ਰੂਪਨਗਰ, 25 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਰੋਡਵੇਜ਼ ਰੋਪੜ ਦੀਆਂ ਸਮੂਹ ਜਥੇਬੰਦੀਆਂ ਵਲੋਂ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਡਿਪੂ ਦੇ ਗੇਟ 'ਤੇ ਰੈਲੀ ਕੀਤੀ ਗਈ | ਬੁਲਾਰਿਆਂ ਨੇ ਦੱਸਿਆ ਕਿ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੀ ਆੜ ਵਿਚ ਮੁਲਾਜ਼ਮ ਮਾਰੂ ਫ਼ੈਸਲੇ ਲਏ ਜਾ ਰਹੇ ਹਨ | ਉਨ੍ਹਾਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ | ਪੰਜਾਬ ਰੋਡਵੇਜ਼ ਨੂੰ ਪੀ ਆਰ ਟੀ ਸੀ ਵਿਚ ਮਰਜ਼ ਕਰਨ ਸਬੰਧੀ ਬਣਾਈਆਂ ਜਾ ਰਹੀਆਂ ਤਜਵੀਜ਼ਾਂ ਰੱਦ ਕਰਨ, ਰੋਡਵੇਜ਼ ਵਿਚ ਆਊਟ ਸੋਰਸ ਭਰਤੀ 'ਤੇ ਮੁਕੰਮਲ ਪਾਬੰਦੀ ਲਗਾਉਣ, ਵਿਭਾਗ ਵਿਚ ਕੰਮ ਕਰਦੇ ਆਊਟ ਸੋਰਸ, ਕੰਟਰੈਕਟ ਕਰਮਚਾਰੀਆਂ ਨੂੰ ਪੱਕਾ ਕਰਨ, ਕਰਜ਼ਾ ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ਼ ਵਿਚ ਤੁਰੰਤ ਸ਼ਾਮਲ ਕਰਨ ਅਤੇ ਟਾਈਮ ਟੇਬਲਾਂ ਵਿਚ ਸੋਧ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਨਬੱਸ ਵਿਚ ਪਾਈਆਂ ਵਾਲਬੋ ਬੱਸਾਂ ਨੂੰ ਟਾਈਮ ਟੇਬਲ ਵਿਚ ਨਿੱਜੀ ਟਰਾਂਸਪੋਰਟਰਾਂ ਤੋਂ ਘੱਟ ਸਮਾਂ ਦੇ ਕੇ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਇਸ ਮੌਕੇ ਸੂਬਾ ਜੁਆਇੰਟ ਸੈਕਟਰੀ ਤਰਲੋਚਨ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਾੜੇ ਰਵੱਈਏ ਕਾਰਨ ਅਤੇ ਕੋਈ ਵੀ ਮੰਗ ਨਾ ਮੰਨਣ ਕਾਰਨ 26 ਨਵੰਬਰ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ ਅਤੇ ਸਵੇਰ ਤੋਂ ਹੀ ਸਾਰੇ ਬੱਸ ਅੱਡੇ ਬੰਦ ਕੀਤੇ ਜਾਣਗੇ ਅਤੇ ਰੈਲੀਆਂ ਕੀਤੀਆਂ ਜਾਣਗੀਆਂ | ਜੇਕਰ ਸਰਕਾਰ ਨੇ ਫਿਰ ਵੀ ਕੋਈ ਮੰਗ ਨਾ ਮੰਨੀ ਤਾਂ ਮੀਟਿੰਗ ਵਿਚ ਸਖ਼ਤ ਐਕਸ਼ਨ ਲਿਆ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ ਆਦਿ ਮੌਜੂਦ ਸਨ |
ਪੁਰਖਾਲੀ, 25 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)- ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਪਿੰਡ ਅਕਬਰਪੁਰ ਵਿਖੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਮੀਟਿੰਗ ਰੱਖੀ ਗਈ | ਇਸ ਮੌਕੇ ਡਾ. ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਇਲਾਕੇ ...
ਨੰਗਲ, 25 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ 'ਚ ਕੋਰੋਨਾ ਦੇ ਮਾਮਲੇ ਵਧਣ ਕਾਰਨ ਆਮ ਲੋਕਾਂ ਅਤੇ ਵਿਦਿਆਰਥੀ ਵਰਗ 'ਚ ਸਹਿਮ ਹੈ | ਆਈ.ਟੀ.ਆਈ. ਨੰਗਲ (ਲੜਕੀਆਂ) ਦੀ ਇੱਕ ਮਹਿਲਾ ਟੀਚਰ (38) ਅਤੇ ਇੱਕ ਵਿਦਿਆਰਥਣ (18) ਪਿੰਡ ਸਵਾਮੀਪੁਰ ਦੀ ਰਿਪੋਰਟ ਕੋਰੋਨਾ ਪਾਜ਼ਟਿਵ ਆਈ ਹੈ | ...
ਰੂਪਨਗਰ, 25 ਨਵੰਬਰ (ਸੱਤੀ)-ਅੱਜ ਸਵੇਰੇ ਦਿਨ ਦਿਹਾੜੇ ਸਾਢੇ 11 ਵਜੇ ਸਾਬਕਾ ਕੌਾਸਲਰ ਅਮਰਜੀਤ ਸਿੰਘ ਜੌਲੀ ਦੀ ਸੁਪਤਨੀ ਹਰਪ੍ਰੀਤ ਕੌਰ ਤੋਂ ਦੋ ਝਪਟਮਾਰ ਪਰਸ ਖੋਹ ਕੇ ਭੱਜ ਗਏ | ਪਰਸ ਵਿਚ 5 ਹਜ਼ਾਰ ਦੇ ਕਰੀਬ ਨਗਦੀ, ਬੈਂਕ ਦੇ ਲਾਕਰ ਅਤੇ ਘਰ ਦੀਆਂ ਚਾਬੀਆਂ ਸਮੇਤ ਕੁਝ ...
ਬੇਲਾ, 25 ਨਵੰਬਰ (ਮਨਜੀਤ ਸਿੰਘ ਸੈਣੀ)-ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਆਉਂਦੇ ਵਣ ਵਿਭਾਗ ਦੇ ਬੇਲਾ ਅਤੇ ਕਮਾਲਪੁਰ ਬੀਟ ਦੇ ਵਣ ਗਾਰਡ ਜੋ ਕਿ ਇਸ ਸਮੇਂ ਬਰਦਾਰ ਬੀਟ ਡਿਊਟੀ 'ਤੇ ਹਨ ਆਪਣੇ ਕਾਰਕਾਲ ਦੌਰਾਨ ਖੈਰ, ਟਾਹਲੀ, ਕਿੱਕਰ ਅਤੇ ਹੋਰ ਕੀਮਤੀ ਰੁੱਖ ਰਾਤ ਸਮੇਂ ਆਪਣੇ ...
ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੰਜ ਰੋਜ਼ਾ ਸਾਲਾਨਾ ਕੇਂਦਰੀ ਸਮਾਗਮ ਦੇ ਪੰਜਵੇਂ ਅਤੇ ਅਖੀਰਲੇ ਦਿਨ 48ਵੀਂ ਸਾਲਾਨਾ ਰਿਪੋਰਟ ਜਾਰੀ ਕੀਤੀ ਗਈ | ਕੇਂਦਰੀ ਆਗੂਆਂ ਦੀ ਹਾਜ਼ਰੀ ਵਿਚ ਜਾਰੀ ਹੋਈ ਇਸ ਰਿਪੋਰਟ ਸਬੰਧੀ ...
ਭਰਤਗੜ੍ਹ, 25 ਨਵੰਬਰ (ਜਸਬੀਰ ਸਿੰਘ ਬਾਵਾ)-ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਵਲੋਂ ਵਿੱੱਢੀ ਵਿਸ਼ੇਸ਼ ਮੁਹਿੰਮ ਤਹਿਤ ਭਰਤਗੜ੍ਹ ਪਲਿਸ ਨੇ ਅੱਜ ਬਾਅਦ ਦੁਪਹਿਰ ਦਭੋਟਾ-ਭਰਤਗੜ੍ਹ ਮਾਰਗ 'ਤੇ ਹਿੰਮਤਪੁਰਾ ਦੀ ਡੇਢ ਵਰ੍ਹੇ ਤੋਂ ਲਾਪਤਾ ਹੋਈ ਲਾਪਤਾ ਲੜਕੀ ਨੂੰ ਇਕ ...
ਬੇਲ, 25 ਨਵੰਬਰ (ਮਨਜੀਤ ਸਿੰਘ ਸੈਣੀ)- ਨੇੜਲੇ ਪਿੰਡ ਪਰੋਜਪੁਰ ਵਿਖੇ ਚੋਰੀ ਦਰਖ਼ਤ ਵੱਢਣ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਪੁਲਿਸ ਚੌਕੀ ਬੇਲਾ ਦੇ ਇੰਚਾਰਜ ਸ਼ਿੰਦਰਪਾਲ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਬਲਜੀਤ ਸਿੰਘ ਪੁੱਤਰ ਸੰਤੋਖ ...
ਮੋਰਿੰਡਾ, 25 ਨਵੰਬਰ (ਤਰਲੋਚਨ ਸਿੰਘ ਕੰਗ)-ਦੁੱਧ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮਗਰਲੇ ਦਿਨੀਂ ਮਿਲਕ ਪਲਾਂਟ ਮੋਹਾਲੀ ਦੇ ਅੱਗੇ ਜ਼ਿਲ੍ਹਾ ਰੂਪਨਗਰ ਅਤੇ ਮੋਹਾਲੀ ਦੇ ਦੁੱਧ ਉਤਪਾਦਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਸੀ, 'ਤੇ ...
ਨੂਰਪੁਰ ਬੇਦੀ, 25 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਹਿਆਤਪੁਰ ਵਿਖੇ ਰਾਤ ਸਮੇਂ ਠੇਕੇਦਾਰਾਂ ਵਲੋਂ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦੀ ਭਿਣਕ ਲੱਗਣ 'ਤੇ ਗ਼ੁੱਸੇ 'ਚ ਆਈਆਂ ਪਿੰਡ ਦੀਆਂ ਔਰਤਾਂ ਤੇ ਲੋਕਾਂ ਨੇ ਮਿਲ ਕੇ ਮੌਕੇ 'ਤੇ ਤਿਆਰ ਕੀਤਾ ਗਿਆ ਖੋਖਾ ਤੋੜਾ ...
ਨੂਰਪੁਰ ਬੇਦੀ, 25 ਨਵੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਪੁਲਿਸ ਵਲੋਂ ਇਲਾਕੇ ਦੇ ਪਿੰਡ ਚਬਰੇਵਾਲ ਵਿਖੇ ਗ਼ੈਰਕਾਨੰੂਨੀ ਮਾਈਨਿੰਗ ਦੇ ਦੋਸ਼ 'ਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਮਾਮਲਾ ਬਲਾਕ ...
ਪੁਰਖਾਲੀ, 25 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)- ਗੁ: ਬੀਬੀ ਮੁਮਤਾਜ਼ ਗੜ ਸਾਹਿਬ ਬੜੀ ਵਿਖੇ ਚਾਰ ਰੋਜ਼ਾ ਸਿਮਰਨ ਅਭਿਆਸ ਕੈਂਪ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਲੋਂ ਸ਼੍ਰੋ: ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਸਹਿਯੋਗ ...
ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ)-ਸਥਾਨਕ ਸਰਕਾਰੀ ਕਾਲਜ ਵਿਖੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਾਲਜ ਪਿੰ੍ਰਸੀਪਲ ਡਾਕਟਰ ਜਸਵਿੰਦਰ ਕੌਰ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਸੰਵਿਧਾਨ ਦਿਵਸ ਨੂੰ ਸਮਰਪਿਤ ਵੇਬੀਨਾਰ ਕਰਵਾਇਆ ਗਿਆ | ...
ਮੋਰਿੰਡਾ, 25 ਨਵੰਬਰ (ਪਿ੍ਤਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਤੋ ਹਰ ਸਾਲ ਦੀ ਤਰ੍ਹਾਂ ਪ੍ਰਭਾਤਫੇਰੀ ਵਾਰਡ ਨੰਬਰ 4 ਮੁਹੱਲਾ ਵਿਖੇ ਪਹੁੰਚੀ ਜਿੱਥੇ ਸਮੂਹ ਮੁਹੱਲਾ ਨਿਵਾਸੀਆਂ ਵਲੋਂ ਦੁੱਧ ...
ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ, ਐਸ. ਏ. ਐਸ ਨਗਰ (ਮੋਹਾਲੀ), ਲੁਧਿਆਣਾ ਅਤੇ ਮੋਗਾ ਦੇ ਜਿਹੜੇ ਉਮੀਦਵਾਰਾਂ ਵਲੋਂ ਆਰਮੀ ਭਰਤੀ ਰੈਲੀ ਲਈ ਆਪਣੇ ਨਾਮ ਦਰਜ ਕਰਵਾਏ ਗਏ ਹਨ, ਲਈ ਏ.ਐਸ ਕਾਲਜ, ਕਲਾਲ ਮਾਜਰਾ, ਖੰਨਾ ਵਿਖੇ 7 ਦਸੰਬਰ 2020 ਤੋਂ 22 ਦਸੰਬਰ 2020 ਤੱਕ ਏ.ਆਰ.ਓ ...
ਸ੍ਰੀ ਚਮਕੌਰ ਸਾਹਿਬ, 25 ਨਵੰਬਰ (ਜਗਮੋਹਣ ਸਿੰਘ ਨਾਰੰਗ)- ਆਮ ਆਦਮੀ ਪਾਰਟੀ ਵਲੋਂ ਬਲਾਕ ਸ੍ਰੀ ਚਮਕੌਰ ਸਾਹਿਬ ਖੇਤਰ ਅੰਦਰ ਕਿਸਾਨਾਂ ਦੇ ਹੱਕ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਦਰਜਨਾਂ ਪਿੰਡਾਂ ਵਿਚ ਬਲਾਕ ਪ੍ਰਧਾਨ ...
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਕਰਨੈਲ ਸਿੰਘ)-ਇੱਕ ਪਾਸੇ ਨੌਜਵਾਨਾਂ 'ਚ ਵੱਖ-ਵੱਖ ਸਰਕਾਰੀ ਵਿਭਾਗਾਂ ਅੰਦਰ ਰੁਜ਼ਗਾਰ ਪ੍ਰਾਪਤੀ ਦੇ ਮੌਕੇ ਦਿਨ ਪ੍ਰਤੀ ਦਿਨ ਘਟਦੇ ਜਾ ਰਹੇ ਹਨ ਦੂਜੇ ਪਾਸੇ ਭਾਰਤੀ ਫ਼ੌਜ 'ਚ ਭਰਤੀ ਹੋਣ ਦੇ ਇੱਛਕ ਨੌਜਵਾਨਾਂ ਨੂੰ ਜ਼ਿਲ੍ਹਾ ...
ਨੂਰਪੁਰ ਬੇਦੀ, 25 ਨਵੰਬਰ (ਰਾਜੇਸ਼ ਚੌਧਰੀ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 26 ਤੇ 27 ਨਵੰਬਰ ਨੂੰ ਦਿੱਲੀ ਕੂਚ ਦੇ ਐਲਾਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਿੰਡਾਂ 'ਚ ਕਿਸਾਨ ਸੰਗਠਨਾਂ ਵੱਲੋਂ ਕਿਸਾਨ ਪਰਿਵਾਰਾਂ ਨਾਲ ਬੈਠਕਾਂ ਦਾ ...
ਘਨੌਲੀ, 25 ਨਵੰਬਰ (ਜਸਵੀਰ ਸਿੰਘ ਸੈਣੀ)- ਸਰਕਾਰੀ ਸਕੂਲ ਘਨੌਲਾ ਤੋਂ ਪਿਛਲੇ ਸਾਲ ਸੇਵਾਮੁਕਤ ਹੋਏ ਅਧਿਆਪਕ ਦਲਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਨੇ ਆਪਣੇ ਵਿਆਹ ਦੀ 38ਵੀਂ ਵਰ੍ਹੇਗੰਢ ਵੱਖਰੇ ਢੰਗ ਨਾਲ ਮਨਾਉਂਦਿਆਂ ਅਤੇ ਆਪਣੇ ਪੋਤਰੇ ਜੈਤੇਗ ਸਿੰਘ ਦੇ ...
ਨੂਰਪੁਰ ਬੇਦੀ, 25 ਨਵੰਬਰ (ਢੀਂਡਸਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਝਿੜੀ ਸਾਹਿਬ (ਬਸਾਲੀ) ਵਿਖੇ ਹੋਰ ਵਿਕਾਸ ਕੰਮ ਸ਼ੁਰੂ ਕਰਨ ਨੂੰ ਲੈ ਕੇ ਮੀਟਿੰਗ ਕੀਤੀ ਗਈ | ਜਿਸ ਵਿਚ ਇਸ ਅਸਥਾਨ ਨੂੰ ਵਿਕਸਤ ਕਰਨ ਲਈ ਰੂਪਰੇਖਾ ਤੈਅ ਕੀਤੀ ਗਈ | ...
28 ਨੂੰ ਮੁੱਖ ਮੰਤਰੀ ਕਰਨਗੇ ਰਾਮਗੜ੍ਹ ਭੁੱਡਾ ਗਰਿੱਡ ਦਾ ਵਰਚੁਅਲ ਉਦਘਾਟਨ-ਪਾਵਰਕਾਮ ਦੇ ਸੀਨੀਅਰ ਕਾਰਜਕਾਰੀ ਇੰਜ. ਖੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਲੋਹਗੜ੍ਹ ਅਤੇ ਵੀ. ਆਈ. ਪੀ. ਰੋਡ 'ਤੇ ਵਸੀਆਂ ਸੁਸਾਇਟੀਆਂ ਦੇ ਬਿਜਲੀ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ...
ਭਰਤਗੜ੍ਹ, 25 ਨਵੰਬਰ (ਬਾਵਾ)- ਨਹਿਰੂ ਯੁਵਾ ਕੇਂਦਰ, ਰੂਪਨਗਰ ਦੀ ਅਗਵਾਈ 'ਚ ਮੈਨਟੋਰ ਯੂਥ ਸਪੋਰਟਸ ਕਲੱਬ ਦੇ ਨੁਮਾਇੰਦਿਆਂ ਨੇ ਸਥਾਨਕ ਗੁਰੂ ਨਾਨਕ ਖੇਡ ਸਟੇਡੀਅਮ ਦਰਮਿਆਨ ਕੋਰੋਨਾ ਵਾਇਰਸ ਦੀ ਰੋਕਥਾਮ ਤੇ ਸਵੱਛਤਾ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ...
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਜੇ. ਐਸ. ਨਿੱਕੂਵਾਲ)-ਸਾਈਕਲਿੰਗ ਐਸੋਸੀਏਸ਼ਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 551 ਕਿੱਲੋਮੀਟਰ ਸਾਈਕਲ ਯਾਤਰਾ ਕੀਤੀ ਗਈ | ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ...
ਰੂਪਨਗਰ, 25 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਪ੍ਰੋਗਰਾਮ ਦੇ ਸੱਦੇ ਤਹਿਤ ਸਵੇਰੇ 9 ਵਜੇ ਟੋਲ ਪਲਾਜ਼ਾ ਸੋਲਖੀਆਂ ਤੋਂ ਟਰੈਕਟਰ-ਟਰਾਲੀਆਂ ਰਾਹੀਂ ਰਵਾਨਾ ਹੋਣਗੇ | ਇਸ ਮੌਕੇ ...
ਨੂਰਪੁਰ ਬੇਦੀ, 25 ਨਵੰਬਰ (ਢੀਂਡਸਾ)-ਪੰਜਾਬ ਸਰਕਾਰ ਕੋਰੋਨਾ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਕੂਲਾਂ ਵਿਚ ਪੜ੍ਹਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਪੂਰੀ ਪ੍ਰੀਖਿਆ ਫ਼ੀਸ ਮਾਫ਼ ਕਰੇ | ਇਸ ...
ਰੂਪਨਗਰ, 25 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਦੇ ਅੱਜ 23 ਨਵੇਂ ਕੇਸ ਸਾਹਮਣੇ ਆਏ ਹਨ ਜਦੋਂ ਕਿ 14 ਪੀੜਤਾਂ ਨੂੰ ਛੁੱਟੀ ਵੀ ਮਿਲ ਗਈ ਹੈ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਹੁਣ ਨੈਗੇਟਿਵ ਆਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ...
ਸ੍ਰੀ ਚਮਕੌਰ ਸਾਹਿਬ, 25 ਨਵੰਬਰ (ਜਗਮੋਹਣ ਸਿੰਘ ਨਾਰੰਗ)-ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਪੰਜਾਬ ਭਰ 'ਚ ਚੱਲ ਰਹੇ ਕਿਸਾਨਾਂ ਦਾ ਅੰਦੋਲਨ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ | ਸ੍ਰੀ ਚਮਕੌਰ ਸਾਹਿਬ ਰੂਪਨਗਰ ਮਾਰਗ 'ਤੇ ਪਿੰਡ ਕਮਾਲਪੁਰ ਟੋਲ ਪਲਾਜੇ 'ਤੇ ਇਸੇ ...
ਨੂਰਪੁਰ ਬੇਦੀ, 25 ਨਵੰਬਰ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ ਤਖ਼ਤਗੜ੍ਹ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ...
ਨੂਰਪੁਰ ਬੇਦੀ, 25 ਨਵੰਬਰ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ ਤਖ਼ਤਗੜ੍ਹ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ...
ਜ਼ੀਰਕਪੁਰ/ਲਾਲੜੂ, 25 ਨਵੰਬਰ (ਹੈਪੀ ਪੰਡਵਾਲਾ, ਰਾਜਬੀਰ)-ਪਿਛਲੇ ਕਰੀਬ 2 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ 'ਦਿੱਲੀ ਚਲੋ' ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ...
ਚੰਡੀਗੜ੍ਹ, 25 ਨਵੰਬਰ (ਲਿਬਰੇਟ)-ਨਗਰ ਨਿਗਮ ਸਰਦੀ ਦੇ ਮੱਦੇਨਜ਼ਰ 100 ਦਿਨਾਂ ਵਾਸਤੇ ਬੇਘਰਿਆਂ ਲਈ 1 ਕਰੋੜ 18 ਲੱਖ ਰੁਪਏ ਖ਼ਰਚ ਕਰੇਗਾ, ਇਸ ਦਾ ਟੈਂਡਰ ਅਲਾਟ ਕਰ ਦਿੱਤਾ ਹੈ | ਪਿਛਲੇ ਸਾਲ ਵੀ ਨਗਰ ਨਿਗਮ ਨੇ ਅਸਥਾਈ ਸ਼ੈਲਟਰਾਂ 'ਤੇ 1.37 ਕਰੋੜ ਰੁਪਏ ਖ਼ਰਚ ਕੀਤੇ ਸਨ | ਇਸ ਵਾਰ ...
ਚੰਡੀਗੜ੍ਹ, 25 ਨਵੰਬਰ (ਜੋਤ)-ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਜਲਦੀ ਕਰਵਾਉਣ ਲਈ 12 ਸਿੰਡੀਕੇਟ ਮੈਂਬਰਾਂ ਨੇ ਦੇਸ਼ ਦੇ ਉਪ-ਰਾਸ਼ਟਰਪਤੀ ਸ੍ਰੀ ਐਮ. ਵੈਂਕਈਆ ਨਾਇਡੂ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੂੰ ਪੱਤਰ ਲਿਖਿਆ ਹੈ | ਸਿੰਡੀਕੇਟ ...
ਚੰਡੀਗੜ੍ਹ, 25 ਨਵੰਬਰ (ਆਰ. ਐਸ. ਲਿਬਰੇਟ)- ਪਬਲਿਕ-ਪ੍ਰਾਈਵੇਟ ਭਾਈਵਾਲੀ ਨੀਤੀ ਤਹਿਤ ਸ਼ਹਿਰ ਵਿਚ ਵੱਖ-ਵੱਖ ਲੋੜੀਂਦੀਆਂ ਸਾਈਟਾਂ 'ਤੇ ਪੀਣ ਦੇ ਪਾਣੀ ਵਾਲੀਆਂ ਏ.ਟੀ.ਐਮ. ਮਸ਼ੀਨਾਂ ਲਗਾਉਣ ਲਈ ਕਿਸੇ ਕੰਪਨੀ ਨੇ ਦਿਲਚਸਪੀ ਨਹੀਂ ਦਿਖਾਈ | ਜ਼ਿਕਰਯੋਗ ਹੈ ਕਿ ਏ.ਟੀ.ਐਮ. ...
ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)- ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਵਲੋਂ ਗਲੋਬਲ ਅਲਾਇੰਸ ਫਾਰ ਮਾਸ ਐਾਟਰਪ੍ਰੀਨਿਓਰਸ਼ਿਪ (ਜੀ.ਏ.ਐਮ.ਏ.) ਦੀ ਭਾਈਵਾਲੀ ਨਾਲ, ਰਾਈਟ ਟੂ ਬਿਜਨੈਸ ਐਕਟ, 2020 ਤਹਿਤ 2 ਮਹੀਨੇ ਚੱਲਣ ਵਾਲੀ ਐਮ.ਐਸ.ਐਮ.ਈ. ਰਜਿਸਟ੍ਰੇਸ਼ਨ ਮੁਹਿੰਮ ਦੀ ਸ਼ੁਰੂਆਤ ...
ਚੰਡੀਗੜ੍ਹ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਰਾਜਪਾਲ ਸਤਿਆਦੇਵ ਨਰਾਇਣ ਆਰਿਆ ਨੇ ਸੂਬਾ ਵਾਸੀਆਂ ਨੂੰ ਸੰਵਿਧਾਨ ਦਿਵਸ ਦੀਆਂ ਸ਼ੁੱਭਕਾਮਨਾਵਾਂ ਅਤੇ ਵਧਾਈ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇਸ਼ ਨੰੂ ਇਕ ਸੰਪੂਰਨ ਪ੍ਰਭੂਤਵ ਸੰਪੰਨ ...
ਚੰਡੀਗੜ੍ਹ, 25 ਨਵੰਬਰ (ਵਿ. ਪ੍ਰਤੀ.) - ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਦਫ਼ਤਰਾਂ ਤੇ ਬ੍ਰਾਚਾਂ ਵਿਚ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਸੰਵਿਧਾਨ ਦੀ ਪ੍ਰਸਤਾਵਨਾ (ਪ੍ਰੀਏਾਬਲ) ਨੰੂ ਪੜਿ੍ਹਆ ਜਾਵੇਗਾ |ਇਸ ...
ਨੂਰਪੁਰ ਬੇਦੀ, 25 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਥਾਨਕ ਨੂਰਪੁਰ ਬੇਦੀ-ਗੜ ਸ਼ੰਕਰ ਮੁੱਖ ਮਾਰਗ 'ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ | ਇਸ ਦੇ ਚੱਲਦਿਆਂ ਅੱਜ ਉਕਤ ਰਿਪੋਰਟ ਦਾ ਪਤਾ ਚੱਲਣ 'ਤੇ ਬੈਂਕ ਵਲੋਂ ...
ਘਨੌਲੀ, 25 ਨਵੰਬਰ (ਜਸਵੀਰ ਸਿੰਘ ਸੈਣੀ)-ਕੁਰਾਲੀ ਤੋਂ ਲੈ ਕੇ ਦੈਹਣੀ ਮੱਸੇਵਾਲ ਤੱਕ ਨੈਸ਼ਨਲ ਹਾਈਵੇਅ ਦੇ ਕਿਨਾਰੇ ਸਥਿਤ ਢਾਬਾ ਮਾਲਕਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਅਨ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ | ਅੱਜ ਬਾਅਦ ਦੁਪਹਿਰੇ ਇਕੱਤਰ ਹੋਏ ਢਾਬਾ ...
ਮੋਰਿੰਡਾ, 25 ਨਵੰਬਰ (ਕੰਗ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਰਾਜੇਵਾਲ ਅਤੇ ਸਿੱਧੂਪੁਰ ਦੀ ਸਾਂਝੀ ਇਕੱਤਰਤਾ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿਖੇ ਹੋਈ | ਜਿਸ ਵਿਚ 26-27 ਨੂੰ ਦਿੱਲੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਰੂਪ-ਰੇਖਾ ਤਿਆਰ ਕੀਤੀ ਗਈ | ਇਸ ਸਬੰਧੀ ...
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਜੇ. ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਸਿਆਸਤਦਾਨ ਰਾਜ ਬੱਬਰ, ਜੈ ਪ੍ਰਦਾ ਅਤੇ ਪੰਜਾਬੀ ਫ਼ਿਲਮਾਂ ਦੀ ਕਲਾਕਾਰ ਏਆਨਾ ਖ਼ਾਨ ਅਤੇ ਸਰਦਾਰ ਸੋਹੀ ਆਧਾਰਿਤ ਫ਼ਿਲਮ 'ਭੂਤ ਅੰਕਲ ਤੁਸੀਂ ਗ੍ਰੇਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX