ਤਾਜਾ ਖ਼ਬਰਾਂ


ਜੰਮੂ ਕਸ਼ਮੀਰ ‘ਚ ਪੁਲਿਸ ਅਤੇ ਸੈਨਾ ਦੇ ਸਾਂਝੇ ਅਭਿਆਨ ‘ਚ ਹਥਿਆਰ ਬਰਾਮਦ , ਇੱਕ ਗ੍ਰਿਫਤਾਰ
. . .  1 day ago
ਨਵੀਂ ਦਿੱਲੀ, 5 ਮਾਰਚ- ਜੰਮੂ-ਕਸ਼ਮੀਰ ‘ਚ ਪੁਲਿਸ ਅਤੇ ਭਾਰਤੀ ਫੌਜ ਦੇ ਸਾਂਝੇ ਸਰਚ ਅਭਿਆਨ ਵਿੱਚ ਅੱਜ ਇੱਕ ਵਿਅਕਤੀ ਰਿਆਜ਼ ਅਹਿਮਦ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਖੁਲਾਸਾ ਕੀਤਾ ਕਿ ਉਸ ਨੇ ਇੱਕ ਲੁਕਵੀਂ ਜਗ੍ਹਾ ਵਿੱਚ ਹਥਿਆਰ ...
ਕੋਚ ਡਾ. ਨਿਕੋਲਾਇ ਸਨਸਰੇਵ ਦਾ ਪਟਿਆਲੇ ‘ਚ ਅਚਾਨਕ ਦੇਹਾਂਤ
. . .  1 day ago
ਬਿਹਾਰ: ਗੋਪਾਲਗੰਜ ਜ਼ਹਿਰੀਲੀ ਸ਼ਰਾਬ ਮਾਮਲੇ ਚ 9 ਨੂੰ ਫਾਂਸੀ ਅਤੇ 4 ਔਰਤਾਂ ਨੂੰ ਉਮਰ ਕੈਦ
. . .  1 day ago
ਨਵੀਂ ਦਿੱਲੀ, 5 ਮਾਰਚ - ਬਿਹਾਰ ਦੇ ਗੋਪਾਲਗੰਜ ਦੇ ਮਸ਼ਹੂਰ ਖਜੂਰਬਾਣੀ ਸ਼ਰਾਬ ਮਾਮਲੇ ਵਿੱਚ ਗੋਪਾਲਗੰਜ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਵਕੁਸ਼ ਕੁਮਾਰ ਦੀ ਵਿਸ਼ੇਸ਼ ਅਦਾਲਤ ਨੇ 13 ਦੋਸ਼ੀ ਪਾਏ ਅਤੇ 9 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਦਕਿ ...
ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸਾਨਾਂ ਖਿਲਾਫ ਨਫ਼ਰਤ ਫੈਲਾਉਣ ਲਈ ਕੰਗਣਾ ਰਣੌਤ ਖਿਲਾਫ ਪਟਿਆਲਾ ਹਾਊਸ ਕੋਰਟ ‘ਚ ਕੇਸ ਕੀਤਾ ਦਾਇਰ
. . .  1 day ago
ਨਵੀਂ ਦਿੱਲੀ, 5 ਮਾਰਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟਿਆਲਾ ਹਾਊਸ ਕੋਰਟ ਵਿਚ ਫਿਲਮ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਕੇਸ ਦਾਇਰ ਕੀਤਾ ਹੈ। ਇਹ ਕੇਸ ਉਸ ਵੱਲੋਂ ਕਿਸਾਨਾਂ ਖਿਲਾਫ ਕੀਤੇ ਗਏ ਟਵੀਟ ਨੂੰ ਲੈ ਕੇ ਦਾਇਰ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ
. . .  1 day ago
ਅੰਮ੍ਰਿਤਸਰ, 5 ਮਾਰਚ (ਜੱਸ)-ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਯੂ. ਕੇ. ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਪਰਿਵਾਰਕ ਸੁੱਖ ਸ਼ਾਂਤੀ ਅਤੇ ਦੁਨੀਆਂ ਨੂੰ ਕੋਰੋਨਾ ਸੰਕਟ ਤੋਂ ਰਾਹਤ ...
ਹੌਲਦਾਰ ਨਾਇਕ ਗੁਰਜੰਟ ਸਿੰਘ ਚਾਇਨਾ ਬਾਰਡਰ ‘ਤੇ ਹੋਏ ਸ਼ਹੀਦ
. . .  1 day ago
ਫਤਹਿਗੜ੍ਹ ਸਾਹਿਬ 5 ਮਾਰਚ -(ਜਤਿੰਦਰ ਸਿੰਘ ਰਾਠੌਰ) -ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰਾਏਪੁਰ ਅਰਾਇਆ ਹਲਕਾ ਅਮਲੋਹ ਤੋਂ ਹੌਲਦਾਰ ਨਾਇਕ ਗੁਰਜੰਟ ਸਿੰਘ ਚਾਇਨਾ ਬਾਰਡਰ ਤੇ ਸ਼ਹੀਦ ਹੋ ...
ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰੋਂ ਮਿਲੀ ਸ਼ੱਕੀ ਕਾਰ ਦੇ ਮਾਲਕ ਦੀ ਮੌਤ
. . .  1 day ago
ਮੁੰਬਈ, 5 ਮਾਰਚ- ਕੁਝ ਦਿਨ ਪਹਿਲਾਂ ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ 'ਐਂਟਲੀਆ' ਬਾਹਰ ਦੇ ਇਕ ਕਾਰ ਮਿਲੀ ਸੀ, ਜਿਸ 'ਚ ਵਿਸਫੋਟਕ ਪਦਾਰਥ...
ਰਈਆ ਵਿਖੇ ਕਲਯੁਗੀ ਪੁੱਤਰ ਵਲੋਂ ਘੋਟਣਾ ਮਾਰ ਕੇ ਮਾਂ ਦਾ ਕਤਲ
. . .  1 day ago
ਰਈਆ (ਅੰਮ੍ਰਿਤਸਰ), 5 ਮਾਰਚ (ਸ਼ਰਨਬੀਰ ਸਿੰਘ ਕੰਗ)- ਅੱਜ ਸਥਾਨਕ ਕਸਬੇ ਅੰਦਰ ਜੀ. ਟੀ. ਰੋਡ 'ਤੇ ਚੀਮਾਬਾਠ ਮੋੜ ਦੇ ਸਾਹਮਣੇ ਇਕ ਘਰ 'ਚ ਇਕ ਕਲਯੁਗੀ ਪੁੱਤਰ ਵਲੋਂ ਆਪਣੀ ਹੀ ਮਾਂ ਦੇ...
ਫ਼ਿਰੋਜ਼ਪੁਰ 'ਚ ਦੋ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
. . .  1 day ago
ਫ਼ਿਰੋਜ਼ਪੁਰ, 5 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ਼ ਫ਼ਿਰੋਜ਼ਪੁਰ ਨੇ ਬੀ. ਐਸ. ਐਫ.ઠਨਾਲ ਚਲਾਏ ਸਾਂਝੇ ਆਪਰੇਸ਼ਨ...
ਐਸ. ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ, ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ
. . .  1 day ago
ਰਾਮ ਤੀਰਥ, 5 ਮਾਰਚ (ਧਰਵਿੰਦਰ ਸਿੰਘ ਔਲਖ)- ਐਸ. ਸੀ. ਦੇ ਨਵੇਂ ਬਣੇ ਚੇਅਰਮੈਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅੱਜ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਭਾਜਪਾ ਜ਼ਿਲ੍ਹਾ ਦਿਹਾਤੀ...
ਗੁਲਜ਼ਾਰ ਸਿੰਘ ਰਾਣੀਕੇ ਵਲੋਂ ਐਸ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  1 day ago
ਚੰਡੀਗੜ੍ਹ, 5 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 1 ਮਰੀਜ਼ ਪਿੰਡ ਆਲਮਵਾਲਾ ਅਤੇ 1 ਮਰੀਜ਼...
ਗੋਲਡਨ ਗੇਟ ਨਿਊ ਅੰਮ੍ਰਿਤਸਰ ਤੋਂ ਕਿਸਾਨਾਂ-ਮਜ਼ਦੂਰਾਂ ਦਾ ਜਥਾ ਦਿੱਲੀ ਮੋਰਚੇ ਲਈ ਰਵਾਨਾ
. . .  1 day ago
ਸੁਲਤਾਨਵਿੰਡ, 5 ਮਾਰਚ (ਗੁਰਨਾਮ ਸਿੰਘ ਬੁੱਟਰ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦਾ ਇਕ ਵੱਡਾ ਜਥਾ ਅੱਜ ਜਥੇਬੰਦੀ ਦੇ ਸੂਬਾ...
ਕੈਪਟਨ ਵਲੋਂ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਕਮਾਨ ਹੇਠ ਇਨਫੋਰਸਮੈਂਟ ਡਾਇਰੈਕਟੋਰੇਟ ਮਾਈਨਿੰਗ ਦੇ ਗਠਨ ਦਾ ਐਲਾਨ
. . .  1 day ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਤੋਂ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਵਾਅਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਸੀਨੀਅਰ ਪੁਲਿਸ...
ਕੈਪਟਨ ਨੇ ਮੁਹਾਲੀ ਦੇ ਸਿਵਲ ਹਸਪਤਾਲ 'ਚ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਮੁਹਾਲੀ, 5 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਹਾਲੀ ਦੇ ਸਿਵਲ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਟੀਕਾ ਲਵਾਉਣ ਤੋਂ ਬਾਅਦ ਮੁੱਖ ਮੰਤਰੀ...
ਪੰਜਾਬ 'ਚ ਕਿਸਾਨਾਂ ਲਈ ਜਾਰੀ ਰਹੇਗੀ ਮੁਫ਼ਤ ਬਿਜਲੀ ਸਪਲਾਈ- ਕੈਪਟਨ
. . .  1 day ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ 'ਚ ਐਲਾਨ ਕੀਤਾ ਕਿ ਪੰਜਾਬ 'ਚ ਕਿਸਾਨਾਂ ਲਈ ਮੁਫ਼ਤ ਅਤੇ ਉਦਯੋਗਾਂ ਨੂੰ ਸਬਸਿਡੀ ਵਾਲੀ...
ਗਲਵਾਨ ਘਾਟੀ 'ਚ ਸ਼ਹੀਦ ਹੋਏ ਜਵਾਨਾਂ ਵਾਂਗ ਹੀ ਪੰਜਾਬੀ ਕਿਸਾਨ ਦੇਸ਼ ਭਗਤ - ਕੈਪਟਨ
. . .  1 day ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ) - ਰਾਜਪਾਲ ਦੇ ਸੰਬੋਧਨ 'ਤੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਲੀਡਰਾਂ ਵਲੋਂ ਕਿਸਾਨਾਂ 'ਤੇ ਕੀਤੀਆਂ ਗਈਆਂ ਟਿੱਪਣੀਆਂ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਵਿਰੋਧੀ ਨਹੀਂ ਹਨ...
ਅੰਮ੍ਰਿਤਸਰ 'ਚ ਕਿਸਾਨਾਂ ਵਲੋਂ ਸ਼ਵੇਤ ਮਲਿਕ ਅਤੇ ਵਿਜੇ ਸਾਂਪਲਾ ਦਾ ਕੀਤਾ ਗਿਆ ਵਿਰੋਧ
. . .  1 day ago
ਅੰਮ੍ਰਿਤਸਰ, 5 ਮਾਰਚ (ਰਾਜੇਸ਼ ਸ਼ਰਮਾ)- ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਖੇਤੀ ਕਾਨੂੰਨਾਂ ਨੂੰ ਲੈ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨ...
ਬਜਟ ਇਜਲਾਸ : ਸਦਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੰਬੋਧਨ ਜਾਰੀ, ਡਰੱਗ ਅਤੇ ਨਸ਼ਿਆਂ ਦੇ ਮੁੱਦੇ 'ਤੇ ਦੱਸ ਰਹੇ ਹਨ ਸਰਕਾਰ ਦੀ ਪ੍ਰਾਪਤੀ
. . .  1 day ago
ਟਾਈਮ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆਈਆਂ ਕਿਸਾਨ ਅੰਦੋਲਨ 'ਚ ਸ਼ਾਮਿਲ ਔਰਤਾਂ
. . .  1 day ago
ਨਵੀਂ ਦਿੱਲੀ, 5 ਮਾਰਚ- ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਆਪਣੇ ਮਾਰਚ ਦੇ ਐਡੀਸ਼ਨ 'ਚ ਕਵਰ ਪੇਜ 'ਤੇ ਉਨ੍ਹਾਂ ਭਾਰਤੀ ਮਹਿਲਾਵਾਂ ਨੂੰ ਥਾਂ ਦਿੱਤੀ ਹੈ, ਜਿਹੜੀਆਂ ਕਿਸਾਨਾਂ ਅੰਦੋਲਨ 'ਚ ਸ਼ਾਮਿਲ ਹੋਈਆਂ ਸਨ। ਮੈਗਜ਼ੀਨ...
ਬਜਟ ਇਜਲਾਸ : ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਕੈਪਟਨ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ 'ਤੇ ਸਾਧੇ ਤਿੱਖੇ ਨਿਸ਼ਾਨੇ
. . .  1 day ago
ਬਜਟ ਇਜਲਾਸ : ਕਿਸਾਨਾਂ ਅੰਦੋਲਨ ਦੌਰਾਨ ਹੋਈਆਂ ਮੌਤਾਂ ਨੂੰ ਲੈ ਕੇ ਹਰਿਆਣਾ ਦੇ ਖੇਤੀ ਮੰਤਰੀ ਵਲੋਂ ਦਿੱਤੇ ਬਿਆਨ ਦੀ ਕੈਪਟਨ ਵਲੋਂ ਨਿਖੇਧੀ
. . .  1 day ago
ਬਜਟ ਇਜਲਾਸ : ਮੁੜ ਸ਼ੁਰੂ ਹੋਇਆ ਕੈਪਟਨ ਦਾ ਸੰਬੋਧਨ
. . .  1 day ago
ਸੈਨਾ ਹਵਾਲਦਾਰ ਵਲੋਂ ਫਾਹਾ ਲੈ ਕੇ ਖੁਦਕੁਸ਼ੀ
. . .  1 day ago
ਪਠਾਨਕੋਟ, 5 ਮਾਰਚ (ਚੌਹਾਨ) - ਮਾਮੂਨ ਮਿਲਟਰੀ ਸਟੇਸ਼ਨ ਵਿਖੇ ਸੈਨਾ ਦੇ ਇੱਕ ਹਵਾਲਦਾਰ ਵੱਲੋਂ ਫੈਮਲੀ ਕੁਆਟਰ ਵਿਖੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ...
ਬਜਟ ਇਜਲਾਸ : ਪੰਜਾਬ ਵਿਧਾਨ ਸਭਾ 'ਚੋਂ ਬਾਹਰ ਆਏ ਅਕਾਲੀ ਵਿਧਾਇਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 13 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ 'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। ਵੱਲਭ ਭਾਈ ਪਟੇਲ

ਪਹਿਲਾ ਸਫ਼ਾ

ਸਾਰੀਆਂ ਰੋਕਾਂ ਤੋੜਦੇ ਹੋਏ ਦਿੱਲੀ ਨੇੜੇ ਪੁੱਜੇ ਕਿਸਾਨ

• ਬੁਲੰਦ ਹੌਸਲੇ ਤੇ ਭਰਪੂਰ ਜੋਸ਼ ਅੱਗੇ ਹਰਿਆਣਾ ਪੁਲਿਸ ਦੀਆਂ ਜਲ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਹੋਏ ਬੇਅਸਰ • ਸ਼ੰਭੂ, ਖਨੌਰੀ, ਕੁਰੂਕਸ਼ੇਤਰ, ਲਾਲੜੂ, ਟੋਹਾਣਾ ਵਿਖੇ ਬਣੀ ਰਹੀ ਟਕਰਾਅ ਵਾਲੀ ਸਥਿਤੀ
ਮੇਜਰ ਸਿੰਘ/ਰਾਮ ਸਿੰਘ ਬਰਾੜ
ਤਸਵੀਰਾਂ: ਮੁਨੀਸ਼
ਕਿਸਾਨ ਕਾਫਲੇ ਦੇ ਨਾਲ/ਚੰਡੀਗੜ੍ਹ, 26 ਨਵੰਬਰ-ਪੰਜਾਬ ਤੇ ਹਰਿਆਣਾ ਦੇ ਕਿਸਾਨੀ ਹਜ਼ੂਮ ਅੱਗੇ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਲਗਾਏ ਸਖ਼ਤ ਬੈਰੀਕੇਡ ਤੇ ਕੰਡਿਆਲੀ ਤਾਰ ਦੀਆਂ ਰੋਕਾਂ ਬੌਣੀਆਂ ਹੋ ਕੇ ਰਹਿ ਗਈਆਂ ਤੇ ਕਿਸਾਨ ਕਾਫਲੇ ਠੰਢੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੀ ਪ੍ਰਵਾਹ ਨਾ ਕਰਦੇ ਹੋਏ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਮਾਰਦੇ ਪੁਲਿਸ ਘੇਰੇ ਨੂੰ ਤੋੜਦੇ ਹੋਏ ਅੱਗੇ ਵਧਦੇ ਗਏ ਤੇ ਪੁਲਿਸ ਅਤੇ ਅਰਧ ਫ਼ੌਜੀ ਬਲਾਂ ਦੀਆਂ ਛਾਉਣੀਆਂ ਮੂੰਹ ਦੇਖਦੀਆਂ ਹੀ ਰਹਿ ਗਈਆਂ | ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸ਼ੰਭੂ, ਚੀਕਾ, ਖਨੌਰੀ, ਡੱਬਵਾਲੀ ਸਮੇਤ ਅਨੇਕ ਥਾਵਾਂ ਉੱਪਰ ਭਾਰੀ ਰੋਕਾਂ ਖੜ੍ਹੀਆਂ ਕਰ ਕੇ ਸਾਰੇ ਰਸਤੇ ਹੀ ਬੰਦ ਕਰ ਦਿੱਤੇ ਸਨ | ਸ਼ੰਭੂ ਬਾਰਡਰ ਉੱਪਰ ਘੱਗਰ ਦਰਿਆ ਦੇ ਪੁਲ ਉੱਪਰ ਲੋਹੇ ਦੇ ਬੈਰੀਕੇਡ ਤੇ ਪੱਥਰ ਦੀਆਂ ਭਾਰੀ ਸਲੈਬਾਂ ਸੁੱਟ ਕੇ ਸਾਰੀ ਸੜਕ ਹੀ ਰੋਕ ਦਿੱਤੀ ਸੀ ਤੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਹੋਈ ਸੀ ਪਰ ਸਵੇਰੇ ਜਿਉਂ ਹੀ ਸ਼ੰਭੂ ਬਾਰਡਰ ਉੱਪਰ ਕਿਸਾਨਾਂ ਦਾ ਹਜ਼ੂਮ ਇਕੱਠਾ ਹੋਇਆ ਤਾਂ ਰੋਕਾਂ ਦੇਖ ਕੇ ਉਨ੍ਹਾਂ ਦੇ ਸਬਰ ਦਾ ਪਿਆਲਾ ਫੁੱਟ ਪਿਆ ਤੇ ਕਿਸਾਨ ਏਕਤਾ ਦੇ ਨਾਅਰੇ ਮਾਰਦੇ ਕਿਸਾਨਾਂ ਦੇ ਕਾਫਲਿਆਂ ਨੇ ਮਿੰਟਾਂ-ਸਕਿੰਟਾਂ ਵਿਚ ਉੱਥੇ ਲੋਹੇ ਦੀ ਲਗਾਏ ਬੈਕੀਕੇਡ ਘੱਗਰ ਦਰਿਆ 'ਚ ਵਗਾਹ ਮਾਰੇ ਤੇ ਸੀਮੈਂਟ ਬਜਰੀ ਦੀਆਂ ਭਾਰੀ ਸਲੈਬਾਂ ਟਕੈਰਟਰਾਂ ਨਾਲ ਪਰ੍ਹੇ ਧੂਹ ਸੁੱਟੀਆਂ | ਕਿਸਾਨ ਕਾਫਲਿਆਂ ਨੂੰ ਰੋਕਣ ਲਈ ਪੁਲਿਸ ਨੇ ਸਵੇਰ ਦੀ ਠੰਢ ਵਿਚ ਹੀ ਪਾਣੀ ਦੀਆਂ ਬੁਛਾੜਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਪਰ ਕਿਸਾਨਾਂ ਨੇ ਨਾ ਪਾਣੀ ਦੀਆਂ ਬੁਛਾੜਾਂ ਦੀ ਪ੍ਰਵਾਹ ਕੀਤੀ ਤੇ ਨਾ ਹੀ ਅੱਥਰੂ ਗੈਸ ਤੋਂ ਡਰੇ ਸਗੋਂ ਉਨ੍ਹਾਂ ਸਿੱਧੇ ਮੂੰਹ ਅੱਗੇ ਵਧ ਕੇ ਰੋਕਾਂ ਪਾਰ ਕਰਕੇ ਉੱਥੇ ਖੜ੍ਹੀ ਪੁਲਿਸ ਨੂੰ ਬੇਵੱਸ ਕਰ ਦਿੱਤਾ ਤੇ ਜੇਤੂ ਅੰਦਾਜ਼ 'ਚ ਨਾਅਰੇ ਮਾਰਦੇ ਅੱਗੇ ਵਧ ਗਏ | ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਲਗਾਈਆਂ ਸਾਰੀਆਂ ਰੋਕਾਂ ਨੂੰ ਹਟਾਉਂਦਿਆਂ ਕਿਸਾਨ ਨਾ ਸਿਰਫ਼ ਹਰਿਆਣਾ ਦਾਖ਼ਲ ਹੋਏ, ਸਗੋਂ ਰਾਸ਼ਟਰੀ ਮੁੱਖ ਮਾਰਗ 'ਤੇ ਪਾਨੀਪਤ ਟੋਲ ਪਲਾਜ਼ਾ ਤੱਕ ਪਹੁੰਚਣ 'ਚ ਕਾਮਯਾਬ ਹੋ ਗਏ | ਕਿਸਾਨਾਂ ਦੇ ਹੌਸਲੇ ਮੂਹਰੇ ਪੁਲਿਸ ਦੇ ਸਾਰੇ ਬੈਰੀਕੇਡ, ਪਾਣੀ ਦੀਆਂ ਬੁਛਾੜਾਂ ਅਤੇ ਸੜਕ 'ਤੇ ਖੜ੍ਹੇ ਕੀਤੇ ਰੇਤ ਤੇ ਬਜਰੀ ਦੇ ਵੱਡੇ-ਵੱਡੇ ਡੰਪਰ ਅਤੇ ਟਰਾਲੇ ਵੀ ਕੰਮ ਨਾ ਆਏ | ਪੁਲਿਸ ਵਲੋਂ ਜਗ੍ਹਾ-ਜਗ੍ਹਾ ਕਿਸਾਨਾਂ 'ਤੇ ਜੰਮ ਕੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ ਅਤੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਸੀ, ਤਾਂ ਕਿ ਕਿਸਾਨ ਅੱਗੇ ਨੇ ਵੱਧ ਸਕਣ | ਕਈ ਥਾੲੀਂ ਪੁਲਿਸ ਤੇ ਕਿਸਾਨਾਂ 'ਚ ਹੋਈ ਝੜਪ 'ਚ ਕਈ ਕਿਸਾਨਾਂ ਤੇ ਪੁਲਿਸ ਕਰਮੀਆਂ ਨੂੰ ਸੱਟਾਂ ਵੀ ਲੱਗੀਆਂ, ਪਰ ਇਨ੍ਹਾਂ ਸੱਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਕਿਸਾਨ ਹਰ ਰੋਕਾਂ ਨੂੰ ਪਾਰ ਕਰਦਿਆਂ ਅੱਗੇ ਵਧਦੇ ਗਏ | ਇਸ ਤੋਂ ਬਾਅਦ ਕਿਸਾਨ ਕਾਫਲਿਆਂ ਨੂੰ ਇਸ ਲਾਂਘੇ ਉੱਪਰ ਰੋਕਣ ਦੀ ਪੁਲਿਸ ਨੇ ਜੁਰਅਤ ਹੀ ਨਹੀਂ ਕੀਤੀ | ਦੂਜਾ ਵੱਡਾ ਨਾਕਾ ਖਨੌਰੀ ਵਿਖੇ ਲੱਗਾ ਸੀ ਜਿੱਥੇ 5 ਪਰਤੀ ਰੋਕਾਂ ਲਗਾ ਕੇ ਸਾਰੀ ਸਰਹੱਦ ਸੀਲ ਕਰ ਦਿੱਤੀ ਸੀ ਤੇ ਅਧਿਕਾਰੀ ਨਿਸਚਿੰਤ ਹੋਏ ਬੈਠੇ ਸਨ ਕਿ ਇੱਥੇ ਪੱਤਾ ਵੀ ਨਹੀਂ ਹਿੱਲੇਗਾ ਪਰ 11 ਕੁ ਵਜੇ ਤੱਕ ਇੱਥੇ ਵੀ ਨਾਕਿਆਂ 'ਤੇ ਭਾਰੀ ਪੁਲਿਸ ਨਫ਼ਰੀ ਨੂੰ ਦੇਖ ਨੌਜਵਾਨਾਂ ਦਾ ਖੂਨ ਖੌਲ੍ਹਣ ਲੱਗਾ | ਇੱਥੇ ਸਭ ਤੋਂ ਅੱਗੇ ਪੰਜਾਬ ਵਾਲੇ ਪਾਸੇ ਕੰਡਿਆਲੀ ਤਾਰ ਵਲੀ ਸੀ ਉਸੇ ਪਿੱਛੇ ਸੰਗਲ ਬੰਨ੍ਹ ਕੇ ਲੋਹੇ ਦੇ ਬੈਰੀਕੇਡ ਲਗਾਏ ਹਨ ਫਿਰ ਅੱਗੇ ਕੰਕਰੀਟ ਦੀਆਂ ਸਲੈਬਾਂ ਕਰੇਨਾਂ ਰਾਹੀਂ ਰੱਖੀਆਂ ਸਨ, ਉਸ ਤੋਂ ਅੱਗੇ ਮਿੱਟੀ ਦਾ ਟਿੱਬਾ ਬਣਾਇਆ ਸੀ ਤੇ ਫਿਰ ਪਿੱਛੇ ਭਾਰੀ ਪੁਲਿਸ ਨਫ਼ਰੀ ਤਾਇਨਾਤ ਸੀ | ਜੋਸ਼ ਵਿਚ ਆਏ ਕਿਸਾਨ ਨੌਜਵਾਨਾਂ ਦਾ ਕਾਫਲਾ ਜਦ ਲੱਕ ਬੰਨ੍ਹ ਕੇ ਤੁਰਿਆ ਤਾਂ ਕੰਡਿਆਲੀ ਤਾਰ ਖੁੰਬਾਂ ਵਾਂਗ ਪੁੱਟ ਲੈ ਕੇ ਗਏ | ਬੰਨ੍ਹੇ ਸੰਗਲਾਂ ਨਾਲ ਬੈਰੀਕੇਡ ਉਖਾੜ ਦਿੱਤੇ ਤੇ ਉੱਥੇ ਜੇ.ਬੀ.ਸੀ. ਲਗਾਏ ਮਿੱਟੀ ਦੇ ਉਸਾਰੇ ਬੁਰਜ ਨੂੰ ਮਿੰਟਾਂ ਵਿਚ ਹੀ ਲੋਕਾਂ ਨੇ ਹੱਥਾਂ ਨਾਲ ਹੀ ਪੱਧਰ ਕਰ ਮਾਰਿਆ | ਮਨੁੱਖੀ ਜਜ਼ਬੇ ਤੇ ਸ਼ਕਤੀ ਦਾ ਇਹ ਅਨੋਖਾ ਪ੍ਰਮਾਣ ਸੀ | ਚੀਕਾ, ਚੰਡੀਗੜ੍ਹ, ਦਿੱਲੀ ਮੁਖ ਸੜਕ ਤੇ ਡੱਬਵਾਲੀ ਤੇ ਸਰਦੂਲਗੜ੍ਹ 'ਚ ਹਾਂਸ ਕਲਾਂ ਲਾਗੇ ਲਗਾਏ ਨਾਕੇ ਵੀ ਕਿਸਾਨਾਂ ਨੇ ਵਗਾਹ ਮਾਰੇ | ਹਰਿਆਣਾ ਦੇ ਵੱਖ-ਵੱਖ ਰਸਤਿਆਂ ਰਾਹੀਂ ਕਿਸਾਨਾਂ ਨੇ ਦਿੱਲੀ ਚਾਲੇ ਪਾ ਦਿੱਤੇ | ਦਿੱਲੀ-ਅੰਬਾਲਾ ਸੜਕ ਉੱਤੇ ਪਹਿਲਾਂ ਸ਼ਾਹਬਾਦ ਤੇ ਫਿਰ ਕਰਨਾਲ ਵਿਖੇ ਵੀ ਪੁਲਿਸ ਪਾਣੀ ਦੀਆਂ ਬੁਛਾੜਾਂ ਕਰਕੇ ਤੇ ਅੱਥਰੂ ਗੈਸ ਦੇ ਗੋਲੇ ਮਾਰ ਕੇ ਰੋਕਣ ਦਾ ਯਤਨ ਕਰਦੀ ਰਹੀ | ਇਨ੍ਹਾਂ ਕਾਫਲਿਆਂ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਬੀ.ਕੇ.ਯੂ. ਦੁਆਬਾ ਦੇ ਮਨਜੀਤ ਸਿੰਘ ਰਾਏ ਤੇ ਸਤਨਾਮ ਸਿੰਘ ਸਾਹਨੀ ਵੀ ਚੱਲ ਰਹੇ ਸਨ | ਚੀਕਾ ਵਾਲੇ ਪਾਸੇ ਤੋਂ ਚੱਲ ਰਹੇ ਕਿਸਾਨ ਕਾਫਲਿਆਂ ਦੀ ਅਗਵਾਈ ਬੀ.ਕੇ.ਯੂ. (ਡਕੌਾਦਾ) ਦੇ ਆਗੂ ਜਗਮੋਹਨ ਸਿੰਘ ਕਰ ਰਹੇ ਸਨ | ਬੀ.ਕੇ.ਯੂ. (ਉਗਰਾਹਾਂ) ਨੇ ਖਨੌਰੀ ਤੇ ਡੱਬਵਾਲੀ ਲਾਂਘਿਆਂ ਉੱਪਰ ਕਿਸਾਨਾਂ ਨੂੰ ਆਉਣ ਦਾ ਸੱਦਾ ਦਿੱਤਾ ਹੋਇਆ ਸੀ | ਉਨ੍ਹਾਂ ਵਲੋਂ ਲਾਂਘਿਆਂ ਉੱਪਰ ਰੋਕਾਂ ਤੋੜ ਕੇ ਅੱਗੇ ਵਧਣ ਦੀ ਥਾਂ ਦੋਵਾਂ ਥਾਵਾਂ ਉੱਪਰ ਸ਼ਾਂਤਮਈ ਧਰਨੇ ਦਿੱਤੇ ਗਏ | ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਯੂਨੀਅਨ ਨੇ ਅੱਜ ਫ਼ੈਸਲਾ ਕੀਤਾ ਹੈ ਕਿ 27 ਨਵੰਬਰ ਨੂੰ ਉਹ ਵੀ ਕਾਫਲੇ ਲੈ ਕੇ ਦਿੱਲੀ ਨੂੰ ਰਵਾਨਾ ਹੋਣਗੇ |
ਕਰਨਾਲ 'ਚ ਸੜਕ 'ਤੇ ਖੜ੍ਹੇ ਕੀਤੇ ਟਰੱਕ
ਕਰਨਾਲ ਬਾਈਪਾਸ ਉੱਪਰ ਪੁਲਿਸ ਨੇ ਦਿੱਲੀ ਨੂੰ ਜਾਂਦੇ ਰਸਤੇ ਉੱਪਰ ਟਰੱਕ ਖੜ੍ਹੇ ਕਰ ਦਿੱਤੇ | ਉੱਥੇ ਖੜ੍ਹੇ ਟਰੱਕਾਂ ਵਾਲਿਆਂ ਨੇ ਦੱਸਿਆ ਕਿ ਬੀਤੀ ਰਾਤ ਜਦ ਉਹ ਲੰਘ ਰਹੇ ਸਨ ਤਾਂ ਜਬਰੀ ਰੋਕ ਕੇ ਟਰੱਕ ਸੜਕ ਉਪਰ ਲਗਾ ਕੇ ਚਾਬੀਆਂ ਪੁਲਿਸ ਵਾਲੇ ਲੈ ਗਏ ਪਰ ਚੁਸਤ ਕਿਸਾਨ ਆਗੂਆਂ ਨੇ ਰਸਤਾ ਬਦਲ ਕੇ ਟਰਾਲੀਆਂ ਤੇ ਹੋਰ ਵਾਹਨ ਦਿੱਲੀ ਤੋਂ ਆਉਂਦੀ ਸੜਕ ਉੱਪਰ ਪਾ ਲਏ ਤੇ ਜਦ ਪੁਲਿਸ ਨੇ ਰੋਕਣ ਦਾ ਯਤਨ ਕੀਤਾ ਤਾਂ ਹਜ਼ੂਮ ਟੁੱਟ ਕੇ ਪੈ ਗਿਆ |
40,000 ਟਰਾਲੀਆਂ ਜਾਣ ਦਾ ਦਾਅਵਾ
ਦਿੱਲੀ ਨੂੰ ਜਾਂਦੇ ਜੀ.ਟੀ.ਰੋਡ ਉੱਪਰ ਅੱਜ ਆਮ ਆਵਾਜਾਈ ਲਗਪਗ ਠੱਪ ਹੀ ਰਹੀ ਤੇ ਅੰਬਾਲਾ ਤੋਂ ਅੱਗੇ ਜੀ.ਟੀ. ਰੋਡ ਉੱਪਰ ਧੁਰ ਪਾਨੀਪਤ ਤੱਕ ਤਾਂਤਾ ਲੱਗਿਆ ਜਾ ਰਿਹਾ ਸੀ | ਇਸ ਤਰ੍ਹਾਂ ਚੀਕਾ ਵਾਲੇ ਪਾਸੇ ਤੋਂ 2000 ਟਰਾਲੀਆਂ ਦਾ ਕਾਫ਼ਲਾ ਜੀਂਦ ਰਾਹੀਂ ਰੋਹਤਕ ਨੂੰ ਜਾ ਰਿਹਾ ਸੀ | ਕਿਰਤੀ ਕਿਸਾਨ ਯੂਨੀਅਨ ਦੇ ਕਈ ਆਗੂ ਦੀ ਅਗਵਾਈ 'ਚ ਸਰਦੂਲਗੜ੍ਹ ਤੋਂ ਸੈਂਕੜੇ ਟਰਾਲੀਆਂ ਹਿਸਾਰ ਰਾਹੀਂ ਰੋਹਤਕ ਨੂੰ ਜਾ ਰਹੀਆਂ ਹਨ | ਖਨੌਰੀ ਤੋਂ ਵੀ ਜੀਂਦ ਰਾਹੀਂ ਰੋਹਤਕ ਵੱਲ ਮੀਲਾਂ ਲੰਬਾ ਕਾਫਲਾ ਟਰਾਲੀਆਂ ਦਾ ਚੱਲ ਰਿਹਾ ਸੀ | ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਇਕੱਲੇ ਪੰਜਾਬ ਵਿਚੋਂ ਹੀ 35-40 ਹਜ਼ਾਰ ਟਰਾਲੀਆਂ ਕਾਫ਼ਲੇ ਵਿਚ ਸ਼ਾਮਿਲ ਹੋਈਆਂ ਸਨ | ਅੰਬਾਲਾ ਤੋਂ ਅੱਗੇ ਬਹੁਤ ਸਾਰੀਆਂ ਥਾਵਾਂ ਉੱਪਰ ਲੰਗਰ ਲੱਗੇ ਹੋਏ ਸਨ ਤੇ ਬਹੁਤ ਥਾਵਾਂ ਉੱਪਰ ਸੜਕ ਕਿਨਾਰੇ ਖੜੇ੍ਹ ਨੌਜਵਾਨ ਕਿਸਾਨਾਂ ਨੂੰ ਹੱਥ ਹਿਲਾ ਕੇ ਹੱਲਾਸ਼ੇਰੀ ਦੇ ਰਹੇ ਸਨ |
ਪੁਲਿਸ ਨੇ ਲਗਾਇਆ ਸ਼ੰਭੂ ਸਰਹੱਦ 'ਤੇ ਪੂਰਾ ਜ਼ੋਰ
ਜੀ.ਟੀ. ਰੋਡ 'ਤੇ ਸਥਿਤ ਸ਼ੰਭੂ ਸਰਹੱਦ 'ਤੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਪੂਰੀ ਤਾਕਤ ਲਗਾ ਰੱਖੀ ਸੀ ਅਤੇ ਕਿਸਾਨ ਜਦੋਂ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ 'ਤੇ ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਸ਼ੁਰੂ ਕਰ ਦਿੱਤੀਆਂ, ਪਰ ਕਿਸਾਨਾਂ ਦੇ ਵਧਦੇ ਕਾਫ਼ਲਿਆਂ ਤੋਂ ਬਾਅਦ ਪੁਲਿਸ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ | ਪੁਲਿਸ ਨੇ ਭਾਰ ਨਾਲ ਲੱਦੇ ਵਾਹਨ ਖੜ੍ਹੇ ਕਰਕੇ ਕਿਸਾਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਉਨ੍ਹਾਂ ਵਾਹਨਾਂ ਨੂੰ ਵੀ ਹਟਾ ਕੇ ਅੱਗੇ ਵਧਦੇ ਗਏ | ਪੁਲਿਸ ਪ੍ਰਬੰਧਾਂ ਦੀ ਕਮਾਨ ਅੰਬਾਲਾ ਰੇਂਜ ਦੇ ਆਈ.ਜੀ. ਵਾਈ. ਪੂਰਨ ਕੁਮਾਰ ਅਤੇ ਐਸ.ਪੀ. ਹਿਮਾਂਸ਼ੂ ਗਰਗ ਨੇ ਖ਼ੁਦ ਸੰਭਾਲੀ ਹੋਈ ਸੀ ਅਤੇ ਵੱਡੀ ਗਿਣਤੀ 'ਚ ਰੈਪਿਡ ਐਕਸ਼ਨ ਫੋਰਸ ਵੀ ਤਾਇਨਾਤ ਸੀ | ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਸਮੇਤ ਸਾਰੇ ਸੀਨੀਅਰ ਅਧਿਕਾਰੀ ਮੌਕੇ 'ਤੇ ਤਾਇਨਾਤ ਸਨ | ਪੁਲਿਸ ਦੁਆਰਾ ਲਗਾਏ ਬੈਰੀਕੇਡ, ਮਿੱਟੀ, ਰੇਤ ਤੇ ਬਜਰੀ ਦੇ ਡੰਪਰਾਂ ਨੂੰ ਨੌਜਵਾਨ ਕਿਸਾਨਾਂ ਨੇ ਟਰੈਕਟਰਾਂ ਦੀ ਚੇਨ ਬੰਨ੍ਹ ਕੇ ਕਿਨਾਰੇ ਲਗਾ ਦਿੱਤਾ ਅਤੇ ਅੱਗੇ ਵੱਧ ਗਏ | ਅੱਗੇ ਦੇ ਪੁਲਿਸ ਨਾਕਿਆਂ ਦੀ ਕਮਾਨ ਕਰਨਾਲ ਰੇਂਜ ਦੇ ਆਈ.ਜੀ. ਭਾਰਤੀ ਅਰੋੜਾ ਅਤੇ ਐਸ.ਪੀ. ਗੰਗਾਰਾਮ ਪੂਨੀਆ ਨੇ ਸੰਭਾਲੀ ਹੋਈ ਸੀ | ਜਦੋਂ ਕਿਸਾਨਾਂ ਨੇ ਮਿੱਟੀ ਨਾਲ ਭਰੇ ਡੰਪਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਬੈਰੀਕੇਡ ਹਟਾ ਦਿੱਤੇ ਤਾਂ ਡੰਪਰ ਚਾਲਕ ਖ਼ੁਦ ਵੀ ਆਪਣੇ ਡੰਪਰਾਂ ਨੂੰ ਲੈ ਕੇ ਚਲਦੇ ਬਣੇ | ਅੱਗੇ ਵਧਣ 'ਤੇ ਕਰਨ ਲੇਕ ਕਰਨਾਲ ਦੇ ਕੋਲ ਵੀ ਪੁਲਿਸ ਅਤੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪਾਣੀ ਦੀਆਂ ਤੇਜ਼ ਬੁਛਾੜਾਂ ਦੇ ਨਾਲ-ਨਾਲ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਪਰ ਕਿਸਾਨ ਸਾਰੀਆਂ ਰੋਕਾਂ ਪਾਰ ਕਰਦੇ ਹੋਏ ਘਰੌਾਡਾ ਵੱਲ ਅੱਗੇ ਵਧ ਗਏ | ਕਿਸਾਨਾਂ 'ਚ ਜੋਸ਼ ਅਤੇ ਜਜ਼ਬਾ ਏਨਾ ਜ਼ਿਆਦਾ ਸੀ ਕਿ ਉਨ੍ਹਾਂ ਦੇ ਜੋਸ਼ ਦੇ ਸਾਹਮਣੇ ਪੁਲਿਸ ਬਲ ਪੂਰੀ ਤਰ੍ਹਾਂ ਨਾਲ ਬੇਬਸ ਨਜ਼ਰ ਆਏ ਅਤੇ ਕਿਸਾਨ ਹਰ ਰੋਕ ਨੂੰ ਪਾਰ ਕਰਦੇ ਗਏ | ਸਭ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਜਥੇ ਨੇ ਅੱਜ ਕੁਰੂਕਸ਼ੇਤਰ-ਕਰਨਾਲ ਤੋਂ ਅੱਗ ਵਧਣਾ ਸ਼ੁਰੂ ਕੀਤਾ | ਇਸੇ ਵਿਚਾਲੇ ਕਈ-ਕਈ ਕਿੱਲੋਮੀਟਰ ਸੜਕਾਂ 'ਤੇ ਜਾਮ ਲੱਗ ਗਏ ਅਤੇ ਵਿਆਹ ਵਾਲੀਆਂ ਗੱਡੀਆਂ ਅਤੇ ਲਾੜਾ-ਲਾੜੀ ਵੀ ਕਈ ਥਾਵਾਂ 'ਤੇ ਜਾਮ 'ਚ ਫਸੇ ਨਜ਼ਰ ਆਏ |

ਜੰਤਰ ਮੰਤਰ ਵਿਖੇ ਪਰਮਿੰਦਰ, ਖਹਿਰਾ ਅਤੇ ਕਈ ਕਿਸਾਨ ਆਗੂ ਹਿਰਾਸਤ 'ਚ ਲੈਣ ਤੋਂ ਬਾਅਦ ਰਿਹਾਅ

ਯੋਗੇਂਦਰ ਯਾਦਵ ਨੂੰ ਗੁਰੂਗ੍ਰਾਮ ਤੋਂ ਫੜਿਆ
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)-'ਦਿੱਲੀ ਚਲੋ' ਦੇ 2 ਦਿਨਾ ਪ੍ਰੋਗਰਾਮ ਦੇ ਪਹਿਲੇ ਦਿਨ ਪੰਜਾਬ ਸਮੇਤ 5 ਰਾਜਾਂ ਤੋਂ ਆ ਰਹੇ ਕਿਸਾਨ ਰਾਜਧਾਨੀ ਪਹੁੰਚਣ ਦੇ ਰਸਤੇ 'ਚ ਹੀ ਪ੍ਰਸ਼ਾਸਨ ਵਲੋਂ ਲਾਈਆਂ ਗਈਆਂ ਔਕੜਾਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਤੱਕ ਪਹੁੰਚਣ ਦੀ ਸੜਕ ਨਾਪਦੇ ਨਜ਼ਰ ਆਏ ਜਦਕਿ ਦਿੱਲੀ 'ਚ ਮੌਜੂਦ ਕੁਝ ਸਥਾਨਕ ਅਤੇ ਕੁਝ 26 ਨਵੰਬਰ ਤੋਂ ਪਹਿਲਾਂ ਹੀ ਪੰਜਾਬ ਤੋਂ ਦਿੱਲੀ ਪਹੁੰਚ ਚੁੱਕੇ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈ ਲਿਆ ਗਿਆ |
ਕਈ ਆਗੂ ਹਿਰਾਸਤ 'ਚ
ਦਿੱਲੀ ਦੇ ਜੰਤਰ-ਮੰਤਰ ਵਿਖੇ ਕਿਸਾਨਾਂ ਦੇ ਹੱਕ 'ਚ ਉੱਤਰੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਆਮ ਆਦਮੀ ਪਾਰਟੀ ਦੇ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਸਮੇਤ ਤਕਰੀਬਨ 60-70 ਕਿਸਾਨਾਂ ਅਤੇ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲਿਆ ਗਿਆ ਜਿਨ੍ਹਾਂ ਨੂੰ ਬਾਅਦ 'ਚ ਸ਼ਾਮ ਵੇਲੇ ਰਿਹਾਅ ਕਰ ਦਿੱਤਾ ਗਿਆ | ਹਾਲਾਂਕਿ ਜੰਤਰ-ਮੰਤਰ 'ਚ ਹੀ ਕਿਸਾਨਾਂ ਦੇ ਹੱਕ 'ਚ ਉੱਤਰੀਆਂ ਮਜ਼ਦੂਰ ਸੰਗਠਨਾਂ ਦੀਆਂ ਜਥੇਬੰਦੀਆਂ ਨੂੰ ਪ੍ਰਦਰਸ਼ਨ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ | ਮਜ਼ਦੂਰ ਜਥੇਬੰਦੀਆਂ ਨੇ ਕਿਸਾਨਾਂ ਦੇ ਹੱਕ 'ਚ ਦੋ ਦਿਨ (26-27 ਨਵੰਬਰ) ਦੀ ਰਾਸ਼ਟਰ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ | ਗਿ੍ਫ਼ਤਾਰ ਹੋਏ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਰਕਾਰ ਧੱਕੇਸ਼ਾਹੀ ਵਾਲਾ ਵਤੀਰਾ ਨਾ ਅਪਣਾਵੇ ਸਗੋਂ ਕਿਸਾਨਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਸੰਤੁਸ਼ਟ ਕਰੇ |
ਪੁਲਿਸ ਦੇ ਪੁਖਤਾ ਸੁਰੱਖਿਆ ਬੰਦੋਬਸਤ
ਪੁਲਿਸ ਨੇ ਦਿੱਲੀ 'ਚ ਸੁਰੱਖਿਆ ਵਿਵਸਥਾ ਪੁਖਤਾ ਰੱਖਣ ਲਈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਬੰਦੋਬਸਤ ਕੀਤੇ ਸਨ | ਜੰਤਰ-ਮੰਤਰ 'ਚ ਸੁਰੱਖਿਆ ਵਿਵਸਥਾ 'ਚ ਲੱਗੇ ਇੰਸਪੈਕਟਰ ਅਜੈ ਨੇ ਦੱਸਿਆ ਕਿ ਇਸ ਰੂਟ 'ਤੇ ਦਿੱਲੀ ਪੁਲਿਸ, ਏ.ਆਰ.ਪੀ.ਐੱਫ਼. ਅਤੇ ਆਰ.ਸੀ.ਐੱਫ਼ ਦੇ ਤਕਰੀਬਨ 125 ਜਵਾਨ ਮੌਜੂਦ ਹਨ | ਸੁਰੱਖਿਆ ਜਵਾਨਾਂ ਦੀ ਮੌਜੂਦਗੀ ਤੋਂ ਇਲਾਵਾ ਉੱਥੇ ਵਾਟਰ ਕੈਨਨ ਵੀ ਮੰਗਵਾਈ ਗਈ ਸੀ ਹਾਲਾਂਕਿ ਉਸ ਦੀ ਵਰਤੋਂ ਦੀ ਲੋੜ ਨਹੀਂ ਪਈ | ਕਿਸਾਨ ਆਗੂਆਂ ਦੀ ਫੌਰੀ ਗਿ੍ਫ਼ਤਾਰੀ ਕਰ ਕੇ ਹੀ ਪੁਲਿਸ ਨੇ ਸੁਰੱਖਿਆ ਵਿਵਸਥਾ ਸੰਭਾਲਣ ਦੀ ਕੋਸ਼ਿਸ਼ ਕੀਤੀ | ਗਿ੍ਫ਼ਤਾਰ ਕੀਤੇ ਗਏ ਆਗੂਆਂ ਨੂੰ ਦਿੱਲੀ ਦੇ ਮੰਦਰ ਮਾਰਗ ਸਥਿਤ ਥਾਣੇ ਅਤੇ ਹਰੀਨਗਰ 'ਚ ਲਿਜਾਇਆ ਗਿਆ, ਜਿੱਥੇ ਕੁਝ ਘੰਟਿਆਂ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ | ਪ੍ਰਦਰਸ਼ਨਕਾਰੀਆਂ ਵਲੋਂ ਹੱਥ 'ਚ ਪੋਸਟਰ ਫੜ ਕੇ ਵੀ ਆਪਣਾ ਵਿਰੋਧ ਦਰਜ ਕਰਵਾਇਆ ਗਿਆ | ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰਿਆਂ ਦੇ ਪੋਸਟਰਾਂ ਤੋਂ ਇਲਾਵਾ ਕੁਝ ਦਿਲਚਸਪ ਨਾਅਰੇ ਵੀ ਲਿਖੇ ਨਜ਼ਰ ਆਏ, ਜਿਨ੍ਹਾਂ 'ਚ ਹਰਿਆਣੇ 'ਚ ਪ੍ਰਸ਼ਾਸਨ ਦੇ ਜਬਰ ਦੇ ਨਾਲ-ਨਾਲ ਪੰਜਾਬ ਦੇ ਪਾਣੀਆਂ ਨਾਲ ਹੋ ਰਹੇ ਬੇਇਨਸਾਫ਼ੀ ਨੂੰ ਪ੍ਰਗਟਾਉਂਦੇ ਨਾਅਰੇ ਵੀ ਸ਼ਾਮਿਲ ਸੀ |
12 ਮੈਟਰੋ ਸਟੇਸ਼ਨ ਕੀਤੇ ਰੱਦ
ਸੁਰੱਖਿਆ ਬੰਦੋਬਸਤਾਂ ਦੀ ਕਵਾਇਦ ਹੇਠ ਡੀ.ਐੱਮ.ਆਰ.ਸੀ. ਵਲੋਂ 12 ਮੈਟਰੋ ਸਟੇਸ਼ਨ ਬੰਦ ਕਰਨ ਦੇ ਹੁਕਮ ਦਿੱਤੇ ਗਏ, ਜਿਨ੍ਹਾਂ 'ਚ ਮੰਡੀ ਹਾਊਸ, ਰਾਜੀਵ ਚੌਕ, ਪਟੇਲ ਚੌਕ, ਉਦਯੋਗ ਭਵਨ, ਲੋਕ ਕਲਿਆਣ ਮਾਰਗ, ਜਨਪਥ ਸ਼ਿਵਾ ਸਟੇਡੀਅਮ ਅਤੇ ਉਹ ਮੈਟਰੋ ਸਟੇਸ਼ਨ ਜੋ ਜੰਤਰ-ਮੰਤਰ ਤੋਂ ਨਜ਼ਦੀਕ ਹਨ ਹਾਲਾਂਕਿ ਇਨ੍ਹਾਂ ਮੈਟਰੋ ਸਟੇਸ਼ਨਾਂ ਨੂੰ 2 ਵਜੇ ਤੋਂ ਬਾਅਦ ਖੋਲ੍ਹ ਦਿੱਤਾ ਗਿਆ ਸੀ |
ਯੋਗੇਂਦਰ ਯਾਦਵ ਨੂੰ ਲਿਆ ਹਿਰਾਸਤ 'ਚ
ਕਿਸਾਨਾਂ ਨਾਲ ਹਰਿਆਣਾ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨ ਨੇਤਾ ਅਤੇ ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਨੂੰ ਗੁਰੂਗ੍ਰਾਮ ਪੁਲਿਸ ਨੇ ਵਿਕਾਸਪੁਰ ਇਲਾਕੇ ਤੋਂ ਹਿਰਾਸਤ 'ਚ ਲੈ ਲਿਆ | ਉਨ੍ਹਾਂ ਨਾਲ 50 ਤੋਂ ਜ਼ਿਆਦਾ ਕਿਸਾਨਾਂ ਨੂੰ ਹੀ ਹਰਿਆਣਾ ਪੁਲਿਸ ਨੇ ਹਿਰਾਸਤ 'ਚ ਲੈ ਲਿਆ | ਪੁਲਿਸ ਵਲੋਂ ਹਿਰਾਸਤ 'ਚ ਲੈਣ 'ਤੇ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨਾਂ 'ਤੇ ਪਾਣੀ ਦੀ ਬੁਛਾੜ ਕੀਤੀ ਜਾ ਰਹੀ ਹੈ | ਸਾਡੇ 'ਤੇ ਮਹਾਂਮਾਰੀ ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ | ਯਾਦਵ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਐਤਵਾਰ ਨੂੰ ਮੇਵਾਤ 'ਚ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਰੈਲੀ ਸੀ, ਕੀ ਉਦੋਂ ਤੱਕ ਕੋਰੋਨਾ ਨਹੀਂ ਸੀ | ਯਾਦਵ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਆ ਰਹੀ ਸਮਾਜਿਕ ਕਾਰਕੁੰਨ ਮੇਧਾ ਪਾਟੇਕਰ ਨੂੰ ਵੀ ਆਗਰਾ 'ਚ ਹਿਰਾਸਤ 'ਚ ਲੈ ਲਿਆ ਗਿਆ |

3 ਦਸੰਬਰ ਨੂੰ ਗੱਲਬਾਤ ਕਰੇਗੀ ਸਰਕਾਰ- ਤੋਮਰ

ਕਿਸਾਨਾਂ ਨੂੰ ਅੰਦੋਲਨ ਨਾ ਕਰਨ ਦੀ ਅਪੀਲ
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਵਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਵੱਲ ਵਧ ਰਹੇ ਹਨ | ਉਥੇ ਹੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ 3 ਦਸੰਬਰ ਨੂੰ ਕਿਸਾਨਾਂ ਨਾਲ ਗੱਲ ਕੀਤੀ ਜਾਵੇਗੀ | ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਉਹ ਅੰਦੋਲਨ ਨਾ ਕਰਨ | ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਸਮੇਂ ਦੀ ਲੋੜ ਸਨ | ਆਉਣ ਵਾਲੇ ਸਮੇਂ 'ਚ ਇਹ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਾਲੇ ਹਨ | ਅਸੀਂ ਪੰਜਾਬ 'ਚ ਸਕੱਤਰ ਪੱਧਰ 'ਤੇ ਆਪਣੇ ਕਿਸਾਨ ਭਰਾਵਾਂ ਦੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਗੱਲ ਕੀਤੀ ਹੈ | ਅਸੀਂ 3 ਦਸੰਬਰ ਨੂੰ ਇਸ 'ਤੇ ਗੱਲ ਕਰਾਂਗੇ | ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਕਿਸਾਨਾਂ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਉਹ ਅੰਦੋਲਨ ਨਾ ਕਰਨ | ਅਸੀਂ ਮੁੱਦਿਆਂ ਬਾਰੇ ਗੱਲਬਾਤ ਕਰਨ ਅਤੇ ਮਤਭੇਦਾਂ ਨੂੰ ਸੁਲਝਾਉਣ ਲਈ ਤਿਆਰ ਹਾਂ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਸਾਡੀ ਗੱਲਬਾਤ ਦਾ ਸਾਕਾਰਾਤਮਕ ਸਿੱਟਾ ਨਿਕਲੇਗਾ |

ਪਾਕਿ ਗੋਲੀਬਾਰੀ 'ਚ ਸੂਬੇਦਾਰ ਸ਼ਹੀਦ

ਜੰਮੂ, 26 ਨਵੰਬਰ (ਏਜੰਸੀ)-ਪਾਕਿ ਫ਼ੌਜ ਵਲੋਂ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕੰਟਰੋਲ ਰੇਖਾ ਨਾਲ ਲੱਗਦੇ ਪੁਣਛ ਜ਼ਿਲ੍ਹੇ ਦੇ ਕਸਬਾ ਤੇ ਕਿਰਨੀ ਸੈਕਟਰਾਂ 'ਚ ਅਗਾਉਂ ਚੌਕੀਆਂ ਅਤੇ ਨੇੜਲੇ ਰਿਹਾਇਸ਼ੀ ਇਲਾਕਿਆਂ 'ਚ ਕੀਤੀ ਗੋਲੀਬਾਰੀ 'ਚ ਫ਼ੌਜ ਦਾ ਇਕ ਸੂਬੇਦਾਰ (ਜੂਨੀਅਰ ਕਮਿਸ਼ਨ ਅਫ਼ਸਰ) ਸ਼ਹੀਦ ਹੋ ਗਿਆ ਤੇ ਇਕ ਨਾਗਰਿਕ ਜ਼ਖ਼ਮੀ ਹੋ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਪਾਕਿ ਫੌਜ ਵਲੋਂ ਅੱਜ ਦੁਪਹਿਰ 1.30 ਕੁ ਵਜੇ ਬਿਨਾਂ ਕਿਸੇ ਉਕਸਾਵੇ ਦੀ ਕਾਰਵਾਈ ਦੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਛੋਟੇ ਹਥਿਆਰਾਂ ਨਾਲ ਕੀਤੀ ਗੋਲੀਬਾਰੀ ਦੌਰਾਨ ਫੌਜ ਦਾ ਇਕ ਸੂਬੇਦਾਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸੈਨਿਕ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦੇ ਦਮ ਤੋੜ ਗਿਆ | ਇਸ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਨਾਗਰਿਕ ਮੁਹੰਮਦ ਰਸ਼ੀਦ ਨੂੰ ਵਿਸ਼ੇਸ਼ ਇਲਾਜ ਲਈ ਜੰਮੂ ਦੇ ਜੀ.ਐਮ.ਸੀ. ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫ਼ੌਜ ਵਲੋਂ ਪਾਕਿ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਗਿਆ ਹੈ | ਸ਼ਹੀਦ ਦੀ ਪਛਾਣ 16 ਗੜਵਾਲ ਦੇ ਸੂਬੇਦਾਰ ਸਵਤੰਤਰ ਸਿੰਘ (48) ਵਜੋਂ ਹੋਈ ਹੈ |

ਸ੍ਰੀਨਗਰ 'ਚ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ

ਸ੍ਰੀਨਗਰ, 26 ਨਵੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਸ੍ਰੀਨਗਰ ਜ਼ਿਲ੍ਹੇ ਦੇ ਬਾਹਰਵਾਰ ਅੱਜ ਪਰੀਮਪੋਰਾ ਦੇ ਐਚ. ਐਮ. ਟੀ. ਇਲਾਕੇ 'ਚ ਸੈਨਾ ਦੀ ਕੁਇਕ ਰਿਐਕਸ਼ਨ ਟੀਮ (ਕਿਊ.ਆਰ.ਟੀ.) 'ਤੇ ਅੱਤਵਾਦੀਆਂ ਵਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ਦੌਰਾਨ 2 ਜਵਾਨ ਸ਼ਹੀਦ ਹੋ ਗਏ ਹਨ | ਸੂਤਰਾਂ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਮਰੂਤੀ ਸਵਾਰ 3 ਅੱਤਵਾਦੀਆਂ ਵਲੋਂ ਐਚ.ਐਮ.ਟੀ. ਅਵਾਨ ਸ਼ਾਹ ਚੌਕ ਨੇੜੇ ਸੈਨਾ ਦੇ ਤੁਰੰਤ ਕਾਰਵਾਈ ਦਸਤੇ (ਕਿਊ.ਆਰ.ਟੀ.) ਦੇ ਵਾਹਨ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ 'ਚ ਫੌਜ ਦੇ 2 ਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਨੇੜੇ ਦੇ ਸੈਨਾ ਕੈਂਪ ਸ਼ਰੀਫਾ ਲਿਜਾਣ ਉਪਰੰਤ 92 ਬੇਸ ਫੌਜੀ ਹਸਪਾਤਲ ਬਾਦਾਮੀਬਾਗ ਪਹੁੰਚਾਇਆ ਗਿਆ, ਪਰ ਦੋਵੇਂ ਜਵਾਨ ਹਸਪਤਾਲ 'ਚ ਇਲਾਜ਼ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਏ |

ਮੇਧਾ ਪਾਟਕਰ ਨੂੰ ਰਾਜਸਥਾਨ-ਯੂ.ਪੀ. ਸਰਹੱਦ 'ਤੇ ਰੋਕਿਆ

ਧੌਲਪੁਰ, 26 ਨਵੰਬਰ (ਏਜੰਸੀ)-ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਜਤਾਉਣ ਲਈ ਮਹਾਰਾਸ਼ਟਰ ਤੋਂ ਦਿੱਲੀ ਆ ਰਹੀ ਸਮਾਜਿਕ ਕਾਰਕੁੰਨ ਮੇਧਾ ਪਾਟਕਰ ਨੂੰ ਉੱਤਰ ਪ੍ਰਦੇਸ਼ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰਾਜਸਥਾਨ ਸਰਹੱਦ 'ਤੇ ਰੋਕ ਲਿਆ ਗਿਆ | ਪਾਟਕਰ ਨੂੰ ਧੌਲਪੁਰ-ਆਗਰਾ ਸਰਹੱਦ ਨੇੜੇ ਆਗਰਾ ਜ਼ਿਲ੍ਹਾ ਪ੍ਰਸ਼ਾਸਨ ਨੇ ਰੋਕਿਆ ਜਿਸ ਤੋਂ ਬਾਅਦ ਉਹ ਆਪਣੇ 400 ਸਮਰਥਕਾਂ ਨਾਲ ਧਰਨੇ 'ਤੇ ਬੈਠ ਗਏ |

ਅਗਲੇ ਵਿੱਦਿਅਕ ਵਰ੍ਹੇ ਤੋਂ ਖੇਤਰੀ ਭਾਸ਼ਾਵਾਂ 'ਚ ਕਰਵਾਏ ਜਾਣਗੇ ਤਕਨੀਕੀ ਕੋਰਸ

ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਸਿੱਖਿਆ ਮੰਤਰਾਲੇ ਨੇ ਕਿਹਾ ਕਿ ਅਗਲੇ ਵਿੱਦਿਅਕ ਵਰ੍ਹੇ ਤੋਂ ਇੰਜੀਨੀਅਰਿੰਗ ਪ੍ਰੋਗਰਾਮਾਂ ਸਮੇਤ ਤਕਨੀਕੀ ਕੋਰਸ ਖੇਤਰੀ ਭਾਸ਼ਾਵਾਂ 'ਚ ਕਰਵਾਏ ਜਾਣਗੇ | ਇਹ ਫ਼ੈਸਲਾ ਵੀਰਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਸਮੀਖਿਆ ਬੈਠਕ ਦੌਰਾਨ ਲਿਆ ਗਿਆ | ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਫ਼ੈਸਲਾ ਮਾਤਰ ਭਾਸ਼ਾ 'ਚ ਸਿੱਖਿਆ ਪ੍ਰਦਾਨ ਕਰਨ ਵਾਲੀ ਤਕਨੀਕੀ ਸਿੱਖਿਆ, ਖ਼ਾਸ ਤੌਰ 'ਤੇ ਇੰਜੀਨੀਅਰਿੰਗ ਕੋਰਸ, ਸ਼ੁਰੂ ਕਰਵਾਉਣ ਲਈ ਲਿਆ ਗਿਆ ਅਤੇ ਇਸ ਨੂੰ ਅਗਲੇ ਵਿੱਦਿਅਕ ਵਰ੍ਹੇ ਤੋਂ ਸ਼ੁਰੂ ਕੀਤਾ ਜਾਵੇਗਾ | ਇਸ ਕੰਮ ਲਈ ਕੁਝ ਆਈ.ਆਈ.ਟੀ. ਅਤੇ ਐਨ.ਆਈ.ਟੀ. ਦੀ ਚੋਣ ਕੀਤੀ ਗਈ ਹੈ | ਮੀਟਿੰਗ 'ਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਕੌਮੀ ਟੈਸਟਿੰਗ ਏਜੰਸੀ ਸਕੂਲ ਸਿੱਖਿਆ ਬੋਰਡਾਂ ਦੇ ਮੌਜੂਦਾ ਸਿਲੇਬਸ ਦਾ ਮੁਲੰਕਣ ਕਰਨ ਦੇ ਬਾਅਦ ਪ੍ਰਤੀਯੋਗੀ ਪ੍ਰੀਖਿਆਵਾਂ ਦਾ ਸਿਲੇਬਸ ਲੈ ਕੇ ਆਵੇਗੀ | ਐਨ. ਟੀ. ਏ., ਜੋ ਕਿ ਜੇ. ਈ. ਈ. (ਮੇਨ) ਅਤੇ ਨੀਟ-ਯੂ.ਜੀ. ਸਮੇਤ ਹੋਰ ਪ੍ਰੀਖਿਆਵਾਂ ਕਰਵਾਉਂਦੀ ਹੈ, ਪ੍ਰਤੀਯੋਗੀ ਪ੍ਰੀਖਿਆਵਾਂ ਲਈ ਸਿਲੇਬਸ ਲੈ ਕੇ ਆਵੇਗਾ | ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੀਆਂ ਸਕਾਲਰਸ਼ਿਪਾਂ ਅਤੇ ਫੈਲੋਸ਼ਿਪਾਂ ਨੂੰ ਸਮੇਂ ਸਿਰ ਵੰਡਣ ਨੂੰ ਯਕੀਨੀ ਬਣਾਵੇ ਅਤੇ ਇਸ ਲਈ ਹੈਲਪਲਾਈਨ ਸ਼ੁਰੂ ਕਰੇ ਅਤੇ ਵਿਦਿਆਰਥੀਆਂ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦਾ ਤੁਰੰਤ ਹੱਲ ਕਰੇ |

ਭਾਰਤੀ ਆਈ.ਟੀ. ਦੇ ਪਿਤਾਮਾ ਫਕੀਰ ਚੰਦ ਕੋਹਲੀ ਦਾ ਦਿਹਾਂਤ

ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਟਾਟਾ ਕੰਸਲਟੈਂਸੀ ਸਰਵਿਸਜ਼ (ਟੀ.ਸੀ.ਐਸ) ਦੇ ਸੰਸਥਾਪਕ ਤੇ ਪਹਿਲੇ ਸੀ.ਈ.ਓ. ਫਕੀਰ ਚੰਦ ਕੋਹਲੀ (96) ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ ਹੈ, ਉਹ ਭਾਰਤੀ ਆਈ.ਟੀ. ਦੇ ਪਿਤਾਮਾ ਵਜੋਂ ਜਾਣੇ ਜਾਂਦੇ ਸਨ | ਭਾਰਤੀ ਸਾਫਟਵੇਅਰ ਉਦਯੋਗ 'ਚ ਪਾਏ ...

ਪੂਰੀ ਖ਼ਬਰ »

ਕਿਸਾਨਾਂ ਦਾ ਸ਼ਾਂਤਮਈ ਪ੍ਰਦਰਸ਼ਨ ਰੋਕਣਾ ਪੂਰੀ ਤਰ੍ਹਾਂ ਗ਼ਲਤ-ਕੇਜਰੀਵਾਲ

ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਗਲਤ ਹੈ | ਟਵੀਟ 'ਤੇ ...

ਪੂਰੀ ਖ਼ਬਰ »

ਕਿਸਾਨਾਂ 'ਤੇ ਕੀਤੇ ਜਬਰ ਦੀ ਚੰਦੂਮਾਜਰਾ ਅਤੇ ਬਾਜਵਾ ਨੇ ਕੀਤੀ ਨਿਖੇਧੀ

ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)-ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਹੰਝੂ ਗੈਸ, ਪਾਣੀ ਦੀਆਂ ਬੁਛਾੜਾਂ ਜਿਹੇ ਜਬਰ ਦੀ ਨਿਖੇਧੀ ਕਰਦਿਆਂ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ...

ਪੂਰੀ ਖ਼ਬਰ »

ਮੋਦੀ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਦੇਸ਼ ਦਾ ਕਿਸਾਨ ਡਟ ਕੇ ਖੜ੍ਹਾ-ਰਾਹੁਲ

ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਹਰਿਆਣਾ ਪੁਲਿਸ ਵਲੋਂ ਕਿਸਾਨਾਂ 'ਤੇ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਕਰਨ 'ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦਾ ਕਿਸਾਨ ਮੋਦੀ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਡਟ ਕੇ ...

ਪੂਰੀ ਖ਼ਬਰ »

ਕੇਂਦਰ ਦਾ ਕਿਸਾਨਾਂ ਪ੍ਰਤੀ ਦੁਸ਼ਮਣ ਵਾਲਾ ਵਤੀਰਾ-ਹਰਸਿਮਰਤ

ਨਵੀਂ ਦਿੱਲੀ, 26 ਨਵੰਬਰ (ਏਜੰਸੀ)-ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਜਾ ਰਹੇ ਕਿਸਾਨਾਂ 'ਤੇ ਹਰਿਆਣਾ ਸਰਕਾਰ ਵਲੋਂ ਕੀਤੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਕਿਸਾਨਾਂ ਨਾਲ ਅਜਿਹਾ ...

ਪੂਰੀ ਖ਼ਬਰ »

ਕਿਸਾਨਾਂ 'ਤੇ ਤਾਕਤ ਦੀ ਵਰਤੋਂ ਗ਼ੈਰ ਜਮਹੂਰੀ ਤੇ ਗ਼ੈਰ ਸੰਵਿਧਾਨਕ-ਕੈਪਟਨ

ਚੰਡੀਗੜ੍ਹ, 26 ਨਵੰਬਰ (ਅਜੀਤ ਬਿਊਰੋ)-ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਹਰਿਆਣਾ ਦੇ ਹਮਰੁਤਬਾ ਮਨੋਹਰ ਲਾਲ ਖੱਟਰ ਟਵਿੱਟਰ 'ਤੇ ਇਕ-ਦੂਜੇ ਨਾਲ ਭਿੜ ਗਏ, ਇਸ ਸ਼ਬਦੀ-ਜੰਗ ਦੌਰਾਨ ਕੈਪਟਨ ਨੇ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਨੇ ਸੰਵਿਧਾਨ ਨੂੰ ਸ਼ਰਮਸਾਰ ਕੀਤਾ-ਸਿਰਸਾ

ਨਵੀਂ ਦਿੱਲੀ, 26 ਨਵੰਬਰ (ਅਜੀਤ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਨੂੰ ਰੋਕ ਕੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX