ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਮਨਪ੍ਰੀਤ ਸਿੰਘ)-ਅਨਾਜ ਮੰਡੀ ਸਰਹਿੰਦ ਤੋਂ ਅੱਜ ਵੱਡੀ ਗਿਣਤੀ 'ਚ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ 'ਚ ਰੋਸ ਧਰਨੇ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਏ | ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਰਵਾਨਾ ਹੋਏ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡ. ਨਰਿੰਦਰ ਸਿੰਘ ਟਿਵਾਣਾ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ, ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਵਲੋਂ ਸਮਰਥਨ ਦਿੱਤਾ ਗਿਆ | ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਣਾ ਮੰਦਭਾਗਾ ਹੈ, ਜਦਕਿ ਕਿਸਾਨ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਰੱਖਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ, ਸੁਰਿੰਦਰ ਸਿੰਘ ਲੁਹਾਰੀ, ਬਲਦੇਵ ਸਿੰਘ ਮੁੱਲਾਂਪੁਰ, ਪਰਵਿੰਦਰ ਸਿੰਘ ਦਿਓਲ, ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਸ਼ੇਰ ਸਿੰਘ, ਅਨਾਜ ਮੰਡੀ ਸਰਹਿੰਦ ਦੇ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਜੱਲ੍ਹਾ, ਜਸਵੀਰ ਸਿੰਘ ਸਿੱਧੂਪੁਰ, ਸਾਬਕਾ ਚੇਅਰਮੈਨ ਮਨਦੀਪ ਸਿੰਘ ਅਤੇ ਬਲਵਿੰਦਰ ਸਿੰਘ ਘੇਲ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |
ਰਿਟਾ: ਪਟਵਾਰੀ ਕਾਨੂੰਗੋ ਐਸੋਸੀਏਸ਼ਨ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਪ.ਪ)- ਦੀ ਰੈਵੀਨਿਊ ਰਿਟਾ: ਪਟਵਾਰੀ ਕਾਨੂੰਗੋ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਪਿਰਤਪਾਲ ਸਿੰਘ ਹੰਸ ਜਰਨਲ ਸਕੱਤਰ ਦੀ ਅਗਵਾਈ 'ਚ ਹੋਈ ਜਿਸ 'ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਯੂਨੀਅਨ ਵਲੋਂ ਲੋਕਤੰਤਰੀ ਢੰਗ ਨਾਲ ਅਰੰਭੇ ਸੰਘਰਸ਼ ਦੀ ਪੂਰੀ ਹਮਾਇਤ ਕੀਤੀ ਗਈ ਅਤੇ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਕਿਸਾਨ ਯੂਨੀਅਨ ਦੇ ਰਾਹ ਰੋਕਣ ਅਤੇ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਕਰਨ ਦੀ ਨਿੰਦਾ ਕੀਤੀ ਗਈ | ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਪਿ੍ਤਪਾਲ ਸਿੰਘ ਹਾਂਸ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਬਰਬਾਦ ਕਰਨ 'ਤੇ ਤੁਲੀ ਹੈ ਤੇ ਕਿਸਾਨਾਂ ਦਾ ਸੰਘਰਸ਼ ਕੇਂਦਰ ਸਰਕਾਰ ਖ਼ਿਲਾਫ਼ ਬਿਲਕੁਲ ਜਾਇਜ਼ ਹੈ, ਜਿਸ ਦੀ ਹਰ ਪੰਜਾਬੀ ਨੂੰ ਹਮਾਇਤ ਕਰਨੀ ਚਾਹੀਦੀ ਹੈ¢ ਇਸ ਮੌਕੇ ਸੁਰਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਸਿੰਘ ਮੀਤ ਪ੍ਰਧਾਨ, ਦਰਸ਼ਨ ਸਿੰਘ ਢਿੱਲੋਂ ਅਤੇ ਗੁਰਮੇਲ ਸਿੰਘ ਸਰਪ੍ਰਸਤ ਵੀ ਹਾਜ਼ਰ ਸਨ |
'ਆਪ' ਦੇ ਹਜ਼ਾਰਾਂ ਵਰਕਰ ਹਰੀਪੁਰ ਦੀ ਅਗਵਾਈ 'ਚ ਦਿੱਲੀ ਧਰਨੇ ਲਈ ਰਵਾਨਾ
ਅਮਲੋਹ, (ਰਿਸ਼ੂ ਗੋਇਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਵਿਖੇ ਅੰਦੋਲਨ ਕਰਨ ਲਈ ਅੱਜ ਹਲਕਾ ਅਮਲੋਹ ਤੋਂ ਆਮ ਆਦਮੀ ਪਾਰਟੀ ਦੇ ਹਜ਼ਾਰਾਂ ਵਰਕਰ ਪਾਰਟੀ ਦੇ ਹਲਕਾ ਅਮਲੋਹ ਤੋਂ ਆਗੂ ਐਡ. ਗੁਰਿੰਦਰ ਸਿੰਘ ਹਰੀਪੁਰ ਦੀ ਅਗਵਾਈ 'ਚ ਦਿੱਲੀ ਵਿਖੇ ਰਵਾਨਾ ਹੋਏ ਜਿਨ੍ਹਾਂ ਵਲੋਂ ਦਿੱਲੀ ਜਾਣ ਤੋਂ ਪਹਿਲਾਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ | ਐਡਵੋਕੇਟ ਹਰੀਪੁਰ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਵਲੋਂ ਸੂਬੇ 'ਚ ਕੇਂਦਰ ਸਰਕਾਰ ਖ਼ਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਧਰਨੇ ਲਗਾ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਜਿਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਆਪਣੇ ਬਣਾਏ ਖੇਤੀ ਕਾਨੂੰਨਾਂ 'ਚ ਕੋਈ ਬਦਲਾਅ ਕਰਨ ਨੂੰ ਤਿਆਰ ਨਹੀਂ ਹੋਈ, ਜਿਸ ਕਾਰਨ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਨੂੰ ਜਗਾਉਣ ਲਈ ਦਿੱਲੀ ਵਿਖੇ ਜਾ ਕੇ ਧਰਨੇ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ | ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਸਾਰੇ ਕਿਸਾਨਾਂ ਦੇ ਖ਼ਿਲਾਫ਼ ਹਨ, ਇਸ ਲਈ ਸੂਬੇ ਦੇ ਕਿਸਾਨ ਹੁਣ ਦਿੱਲੀ ਤੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਿੰਡਾਂ ਨੂੰ ਪਰਤਣਗੇ |
'ਆਪ' ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡ. ਰਾਏ ਵੀ ਧਰਨੇ 'ਚ ਹੋਏ ਸ਼ਾਮਿਲ
ਜਖਵਾਲੀ, 26 ਨਵੰਬਰ (ਨਿਰਭੈ ਸਿੰਘ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਦੀ ਅਗਵਾਈ 'ਚ ਬਾਗੜੀਆਂ ਦਾਣਾ ਮੰਡੀ ਤੋਂ ਕਿਸਾਨ ਦਾ ਵੱਡਾ ਜਥਾ ਟਰੈਕਟਰ ਟਰਾਲੀਆਂ 'ਚ ਸਵਾਰ ਹੋ ਕੇ ਦਿੱਲੀ ਰੋਸ 'ਚ ਸ਼ਾਮਿਲ ਹੋਣ ਲਈ ਤੜਕੇ ਸਵੇਰੇ ਰਵਾਨਾ ਹੋਇਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡ. ਲਖਵੀਰ ਸਿੰਘ ਰਾਏ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰਨੇਕ ਸਿੰਘ ਭੱਲਮਾਜਰਾ ਅਤੇ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਅਸੀਂ ਕਿਸਾਨ ਵਿਰੋਧੀ ਕਾਨੂੰਨ ਦੀ ਸਖ਼ਤ ਵਿਰੋਧਤਾ ਕਰਦੇ ਹਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਸੰਘਰਸ਼ ਦੀ ਹਮਾਇਤ ਕਰਦੇ ਹਾਂ ਤੇ ਦਿੱਲੀ ਦੇ ਰੋਸ ਮਾਰਚ 'ਚ ਸ਼ਮੂਲੀਅਤ ਕਰਾਂਗੇ | ਇਸ ਮੌਕੇ ਬਲਵਿੰਦਰ ਸਿੰਘ ਬਲਾਕ ਪ੍ਰਧਾਨ ਸਰਹਿੰਦ, ਰੋਹੀ ਰਾਮ ਸਰਪੰਚ, ਗੁਰਜੀਤ ਸਿੰਘ, ਬਲਦੀਪ ਸਿੰਘ, ਯੋਗਾ ਸਿੰਘ ਸਰਪੰਚ, ਮਲਕੀਤ ਸਿੰਘ ਸਾਬਕਾ ਸਰਪੰਚ ਕਪੂਰਗੜ੍ਹ, ਅਰਸ਼ ਟਿਵਾਣਾ, ਹਰਿੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਦਰਸ਼ਨ ਸਿੰਘ, ਲਖਵਿੰਦਰ ਸਿੰਘ, ਸਰਬਜੋਤ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਪਿ੍ਤਪਾਲ ਸਿੰਘ, ਚਮਕੌਰ ਸਿੰਘ, ਗੁਰਿੰਦਰ ਸਿੰਘ ਅਤੇ ਰਾਜਦੀਪ ਸਿੰਘ ਵੀ ਹਾਜ਼ਰ ਸਨ |
ਕਾਲੇ ਕਾਨੂੰਨਾਂ ਖ਼ਿਲਾਫ਼ ਸੂਬੇ ਭਰ ਤੋਂ 50 ਹਜ਼ਾਰ ਆੜ੍ਹਤੀ ਤੇ ਵਪਾਰੀ ਦਿੱਲੀ ਲਈ ਹੋਏ ਰਵਾਨਾ-ਕਾਲੜਾ
ਫ਼ਤਹਿਗੜ੍ਹ ਸਾਹਿਬ, (ਮਨਪ੍ਰੀਤ ਸਿੰਘ)- ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਸੂਬੇ ਭਰ 'ਚੋਂ 50 ਹਜ਼ਾਰ ਆੜ੍ਹਤੀ ਅਤੇ ਵਪਾਰੀ, ਕਿਸਾਨਾਂ ਦੇ ਖੇਤੀਬਾੜੀ ਅੰਦੋਲਨ 'ਚ ਸ਼ਾਮਿਲ ਹੋਣ ਲਈ ਦਿੱਲੀ ਲਈ ਰਵਾਨੇ ਹੋਏ ਹਨ ਜਿਨ੍ਹਾਂ ਵਲੋਂ ਕਿਸਾਨ ਜਥੇਬੰਦੀਆਂ ਦੀ ਪੂਰੀ ਹਮਾਇਤ ਕੀਤੀ ਜਾਵੇਗੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਤੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਤੇ ਸੂਬਾ ਮੀਤ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਨੇ ਸਰਹਿੰਦ ਅਨਾਜ ਮੰਡੀ ਤੋਂ ਕਾਫ਼ਲੇ ਸਮੇਤ ਰਵਾਨਾ ਹੋਣ ਤੋਂ ਪਹਿਲਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤਮਈ ਰੋਸ ਲਈ ਦਿੱਲੀ ਜਾ ਰਹੇ ਹਨ ਪਰ ਹਰਿਆਣਾ ਸਰਕਾਰ ਦੁਆਰਾ ਕੰਡਿਆਲੀ ਤਾਰ, ਵੱਡੇ ਬੈਰੀਕੇਡ ਤੇ ਜਲ ਤੋਪਾਂ ਲਗਾ ਕਿਸਾਨਾਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਨਰਿੰਦਰ ਮੋਦੀ ਆਪਣਾ ਅੜੀਅਲ ਰਵੱਈਆ ਛੱਡ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ | ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ, ਅਨਾਜ ਮੰਡੀ ਸਰਹਿੰਦ ਦੇ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ, ਦਰਸ਼ਨ ਕੁਮਾਰ ਅਹੂਜਾ ਮੱਖੂ, ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ, ਸੈਕਟਰੀ ਜੱਸ ਕੁਮਾਰ ਸ਼ਰਮਾ ਤਰਨਤਾਰਨ, ਮਨਜੀਤ ਸਿੰਘ ਜਵੰਦਾ, ਗੱਗੂ ਪ੍ਰਧਾਨ, ਮਹਿੰਦਰ ਸਿੰਘ ਧਮੇੜਾ, ਮੋਹਨ ਲਾਲ ਗਰੋਵਰ, ਪ੍ਰਧਾਨ ਮਹਾਵੀਰ ਪੱਟੀ, ਅਮਰਜੀਤ ਸਿੰਘ ਸੀਨੀਅਰ ਵਾਇਸ ਪ੍ਰਧਾਨ ਪੰਜਾਬ, ਰਾਜਕੁਮਾਰ ਭੱਲਾ ਪ੍ਰਧਾਨ ਜਗਰਾਵਾਂ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਪੰਜਾਬ ਸਰਕਾਰ ਸਰਕਾਰੀ ਦਫ਼ਤਰਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ | ਇਸੇ ਲੜੀ ਤਹਿਤ ਦਫ਼ਤਰਾਂ ਲਈ ਨਵੀਆਂ ਇਮਾਰਤਾਂ ਦੀ ਉਸਾਰੀ ਕੀਤੀ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੋਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ ਜਦੋਂਕਿ 7 ਨਵੇਂ ਕੋਰੋਨਾ ਪੀੜਤ ਮਰੀਜ਼ਾਂ ਦੀ ਪਛਾਣ ਹੋਈ ਹੈ | ਉਨ੍ਹਾਂ ਦੱਸਿਆ ਕਿ ...
ਬਸੀ ਪਠਾਣਾਂ, 26 ਨਵੰਬਰ (ਗੁਰਬਚਨ ਸਿੰਘ ਰੁਪਾਲ)- ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੇ ਐਮ.ਐਸ.ਪੀ. ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਰੋਸ ਪ੍ਰਗਟਾਵੇ ਵਾਸਤੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ 'ਤੇ ਹਰਿਆਣਾ ਦੀ ਖੱਟੜ ਸਰਕਾਰ ਵਲੋਂ ਢਾਹੇ ਜਾ ਰਹੇ ...
ਸੰਘੋਲ, 26 ਨਵੰਬਰ (ਗੁਰਨਾਮ ਸਿੰਘ ਚੀਨਾ)- ਸੰਘੋਲ ਵਿਖੇ ਇਕ ਵਿਅਕਤੀ ਦੇ ਘਰ ਦੀ ਛੱਤ ਤੋਂ ਡਿਗ ਕੇ ਮੌਤ ਹੋਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਸੰਜੇ ਖ਼ਾਨ (53) ਜੋ ਕਿ ਦੋਰਾਹੇ ਦਾ ਰਹਿਣ ਵਾਲਾ ਸੀ ਤੇ ਸੰਘੋਲ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਿਹਾ ਸੀ ਤੇ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ 'ਚ ਹਿੱਸਾ ਲੈਂਦੇ ਹੋਏ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਸੰਵਿਧਾਨ ਬਚਾਓ, ਦੇਸ਼ ਬਚਾਓ ਸੰਮਤੀ ਪੰਜਾਬ ਵਲੋਂ ਅੱਜ ਫ਼ਤਹਿਗੜ੍ਹ ਸਾਹਿਬ 'ਚ ਸੰਵਿਧਾਨ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੀ ਪ੍ਰਧਾਨਗੀ ਸੰਮਤੀ ਦੇ ਸੂਬਾ ਪ੍ਰਧਾਨ ਐਡਵੋਕੇਟ ਧਰਮਿੰਦਰ ਲਾਂਬਾ ਨੇ ...
ਬਸੀ ਪਠਾਣਾਂ, 26 ਨਵੰਬਰ (ਗੁਰਬਚਨ ਸਿੰਘ ਰੁਪਾਲ)-ਸੀਨੀਅਰ ਅਕਾਲੀ ਆਗੂ ਅਤੇ ਮੁਖ ਮੰਤਰੀ ਦੇ ਸਾਬਕਾ ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਆਪਣਾ ਪੱਖ ਸਰਕਾਰ ਅੱਗੇੇ ਰੱਖਣ ਲਈ ਦਿੱਲੀ ਜਾ ਰਹੇ ਅੰਦੋਲਨਕਾਰੀ ਕਿਸਾਨਾਂ ਨੂੰ ਹਰਿਆਣਾ 'ਚ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਦੇਸ਼ ਭਰ ਦੀਆਂ 7 ਟਰੇਡ ਯੂਨੀਅਨ ਦੇ ਸੱਦੇ 'ਤੇ ਪੰਜਾਬ ਯੂ.ਟੀ. ਮੁਲਾਜ਼ਮ ਪੈਨਸ਼ਨਰ ਸਾਂਝਾਂ ਫ਼ਰੰਟ ਵਲੋਂ ਠੰਢ ਅਤੇ ਮੀਂਹ ਦੌਰਾਨ ਕੇਂਦਰ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)-ਐਸ.ਸੀ.ਬੀ.ਸੀ.ਇੰਪਲਾਈਜ਼ ਫੈਡਰੇਸ਼ਨ ਪੰਜਾਬ ਵਲੋਂ ਡੀ.ਸੀ. ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ ਜਿਸ ਦੌਰਾਨ ਭਾਰਤੀ ਸੰਵਿਧਾਨ ਨਿਰਮਾਤਾ ਡਾ: ਬੀ.ਆਰ. ਅੰਬੇਡਕਰ ਦੀ ਤਸਵੀਰ ਨੂੰ ਫੁੱਲ੍ਹ ...
ਮੰਡੀ ਗੋਬਿੰਦਗੜ੍ਹ, 26 ਨਵੰਬਰ (ਬਲਜਿੰਦਰ ਸਿੰਘ)- ਪੰਜਾਬ ਰਾਜ ਪਾਵਰ ਕਾਮ ਕਾਰਪੋਰੇਸ਼ਨ ਲਿਮਟਿਡ ਡਵੀਜ਼ਨ ਮੰਡੀ ਗੋਬਿੰਦਗੜ੍ਹ ਵਿਖੇ ਅੱਜ ਬਿਜਲੀ ਮੁਲਾਜ਼ਮ ਜਥੇਬੰਦੀਆਂ ਵਲੋਂ ਸਾਂਝੇ ਫੋਰਮ ਦੇ ਸੱਦੇ 'ਤੇ ਇਕ ਦਿਨਾਂ ਹੜਤਾਲ ਕਰਕੇ ਆਪਣੀਆਂ ਮੰਗਾਂ ਸਬੰਧੀ ਸਰਕਾਰ ...
ਮੰਡੀ ਗੋਬਿੰਦਗੜ੍ਹ, 26 ਨਵੰਬਰ (ਮੁਕੇਸ਼ ਘਈ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ ਵਲੋਂ ਗੂਗਲ ਮੀਟ ਪਲੇਟਫ਼ਾਰਮ ਰਾਹੀਂ ਇਕ ਰੋਜ਼ਾ ਵੈਬੀਨਾਰ ਕਰਵਾਇਆ ਗਿਆ | ਵੈਬੀਨਾਰ ਦੀ ਅਗਵਾਈ ਕਰਦੇ ਹੋਏ ਪੀ.ਆਈ.ਐਮ.ਟੀ ਦੇ ਡਾਇਰੈਕਟਰ ਡਾ. ਮਨੀਸ਼ਾ ਗੁਪਤਾ ਨੇ ...
ਬਸੀ ਪਠਾਣਾ, 26 ਨਵੰਬਰ (ਐਚ.ਐਸ. ਗੌਤਮ)- ਬਸੀ ਪਠਾਣਾਂ ਦੇ ਐਸ.ਡੀ.ਐਮ. ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਦੇ ਮੰਤਵ ਨਾਲ ਸਿਵਲ ਹਸਪਤਾਲ ਬਸੀ ਪਠਾਣਾਂ ਵਿਖੇ ਲੋਕਾਂ ਦੇ ਕੋਰੋਨਾ ...
ਬਸੀ ਪਠਾਣਾਂ, 26 ਨਵੰਬਰ (ਐਚ.ਐਸ. ਗੌਤਮ)- ਜੈ ਪੀਰ ਬਾਬਾ ਜਮਾਲ ਸ਼ਾਹ ਦੇ 25ਵੇਂ ਸਾਲਾਨਾ ਉਰਸ ਸਮਾਰੋਹ ਦੌਰਾਨ ਬਸੀ ਪਠਾਣਾਂ 'ਚ ਹਜ਼ਾਰਾਂ ਦੀ ਸ਼ਰਧਾਲੂਆਂ ਦੀ ਭੀੜ ਉਮੜੀ ਜਿਨ੍ਹਾਂ ਵਲੋਂ ਪੁਰਾਣੀ ਸਿਟੀ ਪੀਰ ਦੀ ਸਥਿਤ ਮਜ਼ਾਰ 'ਤੇ ਨਤਮਸਤਕ ਹੁੰਦੇ ਹੋਏ ਆਪਣੀ ਤੇ ਸਾਰਿਆਂ ...
ਬਸੀ ਪਠਾਣਾਂ, 26 ਨਵੰਬਰ (ਰਵਿੰਦਰ ਮੌਦਗਿਲ)-ਟੈਕਨੀਕਲ ਸਰਵਿਸ ਯੂਨੀਅਨ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਗਈ ਜਿਸ ਦੌਰਾਨ ਆਗੂਆਂ ਵਲੋਂ ਕੇਂਦਰ ਤੇ ਸੂਬਾ ਸਰਕਾਰ ਦੇ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਵਿਰੋਧੀ ਫ਼ੈਸਲਿਆਂ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਵਿਭਾਗੀ ਗਤੀਵਿਧੀਆਂ ਲਈ ਵਿਕਸਤ ਕੀਤਾ ਆਧੁਨਿਕ ਢਾਂਚਾ ਹੋਰਨਾਂ ਜ਼ਿਲਿ੍ਹਆਂ ਲਈ ਮਿਸਾਲ ਬਣ ਕੇ ਉੱਭਰਿਆ ਹੈ | ਇਸ ਨਾਲ ਪੁਲਿਸ ਵਿਭਾਗ ਨੂੰ ਆਪਣੇ ਕੰਮਕਾਜ ਸਬੰਧੀ ਵੱਡੀ ...
ਅਮਲੋਹ, 26 ਨਵੰਬਰ (ਰਿਸ਼ੂ ਗੋਇਲ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਖ਼ਿਲਾਫ਼ ਹਰਿਆਣਾ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਅੱਜ ਮਾਰਕੀਟ ਕਮੇਟੀ ਅਮਲੋਹ ਦੇ ਚੇਅਰਮੈਨ ਜਸਮੀਤ ਸਿੰਘ ...
ਖਮਾਣੋਂ, 26 ਨਵੰਬਰ (ਜੋਗਿੰਦਰ ਪਾਲ)-ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਾਸਪੁਰ ਰੋਡ ਖਮਾਣੋਂ ਦੇ ਮੁਖ ਸਲਾਹਕਾਰ ਦਿਲਬਾਰਾ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਉਤਸਵ ਦੇ ਸਬੰਧ 'ਚ ਪ੍ਰਭਾਤ ਫੇਰੀਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ | ਉਨ੍ਹਾਂ ...
ਬਸੀ ਪਠਾਣਾਂ, 26 ਨਵੰਬਰ (ਗੁਰਬਚਨ ਸਿੰਘ ਰੁਪਾਲ)- ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਹਰਿਆਣਾ ਦੀ ਖੱਟੜ ਹਕੂਮਤ ਵਲੋਂ ਦਿੱਲੀ ਵੱਲ ਜਮਹੂਰੀ ਢੰਗ ਨਾਲ ਕੂਚ ਕਰ ਰਹੇ ਕਿਸਾਨਾਂ ਤੇ ਪਾਣੀ ਦੀਆਂ ਤੋਪਾਂ ਚਲਾਉਣ, ਸੜਕਾਂ 'ਤੇ ਵੱਡੇ-ਵੱਡੇ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਰਾਜਿੰਦਰ ਸਿੰਘ)- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਪ੍ਰਭ ਸਿਮਰਨ ਕੌਰ ਦੀ ਅਗਵਾਈ ਹੇਠ ਮਿਸ਼ਨ 100 ਫ਼ੀਸਦੀ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੋਲੀ ਕਲਾਂ ਦਾ ...
ਮੰਡੀ ਗੋਬਿੰਦਗੜ੍ਹ, 26 ਨਵੰਬਰ (ਬਲਜਿੰਦਰ ਸਿੰਘ)- ਖੇਤੀ ਕਾਨੂੰਨਾਂ ਖਿਲਾਫ ਜਿਸ ਤਰ੍ਹਾਂ ਦੀ ਸਥਿਤੀ ਪੂਰੇ ਦੇਸ਼ 'ਚ ਬਣ ਚੁੱਕੀ ਹੈ, ਉਸ ਤੋਂ ਸਪਸ਼ਟ ਹੈ ਕਿ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਕਿਉਂਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਹਰ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਨਿਰਮਲ ਡੇਰਾ ਹੰਸਾਲੀ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ 'ਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ ਉੱਥੇ ਹੀ ਮਾਨਵਤਾ ਦੀ ਭਲਾਈ ਦੇ ਕਾਰਜਾਂ 'ਚ ਵੀ ਮੋਹਰੀ ਰੋਲ ਅਦਾ ਕਰਨ ਬਦਲੇ ਹਲਕੇ ਦੇ ਲੋਕਾਂ ਤੇ ਖ਼ਾਸਕਰ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਅੰਦਰੂਨੀ ਗੁਣਵੱਤਾ ਸੈੱਲ ਤੇ ਸਮਾਜਿਕ ਵਿਗਿਆਨ ਵਿਭਾਗ ਵਲੋਂ ਕਰਵਾਈ ਜਾ ਰਹੀ 7 ਰੋਜ਼ਾ ਰਾਸ਼ਟਰੀ ਯੁਵਕ ਸਸ਼ਕਤੀਕਰਨ ਵਰਕਸ਼ਾਪ ਦੇ ਦੂਜੇ ਦਿਨ 'ਅਜੋਕੇ ਸਮੇਂ ਵਿਚ ਤਣਾਅ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪੁਲਿਸ ਵਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੌਰਾਨ ਆਵਾਜਾਈ ...
ਜਖਵਾਲੀ, 26 ਨਵੰਬਰ (ਨਿਰਭੈ ਸਿੰਘ)- ਜ਼ਿਲ੍ਹੇ ਦੇ ਪਿੰਡ ਮੂਲੇਪੁਰ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਪੰਜਾਬ ਸਰਕਾਰ ਦੇ 'ਮਿਸ਼ਨ ਤੰਦਰੁਸਤ ਪੰਜਾਬ ਤੇ ਖ਼ੁਸ਼ਹਾਲ ਪੰਜਾਬ' ਤਹਿਤ ਪਿੰਡ ਮੂਲੇਪੁਰ ਵਿਚ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਉਸਾਰੂ ਸੋਚ ਸਦਕਾ ...
ਮੰਡੀ ਗੋਬਿੰਦਗੜ੍ਹ, 26 ਨਵੰਬਰ (ਮੁਕੇਸ਼ ਘਈ)-ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਵਿਖੇ 'ਸਥਾਪਨਾ ਦਿਵਸ' ਮਨਾਇਆ ਗਿਆ | ਇਸ ਮੌਕੇ ਤੇ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉੱਥੇ ਸੰਗਤਾਂ ਦੇ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ | ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ (ਪੰਜਾਬ) ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਵਲੋਂ 'ਪਲੇਸਮੈਂਟ ਦੇ ਮੌਕਿਆਂ ਲਈ ਤਿਆਰੀ' ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ | ...
ਮੰਡੀ ਗੋਬਿੰਦਗੜ੍ਹ, 26 ਨਵੰਬਰ (ਬਲਜਿੰਦਰ ਸਿੰਘ)- ਸ੍ਰੀ ਚਮਕੌਰ ਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਯਾਦ 'ਚ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਸੇਵਾ ਦਲ ਮੰਡੀ ਗੋਬਿੰਦਗੜ੍ਹ ਵਲੋਂ ਸੰਤ ਬਾਬਾ ਰਣਜੀਤ ਸਿੰਘ ਤਪਾ ਦਰਾਜ਼ ਮੁਹਾਲੀ ਵਾਲਿਆਂ ਦੇ ਯੋਗ ਉਪਰਾਲੇ ਸਦਕਾ 29 ਨਵੰਬਰ ਨੂੰ ...
ਖਮਾਣੋਂ, 26 ਨਵੰਬਰ (ਮਨਮੋਹਣ ਸਿੰਘ ਕਲੇਰ, ਹਰਜੀਤ ਸਿੰਘ ਮਾਵੀ, ਜੋਗਿੰਦਰਪਾਲ)- ਕਿਸਾਨ ਅੰਦੋਲਨ ਦੇ ਅੱਜ ਦਿੱਲੀ ਵੱਲ ਨੂੰ ਕੂਚ ਕਰਨ ਦੇ ਪ੍ਰੋਗਰਾਮ ਤਹਿਤ ਬਲਾਕ ਖਮਾਣੋਂ 'ਚੋਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਇਤਿਹਾਸਕ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ...
ਖਮਾਣੋਂ, 26 ਨਵੰਬਰ (ਜੋਗਿੰਦਰ ਪਾਲ)- ਡਾ: ਅੰਬੇਡਕਰ ਸਪੋਰਟਸ ਐਾਡ ਵੈੱਲਫੇਅਰ ਕਲੱਬ ਨੰਗਲਾਂ, ਸਮੂਹ ਨਗਰ ਨਿਵਾਸੀ ਤੇ ਗ੍ਰਾਮ ਪੰਚਾਇਤ ਪਿੰਡ ਨੰਗਲਾਂ ਵਲੋਂ ਸਵ: ਊਸ਼ਾ ਰਾਣੀ ਦੀ ਯਾਦ ਨੂੰ ਸਮਰਪਿਤ ਤੀਜਾ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਹਲਕਾ ਵਿਧਾਇਕ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਰੋਸ ਪ੍ਰਗਟਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ਉੱਪਰ ਪਾਣੀਆਂ ਦੀਆਂ ਬਛਾਰਾਂ ਮਾਰਨਾ ਜਾਂ ਰੋਕਾਂ ਲਗਾ ਕੇ ਉਨ੍ਹਾਂ ਨੂੰ ਰੋਕਣਾ ਕਿਸੇ ਵੀ ਤਰ੍ਹਾਂ ...
ਅਮਲੋਹ, 26 ਨਵੰਬਰ (ਰਿਸ਼ੂ ਗੋਇਲ)- ਮਾਘੀ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਦੀ ਮੈਨੇਜਮੈਂਟ ਰਾਧਾ ਵਾਟਿਕਾ ਵਲੋਂ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਕਾਲਜ ਵਿਖੇ ਖ਼ੂਨਦਾਨ ਕੈਂਪ ਸਵੇਰੇ 10 ਤੋਂ 1 ਵਜੇ ਤੱਕ ਲਗਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਸਬ ਡਵੀਜ਼ਨਲ ਮੈਜਿਸਟਰੇਟ ...
ਜਖਵਾਲੀ, 26 ਨਵੰਬਰ (ਨਿਰਭੈ ਸਿੰਘ)-ਕਿਸਾਨਾਂ ਦੇ ਅੰਦੋਲਨ ਨੂੰ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਖੱਟੜ ਸਰਕਾਰ ਨੇ ਹਰਿਆਣਾ ਸੂਬੇ ਦੀਆਂ ਹੱਦਾਂ ਨੂੰ ਸੀਲ ਕਰਕੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਮਨਪ੍ਰੀਤ ਸਿੰਘ)-ਡੇਰਾ ਬਾਬਾ ਬੀਰਮ ਦਾਸ ਬਧੌਛੀ ਕਲਾਂ ਵਿਖੇ ਬ੍ਰਹਮਲੀਨ ਧੰਨ-ਧੰਨ ਬਾਬਾ ਨਿਰਮਲ ਦਾਸ ਦੀ 8ਵੀਂ ਬਰਸੀ ਮੌਕੇ 'ਆਪ' ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਲਾੜਾ, ਐਡਵੋਕੇਟ ਲਖਵੀਰ ਸਿੰਘ ਰਾਏ ਤੇ ਅਮਰਿੰਦਰ ਸਿੰਘ ...
ਖਮਾਣੋਂ, 26 ਨਵੰਬਰ (ਮਨਮੋਹਣ ਸਿੰਘ ਕਲੇਰ)- ਅੱਜ ਖਮਾਣੋਂ ਵਿਖੇ ਸਬ ਡਵੀਜ਼ਨ ਪਾਵਰ ਕਾਰਪੋਰੇਸ਼ਨ ਵਲੋਂ ਸਾਂਝੇ ਫੋਰਮ ਪੀ.ਐਸ.ਪੀ.ਸੀ.ਐਲ ਦੇ ਆਦੇਸ਼ਾਂ 'ਤੇ ਦੇਸ਼ ਵਿਆਪੀ ਹੜਤਾਲ 'ਚ ਹਿੱਸਾ ਲੈਂਦਿਆਂ ਸਮੂਹਿਕ ਮੁਲਾਜ਼ਮਾਂ ਵਲੋਂ ਗੇਟ ਰੈਲੀ ਕੀਤੀ ਗਈ | ਸਰਕਲ ਪ੍ਰਧਾਨ ...
ਬਸੀ ਪਠਾਣਾਂ, 26 ਨਵੰਬਰ (ਐਚ.ਐਸ. ਗੌਤਮ)-ਸ੍ਰੀ ਸੱਤਿਆ ਸਾਈਾ ਬਾਬਾ ਦਾ 95ਵਾਂ ਜਨਮ ਦਿਹਾੜਾ ਸ੍ਰੀ ਸ਼ਿਰਡੀ ਸਾਈਾ ਮੰਦਿਰ ਬਸੀ ਪਠਾਣਾਂ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਦੌਰਾਨ ਸ਼ਰਧਾਲੂਆਂ ਵਲੋਂ ਆਰਤੀ ਤੇ ਕੀਰਤਨ ਕੀਤਾ ਗਿਆ¢ ਮੰਦਿਰ ਪ੍ਰਬੰਧਕ ਕਮੇਟੀ ਦੇ ...
ਚੁੰਨ੍ਹੀ, 26 ਨਵੰਬਰ (ਗੁਰਪ੍ਰੀਤ ਸਿੰਘ ਬਿਲਿੰਗ)-ਪਿੰਡ ਰੁਪਾਲਹੇੜੀ ਵਿਖੇ ਪਿੰਡ ਵਾਸੀਆਂ, ਪੰਚਾਇਤ ਤੇ ਡੇਰਾ ਬਾਬਾ ਰੰਗੀ ਰਾਮ ਦੇ ਸਹਿਯੋਗ ਨਾਲ ਬਾਬਾ ਮੁਨਸ਼ੀ ਦਾਸ ਨੂੰ ਸਮਰਪਿਤ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ | ਜਿਸ ਦੇ ਫਾਈਨਲ 'ਚ ਪਿੰਡ ਕੋਟਲਾ ਡਡਹੇੜੀ ...
ਮੰਡੀ ਗੋਬਿੰਦਗੜ੍ਹ, 26 ਨਵੰਬਰ (ਮੁਕੇਸ਼ ਘਈ)-ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਸਿਰ ਹਦਾਇਤਾਂ ਦੇ ਕੇ ਲੋਕਾਂ ਨੰੂ ਇਸ ਬਿਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਪੁਲਿਸ ਪ੍ਰਸ਼ਾਸਨ ਲਾਪ੍ਰਵਾਹੀ ਵਰਤਣ ਵਾਲੇ ਵਾਹਨ ...
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਅੰਦਰੂਨੀ ਗੁਣਵੱਤਾ ਸੈੱਲ ਅਤੇ ਸਮਾਜਿਕ ਵਿਗਿਆਨ ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਕਰਵਾਈ ਜਾ ਰਹੀ 7 ਰੋਜ਼ਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX