ਰੂਪਨਗਰ, 26 ਨਵੰਬਰ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਐਲਾਨੇ 26-27 ਦੇ 'ਦਿੱਲੀ ਕੂਚ' ਲਈ ਅੱਜ ਰੂਪਨਗਰ ਜ਼ਿਲ੍ਹੇ 'ਚ ਸਰਗਰਮ 7 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਦਰਜਨਾਂ ਟਰੈਕਟਰ-ਟਰਾਲੀਆਂ ਦੇ ਕਾਫਲਿਆਂ 'ਚ ਸੈਂਕੜੇ ਕਿਸਾਨ ਦਿੱਲੀ ਲਈ ਰਵਾਨਾ ਹੋਏ | ਕਿਸਾਨਾਂ ਨੇ 3-3 ਮਹੀਨੇ ਦਾ ਰਾਸ਼ਣ, ਗਰਮ, ਕੱਪੜੇ, ਗੈਸ ਚੁੱਲੇ, ਬਰਤਨ ਅਤੇ ਪਾਣੀ ਪੀਣ ਦੇ ਢੋਲ ਟਰਾਲੀਆਂ 'ਚ ਰੱਖ ਲਏ ਹਨ ਜਦੋਂ ਕਿ ਟਰਾਲੀਆਂ 'ਚ ਗੱਦੇ ਵਿਛਾ ਕੇ ਸੌਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ | ਉਨ੍ਹਾਂ ਐਲਾਨ ਕੀਤਾ ਕਿ ਭਾਵੇਂ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਸਿਲਸਿਲਾ ਵੀ ਜਾਰੀ ਰਹੇਗਾ ਪਰ ਦਿੱਲੀ ਤੋਂ ਉਹ ਉਦੋਂ ਮੁੜਨਗੇ ਜਦੋਂ ਖੇਤੀ ਦੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਕੋਈ ਹੱਲ ਨਿਕਲੇਗਾ | ਕਿਸਾਨ ਕਾਫਲਿਆਂ 'ਚ ਭਾਜਪਾ ਨੂੰ ਛੱਡ ਕੇ ਬਾਕੀ ਕਰੀਬ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ 'ਚ ਕਾਂਗਰਸ, ਅਕਾਲੀ, 'ਆਪ', ਬਸਪਾ ਆਦਿ ਦੇ ਸਥਾਨਕ ਆਗੂ ਤੇ ਵਰਕਰ ਇਕੱਠੇ ਹੋ ਕੇ ਕਿਸਾਨ ਝੰਡਿਆਂ ਨਾਲ ਟਰਾਲੀਆਂ ਅਤੇ ਹੋਰ ਵਾਹਨਾਂ 'ਚ ਸਵਾਰ ਹੋ ਕੇ ਸ਼ਾਮਿਲ ਹੋਏ | ਸਭ ਤੋਂ ਵੱਡਾ ਕਾਫਲਾ 40 ਦੇ ਕਰੀਬ ਟਰੈਕਟਰ ਟਰਾਲੀਆਂ ਨਾਲ ਸੋਲਖੀਆਂ ਟੋਲ ਪਲਾਜ਼ੇ ਤੋਂ ਰਵਾਨਾ ਹੋਇਆ | ਇੱਥੇ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾਂ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ, ਰੁਪਿੰਦਰ ਸਿੰਘ ਰੂਪ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਮੋਹਣ ਸਿੰਘ ਧਮਾਣਾ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਮਾਰਕਿਟ ਕਮੇਟੀ ਰੂਪਨਗਰ ਦੇ ਚੇਅਰਮੈਨ ਮੇਵਾ ਸਿੰਘ ਗਿੱਲ, 'ਆਪ' ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਚੱਢਾ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਮਾਵੀ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਕੁਲਵੰਤ ਸਿੰਘ ਸੈਣੀ, ਕੁਲਵਿੰਦਰ ਸਿੰਘ ਪੰਜੋਲਾ, ਪਰਸ਼ੋਤਮ ਮਾਹਲਾਂ ਬਲਾਕ ਪ੍ਰਧਾਨ 'ਆਪ', ਸੁਖਦੇਵ ਸਿੰਘ ਮੀਆਂਪੁਰ, ਕ੍ਰਿਸ਼ਨ ਕੁਮਾਰ ਮੰਦਵਾੜਾ, ਕੁਲਵੰਤ ਸਿੰਘ ਸੈਣੀ, ਕੁਲਵਿੰਦਰ ਸਿੰਘ ਪੰਜੋਲਾ, ਤਰਲੋਚਨ ਸਿੰਘ ਹੁਸੈਨਪੁਰ, ਕਰਮ ਸਿੰਘ ਭੰਗਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਿਲਬਰ ਸਿੰਘ ਸਰਪੰਚ ਪੁਰਖਾਲੀ, ਨਰਿੰਦਰ ਸਿੰਘ ਕੰਗ, ਬਲਵਿੰਦਰ ਸਿੰਘ ਚੱਕਲਾਂ ਸਰਪੰਚ, ਸਤਨਾਮ ਸਿੰਘ ਮਾਜਰੀ ਜੱਟਾਂ, ਪਾਲ ਬਾਠ, ਸਾਬੀ ਗਿੱਲ, ਬੰਟੀ ਗਿੱਲ, ਬਲਜੀਤ ਸਿੰਘ ਹੈਪੀ ਝੱਲੀਆਂ, ਲਖਵੀਰ ਸਿੰਘ ਮਾਜਰੀ ਜੱਟਾਂ, ਸਤਿੰਦਰ ਸਿੰਘ ਸਰਪੰਚ, ਮਾਦਪੁਰ ਕੁਲਵਿੰਦਰ ਸਿੰਘ ਝੱਲੀਆਂ, ਲਖਵੀਰ ਸਿੰਘ ਮਾਜਰੀ ਜੱਟਾਂ, ਸਤਿੰਦਰ ਸਿੰਘ ਸਰਪੰਚ, ਮਾਦਪੁਰ ਕੁਲਵਿੰਦਰ ਸਿੰਘ ਝੱਲੀਆਂ, ਸਪਿੰਦਰ ਸਿੰਘ ਸਰਪੰਚ ਭਿਊਰਾ, ਜਗਜੀਤ ਸਿੰਘ ਮਗਰੋੜ, ਮੇਹਰ ਸਿੰਘ ਸਰਪੰਚ ਸਿੰਘ, ਸੁਰਿੰਦਰ ਸਿੰਘ ਮੀਆਂਪੁਰ, ਸਤਨਾਮ ਸਿੰਘ ਸੋਹੀ ਸਰਪੰਚ ਬਹਿਰਾਮਪੁਰ ਜਿੰਮੀ:, ਨਿਰਮਲ ਸਿੰਘ ਲੌਦੀਮਾਜਰਾ, ਸਵਰਨ ਸਿੰਘ ਬੌਬੀ ਬਹਾਦਰਪੁਰ, ਗੁਰਮੁੱਖ ਸਿੰਘ ਬਣਵੈਤ, ਜਗਤਾਰ ਸਿੰਘ, ਮੋਹਣ ਸਿੰਘ, ਗੁਰਜੀਤ ਸਿੰਘ, ਹਰਮੀਤ ਸਿੰਘ, ਦਿਲਬਾਗ ਸਿੰਘ, ਰਾਜਵੀਰ ਸਿੰਘ, ਨਿਰਮਲ ਸਿੰਘ ਪੰਚ ਅਤੇ ਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਸ਼ਾਮਲ ਸਨ ਜਿਨ੍ਹਾਂ ਰਵਾਨਾ ਹੋਣ ਮੌਕੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ |
ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਲਈ ਰਵਾਨਾ
ਰੂਪਨਗਰ, 26 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਕਿਸਾਨ ਜੱਥੇਬੰਦੀਆਂ ਵਲੋਂ ਦਿੱਲੀ ਚੱਲੋ ਪ੍ਰੋਗਰਾਮ ਦੇ ਸੱਦੇ ਤਹਿਤ ਅੱਜ ਸਵੇਰੇ 11 ਵਜੇ ਦੇ ਕਰੀਬ ਟੋਲ ਪਲਾਜ਼ਾ ਸੋਲਖੀਆਂ ਤੋਂ ਵੱਡੀ ਗਿਣਤੀ 'ਚ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਨੂੰ ਰਵਾਨਾ ਹੋਏ | ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਟੋਲ ਪਲਾਜ਼ਾ ਸੋਲਖੀਆਂ ਵਿਖੇ ਇਕੱਤਰ ਹੋਏ ਅਤੇ ਇਥੋਂ ਤੋਂ ਕਾਫਲੇ ਦੇ ਰੂਪ ਵਿਚ ਦਿੱਲੀ ਲਈ ਰਵਾਨਾ ਹੋਏ | ਕਿਸਾਨਾਂ ਵਲੋਂ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਖੇਤੀ ਸੁਧਾਰ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਨ ਦਾ ਐਲਾਨ ਕੀਤਾ | ਇਸ ਮੌਕੇ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਰੂਪਾ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਕੁਲਵੰਤ ਸਿੰਘ ਸੈਣੀ, ਕੁਲਵਿੰਦਰ ਸਿੰਘ ਪੰਜੋਲਾ, ਤਰਲੋਚਨ ਸਿੰਘ ਹੁਸੈਨਪੁਰ, ਕਾਮਰੇਡ ਮੋਹਣ ਸਿੰਘ ਧਮਾਣਾ ਨਿਰਮਲ ਸਿੰਘ ਲੋਦੀਮਾਜਰਾ, ਸਤਨਾਮ ਸਿੰਘ ਸਰਪੰਚ ਬਹਿਰਾਮਪੁਰ, ਦਿਲਵਰ ਸਰਪੰਚ ਪੁਰਖਾਲੀ, ਸਵਰਨ ਸਿੰਘ ਬੋਬੀ ਬਹਾਦਰਪੁਰ, ਗੁਰਮੁੱਖ ਸਿੰਘ ਬਣਵੈਤ, ਜਗਤਾਰ ਸਿੰਘ, ਮੋਹਣ ਸਿੰਘ, ਗੁਰਜੀਤ ਸਿੰਘ, ਹਰਮੀਤ ਸਿੰਘ, ਦਿਲਬਾਗ ਸਿੰਘ, ਰਾਜਵੀਰ ਸਿੰਘ, ਨਿਰਮਲ ਸਿੰਘ ਪੰਚ, ਦਿਲਬਾਗ ਸਿੰਘ, ਰਜਿੰਦਰ ਸਿੰਘ ਨੇ ਕਿਹਾ ਕਿ ਰੋਪੜ ਜ਼ਿਲ੍ਹੇ ਭਰ ਤੋਂ ਕਿਸਾਨ ਜੱਥੇਬੰਦੀਆਂ ਨਾਲ ਜੁੜੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਰਾਸ਼ਨ ਲੈ ਕੇ ਰਵਾਨਾ ਹੋਏ ਹਨ | ਇਸ ਮੌਕੇ ਦਿਲਬਾਗ ਸਿੰਘ, ਜਗਮੋਹਣ ਸਿੰਘ, ਅਮਰੀਕ ਸਿੰਘ ਪੰਚ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਸਿੰਬਲ ਝੱਲੀਆਂ, ਮੇਹਰ ਸਿੰਘ ਸਰਪੰਚ ਸਿੰਘ, ਸੁਰਿੰਦਰ ਸਿੰਘ, ਰਘਵੀਰ ਸਿੰਘ, ਸ਼ੇਰ ਸਿੰਘ, ਅਜੀਤ ਸਿੰਘ, ਪਾਲਾ ਸਿੰਘ, ਮਹਿੰਦਰ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ, ਮੇਜਰ ਸਿੰਘ, ਤਰਲੋਚਨ ਸਿੰਘ, ਜਸਕਰਨ ਸਿੰਘ, ਸੁਰਜੀਤ ਸਿੰਘ ਸਰਪੰਚ, ਹਰਪ੍ਰੀਤ ਸਿੰਘ ਸਰਪੰਚ, ਸੁਰਜੀਤ ਸਿੰਘ ਸਰਪੰਚ ਰਾਮਪੁਰ, ਕਰਨੈਲ ਸਿੰਘ ਲਖਮੀਪੁਰ, ਹਰਜਿੰਦਰ ਸਿੰਘ ਸਰਪੰਚ, ਬਲਵਿੰਦਰ ਸਿੰਘ ਸਰਪੰਚ, ਗੁਰਮੁੱਖ ਸਿੰਘ, ਰਜਿੰਦਰ ਸਿੰਘ, ਬਾਰਾ ਸਿੰਘ, ਮਲਕੀਤ ਸਿੰਘ, ਅੱਛਰ ਸਿੰਘ, ਭੁਪਿੰਦਰ ਸਿੰਘ, ਰਾਮ ਸਿੰਘ, ਸਤਨਾਮ ਸਿੰਘ ਆਦਿ ਮੌਜੂਦ ਸਨ |
ਦਿੱਲੀ ਲਈ ਸੈਂਕੜੇ ਕਿਸਾਨਾ ਦਾ ਕਾਫ਼ਲਾ ਸ੍ਰੀ ਚਮਕੌਰ ਸਾਹਿਬ ਤੋਂ ਹੋਇਆ ਰਵਾਨਾ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ:- ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ 'ਚ ਹਿੱਸਾ ਲੈਣ ਲਈ ਅੱਜ ਸਵੇਰੇ ਸੈਂਕੜੇ ਕਿਸਾਨ ਆਪਣੀਆਂ ਟਰਾਲੀਆਂ ਟਰੈਕਟਰਾਂ ਤੇ ਸਥਾਨਕ ਅਨਾਜ ਮੰਡੀ ਵਿਚੋਂ ਕੇਂਦਰ ਸਰਕਾਰ ਖਿਲਾਫ ਪਿੱਟ ਸਿਆਪਾਂ ਕਰਦਿਆਂ ਤੇ ਨਾਅਰੇਬਾਜ਼ੀ ਕਰਦਿਆਂ ਇਥੋਂ ਰਵਾਨਾ ਹੋਏ | ਇਸ ਮੌਕੇ ਕਿਸਾਨਾਂ ਵਲੋਂ ਆਪਣੀਆਂ ਟਰਾਲੀਆਂ ਵਿਚ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵੀ ਲੱਦੀਆਂ ਹੋਈਆਂ ਸਨ | ਇਸ ਮੌਕੇ ਸੰਬੋਧਨ ਕਰਦਿਆਂ ਭਾਕਿਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ, ਭਾਕਿਯੂ (ਕਾਦੀਆਂ) ਦੇ ਸੂਬਾਈ ਆਗੂ ਤਲਵਿੰਦਰ ਸਿੰਘ ਗੱਗੋਂ, ਜ਼ਿਲ੍ਹਾ ਆਗੂ ਜਤਿੰਦਰ ਸਿੰਘ ਗੋਗੀ ਗਿੱਲ ਝੱਲੀਆਂ ਕਲਾਂ, ਅਧਿਆਪਕ ਆਗੂ ਗੁਰਿੰਦਰ ਸਿੰਘ ਖੇੜੀ, ਨੰਬਰਦਾਰ ਰਣਜੀਤ ਸਿੰਘ ਕੋਟਲੀ, ਸਾਬਕਾ ਸਰਪੰਚ ਸਾਧੂ ਸਿੰਘ ਤਾਲਾਪੁਰ, ਬਲਜੀਤ ਸਿੰਘ ਬੱਲੀ ਭੈਰੋਮਾਜਰਾ ਆਦਿ ਨੇ ਕਿਹਾ ਕਿ ਜਿਵੇਂ ਫੋਜਾਂ ਸਰਹੱਦਾਂ ਤੇ ਦੁਸ਼ਮਣ ਫੌਜਾਂ ਨਾਲ ਲੜਨ ਲਈ ਤਿਆਰੀ ਕਰਕੇ ਜਾਂਦੀਆਂ ਹਨ, ਅੱਜ ਉਸ ਤਰ੍ਹਾਂ ਦੇਸ਼ ਦਾ ਕਿਸਾਨ ਆਪਣੇ ਕਮਰਕੱਸੇ ਕੱਸ ਕੇ ਦਿੱਲੀ ਨੂੰ ਕੂਚ ਕਰ ਰਿਹਾ ਹੈ, ਜਿਸ ਵਿਚ ਜਿੱਤ ਕਿਸਾਨਾਂ ਦੀ ਯਕੀਨੀ ਹੈ | ਇਸ ਮੌਕੇ ਗੁਰਮੀਤ ਸਿੰਘ ਢਿੱਲੋਂ ਭੋਜੇਮਾਜਰਾ,ਮੋਹਣ ਸਿੰਘ ਸੈਦਪੁਰ, ਗੁਰਿੰਦਰ ਸਿੰਘ ਕਤਲੌਰ, ਜਗਦੀਪ ਸਿੰਘ ਮੱਕੋਵਾਲ, ਸਨੀ ਕਤਲੌਰ, ਜਿੰਦਰ ਸਿੰਘ ਸੰਧੂਆਂ, ਜਗਦੀਪ ਸਿੰਘ ਸੰਧੂਆਂ, ਅਮਰਜੀਤ ਸਿੰਘ ਖੇੜੀ, ਹਰਮੇਲ ਸਿੰਘ ਬੋਪਾਰਾਏ ਕਤਲੌਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਿਲ ਸਨ |
ਮੋਰਿੰਡਾ ਇਲਾਕੇ ਤੋਂ 100 ਟਰਾਲੀਆਂ ਦਿੱਲੀ ਰਵਾਨਾ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ ਅਨੁਸਾਰ:- ਅੱਜ ਮੋਰਿੰਡਾ ਇਲਾਕੇ 'ਚੋਂ ਸੈਂਕੜਿਆਂ ਦੀ ਗਿਣਤੀ ਵਿਚ ਨਿਊ ਰੇਲਵੇ ਸਟੇਸ਼ਨ ਮੋਰਿੰਡਾ ਨਜਦੀਕ ਇਕੱਠੇ ਹੋ ਕੇ ਕਾਫ਼ਲੇ ਦੇ ਰੂਪ ਵਿਚ ਟਰਾਲੀਆਂ-ਟਰੈਕਟਰ, ਕਾਰਾਂ ਤੇ ਜੀਪਾਂ ਲੈ ਕੇ ਮੋਦੀ ਸਰਕਾਰ ਵਿਰੋਧੀ ਨਾਅਰੇ ਲਗਾਉਂਦੇ ਹੋਏ ਦਿੱਲੀ ਲਈ ਰਵਾਨਾ ਹੋਏ | ਇਸ ਮੌਕੇ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਨੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸਾਰੇ ਕਿਸਾਨ ਵੀਰ ਸ਼ਾਤੀਪੂਰਵਕ ਧਰਨੇ ਵਿਚ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਲਗਭਗ 5 ਮਹੀਨੇ ਦਾ ਰਾਸ਼ਨ ਆਪਣੇ ਨਾਲ ਲੈ ਲਿਆ ਹੈ | ਮੋਰਿੰਡਾ ਤੋਂ ਚੱਲਣ ਵਾਲੇ ਇਸ ਕਾਫ਼ਲੇ ਵਿਚ ਲਗਭਗ 100 ਟਰਾਲੀਆਂ ਟਰੈਕਟਰ, ਕਾਰਾਂ, ਜੀਪਾਂ ਆਦਿ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਲਗਾ ਕੇ ਦਿੱਲੀ ਲਈ ਰਵਾਨਾ ਹੋਈਆਂ |
ਇਲਾਕੇ ਦੇ ਕਿਸਾਨਾਂ ਨੇ ਵੱਡੀ ਗਿਣਤੀ 'ਚ ਦਿੱਲੀ ਨੂੰ ਕੀਤਾ ਕੂਚ
ਪੁਰਖਾਲੀ ਤੋਂ ਅੰਮਿ੍ਤਪਾਲ ਸਿੰਘ ਬੰਟੀ ਅਨੁਸਾਰ:-ਖੇਤੀ ਕਾਨੂੰਨ ਦੇ ਖ਼ਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਦਿੱਲੀ ਜਾਣ ਦੇ ਉਲੀਕੇ ਪ੍ਰੋਗਰਾਮ ਨੂੰ ਲੈ ਕੇ ਇਲਾਕੇ 'ਚੋਂ ਕਿਸਾਨਾਂ ਨੇ ਵਰ੍ਹਦੇ ਮੀਂਹ 'ਚ ਦਿੱਲੀ ਵੱਲ ਨੂੰ ਕੂਚ ਕੀਤਾ | ਇਸ ਦੌਰਾਨ ਕਿਸਾਨਾਂ ਵਲੋਂ ਵਾਟਰ ਪਰੂਫ਼ ਟਰਾਲੀਆਂ ਤਿਆਰ ਕਰਕੇ ਕਈ-ਕਈ ਦਿਨਾਂ ਦੇ ਰਾਸ਼ਨ, ਗਰਮ ਕੱਪੜਿਆਂ ਨਾਲ ਦਿੱਲੀ ਨੂੰ ਕਮਰਕੱਸੇ ਕੀਤੇ | ਕਿਸਾਨਾਂ ਵਲੋਂ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਸਰਕਾਰ ਖ਼ਿਲਾਫ਼ ਗ਼ੁੱਸਾ ਕੱਢਦਿਆਂ ਮੋਦੀ ਸਰਕਾਰ ਖ਼ਿਲਾਫ਼ ਖ਼ੂਬ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਪੁਰਖਾਲੀ, ਮਨਜੀਤ ਸਿੰਘ ਖਾਨਪੁਰ, ਕੁਲਵਿੰਦਰ ਸਿੰਘ ਪੰਜੋਲਾ, ਕੁਲਵੰਤ ਸਿੰਘ ਸੈਣੀ,ਦਿਲਬਰ ਸਿੰਘ ਸਰਪੰਚ ਪੁਰਖਾਲੀ, ਸੁਰਿੰਦਰ ਸਿੰਘ ਮੀਆਂਪੁਰ, ਰਜਿੰਦਰ ਸਿੰਘ ਸਰਪੰਚ ਡੇਕਵਾਲਾ, ਨੰਬਰਦਾਰ ਹਰਪ੍ਰੀਤ ਸਿੰਘ ਹਿਰਦਾਪੁਰ, ਸੁਰਜੀਤ ਸਿੰਘ ਸਰਪੰਚ ਰਾਮਪੁਰ, ਭੁਪਿੰਦਰ ਸਿੰਘ ਪੰਚ ਡੇਕਵਾਲਾ, ਮਨਜਿੰਦਰ ਸਿੰਘ ਲਾਡੀ ਸਰਪੰਚ ਠੌਣਾ, ਅਮਨ ਖੇੜੀ, ਅਮਨਦੀਪ ਸਿੰਘ ਦੀਪੀ ਖੇੜੀ , ਪਰਵਿੰਦਰ ਸਿੰਘ ਖੇੜੀ, ਬੇਅੰਤ ਸਿੰਘ ਕਾਨੂੰਗੋ, ਗੁਰਚਰਨ ਸਿੰਘ ਸਾਬਕਾ ਸਰਪੰਚ ਖੇੜੀ, ਪ੍ਰਧਾਨ ਗੁਰਮੀਤ ਸਿੰਘ, ਗੁਰਸਰਨ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਗੁਰਪਾਲ ਸਿੰਘ, ਸੱਤਾ ਪੁਰਖਾਲੀ, ਕੁਲਦੀਪ ਸਿੰਘ ਕਿਪੀ ਅਤੇ ਹੋਰ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਨੂੰ ਰਵਾਨਾ ਹੋਏ |
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਨੰਗਲ 'ਚ ਜ਼ੋਰਦਾਰ ਰੋਸ ਪ੍ਰਦਰਸ਼ਨ
ਨੰਗਲ ਤੋਂ ਗੁਰਪ੍ਰੀਤ ਸਿੰਘ ਗਰੇਵਾਲ ਅਨੁਸਾਰ:-ਇੰਟਕ, ਸੀਟੂ ਅਤੇ ਹੋਰ ਹਮਿਖ਼ਆਲੀ ਮਜ਼ਦੂਰ ਸੰਗਠਨਾਂ ਨੇ ਅੱਜ ਸਟਾਫ਼ ਕਲੱਬ ਚੌਾਕ 'ਚ ਨਵੇਂ ਖੇਤੀ ਬਿੱਲਾਂ ਅਤੇ ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਬਹੁਤ ਹੀ ਤਿੱਖੀ ਨੁਕਤਾਚੀਨੀ ਕੀਤੀ ਕਿਉਂਕਿ ਉਨ੍ਹਾਂ ਦੀ ਸਰਪ੍ਰਸਤੀ 'ਚ ਸਿਰਫ਼ ਕਾਰਪੋਰੇਟ ਘਰਾਨਿਆਂ ਦੀ ਚਾਂਦੀ ਹੋਈ ਹੈ ਪਰ ਕਿਸਾਨ ਮਜ਼ਦੂਰ ਅਤੇ ਆਮ ਲੋਕ ਦੁਖੀ ਹਨ | ਉਨ੍ਹਾਂ ਕਿਹਾ ਕਿ ਬੜੇ ਹੀ ਸ਼ਰਮ ਦੀ ਗੱਲ ਹੈ ਕਿ ਬੁਢਾਪੇ ਦੀ ਲਾਠੀ ਪੈਨਸ਼ਨ ਵੀ ਬੰਦ ਕਰ ਦਿੱਤੀ ਗਈ ਹੈ | ਪੰਜਾਬ ਦੇ ਉਦਯੋਗ ਬੰਦ ਹੋ ਰਹੇ ਹਨ | ਕੋਰੋਨਾ ਕਹਿਰ ਦੌਰਾਨ ਕਿਸਾਨਾਂ ਅਤੇ ਪਿੰਡਾਂ ਦੇ ਲੋਕਾਂ ਨੇ ਅਰਥ ਵਿਵਸਥਾ ਨੂੰ ਬਚਾਇਆ ਪਰ ਦੇਸ਼ ਦੀ ਹਕੂਮਤ ਇਨ੍ਹਾਂ ਨੂੰ ਹੀ ਸੜਕਾਂ 'ਤੇ ਰੋਲ ਰਹੀ ਹੈ | ਇਸ ਮੌਕੇ 'ਤੇ ਨੰਗਲ ਭਾਖੜਾ ਇੰਟਕ ਦੇ ਪ੍ਰਧਾਨ ਸਤਨਾਮ ਸਿੰਘ, ਭਾਖੜਾ ਬਿਆਸ ਪ੍ਰਬੰਧ ਬੋਰਡ ਫ਼ੀਲਡ ਇੰਪਲਾਈਜ਼ ਯੂਨੀਅਨ ਸੀਟੂ ਦੇ ਪ੍ਰਧਾਨ ਕਾਮਰੇਡ ਵਿਨੋਦ ਭੱਟੀ, ਕਾਮਰੇਡ ਸੁਖਦੇਵ ਸਿੰਘ ਡਿਗਵਾ, ਇੰਟਕ ਆਗੂ ਸੁਖਦੇਵ ਸਿੰਘ,ਪੀ. ਏ. ਸੀ. ਐਲ. ਇੰਟਕ ਪ੍ਰਧਾਨ ਕੁਲਵਿੰਦਰ ਸਿੰਘ, ਕਮਲਜੀਤ ਸਿੰਘ ਪੀ. ਏ. ਸੀ. ਐਲ. ਰਿਮਲ ਦਾਸ, ਦੀਪਕ ਨੰਦਾ, ਗੋਪਾਲ ਜੀ, ਪ੍ਰਾਣ ਜੀ, ਤਿਲਕ ਰਾਜ, ਦਯਾਨੰਦ, ਜਸਪਾਲ, ਸੁਖਵਿੰਦਰ, ਸੁਮੀਤ ਸ਼ਰਮਾ, ਵਿਕਾਸ ਕੁਮਾਰ, ਰਾਹੁਲ ਕੁਮਾਰ, ਰਾਜੇਸ਼ ਕੁਮਾਰ, ਬਲਬੀਰ ਚੰਦਰ, ਰਣਜੀਤ ਸਿੰਘ, ਹਰਭਜਨ ਸਿੰਘ, ਨਵੀਨ, ਜਸਬੀਰ, ਰੇਨੂੰ ਚੰਦੇਲ, ਸੋਨੀਆ, ਅਨੂ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ |
ਕਿਸਾਨ ਅੰਦੋਲਨ ਲਈ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ
ਢੇਰ ਤੋਂ ਸ਼ਿਵ ਕੁਮਾਰ ਕਾਲੀਆ:-ਅੱਜ ਇਲਾਕੇ ਦੇ ਕਿਸਾਨਾਂ ਦਾ ਇੱਕ ਭਰਵਾਂ ਜਥਾ ਕਿਸਾਨ ਅੰਦੋਲਨ ਦੇ ਆਗੂ ਕਾ. ਸੁਰਜੀਤ ਸਿੰਘ ਢੇਰ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ | ਢੇਰ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਾ. ਸੁਰਜੀਤ ਸਿੰਘ ਢੇਰ, ਜਸਪਾਲ ਸਿੰਘ ਢਾਹੇ ਨੇ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਵਿਰੁੱਧ ਕਾਨੂੰਨ ਪਾਸ ਕਰ ਕਿਸਾਨ ਤੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਇਸ ਮੌਕੇ 'ਤੇ ਕਿਸਾਨ ਅੰਦੋਲਨ ਲਈ ਪਿੰਡ ਅਗੰਮਪੁਰ ਵਲੋਂ 21000 ਰੁ:, ਬੇਲਾ ਰਾਮਗੜ੍ਹ ਵਲੋਂ 11000 ਰੁ:, ਭੈਣ ਮਲਕੀਤ ਕੌਰ ਵਲੋਂ 1100 ਰੁਪਏ ਆਦਿ ਲੋਕਾਂ ਵਲੋਂ ਮਾਲੀ ਸਹਾਇਤਾ ਕੀਤੀ ਗਈ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਡੋਡ ਹਲਕਾ ਪ੍ਰਧਾਨ ਆਮ ਆਦਮੀ ਪਾਰਟੀ, ਸਰਪੰਚ ਰਜਿੰਦਰਸਿੰਘ ਡੋਡ, ਡਾ. ਰਵਿੰਦਰ ਨਾਥ, ਭਵਨ ਸਿੰਘ ਢੇਰ, ਬਿੱਟੂ ਢੇਰ,ਅਮਰੀਕ ਸਿੰਘ ਕਾਕੂ, ਬਾਂਟੂ ਬੀਕਾਪੁਰ ਆਦਿ ਹਾਜ਼ਰ ਸਨ |
ਜਮਰੂਹੀ ਕਿਸਾਨ ਸਭਾ ਦੇ ਅਹੁਦੇਦਾਰਾਂ ਅਤੇ ਕਿਸਾਨਾਂ ਦੇ ਵੱਡੇ ਕਾਫ਼ਲੇ ਨੇ ਦਿੱਲੀ ਨੂੰ ਕੀਤਾ ਕੂਚ
ਘਨੌਲੀ, 26 ਨਵੰਬਰ (ਜਸਵੀਰ ਸਿੰਘ ਸੈਣੀ)-ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਜਮਰੂਹੀ ਕਿਸਾਨ ਸਭਾ ਦੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਲੋਦੀਮਾਜਰਾ, ਬਹਾਦਰਪੁਰ, ਪਤਿਆਲਾ, ਮੱਦੋਮਾਜਰਾ, ਲੋਹਗੜ੍ਹ ਫਿੱਡਿਆਂ, ਮਿਆਣੀ ਅਤੇ ਹੋਰ ਪਿੰਡਾਂ ਦੇ ਕਿਸਾਨ ਅਤੇ ਵੱਡੀ ਗਿਣਤੀ 'ਚ ਨੌਜਵਾਨ 26, 27 ਨਵੰਬਰ ਨੂੰ ਦਿੱਲੀ ਚੱਲੋਂ ਸੰਘਰਸ਼ ਦੇ ਤਹਿਤ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਬੁਲੰਦ ਹੋਸਲਿਆਂ ਨਾਲ ਕਿਸਾਨ ਪੱਖੀ ਨਾਅਰਿਆਂ ਦੀ ਗੂੰਜ ਨਾਲ ਲੋਦੀਮਾਜਰਾ ਤੋ ਰਵਾਨਾ ਹੋ ਗਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਮੋਹਨ ਸਿੰਘ ਬਹਾਦਰਪੁਰ , ਜਗਤਾਰ ਸਿੰਘ ਪਤਿਆਲਾ , ਯੂਥ ਅਕਾਲੀ ਆਗੂ ਸਵਰਨਜੀਤ ਸਿੰਘ ਬੌਬੀ ਬਹਾਦਰਪੁਰ , ਨੇ ਕਿਹਾ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ,ਚ ਸੰਘਰਸ਼ ਦੌਰਾਨ ਜੇਕਰ ਕੇਂਦਰ ਸਰਕਾਰ ਨੇ ਤਸ਼ੱਦਦ ਢਾਹਿਆ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੜਕਾਂ ਤੇ ਦੀ ਧਰਨਾ ਦਿੱਤਾ ਜਾਵੇਗਾ ਉੱਥੇ ਹੀ ਜਦੋਂ ਤੱਕ ਕੇਂਦਰ ਦੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਕਿਸਾਨ ਆਪਣੇ ਸੰਘਰਸ਼ ਦੇ ਡਟੇ ਰਹਿਣਗੇ | ਇਸ ਮੌਕੇ ਕਿਸਾਨ ਆਗੂ ਮੋਹਨ ਸਿੰਘ ਬਹਾਦਰਪੁਰ ,ਯੂਥ ਅਕਾਲੀ ਆਗੂ ਸਵਰਨਜੀਤ ਸਿੰਘ ਬੌਬੀ ਬਹਾਦਰਪੁਰ, ਰਾਮ ਲੋਕ ਸਿੰਘ, ਗੁਲਾਬ ਸਿੰਘ, ਸੋਹਨ ਸਿੰਘ, ਯੂਥ ਅਕਾਲੀ ਆਗੂ ਸੰਨ੍ਹੀ ਲੋਦੀਮਾਜਰਾ ਸਰਪੰਚ ਅਜਮੇਰ ਸਿੰਘ ਲੋਦੀਮਾਜਰਾ, ਰਵਜੀਤ ਸਿੰਘ, ਮਾਸਟਰ ਜਗਤਾਰ ਸਿੰਘ ਲੋਦੀਮਾਜਰਾ, ਗੁਰਜੀਤ ਸਿੰਘ ਸੰਨੀ, ਗੁਰਮੁਖ ਸਿੰਘ, ਕੁਲਜੀਤ ਸਿੰਘ, ਦਿਲਬਾਗ ਸਿੰਘ, ਹਰਬੰਸ ਸਿੰਘ, ਹਰਮੀਤ ਸਿੰਘ, ਅਜੀਤ ਸਿੰਘ ਮੱਦੋਮਾਜਰਾ ਰਣਜੀਤ ਸਿੰਘ, ਗੋਲਡੀ, ਪਿ੍ੰਸ, ਹੈਪੀ, ਹਨੀ, ਜਿੰਮੀ ਹਾਜ਼ਰ ਸਨ |
ਨੂਰਪੁਰ ਬੇਦੀ, 26 ਨਵੰਬਰ (ਹਰਦੀਪ ਸਿੰਘ ਢੀਂਡਸਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੇ ਉਪਰਾਲੇ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੇ ਸਮਰਪਿਤ ਆਰੰਭ ...
ਰੂਪਨਗਰ, 26 ਨਵੰਬਰ (ਸਟਾਫ਼ ਰਿਪੋਰਟਰ)-ਬਿਜੇਂਦਰਾ ਮਲਟੀ ਸਪੈਸ਼ਲਿਟੀ ਹਸਪਤਾਲ, ਰੂਪਨਗਰ-ਨਵਾਂਸ਼ਹਿਰ ਬਾਈਪਾਸ ਰੈਲੋਂ ਚੌਕ ਰੋਪੜ ਵਿਖੇ ਮਰੀਜ਼ ਖਲੀਲ ਮੁਹੰਮਦ ਦਾ ਅਤਿ ਆਧੁਨਿਕ ਲੇਜ਼ਰ ਤਕਨੀਕ ਦੁਆਰਾ ਗੁਰਦੇ ਦੀ ਪੱਥਰੀ ਦਾ ਬਿਨਾਂ ਚੀਰਫਾੜ ਸਫ਼ਲ ਆਪ੍ਰੇਸ਼ਨ ਕੀਤਾ ...
ਕਿਸਾਨਾਂ ਨਾਲ ਦਿੱਲੀ ਘੇਰਨ 'ਚ ਸ਼ਾਮਿਲ ਹੋਏ 'ਆਪ' ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਚੱਢਾ, ਮਾਰਕੀਟ ਕਮੇਟੀ ਚੇਅਰਮੈਨ ਮੇਵਾ ਸਿੰਘ ਗਿੱਲ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਰਿੰਦਰ ਸਿੰਘ ਮਾਵੀ, ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਗੁਰਨਾਮ ਸਿੰਘ ਜੱਸੜਾਂ, ...
ਰੂਪਨਗਰ, 26 ਨਵੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ਅੱਜ ਸ਼ਰਧਾ ਅਤੇ ਉਤਸ਼ਾਹ ਨਾਲ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸ੍ਰੀਮਤੀ ਸੋਨਾਲੀ ਗਿਰੀ ...
ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ (ਕਰਨੈਲ ਸਿੰਘ)- ਸਥਾਨਕ ਪੰਜ ਪਿਆਰਾ ਪਾਰਕ ਵਿਖੇ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਨਵੀਨਰ ਗੁਰਦਿਆਲ ਸਿੰਘ ਭੰਗਲ ਦੀ ਅਗਵਾਈ ਹੇਠ ਇੱਕ ਰੋਸ ਰੈਲੀ ਕੀਤੀ ਗਈ | ਉਪਰੰਤ ਪੂਰੇ ਸ਼ਹਿਰ ਵਿਚ ਰੋਸ ਮਾਰਚ ...
ਰੂਪਨਗਰ, 26 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਤਹਿਤ ਜ਼ਿਲ੍ਹੇ ਵਿਚ ਬਣਾਏ ਗਏ ਸਵੈ-ਸਹਾਇਤਾ ਗਰੁੱਪਾਂ ਦੀਆਂ ਔਰਤ ਮੈਂਬਰਾਂ ਨੂੰ ਵੱਖ-ਵੱਖ ਹੁਨਰਾਂ ਵਿਚ ਪ੍ਰਬੀਨ ਕਰਨ ਦੇ ਮਕਸਦ ਨਾਲ ਅੱਜ ਇੱਥੋਂ ਦੇ ਕਿ੍ਸ਼ੀ ਵਿਗਿਆਨ ਕੇਂਦਰ ਵਿਚ ਦੋ ...
ਰੂਪਨਗਰ, 26 ਨਵੰਬਰ (ਸਤਨਾਮ ਸਿੰਘ ਸੱਤੀ)-ਕੋਵਿਡ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸਮੂਹ ਸਿਵਲ, ਪੁਲਿਸ ਅਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਸਿਹਤ ਮਹਿਕਮੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ...
ਨੰਗਲ, 26 ਨਵੰਬਰ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਾਓ ਕੈਚਰ ਗੱਡੀ (ਪਸ਼ੂ ਚੁੱਕਣ ਵਾਲੀ ਗੱਡੀ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਸਪੀਕਰ ਨੇ ਕਿਹਾ ਕਿ ਨੰਗਲ ਸ਼ਹਿਰ ਦੇ ਵਸਨੀਕਾਂ ਨੂੰ ਸੜਕਾਂ ਅਤੇ ਗਲੀਆਂ ...
ਰੂਪਨਗਰ, 26 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਸਵਰਾਜ ਮਾਜਦਾ ਕੰਟਰੈਕਟ ਡਰਾਈਵਰ ਵਰਕਰ ਯੂਨੀਅਨ ਸੀਟੂ ਵਲੋਂ ਆਪਣੇ ਦਫ਼ਤਰ ਅੱਗੇ ਪਰਮਿੰਦਰ ਕੰਗ ਦੀ ਪ੍ਰਧਾਨਗੀ ਹੇਠ ਰੋਹ ਭਰਪੂਰ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦੇ ...
ਪੁਰਖਾਲੀ, 26 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)- ਮੀਂਹ ਪੈਣ ਕਾਰਨ ਭੱਦਲ ਵਿਖੇ ਲੱਗੇ ਭੱਠਿਆਂ ਦੇ ਟਰੈਕਟਰ-ਟਰਾਲੀਆਂ ਨਾਲ ਬਣੀ ਚਿੱਕੜੀ ਰਾਹਗੀਰਾਂ ਲਈ ਸਾਰਾ ਦਿਨ ਹਾਦਸਿਆਂ ਦਾ ਸਬੱਬ ਬਣੀ ਰਹੀ | ਇਸ ਸਬੰਧੀ ਜਸਵਿੰਦਰ ਸਿੰਘ, ਗੁਰਦੀਪ ਸਿੰਘ, ਨੋਨੀ, ਹਰਬੰਸ ਸਿੰਘ, ...
ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ (ਪੱਤਰ ਪ੍ਰੇਰਕ)-ਪੰਜਾਬ ਵਿਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਤੇ ਆਮ ਨਾਗਰਿਕਾਂ ਅਤੇ ਉਮੀਦਵਾਰਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਈ.ਟੀ.ਟੀ. ਦਾ 29 ਨਵੰਬਰ ਨੂੰ ਹੋਣ ਵਾਲਾ ਪੇਪਰ ...
ਢੇਰ, 26 ਨਵੰਬਰ (ਸ਼ਿਵ ਕੁਮਾਰ ਕਾਲੀਆ)-ਕੇਂਦਰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਅੱਜ ਡਾਕ ਕਰਮਚਾਰੀਆਂ ਵਲੋਂ ਹੜਤਾਲ ਕੀਤੀ ਗਈ | ਇਹ ਹੜਤਾਲ ਰਾਮ ਲਾਲ ਅਰੋੜਾ ਪ੍ਰਧਾਨ ਜੀ. ਡੀ. ਐਸ. ਜਥੇਬੰਦੀ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ 'ਤੇ ਮੁਲਾਜ਼ਮਾਂ ...
ਰੂਪਨਗਰ, 26 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਦੇ ਅੱਜ 10 ਨਵੇਂ ਕੇਸ ਸਾਹਮਣੇ ਆਏ ਹਨ ਜਦੋਂ ਕਿ 23 ਪੀੜਤਾਂ ਨੂੰ ਛੁੱਟੀ ਵੀ ਮਿਲ ਗਈ ਹੈ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਹੁਣ ਨੈਗੇਟਿਵ ਆਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ...
ਰੂਪਨਗਰ, 26 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਰੋਡਵੇਜ਼ ਰੋਪੜ ਦੀਆਂ ਸਮੂਹ ਜੱਥੇਬੰਦੀਆਂ ਵਲੋੋਂ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਹੜਤਾਲ ਕੀਤੀ ਗਈ | ਨਵੇਂ ਬੱਸ ਅੱਡੇ 'ਤੇ ਸਰਕਾਰ ਤੇ ਮੈਨੇਜਮੇਂਟ ਦੇ ਖਿਲਾਫ ਨਾਅਰੇਬਾਜ਼ੀ ਕੀਤੀ | ਹੜਤਾਲ ਦੇ ਬਾਵਜੂਦ ...
ਘਨੌਲੀ, 26 ਨਵੰਬਰ (ਜਸਵੀਰ ਸਿੰਘ ਸੈਣੀ)-ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਉੱਤੇ ਪੀ. ਐਸ. ਈ. ਬੀ ਇੰਪਲਾਇਜ ਫੈਡਰੇਸ਼ਨ ਏਟਕ ਥਰਮਲ ਯੂਨਿਟ ਅਤੇ ਆਰ. ਟੀ. ਪੀ. ਕੰਟਰੈਕਟਰ ਵਰਕਰ ਯੂਨੀਅਨ ਏਟਕ ਵਲੋਂ ਸਾਂਝੇ ਤੋਰ 'ਤੇ ਰੋਸ ਰੈਲੀ ਕੀਤੀ ਗਈ | ਇਸ ...
ਮੋਰਿੰਡਾ, 26 ਨਵੰਬਰ (ਕੰਗ, ਪਿ੍ਤਪਾਲ ਸਿੰਘ)-ਐੱਸ.ਐੱਸ.ਪੀ. ਰੂਪਨਗਰ ਡਾ. ਅਖਿਲ ਚੌਧਰੀ ਆਈ.ਪੀ.ਐੱਸ. ਵਲੋਂ ਰੂਪਨਗਰ ਜ਼ਿਲ੍ਹੇ ਵਿਚ ਲੁੱਟਾਂ-ਖੋਹਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮੁੱਖ ਥਾਣਾ ਅਫ਼ਸਰ ਵਿਜੇ ਕੁਮਾਰ ਦੀ ਟੀਮ ਵਲੋਂ ਤਿੰਨ ਨੌਜਵਾਨਾਂ ਨੂੰ ...
ਸ੍ਰੀ ਚਮਕੌਰ ਸਾਹਿਬ, 26 ਨਵੰਬਰ (ਜਗਮੋਹਣ ਸਿੰਘ ਨਾਰੰਗ)-ਕਮਾਲਪੁਰ ਟੋਲ ਪਲਾਜ਼ੇ ਤੇ ਅੱਜ 44ਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਰਿਹਾ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਬਿੱਲ ਵਾਪਸ ਲੈਣ ਦੀ ਮੰਗ ਕੀਤੀ ਗਈ | ਪਹਿਲਾਂ ...
ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ (ਜੇ. ਐਸ. ਨਿੱਕੂਵਾਲ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਯੂਨਿਟ ਸ੍ਰੀ ਅਨੰਦਪੁਰ ਸਾਹਿਬ ਵਲੋਂ ਧਰਨਾ ਦਿੱਤਾ ਗਿਆ | ਜਿਸਦੀ ਪ੍ਰਧਾਨਗੀ ਡਵੀਜਨ ਪ੍ਰਧਾਨ ਦੇਸਰਾਜ ਘਈ ਨੇ ਕੀਤੀ | ਇਸ ਰੈਲੀ ਵਿੱਚ ਸਰਕਲ ਦੇ ਆਗੂ ਤਿਲਕ ਰਾਜ, ਸਹਾਇਕ ...
ਰੂਪਨਗਰ, 26 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਕੇਂਦਰ ਸਰਕਾਰ ਵਲੋਂ ਲਾਗੂ ਮਜ਼ਦੂਰ-ਮੁਲਾਜ਼ਮ ਵਿਰੋਧੀ ਸੋਧੇ ਹੋਏ ਕਿਰਤ ਕਾਨੂਨਾਂ (ਕਿਰਤ ਕੋਡਾਂ) ਖਿਲਾਫ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਮਿਤੀ 26 ਨਵੰਬਰ 2020 ਨੂੰ ਕੀਤੀ ਹੜਤਾਲ ਦੇ ਸਮਰਥਨ ਵਿਚ ਟਰੇਡ ਯੂਨੀਅਨ ਸੈਂਟਰ ...
ਨੂਰਪੁਰ ਬੇਦੀ, 26 ਨਵੰਬਰ (ਵਿੰਦਰਪਾਲ ਝਾਂਡੀਆਂ)- ਅੱਜ ਇੱਥੇ ਪੀ. ਡਬਲਿਊ. ਡੀ. ਵਰਕਰਜ਼ ਯੂਨੀਅਨ ਵਲੋਂ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਬਲਾਕ ਪ੍ਰਧਾਨ ਕਰਮ ਸਿੰਘ ਜੇਤੇਵਾਲ ਦੀ ਅਗਵਾਈ 'ਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ 'ਚ ਜੰਗਲਾਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX