-ਸ਼ਿਵ ਸ਼ਰਮਾ-
ਜਲੰਧਰ, 25 ਨਵੰਬਰ- ਕੋੋਰੋਨਾ ਦੇ ਕੇਸਾਂ ਦੇ ਵਧਣ ਅਤੇ ਦੂਜੀ ਲਹਿਰ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਚੌਕਸ ਹੋਈ ਪੰਜਾਬ ਸਰਕਾਰ ਨੇ ਜਿੱਥੇ ਰਾਜ ਭਰ ਵਿਚ ਪਹਿਲੀ ਦਸੰਬਰ ਤੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਦਾ ਐਲਾਨ ਕਰ ਦਿੱਤਾ ਹੈ ਪਰ ਦੂਜੇ ਪਾਸੇ ਹੋਟਲ, ਮੈਰਿਜ ਪੈਲੇਸ ਇੰਡਸਟਰੀ ਨਾਲ ਜੁੜੇ ਲੋਕਾਂ ਵਿਚ ਨਿਰਾਸ਼ਾ ਪੈਦਾ ਹੋਈ ਹੈ ਕਿ ਤਾਲਾਬੰਦੀ ਤੋਂ ਬਾਅਦ ਮੁਸ਼ਕਿਲ ਨਾਲ ਉਨਾਂ ਦਾ ਕਾਰੋਬਾਰ ਕੁਝ ਚੱਲਣਾ ਸ਼ੁਰੂ ਹੋਇਆ ਸੀ ਪਰ ਹੁਣ ਦਸੰਬਰ ਦੇ ਦੋ ਹਫ਼ਤਿਆਂ ਲਈ ਵਿਆਹ ਸਮਾਗਮਾਂ ਲਈ ਕੀਤੀ ਗਈ ਬੁਕਿੰਗ ਇਸ ਐਲਾਨ ਨਾਲ ਨਾ ਸਿਰਫ਼ ਪ੍ਰਭਾਵਿਤ ਹੋਵੇਗੀ ਸਗੋਂ ਇਸ ਦਾ ਨੁਕਸਾਨ ਲੋਕਾਂ ਨੂੰ ਵੀ ਉਠਾਉਣਾ ਪਏਗਾ | ਜਲੰਧਰ ਵਿਚ ਕਈ ਮੈਰਿਜ ਪੈਲੇਸਾਂ, ਹੋਟਲਾਂ ਵਿਚ ਪਹਿਲੀ ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਵਿਆਹਾਂ ਦੀ ਬੁਕਿੰਗ ਕਰਵਾਈ ਗਈ ਹੈ ਜਿਸ ਦਾ ਲੋਕਾਂ ਨੇ ਬਕਾਇਦਾ ਪੇਸ਼ਗੀ ਰਕਮ ਵੀ ਦਿੱਤੀ ਹੈ | ਹਿੰਦੂ ਧਰਮ ਵਿਚ ਪਹਿਲੀ ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਜਿੱਥੇ ਵਿਆਹ ਦੀ ਗਿਣਤੀ ਜ਼ਿਆਦਾ ਹੋਵੇਗੀ ਤੇ ਇਨ੍ਹਾਂ ਦੀ ਬੁਕਿੰਗ ਵੀ ਪੈਲੇਸਾਂ, ਹੋਟਲਾਂ ਵਿਚ ਕੀਤੀ ਗਈ ਹੈ | ਇਸ ਤੋਂ ਦੋ ਮਹੀਨੇ ਬਾਅਦ ਵਿਆਹ ਦੇ ਸਮਾਗਮ ਨਹੀਂ ਹੋਣਗੇ | ਇਸ ਐਲਾਨ ਨਾਲ ਤਾਂ ਇਸ ਕਰਕੇ ਵੀ ਪੈਲੇਸ ਅਤੇ ਹੋਟਲ ਵਾਲੇ ਕਾਰੋਬਾਰ ਨਾਲ ਜੁੜੇ ਲੋਕਾਂ ਵਿਚ ਬੇਚੈਨੀ ਪਾਈ ਜਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਬੁਕਿੰਗ ਲਈ ਪਹਿਲਾਂ ਪੇਸ਼ਗੀ ਰਕਮਾਂ ਦਿੱਤੀਆਂ ਹੋਈਆਂ ਹਨ, ਉਨਾਂ ਨੂੰ ਮਨਾਉਣਾ ਹੋਵੇਗਾ ਕਿ ਉਹ 10 ਵਜੇ ਤੋਂ ਪਹਿਲਾਂ-ਪਹਿਲਾਂ ਆਪਣਾ ਵਿਆਹ ਸਮਾਗਮ ਦਾ ਕੰਮ ਖ਼ਤਮ ਕਰ ਲੈਣ ਪਰ ਕਈ ਪੈਲੇਸਾਂ ਵਾਲਿਆਂ ਨੂੰ ਇਸ ਬਾਰੇ ਚਿੰਤਾ ਹੈ ਕਿ ਇਸ ਮਾਮਲੇ ਵਿਚ ਹੁਣ ਲੋਕਾਂ ਨੂੰ ਮਨਾਉਣਾ ਹੋਵੇਗਾ ਤੇ ਜੇਕਰ ਲੋਕ ਨਹੀਂ ਮੰਨਦੇ ਹਨ ਤਾਂ ਇਸ ਨਾਲ ਹੋਟਲ, ਮੈਰਿਜ ਪੈਲੇਸ ਦਾ ਉਲਟਾ ਨੁਕਸਾਨ ਹੋਵੇਗਾ | ਲੋਕਾਂ ਦੀ ਰਕਮਾਂ ਵੀ ਡੁੱਬ ਸਕਦੀਆਂ ਹਨ ਜਿਹੜੀਆਂ ਕਿ ਛੋਟੀਆਂ-ਛੋਟੀਆਂ ਰਕਮਾਂ ਕੰਮ ਕਰਵਾਉਣ ਵਾਲਿਆਂ ਨੂੰ ਦਿੱਤੀਆਂ ਗਈਆਂ ਹਨ | ਹੋਟਲ ਐਾਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਬੁਧੀਰਾਜਾ ਨੇ ਦੱਸਿਆ ਕਿ ਇਸ ਹਦਾਇਤ ਨਾਲ ਹੋਟਲ ਵਾਲਿਆਂ ਨੂੰ ਨਿਰਾਸ਼ਾ ਹੋਈ ਹੈ ਕਿਉਂਕਿ ਕੋਰੋਨਾ 8 ਮਹੀਨੇ ਬਾਅਦ ਮੁਸ਼ਕਲ ਨਾਲ ਕੰਮ ਤੋਰਿਆ ਗਿਆ ਸੀ | ਕਾਰੋਬਾਰ ਕਰਨ ਵਾਲੇ ਆਪਣੀਆਂ ਦੁਕਾਨਾਂ ਸ਼ਾਮ ਨੂੰ ਬੰਦ ਕਰਕੇ ਹੀ ਹੋਟਲ ਵਿਚ ਦੇਰ ਸ਼ਾਮ ਆਉਂਦੇ ਹਨ ਤਾਂ ਉਸ ਵੇਲੇ ਕਰਫ਼ਿਊ ਲੱਗ ਜਾਵੇਗਾ ਤਾਂ ਉਨਾਂ ਦੇ ਕਾਰੋਬਾਰ ਦੇ ਇਕ ਵਾਰ ਫਿਰ ਬੰਦ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਉਨਾਂ ਨੂੰ ਬਾਕੀ ਮੈਂਬਰਾਂ ਦੇ ਵੀ ਸੰਦੇਸ਼ ਆਏ ਹਨ ਕਿ ਜਿਨ੍ਹਾਂ ਲੋਕਾਂ ਨੇ ਬੁਕਿੰਗ ਦੇ ਪੇਸ਼ਗੀ ਰਕਮਾਂ ਦਿੱਤੀਆਂ ਹਨ, ਉਹ ਵਾਪਸ ਲੈਣ ਲਈ ਦਬਾਅ ਪਾ ਸਕਦੇ ਹਨ | ਉੱਧਰ ਕਈ ਲੋਕਾਂ ਦਾ ਕਹਿਣਾ ਸੀ ਕਿ ਚਾਹੇ ਕਰਫ਼ਿਊ ਦਾ ਸਮਾਂ 10 ਵਜੇ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਹੀ ਲੋਕਾਂ ਨੂੰ ਪੇ੍ਰਸ਼ਾਨ ਕਰਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਸਥਿਤੀ ਵਿਚ ਕਾਰੋਬਾਰ ਕਿਸ ਤਰਾਂ ਨਾਲ ਚੱਲਣਗੇ, ਇਸ ਨੂੰ ਲੈ ਕੇ ਸਾਰਿਆਂ ਨੂੰ ਕਾਫ਼ੀ ਚਿੰਤਾ ਹੋ ਰਹੀ ਹੈ | ਮੰਡੀ ਫੈਨਟਣਗੰਜ ਦੇ ਇਕ ਕਾਰੋਬਾਰੀ ਅਨਿਲ ਸੋਨੀ ਟਿੰਕੂ ਦਾ ਕਹਿਣਾ ਸੀ ਕਿ ਕਰਫ਼ਿਊ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਸਗੋਂ ਸਰਕਾਰ ਨੂੰ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਰੱਖਣ ਲਈ ਜ਼ਿਆਦਾ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ | ਇਸ ਪਾਬੰਦੀ ਨਾਲ ਕਾਰੋਬਾਰ ਪ੍ਰਭਾਵਿਤ ਹੋਣਗੇ ਤੇ ਕੈਟਰਰ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਨਾਲ ਪੇ੍ਰਸ਼ਾਨੀ ਹੋਵੇਗੀ | ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਆਗੂ ਰਮਨ ਅਰੋੜਾ ਦਾ ਕਹਿਣਾ ਸੀ ਕਿ ਇਸ ਹਦਾਇਤ ਨਾਲ ਕਾਰੋਬਾਰ 'ਤੇ ਅਸਰ ਪਏਗਾ ਕਿਉਂਕਿ ਇਸ ਨਾਲ ਦੁਕਾਨਾਂ ਦੀ ਖ਼ਰੀਦਦਾਰੀ ਪ੍ਰਭਾਵਿਤ ਹੋਵੇਗੀ | ਕਈ ਮੈਰਿਜ ਪੈਲੇਸ, ਹੋਟਲ ਵਾਲਿਆਂ ਦਾ ਕਹਿਣਾ ਸੀ ਕਿ ਉਹ ਤਾਂ ਪਹਿਲਾਂ ਹੀ ਸਮਾਜਿਕ ਦੂਰੀ ਅਤੇ ਬਕਾਇਦਾ ਚੈਕਿੰਗ ਕਰਵਾ ਕੇ ਹੀ ਸਮਾਗਮ ਕਰਵਾ ਰਹੇ ਹਨ | ਸਰਕਾਰ ਨੂੰ ਇਸ ਮਾਮਲੇ ਵਿਚ ਕੁਝ ਰਾਹਤ ਦੇਣੀ ਚਾਹੀਦੀ ਸੀ |
ਦੋ ਹਫ਼ਤੇ 'ਚ ਹੋਣਗੇ ਹਜ਼ਾਰਾਂ ਵਿਆਹ ਸਮਾਗਮ ਪ੍ਰਭਾਵਿਤ
ਜਲੰਧਰ, ਪੰਜਾਬ ਸਰਕਾਰ ਨੇ ਕੋਰੋਨਾ ਨੂੰ ਦੇਖਦੇ ਹੋਏ ਪਹਿਲੀ ਤੋਂ ਰਾਜ ਭਰ ਵਿਚ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਨਾਲ ਮੈਰਿਜ ਪੈਲੇਸ, ਹੋਟਲਾਂ ਵਾਲਿਆਂ ਦਾ ਇਸ ਕਰਕੇ ਜ਼ਿਆਦਾ ਨੁਕਸਾਨ ਹੋਵੇਗਾ ਕਿ ਇਕ ਅੰਦਾਜ਼ੇ ਮੁਤਾਬਿਕ ਸ਼ਹਿਰ ਵਿਚ ਦੋ ਹਫ਼ਤੇ ਵਿਚ 5000 ਦੇ ਕਰੀਬ ਵਿਆਹਾਂ ਦੀ ਬੁਕਿੰਗ ਹੈ | ਸਰਕਾਰ ਵਲੋਂ ਐਲਾਨ ਕੀਤੇ ਜਾਣ ਤੋਂ ਬਾਅਦ ਤਾਂ ਕਈ ਲੋਕਾਂ ਨੇ ਵਿਆਹ ਨਾਲ ਸਬੰਧਿਤ ਕਈ ਤਰਾਂ ਦੇ ਸਮਾਗਮਾਂ ਦਾ ਕੰਮ ਮੁਲਤਵੀ ਕਰਨਾ ਸ਼ੁਰੂ ਕਰ ਦਿੱਤਾ ਹੈ | ਚਾਹੇ ਪੈਲੇਸਾਂ ਜਾਂ ਹੋਟਲ ਵਾਲਿਆਂ ਵਲੋਂ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਜਾਵੇਗਾ ਕਿ ਉਹ ਆਪਣੇ ਵਿਆਹ ਸਮਾਗਮ 10 ਵਜੇ ਤੱਕ ਸਮੇਟ ਲੈਣ ਪਰ ਲੋਕਾਂ ਨੂੰ ਇਹ ਸਲਾਹ ਇਸ ਕਰਕੇ ਵੀ ਰਾਸ ਨਹੀਂ ਆਉਣ ਵਾਲੀ ਹੈ ਕਿ ਪੁਲਿਸ ਵਲੋਂ ਪਹਿਲਾਂ ਵੀ ਜੇਕਰ ਕਰਫਿਊ ਲੱਗਣ ਦਾ ਸਮਾਂ 10 ਵਜੇ ਦਾ ਹੁੰਦਾ ਹੈ ਤਾਂ ਲੋਕਾਂ ਨੂੰ ਦੋ ਘੰਟੇ ਪਹਿਲਾਂ ਹੀ ਸਮੇਟਣ ਦੇ ਸੰਕੇਤ ਦਿੱਤੇ ਜਾਂਦੇ ਹਨ ਤਾਂ ਇਸ ਸਥਿਤੀ ਵਿਚ ਕੋਈ ਕਾਰੋਬਾਰ ਕਿਸ ਤਰਾਂ ਨਾਲ ਕਰ ਸਕੇਗਾ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਕਈ ਮਹੀਨੇ ਬਾਅਦ ਕਾਰੋਬਾਰ ਨੂੰ ਹੌਲੀ ਹੌਲੀ ਖੜ੍ਹਾ ਕਰਨ ਵਾਲੇ ਲੋਕ ਇਕ ਵਾਰ ਫਿਰ ਨਿਰਾਸ਼ ਹਨ | ਜਦਕਿ ਦੂਜੇ ਪਾਸੇ ਸਰਕਾਰ ਸਮਰਥਕਾਂ ਦਾ ਕਹਿਣਾ ਸੀ ਕਿ ਇਹ ਫ਼ੈਸਲਾ ਜ਼ਰੂਰੀ ਸੀ ਕਿਉਂਕਿ ਕੋਰੋਨਾ ਮਾਮਲਿਆਂ ਨੂੰ ਰੋਕਣ ਲਈ ਇਹਤਿਆਤ ਵਰਤੀ ਜਾਣੀ ਜ਼ਰੂਰੀ ਹੈ |
ਜਲੰਧਰ, 25 ਨਵੰਬਰ (ਸ਼ਿਵ)-ਮੇਅਰ ਹਾਊਸ ਵਿਚ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਈ ਇਕ ਮੀਟਿੰਗ ਵਿਚ ਵਿਧਾਇਕ ਰਜਿੰਦਰ ਬੇਰੀ, ਬਾਵਾ ਹੈਨਰੀ, ਕੌਾਸਲਰ ਦੀ ਹਾਜਰੀ ਵਿਚ ਇੰਪਰੂਵਮੈਂਟ ਟਰੱਸਟ ਨੇ ਇਲਾਕਾ ਕੌਾਸਲਰਾਂ ਨੂੰ ਸਪਸ਼ਟ ਸੰਕੇਤ ਦੇ ਦਿੱਤੇ ਹਨ ਕਿ ਉਹ ਉਨਾਂ ...
ਮਕਸੂਦਾਂ, 25 ਨਵੰਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ 5 ਗ੍ਰਾਮ ਹੈਰੋਇਨ ਨਾਲ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਦੋਸ਼ੀ ਦੀ ਪਛਾਣ ਜਗਜੀਤ ਸਿੰਘ ਉਰਫ਼ ਲੱਭਾ ਪੁੱਤਰ ਚਰਨਜੀਤ ਸਿੰਘ ਵਾਸੀ ਕਬੀਰ ਨਗਰ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ਦਿੰਦੇ ...
ਜਲੰਧਰ, 25 ਨਵੰਬਰ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 35 ਸਾਲ ਦੀ ਔਰਤ ਸਮੇਤ 3 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 552 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 145 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲਣ ਨਾਲ ਮਰੀਜ਼ਾਂ ਦੀ ਕੁੱਲ ...
ਜਲੰਧਰ, 25 ਨਵੰਬਰ (ਹਰਵਿੰਦਰ ਸਿੰਘ ਫੁੱਲ)-ਵੱਖ ਵੱਖ ਟਰੇਡ ਯੂਨੀਅਨਾਂ ਵਲ਼ੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਅਤੇ ਕਿਸਾਨ ਸੰਘਰਸ਼ ਦਾ ਸਮਰਥਨ ਕਰਦੇ ਹੋਏ ਪੰਜਾਬ ਸਰਕਾਰ ਵਲ਼ੋਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ 'ਚ ਪੰਜਾਬ ਰੋਡਵੇਜ਼ ਅਤੇ ਪਨਬੱਸ ਠੇਕਾ ਮੁਲਾਜ਼ਮ ...
ਜਲੰਧਰ, 25 ਨਵੰਬਰ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 35 ਸਾਲ ਦੀ ਔਰਤ ਸਮੇਤ 3 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 552 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 145 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲਣ ਨਾਲ ਮਰੀਜ਼ਾਂ ਦੀ ਕੁੱਲ ...
ਜਲੰਧਰ, 25 ਨਵੰਬਰ (ਐੱਮ. ਐੱਸ. ਲੋਹੀਆ)-ਰੋਜ਼ਾਨਾਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 'ਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਕੋਵਿਡ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣ ਦੀ ਵੀ ਸੰਭਾਵਨਾ ਵੱਧ ਰਹੀ ਹੈ | ਇਸ ਦੇ ਨਾਲ ਹੀ ਆਉਂਦੇ ਦਿਨਾਂ 'ਚ ਕੋਵਿਡ ...
ਜਲੰਧਰ, 25 ਨਵੰਬਰ (ਸ਼ਿਵ)- ਨਗਰ ਨਿਗਮ ਦੀ ਸਫ਼ਾਈ ਤੇ ਸਿਹਤ ਐਡਹਾਕ ਕਮੇਟੀ ਕੋਲ ਅਜੇ ਤੱਕ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਦੇ ਬਾਵਜੂਦ ਮਾਡਲ ਟਾਊਨ ਸਮਸ਼ਾਨ ਘਾਟ ਦੇ ਨਾਲ ਕੂੜੇ ਦੇ ਡੰਪ ਦੀ ਜਗ੍ਹਾ ਅਜੇ ਤੱਕ ਨਹੀਂ ਬਦਲੀ ਜਾ ਸਕੀ ਹੈ ਤੇ ਕਮੇਟੀ ਦੇ ਚੇਅਰਮੈਨ ਬਲਰਾਜ ...
ਚੁਗਿੱਟੀ/ਜੰਡੂਸਿੰਘਾ, 25 ਨਵੰਬਰ (ਨਰਿੰਦਰ ਲਾਗੂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਐੱਸ.ਓ.ਆਈ. ਵਿੰਗ ਪੰਜਾਬ ਦੇ ਉਪ ਪ੍ਰਧਾਨ ਬਣਾਏ ਗਏ ਜੰਡੂਸਿੰਘਾ ਦੇ ਨਿਵਾਸੀ ਚੇਤਨਪਾਲ ਸਿੰਘ ਹਨੀ ਦਾ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ...
ਬਾਬਾ ਬਕਾਲਾ ਸਾਹਿਬ, 25 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਨਾਮਵਰ ਗਾਇਕ ਦਲਵਿੰਦਰ ਦਿਆਲਪੁਰੀ ਦਾ ਧਾਰਮਿਕ ਗੀਤ 'ਸਾਕਾ ਚੌਕ ...
ਜਲੰਧਰ, 25 ਨਵੰਬਰ (ਸ਼ਿਵ)- ਨਿਗਮ ਦੀ ਬਿਲਡਿੰਗ ਐਡਹਾਕ ਕਮੇਟੀ 26 ਨਵੰਬਰ ਨੂੰ ਕੈਂਟ ਹਲਕੇ ਵਿਚ ਨਿਗਮ ਦੀ ਹੱਦ ਵਿਚ ਪੈਂਦੀਆਂ ਉਹ 18 ਕਾਲੋਨੀਆਂ ਦੀ ਨਿਸ਼ਾਨਦੇਹੀ ਕਰਨ ਜਾ ਰਹੀਆਂ ਹਨ ਜਿਨ੍ਹਾਂ ਬਾਰੇ ਸਿਰਫ਼ 8.80 ਲੱਖ ਰੁਪਏ ਦੇ ਕੇ 105 ਏਕੜ ਵਿਚ ਕਾਲੋਨੀਆਂ ਕੱਟ ਲਈਆਂ ਗਈਆਂ ...
ਜਲੰਧਰ, 25 ਨਵੰਬਰ (ਸ਼ਿਵ)-ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਕੇਂਦਰ ਅਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਦੇ ਸਾਂਝੇ ਸੱਦੇ 'ਤੇ 26 ਨਵੰਬਰ ਨੂੰ ਨਗਰ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਦੇ ਮੁਲਾਜ਼ਮ ਹੜਤਾਲ 'ਤੇ ਰਹਿਣਗੇ | ਮਨਿਸਟਰੀਅਲ ਸਟਾਫ਼ ...
ਚੁਗਿੱਟੀ/ਜੰਡੂਸਿੰਘਾ, 25 ਨਵੰਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਚੁਗਿੱਟੀ ਵਿਖੇ ਕੌਾਸਲਰ ਮਨਜਿੰਦਰ ਸਿੰਘ ਚੱਠਾ ਤੇ ਪੰਥ ਪ੍ਰਸਿੱਧ ਰਾਗੀ ਭਾਈ ਸੁਰਿੰਦਰ ਸਿੰਘ ਰਮਤਾ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪੰਥਕ ਸ਼ਖ਼ਸੀਅਤਾਂ ਭੁਪਿੰਦਰ ਸਿੰਘ ਖ਼ਾਲਸਾ ਸੀਨੀ. ਮੀਤ ...
ਜਲੰਧਰ, 25 ਨਵੰਬਰ (ਸ਼ਿਵ)- ਨਿਗਮ ਦੀ ਬਿਲਡਿੰਗ ਐਡਹਾਕ ਕਮੇਟੀ 26 ਨਵੰਬਰ ਨੂੰ ਕੈਂਟ ਹਲਕੇ ਵਿਚ ਨਿਗਮ ਦੀ ਹੱਦ ਵਿਚ ਪੈਂਦੀਆਂ ਉਹ 18 ਕਾਲੋਨੀਆਂ ਦੀ ਨਿਸ਼ਾਨਦੇਹੀ ਕਰਨ ਜਾ ਰਹੀਆਂ ਹਨ ਜਿਨ੍ਹਾਂ ਬਾਰੇ ਸਿਰਫ਼ 8.80 ਲੱਖ ਰੁਪਏ ਦੇ ਕੇ 105 ਏਕੜ ਵਿਚ ਕਾਲੋਨੀਆਂ ਕੱਟ ਲਈਆਂ ਗਈਆਂ ...
ਜਲੰਧਰ, 25 ਨਵੰਬਰ (ਐੱਮ. ਐੱਸ. ਲੋਹੀਆ)-ਸੰਗਤ ਸਿੰਘ ਨਗਰ 'ਚ ਦੀਵਾਲੀ ਦੀ ਰਾਤ ਨੂੰ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ 'ਚੋਂ ਬੀਤੇ ਦਿਨ ਪਿਸਤੌਲ ਅਤੇ 2 ਜ਼ਿੰਦਾ ਰੌਾਦ ਸਮੇਤ ਗਿ੍ਫ਼ਤਾਰ ਕੀਤੇ ਸ਼ੂਟਰ ਪਿ੍ੰਸ ਉਰਫ਼ ਬਿੱਲਾ ਪੁੱਤਰ ਤਰਸੇਮ ਲਾਲ ਵਾਸੀ ਦਸ਼ਮੇਸ਼ ਨਗਰ, ...
ਜਲੰਧਰ, 25 ਨਵੰਬਰ (ਐੱਮ. ਐੱਸ. ਲੋਹੀਆ)-ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਸੰਜੀਵ ਕੁਮਾਰ ਉਰਫ਼ ਸੰਨੀ ਪੁੱਤਰ ਰਮੇਸ਼ ਕੁਮਾਰ ਵਾਸੀ ਗਾਂਧੀ ਕੈਂਪ, ਜਲੰਧਰ, ...
ਜਲੰਧਰ, 25 ਨਵੰਬਰ (ਸ਼ਿਵ)- ਡਾ. ਅੰਬੇਡਕਰ ਵਿਚਾਰ ਮੰਚ ਵੱਲੋਂ ਵਜ਼ੀਫ਼ਾ ਘੋਟਾਲੇ ਦੇ ਮਾਮਲੇ ਵਿਚ ਪ੍ਰਧਾਨ ਰਾਜਨ ਅੰਗੂਰਾਲ ਤੇ ਜਨਰਲ ਸਕੱਤਰ ਵਿਸ਼ਾਲ ਵੜੈਚ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਲੋਂ ਐੱਸ. ਸੀ. ਐੱਸ. ਟੀ. ਵਿਦਿਆਰਥੀਆਂ ਨਾਲ ਕੀਤੇ ਗਏ ਧੋਖੇ ਅਤੇ ...
ਜਲੰਧਰ, 25 ਨਵੰਬਰ (ਜਸਪਾਲ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਮੀਡੀਆ ਅਤੇ ਕਵੀ ਦਰਬਾਰ ਕਮੇਟੀ ਦੇ ਇੰਚਾਰਜ ਡਾ. ਸਤਬੀਰ ਸਿੰਘ ਸ਼ਾਨ ਦੇ ਸਨਮਾਨ 'ਚ ਸਥਾਨਕ-120 ਫੁੱਟੀ ਰੋਡ 'ਤੇ ਸਥਿਤ ਬਾਬਾ ਬੁੱਢਾ ਜੀ ਨਗਰ ਵਿਖੇ ਸੁਚੇਤ ਸਿੱਖ ਸੰਪਰਦਾ ਦੇ ...
ਜਲੰਧਰ, 25 ਨਵੰਬਰ (ਜਸਪਾਲ ਸਿੰਘ)- ਖੇਤੀਬਾੜੀ ਵਿਭਾਗ ਵਲੋਂ ਜਿੱਥੇ ਕਿਸਾਨਾਂ ਨੂੰ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਅਪਣਾਉਂਦੇ ਹੋਏ ਮਲਚਰ, ਰੋਟਾਵੇਟਰ, ਸਟਰਾਅ ਚੌਪਰ, ਐਮ. ਬੀ. ਪਲਾਓ, ਹੈਪੀ ਸੀਡਰ ਅਤੇ ਸੁਪਰੀ ਸੀਡਰ ਆਦਿ ਵੱਖ ਵੱਖ ਮਸ਼ੀਨਾਂ ਵਰਤਣ ਦੀ ਸਲਾਹ ਦਿੱਤੀ ...
ਲਾਂਬੜਾ, 25 ਨਵੰਬਰ (ਪਰਮੀਤ ਗੁਪਤਾ)-ਥਾਣਾ ਲਾਂਬੜਾ ਅਧੀਨ ਪੈਂਦੇ ਲਾਂਬੜਾ ਬਾਜ਼ਾਰ ਵਿਚ ਬੁੱਧਵਾਰ ਸਵੇਰੇ ਦੋ ਐਕਟਿਵਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਵਿਚ ਐਕਟਿਵਾ ਸਵਾਰ ਗੰਭੀਰ ਜ਼ਖਮੀ ਹੋ ਗਿਆ | ਦੂਸਰਾ ਐਕਟਿਵਾ ਸਵਾਰ ਵਿਅਕਤੀ ਮੌਕੇ ਦਾ ਫਾਇਦਾ ਚੁੱਕ ਘਟਨਾ ...
ਕਿਸ਼ਨਗੜ੍ਹ, 25 ਨਵੰਬਰ (ਹੁਸਨ ਲਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਆਗੂ ਅਤੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਚਾਹਲ ਦੇ ਪਿਤਾ ਜਰਨੈਲ ਸਿੰਘ ਚਾਹਲ ਸਾਬਕਾ ਪ੍ਰਧਾਨ ਦੁੱਧ ਉਤਪਾਦਕ ਸਹਿਕਾਰੀ ਸਭਾ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਪਾਠ ...
ਜਲੰਧਰ, 25 ਨਵੰਬਰ (ਜਸਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਕਿਸਾਨ ਅੰਦੋਲਨ ਨੂੰ ਜ਼ਬਰ ਦੇ ਰਾਹੀਂ ਕੁਚਲਣ ਲਈ ਆਰ.ਐੱਸ.ਐੱਸ.-ਭਾਜਪਾ ਦੀ ਹਰਿਆਣਾ ਸਰਕਾਰ ਵਲੋਂ ਕਿਸਾਨ ਆਗੂਆਂ ਦੀਆਂ ...
ਜਲੰਧਰ, 25 ਨਵੰਬਰ (ਰਣਜੀਤ ਸਿੰਘ ਸੋਢੀ)-ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਵਿਆਪੀ ਹੜਤਾਲ ਦਾ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਨੇ ਸਵਾਗਤ ਕਰਦਿਆਂ ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ...
ਜਲੰਧਰ, 25 ਨਵੰਬਰ (ਸ਼ਿਵ)- ਜਸਵੰਤ ਸਿੰਘ ਕਾਹਲੋਂ ਨੇ ਫਾਇਰ ਸਟੇਸ਼ਨ ਅਫ਼ਸਰ ਨਗਰ ਨਿਗਮ ਫਾਇਰ ਬਿ੍ਗੇਡ ਵਿਚ ਆਪਣਾ ਅਹੁਦਾ ਸੰਭਾਲ ਲਿਆ ਹੈ | ਸਟਾਫ਼ ਮੈਂਬਰਾਂ ਨੇ ਅਹੁਦਾ ਸੰਭਾਲਣ 'ਤੇ ਉਨਾਂ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ | ਉਨਾਂ ਦੀ ਬਦਲੀ ਨਗਰ ਨਿਗਮ ...
ਜਲੰਧਰ, 25 ਨਵੰਬਰ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ¢ ਇਸ ਮੌਕੇ ਕਰਵਾਏ ਸਮਾਗਮ 'ਚ ਭਾਈ ਦਲੇਰ ਸਿੰਘ ਕਪੂਰਥਲਾ ਵਾਲਿਆਂ ਦੇ ...
ਜਲੰਧਰ ਛਾਉਣੀ, 25 ਨਵੰਬਰ (ਪਵਨ ਖਰਬੰਦਾ)-ਅਕਾਲ ਸੇਵਕ ਸੁਸਾਇਟੀ ਦਾਤਾਰ ਨਗਰ ਰਾਮਾ ਮੰਡੀ ਵਲੋਂ ਚਾਰੇ ਸਾਹਿਬਜ਼ਾਦਿਆਂ ਦੀ ਯਾਦ 'ਚ ਕਰਵਾਇਆ ਜਾਣ ਵਾਲਾ 9ਵਾਂ ਮਹਾਨ ਕੀਰਤਨ ਦਰਬਾਰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਇਸ ਵਾਰ ਸਮੂਹ ਸੰਗਤ ਦੇ ...
ਜਲੰਧਰ, 25 ਨਵੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਕਾਲਜ ਹਦਿਆਬਾਦ ਵਲੋਂ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਣਕਾਰੀ ਦੇਣ ਲਈ ਸਵੀਪ ਪ੍ਰੋਗਰਾਮ ਕਰਵਾਇਆ ਗਿਆ¢ ਇਹ ਪ੍ਰੋਗਰਾਮ ਐੱਸ.ਡੀ.ਐਮ ਪਵਿੱਤਰ ਸਿੰਘ ਅਤੇ ਚੋਣ ਇੰਚਾਰਜ ਸੰਦੀਪ ਸਿੰਘ ਦੀ ਅਗਵਾਈ 'ਚ ...
ਜਲੰਧਰ, 25 ਨਵੰਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦਾ ਆਈ. ਕੇ. ਜੀ. ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਬੀ. ...
ਜਲੰਧਰ, 25 ਨਵੰਬਰ (ਸ਼ਿਵ)- ਐ. ਟੀ. ਪੀ. ਪਰਮਪਾਲ ਸਿੰਘ ਨਾਲ ਵਿਵਾਦ ਕਰਕੇ ਚਰਚਾ ਵਿਚ ਆਏ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ ਨੇ ਕੁਝ ਦਿਨ ਪਹਿਲਾਂ ਵਾਪਰੇ ਘਟਨਾਕ੍ਰਮ ਦੇ ਮਾਮਲੇ ਵਿਚ ਪੈੱ੍ਰਸ ਕਾਨਫ਼ਰੰਸ ਵਿਚ ਮੁਆਫ਼ੀ ਮੰਗੀ ਹੈ ਤੇ ਕਿਹਾ ਕਿ ਉਨਾਂ ਦਾ ਵਿਧਾਇਕ ਪਰਗਟ ...
ਜਲੰਧਰ, 25 ਨਵੰਬਰ (ਚੰਦੀਪ ਭੱਲਾ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਨੇ ਬੁੱਧਵਾਰ ਨੂੰ ਦਸੰਬਰ 'ਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤੀਜੇ ਪੜਾਅ ਦੀ ਸ਼ੁਰੂਆਤ ਸਬੰਧੀ ਸਮੀਖਿਆ ਕੀਤੀ ਤਾਂ ਜੋ ਨੌਜਵਾਨਾਂ ਨੂੰ ਵਧੇਰੇ ਕੁਸ਼ਲ ਬਣਾਇਆ ਜਾ ਸਕੇ ...
ਲਾਂਬੜਾ, 25 ਨਵੰਬਰ (ਪਰਮੀਤ ਗੁਪਤਾ)-ਪਾਵਰਕਾਮ ਦੀ ਸਬ-ਡਵੀਜ਼ਨ ਬਾਦਸ਼ਾਹਪੁਰ ਅਧੀਨ ਪੈਂਦੇ ਕਸਬਾ ਲਾਂਬੜਾ ਦੇ ਨਜ਼ਦੀਕੀ ਪਿੰਡ ਚਿੱਟੀ, ਰਸੂਲਪੁਰ, ਸਹਿਮ ਦੇ ਕਿਸਾਨ ਪਿੰਡਾਂ ਵਿਚ ਘਰੇਲੂ ਅਤੇ ਮੋਟਰਾਂ ਦੀ ਬਿਜਲੀ ਦੇ ਲਗਾਏ ਜਾ ਰਹੇ ਲੰਬੇ ਬਿਜਲੀ ਕੱਟਾਂ ਤੋਂ ਦੁਖੀ ਹੋ ...
ਜਲੰਧਰ, 25 ਨਵੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਮੱਛੀ ਪਾਲਣ ਵਿਭਾਗ ਵਲੋਂ ਜਲੰਧਰ ਵਿਖੇ ਵਿਸ਼ਵ ਫਿਸ਼ਰੀਜ਼ ਦਿਵਸ ਮਨਾਇਆ ਗਿਆ, ਜਿਸ ਵਿਚ ਸਹਾਇਕ ਡਾਇਰੈਕਟਰ ਮੱਛੀ ਪਾਲਣ (ਰਿਟਾ.) ਨਿਰਮਲ ਸਿੰਘ ਮੁੱਖ ਮਹਿਮਾਨ ਸ਼ਾਮਿਲ ਹੋਏ ¢ ਇਸ ਮੌਕੇ ਉਨ੍ਹਾਂ ਵਲੋਂ ਕਿਸਾਨਾਂ ਨੂੰ ...
ਜਲੰਧਰ, 25 ਨਵੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਖੇਡੇ ਜਾ ਰਹੇ ਜਿਮਖਾਨਾ ਕ੍ਰਿਕਟ ਪ੍ਰੀਮੀਅਰ ਲੀਗ ਟੂਰਨਾਮੈਂਟ 'ਚ ਬੁੱਧਵਾਰ ਰਾਤ ਨੂੰ ਵੀ ਕਾਫੀ ਰੋਮਾਂਚਕ ਅਤੇ ਫਸਵੇਂ ਮੁਕਾਬਲੇ ਹੋਏ | ਇਸ ਮੌਕੇ ਪੀ. ਕੇ. ਸਮੈਸ਼ਰ ਅਤੇ ਕਲੱਬ ਚੈਲੇਂਜਰ ਦੀਆਂ ਟੀਮਾਂ ਵਿਚਕਾਰ ...
ਗੁਰਾਇਆ, 25 ਨਵੰਬਰ (ਬਲਵਿੰਦਰ ਸਿੰਘ)- ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ 'ਚ ਵਾਹੁਣ ਸਬੰਧੀ ਪ੍ਰੋਗਰਾਮ 2020 ਦੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਬਲਾਕ ਰੁੜਕਾ ਕਲਾਂ ਵੱਲੋ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾ ਕੇ ਅਤੇ ਖੇਤਾਂ ਦੇ ਵਿਚ ...
ਮਹਿਤਪੁਰ, 25 ਨਵੰਬਰ (ਮਿਹਰ ਸਿੰਘ ਰੰਧਾਵਾ)-ਬੀਤੀ ਰਾਤ ਪਿੰਡ ਕਾਇਮਵਾਲ ਵਿਖੇ ਇਕ ਨਾਈ ਦੇ ਸੈਲੂਨ 'ਚੋਂ ਸਾਮਾਨ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਮਨੀ ਹੇਅਰ ਸੈਲੂਨ ਦੇ ਮਾਲਕ ਮਨਪ੍ਰੀਤ ਉਰਫ ਮਨੀ ਪੁੱਤਰ ਕਮਲਜੀਤ ਵਾਸੀ ਹਰਦੋ ਸੰਘਾ ਨੇ ਦੱਸਿਆ ਕਿ ਚੋਰ ਬੀਤੀ ਰਾਤ ...
ਫਿਲੌਰ, 25 ਨਵੰਬਰ (ਸਤਿੰਦਰ ਸ਼ਰਮਾ)-ਇਥੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਮੰਡਲ ਫਿਲੌਰ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਨਰਲ ਸਕੱਤਰ ਭਵੀਸ਼ਨ ਲਾਲ ਅਤੇ ਖਜ਼ਾਨਚੀ ਅਮਰੀਕ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ...
ਮਹਿਤਪੁਰ, 25 ਨਵੰਬਰ (ਮਿਹਰ ਸਿੰਘ ਰੰਧਾਵਾ)-ਸਹਿਕਾਰੀ ਖੰਡ ਮਿੱਲਜ਼ ਵਰਕਰ ਫੈਡਰੇਸ਼ਨ ਦੀ ਮੀਟਿੰਗ ਪੰਜਾਬ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਗਿੱਲ ਦੀ ਅਗਵਾਈ ਵਿਚ ਸਹਿਕਾਰੀ ਖੰਡ ਮਿੱਲ ਬਟਾਲਾ ਦੇ ਸੀਜ਼ਨ 2020-2021 ਦੀ ਸ਼ੁਰੂਆਤ ਦੇ ਉਦਘਾਟਨ ਮੌਕੇ ਸਹਿਕਾਰਤਾ ਮੰਤਰੀ ...
ਮਲਸੀਆਂ, 25 ਨਵੰਬਰ (ਸੁਖਦੀਪ ਸਿੰਘ)-ਮਲਸੀਆਂ-ਨਕੋਦਰ ਕੌਮੀ ਮਾਰਗ 'ਤੇ ਸਥਿਤ ਪਿੰਡ ਬਿੱਲੀ ਚੁਹਾਰਮੀ (ਸ਼ਾਹਕੋਟ) ਵਿਖੇ ਸੰਤ ਵਰਿਆਮ ਸਿੰਘ ਦਾਹੀਆ ਮੈਮੋਰੀਅਲ ਗਲੋਬਲ ਹਸਪਤਾਲ ਦਾ ਉਦਘਾਟਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਕੈਪਟਨ ...
ਜੰਡਿਆਲਾ ਮੰਜਕੀ, 25 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਪੁਲਿਸ ਚੌਕੀ ਜੰਡਿਆਲਾ ਦੇ ਮੁਲਾਜ਼ਮਾਂ ਵਲੋਂ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ | ਚੌਕੀ ਇੰਚਾਰਜ ਏ.ਐੱਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ 'ਤੇ ...
ਮਹਿਤਪੁਰ, 25 ਨਵੰਬਰ (ਮਿਹਰ ਸਿੰਘ ਰੰਧਾਵਾ)-ਬੀਤੀ ਰਾਤ ਨਕੋਦਰ ਜਗਰਾਉਂ ਸੜਕ 'ਤੇ ਸਥਿਤ ਪਿੰਡ ਸੰਗੋਵਾਲ ਦੇ ਬੱਸ ਅੱਡੇ 'ਤੇ ਸਥਿਤ ਕਰਿਆਨਾ ਅਤੇ ਮਠਿਆਈ ਦੀਆਂ ਜੁੜਵੀਆਂ ਦੁਕਾਨਾਂ ਦੇ ਸ਼ੱਟਰਾਂ ਦੇ ਜਿੰਦਰੇ ਭੰਨ ਕੇ ਚੋਰ ਕਰਿਆਨਾ, ਮਠਿਆਈ ਅਤੇ ਠੰਢਿਆਂ 'ਤੇ ਹੱਥ ਸਾਫ਼ ...
ਸ਼ਾਹਕੋਟ, 25 ਨਵੰਬਰ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਪਰਜੀਆਂ ਕਲਾਂ ਦੇ ਦਲਿਤ ਆਬਾਦੀ ਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਦੇ ਮਜ਼ਦੂਰਾਂ ਦੇ ਇਕ ਵਫਦ ਵਲੋਂ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਐੱਸ. ਡੀ. ਐੱਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੂੰ ਮਿਲ ਕੇ ਇਕ ...
ਸ਼ਾਹਕੋਟ, 25 ਨਵੰਬਰ (ਸੁਖਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਜੀਤ ਸਿੰਘ ਉੱਪਲ ਮਾਣਕਪੁਰ ਵੱਲੋਂ ਆਪਣੀ ਟੀਮ ਸਮੇਤ ਸ਼ਾਹਕੋਟ ਇਲਾਕੇ ਦੇ ਪਿੰਡਾਂ ਮਾਣਕਪੁਰ, ਪੂਨੀਆਂ, ਮੁਰੀਦਵਾਲ, ਚੱਕ ਚੇਲਾ, ਤਲਵੰਡੀ ਮਾਧੋ, ਗੱਟੀ ਰਾਏਪੁਰ ...
ਫਿਲੌਰ, 25 ਨਵੰਬਰ ( ਸਤਿੰਦਰ ਸ਼ਰਮਾ)-ਇਥੇ ਸਤਲੁਜ ਦਰਿਆ 'ਤੇ ਸਥਿਤ ਟੋਲ ਪਲਾਜ਼ਾ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਸੈਂਕੜੇ ਟਰੈਕਟਰ-ਟਰਾਲੀਆਂ 'ਚ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋਏ | ਇਸ ਵਿਸ਼ਾਲ ਕਾਫਲੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ...
ਸ਼ਾਹਕੋਟ, 25 ਨਵੰਬਰ (ਬਾਂਸਲ)-ਕਸ਼ਤਰੀ (ਟਾਂਕ) ਸਭਾ ਸ਼ਾਹਕੋਟ ਅਤੇ ਇਲਾਕਾ ਨਿਵਾਸੀਆਂ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 750ਵਾਂ ਜਨਮ ਦਿਹਾੜਾ ਸਥਾਨਕ ਬਾਬਾ ਨਾਮਦੇਵ ਭਵਨ ਵਿਚ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਪੰਜ ਪਾਠਾਂ ਦੇ ਭੋਗ ਪਾਏ ਗਏ ¢ ਉਪਰੰਤ ਸਜਾਏ ...
ਸ਼ਾਹਕੋਟ, 25 ਨਵੰਬਰ (ਸੁਖਦੀਪ ਸਿੰਘ)- ਸੇਂਟ ਮਨੂੰਜ਼ ਕਾਨਵੈਂਟ ਸਕੂਲ, ਸ਼ਾਹਕੋਟ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਜੈਨ, ਸਕੱਤਰ ਪ੍ਰੋ: ਗੁਰਦੇਵ ਸਹਾਏ ਅਤੇ ਡਾਇਰੈਕਟਰ ਪਿ੍ੰਸੀਪਲ ਸੋਮਿਆਂ ਬਿਕਾਸ਼ ਮੁਕਰਜੀ ਦੀ ਅਗਵਾਈ 'ਚ ਲੈਵਲ-1 ਤੋਂ ਜਮਾਤ ਦੂਸਰੀ ਤੱਕ ...
ਮਹਿਤਪੁਰ, 25 ਨਵੰਬਰ (ਮਿਹਰ ਸਿੰਘ ਰੰਧਾਵਾ)- ਭਾਈ ਸੰਤ ਸੁਧਾਰ ਨੂੰ ਸਮਰਪਿਤ ਭਾਈ ਮਹੇਸ਼ ਚੰਦਰ ਦੀ ਦੇਖ ਰੇਖ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਕੱਪ ਸਰੀ ਸੁੱਪਰ ਸਟਾਰ ਕਲੱਬ ਲਾਂਡਰਾ ਨੇ ਜਿੱਤਿਆ | ਦੂਸਰਾ ਸਥਾਨ ਐਨ.ਆਰ.ਆਈ ਕਬੱਡੀ ਕਲੱਬ ਨਕੋਦਰ ...
ਕਰਤਾਰਪੁਰ, 25 ਨਵੰਬਰ (ਭਜਨ ਸਿੰਘ)-ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ 26-27 ਨਵੰਬਰ ਦੇ ਘਿਰਾਓ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ ਦੀ ਅਗਵਾਈ ਹੇਠ ਦਾਣਾ ਮੰਡੀ ...
ਨਕੋਦਰ, 25 ਨਵੰਬਰ (ਗੁਰਵਿੰਦਰ ਸਿੰਘ)-ਨਕੋਦਰ ਨੇੜਲੇ ਪਿੰਡ ਸ਼ੰਕਰ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤੇ ਸਰਕਾਰੀ ਹਾਈ ਸਕੂਲ (ਲੜਕੇ) ਵਿਖੇ ਸਿੱਖਿਆ ਸਕੱਤਰ ਸ੍ਰੀ ਕਿ੍ਸ਼ਨ ਕੁਮਾਰ ਨੇ ਅਚਾਨਕ ਦੌਰਾ ਕੀਤਾ¢ ਇਸ ਅਚਾਨਕ ਦੌਰੇ ਦੌਰਾਨ ਸਕੱਤਰ ਸਾਹਿਬ ਨੇ ਸਰਕਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX