ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਤੋਂ ਵਿਸ਼ਾਲ ਨਗਰ ਕੀਰਤਨ ਸਮੂਹ ਸਿੰਘ ਸਭਾਵਾਂ, ਸੁਸਾਇਟੀਆਂ, ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਇਹ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ 'ਚ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ, ਜੋ ਘੰਟਾ ਘਰ, ਜਲੰਧਰ ਰੋਡ, ਕਮਾਲਪੁਰ ਚੌਾਕ, ਫਗਵਾੜਾ ਚੌਾਕ, ਸਰਕਾਰੀ ਕਾਲਜ ਚੌਾਕ, ਸੁਤੈਹਰੀ ਰੋਡ, ਸੈਸ਼ਨ ਚੌਾਕ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦਾ ਸੰਗਤਾਂ ਵਲੋਂ ਵੱਖ-ਵੱਖ ਸਥਾਨਾਂ 'ਤੇ ਸੁੰਦਰ ਗੇਟ ਬਣਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸੰਗਤਾਂ ਦੇ ਛਕਣ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਸਨ | ਨਗਰ ਕੀਰਤਨ ਦੌਰਾਨ ਵੱਖ-ਵੱਖ ਰਾਗੀ ਜਥਿਆਂ, ਪ੍ਰਚਾਰਕਾਂ ਤੇ ਬੁਲਾਰਿਆਂ ਨੇ ਮਨੋਹਰ ਕਥਾ-ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਫ਼ਲਸਫ਼ੇ ਤੋਂ ਜਾਣੂ ਕਰਵਾਇਆ | ਨਗਰ ਕੀਰਤਨ ਦੌਰਾਨ ਪ੍ਰਬੰਧਕਾਂ ਵਲੋਂ ਸੰਤ-ਮਹਾਂਪੁਰਸ਼ਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮਹੰਤ ਪਿ੍ਤਪਾਲ ਸਿੰਘ, ਸੰਤ ਤਰਲੋਚਨ ਸਿੰਘ ਮੁਖੀ ਡੇਰਾ ਵਿਰੱਕਤਾਂ, ਮਹੰਤ ਮੋਹਨ ਦਾਸ, ਅਵਤਾਰ ਸਿੰਘ ਲਾਇਲ, ਐਡਵੋਕੇਟ ਮਨਿੰਦਰਪਾਲ ਸਿੰਘ, ਪ੍ਰੇਮ ਸਿੰਘ ਪਿੱਪਲਾਂਵਾਲਾ, ਜਥੇ: ਪਰਮਜੀਤ ਸਿੰਘ, ਚਰਨਜੀਤ ਸਿੰਘ, ਲਾਰੈਂਸ ਚੌਧਰੀ, ਜਸਵਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ |
ਮੁਕੇਰੀਆਂ, 27 ਨਵੰਬਰ (ਰਾਮਗੜ੍ਹੀਆ)-ਮੁਕੇਰੀਆਂ ਪੁਲਿਸ ਨੇ ਬੈਂਕ ਤੇ ਏ.ਟੀ.ਐਮ. ਲੁੱਟਣ ਦੀ ਕੋਸ਼ਿਸ਼ ਕਰਦੇ ਮੌਕੇ 'ਤੇ ਲੁਟੇਰਿਆਂ ਨੂੰ ਗਿ੍ਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ...
ਗੜ੍ਹਦੀਵਾਲਾ, 27 ਨਵੰਬਰ (ਚੱਗਰ)-ਗੰਨਾ ਸੰਘਰਸ਼ ਕਮੇਟੀ ਏ. ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਮਾਨਗੜ੍ਹ ਟੋਲ ਪਲਾਜ਼ਾ 'ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 50ਵੇਂ ਦਿਨ ਕਿਸਾਨਾਂ ਨੇ ਦਿੱਲੀ ਜਾ ਰਹੇ ਕਿਸਾਨਾਂ 'ਤੇ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੋਵਿਡ-19 ਸਬੰਧੀ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਲਗਾਤਾਰਤਾ ਵਿਚ ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਖਾਸੀ ਜੱਦੋ-ਜਹਿਦ ਦੇ ਬਾਅਦ ਦਿੱਲੀ ਪੁੱਜੇ ਕਿਸਾਨ ਅੰਦੋਲਨ 'ਚ ਪੰਜਾਬ ਦੇ ਹਰ ਵਰਗ ਵਲੋਂ ਯੋਗਦਾਨ ਪਾਇਆ ਗਿਆ | ਵਿਧਾਇਕ ਚੱਬੇਵਾਲ ਡਾ: ਰਾਜ ਕੁਮਾਰ ਵੀ ਕਿਸਾਨਾਂ ਪ੍ਰਤੀ ਆਪਣੀ ਸੋਚ, ਆਪਣੇ ਸਾਥ ਤੇ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਬਕਾ ਜਨਰਲ ਸਕੱਤਰ ਸ਼ੋ੍ਰਮਣੀ ਕਮੇਟੀ ਨੂੰ ਸ਼ੋ੍ਰਮਣੀ ਕਮੇਟੀ ਦੇ ਆਨਰੇਰੀ ਮੁੱਖ ਸਕੱਤਰ ਤੇ ਸੰਤ ...
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਇਥੇ ਰਿਲਾਇੰਸ ਮਾਲ ਅੱਗੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਦਿੱਤਾ ਜਾ ਰਿਹਾ ਧਰਨਾ 32ਵੇਂ ਦਿਨ 'ਚ ਦਾਖ਼ਲ ਹੋ ਗਿਆ | ਧਰਨੇ ਦੌਰਾਨ ਕਿਸਾਨਾਂ ਦੀ ਹਮਾਇਤ ਲਈ ਪਹੁੰਚੇ ਨੌਜਵਾਨਾਂ ਨੇ ਮੋਦੀ ਸਰਕਾਰ ਨੂੰ ਵੰਗਾਰਦੇ ਹੋਏ ਕਿਸਾਨ ਤੇ ਮਜ਼ਦੂਰ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਕੂਚ ਕਰ ਰਹੇ ਕਿਸਾਨਾਂ ਦੇ ਵੱਡੇ ਕਾਫ਼ਲੇ 'ਤੇ ਹਰਿਆਣਾ ਸੂਬੇ 'ਚ ਖੱਟਰ ਸਰਕਾਰ ਵਲੋਂ ਆਪਣੇ ਆਕਾਵਾਂ ਦੇ ਇਸ਼ਾਰੇ 'ਤੇ ਵੱਡੇ-ਵੱਡੇ ਪੱਥਰ ਸੁੱਟ ਕੇ, ਬੈਰੀਕੇਟ ਲਗਾ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਵੱਡੀਆਂ ਇਮਾਰਤਾਂ 'ਚ ਊਰਜਾ ਦੀ ਸੁਚੱਜੀ ਵਰਤੋਂ ਸਬੰਧੀ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਸਹਿਯੋਗ ਨਾਲ ਊਰਜਾ ਕੁਸ਼ਲਤਾ ਬਿਊਰੋ ਵਲੋਂ ਸਥਾਨਕ ਨਗਰ ਨਿਗਮ 'ਚ ਇਕ ਰੋਜ਼ਾ ...
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕੇ ਜਾਣ ਤੇ ਕੇਂਦਰ ਦੀ ਵਤੀਰੇ ਨੂੰ ਲੈ ਕੇ ਆਲ ਇੰਡੀਆ ਜੱਟ ਮਹਾਂ ਸਭਾ ਵਲੋਂ ਸੂਬਾ ਜਨਰਲ ਸਕੱਤਰ ...
ਐਮਾਂ ਮਾਂਗਟ, 27 ਨਵੰਬਰ (ਗੁਰਾਇਆ)-ਅੱਜ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਅੱਡਾ ਪੇਪਰ ਮੇਲ ਕੋਲ ਕਾਰ ਤੇ ਟਰੱਕ ਦੀ ਟੱਕਰ 'ਚ 5 ਸਾਲ ਦੀ ਬੱਚੀ ਜ਼ਖ਼ਮੀ ਹੋ ਗਈ ਜਦਕਿ 3 ਕਾਰ ਸਵਾਰ ਵਾਲ-ਵਾਲ ਇਸ ਹਾਦਸੇ ਵਿਚ ਬਚ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਤੇ ਕਿਸਾਨਾਂ ਵਲੋਂ ਰੇਲਾਂ ਚਲਾਉਣ ਨੂੰ ਹਰੀ ਝੰਡੀ ਦੇਣ ਦੇ ਸੂਬਾ ਪੱਖੀ ਫ਼ੈਸਲੇ ਉਪਰੰਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਖੇਤਰਾਂ 'ਚ ਯੂਰੀਆ ਪਹੰੁਚਣਾ ...
ਐਮਾਂ ਮਾਂਗਟ, 27 ਨਵੰਬਰ (ਗੁਰਾਇਆ)-ਮੋਦੀ ਸਰਕਾਰ ਨੂੰ ਜਗਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਕੂਚ ਕਰਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸੁਰਜੀਤ ਸਿੰਘ ਭੱਟੀਆਂ ਜੱਟਾਂ ਦੀ ਅਗਵਾਈ ਵਿਚ ਕਿਸਾਨਾਂ ਦਾ ਜਥਾ ਦਿੱਲੀ ਕਿਸਾਨਾਂ ਦੇ ਸੰਘਰਸ਼ ਵਿਚ ...
ਦੀਪਕ ਅਗਨੀਹੋਤਰੀ 9815560620 ਮਾਹਿਲਪੁਰ-ਮਾਹਿਲਪੁਰ ਦੀ ਦੱਖਣੀ ਪੱਛਮੀ ਜੂਹ 'ਚ ਹਰਿਆਲੇ ਦਰੱਖ਼ਤਾਂ ਦੀ ਗੋਦ ਵਿਚ ਲੁਕਿਆ ਆਪਣੇ ਕਈ ਆਜ਼ਾਦੀ ਘੁਲਾਟੀਆਂ ਤੇ ਦੋ ਲੋਕਪੱਖੀ ਸੂਰਮਿਆਂ ਕਰਕੇ ਇਤਿਹਾਸ ਦੇ ਸਰਵਰਕਿਆਂ 'ਚ ਦਰਜ਼ ਹੋ ਪੂਰੇ ਸੰਸਾਰ 'ਚ ਜਾਣਿਆਂ ਜਾਂਦਾ ਪਿੰਡ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਕੇਂਦਰ ਹੁਸ਼ਿਆਰਪੁਰ ਵਲੋਂ 1 ਦਸੰਬਰ ਨੂੰ ਪਿੰਡ ਭਾਮ ਵਿਚ ਸਵੈ ਰੋਜ਼ਗਾਰ ਲੋਨ ਮੇਲਾ ਲਗਾਇਆ ਜਾ ...
ਮੁਕੇਰੀਆਂ, 27 ਨਵੰਬਰ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਵਲੋਂ ਸੰਵਿਧਾਨ ਦਿਵਸ ਦੇ ਮੌਕੇ 'ਤੇ ਕਾਲਜ ਦੇ ਪਿ੍ੰਸੀਪਲ ਡਾ. ਕਰਮਜੀਤ ਕੌਰ ਦੀ ਯੋਗ ਅਗਵਾਈ 'ਚ ਐਨ. ਐੱਸ. ਐੱਸ. ਵਿੰਗ ਦੀਆਂ ਵਿਦਿਆਰਥਣਾਂ ਵਲੋਂ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਵਿਦਿਆਰਥਣਾਂ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਬਣਨ ਵਾਲੇ ਓਵਰਬਿ੍ਜ (ਆਰ.ਓ.ਬੀ) ਦੇ ਨਿਰਮਾਣ ਕਾਰਜ ਨੂੰ ਰੁਕਵਾਉਣ ਲਈ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਪਨਸਪ ਰਿਟਾਇਰਡ ਮੁਲਾਜ਼ਮ ਐਸੋਸੀਏਸ਼ਨ ਦੀ ਮੀਟਿੰਗ ਤਰਲੋਚਨ ਸਿੰਘ ਮੀਤ ਪ੍ਰਧਾਨ ਦੀ ਪ੍ਰਧਾਨਗੀ 'ਚ ਹੋਈ | ਇਸ ਮੌਕੇ ਜਗਦੀਸ਼ ਸਿੰਘ ਮਿਨਹਾਸ ਸੂਬਾ ਸਕੱਤਰ ਨੇ ਦੱਸਿਆ ਕਿ ਸੁਪਰੀਮ ਕੋਰਟ ਵਲੋਂ ਦਿੱਤੇ ਆਦੇਸ਼ਾਂ ਦੇ ...
ਟਾਂਡਾ ਉੜਮੁੜ, 27 ਨਵੰਬਰ (ਭਗਵਾਨ ਸਿੰਘ ਸੈਣੀ)-ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਨੂੰ ਰੋਕ ਕੇ ਭਾਰਤੀ ਸੰਵਿਧਾਨ ਨੂੰ ਸ਼ਰਮਸਾਰ ਕੀਤਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਵਿਧਾਨ ਸਭਾ ...
ਪੱਸੀ ਕੰਢੀ, 27 ਨਵੰਬਰ (ਜਗਤਾਰ ਸਿੰਘ ਰਜਪਾਲਮਾ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾ. ਐੱਸ.ਪੀ ਸਿੰਘ ਐੱਸ.ਐੱਮ.ਓ., ਪੀ.ਐੱਚ.ਸੀ. ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਮੱਕੋਵਾਲ ਵਿਖੇ ਚੀਰਾ ਰਹਿਤ ਨਸਬੰਦੀ ...
ਮੁਕੇਰੀਆਂ, 27 ਨਵੰਬਰ (ਰਾਮਗੜ੍ਹੀਆ)-ਸ੍ਰੀ ਗੁਰੂ ਰਵਿਦਾਸ ਆਸ਼ਰਮ ਪੰਡੋਰੀ ਵਿਖੇ ਗਜ਼ਟਿਡ, ਨਾਨ ਗਜ਼ਟਿਡ, ਐਸ.ਸੀ., ਬੀ.ਸੀ., ਇੰਪਲਾਈਜ਼ ਫੈਡਰੇਸ਼ਨ ਮੁਕੇਰੀਆਂ ਵਲੋਂ ਸੰਵਿਧਾਨ ਦਿਵਸ ਦੇ ਮੌਕੇ 'ਤੇ ਸੰਵਿਧਾਨ ਦਿਵਸ ਮਨਾਇਆ ਗਿਆ | ਸੰਵਿਧਾਨ ਦਿਵਸ ਦੇ ਮੌਕੇ 'ਤੇ ਵੱਖ-ਵੱਖ ...
ਦਸੂਹਾ, 23 ਨਵੰਬਰ (ਕੌਸ਼ਲ)-ਰੋਟਰੀ ਕਲੱਬ ਦਸੂਹਾ ਵਲੋਂ ਦਸੂਹਾ ਦੇ ਡੀਐੱਸਪੀ ਮਨੀਸ਼ ਸ਼ਰਮਾ ਦਾ ਦਸੂਹਾ ਵਿਖੇ ਅਹੁਦਾ ਸੰਭਾਲਣ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਰੋਟਰੀ ਕਲੱਬ ਦੇ ਚੇਅਰਮੈਨ ਐੱਚ. ਪੀ. ਐੱਸ. ਜੋਨੀ ਵਿਰਕ ਤੇ ਪ੍ਰਧਾਨ ਪ੍ਰਦੀਪ ਕੁਮਾਰ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 14 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6896 ਤੇ 2 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 250 ਹੋ ਗਈ ਹੈ | ਇਸ ਸਬੰਧੀ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-6 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਤੋਂ ਬਾਅਦ ਜਿੰਦਾ ਸਾੜਨ ਵਾਲੇ ਮਾਮਲੇ 'ਚ ਅੱਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਲਈ 1 ਦਸੰਬਰ ਤੈਅ ਕੀਤੀ ਹੈ | ...
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਅਕਸਰ ਹੀ ਏ.ਟੀ.ਐੱਮ. 'ਚੋਂ ਕੈਸ਼ ਕਢਵਾਉਣ ਸਮੇਂ ਪੈਸੇ ਘੱਟ ਨਿਕਲਣ, ਨੋਟ ਫਟੇ ਹੋਏ ਤੇ ਨਕਲੀ ਮਿਲਣ ਦੀ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਤੇ ਅਜਿਹੀ ਠੱਗੀ ਦਾ ਸ਼ਿਕਾਰ ਹੋਏ ਜ਼ਿਆਦਾਤਰ ਲੋਕਾਂ ਨੂੰ ਕਦੇ ਇਨਸਾਫ਼ ਵੀ ਨਹੀਂ ਮਿਲਿਆ | ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਸੰਵਿਧਾਨ ਦਿਵਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਤੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਵਲੋਂ ਡਾ: ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸਾਂਪਲਾ ਨੇ ਕਿਹਾ ਕਿ ਡਾ: ਬੀ.ਆਰ. ਅੰਬੇਡਕਰ ਨੇ ...
ਨੰਗਲ ਬਿਹਾਲਾਂ, 27 ਨਵੰਬਰ (ਵਿਨੋਦ ਮਹਾਜਨ)-ਸੁਰਜੀਤ ਸਿੰਘ ਕੈਰੇਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਬੀ. ਸੀ. ਵਿੰਗ ਦਾ ਦੂਸਰੀ ਵਾਰ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਕੌਲਪੁਰ ਵਿਖੇ ਸਨਮਾਨ ਕੀਤਾ ਗਿਆ | ਬਲਦੇਵ ਸਿੰਘ ਕੌਲਪੁਰ ਸਰਕਲ ਪ੍ਰਧਾਨ ਐਮਾਂ ਮਾਂਗਟ ਦੇ ਨਿਵਾਸ ਸਥਾਨ 'ਤੇ ...
ਮੁਕੇਰੀਆਂ, 27 ਨਵੰਬਰ (ਰਾਮਗੜ੍ਹੀਆ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਦਿੱਲੀ ਵਿਖੇ ਕੂਚ ਕੀਤਾ ਜਾ ਚੁੱਕਾ ਹੈ | ਦੇਸ਼ ਦੇ ਅੰਨਦਾਤਾ 'ਤੇ ਹਰਿਆਣਾ ਦੀ ਭਾਜਪਾ ਤੇ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਸਵੱਛ ਸਰਵੇਖਣ-2021 ਅਧੀਨ ਸਫ਼ਾਈ ਸਬੰਧੀ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਸ਼ਹਿਰ ਦੇ ਵੱਖ-ਵੱਖ ਹੋਟਲਾਂ, ਸਕੂਲਾਂ, ਹਸਪਤਾਲਾਂ, ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਚੇਅਰਮੈਨ ਮਹਿੰਦਰ ਸਿੰਘ ਪਰਵਾਨਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਪਤਨੀ ਗੁਰਚਰਨ ਕੌਰ ਪ੍ਰਮਾਤਮਾ ਵਜੋਂ ਬਖ਼ਸ਼ੀ 80 ਸਾਲ ਦੀ ਉਮਰ ਭੋਗ ਕੇ ਇਸ ਫਾਨੀ ...
ਭੰਗਾਲਾ, 27 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਭੰਗਾਲਾ ਦੇ ਨਜ਼ਦੀਕ ਪੈਂਦੇ ਕਸਬਾ ਹਰਸੇ ਮਾਨਸਰ ਟੋਲ ਪਲਾਜ਼ਾ ਵਿਖੇ ਧਰਨਾ 47ਵੇਂ ਵਿਚ ਵੀ ਜਾਰੀ ਰਿਹਾ | ਟੋਲ ਦੀ ਉਗਰਾਹੀ ਮੁਕੰਮਲ ਤੌਰ 'ਤੇ ਬੰਦ ਰਹੀ | ਧਰਨੇ 'ਤੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ...
ਮੁਕੇਰੀਆਂ, 27 ਨਵੰਬਰ (ਰਾਮਗੜ੍ਹੀਆ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਦਿੱਲੀ ਵਿਖੇ ਕੂਚ ਕੀਤਾ ਜਾ ਚੁੱਕਾ ਹੈ | ਦੇਸ਼ ਦੇ ਅੰਨਦਾਤਾ 'ਤੇ ਹਰਿਆਣਾ ਦੀ ਭਾਜਪਾ ਤੇ ...
ਦਸੂਹਾ, 27 ਨਵੰਬਰ (ਭੁੱਲਰ)-ਅੱਜ ਉੱਘੇ ਸਮਾਜ ਸੇਵਕ ਰਣਜੀਤ ਸਿੰਘ ਭਿੰਡਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਸ੍ਰੀਮਤੀ ਜੋਗਿੰਦਰ ਕੌਰ ਪਤਨੀ ਸਵਰਗਵਾਸੀ ਡੀ.ਐਸ.ਪੀ. ਕਿਰਪਾਲ ਸਿੰਘ ਦਾ ਦਿਹਾਂਤ ਹੋ ਗਿਆ | ਉਹ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਨਿਗਮ ਹੁਸ਼ਿਆਰਪੁਰ 'ਚ ਵੱਖ-ਵੱਖ ਬ੍ਰਾਂਚਾਂ ਦੇ ਆਊਟਸੋਰਸ 'ਤੇ ਕੰਮ ਕਰ ਰਹੇ ਟਿਊਬਵੈੱਲ ਆਪ੍ਰੇਟਰ, ਵਾਟਰ ਸਪਲਾਈ ਮੈਨਟੀਨੈਂਸ, ਸਫ਼ਾਈ ਕਰਮਚਾਰੀ, ਮਾਲੀ, ਬੇਲਦਾਰ, ਇਲੈਕਟਰੀਸ਼ਨ, ਡਰਾਈਵਰ, ਕਲਰਕ ਤੇ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਸੰਦੀਪ ਸੈਣੀ ਦੀ ਅਗਵਾਈ 'ਚ ਸ਼ਹਿਰ 'ਚ ਰੋਸ ਮਾਰਚ ਕੱਢਿਆ ਗਿਆ, ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਕੇਂਦਰ ਸਰਕਾਰ ਤੇ ...
ਦਸੂਹਾ, 27 ਨਵੰਬਰ (ਕੌਸ਼ਲ)-ਜਗਪ੍ਰੀਤ ਸਿੰਘ ਸਾਹੀ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਸਾਹੀ ਜੋ ਕਿ ਸਦੀਵੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਜੀ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ | ਇਸ ਮੌਕੇ ਇਲਾਕੇ 'ਚੋਂ ...
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਚੋਣ ਸਰਗਰਮੀਆਂ ਕਰਵਾਉਣ ਲਈ ਮਾਧੁਰੀ ਏ. ਸਿੰਘ (ਅਰਜੁਨ ਅਵਾਰਡੀ) ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX