ਲੁਧਿਆਣਾ, 26 ਨਵੰਬਰ (ਸਲੇਮਪੁਰੀ)- ਮੰਗਾਂ ਨੂੰ ਲੈ ਕੇ ਵੱਖ-ਵੱਖ ਟ੍ਰੇਡ ਯੂਨੀਅਨਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਵਲੋਂ ਅੱਜ ਕੀਤੀ ਗਈ ਦੇਸ਼ ਵਿਆਪੀ ਹੜਤਾਲ ਕਰਨ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ¢ ਦੇਸ਼ ਵਿਆਪੀ ਹੜਤਾਲ ਦੇ ਸੰਦਰਭ ਵਿਚ ਅੱਜ ਬੱਸ ਸਟੈਂਡ ਦੇ ਗੇਟ ਅੱਗੇ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਸਾਮਰਾਜੀ ਵਿਸ਼ਵੀਕਰਨ ਅਤੇ ਨਵੀਆਂ ਆਰਥਿਕ ਨੀਤੀਆਂ ਤਹਿਤ ਆਰਥਿਕ ਸੁਧਾਰਾਂ ਦੇ ਨਾਂਅ 'ਤੇ ਕੋਰੋਨਾ ਵਾਇਰਸ ਦੀ ਆੜ ਵਿਚ ਸਮੂਹ ਕਾਨੂੰਨਾਂ ਵਿਚ ਲੋਕ ਵਿਰੋਧੀ ਸੋਧਾਂ ਕਰਕੇ-ਨਵੇਂ ਕਿਰਤ ਕਾਨੂੰਨਾਂ ਵਿਚ ਗ਼ੈਰ ਮਨੁੱਖੀ ਸੋਧਾਂ, 8 ਘੰਟੇ ਤੋਂ ਕੰਮ ਸਮਾਂ ਵਧਾਕੇ 12 ਘੰਟੇ ਕਰਨਾ, ਚਾਰ ਕਿਰਤ ਕਾਨੂੰਨਾਂ ਨੂੰ ਤੋੜਕੇ ਇਕ ਸਿਵਲ ਕੋਡ ਬਣਾਉਣਾ, ਨਵੇਂ ਖੇਤੀ ਕਾਨੂੰਨ, ਬਿਜਲੀ ਸੋਧ ਕਾਨੂੰਨ 2020, ਸਮੇਤ ਹੋਰ ਕਾਲੇ ਕਾਨੂੰਨ ਲੋਕਾਂ ਸਿਰ ਧੱਕੇ ਨਾਲ ਮੜੇ ਜਾ ਰਹੇ ਹਨ¢ ਆਗੂਆਂ ਨੇ ਕਿਹਾ ਕਿ ਸਮੂਹ ਸਰਕਾਰੀ ਅਦਾਰਿਆਂ ਸਰਕਾਰੀ ਥਰਮਲ ਪਲਾਂਟ ਬਿਜਲੀ, ਪਾਣੀ, ਸਿਹਤ, ਸਿੱਖਿਆ, ਟਰਾਂਸਪੋਰਟ, ਬੀਮਾ, ਬੈੰਕਾਂ, ਏਅਰਪੋਰਟ ਅਤੇ ਹਵਾਈ ਏਅਰਪਲੇਨ ਆਦਿ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਅਤ ਨਾਲ ਸਭਨਾਂ ਦਾ ਪੂਰਨ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਸਨਅਤੀ ਵਿਕਾਸ ਦੇ ਨਾਂਅ ਹੇਠ ਆਦਿਵਾਸੀਆਂ, ਕਿਸਾਨਾਂ, ਖੇਤ ਮਜ਼ਦੂਰਾਂ ਦੀਆਂ ਜਮੀਨਾਂ, ਜਲ, ਜੰਗਲ, ਕੋਇਲਾ ਖਾਣਾਂ ਆਦਿ ਮਾਲ ਖਜ਼ਾਨੇ ਜ਼ਬਰੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੇ ਜਾ ਰਹੇ ਹਨ ਤੇ ਅਖੌਤੀ ਆਰਥਿਕ ਸੁਧਾਰਾਂ ਅਤੇ ਵਿਕਾਸ ਮਾਡਲ ਦੇ ਝੰਬੇ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਛੋਟੇ ਕਾਰੋਬਾਰੀਆਂ ਅਤੇ ਹੋਰ ਤਬਕਿਆਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਟਾਡਾ, ਪੋਟਾ, ਪਕੋਕਾ, ਯੂ.ਏ.ਪੀ.ਏ ਆਦਿ ਕਾਲੇ ਕਾਨੂੰਨ ਲੋਕਾਂ ਸਿਰ ਮੜੇ ਹੋਏ ਹਨ¢ ਇਸ ਸਮੇਂ ਪੰਜਾਬ ਰੋਡਵੇਜ਼ /ਪਨਬੱਸ ਯੂਨੀਅਨ ਤੋਂ ਸ਼ਮਸ਼ੇਰ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ, ਬਲਬੀਰ ਸਿੰਘ, ਪੀ. ਆਰ. ਟੀ. ਸੀ. ਜਥੇਬੰਦੀਆਂ ਤੋਂ ਦਲਜੀਤ ਸਿੰਘ, ਦਵਿੰਦਰ ਕੁਮਾਰ, ਗੁਰਬਾਜ ਸਿੰਘ, ਮੋਲਡਰ ਐਡ ਸਟੀਲ ਵਰਕਰਜ ਯੂਨੀਅਨ ਤੋਂ ਹਰਜਿੰਦਰ ਸਿੰਘ, ਪੰਜਾਬ ਲੋਕ ਸੱਭਿਆਚਾਰ ਮੰਚ ਤੋਂ ਕਸਤੂਰੀ ਲਾਲ ਸਮੇਤ ਆਦਿ ਆਗੂ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ |
ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਰੋਸ ਪ੍ਰਦਰਸ਼ਨ -
ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਲੁਧਿਆਣਾ ਬੱਸ ਡਿਪੂ ਦੇ ਗੇਟ ਤੇ ਮੁਲਾਜ਼ਮਾਂ ਵਲੋਂ ਭਰਵੀਂ ਗੇਟ ਰੈਲੀ ਕੀਤੀ ਤੇ ਪੰਜਾਬ ਰੋਡਵੇਜ਼ /ਪਨਬੱਸ ਦਾ ਪੂਰਨ ਤੌਰ 'ਤੇ ਚੱਕਾ ਜਾਮ ਕਰਕੇ ਹੜ੍ਹਤਾਲ ਕੀਤੀ ਗਈ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਗੌਰਮਿੰਟ ਟਰਾਂਸਪੋਰਟ ਦੇ ਆਗੂ ਮਨਜੀਤ ਸਿੰਘ ਗਿੱਲ, ਰਣਧੀਰ ਸਿੰਘ ਅਤੇ ਕਿਰਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਵਲੋਂ ਟਾਲਮਟੋਲ ਕੀਤਾ ਜਾ ਰਿਹਾ ਹੈ | ਇਸ ਮੌਕੇ ਏਟਕ ਵਲੋਂ ਮਨਪ੍ਰੀਤ ਸਿੰਘ ਗਰੇਵਾਲ, ਕੁਲਵੀਰ ਸਿੰਘ, ਗੁਰਰਨਜੀਤ ਮਾਣਾ ਐਸ.ਸੀ.ਮੁਲਾਜਮ ਯੂਨੀਅਨ ਦੇ ਆਗੂ ਲਖਵੀਰ ਸਿੰਘ, ਡਰਾਈਵਰ ਯੂਨੀਅਨ ਦੇ ਆਗੂ ਬਲਵੀਰ ਸਿੰਘ, ਗੁਰਪਾਲ ਸਿੰਘ ਗਿੱਲ ਅਤੇ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਭੁੱਟਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਨੇ ਸੰਬੋਧਨ ਕੀਤਾ¢
ਡਾਕਘਰ ਤੇ ਬੈਂਕਾਂ ਦੇ ਕਰਮਚਾਰੀਆਂ ਰਹੇ ਹੜਤਾਲ 'ਤੇ
ਦੇਸ਼ ਵਿਆਪੀ ਹੜਤਾਲ ਦੌਰਾਨ ਲੁਧਿਆਣਾ ਵਿਚ ਅੱਜ ਸਮੂਹ ਡਾਕਘਰਾਂ ਅਤੇ ਸਰਕਾਰੀ ਸੈਕਟਰਾਂ ਨਾਲ ਸਬੰਧਿਤ ਬੈਂਕ ਦੇ ਕਰਮਚਾਰੀ ਵੀ ਹੜਤਾਲ 'ਤੇ ਰਹੇ, ਜਿਸ ਕਾਰਨ ਇੰਨਾ ਵਿੱਤੀ ਅਦਾਰਿਆਂ ਵਿਚ ਕੰਮ ਬਿਲਕੁਲ ਠੱਪ ਰਿਹਾ | ਆਲ ਇੰਡੀਆ ਪੋਸਟ ਇੰਪਲਾਈਜ਼ ਯੂਨੀਅਨ ਗਰੁੱਪ ਸੀ ਦੇ ਆਗੂ ਪਰਮਜੀਤ ਸਿੰਘ ਸਹਾਇਕ ਜਨਰਲ ਸਕੱਤਰ ਸਰਕਲ ਪੰਜਾਬ, ਲੁਧਿਆਣਾ ਦੇ ਪ੍ਰਧਾਨ ਇਸ਼ਰਜੀਤ ਸਿੰਘ, ਖੰਨਾ ਸਰਕਲ ਦੇ ਵਿੱਤ ਸਕੱਤਰ ਮੁਹੰਮਦ ਸ਼ਕੀਰ ਅਤੇ ਰਾਹੁਲ ਮਲਿਕ ਨੇ ਦਾਅਵਾ ਕੀਤਾ ਕਿ ਦੇਸ਼ ਵਿਆਪੀ ਹੜਤਾਲ ਕਰਕੇ ਪੰਜਾਬ ਦੇ ਸਮੂਹ ਡਾਕਘਰਾਂ ਦੇ ਕਰਮਚਾਰੀ ਅੱਜ ਹੜਤਾਲ 'ਤੇ ਰਹੇ¢
ਪੰਜਾਬ ਰੋਡਵੇਜ਼ /ਪਨਬਸ ਤੇ ਪੀ ਆਰ ਟੀ ਸੀ ਨੂੰ (ਬਾਕੀ ਸਫ਼ਾ 8 'ਤੇ)
ਹੋਇਆ 3 ਕਰੋੜ ਦਾ ਨੁਕਸਾਨ
ਪੰਜਾਬ ਵਿਚ ਪੰਜਾਬ ਰੋਡਵੇਜ਼ /ਪਨਬਸ ਤੇ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਵਲੋਂ ਹੜਤਾਲ ਕੀਤੇ ਜਾਣ ਕਾਰਨ ਸੂਬਾ ਸਰਕਾਰ ਨੂੰ ਲਗਪਗ 3 ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ ਹੈ¢ ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਦੇ ਟ੍ਰੈਫਿਕ ਮੈਨੇਜਰ ਸੁਖਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਲੁਧਿਆਣਾ ਬੱਸ ਡੀਪੂ ਨੂੰ ਹਰ ਰੋਜ 7 ਲੱਖ ਤੋਂ ਲੈ ਕੇ 9 ਲੱਖ ਰੁਪਏ ਦੀ ਆਮਦਨ ਹੁੰਦੀ ਹੈ ਤੇ ਅਤੇ ਇੰਨੀ ਕੁ ਹੀ ਪੀ ਆਰ ਟੀ ਸੀ ਬੱਸਾਂ ਦੀ ਕਮਾਈ ਹੁੰਦੀ ਹੈ, ਜੋ ਹੜਤਾਲ ਕਾਰਨ ਅੱਜ ਨਹੀਂ ਹੋ ਸਕੀ¢
ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਵਲੋਂ ਹੜਤਾਲ
ਦੇਸ਼ ਵਿਆਪੀ ਹੜਤਾਲ ਦੌਰਾਨ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਵਲੋਂ ਹੜਤਾਲ ਕਰਕੇ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ਡਿਵੀਜਨਲ ਪ੍ਰਧਾਨ ਐਮ. ਐਲ. ਪਰਾਸ਼ਰ ਨੇ ਕਿਹਾ ਕਿ ਭਾਰਤ ਸਰਕਾਰ ਰੇਲਵੇ ਸਮੇਤ ਵੱਖ-ਵੱਖ ਅਦਾਰਿਆਂ ਦਾ ਨਿੱਜੀਕਰਨ ਕਰਕੇ ਦੇਸ਼ ਨੂੰ ਤੇ ਦੇਸ਼ ਦੇ ਲੋਕਾਂ ਨੂੰ ਸਰਮਾਏਦਾਰਾਂ ਕੋਲ ਵੇਚ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ | ਇਸ ਮੌਕੇ ਮੁਲਾਜ਼ਮ ਆਗੂ ਕਾਲੀਚਰਨ ਸ਼ਰਮਾ, ਰਾਜ ਕਿਸ਼ੋਰ, ਜਗਦੀਸ਼ ਕੁਮਾਰ, ਪਰਵਾਰ ਸਿੰਘ, ਬਿਕਰਮ ਸ਼ਰਮਾ, ਐੱਸ. ਐੱਸ. ਸੋਢੀ ਤੇ ਫਿਰੋਜ ਆਲਮ ਨੇ ਵੀ ਸੰਬੋਧਨ ਕੀਤਾ |
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਪੁਲਿਸ ਲਾਈਨ ਵਿਚ ਅੱਜ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਕਾਨੂੰਨ ਵਿਵਸਥਾ ਅਜਿਹੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਵਲੋਂ ਨਾਲ ਹੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੁਲਿਸ ਨੂੰ ਵਧੇਰੇ ਚੌਕਸ ਰਹਿਣ ਦੇ ਹੁਕਮ ...
ਭਾਜਪਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਪੁਸ਼ਪਿੰਦਰ ਸਿੰਘਲ
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)- ਭਾਰਤੀ ਜਨਤਾ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਪੁਸ਼ਪਿੰਦਰ ਸਿੰਘਲ ਵਲੋਂ ਭਾਜਪਾ ਹਾਈਕਮਾਂਡ ਤੇ ਜ਼ਿਲ੍ਹਾ ਲੁਧਿਆਣਾ ਦੇ ਸਹਿ-ਇੰਚਾਰਜ ਵਿਪਨ ਮਹਾਜਨ ਨਾਲ ...
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)- ਆਲ ਇੰਡੀਆ ਬੈਂਕ ਇੰਪਲਾਈਜ਼ ਯੂਨੀਅਨ ਤੇ ਹੋਰ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਪੀ.ਬੀ.ਅੇਫ.ਈ. ਲੁਧਿਆਣਾ ਵਲੋਂ ਕੈਨਰਾ ਬੈਂਕ ਭਾਰਤ ਨਗਰ ਚੌਾਕ ਦੇ ਸਾਹਮਣੇ ਇਕ ਵਿਸ਼ਾਲ ਰੈਲੀ ਕੀਤੀ | ਜਿਸ ਵਿਚ ਪੰਜਾਬ ਬੈਂਕ ਕਰਮਚਾਰੀ ਸੰਘ ਦੇ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਪੁਰਾਣੀ ਸਬਜ਼ੀ ਮੰਡੀ ਨੇੜੇ ਜਾਂਦੇ ਪੁਲ 'ਤੇ ਅੱਜ ਬਾਅਦ ਦੁਪਹਿਰ ਹੋਏ ਸੜਕ ਹਾਦਸੇ ਦੌਰਾਨ ਸਕੂਟਰ ਸਵਾਰ ਪੁਲ ਤੋਂ ਹੇਠਾਂ ਡਿੱਗ ਗਿਆ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਹਾਦਰ ਕੇ ਰੋਡ 'ਤੇ ਨੌਜਵਾਨ ਦੀ ਦਲੇਰੀ ਸਦਕਾ ਦੋ ਹਥਿਆਰਬੰਦ ਲੁਟੇਰੇ ਲੁੱਟ ਦੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਲਾਟਰੀ ਦੀ ਆੜ ਵਿਚ ਸੱਟੇਬਾਜ਼ੀ ਕਰਨ ਵਾਲੇ ਪਿਓ-ਪੁੱਤਰ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ...
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)- ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ 'ਤੇ ਇੰਟਕ, ਏਟਕ, ਸੀਟੂ ਤੇ ਸੀ. ਟੀ. ਯੂ. ਪੰਜਾਬ ਵਲੋ ਮੋਦੀ ਸਰਕਾਰ ਦੀਆਂ ਮਜ਼ਦੂਰ, ਮੁਲਾਜ਼ਮ, ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ਼ ਲੁਧਿਆਣਾ ਵਿਖੇ ...
ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)- ਜਵਾਹਰ ਨਗਰ ਕੈਂਪ ਦੇ ਵਸਨੀਕਾਂ ਅਤੇ ਦੁਕਾਨਦਾਰਾਂ ਦਾ ਇਕ ਵਫ਼ਦ ਵਿਨੀਤ ਪਾਲ ਸਿੰਘ ਮੌਾਗਾ ਪੰਜਾਬ ਸੂਬਾ ਸਕੱਤਰ ਪ੍ਰਧਾਨ ਮੰਤਰੀ ਜਨ ਕਲਿਆਣਕਾਰੀ ਯੋਜਨਾ ਪ੍ਰਚਾਰ ਪ੍ਰਸਾਰ ਅਭਿਆਨ, ਭਾਜਪਾ ਦੀ ਅਗਵਾਈ ਵਿਚ ਪੁਲਿਸ ਕਮਿਸ਼ਨਰ ...
ਢੰਡਾਰੀ ਕਲਾਂ, 26 ਨਵੰਬਰ (ਪਰਮਜੀਤ ਸਿੰਘ ਮਠਾੜੂ)- ਲਗਾਤਾਰ ਦੋ ਮਹੀਨਿਆਂ ਤੱਕ ਰੇਲ ਆਵਾਜਾਈ ਬੰਦ ਹੋਣ ਨਾਲ ਖੇਤੀਬਾੜੀ ਦੇ ਨਾਲ-ਨਾਲ ਉਦਯੋਗਾਂ ਤੇ ਵਪਾਰਕ ਵਿਧੀਆਂ ਤੇ ਬੁਰਾ ਅਸਰ ਪਿਆ | ਬਾਹਰਲੇ ਰਾਜਾਂ ਤੋਂ ਕੱਚਾ ਮਾਲ ਆਉਣਾ ਤੇ ਤਿਆਰ ਮਾਲ ਭੇਜਣਾ ਤਕਰੀਬਨ ਬੰਦ ਹੋ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਉੱਤੇ ਜ਼ਬਰ ਜਨਾਹ ਦੇ ਦੋਸ਼ ਲਗਾਉਣ ਵਾਲੀ ਔਰਤ ਨੂੰ ਅਧਿਕਾਰੀਆਂ ਨੇ ਅੱਜ ਡੀ.ਜੀ.ਪੀ. ਨੂੰ ਨਹੀਂ ਮਿਲਣ ਦਿੱਤਾ | ਜਾਣਕਾਰੀ ਅਨੁਸਾਰ ਅੱਜ ਡੀ.ਜੀ.ਪੀ. ਦਿਨਕਰ ...
ਲੁਧਿਆਣਾ, 26 ਨਵੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਮਾਲ ਵਿਭਾਗ ਵਿਚ ਤਾਇਨਾਤ ਕਾਨੂੰਗੋਆਂ ਦੀ ਸੂਬਾਈ ਜਥੇਬੰਦੀ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿੱਚ ਹੋਈ | ...
ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਦੀ ਖੁਸ਼ੀ ਵਿਚ ਗੁਰਦੁਆਰਾ ਮਸਤੂਆਣਾ ਸਾਹਿਬ ਦੁੱਗਰੀ ਰੋਡ ਵਿਖੇ ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਰਿਸ਼ਵਤ ਦੇ ਵੱਖ-ਵੱਖ ਮਾਮਲਿਆਂ ਦਾ ਸਾਹਮਣਾ ਕਰ ਰਹੇ ਪੰਜ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਕੱੁਝ ਸਮਾਂ ...
ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)- ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਸੁਰਜੀਤ ਸਿੰਘ ਮੱਕੜ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਉਪਰ ਅਮਲ ਕਰਨਾ ਅਤਿ ਹੀ ਜ਼ਰੂਰੀ ਹੈ | ਉਨ੍ਹਾਂ ...
ਪਿ੍ੰਸ ਬੱਬਰ ਲੁਧਿਆਣਾ, 26 ਨਵੰਬਰ (ਜੁਗਿੰਦਰ ਸਿੰਘ ਅਰੋੜਾ)- ਸਵਰਣਕਾਰ ਸੰਘ ਲੁਧਿਆਣਾ ਦੇ ਪ੍ਰਧਾਨ ਪਿ੍ੰਸ ਬੱਬਰ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਕੋਵਿਡ 19 ਦੀ ਚੇਨ ਨੂੰ ਤੋੜਨ ਲਈ ਸਾਡੇ ਸਾਰਿਆਂ ਦਾ ਜਾਗਰੂਕ ਹੋਣਾ ਅਤਿ ਹੀ ਜ਼ਰੂਰੀ ਹੈ ਤੇ ਸਾਡੇ ਸਾਰਿਆਂ ਦਾ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ਼ਹਿਰ ਦੇ ਉੱਘੇ ਕਾਰੋਬਾਰੀ ਲਾਇਲਪੁਰ ਪਿ੍ੰਟਿੰਗ ਪ੍ਰੈੱਸ ਦੇ ਕੁਲਜੀਤ ਸਿੰਘ ਮੀਰੀ ਪੀਰੀ ਟਰੇਡਰਜ਼ ਦੇ ਮਾਲਕ ਗਜਿੰਦਰ ਸਿੰਘ ਦੀ ਮਾਤਾ ਅਤੇ ਲੁਧਿਆਣਾ ਤੋਂ 'ਅਜੀਤ' ਦੇ ਫੋਟੋਗ੍ਰਾਫਰ ਹਰਿੰਦਰ ਸਿੰਘ ਤੇ ਪੱਤਰਕਾਰ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਨਿਰਮਲ ਪੈਲੇਸ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਕੰਪਨੀ ਦੇ ਮੈਨੇਜਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਕਮਲਜੀਤ (26) ਵਾਸੀ ਸਤਿਗੁਰੂ ਨਗਰ ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ਕਮਲਜੀਤ ਇਕ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪਿੰਡ ਨੰਦਪੁਰ ਨੇੜੇ ਹਥਿਆਰਬੰਦ ਲੁਟੇਰੇ ਬਿਲਡਰ ਨੂੰ ਜ਼ਖਮੀ ਕਰਨ ਉਪਰੰਤ ਉਸ ਦਾ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਪ੍ਰਤਾਪ ਨਗਰ ਦੇ ਰਹਿਣ ਵਾਲੇ ਬਿਲਡਰ ਸੁਖਪਾਲ ਸਿੰਘ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲੀਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਤਿੰਨ ਨੌਜਵਾਨਾਂ ...
ਲੁਧਿਆਣਾ, 26 ਨਵੰਬਰ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਅੱਧੀ ਦਰਜਨ ਪਾਰਕਿੰਗ ਸਥਾਨਾਂ ਲਈ ਰੱਖੀ ਈ-ਬੋਲੀ ਦੌਰਾਨ 5 ਪਾਰਕਿੰਗ ਸਥਾਨਾਂ ਠੇਕੇਦਾਰ ਕੰਪਨੀਆਂ ਵਲੋਂ ਬੋਲੀ ਦੇ ਕੇ ਆਪਣੇ ਨਾਮ ਕਰਾ ਲਏ ਹਨ ਜਿਨ੍ਹਾਂ ਤੋਂ ਪ੍ਰਸ਼ਾਸਨ ਨੂੰ ਇਕ ...
ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਮਾਗਮ ਦੌਰਾਨ ਭਾਈ ਗੁਰਪ੍ਰੀਤ ਸਿੰਘ ਕਾਨਪੁਰ ਤੇ ਬੀਬੀ ਰਣਜੀਤ ਕੌਰ ਖਾਲਸਾ ਨੇ ਗੁਰਬਾਣੀ ...
ਲੁਧਿਆਣਾ , 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਦਾਜ ਖਾਤਰ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਪਤੀ ਸੱਸ ਤੇ ਸਹੁਰੇ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ...
ਡਾਬਾ/ਲੁਹਾਰਾ, 26 ਨਵੰਬਰ (ਕੁਲਵੰਤ ਸਿੰਘ ਸੱਪਲ)- 'ਸਰਬ ਧਰਮ ਕਾ ਏਕੋ ਨਾਮ' ਮਾਨਵ ਸੇਵਾ ਸੁਸਾਇਟੀ ਵਲੋਂ ਸ਼ਿਮਲਾਪੁਰੀ ਗੁਰਮਖ ਸਿੰਘ ਰੋਡ ਵਿਖੇ ਵੋਟਰ ਕੈਂਪ ਲਗਾਇਆ ਗਿਆ | ਇਸ ਮੌਕੇ 200 ਤੋਂ ਵੱਧ ਵੋਟਰ ਫਾਰਮ ਭਰੇ ਗਏ, ਜਿਸ ਵਿਚ ਚੇਅਰਮੈਨ ਹਰਜਿੰਦਰ ਕੌਰ, ਪ੍ਰਧਾਨ ਗੁਰਮੇਲ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਇਕ ਔਰਤ ਨੂੰ ਗਿ੍ਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੀ ਔਰਤ ਦੀ ਸ਼ਨਾਖਤ ਅਮਰਜੀਤ ਕੌਰ ਪਤਨੀ ਰੇਸ਼ਮ ਲਾਲ ...
ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਪੰਜਾਬ ਵਲੋਂ ਜਲੰਧਰ ਬਾਈਪਾਸ ਡਾ. ਅੰਬੇਡਕਰ ਚੌਾਕ ਲੁਧਿਆਣਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ, ਜਿਸ ਵਿਚ ਸਰਧਸ ਦੇ ਅਹੁਦੇਦਾਰ ਤੇ ਵਰਕਰ ਸ਼ਾਮਿਲ ਹੋਏ ਅਤੇ ਬਾਬਾ ਸਾਹਿਬ ਭੀਮ ਰਾਓ ...
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)- ਲੁਧਿਆਣਾ ਜ਼ਿਲੇ੍ਹ ਦੇ ਕਿਸਾਨਾਂ ਨੂੰ ਨਦੀਨਾਂ ਦੀ ਰੋਕਥਾਮ ਤੇ ਫ਼ਸਲੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵਲੋਂ ਸਿਖਲਾਈ ਤੇ ਪ੍ਰਦਰਸ਼ਨੀ ਕੈਂਪ ਲਗਾਇਆ ਗਿਆ ¢ ਇਸ ਵਿਚ ਵਿਸ਼ੇਸ਼ ਤੌਰ 'ਤੇ ...
ਡਾਬਾ/ਲੁਹਾਰਾ, 26 ਨਵੰਬਰ (ਕੁਲਵੰਤ ਸਿੰਘ ਸੱਪਲ)- ਸੰਵਿਧਾਨ ਦਿਵਸ ਦੇ ਮੌਕੇ 'ਤੇ ਇੰਚਾਰਜ ਤਰਨਜੀਤ ਸਿੰਘ ਸੀਨੀਅਰ ਭਾਜਪਾ ਵਰਕਰ, ਸੀਨੀਅਰ ਆਗੂ ਸੁਰਿੰਦਰ ਸ਼ਰਮਾ, ਡਾਬਾ ਲੁਹਾਰਾ ਮੰਡਲ ਪ੍ਰਧਾਨ ਪੰਕਜ ਸ਼ਰਮਾ ਅਤੇ ਡਾਬਾ ਲੁਹਾਰਾ ਮੰਡਲ ਦੇ ਇੰਚਾਰਜ ਤੇ ਸਮੂਹ ...
ਡਾਬਾ/ਲੁਹਾਰਾ, 26 ਨਵੰਬਰ (ਕੁਲਵੰਤ ਸਿੰਘ ਸੱਪਲ)- ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਨਗਰ ਵਾਰਡ ਨੰਬਰ 35 ਦੀਆਂ ਗਲੀਆਂ 56 ਲੱਖ ਰੁਪਏ ਦੀ ਲਾਗਤ ਨਾਲ ਪੱਕਿਆਂ ਕਰਨ ਦੇ ਕੰਮ ਦੀ ਸ਼ੁਰੂਆਤ ਨਗਰ ਨਿਗਮ ਦੀ ਡਿਪਟੀ ਮੇਅਰ ਬੀਬੀ ਸਰਬਜੀਤ ਕੌਰ ...
ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਕੌਾਸਲਰ ਰਖਵਿੰਦਰ ਸਿੰਘ ਗਾਬੜੀਆ ਅਤੇ ਅਕਾਲੀ ਆਗੂ ਅਮਨ ਡੰਗ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ 3 ਖੇਤੀ ਕਾਨੂੰਨ ਰੱਦ ਕਰਾਉਣ ਲਈ ਸ਼ਾਂਤੀਪੂਰਨ ਢੰਗ ਨਾਲ ਮੁਜ਼ਾਹਰਾ ...
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਆਗੂ ਤੇ ਵਾਰਡ ਨੰਬਰ 36 ਦੇ ਕੌਾਸਲਰ ਹਰਵਿੰਦਰ ਸਿੰਘ ਕਲੇਰ ਨੇ ਵਾਰਡ ਨੰਬਰ 36 ਵਿਚ 89 ਲਾਭਪਾਤਰੀਆਂ ਨੂੰ ਪੈਨਸ਼ਨ ਮੰਨਜ਼ੂਰੀ ਦੀਆਂ ਚਿੱਠੀਆਂ ਵੰਡੀਆਂ | ਸ. ਕਲੇਰ ਨੇ ਕਿਹਾ ਕਿ ਬਜ਼ੁਰਗ, ਵਿਧਵਾਵਾਂ, ...
ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੌਾਸਲਰ ਹਰਪ੍ਰੀਤ ਸਿੰਘ ਬੇਦੀ, ਮੁੱਖ ਸੇਵਾਦਾਰ ਇੰਟਰਨੈਸ਼ਨਲ ਸਿੱਖ ਧਰਮ ਪ੍ਰਚਾਰ ਮੰਚ ਗੁਰਦੀਪ ਸਿੰਘ ਲੀਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਜਥਾ ਸ਼ਹਿਰੀ ਦੇ ਮੀਤ ...
ਲੁਧਿਆਣਾ, 26 ਨਵੰਬਰ (ਅਮਰੀਕ ਸਿੰਘ ਬੱਤਰਾ)- ਕੋਰੋਨਾ ਵਾਇਰਸ ਨੂੰ ਮੁੜ ਤੋਂ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਪਹਿਲੀ ਤੋਂ 15 ਦਸੰਬਰ ਤੱਕ ਰਾਤ 10.00 ਤੋਂ ਸਵੇਰੇ 5.00 ਵਜੇ ਤੱਕ ਕਰਫ਼ਿਊ ਲਾਗੂ ਕੀਤੇ ਜਾਣ ਕਾਰਨ ਮੈਰਿਜ ਪੈਲਸ, ਰਿਜੋਰਟਸ, ਹੋਟਲ, ਬੈਨਕੁਏਟ ਹਾਲ ...
ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)- ਮਨੁੱਖੀ ਕਾਰਜਾਂ ਨੂੰ ਸਮਰਪਿਤ ਭਾਈ ਘੱਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਈ ਘੱਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਇਸਤਰੀ ਵਿੰਗ ਦੀ ...
ਲੁਧਿਆਣਾ, 26 ਨਵੰਬਰ (ਸਲੇਮਪੁਰੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ 122 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 111 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ, ਜਦਕਿ 11 ਮਰੀਜ਼ ਲੁਧਿਆਣਾ ਤੋਂ ...
ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੇਵ ਸਿੰਘ ਢੋਲਣ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਚੱਟਾਨ ਦੀ ਤਰ੍ਹਾਂ ਕਿਸਾਨਾਂ ਨਾਲ ਖੜ੍ਹਾ ਹੈ ਅਤੇ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ...
ਡੇਹਲੋਂ, 26 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਤਿੰਨ ਕਾਨੂੰਨਾਂ ਖ਼ਿਲਾਫ਼ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਨੰੂ ਘੇਰਨ ਲਈ ਜਾ ਰਹੇ ਕਿਸਾਨਾਂ ਨਾਲ ਵਿਧਾਨ ਸਭਾ ਹਲਕਾ ਗਿੱਲ ਤੋਂ ਵੱਡੀ ਗਿਣਤੀ ...
ਲੁਧਿਆਣਾ, 26 ਨਵੰਬਰ (ਸਲੇਮਪੁਰੀ)-ਅੱਜ ਦੇਸ਼-ਵਿਆਪੀ ਸੱਦੇ 'ਤੇ ਲੁਧਿਆਣੇ ਦੀਆਂ ਮਜ਼ਦੂਰ-ਨੌਜਵਾਨ ਜਥੇਬੰਦੀਆਂ ਨੇ ਸਮਰਾਲਾ ਚੌਕ ਲੁਧਿਆਣਾ ਵਿਖੇ ਮੋਦੀ ਸਰਕਾਰ ਦੀ ਦੇਸ਼ੀ-ਵਿਦੇਸ਼ੀ ਸਰਮਾਏਦਾਰੀ ਦੀ ਦਲਾਲੀ ਅਤੇ ਮਜ਼ਦੂਰ-ਕਿਰਤੀਆਂ ਵਿਰੋਧੀ ਨੀਤੀਆਂ ਦੇ ਖਿਲਾਫ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਆਕਾਸ਼ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਆਟੋ ਰਿਕਸ਼ਾ ਲੁਟੇਰਾ ਗਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਆਟੋ ਮੋਬਾਇਲ ਫੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ...
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਇਯਾਲੀ ਖੁਰਦ ਵਿਚ ਬਰਗਰ ਖਾਣ ਗਈ ਨਾਬਾਲਗ ਲੜਕੀ ਨਾਲ ਬਰਗਰ ਵੇਚਣ ਵਾਲੇ ਨੌਜਵਾਨ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ...
ਲੁਧਿਆਣਾ, 26 ਨਵੰਬਰ (ਅਮਰੀਕ ਸਿੰਘ ਬੱਤਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪੱਤਰ ਅਨੁਸਾਰ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਲਈ ਭਾਰੀ ਪ੍ਰੀਖਿਆ ਫ਼ੀਸਾਂ ਭਰਨ ਲਈ ਕਿਹਾ ਗਿਆ ਹੈ, ਜਿਸ ...
ਲੁਧਿਆਣਾ, 26 ਨਵੰਬਰ (ਕਵਿਤਾ ਖੁੱਲਰ)-ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਤੇ ਗੁਰਦੁਆਰਾ ਨਾਨਕਸਰ ਦੇ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾਅ ਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦੁਨੀਆਂ ਭਰ 'ਚ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਲੇ ਬਾਬਾ ਜਸਵੰਤ ਸਿੰਘ ਨਾਨਕਸਰ ...
ਲੁਧਿਆਣਾ, 26 ਨਵੰਬਰ (ਅਮਰੀਕ ਸਿੰਘ ਬੱਤਰਾ)- ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧ੍ਰ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਆਗਮਨ ਪੁਰਬ ਨੂੰ ਸਮਰਪਿਤ 28 ਤੋਂ 30 ਨਵੰਬਰ ਤੱਕ ਵਿਸ਼ੇਸ਼ ਗੁਰਮਤਿ ਦੀਵਾਨ ...
ਭਾਜਪਾ ਮਹਿਲਾ ਮੋਰਚਾ ਲੁਧਿਆਣਾ ਸ਼ਹਿਰੀ ਦੀ ਪ੍ਰਧਾਨ ਤੇ ਕੌਾਸਲਰ ਬੀਬੀ ਮਨਿੰਦਰ ਕੌਰ ਘੁੰਮਣ | ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)- ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਲੁਧਿਆਣਾ ਸ਼ਹਿਰੀ ਦੀ ਪ੍ਰਧਾਨ ਤੇ ਕੌਾਸਲਰ ਬੀਬੀ ਮਨਿੰਦਰ ਕੌਰ ਘੁੰਮਣ ਨੇ ਅੱਜ ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX