ਤਾਜਾ ਖ਼ਬਰਾਂ


ਭਾਕਿਯੂ (ਏਕਤਾ ਉਗਰਾਹਾਂ) ਵਲੋਂ 27 ਫਰਵਰੀ ਨੂੰ ਦਿੱਲੀ ਜਾਣ ਲਈ ਤਿਆਰੀਆਂ ਮੁਕੰਮਲ
. . .  4 minutes ago
ਚੰਡੀਗੜ੍ਹ, 25 ਫਰਵਰੀ (ਵਿਕਰਮਜੀਤ ਸਿੰਘ ਮਾਨ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਟਿਕਰੀ ਬਾਰਡਰ ਦਿੱਲੀ ਵਿਖੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ...
ਸਰਦੂਲ ਸਿਕੰਦਰ ਦੇ ਘਰ ਵੱਡੀ ਗਿਣਤੀ 'ਚ ਪੁੱਜਿਆ ਕਲਾਕਾਰਾਂ ਦਾ ਵੱਡਾ ਹਜੂਮ
. . .  14 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਸਰਦੂਲ ਸਿਕੰਦਰ ਦੀਆਂ ਸਪੁਰਦ-ਏ-ਖਾਕ ਦੀਆਂ ਰਸਮਾਂ 'ਚ ਸ਼ਾਮਲ ਹੋਣ ਲਈ ਸੰਤਾ-ਬੰਤਾ, ਗੁਰਵਿੰਦਰ ਬਰਾੜ, ਸਚਿਵ ਆਹੂਜਾ...
ਕੇਂਦਰ ਸਰਕਾਰ ਵੱਲੋਂ ਅੰਨਦਾਤਾ ਕਿਸਾਨ ਨੂੰ ਅੱਤਵਾਦੀ ਕਹਿਣਾ ਅਤਿ ਨਿੰਦਣਯੋਗ-ਸੰਜੈ ਸਿੰਘ
. . .  24 minutes ago
ਨਾਭਾ, 25 ਫਰਵਰੀ (ਅਮਨਦੀਪ ਸਿੰਘ ਲਵਲੀ)- ਕੇਂਦਰ ਦੀ ਸਰਕਾਰ ਵਲੋਂ ਅੰਨਦਾਤਾ ਕਿਸਾਨ ਨੂੰ ਖ਼ਾਲਿਸਤਾਨੀ, ਪਾਕਿਸਤਾਨੀ, ਵੱਖਵਾਦੀ ਅਤੇ ਅੱਤਵਾਦੀ ਕਹਿ ਕੇ ਬਦਨਾਮ ਕੀਤੇ ਜਾਣਾ ਅਤਿ ਨਿੰਦਣਯੋਗ ਹੈ। ਇਹ ਵਿਚਾਰ...
ਭਾਰਤ ਲਿਆਂਦਾ ਜਾਵੇਗਾ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ, ਲੰਡਨ ਦੀ ਅਦਾਲਤ ਨੇ ਹਵਾਲਗੀ ਦੀ ਦਿੱਤੀ ਮਨਜ਼ੂਰੀ
. . .  10 minutes ago
ਲੰਡਨ, 25 ਫਰਵਰੀ- ਪੰਜਾਬ ਨੈਸ਼ਨਲ ਬੈਂਕ 'ਚ ਕਰੀਬ 2 ਅਰਬ ਡਾਲਰ 'ਚ ਧੋਖਾਧੜੀ ਮਾਮਲੇ 'ਚ ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪਟੀਸ਼ਨ ਨੂੰ ਅੱਜ ਲੰਡਨ ਦੀ ਅਦਾਲਤ ਨੇ ਠੁਕਰਾ ਦਿੱਤਾ। ਅਦਾਲਤ...
ਅਹਿਮਦਾਬਾਦ ਟੈਸਟ ਮੈਚ : ਭਾਰਤ ਦੀ ਟੀਮ ਪਹਿਲੀ ਪਾਰੀ ਦੌਰਾਨ 145 ਦੌੜਾਂ 'ਤੇ ਆਲ ਆਊਟ
. . .  40 minutes ago
ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਨੇ ਸਰਦੂਲ ਸਿਕੰਦਰ ਦੇ ਅਕਾਲ ਚਲਾਣੇ ਕਾਰਨ ਅਫ਼ਸੋਸ ਵਜੋਂ ਦੁਕਾਨਾਂ ਕੀਤੀਆਂ ਬੰਦ
. . .  42 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅਕਾਲ ਚਲਾਣੇ ਵਜੋਂ ਪਿੰਡ ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਅੱਜ ਬੰਦ ਰੱਖੀਆਂ ਹਨ। ਦੱਸਣਯੋਗ ਹੈ ਕਿ ਹੁਣ ਤੋਂ...
ਪਿੰਡ ਭੜੀ ਵਿਖੇ ਪਹੁੰਚੀ ਸਰਦੂਲ ਸਿਕੰਦਰ ਸਿੰਘ ਦੀ ਅੰਤਿਮ ਯਾਤਰਾ
. . .  45 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਪਿੰਡ ਭੜੀ ਵਿਖੇ ਪਹੁੰਚ ਚੁੱਕੀ ਹੈ। ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰ...
ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਨਰਿੰਦਰ ਮੋਦੀ ਕੋਇੰਬਟੂਰ ਪਹੁੰਚੇ
. . .  about 1 hour ago
ਕੋਇੰਬਟੂਰ, 25 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਤਾਮਿਲਨਾਡੂ ਦੇ ਕੋਇੰਬਟੂਰ ਪਹੁੰਚ ਗਏ...
ਸਰਦੂਲ ਸਿਕੰਦਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਏ ਗੁਰਦਾਸ ਮਾਨ ਅਤੇ ਭਗਵੰਤ ਮਾਨ
. . .  about 1 hour ago
ਖੰਨਾ, 25 ਫਰਵਰੀ- ਸਰਦੂਲ ਸਿਕੰਦਰ ਦੀਆਂ ਸਪੁਰਦ-ਏ-ਖਾਕ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਗੁਰਦਾਸ ਮਾਨ ਪਿੰਡ ਖੇੜੀ ਨੌਧ ਸਿੰਘ ਪਹੁੰਚੇ ਹਨ। ਉਨ੍ਹਾਂ ਪਰਿਵਾਰ ਨਾਲ ਦੁੱਖ ਵੀ ਵੰਡਾਇਆ...
ਬਾਲ ਅਧਿਕਾਰ ਕਮਿਸ਼ਨ ਨੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪੇਪਰ ਆਨਲਾਈਨ ਲੈਣ ਦੀ ਪੰਜਾਬ ਸਰਕਾਰ ਨੂੰ ਕੀਤੀ ਸਿਫ਼ਾਰਿਸ਼
. . .  about 1 hour ago
ਚੰਡੀਗੜ੍ਹ, 25 ਫਰਵਰੀ- ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ 'ਚ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਜਮਾਤ ਤੱਕ...
ਸੋਸ਼ਲ ਮੀਡੀਆ ਅਤੇ ਓ. ਟੀ. ਟੀ. ਪਲੇਟਫ਼ਾਰਮ ਲਈ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
. . .  about 1 hour ago
ਨਵੀਂ ਦਿੱਲੀ, 25 ਫਰਵਰੀ- ਭਾਰਤ ਸਰਕਾਰ ਨੇ ਅੱਜ ਸੋਸ਼ਲ ਮੀਡੀਆ ਓ. ਟੀ. ਟੀ. ਪਲੇਟਫ਼ਾਰਮਾਂ ਅਤੇ ਨਿਊਜ਼ ਪੋਰਟਲਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਪ੍ਰਕਾਸ਼ ਜਾਵੜੇਕਰ...
ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ 'ਆਪ' ਵਲੋਂ ਕੋਟਕਪੂਰਾ 'ਚ ਰੋਸ ਪ੍ਰਦਰਸ਼ਨ
. . .  about 2 hours ago
ਕੋਟਕਪੂਰਾ, 25 ਫਰਵਰੀ (ਮੋਹਰ ਗਿੱਲ)- ਦਿਨ-ਬ-ਦਿਨ ਵਧ ਰਹੀਆਂ ਤੇਲ, ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ 'ਚ ਕੋਟਕਪੂਰਾ 'ਚ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ...
ਡਿਜੀਟਲ ਮੀਡੀਆ 'ਚ ਕੋਈ ਬੰਧਨ ਨਹੀਂ ਹੈ- ਪ੍ਰਕਾਸ਼ ਜਾਵੜੇਕਰ
. . .  about 2 hours ago
ਉਮਰ ਦੇ ਹਿਸਾਬ ਨਾਲ ਕੰਟੈਂਟ ਦਾ ਵਰਗੀਕਰਨ ਹੋਵੇਗਾ- ਪ੍ਰਕਾਸ਼ ਜਾਵੜੇਕਰ
. . .  about 2 hours ago
ਪੈਰੇਂਟਲ ਲਾਕ ਦੀ ਸਹੂਲਤ ਦੇਣੀ ਪਏਗੀ- ਪ੍ਰਕਾਸ਼ ਜਾਵੜੇਕਰ
. . .  about 2 hours ago
3 ਮਹੀਨਿਆਂ 'ਚ ਕਾਨੂੰਨ ਲਾਗੂ ਕਰਾਂਗੇ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸਭ ਤੋਂ ਪਹਿਲਾਂ ਪੋਸਟ ਪਾਉਣ ਦੀ ਜਾਣਕਾਰੀ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਇਤਰਾਜ਼ਯੋਗ ਪੋਸਟ 24 ਘੰਟਿਆਂ 'ਚ ਹਟਾਉਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਹਰ ਮਹੀਨੇ ਸ਼ਿਕਾਇਤ ਅਤੇ ਕਾਰਵਾਈ ਦੀ ਰਿਪੋਰਟ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਯੂ., ਯੂ. ਏ. 7 ਅਤੇ ਯੂ. ਏ. 13 ਵਰਗੀਆਂ ਸ਼੍ਰੇਣੀਆਂ ਬਣਨਗੀਆਂ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਤਿੰਨ ਪੱਧਰ 'ਤੇ ਨਿਗਰਾਨੀ ਮੈਕੇਨਿਜ਼ਮ ਬਣੇਗਾ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ ਲਈ ਗਾਈਡਲਾਈਨਜ਼ ਤੈਅ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ ਦੀ ਵਰਤੋਂ ਅੱਤਵਾਦੀ ਵੀ ਕਰ ਰਹੇ ਹਨ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਅਸੀਂ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਦੇ ਵਿਰੁੱਧ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਪਹਿਲਾ ਸਫ਼ਾ

ਕਿਸਾਨਾਂ ਨੇ ਲਾਇਆ ਦਿੱਲੀ ਸਰਹੱਦ 'ਤੇ ਪੱਕਾ ਧਰਨਾ

• ਸਿੰਘੂ ਬਾਰਡਰ 'ਤੇ ਜ਼ਬਰਦਸਤ ਝੜਪਾਂ, ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਸੁੱਟੇ
• ਲਾਂਘਾ ਦੇਣ ਦੀ ਸਰਕਾਰ ਦੀ ਪੇਸ਼ਕਸ਼ ਰੱਦ • ਜੀ.ਟੀ. ਰੋਡ ਮੁਕੰਮਲ ਬੰਦ
ਮੇਜਰ ਸਿੰਘ/ਉਪਮਾ ਡਾਗਾ ਪਾਰਥ
ਤਸਵੀਰਾਂ: ਮੁਨੀਸ਼

ਕਿਸਾਨ ਕਾਫ਼ਲੇ ਦੇ ਮੁਹਾਜ਼ ਤੋਂ 27 ਨਵੰਬਰ-ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਪੁਲਿਸ ਰੋਕਾਂ ਤੋੜ ਕੇ ਦਿੱਲੀ ਸਰਹੱਦ ਉੱਪਰ ਪੁੱਜੇ ਕਾਫ਼ਲਿਆਂ ਨੇ ਆਖ਼ਰ ਭਾਰੀ ਰੋਕਾਂ ਲਗਾਏ ਜਾਣ ਕਾਰਨ ਸਿੰਘੂ ਬਾਰਡਰ ਉੱਪਰ ਹੀ ਪੱਕਾ ਧਰਨਾ ਆਰੰਭ ਕਰਕੇ ਜੀ.ਟੀ.ਰੋਡ ਮੁਕੰਮਲ ਰੂਪ 'ਚ ਜਾਮ ਕਰਕੇ ਰੱਖ ਦਿੱਤਾ ਹੈ | ਪਤਾ ਲੱਗਾ ਹੈ ਕਿ ਕਿਸਾਨਾਂ ਉੱਪਰ ਅੰਨ੍ਹੇਵਾਹ ਹੰਝੂ ਗੈਸ ਤੇ ਪਾਣੀ ਦੀਆਂ ਬੋਛਾੜਾਂ ਵਰ੍ਹਾਉਣ ਬਾਅਦ ਵੀ ਜਦ ਕਿਸਾਨ ਹੰਭੇ ਜਾਂ ਥੱਕੇ ਨਹੀਂ ਤੇ ਨਾ ਹੀ ਡਰੇ ਤਾਂ ਬਾਅਦ ਦੁਪਹਿਰ ਕੇਂਦਰ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜਾਣ ਲਈ ਖੁੱਲ੍ਹਾ ਲਾਂਘਾ ਦੇਣ ਤੇ ਦਿੱਲੀ ਦੀ ਰਿੰਗ ਰੋਡ ਉੱਪਰ ਨਿਰੰਕਾਰੀ ਮੈਦਾਨ 'ਚ ਇਕੱਤਰ ਹੋਣ ਦੀ ਖੁੱਲ੍ਹ ਦੇਣ ਦੀ ਪੇਸ਼ਕਸ਼ ਕੀਤੀ ਤਾਂ 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਕੱਤਰ ਹੋ ਕੇ ਇਹ ਫ਼ੈਸਲਾ ਠੁਕਰਾ ਦਿੱਤਾ ਤੇ ਜੀ.ਟੀ. ਰੋਡ ਉੱਪਰ ਹੀ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ | ਕਿਸਾਨ ਜਥੇਬੰਦੀਆਂ ਦੇ ਆਗੂਆਂ ਹਰਮੀਤ ਸਿੰਘ ਕਾਦੀਆਂ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਬੀ.ਕੇ.ਯੂ. ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਕੱਲ੍ਹ ਮੁੜ ਫਿਰ ਮੀਟਿੰਗ ਕਰਕੇ ਵਿਚਾਰ ਕੀਤੀ ਜਾਵੇਗੀ | ਜੀ.ਟੀ. ਰੋਡ ਉੱਪਰ ਜਾਮ ਲੱਗਣ ਕਾਰਨ ਟਰੱਕਾਂ ਤੇ ਹੋਰ ਵਾਹਨਾਂ ਦੀਆਂ ਮੀਲਾਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ | ਸਿੰਘੂ ਬਾਰਡਰ ਤੱਕ ਪੁੱਜੇ ਕਿਸਾਨਾਂ ਨੇ ਬੁਰਾੜੀ ਗਰਾਉਂਡ 'ਤੇ ਠਹਿਰਣ ਦੀ ਸ਼ਰਤ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਖੁੱਡੇ ਲਾਉਣ ਵਾਂਗ ਹੋਵੇਗਾ ਅਤੇ ਉਹ ਦਿੱਲੀ ਦਾਖ਼ਲ ਹੋਣ ਵਾਲੇ ਰਸਤੇ 'ਤੇ ਹੀ ਡੇਰੇ ਲਾ ਕੇ ਬੈਠੇ ਰਹਿਣਗੇ | ਵੱਖ-ਵੱਖ ਮਾਰਗਾਂ ਤੋਂ ਆ ਕੇ ਕਿਸਾਨ ਸਿੰਘੂ ਬਾਰਡਰ, ਟੀਕਰੀ ਬਾਰਡਰ, ਗੁਰੂਗ੍ਰਾਮ ਬਾਰਡਰ ਅਤੇ ਡੀ.ਐਨ.ਡੀ. 'ਤੇ ਇਕੱਠੇ ਹੋਏ ਹਨ ਅਤੇ ਉੱਥੋਂ ਦਿੱਲੀ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ |
ਹੌਸਲੇ ਨਾਲ ਅੱਥਰੂ ਗੈਸ ਦੇ ਗੋਲੇ ਕੀਤੇ ਬੇਅਸਰ
ਅੱਥਰੂ ਗੈਸ ਦੇ ਵਰ੍ਹ ਰਹੇ ਗੋਲਿਆਂ ਨੂੰ ਬੇਅਸਰ ਕਰਨ ਲਈ ਕਿਸਾਨ ਨੌਜਵਾਨਾਂ ਨੇ ਬੜੇ ਹੌਸਲੇ ਤੇ ਚੁਸਤੀ ਦਾ ਸਬੂਤ ਦਿੱਤਾ | ਬਹੁਤ ਸਾਰੇ ਅੱਥਰੂ ਗੈਸ ਦੇ ਗੋਲੇ ਤਾਂ ਇਨ੍ਹਾਂ ਨੌਜਵਾਨਾਂ ਨੇ ਪਾਣੀ 'ਚ ਭਿਓਾ ਕੇ ਫੜੀਆਂ ਬੋਰੀਆਂ ਤੇ ਖੇਸੀਆਂ 'ਚ ਬੋਚ ਕੇ ਹਵਾ 'ਚ ਹੀ ਬੇਅਸਰ ਕਰ ਦਿੱਤੇ ਤੇ ਬਹੁਤ ਸਾਰੇ ਜ਼ਮੀਨ ਉੱਪਰ ਡਿੱਗਦਿਆਂ ਭਿੱਜੀਆਂ ਬੋਰੀਆਂ ਤੇ ਕੱਪੜੇ ਸੱੁਟ ਕੇ ਬੇਅਸਰ ਕਰ ਦਿੱਤੇ ਤੇ ਨਾਲ ਹੀ ਦੱਖਣ ਵਾਲੇ ਪਾਸੇ ਤੋਂ ਤੇਜ਼ ਹਵਾ ਵਗਣ ਨਾਲ ਧੂੰਆਂ ਵੀ ਮੁੜ ਸੁਰੱਖਿਆ ਬਲਾਂ ਵੱਲ ਹੀ ਜਾਣ ਲੱਗ ਪਿਆ | ਕੁਝ ਅੱਥਰੂ ਗੈਸ ਗੋਲੇ ਆਸ-ਪਾਸ ਡਿਗਣ ਨਾਲ ਕਈ ਮੀਡੀਆ ਕਰਮੀਆਂ ਨੂੰ ਸੱਟਾਂ ਵੀ ਵੱਜੀਆਂ | ਪੰਜਾਬੀ ਚਿੰਤਕ ਪ੍ਰੋ: ਮਨਜੀਤ ਸਿੰਘ ਚੰਡੀਗੜ੍ਹ ਦੇ ਇਕ ਗੋਲਾ ਸੱਜੇ ਮੋਢੇ ਉੱਪਰ ਜਾ ਵੱਜਿਆ, ਜਿਸ ਨਾਲ ਉਹ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਦੀ ਪੱਗ ਦਾ ਲੜ ਵੀ ਸੜ ਗਿਆ ਤੇ ਦਾੜ੍ਹੀ ਦਾ ਇਕ ਪਾਸਾ ਵੀ ਧੁਆਂਖਿਆ ਗਿਆ |
ਕਮਾਲ ਦੀ ਸੀ ਬਹਾਦਰੀ ਤੇ ਜੋਸ਼
ਸੁਰੱਖਿਆ ਫੋਰਸਾਂ ਵਲੋਂ ਦਿੱਤੀ ਚੁਣੌਤੀ ਦਾ ਜਵਾਬ ਦੇਣ ਲਈ ਫਿਰ ਤਾਂ ਨੌਜਵਾਨਾਂ ਵਿਚ ਹੀ ਨਹੀਂ ਸਗੋਂ ਪ੍ਰੋਢ ਅਵਸਥਾ ਦੇ ਕਿਸਾਨਾਂ ਵਿਚ ਵੀ ਜੋਸ਼ ਤੇ ਬਹਾਦਰੀ ਦਾ ਹੜ੍ਹ ਹੀ ਵਗ ਤੁਰਿਆ | ਇਕ ਵੱਡੇ ਟਰੈਕਟਰ ਉੱਪਰ ਸਵਾਰ ਹੋ ਕੇ ਚੱਲੇ ਨੌਜਵਾਨਾਂ ਦਾ ਤੇਜ਼ ਰਫ਼ਤਾਰ ਟਰੈਕਟਰ ਏਨੀ ਤੇਜ਼ੀ ਨਾਲ ਕੰਡਿਆਲੀ ਤਾਰ ਨੂੰ ਆਪਣੇ ਪਿੱਛੇ ਟੰਗੇ ਹਲ ਫਸਾ ਕੇ ਮੁੜਿਆ ਕਿ ਸੁਰੱਖਿਆ ਅਮਲਾ ਦੇਖਦਾ ਹੀ ਰਹਿ ਗਿਆ, ਜਦ ਕੰਡਿਆਲੀ ਤਾਰ ਵਲੇਟ ਇਹ ਨੌਜਵਾਨ ਉਹ ਗਏ, ਉਹ ਗਏ | ਫਿਰ ਉਤਸ਼ਾਹੀ ਨੌਜਵਾਨਾਂ ਕੰਡਿਆਲੀ ਤਾਰ ਦੀ ਦੂਜੀ ਸਫ਼ ਵੀ ਜਾ ਵਲੇਟੀ ਤੇ ਪੁਲਿਸ ਵਲੋਂ ਫੜੇ ਇਕ ਕਿਸਾਨ ਨੂੰ ਛੱਡਣ ਲਈ ਮਜਬੂਰ ਕਰ ਦਿੱਤਾ | ਜਰਨੈਲੀ ਸੜਕ ਦੇ ਇਕ ਪਾਸੇ ਦੀਆਂ ਸਲੈਬਾਂ ਵੀ ਕਿਸਾਨਾਂ ਨੇ ਖਿੱਚ ਕੇ ਪਾਸੇ ਕਰ ਦਿੱਤੀਆਂ ਸਨ | ਏਨੇ ਵਿਚ ਕਿਸਾਨ ਨੇਤਾਵਾਂ ਨੇ ਸਪੀਕਰ ਤੋਂ ਮੁੜ ਅਪੀਲਾਂ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਇੱਥੇ ਹੀ ਧਰਨੇ ਉੱਪਰ ਬੈਠਣਾ ਹੈ | ਫਿਰ ਕਿਸਾਨਾਂ ਨੇ ਲਾਂਘਾ ਤੋੜਨ ਵੱਲ ਵਧਣ ਦੀ ਥਾਂ ਮੁੜ ਧਰਨੇ 'ਚ ਆ ਡੇਰੇ ਲਾਏ |
ਮਜਬੂਰ ਹੋ ਕੇ ਦਿੱਤਾ ਲਾਂਘਾ
ਕੇਂਦਰ ਸਰਕਾਰ ਨੂੰ ਜਦ ਇਹ ਸੁਨੇਹਾ ਪਹੁੰਚ ਗਿਆ ਕਿ ਦਿੱਲੀ ਜਾਣ ਲਈ ਆਖ਼ਰੀ ਰੋਕਾਂ ਫਤਹਿ ਕਰਕੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ ਤਾਂ ਉਨ੍ਹਾਂ ਕਿਸਾਨਾਂ ਨੂੰ ਲਾਂਘਾ ਦੇ ਕੇ ਨਮੋਸ਼ੀ ਤੋਂ ਬਚਣ ਦਾ ਹੀ ਦਾਅ ਖੇਡਿਆ ਅਤੇ ਦੱਸਿਆ ਕਿ ਕਿਸਾਨਾਂ ਨੂੰ ਇਕੱਤਰ ਹੋਣ ਲਈ ਦਿੱਲੀ 'ਚ ਰਿੰਗ ਰੋਡ ਉੱਪਰ ਬੁਰਾਰੀ ਵਿਖੇ ਨਿਰੰਕਾਰੀ ਮੈਦਾਨ ਵਾਲੀ ਥਾਂ ਨਿਸਚਤ ਕਰ ਦਿੱਤੀ ਹੈ | ਇਸ ਪੇਸ਼ਕਸ਼ ਬਾਰੇ ਵਿਚਾਰ-ਵਟਾਂਦਰੇ ਬਾਅਦ ਜਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਕਿ ਅਸੀਂ ਲਾਂਘੇ ਦੀ ਪੇਸ਼ਕਸ਼ ਪ੍ਰਵਾਨ ਕਰਕੇ ਨਿਰੰਕਾਰੀ ਮੈਦਾਨ 'ਚ ਜਾਣਾ ਹੈ ਤਾਂ ਕਈ ਆਗੂਆਂ ਨੇ ਉਸ ਦਾ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਸਾਂਝਾ ਫ਼ੈਸਲਾ ਇੱਥੇ ਬੈਠ ਕੇ ਹੀ ਧਰਨਾ ਦੇਣ ਦਾ ਹੈ | ਰਾਜੇਵਾਲ ਨਾਲ ਜਦ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਸਾਂਝਾ ਫ਼ੈਸਲਾ ਪੇਸ਼ਕਸ਼ ਪ੍ਰਵਾਨ ਕਰਨ ਦਾ ਹੀ ਹੋਇਆ ਸੀ ਪਰ ਕਈ ਆਗੂਆਂ ਨੇ ਬਾਅਦ 'ਚ ਪਤਾ ਨਹੀਂ ਕਿਉਂ ਬਦਲ ਗਿਆ |
ਸਿਰਸਾ ਹਮਾਇਤ 'ਚ ਪੁੱਜੇ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਸਰਹੱਦ ਉੱਪਰ ਧਰਨੇ ਉੱਪਰ ਬੈਠੇ ਕਿਸਾਨਾਂ ਲਈ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸ਼ਾਮ ਨੂੰ ਲੰਗਰ ਪ੍ਰਬੰਧਾਂ ਦੀ ਖੁਦ ਦੇਖ-ਰੇਖ ਵੀ ਕਰਨ ਪੁੱਜੇ ਹੋਏ ਸਨ |
ਕੋਈ ਨਹੀਂ ਪੁੱਜਾ ਨਿਰੰਕਾਰੀ ਮੈਦਾਨ
ਕੇਂਦਰ ਸਰਕਾਰ ਨੇ ਚਾਹੇ ਨਿਰੰਕਾਰੀ ਮੈਦਾਨ ਬੁਰਾਰੀ ਕਿਸਾਨ ਇਕੱਤਰਤਾ ਲਈ ਮੁਕੱਰਰ ਕਰ ਦਿੱਤਾ ਸੀ ਪਰ ਦਿੱਲੀ ਪੁੱਜੇ ਹਜ਼ਾਰਾਂ ਕਿਸਾਨਾਂ ਤੇ ਸ਼ੰਭੂ ਮੋਰਚੇ ਦੇ ਆਗੂ ਦੀਪ ਸਿੱਧੂ ਸਮੇਤ ਉੱਥੇ ਕੋਈ ਵੀ ਨਹੀਂ ਪੁੱਜਾ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਥੇ ਵੀ ਪੁੱਜੇ
ਦਿੱਲੀ ਸਰਹੱਦ ਉੱਪਰ ਲੱਗੇ ਧਰਨੇ ਵਿਚ 30 ਕਿਸਾਨ ਜਥੇਬੰਦੀਆਂ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਥੇ ਵੀ ਪੁੱਜੇ ਹੋਏ ਸਨ | ਕਮੇਟੀ ਦੇ ਜਥੇ ਬੱਸਾਂ ਤੇ ਮਿੰਨੀ ਬੱਸਾਂ 'ਚ ਸਵਾਰ ਹੋ ਕੇ ਪੁੱਜੇ ਹੋਏ ਸਨ |
ਬੀ.ਕੇ.ਯੂ. ਉਗਰਾਹਾਂ ਦਾ ਕਾਫ਼ਲਾ ਰਵਾਨਾ
ਬੀ.ਕੇ.ਯੂ. (ਉਗਰਾਹਾਂ) ਦਾ ਖਨੌਰੀ ਤੋਂ ਤੁਰਿਆ ਕਾਫ਼ਲਾ ਜੀਂਦ ਨੇੜੇ ਪੁੱਜ ਗਿਆ ਹੈ ਜਿੱਥੇ ਉਹ ਰਾਤ ਦਾ ਪੜਾਅ ਕਰੇਗਾ ਤੇ ਸਨਿਚਰਵਾਰ ਨੂੰ ਦਿੱਲੀ ਪੁੱਜੇਗਾ |
ਮੋਦੀ ਨੂੰ ਚਿੱਠੀ
ਦਿੱਲੀ ਦੀ ਇਜ਼ਾਜਤ ਤੋਂ ਪਹਿਲਾਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਇਸ ਅੜਿਕੇ ਨੂੰ ਸੁਲਝਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਸੀ | ਜਿਸ 'ਚ ਉਨ੍ਹਾਂ ਤਿੰਨ ਮੰਗਾਂ, ਕਿਸਾਨਾਂ ਨੂੰ ਦਿੱਲੀ ਸੁਰੱਖਿਅਤ ਦਾਖਲ ਹੋਣ, ਉਨ੍ਹਾਂ ਨੂੰ ਰਾਮਲੀਲ੍ਹਾ ਗਰਾਉਂਡ ਵਰਗੀ ਥਾਂਅ ਮੁਹੱਈਆ ਕਰਵਾਉਣ ਅਤੇ ਸਰਬ ਭਾਰਤੀ ਤੇ ਸਥਾਨਕ ਕਿਸਾਨ ਆਗੂਆਂ ਨਾਲ ਸੰਜੀਦਾ ਗੱਲਬਾਤ ਲਈ ਕਿਸੇ ਸੀਨੀਅਰ ਮੰਤਰੀ ਦੀ ਨਿਯੁਕਤੀ ਕੀਤੇ ਜਾਣ ਦੀ ਮੰਗ ਕੀਤੀ | ਇਹ ਚਿੱਠੀ ਲਿਖਣ ਵਾਲਿਆਂ 'ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਦਲਜੀਤ ਸਿੰਘ ਦਾਨੇਵਾਲ, ਗੁਰਨਾਮ ਸਿੰਘ, ਵੀ.ਐਮ.ਸਿੰਘ, ਰਾਜੂ ਸ਼ੇਟੀ, ਯੋਗੇਂਦਰ ਯਾਦਵ ਅਤੇ ਸ਼ਿਵ ਕੁਮਾਰ ਸ਼ਰਮਾ ਆਦਿ ਸ਼ਾਮਿਲ ਹਨ | ਸੰਯੁਕਤ ਕਿਸਾਨ ਮੋਰਚਾ, ਜੋ ਕਿ ਕਈ ਕਿਸਾਨ ਜੱਥੇਬੰਦੀਆਂ ਦਾ ਇਕੱਠ ਹੈ, ਨੇ ਇਕ ਚਿੱਠੀ ਦਿੱਲੀ ਪੁਲਿਸ ਕਮਿਸ਼ਨਰ ਨੂੰ ਵੀ ਭੇਜੀ ਜਿਸ 'ਚ ਉਨ੍ਹਾਂ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ |
ਥਾਂ-ਥਾਂ 'ਤੇ ਲਾਏ ਬੈਰੀਕੇਡ
ਕਿਸਾਨਾਂ ਦੀ ਆਮਦ ਦੇ ਮੱਦੇਨਜ਼ਰ ਦਿੱਲੀ 'ਚ ਥਾਂ-ਥਾਂ 'ਤੇ ਬੈਰੀਕੇਡ ਲਾਏ ਗਏ | ਜਿਸ ਨਾਲ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਕਿਸਾਨਾਂ ਵਲੋਂ ਪ੍ਰਦਰਸ਼ਨ ਦੀ ਥਾਂ ਜੰਤਰ ਮੰਤਰ, ਜੋ ਕਿ ਦਿੱਲੀ ਦੇ ਐਨ ਵਿਚਕਾਰ ਅਤੇ ਸੰਸਦ ਭਵਨ ਦੇ ਨੇੜੇ ਹੈ, ਨਿਸ਼ਚਿਤ ਕੀਤੇ ਜਾਣ ਕਾਰਨ ਪੁਲਿਸ ਨੇ ਸੁਰੱਖਿਆ ਵਿਵਸਥਾ ਦੇ ਪੁਖਤਾ ਪ੍ਰਬੰਧ ਕੀਤੇ ਸਨ | ਦਿੱਲੀ ਪੁਲਿਸ, ਰੈਪਿਡ ਐਕਸ਼ਨ ਫੋਰਸ ਅਤੇ ਸੀ.ਆਰ.ਪੀ.ਐਫ. ਦੇ ਜਵਾਨ ਥਾਂ-ਥਾਂ 'ਤੇ ਨਾਕੇ ਲਾਏ ਨਜ਼ਰ ਆਏ | ਸੁਰੱਖਿਆ ਪੱਖੋ ਦਿੱਲੀ ਮੈਟਰੋ ਨੇ ਅੱਜ ਵੀ ਕੁਝ ਰੂਟਾਂ 'ਤੇ ਮੈਟਰੋ ਸਟੇਸ਼ਨ ਦੇ ਗੇਟ ਬੰਦ ਰੱਖੇ ਜਿੰਨ੍ਹਾਂ ਨੂੰ ਬਾਅਦ ਸ਼ਾਮ ਵੇਲੇ ਖੋਲ੍ਹ ਦਿੱਤਾ ਗਿਆ |
ਦਿੱਲੀ ਸਰਕਾਰ ਕਿਸਾਨਾਂ ਦੇ ਹੱਕ 'ਚ
ਕਿਸਾਨਾਂ ਦੀ ਆਮਦ ਨੂੰ ਲੈ ਕੇ ਦਿੱਲੀ ਪੁਲਿਸ ਨੇ 9 ਸਟੇਡੀਅਮਾਂ ਨੂੰ ਆਰਜ਼ੀ ਜੇਲ੍ਹ 'ਚ ਤਬਦੀਲ ਕਰਨ ਦੀ ਇਜਾਜ਼ਤ ਮੰਗੀ ਸੀ | ਹਾਲਾਂਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਹ ਕਹਿੰਦਿਆਂ ਇਜਾਜ਼ਤ ਨਹੀਂ ਦਿੱਤੀ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ | ਦਿੱਲੀ ਸਰਕਾਰ ਨੇ ਖੁੱਲ੍ਹ ਕੇ ਕਿਸਾਨਾਂ ਦੇ ਹੱਕ 'ਚ ਉਤਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ | ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਨੇ ਦਿੱਲੀ ਪੁਲਿਸ ਦੀ ਮੰਗ ਖਾਰਜ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਜੇਲ੍ਹ 'ਚ ਪਾਉਣਾ ਇਸ ਸਮੱਸਿਆ ਦਾ ਹੱਲ ਨਹੀਂ ਹੈ |
ਤੋਮਰ ਵਲੋਂ ਅੰਦੋਲਨ ਖ਼ਤਮ ਕਰਨ ਦੀ ਅਪੀਲ
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਮੁੜ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨਾਲ 3 ਦਸੰਬਰ ਨੂੰ ਗੱਲਬਾਤ ਕਰੇਗੀ | ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਹੈ | ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਕੋਰੋਨਾ ਅਤੇ ਠੰਢ ਦੇ ਕਾਰਨ ਆਪਣਾ ਪ੍ਰਦਰਸ਼ਨ ਵਾਪਸ ਲੈ ਲੈਣ |
'ਆਪ' ਵਿਧਾਇਕਾਂ ਵਲੋਂ ਮੋਦੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ
ਆਮ ਆਦਮੀ ਪਾਰਟੀ ਪੰਜਾਬ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਤਹਿਤ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੁਲਿਸ ਵਲੋਂ ਉਨ੍ਹਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਤੇ ਬਾਅਦ ਵਿਚ ਛੱਡ ਦਿੱਤਾ ਗਿਆ | ਇਸ ਮੌਕੇ 'ਆਪ' ਦੇ ਹਰਪਾਲ ਸਿੰਘ ਚੀਮਾ, ਪੰਜਾਬ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕੁ ਕੁਲਤਾਰ ਸਿੰਘ ਸੰਧਵਾਂ, ਜੈ ਕਿ੍ਸ਼ਨ ਰੌੜੀ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਪ੍ਰੋ: ਬਲਜਿੰਦਰ ਕੌਰ ਤੇ ਅਮਨ ਅਰੋੜਾ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਾਨਾਸ਼ਾਹੀ ਹੁਕਮਾਂ ਨੇ ਔਰੰਗਜ਼ੇਬ ਦੇ ਤਾਨਾਸ਼ਾਹੀ ਸ਼ਾਸਨ ਕਾਲ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ |

ਸਿਰਫ਼ 500 ਟਰੈਕਟਰਾਂ ਨਾਲ ਦਾਖ਼ਲ ਹੋਣ ਦੀ ਰੱਖੀ ਸ਼ਰਤ

ਦੁਪਹਿਰ ਤਕਰੀਬਨ ਢਾਈ ਵਜੇ ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਬੁਰਾੜੀ ਸਥਿਤ ਗਰਾਊਾਡ 'ਚ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ | ਹਾਲਾਂਕਿ ਇਜਾਜ਼ਤ ਤੋਂ ਬਾਅਦ ਵੀ ਸਿੰਘੂ ਬਾਰਡਰ 'ਤੇ ਤਣਾਅ ਬਰਕਰਾਰ ਰਿਹਾ | ਹਲਕਿਆਂ ਮੁਤਾਬਿਕ ਤਣਾਅ ਦਾ ਕਾਰਨ ਦਿੱਲੀ ਪੁਲਿਸ ਵਲੋਂ ਸਿਰਫ 500 ਟਰੈਕਟਰਾਂ ਦੇ ਨਾਲ ਦਿੱਲੀ 'ਚ ਦਾਖ਼ਲ ਹੋਣ ਦੀ ਸ਼ਰਤ ਸੀ, ਜਦਕਿ ਇਸ ਪ੍ਰਦਰਸ਼ਨ 'ਚ ਸ਼ਾਮਿਲ ਟਰੈਕਟਰਾਂ ਦੀ ਗਿਣਤੀ 40 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ | ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੋਂ ਵਿਵਸਥਾ ਲਈ ਵੀ ਕੁਝ ਸਮਾਂ ਮੰਗਿਆ ਤਾਂ ਜੋ ਇੰਨੀ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਉਥੇ ਸੁਰੱਖਿਅਤ ਲੈ ਜਾਇਆ ਜਾ ਸਕੇ | ਹਾਲਾਂਕਿ ਪੁਲਿਸ ਦੀ ਇਜਾਜ਼ਤ ਦੇ ਨਾਲ ਹੀ ਕਿਸਾਨਾਂ ਦੇ ਕੁਝ ਮਤਭੇਦ ਵੀ ਸਾਹਮਣੇ ਨਜ਼ਰ ਆਏ | ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਕੁਝ ਕਿਸਾਨ ਬੁਰਾੜੀ ਦੀ ਥਾਂ ਸਿੰਘੂ ਬਾਰਡਰ 'ਤੇ ਹੀ ਡੇਰੇ ਲਗਾਈ ਰੱਖਣਾ ਚਾਹੁੰਦੇ ਸਨ |

ਬੀਬੀ ਜਗੀਰ ਕੌਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

 • 11 ਮੈਂਬਰੀ ਅੰਤਿੰ੍ਰਗ ਕਮੇਟੀ ਦੀ ਵੀ ਹੋਈ ਸਰਬਸੰਮਤੀ ਨਾਲ ਚੋਣ • ਵਿਰੋਧੀ ਧਿਰ ਦੇ 2 ਮੈਂਬਰਾਂ ਨੂੰ ਮਿਲੀ ਅੰਤਿੰ੍ਰਗ ਕਮੇਟੀ 'ਚ ਨੁਮਾਇੰਦਗੀ
 • ਸੁਰਜੀਤ ਸਿੰਘ ਭਿੱਟੇਵੱਡ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ ਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਜਨ: ਸਕੱਤਰ ਨਿਯੁਕਤ

ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ
ਅੰਮਿ੍ਤਸਰ, 27 ਨਵੰਬਰ -ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਇਥੇ ਹੋਏ ਸਾਲਾਨਾ ਜਨਰਲ ਇਜਲਾਸ ਵਿਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਉਮੀਦਵਾਰ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਿਰੋਧੀ ਪੰਥਕ ਧਿਰਾਂ ਦੇ ਉਮੀਦਵਾਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ 100 ਵੋਟਾਂ ਨਾਲ ਹਰਾ ਕੇ ਸਾਲ 2020-21 ਲਈ ਪ੍ਰਧਾਨ ਚੁਣੇ ਗਏ | ਬੀਬੀ ਜਗੀਰ ਕੌਰ, ਜੋ ਕਿ ਸੰਨ 1999-2000 ਅਤੇ 2004-2005 ਦੌਰਾਨ ਵੀ ਸ਼ੋ੍ਰਮਣੀ ਕਮੇਟੀ ਦੇ ਪਹਿਲੇ ਮਹਿਲਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ, ਨੂੰ ਕੁੱਲ ਪਈਆਂ 143 ਵੋਟਾਂ 'ਚੋਂ 120 ਵੋਟਾਂ ਪ੍ਰਾਪਤ ਹੋਈਆਂ, ਜਦੋਂ ਕਿ ਮਾਸਟਰ ਕਾਹਨੇਕੇ ਨੂੰ ਕੇਵਲ 20 ਵੋਟਾਂ ਮਿਲੀਆਂ | ਇਕ ਵੋਟ ਰੱਦ ਕਰਾਰ ਦਿੱਤੀ ਗਈ |
ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅਤੇ ਸਿੰਘ ਸਾਹਿਬਾਨ ਦੀ ਹਾਜ਼ਰੀ 'ਚ ਬਾਅਦ ਦੁਪਹਿਰ 1 ਵਜੇ ਆਰੰਭ ਹੋਏ ਇਸ ਜਨਰਲ ਇਜਲਾਸ ਦੌਰਾਨ ਸਕੱਤਰ ਮਹਿੰਦਰ ਸਿੰਘ ਆਹਲੀ ਵਲੋਂ ਇਜਲਾਸ ਦਾ ਏਜੰਡਾ ਤੇ ਤਤਕਾਲੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਸ਼ੋਕ ਮਤੇ ਪੜੇ੍ਹ ਜਾਣ ਉਪਰੰਤ ਸ਼ੋ੍ਰਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨ ਪਾਰਟੀ ਦੇ ਸ਼ੋ੍ਰਮਣੀ ਕਮੇਟੀ ਮੈਂਬਰਾਂ ਵਲੋਂ ਅਹੁਦੇਦਾਰ ਚੁਣਨ ਦੇ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਲ ਦੇ ਮੁੱਖ ਬੁਲਾਰੇ  ਡਾ: ਦਲਜੀਤ ਸਿੰਘ ਚੀਮਾ ਰਾਹੀਂ ਇਜਲਾਸ ਤੋਂ ਕੁਝ ਸਮਾਂ ਪਹਿਲਾਂ ਹੀ ਭੇਜੀ ਗਈ ਅਹੁਦੇਦਾਰਾਂ ਦੀ ਸੂਚੀ ਵਿਚਲੇ ਨਾਵਾਂ ਦਾ ਖੁਲਾਸਾ ਐਨ ਇਜਲਾਸ ਦੇ ਸ਼ੁਰੂ ਹੋਣ ਸਮੇਂ ਹੀ ਪਾਰਟੀ ਵਲੋਂ ਬਣਾਈ ਗਈ ਨੀਤੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰਾਂ ਵਲੋਂ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਦੇ ਇਸ ਵਰ੍ਹੇ ਦੇ ਪ੍ਰਧਾਨ ਵਜੋਂ ਬੀਬੀ ਜਗੀਰ ਕੌਰ ਦਾ ਨਾਂਅ ਸਾਬਕਾ ਕਾਰਜਕਾਰੀ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਵਲੋਂ ਪੇਸ਼ ਕੀਤਾ ਗਿਆ, ਜਿਸ ਦੀ ਤਾਈਦ ਮਜੀਦ ਹਰਜਿੰਦਰ ਸਿੰਘ ਧਾਮੀ ਤੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ। ਦੂਜੇ ਪਾਸੇ ਵਿਰੋਧੀ ਪੰਥਕ ਧਿਰਾਂ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਲੋਕ ਇਨਸਾਫ਼ ਪਾਰਟੀ ਤੇ ਪੰਥਕ ਅਕਾਲੀ ਲਹਿਰ ਆਦਿ ਨਾਲ ਸਬੰਧਤ ਪੰਥਕ ਧਿਰਾਂ ਸ਼ਾਮਿਲ ਸਨ, ਵਲੋਂ ਅਮਰੀਕ ਸਿੰਘ ਸ਼ਾਹਪੁਰ ਨੇ ਆਪਣੀਆਂ ਧਿਰਾਂ ਵਲੋਂ ਮਾਸਟਰ ਮਿੱਠੂ ਸਿੰਘ ਕਾਹਨੇਕੇ ਦਾ ਨਾਂਅ ਪ੍ਰਧਾਨਗੀ ਦੇ ਅਹੁਦੇ ਲਈ ਪੇਸ਼ ਕੀਤਾ। ਕੁਝ ਮੈਂਬਰਾਂ ਵਲੋਂ ਸਰਬਸੰਮਤੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਆਖਰ ਚੋਣ ਲਈ ਵੋਟਾਂ ਪਵਾਉਣ ਦਾ ਫ਼ੈਸਲਾ ਕੀਤਾ ਗਿਆ ਤੇ ਇਜਲਾਸ ਵਿਚ ਹਾਜ਼ਰ 143 ਮੈਂਬਰਾਂ ਨੇ ਹਾਲ ਦੇ ਅੰਦਰ ਹੀ ਬਣਾਏ ਪੋਲਿੰਗ ਬੂਥ ਵਿਖੇ ਵੋਟਾਂ ਪਾਈਆਂ। ਭਾਈ ਲੌਂਗੋਵਾਲ ਨੇ ਬੀਬੀ ਜਗੀਰ ਕੌਰ ਦੇ ਵੱਧ ਵੋਟਾਂ ਲੈ ਕੇ ਜੇਤੂ ਰਹਿਣ ਦਾ ਐਲਾਨ ਕੀਤਾ ਤਾਂ ਹਾਲ ਜੈਕਾਰਿਆਂ ਦੀ ਆਵਾਜ਼ ਨਾਲ ਗੂੰਜ ਉਠਿਆ।
ਬਾਕੀ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ:
ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਮਾਝੇ ਦੇ ਆਗੂ ਸੁਰਜੀਤ ਸਿੰਘ ਭਿੱਟੇਵੱਡ ਦਾ ਨਾਂਅ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਪੇਸ਼ ਕੀਤਾ ਗਿਆ ਜਿਸਦੀ ਤਾਈਦ ਮਜੀਦ ਭਾਈ ਮਨਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਝੱਬਰ ਨੇ ਕੀਤੀ। ਵਿਰੋਧੀ ਧਿਰ ਵਲੋਂ ਕਿਸੇ ਵੀ ਉਮੀਦਵਾਰ ਦਾ ਨਾਂਅ ਪੇਸ਼ ਨਾ ਕੀਤੇ ਜਾਣ ਕਾਰਨ ਬੀਬੀ ਜਗੀਰ ਕੌਰ ਨੇ ਭਿੱਟੇਵੱਡ ਨੂੰ ਜੇਤੂ ਐਲਾਨ ਦਿੱਤਾ। ਜੂਨੀਅਰ ਮੀਤ ਪ੍ਰਧਾਨ ਲਈ ਬਾਬਾ ਬੂਟਾ ਸਿੰਘ ਤੇ ਜਨਰਲ ਸਕੱਤਰ ਲਈ ਭਗਵੰਤ ਸਿੰਘ ਸਿਆਲਕਾ ਦੇ ਨਾਂਅ ਕਰਮਵਾਰ ਭਾਈ ਗੁਰਬਖਸ਼ ਸਿੰਘ ਖ਼ਾਲਸਾ ਤੇ ਮੋਹਨ ਸਿੰਘ ਬੰਗੀ ਵਲੋਂ ਪੇਸ਼ ਕੀਤੇ ਗਏ ਤੇ ਇਹ ਵੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿਤੇ ਗਏ।
11 ਮੈਂਬਰੀ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਨਾਂਅ:
ਬੀਬੀ ਜਗੀਰ ਕੌਰ ਵਲੋਂ ਸ਼੍ਰੋਮਣੀ ਕਮੇਟੀ ਦੀ 11 ਮੈਂਬਰੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਗਏ। ਇਨ੍ਹਾਂ ਵਿਚ ਸ. ਬਲਦੇਵ ਸਿੰਘ ਚੂੰਘਾਂ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਨਵਤੇਜ ਸਿੰਘ ਕਾਉਣੀ, ਸਤਵਿੰਦਰ ਸਿੰਘ ਟੌਹੜਾ, ਅਜਮੇਰ ਸਿੰਘ ਖੇੜਾ, ਦਰਸ਼ਨ ਸਿੰਘ ਸ਼ੇਰਖਾਂ, ਭੁਪਿੰਦਰ ਸਿੰਘ ਭਲਵਾਨ, ਹਰਭਜਨ ਸਿੰਘ ਮਸਾਨਾ ਤੇ ਬੀਬੀ ਮਲਕੀਤ ਕੌਰ ਕਮਾਲਪੁਰ ਤੋਂ ਇਲਾਵਾ ਵਿਰੋਧੀ ਧਿਰ ਨਾਲ ਸਬੰਧਤ ਦੋ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਤੇ ਅਮਰੀਕ ਸਿੰਘ ਸ਼ਾਹਪੁਰ ਸ਼ਾਮਿਲ ਸਨ।
ਸਿੰਘ ਸਾਹਿਬਾਨ ਨੇ ਵੀ ਕੀਤੀ ਸ਼ਮੂਲੀਅਤ:
ਇਜਲਾਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਇਜਲਾਸ ਦੀ ਆਰੰਭਤਾ ਸਮੇਂ ਅਰਦਾਸ ਜਥੇ: ਗਿਆਨੀ ਰਘਬੀਰ ਸਿੰਘ ਨੇ ਕੀਤੀ ਤੇ ਪਾਵਨ ਹੁਕਮਨਾਮਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਰਵਣ ਕਰਵਾਇਆ। ਜਨਰਲ ਇਜਲਾਸ ਦੀ ਸਮਾਪਤੀ ਸਮੇਂ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਬੀਬੀ ਜਗੀਰ ਕੌਰ ਤੇ ਸਾਬਕਾ ਪ੍ਰਧਾਨ ਭਾਈ ਲੌਂਗੋਵਾਲ ਸਮੇਤ ਹੋਰ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਬੀਬੀ ਜਗੀਰ ਕੌਰ ਅਤੇ ਚੁਣੇ ਗਏ ਹੋਰ ਅਹੁਦੇਦਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਜਿਥੇ ਉਨ੍ਹਾਂ ਨੂੰ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਲੋਂ ਸਿਰੋਪਾਓ ਭੇਟ ਕੀਤੇ ਗਏ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਗਏ।
ਕੌਮੀ ਕਾਰਜਾਂ ਤੇ ਧਰਮ ਪ੍ਰਚਾਰ ਲਈ ਸਭ ਪੰਥਕ ਧਿਰਾਂ ਦਾ ਸਹਿਯੋਗ ਲਿਆ ਜਾਵੇਗਾ-ਬੀਬੀ ਜਗੀਰ ਕੌਰ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਚੁਣੇ ਜਾਣ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਕੌਮੀ ਕਾਰਜਾਂ ਅਤੇ ਧਰਮ ਪ੍ਰਚਾਰ ਲਈ ਹਰ ਇਕ ਦਾ ਸਹਿਯੋਗ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਤੇ ਫਲਸਫਾ ਸ਼ਾਨਾਮੱਤਾ ਹੈ, ਜਿਸ ਨੂੰ ਪ੍ਰਚਾਰਨ ਲਈ ਵੱਡੇ ਯਤਨ ਕੀਤੇ ਜਾਣਗੇ। ਉਨ੍ਹਾਂ ਕੌਮੀ ਇਕਜੁਟਤਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਵਰਤਮਾਨ ਸਮੇਂ ਇਸ ਦੀ ਵੱਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਇਕ ਪਰਿਵਾਰ ਹੈ ਤੇ ਹਰ ਇਕ ਦਾ ਸਤਿਕਾਰ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮਤਭੇਦ ਭੁਲਾ ਕੇ ਇਕਜੁੱਟਤਾ ਨਾਲ ਹੀ ਪੰਥਕ ਚੁਣੌਤੀਆਂ ਤੇ ਸਮੱਸਿਆਵਾਂ ਦਾ ਹੱਲ ਸੰਭਵ ਹੈ ਤੇ ਇਸੇ ਦਿਸ਼ਾ ਵਿਚ ਹੀ ਉਹ ਅੱਗੇ ਵਧਣਗੇ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਜੋ ਗਲਤੀਆਂ ਹੋਈਆਂ ਉਨ੍ਹਾਂ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇਗਾ ਤਾਂ ਜੋ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇ। ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸਖਬੀਰ ਸਿੰਘ ਬਾਦਲ ਦਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪਣ ਤੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਭਰੋਸਾ ਪ੍ਰਗਟ ਕਰਕੇ ਪ੍ਰਧਾਨ ਚੁਣੇ ਜਾਣ 'ਤੇ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਦਾ ਹਰ ਮੈਂਬਰ ਉਨ੍ਹਾਂ ਲਈ ਅਹਿਮ ਹੋਵੇਗਾ ਤੇ ਹਰ ਮੈਂਬਰ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ।
ਨਹੀਂ ਨਜ਼ਰ ਆਏ ਸੇਖਵਾਂ ਤੇ ਭੌਰ:
ਅੱਜ ਦੇ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ 143 ਮੈਂਬਰ ਹਾਜ਼ਰ ਸਨ। ਪਰ ਵਿਰੋਧੀ ਧਿਰ ਨਾਲ ਸਬੰਧਤ ਸੀਨੀਅਰ ਸ਼੍ਰੋਮਣੀ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ ਅਤੇ ਸੁਖਦੇਵ ਸਿੰਘ ਭੌਰ ਨਜ਼ਰ ਨਹੀਂ ਆਏ। ਜਦੋਂ ਕਿ ਵੱਖ-ਵੱਖ ਵਿਰੋਧੀ ਧਿਰਾਂ ਨਾਲ ਸਬੰਧਤ 20 ਮੈਂਬਰ ਹਾਜ਼ਰ ਸਨ।
ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨ ਕੀਤਾ ਗਿਆ ਮਤਾ ਰੱਦ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਸੁਣਾਏ ਗਏ ਫ਼ੈਸਲੇ ਦੇ ਹੱਕ 'ਚ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨ ਕੀਤੇ ਗਏ ਮਤੇ ਨੂੰ ਰੱਦ ਕਰਨ ਲਈ ਵਿਰੋਧੀ ਧਿਰ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਪ੍ਰੀਤ ਸਿੰਘ ਨੇ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਆਪਣਾ ਫ਼ੈਸਲਾ ਵਾਪਸ ਲੈ ਲਿਆ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਵਲੋਂ ਆਪਣਾ ਮਤਾ ਰੱਦ ਨਹੀਂ ਕੀਤਾ ਗਿਆ। ਇਸ ਮਤੇ ਨੂੰ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਰੱਦ ਕਰਨਾ ਚਾਹੀਦਾ ਹੈ। ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਜਿਸ ਵੇਲੇ ਸ਼੍ਰੋਮਣੀ ਕਮੇਟੀ ਵਲੋਂ ਮੁਆਫ਼ੀ ਦੇ ਫ਼ੈਸਲੇ ਦੇ ਹੱਕ ਵਿਚ ਮਤਾ ਪ੍ਰਵਾਨ ਕੀਤਾ ਗਿਆ, ਉਸ ਸਮੇਂ ਕਮੇਟੀ ਦਾ ਕੋਈ ਹਾਊਸ ਕੰਮ ਨਹੀਂ ਕਰ ਰਿਹਾ ਸੀ। ਇਸ ਲਈ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਹਾਊਸ ਦਾ ਮਤਾ ਨਹੀਂ ਮੰਨਿਆ ਜਾ ਸਕਦਾ। ਜਿਸ ਦਾ ਵਿਰੋਧੀ ਧਿਰ ਦੇ ਕੁਝ ਹੋਰ ਮੈਂਬਰਾਂ ਨੇ ਇਤਰਾਜ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਤੋਤਾ ਸਿੰਘ ਨੇ ਮੌਕਾ ਸੰਭਾਲਦੇ ਹੋਏ ਕਿਹਾ ਕਿ ਇਹ ਮਤਾ ਪਹਿਲਾਂ ਵੀ ਜਬਾਨੀ ਪ੍ਰਵਾਨ ਕੀਤਾ ਗਿਆ ਸੀ ਤੇ ਹੁਣ ਵੀ ਉਸੇ ਢੰਗ ਨਾਲ ਰੱਦ ਕੀਤਾ ਜਾਂਦਾ ਹੈ, ਜਿਸ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਸਾਰੇ ਹਾਊਸ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਫ਼ੈਸਲੇ ਦੇ ਹੱਕ ਵਿਚ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨ ਕੀਤੇ ਮਤੇ ਨੂੰ ਰੱਦ ਕੀਤਾ ਗਿਆ ।
ਪੇਸ਼ ਹੋਏ ਮਤੇ

 1. (1) ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀ ਨਿੰਦਾ ਕਰਦਿਆਂ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਕਿਸਾਨਾਂ ਨੂੰ ਹਰਿਆਣਾ ਸਰਕਾਰ ਵਲੋਂ ਰੋਕਣ ਲਈ ਅਪਣਾਏ ਤਾਨਾਸ਼ਾਹੀ ਰਵੱਈਏ ਦੀ ਵੀ ਸਖ਼ਤ ਨਿੰਦਾ ਕੀਤੀ ਗਈ।
 2. (2) ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸ਼ਤਾਬਦੀ ਨਾਲ ਸਬੰਧਤ ਮਤੇ ਵਿਚ ਸੰਸਥਾ ਨੂੰ ਬਣਾਉਣ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਤਿਕਾਰ ਭੇਟ ਕੀਤਾ ਗਿਆ।
 3. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਨਾਂਅ 'ਤੇ ਯੂਨੀਵਰਸਿਟੀ ਸਥਾਪਤ ਕਰਨ ਅਤੇ ਦੇਸ਼ ਭਰ ਅੰਦਰ ਪਹਿਲਾਂ ਚੱਲ ਰਹੀਆਂ ਯੂਨੀਵਰਸਿਟੀਆਂ ਵਿਚ ਨੌਵੇਂ ਪਾਤਸ਼ਾਹ ਜੀ ਦੇ ਨਾਂਅ 'ਤੇ ਚੇਅਰ ਸਥਾਪਤ ਕਰਨ ਸਬੰਧੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ।
 4. (3) 2014 ਦੀ ਤਤਕਾਲੀ ਹਰਿਆਣਾ ਸਰਕਾਰ ਵਲੋਂ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਨਿੰਦਾ ਕਰਦਿਆਂ ਹਰਿਆਣਾ ਕਮੇਟੀ ਨੂੰ ਰੱਦ ਕਰਨ ਦੀ ਕਾਰਵਾਈ ਕਰਨ ਲਈ ਅਪੀਲ ਕੀਤੀ ਗਈ।
 5. (4) ਗੁ: ਸ੍ਰੀ ਕਰਤਾਰਪੁਰ ਸਾਹਿਬ ਦੇ ਵਕਤੀ ਤੌਰ 'ਤੇ ਬੰਦ ਕੀਤੇ ਗਏ ਲਾਂਘੇ ਨੂੰ ਤੁਰੰਤ ਖੋਲ੍ਹਣ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਤੇ ਸ਼ਰਧਾਲੂਆਂ ਲਈ ਪ੍ਰਕਿਰਿਆ ਵੀ ਸਰਲ ਬਣਾਉਣ ਦੀ ਮੰਗ ਕੀਤੀ ਗਈ ।
 6. (5) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਕਾਨੂੰਨ ਵਿਚ ਸੋਧ ਕਰਨ ਦੀ ਮੰਗ ਕੀਤੀ ਗਈ।
 7. (6) ਆਪਣੇ ਹੀ ਦੇਸ਼ ਅੰਦਰ ਸਿੱਖ ਕੌਮ ਦੀ ਨਿਆਰੀ ਅਤੇ ਵੱਖਰੀ ਪਛਾਣ ਉੱਪਰ ਕੀਤੇ ਜਾਂਦੇ ਸਵਾਲਾਂ ਤੇ ਵਿਦੇਸ਼ਾਂ ਅੰਦਰ ਸਿੱਖਾਂ 'ਤੇ ਹੁੰਦੇ ਨਸਲੀ ਹਮਲਿਆਂ ਦੀ ਨਿੰਦਾ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਵਰਤਾਰੇ ਨੂੰ ਰੋਕਣ ਦੀ ਮੰਗ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਸਿੱਖ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ, ਇਤਿਹਾਸ ਅਤੇ ਸਿੱਖ ਸਿਧਾਂਤਾਂ ਵਿਰੁੱਧ ਪਾਈ ਜਾਂਦੀ ਸਮਗਰੀ ਦੇ ਰੁਝਾਨ ਨੂੰ ਭਾਰਤ ਤੇ ਸੂਬਾ ਸਰਕਾਰਾਂ ਪਾਸੋਂ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਮਿਸਾਲੀ ਸਜ਼ਾਵਾਂ ਨਿਰਧਾਰਤ ਕਰਨ ਦੀ ਮੰਗ ਕੀਤੀ।
 8. (7) 1984 ਦੀ ਸਿੱਖ ਨਸਲਕੁਸ਼ੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।
 9. (8) ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਭਾਰਤ ਸਰਕਾਰ ਤੇ ਵੱਖ-ਵੱਖ ਰਾਜ ਸਰਕਾਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ਵਲੋਂ ਕੀਤੇ ਐਲਾਨ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਦੀ ਮੰਗ ਕੀਤੀ ।
 10. (9) ਸਿੱਖ ਬੱਚਿਆਂ ਨੂੰ ਸਿੱਖੀ ਦੇ ਗੌਰਵ ਦਾ ਪ੍ਰਤੀਕ ਦਸਤਾਰ ਨਾਲ ਜੋੜਨ ਲਈ ਸਿੱਖ ਜਗਤ ਨੂੰ ਅਪੀਲ ਕੀਤੀ ਗਈ। ਸਮੂਹ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ, ਸਿੱਖ ਸੁਸਾਇਟੀਆਂ, ਸੰਪਰਦਾਵਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਸੰਗਤ ਨੂੰ ਇਸ ਸਬੰਧੀ ਪ੍ਰੇਰਿਤ ਕਰਨ।
 11. (10) ਇਤਿਹਾਸਕ ਅਸਥਾਨ ਗੁਰਦੁਆਰਾ ਹਰਿ ਕੀ ਪਉੜੀ ਹਰਿਦੁਆਰ ਨੂੰ ਅਸਲ ਸਥਾਨ 'ਤੇ ਬਣਾਉਣ ਦੀ ਕੇਂਦਰ ਤੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਗਈ।

 

ਪਾਕਿ ਗੋਲਾਬਾਰੀ 'ਚ ਖਡੂਰ ਸਾਹਿਬ ਦੇ ਰਾਈਫਲਮੈਨ ਸਮੇਤ 2 ਜਵਾਨ ਸ਼ਹੀਦ

ਸ੍ਰੀਨਗਰ, 27 ਨਵੰਬਰ (ਮਨਜੀਤ ਸਿੰਘ)- ਪਾਕਿ ਫ਼ੌਜ ਵਲੋਂ ਸ਼ੁੱਕਰਵਾਰ ਸਵੇਰੇ ਕੀਤੀ ਇਕ ਹੋਰ ਜੰਗਬੰਦੀ ਦੀ ਉਲੰਘਣਾ 'ਚ ਭਾਰਤੀ ਫ਼ੌਜ ਦੇ 2 ਜਵਾਨ ਸ਼ਹੀਦ ਹੋ ਗਏ | ਪਿਛਲੇ 24 ਘੰਟਿਆਂ ਦੌਰਾਨ ਪ੍ਰਦੇਸ਼ 'ਚ ਵੱਖ-ਵੱਖ ਵਾਰਦਾਤਾਂ 'ਚ 5 ਜਵਾਨ ਸ਼ਹੀਦ ਹੋ ਗਏ ਹਨ | ਸੁੰਦਰਬਨੀ ਇਲਾਕੇ 'ਚ ਭਾਰਤੀ ਫ਼ੌਜ ਨੇ ਪਾਕਿਸਤਾਨ ਦੀ ਗੋਲੀਬਾਰੀ ਦੇ ਢੁੱਕਵਾਂ ਜਵਾਬ ਦਿੱਤਾ ਅਤੇ ਦੁਸ਼ਮਣ ਨੂੰ ਕਾਫ਼ੀ ਨੁਕਸਾਨ ਪਹੰੁਚਾਉਣ ਦਾ ਦਾਅਵਾ ਕੀਤਾ ਹੈ | ਫ਼ੌਜੀ ਸੂਤਰ ਕਰਨਲ ਦਵਿੰਦਰ ਅਨੰਦ ਨੇ ਦੱਸਿਆ ਜ਼ਿਲ੍ਹਾ ਰਾਜੌਰੀ ਦੇ ਸੁੰਦਰਬਨੀ ਸੈਕਟਰ 'ਚ ਪਾਕਿ ਫ਼ੌਜ ਨੇ ਸਵੇਰ 5.30 'ਤੇ ਭਾਰੀ ਗੋਲੀਬਾਰੀ ਦੀ ਸਿਲਸਿਲਾ ਸ਼ੁਰੂ ਕਰਦਿਆਂ ਭਾਰਤੀ ਫ਼ੌਜ ਦੀਆਂ ਅਗਾੳਾੂ ਚੌਕੀਆਂ ਨੂੰ ਨਿਸ਼ਾਨਾ ਬਣਾਇਆ | ਭਾਰਤੀ ਫ਼ੌਜ ਵਲੋਂ ਜਵਾਬ ਦੇਣ 'ਤੇ ਪਾਕਿਸਤਾਨ ਨੇ ਸ਼ੈਲਿੰਗ ਸ਼ੁਰੂ ਕਰ ਦਿੱਤੀ, ਜਿਸ ਦੀ ਲਪੇਟ 'ਚ ਫ਼ੌਜ ਦੇ ਤਿੰਨ ਜਵਾਨ ਆ ਗਏ, ਜੋ ਗੰਭੀਰ ਜ਼ਖਮੀ ਹੋ ਗਏ | ਇਨ੍ਹਾਂ ਤਿੰਨਾਂ ਜਵਾਨਾਂ ਨੂੰ ਨੇੜੇ ਦੇ ਅਖਨੂਰ ਸਥਿਤ ਫ਼ੌਜੀ ਹਸਪਤਾਲ ਲੈ ਜਾਇਆ ਗਿਆ, ਜਿੱਥੇ ਰਾਈਫ਼ਲਮੈਨ ਸੁਖਬੀਰ ਸਿੰਘ ਅਤੇ ਨਾਇਕ ਪ੍ਰੇਮ ਬਹਾਦਰ ਖੱਤਰੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ, ਜਦਕਿ ਤੀਜੇ ਜਵਾਨ ਦਾ ਇਲਾਜ ਜਾਰੀ ਹੈ | ਸੁਖਬੀਰ ਸਿੰਘ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਖਡੂਰ ਸਾਹਿਬ ਇਲਾਕੇ ਦਾ ਰਹਿਣ ਵਾਲਾ ਸੀ, ਜਦਕਿ ਪੇ੍ਰਮ ਬਹਾਦਰ ਉੱਤਰ ਪ੍ਰਦੇਸ਼ ਦਾ ਵਸਨੀਕ ਸੀ | ਫ਼ੌਜੀ ਬੁਲਾਰੇ ਅਨੁਸਾਰ ਦੋਵੇਂ ਸ਼ਹੀਦ ਜਵਾਨ ਬਹਾਦਰ ਤੇ ਇਮਾਨਦਾਰ ਸਨ, ਜੋ ਆਖ਼ਰੀ ਗੋਲੀ ਤੱਕ ਦੇਸ਼ ਦੀ ਰੱਖਿਆ ਕਰਦੇ ਹੋਏ ਦੇਸ਼ ਤੋਂ ਕੁਰਬਾਨ ਹੋ ਗਏ | ਗ਼ੈਰ-ਸਰਕਾਰੀ ਸੂਤਰਾਂ ਅਨੁਸਾਰ ਸੁਦੰਰਬਨੀ ਸੈਕਟਰ 'ਚ ਪਾਕਿਸਤਾਨ ਫ਼ੌਜ ਦੀ ਮਦਦ ਪ੍ਰਾਪਤ ਅੱਤਵਾਦੀ ਗਰੁੱਪ 'ਬੈਟ ਐਕਸ਼ਨ ਟੀਮ' ਦਾ ਹੱਥ ਹੈ | ਟੀਮ ਨੇ ਸਰਹੱਦ ਦੇ ਅੰਦਰ ਵੜ ਕੇ ਭਾਰਤ ਦੀ ਇਕ ਅਗਾੳਾੂ ਚੌਕੀ 'ਤੇ ਤਾਇਨਾਤ ਤਿੰਨ ਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਨ੍ਹਾਂ 'ਤੇ ਆਧੁਨਿਕ ਹਥਿਆਰਾਂ ਨਾਲ ਅੰਨੇ੍ਹਵਾਹ ਗੋਲੀਆਂ ਚਲਾਈਆਂ | ਫ਼ੌਜ ਵਲੋਂ ਜਵਾਬੀ ਕਾਰਵਾਈ ਦੇ ਚੱਲਦਿਆਂ ਉਕਤ ਟੀਮ ਦੇ ਮੈਂਬਰ ਵਾਪਸ ਪਾਕਿਸਤਾਨੀ ਇਲਾਕੇ 'ਚ ਪਰਤ ਗਏ | ਹਾਲਾਂਕਿ ਫ਼ੌਜੀ ਬੁਲਾਰੇ ਕਰਨਲ ਦਵਿੰਦਰ ਅਨੰਦ ਨੇ ਇਸ ਨੂੰ ਜੰਗਬੰਦੀ ਦੀ ਉਲੰਘਣਾ ਦਾ ਮਾਮਲਾ ਦੱਸਦਿਆਂ ਕਿਹਾ ਕਿ ਫ਼ੌਜ ਦੇ 3 ਜਵਾਨ ਪਾਕਿਸਤਾਨ ਦੀ ਗੋਲੀਬਾਰੀ ਦੌਰਾਨ ਜ਼ਖਮੀ ਹੋ ਗਏ ਸਨ, ਜਿਨ੍ਹਾਂ 'ਚੋਂ 2 ਦਮ ਤੋੜ ਗਏ | ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ 'ਚ ਵੱਖ-ਵੱਖ ਵਾਰਦਾਤਾਂ 'ਚ 5 ਜਵਾਨ ਸ਼ਹੀਦ ਹੋ ਗਏ ਹਨ | ਬੀਤੇ ਦਿਨ ਪੁਣਛ ਦੇ ਕਿਰਨੀ ਸੈਕਟਰ 'ਚ ਫ਼ੌਜ ਦਾ ਜੇ.ਓ.ਸੀ. ਰੈਂਕ ਦਾ ਅਧਿਕਾਰੀ ਸ਼ਹੀਦ ਹੋ ਗਿਆ ਸੀ, ਜਦਕਿ ਸ੍ਰੀਨਗਰ ਦੇ ਐੱਚ.ਐਮ.ਟੀ. ਇਲਾਕੇ 'ਚ ਅੱਤਵਾਦੀ ਹਮਲੇ 'ਚ 2 ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ |

ਕਿਸਾਨਾਂ ਮੂਹਰੇ ਪੰਜ ਮਿੰਟ ਨਾ ਟਿਕੀਆਂ ਰੋਕਾਂ

ਸਵੇਰ ਚੜ੍ਹਦਿਆਂ ਹੀ ਪੰਜਾਬ ਤੋਂ ਚੱਲੇ ਕਾਫ਼ਲਿਆਂ ਨਾਲ ਹਰਿਆਣਾ ਦੇ ਕਿਸਾਨਾਂ ਦੀਆਂ ਟੋਲੀਆਂ ਵੀ ਆ ਰਲੀਆਂ ਤੇ ਪਹਿਲਾ ਮੁਕਾਬਲਾ ਪਾਣੀਪਤ ਲੰਘਦਿਆਂ ਪੁਲਿਸ ਰੋਕਾਂ ਨਾਲ ਹੋਇਆ | ਠਾਠਾਂ ਮਾਰਦੇ ਕਿਸਾਨ ਕਾਫ਼ਲਿਆਂ ਮੂਹਰੇ ਇਹ ਰੋਕਾਂ 5 ਮਿੰਟ ਵੀ ਨਾ ਖੜ੍ਹ ਸਕੀਆਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾ ਕਰਦਿਆਂ ਕਿਸਾਨ ਅੱਗੇ ਵਧਦੇ ਗਏ | ਕੁਝ ਮੀਲ ਅੱਗੇ ਜਾ ਕੇ ਜੀ.ਟੀ. ਰੋਡ ਉੱਪਰ ਹੀ ਪਾਨੀਪਤ ਤੇ ਸੋਨੀਪਤ ਦੇ ਵਿਚਕਾਰ ਸਮਾਲਖਾ ਲਾਗੇ ਜੀ.ਟੀ. ਰੋਡ ਉੱਪਰ ਪੁਲਿਸ ਤੇ ਨੀਮ ਫ਼ੌਜੀ ਬਲਾਂ ਨੇ ਚਾਰ ਪਰਤੀ ਨਾਕਾ ਲਗਾਇਆ ਹੋਇਆ ਸੀ | ਸਭ ਤੋਂ ਪਹਿਲਾਂ ਬੈਰੀਕੇਡ ਦੇ ਅੱਗੇ ਕੰਡਿਆਲੀ ਤਾਰ ਵਲੀ ਹੋਈ ਸੀ ਫਿਰ ਪਿੱਛੇ 20 ਫੁੱਟ ਤੋਂ ਡੂੰਘੀ ਸੜਕ ਪੁੱਟ ਕੇ ਖ਼ਾਲੀ ਪੁੱਟੀ ਗਈ ਸੀ | ਤੀਜੀ ਪਰਤ 'ਚ ਵੱਡੇ ਕੰਟੇਨਰ ਟੇਢੇ ਕਰਕੇ ਖੜ੍ਹੇ ਕੀਤੇ ਸਨ ਤੇ ਫਿਰ ਚੌਥੀ ਪਰਤ ਪੁਲਿਸ ਤੇ ਨੀਮ ਫ਼ੌਜੀ ਬਲਾਂ ਦੀ ਸੀ | ਸਵੇਰੇ ਤੜਕਸਾਰ ਹੀ ਸ਼ੰਭੂ ਮੋਰਚੇ ਵਾਲੇ ਦੀਪ ਸਿੱਧੂ, ਲੋਕ ਇਨਸਾਫ ਪਾਰਟੀ ਆਗੂ ਸਿਮਰਜੀਤ ਸਿੰਘ ਬੈਂਸ, ਲੱਖਾ ਸਿਧਾਣਾ ਤੇ ਬਹੁਤ ਸਾਰੇ ਕਿਸਾਨ ਆਗੂਆਂ ਨਾਲ ਲੰਮਾਂ ਸਮਾਂ ਤਿੱਖੀ ਬਹਿਸ ਵਿਚਾਰ ਹੁੰਦੀ ਰਹੀ | ਆਖ਼ਰ ਜਦ ਕਿਸਾਨਾਂ ਖਾਸਕਰ ਨੌਜਵਾਨਾਂ ਦੇ ਸਬਰ ਦਾ ਪਿਆਲਾ ਭਰ ਗਿਆ ਤਾਂ ਉਨ੍ਹਾਂ ਅਜਿਹਾ ਹੱਲਾ ਬੋਲਿਆ ਕਿ ਮਿੰਟਾਂ ਵਿਚ ਹੀ ਕੰਡਿਆਲੀ ਤਾਰ ਉਖਾੜ ਸੱੁਟੀ ਤੇ ਟਰੈਕਟਰਾਂ ਨਾਲ ਮਿੱਟੀ ਧੂਹ ਕੇ ਖਾਈ ਭਰ ਦਿੱਤੀ | ਲੰਮੇ ਕੰਟੇਨਰ, ਟਰੈਕਟਰਾਂ ਨਾਲ ਖਿੱਚ ਕੇ ਖੇਤਾਂ ਵਿਚ ਜਾ ਸੁੱਟ ਆਏ | ਇਹ ਕਾਫ਼ਲਾ ਸਵੇਰੇ ਦਿੱਲੀ 'ਚ ਦਾਖ਼ਲ ਹੋਣ 'ਚ ਵੀ ਸਫ਼ਲ ਹੋ ਗਿਆ ਪਰ ਇਨ੍ਹਾਂ ਤੋਂ ਪਿੱਛੇ ਹਜ਼ਾਰਾਂ ਟਰਾਲੀਆਂ ਦੇ ਕਾਫ਼ਲੇ ਨੂੰ ਰੋਕਣ ਲਈ ਦਿੱਲੀ ਸਰਹੱਦ ਦੇ ਸਿੰਧੂ ਬਾਰਡਰ ਉੱਪਰ ਭਾਰੀ ਰੋਕਾਂ ਲਗਾ ਦਿੱਤੀਆਂ | ਸ਼ੁਰੂ ਵਿਚ ਜਦ 11 ਵਜੇ ਕਿਸਾਨ ਇਕੱਠੇ ਹੋਣ ਲੱਗੇ ਤਾਂ ਪੁਲਿਸ ਤੇ ਨੀਮ ਫ਼ੌਜੀ ਬਲਾਂ ਨੇ ਦਹਿਸ਼ਤ ਫੈਲਾਉਣ ਲਈ ਅੱਥਰੂ ਗੈਸ ਦੇ ਅੰਨ੍ਹੇਵਾਹ ਗੋਲੇ ਸੁੱਟੇ ਤੇ ਕਿਸਾਨ ਥੋੜ੍ਹੀ ਗਿਣਤੀ ਵਿਚ ਹੋਣ ਕਾਰਨ ਪਿੱਛੇ ਹਟ ਗਏ ਤੇ ਧਰਨੇ ਉੱਪਰ ਬੈਠ ਗਏ | ਕਰੀਬ ਦੋ ਘੰਟੇ 'ਚ ਕਿਸਾਨ ਧਰਨੇ 'ਚ ਵੱਡੀ ਗਿਣਤੀ 'ਚ ਇਕੱਤਰ ਹੋ ਗਏ | ਬੀ.ਕੇ.ਯੂ. ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਬੀ.ਕੇ. ਯੂ. (ਦੁਆਬਾ) ਦੇ ਮਨਜੀਤ ਸਿੰਘ ਰਾਏ ਤੇ ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਟਕਰਾਅ ਦੀ ਥਾਂ ਸ਼ਾਂਤਮਈ ਢੰਗ ਨਾਲ ਧਰਨਾ ਦੇਣ ਲਈ ਮਨਾਉਣ ਦਾ ਯਤਨ ਕੀਤਾ | ਇਹ ਧਰਨਾ ਚੱਲ ਹੀ ਰਿਹਾ ਸੀ ਕਿ 2 ਵਜੇ ਬਿਨਾਂ ਕਿਸੇ ਭੜਕਾਹਟ ਦੇ ਪਤਾ ਨਹੀਂ ਕਿਸ ਗ਼ਲਤ ਫ਼ਹਿਮੀ ਦੇ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਤੇ ਪਾਣੀ ਦੀ ਬੁਛਾੜ ਕਰਨੀ ਸ਼ੁਰੂ ਕਰ ਦਿੱਤੀ |

ਕੇਂਦਰ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰੇ-ਕੈਪਟਨ

ਚੰਡੀਗੜ੍ਹ, 27 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਦੀ ਆਗਿਆ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਸਾਨਾਂ ਨਾਲ ਗੱਲਬਾਤ ਤੁਰੰਤ ਸ਼ੁਰੂ ਕਰਨ ਦੀ ਅਪੀਲ ਕੀਤੀ | ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰ ਦੇ ਸੁਲ੍ਹਾਕਾਰੀ ਕਦਮ ਦੇ ਬਾਅਦ ਵੀ ਕਿਸਾਨਾਂ ਨੂੰ ਰੋਕਣ ਲਈ ਜ਼ੋਰ-ਜਬਰ ਦੀ ਵਰਤੋਂ ਜਾਰੀ ਰੱਖਣ 'ਤੇ ਹਰਿਆਣਾ ਦੀ ਖੱਟਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਵੇਂ ਕਿਸਾਨਾਂ ਨੂੰ ਰੋਸ ਪ੍ਰਗਟਾਉਣ ਦੇ ਆਪਣੇ ਜਮਹੂਰੀ ਹੱਕ ਲਈ ਕੌਮੀ ਰਾਜਧਾਨੀ 'ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਹਰਿਆਣਾ ਸਰਕਾਰ ਅਜੇ ਵੀ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਵਿਰੁੱਧ ਟਕਰਾਅ ਵਾਲੀ ਪਹੁੰਚ 'ਤੇ ਉਤਾਰੂ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ 'ਤੇ ਕਿਸਾਨਾਂ ਦੀਆਂ ਚਿੰਤਾਵਾਂ ਦੇ ਹੱਲ ਲਈ ਗੱਲਬਾਤ ਤੁਰੰਤ ਸ਼ੁਰੂ ਕਰਨ ਅਤੇ ਇਸ ਭਖਦੇ ਮੁੱਦੇ ਨੂੰ ਹੱਲ ਕਰਨ ਦੀ ਮੁੜ ਅਪੀਲ ਕੀਤੀ | ਇਸੇ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਵਲੋਂ ਦਿਖਾਏ ਵਿਲੱਖਣ ਸੰਜਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਮਿਸਾਲੀ ਰਵੱਈਏ ਨੇ ਇਹ ਦਿਖਾ ਦਿੱਤਾ ਕਿ ਉਨ੍ਹਾਂ ਦੀ ਟਕਰਾਅ 'ਚ ਕੋਈ ਦਿਲਚਸਪੀ ਨਹੀਂ ਹੈ | ਉਹ ਤਾਂ ਸਿਰਫ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ ਜੋ ਕਿ ਉਨ੍ਹਾਂ ਦਾ ਸੰਵਿਧਾਨਿਕ ਹੱਕ ਹੈ |Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX