ਤਾਜਾ ਖ਼ਬਰਾਂ


ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਜ਼ਿਲ੍ਹੇ ’ਚ ਨਾਈਟ ਕਰਫਿਊ ਲਗਾਉਣ ਦੇ ਹੁਕਮ
. . .  about 2 hours ago
ਟਿਕਰੀ ਬਾਰਡਰ ਤੇ ਰੋਸ ਧਰਨੇ 'ਤੇ ਬੈਠੇ ਪਿੰਡ ਗੰਢੂਆ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਰੁਪਿੰਦਰ ਸਿੰਘ ਸੱਗੂ) - ਟਿਕਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੇ ਵਿਚ ਗਏ ਪਿੰਡ ਗੰਢੂਆ ਦੇ ਕਿਸਾਨ ਜਨਕ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ...
ਭਾਜਪਾ ਨੇ ਪੱਛਮੀ ਬੰਗਾਲ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਨੰਦੀਗ੍ਰਾਮ 'ਤੇ ਟਿੱਕੀਆਂ ਹੁਣ ਤੋਂ ਹੀ ਨਜ਼ਰਾਂ
. . .  about 4 hours ago
ਨਵੀਂ ਦਿੱਲੀ, 6 ਮਾਰਚ - ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ 57 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸਭ ਤੋਂ ਅਹਿਮ ਨਾਮ ਸ਼ੁਭੇਂਦੂ ਅਧਿਕਾਰੀ ਦਾ ਹੈ, ਜੋ ਨੰਦੀਗ੍ਰਾਮ ਤੋਂ ਚੋਣ ਲੜੇਗਾ...
ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਫਾਟਕ ਮੈਨ ਦੀ ਮੌਤ
. . .  about 4 hours ago
ਬਹਿਰਾਮ, 6 ਮਾਰਚ {ਨਛੱਤਰ ਸਿੰਘ ਬਹਿਰਾਮ} ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਰੇਲਵੇ ਫਾਟਕ ਮੈਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਰੇਲਵੇ ਪੁਲਿਸ ਮਲਾਜਮਾਂ ਅਤੇ ਏ.ਐਸ.ਆਈ...
ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਲਵਾਇਆ ਕੋਰੋਨਾ ਦਾ ਟੀਕਾ
. . .  about 5 hours ago
ਮੁੰਬਈ, 6 ਮਾਰਚ- ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਅੱਜ ਮੁੰਬਈ ਦੇ ਕੂਪਰ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ...
ਲੰਬੇ ਅਨੁਭਵਾਂ 'ਚੋਂ ਨਿਕਲਿਆ ਸੀ ਪੰਜਾਬੀ ਪੱਤਰਕਾਰ ਮੇਜਰ ਸਿੰਘ- ਛੋਟੇਪੁਰ
. . .  about 5 hours ago
ਕਲਾਨੌਰ, 6 ਮਾਰਚ (ਪੁਰੇਵਾਲ)-ਪੰਜਾਬੀ ਪੱਤਰਕਾਰੀ 'ਚ ਅਹਿਮ ਨਾਂ ਨਾਲ ਜਾਣੇ ਜਾਂਦੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦਾ ਇਸ ਤਰ੍ਹਾਂ ਬੇਵਕਤ ਚਲੇ ਜਾਣ ਨਾਲ ਸਮਾਜ ਸਮੇਤ ਪੱਤਰਕਾਰੀ ਖੇਤਰ 'ਚ ਵੱਡਾ ਘਾਟਾ...
ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
. . .  about 5 hours ago
ਪਠਾਨਕੋਟ, 6 ਮਾਰਚ (ਸੰਧੂ)- ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ 'ਰੋਜ਼ਾਨਾ ਅਜੀਤ' ਦੇ ਸੀਨੀਅਰ ਸਟਾਫ਼ ਰਿਪੋਰਟਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਇਲਾਕਾ ਲੌਂਗੋਵਾਲ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
. . .  about 5 hours ago
ਲੌਂਗੋਵਾਲ, 6 ਮਾਰਚ (ਸ. ਸ. ਖੰਨਾ, ਵਿਨੋਦ)- 'ਰੋਜ਼ਾਨਾ ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ, ਜਿਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਨ੍ਹਾਂ 'ਚ...
ਕੋਰੋਨਾ ਕਾਰਨ 6 ਮਾਰਚ ਤੋਂ ਨਵਾਂਸ਼ਹਿਰ 'ਚ ਵੀ ਲੱਗੇਗਾ ਨਾਈਟ ਕਰਫ਼ਿਊ, ਰਾਤੀਂ 11 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਹੋਵੇਗਾ ਸਮਾਂ
. . .  about 5 hours ago
ਨਵਾਂਸ਼ਹਿਰ, 6 ਮਾਰਚ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਨਵਾਂਸ਼ਹਿਰ ਜ਼ਿਲ੍ਹੇ 'ਚ ਕੋਵਿਡ-19 (ਕੋਰੋਨਾ ਵਾਇਰਸ) ਦੇ ਕੇਸਾਂ 'ਚ ਮੁੜ ਤੋਂ ਦਿਨ-ਪ੍ਰਤੀ-ਦਿਨ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕ ਹਿੱਤ...
ਕਿਸਾਨ ਜੀਤ ਸਿੰਘ ਨੱਥੂਵਾਲਾ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਪ੍ਰਸ਼ਾਸਨਿਕ ਦਫ਼ਤਰਾਂ ਮੂਹਰੇ ਲਾਸ਼ ਰੱਖ ਕੇ ਕਰਾਂਗੇ ਸੰਘਰਸ਼- ਕਿਸਾਨ ਆਗੂ
. . .  about 5 hours ago
ਨੱਥੂਵਾਲਾ ਗਰਬੀ, 6 ਮਾਰਚ (ਸਾਧੂ ਰਾਮ ਲੰਗੇਆਣਾ)- ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਮਿਸਤਰੀ ਵਾਸੀ ਨੱਥੂਵਾਲਾ ਗਰਬੀ, ਜੋ ਬੀਤੀ 1 ਮਾਰਚ ਨੂੰ ਕੁੰਡਲੀ ਬਾਰਡਰ ਦਿੱਲੀ ਵਿਖੇ ਕਿਸਾਨੀ ਹੱਕਾਂ ਲਈ ਲੜਾਈ ਲੜਦਿਆਂ ਸੜਕ...
ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ ਪ੍ਰਗਟਾਵਾ
. . .  about 5 hours ago
ਬਟਾਲਾ, 6 ਮਾਰਚ (ਕਾਹਲੋਂ)- ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ...
ਕੋਰੋਨਾ ਖ਼ਤਮ ਨਹੀਂ ਹੋਇਆ ਅਤੇ ਹੁਣ ਡੇਂਗੂ ਨੇ ਦਿੱਤੀ ਸਰਹੱਦੀ ਖੇਤਰ 'ਚ ਦਸਤਕ
. . .  about 6 hours ago
ਅਜਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਠੰਢ ਦਾ ਸੀਜ਼ਨ ਖ਼ਤਮ ਹੁੰਦਿਆਂ...
ਬੀਬੀ ਜਗੀਰ ਕੌਰ ਨੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਚਲਾਣੇ 'ਤੇ ਪ੍ਰਗਟਾਇਆ ਦੁੱਖ
. . .  about 6 hours ago
ਅੰਮ੍ਰਿਤਸਰ, 6 ਮਾਰਚ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ...
ਪੰਜ ਤੱਤਾਂ 'ਚ ਵਿਲੀਨ ਹੋਏ ਸੀਨੀਅਰ ਪੱਤਰਕਾਰ ਮੇਜਰ ਸਿੰਘ
. . .  about 6 hours ago
ਜਲੰਧਰ, 6 ਮਾਰਚ (ਚਿਰਾਗ਼ ਸ਼ਰਮਾ)- 'ਅਜੀਤ' ਦੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦਾ ਅੰਤਿਮ ਸਸਕਾਰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਇਸ ਮੌਕੇ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ...
ਆਮ ਆਦਮੀ ਪਾਰਟੀ ਵਲੋਂ ਵਪਾਰ ਵਿੰਗ ਦੇ ਅਹੁਦੇਦਾਰ ਨਿਯੁਕਤ
. . .  about 6 hours ago
ਚੰਡੀਗੜ੍ਹ, 6 ਮਾਰਚ- ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਵਪਾਰ ਵਿੰਗ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ...
ਵਿਸ਼ਵਾਸ ਮਤ 'ਚ ਇਮਰਾਨ ਖ਼ਾਨ ਦੀ ਸਰਕਾਰ ਦੀ ਜਿੱਤ, ਪੱਖ 'ਚ ਪਈਆਂ 178 ਵੋਟਾਂ
. . .  about 6 hours ago
ਇਸਲਾਮਾਬਾਦ, 6 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੈਸ਼ਨਲ ਅਸੈਂਬਲੀ 'ਚ ਬਹੁਮਤ ਹਾਸਲ ਕਰ ਲਿਆ ਹੈ। ਅਵਿਸ਼ਵਾਸ ਪ੍ਰਸਤਾਵ 'ਤੇ ਅੱਜ ਅਸੈਂਬਲੀ 'ਚ ਹੋਈ ਵੋਟਿੰਗ 'ਚ ਉਨ੍ਹਾਂ ਨੇ ਇਹ...
ਚੌਥੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਦਿੱਤੀ ਮਾਤ, ਲੜੀ 'ਤੇ 3-1 ਨਾਲ ਕੀਤਾ ਕਬਜ਼ਾ
. . .  about 6 hours ago
ਅਹਿਮਦਾਬਾਦ, 6 ਮਾਰਚ- ਅਹਿਮਦਾਬਾਦ 'ਚ ਖੇਡੇ ਗਏ ਚੌਥੇ ਅਤੇ ਆਖ਼ਰੀ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਦੂਜੀ ਪਾਰੀ 135 ਦੌੜਾਂ 'ਤੇ...
'ਆਪ' ਵਲੋਂ ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
. . .  about 7 hours ago
ਜਲੰਧਰ, 6 ਮਾਰਚ- ਆਮ ਆਦਮੀ ਪਾਰਟੀ ਨੇ ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ...
ਐਨ ਆਰ ਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਹੋਤਾ ਵਲੋਂ ਪੱਤਰਕਾਰ ਮੇਜਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
. . .  about 7 hours ago
ਮਾਹਿਲਪੁਰ, 6 ਮਾਰਚ (ਦੀਪਕ ਅਗਨੀਹੋਤਰੀ)- ਅਜੀਤ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਜੀ ਦੇ ਅਚਾਨਕ ਅਕਾਲ ਚਲਾਣੇ ਤੇ ਐਨ ਆਰ...
ਜਲੰਧਰ ਵਿਚ ਚੱਲੀ ਗੋਲੀ, ਇਕ ਮੌਤ
. . .  about 7 hours ago
ਜਲੰਧਰ, 6 ਮਾਰਚ - ਜਲੰਧਰ ਸਥਿਤ ਸੋਢਲ ਰੋਡ ਦੇ ਪ੍ਰੀਤ ਨਗਰ ਵਿਚ ਅੱਜ ਦੁਪਹਿਰ ਕੁੱਝ ਨੌਜਵਾਨਾਂ ਨੇ ਪੀਵੀਸੀ ਦੁਕਾਨ ਮਾਲਕ ਨੂੰ ਗੋਲੀ ਮਾਰ ਦਿੱਤੀ। ਕਿਹਾ ਜਾ ਰਿਹਾ ਹੈ ਕਿ ਇਸ ਵਾਰਦਾਤ ਵਿਚ ਇਕ ਮੌਤ ਹੋਈ ਹੈ। ਖ਼ਬਰਾਂ ਮੁਤਾਬਿਕ ਰੰਜਸ਼ ਦੇ ਚੱਲਦਿਆਂ...
ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ 153ਵੇਂ ਦਿਨ ਵੀ ਜਾਰੀ
. . .  about 8 hours ago
ਜੰਡਿਆਲਾ ਗੁਰੂ, 6 ਮਾਰਚ (ਰਣਜੀਤ ਸਿੰਘ ਜੋਸਨ)- ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਧਰਨਾ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
. . .  about 8 hours ago
ਸ੍ਰੀ ਮੁਕਤਸਰ ਸਾਹਿਬ, 6 ਮਾਰਚ (ਰਣਜੀਤ ਸਿੰਘ ਢਿੱਲੋਂ)- ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਬੇਵਕਤ ਵਿਛੋੜੇ 'ਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ...
ਪੱਤਰਕਾਰ ਮੇਜਰ ਸਿੰਘ ਦੇ ਘਰ ਪਹੁੰਚੀ ਉਨ੍ਹਾਂ ਦੀ ਮ੍ਰਿਤਕ ਦੇਹ
. . .  about 8 hours ago
ਜਲੰਧਰ, 6 ਮਾਰਚ (ਚਿਰਾਗ਼ ਸ਼ਰਮਾ)- 'ਅਜੀਤ' ਦੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚ ਚੁੱਕੀ ਹੈ। ਸ਼ਾਮੀਂ 3:30 ਵਜੇ ਉਨ੍ਹਾਂ ਦੇ ਨਿਵਾਸ ਸਥਾਨ...
ਹਰਿਆਣਾ ਦੇ ਪਲਵਲ 'ਚ ਕਿਸਾਨਾਂ ਨੇ ਜਾਮ ਕੀਤਾ ਕੇ. ਐਮ. ਪੀ. ਹਾਈਵੇ
. . .  about 8 hours ago
ਪਲਵਲ, 6 ਮਾਰਚ- ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਕਿਸਾਨਾਂ ਵਲੋਂ ਹਰਿਆਣਾ ਦੇ ਪਲਵਲ 'ਚ ਕੁੰਡਲੀ-ਮਾਨੇਸਰ-ਪਲਵਲ ਭਾਵ ਕਿ...
ਮਾਛੀਵਾੜਾ 'ਚ ਕੋਰੋਨਾ ਦੇ 5 ਹੋਰ ਮਾਮਲੇ ਆਏ ਸਾਹਮਣੇ
. . .  about 8 hours ago
ਮਾਛੀਵਾੜਾ ਸਾਹਿਬ, 6 ਮਾਰਚ (ਮਨੋਜ ਕੁਮਾਰ)- ਮਾਛੀਵਾੜਾ ਇਲਾਕੇ 'ਚ ਇਕ ਵਾਰ ਫਿਰ ਕੋਰੋਨਾ ਨੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਅੱਜ ਇੱਥੇ 5 ਕੋਰੋਨਾ ਦੇ ਪੰਜ ਹੋਰ ਮਾਮਲੇ ਸਾਹਮਣੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 13 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ 'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। ਵੱਲਭ ਭਾਈ ਪਟੇਲ

ਹੁਸ਼ਿਆਰਪੁਰ / ਮੁਕੇਰੀਆਂ

ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਪਾਏ ਚਾਲੇ

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਲਾਚੋਵਾਲ ਟੋਲ ਪਲਾਜ਼ੇ ਦਾ ਮੋਰਚਾ ਅੱਜ 46ਵੇ ਦਿਨ 'ਚ ਦਾਖ਼ਲ ਹੋ ਗਿਆ, ਅੱਜ 17 ਗੱਡੀਆਂ ਦਾ ਕਾਫ਼ਲਾ ਦਿੱਲੀ ਲਈ ਸਵੇਰੇ ਸੱਤ ਵਜੇ ਰਵਾਨਾ ਹੋ ਗਿਆ, ਲਾਚੋਵਾਲ ਟੋਲ ਮੋਰਚੇ ਦੇ ਮੀਡੀਆ ਇੰਚਾਰਜ ਕੁਲਜੀਤ ਸਿੰਘ ਧਾਮੀ ਨੂਰਪੁਰ ਨੇ ਵੀਡੀਓ ਕਾਨਫ਼ਰੰਸ ਰਾਹੀਂ ਦੱਸਿਆ ਕਿ ਗੁਰਦੀਪ ਸਿੰਘ ਖੁਣਖੁਣ, ਜਸਵੀਰ ਸਿੰਘ ਲਾਚੋਵਾਲ, ਹਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਹੇਠ ਸਾਰੇ ਇਲਾਕੇ ਦੇ ਕਿਸਾਨ ਚੜ੍ਹਦੀ ਕਲਾ 'ਚ ਹਨ, ਦੁਪਹਿਰ ਦੇ 12 ਵਜੇ ਗੰਦੇ ਪਾਣੀ ਦੀਆਂ ਭਾਰੀ ਬੁਛਾੜਾਂ ਦੇ ਬਾਵਜੂਦ, ਖੱਟਰ ਸਰਕਾਰ ਵਲੋਂ ਸ਼ੰਭੂ ਘੱਘਰ ਬਾਡਰ 'ਤੇ ਲਾਈ ਰੋਕ ਨੂੰ ਪੂਰੇ ਪੰਜਾਬ ਤੋਂ ਗਏ ਕਿਸਾਨਾਂ ਨੇ ਤੋੜ ਦਿੱਤਾ ਅਤੇ ਲਾਚੋਵਾਲ ਟੋਲ ਮੋਰਚੇ ਤੋਂ ਗਈਆਂ ਪੰਜ ਟਰੈਕਟਰ ਟਰਾਲੀਆਂ ਤੇ 17 ਗੱਡੀਆਂ ਖ਼ਬਰ ਲਿਖੇ ਜਾਣ ਤੱਕ, ਹਰਿਆਣਾ ਪ੍ਰਾਂਤ ਦੇ 40 ਕਿੱਲੋਮੀਟਰ ਅੰਦਰ ਤੱਕ ਪਹੁੰਚਣ 'ਚ ਕਾਮਯਾਬ ਹੋਏ, ਇਲਾਕੇ ਦੇ ਸਾਰੇ ਕਿਸਾਨ ਜੋ ਦਿੱਲੀ ਨੂੰ ਰਵਾਨਾ ਹੋ ਗਏ ਸਨ, ਹੁਣ ਹਰਿਆਣਾ ਸੂਬੇ ਦੇ ਅੰਦਰ ਇਕੱਠੇ ਹੋ ਗਏ ਹਨ | ਇਸ ਮੌਕੇ ਉਂਕਾਰ ਸਿੰਘ ਧਾਮੀ ਪਰਮਿੰਦਰ ਸਿੰਘ ਪੰਨੂ, ਰਣਧੀਰ ਸਿੰਘ ਅਸਲਪੁਰ, ਮਾਸਟਰ ਮਦਨ ਲਾਲ ਨੇ ਕਿਹਾ ਕਿ ਸਾਰੇ ਕਿਸਾਨ ਵਧਾਈ ਦੇ ਪਾਤਰ ਹਨ, ਜੋ ਬੜੀ ਦਲੇਰੀ ਤੇ ਦਿ੍ੜ੍ਹਤਾ ਨਾਲ ਹਰਿਆਣਾ ਸੂਬੇ 'ਚ ਦਾਖ਼ਲ ਹੋਏ ਤੇ ਇਲਾਕੇ ਦੇ ਲੋਕਾਂ ਵਲੋਂ ਜੋ ਵੀ ਰਾਸ਼ਨ ਪਾਣੀ ਜਾਂ ਪੈਸੇ ਨਾਲ ਮਦਦ ਕੀਤੀ ਗਈ, ਉਹ ਅੱਜ ਸਫਲ ਹੋ ਗਈ | ਇਸ ਮੌਕੇ ਬਿੱਕਰ ਸਿੰਘ ਸ਼ੇਰਪੁਰ, ਜਗਤ ਸਿੰਘ ਲਾਚੋਵਾਲ, ਨਰਪਿੰਦਰ ਸਿੰਘ, ਸਤਵਿੰਦਰ ਸਿੰਘ ਪੰਨੂ, ਅਰਵਿੰਦ ਠਾਕੁਰ, ਰਾਜਵੀਰ ਸਿੰਘ ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਪੰਨੂ, ਪਰਮਦੀਪ ਸਿੰਘ ਪੰਨੂ, ਰਾਮ ਸਿੰਘ ਧੁੱਗਾ, ਰਣਜੀਤ ਸਿੰਘ ਬੂਰੇ ਜੱਟਾਂ, ਦਵਿੰਦਰ ਸਿੰਘ, ਹਰਵੇਲ ਸਿੰਘ ਅਧਕਾਰੇ, ਸਰਬਜੀਤ ਸਿੰਘ, ਜਗਦੀਪ ਸਿੰਘ, ਪਰਵਿੰਦਰ ਸਿੰਘ, ਸੁਰਿੰਦਰ ਸਿੰਘ ਤਲਵੰਡੀ, ਮਨਜੀਤ ਸੁਮਲ, ਮਾਸਟਰ ਸੁਖਜੀਤ ਸਿੰਘ, ਬਲਬੀਰ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ ਪਿ੍ੰਸੀਪਲ ਗੁਰਦੇਵ ਸਿੰਘ, ਕਥਾ ਵਾਚਕ ਪਰਮਵੀਰ ਸਿੰਘ, ਹਰਭਜਨ ਸਿੰਘ ਕੱਕੋ, ਬਲਵੀਰ ਸਿੰਘ ਬੱਗੇਵਾਲ, ਮਹਿੰਦਰ ਸਿੰਘ ਆਦਿ ਹਾਜ਼ਰ ਸਨ |
ਫੁਗਲਾਣਾ ਤੋਂ ਕਿਸਾਨ ਸੰਘਰਸ਼ 'ਚ ਸ਼ਾਮਿਲ ਹੋਣ ਲਈ ਦਿੱਲੀ ਨੂੰ ਜਥਾ ਰਵਾਨਾ
ਹੁਸ਼ਿਆਰਪੁਰ, (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਕਿਸਾਨ ਸੰਘਰਸ਼ 'ਚ ਸ਼ਾਮਿਲ ਹੋਣ ਲਈ ਪਿੰਡ ਫੁਗਲਾਣਾ ਤੋਂ ਕਿਸਾਨਾਂ ਦੇ ਜਥੇ ਨੂੰ ਹਲਕਾ ਵਿਧਾਇਕ ਡਾ: ਰਾਜ ਕੁਮਾਰ ਵਲੋਂ ਦਿੱਲੀ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਤਾਨਾਸ਼ਾਹੀ ਨੀਤੀ ਅਪਣਾਈ ਹੋਈ ਹੈ ਤੇ ਕਿਸਾਨਾਂ 'ਤੇ ਧੱਕੇ ਨਾਲ ਖੇਤੀ ਕਾਨੂੰਨ ਥੋਪੇ ਜਾ ਰਹੇ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਨੰਬਰਦਾਰ ਤਰਲੋਚਨ ਸਿੰਘ ਪੱਟੀ, ਜਗਤਾਰ ਸਿੰਘ ਭੁੰਗਰਨੀ, ਵਰਿੰਦਰ ਸਿੰਘ ਭਿੰਡਰ, ਉਂਕਾਰ ਸਿੰਘ ਮਿਨਹਾਸ, ਰਸ਼ਪਾਲ ਸਿੰਘ, ਸੁਖਦੇਵ ਸਿੰਘ ਰਾਜਪੁਰ ਭਾਈਆਂ, ਜੋਧ ਸਿੰਘ, ਜਸਪਾਲ ਸਿੰਘ ਮੰਡੇਰ, ਵਿਪਨ ਠਾਕੁਰ, ਗੁਰਮੇਲ ਸਿੰਘ ਗੋਲੀ, ਮੇਜਰ ਸਿੰਘ ਥਿਆੜਾ, ਸੁਰਜੀਤ ਸਿੰਘ ਬੱਡਲਾ, ਨੰਦ ਲਾਲ, ਪਰਮਜੀਤ ਸਿੰਘ ਢਿੱਲੋਂ, ਡਾ: ਕੁਲਦੀਪ ਕੌਰ ਭੁੰਗਰਨੀ, ਸਰਪੰਚ ਰਾਣੀ ਆਦਿ ਹਾਜ਼ਰ ਸਨ |
ਖੇਤੀ ਕਾਨੂੰਨਾਂ ਖ਼ਿਲਾਫ਼ ਗੁੱਜਰ ਭਾਈਚਾਰੇ ਵਲੋਂ ਕਿਸਾਨਾਂ ਦਾ ਸਮਰਥਨ
ਅੱਡਾ ਸਰਾਂ, (ਹਰਜਿੰਦਰ ਸਿੰਘ ਮਸੀਤੀ)-ਆਲ ਇੰਡੀਆ ਗੁੱਜਰ ਮਹਾਂ ਸਭਾ ਹਲਕਾ ਉੜਮੁੜ ਦੀ ਮੀਟਿੰਗ ਨਜ਼ਦੀਕੀ ਪਿੰਡ ਘੋੜਾਵਾਹਾ ਵਿਖੇ ਗ਼ੁਲਾਮ ਅਲੀ ਦੀ ਅਗਵਾਈ 'ਚ ਹੋਈ | ਇਸ ਮੀਟਿੰਗ 'ਚ ਪ੍ਰਧਾਨ ਹਨੀਫ਼ ਮੁਹੰਮਦ ਦੀ ਹਾਜ਼ਰੀ 'ਚ ਸਮੂਹ ਭਾਈਚਾਰੇ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਕਿਸਾਨ ਸੰਘਰਸ਼ 'ਚ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਗੁੱਜਰ ਭਾਈਚਾਰੇ ਨੇ ਅੰਨਦਾਤਿਆਂ ਦੇ ਦੇਸ਼ ਵਿਆਪੀ ਸੰਘਰਸ਼ ਦਾ ਸਮਰਥਨ ਕਰਦੇ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਲਿਆਂਦੇ ਗਏ ਖੇਤੀ ਕਾਨੂੰਨਾਂ ਤੇ ਇਨ੍ਹਾਂ ਨੂੰ ਲਿਆਉਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕੀਤੀ ਗਈ | ਪ੍ਰਧਾਨ ਹਨੀਫ਼ ਮੁਹੰਮਦ ਨੇ ਕਿਹਾ ਕਿ ਗੁੱਜਰ ਮਹਾਂਸਭਾ ਨਾਲ ਜੁੜੇ ਗੁੱਜਰ ਭਾਈਚਾਰੇ ਦੇ ਲੋਕ ਕਿਸਾਨਾਂ ਦੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਭਾਗ ਲੈਣਗੇ | ਇਸ ਮੌਕੇ ਗੁੱਜਰ ਭਾਈਚਾਰੇ ਦੀਆਂ ਸਮੱਸਿਆਵਾਂ 'ਤੇੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਵਾਈਸ ਪ੍ਰਧਾਨ ਬੱਬੂ, ਹਾਜ਼ੀ ਇਸਰਾਇਲ, ਹਾਜ਼ੀ ਮਾਮ ਹੁਸੈਨ, ਹਾਜ਼ੀ ਸ਼ੇਰ ਹਮਜ਼ਾ, ਹਾਜ਼ੀ ਦਲਵੀਰ, ਨੂਰ ਮੁਹੰਮਦ, ਅਲੀ ਹੁਸੈਨ, ਬਿੱਲਾ ਪਹਿਲਵਾਨ, ਲਾਲੀ, ਹਾਜ਼ੀ ਹਨੀਫ਼, ਦਲਮੀਰ, ਹਾਜ਼ੀ ਨਾਰ ਮੁਹੰਮਦ, ਯਾਕੂਬ ਕਾਕਾ, ਮੌਲਵੀ ਰੌਸ਼ਨ, ਆਲਮ ਕੋਲੀ, ਖ਼ਾਨ, ਗਾਮਾ, ਇਸਮਾਈਲ, ਨੂਰ ਹਸਨ, ਹਾਜ਼ੀ ਵੱਡੇ ਮੁਹੰਮਦ ਆਦਿ ਹਾਜ਼ਰ ਸਨ |
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਮਾਹਿਲਪੁਰ, (ਰਜਿੰਦਰ ਸਿੰਘ/ਦੀਪਕ ਅਗਨੀਹੋਤਰੀ)-ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਦੇਸ਼ ਵਿਆਪੀ ਹੜਤਾਲ ਤੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਾਹਿਲਪੁਰ ਵਿਖੇ ਰਛਪਾਲ ਕੌਰ, ਕਮਲਜੀਤ ਕੌਰ ਤੇ ਰਾਜਪਾਲ ਕੌਰ ਦੀ ਅਗਵਾਈ 'ਚ ਕੀਤੀ ਰੋਸ ਰੈਲੀ ਉਪਰੰਤ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਚੌਾਕ 'ਤੇ ਪੁਤਲਾ ਫੂਕਿਆ ਗਿਆ | ਇਸ ਮੌਕੇ ਪਿ੍ੰ. ਪਿਆਰਾ ਸਿੰਘ, ਮੱਖਣ ਸਿੰਘ ਲੰਗੇਰੀ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਮੋਦੀ ਸਰਕਾਰ ਪਾਸ ਕੀਤੇ ਕਾਨੂੰਨ ਵਾਪਸ ਲਏ | ਇਸ ਮੌਕੇ ਸਤਪਾਲ ਲੱਠ, ਮਲਕੀਤ ਸਿੰਘ, ਬਲਜੀਤ ਸਿੰਘ, ਅਮਰਜੀਤ ਕੁਮਾਰ, ਮਤਲੇਸ਼ ਹਾਂਡਾ, ਚਰਨਜੀਤ ਸਿੰਘ, ਪਿ੍ੰ. ਰਣਜੀਤ ਸਿੰਘ, ਭੁਪਿੰਦਰ ਸਿੰਘ, ਗੁਰਨਾਮ ਚੰਦ, ਸੀਤਲ ਕੌਰ, ਪਿੰ. ਮੋਹਣ ਸਿੰਘ, ਕਸ਼ਮੀਰ ਸਿੰਘ, ਸਤਨਾਮ ਸਿੰਘ, ਕਮਲਜੀਤ, ਟੇਕ ਚੰਦ, ਮਦਨ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ, ਬਲਦੇਵ ਸਿੰਘ, ਮੁਖ਼ਤਿਆਰ ਸਿੰਘ, ਨਰਿੰਦਰ ਮਹਿਰਮ, ਹਰਜੀਤ ਸਿੰਘ. ਪਿ੍ੰ ਹਰਭਜਨ ਸਿੰਘ ਹਾਜ਼ਰ ਸਨ |
ਹਰਸੇ ਮਾਨਸਰ ਟੋਲ ਪਲਾਜ਼ਾ 'ਤੇ ਧਰਨਾ 46ਵੇਂ ਦਿਨ ਵੀ ਜਾਰੀ
ਭੰਗਾਲਾ, (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਦੇ ਨਜ਼ਦੀਕ ਪੈਂਦੇ ਕਸਬਾ ਹਰਸੇ ਮਾਨਸਰ ਟੋਲ ਪਲਾਜ਼ਾ ਵਿਖੇ ਪਿਛਲੇ 45 ਦਿਨਾਂ ਤੋਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਧਰਨਾ ਅੱਜ 46ਵੇਂ ਦਿਨ ਵੀ ਜਾਰੀ ਰਿਹਾ | ਸਮੂਹ ਜਥੇਬੰਦੀਆਂ ਦੇ ਕਿਸਾਨ ਦਿੱਲੀ ਨੂੰ ਕੂਚ ਕਰ ਚੁੱਕੇ ਹਨ | ਧਰਨੇ ਨੂੰ ਅੱਗੇ ਵਧਾਉਣ ਲਈ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਦੇ ਮੁਕੇਰੀਆਂ ਯੂਨਿਟ ਦੇ ਆਗੂ ਮਾਨਸਰ ਟੋਲ ਪਲਾਜ਼ਾ ਵਿਖੇ ਪਹੁੰਚੇ | ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਦੇ ਮੁਕੇਰੀਆਂ ਯੂਨਿਟ ਦੇ ਆਗੂਆਂ ਨੇ ਕਿਹਾ ਕਿ ਧਰਨਾ ਜਿੰਨੇ ਵੀ ਸਮੇਂ ਤੱਕ ਜਾਰੀ ਰੱਖਣ ਦੀ ਜ਼ਰੂਰਤ ਹੋਈ, ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਜਾਰੀ ਰੱਖੇਗੀ | ਆਗੂਆਂ ਨੇ ਕਿਹਾ ਕਿ ਕਿਸਾਨ ਸਾਥੀ ਜਦੋਂ ਵੀ ਜੋ ਵੀ ਸਾਡੀ ਜ਼ਿੰਮੇਵਾਰੀ ਲਗਾਉਣਗੇ, ਉਸ ਨੂੰ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ | ਇਸ ਮੌਕੇ ਦਰਸ਼ਨ ਸਿੰਘ ਭੇਲਾ, ਮਾਸਟਰ ਨਰਿੰਦਰ ਸਿੰਘ ਗੋਲੀ, ਅਮਰਜੀਤ ਸਿੰਘ ਕਾਨੂੰਗੋ, ਗਿਆਨ ਚੰਦ ਗੁਪਤਾ, ਮੁਖਤਿਆਰ ਸਿੰਘ, ਦਲਵੀਰ ਸਿੰਘ, ਦਿਲਾਵਰ ਸਿੰਘ, ਗੁਰਦੇਵ ਸਿੰਘ, ਮਾਸਟਰ ਰੋਸ਼ਨ ਸਿੰਘ ਲਾਡਪੁਰ, ਰਾਜਿੰਦਰ ਸਿੰਘ, ਕਰਨੈਲ ਸਿੰਘ, ਬਲਦੇਵ ਸਿੰਘ, ਪ੍ਰੀਤਮ ਸਿੰਘ, ਚਮਨ ਲਾਲ, ਸੁਰਿੰਦਰ ਸਿੰਘ, ਕਿ੍ਸ਼ਨ ਗੋਪਾਲ ਚੌਪੜਾ, ਗੁਰਚਰਨ ਸਿੰਘ ਮੱਲੀ, ਸੇਵਾ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਹਲਕਾ ਚੱਬੇਵਾਲ ਤੋਂ ਸ਼ੰਭੂ ਬਾਰਡਰ 'ਤੇ ਪਹੁੰਚਿਆ ਕਿਸਾਨਾਂ ਦਾ ਜਥਾ
ਚੱਬੇਵਾਲ, (ਥਿਆੜਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਭਾਰਤ ਦੀਆਂ 500 ਕਿਸਾਨ ਜਥੇਬੰਦੀਆਂ ਦੀ ਸਾਂਝੀ ਕਮੇਟੀ ਦੇ ਕਿਸਾਨਾਂ ਨੂੰ ਦਿੱਲੀ ਚੱਲੋ ਦੇ ਦਿੱਤੇ ਸੱਦੇ ਦੇ ਤਹਿਤ ਹਲਕਾ ਚੱਬੇਵਾਲ ਤੋਂ ਜਥੇ: ਇਕਬਾਲ ਸਿੰਘ ਖੇੜਾ, ਜਥੇ: ਨਿਰਮਲ ਸਿੰਘ ਭੀਲੋਵਾਲ, ਅਮਨਦੀਪ ਸਿੰਘ ਸੋਨੀ ਨੰਗਲ ਚੋਰਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਜਥਾ ਸ਼ੰਭੂ ਬਾਰਡਰ 'ਤੇ ਪਹੁੰਚਿਆ ਅਤੇ ਅੱਗੇ ਦਿੱਲੀ ਵੱਲ ਚਾਲੇ ਪਾਏ | ਇਸ ਮੌਕੇ ਜਥੇ ਵਿਚ ਨੰ. ਸੁਖਦੇਵ ਸਿੰਘ ਚੱਕ ਮੱਲਾਂ, ਹਰਜਿੰਦਰ ਸਿੰਘ ਨੰਗਲ ਚੋਰਾਂ, ਸਰਪੰਚ ਮੇਜਰ ਸਿੰਘ ਲਹਿਲੀ ਕਲਾਂ, ਸਤਨਾਮ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ |
ਦੋਆਬਾ ਕਿਸਾਨ ਕਮੇਟੀ ਵਲੋਂ ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾ 53ਵੇਂ ਦਿਨ ਵੀ ਜਾਰੀ
ਚੌਲਾਂਗ, (ਸੁਖਦੇਵ ਸਿੰਘ)-ਦੋਆਬਾ ਕਿਸਾਨ ਕਮੇਟੀ ਵਲੋਂ ਅਣਮਿਥੇ ਸਮੇਂ ਲਈ ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾ 53ਵੇਂ ਦਿਨ ਵੀ ਜਾਰੀ ਰਿਹਾ | ਦੁਆਬਾ ਕਿਸਾਨ ਕਮੇਟੀ ਦੇ ਅਹੁਦੇਦਾਰ ਕੁਲਵੰਤ ਸਿੰਘ ਕੁਰਾਲਾ, ਹਰਪ੍ਰੀਤ ਸਿੰਘ ਝੱਜੀ ਪਿੰਡ, ਹਰਜੀਤ ਸਿੰਘ ਦੀ ਅਗਵਾਈ ਵਿਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਤੇ ਵੱਖ-ਵੱਖ ਬੁਲਾਰਿਆਂ ਨਿਰਮਲ ਸਿੰਘ, ਤੀਰਥ ਸਿੰਘ, ਸੁਰਿੰਦਰ ਸਿੰਘ ਨੇ ਕਿਹਾ ਕੇਂਦਰ ਸਰਕਾਰ ਦੀਆ ਅੱਖਾਂ ਖੋਲ੍ਹਣ ਲਈ ਧਰਨਿਆਂ ਨੂੰ ਤੇਜ ਕੀਤਾ ਜਾਵੇਗਾ | ਇਸ ਮੌਕੇ ਤਰਸੇਮ ਲਾਲ, ਸਿਵਪੂਰਨ ਸਿੰਘ, ਲਖਵੀਰ ਸਿੰਘ ਖ਼ਾਲਸਾ, ਜਰਨੈਲ ਸਿੰਘ, ਹਰਵਿੰਦਰ ਸਿੰਘ, ਬਲਵੀਰ ਸਿੰਘ, ਰਸ਼ਪਾਲ ਸਿੰਘ,

ਵੱਖ-ਵੱਖ ਟਰੇਡ ਯੂਨੀਅਨਾਂ ਵਲੋਂ ਹੁਸ਼ਿਆਰਪੁਰ 'ਚ ਮਾਰਚ ਤੇ ਚੱਕਾ ਜਾਮ

ਹੁਸ਼ਿਆਰਪੁਰ, 26 ਨਵੰਬਰ (ਹਰਪ੍ਰੀਤ ਕੌਰ)-ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫ਼ੈਡਰੇਸ਼ਨਾਂ ਵਲੋਂ ਸੀ.ਆਈ.ਟੀ.ਯੂ ਦੇ ਕਮਲਜੀਤ ਸਿੰਘ, ਸੀ.ਟੀ.ਯੂ ਦੇ ਗੰਗਾ ਪ੍ਰਸਾਦ, ਇੰਟਕ ਦੇ ਜੋਗਿੰਦਰ ਸਿੰਘ, ਏਟਕ ਦੇ ਉਂਕਾਰ ਸਿੰਘ ਤੇ ਪ.ਸ.ਸ.ਫ ਦੇ ਇੰਦਰਜੀਤ ਵਿਰਦੀ ਦੀ ਅਗਵਾਈ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨ ਦਿੱਲੀ ਨੂੰ ਰਵਾਨਾ

ਹਰਿਆਣਾ, 26 ਨਵੰਬਰ (ਹਰਮੇਲ ਸਿੰਘ ਖੱਖ)-ਕੇਂਦਰ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਦਿੱਲੀ ਕੂਚ ਕਰ ਦਿੱਤਾ ਹੈ, ਜਿਸ ਦੇ ਤਹਿਤ ਅੱਜ ਕਿਰਤੀ ਕਿਸਾਨੀ ਯੂਨੀਅਨ ਦੇ ਕਿਸਾਨ ਕਾ: ਭੁਪਿੰਦਰ ਸਿੰਘ ਭੂੰਗਾ ਤੇ ਸਰਵਣ ਸਿੰਘ ...

ਪੂਰੀ ਖ਼ਬਰ »

ਪੰਜਾਬ ਦੇ ਯੋਧਿਆਂ ਨੂੰ ਦਿੱਲੀ ਪਹੁੰਚਣ ਤੋਂ ਰੋਕ ਨਹੀਂ ਸਕਦੀ ਕੋਈ ਸਰਕਾਰ - ਗੇਰਾ, ਟਿੰਮੀ

ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਕੇਂਦਰ ਦੀਆਂ ਸਰਕਾਰਾਂ ਵਲੋਂ ਹਮੇਸ਼ਾਂ ਪੰਜਾਬ ਨਾਲ ਧਰੋਹ ਕੀਤਾ ਜਾਂਦਾ ਹੈ ਤੇ ਪੰਜਾਬ ਨੂੰ ਛੋਟਾ ਕਰਨ, ਪੰਜਾਬ ਦੀ ਹੋਂਦ ਨੂੰ ਖ਼ਤਮ ਕਰਨ ਲਈ ਕੇਂਦਰ ਵਲੋਂ ਕਈ ਚਾਲਾਂ ਹੁਣ ਵੀ ਚਲੀਆਂ ਜਾ ਰਹੀਆਂ ਹਨ ਪਰ ਕੇਂਦਰ ਦੀ ਮੋਦੀ ਸਰਕਾਰ ...

ਪੂਰੀ ਖ਼ਬਰ »

ਮੁਕੇਰੀਆਂ ਜ਼ਿਲ੍ਹਾ ਭਾਜਪਾ ਨੇ ਸੰਵਿਧਾਨ ਦਿਵਸ ਮਨਾਇਆ

ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਅੱਜ ਮੁਕੇਰੀਆਂ ਜ਼ਿਲ੍ਹਾ ਭਾਜਪਾ ਵਲੋਂ ਸਥਾਨਕ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸੰਵਿਧਾਨ ਰਚੇਤਾ ਡਾ. ਭੀਮ ...

ਪੂਰੀ ਖ਼ਬਰ »

ਗੜ੍ਹਸ਼ੰਕਰ 'ਚ ਕੋਰੋਨਾ ਦੇ 2 ਪਾਜ਼ੀਟਿਵ ਮਾਮਲੇ ਆਏ

ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਵੀਰਵਾਰ ਨੂੰ ਗੜ੍ਹਸ਼ੰਕਰ ਸ਼ਹਿਰ ਨਾਲ ਸਬੰਧਿਤ 2 ਮੈਂਬਰਾਂ (ਮਾਂ/ਪੁੱਤਰ) ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਰਿਪੋਰਟ ਆਈ ਹੈ | ਸ਼ਹਿਰ ਵਿਚ ਹੁਣ ਤੱਕ ਕੋਰੋਨਾ ਪਾਜ਼ੀਟਿਵ ਆਏ ਕੇਸਾਂ ਦੀ ਗਿਣਤੀ 199 ਹੋ ਗਈ ਹੈ ਜਿਨ੍ਹਾਂ 'ਚੋਂ 4 ਲੋਕਾਂ ਦੀ ...

ਪੂਰੀ ਖ਼ਬਰ »

1 ਤੋਂ 15 ਦਸੰਬਰ ਤੱਕ ਲੱਗੇਗਾ ਨਾਈਟ ਕਰਫ਼ਿਊ-ਡੀ.ਸੀ.

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹੋਰ ਸੂਬਿਆਂ 'ਚ ਵੱਧ ਰਹੇ ਕੋਵਿਡ ਦੇ ਪ੍ਰਭਾਵ ਨੂੰ ਦੇਖਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 35 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 1 ਦੀ ਮੌਤ

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 35 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6882 ਤੇ 1 ਮਰੀਜ਼ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 248 ਹੋ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਲੋਂ ਨਾਅਰੇਬਾਜ਼ੀ

ਤਲਵਾੜਾ, 26 ਨਵੰਬਰ (ਰਾਜੀਵ ਓਸ਼ੋ)-ਕੇਂਦਰ ਸਰਕਾਰ ਵਲੋਂ ਪਾਸ ਮਜ਼ਦੂਰ ਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਅੱਜ ਕੀਤੀ ਜਾ ਰਹੀ ਹੜਤਾਲ ਦੇ ਸਮਰਥਨ ਵਿਚ ਤਲਵਾੜਾ ਤੇ ਹਾਜੀਪੁਰ ਦੀਆਂ ਮੁਲਾਜ਼ਮ ਮਜ਼ਦੂਰ ਜਥੇਬੰਦੀਆਂ ਵਲੋਂ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਮੁਲਾਜ਼ਮਾਂ ਵਲੋਂ ਖੇਤੀ ਕਾਨੂੰਨਾਂ ਤੇ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਕੌਮੀ ਟਰੇਡ ਯੂਨੀਅਨਾਂ ਵਲੋਂ ਦੇਸ਼ ਵਿਆਪੀ ਹੜਤਾਲ ਦੇ ਦਿੱਤੇ ਸੱਦੇ 'ਤੇ ਪੰਜਾਬ ਰੋਡਵੇਜ਼/ਪਨਬੱਸ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਰੋਡਵੇਜ਼ ਡੀਪੂ ਹੁਸ਼ਿਆਰਪੁਰ ਵਿਖੇ ਬੱਸ ਸੇਵਾ ਮੁਕੰਮਲ ਬੰਦ ਕਰਕੇ ...

ਪੂਰੀ ਖ਼ਬਰ »

ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਨੇ ਕੇਂਦਰ ਖ਼ਿਲਾਫ਼ ਰੋਸ ਰੈਲੀ ਕਰਕੇ ਕੱਢਿਆ ਮਾਰਚ

ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰੀ ਟਰੇਡ ਯੂਨੀਅਨ ਵਲੋਂ ਕੀਤੀ ਗਈ ਸਨਅਤੀ ਹੜਤਾਲ ਦੇ ਸਮਰਥਨ ਵਿਚ ਗੜ੍ਹਸ਼ੰਕਰ ਵਿਖੇ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਸਭਾ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ

ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਇੱਥੇ ਰਿਲਾਇੰਸ ਮਾਲ ਅੱਗੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ 31ਵੇਂ ਦਿਨ ਧਰਨਾ ਦਿੰਦਿਆਂ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਾਂ ਲਗਾ ਕੇ ਰੋਕਣ ਤੇ ਪੁਲਿਸ ਜ਼ਰੀਏ ...

ਪੂਰੀ ਖ਼ਬਰ »

ਕਿਰਤ ਕਾਨੂੰਨਾਂ 'ਚ ਸੋਧਾਂ ਖ਼ਿਲਾਫ਼ ਰੈਲੀ ਤੇ ਮੁਜ਼ਾਹਰਾ

ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਮਿਡ ਡੇ ਮੀਲ ਵਰਕਰਜ਼ ਯੂਨੀਅਨ, ਤਰਕਸ਼ੀਲ ਸੁਸਾਇਟੀ, ਪੇਂਡੂ ਮਜ਼ਦੂਰ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਉਸਾਰੀ ਮਜ਼ਦੂਰ ਯੂਨੀਅਨ ਤੇ ਪੈਨਸ਼ਨਰ ਯੂਨੀਅਨ ਦੇ ...

ਪੂਰੀ ਖ਼ਬਰ »

ਮਾਸਟਰ ਪਥਰਾਲੀਆਂ ਨੂੰ ਸਦਮਾ, ਪਤਨੀ ਦਾ ਦਿਹਾਂਤ

ਸ਼ਾਮਚੁਰਾਸੀ, 26 ਨਵੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਦੇ ਸੀਨੀਅਰ ਅਕਾਲੀ ਆਗੂ ਤੇ ਉੱਘੇ ਸਮਾਜ ਸੇਵਕ ਮਾਸਟਰ ਦਰਸ਼ਨ ਸਿੰਘ ਪਥਰਾਲੀਆਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਮਹਿੰਦਰ ਕੌਰ ਧਨੋਆ ਦਾ ਅਚਾਨਕ ਦਿਹਾਂਤ ਹੋ ...

ਪੂਰੀ ਖ਼ਬਰ »

ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵਲੋਂ ਮੁਕੰਮਲ ਹੜਤਾਲ

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਅੰਦਰ ਕੰਮ ਕਰਦੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ 'ਤੇ ਆਧਾਰਿਤ ਬਣੀ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦ'ੇ ਤੇ ਪੰਜਾਬ ਜਲ ਸਰੋਤ ...

ਪੂਰੀ ਖ਼ਬਰ »

ਟਾਂਡਾ 'ਚ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

ਟਾਂਡਾ ਉੜਮੁੜ, 26 ਨਵੰਬਰ (ਗੁਰਾਇਆ)-ਮੁਲਾਜ਼ਮ ਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪਾਵਰਕਾਮ ਤੇ ਟਰਾਂਸਕੋ ਪੰਜਾਬ ਦੇ ਸੱਦੇ 'ਤੇ ਬਿਜਲੀ ਘਰ ਟਾਂਡਾ ਵਿਖੇ ਮੰਡਲ ਭੋਗਪੁਰ ਦੇ ਸਮੂਹ ਮੁਲਾਜ਼ਮਾਂ ਵਲੋਂ ਮੰਗਾਂ ਲਈ ਇਕ ਰੋਜ਼ਾ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਰੋਸ ...

ਪੂਰੀ ਖ਼ਬਰ »

ਮਾਸਟਰ ਹਰਨੇਕ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ

ਭੰਗਾਲਾ, 26 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਸਟਰ ਹਰਨੇਕ ਸਿੰਘ ਮੰਝਪੁਰ ਨੂੰ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸਰਦਾਰ ਨਿਰਵੈਲ ਸਿੰਘ (ਰਿਟਾਇਰ ਬਿਜਲੀ ਬੋਰਡ) ਉਮਰ 68 ਸਾਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ, ਜੋ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ...

ਪੂਰੀ ਖ਼ਬਰ »

ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਸੰਵਿਧਾਨ ਦਿਵਸ ਮਨਾਇਆ

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਪਿ੍ੰਸੀਪਲ ਵੀ.ਕੇ.ਸਿੰਘ ਤੇ ਵਾਇਸ ਪਿ੍ੰਸੀਪਲ ਜੋਗੇਸ਼ ਦੀ ਅਗਵਾਈ 'ਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਵਲੋਂ 'ਸੰਵਿਧਾਨ ਦਿਵਸ' ਮਨਾਇਆ ਗਿਆ | ਇਸ ਦਿਵਸ ...

ਪੂਰੀ ਖ਼ਬਰ »

ਅਰੋੜਾ ਵਲੋਂ ਗਲੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ 'ਚ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਇਨ੍ਹਾਂ ਕਾਰਜਾਂ 'ਚ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ...

ਪੂਰੀ ਖ਼ਬਰ »

ਬੀਮਾ ਕਰਮਚਾਰੀਆਂ ਵਲੋਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਕੌਮੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਬੀਮਾ ਕਰਮਚਾਰੀਆਂ ਵਲੋਂ ਐਲ.ਆਈ.ਸੀ. ਦਫ਼ਤਰ ਹੁਸ਼ਿਆਰਪੁਰ ਸਾਹਮਣੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ...

ਪੂਰੀ ਖ਼ਬਰ »

ਇਲਾਕੇ 'ਚ ਨਿਵੇਕਲੀ ਪਹਿਚਾਣ ਨਾਲ ਜਾਣਿਆ ਜਾਂਦੈ ਪਿੰਡ ਫੁਗਲਾਣਾ

ਨਰਿੰਦਰ ਸਿੰਘ ਬੱਡਲਾ 98783-03471 ਹੁਸ਼ਿਆਰਪੁਰ : ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਸਥਿਤ ਥਾਣਾ ਮੇਹਟੀਆਣਾ ਅਧੀਨ ਆਉਂਦਾ ਪਿੰਡ ਫੁਗਲਾਣਾ ਇਲਾਕੇ 'ਚ ਕਿਸੇ ਵੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਹੈ | ਪਿੰਡ 'ਚ ਐਨ.ਆਰ.ਆਈ. ਵੀਰਾਂ ਦੀ ਸਹਾਇਤਾ ਨਾਲ ਚੱਲ ਰਹੇ ਵੱਖ-ਵੱਖ ...

ਪੂਰੀ ਖ਼ਬਰ »

ਨੰਗਲ ਸ਼ਹੀਦਾਂ ਵਿਖੇ ਲਗਾਏ ਪੱਕੇ ਮੋਰਚੇ ਦਾ ਧਰਨਾ 46ਵੇਂ ਦਿਨ ਵੀ ਜਾਰੀ

ਚੱਬੇਵਾਲ, 26 ਨਵੰਬਰ (ਥਿਆੜਾ)-ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਕੇਂਦਰ ਦੇ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਸੱਦੇ ਦੇ ਤਹਿਤ ਇਲਾਕੇ ਦੇ ਕਿਸਾਨਾਂ ਵਲੋਂ ਚੱਬੇਵਾਲ ਦੇ ਰੋਹਨ ਰਾਜਦੀਪ ਟੋਲ ਪਲਾਜ਼ਾ ਨੰਗਲ ਸ਼ਹੀਦਾਂ ...

ਪੂਰੀ ਖ਼ਬਰ »

ਪਰਾਲੀ ਨੂੰ ਲੱਗੀ ਅੱਗ

ਖੁੱਡਾ, 26 ਨਵੰਬਰ (ਸਰਬਜੀਤ ਸਿੰਘ)-ਬੀਤੀ ਰਾਤ ਨਜ਼ਦੀਕੀ ਪਿੰਡ ਗੰਭੋਵਾਲ ਵਿਖੇ ਗੁੱਜ਼ਰਾਂ ਦੇ ਡੇਰੇ ਨਜਦੀਕ ਰੱਖੀ ਪਸ਼ੂਆਂ ਦੇ ਚਾਰੇ ਲਈ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ | ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਆਲਮਗੀਰ ਪੁੱਤਰ ਮੁਰੀਦ ਅਲੀ ਤੇ ਜਮਾਲਦੀਨ ਪੁੱਤਰ ...

ਪੂਰੀ ਖ਼ਬਰ »

ਭਾਰਤੀ ਜੀਵਨ ਬੀਮਾ ਨਿਗਮ ਦੇ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ

ਦਸੂਹਾ, 26 ਨਵੰਬਰ (ਭੁੱਲਰ)- ਭਾਰਤੀ ਬੀਮਾ ਨਿਗਮ ਦੇ ਕਰਮਚਾਰੀਆਂ ਵਲੋਂ ਉਪ ਪ੍ਰਧਾਨ ਕਮਲ ਖੋਸਲਾ ਤੇ ਸਕੱਤਰ ਹਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਥਾਨਕ ਜੀਵਨ ਬੀਮਾ ਸ਼ਾਖਾ ਦਸੂਹਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਾਰਤੀ ...

ਪੂਰੀ ਖ਼ਬਰ »

ਪੋਸਟਲ ਇੰਪਲਾਈਜ਼ ਯੂਨੀਅਨ ਵਲੋਂ ਹੜਤਾਲ

ਗੜ੍ਹਸ਼ੰਕਰ, 26 ਨਵੰਬਰ (ਧਾਲੀਵਾਲ)-ਇੱਥੇ ਕਨਫੈਡਰੇਸ਼ਨ ਆਫ਼ ਸੈਂਟਰਲ ਗੌਰਮਿੰਟ ਇੰਪਲਾਈਜ਼ ਐਾਡ ਵਰਕਰਜ਼, ਨੈਸ਼ਨਲ ਫੈਡਰੇਸ਼ਨ ਆਫ਼ ਪੋਸਟਲ ਇੰਪਲਾਈਜ਼ ਤੇ ਆਲ ਇੰਡੀਆ ਪੋਸਟਲ ਇੰਪਲਾਈਜ਼ ਯੂਨੀਅਨ ਦੇ ਸੱਦੇ 'ਤੇ ਡਾਕਘਰ ਦੇ ਮੁਲਾਜ਼ਮਾਂ ਵਲੋਂ ਮੁੱਖ ਡਾਕਘਰ ਵਿਖੇ ਇਕ ...

ਪੂਰੀ ਖ਼ਬਰ »

ਅਫ਼ੀਮ ਸਮੇਤ ਕਾਬੂ

ਗੜ੍ਹਦੀਵਾਲਾ, 26 ਨਵੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਨੇ ਗਸ਼ਤ ਵਾ ਚੈਕਿੰਗ ਦੌਰਾਨ ਇੱਕ ਵਿਅਕਤੀ ਪਾਸੋਂ ਇੱਕ ਕਿੱਲੋ ਅਫ਼ੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਬਲਵਿੰਦਰ ਪਾਲ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਨੇ ਖੱਟਰ ਦਾ ਪੁਤਲਾ ਫੂਕਿਆ

ਟਾਂਡਾ ਉੜਮੁੜ, 26 ਨਵੰਬਰ (ਕੁਲਬੀਰ ਸਿੰਘ ਗੁਰਾਇਆ)-ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਚਲੋ ਪ੍ਰੋਗਰਾਮ ਲਈ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲਗਦੀਆਂ ਹੱਦਾਂ ਨੂੰ ਸੀਲ ਕਰਨ ਦੇ ਵਿਰੋਧ 'ਚ ਅੱਜ ਇੱਥੋਂ ਦੇ ਹਸਪਤਾਲ ਚੌਕ ...

ਪੂਰੀ ਖ਼ਬਰ »

ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਅੱਜ ਮੁਲਾਜ਼ਮ ਜਥੇਬੰਦੀ ਪ.ਸ.ਸ.ਫ. ਮੁਕੇਰੀਆਂ ਦੇ ਸਹਿਯੋਗ ਨਾਲ ਦੇਸ਼ ਵਿਆਪੀ ਹੜਤਾਲ ਬਾਰੇ ਰੋਸ ਧਰਨਾ ਸਥਾਨਕ ਰੈਸਟ ਹਾਊਸ ਵਿਖੇ ਲਗਾਇਆ ਗਿਆ, ਜਿਸ 'ਚ ਮਜ਼ਦੂਰ ਮੁਲਾਜ਼ਮ ਪੈਨਸ਼ਨਰਜ਼ ਸਾਥੀਆਂ ਨੇ ਭਾਗ ਲਿਆ | ਧਰਨੇ 'ਚ ਵੱਖ-ਵੱਖ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਮੀਟਿੰਗ

ਹਾਜੀਪੁਰ, 26 ਨਵੰਬਰ (ਜੋਗਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਮੀਟਿੰਗ ਪੋ੍ਰ. ਜੀ.ਐੱਸ. ਮੁਲਤਾਨੀ ਦੀ ਅਗਵਾਈ ਹੇਠ ਪਿੰਡ ਨਮੋਲੀ ਵਿਖੇ ਹੋਈ, ਜਿਸ 'ਚ ਪਿੰਡ ਦੇ ਬਹੁਤ ਸਾਰੇ ਪਤਵੰਤਿਆਂ ਨੇ ਹਿੱਸਾ ਲਿਆ ਤੇ ਪਿੰਡ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਤੇ ਰਿਵਾਇਤੀ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਮੀਟਿੰਗ

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਸ਼ੋ੍ਰਮਣੀ ਕਮੇਟੀ ...

ਪੂਰੀ ਖ਼ਬਰ »

ਮੈਡੀਕਲ ਸਟੋਰ 'ਤੇ ਅਚਨਚੇਤ ਡਰੱਗ ਇੰਸਪੈਕਟਰ ਵਲੋਂ ਛਾਪੇਮਾਰੀ

ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ ਤੇ ਇਸ ਦੇ ਹੋਲੀ ਹੋਲੀ ਨਤੀਜੇ ਵੀ ਸਾਹਮਣੇ ਆਉਣ ਲੱਗ ਪਏ ਹਨ | ਸਿਹਤ ਵਿਭਾਗ ਵਲੋਂ ਨਸ਼ਾ ਵੇਚਣ ...

ਪੂਰੀ ਖ਼ਬਰ »

ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਪੁਲਿਸ ਅੜਿੱਕੇ

ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਰਵਿੰਦਰਪਾਲ ਸਿੰਘ ਸੰਧੂ ਐੱਸ.ਪੀ. ਇੰਨਵੈਸ਼ਟੀਗੇਸ਼ਨ ਹੁਸ਼ਿਆਰਪੁਰ, ਰਵਿੰਦਰ ਸਿੰਘ ਡੀ.ਐੱਸ.ਪੀ. ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਐੱਸ.ਆਈ. ...

ਪੂਰੀ ਖ਼ਬਰ »

ਬਾਬਾ ਇੰਦਰਦਾਸ ਵਲੋਂ ਖਿਡਾਰੀਆਂ ਨੂੰ ਖੇਡ ਕਿੱਟਾਂ ਭੇਟ

ਨਸਰਾਲਾ, 26 ਨਵੰਬਰ (ਸਤਵੰਤ ਸਿੰਘ ਥਿਆੜਾ)-ਡੇਰਾ ਸੱਤ ਸਾਹਿਬ ਮੇਘੋਵਾਲ ਗੰਜ਼ਿਆਂ ਵਿਖੇ ਡੇਰਾ ਮੁਖੀ ਬਾਬਾ ਇੰਦਰਦਾਸ ਤੇ ਮਹਿੰਦਰ ਦਾਸ ਦੇ ਅਸ਼ੀਰਵਾਦ ਨਾਲ ਕੋਚ ਮਾ: ਸ਼ਾਮ ਲਾਲ ਵਲੋਂ ਜ਼ਰੂਰਤਮੰਦ ਲੜਕੀਆਂ ਦੀ ਟਰੇਨਿੰਗ ਲਈ ਵਿਸ਼ੇਸ਼ ਕੋਚਿੰਗ ਕੈਂਪ ਲਗਾਇਆ ਗਿਆ, ਜਿਸ ...

ਪੂਰੀ ਖ਼ਬਰ »

ਸੋਨਾਲੀਕਾ ਟਰੈਕਟਰਾਂ ਦਾ ਰੇਲ ਰੈਕ ਕਰਨਾਟਕ ਲਈ ਰਵਾਨਾ-ਅਰੋੜਾ

ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੰਬੇ ਸਮੇਂ ਬਾਅਦ ਪੰਜਾਬ 'ਚ ਮਾਲ ਗੱਡੀਆਂ ਮੁੜ ਚੱਲਣ ਨਾਲ ਘਰੇਲੂ ਤੇ ਕੌਮਾਂਤਰੀ ਪੱਧਰ 'ਤੇ ਉਦਯੋਗਿਕ ਬਰਾਮਦ ਤੇ ਦਰਾਮਦ ਦੀ ਸ਼ੁਰੂਆਤ ਤਹਿਤ ਇੰਟਰਨੈਸ਼ਨਲ ਟਰੈਕਟਰਜ਼ ਵਲੋਂ ਸਥਾਨਕ ਨਸਰਾਲਾ ਰੇਲਵੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX