ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਇਫਟੂ) ਦੀ ਅਗਵਾਈ 'ਚ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ 'ਚ ਭੱਠਾ ਮਜ਼ਦੂਰਾਂ, ਰੇਹੜੀ ਵਰਕਰਾਂ, ਆਟੋ ਵਰਕਰਾਂ, ਪ੍ਰਵਾਸੀ ਮਜ਼ਦੂਰਾਂ, ਉਸਾਰੀ ਮਿਸਤਰੀ ਮਜ਼ਦੂਰਾਂ, ਪੇਂਡੂ ਮਜ਼ਦੂਰਾਂ, ਆਸ਼ਾ ਵਰਕਰਾਂ ਤੇ ਮੁਲਾਜ਼ਮਾਂ ਵਲੋਂ ਕਿਰਤੀਆਂ ਦੇ ਹੱਕ 'ਚ ਰੋਹ ਭਰਪੂਰ ਮੁਜ਼ਾਹਰਾ ਕਰਦਿਆਂ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ ਨੂੰ ਲੰਬਾ ਸਮਾਂ ਘੇਰਿਆ ਗਿਆ | ਕਿਸੇ ਤਰ੍ਹਾਂ ਦੀ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ | ਇਸ ਤੋਂ ਪਹਿਲਾਂ ਜੋਸ਼ੀਲੇ ਨਾਅਰਿਆਂ ਦੀ ਗੂੰਜ ਨਾਲ ਦੁਸਹਿਰਾ ਗਰਾਉਂਡ ਵਿਖੇ ਸ਼ੁਰੂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਪੈੱ੍ਰਸ ਸਕੱਤਰ ਜਸਬੀਰ ਦੀਪ, ਭੱਠਾ ਵਰਕਰਜ਼ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਰੱਕੜ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਮਜ਼ਦੂਰ ਜਮਾਤ 'ਤੇ ਚੁਤਰਫ਼ਾ ਹਮਲੇ ਕਰ ਰਹੀ ਹੈ ਜਿਸ ਕਾਰਨ ਮਜ਼ਦੂਰਾਂ ਦਾ ਸਰਕਾਰ ਵਿਰੁੱਧ ਗੁੱਸਾ ਸੱਤਵੇਂ ਅਸਮਾਨ 'ਤੇ ਹੈ | ਆਗੂਆਂ ਨੇ ਕਿਹਾ ਕਿ ਸਰਕਾਰਾਂ ਵਲੋਂ 30 ਸਾਲ ਪਹਿਲਾਂ ਲਿਆਂਦੀਆਂ ਨਵੀਆਂ ਆਰਥਿਕ ਨੀਤੀਆਂ ਰਾਹੀਂ ਜਨਤਕ ਅਦਾਰਿਆਂ ਨੂੰ ਦੇਸੀ ਵਿਦੇਸ਼ੀ ਆਪਣੇ ਚਹੇਤੇ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚ ਰਹੀਆਂ ਹਨ | ਉਨ੍ਹਾਂ ਮਜ਼ਦੂਰਾਂ ਨੂੰ ਆਪਣੇ ਸੰਘਰਸ਼ ਤੇਜ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਪ੍ਰਵੀਨ ਕੁਮਾਰ ਨਿਰਾਲਾ, ਸ਼ਕੁੰਤਲਾ ਦੇਵੀ, ਕਮਲਜੀਤ ਸਨਾਵਾ, ਪੁਨੀਤ ਕੁਮਾਰ, ਬਿੱਲਾ ਗੁੱਜਰ, ਹਰੀ ਰਾਮ ਰਸੂਲਪੁਰੀ, ਦਲਜੀਤ ਸਿੰਘ ਸਹੋਤਾ, ਹਰੇ ਲਾਲ, ਹਰੀ ਰਾਮ, ਬੂਟਾ ਸਿੰਘ, ਮਾ: ਭੁਪਿੰਦਰ ਵੜੈਚ ਨੇ ਵੀ ਸੰਬੋਧਨ ਕੀਤਾ |
ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਟਰੱਕ ਯੂਨੀਅਨ ਦਾ ਜਥਾ ਦਿੱਲੀ ਰਵਾਨਾ
ਬੰਗਾ, (ਜਸਬੀਰ ਸਿੰਘ ਨੂਰਪੁਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਚਲ ਰਹੇ ਸੰਘਰਸ਼ ਤਹਿਤ ਟਰੱਕ ਯੂਨੀਅਨ ਬੰਗਾ ਵਲੋਂ ਗੁਰਿੰਦਰ ਸਿੰਘ ਪਾਬਲਾ ਪ੍ਰਧਾਨ ਦੀ ਅਗਵਾਈ 'ਚ ਜਥਾ ਦਿੱਲੀ ਰਵਾਨਾ ਹੋਇਆ | ਗੁਰਿੰਦਰ ਸਿੰਘ ਪਾਬਲਾ ਨੇ ਆਖਿਆ ਕਿ ਕਿਸਾਨ ਵਿਰੋਧੀ ਕਾਨੂੰਨਾਂ ਦਾ ਸਾਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਹੀ ਟਰਾਂਸਪੋਰਟ, ਵਪਾਰੀਆਂ, ਆੜਤੀਆਂ, ਸਬਜੀ ਵਿਕਰੇਤਾ ਦੇ ਕੰਮ ਚੱਲਣਗੇ | ਇਸ ਮੌਕੇ ਕਮਲਜੀਤ ਸਿੰਘ ਚੱਕਦਾਨਾ, ਰਵਿੰਦਰ ਸਿੰਘ ਝਿੱਕਾ, ਅਵਤਾਰ ਸਿੰਘ ਹੀਉਂ, ਮਹਿੰਦਰ ਸਿੰਘ ਸੁੱਜੋਂ, ਦਰਸ਼ਨ ਸਿੰਘ ਪਠਲਾਵਾ, ਕੁਲਵਿੰਦਰ ਸਿੰਘ ਨੌਰਾ, ਤਰਸੇਮ ਸਿੰਘ ਪਠਲਾਵਾ, ਸਤਨਾਮ ਸਿੰਘ ਉੱਚਾ, ਰਮਨ ਕੁਮਾਰ ਪੱਦੀਮੱਟਵਾਲੀ, ਨਿਰਮਲ ਸਿੰਘ ਨੌਰਾ, ਪਰਵਿੰਦਰ ਸਿੰਘ ਰਾਮਪੁਰ, ਸਚਿਨ ਪੱਦੀਮਟਵਾਲੀ, ਸਵਰਨ ਸਿੰਘ ਬੰਗਾ, ਬਲਜਿੰਦਰ ਸਿੰਘ ਗਦਾਣੀ ਆਦਿ ਹਾਜ਼ਰ ਸਨ |
ਦਿੱਲੀ ਵਿਖੇ ਕੀਤੇ ਜਾਣ ਵਾਲੇ ਧਰਨੇ ਲਈ ਕਿਸਾਨ ਰਵਾਨਾ
ਭੱਦੀ, (ਨਰੇਸ਼ ਧੌਲ)-ਕੇਂਦਰ ਸਰਕਾਰ ਵਲੋਂ ਖੇਤੀ ਵਿਰੁੱਧ ਲਾਗੂ ਕੀਤੇ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਜਿੱਥੇ ਸਮੁੱਚੇ ਪੰਜਾਬ ਦੇ ਪਿੰਡਾਂ ਤੋਂ ਕਿਸਾਨ ਦਿੱਲੀ ਵਿਖੇ ਧਰਨਾ ਲਗਾਉਣ ਲਈ ਜਾ ਰਹੇ ਹਨ ਉੱਥੇ ਪਿੰਡ ਮੌਜੋਵਾਲ ਮਜਾਰਾ ਤੋਂ ਵੀ ਕਿਸਾਨਾਂ ਦੀਆਂ ਟਰਾਲੀਆਂ ਭਰ ਕੇ ਧਰਨੇ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੋਈਆਂ | ਕਾਲੇ ਕਾਨੂੰਨ ਸਬੰਧੀ ਗੱਲ ਕਰਦਿਆਂ ਗੁਰਮੁਖ ਸਿੰਘ ਬੱਗਾ, ਸਤਨਾਮ ਸਿੰਘ ਹੀਰ, ਸੰਤੋਖ ਸਿੰਘ ਹੀਰ, ਮੱਖਣ ਸਿੰਘ ਪ੍ਰਧਾਨ, ਜੋਗਿੰਦਰ ਪਾਲ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਰਾਮਵੀਰ ਸਿੰਘ ਆਦਿ ਨੇ ਕੇਂਦਰ ਸਰਕਾਰ ਖਿਲਾਫ਼ ਰੋਸ ਪੁਗਾਉਂਦਿਆਂ ਕਿਹਾ ਕਿ ਮੋਦੀ ਵਲੋਂ ਲਾਗੂ ਕੀਤੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ਇਹ ਕਾਲਾ ਕਾਨੂੰਨ ਸਿਰਫ਼ ਕਿਸਾਨਾਂ ਨੂੰ ਹੀ ਪ੍ਰਭਾਵਿਤ ਨਹੀਂ ਕਰੇਗਾ, ਸਗੋਂ ਆਉਣ ਵਾਲੇ ਸਮੇਂ ਦੌਰਾਨ ਸਮੁੱਚੇ ਵਰਗ ਇਸ ਦੀ ਲਪੇਟ ਵਿਚ ਆਉਣਗੇ |
ਸਰਕਾਰ ਦਾ ਕਿਸਾਨਾਂ ਦੇ ਹੱਕ 'ਤੇ ਡਾਕਾ ਨਿੰਦਣਯੋਗ-ਬਜੀਦਪੁਰ, ਦਿਆਲਾ
ਔੜ, (ਜਰਨੈਲ ਸਿੰਘ ਖੁਰਦ)-ਸੂਬੇ ਦੀਆਂ 22 ਕਿਸਾਨ ਜਥੇਬੰਦੀਆਂ ਵਲੋਂ ਅੱਜ ਤੋਂ ਦੋ ਦਿਨਾਂ (26-27) ਲਈ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਰੋਸ ਧਰਨੇ ਤੇ ਵਿਖਾਵੇ ਕਰਨ ਲਈ ਜਾ ਰਹੀਆਂ ਹਨ | ਉਨ੍ਹਾਂ ਜਥੇਬੰਦੀਆਂ ਦੇ ਕਿਸਾਨਾਂ ਤੇ ਅਹੁਦੇਦਾਰਾਂ ਨੂੰ ਹਰਿਆਣਾ ਵਿਚ ਸੜਕੀ ਰਸਤੇ ਦਾਖ਼ਲ ਹੋਣ ਤੋਂ ਰੋਕਣ ਲਈ ਸ਼ੰਭੂ ਬਾਰਡਰ ਨੂੰ ਸੀਲ ਕਰਨਾ ਕੇਂਦਰ ਦੀ ਮੋਦੀ ਤੇ ਹਰਿਆਣਾ ਦੀ ਭਾਜਪਾ ਸਰਕਾਰ ਦਾ ਫ਼ੈਸਲਾ ਬਹੁਤ ਮਾੜਾ ਤੇ ਕਿਸਾਨੀ ਹੱਕਾਂ ਤੇ ਇਕ ਕਿਸਮ ਦਾ ਡਾਕਾ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੋਆਬਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਤੇ ਕੁਲਦੀਪ ਸਿੰਘ ਦਿਆਲਾ ਆਦਿ ਨੇ ਪਿੰਡ ਬਜੀਦਪੁਰ ਤੋਂ ਦਿੱਲੀ ਚਲੋ ਸੰਘਰਸ਼ ਵਿਚ ਭਾਗ ਲੈਣ ਲਈ ਟਰੈਕਟਰ ਟਰਾਲੀਆਂ 'ਤੇ ਤੁਰਨ ਸਮੇਂ ਤੋਂ ਪਹਿਲਾਂ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਹਰਦੀਪ ਸਿੰਘ, ਮਲਕੀਤ ਸਿੰਘ, ਮੁਖ਼ਤਿਆਰ ਸਿੰਘ, ਤਰਲੋਚਨ ਸਿੰਘ, ਜਸਵਿੰਦਰ ਸਿੰਘ ਸਕੱਤਰ, ਹਰਭਜਨ ਸਿੰਘ ਸਰਪੰਚ, ਕਰਨੈਲ ਸਿੰਘ, ਗੁਰਚਰਨ ਸਿੰਘ, ਨਰੈਣ ਸਿੰਘ, ਸੁੱਚਾ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਨਰਿੰਦਰ ਸਿੰਘ, ਟਹਿਲ ਸਿੰਘ, ਸੁਰਜੀਤ ਸਿੰਘ, ਗੁਰਜੀਤ ਸਿੰਘ ਗਰਚਾ, ਪ੍ਰਦੀਪ ਸਿੰਘ ਮਿਰਜ਼ਾਪੁਰ, ਕੁਲਦੀਪ ਸਿੰਘ, ਮੋਹਣ ਸਿੰਘ, ਕਸ਼ਮੀਰ ਸਿੰਘ, ਸੰਤਾ ਸਿੰਘ ਸਮੇਤ ਅਨੇਕਾਂ ਕਿਸਾਨ ਬੀਬੀਆਂ ਵੀ ਸ਼ਾਮਿਲ ਸਨ |
ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੰੂਨਾਂ ਦੇ ਵਿਰੋਧ 'ਚ 26 ਤੇ 27 ਨਵੰਬਰ ਦੇ ਦਿੱਲੀ ਘਿਰਾਓ ਦੇ ਉਲੀਕੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਹੋਰ ਕਿਸਾਨ, ਮਜ਼ਦੂਰ, ਖੇਤ ਮਜ਼ਦੂਰ, ਆੜ੍ਹਤ ਕਾਰੋਬਾਰੀਆਂ ਵਲੋਂ ਬਲਾਚੌਰ ਤੋਂ ਕੂਚ ਕੀਤਾ ਗਿਆ | ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਜੋਗਿੰਦਰ ਸਿੰਘ ਰੰਧਾਵਾ ਪ੍ਰਧਾਨ ਰਾਹੋਂ ਸਰਕਲ, ਭੁਪਿੰਦਰ ਸਿੰਘ, ਸੁੱਚਾ ਸਿੰਘ, ਸੁਖਵਿੰਦਰ ਸਿੰਘ ਬਾਸੀ, ਸੁਰਿੰਦਰਪਾਲ ਚੌਧਰੀ, ਹਰਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਉਹ ਪਹਿਲਾਂ ਟੋਲ ਨਾਕਾ ਬਛੂਆਂ ਤੋਂ ਸੈਂਕੜੇ ਟਰੈਕਟਰ ਟਰਾਲੀਆਂ ਦੇ ਵਿਸ਼ਾਲ ਕਾਫ਼ਲੇ ਦੇ ਰੂਪ ਵਿਚ ਉਹ ਨਵੀਂ ਦਿੱਲੀ ਵੱਲ ਨੂੰ ਕੂਚ ਕਰਨਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਕਥਿਤ ਕਾਲੇ ਕਾਨੰੂਨਾਂ ਨੂੰ ਰੱਦ ਕਰਾ ਕੇ ਮੋਦੀ ਸਰਕਾਰ ਦੀ ਹੈਂਕੜਬਾਜ਼ੀ/ਅੜ ਭੰਨ ਕੇ ਹੀ ਵਾਪਸ ਪਰਤਣਗੇ | ਉਨ੍ਹਾਂ ਕਿਹਾ ਕਿ ਟਰਾਲੀਆਂ ਵਿਚ 6-6 ਮਹੀਨਿਆਂ ਦਾ ਰਾਸ਼ਨ ਵੀ ਨਾਲ ਲੈ ਕੇ ਜਾ ਰਹੇ ਹਨ | ਉਨ੍ਹਾਂ ਆਖਿਆ ਕਿ ਅਣਖ ਲਈ ਪੰਜਾਬੀ ਸੱਤ ਸਮੁੰਦਰ ਪਾਰ ਕਰ ਸਕਦੇ ਹਨ, ਤਾਂ ਦਿੱਲੀ ਉਨ੍ਹਾਂ ਲਈ ਬਹੁਤੀ ਦੂਰ ਨਹੀਂ ਹੈ | ਇਸ ਮੌਕੇ ਪੰਜਾਬ ਸਿੰਘ, ਦਿਲਦਾਰ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ ਤੇ ਹੋਰ ਹਾਜ਼ਰ ਸਨ |
ਝਿੰਗੜਾਂ ਤੋਂ ਕਿਸਾਨ ਦਿੱਲੀ ਧਰਨੇ ਲਈ ਰਵਾਨਾ
ਔੜ/ ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਲਿਆਂਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਦਿੱਤੇ ਜਾ ਰਹੇ ਕਿਸਾਨ ਧਰਨੇ 'ਚ ਸ਼ਾਮਲ ਹੋਣ ਲਈ ਪਿੰਡ ਝਿੰਗੜਾਂ ਦੇ ਕਿਸਾਨ ਜਥੇਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਦੀ ਅਗਵਾਈ ਹੇਠ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਤੋਂ ਰਵਾਨਾ ਹੋਏ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਆਪ ਹੁਦਰੇ ਲਏ ਫ਼ੈਸਲਿਆਂ ਤੋਂ ਹਰ ਵਰਗ ਦੁਖੀ ਹੈ ਜਿਸ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਅਣਮਿਥੇ ਸਮੇਂ ਲਈ ਰੋਸ ਧਰਨੇ 'ਚ ਬੈਠਣਗੀਆਂ | ਇਸ ਮੌਕੇ ਸਰਪੰਚ ਜਗਵਿੰਦਰ ਸਿੰਘ, ਸੋਢੀ ਸਿੰਘ ਸ਼ੇਰਗਿੱਲ, ਬਲਵਿੰਦਰ ਸਿੰਘ ਝਿੰਗੜ, ਬਿਸ਼ਨ ਸਿੰਘ ਝਿੰਗੜ, ਪਿ੍ੰਸੀਪਲ ਤਰਜੀਵਨ ਸਿੰਘ ਗਰਚਾ, ਸਰਬਜੀਤ ਸਿੰਘ ਸ਼ੇਰਗਿੱਲ, ਬੁੱਧ ਸਿੰਘ, ਕੁਲਦੀਪ ਸਿੰਘ ਗਰੇਵਾਲ, ਜਸਵੀਰ ਸਿੰਘ ਸ਼ੇਰਗਿੱਲ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਚਰਨ ਸਿੰਘ, ਮਦਨ ਸਿੰਘ, ਮੱਖਣ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ |
ਦਿੱਲੀ ਧਰਨੇ ਲਈ ਟੋਲ ਟੈਕਸ ਮਜਾਰੀ ਤੋਂ ਕਿਸਾਨਾਂ ਦਾ ਜਥਾ ਰਵਾਨਾ
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)-ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਪਹੁੰਚਣ ਦੇ ਕੀਤੇ ਐਲਾਨ ਮੁਤਾਬਿਕ ਮਜਾਰੀ ਖੇਤਰ ਦੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ 'ਚ ਟਰੈਕਟਰ-ਟਰਾਲੀਆਂ, ਜੀਪਾਂ ਤੇ ਕਾਰਾਂ 'ਤੇ ਸਵਾਰ ਹੋ ਕੇ ਦਿੱਲੀ ਧਰਨੇ ਲਈ ਰਵਾਨਾ ਹੋਏ | ਕਿਸਾਨਾਂ ਆਪਣੇ ਨਾਲ ਖਾਣ ਪੀਣ ਲਈ ਰਾਸ਼ਨ, ਰਹਿਣ ਸੌਣ ਲਈ ਕੱਪੜੇ ਤੇ ਲੋੜ ਅਨੁਸਾਰ ਦਵਾਈਆਂ ਦਾ ਪੂਰਾ ਪ੍ਰਬੰਧ ਕਰਕੇ ਗਏ ਹਨ | ਮਜਾਰੀ ਟੋਲ ਟੈਕਸ 'ਤੇ ਅਣਮਿਥੇ ਸਮੇਂ ਲਈ ਚੱਲਦੇ ਧਰਨੇ ਨੂੰ ਹੁਣ ਪਿੰਡਾਂ ਦੇ ਬਜ਼ੁਰਗ ਕਿਸਾਨਾਂ ਵਲੋਂ ਸੰਭਾਲ ਲਿਆ ਗਿਆ ਹੈ |
ਕਿਸਾਨੀ ਹੱਕਾਂ ਲਈ ਬਲਾਚੌਰ ਹਲਕੇ ਤੋਂ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਰਵਾਨਾ
ਬਲਾਚੌਰ, (ਸ਼ਾਮ ਸੁੰਦਰ ਮੀਲੂ)-ਕਿਸਾਨੀ ਤੇ ਪੰਜਾਬ ਦੇ ਹੱਕਾਂ ਲਈ ਕੇਂਦਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਕਿਸਾਨ ਜਥੇਬੰਦੀਆਂ ਵਲੋਂ 26 ਤੇ 27 ਨਵੰਬਰ ਦਿੱਲੀ ਪੁੱਜੋ ਦੇ ਉਲੀਕੇ ਪ੍ਰੋਗਰਾਮ ਤਹਿਤ ਬਲਾਚੌਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਸਰਕਲਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ | ਭਾਕਿਯੂ (ਰਾਜੇਵਾਲ) ਕਿਸਾਨ ਜਥੇਬੰਦੀ ਦੇ ਤਹਿਸੀਲ ਪ੍ਰਧਾਨ ਨਿਰਮਲ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਬਹਾਦਰ ਸਿੰਘ ਭਾਰਟਾ ਦੀ ਅਗਵਾਈ ਹੇਠ ਪਿੰਡ ਸੁੱਜੋਵਾਲ ਤੋਂ ਸ਼ੇਰੇ-ਏ-ਪੰਜਾਬ ਯੂਥ ਕਲੱਬ ਦੇ ਪ੍ਰਧਾਨ ਅਮਰਜੋਤ ਮਾਨ, ਸੁਰਿੰਦਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ, ਜਸਕਰਨ ਸਿੰਘ ਮਾਨ, ਜਰਨੈਲ ਸਿੰਘ, ਸੋਹਣ ਸਿੰਘ, ਕਰਨੈਲ ਸਿੰਘ ਸਮੇਤ ਟਰਾਲੀ ਭਰ ਕੇ ਰਵਾਨਾ ਹੋਏ ਅਨੇਕਾਂ ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਲਾਗੂ ਕਰਕੇ ਪੰਜਾਬ ਪੰਜਾਬੀਅਤ ਨੂੰ ਵੰਗਾਰਿਆ ਹੈ | ਕੇਂਦਰ ਦੀ ਇਸ ਵੰਗਾਰ ਦਾ ਪੰਜਾਬ ਦੇ ਕਿਸਾਨ, ਮਜ਼ਦੂਰ ਅਤੇ ਆਮ ਲੋਕ ਮੂੰਹ ਤੋੜ ਜਵਾਬ ਦੇਣਗੇ | ਜੋਸ਼ ਵਿਚ ਦਿੱਲੀ ਰਵਾਨਾ ਹੋਏ ਨੌਜਵਾਨਾਂ ਨੇ ਕਿਹਾ ਕਿ ਦੂਜਿਆਂ ਦੇ ਹੱਕਾਂ ਲਈ ਪਹਿਰਾ ਦੇਣ ਵਾਲੇ ਪੰਜਾਬੀ ਆਪਣੇ ਗੁਆਚ ਰਹੇ ਹੱਕਾਂ ਲਈ ਮਰ ਮਿਟਣ ਨੂੰ ਤਿਆਰ ਹਨ |
ਜੈਕਾਰਿਆਂ ਦੀ ਗੂੰਜ 'ਚ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ
ਰਾਹੋਂ, (ਬਲਬੀਰ ਸਿੰਘ ਰੂਬੀ)-ਸਥਾਨਕ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦਾ ਜਥਾ ਜੈਕਾਰਿਆਂ ਦੀ ਗੂੰਜ 'ਚ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਤੋਂ ਦਿੱਲੀ ਨੂੰ ਰਵਾਨਾ ਹੋਇਆ | ਇਸ ਜਥੇ ਦੀ ਅਗਵਾਈ ਜਥੇ.ਬਹਾਦਰ ਸਿੰਘ ਭਾਰਟਾ, ਪ੍ਰਸ਼ੋਤਮ ਚੱਢਾ ਤੇ ਮਲਕੀਤ ਸਿੰਘ ਕਾਹਲੋਂ ਕਰ ਰਹੇ ਹਨ | ਇਸ ਮੌਕੇ ਜਥੇਦਾਰ ਬਹਾਦਰ ਸਿੰਘ ਭਾਰਟਾ ਅਤੇ ਪ੍ਰਸ਼ੋਤਮ ਸਿੰਘ ਚੱਢਾ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਤੇ ਦੋ ਮਹੀਨੇ ਤੋਂ ਚੱਲੇ ਆ ਰਹੇ ਅੰਦੋਲਨ ਨਾਲ ਟੱਸ ਤੋਂ ਮੱਸ ਨਹੀਂ ਹੋ ਰਹੀ | ਸੂਬੇ ਭਰ ਦੇ ਕਿਸਾਨ ਦਿੱਲੀ ਦੀ ਕੁਰਸੀ ਨੂੰ ਹਿਲਾ ਕੇ ਰੱਖ ਦੇਣਗੇ | ਇਸ ਮੌਕੇ 'ਤੇ ਦਿੱਲੀ ਜਾਣ ਵਾਲਿਆਂ ਵਿਚ ਰਮੇਸ਼ ਜੱਸਲ, ਦਿਲਬਾਗ ਸਿੰਘ ਸਾਬਕਾ ਸਰਪੰਚ ਭਾਰਟਾ, ਨਿਰਮਲ ਸਿੰਘ ਘੁੰਮਣ, ਸੁਖਦੇਵ ਸਿੰਘ ਮਾਨ, ਪਰਮਜੀਤ ਸਿੰਘ, ਹਰਦੀਪ ਸਿੰਘ, ਪ੍ਰਭਜੋਤ ਸਿੰਘ ਭਾਰਟਾ, ਬਲਜਿੰਦਰ ਸਿੰਘ ਕਾਹਲੋਂ, ਹਰਦੀਪ ਸਿੰਘ ਕਾਹਲੋਂ ਆਦਿ ਹਾਜ਼ਰ ਸਨ |
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)- ਦੇਸ਼ ਦੀਆਂ ਸਮੂਹ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਪ੍ਰੋਗਰਾਮ ਮੁਤਾਬਕ ਵੱਖ-ਵੱਖ ਵਿਭਾਗਾਂ ਰੋਡਵੇਜ਼ ਡੀਪੂ, ਸਨਅਤੀ ਅਦਾਰਿਆਂ ਫ਼ੈਕਟਰੀਆਂ ਤੋਂ ਇਲਾਵਾ ਸਕੀਮ ਵਰਕਰਾਂ, ਪੇਂਡੂ ਚੌਕੀਦਾਰਾਂ ਵਲੋਂ ...
ਬੰਗਾ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਾਸਲ ਮੁਲਾਜ਼ਮ ਯੂਨੀਅਨ ਬੰਗਾ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨਗਰ ਕੌਾਸਲ ਬੰਗਾ ਦੇ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਬੂਟਾ ਰਾਮ ਅਟਵਾਲ ...
ਮਜਾਰੀ/ਸਾਹਿਬਾ, 26 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਸਰਕਾਰੀ ਪ੍ਰਾਇਮਰੀ ਸਕੂਲ ਸਿੰਬਲ ਮਜਾਰਾ ਵਿਖੇ ਨਵੀਂ ਸਕੂਲ ਕਮੇਟੀ ਦੀ ਚੋਣ ਕੀਤੀ ਗਈ | ਜਿਸ 'ਚ ਰਜਿੰਦਰ ਕੌਰ ਛੋਕਰ ਚੇਅਰਮੈਨ, ਜਸਵਿੰਦਰ ਕੌਰ ਵਾਈਸ ਚੇਅਰਮੈਨ, ਮਨਜੀਤ ਕੌਰ, ਅਸ਼ੋਕ ਕੁਮਾਰ, ਸੀਮਾ ਰਾਣੀ, ਜੋਗਿੰਦਰ ...
ਬੰਗਾ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕੱੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਤੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੌਲਾ ਨੇ ਹਰਿਆਣਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਜ਼ਾਦ ਭਾਰਤ 'ਚ ਚਲ ਰਹੇ ਵੱਡੇ ...
ਸੰਧਵਾਂ, 26 ਨਵੰਬਰ (ਪ੍ਰੇਮੀ ਸੰਧਵਾਂ)-ਪੰਜਾਬੀਆਂ ਨੇ ਜਦੋਂ ਵੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਅਰੰਭਿਆ ਤਾਂ ਜਿੱਤ ਪੰਜਾਬੀਆਂ ਦੀ ਹੀ ਹੋਈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਆਗੂ ਜਥੇ. ਗੁਰਮੁੱਖ ਸਿੰਘ ਸੰਧੂ, ਸਮਾਜ ਸੇਵੀ ਡਾ. ਜਗਨ ਨਾਥ ਹੀਰਾ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਕਲ ਇੰਜੀਨੀਅਰ ਐਾਡ ਇੰਪਲਾਈਜ਼ ਦੇ ਫ਼ੈਸਲੇ ਅਨੁਸਾਰ ਪੀ..ਐੱਸ.ਪੀ.ਯੂ/ਪੀ.ਐੱਸ.ਟੀ.ਸੀ.ਐਲ. ਦੇ ਸਾਰੇ ਇੰਜੀਨੀਅਰਾਂ ਵਲੋਂ ਬਿਜਲੀ ਐਕਟ 2020 ਦੇ ਵਿਰੋਧ ਵਿਚ ਕਾਲੇ ਬਿੱਲੇ ਲਗਾ ...
ਕਟਾਰੀਆਂ, 26 ਨਵੰਬਰ (ਨਵਜੋਤ ਸਿੰਘ ਜੱਖੂ)-ਦਰਗਾਹ ਸਖੀ ਸੁਲਤਾਨ ਲੱਖ ਦਾਤਾ ਪੀਰ ਤੇ ਸਾਂਈ ਜੋਗਿੰਦਰ ਸ਼ਾਹ ਨੌਸ਼ਾਹੀ ਕਾਦਰੀ ਕੋਟਫਤੂਹੀ ਵਿਖੇ ਦੋ ਦਿਨਾਂ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਸਾਂਈ ਅਵਿਨਾਸ਼ ਸ਼ਾਹ ਕਾਦਰੀ ਸੀਨੀਅਰ ਮੀਤ ਪ੍ਰਧਾਨ ਸੂਫ਼ਿਆਨਾ ਦਰਗਾਹ ...
ਮੇਹਲੀ, 26 ਨਵੰਬਰ (ਸੰਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਦੇ ਮਿਹਨਤੀ ਵਰਕਰ ਤੇ ਪਿੰਡ ਮੇਹਲੀ ਦੇ ਪੰਚ ਕਮਲਜੀਤ ਸਿੰਘ ਬਸਰਾ ਨੂੰ ਉਨ੍ਹਾਂ ਵਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ, ਪਾਰਟੀ ਹਾਈ ਕਮਾਨ ਵਲੋਂ ਕਮਲਜੀਤ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਰਾਸਾ ਰੈਕੋਨਾਈਜ਼ਡ ਐਫੀਲੀਏਟਿਡ ਐਸੋਸੀਏਸ਼ਨ ਦੀ ਅਗਵਾਈ 'ਚ ਸਕੂਲ ਪ੍ਰਬੰਧਕਾਂ ਵਲੋਂ ਆਪਣੀਆਂ ਸਮੱਸਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅੱਗੇ ਰੱਖੇ ਕੇ ਉਨ੍ਹਾਂ ਦੇ ਪੁਖ਼ਤਾ ਹੱਲ ਲਈ ਅਪੀਲ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ਰਾਜਿੰਦਰ ਪ੍ਰਸਾਦ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਹਰਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਬਣੇ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਕਰਿਆਮ ਰੋਡ 'ਤੇ ਸਥਿਤ ਕੇ.ਸੀ. ਮੈਨੇਜਮੈਂਟ ਕਾਲਜ ਵਿਚ ਕੈਂਪਸ ਡਾਇਰੈਕਟਰ ਡਾ: ਪ੍ਰਵੀਨ ਕੁਮਾਰ ਜੰਜੂਆ ਦੀ ਦੇਖ-ਰੇਖ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾਏ ਗਏ | ਕਾਲਜ ਦੇ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਮਨੱੁਖੀ ਅਧਿਕਾਰ ਜਾਗਿ੍ਤੀ ਮੰਚ ਸੁਸਾਇਟੀ ਨਵਾਂਸ਼ਹਿਰ ਦੀ ਬੈਠਕ ਪ੍ਰਧਾਨ ਵਾਸਦੇਵ ਪਰਦੇਸੀ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ ਵਿਖੇ ਕੀਤੀ ਗਈ | ਭਾਰਤੀ ਸੰਵਿਧਾਨ ਦਿਵਸ ਨੂੰ ਸਮਰਪਿਤ ਕੀਤੀ ਗਈ ਇਸ ਬੈਠਕ 'ਚ ਵਾਸਦੇਵ ...
ਮੁਕੰਦਪੁਰ, 26 ਨਵੰਬਰ (ਸੁਖਜਿੰਦਰ ਸਿੰਘ ਬਖਲੌਰ)-ਸਿੱਖਿਆ ਦੇ ਖੇਤਰ 'ਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪਿ੍ੰਸੀਪਲ ਅਮਰਜੀਤ ਖਟਕੜ ਨੇ ਸਕੂਲ ਸਟਾਫ ਤੇ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ 'ਚ ਦੋ ਮਹੀਨਿਆਂ ਬਾਅਦ ਰੇਲ ਆਵਾਜਾਈ ਬਹਾਲ ਹੋਣ 'ਤੇ ਸਮਾਜ ਦੇ ਹਰੇਕ ਵਰਗ ਨੇ ਸੁੱਖ ਦਾ ਸਾਹ ਲਿਆ ਹੈ | ਇਸ ਨਾਲ ਖ਼ਾਸ ਤੌਰ 'ਤੇ ਰਬੀ ਦੇ ਸੀਜ਼ਨ ਦੀ ਤਿਆਰੀ ਕਰੀ ਬੈਠੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਈ ਹੈ, ...
ਬਹਿਰਾਮ, 26 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਮਵਰ ਕਲਾਕਾਰ ਐਨ. ਐਸ. ਰਾਣਾ ਦੀ ਆਵਾਜ਼ ਵਿਚ ਗਾਇਆ ਇਕ ਧਾਰਮਿਕ ਗੀਤ ਜਿਸ ਦਾ ਟਾਈਟਲ 'ਇੱਕ ਗੁਰਬਾਣੀ' ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੇ ਮੁੱਖ ...
ਬੰਗਾ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਡਾ. ਭੀਮ ਰਾਓ ਅੰਬੇਡਕਰ ਪਾਰਕ ਬੰਗਾ ਵਿਖੇ ਸਥਾਪਤ ਡਾ. ਅੰਬੇਡਕਰ ਜੀ ਦੇ ਬੁੱਤ 'ਤੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਨੇ ਸ਼ਰਧਾ ਦੇ ਫੁੱਲ ਭੇਟ ਕਰਕੇ 71ਵਾਂ 'ਸੰਵਿਧਾਨ ਦਿਵਸ' ਮਨਾਇਆ | ਇਸ ਮੌਕੇ ਸੰਵਿਧਾਨ ਦਿਵਸ ਦੀ ...
ਪੋਜੇਵਾਲ ਸਰਾਂ, 26 ਨਵੰਬਰ (ਰਮਨ ਭਾਟੀਆ)-ਗਰਾਮ ਪੰਚਾਇਤ ਚੰਦਿਆਣੀ ਕਲਾਂ ਵਲੋਂ ਪਿੰਡ ਦੇ ਬਾਹਰਵਾਰ ਖੂਹ ਤੇ ਮਗਨਰੇਗਾ ਅਧੀਨ ਨਵੇਂ ਉਸਾਰੇ ਜਾ ਰਹੇ ਵਿਰਾਸਤੀ ਪਾਰਕ ਵਾਲੇ ਸਥਾਨ ਦਾ ਬਲਾਕ ਸੜੋਆ ਦੇ ਕਰਮਚਾਰੀਆਂ ਵਲੋਂ ਨਿਰੀਖਣ ਕੀਤਾ ਗਿਆ | ਇਸ ਮੌਕੇ ਸਰਪੰਚ ਨਰਿੰਦਰ ...
ਔੜ/ ਝਿੰਗੜਾਂ, 26 ਨਵੰਬਰ (ਕੁਲਦੀਪ ਸਿੰਘ ਝਿੰਗੜ)-ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੈਲਥ ਸਬ ਸੈਂਟਰ ਰਾਏਪੁਰ ਡੱਬਾ ਵਿਖੇ ਡਾ: ਰਵਿੰਦਰ ਸਿੰਘ ਐੱਸ.ਐਮ.ਓ. ਮੁਕੰਦਪੁਰ ਦੀ ਅਗਵਾਈ ਹੇਠ ਮਮਤਾ ਦਿਵਸ ਮਨਾਇਆ ਗਿਆ | ਸੈਂਟਰ ਨਾਲ ਜੁੜੇ ਇਲਾਕੇ ਦੀਆਂ ਮਹਿਲਾਵਾਂ ਨੇ ਭਾਗ ...
ਬਲਾਚੌਰ, 26 ਨਵੰਬਰ (ਸ਼ਾਮ ਸੁੰਦਰ ਮੀਲੂ)-ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਕਟਵਾਰਾ ਤੇ ਸਹਿ ਸੰਸਥਾ ਪ੍ਰਯਾਸ ਟੀਮ ਦੇ ਨੌਜਵਾਨਾਂ ਨੇ ਕਲੱਬ ਦੇ ਪ੍ਰਧਾਨ ਐਸ.ਐਸ. ਮੀਲੂ ਦੀ ਅਗਵਾਈ ਹੇਠ ਬਲਾਚੌਰ ਹਲਕੇ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ: ਰਜਿੰਦਰ ਪ੍ਰਸ਼ਾਦ ਭਾਟੀਆ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਭਾਰਤ ਦੇ ਸੰਵਿਧਾਨ ਦਾ ਪ੍ਰਸਤਾਵਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਿਵਲ ਸਰਜਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਭਾਰਤ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ, ਨਵਾਂਗਰਾਈਾ)-ਸਿੱਖਿਆ ਵਿਭਾਗ ਵਲੋਂ ਤਿੰਨ ਰੋਜ਼ਾ ਮਾਪੇ ਅਧਿਆਪਕ ਮਿਲਣੀ ਤਹਿਤ ਅੱਜ ਪਹਿਲੇ ਦਿਨ ਜ਼ਿਲੇ੍ਹ ਵਿਚ ਸਫਲਤਾ ਪੂਰਵਕ ਕੀਤੀ ਗਈ | ਜ਼ਿਲੇ੍ਹ ਦੇ 423 ਸਰਕਾਰੀ ਪ੍ਰਾਇਮਰੀ, 106 ਮਿਡਲ, 54 ਹਾਈ ਤੇ 51 ਸੀਨੀਅਰ ਸੈਕੰਡਰੀ ...
ਰਾਹੋਂ, 26 ਨਵੰਬਰ (ਬਲਬੀਰ ਸਿੰਘ ਰੂਬੀ)-ਰਾਹੋਂ ਵਿਖੇ ਅੱਜ ਤੰਬਾਕੂ ਉਤਪਾਦ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ | ਇਸ ਦੌਰਾਨ ਤੰਬਾਕੂ ਕੰਟਰੋਲ ਐਕਟ (ਕੋਟਪਾ) ਦੀ ਉਲੰਘਣਾ ਕਰਨ ਵਾਲੇ 9 ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ | ਸੀਨੀਅਰ ਮੈਡੀਕਲ ਅਫ਼ਸਰ ਡਾ: ...
ਬੰਗਾ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪਿੰਡ ਚੱਕ ਕਲਾਲ ਵਿਖੇ ਸਿਹਤ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਰੋਨਾ ਕੈਂਪ ਲਗਾਇਆ ਗਿਆ | ਜਿਸ ਵਿਚ ਲਗਭਗ 74 ਵਿਅਕਤੀਆਂ ਦੇ ਸੈਂਪਲ ਲਏ ਗਏ | ਇਸ ਮੌਕੇ ਡਾਕਟਰ ਪ੍ਰਦੀਪ ਕੁਮਾਰ, ਸੰਦੀਪ ਸਿੰਘ, ...
ਬਲਾਚੌਰ, 26 ਨਵੰਬਰ (ਸ਼ਾਮ ਸੁੰਦਰ ਮੀਲੂ)-ਸੀਨੀਅਰ ਮੈਡੀਕਲ ਅਫ਼ਸਰ ਡਾ: ਰਵਿੰਦਰ ਠਾਕੁਰ ਸਿਵਲ ਹਸਪਤਾਲ ਬਲਾਚੌਰ ਦੀ ਅਗਵਾਈ ਹੇਠ 4 ਨਵੰਬਰ ਤੱਕ ਨਸਬੰਦੀ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸੰਬੋਧਨ ਕਰਦਿਆਂ ਐੱਸ.ਐਮ.ਓ ਡਾ: ਠਾਕੁਰ ਨੇ ਕਿਹਾ ਕਿ ਵੱਧ ਰਹੀ ...
ਮਜਾਰੀ/ਸਾਹਿਬਾ, 26 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਪੰਚਾਇਤੀ ਰਾਜ ਪੰਜਾਬ ਦੇ ਪੈਨਸ਼ਨਰਾਂ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕਸਬਾ ਮਜਾਰੀ ਵਿਖੇ ਹੋਈ | ਇਸ ਮੌਕੇ ਜੋਗਿੰਦਰ ਸਿੰਘ ਚਣਕੋਈ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਸਰਕਾਰ ...
ਮੁਕੰਦਪੁਰ, 26 ਨਵੰਬਰ (ਸੁਖਜਿੰਦਰ ਸਿੰਘ ਬਖਲੌਰ)-ਵਿਧਾਨ ਸਭਾ ਹਲਕਾ ਬੰਗਾ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਝੱਜ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਖੱਟਰ ਸਰਕਾਰ ਵਲੋਂ ਕੀਤੀ ਜਾ ਰਹੀ ਸਖ਼ਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ...
ਬੰਗਾ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪਿੰਡ ਹੀਉਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਕਥਾ ਵਾਚਕ ਨਮਿਤ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਹਰਮਿੰਦਰ ...
ਬੰਗਾ, 26 ਨਵੰਬਰ (ਕਰਮ ਲਧਾਣਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਲਈ ਗਈ ਪ੍ਰੀਖਿਆ ਦੌਰਾਨ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ਪ੍ਰੋ: ਅਨੂਪਮ ਕੌਰ ਨੇ ਦੱਸਿਆ ਕਿ ਐਮ. ਕਾਮ. ਚੌਥਾ ਸਮੈਸਟਰ ਦੀ ...
ਮੁਕੰਦਪੁਰ, 26 ਨਵੰਬਰ (ਸੁਖਜਿੰਦਰ ਸਿੰਘ ਬਖਲੌਰ)-ਐੱਮ. ਡੀ ਮਨਬੀਰ ਸਿੰਘ ਖਹਿਰਾ ਤੇ ਡੀ. ਐੱਮ ਸੰਜੀਵ ਕੁਮਾਰ ਗੌੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਔੜ ਦੇ ਇਤਿਹਾਸਕ ਪਿੰਡ ਹਕੀਮਪੁਰ ਵਿਖੇ ਦੀ ਨਵਾਂਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ 'ਚ ਗਾਹਕ ਮਿਲਣੀ ਕਰਵਾਈ ...
ਬੰਗਾ, 26 ਨਵੰਬਰ (ਕਰਮ ਲਧਾਣਾ)-ਆਧੁਨਿਕ ਮੈਰਿਜ ਪੈਲੇਸ ਕਲਚਰ ਨੇ ਜੋ ਪੰਜਾਬੀ ਵਿਆਹਾਂ ਦੀ ਵਿਰਾਸਤੀ ਦਿੱਖ ਨੂੰ ਢਾਹ ਲਾਈ ਹੈ, ਉਸਨੂੰ ਮਾਤ ਦੇਣ ਲਈ ਇਹ ਵਿਸ਼ੇਸ਼ ਆਰਥਿਕ ਮਦਦ ਮੁਹਿੰਮ ਆਰੰਭੀ ਗਈ ਹੈ | ਇਹ ਵਿਚਾਰ ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਪਠਲਾਵਾ ਪੀਜ਼ਾ ਹੌਟ ...
ਸੰਧਵਾਂ, 26 ਨਵੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ. ਮੈਡਮ ਸਤਵਿੰਦਰ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਕਾਨੂੰਨ ਦਿਵਸ ਮੌਕੇ ਡਾ. ਭੀਮ ਰਾਓ ਅੰਬੇਡਕਰ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਜਿਸ 'ਚ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿਸਟਰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਾਸਿਕ ਮੀਟਿੰਗ ਕਸ਼ਮੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਜਿਸ 'ਚ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ 'ਤੇ ਕੁਲਵਿੰਦਰ ...
ਨਵਾਂਸ਼ਹਿਰ, 26 ਨਵੰਬਰ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 9 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਬਲਾਕ ਬੰਗਾ 'ਚ 2, ਬਲਾਕ ਨਵਾਂਸ਼ਹਿਰ 'ਚ 1, ਬਲਾਕ ਮੁਕੰਦਪੁਰ 'ਚ 2 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX