ਗੋਨਿਆਣਾ, 25 ਨਵੰਬਰ (ਲਛਮਣ ਦਾਸ ਗਰਗ)-ਦਿੱਲੀ ਚਲੋ ਦੇ ਪ੍ਰੋਗਰਾਮ ਤਹਿਤ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਮਾਨਸਾ (ਪੰਜਾਬ) ਦੇ ਬਠਿੰਡਾ ਬਲਾਕ ਦੇ ਪ੍ਰਧਾਨ ਰੇਸ਼ਮ ਸਿੰਘ ਜੀਦਾ ਦੀ ਅਗਵਾਈ ਵਿਚ 20 ਟਰੈਕਟਰ ਟਰਾਲੀਆਂ 'ਚ ਸਵਾਰ ਕਿਸਾਨਾਂ ਦਾ ਜਥਾ ਅੱਜ ਗੋਨਿਆਣਾ ਮੰਡੀ ਦੀ ਪੁਰਾਣੀ ਦਾਣਾ ਮੰਡੀ ਵਿਚੋ ਦਿੱਲੀ ਲਈ ਰਵਾਨਾ ਹੋਇਆ | ਜਾਣਕਾਰੀ ਦਿੰਦੇ ਹੋਏ ਉੱਕਤ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਗੰਗਾਂ ਸੂਬਾਈ ਮੀਤ ਪ੍ਰਧਾਨ, ਜਨਰਲ ਸੱਕਤਰ ਬੇਅੰਤ ਸਿੰਘ ਮਹਿਮਾ ਸਰਜਾ ਜਨਰਲ ਸੱਕਤਰ, ਜਗਸੀਰ ਸਿੰਘ ਜੀਦਾ ਪ੍ਰਧਾਨ ਜ਼ਿਲ੍ਹਾ ਬਠਿੰਡਾ, ਸੁਖਦਰਸ਼ਨ ਸਿੰਘ ਖੇਮੂਆਣਾ ਨੇ ਦੱਸਿਆ ਕਿ ਕਿਸਾਨ ਆਪਣੇ ਨਾਲ 4-4 ਮਹੀਨਿਆਂ ਦਾ ਰਾਸ਼ਨ ਵੀ ਨਾਲ ਲੈ ਕੇ ਗਏ ਹਨ | ਉਕਤ ਨੇ ਕਿਹਾ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਵੱਲੋ ਖੇਤੀ ਕਾਨੁੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਕਾਲੇ ਕਾਨੁੰਨ ਨੂੰ ਵਪਿਸ ਕਰਵਾ ਕੇ ਹੀ ਵਾਪਿਸ ਆਵਾਗੇ | ਉਕਤ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਰਸਤੇ ਵਿਚ ਰੋਕਣ ਦੀ ਕੋਸ਼ਿਸ ਕੀਤੀ ਤਾ ਉਹ ਉੱਥੇ ਹੀ ਧਰਨਾ ਲਗਾ ਕੇ ਬੈਠ ਜਾਣਗੇ, ਕਿਸੇ ਵੀ ਕਿਸਮ ਦੀ ਸ਼ੜਕੀ ਆਵਾਜਾਈ ਨੁੰ ਅੱਗੇ ਨਹੀ ਜਾਣ ਦਿੱਤਾ ਜਾਵੇਗਾ |
ਕਿਸਾਨੀ ਮੰਗਾਂ ਲਈ ਬਠਿੰਡਾ ਜ਼ਿਲ੍ਹੇ 'ਚੋਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵਰਕਰ ਵੱਡੀ ਗਿਣਤੀ 'ਚ ਦਿੱਲੀ ਲਈ ਕਰਨਗੇ ਕੂਚ-ਡੂੰਮਵਾਲੀ
ਸੰਗਤ ਮੰਡੀ, (ਅੰਮਿ੍ਤਪਾਲ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਕਿਸਾਨੀ ਮੰਗਾਂ ਦੇ ਹੱਕ 'ਚ ਦਿੱਲੀ ਕੂਚ ਕਰਨ ਲਈ ਬਣਾਈ ਰਣਨੀਤੀ ਤਹਿਤ ਜ਼ਿਲ੍ਹੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ | ਪਿੰਡ ਜੈ ਸਿੰਘ ਵਾਲਾ ਵਿਖੇ ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਡੂੰਮਵਾਲੀ ਦੱਸਿਆ ਕਿ 26-27 ਨਵੰਬਰ ਨੂੰ ਦਿੱਲੀ ਧਰਨੇ ਲਈ ਪਾਰਟੀ ਵਲੋਂ ਬਣਾਈ ਰਣਨੀਤੀ ਤਹਿਤ ਜ਼ਿਲ੍ਹੇ ਦੇ ਪਾਰਟੀ ਵਰਕਰ ਤੇ ਕਿਸਾਨ ਵੱਲੀ ਗਿਣਤੀ 'ਚ ਦਿੱਲੀ ਲਈ ਕੂਚ ਕਰਨਗੇ | ਉਨ੍ਹਾਂ ਦੱਸਿਆ ਕਿ ਦਿੱਲੀ ਕੂਚ ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਆਗੂਆਂ ਐਡਵੋਕੇਟ ਛਿੰਦਰਪਾਲ ਬਰਾੜ, ਪ੍ਰਗਟ ਸਿੰਘ ਭੋਡੀਪੁਰਾ, ਸਵਰਨਜੀਤ ਸਿੰਘ ਪੱਕਾ ਕਲਾਂ, ਸੁਖਮੰਦਰ ਸਿੰਘ ਭਾਗੀਵਾਂਦਰ, ਹਮੀਰ ਸਿੰਘ ਸਾਬਕਾ ਸਰਪੰਚ ਜੈ ਸਿੰਘ ਵਾਲਾ, ਬਲਕੌਰ ਸਿੰਘ ਰਾਮਾਂ, ਲਾਭ ਸਿੰਘ ਸਾਬਕਾ ਸਰਪੰਚ ਰਾਮਸਰਾ, ਉਂਕਾਰ ਸਿੰਘ ਸਾਬਕਾ ਸਰਪੰਚ ਰਾਮਸਰਾ, ਐਡਵੋਕੇਟ ਮਹਿੰਦਰ ਸਿੰਘ ਸਿੱਧੂ ਸਾਬਕਾ ਬਾਰ ਕੋਂਸਲ ਪ੍ਰਧਾਨ ਬਠਿੰਡਾ, ਅੰਗਰੇਜ਼ ਸਿੰਘ ਦਿਉਣ, ਹਰਪਾਲ ਸਿੰਘ ਮਿੱਠੂ, ਹਰਭਿੰਦਰ ਸਿੰਘ ਗਹਿਰੀ ਬੁੱਟਰ, ਜਥੇਦਾਰ ਸੁਖੰਮਦਰ ਸਿੰਘ ਜੈ ਸਿੰਘ ਵਾਲਾ, ਗੁਰਜੰਟ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਜੈ ਸਿੰਘ ਵਾਲਾ, ਪਰਮਜੀਤ ਸਿੰਘ ਰੁਲਦੂ ਸਿੰਘ ਵਾਲਾ, ਜਥੇ. ਅੰਗਰੇਜ਼ ਸਿੰਘ ਪਥਰਾਲਾ, ਸੁਖਪਾਲ ਸਿੰਘ ਕਲੱਬ ਪ੍ਰਧਾਨ ਪਥਰਾਲਾ, ਪ੍ਰਭਜੋਤ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਪੱਕਾ ਕਲਾਂ, ਜੈਲਦਾਰ ਗੁਰਮੇਲ ਸਿੰਘ ਸੰਗਤ ਕਲਾਂ, ਬਲਜੀਤ ਸਿੰਘ ਸਾਬਕਾ ਸਰਪੰਚ ਕੋਟਲੀ ਸਾਬੋ, ਤੇਜਾ ਸਿੰਘ ਚਹਿਲ ਸਾਬਕਾ ਸਰਪੰਚ ਨੰਦਗੜ੍ਹ ਅਤੇ ਬਲਕਰਨ ਸਿੰਘ ਡੰੂਮਵਾਲੀ ਆਦਿ ਦੀਆਂ ਦਿੱਲੀ ਕੂਚ ਲਈ ਡਿਊਟੀਆਂ ਲਗਾ ਕੇ ਪੂਰੇ ਜਿਲ੍ਹੇ 'ਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |
ਬਠਿੰਡਾ, 25 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੀਟਿਵ ਆਏ 3 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਕੁਲਵੰਤ ਸਿੰਘ (68) ਵਾਸੀ ਮਾਡਲ ਟਾਊਨ, ਫੇਸ-3, ਬਠਿੰਡਾ ਨੂੰ ਲੰਘੇ ਦਿਨ ਕੋਰੋਨਾ ਪਾਜ਼ੀਟਿਵ ਹੋਣ ਮਗਰੋਂ ...
ਬਠਿੰਡਾ, 25 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਜਿੱਥੇ ਜ਼ਿਲ੍ਹੇ ਅੰਦਰ ਖਾਦ ਦੀ ਕਮੀ ਪੂਰੀ ਹੋਣ ਲੱਗੀ ਹੈ, ਉੱਥੇ ਹੀ ਇੱਥੇ ਭਰੇ ਪਏ ਅਨਾਜ ਭੰਡਾਰ 'ਚੋਂ ਅਨਾਜ ਦੀ ਚੁਕਾਈ ਵੀ ਸ਼ੁਰੂ ਹੋ ਚੁੱਕੀ ਹੈ | ਇਸ ਨਾਲ ਜ਼ਿਲ੍ਹੇ ਦੇ ਕਿਸਾਨ ਅਤੇ ...
ਬਠਿੰਡਾ, 25 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਦੇ ਮੈਨੇਜਮੈਂਟ ਵਿਭਾਗ ਵਲੋਂ 'ਬੈਸਟ ਆਊਟ ਆਫ਼ ਵੇਸਟ : ਕੋਲਾਜ਼ ਮੇਕਿੰਗ' ਨਾਮਕ ਇਕ ਗਤੀਵਿਧੀ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਈ ਗਈ ¢ ਇਸ ਗਤੀਵਿਧੀ ਵਿੱਚ ਬੀ.ਬੀ.ਏ. ਦੇ ਵਿਦਿਆਰਥੀਆਂ ਨੇ ਪੂਰੇ ...
ਰਾਮਪੁਰਾ ਫੂਲ, 25 ਨਵੰਬਰ (ਗੁਰਮੇਲ ਸਿੰਘ ਵਿਰਦੀ/ਨਰਪਿੰਦਰ ਸਿੰਘ ਧਾਲੀਵਾਲ)-ਦਿੱਲੀ ਚਲੋ ਲਈ ਹੁਣ ਜਦੋਂ ਕਿਸਾਨ ਜਥੇਬੰਦੀਆਂ ਦੀ ਸੀਨੀਅਰ ਲੀਡਰਸ਼ਿਪ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇਣ ਲਈ ਫੀਲਡ ਵਿਚ ਗਈ ਹੋਈ ਹੈ ਤਾਂ ਅੱਜ ਰਾਮਪੁਰਾ ਫੂਲ ਦਾ ਰੇਲ ਮੋਰਚਾ ਔਰਤਾਂ ...
ਬਠਿੰਡਾ, 25 ਨਵੰਬਰ (ਅਵਤਾਰ ਸਿੰਘ)- ਪੰਜਾਬੀ ਸਾਹਿਤ ਸਭਾ ਨਾਲ ਸਬੰਧਿਤ ਲੇਖਕਾਂ ਵਲੋਂ ਬਠਿੰਡਾ ਪੁਲਿਸ ਦੀ ਜਨਤਕ ਆਗੂਆਂ ਦੇ ਘਰੀਂ ਜਾ ਕੇ ਬੇਲੋੜੀ ਪੁੱਛਗਿੱਛ ਕਰਨ ਦੀ ਕਾਰਵਾਈ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਸਥਾਨਕ ਇਕ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵਲੋਂ 29 ...
ਬਠਿੰਡਾ, 25 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਦੋ ਮਹੀਨਿਆਂ ਬਾਅਦ ਰੇਲਵੇ ਟਰੈਕਾਂ 'ਤੇ ਰੇਲ ਆਵਾਜਾਈ ਬਹਾਲ ਹੋਣ ਨਾਲ ਬਠਿੰਡਾ ਜੰਕਸ਼ਨ ਤੋਂ ਰੇਲ ਦੀਆਂ ਸੀਟੀਆਂ ਇਕ ਵਾਰ ਫ਼ਿਰ ਗੂੰਜੀਆਂ ਹਨ | ਭਾਵੇਂ ਕਿ ਕੇਵਲ ਲਾਲਗੜ੍ਹ-ਗੁਹਾਟੀ ਐਕਸਪ੍ਰੈਸ ਜਿਸ ਦਾ ਬਠਿੰਡਾ 'ਚ ...
ਡੇਰਾ ਪ੍ਰੇਮੀ ਮਨੋਹਰ ਲਾਲ ਅਰੋੜਾ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਚਾਰ ਦਿਨ ਤੋਂ ਡੇਰਾ ਸਲਾਬਤਪੁਰਾ ਅੱਗੇ ਜਾਰੀ ਧਰਨਾ ਅੱਜ ਬਾਅਦ ਦੁਪਹਿਰ ਵਕਤ ਸਮਾਪਤ ਹੋ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਅੱਜ ਜਸਕਰਨ ਸਿੰਘ ਆਈ. ਜੀ. ਬਠਿੰਡਾ ਰੇਂਜ, ...
ਭਗਤਾ ਭਾਈਕਾ, 25 ਨਵੰਬਰ (ਸੁਖਪਾਲ ਸਿੰਘ ਸੋਨੀ)-ਬੀਤੀ 20 ਨਵੰਬਰ ਨੂੰ ਸਥਾਨਕ ਸ਼ਹਿਰ ਵਿਖੇ ਅੰਨੇ੍ਹਵਾਹ ਗੋਲੀਆਂ ਮਾਰਕੇ ਹਲਾਕ ਕੀਤੇ ਗਏ ਡੇਰਾ ਪ੍ਰੇਮੀ ਮਨੋਹਰ ਲਾਲ ਅਰੋੜਾ ਦਾ ਅੱਜ ਪੰਜਵੇਂ ਦਿਨ ਵੱਡੀ ਗਿਣਤੀ 'ਚ ਡੇਰਾ ਸ਼ਰਧਾਲੂਆਂ ਅਤੇ ਲੋਕਾਂ ਦੀ ਹਾਜ਼ਰੀ 'ਚ ਇੱਥੇ ...
ਮੌੜ ਮੰਡੀ, 25 ਨਵੰਬਰ (ਲਖਵਿੰਦਰ ਸਿੰਘ ਮੌੜ)-ਸਥਾਨਕ ਡੀ. ਐਸ. ਪੀ. ਕਲਭੂਸ਼ਨ ਸ਼ਰਮਾ ਨੇ ਥਾਣਾ ਮੌੜ ਵਿਚ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਸਬ ਇੰਸ: ਜਸਪ੍ਰੀਤ ਕੌਰ ਦੀ ਅਗਵਾਈ ਵਿਚ ਮੌੜ ਮੰਡੀ ਪੁਲਿਸ ਵਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਮਿੱਠੂ ਹਲਵਾਈ ਵਾਲੀ ਗਲੀ ਵਿਚ ...
ਰਾਮਪੁਰਾ ਫੂਲ, 25 ਨਵੰਬਰ (ਗੁਰਮੇਲ ਸਿੰਘ ਵਿਰਦੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਸਾਨ ਧਰਨੇ ਦੌਰਾਨ ਕਿਹਾ ਕਿ ਦੇਸ ਦੀ 'ਮੁਜਾਰਾ ਲਹਿਰ' 'ਖੁਸਹੈਸੀਅਤ ...
ਰਾਮਾਂ ਮੰਡੀ, 25 ਨਵੰਬਰ (ਤਰਸੇਮ ਸਿੰਗਲਾ)- ਸਮੂਹ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ 26, 27 ਨਵੰਬਰ ਨੂੰ ਦਿੱਲੀ ਵਿਖੇ ਵੱਡੇ ਪੱਧਰ 'ਤੇ ਧਰਨਾ ਦੇਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਨੇ ਹਰਿਆਣਾ ਦੇ ਰਸਤਿਓਾ ਕਿਸਾਨਾਂ ...
ਲੁਧਿਆਣਾ, 25 ਨਵੰਬਰ (ਸਲੇਮਪੁਰੀ)-ਸਮਾਜ ਦੇ ਹਰ ਵਰਗ ਦੇ ਉਨਾਂ ਲੋਕਾਂ ਲਈ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ, ਦੇ ਲਈ ਬਠਿੰਡਾ ਸਥਿਤ ਹੋਟਲ ਸਾਗਰ ਜੀ.ਟੀ. ਨੇੜੇ ਹਨੂੰਮਾਨ ਮੂਰਤੀ ਵਿਖੇ 27 ਨਵੰਬਰ ਨੂੰ ਅਤੇ ਮਾਨਸਾ ਸਥਿਤ ਹੋਟਲ ਸੈਲੀਬ੍ਰੇਸ਼ਨ ਗਊਸ਼ਾਲਾ ਰੋਡ ਨੇੜੇ ...
ਬਠਿੰਡਾ, 25 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਬਾਅਦ ਦੁਪਹਿਰ ਸਥਾਨਕ ਪਾਵਰ ਹਾਊਸ ਸਥਿਤ ਬੜੌਦਾ ਬੈਂਕ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਸੁਰੱਖਿਆ ਗਾਰਡ ਦੀ ਬੰਦੂਕ 'ਚੋਂ ਅਚਾਨਕ ਗੋਲੀ ਚੱਲ ਗਈ | ਹਾਲਾਂਕਿ ਗੋਲੀ ਦਾ ਇਕ ਛਰ੍ਹਾ ਉੱਥੇ ...
ਬਠਿੰਡਾ- ਹਰਬੰਸ ਸਿੰਘ ਵੈਟਰਨਰੀ ਇੰਸਪੈਕਟਰ ਦਾ ਜਨਮ 5 ਅਪ੍ਰੈਲ 1964 ਵਿਚ ਪਿਤਾ ਕਰਤਾਰ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋ ਪਿੰਡ ਮੌੜ ਖੁਰਦ (ਜ਼ਿਲ੍ਹਾ ਬਠਿੰਡਾ) ਵਿਖੇ ਹੋਇਆ | ਉਨ੍ਹਾਂ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਖਾਲਸਾ ਹਾਈ ਸਕੂਲ, ਮੌੜ ਕਲਾਂ ਤੋਂ ...
ਬਠਿੰਡਾ, 25 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਤੇ ਬੀਬਾ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਬਠਿੰਡਾ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ...
ਪਰਵਿੰਦਰ ਸਿੰਘ ਜੌੜਾ 9417081498 ਬਠਿੰਡਾ ਛਾਉਣੀ- ਗ਼ਦਰੀ ਸ਼ਹੀਦਾਂ ਅਤੇ ਕੌਮੀ ਯੁਵਾ ਪੁਰਸਕਾਰ ਵਿਜੇਤਾ ਨੌਜਵਾਨਾਂ ਨੇ ਪਿੰਡ ਤੁੰਗਵਾਲੀ ਦੀ ਸ਼ਾਨ ਨੂੰ ਚਾਰ-ਚੰਨ ਲਾ ਰੱਖੇ ਹਨ | ਕਿਸੇ ਸਮੇਂ ਦੁਸ਼ਮਣੀਆਂ ਕਰਕੇ ਜਾਣੇ ਜਾਂਦੇ ਇਸ ਪਿੰਡ ਦੀ ਨਵੀਂ ਪੀੜੀ ਨੇ ਸਦਭਾਵਨਾ ਦਾ ...
ਲਹਿਰਾ ਮੁਹੱਬਤ, 25 ਨਵੰਬਰ (ਭੀਮ ਸੈਨ ਹਦਵਾਰੀਆ)-ਹੋਮ ਗਾਰਡਜ਼ ਮੁਲਾਜ਼ਮ ਸੱਤਪਾਲ ਸਿੰਘ ਲਹਿਰਾ ਮੁਹੱਬਤ ਦੇ ਰਿਟਾਇਰ ਹੋਣ 'ਤੇ ਸਿਟੀ ਥਾਣਾ ਰਾਮਪੁਰਾ ਫੂਲ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ, ਸਟਾਫ ਅਤੇ ਸਾਥੀ ਵਲੰਟੀਅਰਾਂ ਵੱਲੋਂ ਮਾਣ-ਮੱਤੀ ਤੇ ਨਿੱਘ-ਭਰੀ ਵਿਦਾਇਗੀ ...
ਬਠਿੰਡਾ, 25 ਨਵੰਬਰ (ਅਵਤਾਰ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪੱਤਰ ਅਨੁਸਾਰ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਲਈ ਭਾਰੀ ਪ੍ਰੀਖਿਆ ਫੀਸਾਂ ਭਰਨ ਕਾਰਨ ਪਹਿਲਾਂ ਤੋਂ ਹੀ ਕੋਰੋਨਾ ...
ਬਠਿੰਡਾ, 25 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਥੈਲੇਸੀਮੀਆਂ ਪੀੜਤ ਬੱਚਿਆਂ ਨੂੰ ਆਈਆਈਵੀ ਪਾਜ਼ੀਟਿਵ ਬਲੱਡ ਚੜ੍ਹਾਉਣ ਦੇ ਮਾਮਲੇ ਵਿਚ ਡਿਸਮਿਸ ਕੀਤੇ 4 ਲੈਬ ਟੈਕਨੀਸ਼ੀਅਨਾਂ ਦੀ ਬਹਾਲੀ ਨੂੰ ਲੈ ਕੇ ਸਿਹਤ ਮੁਲਾਜ਼ਮ ਜਥੇਬੰਦੀਆਂ ਨੇ ਅੱਜ ਬਲੱਡ ਬੈਂਕ ਦਾ ...
ਬਠਿੰਡਾ, 25 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਸਿਵਲ ਹਸਪਤਾਲ 'ਚ ਥੈਲੇਸੀਮੀਆਂ ਪੀੜਤ ਬੱਚਿਆਂ ਨੂੰ ਐੱਚ.ਆਈ.ਵੀ. ਖ਼ੂਨ ਚੜ੍ਹਾਏ ਜਾਣ ਨੂੰ ਲੈ ਕੇ ਰਾਜਸੀ ਆਗੂਆਂ ਨੇ ਹਸਪਤਾਲ ਦੇ ਦੌਰੇ ਦੌਰਾਨ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਸ ਮਾਮਲੇ ...
ਸੀਂਗੋ ਮੰਡੀ, 25 ਨਵੰਬਰ (ਪਿ੍ੰਸ ਗਰਗ)- ਅੱਜ ਸਥਾਨਕ ਮੰਡੀ ਸਮੇਤ ਆਸ ਪਿੰਡਾਂ 'ਚ ਮੀਂਹ ਪੈਣ ਕਾਰਨ ਜਿੱਥੇ ਮੌਸਮ 'ਚ ਅਚਾਨਕ ਬਦਲਾਅ ਹੋ ਗਿਆ, ਉਥੇ ਲੋਕਾਂ ਨੂੰ ਸਰਦੀ ਦੇ ਸ਼ੁਰੂ ਹੋਣ ਦਾ ਵੀ ਅਹਿਸਾਸ ਹੋਇਆ | ਭਾਵੇਂ ਪਿਛਲੇ ਹਫ਼ਤਿਆਂ 'ਚ ਕਈ ਠੰਢੇ ਅਤੇ ਹੋਰ ਇਲਾਕਿਆਂ 'ਚ ...
ਰਾਮਾਂ ਮੰਡੀ, 25 ਨਵੰਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਲਾਇਨੋਂਪਾਰ ਨਵੀਂ ਬਸਤੀ ਵਿਖੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਿਸ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਹੈਲਪ ਲਾਇਨ ਸੁਸਾਇਟੀ ਦੇ ਵਰਕਰ ਅਤੇ ਰਾਮਾਂ ਪੁਲਿਸ ਨੇ ...
ਬਠਿੰਡਾ, 25 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪ੍ਰਾਈਵੇਟ ਬੱਸ ਆਪ੍ਰੇਟਰ ਯੂਨੀਅਨ, ਬਠਿੰਡਾ ਨੇ ਲੰਘੇ ਦਿਨ ਦੂਜੀ ਧਿਰ ਵਲੋਂ ਕੀਤੀ ਪ੍ਰਧਾਨ ਦੀ ਚੋਣ ਨੂੰ ਨਕਾਰ ਦਿੱਤਾ ਤੇ ਇਸ ਚੋਣ ਨੂੰ ਯੂਨੀਅਨ ਨੂੰ ਤਾਰੋਪੀਡ ਕਰਨ ਦੀ ਇਕ ਕੋਝੀ ਸਾਜ਼ਿਸ਼ ਕਰਾਰ ਦਿੱਤਾ ਹੈ | ਇਹੀ ...
ਬਠਿੰਡਾ, 25 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਦੇ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਥੈਲੇਸੀਮੀਆਂ ਪੀੜਤ ਮਰੀਜ਼ਾਂ ਨੂੰ ਐਚਆਈਵੀ ਪਾਜ਼ੀਟਿਵ ਖ਼ੂਨ ਲਗਾਉਣ ਦੇ ਮਾਮਲੇ ਨੂੰ ਲੈ ਕੇ ਡਾਕਟਰਾਂ, ਰਾਜਸੀ ਪਾਰਟੀਆਂ ਅਤੇ ਥੈਲੇਸੀਮੀਆ ਪੀੜਤ ...
ਬਠਿੰਡਾ, 25 ਨਵੰਬਰ (ਅਵਤਾਰ ਸਿੰਘ)- ਅੱਜ ਮਜਦੂਰ ਮੁਕਤੀ ਮੋਰਚੇ ਦੀ ਸੂਬਾ ਪੱਧਰੀ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਕਾਮਰੇਡ ਪਿ੍ਤਪਾਲ ਸਿੰਘ ਅਤੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੰਜਾਬ ਅੰਦਰ ਔਰਤ ਕਰਜ਼ਾ ਮੁਕਤੀ ਵਿਸ਼ਾ ਮੁੱਖ ...
ਨਥਾਣਾ, 25 ਨਵੰਬਰ (ਗੁਰਦਰਸ਼ਨ ਲੁੱਧੜ)-ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਮਮਤਾ ਦਿਵਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸੰਦੀਪ ਸਿੰਗਲਾ ਦੀ ਨਿਗਰਾਨੀ ਹੇਠ ਤਣਾਓ ਨਾਲ ਸਬੰਧਿਤ ਗੈਰ ਸੰਚਾਰਿਤ ਬਿਮਾਰੀਆਂ ਬਲੱਡ ਪ੍ਰੈਸ਼ਰ, ਦਿਲ ਦੇ ਰੋਗਾਂ, ਸ਼ੂਗਰ, ਅਧਰੰਗ ਅਤੇ ...
ਰਾਮਪੁਰਾ ਫੂਲ, 25 ਨਵੰਬਰ (ਗੁਰਮੇਲ ਸਿੰਘ ਵਿਰਦੀ)-ਸਥਾਨਕ ਸ਼ਹਿਰ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰੀ ਤੇ ਗੈਰ ਸਰਕਾਰੀ ਥਾਵਾਂ 'ਤੇ ਨਾਜਾਇਜ਼ ਕਬਜ਼ੇ ਸ਼ਰੇਆਮ ਜਾਰੀ ਹਨ ਪਰ ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਸ਼ਹਿਰ ਦੇ ਗੁਰਦੁਆਰਾ ਰੋਡ ਉੱਪਰ ਕੁੱਝ ਵਿਅਕਤੀਆਂ ...
ਬਠਿੰਡਾ ਛਾਉਣੀ, 25 ਨਵੰਬਰ (ਪਰਵਿੰਦਰ ਸਿੰਘ ਜੌੜਾ)-ਹਰਿਆਣਾ ਦੇ ਨਾਕੇ ਪੰਜਾਬ ਦੇ ਕਿਸਾਨਾਂ ਦੇ 'ਹੜ' ਨੂੰ ਰੋਕਣ ਦੇ ਸਮਰੱਥ ਨਹੀਂ ਹਨ ਤੇ ਨਾ ਹੀ ਦਿੱਲੀ ਦੇ ਤਖ਼ਤ ਵਿਚ ਹਿੰਮਤ ਹੈ ਕਿ ਕਿਸਾਨਾਂ ਦਾ ਰਾਹ ਡੱਕ ਸਕੇ | ਇਹ ਵਿਚਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ...
ਸੀਂਗੋ ਮੰਡੀ/ਤਲਵੰਡੀ ਸਾਬ, 25 ਨਵੰਬਰ (ਲੱਕਵਿੰਦਰ ਸ਼ਰਮਾ, ਰਣਜੀਤ ਸਿੰਘ ਰਾਜੂ)- ਪੰਜਾਬ ਦੇ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਸੂਬੇ ਅੰਦਰ ਇੰਟਰੀ ਤੇ ਮੁਕੰਮਲ ਰੋਕ ਲਗਾ ਦਿੱਤੀ ਹੈ ਜਿਸ ਦੇ ...
ਰਾਮਪੁਰਾ ਫੂਲ, 25 ਨਵੰਬਰ (ਗੁਰਮੇਲ ਸਿੰਘ ਵਿਰਦੀ)-ਫੂਲ ਟਾਊਨ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਮਿਸ਼ਨ ਫ਼ਤਿਹ ਤਹਿਤ ਜਿੱਥੇ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਵੀ ਘਰਾਂ ਦੀ ਵਿਜਿਟ ...
ਭੁੱਚੋ ਮੰਡੀ, 25 ਨਵੰਬਰ (ਬਿੱਕਰ ਸਿੰਘ ਸਿੱਧੂ)- ਸਥਾਨਕ ਟਰੱਕ ਅਪਰੇਟਰਾਂ ਦੀ ਯੂਨੀਅਨ ਦੁਫਾੜ ਹੋਣ ਤੋਂ ਬਾਅਦ ਟਰੱਕ ਆਪਰੇਟਰਾਂ ਦੇ ਦੋ ਧੜੇ ਬਣੇ ਹੋਏ ਹਨ ਜਿਨ੍ਹਾਂ ਵਿਚੋਂ ਇਕ ਧੜੇ ਨੇ ਉਨ੍ਹਾਂ ਨੂੰ ਦੂਸਰੇ ਧੜੇ ਦੇ ਬਰਾਬਰ ਕੰਮ ਨਾ ਦਿੱਤੇ ਜਾਣ ਦੇ ਵਿਰੋਧ ਵਿਚ ਅੱਜ ...
ਬਠਿੰਡਾ, 25 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਭਾਰਤ ਚੋਣ ਕਮਿਸ਼ਨ ਦੇ ਇੰਨਕਲੁਸ਼ਿਵ ਇਲੈੱਕਸ਼ਨ ਤੇ ਅਸੂਰੈਡ ਮਿਨੀਮਮ ਫ਼ਕੈਲਿਟੀ ਪ੍ਰੋਗਰਾਮ ਤਹਿਤ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਦਿਸ਼ਾ-ਨਿਰਦੇਸ਼ਾ ਅਨੁਸਾਰ ਦਿਵਿਆਂਗ ਵੋਟਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX