ਕਪੂਰਥਲਾ, 25 ਨਵੰਬਰ (ਅਮਰਜੀਤ ਕੋਮਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ | ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨ ਜ਼ਿਲ੍ਹੇ ਦੇ ਪਿੰਡ ਨਾਨਕਪੁਰ ਤੋਂ ਦਿੱਲੀ ਲਈ ਰਵਾਨਾ ਹੋਏ | ਇਹ ਕਿਸਾਨ ਆਪਣੇ ਟਰੈਕਟਰ ਟਰਾਲੀਆਂ 'ਤੇ ਖਾਣ ਪੀਣ ਲਈ ਰਾਸ਼ਨ ਵੀ ਲਿਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਸੰਘਰਸ਼ ਦੌਰਾਨ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਦਲਬੀਰ ਸਿੰਘ ਨਾਨਕਪੁਰ ਨੇ ਦੱਸਿਆ ਕਿ ਜਿੰਨੀ ਦੇਰ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉੱਨੀ ਦੇਰ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ | ਦਿੱਲੀ ਜਾਣ ਵਾਲੇ ਕਿਸਾਨਾਂ ਦੇ ਜਥੇ ਵਿਚ ਜਸਕੀਰਤਨ ਸਿੰਘ ਭਗਤਪੁਰ, ਜਗਜੀਤ ਸਿੰਘ, ਕਸ਼ਮੀਰ ਸਿੰਘ, ਹਰਬੰਸ ਸਿੰਘ, ਮਲਕੀਤ ਸਿੰਘ, ਕਰਮ ਸਿੰਘ ਸ਼ਾਹ, ਸੁਰਿੰਦਰ ਸਿੰਘ, ਬਖਸ਼ੀਸ਼ ਸਿੰਘ ਮਜ਼ਾਦਪੁਰ, ਬਲਵਿੰਦਰ ਸਿੰਘ ਦੇਵਲਾਂਵਾਲ, ਪਰਮਜੀਤ ਸਿੰਘ ਸੰਧਰ ਜਗੀਰ, ਕੁਲਦੀਪ ਸਿੰਘ, ਮੇਲਾ ਸਿੰਘ, ਸੰਤੋਖ ਸਿੰਘ, ਬਲਦੇਵ ਸਿੰਘ, ਗੁਰਮੇਲ ਸਿੰਘ (ਚਾਰੇ ਡੋਗਰਾਂਵਾਲਾ) ਭਜਨ ਸਿੰਘ, ਪਾਲ ਸਿੰਘ ਖੀਰਾਂਵਾਲੀ, ਗੁਰਮੇਲ ਸਿੰਘ, ਜਰਨੈਲ ਸਿੰਘ ਖੀਰਾਂਵਾਲੀ, ਟਹਿਲ ਸਿੰਘ, ਅਮਰੀਕ ਸਿੰਘ ਸੰਧਰ ਜਗੀਰ, ਅਮਰੀਕ ਸਿੰਘ, ਬਲਬੀਰ ਸਿੰਘ, ਜਗੀਰ ਸਿੰਘ, ਹਰਜੀਤ ਸਿੰਘ, ਸੁਰਿੰਦਰ ਸਿੰਘ, ਬਲਬੀਰ ਸਿੰਘ, ਸਰਵਣ ਸਿੰਘ (ਸਾਰੇ ਪ੍ਰਵੇਜ਼ ਨਗਰ) ਸ਼ਾਮਲ ਹਨ | ਇਸੇ ਦੌਰਾਨ ਹੀ ਭੁਲੱਥ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਲਈ ਰਵਾਨਾ ਹੋਏ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੇ ਦੱਸਿਆ ਕਿ 26 ਤੇ 27 ਨਵੰਬਰ ਨੂੰ ਦਿੱਲੀ ਵਿਚ ਦਿੱਤੇ ਜਾਣ ਵਾਲੇ ਧਰਨੇ ਨੂੰ ਮੱਦੇਨਜ਼ਰ ਰੱਖਦਿਆਂ ਕਿਸਾਨ ਇਕ ਮਹੀਨੇ ਦਾ ਪੂਰਾ ਰਾਸ਼ਨ, ਤਰਪਾਲਾਂ ਆਦਿ ਲੈ ਕੇ ਜਾ ਰਹੇ ਹਨ |
ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਅਗਵਾਈ 'ਚ ਕਿਸਾਨ ਦਿੱਲੀ ਵੱਲ ਰਵਾਨਾ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)- ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨ ਫਗਵਾੜਾ ਤੋਂ ਦਿੱਲੀ ਲਈ ਰਵਾਨਾ ਹੋਏ | ਇਸ ਸਬੰਧੀ ਅੱਜ ਸਵੇਰ ਤੋਂ ਹੀ ਕਿਸਾਨ ਟਰੈਕਟਰ ਟਰਾਲੀਆਂ ਅਤੇ ਆਪਣੇ ਆਪਣੇ ਗੱਡੀਆਂ ਵਿਚ ਫਗਵਾੜਾ ਸ਼ੂਗਰ ਮਿੱਲਜ ਦੇ ਸਾਹਮਣੇ ਇਕੱਠੇ ਹੋਏ ਅਤੇ ਵੱਡੇ ਕਾਫ਼ਲੇ ਦੇ ਰੂਪ ਵਿਚ ਦਿੱਲੀ ਲਈ ਰਵਾਨਾ ਹੋਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਆਖਿਆ ਕਿ ਫਗਵਾੜਾ ਤੋਂ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਲਈ ਰਵਾਨਾ ਹੋ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਦਿੱਲੀ ਜਾ ਕੇ ਕਿਸਾਨ ਇੱਟ ਨਾਲ ਇੱਟ ਖੜਕਾਉਣਗੇ ਅਤੇ ਮੋਦੀ ਸਰਕਾਰ ਵਲੋਂ ਰਸਤੇ ਵਿਚ ਲਗਾਏ ਨਾਕਿਆਂ ਦੀ ਪ੍ਰਵਾਹ ਨਹੀਂ ਕਰਨਗੇ | ਇਸ ਮੌਕੇ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ, ਜਤਿੰਦਰਪਾਲ ਸਿੰਘ ਪਲਾਹੀ, ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ, ਪਰਮਿੰਦਰ ਸਿੰਘ ਲਾਡੀ, ਆੜ੍ਹਤੀ ਜਸਵਿੰਦਰ ਸਿੰਘ ਘੁੰਮਣ, ਮਾਸਟਰ ਹਰਭਜਨ ਸਿੰਘ ਭੁੱਲਾਰਾਈ ਆਦਿ ਨੇ ਕਿਸਾਨਾਂ ਦੇ ਦਿੱਲੀ ਰਵਾਨਾ ਹੋਣ ਮੌਕੇ ਇਸ ਅੰਦੋਲਨ ਵਿਚ ਆਪਣੀ ਹਾਜ਼ਰੀ ਭਰੀ | ਇਸ ਮੌਕੇ ਤੇ ਕ੍ਰਿਪਾਲ ਸਿੰਘ ਮੂਸਾਪੁਰ, ਹਰਜੀਤ ਸਿੰਘ, ਮਨਜੀਤ ਸਿੰਘ ਲੱਲੀਆ, ਹਰਦੀਪ ਸਿੰਘ ਰਿਹਾਣਾ ਜੱਟਾ, ਗੁਰਪਾਲ ਸਿੰਘ ਪਾਲਾ ਮੌਲੀ, ਗੁਰਦੀਪ ਸਿੰਘ ਖੇੜਾ, ਕੁਲਵਿੰਦਰ ਸਿੰਘ ਅਠੋਲੀ, ਪਰਮਜੀਤ ਸਿੰਘ ਦੁੱਗ, ਬਲਵਿੰਦਰ ਸਿੰਘ ਚੱਕ ਮੰਡੇਰ, ਸੰਤੋਖ ਸਿੰਘ ਲੱਖਪੁਰ, ਮੇਜਰ ਸਿੰਘ, ਬਲਜੀਤ ਸਿੰਘ ਹਰਦਾਸਪੁਰ, ਰਣਜੀਤ ਸਿੰਘ ਖੇੜਾ, ਤਰਸੇਮ ਸਿੰਘ ਉੱਚਾ, ਮੇਜਰ ਸਿੰਘ ਕੂਲਥਮ, ਜਸਵੀਰ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਇਕੱਠ ਦਿੱਲੀ ਲਈ ਰਵਾਨਾ
ਭੰਡਾਲ ਬੇਟ, (ਜੋਗਿੰਦਰ ਸਿੰਘ ਜਾਤੀਕੇ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਜੋਂ ਦਿੱਲੀ ਵਿਖੇ ਵੱਖ-ਵੱਖ ਕਿਸਾਨ ਯੂਨੀਅਨਾਂ ਦੁਆਰਾ 26, 27 ਨਵੰਬਰ ਨੂੰ ਦਿੱਤੇ ਜਾ ਰਹੇ ਰੋਸ ਧਰਨੇ 'ਚ ਸ਼ਾਮਿਲ ਹੋਣ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਦਾ ਵੱਡਾ ਇਕੱਠ ਚਾਰ ਟਰੈਕਟਰ ਟਰਾਲੀਆਂ 'ਚ ਰਵਾਨਾ ਹੋਇਆ | ਇਸ ਮੌਕੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਲਾਮੱਲ ਵਾਲਾ ਨੇ ਕਿਹਾ ਕੇ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡ ਕੇ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੰੁਦੀ ਹੈ ਜੋ ਕੇ ਕਦੇ ਵੀ ਪੂਰਾ ਨਹੀਂ ਹੋਵੇਗਾ ਇਸ ਲਈ ਮੋਦੀ ਸਰਕਾਰ ਨੂੰ ਕਿਸਾਨਾਂ ਖ਼ਿਲਾਫ਼ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਹੀ ਪਵੇਗਾ | ਇਸ ਸੰਬੰਧੀ ਉਨ੍ਹਾਂ ਨੇ ਕਿਹਾ ਕੇ (ਬਾਕੀ ਸਫਾ 8 'ਤੇ)
ਜੇ ਸਰਕਾਰ ਵਲੋਂ ਧੱਕੇਸ਼ਾਹੀ ਕੀਤੀ ਗਈ ਤਾਂ ਕਿਸਾਨਾਂ ਵਲੋਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ | ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਨਡਾਲਾ 'ਚ ਹੋਇਆ ਕਿਸਾਨ ਯੂਨੀਅਨ ਦਾ ਗਠਨ-ਅੱਜ ਹੋਣਗੇ ਸ਼ੰਭੂ ਬਾਰਡਰ ਨੂੰ ਰਵਾਨਾ
ਨਡਾਲਾ, (ਮਾਨ)- ਕੇਂਦਰ ਸਰਕਾਰ ਵਲੋਂ ਜਾਰੀ ਤਿੰਨ ਖੇਤੀ ਕਾਨੰੂਨਾਂ ਨੂੰ ਰੱਦ ਕਰਾਉਣ ਲਈ ਜਿਥੇ ਪੂਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਸੜਕਾਂ 'ਤੇ ਉੱਤਰੇ ਹਨ, ਉੱਥੇ ਇਸ ਸਬੰਧੀ ਆਪਣੀ ਆਵਾਜ਼ ਲਾਮਬੰਦ ਕਰਦਿਆਂ ਕਿਸਾਨਾਂ ਵਲੋਂ ਵਿੱਢੇ ਸੰਘਰਸ਼ ਦੀ ਹਮਾਇਤ ਕਰਦਿਆਂ ਅੱਜ ਨਡਾਲਾ ਤੇ ਆਸ ਪਾਸ ਦੇ ਸਮੂਹ ਕਿਸਾਨਾਂ ਨੇ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਇਕ ਮੀਟਿੰਗ ਕਰਕੇ ਕਿਸਾਨ ਯੂਨੀਅਨ ਨਡਾਲਾ ਦਾ ਗਠਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਸਾਹੀ, ਇੰਦਰਜੀਤ ਸਿੰਘ ਖੱਖ ਅਤੇ ਅਵਤਾਰ ਸਿੰਘ ਵਾਲੀਆ ਨੇ ਦੱਸਿਆ ਕਿ ਕਿਸਾਨੀ ਮਸਲਿਆਂ ਦੇ ਹੱਲ ਲਈ ਇਲਾਕੇ ਦੇ ਸਮੂਹ ਕਿਸਾਨ ਵੀਰਾਂ ਵਲੋਂ ਇਸ ਕਿਸਾਨ ਯੂਨੀਅਨ ਦਾ ਗਠਨ ਕੀਤਾ ਗਿਆ ਅਤੇ ਇਸ ਦਾ ਵਿਸਥਾਰ ਤੇ ਵਿਉਂਤਬੰਦੀ 1 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਅੱਜ ਇਸ ਮੀਟਿੰਗ ਵਿਚ 26 ਨਵੰਬਰ ਨੂੰ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੈ | ਉਨ੍ਹਾਂ ਕਿਹਾ ਇਸ ਦੌਰਾਨ ਯੂਨੀਅਨ ਵਲੋਂ ਸਮੂਹ ਕਿਸਾਨਾਂ ਦੇ ਸਹਿਯੋਗ ਨਾਲ ਧਰਨੇ ਨੂੰ ਸਫਲ ਬਣਾਉਣ ਲਈ ਆਰਥਿਕ ਮਦਦ ਵੀ ਕੀਤੀ ਜਾਵੇਗੀ | ਇਸ ਮੌਕੇ ਪਰਮਜੀਤ ਸਿੰਘ ਕੰਗ, ਹਰਪਾਲ ਸਿੰਘ ਘੁੰਮਣ, ਸੁਖਜਿੰਦਰ ਸਿੰਘ ਜੌਹਲ, ਬਲਵਿੰਦਰ ਸਿੰਘ ਮੁਲਤਾਨੀ, ਹਰਮਨ ਸਿੰਘ ਨਡਾਲਾ, ਸਤਵਿੰਦਰ ਸਿੰਘ ਬੱਬੂ ਵਾਲੀਆ, ਤਰਸੇਮ ਸਿੰਘ ਸਿੱਧੂ, ਸੁਖਬੀਰ ਸਿੰਘ ਢਿਲੋਂ, ਅਮਰੀਕ ਸਿੰਘ ਸਾਹੀ, ਜਗਜੀਤ ਸਿੰਘ ਮਾਨ, ਜਰਨੈਲ ਸਿੰਘ ਮੁਲਤਾਨੀ, ਪ੍ਰੇਮ ਸਿੰਘ, ਗੁਰਨਾਮ ਸਿੰਘ, ਪਰਮਜੀਤ ਸਿੰਘ ਮਾਨ, ਜਸਬੀਰ ਸਿੰਘ, ਕਰਤਾਰ ਸਿੰਘ, ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ, ਜੱਜਵੀਰ ਸਿੰਘ, ਕੁਲਵੰਤ ਸਿੰਘ ਮਾਨ, ਗੁਰਨਾਮ ਸਿੰਘ, ਮਨਦੀਪ ਸਿੰਘ, ਲਖਵਿੰਦਰ ਸਿੰਘ, ਧਰਮਵੀਰ, ਹਰਦੇਵ ਸਿੰਘ ਖੱਖ, ਜਸਪਾਲ ਸਿੰਘ ਘੁੰਮਣ, ਸਾਹੀ ਸੀਮੈਂਟ ਸਟੋਰ ਵਾਲੇ ਅਤੇ ਹੋਰ ਕਿਸਾਨ ਹਾਜ਼ਰ ਸਨ |
<br/>
ਕਪੂਰਥਲਾ, 25 ਨਵੰਬਰ (ਅਮਰਜੀਤ ਕੋਮਲ)- ਮੋਦੀ ਸਰਕਾਰ ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ) ਤੇ ਵਿਸ਼ਵ ਵਪਾਰ ਸੰਗਠਨ ਦੇ ਨਿਰਦੇਸ਼ਾਂ ਅਨੁਸਾਰ ਦੇਸ਼ ਦੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਤੇ ਅਧਿਕਾਰਾਂ 'ਤੇ ਹਮਲੇ ਤੇਜ਼ ਕਰਦਿਆਂ ਰੇਲਵੇ ਸਮੇਤ ਬਹੁਤ ...
ਪਾਂਸ਼ਟਾ, 25 ਨਵੰਬਰ (ਸਤਵੰਤ ਸਿੰਘ)- ਪਾਂਸ਼ਟਾ ਦੇ ਮੁਹੱਲਾ ਪੱਤੀ ਭਾਗ ਸਿੰਘ 'ਚ, ਚਾਰ-ਦੀਵਾਰੀ ਅੰਦਰ ਬਣੀ ਸ਼ੈੱਡ 'ਚ ਖੜ੍ਹੀ ਇਕ ਇਨੋਵਾ ਗੱਡੀ ਬੀਤੀ ਰਾਤ ਅੱਗ ਲੱਗਣ ਨਾਲ ਪੂਰੀ ਤਰ੍ਹਾਂ ਸੜ ਗਈ | ਗੱਡੀ ਦੇ ਮਾਲਕ ਨੰਬਰਦਾਰ ਸਰਜਿੰਦਰ ਸਿੰਘ ਅਨੁਸਾਰ ਇਹ ਅੱਗ ਰਾਤ 9 ਵਜੇ ਦੇ ...
ਨਡਾਲਾ, 25 ਨਵੰਬਰ (ਮਾਨ)-ਇਥੇ ਨਡਾਲਾ ਵਿਖੇ ਲਾਇਨਜ਼ ਕਲੱਬ ਵਿਸ਼ਵਾਸ ਭੁਲੱਥ ਵਲੋਂ ਪ੍ਰਧਾਨ ਰਾਧੇ ਸ਼ਾਮ ਵਲੋਂ ਪਹਿਲਕਦਮੀ ਕਰਦਿਆਂ ਆਪਣੇ ਮਾਤਾ ਪਿਤਾ ਦੀ ਯਾਦ 'ਚ ਖ਼ੂਨਦਾਨ ਕੈਂਪ ਲਗਾਇਆ | ਇਸ ਮੌਕੇ ਕੈਂਪ ਦਾ ਉਦਘਾਟਨੀ ਸਮਾਗਮ ਦੌਰਾਨ ਕਲੱਬ ਦੇ ਗਵਰਨਰ ਲਾਇਨ ਹਰਦੀਪ ...
ਕਪੂਰਥਲਾ, 25 ਨਵੰਬਰ (ਵਿ.ਪ੍ਰ.)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰਾਂ ਨੇ ਸ੍ਰੀ ਸੁਖਮਨੀ ਸਾਹਿਬ ...
ਨਡਾਲਾ, 25 ਨਵੰਬਰ (ਮਾਨ)- ਇਸਤਰੀ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵਲੋਂ ਸੀ.ਡੀ.ਪੀ.ਓ ਨਡਾਲਾ ਬਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ 'ਬੇਟੀ ਬਚਾਓ, ਬੇਟੀ ਪੜ੍ਹਾਓ' ਤਹਿਤ ਸਰਕਲ ਇਬਰਾਹੀਮਵਾਲ ਅਧੀਨ ਪਿੰਡਾਂ ਦੀਆਂ ਨਵਜਨਮੀਆਂ ਬੱਚੀਆਂ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ...
ਖਲਵਾੜਾ, 25 ਨਵੰਬਰ (ਮਨਦੀਪ ਸੰਧੂ)- ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਪਿੰਡ ਸਾਹਨੀ ਵਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਮਾਇਤ ਦੇਣ ਸਬੰਧੀ ਇਕ ਮੀਟਿੰਗ ਬਹਾਦਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ...
ਕਪੂਰਥਲਾ, 25 ਨਵੰਬਰ (ਵਿ.ਪ੍ਰ.)- ਬ੍ਰਾਂਚ ਮੈਨੇਜਰ ਵੱਖ-ਵੱਖ ਸਕੀਮਾਂ ਤਹਿਤ ਲੋਕਾਂ ਨੂੰ ਦਿੱਤੇ ਗਏ ਕਰਜ਼ੇ ਦੀ 100 ਪ੍ਰਤੀਸ਼ਤ ਵਸੂਲੀ ਯਕੀਨੀ ਬਣਾਉਣ | ਇਹ ਗੱਲ ਸਰਬਜੀਤ ਸਿੰਘ ਬਾਜਵਾ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਨੇ ਸਥਾਨਕ ਪ੍ਰੈੱਸ ਕਲੱਬ ਵਿਚ ...
ਖਲਵਾੜਾ, 25 ਨਵੰਬਰ (ਮਨਦੀਪ ਸੰਧੂ)- ਡੇਰਾ ਬਾਬਾ ਸ਼ਾਹ ਫ਼ਤਿਹ ਅਲੀ ਪਿੰਡ ਬੇਗਮਪੁਰ/ਸੰਗਤਪੁਰ ਤਹਿਸੀਲ ਫਗਵਾੜਾ ਦੇ ਗੱਦੀ ਨਸ਼ੀਨ ਸੰਤ ਪ੍ਰੀਤਮ ਦਾਸ ਨੇ ਭਗਤ ਜਵਾਲਾ ਦਾਸ ਸਕੂਲ ਡਿਵੈਲਪਮੈਂਟ ਕਮੇਟੀ ਦੀ ਦੇਖ ਰੇਖ ਹੇਠ ਪਿੰਡ ਲੱਖਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ...
ਕਪੂਰਥਲਾ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ)- ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਵੀਡਿਓ ਕਾਨਫਰੰਸ ਜ਼ਰੀਏ ਹੋਈ | ਮੀਟਿੰਗ 'ਚ ਪੰਜਾਬ ਸਕੂਲ ਸਿੱਖਿਆ ਬੋਰਡ ...
ਭੁਲੱਥ, 25 ਨਵੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਕਿਸਾਨ ਆਗੂ ਸੁਰਜੀਤ ਸਿੰਘ ਬਾਗਵਾਨਪੁਰ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ | ਉਨ੍ਹਾਂ ਕਿਹਾ ਕਿ ਇਲਾਕੇ ਵਿਚ ਹੋ ਰਹੀਆਂ ਚੋਰੀਆਂ ਤੋਂ ਲੋਕ ਡਾਹਢੇ ...
ਕਪੂਰਥਲਾ, 25 ਨਵੰਬਰ (ਵਿ.ਪ੍ਰ.)- ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਕਿਰਤ ਕਾਨੂੰਨਾਂ ਵਿਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ, ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਵਿਰੋਧ ਤੇ ਰੈਗੂਲਰ ਭਰਤੀ ਦੀ ਬਜਾਏ ਠੇਕੇ 'ਤੇ ਭਰਤੀ ਸ਼ੁਰੂ ਕਰਨ ਦੀ ...
ਕਪੂਰਥਲਾ, 25 ਨਵੰਬਰ (ਵਿ.ਪ੍ਰ.)- ਲਾਰਡ ਕ੍ਰਿਸ਼ਨਾ ਐਜੂਕੇਸ਼ਨ ਸੁਸਾਇਟੀ ਦੇ ਫਾਉਂਡਰ ਪ੍ਰਧਾਨ ਤੇ ਅਕਾਲੀ ਆਗੂ ਇੰਦਰਜੀਤ ਸਿੰਘ ਸਿੱਧੂ ਦੇ ਪਿਤਾ ਹਰਬੰਸ ਸਿੰਘ (93) ਦਾ ਅੱਜ ਦੁਪਹਿਰ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ 26 ਨਵੰਬਰ ਨੂੰ ...
ਸੁਲਤਾਨਪੁਰ ਲੋਧੀ, 25 ਨਵੰਬਰ (ਹੈਪੀ, ਥਿੰਦ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ | ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ...
ਕਪੂਰਥਲਾ, 25 ਨਵੰਬਰ (ਸਡਾਨਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਅਤੇ ਸਮਾਗਮਾਂ ਨੂੰ ਅੰਤਿਮ ਰੂਪ ਰੇਖਾ ਦੇਣ ਲਈ ਸਟੇਟ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਅੱਜ ਸ਼ਾਮ ਦੇ ਸਮੇਂ ਹੋਈ | ਜਿਸ ਦੀ ਅਗਵਾਈ ...
ਕਪੂਰਥਲਾ, 25 ਨਵੰਬਰ (ਅਮਰਜੀਤ ਕੋਮਲ)- ਜ਼ਿਲ੍ਹੇ 'ਚ ਛੱਪੜਾਂ ਦੇ ਨਵੀਨੀਕਰਨ ਲਈ ਪੰਜਾਬ ਸਰਕਾਰ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਪਹਿਲਕਦਮੀ 'ਤੇ ਜ਼ਿਲ੍ਹੇ ਦੀ ਪਾਇਲਟ ਪ੍ਰੋਜੈਕਟ ਵਜੋਂ ਚੋਣ ਕੀਤੀ ਹੈ | ਇਸ ਪ੍ਰੋਜੈਕਟ ਤਹਿਤ ਪੰਜਾਬ ਦੇ ਵਿੱਤ ਵਿਭਾਗ ...
ਫਗਵਾੜਾ, 25 ਨਵੰਬਰ (ਟੀ.ਡੀ. ਚਾਵਲਾ)- ਸੀਨੀਅਰ ਅਕਾਲੀ ਆਗੂ ਭਗਤ ਸਿੰਘ ਭੁੰਗਰਨੀ ਨੇ ਜਾਰੀ ਬਿਆਨ ਵਿਚ ਕੇਂਦਰ ਸਰਕਾਰ ਦੇ ਬਦਲਾ ਲਊ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦਿਆਂ ਨਾਲ ਵੋਟਾਂ ਲੈ ਕੇ ਕਿਸਾਨਾਂ ਦੇ ...
ਸੁਲਤਾਨਪੁਰ ਲੋਧੀ, 25 ਨਵੰਬਰ (ਨਰੇਸ਼ ਹੈਪੀ, ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਰੋਹ ਦੇ ਸਮਾਪਤੀ ਸਮਾਰੋਹ ਮੌਕੇ 28 ਤੋਂ 30 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਸੰਗਤ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਸੁਰੱਖਿਆ ਸਬੰਧੀ ਤਿਆਰੀਆਂ ਬਾਰੇ ...
ਫਗਵਾੜਾ, 25 ਨਵੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦੇ ਗੁਰਦੁਆਰਾ ਸਿੰਘ ਸਭਾ ਪ੍ਰੀਤ ਨਗਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਦੇ ਸਹਿਯੋਗ ਨਾਲ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਤੜਕਸਾਰ ਤੋਂ ਸ੍ਰੀ ਸੁਖਮਣੀ ਸਾਹਿਬ ਦੇ ...
ਫਗਵਾੜਾ, 25 ਨਵੰਬਰ (ਅਸ਼ੋਕ ਕੁਮਾਰ ਵਾਲੀਆ)- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਲੋਂ ਆਪਣੇ ਐਮ.ਪੀ ਲੈਡ ਫ਼ੰਡ 'ਚੋਂ ਮੁਹੱਲਾ ਸ੍ਰੀ ਗੁਰੂ ਰਵਿਦਾਸ ਨਗਰ ਚਾਚੋਕੀ ਵਾਰਡ ਨੰਬਰ-32 ਵਿਖੇ ਧਰਮਸ਼ਾਲਾ ਲਈ 2 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਇਸ ਸਬੰਧੀ ਅਨੀਤਾ ਸੋਮ ...
ਭੁਲੱਥ 25 ਨਵੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਕੇਂਦਰੀ ਸਹਿਕਾਰੀ ਸਭਾ ਭੁਲੱਥ ਦੀ ਚੋਣ ਸਰਬਸੰਮਤੀ ਨਾਲ ਹੋਈ | ਅੱਜ ਰਿਟਰਨਿੰਗ ਅਫ਼ਸਰ ਮਨਮੀਤ ਸਿੰਘ, ਚੋਣ ਮੈਨੇਜਰ ਅਤਿੰਦਰਪਾਲ ਸਿੰਘ ਅਤੇ ਸੈਕਟਰੀ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਕੇਂਦਰੀ ਸਹਿਕਾਰੀ ਸਭਾ ਦੀ ...
ਕਾਲਾ ਸੰਘਿਆਂ, 25 ਨਵੰਬਰ (ਬਲਜੀਤ ਸਿੰਘ ਸੰਘਾ)-ਨਜ਼ਦੀਕੀ ਪਿੰਡ ਬਲੇਰਖਾਨਪੁਰ ਦੀ ਦਾਣਾ ਮੰਡੀ ਵਿਖੇ 35 ਸਕੇਅਰ ਫੁੱਟ ਦਾ ਸਟੀਲ ਕਵਰ ਸ਼ੈੱਡ ਦਾ ਨੀਂਹ ਪੱਥਰ ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਵਲੋਂ ਰੱਖਿਆ ਗਿਆ | ਸੰਤ ਬਾਬਾ ਲੀਡਰ ...
ਬੇਗੋਵਾਲ, 25 ਨਵੰਬਰ (ਸੁਖਜਿੰਦਰ ਸਿੰਘ)-ਬਾਬਾ ਸ੍ਰੀ ਚੰਦਰ ਵੈੱਲਫੇਅਰ ਸੁਸਾਇਟੀ ਬੇਗੋਵਾਲ ਵਲੋਂ 26 ਨਵੰਬਰ ਨੂੰ ਮੀਖੋਵਾਲ ਪਾਰਕ ਬੇਗੋਵਾਲ ਵਿਚ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ | ਇਸ ਸਬੰਧੀ ਸੁਸਾਇਟੀ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ...
ਕਪੂਰਥਲਾ, 25 ਨਵੰਬਰ (ਦੀਪਕ ਬਜਾਜ)-ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਭਾਜਪਾ ਦੀ ਇਕ ਮੀਟਿੰਗ ਆਈ. ਟੀ. ਤੇ ਸੋਸ਼ਲ ਮੀਡੀਆ ਕਨਵੀਨਰ ਸੰਦੀਪ ਵਾਲੀਆ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ਇੰਚਾਰਜ ਮੋਹਣ ਲਾਲ ਸੇਠੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦੀ ...
ਭੁਲੱਥ, 25 ਨਵੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਪਿੰਡ ਖੱਸਣ ਦੇ ਸਰਪੰਚ ਸਤਵਿੰਦਰ ਸਿੰਘ ਨਸੀਬ ਸ਼ੇਰਗਿੱਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਦੀ ਅਗਵਾਈ ਹੇਠ ਸਮੁੱਚੇ ਪਿੰਡ ਦਾ ...
ਬੇਗੋਵਾਲ, 25 ਨਵੰਬਰ (ਸੁਖਜਿੰਦਰ ਸਿੰਘ)- ਲਾਇਨਜ਼ ਕਲੱਬ ਬੇਗੋਵਾਲ ਸੇਵਾ ਨੇ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਸ਼੍ਰੋਮਣੀ ਭਗਤ, ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸਥਾਨਕ ਕਸਬੇ ਦੇ ਨਡਾਲੀ ਰੋਡ ਤੇ ਸਥਿਤ ਪ੍ਰੇਮਸਰ ਆਸ਼ਰਮ 'ਚ ਮਨਾਇਆ | ਇਸ ...
ਫਗਵਾੜਾ, 25 ਨਵੰਬਰ (ਤਰਨਜੀਤ ਸਿੰਘ ਕਿੰਨੜਾ)- ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਪਾਂਸ਼ਟ ਡਾ. ਕਾਂਤਾ ਦੇਵੀ ਦੀ ਅਗਵਾਈ ਹੇਠ ਸਬ ਸੈਂਟਰੀ ਠੱਕਰਕੀ ਵਿਖੇ ਸਿਹਤ ਵਿਭਾਗ ਵੱਲੋਂ ਲੋਕ ਸਾਂਝੇਦਾਰੀ ਕਮਿਊਨਿਟੀ ...
ਸੁਲਤਾਨਪੁਰ ਲੋਧੀ, 25 ਨਵੰਬਰ (ਹੈਪੀ, ਥਿੰਦ)- ਪੰਜਾਬ ਪੁਲਿਸ ਦੇ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ, ਨਵ ਨਿਯੁਕਤ ਐਸ.ਐਸ.ਪੀ. ਕਪੂਰਥਲਾ ਕੰਨਵਰਦੀਪ ਕੌਰ ਤੇ ਹੋਰ ਪੁਲਿਸ ਅਧਿਕਾਰੀ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ, ਜਿਨ੍ਹਾਂ ਦਾ ਗੁਰਦੁਆਰਾ ਬੇਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX