ਬਹਿਰਾਮ, 25 ਨਵੰਬਰ (ਨਛੱਤਰ ਸਿੰਘ ਬਹਿਰਾਮ)-ਕੇਂਦਰ ਦੇ ਕਿਸਾਨ ਵਿਰੋਧੀ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਟੋਲ ਪਲਾਜ਼ਾ ਬਹਿਰਾਮ ਵਿਖੇ ਜਿਥੇ ਅਣਮਿੱਥੇ ਸਮੇਂ ਲਈ ਕਿਸਾਨਾਂ ਵਲੋਂ ਧਰਨਾ ਜਾਰੀ ਹੈ | ਖੇਤੀ ਕਾਨੂੰਨਾਂ ਵਿਰੁੱਧ 'ਦਿੱਲੀ ਚੱਲੋ' ਲਹਿਰ ਤਹਿਤ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਅਗਵਾਈ ਵਿਚ ਬਹਿਰਾਮ ਇਲਾਕੇ ਦੇ ਕਿਸਾਨਾਂ ਦਾ ਜਥਾ ਦਿੱਲੀ ਘੇਰਨ ਲਈ ਬਹਿਰਾਮ ਤੋਂ ਰਵਾਨਾ ਹੋਇਆ | ਰਵਾਨਗੀ ਤੋਂ ਪਹਿਲਾਂ ਕਿਸਾਨਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਕਤ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ | ਇਸ ਮੌਕੇ ਦਵਿੰਦਰ ਸਿੰਘ ਸੰਧਵਾਂ, ਹਰਮੇਲ ਸਿੰਘ ਜੱਸੋਮਜਾਰਾ, ਹਰਜੀਤ ਸਿੰਘ ਸਰਹਾਲ ਰਾਣੂੰਆਂ, ਚਰਨਜੀਤ ਸਿੰਘ ਰੰਧਾਵਾ ਬਹਿਰਾਮ, ਜਥੇ: ਪ੍ਰੇਮ ਸਿੰਘ ਸਰਹਾਲ ਰਾਣੂੰਆਂ, ਮੁਖਤਾਰ ਸਿੰਘ ਜੱਸੋਮਜਾਰਾ, ਸਵਰਨ ਸਿੰਘ ਲਾਦੀਆਂ, ਕਾਮਰੇਡ ਅਵਤਾਰ ਸਿੰਘ ਕੱਟ, ਜਸਵੀਰ ਸਿੰਘ ਨਾਗਰਾ ਬਹਿਰਾਮ, ਕਰਮਜੀਤ ਸਿੰਘ ਅਟਵਾਲ ਫਰਾਲਾ, ਅਮਰਜੀਤ ਸਿੰਘ ਬਹਿਰਾਮ, ਸਾਧੂ ਸਿੰਘ ਭਰੋਲੀ, ਕਾਮਰੇਡ ਹਰਪਾਲ ਸਿੰਘ ਜਗਤਪੁਰ, ਮਨਦੀਪ ਸਿੰਘ ਚੱਕਮਾਈਦਾਸ, ਪਿ੍ਤਪਾਲ ਮੁੰਨਾ, ਗੁਰਿੰਦਰ ਸਿੰਘ ਚੱਕ ਮੰਡੇਰ, ਸੁਖਵਿੰਦਰ ਸਿੰਘ ਬਹਿਰਾਮ, ਅਮਰਜੀਤ ਸਿੰਘ ਪੂੰਨੀ ਬਹਿਰਾਮ, ਗੁਰਅਵਤਾਰ ਸਿੰਘ ਗਦਾਣੀ, ਘੁੱਕਰ ਸਿੰਘ ਚੱਕਗੁਰੂ, ਜਗਨ ਨਾਥ ਸੰਧਵਾਂ, ਹਰਨੇਕ ਸਿੰਘ ਆਦਿ ਹਾਜ਼ਰ ਸਨ |
ਸਮੁੰਦੜਾ ਤੋਂ ਦਿੱਲੀ ਧਰਨੇ ਲਈ ਕਿਸਾਨਾਂ ਦਾ ਜਥਾ ਪੂਰੇ ਜੋਸ਼ ਨਾਲ ਰਵਾਨਾ
ਸਮੁੰਦੜਾ, (ਤੀਰਥ ਸਿੰਘ ਰੱਕੜ)- ਦੇਸ਼ ਭਰ ਦੀਆਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਖ਼ਿਲਾਫ਼ 26 ਤੇ 27 ਨਵੰਬਰ ਦੇ ਰੋਸ ਧਰਨੇ 'ਚ ਸ਼ਾਮਲ ਹੋਣ ਲਈ ਸਮੁੰਦੜਾ ਤੋਂ ਟਰੈਕਟਰ ਟਰਾਲੀਆਂ ਤੇ ਗੱਡੀਆਂ ਰਾਹੀਂ ਕਿਸਾਨਾਂ ਦਾ ਜਥਾ ਪੂਰੇ ਜੋਸ਼ ਨਾਲ ਰਵਾਨਾ ਹੋਇਆ | ਕਿਸਾਨਾਂ ਵਲੋਂ ਖਾਣ-ਪੀਣ ਦਾ ਸਾਮਾਨ ਸੌਣ ਲਈ ਬਿਸਤਰੇ ਤੇ ਰਹਿਣ ਲਈ ਜ਼ਰੂਰੀ ਵਸਤੂਆਂ ਆਦਿ ਟਰਾਲੀ ਵਿਚ ਹੀ ਰੱਖ ਕੇ ਪੂਰੀ ਤਿਆਰੀ ਨਾਲ ਦਿੱਲੀ ਵੱਲ ਨੂੰ ਚਾਲੇ ਪਾਏ ਗਏ | ਇਸ ਮੌਕੇ ਕਿਸਾਨਾਂ ਵਲੋਂ ਹਰਮੇਸ਼ ਸਿੰਘ ਢੇਸੀ ਸੂਬਾ ਵਿੱਤ ਸਕੱਤਰ ਕਿਰਤੀ ਕਿਸਾਨ ਯੂਨੀਅਨ ਤੇ ਕੁਲਵਿੰਦਰ ਚਾਹਲ ਤਹਿਸੀਲ ਪ੍ਰਧਾਨ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਨਾਲ ਆਪਣੀ ਜ਼ਿੱਦ 'ਤੇ ਅੜੀ ਹੋਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਤਾਕਤ ਦਾ ਗਿਆਨ ਹੋ ਜਾਵੇਗਾ ਅਤੇ ਦੇਸ਼ ਭਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਇੱਕਮੁੱਠ ਹੋ ਕੇ ਕੀਤੇ ਜਾ ਰਹੇ ਸੰਘਰਸ਼ ਅੱਗੇ ਝੁਕਦਿਆਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ | ਇਸ ਮੌਕੇ ਸਤਨਾਮ ਸਿੰਘ, ਬਹਾਦਰ ਸਿੰਘ ਪ੍ਰਦੀਪ ਸਿੰਘ, ਸ਼ਮਸ਼ੇਰ ਸਿੰਘ, ਭੁਪਿੰਦਰ ਸਿੰਘ, ਰਾਮ ਜੀਤ ਸਿੰਘ ਸਰਪੰਚ, ਕੁਲਵੰਤ ਸਿੰਘ, ਪਰਵਿੰਦਰ ਸਿੰਘ ਗੋਲੇਵਾਲ, ਕਿਰਪਾਲ ਸਿੰਘ ਧਮਾਈ, ਸਰਵਣ ਸਿੰਘ, ਬਲਵਿੰਦਰ ਸਿੰਘ, ਰਤਨ ਸਿੰਘ, ਇੰਦਰਜੀਤ ਗੁਰਪ੍ਰੀਤ ਸਿੰਘ, ਮਾ: ਅਸ਼ੋਕ ਕੁਮਾਰ ਆਦਿ ਹਾਜ਼ਰ ਸਨ |
ਖੇਤੀ ਬਿੱਲਾਂ ਦੇ ਵਿਰੋਧ ਵਜੋਂ ਦਿੱਲੀ ਚਲੋ ਲਈ ਭਾਕਿਯੂ ਰਾਜੇਵਾਲ ਜਥੇਬੰਦੀ ਦੀ ਮੀਟਿੰਗ
ਬਲਾਚੌਰ, (ਸ਼ਾਮ ਸੁੰਦਰ ਮੀਲੂ)-ਕਿਸਾਨ ਵਿਰੋਧੀ ਬਿੱਲਾਂ ਤੋਂ ਖ਼ਫ਼ਾ ਕਿਸਾਨ ਜਥੇਬੰਦੀਆਂ ਵਲੋਂ 26 ਨਵੰਬਰ ਨੂੰ ਦਿੱਲੀ ਚਲੋ ਮੁਹਿੰਮ ਤਹਿਤ ਪਿੰਡ ਪਿੰਡ ਕੀਤੀ ਜਾ ਰਹੀ ਲਾਮਬੰਦੀ ਨੂੰ ਮੁੱਖ ਰੱਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਤਹਿਸੀਲ ਬਲਾਚੌਰ ਦੇ ਕਿਸਾਨ ਆਗੂਆਂ ਨੇ ਪਿੰਡ ਸੁੱਜੋਵਾਲ ਵਿਖੇ ਮੀਟਿੰਗ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨਿਰਮਲ ਸਿੰਘ, ਜੋਗਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਦੇਸ਼ 'ਤੇ ਰਾਜ ਕਰ ਰਹੇ ਹਾਕਮਾਂ ਨੇ ਪਹਿਲਾਂ ਤਿੰਨ ਖੇਤੀ ਵਿਰੋਧੀ ਬਿੱਲ ਬਿਨ੍ਹਾਂ ਵਿਚਾਰੇ ਕਿਸਾਨਾਂ 'ਤੇ ਥੋਪ ਕੇ ਕਿਸਾਨਾਂ ਨੂੰ ਸੰਘਰਸ਼ ਲਈ ਸੜਕਾਂ ਤੇ ਲੈ ਆਂਦਾ | ਉਨ੍ਹਾਂ ਕਿਹਾ ਕਿ ਕਿਸਾਨ ਦੇ ਰੋਸ ਵਜੋਂ ਉਮੜੇ ਸੈਲਾਬ ਨੂੰ ਸਰਕਾਰਾਂ ਰੋਕ ਨਹੀਂ ਸਕਣਗੀਆਂ | ਇਸ ਮੌਕੇ ਪਿੰਡ ਸੁੱਜੋਵਾਲ ਦੇ ਸ਼ੇਰੇ ਏ ਪੰਜਾਬ ਯੂਥ ਸਪੋਰਟਸ ਐਾਡ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਮਰਜੋਤ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਨੇ ਭਾਕਿਯੂ ਰਾਜੇਵਾਲ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਕਿਸਾਨੀ ਸੰਘਰਸ਼ ਵਿਚ ਹਰ ਸਹਿਯੋਗ ਦਿੱਤਾ ਜਾਵੇਗਾ | 26 ਨਵੰਬਰ ਨੂੰ ਦਿੱਲੀ ਚਲੋ ਸੰਘਰਸ਼ 'ਚ ਪਿੰਡ ਸੁੱਜੋਵਾਲ ਤੋਂ ਇੱਕ ਟਰਾਲੀ ਕਿਸਾਨਾਂ ਦੀ ਭਰ ਕੇ ਰਾਸ਼ਨ ਸਮੇਤ ਪਿੰਡ ਤੋਂ ਰਵਾਨਾ ਹੋਵੇਗੀ | ਮੀਟਿੰਗ ਦੌਰਾਨ ਸੋਹਣ ਸਿੰਘ ਨੰਬਰਦਾਰ, ਪ੍ਰਗਟ ਸਿੰਘ, ਮੋਹਣ ਸਿੰਘ, ਕਰਨੈਲ ਸਿੰਘ, ਜਗਜੀਤ ਸਿੰਘ ਸਮੇਤ ਪਿੰਡ ਸੁਜੋਵਾਲ ਦੇ ਹੋਰ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ |
ਦਿੱਲੀ ਧਰਨੇ ਸਬੰਧੀ ਕਿਸਾਨਾਂ ਨੇ ਕੱਸੀ ਤਿਆਰੀ
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੰੂਨਾਂ ਦੇ ਖ਼ਿਲਾਫ਼ ਕਸਬਾ ਮਜਾਰੀ ਲਾਗੇ ਟੋਲ ਟੈਕਸ 'ਤੇ ਧਰਨੇ 'ਤੇ ਬੈਠੇ ਕਿਸਾਨਾਂ ਵਲੋਂ ਅੱਜ ਮੀਟਿੰਗ ਕਰਕੇ ਦਿੱਲੀ ਵਿਖੇ ਧਰਨਾ ਦੇਣ ਜਾਣ ਲਈ ਕਮਰਕੱਸੇ ਕੱਸ ਲਏ ਹਨ | ਮੀਟਿੰਗ ਤੋਂ ਬਾਅਦ ਕਿਸਾਨ ਆਗੂ ਅਵਤਾਰ ਸਿੰਘ ਸਾਹਦੜਾ ਤੇ ਜਥੇ: ਮੋਹਣ ਸਿੰਘ ਟੱਪਰੀਆਂ ਨੇ ਦੱਸਿਆ ਕਿ 26 ਨਵੰਬਰ ਨੂੰ ਇਲਾਕੇ ਦੇ ਕਿਸਾਨਾਂ ਵਲੋਂ ਦਿੱਲੀ ਕੂਚ ਕਰਨ ਲਈ ਟੋਲ ਟੈਕਸ ਮਜਾਰੀ ਵਿਖੇ ਸਵੇਰੇ 9 ਵਜੇ ਇਕੱਠੇ ਹੋਣਗੇੇ | 40 ਟ੍ਰੈਕਟਰ-ਟਰਾਲੀਆਂ ਰਾਹੀਂ ਕਿਸਾਨ ਵੱਡੀ ਗਿਣਤੀ ਵਿਚ ਰਵਾਨਾ ਹੋਣਗੇ | ਇਸ ਮੌਕੇ ਰਸ਼ਪਾਲ ਸਿੰਘ ਮੰਡੇਰ, ਹਰਨੇਕ ਸਿੰਘ ਥਿਆੜਾ, ਕੁਲਦੀਪ ਸਿੰਘ ਸਜਾਵਲਪੁਰ, ਜਸਵੀਰ ਸਿੰਘ ਛਦੌੜੀ, ਅਮਰਜੀਤ ਸਿੰਘ ਮਜਾਰੀ, ਸੁਖਵਿੰਦਰ ਸਿੰਘ ਗਿੱਲ, ਜਗਤਾਰ ਸਿੰਘ, ਹਰਮਿੰਦਰ ਸਿੰਘ ਹਿਆਤਪੁਰ ਰੁੜਕੀ, ਸੰਦੀਪ ਸਿੰਘ ਥਾਂਦੀ, ਮਨਜੀਤ ਸਿੰਘ ਦਿਆਲ, ਹਰਨੇਕ ਸਿੰਘ, ਜੋਗਾ ਸਿੰਘ ਥਿਆੜਾ, ਸੁਰਜੀਤ ਸਿੰਘ ਜੀਤਾ, ਸੁਰਜੀਤ ਸਿੰਘ ਸ਼ਾਹਜੀ, ਕਸ਼ਮੀਰ ਸਿੰਘ ਛਦੌੜੀ, ਨੰਬਰਦਾਰ ਮਹਿੰਦਰ ਸਿੰਘ, ਧੰਨਾ ਸਿੰਘ, ਗਿਆਨ ਸਿੰਘ, ਸੋਹਣ ਸਿੰਘ ਆਦਿ ਹਾਜ਼ਰ ਸਨ |
ਕਿਸਾਨਾਂ ਵਲੋਂ ਦਿੱਲੀ ਜਾਣ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਮੁਕੰਦਪੁਰ, (ਸੁਖਜਿੰਦਰ ਸਿੰਘ ਬਖਲੌਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਪਰਮਜੀਤ ਆਇਲ ਸਟੋਰ ਤੇ ਭਾਰਤੀ ਕਿਸਾਨ ਯੂਨੀਅਨ ਨਵਾਂਸ਼ਹਿਰ ਦੇ ਪ੍ਰਧਾਨ ਰਣਜੀਤ ਸਿੰਘ ਰਟੈਂਡਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਉਪਰੰਤ ਰਣਜੀਤ ਸਿੰਘ ਰਟੈਂਡਾ, ਜਸਕਮਲ ਸਿੰਘ ਤਲਵੰਡੀ ਫੱਤੂ, ਚਰਨਜੀਤ ਸਿੰਘ ਝੱਜ ਗਹਿਲ ਮਜਾਰੀ, ਤੀਰਥ ਸਿੰਘ ਚਾਹਲ, ਸਰਪੰਚ ਕਰਨੈਲ ਸਿੰਘ ਜਗਤਪੁਰ, ਹਰਮਿੰਦਰ ਸਿੰਘ ਖਹਿਰਾ, ਬਿਸ਼ਨ ਝਿੰਗੜ ਤੇ ਅਜੈਬ ਸਿੰਘ ਰਟੈਂਡਾ ਨੇ ਦੱਸਿਆ ਕਿ ਦਿੱਲੀ ਧਰਨੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਦਿੱਲੀ ਜਾਣ ਲਈ ਇਲਾਕੇ ਦੇ ਕਿਸਾਨਾਂ ਦੀਆਂ ਡਿਊਟੀਆ ਲਗਾਈਆਂ ਗਈਆਂ ਤੇ ਧਰਨਾ ਅਣਮਿਥੇ ਸਮੇਂ ਲਈ ਸ਼ਾਂਤਮਈ ਢੰਗ ਨਾਲ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜੇਕਰ ਦਿੱਲੀ ਦੇ ਸਾਰੇ ਰਾਸਤੇ ਬੰਦ ਹੋ ਜਾਣਗੇ ਤਾਂ ਦਿੱਲੀ ਪੂਰੇ ਦੇਸ਼ ਨਾਲੋਂ ਟੁੱਟ ਜਾਵੇਗਾ | ਇਸ ਮੌਕੇ ਪਰਗਟ ਸਿੰਘ ਮੰਡੇਰ, ਇਕਬਾਲ ਸਿੰਘ ਨੰਬਰਦਾਰ ਤਲਵੰਡੀ ਫੱਤੂ, ਸਤਵਿੰਦਰ ਸਿੰਘ ਸਰਪੰਚ, ਬਲਵਿੰਦਰ ਝਿੰਗੜ, ਅਵਤਾਰ ਸਿੰਘ ਥਾਂਦੀ, ਸੁਖਵੀਰ ਸਿੰਘ ਸਾਧਪੁਰ, ਜਸਵਿੰਦਰ ਸਿੰਘ ਮਕੰਦਪੁਰ, ਭੁਪਿੰਦਰ ਸਿੰਘ ਤੇਜਾ ਝਿੰਗੜਾਂ, ਗੁਰਨਾਮ ਸਿੰਘ ਰਟੈਂਡਾ, ਹਰਮਿੰਦਰ ਸਿੰਘ ਖਹਿਰਾ, ਨਿਰਮਲ ਸਿੰਘ ਹੇੜੀਆ, ਸੁਖਵੀਰ ਸਿੰਘ ਫਿਰੋਜਪੁਰ ਆਦਿ ਕਿਸਾਨ ਹਾਜ਼ਰ ਸਨ |
ਬਲਾਚੌਰ, 25 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਖੇਤੀ ਸੁਧਾਰਾਂ ਦੇ ਨਾਂਅ ਹੇਠ ਕੇਂਦਰੀ ਵਜ਼ਾਰਤ ਵਲੋਂ ਬਣਾਏ ਤਿੰਨ ਕਥਿਤ ਕਿਸਾਨ ਵਿਰੋਧੀ ਕਾਨੰੂਨਾਂ ਨੂੰ ਰੱਦ ਕਰਾਉਣ ਲਈ ਵਿੱਢੇ ਸੰਘਰਸ਼ ਦੇ ਅਗਲੇ ਪੜ੍ਹਾਅ ਹਿੱਤ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਜਿੱਤ ...
ਬੰਗਾ, 25 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਿਤ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਨੇ ਪੰਜਾਬ ਦੀ ਖੇਤੀਬਾੜੀ ਤੇ ਕਿਸਾਨੀ ਨੂੰ ਤਬਾਹੀ ਵੱਲ ਲਿਜਾਣ ਦਾ ਯਤਨ ਕੀਤਾ ਹੈ | ਇਹ ਪ੍ਰਗਟਾਵਾ ਦੀਪ ਸਿੱਧੂ ਗਾਇਕ ਤੇ ਬੁਲਾਰਾ ਸ਼ੰਭੂ ...
ਨਵਾਂਸ਼ਹਿਰ, 25 ਨਵੰਬਰ (ਗੁਰਬਖਸ਼ ਸਿੰਘ ਮਹੇ)-ਅੱਜ ਦੀ ਨਵਾਂਸ਼ਹਿਰ ਸੈਂਟਰਲ ਕੋਆਪਰੇਟਿਵ ਬੈਂਕ ਬਰਾਂਚ ਲੰਗੜੋਆ 'ਚ ਵਿੱਤੀ ਸਾਖਰਤਾ ਪ੍ਰੋਗਰਾਮ ਸਤਨਾਮ ਸਿੰਘ ਗਿੱਲ ਬਰਾਂਚ ਮੈਨੇਜਰ ਦੀ ਅਗਵਾਈ ਵਿਚ ਸੰਜੀਵ ਕੁਮਾਰ ਗੋਡ ਦੀਆਂ ਹਦਾਇਤਾਂ ਤੇ ਨਬਾਰਡ ਦੁਆਰਾ ਉਲੀਕੇ ...
ਨਵਾਂਸ਼ਹਿਰ, 25 ਨਵੰਬਰ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 17 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਦ ਕਿ ਬਲਾਕ ਬਲਾਚੌਰ ਦੇ ਇਕ 75 ਸਾਲਾ ਔਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਜੋ ਕਿ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ ਤੇ ...
ਨਵਾਂਸ਼ਹਿਰ, 25 ਨਵੰਬਰ (ਗੁਰਬਖਸ਼ ਸਿੰਘ ਮਹੇ, ਬਲਕਾਰ ਸਿੰਘ ਭੂਤਾਂ)-ਫੀਸਾਂ ਦੇਣ ਤੋਂ ਅਸਮਰਥ ਵਿਦਿਆਰਥੀਆਂ ਵਲੋਂ ਹੋਰ ਕੋਈ ਰਸਤਾ ਨਾ ਮਿਲਣ ਕਰਕੇ ਸੰਘਰਸ਼ ਕਰਨ ਦਾ ਰਾਹ ਅਖ਼ਤਿਆਰ ਕੀਤਾ ਹੈ | ਜ਼ਿਕਰਯੋਗ ਹੈ ਕਿ 1 ਅਕਤੂਬਰ 2020 ਨੂੰ ਨਵਾਂਸ਼ਹਿਰ ਦੇ ਡੀ.ਸੀ. ਦੀ ਅਗਵਾਈ ...
ਔੜ/ਝਿੰਗੜਾਂ, 25 ਨਵੰਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਬਾਪੂ ਇੰਦਰਪੁਰੀ ਪ੍ਰਬੰਧਕ ਕਮੇਟੀ ਹੇੜੀਆਂ ਵਲੋਂ ਐਨ.ਆਰ.ਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿੱਦਿਆ ਦਾ ਚਾਨਣ ਮੁਨਾਰਾ ਦੇ ਰਹੇ ਪਿੰਡ ਦੇ ਇੰਦਰਪੁਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ...
ਬੰਗਾ, 25 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬਲਾਕ ਬੰਗਾ ਦੇ ਪਿੰਡ ਖਮਾਚੋਂ ਦੀ ਸਹਿਕਾਰੀ ਸੁਸਾਇਟੀ ਮੋਹਰੇ ਧਰਨਾ ਦਿੱਤਾ ਗਿਆ | ਤੇ ਸਹਿਕਾਰੀ ਸੁਸਾਇਟੀ ਦੇ ਸਕੱਤਰ ਰਾਹੀਂ ਮੰਗ ਪੱਤਰ ਡੀ. ਆਰ. ਸਹਿਕਾਰੀ ਸਭਾਵਾਂ ਸ਼ਹੀਦ ਭਗਤ ਸਿੰਘ ਨਗਰ ...
ਬੰਗਾ, 25 ਨਵੰਬਰ (ਲਧਾਣਾ)-ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਗਾਇਕਾ ਜੋਤੀ ਨਵਾਂਸ਼ਹਿਰ ਵਲੋਂ ਗਾਇਆ ਗੀਤ 'ਬਾਬਾ ਸਾਹਿਬ ਜਿਹਾ' ਦੀ ਸ਼ੂਟਿੰਗ ਮੁਕੰਮਲ ਹੋ ਗਈ | ਇਸ ਦੀ ਜਾਣਕਾਰੀ ਦਿੰਦਿਆਂ ਗੀਤਕਾਰ ਨੇਕਾ ਮੱਲਾਬੇਦੀਆਂ ਨੇ ਦੱਸਿਆ ਕਿ ਇਸ ਦੀ ...
ਬਲਾਚੌਰ, 25 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਦੀ ਬਲਾਚੌਰ ਬਹੁਮੰਤਵੀ ਸਹਿਕਾਰੀ ਸਭਾ, ਬਲਾਚੌਰ ਦਾ 100 ਸਾਲਾ ਸਥਾਪਨਾ ਦਿਵਸ ਸਭਾ ਵਲੋਂ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਹ ਜਾਣਕਾਰੀ ਸਭਾ ਦੇ ਸਕੱਤਰ ਬਲਿਹਾਰ ਸਿੰਘ ਜੌਹਲ ਨੇ ਦਿੱਤੀ | ਉਨ੍ਹਾਂ ਦੱਸਿਆਂ ਕਿ 1921 ਵਿਚ ਇਹ ...
ਔੜ/ਝਿੰਗੜਾਂ, 25 ਨਵੰਬਰ (ਕੁਲਦੀਪ ਸਿੰਘ ਝਿੰਗੜ)-ਦੀ ਨਵਾਂਸ਼ਹਿਰ ਕੋਆਪਰੇਟਿਵ ਬੈਂਕ ਬਰਾਂਚ ਔੜ ਵਿਖੇ ਨਬਾਰਡ ਵਲੋਂ ਵਿੱਤੀ ਸਾਖਰਤਾ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਬੈਂਕ ਨਾਲ ਜੁੜੇ ਇਲਾਕੇ ਦੇ ਖਾਤੇ ਧਾਰਕਾਂ, ਦੁਕਾਨਦਾਰਾਂ, ਕਿਸਾਨ ਮਜ਼ਦੂਰਾਂ, ...
ਔੜ/ਝਿੰਗੜਾਂ, 25 ਨਵੰਬਰ (ਕੁਲਦੀਪ ਸਿੰਘ ਝਿੰਗੜ)-ਸੂਬੇ ਅੰਦਰ ਜਦੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣੀ ਹੈ, ਉਦੋਂ ਹੀ ਸੜਕਾਂ ਦਾ ਨਵੀਨੀਕਰਨ ਹੋਣਾ ਸੰਭਵ ਹੋਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ...
ਬਲਾਚੌਰ, 25 ਨਵੰਬਰ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ ਬਲਾਚੌਰੀਆ)- ਸਾਂਝ ਕੇਂਦਰ ਬਲਾਚੌਰ ਦੇ ਇੰਚਾਰਜ ਸਬ ਇੰਸਪੈਕਟਰ ਸੁਖਬੀਰ ਲਾਲ ਤੇ ਏ.ਐੱਸ.ਆਈ. ਹੁਸਨ ਲਾਲ ਇੰਚਾਰਜ ਟਰੈਫ਼ਿਕ ਐਜੂਕੇਸ਼ਨ ਸੈੱਲ ਨਵਾਂਸ਼ਹਿਰ ਵਲੋਂ ਥਾਣਾ ਸਦਰ ਬਲਾਚੌਰ ਵਿਖੇ ਨਸ਼ਾ ਮੁਕਤ ਭਾਰਤ ...
ਸ਼ਰਨਜੀਤ ਭਾਟੀਆ (ਜੌਨੀ ਭਾਟੀਆ) 94642-42175 ਰੱਤੇਵਾਲ- ਡਾ: ਅੰਬੇਡਕਰ ਨਗਰ (ਰੱਤੇਵਾਲ) ਜੋ ਕਿ ਰੋਪੜ-ਬਲਾਚੌਰ ਸੜਕ ਤੋਂ 6 ਕਿ.ਮੀ. ਦੂਰ ਕਾਠਗੜ੍ਹ ਤੋਂ ਭੱਦੀ ਨੂੰ ਜਾਣ ਵਾਲੀ ਸੜਕ ਦੇ ਖੱਬੇ ਪਾਸੇ ਸਥਿਤ ਹੈ | ਪਿਛੋਕੜ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਰੱਤੇਵਾਲ ਪੂਰੇ ...
ਜਾਡਲਾ, 25 ਨਵੰਬਰ (ਬੱਲੀ)-ਅੱਜ ਇੱਥੋਂ ਦੀ ਨਵਾਂਸ਼ਹਿਰ ਸੈਂਟਰਲ ਕੋਆਪਰੇਟਿਵ ਬੈਂਕ ਦੀ ਜਾਡਲਾ ਬਰਾਂਚ ਵਲੋਂ ਐਮ.ਡੀ ਮਨਵੀਰ ਸਿੰਘ ਤੇ ਜ਼ਿਲ੍ਹਾ ਮੈਨੇਜਰ ਸੰਜੀਵ ਗੌੜ ਦੇ ਨਿਰਦੇਸ਼ਾਂ ਅਧੀਨ ਵਿੱਤੀ ਸਾਖਰਤਾ ਕੈਂਪ ਲਾਇਆ ਗਿਆ | ਜਿਸ 'ਚ ਬਰਾਂਚ ਮੈਨੇਜਰ ਮਦਨ ਲਾਲ ...
ਮੁਕੰਦਪੁਰ, 25 ਨਵੰਬਰ (ਦੇਸ ਰਾਜ ਬੰਗਾ)-ਪਿੰਡ ਖਾਨਪੁਰ ਦੇ ਸਾਬਕਾ ਸਰਪੰਚ ਬੀਬੀ ਸੁਰਿੰਦਰ ਕੌਰ ਪਿਛਲੇ ਦਿਨੀ ਸੰਖੇਪ ਬਿਮਾਰੀ ਪਿੱਛੋਂ ਸਵਰਗਵਾਸ ਹੋ ਗਏ ਸਨ | ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂੁ ਹਰਿਗੋਬਿੰਦ ਸਾਹਿਬ ਖਾਨਪੁਰ ਵਿਖੇ ਕਰਵਾਇਆ ...
ਸੰਧਵਾਂ, 25 ਨਵੰਬਰ (ਪ੍ਰੇਮੀ ਸੰਧਵਾਂ)-ਸਿੱਖਿਆ ਵਿਭਾਗ ਵਲੋਂ ਵਧੀਆ ਕਾਰਗੁਜ਼ਾਰੀ ਵਾਲੇ ਸਕੂਲਾਂ ਲਈ ਸ਼ੁਰੂ ਕੀਤੀ ਗਈ ਲੜੀ ਤਹਿਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਨੂੰ ਵਿਦਿਆਰਥੀਆਂ ਦੇ ਗਿਆਨ 'ਚ ਸਰਲ ਤਰੀਕੇ ਨਾਲ ਵਾਧਾ ਕਰਨ ...
ਬਹਿਰਾਮ, 25 ਨਵੰਬਰ (ਸਰਬਜੀਤ ਸਿੰਘ ਚੱਕਰਾਮੂੰ)-ਐੱਨ. ਆਰ. ਆਈ ਵੀਰ ਜਿਥੇ ਪਿੰਡਾਂ ਦੇ ਵਿਕਾਸ ਕਾਰਜਾਂ 'ਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ, ਉਥੇ ਹੀ ਉਹ ਲੋੜਵੰਦਾਂ ਦੀ ਮਦਦ ਲਈ ਵੀ ਸਦਾ ਤੱਤਪਰ ਰਹਿੰਦੇ ਹਨ | ਪਿੰਡ ਚੱਕ ਰਾਮੂੰ ਦੀ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ...
ਔੜ, 25 ਨਵੰਬਰ (ਜਰਨੈਲ ਸਿੰਘ ਖੁਰਦ)-ਪੀ.ਐੱਸ.ਪੀ.ਸੀ.ਐਲ. ਔੜ ਦੇ ਐੱਸ.ਡੀ.ਓ. ਪਰਮਿੰਦਰ ਨੇ ਦੱਸਿਆ ਗਿਆ ਹੈ ਕਿ 26 ਨਵੰਬਰ ਦਿਨ ਵੀਰਵਾਰ ਨੂੰ 66 ਕੇ.ਵੀ. ਸਬ ਸਟੇਸ਼ਨ ਔੜ ਤੋਂ ਚੱਲ ਰਹੇ ਖ਼ੋਜਾ ਯੂ.ਪੀ.ਐੱਸ. ਫੀਡਰ ਦੀਆਂ ਲਾਈਨਾਂ ਦੀ ਮੁਰੰਮਤ ਕਰਨ ਲਈ ਬਿਜਲੀ ਦੀ ਸਪਲਾਈ 10 ਤੋਂ 3 ਵਜੇ ...
ਕਾਠਗੜ੍ਹ, 25 ਨਵੰਬਰ (ਬਲਦੇਵ ਸਿੰਘ ਪਨੇਸਰ)-ਪਿੰਡ ਨਿੱਘੀ ਵਿਖੇ ਸਥਿਤ ਕਸਾਣਾ ਗੋਤ ਦੇ ਸਤੀ ਮੰਦਰ ਵਿਚ ਕਸਾਣਾ ਗੋਤ ਦੀਆਂ ਸੰਗਤਾਂ ਵਲੋਂ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕੰਢੀ, ਦੂਣ ਦੁਆਬੇ ਸਮੇਤ ਵੱਖ-ਵੱਖ ਰਾਜਾਂ ਤੋਂ ਕਸਾਣਾ ਗੋਤ ਦੀਆਂ ...
ਬਲਾਚੌਰ, 25 ਨਵੰਬਰ (ਸ਼ਾਮ ਸੁੰਦਰ ਮੀਲੂ)-ਵਿਧਾਨਸਭਾ ਹਲਕਾ ਬਲਾਚੌਰ ਦੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕੰਮਾਂ ਲਈ ਫ਼ੰਡਾਂ ਦੀ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ | ਹਰ ਪਿੰਡ ਅੰਦਰ ਗੁਣਵੱਤਾ ਦੇ ਆਧਾਰ 'ਤੇ ਵਿਕਾਸ ਕਾਰਜ ਬਿਨ੍ਹਾਂ ਭੇਦਭਾਵ ਮੁਕੰਮਲ ਹੋਣਗੇ | ਇਹ ...
ਕਟਾਰੀਆਂ, 25 ਨਵੰਬਰ (ਨਵਜੋਤ ਸਿੰਘ ਜੱਖੂ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੂਬੇ ਦਾ ਸਰਵਪੱਖੀ ਵਿਕਾਸ ਨਿਰਵਿਘਨ ਤੇ ਬਿਨ੍ਹਾਂ ਵਿਤਕਰੇ ਤੋਂ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਯੂਥ ...
ਸੰਧਵਾਂ, 25 ਨਵੰਬਰ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਸੰਧਵਾਂ ਦੇ ਨੇੜੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਬੰਸ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਦਰਬਾਰਾ ਸਿੰਘ ...
ਬਹਿਰਾਮ, 25 ਨਵੰਬਰ (ਨਛੱਤਰ ਸਿੰਘ ਬਹਿਰਾਮ)-ਨਿਰਦੇਸ਼ਕ ਤੇ ਵਾਰਡਨ ਮੱਛੀ ਪਾਲਣ ਪੰਜਾਬ ਵਲੋਂ ਢੰਢੂਹਾ ਵਿਖੇ ਵਿਸ਼ਵ ਮੱਛੀ ਪਾਲਣ ਦਿਵਸ ਮਨਾਇਆ ਗਿਆ | ਮੁੱਖ ਮਹਿਮਾਨ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਨੇ ਸਮਾਗਮ ਵਿਚ ਆਏ ਕਿਸਾਨ ਭਰਾਵਾਂ ਨੂੰ ...
ਬਲਾਚੌਰ, 25 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਬਰਾਂਚ ਬਲਾਚੌਰ ਵਿਖੇ ਪ੍ਰਬੰਧਕੀ ਨਿਰਦੇਸ਼ਕ ਮਨਵੀਰ ਸਿੰਘ ਖਹਿਰਾ, ਡੀ.ਐਮ ਸੰਜੀਵ ਗੌੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿੱਤੀ ਸਾਖਰਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ...
ਸੜੋਆ, 25 ਨਵੰਬਰ (ਨਾਨੋਵਾਲੀਆ)-ਜ਼ਿਲੇ੍ਹ ਵਿਚ ਕਿਸਾਨਾਂ ਦੁਆਰਾ ਰਸਾਇਣਿਕ ਖਾਧਾ ਦੀ ਵਰਤੋਂ ਤੋਂ ਬਿਨ੍ਹਾਂ ਸਬਜ਼ੀਆਂ, ਦਾਲਾਂ ਤੇ ਅਨਾਜ ਵਾਲੀਆ ਫ਼ਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਤੇ ਖਪਤਕਾਰਾਂ ਨੂੰ ਸ਼ੁੱਧ, ਸਾਫ਼ ਸੁਥਰੀਆਂ ਤੇ ਤਾਜ਼ੀਆ ਸਬਜ਼ੀਆਂ ਜਾਇਜ਼ ...
ਬੰਗਾ, 25 ਨਵੰਬਰ (ਜਸਬੀਰ ਸਿੰਘ ਨੂਰਪੁਰ)-ਤਹਿਸੀਲ ਪ੍ਰਸ਼ਾਸਨ ਬੰਗਾ ਵਲੋਂ ਪ੍ਰਮੁੱਖ ਬਜਾਰਾਂ ਅਜ਼ਾਦ ਚੌਾਕ, ਸੁਨਿਆਰਾ ਬਜ਼ਾਰ 'ਚ ਨਾਜ਼ਾਇਜ਼ ਕਬਜਿਆਂ ਨੂੰ ਹਟਾਉਣ ਦੀ ਮੁਹਿੰਮ ਚਲਾਈ ਗਈ | ਐਸ. ਡੀ. ਐਮ ਵਿਰਾਜ ਤਿੜਕੇ, ਰਾਜੀਵ ਓਬਰਾਏ ਕਾਰਜ ਸਾਧਕ ਅਫ਼ਸਰ ਤੇ ਪੀ. ਡਬਲਯੂ ...
ਬੰਗਾ, 25 ਨਵੰਬਰ (ਜਸਬੀਰ ਸਿੰਘ ਨੂਰਪੁਰ)-ਯੂਕੋ ਬੈਂਕ ਨੇੜੇ ਇਕ ਔਰਤ ਦਾ ਪਰਸ ਖੋਹ ਕੇ ਭਜ ਰਹੇ ਮੋਟਰ ਸਾਇਕਲ ਸਵਾਰ ਲੁਟੇਰੇ ਨੂੰ ਸ਼ਹਿਰ ਵਾਸੀਆਂ ਵਲੋਂ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ | ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕਥਿਤ ਦੋਸ਼ੀ 'ਤੇ ਮਾਮਲਾ ਦਰਜ ...
ਪੋਜੇਵਾਲ ਸਰਾਂ, 25 ਨਵੰਬਰ (ਰਮਨ ਭਾਟੀਆ)-ਥਾਣਾ ਪੋਜੇਵਾਲ ਅਧੀਨ ਪੈਂਦੇ ਪਿੰਡਾਂ ਅੰਦਰ ਜੇਕਰ ਕਿਸੇ ਵੀ ਪਿੰਡ ਅੰਦਰ ਕੋਈ ਵਿਅਕਤੀ ਨਸ਼ਾ ਵੇਚਦਾ ਤਾਂ ਲੋਕ ਬੇਝਿੱਜਕ ਹੋਕੇ ਇਸਦੀ ਜਾਣਕਾਰੀ ਪੁਲਿਸ ਨੂੰ ਦੇਣ ਕਿਉਂਕਿ ਇਲਾਕੇ ਅੰਦਰ ਨਸ਼ਾ ਵੇਚਣ ਵਾਲਿਆਂ ਤੇ ਉਨ੍ਹਾਂ ਦਾ ...
ਬਲਾਚੌਰ/ਭੱਦੀ, 25 ਨਵੰਬਰ (ਸ਼ਾਮ ਸੁੰਦਰ ਮੀਲੂ, ਨਰੇਸ਼ ਧੌਲ)-ਆਲ ਇੰਡੀਆ ਵੀਰ ਗੁੱਜਰ ਮਹਾਂਸਭਾ ਦਾ ਵਿਸਥਾਰ ਕਰਦਿਆਂ ਸੂਬਾ ਪੰਜਾਬ ਦੇ ਸਬ ਡਵੀਜ਼ਨ ਬਲਾਚੌਰ ਦੇ ਪਿੰਡ ਉਧਨਵਾਲ ਦੇ ਜੰਮਪਲ ਵਿਜੇ ਉਧਨੋਵਾਲੀਆ ਨੂੰ ਆਲ ਇੰਡੀਆ ਪੈੱ੍ਰਸ ਸਕੱਤਰ, ਰਵਿੰਦਰ ਕਸਾਣਾ ...
ਮੁਕੰਦਪੁਰ, 25 ਨਵੰਬਰ (ਦੇਸ ਰਾਜ ਬੰਗਾ)-ਪ੍ਰਸਿੱਧ ਦਰਬਾਰ ਝੰਡੀ ਪੀਰ ਕਡਿਆਣਾ ਦੀ ਮਹਿਮਾ ਦਾ ਭਜਨ 'ਝੰਡੀ ਪੀਰ ਦੀ ਮੈਂ ਹੋ ਕੇ ਜੀ ਲੈਣਾ' ਬਾਲ ਕਲਾਕਾਰਾਂ ਕੌਰ ਸਿਸਟਰਜ਼ ਵਲੋਂ ਗਾਇਨ ਕਰਕੇ ਰਿਕਾਰਡ ਕਰਵਾਇਆ ਗਿਆ | ਬਿੰਦਰ ਮਹੇ ਵਲੋਂ ਲਿਖੇ ਇਸ ਗੀਤ ਦੀ ਸ਼ੂਟਿੰਗ ਦਾ ਕੰਮ ...
ਨਵਾਂਸ਼ਹਿਰ, 25 ਨਵੰਬਰ (ਗੁਰਬਖਸ਼ ਸਿੰਘ ਮਹੇ)-ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਨਵੀਂ ਨਿਯੁਕਤ ਹੋਈ ਸਟੇਟ ਬਾਡੀ ਦੀ ਪਹਿਲੀ ਮੀਟਿੰਗ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਮਿਤੀ 26 ਨਵੰਬਰ ਨੂੰ 10:30 ਵਜੇ ਬੱਚਤ ਭਵਨ ਲੁਧਿਆਣਾ ਵਿਖੇ ...
ਸਮੁੰਦੜਾ, 25 ਨਵੰਬਰ (ਤੀਰਥ ਸਿੰਘ ਰੱਕੜ)-ਪਿੰਡ ਚੱਕ ਹਾਜੀਪੁਰ ਵਿਖੇ ਗੁਰਦੁਆਰਾ ਬਾਬਾ ਸ਼ਹੀਦਾਂ ਸਿੰਘਾਂ ਦੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਾਲਾਨਾ ਕਬੱਡੀ ਕੱਪ ਦਾ ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ ਤੇ ਸਕੱਤਰ ਪੰਜਾਬ ...
ਬੰਗਾ, 25 ਨਵੰਬਰ (ਕਰਮ ਲਧਾਣਾ)-ਐਸ. ਸੀ. ਬੀ. ਸੀ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਤੇ ਐਸ. ਸੀ. ਬੀ. ਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੀਨੀਅਰ ਆਗੂਆਂ ਨੇ ਉੱਘੇ ਅਧਿਆਪਕ ਆਗੂ ਰਾਮ ਕ੍ਰਿਸ਼ਨ ਪੱਲੀ ਝਿੱਕੀ ਨੂੰ ਕੋਆਰਡੀਨੇਸ਼ਨ ਕਮੇਟੀ ਪੰਜਾਬ ਦਾ ਕਨਵੀਨਰ ਨਿਯੁਕਤ ਕੀਤਾ ...
ਸੰਧਵਾਂ, 25 ਨਵੰਬਰ (ਪ੍ਰੇਮੀ ਸੰਧਵਾਂ)-ਬਹਿਰਾਮ- ਮਾਹਿਲਪੁਰ ਮੁੱਖ ਸੜਕ 'ਤੇ ਕਟਾਰੀਆਂ ਦੀ ਹੱਦ ਤੱਕ ਅੰਗਰੇਜਾਂ ਦੇ ਰਾਜ ਸਮੇਂ ਦੀਆਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀਆਂ ਪੁਲੀਆਂ ਜੰਗਲਿਆਂ ਤੋਂ ਵਿਹੂੰਣੀਆਂ ਹੋਣ ਕਾਰਨ ਕਦੇ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ | ...
ਜਾਡਲਾ, 25 ਨਵੰਬਰ (ਬੱਲੀ)-ਕੇਂਦਰ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਆਰੰਭ ਹੋਏ ਕਿਸਾਨ ਸੰਘਰਸ਼ ਨੂੰ ਦਿੱਲੀ ਤੱਕ ਲੈ ਕੇ ਜਾਣ ਲਈ ਆਮ ਲੋਕੀ ਵੀ ਕਿਸਾਨਾਂ ਦੀ ਹਮਾਇਤ 'ਤੇ ਆ ਗਏ ਹਨ | ਲੋਕਾਂ ਵਲੋਂ ਦਿੱਲੀ ਫਤਿਹ ਕਰਨ ਲਈ ਧਾਰਮਿਕ ਸਮਾਗਮ ...
ਨਵਾਂਸ਼ਹਿਰ, 25 ਨਵੰਬਰ (ਗੁਰਬਖਸ਼ ਸਿੰਘ ਮਹੇ)-ਅੱਜ ਦੋਆਬਾ ਸੇਵਾ ਸਮਿਤੀ ਵਲੋਂ ਜਥੇਬੰਦੀ ਦੇ ਆਗੂ ਯਸ਼ਪਾਲ ਹਾਫ਼ਿਜਾਬਾਦੀ ਤੇ ਰਤਨ ਕੁਮਾਰ ਜੈਨ ਦੀ ਅਗਵਾਈ 'ਚ ਬਾਈਪਾਸ 'ਤੇ ਤੇਜ਼ ਰਫ਼ਤਾਰ ਵਾਹਨਾਂ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਯੋਜਨਾ ਕਮੇਟੀ ...
ਮੱਲਪੁਰ ਅੜਕਾਂ, 25 ਨਵੰਬਰ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਵਿਖੇ ਸ਼ਹੀਦਾਂ ਦੀ ਯਾਦ ਵਿਚ ਐਨ. ਆਰ. ਆਈ ਵੀਰਾਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਿਲੇਜ਼ ਯੂਥ ਕਲੱਬ ਵਲੋਂ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ | ਜਿਸ ਦਾ ਉਦਘਾਟਨ ...
ਨਵਾਂਸ਼ਹਿਰ, 25 ਨਵੰਬਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪੱਤਰ ਅਨੁਸਾਰ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਲਈ ਭਾਰੀ ਪ੍ਰੀਖਿਆ ਫੀਸਾਂ ਭਰਨ ਲਈ ਕਿਹਾ ਗਿਆ ਹੈ, ਜਿਸ ...
ਬਹਿਰਾਮ, 25 ਨਵੰਬਰ (ਨਛੱਤਰ ਸਿੰਘ ਬਹਿਰਾਮ)-ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੰਧ ਬੈਂਕ ਬ੍ਰਾਂਚ ਬਹਿਰਾਮ ਵਲੋਂ ਈ-ਰਿਕਸ਼ਾ ਸਕੀਮ ਦੀ ਸ਼ੁਰੂਆਤ ਕੀਤੀ ਗਈ | ਉਪਰੰਤ ਬੈਂਕ ਮੈਨੇਜਰ ਨਿਸ਼ਾਂਤ ਗਰਗ ਨੇ ਬੈਂਕ ਦੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ...
ਮੁਕੰਦਪੁਰ, 25 ਨਵੰਬਰ (ਸੁਖਜਿੰਦਰ ਸਿੰਘ ਬਖਲੌਰ)-ਜ਼ਿਲ੍ਹਾ ਕਾਂਗਰਸ ਦੀ ਵਾਈਸ ਪ੍ਰਧਾਨ ਅਨੀਤਾ ਗੋਤਮ ਮੁਕੰਦਪੁਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਆਸ਼ਾ ਰਾਣੀ (80) ਜੋ ਲੰਬੀ ਬਿਮਾਰੀ ਦੇ ਚਲਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ...
ਬੰਗਾ, 25 ਨਵੰਬਰ (ਕਰਮ ਲਧਾਣਾ)-ਗੁਰਦੁਆਰਾ ਸਿੰਘ ਸਭਾ ਮਸੀਤਵਾਲਾ ਲਧਾਣਾ ਉੱਚਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 29 ਨਵੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਹੋਈ ...
ਕਟਾਰੀਆਂ, 25 ਨਵੰਬਰ (ਨਵਜੋਤ ਸਿੰਘ ਜੱਖੂ)-ਪਿੰਡ ਰਾਮਪੁਰ 'ਚ ਬਾਬਾ ਰੇਲੂ ਸਪੋਟਰਸ ਕਲੱਬ ਰਾਮਪੁਰ ਵਲੋਂ 17ਵਾਂ ਕਿ੍ਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਕਰਵਾਇਆ ਗਿਆ | ਜਿਸ ਦਾ ਉਦਘਾਟਨ ਯੂਥ ਆਗੂ ਹਰਪ੍ਰੀਤ ਰਾਮਪੁਰ, ਸਰਪੰਚ ਪਰਗਣ ਸਿੰਘ, ਗ੍ਰਾਮ ਪੰਚਾਇਤ ...
ਭੱਦੀ, 25 ਨਵੰਬਰ (ਨਰੇਸ਼ ਧੌਲ)-ਗੁਰਦੁਆਰਾ ਸਾਹਿਬ ਪਿੰਡ ਬਛੌੜੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਸੰਤ ਬਾਬਾ ਅਜੀਤ ਸਿੰਘ ਪਰਿਵਾਰ ਵਿਛੋੜਾ ਵਾਲਿਆਂ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ...
ਰੈਲਮਾਜਰਾ, 25 ਨਵੰਬਰ (ਸੁਭਾਸ਼ ਟੌਾਸਾ)-ਸਨਅਤੀ ਖੇਤਰ ਦੇ ਨੇੜਲੇ ਪਿੰਡ ਟੌਾਸਾ ਵਿਖੇ ਜੈ ਮਾਤਾ ਨੈਣਾ ਦੇਵੀ ਵੈੱਲਫੇਅਰ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 19ਵਾਂ ਵਿਸ਼ਾਲ ਭਗਵਤੀ ਜਾਗਰਣ ਫੋਕਲ ਪੁਆਇੰਟ ਵਿਖੇ ਕਰਵਾਇਆ ਗਿਆ | ਜਿਸ 'ਚ ਮਹਾਂਮਾਈ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX