ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ 30 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਲਾਚੋਵਾਲ ਟੋਲ ਪਲਾਜ਼ੇ 'ਤੇ ਲਗਾਇਆ ਰੋਸ ਧਰਨਾ 46ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੇ ਕਿਸਾਨਾਂ ਵਲੋਂ ਟਰੈਕਟਰ-ਟਰਾਲੀਆਂ, ਗੱਡੀਆਂ ਦੇ ਵਿਸ਼ਾਲ ਕਾਫਲੇ ਦੇ ਰੂਪ 'ਚ ਗੁਰਦੀਪ ਸਿੰਘ ਖੁਣ-ਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਲਾਚੋਵਾਲ, ਸਵਰਨ ਸਿੰਘ ਧੁੱਗਾ, ਪਰਮਿੰਦਰ ਸਿੰਘ ਪੰਨੂੰ, ਹਰਪ੍ਰੀਤ ਸਿੰਘ ਲਾਲੀ, ਜਸਵੀਰ ਸਿੰਘ ਚੱਕੋਵਾਲ, ਅਕਬਰ ਸਿੰਘ ਬੂਰੇ ਜੱਟਾਂ, ਦਵਿੰਦਰ ਸਿੰਘ ਕੱਕੋ ਦੀ ਅਗਵਾਈ ਵਿਚ ਦਿੱਲੀ ਨੂੰ ਕੂਚ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਦਿੱਲੀ ਕੂਚ ਲਈ ਦੋ ਮਹੀਨੇ ਦਾ ਰਾਸ਼ਨ- ਪਾਣੀ, ਕਿਸਾਨ ਦਵਾਈਆਂ, ਹੋਰ ਜ਼ਰੂਰੀ ਸਾਮਾਨ ਤੇ ਕਿਸਾਨਾਂ ਦੇ ਅੰਦੋਲਨ ਨਾਲ ਜੁੜੀ ਹਰ ਖ਼ਬਰ ਨੂੰ ਸੋਸ਼ਲ ਮੀਡੀਆ 'ਤੇ ਅੱਪਡੇਟ ਕਰਨ ਲਈ ਵਾਈ-ਫਾਈ ਦੀ ਸਹੂਲਤ ਲਈ ਜਾਵੇਗੀ | ਆਗੂਆਂ ਨੇ ਦੱਸਿਆ ਕਿ ਬਿੱਕਰ ਸਿੰਘ ਸ਼ੇਰਪੁਰ ਦੀ ਅਗਵਾਈ ਹੇਠ ਸ਼ੇਰਪੁਰ ਕੱਚਾ ਪਿੰਡ ਤੋਂ 21,800 ਰੁਪਏ, ਕੋਠੇ ਜੱਟਾਂ ਪਿੰਡ ਵਲੋਂ 25000 ਰੁਪਏ, ਦੇਸ ਰਾਜ ਧੁੱਗਾ ਵਲੋਂ 7000 ਰੁਪਏ, ਸੋਹਣ ਸਿੰਘ ਮੁਲਤਾਨੀ ਵਲੋਂ 3200 ਰੁਪਏ, ਮੁਰਾਦਪੁਰ ਨਰਿਆਲਾ ਨਗਰ ਵਲੋਂ ਰਾਮ ਸਿੰਘ ਦੀ ਅਗਵਾਈ ਵਿਚ 18000 ਰੁਪਏ, ਹਰਵਿੰਦਰ ਸਿੰਘ ਕੰਗਮਾਈ ਵਲੋਂ 5000 ਰੁਪਏ, ਜਸਵੀਰ ਸਿੰਘ ਨੀਲਾ ਨਲੋਆ ਵਲੋਂ 1500 ਰੁਪਏ, 10,300 ਧੁੱਗਾ ਨਗਰ ਵਲੋਂ, ਬੇਗਮਪੁਰ ਜੰਡਿਆਲਾ ਵਲੋਂ 10,100, ਗੁਰਦੀਪ ਸਿੰਘ ਪੰਡੋਰੀ ਖਜੂਰ ਵਲੋਂ 1000 ਰੁਪਏ, ਰਣਜੀਤ ਸਿੰਘ ਬੂਰੇ ਜੱਟਾਂ ਵਲੋਂ 1000 ਰੁਪਏ ਦਾ ਯੋਗਦਾਨ ਪਾਇਆ ਗਿਆ | ਇਸ ਮੌਕੇ ਕੁਲਜੀਤ ਸਿੰਘ ਧਾਮੀ ਨੂਰਪੁਰ, ਹਰਵੇਲ ਸਿੰਘ ਅਧਿਕਾਰੇ, ਅਰਵਿੰਦਰ ਸਿੰਘ ਬੂਰੇ ਜੱਟਾਂ, ਸੁਖਜੀਤ ਅੱਭੋਵਾਲ, ਜਗਦੀਪ ਸਿੰਘ ਬੈਂਸ, ਬਾਬਾ ਦਵਿੰਦਰ ਸਿੰਘ, ਜਸਵੀਰ ਸਿੰਘ, ਜਗਤ ਸਿੰਘ, ਸਰਬਜੀਤ ਨਰਿਆਲਾ, ਹਰਪ੍ਰੀਤ ਪੰਡੋਰੀ ਖਜੂਰ, ਹਰਮੇਲ ਸਿੰਘ ਖੱਖ, ਹਰਜੀਤ ਸਿੰਘ ਨੰਗਲ, ਜਗੀਰ ਸਿੰਘ, ਚਰਨ ਸਿੰਘ, ਹਰਭਜਨ ਸਿੰਘ, ਗੁਰਬਚਨ ਸਿੰਘ, ਸਤਵੰਤ ਸਿੰਘ, ਸਰਨਾਗਰ ਸਿੰਘ ਜਗਜੀਤ ਸਿੰਘ ਬੇਗਮਪੁਰ, ਮੇਜਰ ਸਿੰਘ ਨੌਸ਼ਹਿਰਾ, ਮਦਨ ਲਾਲ, ਮਹਿੰਦਰ ਸਿੰਘ, ਬਲਵੀਰ ਸਿੰਘ ਬੱਗੇਵਾਲ, ਸਤਨਾਮ ਸਿੰਘ, ਚਰਨਜੀਤ ਸੰਧਰਾ, ਬਾਬਾ ਬਲਵੀਰ ਸਿੰਘ, ਤਰਕਸੀਲ ਸੁਸਾਇਟੀ ਭੂੰਗਾ ਤੋਂ ਸਤਨਾਮ ਸਿੰਘ, ਵਰਿੰਦਰ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ |
ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ
ਗੜ੍ਹਸ਼ੰਕਰ, (ਧਾਲੀਵਾਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦੋ ਦਿਨਾਂ ਦਿੱਲੀ ਦੇ ਘਿਰਾਓ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਚਾਹਲ ਦੀ ਅਗਵਾਈ ਹੇਠ ਤਹਿਸੀਲ ਗੜ੍ਹਸ਼ੰਕਰ ਦੇ ਕਿਸਾਨਾਂ ਦਾ ਜਥਾ ਇੱਥੇ ਚੰਡੀਗੜ੍ਹ ਰੋਡ ਤੋਂ ਦਿੱਲੀ ਲਈ ਰਵਾਨਾ ਹੋਇਆ | ਯੂਨੀਅਨ ਦੇ ਸਕੱਤਰ ਪ੍ਰੋ. ਕੁਲਵੰਤ ਸਿੰਘ ਗੋਲੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਫ਼ਾਇਦੇ ਲਈ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਨੰੂ ਪੰਜਾਬ ਦੇ ਬਹਾਦਰ ਕਿਸਾਨ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦੇਣਗੇ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਹਰਮੇਸ਼ ਢੇਸੀ, ਸਤਨਾਮ ਸਿੰਘ ਚੱਕ ਗੁਰੂ, ਬਹਾਦਰ ਸਿੰਘ ਚੱਕ ਗੁਰੂ, ਪ੍ਰਦੀਪ ਸਿੰਘ ਚੱਕ ਗੁਰੂ, ਪਰਮਿੰਦਰ ਸਿੰਘ ਗੋਲੇਵਾਲ, ਰਾਮਜੀ ਸਿੰਘ ਦੇਨੋਵਾਲ ਕਲਾਂ, ਗੁਰਪ੍ਰੀਤ ਸਿੰਘ ਦੇਨੋਵਾਲ, ਦਲੀਪ ਕੁਮਾਰ, ਕ੍ਰਿਪਾਲ ਸਿੰਘ ਧਮਾਈ, ਮਾ. ਅਸ਼ੋਕ ਕੁਮਾਰ ਆਦਿ ਹਾਜ਼ਰ ਸਨ |
ਧਰਨੇ ਦੇ 30ਵੇਂ ਦਿਨ ਕਿਸਾਨਾਂ ਨੂੰ ਮੋਦੀ ਸਰਕਾਰ ਖ਼ਿਲਾਫ਼ ਦਿੱਲੀ ਕੂਚ ਦਾ ਸੱਦਾ
ਗੜ੍ਹਸ਼ੰਕਰ, (ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ ਵਿਖੇ ਇੱਥੇ ਰਿਲਾਇੰਸ ਮਾਲ ਅੱਗੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਦਿੱਤੇ ਜਾ ਰਹੇ ਧਰਨੇ ਦੇ 30ਵੇਂ ਦਿਨ ਧਰਨਾ ਦਿੰਦਿਆਂ ਬੁਲਾਰਿਆਂ ਨੇ ਕਿਸਾਨਾਂ ਨੂੰ 26 ਤੇ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਦਿੱਤਾ | ਮਾ. ਅਜੀਤ ਸਿੰਘ ਬੋੜਾ, ਅਮਰਜੀਤ ਸਿੰਘ ਕੁੱਲੇਵਾਲ, ਸੁਖਵਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਦਿੱਤੇ ਧਰਨੇ ਦੌਰਾਨ ਕਾਮਰੇਡ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਸੁਭਾਸ਼ ਮੱਟੂ, ਅਜੀਤ ਸਿੰਘ ਬੋੜਾ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਆੜੇ ਹੱਥੀ ਲੈਂਦਿਆਂ ਕਿਸਾਨਾਂ ਨੂੰ ਕਿਸਾਨ ਵਿਰੋਧੀ ਕਾਨੂੰਨ, ਬਿਜਲੀ ਸੋਧ ਬਿੱਲ ਤੇ ਪਰਾਲੀ ਸਬੰਧੀ ਬਿੱਲ ਨੂੰ ਰੱਦ ਕਰਵਾਉਣ ਲਈ 26 ਤੇ 27 ਨਵੰਬਰ ਨੂੰ ਦਿੱਲੀ ਲਈ ਕੂਚ ਕਰਨ ਦਾ ਸੱਦਾ ਦਿੱਤਾ | ਧਰਨੇ ਦੌਰਾਨ ਕੈਪਟਨ ਕਰਨੈਲ ਸਿੰਘ, ਮਾ. ਹੰਸ ਰਾਜ, ਹਰਭਜਨ ਸਿੰਘ ਗੁੱਲਪੁਰ, ਮਹਿੰਦਰ ਸਿੰਘ, ਤੀਰਥ ਸਿੰਘ ਮੱਲ੍ਹੀ, ਵਲੈਤੀ ਰਾਮ ਗੋਗੋਂ, ਦਰਸਨ ਸਿੰਘ, ਸੁਰਜੀਤ ਸਿੰਘ ਕੁੱਲੇਵਾਲ, ਕਸ਼ਮੀਰ ਸਿੰਘ ਭੱਜਲ, ਅਵਤਾਰ ਸਿੰਘ ਦੇਨੋਵਾਲ ਕਲਾਂ, ਪ੍ਰੇਮ ਸਿੰਘ ਰਾਣਾ, ਪਿਆਰਾ ਸਿੰਘ, ਨੇਕਾ ਖਾਬੜਾ ਤੇ ਹੋਰ ਹਾਜ਼ਰ ਸਨ |
ਮਾਨਸਰ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਪਾਏ ਚਾਲੇ
ਭੰਗਾਲਾ, (ਬਲਵਿੰਦਰਜੀਤ ਸਿੰਘ ਸੈਣੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਤੈਅ ਕੀਤੇ ਗਏ ਦਿੱਲੀ ਚੱਲੋੋ ਤਹਿਤ ਹਰਸੇ ਮਾਨਸਰ ਟੋਲ ਪਲਾਜ਼ਾ ਤੋਂ 7 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੇ ਕਾਫ਼ਲਾ ਨੇ ਦਿੱਲੀ ਚਾਲੇ ਪਾਏ | ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜੋ ਤਿੰਨ ਕਿਸਾਨ ਮਾਰੂ ਕਾਨੂੰਨ ਪਾਸ ਕੀਤੇ ਗਏ ਸਨ, ਇਨ੍ਹਾਂ ਕਾਨੂੰਨਾਂ ਦੇ ਕਾਰਨ ਪੰਜਾਬ ਦੇ ਕਿਸਾਨ ਸੜਕਾਂ 'ਤੇ ਉੱਤਰੇ ਹੋਏ ਹਨ | ਉਨ੍ਹਾਂ ਦੱਸਿਆ ਕਿ ਇਸ ਤਹਿਤ ਅਸੀਂ ਇਲਾਕੇ ਦੇ ਕਿਸਾਨਾਂ ਨਾਲ ਮਿਲ ਕੇ ਵੱਡੇ ਕਾਫ਼ਲੇ ਨੂੰ ਨਾਲ ਲੈ ਕੇ 26, 27 ਨਵੰਬਰ ਦੇ ਧਰਨੇ ਨੂੰ ਕਾਮਯਾਬ ਕਰਾਂਗੇ ਤੇ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਸਾਹ ਲਵਾਂਗੇ | ਇਸ ਮੌਕੇ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੇ ਕਿਸਾਨਾਂ ਦੇ ਇਸ ਕਾਫ਼ਲੇ ਨੂੰ ਸ਼ਮੂਲੀਅਤ ਦਿੱਤੀ | ਇਸ ਮੌਕੇ ਵਿਜੇ ਕੁਮਾਰ ਬਹਿਬਲਮੰਝ, ਸੁਰਜੀਤ ਸਿੰਘ ਬਿੱਲਾ, ਗੁਰਨਾਮ ਸਿੰਘ ਜਹਾਨਪੁਰ, ਸਤਨਾਮ ਸਿੰਘ, ਮਾਸਟਰ ਯੋਧ ਸਿੰਘ ਕੋਟਲੀ ਖ਼ਾਸ, ਨਰਿੰਦਰ ਸਿੰਘ ਗੋਲੀ, ਅਵਤਾਰ ਸਿੰਘ ਬੌਬੀ, ਬਿੱਲਾ ਸਰਪੰਚ, ਧਰਮਿੰਦਰ ਸਿੰਘ ਸਿੰਬਲੀ, ਜਸਵਿੰਦਰ ਸਿੰਘ, ਰੋਸ਼ਨ ਸਿੰਘ ਲਾਡਪੁਰ, ਸਰਬਜੋਤ ਸਿੰਘ ਸਾਬੀ, ਈਸ਼ਰ ਸਿੰਘ ਮੰਝਪੁਰ, ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ, ਲਖਵੀਰ ਸਿੰਘ ਮਾਨਾ, ਲਖਵਿੰਦਰ ਸਿੰਘ ਟੀਮੀ, ਕਿਰਪਾਲ ਸਿੰਘ ਗੇਰਾ, ਕਮਲਪ੍ਰੀਤ ਸਿੰਘ ਕਾਕੀ, ਅੰਮਿ੍ਤਪਾਲ ਸਿੰਘ ਮੰਝਪੁਰ, ਉਂਕਾਰ ਸਿੰਘ, ਬਲਕਾਰ ਸਿੰਘ ਮੱਲ੍ਹੀ, ਹਰਭਜਨ ਮੋਹਲਾ, ਬਲਜਿੰਦਰ ਚੀਮਾ, ਦਿਲਬਾਗ ਬੁੱਟਰ, ਸੁਮਿੰਦਰ ਮੰਝਪੁਰ, ਜਥੇਦਾਰ ਹਰਦੀਪ ਸਿੰਘ ਮੰਝਪੁਰ, ਸੁਖਦੇਵ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ ਪੰਜਾਬ ਤੇ ਕੁੱਲ ਹਿੰਦ ਖੇਤ ...
ਹੁਸ਼ਿਆਰਪੁਰ, 25 ਨਵੰਬਰ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਕਿਸਾਨੀ ਹਿੱਤਾਂ 'ਤੇ ਪਹਿਰਾ ਦਿੱਤਾ ਹੈ ਤੇ ਪਾਰਟੀ ਦੀ ਸਰਕਾਰ ਹੁੰਦਿਆਂ ਕਿਸਾਨਾਂ ਦੇ ਭਲੇ ਲਈ ਅਨੇਕਾਂ ਫ਼ੈਸਲੇ ਅਕਾਲੀ ਦਲ ਵਲੋਂ ਲਏ ਗਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਹੁਸ਼ਿਆਰਪੁਰ, 25 ਨਵੰਬਰ (ਨਰਿੰਦਰ ਸਿੰਘ ਬੱਡਲਾ)-ਦੋਆਬਾ ਜਰਨਲ ਕੈਟਾਗਿਰੀ ਫਰੰਟ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਸਾਂਝੇ ਤੌਰ 'ਤੇ ਦਿੱਲੀ ਲਈ ਕਿਸਾਨ ਸੰਘਰਸ਼ 'ਚ ਸ਼ਮੂਲੀਅਤ ਕਰਨ ਲਈ 26 ਨਵੰਬਰ ਨੂੰ ਜਥਾ ਰਵਾਨਾ ਹੋਵੇਗਾ | ਇਸ ਸਬੰਧੀ ਜਾਣਕਾਰੀ ...
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ...
ਐਮਾਂ ਮਾਂਗਟ, 25 ਨਵੰਬਰ (ਭੰਮਰਾ)-ਲੰਬੇ ਸਮੇਂ ਬਾਅਦ ਹਲਕਾ ਮੁਕੇਰੀਆਂ 'ਚ ਹੋਈ ਬਰਸਾਤ ਕਾਰਨ ਜਿੱਥੇ ਠੰਢ ਵਧ ਗਈ ਹੈ, ਉੱਥੇ ਹੀ ਬੇਟ ਇਲਾਕੇ ਦੇ ਕਿਸਾਨਾਂ ਦੇ ਚਿਹਰੇ ਵੀ ਖਿੜੇ ਨਜ਼ਰ ਆ ਰਹੇ ਹਨ | ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਇਸ ਵਰ੍ਹੇ ਬਹੁਤ ਘੱਟ ਬਰਸਾਤ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਏਕ ਜੋਤ ਸੇਵਾ ਸੁਸਾਇਟੀ ਜੱਲੋਵਾਲ (ਖਨੂਰ) ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 26 ਨਵੰਬਰ ਨੂੰ ਤਪ ਅਸਥਾਨ ਸੰਤ ਬਾਬਾ ਰਣ ਸਿੰਘ ਦੀ ਕੁਟੀਆ ਤੋਂ ਸ੍ਰੀ ਗੁਰੂ ...
ਗੜ੍ਹਦੀਵਾਲਾ, 25 ਨਵੰਬਰ (ਚੱਗਰ)-ਗੰਨਾ ਸੰਘਰਸ਼ ਕਮੇਟੀ ਏ. ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫ਼ਲਾ ਟਰੈਕਟਰ-ਟਰਾਲੀਆਂ ਤੇ ਬੱਸਾਂ-ਗੱਡੀਆਂ ਰਾਹੀਂ ਦਿੱਲੀ ...
ਦਿੱਲੀ ਲਈ ਕਿਸਾਨਾਂ ਦੀ ਹੋਈ ਰਵਾਨਗੀ
ਚੌਲਾਂਗ, 25 ਨਵੰਬਰ (ਸੁਖਦੇਵ ਸਿੰਘ)-ਦੋਆਬਾ ਕਿਸਾਨ ਕਮੇਟੀ ਵਲੋਂ ਅਣਮਿਥੇ ਸਮੇਂ ਲਈ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ 52ਵੇਂ ਦਿਨ ਵੀ ਜਾਰੀ ਰਿਹਾ | ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ, ਰਣਜੀਤ ਸਿੰਘ ...
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਰਕਾਰ ਦੀਆਂ ਹਦਾਇਤਾਂ ਦੇ ਚੱਲਦੇ ਹੋਏ ਸਥਾਨਕ ਪ੍ਰਸ਼ਾਸਨ ਵਲੋਂ ਮਾਸਕ ਨਾ ਪਾਉਣ ਵਾਲਿਆਂ ਖ਼ਿਲਾਫ਼ ਮੁੜ ਤੋਂ ਸਖ਼ਤੀ ਆਰੰਭੀ ਗਈ ਹੈ | ਇੱਥੇ ਸ਼ਹਿਰ 'ਚ ਐੱਸ.ਡੀ.ਐੱਮ. ਹਰਬੰਸ ਸਿੰਘ ਨੇ ਮਾਸਕ ਨਾ ਪਾਉਣ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਟੈਂਪੂ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਹਰਿਆਣਾ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪਿੰਡ ਚੱਕ ਸਮਾਣਾ ਦੇ ਵਾਸੀ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਪੈਂਦੇ ਮੁਹੱਲਾ ਦੀਪ ਨਗਰ ਵਿਖੇ ਇੱਕ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸੂਚਨਾ ਮਿਲਣ 'ਤੇ ਪੁਰਹੀਰਾਂ ਪੁਲਿਸ ਚੌਕੀ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸੂਬੇ ਅੰਦਰ ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨੂੰ ਰਾਜ ਦੇ ਉਦਯੋਗਾਂ ਲਈ ਵੱਡੀ ਰਾਹਤ ਦੱਸਦਿਆਂ ਕਿਹਾ ਕਿ ਰੇਲਾਂ ਸ਼ੁਰੂ ਹੋਣ ਨਾਲ ਜਲਦ ਹੀ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 26 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6847 ਤੇ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 247 ਹੋ ਗਈ ਹੈ | ਇਸ ਸਬੰਧੀ ...
ਦਸੂਹਾ, 25 ਨਵੰਬਰ (ਭੁੱਲਰ)-ਸ਼ੂਗਰ ਮਿੱਲ ਰੰਧਾਵਾ ਵਲੋਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਕੰਬਲ ਤੇ ਹੋਰ ਤੋਹਫ਼ੇ ਭੇਟ ਕੀਤੇ ਗਏ | ਇਸ ਮੌਕੇ ਐੱਮ. ਡੀ. ਅਸੀਸ ਚੱਢਾ ਤੇ ਪ੍ਰੈਜ਼ੀਡੈਂਟ ਬਲਵੰਤ ਸਿੰਘ ਗਰੇਵਾਲ ਵਲੋਂ ਪਿ੍ਤਪਾਲ ਸਿੰਘ ਚੱਕ ਬਾਮੂ ...
ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)-ਬਲਾਕ ਮੁਕੇਰੀਆਂ ਵਿਖੇ ਤਹਿਸੀਲ ਯੂਨਿਟ ਮੁਕੇਰੀਆਂ ਵਲੋਂ ਜਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਪੰਚਾਇਤ ਵਿਭਾਗ ਪੈਨਸ਼ਨ ਵਿੰਗ ਦੀਆਂ ਅਸਾਮੀਆਂ 'ਤੇ ਪਿਛਲੇ 4 ਮਹੀਨਿਆਂ ਤੋਂ ਪੈਨਸ਼ਨਾਂ ਜਾਰੀ ਨਾ ਕਰਨ ਦੇ ਘਟੀਆ ਤੇ ਬੇਸ਼ਰਮੀ ਭਰੇ ...
ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)-ਆਸ਼ਾਦੀਪ ਗਰੁੱਪ ਆਫ਼ ਐਜੂਕੇਸ਼ਨ ਮੁਕੇਰੀਆਂ ਦੀ ਵਿਦਿਆਰਥਣ ਸੋਨਾਲੀ ਨੇ ਓਵਰਆਲ 8 ਬੈਂਡ ਤੇ ਲਿਸਨਿੰਗ 'ਚੋਂ 9 ਬੈਂਡ ਹਾਸਲ ਕੀਤੇ ਹਨ | ਇਸ ਸਬੰਧੀ ਜਾਣਕਾਰੀ ਸਨਮਾਨ ਸਮਾਗਮ ਵਿਚ ਸੰਚਾਲਕ ਕੇਵਲ ਅਰੋੜਾ ਨੇ ਦਿੱਤੀ | ਉਨ੍ਹਾਂ ਦੱਸਿਆ ...
ਲਖਵਿੰਦਰ ਸਿੰਘ ਧਾਲੀਵਾਲ 94176-76755 ਗੜ੍ਹਸ਼ੰਕਰ -ਗੜ੍ਹਸ਼ੰਕਰ ਤੋਂ 2 ਕਿੱਲੋਮੀਟਰ ਦੀ ਦੂਰੀ 'ਤੇ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਸ੍ਰੀ ਗੁਰੂ ਤੇਗ ਬਹਾਦਰ ਮਾਰਗ 'ਤੇ ਵਸਿਆ ਪਿੰਡ ਮਹਿਤਾਬਪੁਰ ਪਿੰਡ ਵਾਸੀਆਂ ਦੀ ਆਪਸੀ ਭਾਈਚਾਰਕ ਸਾਂਝ ਤੇ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸੂਬੇ ਅੰਦਰ ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨੂੰ ਰਾਜ ਦੇ ਉਦਯੋਗਾਂ ਲਈ ਵੱਡੀ ਰਾਹਤ ਦੱਸਦਿਆਂ ਕਿਹਾ ਕਿ ਰੇਲਾਂ ਸ਼ੁਰੂ ਹੋਣ ਨਾਲ ਜਲਦ ਹੀ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-6 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਤੋਂ ਬਾਅਦ ਜਿੰਦਾ ਸਾੜਨ ਵਾਲੇ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ 'ਚ ਵੀਡੀਓ ਕਾਨਫਰੰਾਸਿੰਗ ਰਾਹੀਂ ਕੀਤੀ ਗਈ | ਅਦਾਲਤ ਨੇ ...
ਹੁਸ਼ਿਆਰਪੁਰ, 25 ਨਵੰਬਰ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਪੈਂਦੇ ਰੇਲਵੇ ਫਾਟਕ 'ਤੇ ਬਣਨ ਵਾਲੇ ਓਵਰਬਿ੍ਜ ਦੇ ਨਿਰਮਾਣ ਕਾਰਜ ਨੂੰ ਰੁਕਵਾਉਣ ਲਈ ਦੁਕਾਨਦਾਰਾਂ ਅਤੇ ਮੁਹੱਲਾ ਵਾਸੀਆਂ ਵਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਭੁੱਖ ਹੜਤਾਲ ...
ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)-ਬੀਤੀ ਰਾਤ ਨੂੰ ਗੁਰਦੁਆਰਾ ਸਾਹਿਬ ਬਾਬਾ ਲੱਖੀ ਸ਼ਾਹ ਲੁਬਾਣਾ ਭਵਨ ਨਜ਼ਦੀਕ ਮੱਕੜ ਹਸਪਤਾਲ ਵਿਖੇ ਬੀਤੀ ਰਾਤ ਨੂੰ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਜੀ ਦੀ ਖਿੜਕੀ ਤੋੜ ਕੇ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਥਾਣਾ ਮਾਹਿਲਪੁਰ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ 2 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਰੇਤਾ ਨਾਲ ਭਰੀ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਢਾਡਾ ਕਲਾਂ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਸਰਵ ਸਾਂਝੀ ਪਾਰਟੀ ਦੀ ਰਾਜਨੀਤਕ ਤੇ ਸਰਕਾਰੀ ਸਿਸਟਮ ਦੇ ਬਦਲਾਅ ਦੀ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਤੇ ...
ਦਸੂਹਾ, 25 ਨਵੰਬਰ (ਭੁੱਲਰ)-ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਹਰਜਿੰਦਰ ਸਿੰਘ ਚੌਹਾਨ ਸੀਨੀਅਰ ਮੀਤ ਪ੍ਰਧਾਨ ਈ.ਟੀ.ਯੂ. ਪੰਜਾਬ ਦੀ ਅਗਵਾਈ ਹੇਠ ਸੰਜੀਵ ਗੌਤਮ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਦਾ ਜ਼ਿਲੇ੍ਹ ਅੰਦਰ 87 ਹੈੱਡ ਟੀਚਰਾਂ ਨੂੰ ਪਦ-ਉੱਨਤੀ ਦੇ ਕੇ ਸੈਂਟਰ ...
ਐਮਾਂ ਮਾਂਗਟ, 25 ਨਵੰਬਰ (ਗੁਰਾਇਆ)-ਬੀਤੀ ਰਾਤ ਨੂੰ ਅੱਡਾ ਪੇਪਰ ਮਿਲ ਕੇ ਕੋਲ ਇਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ, ਜਿਸ ਦੇ ਜਿੰਦਰੇ ਤੋੜ ਕੇ ਵਿਚ ਪਏ ਹਜ਼ਾਰਾਂ ਰੁਪਏ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦਲੀਪ ਕੁਮਾਰ ...
ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)-ਸੀ. ਐਚ. ਸੀ. ਬੁੱਢਾਬੜ ਵਿਖੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਵੀਰ ਸਿੰਘ ਤੇ ਐਸ. ਐਮ. ਓ. ਬੁੱਢਾਬੜ ਡਾ. ਹਰਜੀਤ ਸਿੰਘ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਮੈਡੀਕਲ ਅਫ਼ਸਰਾਂ ਤੇ ਕਮਿਊਨਿਟੀ ਹੈਲਥ ਅਫ਼ਸਰਾਂ ਦੀ ਆਈ.ਐਚ.ਸੀ. ਆਈ ...
ਕੋਟਫ਼ਤੂਹੀ, 25 ਨਵੰਬਰ (ਅਟਵਾਲ)-ਪਿੰਡ ਮਾਈਓ ਪੱਟੀ ਦੇ ਗੁਰਦੁਆਰਾ ਸ਼ਹੀਦ ਬਾਬਾ ਖੇਮ ਸਿੰਘ ਦੇ ਅਸਥਾਨ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ | ਮੀਟਿੰਗ ਦੀ ...
ਮਾਹਿਲਪੁਰ, 25 ਨਵੰਬਰ (ਰਜਿੰਦਰ ਸਿੰਘ)-ਪਿਛਲੇ ਦਿਨਾਂ ਤੋਂ ਕੇਂਦਰ ਵਲੋਂ ਕਿਸਾਨਾਂ ਦੇ ਹਿੱਤਾਂ ਲਈ ਪਾਸ ਕਿੱਤੇ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਅੰਦੋਲਨਾਂ ਸਬੰਧੀ ਗੱਲਬਾਤ ਕਰਦਿਆਂ ਮਾਹਿਲਪੁਰ ਵਿਖੇ ਮਹਿੰਦਰ ਪਾਲ ਮਾਨ ਸਟੇਟ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦਸੰਬਰ ਵਿਚ ਲੱਗਣ ਵਾਲੇ ਸਵੈ ਰੋਜ਼ਗਾਰ ਲੋਨ ਮੇਲਿਆਂ ਨੂੰ ਸਫਲ ਬਣਾਉਣ ਲਈ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਮੇਲਿਆਂ ...
ਬੀਣੇਵਾਲ, 25 ਨਵੰਬਰ (ਬੈਜ ਚੌਧਰੀ)-ਧੰਨ ਧੰਨ ਬਾਪੂ ਕੰੁਭ ਦਾਸ ਸਪੋਰਟਸ ਕਲੱਬ ਅੱਚਲਪੁਰ ਮਜਾਰੀ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬੀਤ ਇਲਾਕੇ ਦੇ ਇਤਿਹਾਸਕ ਮੇਲੇ ਛਿੰਝ ਛਰਾਹਾਂ ਮੌਕੇ ਵਿਸ਼ਾਲ ਪੇਂਡੂ ਖੇਡ ਮੇਲਾ (ਟੂਰਨਾਮੈਂਟ) ਕਰਵਾਇਆ ਗਿਆ | ਜਿਸ ਵਿਚ ...
ਰਾਮਗੜ੍ਹ ਸੀਕਰੀ, 25 ਨਵੰਬਰ (ਕਟੋਚ)-ਅੱਜ ਦੀ ਦੇਸ਼ ਵਿਆਪੀ ਹੜਤਾਲ ਦਾ ਪੰਜਾਬ ਦੀ ਸਿਰਮੌਰ ਜਥੇਬੰਦੀ ਪ.ਸ.ਸ.ਫ. ਤੇ ਜੇ.ਪੀ.ਐਮ.ਓ. ਵਲੋਂ ਪੂਰਨ ਸਮਰਥਨ ਦਿੱਤਾ ਜਾ ਰਿਹਾ ਹੈ, ਜਿਸ ਅਧੀਨ ਅੱਜ ਤਲਵਾੜਾ ਤੇ ਹਾਜੀਪੁਰ ਬਲਾਕਾਂ ਦੇ ਸਮੂਹ ਮੁਲਾਜ਼ਮ ਤਲਵਾੜਾ ਵਿਖੇ ਕੀਤੀ ਜਾ ਰਹੀ ...
ਹੁਸ਼ਿਆਰਪੁਰ, 25 ਨਵੰਬਰ (ਨਰਿੰਦਰ ਸਿੰਘ ਬੱਡਲਾ)-ਬੀਰਬਲ ਨਗਰ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸਤੀਸ਼ ਪੁਰੀ ਦੀ ਅਗਵਾਈ 'ਚ ਹੋਈ | ਇਸ ਮੌਕੇ ਸਤੀਸ਼ ਪੁਰੀ ਨੇ ਕਿਹਾ ਕਿ ਉਹ ਵਧਦੀ ਉਮਰ ਦੇ ਚੱਲਦਿਆਂ ਹੁਣ ਸੁਸਾਇਟੀ ਦੇ ਪ੍ਰਧਾਨ ਵਜੋਂ ਕਾਰਜ ਭਾਰ ਸੰਭਾਲਣ 'ਚ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, 3 ਵਾਰ ਲੋਕ ਸਭਾ ਤੇ 5 ਵਾਰ ਰਾਜ ਸਭਾ ਮੈਂਬਰ ਰਹਿ ਚੁੱਕੇ ਅਹਿਮਦ ਪਟੇਲ ਦੀ ਮੌਤ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਸੜਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਸੰਘਰਸ਼ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਕਰਮਬੀਰ ਬਾਲੀ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬਾਲੀ ਨੇ ਕਿਹਾ ਕਿ ਰੋਜ਼ਾਨਾ ਵੱਖ-ਵੱਖ ਗਲੀਆਂ/ਸੜਕਾਂ ਦੇ ਨਿਰਮਾਣ ...
ਖੁੱਡਾ, 25 ਨਵੰਬਰ (ਸਰਬਜੀਤ ਸਿੰਘ)-ਮਹੰਤ ਲਾਲ ਸਿੰਘ ਯਾਦਗਾਰੀ ਫੁੱਟਬਾਲ ਤੇ ਵਾਲੀਬਾਲ ਟੂਰਨਾਮੈਂਟ ਕੋਰੋਨਾ ਵਾਇਰਸ ਬਿਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹੰਤ ਲਾਲ ਸਿੰਘ ਸਪੋਰਟਸ ਕਲੱਬ ਖੁੱਡਾ ਦੇ ਪ੍ਰਧਾਨ ਪਿੰ੍ਰਸੀਪਲ ...
ਐਮਾਂ ਮਾਂਗਟ, 25 ਨਵੰਬਰ (ਭੰਮਰਾ)-ਪੰਜਾਬ ਦੇ ਕਿਸਾਨਾਂ ਵਲੋਂ 26-27 ਨੂੰ ਦਿੱਲੀ ਵਿਖੇ ਲਗਾਏ ਜਾ ਰਹੇ ਰੋਸ ਧਰਨੇ 'ਚ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਵਲੋਂ ਕਿਸਾਨਾਂ ਲਈ ਲਗਾਏ ਜਾ ਰਹੇ ਲੰਗਰ ਲਈ ਸੁਖਬੀਰ ਸਿੰਘ ਬਾਦਲ ਵਲੋਂ ਲਿਆ ਗਿਆ ਫ਼ੈਸਲਾ ਸ਼ਲਾਘਾਯੋਗ ਕਦਮ ਹੈ | ਇਨ੍ਹਾਂ ...
ਕੋਟਫ਼ਤੂਹੀ, 25 ਨਵੰਬਰ (ਅਟਵਾਲ)-ਪਿੰਡ ਭਾਮ ਦੇ ਦਰਬਾਰ ਸਖੀ ਸੁਲਤਾਨ ਲੱਖ ਦਾਤਾ ਲਾਲਾ ਵਾਲੇ ਦੀ ਮਜ਼ਾਰ 'ਤੇ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਸਾਈਾ ਜੀਤੀ ਸ਼ਾਹ ਗ਼ੁਲਾਮ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ...
ਹੁਸ਼ਿਆਰਪੁਰ, 25 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ 'ਚ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਮਿਥੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ ਤੇ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ...
ਦਸੂਹਾ, 25 ਨਵੰਬਰ (ਭੁੱਲਰ)-ਏ. ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਗੰਨੇ ਦੀ ਸੀਜ਼ਨ 2020-21 ਦੀ ਪਿੜਾਈ ਮਿੱਲ ਦੇ ਸੀ.ਐਮ.ਡੀ. ਡਾ: ਰਾਜੂ ਚੱਢਾ ਤੇ ਐਮ.ਡੀ.ਅਸੀਸ ਚੱਢਾ ਦੀ ਅਗਵਾਈ ਹੇਠ ਗੰਨੇ ਦੀ ਪਿੜਾਈ ਸ਼ੁਰੂ ਕੀਤੀ ਗਈ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ...
ਦਸੂਹਾ, 25 ਨਵੰਬਰ (ਭੁੱਲਰ)-ਬੀਤੀ ਰਾਤ ਲਗਭਗ ਇਕ ਵਜੇ ਪਿੰਡ ਗੰਗੀਆਂ ਬਾਜਵਾ ਨਜ਼ਦੀਕ ਮੋਟਰਸਾਈਕਲ 'ਤੇ ਆਲਟੋ ਕਾਰ ਦਰਮਿਆਨ ਵਾਪਰੇ ਸੜਕ ਹਾਦਸੇ ਦੌਰਾਨ ਪਿੰਡ ਸੱਗਲਾ ਦੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ, ...
ਹਾਜੀਪੁਰ, 25 ਨਵੰਬਰ (ਜੋਗਿੰਦਰ ਸਿੰਘ)-ਹਾਜੀਪੁਰ ਪੁਲਿਸ ਨੇ ਡੋਡੇ, ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਦੇ ਸਬੰਧ 'ਚ ਪਿੰਡ ਸ਼ਹਿਰਕੋਵਾਲ ਨੂੰ ਜਾ ਰਿਹਾ ਸੀ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਥਾਣਾ ਚੱਬੇਵਾਲ ਪੁਲਿਸ ਨੇ 2 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਪਾਬੰਦੀਸ਼ੁਦਾ ਟੀਕੇ ਬਰਾਮਦ ਕੀਤੇ ਹਨ | ਕਾਬੂ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਪੰਕਜ ਮੋਹਨ ਤੇ ਕੇਸਰ ਕੁਮਾਰ ਵਾਸੀਆਨ ਹਵੇਲੀ ਵਜੋਂ ਹੋਈ ...
ਭੰਗਾਲਾ, 25 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਦੇ ਨਜ਼ਦੀਕ ਪੈਂਦੇ ਪਿੰਡ ਚੱਕ ਭੱਈਆਂ (ਮੁਸਾਹਿਬਪੁਰ) ਦੀ 6.30 ਲੱਖ ਲਾਗਤ ਵਾਲੀ ਗਲ਼ੀ ਦਾ ਉਦਘਾਟਨ ਹਲਕਾ ਵਿਧਾਇਕਾ ਮੈਡਮ ਇੰਦੂ ਬਾਲਾ ਵਲੋਂ ਕੀਤਾ ਗਿਆ | ਇਸ ਸਮੇਂ ਆਪਣੇ ਸੰਬੋਧ 'ਚ ਮੈਡਮ ਇੰਦੂ ਬਾਲਾ ਨੇ ਕਿਹਾ ...
ਮਿਆਣੀ, 25 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਅਲਾਵਲਈਸਾ ਵਿਖੇ ਇੰਸ. ਦੀਪ ਸਿੰਘ ਦੇ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਬਾਬਾ ਅਜੀਤ ਸਿੰਘ ਅਲਾਵਲਈਸਾ ਦੀ ਸਾਲਾਨਾ 32ਵੀਂ ਬਰਸੀ ਬੜੀ ਸ਼ਰਧਾ ਨਾਲ ਮਨਾਈ ਗਈ | ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਤ ...
ਦਸੂਹਾ, 25 ਨਵੰਬਰ (ਕੌਸ਼ਲ)-ਦਸੂਹਾ ਦੇ ਨੌਜਵਾਨ ਨਵ-ਨਿਯੁਕਤ ਲੈਫ਼ਟੀਨੈਂਟ ਅਨਹਦ ਸਿੰਘ ਬਾਜਵਾ ਦੇ ਆਫ਼ੀਸਰ ਟਰੇਨਿੰਗ ਅਕੈਡਮੀ ਚੇਨਈ ਤੋਂ ਦਸੂਹਾ ਪਰਤਣ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਡੀ. ਐੱਸ. ਪੀ. ਦਸੂਹਾ ਮੁਨੀਸ਼ ਸ਼ਰਮਾ ਉਨ੍ਹਾਂ ਦਾ ਸਨਮਾਨ ਕਰਨ ਲਈ ਪਹੁੰਚੇ | ਇਸ ...
ਦਸੂਹਾ, 25 ਨਵੰਬਰ (ਭੁੱਲਰ)-ਅੱਜ ਰਾਜੀਵ ਦੀਕਸ਼ਤ ਗਊਸ਼ਾਲਾ ਦਸੂਹਾ ਵਿਖੇ ਇਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੀ ਪ੍ਰਧਾਨਗੀ ਵਿਧਾਇਕ ਅਰੁਣ ਮਿੱਕੀ ਡੋਗਰਾ ਨੇ ਕੀਤੀ | ਉਨ੍ਹਾਂ ਲੋਕਾਂ ਨੂੰ ਪਸ਼ੂ ਪਾਲਣ ਧੰਦੇ ਨਾਲ ਜੁੜਨ ਦੇ ਨਾਲ ਨਾਲ ਗਊਸ਼ਾਲਾਵਾਂ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵਲੋਂ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਪੜਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਦਾਖਲਾ ਫ਼ੀਸ ਸਮੇਤ ਹਰੇਕ ਤਰ੍ਹਾਂ ਦੀਆਂ ਫ਼ੀਸਾਂ ਮੁਆਫ਼ ਕਰਨ ਦੀ ਮੰਗ ਕੀਤੀ ਹੈ | ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਵਰਧਮਾਨ ਯਾਰਨ ਤੇ ਧਾਗਾ ਫ਼ੈਕਟਰੀ ਦੇ ਸਹਿਯੋਗ ਨਾਲ ਬਣਾਏ ਮਿਡ-ਡੇ-ਮੀਲ ਹਾਲ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਕੰਪਨੀ ਦੇ ਅਧਿਕਾਰੀ ਤਰੁਣ ...
ਅੱਡਾ ਸਰਾਂ, 25 ਨਵੰਬਰ (ਮਸੀਤੀ) - ਪਿੰਡ ਮੁਰਾਦਪੁਰ ਨਰਿਆਲ 'ਚ 5ਵਾਂ ਸਲਾਨਾ ਇੱਕ ਰੋਜ਼ਾ ਵਾਲੀਬਾਲ ਟੂਰਨਾਮੈਂਟ 27 ਨਵੰਬਰ ਨੂੰ ਕਰਵਾਇਆ ਜਾਵੇਗਾ | ਪਿੰਡ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ 'ਚ ਪੰਜਾਬ ਭਰ ਵਿਚੋਂ ਚੋਟੀ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵਲੋਂ ਸੈਣੀ ਬਾਰ ਕਾਲਜ ਬੁੱਲੋ੍ਹਵਾਲ, ਹੁਸ਼ਿਆਰਪੁਰ ਵਿਖੇ ਪੌਦੇ ਲਗਾਏ ਗਏ | ਕਲੱਬ ਡਾਇਰੈਕਟਰ ਲਾਇਨ ਭੁਪਿੰਦਰ ਸਿੰਘ ਗੱਗੀ ਅਤੇ ਡਾਇਰੈਕਟਰ ਲਾਇਨ ਦਲਜਿੰਦਰ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਜੱਟ ਮਹਾਂ ਸਭਾ ਦੋਆਬਾ ਜ਼ੋਨ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ 'ਚ ਸਭਾ ਦੇ ਕੌਮੀ ਪ੍ਰਧਾਨ ਕੈਪ: ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਆਪਣੀ ਰਾਜਨੀਤਕ ਸੂਝ-ਸਿਆਣਪ ਨੂੰ ਵਰਤ ...
ਦਸੂਹਾ, 25 ਨਵੰਬਰ (ਭੁੱਲਰ)- ਪਿੰਡ ਓਡਰਾ ਵਿਖੇ ਸੰਤ ਬਾਬਾ ਜਸਪਾਲ ਸਿੰਘ ਮੁੱਖ ਸੇਵਾਦਾਰ ਡੇਰਾ ਬਾਬਾ ਬੰਨਾ ਰਾਮ ਓਡਰਾ ਦੀ ਅਗਵਾਈ ਹੇਠ ਸੰਗਤਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ | ਇਸ ਮੌਕੇ ਗੁਰਪ੍ਰੀਤ ...
ਹਾਜੀਪੁਰ, 25 ਨਵੰਬਰ (ਜੋਗਿੰਦਰ ਸਿੰਘ)-ਪੰਜਾਬ ਦੇ ਕਿਸਾਨ ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿਨ-ਰਾਤ ਸੰਘਰਸ਼ ਕਰ ਰਹੇ ਹਨ ਉੱਥੇ ਹੀ ਯੂਰੀਆ ਖਾਦ ਦੀ ਕਿੱਲਤ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ, ਜਿਸ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਨੂੰ ...
ਮਾਹਿਲਪੁਰ, 25 ਨਵੰਬਰ (ਦੀਪਕ ਅਗਨੀਹੋਤਰੀ)- ਬਲਾਕ ਮਾਹਿਲਪੁਰ ਦੇ ਅਧੀਨ ਪੈਂਦੇ 135 ਦੇ ਕਰੀਬ ਪਿੰਡਾਂ ਦੇ ਲੋਕਾਂ ਲਈ ਵਰਦਾਨ ਮਾਹਿਲਪੁਰ ਦਾ ਸਿਵਲ ਹਸਪਤਾਲ ਡਾਕਟਰਾਂ, ਨਰਸਾਂ ਅਤੇ ਸਟਾਫ਼ ਦੀ ਕਮੀ ਕਾਰਨ ਦਿਨ ਵੇਲੇ ਵੀ ਹਨੇਰੇ ਵਿਚ ਰਹਿੰਦਾ ਹੈ | ਪ੍ਰਾਪਤ ਜਾਣਕਾਰੀ ...
ਚੱਬੇਵਾਲ, 25 ਨਵੰਬਰ (ਥਿਆੜਾ)-ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਕੇਂਦਰ ਦੇ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਸੱਦੇ ਦੇ ਤਹਿਤ ਇਲਾਕੇ ਦੇ ਕਿਸਾਨਾਂ ਵਲੋਂ ਚੱਬੇਵਾਲ ਦੇ ਰੋਹਨ ਰਾਜਦੀਪ ਟੋਲ ਪਲਾਜ਼ਾ ਨੰਗਲ ਸ਼ਹੀਦਾਂ ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ)-ਤੰਦਰੁਸਤ ਪੰਜਾਬ ਤਹਿਤ ਸਿਹਤ ਕੇਂਦਰ ਪਿੰਡ ਸਤੌਰ ਬਲਾਕ ਚੱਕੋਵਾਲ ਦੀ ਟੀਮ ਵਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਸਟਿਆਣਾ ਵਿਖੇ ਮਲੇਰੀਆ ਅਤੇ ਡੇਂਗੂ ਬੁਖ਼ਾਰ ਦੀ ਰੋਕਥਾਮ ਨੂੰ ਮੁੱਖ ਰੱਖਦਿਆਂ ...
ਖੁੱਡਾ, 25 ਨਵੰਬਰ (ਸਰਬਜੀਤ ਸਿੰਘ)-ਪਿੰਡ ਜੱਕੋਵਾਲ ਤੋਂ ਜਥੇਦਾਰ ਸ਼ਾਮ ਸਿੰਘ ਦੀ ਅਗਵਾਈ ਹੇਠ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 65 ਬੋਰੀਆਂ ਝੋਨਾ ਗੁਰਦੁਆਰਾ ਲੰਗਰ ਸਾਹਿਬ ਨੰਦੇੜ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਬਾਬਾ ਨਰਿੰਦਰ ਸਿੰਘ, ਬਾਬਾ ਬਲਜਿੰਦਰ ...
ਹੁਸ਼ਿਆਰਪੁਰ, 25 ਨਵੰਬਰ (ਹਰਪ੍ਰੀਤ ਕੌਰ)-ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਇੱਥੇ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ | ਇਸ ਦੌਰਾਨ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਪੰਜਾਬ ਰੋਡਵੇਜ਼ ਅੰਦਰ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ...
ਹੁਸ਼ਿਆਰਪੁਰ, 25 ਨਵੰਬਰ (ਹਰਪ੍ਰੀਤ ਕੌਰ)-ਪਿੰਡ ਨੰਗਲ ਖਿਡਾਰੀਆਂ ਤੇ ਕੈਂਡੋਵਾਲ ਦੀਆਂ ਵਿਧਵਾਂ ਔਰਤਾਂ ਨੇ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਕਸ਼ਮੀਰ ਕੌਰ ਦੀ ਅਗਵਾਈ ਹੇਠ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ | ...
ਹੁਸ਼ਿਆਰਪੁਰ, 25 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਾਂਗਰਸ ਦੇ ਜ਼ਿਲ੍ਹਾ ਸਕੱਤਰ ਤੇ ਵਾਰਡ ਪ੍ਰਧਾਨ ਪਲਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਾਬਕਾ ਕੈਬਨਿਟ ਮੰਤਰੀ ...
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਇੱਥੇ ਹੁਸ਼ਿਆਰਪੁਰ ਮੁੱਖ ਸੜਕ ਤੋਂ ਪੀ.ਡੀ.ਬੇਦੀ ਸਕੂਲ ਤੇ ਅੱਗੇ ਦਾਣਾ ਮੰਡੀ ਨੂੰ ਜਾਣ ਵਾਲੀ ਪਿਛਲੇ ਲੰਮੇ ਅਰਸੇ ਤੋਂ ਖਸਤਾ ਹਾਲਤ ਚਲੀ ਆ ਰਹੀ ਸੜਕ ਦਾ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਨਿਰਮਾਣ ਕਾਰਜ ਸ਼ੁਰੂ ਕਰਵਾਇਆ ...
ਮਿਆਣੀ, 25 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਮਿਆਣੀ ਵਿਖੇ ਬਿਜਲੀ ਘਰ ਦੇ ਸਾਹਮਣੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂਅ 'ਤੇ ਬਣ ਰਹੀ ਪਾਰਕ ਲਈ ਪ੍ਰਵਾਸੀ ਭਾਰਤੀਆਂ ਵਲੋਂ 81 ਹਜ਼ਾਰ ਰੁਪਏ ਭੇਜੇ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ...
ਐਮਾਂ ਮਾਂਗਟ, 25 ਨਵੰਬਰ (ਗੁਰਜੀਤ ਸਿੰਘ ਭੰਮਰਾ)-ਪੀ ਐਚ ਸੀ ਮੰਡ ਪੰਧੇਰ ਦੇ ਅਧੀਨ ਆਉਂਦੇ ਹੈਲਥ ਐਾਡ ਵੈੱਲਨੈੱਸ ਸੈਂਟਰ ਐਮਾਂ ਮਾਂਗਟ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਉਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX