ਡੱਬਵਾਲੀ, 25 ਨਵੰਬਰ (ਇਕਬਾਲ ਸਿੰਘ ਸ਼ਾਂਤ)-ਇਥੇ ਪੰਜਾਬ-ਹਰਿਆਣਾ ਸਰਹੱਦ 'ਤੇ ਮਿਥੇ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਤੇ ਹਰਿਆਣਾ ਸਰਕਾਰ ਵਿਚਕਾਰ ਜਥੇਬੰਦਕ ਸੰਘਰਸ਼ ਤੇ ਸਿਆਸੀ ਵਜੂਦ ਦਾ ਟਾਕਰਾ ਸ਼ੁਰੂ ਹੋ ਗਿਆ ਹੈ | ਹਰਿਆਣਾ ਪੁਲਿਸ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣੋ ਰੋਕਣ ਲਈ ਸੂਬਾਈ ਹੱਦ ਸੀਲ ਕਰਕੇ ਮਲੋਟ ਤੇ ਬਠਿੰਡਾ ਕੌਮੀ ਸ਼ਾਹ ਮਾਰਗਾਂ 'ਤੇ ਵੱਡੇ-ਵੱਡੇ ਪੱਥਰਾਂ ਨਾਲ ਅੜਿੱਕੇ ਡਾਹੁਣ ਖ਼ਿਲਾਫ਼ ਭਾਕਿਯੂ ਏਕਤਾ ਉਗਰਾਹਾਂ ਨੇ ਬਠਿੰਡਾ ਰੋਡ 'ਤੇ ਕਿਸਾਨ ਮੋਰਚੇ ਦਾ ਆਗਾਜ਼ ਕਰ ਦਿੱਤਾ ਹੈ | ਹਰਿਆਣਾ ਪੁਲਿਸ ਵਲੋਂ ਮਲੋਟ ਕੌਮੀ ਹਾਈਵੇ 'ਤੇ ਆਰ.ਓ.ਬੀ. ਦੇ ਸ਼ੁਰੂ ਤੇ ਬਠਿੰਡਾ ਰੋਡ 'ਤੇ ਵੀ ਬੈਰੀਕੇਡ, ਪੱਥਰਾਂ ਅਤੇ ਪੁਲਿਸ ਅਮਲੇ ਦੀ ਪਹਿਰੇਦਾਰੀ ਨਾਲ ਅੰਤਰਰਾਜੀ ਰਾਹਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ | ਪੁਲਿਸ ਨੇ ਸਰਹੱਦ ਉਪਰ ਕੌਮੀ ਸੜਕਾਂ 'ਤੇ ਸੀਮਿੰਟ ਦੇ ਵੱਡੇ-ਵੱਡੇ ਪਿੱਲਰ ਸੁੱਟ ਦਿੱਤੇ ਹਨ, ਤਾਂ ਜੋ ਕਿਸਾਨ ਧੱਕੇਸ਼ਾਹੀ ਨਾਲ ਅਗਾਂਹ ਨਾ ਵਧ ਸਕਣ | ਸੂਬਾਈ ਹੱਦਾਂ 'ਤੇ ਵੱਡੀ ਗਿਣਤੀ ਪੁਲਿਸ ਅਮਲਾ ਤੇ ਜਲਤੋਪਾਂ ਤਾਇਨਾਤ ਕੀਤੀਆਂ ਹਨ | ਡੱਬਵਾਲੀ ਸ਼ਹਿਰ 'ਚ ਗੋਲ ਚੌਕ 'ਤੇ ਕਿਸਾਨਾਂ ਦਾ ਗੱਡਾ (ਟਰੈਕਟਰ-ਟਰਾਲੀ) ਸੜਕ 'ਤੇ ਖੜ੍ਹਾ ਕਰਕੇ ਕਿਸਾਨਾਂ ਦੇ ਰਾਹ ਰੋਕਣ ਦੇ ਪ੍ਰਬੰਧ ਕੀਤੇ ਹੋਏ ਹਨ | ਹਰਿਆਣਾ ਸਰਕਾਰ ਦੀ ਸਖ਼ਤੀ ਖ਼ਿਲਾਫ਼ ਲੰਬੀ ਅਤੇ ਸੰਗਤ ਬਲਾਕ ਦੇ ਕਿਸਾਨਾਂ ਮੋਰਚੇ 'ਤੇ ਡੱਟ ਗਏ ਹਨ | ਹਰਿਆਣੇ ਦੀਆਂ ਪੰਜਾਬ ਨਾਲ ਲਗਦੀਆਂ 11 ਹੱਦਾਂ ਨੂੰ ਸੀਲ ਕੀਤਾ ਗਿਆ ਹੈ | ਹਰਿਆਣਾ ਤੇ ਪੰਜਾਬ ਦੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਖੇਤਰ ਵਿਚ ਲਗਾਤਾਰ ਦੌਰੇ 'ਤੇ ਹਨ ਅਤੇ ਆਪਸੀ ਤਾਲਮੇਲ ਵਿਚ ਜੁਟੇ ਹੋਏ ਹਨ | ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਲੰਬੀ ਦੇ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ 'ਚ ਅੜਿੱਕਾ ਪਾ ਕੇ ਕਿਸਾਨਾਂ ਦੇ ਲੋਕਤੰਤਰ ਹੱਕਾਂ ਦਾ ਘਾਣ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਲੰਬੀ ਅਤੇ ਸੰਗਤ ਬਲਾਕ ਦੇ ਕਿਸਾਨਾਂ ਨੇ ਇਸ ਧੱਕੇਸ਼ਾਹੀ ਖ਼ਿਲਾਫ਼ ਸੜਕ ਦੇ ਇਕ ਪਾਸੇ ਧਰਨਾ ਲਗਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੱਲ੍ਹ 9 ਜ਼ਿਲਿ੍ਹਆਂ ਦੇ ਇਕ ਲੱਖ ਕਿਸਾਨ ਦਿੱਲੀ ਜਾਣ ਲਈ ਇਥੇ ਪਹੁੰਚਣਗੇ | ਹੱਦ ਨੇੜਲੇ ਪੀ. ਡਬਿਲਿਊ.ਡੀ. ਰੈਸਟ ਹਰਿਆਣਾ ਪ੍ਰਸ਼ਾਸਨ ਦਾ ਕੈਂਪ ਆਫਿਸ ਵਜੋਂ ਸੰਚਾਲਤ ਹੋ ਰਿਹਾ ਹੈ | ਇਸੇ ਦੌਰਾਨ ਹਿਸਾਰ ਰੇਂਜ ਦੇ ਆਈ.ਜੀ. ਸੰਜੈ ਕੁਮਾਰ ਤੇ ਸਿਰਸਾ ਦੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਕੁਮਾਰ, ਡੀ.ਐਸ.ਪੀ. ਕੁਲਦੀਪ ਸਿੰਘ ਨੇ ਹੱਦ ਦਾ ਦੌਰਾ ਕੀਤਾ | ਦੂਜੇ ਪਾਸੇ ਬਠਿੰਡਾ ਰੇਂਜ ਦੇ ਆਈ.ਜੀ. ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਨਿਵਾਸਨ ਤੇ ਮਲੋਟ ਦੇ ਐਸ.ਡੀ.ਐਮ. ਗੋਪਾਲ ਸਿੰਘ, ਡੀ.ਐਸ.ਪੀ. ਦਵਿੰਦਰ ਸਿੰਘ ਨੇ ਵੀ ਹੱਦਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ | ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਹਰਿਆਣੇ 'ਚ ਵੱਡੇ ਪੱਧਰ 'ਤੇ ਕਿਸਾਨਾਂ ਦੀਆਂ ਗਿ੍ਫ਼ਤਾਰੀਆਂ ਹੋਈਆਂ ਸਨ |
ਖਨੌਰੀ/ਅਰਨੋਂ/ਪਾਤੜਾਂ, 25 ਨਵੰਬਰ (ਬਲਵਿੰਦਰ ਸਿੰਘ ਥਿੰਦ, ਦਰਸ਼ਨ ਸਿੰਘ ਪਰਮਾਰ, ਗੁਰਇਕਬਾਲ ਸਿੰਘ ਖ਼ਾਲਸਾ)- ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਉਲੀਕੇ ਗਏ ਰੋਸ ਧਰਨੇ ਵਿਚ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕੇ ...
ਸਿਰਸਾ, 25 ਨਵੰਬਰ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੇ 'ਦਿੱਲੀ ਚੱਲੋ' ਸੱਦੇ ਦੇ ਮੱਦੇਨਜ਼ਰ ਜ਼ਿਲ੍ਹਾ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ | ਪੰਜਾਬ ਨਾਲ ਲਗਦੀ ਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਪਰ ਸਾਰੀਆਂ ...
ਚੰਡੀਗੜ੍ਹ, 25 ਨਵੰਬਰ (ਬਿ੍ਜੇਂਦਰ ਗੌੜ)-ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੰੂਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨਾਲ ਸਬੰਧਤ ਇਕ ਮਾਮਲੇ ਦੀ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ | ਕੇਂਦਰ ਸਰਕਾਰ ਵਲੋਂ ਅਦਾਲਤ ...
ਬੁਢਲਾਡਾ/ਬੋਹਾ/ਸਰਦੂਲਗੜ੍ਹ, 25 ਨਵੰਬਰ (ਸਵਰਨ ਸਿੰਘ ਰਾਹੀ/ਰਮੇਸ਼ ਤਾਂਗੜੀ/ਪ੍ਰਕਾਸ਼ ਸਿੰਘ ਜ਼ੈਲਦਾਰ)- ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦੇ 26 ਤੇ 27 ਨਵੰਬਰ ਦੇ 'ਦਿੱਲੀ ਚੱਲੋ' ਪ੍ਰੋਗਰਾਮ ਦੇ ਮੱਦੇਨਜ਼ਰ ਮਾਨਸਾ ...
ਪਰਦੀਪ ਸਚਦੇਵਾ
ਸਿਰਸਾ, 25 ਨਵੰਬਰ- ਕਿਸਾਨ ਸੰਗਠਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਸਿਰਸਾ ਦੇ ਕਾਲਾਂਵਾਲੀ ਖੇਤਰ ਵਿਚ ਪੰਜਾਬ ਦੀ ਹੱਦ ਸੀਲ ਕਰ ਦਿੱਤੀ ਗਈ ਹੈ ਤੇ ਨਾਕੇਬੰਦੀ ਕਰਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ...
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 25 ਨਵੰਬਰ- ਕਿਸਾਨ ਸੰਘਰਸ਼ ਕਰਕੇ ਸੂਬਾਈ ਹੱਦ ਸੀਲ ਹੋਣ ਨਾਲ ਬਾਹਰੀ ਵਾਹਨਾਂ ਦੀ ਰੇਲਵੇ ਅੰਡਰ ਬਿ੍ਜ ਰਾਹੀਂ ਸ਼ਹਿਰ 'ਚ ਆਮਦ ਨਾਲ ਜਾਮ ਤੇ ਭੀੜ-ਭੜੱਕੇ ਵਾਲੀ ਸਥਿਤੀ ਪੈਦਾ ਹੋ ਗਈ ਹੈ | ਅੱਜ ਪੰਜਾਬ 'ਚ ਜਾਣ ਲਈ ਬਰਾਤਾਂ ਤੇ ਲਾੜੇ ਲਾਂਘੇ ...
ਅੰਮਿ੍ਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਲਈ ਦਿੱਲੀ ਜਾ ਰਹੇ ਕਿਸਾਨਾਂ ਲਈ ਲੰਗਰ ਦੇ ਨਾਲ-ਨਾਲ ਮੁੱਢਲੀਆਂ ਮੈਡੀਕਲ ਸੇਵਾਵਾਂ ਮੁਹੱਈਆ ...
ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)- ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਪੰਜਾਬ ਵੀ ਭਾਰਤ ਦਾ ਹਿੱਸਾ ਹੈ¢ ਕਿਸਾਨਾਂ ਦਾ ਇਹ ਸੰਵਿਧਾਨਕ ਤੇ ਬੁਨਿਆਦੀ ਅਧਿਕਾਰ ਹੈ ਕਿ ਉਹ ਆਪਣੇ ਦੇਸ਼ ਦੀ ਰਾਜਧਾਨੀ 'ਚ ਜਾ ਕੇ ਸ਼ਾਂਤਮਈ ਮੁਜ਼ਾਹਰਾ ਕਰ ਸਕਦੇ ਹਨ¢ ਫਿਰ ਪੰਜਾਬੀਆਂ ਨੂੰ ...
ਮੂਣਕ, 25 ਅਕਤੂਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਸਿੱਧੂਪੁਰਾ ਦੀ ਅਗਵਾਈ 'ਚ ਹਜ਼ਾਰਾਂ ਕਿਸਾਨ ਪਾਤੜਾਂ, ਮੂਣਕ, ਟੋਹਣਾ ਦੇ ਰਸਤੇ ਦਿੱਲੀ ਜਾਣ ਦੀ ਤਿਆਰੀ ਨੂੰ ਲੈ ਕੇ ਲੈ ਕੇ ਆਪਣੀਆਂ ਟਰੈਕਟਰ-ਟਰਾਲੀਆਂ ਰਾਹੀਂ ਮੂਣਕ-ਟੋਹਣਾ ...
ਚੰਡੀਗੜ੍ਹ, 25 ਨਵੰਬਰ (ਵਿਕਰਮਜੀਤ ਸਿੰਘ ਮਾਨ)- ਕੇਂਦਰ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਤੇ ਪਰਾਲੀ ਸਾੜਨ ਸਬੰਧੀ ਦੇਸ਼ ਭਰ ਦੀਆਂ ਕਰੀਬ 500 ਕਿਸਾਨ ਜਥੇਬੰਦੀਆਂ ਦਾ ਸਾਂਝਾ ਕਿਸਾਨ ਮੋਰਚਾ ਕੇਂਦਰ ਮੋਦੀ ਸਰਕਾਰ ਦੀ ਅੜ ਭੰਨਣ ਦੇ ...
ਮੇਜਰ ਸਿੰਘ ਜਲੰਧਰ, 25 ਨਵੰਬਰ-ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਕਰੀਬ 5 ਮਹੀਨੇ ਤੋਂ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਪਿੰਡ ਕੇਂਦਰਤ ਵਿਸ਼ਾਲ ਲਾਮਬੰਦੀ ਨੇ ਪੂਰੇ ਪੰਜਾਬ ਵਿਚ ਨਿਵੇਕਲੀ ਲੋਕ ਚੇਤਨਾ ਤੇ ਰੋਹ ਦਾ ਵੱਖਰਾ ਹੀ ਅੰਦਾਜ਼ ...
ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਵਲੋਂ ਅੱਜ ਵੱਖ-ਵੱਖ ਯੋਜਨਾਵਾਂ ਅਤੇ ਵਿਕਾਸ ਪ੍ਰਾਜੈਕਟਾਂ ਲਈ 1561.08 ਕਰੋੜ ਰੁਪਏ ਦੇ ਫ਼ੰਡ ਜਾਰੀ ਕੀਤੇ ਗਏ ਹਨ, ਜਿਸ ਵਿਚ 24 ਨਵੰਬਰ ਤੱਕ ਆਪਣੇ ਕਰਮਚਾਰੀਆਂ ਨੂੰ ਜਨਰਲ ਪ੍ਰਾਵੀਡੈਂਟ ਫ਼ੰਡ (ਅੰਤਿਮ ਤੇ ...
ਫ਼ਿਰੋਜ਼ਪੁਰ, 25 ਨਵੰਬਰ (ਕੁਲਬੀਰ ਸਿੰਘ ਸੋਢੀ)- ਰੇਲਵੇ ਵਿਭਾਗ ਵਲੋਂ ਪੰਜਾਬ 'ਚ ਕਿਸਾਨ ਅੰਦੋਲਨ ਦੇ ਕਾਰਨ ਹੇਠ ਲਿਖੀਆਂ ਰੇਲ ਗੱਡੀਆਂ ਰੱਦ, ਸ਼ਾਰਟ ਟਰਮੀਨੇਟਡ, ਸ਼ਾਰਟ ਆਰਜੀਨੇਟ, ਰੂਟ 'ਚ ਤਬਦੀਲੀ ਆਦਿ ਬਾਰੇ ਅਹਿਮ ਫ਼ੈਸਲਾ ਲੈ ਕੇ ਜਾਣਕਾਰੀ ਜਨਤਕ ਕੀਤੀ ਹੈ | ...
ਫਤਹਿਗੜ੍ਹ ਸਾਹਿਬ, 25 ਨਵੰਬਰ (ਬਲਜਿੰਦਰ ਸਿੰਘ)-ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂਾ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅਰੰਭੇ ਅੰਦੋਲਨ ਤਹਿਤ ਦਿੱਲੀ ਨੂੰ ਘੇਰਨ ਦੇ ਉਲੀਕੇ ਪ੍ਰੋਗਰਾਮ ਮੁਤਾਬਕ ਅੱਜ ਵਾਹਗਾ ਬਾਰਡਰ, ਅੰਮਿ੍ਤਸਰ, ਗੁਰਦਾਸਪੁਰ ਤੇ ਤਰਨ ...
ਮਹਿਲ ਕਲਾਂ, 25 ਨਵੰਬਰ (ਅਵਤਾਰ ਸਿੰਘ ਅਣਖੀ)- ਟੋਲ ਪਲਾਜ਼ਾ ਮਹਿਲ ਕਲਾਂ ਵਿਖੇ 55 ਦਿਨਾਂ ਤੋਂ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਸ਼ਾਮਿਲ ਹੋਣ ਆਏ ਕਿਸਾਨ ਆਗੂ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ (ਡਕੌਾਦਾ) ਦੇ ...
ਡੱਬਵਾਲੀ, 25 ਨਵੰਬਰ (ਇਕਬਾਲ ਸਿੰਘ ਸ਼ਾਂਤ)- ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਸੰਘਰਸ਼ ਦੇ ਸਿਖਰ ਨੇ ਦੇਸ਼ ਦੇ ਵੱਡੇ ਸਿਆਸੀ ਸ਼ਾਹ ਅਸਵਾਰਾਂ ਦੇ ਰਾਹ ਵੀ ਬਦਲ ਦਿੱਤੇ ਹਨ | ਕਿਸੇ ਦੇ ਮੂਹਰੇ ਹੱਦਬੰਦੀ ਤੇ ਕਿਸੇ ਮੂਹਰੇ ਕਿਸਾਨ ਸੰਘਰਸ਼ ਅੜਿੱਕਾ ਬਣ ਰਿਹਾ ਹੈ | ਪੰਜਾਬ ਅਤੇ ...
ਪਾਤੜਾਂ/ਅਰਨੋਂ, 25 ਨਵੰਬਰ (ਜਗਦੀਸ਼ ਸਿੰਘ ਕੰਬੋਜ, ਦਰਸ਼ਨ ਪਰਮਾਰ)- ਕਿਸਾਨ ਯੂਨੀਅਨਾਂ ਵਲੋਂ ਕੀਤੇ ਜਾ ਰਹੇ ਦਿੱਲੀ ਕੂਚ ਨੂੰ ਦੇਖਦਿਆਂ ਹਰਿਆਣਾ ਸਰਹੱਦ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਗਈ ਹੈ | ਪੰਜਾਬ-ਹਰਿਆਣਾ ਸਰਹੱਦ ਪਾਤੜਾਂ ਤੋਂ ਨੇੜੇ ਹੋਣ ਕਾਰਨ ਦਿੱਲੀ ਨੂੰ ...
ਚੰਡੀਗੜ੍ਹ, 25 ਨਵੰਬਰ (ਬਿ੍ਜੇਂਦਰ ਗੌੜ)- 26 ਨਵੰਬਰ ਨੂੰ ਕਿਸਾਨਾਂ ਦੇ ਦਿੱਲੀ 'ਚ ਤੈਅ ਰੋਸ ਮੁਜ਼ਾਹਰੇ ਤੋਂ ਪਹਿਲਾਂ ਹਰਿਆਣਾ 'ਚ ਕਿਸਾਨ ਆਗੂਆਂ ਨੂੰ ਹਿਰਾਸਤ 'ਚ ਲੈਣ ਦੇ ਮਾਮਲੇ 'ਚ ਹਰਿਆਣਾ ਪ੍ਰੋਗਰੈਸਿਵ ਫਾਰਮਰ ਯੂਨੀਅਨ ਵਲੋਂ ਹਰਿਆਣਾ ਸਰਕਾਰ ਨੂੰ ਪਾਰਟੀ ਬਣਾਉਂਦੇ ...
ਸੰਗਰੂਰ, 25 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੀਤੀ ਜਾ ਰਹੀ ਸਖ਼ਤੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਇਹ ...
ਲੁਧਿਆਣਾ, 25 ਨਵੰਬਰ (ਪੁਨੀਤ ਬਾਵਾ)- ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਭਰ ਦੇ ਕਿਸਾਨਾਂ ਵਲੋਂ 26 ਤੇ 27 ਨਵੰਬਰ ਨੂੰ ਦਿੱਲੀ ਦਾ ਘਿਰਾਓ ਕਰਨ ਦੇ ਐਲਾਨ ਤੋਂ ਬਾਅਦ ਭਾਜਪਾ ਦੀ ਹਰਿਆਣਾ ਸਰਕਾਰ ਨੇ 26-27 ਨਵੰਬਰ ਨੂੰ ਸਰਹੱਦਾਂ ਸੀਲ ਕਰਨ ਦਾ ਫ਼ੈਸਲਾ ਕਰਕੇ ...
ਬਰਨਾਲਾ- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਨਅਤੀ ਅਦਾਰੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਤੇ ਆਈ.ਓ.ਐਲ. ਕੰਪਨੀ ਦੇ ਐਮ.ਡੀ. ਵਰਿੰਦਰ ਗੁਪਤਾ ਦੇ ਪਿਤਾ ਸਵਰਗੀ ਸ੍ਰੀ ਨੌਹਰ ਚੰਦ ਗੁਪਤਾ ਦਾ ਜਨਮ 2 ਅਕਤੂਬਰ 1930 ਨੂੰ ਪਿਤਾ ਸ੍ਰੀ ਬਾਬੂ ਰਾਮ ...
ਅੰਮਿ੍ਤਸਰ, 25 ਨਵੰਬਰ (ਹਰਮਿੰਦਰ ਸਿੰਘ)-ਭਾਸ਼ਾ ਵਿਭਾਗ ਪੰਜਾਬ ਵਲੋਂ ਭਾਸ਼ਾ ਭਵਨ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਕਰਵਾਏ ਜਾ ਰਹੇ 'ਪੰਜਾਬੀ ਹਫ਼ਤੇ 2020 ' ਦੇ ਵਿਦਾਇਗੀ ਸਮਾਗਮ ਦੌਰਾਨ ਪ੍ਰਸਿੱਧ ਬਾਲ ਸਾਹਿਤਕਾਰ ਤੇ ਪ੍ਰਕਾਸ਼ਕ ਡਾ: ਕੁਲਬੀਰ ਸਿੰਘ ਸੂਰੀ ਨੂੰ ...
ਜਗਰਾਉਂ, 25 ਨਵੰਬਰ (ਜੋਗਿੰਦਰ ਸਿੰਘ)-ਸਿੱਖ ਸਟੂਡੈਂਟਸ ਫੈਡਰਸ਼ਨ ਦੇ ਪ੍ਰਧਾਨ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੁੱਖ ਸੇਵਾਦਾਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ | ਫੈਡਰੇਸ਼ਨ ਦੀ ਕਾਰਜਕਾਰਨੀ ...
ਜਲੰਧਰ, 25 ਨਵੰਬਰ (ਮੇਜਰ ਸਿੰਘ)-ਵੱਖ-ਵੱਖ ਸਿੱਖ ਸੰਪ੍ਰਦਾਰਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਇਥੇ ਹੋਈ ਮੀਟਿੰਗ ਨੇ ਸਮੂਹ ਸਿੱਖ ਭਾਵਨਾ ਵਾਲੇ ਲੋਕਾਂ ਨੂੰ ਇਕਮੁੱਠ ਹੋ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਪਰ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਦਾ ਪਹਿਲਾ ...
ਲੁਧਿਆਣਾ, 25 ਨਵੰਬਰ (ਸਲੇਮਪੁਰੀ)- ਕੱਲ੍ਹ 26 ਨਵੰਬਰ ਨੂੰ ਸਮੂਹ ਟ੍ਰੇਡ ਯੂਨੀਅਨਾਂ ਤੇ ਮੁਲਾਜ਼ਮਾਂ/ਪੈਨਸ਼ਨਰਜ ਵਲੋਂ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ, ਜਿਸ ਕਰਕੇ ਦੇਸ਼ ਵਿਚ ਸਾਰੇ ਕੰਮ ਕਾਰ ਠੱਪ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਪੰਜਾਬ 'ਚ ਪੰਜਾਬ ...
ਆਦਮਪੁਰ, 25 ਨਵੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਟਰੱਕ ਯੂਨੀਅਨ ਨੇੜੇ ਚੱਠਾ ਕੰਪਲੈਕਸ 'ਚ ਇਕ 'ਡੀਜਾਈਅਰ ਲੁੱਕ ਸਲੂਨ' ਵਿਚ ਨਕਾਬ ਪੋਸ਼ ਵਿਅਕਤੀਆਂ ਵਲੋਂ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਤੇ ਇਕ ਨੌਜਵਾਨ ਨੂੰ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ¢ ...
ਜਲੰਧਰ, 25 ਨਵੰਬਰ (ਅ.ਬ.)-ਡਾ: ਸ਼ਾਰਦਾ ਹਸਪਤਾਲ ਪੰਜਾਬ ਦੇ 4 ਵੱਡੇ ਸ਼ਹਿਰ ਲੁਧਿਆਣਾ, ਮੁਹਾਲੀ, ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ 'ਚ ਸਥਿਤ ਹੈ | ਡਾ: ਸ਼ਾਰਦਾ ਹਸਪਤਾਲ ਲੰਮੇ ਸਮੇਂ ਤੋਂ ਗੋਡਿਆਂ ਦੇ ਦਰਦ, ਜੋੜਾਂ ਦੇ ਦਰਦ, ਰੀੜ੍ਹ ਦੀ ਹੱਡੀ ਦੇ ਦਰਦ, ਸਰਵਾਈਕਲ, ਅਸਥਮਾਂ ਤੇ ...
ਅੰਮਿ੍ਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ 325 ਸਿੱਖ ਸ਼ਰਧਾਲੂਆਂ ਦਾ ਜਥਾ 27 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ | ...
ਪਟਿਆਲਾ 25 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਦੇ ਸੱਦੇ 'ਤੇ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਵਲੋਂ ਸਾਂਝੇ ਤੌਰ 'ਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਚੱਕਾ ਜਾਮ ਕਰਕੇ ਮੁਕੰਮਲ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਹੜਤਾਲ ...
ਲੁਧਿਆਣਾ 25 ਨਵੰਬਰ (ਕਵਿਤਾ ਖੁੱਲਰ)- ਸੇਵਾ ਤੇ ਸਿਮਰਨ ਦੇ ਪੁੰਜ ਸੱਚਖੰਡ ਵਾਸੀ ਬਾਬਾ ਜਸਵੰਤ ਸਿੰਘ ਨਮਿਤ ਭੋਗ ਤੇ ਅੰਤਿਮ ਅਰਦਾਸ 27 ਨਵੰਬਰ ਨੂੰ ਤੇ ਸ਼ਰਧਾਂਜਲੀ ਸਮਾਗਮ 28 ਨਵੰਬਰ ਨੂੰ ਗੁਰਦੁਆਰਾ ਨਾਨਕਸਰ ਸਮਰਾਲਾ ਚੌਕ, ਲੁਧਿਆਣਾ ਵਿਖੇ ਹੋਵੇਗਾ | ਇਸ ਸਬੰਧ ਵਿਚ ...
ਡਾ: ਕਮਲ ਕਾਹਲੋਂ
ਬਟਾਲਾ, 25 ਨਵੰਬਰ -ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਦੇ ਸੰਪੂਰਨਤਾ ਸਮਾਗਮ ਤੇ 551ਵਾਂ ਪ੍ਰਕਾਸ਼ ਪੁਰਬ ਡੇਰਾ ਬਾਬਾ ਨਾਨਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ...
ਅੰਮਿ੍ਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਇਕ ਸਦੀ ਦੀ ਉਮਰ ਵਾਲੀ ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਵਰੇ੍ਹ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੂੰ ਲੈ ਕੇ ਪੰਥਕ ਹਲਕਿਆਂ 'ਚ ਚਰਚਾਂ ਜ਼ੋਰਾਂ 'ਤੇ ਹੈ | ਸਾਲ 2020-21 ਦੇ ...
ਚੰਡੀਗੜ੍ਹ, 25 ਨਵੰਬਰ (ਐਨ.ਐਸ. ਪਰਵਾਨਾ)- ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਆਰ.ਐਸ.ਐਸ. ਦਾ ਵਿੰਗ ਗਿਣਿਆ ਜਾਂਦਾ ਰਾਸ਼ਟਰੀ ਸਿੱਖ ਸੰਗਤ ਵੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀਆਂ ਹੋਣ ਵਾਲੀਆਂ ਆਮ ਚੋਣਾਂ ਲੜਨ ਬਾਰੇ ਪੂਰੀ ਪੂਰੀ ...
ਫ਼ਰੀਦਕੋਟ, 25 ਨਵੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਾਰਡ ਅਟੈਂਡੈਂਟ ਦੀਆਂ 800 ਅਸਾਮੀਆਂ ਲਈ 28 ਨਵੰਬਰ 2020 ਦਿਨ ਸ਼ਨੀਵਾਰ ਨੂੰ ...
ਚੰਡੀਗੜ੍ਹ, 25 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਜਿਥੇ ਅੱਜ 31 ਹੋਰ ਮੌਤਾਂ ਹੋ ਗਈਆਂ, ਉਥੇ 785 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ | ਅੱਜ ਹੋਈਆਂ ਮੌਤਾਂ 'ਚੋਂ 3 ਜਲੰਧਰ, 1 ਬਠਿੰਡਾ, 2 ਲੁਧਿਆਣਾ, 4 ਗੁਰਦਾਸਪੁਰ, 1 ਮਾਨਸਾ, 3 ਪਠਾਨਕੋਟ, 1 ਪਟਿਆਲਾ, 1 ...
ਜਲੰਧਰ, 25 ਨਵੰਬਰ (ਅ.ਬ.)- ਰਾਜਸਥਾਨ ਦੇ ਰਾਜੀਵ ਕੁਮਾਰ ਨੇ ਪੰਜਾਬ 'ਚ ਡੀਅਰ ਲਾਟਰੀ ਦਾ 5 ਕਰੋੜ ਰੁਪਏ ਦਾ ਬੰਪਰ ਇਨਾਮ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ | ਉਸ ਨੇ ਪੰਜਾਬ ਦੇ ਬਠਿੰਡਾ 'ਚ ਇਕ ਪ੍ਰਚੂਨ ਦੁਕਾਨ ਤੋਂ ਉਕਤ ਲੱਕੀ ਟਿਕਟ ਖਰੀਦੀ ਸੀ | ਰਾਜੀਵ ਕੁਮਾਰ ਰਾਜਸਥਾਨ ਦੇ ...
ਚੰਡੀਗੜ੍ਹ, 25 ਨਵੰਬਰ (ਐਨ.ਐਸ.ਪਰਵਾਨਾ)-ਹਰਿਆਣਾ ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ ਕੁਚਲਣ ਦੇ ਮੰਤਵਾਂ ਨਾਲ ਕੀਤੀਆਂ ਗਈਆਂ ਆਗੂਆਂ ਦੀਆਂ ਗਿ੍ਫ਼ਤਾਰੀਆਂ ਦੀ ਭਰਪੂਰ ਨਿਖੇਧੀ ਕਰਦਿਆਂ ਹੋਇਆਂ ਪੰਜਾਬ ਸੀ.ਪੀ.ਆਈ. ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਇਸ ਨਾਲ ...
ਫ਼ਰੀਦਕੋਟ, 25 ਨਵੰਬਰ (ਸਰਬਜੀਤ ਸਿੰਘ)- ਬਹਿਬਲ ਗੋਲੀ ਕਾਂਡ ਮਾਮਲੇ 'ਚ ਅੱਜ ਸਥਾਨਕ ਇਲਾਕਾ ਮੈਜਿਸਟਰੇਟ ਰਾਜੇਸ਼ ਕੁਮਾਰ ਦੀ ਅਦਾਲਤ 'ਚ ਸੁਣਵਾਈ ਹੋਈ, ਜਿਸ ਦੌਰਾਨ ਉਸ ਸਮੇਂ ਦੇ ਐਸ.ਪੀ. ਬਿਕਰਮਜੀਤ ਸਿੰਘ ਤੇ ਥਾਣਾ ਬਾਜਾਖਾਨਾ ਦੇ ਤਤਕਾਲੀ ਐਸ.ਐਚ.ਓ. ਅਮਰਜੀਤ ਸਿੰਘ ...
ਪਟਿਆਲਾ, 25 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਏ. ਵੇਨੂੰ ਪ੍ਰਸਾਦ ਨੇ ਦੱਸਿਆ ਹੈ ਕਿ ਪੰਜਾਬ 'ਚ ਥਰਮਲ ਪਾਵਰ ਪਲਾਂਟਾਂ ਤੋਂ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਦੇ ਮਨਾਂ 'ਚ ਬਿਜਲੀ ਬਲੈਕ ਆਊਟ ਦੀਆਂ ...
ਅੰਮਿ੍ਤਸਰ, 25 ਨਵੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਨਪੁੰਸਕ ਬਣਾਏ ਜਾਣ ਵਾਲੇ ਕਾਨੂੰਨ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ | ਇਸ ਕਾਨੂੰਨ ਤਹਿਤ ਜਬਰ ਜਨਾਹ ਦੇ ਦੋਸ਼ੀਆਂ ਨੂੰ ...
ਅਰਨੋਂ, 25 ਨਵੰਬਰ (ਦਰਸ਼ਨ ਸਿੰਘ ਪਰਮਾਰ)- ਦਿੱਲੀ ਨੂੰ ਕੂਚ ਕਰਨ ਲਈ ਕਿਸਾਨ ਪੰਜਾਬ-ਹਰਿਆਣਾ ਸਰਹੱਦ 'ਤੇ ਸਥਿਤ ਢਾਬੀ ਗੁੱਜਰਾਂ ਵਿਖੇ ਕੌਮੀ ਮਾਰਗ ਐਨ.ਐੱਚ.-71 'ਤੇ ਭਾਰੀ ਤਾਦਾਦ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ | ਇਸੇ ਤਰ੍ਹਾਂ ਖਨੌਰੀ-ਕੈਥਲ ਮਾਰਗ 'ਤੇ ਕਸਬਾ ਅਰਨੋਂ ...
ਸੰਗਰੂਰ, 25 ਨਵੰਬਰ (ਧੀਰਜ ਪਸ਼ੌਰੀਆ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਹਲਕਾ ਸੰਗਰੂਰ, ਜਿਸ ਨੂੰ ਪਾਰਟੀ ਦਾ ਗੜ੍ਹ ਵੀ ਕਿਹਾ ਜਾਂਦਾ ਹੈ, ਵਿਚ ਹੁਣ ਪਾਰਟੀ ਦੇ ਸੂਬਾ ਪ੍ਰਧਾਨ ਖ਼ਿਲਾਫ਼ ਬਗ਼ਾਵਤ ਸ਼ੁਰੂ ਹੋਣ ਲੱਗ ਪਈ ਹੈ | ਸਿੱਟੇ ...
ਸੰਦੌੜ, 25 ਨਵੰਬਰ (ਜਸਵੀਰ ਸਿੰਘ ਜੱਸੀ)- ਪੁਲਿਸ ਥਾਣਾ ਸੰਦੌੜ ਅਧੀਨ ਪਿੰਡ ਕਸਬਾ ਭਰਾਲ ਵਿਖੇ ਦਹਾਕਿਆਂ ਤੋਂ ਛੱਪੜ ਕਿਨਾਰੇ ਕੁੱਲੀ ਪਾ ਕੇ ਰਹਿ ਰਹੇ ਇਕ ਗਰੀਬ ਭੱਠਾ ਮਜ਼ਦੂਰ ਨੂੰ ਪਿੰਡ ਦੇ ਹੀ ਚਾਰ-ਪੰਜ ਵਿਅਕਤੀਆਂ ਸਮੇਤ ਦੋ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਕੁੱਲੀ ...
ਫ਼ਰੀਦਕੋਟ, 25 ਨਵੰਬਰ (ਜਸਵੰਤ ਸਿੰਘ ਪੁਰਬਾ)- ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਇਥੇ ਦੋਸ਼ ਲਗਾਇਆ ਹੈ ਕਿ ਜ਼ਿਲ੍ਹਾ ਤਰਨਤਾਰਨ ਨਸ਼ਿਆਂ ਦੀ ਮੰਡੀ ਬਣ ਚੁੱਕਾ ਹੈ ਤੇ ਨਸ਼ਿਆਂ ਦਾ ਕੰਮ ਇਥੋਂ ਦੇ ਕਾਂਗਰਸੀਆਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ ...
ਸੰਗਰੂਰ, 25 ਨਵੰਬਰ (ਧੀਰਜ ਪਸ਼ੋਰੀਆ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪੱਤਰ ਅਨੁਸਾਰ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਲਈ ਭਾਰੀ ਪ੍ਰੀਖਿਆ ਫ਼ੀਸਾਂ ਭਰਨ ਲਈ ਕਿਹਾ ਗਿਆ ਹੈ, ਜਿਸ ਕਾਰਨ ...
ਲੌਾਗੋਵਾਲ, 25 ਨਵੰਬਰ (ਸ.ਸ.ਖੰਨਾ, ਵਿਨੋਦ)- ਕਸਬਾ ਲੌਾਗੋਵਾਲ ਅੰਦਰ ਲੜਕੀਆਂ ਦੇ ਵੱਖਰੇ ਕਾਲਜ ਲਈ ਚੱਲੀ ਆ ਰਹੀ ਮੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖੋਲੇ ਜਾਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਦਾ ਰਸਮੀ ਉਦਘਾਟਨ ਸ਼੍ਰੋਮਣੀ ...
ਜਲੰਧਰ, 25 ਨਵੰਬਰ (ਮੇਜਰ ਸਿੰਘ)-ਪਿਛਲੀ ਰਾਤ ਅਹਿਮਦ ਪਟੇਲ ਦੇ ਬੇਟੇ ਫੈਜ਼ਲ ਦਾ ਫ਼ੋਨ ਆਇਆ ਸੀ ਕਿ 'ਪਾਪਾ ਨੂੰ ਡਾਕਟਰਾਂ ਨੇ ਵੈਂਟੀਲੇਟਰ 'ਤੇ ਲਿਟਾ ਦਿੱਤਾ ਹੈ' ਮੈਂ ਸਾਰੀ ਰਾਤ ਆਪਣੇ ਇਸ ਦੋਸਤ ਦੀ ਸਿਹਤਯਾਬੀ ਲਈ ਦੁਆ ਕਰਦਾ ਰਿਹਾ ਕਿ ਸਵੇਰੇ ਫੈਜ਼ਲ ਨੇ ਜਦੋਂ ਫ਼ੋਨ 'ਤੇ ...
ਆਦਮਪੁਰ, 25 ਨਵੰਬਰ (ਰਮਨ ਦਵੇਸਰ)- ਮੁੰਬਈ ਤੇ ਆਦਮਪੁਰ ਹਵਾਈ ਅੱਡੇ ਲਈ ਸ਼ੁਰੂ ਹੋਈ ਸਪਾਈਸਜੈੱਟ ਦੀ ਪਹਿਲੀ ਉਡਾਣ ਅੱਜ ਮੁੰਬਈ ਤੋਂ ਸਵੇਰੇ 6.05 ਮਿੰਟ 'ਤੇ ਆਦਮਪੁਰ ਹਵਾਈ ਅੱਡੇ ਲਈ ਰਵਾਨਾ ਹੋਈ, ਜੋ ਆਦਮਪੁਰ ਹਵਾਈ ਅੱਡੇ 'ਤੇ 8.39 ਮਿੰਟ 'ਤੇ ਪਹੁੰਚੀ | ਇਸ ਉਡਾਣ ਨੇ ਮੁੰਬਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX