ਅਧਿਕਾਰ ਕਮਿਸ਼ਨ ਨੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪੇਪਰ ਆਨਲਾਈਨ ਲੈਣ ਦੀ ਪੰਜਾਬ ਸਰਕਾਰ ਨੂੰ ਕੀਤੀ ਸਿਫ਼ਾਰਿਸ਼
. . .  about 1 hour ago
ਚੰਡੀਗੜ੍ਹ, 25 ਫਰਵਰੀ- ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ 'ਚ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਜਮਾਤ ਤੱਕ...
ਸੋਸ਼ਲ ਮੀਡੀਆ ਅਤੇ ਓ. ਟੀ. ਟੀ. ਪਲੇਟਫ਼ਾਰਮ ਲਈ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
. . .  about 1 hour ago
ਨਵੀਂ ਦਿੱਲੀ, 25 ਫਰਵਰੀ- ਭਾਰਤ ਸਰਕਾਰ ਨੇ ਅੱਜ ਸੋਸ਼ਲ ਮੀਡੀਆ ਓ. ਟੀ. ਟੀ. ਪਲੇਟਫ਼ਾਰਮਾਂ ਅਤੇ ਨਿਊਜ਼ ਪੋਰਟਲਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਪ੍ਰਕਾਸ਼ ਜਾਵੜੇਕਰ...
ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ 'ਆਪ' ਵਲੋਂ ਕੋਟਕਪੂਰਾ 'ਚ ਰੋਸ ਪ੍ਰਦਰਸ਼ਨ
. . .  about 1 hour ago
ਕੋਟਕਪੂਰਾ, 25 ਫਰਵਰੀ (ਮੋਹਰ ਗਿੱਲ)- ਦਿਨ-ਬ-ਦਿਨ ਵਧ ਰਹੀਆਂ ਤੇਲ, ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ 'ਚ ਕੋਟਕਪੂਰਾ 'ਚ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ...
ਡਿਜੀਟਲ ਮੀਡੀਆ 'ਚ ਕੋਈ ਬੰਧਨ ਨਹੀਂ ਹੈ- ਪ੍ਰਕਾਸ਼ ਜਾਵੜੇਕਰ
. . .  about 2 hours ago
ਉਮਰ ਦੇ ਹਿਸਾਬ ਨਾਲ ਕੰਟੈਂਟ ਦਾ ਵਰਗੀਕਰਨ ਹੋਵੇਗਾ- ਪ੍ਰਕਾਸ਼ ਜਾਵੜੇਕਰ
. . .  about 2 hours ago
ਪੈਰੇਂਟਲ ਲਾਕ ਦੀ ਸਹੂਲਤ ਦੇਣੀ ਪਏਗੀ- ਪ੍ਰਕਾਸ਼ ਜਾਵੜੇਕਰ
. . .  about 2 hours ago
3 ਮਹੀਨਿਆਂ 'ਚ ਕਾਨੂੰਨ ਲਾਗੂ ਕਰਾਂਗੇ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸਭ ਤੋਂ ਪਹਿਲਾਂ ਪੋਸਟ ਪਾਉਣ ਦੀ ਜਾਣਕਾਰੀ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਇਤਰਾਜ਼ਯੋਗ ਪੋਸਟ 24 ਘੰਟਿਆਂ 'ਚ ਹਟਾਉਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਹਰ ਮਹੀਨੇ ਸ਼ਿਕਾਇਤ ਅਤੇ ਕਾਰਵਾਈ ਦੀ ਰਿਪੋਰਟ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਯੂ., ਯੂ. ਏ. 7 ਅਤੇ ਯੂ. ਏ. 13 ਵਰਗੀਆਂ ਸ਼੍ਰੇਣੀਆਂ ਬਣਨਗੀਆਂ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਤਿੰਨ ਪੱਧਰ 'ਤੇ ਨਿਗਰਾਨੀ ਮੈਕੇਨਿਜ਼ਮ ਬਣੇਗਾ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ ਲਈ ਗਾਈਡਲਾਈਨਜ਼ ਤੈਅ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ ਦੀ ਵਰਤੋਂ ਅੱਤਵਾਦੀ ਵੀ ਕਰ ਰਹੇ ਹਨ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਅਸੀਂ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਦੇ ਵਿਰੁੱਧ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਨਫ਼ਰਤ ਫੈਲਾਉਣ ਲਈ ਹੋ ਰਹੀ ਹੈ ਸੋਸ਼ਲ ਮੀਡੀਆ ਵਰਤੋਂ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਭਾਰਤ 'ਚ ਵਪਾਰ ਲਈ ਸੋਸ਼ਲ ਮੀਡੀਆ ਦਾ ਸਵਾਗਤ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ. ਓ. ਟੀ. ਟੀ., ਨਿਊਜ਼ ਪੋਰਟਲਾਂ ਲਈ ਸਰਕਾਰ ਵਲੋਂ ਨਵੇਂ ਨਿਯਮ ਜਾਰੀ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਸਮੱਸਿਆ ਸੁਲਝਾਉਂਦੇ ਵਕਤ ਪੱਤੀਆਂ ਨੋਚਣ ਦੀ ਬਜਾਏ ਜੜ੍ਹਾਂ ਨੂੰ ਪੁੱਟੋ। -ਐਂਥਨੀ ਜੇ.ਡੀ. ਅਜੈਲੋ

ਦਿੱਲੀ / ਹਰਿਆਣਾ

ਸਰਿਤਾ ਵਿਹਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਇਕੱਤਰਤਾ

ਨਵੀਂ ਦਿੱਲੀ, 23 ਨਵੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਾ ਵੱਲੋਂ ਸਰਿਤਾ ਵਿਹਾਰ ਵਿਖੇ ਪੰਥਕ ਇਕੱਤਰਤਾ ਕੀਤੀ ਗਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰਨਾਂ ਆਗੂਆਂ ਨੇ ਪੁੱਜ ਕੇ ਆਪਣੇ ਵਿਚਾਰ ਰੱਖੇ | ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਬੀਤੇ ਸਮੇਂ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਦਸਿਆ ਕਿ ਕੋਰੋਨਾ ਕਾਲ ਵਿਚ ਜਿਸ ਤਰ੍ਹਾਂ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ, ਅਕਾਲੀ ਦਲ ਦੀ ਸਮੁਚੀ ਟੀਮ ਨੇ ਸੇਵਾ ਨਿਭਾਈ ਉਸ ਦੇ ਚਲਦੇ ਸੰਸਾਰ ਭਰ ਵਿਚ ਸਿਖ ਕੌਮ ਦਾ ਮਾਣ ਅਤੇ ਸਤਿਕਾਰ ਕਾਫ਼ੀ ਵਧਿਆ ਹੈ | ਬਾਲਾ ਪ੍ਰੀਤਮ ਦਵਾਖਾਨਾ, ਸਿਵਲ ਸੇਵਾ ਅਕਾਦਮੀ ਸਮੇਤ ਹੋਰਨਾਂ ਦਾ ਜ਼ਿਕਰ ਕਰਦੇ ਹੋਏ ਸ. ਸਿਰਸਾ ਨੇ ਕਿਹਾ ਕਿ ਸਾਡਾ ਮਕਸਦ ਕੇਵਲ ਮਨੁੱਖਤਾ ਦੀ ਸੇਵਾ ਕਰਨਾ ਹੈ | ਸਿਰਸਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਜੱਸਾ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਈ ਦੇ ਰੂਪ ਵਿਚ ਕਾਰਜ ਕਰਦੇ ਆ ਰਹੇ ਹਨ | ਲਾਕਡਾਊਨ ਦੌਰਾਨ ਵੀ ਗੁਰਪ੍ਰੀਤ ਸਿੰਘ ਜੱਸਾ ਵੱਲੋਂ ਆਪਣੇ ਖੇਤਰ ਵਿਖੇ ਬੇਮਿਸਾਲ ਸੇਵਾ ਕੀਤੀ ਗਈ | ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਹੈ ਅਤੇ ਅਕਾਲੀ ਦਲ ਦੀ ਵੱਧਦੀ ਹਰਮਨਪਿਆਰਤਾ ਤੋਂ ਵਿਰੋਧੀ ਦਲ ਪੂਰੀ ਤਰ੍ਹਾਂ ਬੌਖਲਾਏ ਹੋਏ ਹਨ |

ਭਾਈ ਰਣਜੀਤ ਸਿੰਘ ਦੀ ਜੱਥੇਬੰਦੀ 'ਪੰਥਕ ਅਕਾਲੀ ਲਹਿਰ' ਵਲੋਂ ਦਿੱਲੀ ਗੁਰਦੁਆਰਾ ਚੋਣਾਂ ਲੜਨ ਦਾ ਐਲਾਨ

ਨਵੀਂ ਦਿੱਲੀ, 23 ਨਵੰਬਰ (ਜਗਤਾਰ ਸਿੰਘ)- ਸ਼੍ਰੀ ਅਕਾਲ ਤਖਤ ਦੇ ਸਾਬਕ ਜੱਥੇਦਾਰ ਗਿਆਨੀ ਰਣਜੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ 'ਪੰਥਕ ਅਕਾਲੀ ਲਹਿਰ' ਜੱਥੇਬੰਦੀ ਦੀ ਦਿੱਲੀ ਯੂਨਿਟ ਦਾ ਗਠਨ ਕਰਦੇ ਹੋਏ ਨੇੜਲੇ ਭਵਿੱਖ 'ਚ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਚੋਣਾਂ ...

ਪੂਰੀ ਖ਼ਬਰ »

ਪਟਰੋਲ ਪੰਪ ਦੇ ਬਾਥਰੂਮ ਵਿਚੋਂ ਮਿ੍ਤਕ ਮਿਲਿਆ ਪਿੰਡ ਮਸੀਤਾਂ ਦਾ 27 ਸਾਲਾ ਐਮ. ਬੀ. ਏ. ਨੌਜਵਾਨ

ਡੱਬਵਾਲੀ, 23 ਨਵੰਬਰ (ਇਕਬਾਲ ਸਿੰਘ ਸ਼ਾਂਤ)-ਇੱਥੇ ਬਠਿੰਡਾ-ਰੋਡ 'ਤੇ ਐਚ.ਪੀ. ਪਟਰੋਲ ਪੰਪ 'ਤੇ ਬਾਥਰੂਮ ਵਿਚੋਂ 27 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ | ਜਿਸਦੀ ਸ਼ਨਾਖ਼ਤ ਅਮਨ ਪੁੱਤਰ ਕਿ੍ਸ਼ਨ ਲਾਲ ਬਿਸ਼ਨੋਈ ਵਾਸੀ ਮਸੀਤਾਂ ਵਜੋਂ ਹੋਈ | ਅਮਨ ਬਿਸ਼ਨੋਈ ਐਮ.ਬੀ.ਏ ਡਿਗਰੀ ...

ਪੂਰੀ ਖ਼ਬਰ »

ਬਿਜਲੀ ਠੇਕਾ ਕਰਮਚਾਰੀਆਂ ਦਾ ਧਰਨਾ ਪੰਜਵੇਂ ਦਿਨ ਵੀ ਜਾਰੀ

ਸਿਰਸਾ, 23 ਨਵੰਬਰ (ਪਰਦੀਪ ਸਚਦੇਵਾ)-ਬਿਜਲੀ ਨਿਗਮ ਵੱਲੋਂ ਹਟਾਏ ਗਏ ਬਿਜਲੀ ਠੇਕਾ ਕਰਮਚਾਰੀਆਂ ਨੂੰ ਨੌਕਰੀ ਉੱਤੇ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਨਿਗਮ ਦੇ ਐਕਸੀਅਨ ਦਫ਼ਤਰ ਦੇ ਬਾਹਰ ਠੇਕਾ ਬਿਜਲੀ ਕਰਮਚਾਰੀ ਸੰਘ ਦਾ ਧਰਨਾ ਪੰਜਵੇਂ ਦਿਨ ਵੀ ਜਾਰੀ ਰਿਹਾ | ਇਸ ਦੌਰਾਨ ...

ਪੂਰੀ ਖ਼ਬਰ »

ਰਾਸ਼ਟਰ ਪੱਧਰੀ ਹੜਤਾਲ ਨੂੰ ਲੈ ਕੇ ਫਾਇਰ ਅਤੇ ਨਗਰ ਪਾਲਿਕਾ ਕਰਮਚਾਰੀਆਂ ਨੇ ਸੌਾਪਿਆ ਮੰਗ ਪੱਤਰ

ਸਿਰਸਾ, 23 ਨਵੰਬਰ (ਪਰਦੀਪ ਸਚਦੇਵਾ)-ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ 26 ਨਵੰਬਰ ਨੂੰ ਕੀਤੀ ਜਾ ਰਹੀ ਰਾਸ਼ਟਰ ਪੱਧਰੀ ਹੜਤਾਲ ਨੂੰ ਲੈ ਕੇ ਫਾਇਰ ਅਤੇ ਨਗਰ ਪਾਲਿਕਾ ਕਰਮਚਾਰੀਆਂ ਨੇ ਅੱਜ ਨਗਰ ਪਰੀਸ਼ਦ ਦੇ ਸੀਟੀਐਮ, ਪੁਲਿਸ ਮੁਖੀ, ਫਾਇਰ ਅਧਿਕਾਰੀ ਅਤੇ ਈਓ ਨੂੰ ...

ਪੂਰੀ ਖ਼ਬਰ »

ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਦੀ ਜਨਸੰਪਰਕ ਮੁਹਿੰਮ ਜੰਗੀ ਪੱਧਰ 'ਤੇ ਜਾਰੀ

ਸਿਰਸਾ, 23 ਨਵੰਬਰ (ਪਰਦੀਪ ਸਚਦੇਵਾ)-ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਿਸਾਨਾਂ ਦਾ ਪੱਕਾ ਮੋਰਚਾ ਧਰਨਾ ਅਤੇ ਭੁੱਖ ਹੜਤਾਲ ਲਗਾਤਾਰ ਜਾਰੀ ਹੈ | ਅੱਜ ਭੁੱਖ ਹੜਤਾਲ ਉੱਤੇ ਡਾ. ਬਲਜੀਤ ਸਿੰਘ ...

ਪੂਰੀ ਖ਼ਬਰ »

ਕੋਰਟ ਕੰਪਲੈਕਸ ਦੇ ਸਾਹਮਣੇ ਬਣਿਆ ਸਪੀਡ ਬਰੇਕਰ ਹਾਦਸਿਆਂ ਨੂੰ ਦੇ ਰਿਹੈ ਸੱਦਾ

ਏਲਨਾਬਾਦ, 23 ਨਵੰਬਰ (ਜਗਤਾਰ ਸਮਾਲਸਰ)-ਕੋਰਟ ਕੰਪਲੈਕਸ ਦੇ ਸਾਹਮਣੇ ਬਣੇ ਸਪੀਡ ਬਰੇਕਰ 'ਤੇ ਪਿਛਲੀ ਰਾਤ ਨੂੰ ਫਿਰ ਇਕ ਹਾਦਸਾ ਹੋਇਆ ਜਿਸ ਨਾਲ ਇਕ ਕਿਸਾਨ ਦਾ ਆਰਥਿਕ ਨੁਕਸਾਨ ਹੋਇਆ ਅਤੇ ਇਕ ਕਾਰ ਦਾ ਸ਼ੀਸਾ ਟੁੱਟ ਗਿਆ | ਇਸ ਸਪੀਡ ਬਰੇਕਰ 'ਤੇ ਅਕਸਰ ਕੁਝ ਦਿਨਾਂ ਤੋਂ ...

ਪੂਰੀ ਖ਼ਬਰ »

ਰੇਲਵੇ ਪੁਲਿਸ ਨੇ ਚਲਾਇਆ ਜਾਗਰੂਕਤਾ ਅਭਿਆਨ

ਏਲਨਾਬਾਦ, 23 ਨਵੰਬਰ (ਜਗਤਾਰ ਸਮਾਲਸਰ)-ਸਥਾਨਕ ਰੇਲਵੇ ਪੁਲਿਸ ਨੇ ਪ੍ਰਦੇਸ਼ ਵਿਚ ਵੱਧਦੇ ਕੋਰੋਨਾ ਪੀੜ੍ਹਤ ਲੋਕਾਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਰੇਲਵੇ ਦੇ ਅੰਬਾਲਾ ਡਿਵੀਜਨ ਦੇ ਐਸਪੀ ਸੁਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਏਲਨਾਬਾਦ ...

ਪੂਰੀ ਖ਼ਬਰ »

50 ਗਰਾਮ ਹੈਰੋਇਨ ਸਮੇਤ ਪੰਜ ਜਣੇ ਕਾਬੂ

ਸਿਰਸਾ, 23 ਨਵੰਬਰ (ਪਰਦੀਪ ਸਚਦੇਵਾ)-ਸਿਰਸਾ ਦੀ ਐਾਟੀ ਨਾਰਕੋਟਿਕਸ ਸੈਲ ਪੁਲਿਸ ਨੇ ਮਹੱਤਵਪੂਰਨ ਸੂਚਨਾ ਦੇ ਆਧਾਰ ਉੱਤੇ ਟੀ-ਪੁਆਇੰਟ ਬੋਦੀਵਾਲੀ ਰੋਡ ਡਿੰਗ ਮੰਡੀ ਖੇਤਰ ਤੋਂ ਕਾਰ ਸਵਾਰ ਪੰਜ ਲੋਕਾਂ ਨੂੰ ਲੱਖਾਂ ਰੁਪਏ ਦੀ 50 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ...

ਪੂਰੀ ਖ਼ਬਰ »

ਪਤਨੀ ਨੂੰ ਵਰਗਲਾ ਕੇ ਭਜਾਉਣ ਦਾ ਦੋਸ਼, ਸ਼ਿਕਾਇਤ ਦਰਜ ਕਰਵਾਈ

ਏਲਨਾਬਾਦ, 23 ਨਵੰਬਰ (ਜਗਤਾਰ ਸਮਾਲਸਰ)-ਪਿੰਡ ਭੁਰਟਵਾਲਾ ਨਿਵਾਸੀ ਰਮਨ ਪੁੱਤਰ ਮੋਹਰ ਸਿੰਘ ਨੇ ਇਕ ਵਿਅਕਤੀ 'ਤੇ ਉਸ ਦੀ ਪਤਨੀ ਰਜਨੀ ਨੂੰ ਵਰਗਲਾ ਕੇ ਭਜਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਮਨ ਨੇ ...

ਪੂਰੀ ਖ਼ਬਰ »

ਮਕਾਨ 'ਚ ਪਾੜ ਲਾ ਕੇ ਗਹਿਣੇ ਅਤੇ ਨਗਦੀ ਚੋਰੀ

ਸਿਰਸਾ, 23 ਨਵੰਬਰ (ਪਰਦੀਪ ਸਚਦੇਵਾ)-ਸਿਰਸਾ ਦੀ ਰਾਣੀਆਂ ਰੋਡ 'ਤੇ ਸਥਿਤ ਇਕ ਮਕਾਨ ਵਿੱਚੋਂ ਪਾੜ ਲਾ ਕੇ ਚੋਰਾਂ ਨੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ | ਸਿਰਸਾ ਦੀ ਥਾਣਾ ਸ਼ਹਿਰ ਪੁਲਿਸ ਨੇ ਮਕਾਨ ਮਾਲਿਕ ਦੀ ਸ਼ਿਕਾਇਤ ਉੱਤੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਲੱਭਿਆ ਬੱਚਾ ਐੱਸ. ਐੱਚ. ਓ. ਭੁਲੱਥ ਦੀ ਹਾਜ਼ਰੀ 'ਚ ਮਾਪਿਆਂ ਦੇ ਹਵਾਲੇ ਕੀਤਾ

ਭੁਲੱਥ, 23 ਨਵੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਇਕ ਗੁਆਚਾ ਹੋਇਆ ਬੱਚਾ ਤਕਰੀਬਨ ਇਕ ਘੰਟੇ ਵਿਚ ਹੀ ਲੱਭ ਕੇ ਐੱਸ. ਐੱਚ. ਓ. ਭੁਲੱਥ ਦੀ ਹਾਜ਼ਰੀ ਵਿਚ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਿਤ ਕੁਮਾਰ ਪੁੱਤਰ ਕਿਸ਼ਨ ਲਾਲ ...

ਪੂਰੀ ਖ਼ਬਰ »

ਪਿੰਡ ਚੁਲੱਧਾ ਵਿਖੇ ਨਵਜੰਮੀਆਂ ਬੱਚੀਆਂ ਦਾ ਜਨਮ ਦਿਨ ਮਨਾਇਆ

ਸੁਲਤਾਨਪੁਰ ਲੋਧੀ, 23 ਨਵੰਬਰ (ਹੈਪੀ, ਥਿੰਦ)-ਸੀ. ਡੀ. ਪੀ. ਓ. ਰਾਜੀਵ ਢਾਂਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵਜੰਮੀਆਂ ਬੱਚੀਆਂ ਦਾ ਜਨਮ ਦਿਨ ਸਰਕਲ ਪਰਮਜੀਤਪੁਰ ਦੇ ਪਿੰਡ ਚੁਲੱਧਾ ਵਿਖੇ ਸਰਕਲ ਸੁਪਰਵਾਈਜ਼ਰ ਹਰਚੰਦ ਬੀਬਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਨਵਰੋਜ ...

ਪੂਰੀ ਖ਼ਬਰ »

ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੇਵਾ ਸੁਸਾਇਟੀ ਵਲੋਂ ਮੀਟਿੰਗ

ਭੁਲੱਥ, 23 ਨਵੰਬਰ (ਮਨਜੀਤ ਸਿੰਘ ਰਤਨ)-ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੇਵਾ ਸੁਸਾਇਟੀ ਦੀ ਇਕ ਮੀਟਿੰਗ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗਿਆਨੀ ਕੁਲਵਿੰਦਰ ਸਿੰਘ ਭੋਗਪੁਰ ਨੇ ਕਿਹਾ ਕਿ ਸਾਡੀ ...

ਪੂਰੀ ਖ਼ਬਰ »

ਅਣਜਾਣੇ 'ਚ ਸੋਸ਼ਲ ਮੀਡੀਆ 'ਤੇ ਫੇਕ ਨਿਊਜ਼ ਤੇ ਗ਼ਲਤ ਸੂਚਨਾਵਾਂ ਭੇਜਣਾ ਅਪਰਾਧ- ਨਿਧੀ ਸ਼ਰਮਾ

ਕਪੂਰਥਲਾ, 23 ਨਵੰਬਰ (ਅਮਰੀਜਤ ਕੋਮਲ)-ਸੋਸ਼ਲ ਮੀਡੀਆ ਨੈੱਟਵਰਕ 'ਤੇ ਵੱਡੀ ਗਿਣਤੀ ਵਿਚ ਖ਼ਬਰਾਂ ਝੂਠੀਆਂ ਤੇ ਗੁੰਮਰਾਹਕੁੰਨ ਹੁੰਦੀਆਂ ਹਨ | ਇਸ ਦੀ ਬਿਨਾਂ ਪੜਤਾਲ ਕੀਤਿਆਂ ਇਨ੍ਹਾਂ ਨੂੰ ਅੱਗੇ ਭੇਜਣ ਦੀ ਆਦਤ ਨੂੰ ਸਾਨੂੰ ਬਦਲਣ ਦੀ ਲੋੜ ਹੈ | ਅਜਿਹਾ ਕਰਕੇ ਅਸੀਂ ਕਿਸੇ ...

ਪੂਰੀ ਖ਼ਬਰ »

ਵਾਤਾਵਰਨ ਸੁਰੱਖਿਆ ਲਈ ਓਜ਼ੋਨ ਪਰਤ ਦੀ ਰੱਖਿਆ ਜ਼ਰੂਰੀ- ਪ੍ਰੋ. ਜਸਵੰਤ ਸਿੰਘ ਗੰਡਮ

ਫਗਵਾੜਾ, 23 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਵਾਤਾਵਰਨ ਸੁਰੱਖਿਆ ਲਈ ਸਾਹਿਤ ਛਾਪਣ ਵਾਲੇ ਮੈਗਜ਼ੀਨ ਇਨਵਾਇਰਨਮੈਂਟ ਕਲਿਪਿੰਗਜ਼ ਦਾ ਓਜ਼ੋਨ ਪਰਤ 'ਤੇ ਵਿਸ਼ੇਸ਼ ਅੰਕ ਪ੍ਰਸਿੱਧ ਪੱਤਰਕਾਰ ਅਤੇ ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੰਡਮ ਨੇ ...

ਪੂਰੀ ਖ਼ਬਰ »

551ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਵਨ ਨਗਰੀ ਵਿਖੇ ਤਿਆਰੀਆਂ ਜ਼ੋਰਾਂ 'ਤੇ- ਮੈਨੇਜਰ ਜਰਨੈਲ ਸਿੰਘ

ਸੁਲਤਾਨਪੁਰ ਲੋਧੀ, 23 ਨਵੰਬਰ (ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 551ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ ਪੂਰਵਕ ਮਨਾਉਣ ਸੰਬੰਧੀ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਮਾਗਮਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਜ਼ੋਰਾਂ 'ਤੇ

ਸੁਲਤਾਨਪੁਰ ਲੋਧੀ, 23 ਨਵੰਬਰ (ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | 28 ਤੋਂ 30 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤਿਆਰ ...

ਪੂਰੀ ਖ਼ਬਰ »

ਪ੍ਰਦੂਸ਼ਣ ਦੀ ਰੋਕਥਾਮ ਲਈ ਛਿੜਕਿਆ ਜਾ ਰਿਹੈ ਪਾਣੀ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਵਲੋਂ ਪ੍ਰਦੂਸ਼ਣ ਦੀ ਰੋਕਥਾਮ ਲਈ ਕਦਮ ਉਠਾਏ ਜਾ ਰਹੇ ਹਨ ਅਤੇ ਹਵਾ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ | ਪਿਛਲੇ 36 ਦਿਨਾਂ 'ਚ ਅੱਗ ਬੁਝਾਊ ਵਿਭਾਗ ਵਲੋਂ ਪ੍ਰਦੂਸ਼ਣ ਨਾਲ ਜ਼ਿਆਦਾ ...

ਪੂਰੀ ਖ਼ਬਰ »

ਸਿਪਾਹੀ ਦੀ ਪਿਸਤੌਲ ਚੋਰੀ ਕਰਨ ਵਾਲੇ ਬਦਮਾਸ਼ ਪੁਲਿਸ ਨੇ ਕੀਤੇ ਕਾਬੂ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਸਿਪਾਹੀ ਦੀ ਪਿਸਤੌਲ ਚੋਰੀ ਕਰਕੇ ਕਰੋਲ ਬਾਗ ਵਿਖੇ ਇਕ ਸੁਨਿਆਰੇ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ 3 ਬਦਮਾਸ਼ਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਪੁਲਿਸ ਨੇ ਇਨ੍ਹਾਂ ਕੋਲੋਂ ਇਕ ਸਿਪਾਹੀ ਦੀ ਚੋਰੀ ...

ਪੂਰੀ ਖ਼ਬਰ »

ਦਿੱਲੀ ਦੇ ਖਾਨਪੁਰ ਇਲਾਕੇ ਵਿਚ ਲੋਕਾਂ ਨੂੰ ਮੁਫ਼ਤ ਮਾਸਕ ਵੰਡੇ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਕੋਰੋਨਾ ਦੇ ਮਾਮਲੇ ਵਧਣ 'ਤੇ ਸਰਕਾਰ ਅਤੇ ਲੋਕ ਚਿੰਤਤ ਹਨ | ਇਸ ਪ੍ਰਤੀ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਇਲਾਕਿਆਂ ਵਿਚ ਜਾ ...

ਪੂਰੀ ਖ਼ਬਰ »

ਤਿਉਹਾਰਾਂ ਦੇ ਕਾਰਨ ਕੋਰੋਨਾ ਦੇ ਮਾਮਲੇ ਵਧੇ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਰਹਿਣ ਵਾਲੇ ਲੋਕ ਇਸ ਸਮੇਂ ਕੋਰੋਨਾ ਦੀ ਤੀਸਰੀ ਲਹਿਰ ਦਾ ਮੁਕਾਬਲਾ ਕਰ ਰਹੇ ਹਨ ਅਤੇ ਦਿੱਲੀ ਵਿਚ ਕੋਰੋਨਾ ਦੀ ਮਹਾਂਣਾਰੀ ਦੇ ਨਾਲ ਮੌਤ ਦਰ 1.58 ਫ਼ੀਸਦੀ ਹੈ ਜਦਕਿ ਦੇਸ਼ ਵਿਚ ਇਹ ਦਰ 1:48 ਫ਼ੀਸਦੀ ਦੱਸੀ ਜਾ ਰਹੀ ਹੈ | ...

ਪੂਰੀ ਖ਼ਬਰ »

ਹੁਣ ਹੋਮ ਆਈਸੋਲੇਸ਼ਨ ਦੀ ਹੋਵੇਗੀ ਜਾਂਚ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਇਸ ਮਹਾਂਮਾਰੀ 'ਚ ਕੋਰੋਨਾ ਪੀੜਤ ਮਰੀਜ਼ ਆਪਣੇ ਆਪ ਨੂੰ ਘਰਾਂ 'ਚ ਹੀ ਆਈਸੋਲੇਟ ਕਰ ਰਹੇ ਹਨ | ਪਰ ਦੇਖਣ ਵਿਚ ਆਇਆ ਹੈ ਕਿ ਆਈਸੋਲੇਸ਼ਨ ਦੌਰਾਨ ਲੋਕ ਅਣਗਹਿਲੀ ਵਰਤ ਰਹੇ ਹਨ | ਇਸ ਮਾਮਲੇ ਪ੍ਰਤੀ ਦਿੱਲੀ ਸਰਕਾਰ ...

ਪੂਰੀ ਖ਼ਬਰ »

'ਮਹਾਰਾਜਾ ਰਣਜੀਤ ਸਿੰਘ' ਦੇ ਨਾਂਅ 'ਤੇ ਬਣਾਇਆ ਗਿਆ ਲੰਗਰ ਹਾਲ ਸੰਗਤਾਂ ਨੂੰ ਸਮਰਪਿਤ

ਨਵੀਂ ਦਿੱਲੀ, 23 ਨਵੰਬਰ (ਜਗਤਾਰ ਸਿੰਘ)- ਇਲਾਕਾ ਰਣਜੀਤ ਨਗਰ ਵਿਖੇ 'ਮਹਾਰਾਜਾ ਰਣਜੀਤ ਸਿੰਘ' ਦੇ ਨਾਂਅ 'ਤੇ ਬਣਾਇਆ ਗਿਆ ਲੰਗਰ ਹਾਲ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ | ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਸਥਾਨਕ ਵਿਧਾਇਕ ਰਾਜਕੁਮਾਰ ਵੱਲੋਂ ਹਾਜ਼ਰੀ ...

ਪੂਰੀ ਖ਼ਬਰ »

ਸਿਰਸਾ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਨਾਲ 100 ਮੌਤਾਂ

ਸਿਰਸਾ, 23 ਨਵੰਬਰ (ਪਰਦੀਪ ਸਚਦੇਵਾ)-ਸਿਰਸਾ ਵਿਚ ਅੱਜ ਇੱਕ ਹੋਰ ਵਿਅਕਤੀ ਦੀ ਮੌਤ ਕਰੋਨਾ ਨਾਲ ਹੋ ਜਾਣ 'ਤੇ ਕਰੋਨਾ ਮਰਨ ਵਾਲਿਆਂ ਦੀ ਗਿਣਤੀ 100 ਹੋ ਗਈ ਹੈ | ਜ਼ਿਲ੍ਹਾ 'ਚ ਅੱਜ 43 ਨਵੇਂ ਕਰੋਨਾ ਪਾਜ਼ੇਟਿਵ ਮਰੀਜ ਮਿਲੇ ਹਨ | ਜਿਸ ਨਾਲ ਕਰੋਨਾ ਪਾਜ਼ੇਟਿਵ ਮਰੀਜਾਂ ਦਾ ਅੰਕੜਾ 6976 ...

ਪੂਰੀ ਖ਼ਬਰ »

ਗਲੀ 'ਚੋਂ ਮਿਲੀ ਨਵੇਂ ਜੰਮੇ ਬੱਚੇ ਦੀ ਲਾਸ਼, ਲਾਸ਼ ਨੂੰ ਖਾ ਰਹੇ ਸਨ ਕੁੱਤੇ

ਸਿਰਸਾ, 23 ਨਵੰਬਰ (ਪਰਦੀਪ ਸਚਦੇਵਾ)-ਖੇਤਰ ਦੇ ਪਿੰਡ ਅਲੀਕਾਂ ਵਿਚ ਅੱਜ ਸਵੇਰੇ ਇਕ ਨਵੇਂ ਬੱਚੇ ਦੀ ਲਾਸ਼ ਗਲੀ ਵਿੱਚੋਂ ਮਿਲੀ ਜਿਸ ਨੂੰ ਕੁੱਤੇ ਖਾ ਰਹੇ ਸਨ | ਪਿੰਡ ਦੇ ਲੋਕਾਂ ਨੇ ਇਸ ਦੀ ਸੂਚਨਾ ਥਾਣਾ ਰੋੜੀ ਪੁਲਿਸ ਨੂੰ ਦਿੱਤੀ | ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX