ਸੰਗਰੂਰ, 25 ਨਵੰਬਰ (ਧੀਰਜ ਪਸ਼ੌਰੀਆ)-ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਨੇ ਹਰਿਆਣਾ ਸਰਕਾਰ ਵਲੋਂ ਕਿਸਾਨ ਯੂਨੀਅਨ ਆਗੂਆਂ ਦੀਆਂ ਕੀਤੀਆਂ ਗਈਆਂ ਗਿ੍ਫ਼ਤਾਰੀਆਂ ਅਤੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅੰਤਰਰਾਜੀ ਲਾਂਘਿਆਂ ਦੀ ਕੀਤੀ ਗਈ ਨਾਕਾਬੰਦੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਖੱਟਰ ਸਰਕਾਰ ਦਾ ਨਾਦਰਸ਼ਾਹੀ ਅਤੇ ਗੈਰ ਜਮਹੂਰੀ ਕਦਮ ਕਰਾਰ ਦਿੱਤਾ ਹੈ | ਮੋਰਚਾ ਦੇ ਸੂਬਾ ਪ੍ਰਧਾਨ ਸਵਰਨਜੀਤ ਸਿੰਘ, ਜਨਰਲ ਸਕੱਤਰ ਨਰਿੰਦਰ ਨਿੰਦੀ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰਾਂ ਦੇ ਇਸ ਕਦਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਰਪੋਰੇਟ ਘਰਾਨਿਆਂ ਦੀਆਂ ਕਠਪੁਤਲੀਆਂ ਇਨ੍ਹਾਂ ਸਰਕਾਰਾਂ ਨੂੰ ਲੋਕਾਂ ਦੇ ਮਸਲਿਆਂ ਪ੍ਰਤੀ ਕੋਈ ਸਰੋਕਾਰ ਨਹੀਂ ਹੈ | ਕਰੋਨਾ ਆਫਤ ਨੂੰ ਅੰਬਾਨੀਆਂ ਅੰਡਾਨੀਆਂ ਲਈ ਅਵਸਰ ਬਣਾ ਕੇ ਦੇਸ਼ ਦੇ ਜੰਗਲਾਂ, ਜ਼ਮੀਨਾਂ, ਖਣਿਜ ਪਦਾਰਥਾਂ, ਰੇਲਵੇ, ਬਿਜਲੀ, ਹਵਾਈ ਅੱਡੇ, ਤੇਲ ਕੰਪਨੀਆਂ ਵਰਗੇ ਸਰਕਾਰੀ ਅਦਾਰਿਆਂ, ਵਾਤਾਵਰਨ ਅਤੇ ਲੋਕਾਂ ਦੀ ਕਿਰਤ ਸ਼ਕਤੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ | ਇਨ੍ਹਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕੇ ਆਪਣੇ ਤਾਨਾਸ਼ਾਹੀ ਅਤੇ ਫਾਂਸੀ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ | ਜਿਸ ਨੂੰ ਦੇਸ਼ ਦੇ ਲੋਕ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕਰਨਗੇ | ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਜ਼ਾਹਿਰ ਕਰਦਿਆਂ ਉਨ੍ਹਾਂ ਸਮੂਹ ਜਨਤਕ ਜਮਹੂਰੀ ਲੋਕਾਂ ਨੂੰ ਸਰਕਾਰ ਦੇ ਇਸ ਗੈਰ ਲੋਕਤੰਤਰਿਕ ਅਤੇ ਗੈਰ ਸੰਵਿਧਾਨਕ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਦੀ ਅਪੀਲ ਕੀਤੀ ਹੈ |
ਧੂਰੀ, (ਸੁਖਵੰਤ ਸਿੰਘ ਭੁੱਲਰ)- ਗ੍ਰਾਮ ਪੰਚਾਇਤ ਧੂਰਾ ਅਤੇ ਪਿੰਡ ਵਾਸੀਆਂ ਵਲੋਂ ਸਾਂਝੇ ਯਤਨਾਂ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਪੱਧਰੀ ਇਕਾਈ ਮੈਂਬਰਾਂ ਸਮੇਤ 25, 26 ਨਵੰਬਰ ਦੇ ਦਿੱਲੀ ਰੋਸ ਧਰਨੇ ਲਈ ਢੋਲ ਮਾਰਚ ਅਤੇ ਝੰਡਾ ਮਾਰਚ ਕੱਢਿਆ ਗਿਆ | ਇਸ ਮੌਕੇ ਜਥੇਬੰਦੀ ਦੇ ਇਕਾਈ ਮੈਂਬਰਾਂ ਵਿਚ ਕੁਲਦੀਪ ਸਿੰਘ ਪ੍ਰਧਾਨ, ਗੁਰਜੰਟ ਸਿੰਘ, ਲਖਵਿੰਦਰ ਸਿੰਘ, ਜਗਸੀਰ ਸਿੰਘ ਜੱਗਾ, ਰਘਵੀਰ ਸਿੰਘ, ਰਾਏ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸੰਧੂ, ਸਵਰਨ ਸੰਧੂ ਤੋਂ ਇਲਾਵਾ ਗ੍ਰਾਮ ਪੰਚਾਇਤ ਵਿਚ ਸਰਪੰਚ ਗੁਰਪਿਆਰ ਸਿੰਘ ਰਮੀਸ, ਦਲਜੀਤ ਸਿੰਘ ਪੰਚ, ਰਾਜਿੰਦਰ ਕੌਰ ਪੰਚ, ਗੁਰਦੀਪ ਕੌਰ ਪੰਚ, ਜਸਪ੍ਰੀਤ ਸਿੰਘ ਪੰਚ, ਹਰਦੀਪ ਸਿੰਘ ਪੰਚ, ਬਲਦੇਵ ਸਿੰਘ ਪੰਚ, ਸਰਬਜੀਤ ਕੌਰ ਪੰਚ, ਜਗਦੀਸ ਦੀਸਾ, ਰਾਜਵਿੰਦਰ ਕੌਰ ਪੰਚ, ਮਨਜਿੰਦਰ ਨੀਟਾ, ਜਗਦੀਸ ਗੱਗੀ, ਜਰਨੈਲ ਸਿੰਘ, ਸਮਸ਼ੇਰ ਸਿੰਘ, ਸਾਦੀ ਖ਼ਾਨ ਆਦਿ ਪਿੰਡ ਵਾਸੀ, ਕਿਸਾਨ ਬੀਬੀਆਂ ਅਤੇ ਨੌਜਵਾਨ ਵਰਗ ਨੇ ਹਿੱਸਾ ਲਿਆ |
ਛਾਜਲੀ, (ਕੁਲਵਿੰਦਰ ਸਿੰਘ ਰਿੰਕਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਛਾਜਲੀ ਵਿਖੇ ਕਿਸਾਨੀ ਝੰਡਾ ਮਾਰਚ ਕੀਤਾ ਗਿਆ | ਜਿਸ ਦਾ ਮੁੱਖ ਉਦੇਸ਼ ਘਰ-ਘਰ ਦਿੱਲੀ ਜਾਣ ਦਾ ਸੁਨੇਹਾ ਪਹੁੰਚਾਉਣਾ ਸੀ ਤਾਂ ਜੋ ਦਿੱਲੀ ਜਾਣ ਲਈ ਵੱਡੀ ਗਿਣਤੀ ਵਿਚ ਕਿਸਾਨ ਇਕੱਤਰ ਹੋ ਸਕਣ | ਕਿਸਾਨ ਆਗੂ ਹਰੀ ਸਿੰਘ, ਜੱਥੇਦਾਰ ਭਰਪੂਰ ਸਿੰਘ, ਪਾਲਾ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਅਸੀਂ ਹੁਣ ਦਿੱਲੀ ਪਹੁੰਚ ਕੇ ਮੋਦੀ ਦੀਆਂ ਜੜ੍ਹਾਂ ਤੱਕ ਹਿਲਾ ਦਿਆਂਗੇ | ਇਸ ਮਾਰਚ ਵਿਚ ਗੁਰਬਖ਼ਸ਼ ਸਿੰਘ, ਹਰੀ ਸਿਾੰਘ, ਭੀਮ ਸਿੰਘ, ਛੋਟਾ ਸਿੰਘ, ਕਰਨੈਲ ਸਿੰਘ, ਅਮਰੀਕ ਸਿੰਘ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ, ਗਿੰਦਰ ਸਿੰਘ, ਬਹਾਦਰ ਸਿੰਘ, ਅਨੇਕਾਂ ਹੋਰ ਕਿਸਾਨ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)- ਦੋਧੀ ਅਤੇ ਡੇਅਰੀ ਯੂਨੀਅਨ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਮਾਤਾ ਮੋਦੀ ਪਾਰਕ ਵਿਖੇ ਹੋਈ | ਜਿਸ ਵਿਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ | ਮੀਟਿੰਗ ਵਿਚ ਦੋਧੀਆਂ ਅਤੇ ਡੇਅਰੀ ਮਾਲਕਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਮੰਗਾਂ ਸਬੰਧੀ ਵਿਚਾਰ ਚਰਚਾ ਕਰਨ ਉਪਰੰਤ ਸਰਬ ਸੰਮਤੀ ਨਾਲ ਕਿਸਾਨ ਸੰਘਰਸ਼ ਨੂੰ ਸਮਰਥਨ ਦੇਣ ਦਾ ਫ਼ੈਸਲਾ ਕਰਦਿਆਂ ਆਪੋ ਆਪਣੇ ਵਾਹਨਾਂ 'ਤੇ ਕਿਸਾਨਾਂ ਨਾਲ 'ਦਿੱਲੀ ਚੱਲੋ' ਅੰਦੋਲਨ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ | ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਧਰਮਵੀਰ ਕੁੱਕੂ ਆਦਿ ਨੇ ਹਰਿਆਣਾ 'ਚ ਕਿਸਾਨ ਆਗੂਆਂ ਦੀਆਂ ਗਿ੍ਫ਼ਤਾਰੀਆਂ ਦੀ ਸਖ਼ਤ ਨਿੰਦਿਆ ਕਰਦਿਆਂ 26 ਨਵੰਬਰ ਦਿੱਲੀ ਜਾਣ ਲਈ ਦੁਪਹਿਰ 12 ਵਜੇ ਮਾਤਾ ਮੋਦੀ ਪਾਰਕ ਵਿਚ ਇਕੱਠੇ ਹੋਣ ਲਈ ਕਿਹਾ | ਇਸ ਮੌਕੇ ਕਿ੍ਸ਼ਨ ਸਿੰਘ ਕੋਟੜਾ ਅਮਰੂ, ਸਤੀਸ਼ ਗੋਇਲ, ਧਰਮਵੀਰ ਕੁੱਕੂ, ਕਰਮਜੀਤ ਸਿੰਘ ਬਿਗੜਵਾਲ, ਰਾਜ ਕੁਮਾਰ, ਮਨਜੀਤ ਸਿੰਘ, ਦਰਸ਼ਨ ਸਿੰਘ, ਸਤਿਗੁਰ ਸਿੰਘ, ਕਰਮ ਸਿੰਘ, ਮੰਗਾ ਸਿੰਘ, ਪੁਨੀਤ ਗੋਇਲ, ਜੋਨੀ ਕਾਂਸਲ, ਸੁਰਿੰਦਰ ਕਾਂਸਲ, ਸੰਤੋਸ਼ ਕੁਮਾਰ ਨਮੋਲ ਅਤੇ ਪ੍ਰਵੀਨ ਕੁਮਾਰ ਆਦਿ ਮੌਜੂਦ ਸਨ |
ਸੰਦੌੜ, (ਜਸਵੀਰ ਸਿੰਘ ਜੱਸੀ)- ਕਿਸਾਨ ਸੰਘਰਸ਼ ਹੋ ਰਹੀ ਠੰਢ ਕਾਰਨ ਵੀ ਭਖਿਆ ਹੋਇਆ ਹੈ ਅਤੇ ਮੋਦੀ ਸਰਕਾਰ ਪੰਜਾਬ ਸਰਕਾਰ ਨਾਲ ਮਿਲ ਕੇ ਕਿਸਾਨੀ ਸੰਘਰਸ਼ ਨੂੰ ਖ਼ਤਮ ਕਰਨ ਦੀ ਫ਼ਰਾਕ ਵਿਚ ਹਨ, ਪਰ ਪੰਜਾਬ ਦੇ ਕਿਸਾਨ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ. ਭਗਤ ਸਿੰਘ, ਸ. ਕਰਤਾਰ ਸਿੰਘ ਸਰਾਭੇ ਦੇ ਵਾਰਸ ਹਨ ਜੋ ਕਿਸੇ ਵੀ ਔਕੜ ਤੋਂ ਘਬਰਾਉਂਦੇ ਨਹੀਂ ਸਗੋਂ ਕੇਂਦਰ ਦੀ ਮੋਦੀ ਸਰਕਾਰ ਤੋਂ ਆਪਣੇ ਹੱਕ ਲੈ ਕੇ ਹੀ ਵਾਪਸ ਆਉਣਗੇ | ਇਹ ਪ੍ਰਗਟਾਵਾ ਮਲੇਰਕੋਟਲਾ ਤੋਂ ਵੱਡੇ ਕਾਰੋਬਾਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਜ਼ਮ ਦਾਰਾ ਨੇ ਕੀਤਾ | ਉਨ੍ਹਾਂ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਤੋਂ 26-27 ਨਵੰਬਰ ਨੂੰ ਦਿੱਲੀ ਜਾਣ ਦੇ ਸੱਦੇ ਦਾ ਸਮਰਥਨ ਕਰਦਿਆਂ ਕਿਹਾ ਕਿ 'ਆਪ' ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਹੈ ਅਤੇ ਕੇਂਦਰ ਤੇ ਕਾਬਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਖ਼ਿਲਾਫ਼ ਹਰ ਸੰਘਰਸ਼ ਵਿਚ ਡਟ ਕੇ ਸਾਥ ਦੇਵੇਗੀ |
ਸ਼ੇਰਪੁਰ, (ਸੁਰਿੰਦਰ ਚਹਿਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤੀਹ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਮਹਾਸੰਘ ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਇਕਾਈ ਪਿੰਡ ਖੇੜੀ ਅਤੇ ਗੁੰਮਟੀ ਆਦਿ ਪਿੰਡਾਂ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਬਿਨਾਂ ਸ਼ਰਤ ਛੇਤੀ ਕਾਨੂੰਨ ਵਾਪਸ ਲਵੇ | ਕਿਸਾਨ ਆਗੂ ਸੂਬੇਦਾਰ ਨਾਹਰ ਸਿੰਘ ਨੇ ਦੱਸਿਆ ਕੀ ਜੋ ਧਰਨਾ ਸੰਘੇੜਾ ਪੈਟਰੋਲ ਪੰਪ ਉਤੇ ਦਿੱਤਾ ਜਾ ਰਿਹਾ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਪਿੰਡ ਵਿਚੋਂ ਬਦਲ-ਬਦਲ ਕੇ ਕਿਸਾਨਾਂ ਵਲੋਂ ਉੱਥੇ ਹਾਜ਼ਰੀ ਦਿੱਤੀ ਜਾਵੇਗੀ | ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਨਿਸ਼ਾਨ ਸਿੰਘ ਬੜਿੰਗ, ਕਿਸਾਨ ਆਗੂ ਹਰਜਿੰਦਰ ਸਿੰਘ ਕਿੰਦੀ, ਪਰਮਜੀਤ ਸਿੰਘ, ਮੇਵਾ ਸਿੰਘ, ਬਿੱਲੂ ਸਿੰਘ, ਪ੍ਰੇਮ ਸਿੰਘ, ਕਰਨੈਲ ਸਿੰਘ, ਹਰਵੰਤ ਸਿੰਘ, ਸੁਰਿੰਦਰ ਕੁਮਾਰ ਜੋਸ਼ੀ ਪੰਚ, ਕਰਤਾਰ ਸਿੰਘ ਅਤੇ ਭਜਨ ਸਿੰਘ ਫ਼ੌਜ ਵੀ ਸਮੇਂ ਮੌਜੂਦ ਸਨ |
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ)- ਕੇਂਦਰਸਰਕਾਰ ਵਲੋਂ ਪਾਸ ਕੀਤੇ ਖੇਤੀ ਬਿਲਾਂ ਦੇ ਵਿਰੋਧ ਵਿਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਚੱਲੋ ਦੇ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਅਹਿਮਦਗੜ੍ਹ ਇਕਾਈ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਲਈ ਅੱਜ ਪਿੰਡ ਬਾਪਲਾ ਤੋਂ ਰਵਾਨਾ ਹੋਏ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਾਪਲਾ, ਬਲਾਕ ਪ੍ਰਧਾਨ ਗਗਨਦੀਪ ਸਿੰਘ, ਰਾਜਵੀਰ ਸਿੰਘ ਬਾਪਲਾ, ਅਮਨਦੀਪ ਸਿੰਘ, ਜਗਜੀਤ ਸਿੰਘ,ਅੰਮਿ੍ਤਪਾਲ ਸਿੰਘ, ਬਲਤੇਜ ਸਿੰਘ, ਹਰਦੀਪ ਸਿੰਘ, ਗੁਰਚਰਨ ਸਿੰਘ ਮਾਨ (ਡਕੌਾਦਾ), ਰਾਜਵੀਰ ਸਿੰਘ, ਹਰਬੰਸ ਸਿੰਘ ਗੁਰਦੇਵ ਸਿੰਘ, ਚੇਤ ਸਿੰਘ, ਗੋਬਿੰਦ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ) -ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਜ਼ਿਲ੍ਹਾ ਸੰਗਰੂਰ ਵਿਚੋਂ ਜਾਣਗੇ, ਇਹ ਵਿਚਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਦਰਬਾਰਾ ਸਿੰਘ ਨਾਗਰਾ ਨੇ ਕਿਸਾਨਾਂ ਦੀ ਮੀਟਿੰਗ ਕਰਦਿਆਂ ਦਿੱਲੀ ਜਾਣ ਲਈ ਤਿਆਰੀਆਂ ਮੁਕੰਮਲ ਕਰਦਿਆਂ ਕਿਸਾਨਾਂ ਨੂੰ ਹਰਿਆਣਾ ਹੱਦ 'ਤੇ ਰੋਕਣ 'ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵਲੋਂ ਆਰ-ਪਾਰ ਦੀ ਲੜਾਈ ਲੜਨ ਦੀ ਤਿਆਰੀ ਪੂਰੀ ਤਰ੍ਹਾਂ ਮੁਕੰਮਲ ਕਰ ਲਈ ਗਈ ਹੈ, ਜਿਸ ਦੌਰਾਨ ਕਿਸਾਨ ਹਰ ਤਰ੍ਹਾਂ ਦਾ ਸਮਾਨ ਜਿਸ ਵਿਚ ਰਾਸ਼ਨ, ਕੱਪੜੇ, ਖ਼ਾਣ ਅਤੇ ਚਾਹ ਵਗ਼ੈਰਾ ਤਿਆਰ ਕਰਨ ਦਾ ਸਮਾਨ ਇੱਥੋਂ ਤੱਕ ਕਿ ਬਾਰਸ਼ ਦੇ ਮੌਸਮ ਨੂੰ ਮੁੱਖ ਰੱਖਦਿਆਂ ਤਰਪਾਲਾਂ ਅਤੇ ਰਾਤ ਨੂੰ ਪੈਣ ਲਈ ਗੱਦੀਆਂ ਵੀ ਨਾਲ ਲੈ ਕੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਭਾਵੇਂ ਮਹੀਨਿਆਂ ਬੱਧੀ ਸੰਘਰਸ਼ ਕਰਨਾ ਪਵੇ ਹਰ ਤਰ੍ਹਾਂ ਲਈ ਪੂਰੀ ਤਰ੍ਹਾਂ ਤਿਆਰ ਹਨ | ਇਸ ਮੌਕੇ 'ਤੇ ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਨੂੰ ਰੋਕ ਕੇ ਉਨ੍ਹਾਂ ਨੂੰ ਭੜਕਾ ਕੇ ਇਸ ਸੰਘਰਸ਼ ਨੂੰ ਫ਼ੇਲ੍ਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ |
(ਬਾਕੀ ਸਫ਼ਾ 8 'ਤੇ)
(ਸਫ਼ਾ 6 ਦੀ ਬਾਕੀ)
ਇਸ ਮੌਕੇ 'ਤੇ ਸੁਖਵਿੰਦਰ ਸਿੰਘ ਸੁਖਾ ਕਪਿਆਲ, ਕਸ਼ਮੀਰ ਸਿੰਘ ਘਰਾਚੋਂ, ਅਜੈਬ ਸਿੰਘ ਨਾਗਰਾ, ਕੁਲਜੀਤ ਸਿੰਘ, ਮਾਲਵਿੰਦਰ ਸਿੰਘ, ਮੱਘਰ ਸਿੰਘ ਨਾਗਰਾ ,ਮੇਵਾ ਸਿੰਘ ਬਾਸੀਅਰਖ਼, ਪਿਆਰਾ ਸਿੰਘ ਨਾਗਰਾ, ਕੇਵਲ ਸਿੰਘ ਘਰਾਚੋਂ, ਅਜਮੇਰ ਸਿੰਘ ਆਲੋਅਰਖ਼, ਗੁਰਦੀਪ ਸਿੰਘ, ਹਾਕਮ ਸਿੰਘ ਆਲੋਅਰਖ਼, ਭੀਮ ਸਿੰਘ ਸੰਘਰੇੜੀ ਆਦਿ ਹਾਜ਼ਰ ਸਨ |
ਲੌਾਗੋਵਾਲ, (ਵਿਨੋਦ, ਖੰਨਾ)- ਪੰਜਾਬ ਦੇ ਡਿਪੂ ਹੋਲਡਰਾਂ ਨੇ ਕਿਰਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕਿਸਾਨਾਂ ਦੇ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ | ਡਿਪੂ ਹੋਲਡਰ ਫੈਡਰੇਸ਼ਨ ਰਜਿ. ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ ਨੇ ਦੱਸਿਆ ਕਿ ਪੰਜਾਬ ਦਾ ਹਰ ਵਰਗ ਕਿਸਾਨੀ ਨਾਲ ਜੁੜਿਆ ਹੋਇਆ ਹੈ ਜੇਕਰ ਕਿਸਾਨ ਹੀ ਖ਼ਤਮ ਹੋ ਗਿਆ ਤਾਂ ਕਿਰਸਾਨੀ 'ਤੇ ਨਿਰਭਰ ਦੂਜੇ ਵਰਗ ਆਪਣੇ ਆਪ ਹੀ ਖ਼ਤਮ ਹੋ ਜਾਣਗੇ | ਇਸ ਲਈ ਡਿਪੂ ਹੋਲਡਰ ਫੈਡਰੇਸ਼ਨ ਨੇ ਇਹ ਫ਼ੈਸਲਾ ਕੀਤਾ ਹੈ ਕਿ ਕਿਸਾਨਾਂ ਵਲੋਂ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ 26 ਨਵੰਬਰ ਤੋਂ ਦਿੱਲੀ ਵਿਖੇ ਲਾਏ ਜਾ ਰਹੇ ਮੋਰਚੇ ਵਿਚ ਸੂਬੇ ਦੇ ਡਿਪੂ ਹੋਲਡਰ ਭਰਵੀਂ ਸ਼ਮੂਲੀਅਤ ਕਰਨਗੇ | ਇਸ ਮੌਕੇ ਗੁਰਮੇਲ ਸਿੰਘ ਚੋਟੀਆਂ, ਗੁਰਜੰਟ ਸਿੰਘ ਸ਼ੇਰੋਂ, ਰਾਜ ਸਿੰਘ ਸਰਪੰਚ, ਸਰਪੰਚ ਮੁਲਖਾ ਸਿੰਘ ਕੁੰਨਰਾਂ, ਬਬਲੀ ਲੌਾਗੋਵਾਲ, ਕਰਨੈਲ ਸਿੰਘ ਫ਼ੌਜੀ, ਪਿ੍ਤਪਾਲ ਸਿੰਘ ਦਿਆਲਗੜ੍ਹ ਅਤੇ ਮੰਗਾ ਦਿਆਲਗੜ੍ਹ ਹਾਜ਼ਰ ਸਨ |
ਮਲੇਰਕੋਟਲਾ, (ਪਾਰਸ ਜੈਨ)- ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਪ੍ਰੀਤਮ ਸਿੰਘ ਨਿਆਮਤਪੁਰ, ਜ਼ਿਲ੍ਹਾ ਸਕੱਤਰ ਸੁਰਿੰਦਰ ਕੁਮਾਰ ਭੈਣੀ ਕਲਾਂ ਤੇ ਪਿਆਰਾ ਲਾਲ ਨੇ ਸਾਂਝੇ ਬਿਆਨ ਰਾਹੀਂ ਕੇਂਦਰ ਤੇ ਹਰਿਆਣਾ ਸਰਕਾਰਾਂ ਵਲੋਂ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਜਾਬਰ ਹੱਥ ਕੰਢਿਆਂ ਨਾਲ ਰੋਕਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਸਾਨ ਸੰਘਰਸ ਦੀ ਹਮਾਇਤ ਦਾ ਐਲਾਨ ਕੀਤਾ | ਉਨ੍ਹਾਂ ਆਪਣੇ ਮੈਂਬਰਾਂ ਨੂੰ ਕਿਸਾਨ ਸੰਘਰਸ਼ ਵਿਚ ਆਪਣੇ ਵਿੱਤੀ ਸਾਧਨਾਂ ਅਨੁਸਾਰ ਸ਼ਾਮਲ ਹੋਣ ਦੀ ਅਪੀਲ ਕੀਤੀ ਕਰਦਿਆਂ ਕਿਹਾ ਕਿ 26 ਨਵੰਬਰ ਨੂੰ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਕੀਤੀ ਰਹੀ ਦੇਸ਼ ਵਿਆਪੀ ਹੜਤਾਲ ਵਿਚ ਸ਼ਾਮਲ ਹੋਣ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆ ਦੇ ਹਿਤਾਂ ਨੂੰ ਪੂਰਨ ਲਈ ਦੇਸ਼ ਦੇ ਮਜ਼ਦੂਰ, ਕਿਸਾਨ, ਗ਼ਰੀਬ ਅਤੇ ਘੱਟ ਗਿਣਤੀ ਲੋਕਾਂ ਤੇ ਤਸ਼ੱਦਦ ਕਰ ਰਹੀ ਹੈ ਅਤੇ ਮੋਦੀ ਸਰਕਾਰ ਨੇ ਦੇਸ਼ ਵਿਚ ਐਮਰਜੈਂਸੀ ਵਰਗੇ ਹਾਲਤ ਪੈਦਾ ਕਰ ਦਿੱਤੇ ਹਨ | ਇਸ ਮੌਕੇ ਅਕਬਰ ਖਾਂ ਨੱਥੂਮਾਜਰਾ, ਸਰਬਜੀਤ ਕੌਰ ਸੱਦੋਪੁਰ, ਬਾਵਾ ਬਨਭੋਰੀ, ਬਲਜੀਤ ਸਿੰਘ ਖ਼ੁਰਦ, ਦਰਸ਼ਨ ਸਿੰਘ ਕੁਠਾਲਾ, ਜਸਵੰਤ ਸਿੰਘ ਅਮੀਰ ਨਗਰ ਦੁੱਲਮਾਂ ਆਦਿ ਵੀ ਸ਼ਾਮਲ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ)- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿੱਢਿਆ ਗਿਆ ਸੰਘਰਸ਼ ਸੁਨਾਮ 'ਚ ਅੱਜ 56ਵੇਂ ਦਿਨ ਵੀ ਭਖਿਆ | ਕਿਸਾਨਾਂ ਵਲੋਂ ਸ਼ਹਿਰ 'ਚ ਕਾਰਪੋਰੇਟ ਘਰਾਣਿਆਂ ਅਤੇ ਭਾਜਪਾ ਆਗੂਆਂ ਦੇ ਟਿਕਾਣਿਆਂ ਨੂੰ ਘੇਰਨ ਦੀ ਮੁਹਿੰਮ ਤਹਿਤ ਜਿੱਥੇ ਅੱਜ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਦੇ ਘਰ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਗੈੱਸ ਏਜੰਸੀ ਦੇ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਕਿਸਾਨ ਅੰਦੋਲਨ ਨੂੰ ਸਮਾਜ ਦੇ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ | ਇਸ ਲੜੀ ਤਹਿਤ ਅੱਜ ਬਾਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਐਡਵੋਕੇਟ ਗੁਰਬਖਸੀਸ਼ ਸਿੰਘ ਚੱਠਾ, ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ, ਸੀਨੀਅਰ ਐਡਵੋਕੇਟ ਤੇਜਪਾਲ ਭਾਰਦਵਾਜ, ਐਡਵੋਕੇਟ ਵਿਸ਼ਵਜੀਤ ਸਿੰਘ ਮਾਨਸ਼ਾਹੀਆ ਆਦਿ ਕਿਸਾਨਾਂ ਦੇ 'ਦਿੱਲੀ ਚੱਲੋ' 'ਚ ਸ਼ਾਮਿਲ ਹੋਕੇ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਵੇਖੇ ਗਏ | ਇਸ ਮੌਕੇ ਐਡਵੋਕੇਟ ਤੇਜਪਾਲ ਭਾਰਦਵਾਜ ਅਤੇ ਪ੍ਰਧਾਨ ਗੁਰਬਖਸੀਸ਼ ਸਿੰਘ ਚੱਠਾ ਨੇ ਹਰਿਆਣਾ 'ਚ ਕਿਸਾਨ ਆਗੂਆਂ ਦੀਆਂ ਗਿ੍ਫ਼ਤਾਰੀਆਂ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਾਂ ਹਰਿਆਣਾ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਡਰਾ ਕੇ ਉਨ੍ਹਾਂ ਦੇ ਅੰਦੋਲਨ ਨੂੰ ਦਬਾ ਨਹੀ ਸਕਦੀ |
ਸੁਨਾਮ ਊਧਮ ਸਿੰਘ ਵਾਲਾ, 25 ਨਵੰਬਰ (ਭੁੱਲਰ, ਧਾਲੀਵਾਲ)- ਸੁਨਾਮ ਪੁਲਿਸ ਦੇ ਇਕ ਥਾਣੇਦਾਰ ਨੇ ਕਿਸਾਨ ਦੇ ਡਿੱਗੇ 25 ਹਜਾਰ ਰੁਪਏ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ | ਨੇੜਲੇ ਪਿੰਡ ਭਗਵਾਨਪੁਰਾ ਦੇ ਕਿਸਾਨ ਦੇਵ ਸਿੰਘ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ...
ਅਮਰਗੜ੍ਹ, 25 ਨਵੰਬਰ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ)- ਸ਼ਹਿਰ ਅਮਰਗੜ੍ਹ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਟੱਕ ਲਗਾ ਕੇ ਸੀਵਰੇਜ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਸੰਬੰਧੀ ਪੱਤਰਕਾਰਾਂ ਨਾਲ ...
ਅਮਰਗੜ੍ਹ, 25 ਨਵੰਬਰ (ਜਤਿੰਦਰ ਮੰਨਵੀ, ਸੁਖਜਿੰਦਰ ਝੱਲ)- ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ 26 ਤੇ 27 ਨਵੰਬਰ ਨੂੰ 'ਦਿੱਲੀ ਚੱਲੋ' ਦੇ ਦਿੱਤੇ ਸੱਦੇ ਨੂੰ ਲੈ ਕੇ ਯੂਨੀਅਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੇ ਨੌਜਵਾਨਾਂ ...
ਧੂਰੀ, 25 ਨਵੰਬਰ (ਸੁਖਵੰਤ ਸਿੰਘ ਭੁੱਲਰ)- ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਟਰੈਕਾਂ 'ਤੇ ਵੀ ਕਰੀਬ 50 ਦਿਨਾਂ ਤੋਂ ਵੱਧ ਰੋਸ ਧਰਨੇ ਲਗਾਏ ਗਏ ਸਨ | ਜਿਸ ਕਾਰਨ ਰੇਲਵੇ ਸਟੇਸ਼ਨਾਂ, ਟਰੈਕਾਂ ਅਤੇ ਸੁੰਨਸਾਨ ਪਸਰ ਗਈ ...
ਸੰਦੌੜ, 25 ਨਵੰਬਰ (ਜਸਵੀਰ ਸਿੰਘ ਜੱਸੀ) - ਭਾਜਪਾ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਵਲੋਂ ਦਿੱਲੀ ਵਿਖੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਦਾ ਸਮਰਥਨ ਕਰਦਿਆਂ ਸੰਦੌੜ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਤਰਲੋਚਨ ...
ਸੰਗਰੂਰ, 25 ਨਵੰਬਰ (ਅਮਨਦੀਪ ਸਿੰਘ ਬਿੱਟਾ)- ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਵਾਲ ਨੇ ਹਰਿਆਣਾ ਸਰਕਾਰ ਵਲੋਂ ਕਿਸਾਨ ਆਗੂਆਂ ਦੀ ਗਿ੍ਫ਼ਤਾਰੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ...
ਲਹਿਰਾਗਾਗਾ, 25 ਨਵੰਬਰ (ਅਸ਼ੋਕ ਗਰਗ)- ਆੜ੍ਹਤੀ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਦੋਸ਼ ਲਗਾਇਆ ਹੈ ਕਿ ਲਹਿਰਾਗਾਗਾ ਦੀਆਂ ਸਰਕਾਰੀ ਬੈਂਕ ਓਰੀਐਾਟਲ ਬੈਂਕ ਆਫ਼ ਕਾਮਰਸ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਮੁਕਾਬਲੇ ਪ੍ਰਾਈਵੇਟ ਬੈਂਕਾਂ ...
ਸੰਗਰੂਰ, 25 ਨਵੰਬਰ (ਧੀਰਜ ਪਸ਼ੌਰੀਆ)-ਆਮ ਆਦਮੀ ਪਾਰਟੀ ਦਸੰਬਰ ਮਹੀਨੇ 'ਚ ਪੰਜਾਬ ਵਿਚ 'ਕਿਸਾਨ-ਮਜ਼ਦੂਰ-ਵਪਾਰ' ਬਚਾਓ ਰੈਲੀਆਂ ਕਰੇਗੀ | ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ...
ਕੁੱਪ ਕਲਾਂ, 25 ਨਵੰਬਰ (ਮਨਜਿੰਦਰ ਸਿੰਘ ਸਰੌਦ)- ਕਿਸਾਨ ਯੂਨੀਅਨਾਂ ਵਲੋਂ ਚਲਾਏ ਜਾ ਰਹੇ ਕਿਸਾਨੀ ਸੰਘਰਸ਼ ਨੂੰ ਵੇਖਦਿਆਂ ਪੰਜਾਬ ਅੰਦਰ ਵੱਖ-ਵੱਖ ਖੇਡ ਕਲੱਬਾਂ ਅਤੇ ਜਥੇਬੰਦੀਆਂ ਵਲੋਂ ਆਪਣੇ ਮੰਤਵਾਂ ਲਈ ਇਕੱਠੀ ਕੀਤੀ ਰਾਸ਼ੀ ਕਿਸਾਨ ਜਥੇਬੰਦੀਆਂ ਨੂੰ ਸਹਾਇਤਾ ...
ਲਹਿਰਾਗਾਗਾ, 25 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਕਣਕ ਦੀ ਬਿਜਾਈ ਨੂੰ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ, ਕਿਸਾਨ ਜਿੱਥੇ ਪਹਿਲਾਂ ਯੂਰੀਆ ਲਈ ਖੱਜਲ-ਖੁਆਰ ਹੁੰਦੇ ਰਹੇ, ਹੁਣ ਕਣਕ ਨੂੰ ਪਾਣੀ ਲਗਾਉਣ ਸਮੇਂ ਬਿਜਲੀ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ | ...
ਸ਼ੇਰਪੁਰ, 25 ਨਵੰਬਰ (ਸੁਰਿੰਦਰ ਚਹਿਲ)- ਪੰਜਾਬ ਸਰਕਾਰ ਵਲੋਂ ਇਕ ਪਾਸੇ ਤਾਂ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਵੰਡ ਕੇ ਉਨ੍ਹਾਂ ਦੀ ਆਨਲਾਈਨ ਪੜ੍ਹਾਈ ਨੂੰ ਸੌਖਾ ਕਰਨ ਲਈ ਮਾਪਿਆਂ ਦਾ ਆਰਥਿਕ ਬੋਝ ਘਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਸਰਕਾਰੀ ...
ਮਲੇਰਕੋਟਲਾ, 25 ਨਵੰਬਰ (ਪਾਰਸ ਜੈਨ, ਹਨੀਫ਼ ਥਿੰਦ)- ਸਥਾਨਕ ਮਲੇਰਕੋਟਲਾ ਕਲੱਬ ਵਿਖੇ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਕਮ ਚੇਅਰਮੈਨ ਮਲੇਰਕੋਟਲਾ ਕਲੱਬ ਨੇ ਹੱਟਸ ਦਾ ਉਦਘਾਟਨ ਕਰਕੇ ਇਨ੍ਹਾਂ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ | ਇਸ ...
ਲਹਿਰਾਗਾਗਾ, 25 ਨਵੰਬਰ (ਸੂਰਜ ਭਾਨ ਗੋਇਲ) - ਸੀ.ਪੀ.ਆਈ. (ਐਮ ਐਲ) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਬਲਾਕ ਕਮੇਟੀ ਲਹਿਰਾਗਾਗਾ ਵਲੋਂ ਬਿਜਲੀ ਦੇ ਘਰੇਲੂ ਬਿਲ ਮੁਆਫ਼ ਕਰਵਾਉਣ ਅਤੇ ਪੁੱਟੇ ਗਏ ਮੀਟਰ ਵਾਪਸ ਲਵਾਉਣ ਲਈ ਐਸ.ਡੀ.ਓ ਲਹਿਰਾਗਾਗਾ ਦੇ ਦਫ਼ਤਰ ...
ਸੰਗਰੂਰ, 25 ਨਵੰਬਰ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕੈਂਥ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੰਗਰੂਰ ਜ਼ਿਲ੍ਹੇ ਵਿਚ 12573 ਬੁਢਾਪਾ, ਵਿਧਵਾ ਅਤੇ ਆਸ਼ਰਿਤ ਅਪੰਗ ਪੈਨਸ਼ਨ ...
ਧੂਰੀ, 25 ਨਵੰਬਰ (ਸੁਖਵੰਤ ਸਿੰਘ ਭੁੱਲਰ)-ਦਿੱਲੀ ਕੱਟੜਾ ਨੈਸ਼ਨਲ ਹਾਈਵੇ ਸੰਬੰਧੀ ਧੂਰੀ ਇਲਾਕੇ ਦੇ ਜ਼ਮੀਨ ਐਕੁਆਇਰ ਦੇ ਸਬੰਧਿਤ ਕਿਸਾਨਾਂ ਵਲ਼ੋਂ ਬਣਾਈ ਸੰਘਰਸ਼ ਕਮੇਟੀ ਵਲੋਂ ਆਪਣੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਦੀ ਕੀਮਤ 'ਤੇ ਵੇਚਣ ਤੋਂ ਕੀਤਾ ਜਾ ਰਿਹਾ ਹੈ | ਇਹ ...
ਸੁਨਾਮ ਊਧਮ ਸਿੰਘ ਵਾਲਾ, 25 ਨਵੰਬਰ (ਧਾਲੀਵਾਲ, ਭੁੱਲਰ)- ਸਰਵਹਿੱਤ ਲੋਕ ਭਲਾਈ ਸਮਿਤੀ ਸੁਨਾਮ ਵਲੋਂ ਬੱਚਿਆਂ ਵਿਚ ਛੁਪੀ ਪ੍ਰਤਿਭਾ ਦੀ ਖੋਜ਼ ਕਰਨ ਵਾਸਤੇ ਐਜੂਕੇਸ਼ਨਲ ਟੈਲੰਟ ਹੰਟ ਪ੍ਰੀਖਿਆ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਿਤੀ ਦੇ ਚੇਅਰਮੈਨ ...
ਸੁਨਾਮ ਊਧਮ ਸਿੰਘ ਵਾਲਾ, 25 ਨਵੰਬਰ (ਭੁੱਲਰ, ਧਾਲੀਵਾਲ)- ਇੰਪਲਾਈਜ਼ ਫੈਡਰੇਸ਼ਨ (ਚਾਹਲ) ਪੀ.ਐਸ.ਪੀ.ਸੀ.ਐਲ.ਦੀ ਮੀਟਿੰਗ ਡਵੀਜ਼ਨ ਪ੍ਰਧਾਨ ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ 66 ਕੇ.ਵੀ.ਗਰਿੱਡ ਵਿਖੇ ਹੋਈ ਜਿਸ ਵਿਚ ਜਥੇਬੰਦੀ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਚੱਠਾ ...
ਸੰਗਰੂਰ, 25 ਨਵੰਬਰ (ਧੀਰਜ ਪਸ਼ੌਰੀਆ)-ਕੇਂਦਰ ਤੇ ਸੂਬਾ ਸਰਕਾਰ ਵਲੋਂ ਕਿਰਤ ਕਾਨੂੰਨਾਂ 'ਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ, ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਖ਼ਿਲਾਫ਼ ਅਤੇ ਰੈਗੂਲਰ ਭਰਤੀ ਕਰਨ ਦੀ ਥਾਂ ਠੇਕਾ ਆਧਾਰਿਤ ਭਰਤੀ ਕਰਨ ...
ਲਹਿਰਾਗਾਗਾ, 25 ਨਵੰਬਰ (ਸੂਰਜ ਭਾਨ ਗੋਇਲ)- ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੁਮੈਨ ਅਤੇ ਨਗਰ ਕੌਾਸਲ ਲਹਿਰਾਗਾਗਾ ਦੇ ਸਹਿਯੋਗ ਨਾਲ ਕਾਲਜ ਵਿਚ ਸਵੱਛ ਭਾਰਤ ਅਭਿਆਨ ਦੇ ਤਹਿਤ ਪੇਂਟਿੰਗ ਪ੍ਰਤੀਯੋਗਤਾ ਨਾਲ ਹੀ ਸਵੱਛ ਭਾਰਤ ਅਭਿਆਨ ਦੇ ਉੱਪਰ ਸੈਮੀਨਾਰ ਕਰਵਾਇਆ ਗਿਆ ...
ਕੁੱਪ ਕਲਾਂ, 25 ਨਵੰਬਰ (ਮਨਜਿੰਦਰ ਸਿੰਘ ਸਰੌਦ)- ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਲੰਘੇ ਸਮੇਂ ਭੰਗ ਕਰਨ ਤੋਂ ਬਾਅਦ ਹੁਣ ਪਾਰਟੀ ਹਾਈਕਮਾਂਡ ਵਲੋਂ ਇਕ ਤੋਂ ਬਾਅਦ ਇਕ ਨਿਯੁਕਤੀਆਂ ਕੀਤੀਆਂ ਜਾਣ ਲੱਗੀਆਂ ਹਨ | ਬੀਤੇ ਦਿਨ ਪਾਰਟੀ ਦੇ ਜਨਰਲ ਸੈਕਟਰੀਆਂ 'ਤੇ ਹੋਰ ...
ਮਾਲੇਰਕੋਟਲਾ, 25 ਨਵੰਬਰ (ਹਨੀਫ਼ ਥਿੰਦ, ਕੁਠਾਲਾ)-ਜਮਾਅਤ ਇਸਲਾਮੀ ਹਿੰਦ ਦੀ ਸਥਾਨਕ ਇਕਾਈ ਵਲੋਂ ਚਲਾਈ ਜਾ ਰਹੀ 'ਰਹਿਮਤੇ ਆਲਮ ਮੁਹਿੰਮ' ਦੀ ਇਕ ਲੜੀ ਵਜੋਂ ਅੱਜ ਸਥਾਨਕ ਸਥਾਨਕ ਮੋਤੀ ਬਾਜ਼ਾਰ ਵਿਖੇ ਲਗਾਈ ਗਈ ਉਰਦੂ, ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ ...
ਸੰਗਰੂਰ, 25 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਸਥਾਨਕ ਦੁਸਹਿਰਾ ਬਾਗ ਗੁਰਦੁਆਰਾ ਵਿਖੇ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ਦਿਵਸ ਸੰਬੰਧੀ ਇੱਕ ਵਿਸ਼ੇਸ਼ ਵਿਚਾਰ ਚਰਚਾ ...
ਬਰਨਾਲਾ, 25 ਨਵੰਬਰ (ਧਰਮਪਾਲ ਸਿੰਘ)-ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿਖੇ 12 ਦਸੰਬਰ ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਿਸ ਸਬੰਧੀ ...
ਸ਼ੇਰਪੁਰ, 25 ਨਵੰਬਰ (ਸੁਰਿੰਦਰ ਚਹਿਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਮੇਸ਼ਾ ਹੀ ਵਚਨਬੱਧ ਹੈ ਤੇ ਇਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ...
ਸੰਗਰੂਰ, 25 ਨਵੰਬਰ (ਅਮਨਦੀਪ ਸਿੰਘ ਬਿੱਟਾ)-ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਵਲੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਦੀ ਅਗਵਾਈ ਹੇਠ ਬਰਨਾਲਾ ਕੈਂਚੀਆਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪਹਿਲਾਂ ਉਪਰੋਕਤ ਅਧਿਆਪਕ ਸਿਟੀ ਪਾਰਕ ਵਿਖੇ ਇਕੱਤਰ ਹੋਏ | ...
ਭਵਾਨੀਗੜ੍ਹ, 25 ਨਵੰਬਰ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ)-ਸਥਾਨਕ ਇਲਾਕੇ ਦੇ ਬੱਸ ਆਪ੍ਰੇਟਰ ਆਪਣੀਆਂ ਮੰਗਾਂ ਸਬੰਧੀ ਵਿਜੈਇੰਦਰ ਸਿੰਗਲਾ ਨੂੰ ਵਿਸ਼ੇਸ਼ ਤੌਰ 'ਤੇ ਮਿਲਦਿਆਂ ਦੇਸ਼ 'ਚ ਲਗਾਏ ਲਾਕਡਾਊਨ ਦੌਰਾਨ ਬੱਸ ਅਪਰੇਟਰਾਂ ਨੂੰ 31 ਦਸੰਬਰ ਤੱਕ ਟੈਕਸ ...
ਸ਼ੇਰਪੁਰ, 25 ਨਵੰਬਰ (ਸੁਰਿੰਦਰ ਚਹਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕਸਬਾ ਸ਼ੇਰਪੁਰ ਤੇ ਆਲੇ ਦੁਆਲੇ ਪਿੰਡਾਂ ਅੰਦਰ ਲਗਾਤਾਰ ਪ੍ਰਭਾਤ ਫੇਰੀ ਕੱਢੀਆਂ ਜਾ ਰਹੀਆਂ ਹਨ | ਪਿੰਡ ਮਾਹਮਦਪੁਰ ਵਿਖੇ ਮੁੱਖ ਗ੍ਰੰਥੀ ਤੇਜਵਿੰਦਰ ਸਿੰਘ ਨੇ ਦੱਸਿਆ ...
ਮਸਤੂਆਣਾ ਸਾਹਿਬ, 25 ਨਵੰਬਰ (ਦਮਦਮੀ)-ਇਥੋਂ ਥੋੜੀ ਦੂਰ ਪਿੰਡ ਬਡਰੁੱਖਾਂ ਦੇ ਡਾ: ਨਰਿੰਦਰ ਸਿੰਘ ਬਿਰਧ ਆਸ਼ਰਮ ਵਿਖੇ ਅਕਾਲ ਹੋਸਟਲ (ਲੜਕੀਆਂ) ਮਸਤੂਆਣਾ ਸਾਹਿਬ ਦੀਆਂ ਵਿਦਿਆਰਥਣਾਂ ਨੇ ਹੋਸਟਲ ਵਾਰਡਨ ਪ੍ਰੋ: ਬਲਜੀਤ ਕੌਰ ਦੀ ਅਗਵਾਈ ਹੇਠ ਪਹੁੰਚ ਕੇ ਬਜ਼ੁਰਗਾਂ ਨਾਲ ...
ਲਹਿਰਾਗਾਗਾ, 25 ਨਵੰਬਰ (ਗੋਇਲ, ਗਰਗ)-ਸਥਾਨਕ ਸ਼ਹਿਰ ਦੇ ਕੈਮਿਸਟ ਐਸੋਸੀਏਸ਼ਨ ਦੀ ਬੈਠਕ ਜਗਦੀਸ਼ ਰਾਏ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕੈਮਿਸਟਾਂ ਦੀਆਂ ਦਰਪੇਸ਼ ਸਮੱਸਿਆਵਾਂ 'ਤੇ ਚਰਚਾ ਕੀਤੀ ਗਈ, ਨਾਲ ਹੀ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ...
ਮੂਲੋਵਾਲ, 25 ਨਵੰਬਰ (ਰਤਨ ਭੰਡਾਰੀ)-ਨੇੜਲੇ ਪਿੰਡ ਕੁੰਬੜਵਾਲ ਦੀ ਸੰਗਤ ਵਲੋਂ ਹਜ਼ੂਰ ਸਾਹਿਬ ਬਾਬਾ ਨਿਧਾਨ ਸਿੰਘ ਲੰਗਰ ਨੰਦੇੜ ਸਾਹਿਬ ਲਈ ਰਸਦ ਦਾ ਟਰੱਕ ਭੇਜਿਆ ਗਿਆ ਹੈ | ਪਿੰਡ ਕੁੰਬੜਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਆਪਣੀ ਕਿਰਤ ਕਮਾਈ 'ਚੋਂ ਸੇਵਾ ਲਈ ...
ਅਮਰਗੜ੍ਹ, 25 ਨਵੰਬਰ (ਸੁਖਜਿੰਦਰ ਸਿੰਘ ਝੱਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਬਾਬਾ ਖੜਕ ਸਿੰਘ ਦੀ ਯੋਗ ਅਗਵਾਈ ਹੇਠ ਪਿਛਲੇ ਸਾਲ ਦੀ ਤਰ੍ਹਾਂ 5 ਲੋੜਵੰਦ ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਗੁ: ਬਾਬਾ ਬੁੱਢਾ ਸਾਹਿਬ ਰਾਏਪੁਰ ਸੜਕ ਚੌਾਦਾ ਵਿਖੇ ਕਰਵਾਏ ...
ਲਹਿਰਾਗਾਗਾ, 25 ਨਵੰਬਰ (ਗੋਇਲ, ਗਰਗ)-ਗੁਰੂ ਤੇਗ ਬਹਾਦਰ ਗਰੁੱਪ ਆਫ਼ ਕਾਲਜਿਜ਼ ਲਹਿਲ ਖ਼ੁਰਦ ਵਲੋਂ ਕਾਲਜ ਮੈਨੇਜਮੈਂਟ, ਅਧਿਆਪਕਾਂ ਵਿਦਿਆਰਥੀਆਂ ਨੇ ਕਾਲਜ 'ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ...
ਲਹਿਰਾਗਾਗਾ, 25 ਨਵੰਬਰ (ਅਸ਼ੋਕ ਗਰਗ)-ਲੋਕ ਚੇਤਨਾ ਮੰਚ ਲਹਿਰਾਗਾਗਾ ਤੇ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਨੇ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਕਿਸਾਨਾਂ ਦੇ ਦਿੱਲੀ ਵੱਲ ਦੇਸ਼ ਵਿਆਪੀ ਰੋਸ ਮਾਰਚ ਨੂੰ ਸਾਬੋਤਾਜ ਕਰਨ ਲਈ ਬੀਤੀ ਰਾਤ ਹਰਿਆਣਾ ਦੇ ਕਿਸਾਨ ਆਗੂਆਂ ...
ਕੁੱਪ ਕਲਾਂ, 25 ਨਵੰਬਰ (ਮਨਜਿੰਦਰ ਸਿੰਘ ਸਰੌਦ)-ਸਿੱਖ ਇਤਿਹਾਸ ਅੰਦਰ ਅਹਿਮ ਸਥਾਨ ਵਜੋਂ ਜਾਣੇ ਜਾਂਦੇ 2 ਸਿੱਖ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਗੁ: ਸੱਲੇਆਣਾ ਸਾਹਿਬ ਪਿੰਡ ਲਸੋਈ ਵਿਖੇ ਕਰਵਾਏ ਧਾਰਮਿਕ ਸਮਾਗਮ ਮੌਕੇ ਗੁ: ਸਾਹਿਬ ਵਿਖੇ ਦਸਵੀਂ ਦਾ ...
ਸੰਦੌੜ, 25 ਨਵੰਬਰ (ਗੁਰਪ੍ਰੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਸਥਾਨ ਅਮਾਮਗੜ੍ਹ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ...
ਲਹਿਰਾਗਾਗਾ, 25 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਉਪ ਮੰਡਲ ਮੈਜਿਸਟ੍ਰੇਟ ਮੈਡਮ ਜੀਵਨਜੋਤ ਕੌਰ ਵਲੋਂ ਲਹਿਰਾਗਾਗਾ ਸ਼ਹਿਰ ਨੂੰ ਸਾਫ਼-ਸਫ਼ਾਈ ਪੱਖੋਂ ਪਹਿਲੇ ਨੰਬਰ 'ਤੇ ਲੈ ਕੇ ਆਉਣ ਦੇ ਮਕਸਦ ਨਾਲ ਸਵੱਛ ਸਰਵੇਖਣ 2021 ਤਹਿਤ ਸਵੱਛਤਾ ਦੇ ਮੁਕਾਬਲੇ ਕਰਵਾਏ ...
ਲੌਾਗੋਵਾਲ, 25 ਨਵੰਬਰ (ਵਿਨੋਦ, ਖੰਨਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ...
ਲੌਾਗੋਵਾਲ, 25 ਨਵੰਬਰ (ਵਿਨੋਦ, ਖੰਨਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ...
ਮੂਣਕ, 25 ਅਕਤੂਬਰ (ਭਾਰਦਵਾਜ/ ਸਿੰਗਲਾ)- ਦਿੱਲੀ ਵਿਖੇ 27 ਅਕਤੂਬਰ ਨੂੰ ਧਰਨਾ ਦੇਣ ਜਾ ਰਹੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਸਬੰਧ ਵਿਚ ਐਸ.ਡੀ.ਐਮ ਮੂਣਕ ਜੀਵਨ ਜੋਤ ਕੌਰ ਨੇ ਦੱਸਿਆ ਕਿ ਕਿਸਾਨ ਯੂਨੀਅਨਾਂ ਨੇ ਦਿੱਲੀ ਜਾਣ ਲਈ ਹਰਿਆਣਾ ਨਾਲ ਲੱਗਦੇ ਮੂਣਕ ਅਤੇ ਖਨੌਰੀ ...
ਮਸਤੂਆਣਾ ਸਾਹਿਬ, 25 ਨਵੰਬਰ (ਦਮਦਮੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਗਾਲ ਵਿਖੇ ਪਿ੍ੰਸੀਪਲ ਸ੍ਰੀਮਤੀ ਸ਼ਸ਼ੀ ਗੁਪਤਾ ਦੀ ਅਗਵਾਈ ਵਿਚ ਸੰਖੇਪ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਮਾਸਟਰ ਵਰਿੰਦਰਜੀਤ ਸਿੰਘ ਬਜਾਜ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX