ਫਤਿਆਬਾਦ, 25 ਨਵੰਬਰ (ਹਰਵਿੰਦਰ ਸਿੰਘ ਧੂੰਦਾ)- ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਦਿਲੀ ਨੂੰ ਘੇਰਨ ਦੇ ਸੱਦੇ ਤਹਿਤ ਅੱਜ ਤੁੜ ਏਰੀਆ ਤੋ ਕਾਮਰੇਡ ਆਗੂ ਬਲਵਿੰਦਰ ਸਿੰਘ, ਰੇਸ਼ਮ ਸਿੰਘ ਫੈਲੋਕੇ ਅਤੇ ਡਾ.ਪਰਮਜੀਤ ਸਿੰਘ ਕੋਟ ਦੀ ਅਗਵਾਈ ਹੇਠ ਟ੍ਰੈਕਟਰ ਟਰਾਲੀਆ ਤੇ ਵੱਡਾ ਜਥਾ ਦਿਲੀ ਲਈ ਰਵਾਨਾ ਹੋਇਆ | ਇਸ ਮੌਕੇ ਦਿੱਲੀ ਜਾਣ ਵਾਲਿਆਂ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਮਨਜੀਤ ਸਿੰਘ ਬੱਗੂ ਕੋਟ ਨੇ ਕਿਹਾ ਕਿ ਤੁੜ ਏਰੀਆ ਕਮੇਟੀ ਦੇ ਜਥੇ ਦੇ ਸਾਰੇ ਵਰਕਰਾਂ ਨੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅਸੀਂ ਬਿਲਕੁਲ ਸ਼ਾਤਮਈ ਰਹਿਣਾ ਹੈ ਅਤੇ ਜਿਥੇ ਵੀ ਸਾਨੂੰ ਪੁਲਿਸ ਜਾਂ ਨੀਮ ਬਲ ਰੋਕਣ ਉਥੇ ਹੀ ਬੈਠ ਕੇ ਜਥੇਬੰਦੀਆਂ ਦੇ ਆਗੂਆਂ ਦੇ ਅਗਲੇ ਹੁਕਮਾਂ ਅਨੁਸਾਰ ਪ੍ਰੋਗਰਾਮ ਬਣਾਇਆ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ, ਮਿੰਦਰ ਸਿੰਘ, ਭਜਨ ਸਿੰਘ ਢੋਟੀਆਂ, ਦਾਰਾ ਸਿੰਘ, ਪ੍ਰਕਾਸ਼ ਸਿੰਘ ਮੁੰਡਾਪਿੰਡ, ਮਨਦੀਪ ਸਿੰਘ ਪੋਨੀ, ਹਰਜੀਤ ਸਿੰਘ, ਸਾਬ ਸਿੰਘ ਨੰਬਰਦਾਰ ਜਾਮਾਰਾਏ, ਹਰਪਾਲ ਸਿੰਘ ਛਾਪੜੀ ਸਾਹਿਬ, ਲੱਛਮਣ ਸਿੰਘ, ਸਰਵਣ ਸਿੰਘ ਤੁੜ, ਬਲਵਿੰਦਰ ਸਿੰਘ ਦਿੱਲੀ, ਗੁਲਜ਼ਾਰ ਸਿੰਘ ਦਰਗਾਪੁਰੀਆ, ਨੋਕ ਸਿੰਘ ਕਾਲਵਾ, ਮੁਖਤਾਰ ਸਿੰਘ ਜੋਹਲ, ਸੁਖਵਿੰਦਰ ਸਿੰਘ ਰਾਜੂ ਕੋਟ, ਹੀਰਾ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਖਾਂ ਆਦਿ ਆਗੂ ਹਾਜ਼ਰ ਸਨ |
ਦਿੱਲੀ ਲਈ ਕਿਸਾਨਾਂ ਦਾ ਜਥਾ ਰਵਾਨਾ
ਝਬਾਲ, (ਸੁਖਦੇਵ ਸਿੰਘ)-ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਕਿਸਾਨ ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਸਰਹੱਦੀ ਪਿੰਡਾਂ ਚੀਮਾ ਕਲਾਂ, ਰਸੂਲਪੁਰ, ਝਬਾਲ ਆਦਿ ਤੋਂ ਦਿੱਲੀ ਜਾਣ ਲਈ ਟਰੈਕਟਰ-ਟਰਾਲੀਆਂ 'ਤੇ ਤਰਨ ਤਾਰਨ ਤੋਂ ਜਥਾ ਰਵਾਨਾ ਹੋਇਆ ਜਿਸ ਦੀ ਅਗਵਾਈ ਜਸਪਾਲ ਸਿੰਘ ਝਬਾਲ, ਜਸਬੀਰ ਸਿੰਘ ਗੰਡੀਵਿੰਡ, ਹਰਦੀਪ ਸਿੰਘ ਰਸੂਲਪੁਰ, ਜਸਬੀਰ ਸਿੰਘ ਚੀਮਾ, ਗੁਰਿੰਦਰ ਸਿੰਘ ਚੀਮਾ, ਅੰਮਿ੍ਤਪਾਲ ਗੁਰਐਪਲ ਸਿੰਘ, ਹਰਭਜਨ ਸਿੰਘ, ਗੁਰਬਚਨ ਸਿੰਘ ਫ਼ੌਜੀ ਸਵਰਗਾਪੁਰੀ, ਸਵਿੰਦਰ ਸਿੰਘ ਦੋਦੇ, ਬਚਿੱਤਰ ਸਿੰਘ ਮਾਣਕਪੁਰ, ਮੱਖਣ ਸਿੰਘ ਖੈਰਦੀ, ਮਲਕੀਅਤ ਸਿੰਘ ਬਘਿਆੜੀ, ਸੁਖਵਿੰਦਰ ਸਿੰਘ ਸਾਂਘਣਾ, ਹਰਦੀਪ ਸਿੰਘ ਦੋਦੇ, ਬਾਬਾ ਸਵਰਨ ਸਿੰਘ ਝਬਾਲ, ਮਾਤਾ ਭਾਗੋ ਦੇ ਜਥੇਦਾਰ ਰਣਧੀਰ ਸਿੰਘ, ਮੰਗਲ ਸਿੰਘ ਸਾਂਘਣਾ ਆਦਿ ਆਗੂਆਂ ਦੀ ਅਗਵਾਈ ਕੀਤੀ | ਗੁਰਦੁਆਰਾ ਬਾਬਾ ਸਾਹਿਬ ਸਿੰਘ ਸਰਹੱਦੀ ਪਿੰਡ ਚੀਮਾ ਕਲਾਂ ਨੇ ਜਥੇ ਨੂੰ ਨਗਰ ਚੀਮਾਂ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਕੇ ਤੋਰਿਆ ਅਤੇ ਕਿਸਾਨ ਸ਼ੰਘਰਸ਼ ਲਈ 21000 ਹਜ਼ਾਰ ਰੁਪਏ ਦੀ ਸਹਾਇਤਾ ਵੀ ਕੀਤੀ | ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੇ ਨਗਰ ਚੀਮਾ ਕਲਾਂ ਦਾ ਧੰਨਵਾਦ ਕੀਤਾ |
ਜਮਹੂਰੀ ਕਿਸਾਨ ਸਭਾ ਦਾ ਜਥਾ ਪਿੰਡ ਮਾੜੀ ਕੰਬੋਕੇ ਤੋਂ ਦਿੱਲੀ ਵੱਲ ਰਵਾਨਾ
ਖਾਲੜਾ, (ਜੱਜਪਾਲ ਸਿੰਘ ਜੱਜ)- ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਬਿੱਲਾਂ ਦੇ ਵਿਰੋਧ ਵਿਚ 26, 27 ਨਵੰਬਰ ਨੂੰ ਦਿੱਲੀ ਪਹੁੰਚਣ ਦੇ ਸੱਦੇ 'ਤੇ ਜਮਹੂਰੀ ਕਿਸਾਨ ਸਭਾ ਦਾ ਵਿਸ਼ਾਲ ਜਥਾ ਪਿੰਡ ਮਾੜੀ ਕੰਬੋਕੇ ਤੋਂ ਦਿੱਲੀ ਵੱਲ ਰਵਾਨਾ ਹੋਇਆ | ਕਾਮਰੇਡ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ ਪਿੰਡ ਮਾੜੀਕੰਬੋਕੇ ਅਤੇ ਪਿੰਡ ਬਾਸਰਕੇ ਦੇ ਕਿਸਾਨਾਂ ਦਾ ਜਥਾ ਸਾਬਕਾ ਫੌਜੀਆਂ ਦਾ ਸਹਿਯੋਗ ਨਾਲ ਦਿੱਲੀ ਵੱਲ ਰਵਾਨਾ ਹੋਇਆ | ਇਸ ਮੌਕੇ ਬਲਦੇਵ ਸਿੰਘ, ਰੇਸ਼ਮ ਸਿੰਘ, ਅਰਸਾਲ ਸਿੰਘ, ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਬਲਵੰਤ ਸਿੰਘ, ਮਾਸਟਰ ਸਕੱਤਰ ਸਿੰਘ, ਹਰਨੰਦ ਸਿੰਘ ਬੱਲਿਆਂ ਵਾਲਾ ਆਦਿ ਕਿਸਾਨ ਆਗੂ ਹਾਜ਼ਰ ਸਨ |
ਕਿਸਾਨੀ ਅੰਦੋਲਨ ਦੀ ਗੂੰਜ ਪਿੰਡਾਂ ਦੀਆਂ ਸੱਥਾਂ 'ਚ ਵੀ ਪੈਣ ਲੱਗੀ
ਝਬਾਲ, (ਸੁਖਦੇਵ ਸਿੰਘ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਖ਼ੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਸੰਘਰਸ਼ ਅਤੇ ਦਿੱਲੀ ਚੱਲੋਂ ਅੰਦੋਲਨ ਦੀਆਂ ਗੂੰਜਾਂ ਹੁਣ ਪਿੰਡਾਂ ਦੀਆਂ ਗਲੀਆਂ ਤੇ ਸੱਥਾਂ ਵਿਚ ਵੀ ਪੈਣੀਆਂ ਸ਼ੁਰੂ ਹੋ ਗਈਆਂ ਹਨ | ਇਸ ਮੌਕੇ ਜਥਿਆਂ ਦੇ ਰੂਪ ਵਿਚ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਜਾ ਰਹੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਤਿੱਖੀਆਂ ਤਕਰੀਰਾਂ ਕਰਦਿਆਂ ਕਿਹਾ ਕਿ ਭਾਵੇਂ ਕੇਂਦਰ ਦੇ ਇਸ਼ਾਰੇ 'ਤੇ ਹਰਿਆਣਾ ਸਰਕਾਰ ਬਾਰਡਰ ਸੀਲ੍ਹ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਚਾਹੁੰਦੀ ਹੈ, ਪਰ ਕਿਸਾਨ ਇਸ ਸਘੰਰਸ਼ ਤੋਂ ਪਿੱਛੇ ਨਹੀਂ ਹਟਣਗੇ ਅਤੇ ਸੂਬੇ ਵਿਚਲੇ ਧਰਨੇ ਜਾਰੀ ਰਹਿਣਗੇ | ਜਮੂਹਰੀ ਅਧਿਕਾਰ ਸਭਾ ਦੇ ਆਗੂ ਕਾਮਰੇਡ ਯਸ਼ਪਾਲ ਝਬਾਲ ਨੇ ਕਿਹਾ ਕਿ ਪੰਜਾਬ ਹਰਿਆਣਾ ਬਾਰਡਰ ਸੀਲ੍ਹ ਕਰਨ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਮੋਦੀ ਸਰਕਾਰ ਤਾਨਾਸ਼ਾਹੀ ਇਸ਼ਾਰਿਆਂ 'ਤੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਰੋਕਣਾ ਚਾਹੁੰਦੀ ਹੈ | ਜਥਿਆਂ ਦੇ ਰੂਪ ਵਿਚ ਟਰੈਕਟਰ ਟਰਾਲੀਆਂ 'ਤੇ ਆਪਣਾਂ ਸਾਜ਼ੋ ਸਾਮਾਨ ਜਿਵੇਂ ਕੱਪੜੇ ਬਿਸਤਰੇ ਤੇ ਲਿਜਾ ਰਹੇ ਲੰਗਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਦਿੱਲੀ ਪੁੱਜਣਾ ਲਈ ਕਿਸਾਨ ਕੋਈ ਲੁਕਵੀਂ ਵਿਉਂਤਬੰਦੀ ਨਹੀਂ ਬਣਾ ਰਹੇ, ਸਗੋਂ ਉਨ੍ਹਾਂ ਨੇ ਆਰ-ਪਾਰ ਦੀ ਲੜਾਈ ਲਈ ਮਨ ਬਣਾ ਲਿਆ ਹੈ |
ਕਿਸਾਨ ਮੋਰਚੇ 'ਚ 26 ਨੂੰ 'ਆਪ' ਦੇ ਵਰਕਰ ਵੱਡੀ ਗਿਣਤੀ 'ਚ ਹੋਣਗੇ ਸ਼ਾਮਿਲ-ਚੀਮਾ
ਪੱਟੀ, (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)-ਕੇਂਦਰ ਦੀ ਸਰਕਾਰ ਵਲੋਂ ਬਣਾਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਆਰੰਭੇ ਸੰਘਰਸ਼ ਦੌਰਾਨ 26 ਤੇ 27 ਨਵੰਬਰ ਦੇ ਦਿੱਲੀ ਵਿਖੇ ਕਿਸਾਨ ਪ੍ਰਦਰਸ਼ਨਾਂ 'ਚ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣਗੇ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਪੱਟੀ ਦੇ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰੀ ਹਕੂਮਤ ਵਲੋਂ ਕਾਲੇ ਕਾਨੂੰਨਾਂ ਰਾਹੀਂ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਨਾਲ ਪੂਰੇ ਸੂਬੇ ਦੀ ਆਰਥਿਕਤਾ ਖਤਮ ਹੋ ਜਾਣ ਤੋਂ ਬਾਅਦ ਸਾਰੇ ਵਰਗਾਂ ਨੂੰ ਇਸ ਦਾ ਨੁਕਸਾਨ ਝੱਲਣਾ ਪਵੇਗਾ | ਚੀਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਕੀਤੇ ਜਾ ਰਹੇ ਵਿਸ਼ਾਲ ਰੋਸ ਪ੍ਰਦਰਸ਼ਨਾਂ ਦੇ ਵਿਚ ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ | ਇਸ ਮੌਕੇ ਰਜਿੰਦਰ ਉਸਮਾਂ, ਸੁਖਦੇਵ ਸਿੰਘ, ਬਿਕਰਮਜੀਤ ਸਿੰਘ, ਕੁਲਦੀਪ ਸਿੰਘ, ਪੰਜਾਬ ਸਿੰਘ, ਜੰਗਸ਼ੇਰ ਸਿੰਘ, ਜਗਜੀਤ ਸਿੰਘ, ਫੂਲਾ ਸਿੰਘ, ਨਿਸ਼ਾਨ ਸਿੰਘ, ਮਨਜੀਤ ਸਿੰਘ, ਜੈਮਲ ਸਿੰਘ, ਕੁਲਦੀਪ ਸਿੰਘ, ਵਿਕਰਮ ਸਿੰਘ, ਨੀਟਾ ਸਿੰਘ ਆਦਿ ਸਾਥੀ ਹਾਜ਼ਰ ਸਨ |
ਕਸਬਾ ਸਰਾਏ ਅਮਾਨਤ ਖਾਂ ਤੋਂ ਵੱਡੀ ਗਿਣਤੀ 'ਚ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ
ਸਰਾਏ ਅਮਾਨਤ ਖਾਂ, (ਨਰਿੰਦਰ ਸਿੰਘ ਦੋਦੇ)- ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨਾਂ ਦਾ ਅੱਡਾ ਸਰਾਏ ਅਮਾਨਤ ਖਾਂ ਤੋਂ ਜਥਾ ਰਵਾਨਾ ਹੋਇਆ | ਇਸ ਬਾਰੇ ਜਾਣਕਾਰੀ ਦਿੰਦੇ ਸੂਬਾ ਆਗੂ ਅਵਤਾਰ ਸਿੰਘ ਚਾਹਲ, ਭਗਵੰਤ ਸਿੰਘ ਗੰਡੀਵਿੰਡ ਤੇ ਮਨਦੀਪ ਸਿੰਘ ਭੁਸੇ ਨੇ ਦੱਸਿਆ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਭਾਵੇਂ ਜਿੰਨੇ ਮਰਜ਼ੀ ਬੈਰੀਗੇਟ ਲਗਾ ਦੇਵੇ, ਸਾਰੇ ਕਿਸਾਨਾਂ ਵਲੋਂ ਪ੍ਰਣ ਕੀਤਾ ਗਿਆ ਹੈ ਕਿ ਅਸੀਂ ਭਾਵੇ ਕਿਸੇ ਵੀ ਹਾਲਤ 'ਚ ਦਿੱਲੀ ਪਹੁੰਚੀਏ | ਅਸੀਂ ਦਿੱਲੀ ਜ਼ਰੂਰ ਪਹੁੰਚਾਂਗੇ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ 'ਚ ਆਪਣੇ ਪਰਿਵਾਰਾਂ ਸਮੇਤ ਦਿੱਲੀ ਵੱਲ ਕੂਚ ਕੀਤੀ ਜਾਵੇ ਤਾਂ ਆਪਣਾ ਆਪਣੀਆਂ ਹੱਕੀ ਮੰਗਾਂ ਮਨਾਉਣ 'ਚ ਕਾਮਯਾਬ ਹੋ ਸਕਦੇ ਹਾਂ | ਇਸ ਮੌਕੇ ਅਵਤਾਰ ਸਿੰਘ ਚਾਹਲ, ਕਾਰਜ ਸਿੰਘ ਸਰਾਂ, ਗੁਰਲਾਲ ਸਿੰਘ ਲਹੀਆਂ, ਭਗਵੰਤ ਸਿੰਘ ਗੰਡੀਵਿੰਡ, ਸਰਬਜੀਤ ਸਿੰਘ ਗੰਡੀਵਿੰਡ, ਸਾਹਿਬ ਸਿੰਘ ਮੀਆਪੁਰ, ਅਜਮੇਰ ਸਿੰਘ ਮੀਆਂਪੁਰ, ਅਵਤਾਰ ਸਿੰਘ ਸਰਾਂ ਆਦਿ ਹਾਜ਼ਰ ਸਨ |
ਪੱਟੀ ਤੋਂ ਜਮਹੂਰੀ ਕਿਸਾਨ ਸਭਾ ਦਾ ਜਥਾ ਦਿੱਲੀ ਨੂੰ ਰਵਾਨਾ
ਪੱਟੀ, (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਜਮਹੂਰੀ ਕਿਸਾਨ ਸਭਾ ਦੇ ਆਗੂ ਨਿਰਪਾਲ ਸਿੰਘ ਜੌਣੇਕੇ ਦੀ ਅਗਵਾਈ ਵਿਚ ਪੱਟੀ ਤਹਿਸੀਲ ਤੋਂ ਦੋ ਟਰਾਲੇ, ਇਕ ਟੈਂਪੂ ਵਿਚ ਕਿਸਾਨ ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਰਵਾਨਾ ਹੋਏ | ਇਸ ਸਭਾ ਦੇ ਆਗੂ ਹਰਭਜਨ ਸਿੰਘ ਚੂਸਲੇਵਾਲ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਨੇ ਅਹਿਦ ਕੀਤਾ ਹੈ ਕਿ ਅਸੀਂ ਓਨਾ ਚਿਰ ਵਾਪਸ ਨਹੀਂ ਆਵਾਂਗੇ, ਜਿੰਨਾਂ ਚਿਰ ਮੋਦੀ ਸਰਕਾਰ ਵਲੋਂ ਕਨੂੰਨ ਵਾਪਸ ਨਹੀਂ ਲਏ ਜਾਂਦੇ | ਇਸ ਮੌਕੇ ਆੜ੍ਹਤੀ ਸੰਸਥਾ ਦੇ ਚੇਅਰਮੈਨ ਲਾਲਜੀਤ ਸਿੰਘ ਭੱੁਲਰ ਨੇ ਸੰਘਰਸ਼ ਦੀ ਹੌਾਸਲਾ ਅਫਜਾਈ ਲਈ ਸਭਾ ਨੂੰ 12000 ਰੁਪਏ ਭੇਂਟ ਕੀਤੇ |
ਕਿਸਾਨ ਸੰਘਰਸ਼ ਕਮੇਟੀ ਦਾ ਕਾਫ਼ਲਾ ਹਰੀਕੇ ਪੱਤਣ ਤੋਂ ਦਿੱਲੀ ਨੂੰ ਰਵਾਨਾ
ਹਰੀਕੇ ਪੱਤਣ, (ਸੰਜੀਵ ਕੁੰਦਰਾ)- ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਅੰਦੋਲਨ ਤੇਜ਼ ਕਰਦਿਆਂ ਕਿਸਾਨਾਂ ਨੇ ਅੱਜ ਦਿੱਲੀ ਵੱਲ ਚਾਲੇ ਪਾ ਦਿੱਤੇ | ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੁੱਬਲੀ ਅਤੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੱਧੂ ਦੀ ਅਗਵਾਈ ਹੇਠ ਹਰੀਕੇ ਹੈੱਡ ਵਰਕਸ ਤੋਂ ਦਿੱਲੀ ਲਈ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋਇਆ | ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਸੂਬਾ ਪ੍ਰੈੱਸ ਸਕੱਤਰ ਹਰਜੀਤ ਸਿੰਘ ਰਵੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਲੋਕਾਂ ਦੇ ਸਵਿਧਾਨਕ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ, ਜਿਸ ਦੇ ਖਿਲਾਫ਼ ਭਾਰਤ ਦੇ ਕਿਸਾਨਾਂ ਵਲੋਂ ਡੰਕੇ ਦੀ ਚੋਟ ਨਾਲ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ | ਕਿਸਾਨ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਅੰਦੋਲਨ ਲਗਾਤਾਰ ਜਾਰੀ ਰੱਖਣਗੇ | ਇਸ ਮੌਕੇ ਸੁਬਾਈ ਆਗੂ ਕਾਰਜ ਸਿੰਘ ਘਰਿਆਲਾ, ਸੋਹਣ ਸਿੰਘ ਸਭਰਾ, ਪ੍ਰਗਟ ਸਿੰਘ ਪਿ੍ੰਗੜੀ, ਹਰਜੀਤ ਸਿੰਘ ਜੌਹਲ, ਕਾਬਲ ਸਿੰਘ ਵਰਿਆਂਹ, ਪ੍ਰਗਟ ਸਿੰਘ ਚੰਬਾ, ਪਰਮਜੀਤ ਸਿੰਘ ਅਤੇ ਅੰਗਰੇਜ਼ ਸਿੰਘ ਚਾਟੀਵਿੰਡ ਆਦਿ ਆਗੂ ਵੀ ਹਾਜ਼ਰ ਸਨ |
ਫਤਿਆਬਾਦ ਤੋਂ ਭਾਰਤੀ ਕਿਸਾਨ ਯੂਨੀਅਨ (ਬਹਿਰੂ ਗਰੁੱਪ) ਦਾ ਵੱਡਾ ਜਥਾ ਦਿੱਲੀ ਲਈ ਰਵਾਨਾ
ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ)-ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਸਾਰੇ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਵਲੋਂ 26, 27 ਨਵੰਬਰ ਨੂੰ ਦਿੱਲੀ ਘੇਰਨ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਕਸਬਾ ਫਤਿਆਬਾਦ ਤੋਂ ਕਿਸਾਨ ਯੂਨੀਅਨ (ਬਹਿਰੂ ਗਰੁੱਪ) ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਫਤਿਆਬਾਦ ਦੀ ਸਾਂਝੀ ਅਗਵਾਈ ਹੇਠ ਵੱਡਾ ਜਥਾ ਰਵਾਨਾ ਹੋਇਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਫਤਿਆਬਾਦ ਨੇ ਕਿਹਾ ਕਿ ਅਸੀ ਬਿਲਕੁੱਲ ਸ਼ਾਂਤਮਈ ਤਾਰੀਕੇ ਨਾਲ ਜਾ ਰਹੇ ਹਾਂ ਅਤੇ ਜਥੇ 'ਚ ਸ਼ਾਮਲ ਵਲੰਟੀਅਰਾਂ ਨੂੰ ਵੀ ਸ਼ਾਤਮਈ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ | ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਵਿਚ ਵਿਸ਼ੇਸ਼ ਤੌਰ 'ਤੇ ਕੁਲਦੀਪ ਸਿੰਘ ਫਤਿਆਬਾਦ, ਪ੍ਰਧਾਨ ਰਤਨ ਸਿੰਘ ਦਿਉਲ, ਨੰ. ਸੰਤੋਖ ਸਿੰਘ, ਜਗਜੀਤ ਸਿੰਘ ਕਾਲੂ, ਕਸ਼ਮੀਰ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਲਖਬੀਰ ਸਿੰਘ, ਹਰਪ੍ਰੀਤ ਸਿੰਘ, ਪ੍ਰਮਜੀਤ ਸਿੰਘ ਅਤੇ ਹੋਰ ਸ਼ਾਮਿਲ ਸਨ |
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਇਕ ਰੈਡੀਮੇਡ ਦੀ ਦੁਕਾਨ 'ਚੋਂ ਨਕਦੀ ਅਤੇ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਰਜ ਕੀਤਾ ਹੈ | ਥਾਣਾ ਸਰਹਾਲੀ ਵਿਖੇ ਦਲੇਰ ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)¸ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ ਆਰ.ਟੀ.ਪੀ.ਸੀ.ਆਰ., ਰੈਪਿਡ ਐਾਟੀਜਨ ਤੇ ਟਰੂਨੈੱਟ ਵਿਧੀ ਰਾਹੀਂ 91030 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਜਿਨ੍ਹਾਂ ...
ਪੱਟੀ, 25 ਨਵੰਬਰ ( ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)- ਮੇਰੀ ਇਕ ਹੋਰ ਖਾਹਿਸ਼ ਪੂਰੀ ਹੋਈ ਹੈ, ਮੈਂ ਪੱਟੀ ਵਿਚ ਲੋੜਵੰਦ ਵਿਦਿਆਰਥੀਆਂ ਲਈ ਇਮਤਿਹਾਨਾਂ ਦੀ ਤਿਆਰੀ ਲਈ ਮੈਡੀਕਲ ਕਾਲਜਾਂ ਦੀਆਂ ਲਾਇਬਰੇਰੀਆਂ ਦੀ ਤਰਜ 'ਤੇ ਰੀਡਿੰਗ ਲਾਇਬ੍ਰੇਰੀ ਬਣਾਉਣੀ ਚਾਹੁੰਦਾ ਸੀ, ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)- ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਸਰਦੀਆਂ ਦੇ ਮੌਸਮ ਦੌਰਾਨ ਧੁੰਦ ਵੱਧਣ ਦੇ ਮੱਦੇਨਜ਼ਰ ਵਾਹਨ ਚਾਲਕਾਂ ਲਈ ਇਕ ਅਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਜੋ ਸੜਕੀ ਦੁਰਘਟਵਾਨਾਂ ਨੂੰ ਰੋਕਿਆ ਜਾ ਸਕੇ | ਇਸ ਸਬੰਧੀ ਜਾਣਕਾਰੀ ...
ਖਡੂਰ ਸਾਹਿਬ, 25 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਦਾਣਾ ਮੰਡੀ ਖਡੂਰ ਸਾਹਿਬ ਵਿਖੇ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਅਰਜੁਨ ਸਿੰਘ ਪੁੱਤਰ ਗੋਨੂੰ ਸਿੰਘ ਵਾਸੀ ਬਿਹਾਰ ਹਾਲ ਵਾਸੀ ਦਾਣਾ ਮੰਡੀ ਖਡੂਰ ਸਾਹਿਬ ਨੇ ਪੁਲਿਸ ਚੌਕੀ ...
ਖੇਮਕਰਨ, 25 ਨਵੰਬਰ (ਰਾਕੇਸ਼ ਬਿੱਲਾ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖ਼ੇਤੀਬਾੜੀ ਕਾਨੂੰਨ ਦਾ ਲਗਾਤਾਰ ਵਿਰੋਧ ਕਰ ਰਹੀਆਂ ਕਿਸਾਨ, ਮਜ਼ਦੂਰ ਤੇ ਆੜ੍ਹਤੀ ਜਥੇਬੰਦੀਆਂ ਵਲੋਂ ਹੁਣ ਆਪਣੇ ਰੋਸ ਦਾ ਮੁੱਖ ਦਿੱਲੀ ਵੱਲ ਕਰਦਿਆ ਕੱਲ੍ਹ ਤੋਂ ਦਿੱਲੀ ਰੋਸ ਧਰਨੇ ਸ਼ੁਰੂ ...
ਫਤਿਆਬਾਦ, 25 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਥਾਣਾ ਗੋਇੰਦਵਾਲ ਸਾਹਿਬ ਅਧੀਨ ਪੈਂਦੀ ਚੌਾਕੀ ਡੇਹਰਾ ਸਾਹਿਬ ਵਿਚ ਪੈਂਦੇ ਪਿੰਡ ਦਿਲਾਵਲਪੁਰ ਵਿਖੇ ਚੋਰਾਂ ਵਲੋਂ ਇਕ ਗਰੀਬ ਪਰਿਵਾਰ ਦੀਆਂ ਪੰਜ ਮੱਝਾ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਬਾਰੇ ਪੀੜਤ ...
ਤਰਨ ਤਾਰਨ, 25 ਨਵੰਬਰ (ਪਰਮਜੀਤ ਜੋਸ਼ੀ)- ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਕਰਮਵੀਰ ਭਾਰਤੀ ਸੀਨੀਅਰ ਮੈਡੀਕਲ ਅਫ਼ਸਰ ਝਬਾਲ ਅਤੇ ਡਾ. ਕਮਲਜੋਤੀ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਅਗਵਾਈ ਹੇਠ ਮਿੰਨੀ ਪੀ.ਐਚ.ਸੀ. ਬਾਗੜੀਆਂ ਵਿਚ ਡੇਂਗੂ, ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਲੋਂ ਐਲੀਮੈਂਟਰੀ ਸਕੂਲ ਗੋਇੰਦਵਾਲ 'ਚਾੇੋ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ...
ਪੱਟੀ, 25 ਨਵੰਬਰ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)- ਡਰੱਗ ਇੰਸਪੈਕਟਰ ਤਰਨ ਤਾਰਨ ਵਲੋਂ ਪੱਟੀ ਸ਼ਹਿਰ ਦੇ ਕਈ ਮੈਡੀਕਲ ਸਟੋਰਾਂ ਦੀ ਰੁਟੀਨ ਜਾਂਚ ਕੀਤੀ ਗਈ | ਇਸ ਮੌਕੇ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੱਟੀ ਸ਼ਹਿਰ ਦੇ ਕਈ ਮੈਡੀਕਲ ਸਟੋਰਾਂ ਦੀ ...
ਖਡੂਰ ਸਾਹਿਬ, 25 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਮੈਂਬਰ ਪੰਚਾਇਤ ਸਰਦੂਲ ਸਿੰਘ ਦੇ ਚਾਚਾ ਮਹਿੰਦਰ ਸਿੰਘ ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ | ਉਨ੍ਹਾਂ ਦੇ ਭਰਾ ਮਾਸਟਰ ਤਰਲੋਕ ਸਿੰਘ ਤੇ ਬੇਟੇ ਅਮਰਜੀਤ ਸਿੰਘ ਹੈਪੀ ਨਾਲ ਦੁੱਖ ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)- ਐਾਟੀ ਨਾਰਕੋਟਿਕਸ ਸੈੱਲ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਚਾਲਕ ਨੂੰ ਕਾਬੂ ਕਰ ਕੇ ਉਸ ਪਾਸੋਂ ਹੈਰੋਇਨ ਬਰਾਮਦ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਫ਼ੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ...
ਤਰਨ ਤਾਰਨ, 25 ਨਵੰਬਰ (ਲਾਲੀ ਕੈਰੋਂ)-ਕਿਸਾਨ ਵਿਰੋਧੀ ਬਿੱਲਾਂ ਖਿਲਾਫ਼ ਸ਼ਾਂਤਮਈ ਤਰੀਕੇ ਨਾਲ ਦਿੱਲੀ ਵਿਚ ਕੇਂਦਰ ਸਰਕਾਰ ਖਿਲਾਫ਼ ਧਰਨਾ ਦੇਣ ਜਾ ਰਹੇ ਕਿਸਾਨਾਂ ਤੇ ਬੀ.ਜੇ.ਪੀ. ਵਲੋਂ ਹਰਿਆਣਾ ਸਰਕਾਰ ਰਾਹੀਂ ਰਸਤੇ ਰੋਕ ਜਿਸ ਤਰ੍ਹਾਂ ਪਾਣੀ ਦੀਆਂ ਬੁਛਾੜਾਂ ਮਾਰ ...
ਅਟਾਰੀ, 25 ਨਵੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅੱਜ ਬੀ. ਐਸ. ਐਫ. ਦੀ 88 ਬਟਾਲੀਅਨ ਵਲੋਂ ਬੀ. ਓ. ਪੀ. ਅਟਾਰੀ ਵਿਖੇ ਪੈਟਰੋਲਿੰਗ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਫੜਿਆ ਜਿਸ ਦੀ ਪਛਾਣ ਸੋਨੂੰ ਅਹੀਰਵਰ ਪੁੱਤਰ ਹਰੀਰਾਮ ਅਹੀਰਵਰ ਪਿੰਡ ਨਿਵਾਰੀ ਜ਼ਿਲ੍ਹਾ ਚਿਤਾਉਰਪੁਰ ...
ਖਡੂਰ ਸਾਹਿਬ, 25 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਇੰਜੀਨੀਅਰ ਸਵਿੰਦਰਜੀਤ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਬ ਡਿਵੀਜ਼ਨਲ ਦਫ਼ਤਰ ਖਡੂਰ ਸਾਹਿਬ ਦੇ ਨਵੇਂ ਐਸ.ਡੀ.ਓ. ਵਜੋਂ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਨੇ ਇੰਜ. ਜਸਵਿੰਦਰ ਸਿੰਘ ਦੀ ਜਗ੍ਹਾ 'ਤੇ ਕਾਰਜ ...
ਤਰਨ ਤਾਰਨ, 25 ਨਵੰਬਰ (ਵਿਕਾਸ ਮਰਵਾਹਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਰੰਘਰੇਟੇ ਗੁਰੂ ਕੇ ਬੇਟੇ) ਸੱਚਖੰਡ ਰੋਡ ਤਰਨ ਤਾਰਨ ਵਿਖੇ 28 ਨਵੰਬਰ ਦਿਨ ਸਨਿੱਚਰਵਾਰ ਤੋਂ 30 ਨਵੰਬਰ ਦਿਨ ...
ਸੁਰ ਸਿੰਘ, 25 ਨਵੰਬਰ (ਧਰਮਜੀਤ ਸਿੰਘ)-ਅਵਾਰਾ ਪਸ਼ੂਆਂ ਦੀ ਦਿਨ-ਬ-ਦਿਨ ਵਧ ਰਹੀ ਸੰਖਿਆ ਕਿਸਾਨਾਂ ਅਤੇ ਆਮ ਲੋਕਾਂ ਲਈ ਮੁਸੀਬਤ ਬਣ ਚੁੱਕੀ ਹੈ, ਪ੍ਰੰਤੂ ਸਰਕਾਰ ਇਸ ਵਰਤਾਰੇ ਤੋਂ ਵਾਕਿਫ਼ ਹੁੰਦਿਆਂ ਹੋਇਆ ਵੀ ਇਸ ਦੀ ਰੋਕਥਾਮ ਲਈ ਤੀਲਾ ਭੰਨ ਕੇ ਦੂਹਰਾ ਕਰਨ ਨੂੰ ਤਿਆਰ ...
ਪੱਟੀ, 25 ਨਵੰਬਰ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)-ਟ੍ਰੈਫਿਕ ਪੁਲਿਸ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਅਤੇ ਮੋਟਰ ਸਾਈਕਲ ਬੰਦ ਵੀ ਕੀਤੇ | ਇਸ ਸਬੰਧੀ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਇੰਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)-ਸਮੂਹ ਸਰਕਾਰੀ ਸਕੂਲਾਂ 'ਚ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਅਧਿਆਪਕਾਂ ਦਾ ਸਖ਼ਤ ਮਿਹਨਤ ਕਰਨਾ ਸਲਾਹੁਣਯੋਗ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਸ਼ਨ ਸ਼ਤ ਪ੍ਰਤੀਸ਼ਤ ਲਈ ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਅਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਕੇਂਦਰੀ ਟਰੇਡ ਯੂਨੀਅਨਾਂ ਅਤੇ ਆਜ਼ਾਦ ਜਥੇਬੰਦੀਆਂ ਦੇ ਸਾਂਝੇ ਸੱਦੇ 'ਤੇ ਦੇਸ਼ ਵਿਆਪੀ ਹੜਤਾਲ ਵਿਚ ਪੀ.ਐਸ.ਈ.ਬੀ ਇੰਪ: ਫੈਡਰੇਸ਼ਨ ਏਟਕ ...
ਤਰਨ ਤਾਰਨ, 25 ਨਵੰਬਰ (ਪਰਮਜੀਤ ਜੋਸ਼ੀ)¸ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀਬਾੜੀ ਕਾਨੂੰਨ ਦਾ ਲਗਾਤਾਰ ਵਿਰੋਧ ਕਰ ਰਹੀਆਂ ਕਿਸਾਨ, ਮਜ਼ਦੂਰ ਤੇ ਆੜ੍ਹਤੀ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੀ ਤਿਆਰੀ ਕੀਤੀ ਗਈ ਹੈ, ਜਿਸ ਦਾ ਆੜ੍ਹਤੀ ਯੂਨੀਅਨ ਵਲੋਂ ਵੀ ਸਵਾਗਤ ...
ਤਰਨ ਤਾਰਨ, 25 ਨਵੰਬਰ (ਪਰਮਜੀਤ ਜੋਸ਼ੀ)¸ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀਬਾੜੀ ਕਾਨੂੰਨ ਦਾ ਲਗਾਤਾਰ ਵਿਰੋਧ ਕਰ ਰਹੀਆਂ ਕਿਸਾਨ, ਮਜ਼ਦੂਰ ਤੇ ਆੜ੍ਹਤੀ ਜਥੇਬੰਦੀਆਂ ਵਲੋਂ ਦਿੱਲੀ ਜਾਣ ਦੀ ਤਿਆਰੀ ਕੀਤੀ ਗਈ ਹੈ, ਜਿਸ ਦਾ ਆੜ੍ਹਤੀ ਯੂਨੀਅਨ ਵਲੋਂ ਵੀ ਸਵਾਗਤ ...
ਮੀਆਂਵਿੰਡ, 25 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)-ਸਾਬਕਾ ਵਿਧਾਇਕ ਹਲਕਾ ਇੰਚਾਰਜ ਮਨਜੀਤ ਸਿੰਘ ਮੰਨਾ ਵਲੋਂ ਪਿੰਡ ਸ਼ਾਹਪੁਰ ਵਿਖੇ ਜਥੇਦਾਰ ਕਰਮ ਸਿੰਘ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਪਿੰਡ ਦੇ ਮੁਹਤਬਰਾਂ ਨਾਲ ਪਾਰਟੀ ਦੀ ਮਜ਼ਬੂਤੀ ...
ਪੱਟੀ, 25 ਨਵੰਬਰ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਖੇਤੀ ਬਿੱਲਾਂ ਦੇ ਵਿਰੋਧ 'ਚ ਦਿੱਲੀ ਨੂੰ ਰਵਾਨਾ ਹੋਏ ਕਿਸਾਨਾਂ 'ਤੇ ਹਰਿਆਣਾ ਸਰਕਾਰ ਵਲੋਂ ਪੁਲਿਸ ਰਾਹੀਂ ਕੀਤੇ ਗਏ ਲਾਠੀਚਾਰਜ ਅਤੀ ਨਿੰਦਣਯੋਗ ਹੈ 'ਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਜ਼ਿਲ੍ਹਾ ਨਾਸ਼ਪਾਤੀ ਦੇ ਬਾਗ਼ਾਂ ਲਈ ਬਹੁਤ ਢੁਕਵਾਂ ਹੋਣ ਕਾਰਨ ਇਸ ਕਿਸਮ ਦੇ ਬਾਗ਼ ਲਗਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗ਼ਵਾਨੀ ਹਰਭਜਨ ਸਿੰਘ ਨੇ ਦੱਸਿਆ ਕਿ ਹੁਣ ਕਣਕ ਦੀ ਬਿਜਾਈ ਹੋ ...
ਪੱਟੀ, 25 ਨਵੰਬਰ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਸੈਕਰਟ ਹਾਰਟ ਕੌਨਵੈਂਟ ਸਕੂਲ ਠੱਕਰਪੁਰਾ ਲਈ 22 ਨਵੰਬਰ ਦਾ ਦਿਨ ਯਾਦਗਰੀ ਹੋ ਨਿਬੜਿਆ | ਇਸ ਦਿਨ ਸਕੂਲ ਨੂੰ ਪਹਿਲੇ ਦਰਜੇ ਦਾ ਐਵਾਰਡ ਮਿਲਿਆ ਸੀ ਅਤੇ ਇਹ ਐਵਾਰਡ ਸਾਰੇ ਸਾਲ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਧਿਆਨ ...
ਚੋਹਲਾ ਸਾਹਿਬ, 25 ਨਵੰਬਰ (ਬਲਵਿੰਦਰ ਸਿੰਘ)¸ਕੁਝ ਮਹੀਨੇ ਪਹਿਲਾਂ ਇਥੋਂ ਨਜ਼ਦੀਕੀ ਪਿੰਡ ਅਲਾਦੀਨਪੁਰ ਵਿਖੇ ਇਕ ਗ੍ਰੰਥੀ ਸਿੰਘ ਜਸਵਿੰਦਰ ਸਿੰਘ ਭੱਲਾ ਦੀ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਰਕੇ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਰਿਹਾਇਸ਼ ਲਈ ਬਣਿਆ ਇਕੋ ਇਕ ਕੱਚਾ ਕਮਰਾ ...
ਰਮਦਾਸ, 25 ਨਵੰਬਰ (ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾ: ਤੇ ਸਾਬਕਾ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਰਮਦਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਮੇਸ਼ਾਂ ਹੀ ਕਿਸਾਨ ਹਿਤੈਸ਼ੀ ...
ਖ਼ਾਸਾ, 25 ਨਵੰਬਰ (ਗੁਰਨੇਕ ਸਿੰਘ ਪੰਨੂੰੂ)-ਸਬ-ਡਵੀਜਨ 220 ਕਿੱਲੋ ਵਾਟ ਬਿਜਲੀ ਘਰ ਖ਼ਾਸਾ ਜਿਸ ਦੇ ਅਧੀਨ ਤਕਰੀਬਨ 65 ਪਿੰਡ ਆਉਂਦੇ ਹਨ ਅਤੇ ਜੇ. ਈ. ਦੀਆਂ ਆਸਾਮੀਆਂ 6 ਹਨ ਜਦ ਕਿ ਮੌਜੂਦਾ ਸਿਰਫ 2 ਜੇ. ਈ. ਹੀ ਇਲਾਕੇ ਦੀ ਦੇਖ ਰੇਖ ਕਰ ਰਹੇ ਹਨ ਅਤੇ ਲਾਇਨਮੈਨ ਦੀਆਂ ਆਸਾਮੀਆਂ 35 ਹਨ ...
ਖ਼ਾਸਾ, 25 ਨਵੰਬਰ (ਗੁਰਨੇਕ ਸਿੰਘ ਪੰਨੂੰੂ)-ਸਬ-ਡਵੀਜਨ 220 ਕਿੱਲੋ ਵਾਟ ਬਿਜਲੀ ਘਰ ਖ਼ਾਸਾ ਜਿਸ ਦੇ ਅਧੀਨ ਤਕਰੀਬਨ 65 ਪਿੰਡ ਆਉਂਦੇ ਹਨ ਅਤੇ ਜੇ. ਈ. ਦੀਆਂ ਆਸਾਮੀਆਂ 6 ਹਨ ਜਦ ਕਿ ਮੌਜੂਦਾ ਸਿਰਫ 2 ਜੇ. ਈ. ਹੀ ਇਲਾਕੇ ਦੀ ਦੇਖ ਰੇਖ ਕਰ ਰਹੇ ਹਨ ਅਤੇ ਲਾਇਨਮੈਨ ਦੀਆਂ ਆਸਾਮੀਆਂ 35 ਹਨ ...
ਅਜਨਾਲਾ, 25 ਨਵੰਬਰ (ਐਸ. ਪ੍ਰਸ਼ੋਤਮ)-ਇੱਥੇ ਭਗਤ ਨਾਮਦੇਵ ਕਾਲੋਨੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਭਗਤ ਸ੍ਰੀ ਨਾਮਦੇਵ ਵਿਖੇ ਭਗਤ ਨਾਮਦੇਵ ਜੀ ਦਾ 750ਵਾਂ ਜਨਮ ਦਿਹਾੜਾ ਮਨਾਇਆ ਗਿਆ | ਸਜਾਏ ਗਏ ਧਾਰਮਿਕ ਦੀਵਾਨਾਂ 'ਚ ਕੀਰਤਨੀ ਜਥੇ ਭਾਈ ਨਿਰਮਲ ਸਿੰਘ ਤੇ ਭਾਈ ਬੀਰਪਾਲ ...
ਸਠਿਆਲਾ, 25 ਨਵੰਬਰ (ਸਫਰੀ)-ਬ੍ਰਹਮ ਗਿਆਨੀ ਭਗਤ ਨਾਮ ਦੇਵ ਜੀ ਦੇ 750 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਗੁ: ਧੇੜੇਆਣਾ ਨੌਵੀਂ ਪਾਤਸ਼ਾਹੀ ਸਠਿਆਲਾ ਵਿਖੇ ਪਾਉਣ ਉਪਰੰਤ ਕਵੀਸ਼ਰ ਜਥਾ ਭਾਈ ਸੁੱਚਾ ਸਿੰਘ ਸਠਿਆਲਾ ਵਲੋਂ ਗੁਰੂ ਦੇ ਜਸ ਰਾਹੀਂ ...
ਸੁਲਤਾਨਵਿੰਡ, 25 ਨਵੰਬਰ (ਗੁਰਨਾਮ ਸਿੰਘ ਬੁੱਟਰ)-ਜਥਾ ਸਿਰ ਲੱਥ ਖ਼ਾਲਸਾ ਜਥੇਬੰਦੀ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਮਰਥਨ ਕਰਨ ਦਾ ਐਲਾਨ ਕੀਤਾ ਹੈ | ਨਿਊ ਅੰਮਿ੍ਤਸਰ ਵਿਖੇ ਗੱਲਬਾਤ ਕਰਦਿਆਂ ...
ਅਜਨਾਲਾ, 25 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 70 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਅਜਨਾਲਾ ਦੇ ਐਸ. ਐਚ. ਓ. ਇੰਸਪੈਕਟਰ ਰਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਏ. ਐਸ. ਆਈ. ਰਣਜੀਤ ...
ਲੋਪੋਕੇ, 25 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਬਜ਼ੁਰਗ ਔਰਤ ਜਸਬੀਰ ਕੌਰ ਪਤਨੀ ਬਲਕਾਰ ਸਿੰਘ ਪਿੰਡ ਦਸਮੇਸ ਨਗਰ ਜਿਸ ਦੇ ਦੋਵੇਂ ਪੁੱਤਰ ਵਿਦੇਸ਼ ਵਿਚ ਹਨ ਵਲੋਂ ਅੱਜ ਪੁਲਿਸ ਥਾਣਾ ਲੋਪੋਕੇ ਵਿਖੇ ਪੱੁਜ ਕੇ ਉੱਚ ਅਧਿਕਾਰੀਆਂ ਦੇ ਨਾਂਅ ਲਿਖਤੀ ਦਰਖਾਸਤਾਂ ਦਿੰਦਿਆਂ ...
ਕੱਥੂਨੰਗਲ, 25 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)-ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਸਕੂਲ ਅਬਦਾਲ ਵਿਖੇ ਤਾਲਾਬੰਦੀ ਦੇ ਵਿਚ ਵੀ ਵਿਦਿਆਰਥੀਆਂ ਨੂੰ ਧਾਰਮਿਕ ਤੇ ਨੈਤਿਕ ਸਿੱਖਿਆ ਦੇ ਅੰਤਰਗਤ ਗੁਰਬਾਣੀ ਨੂੰ ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)- ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਹਰ ਸਾਲ ਦੀ ਤਰ੍ਹਾਂ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਪ੍ਰਭਾਤ ਫੇਰੀਆਂ ਆਰੰਭ ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)- ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਹਰ ਸਾਲ ਦੀ ਤਰ੍ਹਾਂ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਪ੍ਰਭਾਤ ਫੇਰੀਆਂ ਆਰੰਭ ...
ਸਰਾਏ ਅਮਾਨਤ ਖਾਂ, 25 ਨਵੰਬਰ (ਨਰਿੰਦਰ ਸਿੰਘ ਦੋਦੇ)- ਸੀ.ਐਚ.ਸੀ. ਕਸੇਲ ਅਧੀਂਨ ਆਉਦੇਂ ਕਸਬਾ ਸਰਾਏ ਅਮਾਨਤ ਖਾਂ ਵਿਖੇ ਸਥਿਤ ਪੀ.ਐਚ.ਸੀ. 'ਚ ਸੀਨੀਅਰ ਮੈਡੀਕਲ ਅਫ਼ਸਰ ਡਾ: ਬਲਵਿੰਦਰ ਸਿੰਘ ਦੀ ਅਗਵਾਈ ਕੋਰੋਨਾ ਵਾਈਰਸ ਦੀ ਜਾਂਚ ਕਰਨ ਸਬੰਧੀ ਕੈਂਪ ਲਗਾਇਆ ਗਿਆ | ਇਸ ਬਾਰੇ ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਤਰਨ ਤਾਰਨ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਜ਼ਿਲ੍ਹਾ ਯੂਥ ਕੁਆਰਡੀਨੇਟਰ ...
ਖਡੂਰ ਸਾਹਿਬ, 25 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਬੀਤੇ ਦਿਨੀਂ ਕੇ ਐਲ ਮਹਿਤਾ ਦਇਆਨੰਦ ਕਾਲਜ (ਲੜਕੀਆਂ) ਫਰੀਦਾਬਾਦ ਹਰਿਆਣਾ ਦੇ ਸੰਗੀਤ ਵਿਭਾਗ ਵਲੋਂ ਕਰਵਾਈ ਗਈ ਰਾਸ਼ਟਰੀ ਅੰਤਰ ਕਾਲਜ-ਈ ਪ੍ਰਤੀਯੋਗਤਾ ਵਿਚ ਬਾਬਾ ਉੱਤਮ ਸਿੰਘ ਜੀ ਦੁਆਰਾ ਸਥਾਪਤ ਅਤੇ ਬਾਬਾ ਸੇਵਾ ...
ਤਰਨ ਤਾਰਨ, 25 ਨਵੰਬਰ (ਪਰਮਜੀਤ ਜੋਸ਼ੀ)- ਅਦਾਲਤ 'ਚ ਪੇਸ਼ ਨਾ ਹੋਣ 'ਤੇ ਅਦਾਲਤ ਵਲੋਂ 2 ਵਿਅਕਤੀਆਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ, ਬਲਜੀਤ ਕੌਰ ਪਤਨੀ ਲੇਟ ਅਜੀਤ ਸਿੰਘ ਵਾਸੀਆਨ ਅਲਾਦੀਨਪੁਰ ...
ਖਡੂਰ ਸਾਹਿਬ, 25 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਲਾਲ ਝੰਡਾ ਪੇਂਡੂ ਚੌਾਕੀਦਾਰ ਯੂਨੀਅਨ ( ਸੀਟੂ) ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਬਲਬੀਰ ਸਿੰਘ ਬੀਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਰਮਜੀਤ ਸਿੰਘ ਨੀਲੋਂ ਸੂਬਾ ਪ੍ਰਧਾਨ ਵਿਸੇਸ਼ ਤੌਰ 'ਤੇ ਪਹੁੰਚੇ | ...
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਤਰਨ ਤਾਰਨ 'ਚ ਗੂਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ 11 ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਹਰੇਕ ਪਿੰਡ ਨੂੰ ਇਕ-ਇਕ ਕਰੋੜ ...
ਬਾਬਾ ਬਕਾਲਾ ਸਾਹਿਬ, 25 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਹਲਕੇ ਦੇ ਸਰਪੰਚਾਂ, ਸਾਬਕਾ ਸਰਪੰਚਾਂ ਅਤੇ ਮੁਹਤਬਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ...
ਛੇਹਰਟਾ, 25 ਨਵੰਬਰ (ਸੁਰਿੰਦਰ ਸਿੰਘ ਵਿਰਦੀ)-ਇਲਾਕਾ ਕਰਤਾਰ ਨਗਰ ਦੇ ਬਾਹਰਵਾਰ ਡਾਕਖਾਨੇ ਦੇ ਸਾਹਮਣੇ ਨਾਜਾਇਜ਼ ਤੌਰ 'ਤੇ ਲੱਗੀਆਂ ਚਿਕਨ ਦੀਆਂ ਰੇਹੜੀਆਂ 'ਤੇ ਸ਼ਰਾਬ ਪੀਣ ਦੇ ਕੁਝ ਵਿਅਕਤੀਆਂ ਵਲੋਂ ਝਗੜੇ ਦੌਰਾਨ ਗੋਲੀ ਚਲਾਉਣ ਦਾ ਸਮਾਚਾਰ ਹੈ ¢ ਜਾਣਕਾਰੀ ਅਨੁਸਾਰ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਅਧਿਆਪਕਾਂ ਦੇ ਗਿਆਨ ਵਿਚ ਨਵੀਨਤਾ ਲਈ ਵਿਭਾਗ ਵਲੋਂ ਨਿਵੇਕਲਾ ਉਪਰਾਲਾ ਕਰਦਿਆਂ 'ਅੱਖਰਕਾਰੀ ਮੁਹਿੰਮ' ਤਹਿਤ 27 ਨਵੰਬਰ ਤੋਂ 5 ...
ਅੰਮਿ੍ਤਸਰ, 25 ਨਵੰਬਰ (ਰੇਸ਼ਮ ਸਿੰਘ)-27 ਨਵੰਬਰ ਤੋਂ 6 ਦਸੰਬਰ ਤੱਕ ਰਾਮ ਤੀਰਥ ਵਿਖੇ ਲੱਗਣ ਵਾਲੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਵਲੋਂ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ¢ ਉਨ੍ਹਾਂ ...
ਰਾਜਾਸਾਂਸੀ, 25 ਨਵੰਬਰ (ਹੇਰ)-ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਡਾ: ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਕੌਲੋਵਾਲ (ਬਰਾੜ) ਨਾਲ ਸਬੰਧਿਤ 25 ਸਾਲਾ ਜਗਦੀਸ਼ ਸਿੰਘ ਦਾ ਮਿ੍ਤਕ ਸਰੀਰ ਅੱਜ ਦੁਬਈ ਤੋਂ ...
ਅਟਾਰੀ, 25 ਨਵੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅੱਜ ਬੀ. ਐਸ. ਐਫ. ਦੀ 88 ਬਟਾਲੀਅਨ ਵਲੋਂ ਬੀ. ਓ. ਪੀ. ਅਟਾਰੀ ਵਿਖੇ ਪੈਟਰੋਲਿੰਗ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਫੜਿਆ ਜਿਸ ਦੀ ਪਛਾਣ ਸੋਨੂੰ ਅਹੀਰਵਰ ਪੁੱਤਰ ਹਰੀਰਾਮ ਅਹੀਰਵਰ ਪਿੰਡ ਨਿਵਾਰੀ ਜ਼ਿਲ੍ਹਾ ਚਿਤਾਉਰਪੁਰ ...
ਅੰਮਿ੍ਤਸਰ, 25 ਨਵੰਬਰ (ਜੱਸ)-ਚੀਫ਼ ਖ਼ਾਲਸਾ ਦੀਵਾਨ ਵਲੋਂ ਨਿਯੁਕਤ ਕੀਤੇ ਗਏ ਨਵੇਂ ਕਾਰਜਕਾਰੀ ਆਨ: ਸਕੱਤਰ ਅਜੀਤ ਸਿੰਘ ਬਸਰਾ ਨੇ ਅੱਜ ਆਪਣੀ ਨਵੀਂ ਜ਼ਿੰਮੇਵਾਰੀ ਦਾ ਅਹੁਦਾ ਸੰਭਾਲਿਆ ਗਿਆ | ਸ: ਬਸਰਾ ਪਿਛਲੇ 32 ਸਾਲਾਂ ਤੋਂ ਚੀਫ਼ ਖ਼ਾਲਸਾ ਦੀਵਾਨ ਨਾਲ ਜੁੜੇ ਹਨ ਅਤੇ ...
ਅੰਮਿ੍ਤਸਰ, 25 ਨਵੰਬਰ (ਜੱਸ)-ਸ਼੍ਰੋਮਣੀ ਕਮੇਟੀ ਵਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ¢ ਇਸ ਸਮੇਂ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਸਿਮਰਪ੍ਰੀਤ ਸਿੰਘ ਦੇ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਕੀਤਾ ...
ਅਟਾਰੀ, 25 ਨਵੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਡਾ: ਸਰਬਜੀਤ ਸਿੰਘ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਡਾ: ਤੇਜਬੀਰ ਸਿੰਘ ਭੰਗੂ ਖੇਤੀਬਾੜੀ ਵਿਕਾਸ ਅਫਸਰ ਅਟਾਰੀ, ਡਾ: ਜਸਪਾਲ ਸਿੰਘ ਬੱਲ ਖੇਤੀਬਾੜੀ ਵਿਕਾਸ ਅਫਸਰ ਰਾਜਾਤਾਲ ਅਤੇ ਡਾ: ਅਮਰਦੀਪ ਸਿੰਘ ਖੇਤੀਬਾੜੀ ...
ਚੋਗਾਵਾਂ¸ਗੁਰਮੇਜ ਸਿੰਘ ਦਾ ਜਨਮ ਕਸਬਾ ਚੋਗਾਵਾਂ ਵਿਖੇ ਪ੍ਰੀਤਮ ਸਿੰਘ ਦੇ ਘਰ ਮਾਤਾ ਗੁਰਬਚਨ ਕੌਰ ਦੀ ਕੁੱਖੋਂ 1925 ਵਿਚ ਹੋਇਆ | ਕਿਸਾਨੀ ਕਿੱਤੇ ਨਾਲ ਸਬੰਧਿਤ ਹੋਣ ਕਾਰਨ ਆਪ ਨੇ ਖੇਤੀਬਾੜੀ ਦੇ ਧੰਦੇ ਵਿਚ ਅਜਿਹੀਆਂ ਮੱਲਾਂ ਮਾਰੀਆਂ ਕਿ ਇਕ ਅਗਾਂਹ ਵਧੂ ਕਿਸਾਨ ਦੇ ...
ਟਾਂਗਰਾ, 25 ਨਵੰਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪਿੰਡ ਕੋਟਲਾ ਬਥੂੰਨਗੜ੍ਹ ਵਿਖੇ ਕਈ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ | ਜ਼ਿਕਰਯੋਗ ਹੈ ਕਿ ਉਕਤ ਸੜਕ ਦੀ ਪਿਛਲੇ ...
ਲੋਪੋਕੇ, 25 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਵਲੋਂ ਚੋਰੀ ਦੇ ਟਰੈਕਟਰਾਂ ਸਮੇਤ ਦੋ ਵਿਅਕਤੀ ਨੂੰ ਗਿ੍ਫਤਾਰ ਕੀਤਾ ਗਿਆ ਹੈ | ਥਾਣਾ ਲੋਪੋਕੇ ਦੇ ਐਸ. ਐਚ. ਓ. ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਖਾਸ ਮੁਖਬਰ ਦੀ ਇਤਲਾਹ 'ਤੇ ਪੁਲਿਸ ਪਾਰਟੀ ਵਲੋਂ ਮੇਜਰ ...
ਵੇਰਕਾ, 25 ਨਵੰਬਰ (ਪਰਮਜੀਤ ਸਿੰਘ ਬੱਗਾ)-ਗੁਰੂ ਤੇਗ ਬਹਾਦਰ ਨਗਰ ਵਿਖੇ ਬਣੇ ਨਗਰ ਸੁਧਾਰ ਟਰੱਸਟ ਦੇ ਸਰਕਾਰੀ ਕਵਾਟਰਾਂ ਦੀਆਂ ਕੁਝ ਔਰਤਾਂ ਨੇ ਪੁਲਿਸ ਦੀ ਮਿਲੀ ਭੁਗਤ ਨਾਲ ਵਿਕਦੇ ਨਸ਼ੇ ਅਤੇ ਦੇਹ ਵਪਾਰ ਦੇ ਅੱਡੇ ਚੱਲਣ ਦੇ ਦੋਸ਼ ਲਗਾਉਂਦਿਆਂ ਇਥੋਂ ਦੀ ਚੌਕੀ ਇੰਚਾਰਜ ...
ਅੰਮਿ੍ਤਸਰ, 25 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਰੇਹੜੀਆਂ ਫੜੀਆਂ ਵਾਲਿਆਂ ਦਾ ਸਾਮਾਨ ਜ਼ਬਤ ਕਰਕੇ ਨਾਜਾਇਜ਼ ਕਬਜ਼ੇ ਹਟਵਾਏ | ਅਸਟੇਟ ...
ਅੰਮਿ੍ਤਸਰ, 25 ਨਵੰਬਰ (ਰੇਸ਼ਮ ਸਿੰਘ)-ਕਾਂਗਰਸੀ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਓਮਾਨ ਵਿਚ ਬੇਸਹਾਰਾ ਲੜਕੀਆਂ ਦੀ ਵਤਨ ਵਾਪਸੀ ਦੇ ਉਠਾਏ ਮੁੱਦੇ ਤੋਂ ਬਾਅਦ ਓਮਾਨ ਵਿਚ ਭਾਰਤੀ ਅੰਬੈਸੀ ਦੇ ਕਮਿਊਨਿਟੀ ਵੈਲਫੇਅਰ ਅਫਸਰ ਨੇ ਕਿਹਾ ਕਿ ਮਾਰਚ ਵਿਚ 100 ਦੇ ਲਗਭਗ ...
ਅੰਮਿ੍ਤਸਰ, 25 ਨਵੰਬਰ (ਰੇਸ਼ਮ ਸਿੰਘ)-ਕਿਸਾਨਾਂ ਵਲੋਂ ਅੰਮਿ੍ਤਸਰ ਰੇਲ ਮਾਰਗ 'ਤੇ ਧਰਨਾ ਨਾ ਚੁੱਕੇ ਜਾਣ ਕਾਰਨ ਪੂਰੇ ਸੂਬੇ 'ਚ ਅੱਜ ਗੱਡੀਆਂ ਦੀ ਰਫਤਾਰ ਮੱਧਮ ਰਹੀ ਹੈ ਜਿਸ ਕਾਰਨ ਉੱਤਰੀ ਰੇਲਵੇ ਵਲੋਂ ਬਹੁਤੀਆਂ ਰੇਲ ਗੱਡੀਆਂ ਮੁੜ ਰੱਦ ਕਰ ਦਿੱਤੀਆਂ ਗਈਆਂ ਹਨ | ਅੱਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX