ਜਗਰਾਉਂ, 26 ਨਵੰਬਰ (ਜੋਗਿੰਦਰ ਸਿੰਘ)-ਕਿਸਾਨ ਜਥੇਬੰਦੀਆਂ ਪਿਛਲੇ 56 ਦਿਨਾਂ ਤੋਂ ਜਗਰਾਉਂ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਧਰਨੇ ਨੂੰ ਅੱਜ ਕਿਸਾਨਾਂ ਦੇ ਦਿੱਲੀ ਵੱਲ ਕੂਚ ਕਰਨ ਤੋਂ ਬਾਅਦ ਵੀ ਮੁਲਾਜ਼ਮ ਜਥੇਬੰਦੀਆਂ, ਮਜ਼ਦੂਰਾਂ ਤੇ ਮਹਿਲਾਵਾਂ ਵਲੋਂ ਜਾਰੀ ਰੱਖਿਆ ਗਿਆ | ਇਸ ਸਮੇਂ ਸਭ ਤੋਂ ਪਹਿਲਾਂ ਬੀਤੇ ਦਿਨੀਂ ਮਹਿਲ ਕਲਾਂ ਟੋਲ ਪਲਾਜ਼ਾ ਜਾਮ 'ਤੇ ਕਿਸਾਨ ਧਰਨੇ 'ਚ ਸ਼ਾਮਿਲ ਕਿਸਾਨ ਕਾਹਨ ਸਿੰਘ ਧਨੇਰ ਜੋ ਅਚਾਨਕ ਹੋਏ ਸੜਕ ਹਾਦਸੇ ਵਿਚ ਵਿਛੋੜਾ ਦੇ ਗਏ ਸਨ, ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਸਮੇਂ ਮਜ਼ਦੂਰ ਆਗੂ ਕੰਵਲਜੀਤ ਖੰਨਾ ਨੇ ਅਪਣੇ ਸੰਬੋਧਨ 'ਚ ਕਿਹਾ ਕਿ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ ਹੈ ਪਰ ਇਸ ਤੋਂ ਬਾਅਦ ਵੀ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ ਤੇ ਅੱਜ 57ਵੇਂ ਦਿਨ 'ਚ ਦਾਖ਼ਲ ਹੋਇਆ | ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਵਲੋਂ ਜਗਰਾਉਂ ਤੇ ਰਾਏਕੋਟ ਤਹਿਸੀਲ 'ਚੋਂ 152 ਟਰਾਲੀਆਂ, ਕਾਰਾਂ ਤੇ ਹੋਰ ਸਾਧਨਾਂ ਰਾਹੀਂ ਤਿੰਨ ਹਜ਼ਾਰ ਦੇ ਕਰੀਬ ਕਿਸਾਨ, ਮਜ਼ਦੂਰ, ਨੌਜਵਾਨਾਂ ਨੇ ਸਵੇਰੇ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ | ਅੱਜ ਦੇ ਇਸ ਧਰਨੇ 'ਚ 26 ਨਵੰਬਰ ਨੂੰ ਕਿਰਤ ਕਾਨੂੰਨਾਂ ਨੂੰ ਬਹਾਲ ਕਰਨ, ਨਿੱਜੀਕਰਨ, ਠੇਕਾ ਪ੍ਰਣਾਲੀ ਖ਼ਿਲਾਫ਼ ਦੇਸ਼ ਪੱਧਰੀ ਹੜਤਾਲ ਕਰਕੇ ਮੁਜ਼ਾਹਰਾ ਲੈ ਕੇ ਵੱਡੀ ਗਿਣਤੀ ਵਿਚ ਮਜ਼ਦੂਰ, ਮੁਲਾਜ਼ਮ ਮਰਦ-ਔਰਤਾਂ ਨੇ ਕਿਸਾਨ ਧਰਨੇ 'ਚ ਸ਼ਮੂਲੀਅਤ ਕੀਤੀ | ਮੋਦੀ ਹਕੂਮਤ ਖ਼ਿਲਾਫ਼ ਜ਼ੋਰਦਾਰ ਨਾਅਰੇ ਗੂੰਜਾਉਂਦਿਆਂ ਉਨ੍ਹਾਂ ਨੇ ਕਾਲੇ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ | ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਆਗੂਆਂ ਬਲਦੇਵ ਸਿੰਘ, ਮੁਖਤਿਆਰ ਸਿੰਘ, ਚਮਕੌਰ ਸਿੰਘ ਦੌਧਰ, ਅਵਤਾਰ ਸਿੰਘ ਗਗੜਾ, ਧਰਮ ਸਿੰਘ ਸੂਜਾਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ 26 ਨਵੰਬਰ ਦਾ ਦਿਨ ਇਤਿਹਾਸਕ ਹੈ ਕਿ ਇਕ ਪਾਸੇ ਦੇਸ਼ ਭਰ ਦਾ ਕਿਸਾਨ ਦਿੱਲੀ ਨੂੰ ਘੇਰਨ ਲਈ ਸੜਕਾਂ 'ਤੇ ਹੈ ਤੇ ਦੂਜੇ ਪਾਸੇ ਦੇਸ਼ ਭਰ ਦਾ ਮੁਲਾਜ਼ਮ, ਮਜ਼ਦੂਰ ਇਸ ਸਮੇਂ ਭਾਜਪਾ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਮੁਕੰਮਲ ਹੜਤਾਲ 'ਤੇ ਹਨ | ਇਸ ਸਮੇਂ ਦਰਸ਼ਨ ਸਿੰਘ ਉਬਰਾਏ, ਜਸਵੰਤ ਸਿੰਘ ਚੂਹੜਚੱਕ, ਜਸਵਿੰਦਰ ਕੌਰ ਮੋਹੀ, ਡਾ: ਸਾਧੂ ਸਿੰਘ, ਹਰਭਜਨ ਸਿੰਘ ਦੌਧਰ, ਅਮਰਜੀਤ ਪਰਦੇਸੀ, ਨਿਰਮਲ ਜੀਤ ਸਿੰਘ ਰੂਮੀ ਆਦਿ ਹਾਜ਼ਰ ਸਨ |
ਜਗਰਾਉਂ, 26 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਕੇਂਦਰੀ ਟਰੇਡ ਯੂਨੀਅਨਾਂ ਦੇ ਦੇਸ਼ ਵਿਆਪੀ ਹੜਤਾਲ ਕਰਨ ਦੇ ਸੱਦੇ 'ਤੇ ਨਗਰ ਕੌਾਸਲ ਜਗਰਾਉਂ ਦੇ ਮੁਲਾਜ਼ਮਾਂ ਨੇ ਸਫ਼ਾਈ ਸੇਵਕ ਯੂਨੀਅਨ ਦੀ ਅਗਵਾਈ ਵਿਚ ਹੜਤਾਲ ਕੀਤੀ | ਆਗੂਆਂ ਨੇ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਹੱਕੀ ...
ਜਗਰਾਉਂ, 26 ਨਵੰਬਰ (ਗੁਰਦੀਪ ਸਿੰਘ ਮਲਕ)- ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਟ੍ਰੇਡ ਯੂਨੀਅਨਾਂ ਵਲੋਂ ਜਗਰਾਉਂ ਦੇ ਬੱਸ ਅੱਡੇ ਵਿਖੇ ਭਰਵੀਂ ਰੋਸ ਰੈਲੀ ਕੀਤੀ ਗਈ | ...
ਮੁੱਲਾਂਪੁਰ-ਦਾਖਾ, 26 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਕੇਂਦਰੀ ਟਰੇਡ ਯੂਨੀਅਨਾਂ, ਕੇਂਦਰ ਤੇ ਰਾਜ ਸਰਕਾਰਾਂ ਦੇ ਕਰਮਚਾਰੀ ਸੰਗਠਨਾਂ ਵਲੋਂ ਅੱਜ ਦੇਸ਼ ਵਿਆਪੀ ਹੜਤਾਲ ਦੇ ਮੱਦੇਨਜ਼ਰ ਮੁੱਲਾਂਪੁਰ ਦਾਖਾ ਕਸਬੇ ਅੰਦਰ ਪੰਜਾਬ ਐਾਡ ਸਿੰਧ ਬੈਂਕ, ਸੈਂਟਰਲ ਬੈਂਕ ਆਫ ...
ਜਗਰਾਉਂ, 26 ਨਵੰਬਰ (ਜੋਗਿੰਦਰ ਸਿੰਘ)-ਸਿੱਖਿਆ ਖੇਤਰ ਨਾਲ ਜੁੜੀ ਸ਼ਖ਼ਸੀਅਤ ਰਮੇਸ਼ ਚੰਦਰ ਮਲਹੋਤਰਾ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨਮਿੱਤ ਅੱਜ ਗੀਤਾ ਭਵਨ ਵਿਖੇ ਪਾਠ ਦੇ ਭੋਗ ਉਪਰੰਤ ਹੋਏ ਸ਼ਰਧਾਂਜਲੀ ਸਮਾਰੋਹ 'ਚ ਵੱਡੀ ਗਿਣਤੀ 'ਚ ਰਾਜਨੀਤਕ, ...
ਹੰਬੜਾਂ, 26 ਨਵੰਬਰ (ਹਰਵਿੰਦਰ ਸਿੰਘ ਮੱਕੜ)-ਬੀ.ਕੇ.ਯੂ. ਏਕਤਾ (ਡਕੌਾਦਾ) ਆਗੂ ਤੇ ਸਮਾਜ ਸੇਵਕ ਅਜੀਤ ਸਿੰਘ ਢਿੱਲੋਂ ਤੇ ਸਮੂਹ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਹਕੀਕਤ ਸਿੰਘ ਢਿੱਲੋਂ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ...
ਰਾਏਕੋਟ, 26 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿਚ ਕੀਤੀਆਂ ਲੋਕਮਾਰੂ ਸੋਧਾਂ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੀਟੂ ਆਗੂ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿੱਚ ਸਥਾਨਕ ਬਰਨਾਲਾ ਚੌਾਕ ਵਿਖੇ ...
ਰਾਏਕੋਟ, 26 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਨਜ਼ਦੀਕੀ ਸਾਥੀ ਸਾਬਕਾ ਸਰਪੰਚ ਭਜਨ ਸਿੰਘ ਹੰਸਰਾ ਵਾਸੀ ਕਮਾਲਪੁਰਾ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
ਹਠੂਰ, 26 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਅੱਚਰਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਵਲੋਂ ਅੱਜ ਦਿੱਲੀ ਨੂੰ ਰਵਾਨਾ ਹੋਣ ਤੋਂ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਦੀ ਅਰਥੀ ਸਾੜ ਕੇ ਰੋਸ ਤੇ ਰੋਹ ਦਾ ਵਿਖਾਵਾ ਕੀਤਾ ਗਿਆ | ਮਾ: ਤਾਰਾ ਸਿੰਘ ...
ਚੌਾਕੀਮਾਨ, 26 ਨਵੰਬਰ (ਤੇਜਿੰਦਰ ਸਿੰਘ ਚੱਢਾ)- ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਕੀਤੇ ਸੰਘਰਸ਼ ਵਿਚ ਪਿੰਡ ਸਿੱਧਵਾਂ ਖੁਰਦ ਦੇ ਨਗਰ ਨਿਵਾਸੀਆਂ ਨੇ ਆਪਣਾ ਯੋਗਦਾਨ ਪਾਉਂਦੇ ਹੋਏ ਪ੍ਰਧਾਨ ਸਤਨਾਮ ...
ਭੂੰਦੜੀ, 26 ਨਵੰਬਰ (ਕੁਲਦੀਪ ਸਿੰਘ ਮਾਨ)-ਉੱਘੇ ਸਮਾਜ ਸੇਵੀ ਤੇ ਅਕਾਲੀ ਦੇ ਸੀਨੀਅਰ ਅਕਾਲੀ ਆਗੂ ਤੇ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚਮਕੌਰ ਸਿੰਘ ਖੇੜੀ ਸੰਸਕਾਰਿਕ ਯਾਤਰਾ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਅੱਜ ਉਨ੍ਹਾ ਅੰਤਿਮ ਸੰਸਕਾਰ ਭੰੂਦੜੀ ...
ਚੌਾਕੀਮਾਨ, 26 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਵਿਖੇ ਯੂਥ ਅਫ਼ੇਅਰਜ਼ ਤੇ ਸਪੋਰਟਸ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਐੱਨ.ਸੀ.ਸੀ. ਤੇ ...
ਹੰਬੜਾਂ, 26 ਨਵੰਬਰ (ਜਗਦੀਸ਼ ਸਿੰਘ ਗਿੱਲ)- ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਖ਼ਿਲਾਫ਼ ਕਿਸਾਨ ਸੰਘਰਸ਼ ਪੂਰੇ ਸਿੱਖਰਾਂ 'ਤੇ ਪੁੱਜ ਚੁੱਕਾ ਹੈ ਪਰ ਕੇਂਦਰ ਦੀ ਸ਼ਹਿ 'ਤੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਉਪਰ ਕੀਤਾ ਜਾ ਰਿਹਾ ਜੁਲਮ ਅਤਿ ਨਿੰਦਣਯੋਗ ਹੈ | ਇਹ ਪ੍ਰਗਟਾਵਾ ...
ਭੂੰਦੜੀ, 26 ਨਵੰਬਰ (ਕੁਲਦੀਪ ਸਿੰਘ ਮਾਨ)- ਉੱਘੇ ਸਮਾਜ ਸੇਵਕ ਤੇ ਸੁਖਵਿੰਦਰ ਸਿੰਘ ਆੜ੍ਹਤੀ ਦੀ ਧਰਮਪਤਨੀ ਅਤੇ ਜਗਮੋਹਣ ਸਿੰਘ ਬੀਰਮੀ ਦੀ ਪੂਜਨੀਕ ਮਾਤਾ ਬਲਜੀਤ ਕੌਰ (59) ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ | ਇਸ ਮੌਕੇ ਪਰਿਵਾਰ ਨਾਲ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ...
ਜਗਰਾਉਂ, 26 ਨਵੰਬਰ (ਜੋਗਿੰਦਰ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵੱਲ ਕੂਚ ਕਰਕੇ ਭਾਜਪਾ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਤੇ ਕਿਸਾਨਾਂ ਦਾ ਜੋਸ਼ ਤੇ ਉਤਸ਼ਾਹ ਨੇ ਭਾਜਪਾ ...
ਜਗਰਾਉਂ, 26 ਨਵੰਬਰ (ਗੁਰਦੀਪ ਸਿੰਘ ਮਲਕ)- ਪਿੰਡ ਮਲਕ ਵਿਖੇ ਨਗਰ ਪੰਚਾਇਤ, ਗਰੀਨ ਸੁਸਾਇਟੀ, ਐੱਨ.ਆਰ.ਆਈ. ਵੀਰਾਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਛੋਟੀ ਉਮਰ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਨੌਜਵਾਨ ਵਕੀਲ ਸੰਨੀ ਵਰਮਾ ਜਿਨ੍ਹਾਂ ਮਨੁੱਖੀ ਅਧਿਕਾਰਾਂ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX