ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਤਰਨ ਤਾਰਨ ਜ਼ਿਲ੍ਹੇ ਵਿਚੋਂ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਦੇ ਕਾਫ਼ਲਿਆਂ ਵਲੋਂ ਜਸਬੀਰ ਸਿੰਘ ਪਿੱਦੀ ਅਤੇ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਦਿੱਲੀ ਨੂੰ ਕੂਚ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ ਹਜ਼ਾਰਾਂ ਕਿਰਤੀ ਆਪਣੇ ਰਵਾਇਤੀ ਸਾਧਨ ਟਰੈਕਟਰ ਟਰਾਲੀਆਂ ਉਤੇ ਪੱਕੇ ਪ੍ਰਬੰਧ ਕਰ ਕੇ ਮਹੀਨਿਆਂਬੱਧੀ ਰਸਦਾਂ, ਡਾਕਟਰੀ ਸਹੂਲਤਾਂ ਅਤੇ ਹੋਰ ਲੋੜੀਦੇ ਸਮਾਨ ਲੈ ਕੇ ਪੂਰੇ ਰੋਹ ਅਤੇ ਜੋਸ਼ ਨਾਲ ਰਵਾਨਾ ਹੋਏ | ਹਰੀਕੇ ਪੱਤਣ ਵਿਖੇ ਰਵਾਨਾ ਹੋਣ ਤੋਂ ਪਹਿਲਾ ਹਜ਼ਾਰਾਂ ਦੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਮੋਦੀ ਦੇ ਇਸ਼ਾਰਿਆਂ ਤੇ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਵੀ ਕਿਸਾਨਾਂ, ਮਜ਼ਦੂਰਾਂ ਉਤੇ ਜਬਰ ਢਾਹਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਸਰਕਾਰ ਦਾ ਜਬਰ ਅਤੇ ਅੜਿੱਕੇ ਉਨ੍ਹਾਂ ਨੂੰ ਆਪਣੀ ਮੰਜਿਲ ਵੱਲ ਵੱਧਣ ਤੋਂ ਰੋਕ ਨਹੀਂ ਸਕਦੇ | ਆਗੂਆਂ ਕਿਹਾ ਕਿ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਪੂਰੀ ਤਰ੍ਹਾਂ ਸਾਂਤਮਈ ਅੱਗੇ ਵੱਧਣ ਦੀ ਅਪੀਲ ਕੀਤੀ | ਕਿਸਾਨ, ਮਜ਼ਦੂਰ ਆਗੂਆਂ ਨੇ ਦੇਸ਼ ਦੀਆਂ ਸਮੁੱਚੀਆਂ ਸੰਘਰਸ਼ਸੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਦਾ ਮਾਹੌਲ ਕੇਂਦਰ ਸਰਕਾਰ ਵਲੋਂ ਸਿਰਜਿਆ ਜਾ ਰਿਹਾ ਹੈ, ਇਸ ਦੌਰ ਵਿਚ 3 ਦਸੰਬਰ ਦੀ ਮੀਟਿੰਗ ਦੇ ਸੱਦੇ ਨੂੰ ਠੁਕਰਾ ਕੇ ਸਖਤ ਸੰਦੇਸ਼ ਦੇਣਾ ਚਾਹੀਦਾ ਹੈ | ਇਸ ਮੌਕੇ ਮੇਹਰ ਸਿੰਘ, ਰੇਸ਼ਮ ਸਿੰਘ, ਗੁਰਸਾਹਿਬ ਸਿੰਘ, ਦਿਲਬਾਗ ਸਿੰਘ, ਨਿਰੰਜਣ ਸਿੰਘ, ਰਣਜੀਤ ਸਿੰਘ, ਮਹਿਲ ਸਿੰਘ, ਮੇਜਰ ਸਿੰਘ, ਗੁਰਲਾਲ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ, ਸੁੱਚਾ ਸਿੰਘ, ਹਰਭੇਜ ਸਿੰਘ, ਨਿਰਵੈਲ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ |
ਹਰੀਕੇ ਪੱਤਣ, (ਸੰਜੀਵ ਕੁੰਦਰਾ) ¸ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਵਿਚੋਂ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਨੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਦਿੱਲੀ ਵੱਲ ਕੂਚ ਕੀਤਾ | ਇਸ ਮੌਕੇ ਕਿਸਾਨ ਆਗੂ ਜਸਬੀਰ ਸਿੰਘ ਪਿੱਦੀ ਅਤੇ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਦਾ ਵੱਡਾ ਕਾਫ਼ਲਾ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਾ ਹਰੀਕੇ ਪੱਤਣ ਤੋਂ ਦਿੱਲੀ ਲਈ ਰਵਾਨਾ ਹੋਇਆ | ਹਰੀਕੇ ਪੱਤਣ ਤੋਂ ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ ਅਤੇ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਹਜ਼ਾਰਾਂ ਕਿਰਤੀ ਆਪਣੇ ਰਵਾਇਤੀ ਸਾਧਨ ਟਰੈਕਟਰ ਟਰਾਲੀਆਂ ਉੱਤੇ ਪੱਕੇ ਪ੍ਰਬੰਧ ਕਰਕੇ ਮਹੀਨਿਆਂ ਬੱਧੀ ਰਸਦਾਂ, ਡਾਕਟਰੀ ਸਹੂਲਤਾਂ ਅਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਪੂਰੇ ਰੋਹ ਅਤੇ ਜੋਸ਼ ਨਾਲ ਦਿੱਲੀ ਜਾ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਾਲਮਾਨਾ ਵਤੀਰੇ ਤੇ ਉੱਤਰ ਆਈ ਹੈ | ਮੋਦੀ ਦੇ ਇਸ਼ਾਰੇ 'ਤੇ ਹੀ ਹਰਿਆਣੇ ਦੀ ਖੱਟਰ ਸਰਕਾਰ ਵਲੋਂ ਕਿਸਾਨਾਂ ਮਜ਼ਦੂਰਾਂ 'ਤੇ ਜਬਰ ਢਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਸਰਕਾਰਾਂ ਦੇ ਜਬਰ ਅਤੇ ਅੜਿੱਕੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਵੱਲ ਵਧਣ ਤੋਂ ਨਹੀਂ ਰੋਕ ਸਕਦੇ | ਉਨ੍ਹਾਂ ਨੇ ਸਾਰੇ ਸਾਥੀਆਂ ਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਪੂਰੀ ਤਰ੍ਹਾਂ ਸ਼ਾਂਤਮਈ ਅੱਗੇ ਵਧਣ ਦੀ ਅਪੀਲ ਕੀਤੀ | ਕਿਸਾਨ ਮਜ਼ਦੂਰ ਆਗੂਆਂ ਨੇ ਦੇਸ਼ ਦੀਆਂ ਸਮੁੱਚੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਦਾ ਮਾਹੌਲ ਕੇਂਦਰ ਸਰਕਾਰ ਵਲੋਂ ਸਿਰਜਿਆ ਜਾ ਰਿਹਾ ਹੈ | ਇਸ ਦੌਰ ਵਿਚ 3 ਦਸੰਬਰ ਦੀ ਮੀਟਿੰਗ ਦੇ ਸੱਦੇ ਨੂੰ ਠੁਕਰਾ ਕੇ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ ਕਿ ਜਿੰਨਾਂ ਚਿਰ ਸਰਕਾਰ ਗੱਲਬਾਤ ਦਾ ਸਹੀ ਮਾਹੌਲ ਪੈਦਾ ਨਹੀਂ ਕਰਦੀ ਅਤੇ ਆਪਣੇ ਮੰਤਰੀਆਂ ਨੂੰ ਅੰਦੋਲਨਕਾਰੀਆਂ ਪ੍ਰਤੀ ਘਟੀਆ ਬਿਆਨਬਾਜ਼ੀ ਤੋਂ ਨਹੀਂ ਵਰਜਦੀ, ਓਨਾਂ ਚਿਰ ਗੱਲਬਾਤ ਦੀ ਕੋਈ ਤੁਕ ਨਹੀਂ ਬਣਦੀ | ਇਸ ਮੌਕੇ ਕਿਸਾਨ ਆਗੂ ਮੇਹਰ ਸਿੰਘ ਤਲਵੰਡੀ, ਰੇਸ਼ਮ ਸਿੰਘ, ਗੁਰਸਾਹਿਬ ਸਿੰਘ, ਗੁਰਭੇਜ ਸਿੰਘ, ਸਤਨਾਮ ਸਿੰਘ ਹਰੀਕੇ, ਸਵਰਣ ਸਿੰਘ ਖਹਿਰਾ, ਦਿਲਬਾਗ ਸਿੰਘ, ਨਿਸ਼ਾਨ ਸਿੰਘ, ਜਸਬੀਰ ਸਿੰਘ, ਕਿਰਪਾਲ ਸਿੰਘ, ਬਿਕਰਮਜੀਤ ਸਿੰਘ, ਰਣਜੀਤ ਸਿੰਘ, ਹਰਭੇਜ ਸਿੰਘ, ਸਰਵਣ ਸਿੰਘ, ਨਿੰਦਰ ਸਿੰਘ ਅਤੇ ਸੰਤੋਖ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ |
ਭਿੱਖੀਵਿੰਡ, (ਬੌਬੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ( ਪੰਜਾਬ) ਵਲੋਂ ਭਿੱਖੀਵਿੰਡ ਚੌਕ ਤੋਂ ਕਿਸਾਨਾਂ-ਮਜ਼ਦੂਰਾਂ ਦਾ ਵੱਡਾ ਕਾਫ਼ਲਾ ਦਿਲਬਾਗ ਸਿੰਘ ਪਹੂਵਿੰਡ ਅਤੇ ਮਹਿਲ ਸਿੰਘ ਮਾੜੀਮੇਘਾ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਸਾਹਿਬ ਸਿੰਘ ਪਹੂਵਿੰਡ ਅਤੇ ਸਤਨਾਮ ਸਿੰਘ ਮਨਿਹਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਬਿੱਲਾਂ ਨੂੰ ਲੈ ਕਿ ਸਾਰਾ ਦੇਸ਼ ਸੰਘਰਸ਼ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਮਾੜੇ ਤੋ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਪੰਜਾਬ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੀਆਂ ਹਨ ਪੰਜਾਬ ਦਾ ਕਿਸਾਨ ਮਜ਼ਦੂਰ ਸੜਕਾਂ 'ਤੇ ਰੁਲ ਰਿਹਾ ਹੈ ਪਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ | ਰਣਜੀਤ ਸਿੰਘ ਚੀਮਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਹਰਿਆਣੇ ਦੀ ਖੱਟੜ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਹਰਿਆਣੇ ਸਰਕਾਰ ਨਾਲ ਕੋਈ ਵੀ ਰੌਲਾ ਨਹੀਂ ਪਰ ਖੱਟੜ ਸਰਕਾਰ ਦੀ ਸਰਕਾਰ ਵਲੋਂ ਕੌਮੀ ਰੋਡ 'ਤੇ ਕਿਸਾਨਾਂ ਨੂੰ ਚੱਲਣ ਤੋਂ ਰੋਕ ਕੇ ਹਰਿਆਣੇ ਦੀ ਸਰਕਾਰ ਦਾ ਅਸਲੀ ਚਿਹਰਾ ਜੱਗਜਾਰ ਹੋ ਗਿਆ ਹੈ | ਆਗੂਆਂ ਨੇ ਕਿਹਾ ਕਿ ਉਹ ਆਪਣੇ ਟਰੈਕਟਰ ਟਰਾਲਿਆਂ ਵਿਚ ਲੰਮੇ ਸਮੇਂ ਦਾ ਰਾਸ਼ਨ ਅਤੇ ਹਰ ਤਰ੍ਹਾਂ ਦਾ ਪ੍ਰਬੰਧ ਕਰ ਕੇ ਜਾ ਰਹੇ ਹਨ ਅਤੇ ਜਿਨ੍ਹਾਂ ਟਾਈਮ ਬਿੱਲ ਰੱਦ ਨਹੀਂ ਹੁੰਦੇ ਇਹ ਸੰਘਰਸ਼ ਜਾਰੀ ਰਹਿਣਗੇ, ਇਸ ਜਥੇ ਵਿਚ ਅਖਤਿਆਰ ਸਿੰਘ ਮਨਿਹਾਲਾ , ਗੁਰਉਪਕਾਰ ਸਿੰਘ ਮਨਿਹਾਲਾ, ਸੁੱਚਾ ਸਿੰਘ ਵੀਰਮ, ਅੰਗਰੇਜ਼ ਸਿੰਘ ਵੀਰਮ, ਨਿਸ਼ਾਨ ਸਿੰਘ ਮਾੜੀ ਮੇਘਾ, ਮਨਦੀਪ ਸਿੰਘ ਮਾੜੀ ਮੇਘਾ, ਬਲਵਿੰਦਰ ਸਿੰਘ ਦੋਦੇ, ਸੁਖਪਾਲ ਸਿੰਘ ਦੋਦੇ, ਬਾਜ ਸਿੰਘ ਖਾਲੜਾ, ਬਲਕਾਰ ਸਿੰਘ ਖਾਲੜਾ, ਹਰੀ ਸਿੰਘ ਕਲਸੀਆ, ਮਨਜੀਤ ਸਿੰਘ ਅਮੀਸ਼ਾਹ, ਅਜਮੇਰ ਸਿੰਘ ਅਮੀਸ਼ਾਹ, ਜਸਵਿੰਦਰ ਸਿੰਘ ਜੱਸ ਚੂੰਘ, ਹਰਭਗਵੰਤ ਸਿੰਘ ਵਾਂ, ਸੁਖਵਿੰਦਰ ਸਿੰਘ ਸਿੱਧਵਾ, ਕੁਲਵੰਤ ਸਿੰਘ ਮੁਗਲਚੱਕ, ਸੁਖਦੇਵ ਸਿੰਘ ਡਲੀਰੀ ਆਦਿ ਕਿਸਾਨ ਸ਼ਾਮਿਲ ਹੋਏ |
ਪੱਟੀ, (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਪੱਟੀ ਜੋਨ ਦੇ ਪਿੰਡ ਧਾਰੀਵਾਲ ਤੋਂ ਬਲਵਿੰਦਰ ਸਿੰਘ ਧਾਰੀਵਾਲ ਅਤੇ ਕਾਬਲ ਸਿੰਘ ਧਾਰੀਵਾਲ ਦੀ ਪ੍ਰਧਾਨਗੀ ਹੇਠ ਦਿੱਲੀ ਨੂੰ ਧਰਨੇ ਲਈ ਜਥਾ ਰਵਾਨਾ ਹੋਇਆ | ਰਵਾਨਗੀ ਤੋਂ ਪਹਿਲਾਂ ਅੰਮਿ੍ਤ ਵੇਲੇ ਪਿੰਡ ਦੀ ਇਕਾਈ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਬਾਬਾ ਭਿਆਣਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਘਰਸ਼ ਕਰ ਰਹੇ ਯੋਧਿਆਂ ਦੀ ਜਿੱਤ ਦੀ ਅਰਦਾਸ ਬਾਬਾ ਜਸਬੀਰ ਸਿੰਘ ਰੱਬ ਵਲੋਂ ਕੀਤੀ ਗਈ | ਇਸ ਮੌਕੇ ਸਪੋਰਟਸ ਕਲੱਬ ਧਾਰੀਵਾਲ ਦੇ ਸੀਨੀਅਰ ਆਗੂ ਪ੍ਰਭਜੋਤ ਸਿੰਘ ਧਾਰੀਵਾਲ ਵਲੋਂ ਕਿਸਾਨ ਆਗੂਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਭ ਧਾਰੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਥੋੜ੍ਹ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪ੍ਰਭ ਵਲੋਂ ਮਾਇਆ ਦੇ ਕੇ ਵੀ ਸਹਾਇਤਾ ਕੀਤੀ ਗਈ | ਇਸ ਮੌਕੇ ਕਿਸਾਨ ਆਗੂ ਪ੍ਰੈਸ ਸਕੱਤਰ ਤਰਸੇਮ ਸਿੰਘ ਧਾਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਕਾਨੂੰਨਾਂ ਨੂੰ ਲੈ ਕਿ ਸਾਰਾ ਦੇਸ਼ ਸੰਘਰਸ਼ ਕਰ ਰਿਹਾ ਹੈ, ਪਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਮਾੜਾ ਵਰਤੀਰਾ ਕੀਤਾ ਜਾ ਰਿਹਾ ਹੈ | ਧਾਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਪੰਜਾਬ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੀਆਂ ਹਨ | ਆਗੂਆਂ ਨੇ ਕਿਹਾ ਕਿ ਉਹ ਆਪਣੇ ਟਰੈਕਟਰ ਟਰਾਲਿਆਂ ਵਿਚ ਲੰਮੇ ਸਮੇਂ ਦਾ ਰਾਸ਼ਨ ਅਤੇ ਹਰ ਤਰ੍ਹਾਂ ਦਾ ਪ੍ਰਬੰਧ ਕਰਕੇ ਜਾ ਰਹੇ ਹਨ ਅਤੇ ਜਿੰਨਾਂ ਸਮਾਂ ਆਰਡੀਨੈਂਸ ਰੱਦ ਨਹੀਂ ਹੁੰਦੇ ਇਹ ਸੰਘਰਸ਼ ਜਾਰੀ ਰਹਿਣਗੇ | ਇਸ ਮੌਕੇ ਸੁਖਦਿਆਲ ਸਿੰਘ ਧਾਰੀਵਾਲ, ਜਗਪਾਲ ਸਿੰਘ ਧਾਰੀਵਾਲ, ਭਿੰਦਰ ਸਿੰਘ ਫਿਰੋਜ਼ਪੁਰੀਆ, ਗੁਰਪ੍ਰੀਤ ਸਿੰਘ ਗੋਪਾ, ਗੁਰਜੰਟ ਸਿੰਘ ਧਾਰੀਵਾਲ, ਬੀਬੀ ਰਵਿੰਦਰ ਕੌਰ, ਸੁਖਵੰਤ ਕੌਰ, ਬਲਵਿੰਦਰ ਕੌਰ, ਸੁਖਰਾਜ ਕੌਰ, ਜਸਵੰਤ ਕੌਰ, ਗੁਰਲੀਨ ਕੌਰ ਆਦਿ ਹਾਜ਼ਰ ਸਨ |
ਪੱਟੀ, (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)-ਕੇਂਦਰ ਸਰਕਾਰ ਵਲੋਂ ਜਾਰੀ ਆਰਡੀਨੈਂਸਾਂ ਦੇ ਕਿਸਾਨਾਂ ਵਲੋਂ ਚੱਲ ਰਹੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਘੇਰਨ ਦੇ ਐਲਾਨ 'ਤੇ ਪੱਟੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਕਿਸਾਨ ਸੰਘਰਸ਼ ਕਮੇਟੀ ਪੱਟੀ ਤੋਂ ਪ੍ਰਧਾਨ ਲਾਲਜੀਤ ਸਿੰਘ ਭੁੱਲਰ ਆਪਣੇ ਸੈਂਕੜੇ ਸਾਥੀਆਂ ਸਮੇਤ ਪੱਟੀ ਤੋਂ ਦਿੱਲੀ ਨੂੰ ਰਵਾਨਾ ਹੋਏ | ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਵਲੋਂ ਜਨਤਾ ਦੀ ਭਲਾਈ ਵਾਸਤੇ ਜਨਤਾ ਦੀ ਸਹਿਮਤੀ ਨਾਲ ਕਾਨੂੰਨ ਬਣਾਏ ਜਾਂਦੇ ਨਾ ਕਿ ਜਬਰਦਸਤੀ ਕਾਨੂੰਨ ਲੋਕਾਂ ਨੂੰ ਤਬਾਹ ਕਰਨ ਵਾਸਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਤਾਨਾਸ਼ਾਹੀ ਵਤੀਰਾ ਛੱਡ ਕੇ ਕਾਨੂੰਨ ਰੱਦ ਕਰੇ | ਉਨ੍ਹਾਂ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਕੇਂਦਰ ਦੇ ਇਸ਼ਾਰੇ 'ਤੇ ਦਿੱਲੀ ਜਾਣ ਤੋਂ ਰੋਕਣ, ਕਿਸਾਨਾਂ 'ਤੇ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਕੇਂਦਰ ਦੇ ਇਸ਼ਾਰੇ 'ਤੇ ਕਿਸਾਨਾਂ ਨੂੰ ਤੰਗ ਕਰਨਾ ਬੰਦ ਕਰੇ | ਇਸ ਮੌਕੇ ਦਿਲਬਾਗ ਸਿੰਘ ਫੌਜੀ ਰੱਤਾ ਗੁੱਦਾ, ਪ੍ਰਭਜੀਤ ਸਿੰਘ, ਬਲਦੇਵ ਸਿੰਘ ਫੌਜੀ, ਬਚਿੱਤਰ ਸਿੰਘ, ਸਾਰੰਗੀ ਮਾਸਟਰ, ਗੁਰਵਿੰਦਰ ਸਿੰਘ, ਲਖਬੀਰ ਸਿੰਘ, ਗੁਰਭੇਜ ਸਿੰਘ, ਪਿ੍ਤਪਾਲ ਸਿੰਘ, ਨਿਸ਼ਾਨ ਸਿੰਘ, ਜਗਜੀਤ ਸਿੰਘ, ਤਲਵਿੰਦਰ ਸਿੰਘ ਬੁਰਜ, ਦੇਵਲ ਸਿੰਘ, ਗੁਰਮੀਤ ਸਿੰਘ ਸੰਗਵਾਂ ਆਦਿ ਹਾਜ਼ਰ ਸਨ |
ਖਾਲੜਾ, (ਜੱਜਪਾਲ ਸਿੰਘ ਜੱਜ)-ਕੇਂਦਰ ਸਰਕਾਰ ਵਲੋਂ ਬਣਾਏ ਕਿਸਾਨੀ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਚਲੋਂ ਦੇ ਸੱਦੇ 'ਤੇ ਪਿੰਡ ਖਾਲ਼ੜਾ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਥਾ ਦਿੱਲੀ ਵੱਲ ਰਵਾਨਾ ਹੋਇਆ | ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਜਥਾ ਦਿੱਲੀ ਵੱਲ ਰਵਾਨਾ ਹੋਇਆ | ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਏਰੀਆ ਪ੍ਰਧਾਨ ਬਾਜ ਸਿੰਘ ਖਾਲੜਾ ਨੇ ਕਿਹਾ ਕਿ ਪੰਜਾਬ ਦਾ ਕਿਾਸਨ ਕਾਲੇ ਕਾਨੂੰਨਾਂ ਨੂੰ ਕਦੇ ਵੀਂ ਲਾਗੂ ਨਹੀਂ ਹੋਣ ਦੇਵੇਗਾ ਅਤੇ ਜਿਸ ਨੂੰ ਮੁੱਖ ਰੱਖਦਿਆਂ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਦਿੱਲੀ ਵੱਲ ਚਾਲੇ ਪਾਏ ਗਏ ਹਨ ਅਤੇ ਇਸ ਕੜੀ ਤਹਿਤ ਅੱਜ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦਾ ਵਿਸ਼ਾਲ ਜਥਾ ਦਿੱਲੀ ਵੱਲ ਰਵਾਨਾ ਹੋਇਆ ਹੈ | ਇਸ ਮੌਕੇ ਬਲਕਾਰ ਸਿੰਘ, ਪ੍ਰਗਟ ਸਿੰਘ, ਅਜੈਬ ਸਿੰਘ, ਮੁਖਤਾਰ ਸਿੰਘ, ਜੋਗਿੰਦਰ ਸਿੰਘ, ਅਰਜਨ ਸਿੰਘ, ਬਲਵਿੰਦਰ ਸਿੰਘ, ਫਤਹਿ ਸਿੰਘ, ਸਲਵਿੰਦਰ ਸਿੰਘ, ਸੁਖਪਾਲ ਸਿੰਘ, ਸੱਚਾ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਗੁਰਭੇਜ ਸਿੰਘ, ਅਜਮੇਰ ਸਿੰਘ ਆਦਿ ਹਾਜ਼ਰ ਸਨ |
ਤਰਨ ਤਾਰਨ, (ਹਰਿੰਦਰ ਸਿੰਘ)-ਹੈਲਥ ਇੰਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਵਲੋਂ ਆਪਣੇ ਹੱਕੀ ਮੰਗਾਂ ਖਾਤਰ ਵਿਰੋਧ ਕਰ ਰਹੇ ਕਿਸਾਨਾਂ ਤੇ ਹਰਿਆਣਾ ਸਰਕਾਰ ਵਲੋਂ ਕੀਤੇ ਜਬਰ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਰਸਾ ਸਿੰਘ ਪੰਨੂੰ ਤੇ ਜਨਰਲ ਸਕੱਤਰ ਰਜਵੰਤ ਸਿੰਘ ਬਾਗੜੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੰ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿੱਲ 'ਤੇ ਬਿਜਲੀ ਬਿੱਲ ਸਮਾਜ ਵਿਰੋਧੀ ਹਨ | ਕੇਂਦਰ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਹਰ ਤਰ੍ਹਾਂ ਦੀ ਕਿਰਤੀਆਂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ ਕਰ ਦੇ ਹੋਏ ਮੁੱਠੀ ਭਰ ਕਾਰਪੋਰੇਟਾਂ ਨੂੰ ਫ਼ਾਇਦਾ ਪਹੁੰਚ ਕੇ ਦੇਸ਼ ਨੂੰ ਆਰਥਿਕ ਤੌਰ 'ਤੇ ਕਮਜੋਰ ਕੀਤਾ ਜਾ ਰਿਹਾ ਹੈ | ਕਿਸਾਨਾਂ ਵਲੋਂ ਆਪਣੇ ਲੋਕਤੰਤਰ ਹੱਕਾ ਦੀ ਵਰਤੋਂ ਕਰਦੇ ਹੋਏ ਦੋ ਦਿਨਾਂ ਦਿੱਲੀ ਧਰਨੇ ਦਾ ਐਲਾਨ ਕਰ ਕੇ ਲੱਖਾਂ ਦੀ ਗਿਣਤੀ ਵਿਚ ਟਰਾਲੀ ਟਰੈਕਟਰਾਂ ਰਾਹੀਂ ਵਹੀਰਾਂ ਘੱਤ ਲਈਆ ਨੇ ਪਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਖੱਟਰ ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਦੇ ਹਰ ਤਾਰੀਕੇ ਅਪਣਾਏ ਗਏ, ਕਿਸਾਨਾਂ ਦੇ ਤੂਫਾਨ ਅੱਗੇ ਖੱਟਰ ਸਰਕਾਰ ਦੀ ਇਕ ਨਾ ਚੱਲੀ | ਤਾਕਤ ਦੀ ਵਰਤੋਂ ਗੈਰ ਜਮਹੂਰੀ 'ਤੇ ਗੈਰ ਸੰਵਿਧਾਨਿਕ ਹੈ | ਇਸ ਮੌਕੇ ਅੰਗਰੇਜ ਸਿੰਘ ਔਲਖ, ਅਮਨਦੀਪ ਸਿੰਘ ਧਾਰੜ, ਹਰਜੀਤ ਸਿੰਘ ਪਹੂਵਿੰਡ, ਰਵਿੰਦਰ ਰਵੀ ਕੈਰੋਂ, ਸ੍ਰੀਮਤੀ ਲਖਵਿੰਦਰ ਕੌਰ ਜੌਹਲ, ਜਸਪਾਲ ਸਿੰਘ ਕਸੇਲ, ਗੁਰਵਿੰਦਰ ਭੋਜੀਆ, ਜੁਗਰਾਜ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ, ਗੁਰਬਖਸ਼ ਸਿੰਘ, ਜੁਗਿੰਦਰ ਸਿੰਘ ਕੰਗ, ਜਸਪਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਨੇ ਖੱਟਰ ਸਰਕਾਰ ਦੀ ਹਰਕਤ ਨੂੰ ਵਹਿਸ਼ੀਆਣਾ ਤੇ ਨਿੰਦਾਯੋਗ ਕਰਾਰ ਦਿੱਤਾ |
ਪੱਟੀ, (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)-ਜਨਵਾਦੀ ਇਸਤਰੀ ਸਭਾ ਦੀ ਆਗੂ ਨਰਿੰਦਰ ਕੌਰ ਦੀ ਅਗਵਾਈ ਵਿਚ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਦਿੱਲੀ ਗਏ ਕਿਸਾਨ ਵੀਰਾਂ ਦੇ ਹੱਕ ਵਿਚ ਅਤੇ ਮੋਦੀ ਸਰਕਾਰ ਦੇ ਕਿਸਾਨਾਂ ਨਾਲ ਬੇਇਨਸਾਫੀ ਵਾਲੇ ਰਵੱਈਏ ਖਿਲਾਫ਼ ਪਿੰਡ ਠੱਕਰਪੁਰਾ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜਾਹਿਰ ਕੀਤਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਔਰਤਾਂ ਵਹੀਰਾ ਘੱਤ ਕੇ ਦਿੱਲੀ ਨੂੰ ਕੂਚ ਕਰਨਗੀਆਂ | ਇਸ ਮੌਕੇ ਨਿਰਮਾਣ ਯੂਨੀਅਨ ਦੇ ਆਗੂ ਧਰਮ ਸਿੰਘ ਪੱਟੀ, ਹੀਰਾ ਸਿੰਘ, ਬਲਬੀਰ ਸਿੰਘ, ਰਮਨਦੀਪ ਕੌਰ, ਲਖਵਿੰਦਰ ਕੌਰ, ਰਾਜਿੰਦਰ ਕੌਰ, ਸਵਿੰਦਰ ਕੌਰ, ਸੁਖਵਿੰਦਰ ਕੌਰ, ਬਲਦੇਵ ਸਿੱਘ ਹਾਜ਼ਰ ਸਨ |
ਖਡੂਰ ਸਾਹਿਬ, (ਰਸ਼ਪਾਲ ਸਿੰਘ ਕੁਲਾਰ)-ਕੇਂਦਰ ਦੀਆਂ ਜੜ੍ਹਾਂ ਹਿਲਾਉਣ ਲਈ ਪੰਜਾਬ ਅਤੇ ਵੱਖ-ਵੱਖ ਸੂਬਿਆਂ ਤੋਂ ਦਿੱਲੀ ਜਾਣ ਵਾਲੇ ਸੰਘਰਸ਼ੀ ਯੋਧੇ ਕਿਸਾਨਾਂ ਦਾ ਰਸਤਾਂ ਰੋਕਣ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਥੇ. ਦਲਬੀਰ ਸਿੰਘ ਜਹਾਂਗੀਰ ਕੌਮੀ ਜਥੇਬੰਦਕ ਸਕੱਤਰ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦਿੱਲੀ ਫ਼ਤਹਿ ਕਰ ਕੇ ਹੀ ਵਾਪਸ ਮੁੜਨੇ ਅਤੇ ਆਪਣੇ ਇਤਿਹਾਸ ਨੂੰ ਸੁਨਿਹਰੇ ਅੱਖਰਾਂ ਵਿਚ ਲਿੱਖਣਗੇ | ਉਨ੍ਹਾਂ ਕਿਹਾ ਕਿ ਅੱਧਾ ਸ਼ੰਘਰਸ਼ ਕਿਸਾਨਾਂ ਨੇ ਜਿੱਤ ਲਿਆ ਹੈ, ਜਦੋਂ ਦਿੱਲੀ ਪੁਲਿਸ ਵਲੋਂ ਕਿਸਾਨਾਂ ਨੂੰ ਦਿੱਲੀ ਵਿਚ ਦਾਖ਼ਲ ਹੋਣ ਅਤੇ ਬੁਰਾੜੀ ਦੀ ਨਿਰੰਕਾਰੀ ਗਰਾਊਾਡ ਵਿਚ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ | ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਮੇਘ ਸਿੰਘ ਖਡੂਰ ਸਾਹਿਬ, ਅਜਮੇਰ ਸਿੰਘ ਬਾਣੀਆਂ, ਕਵਲਜੀਤ ਸਿੰਘ ਲਾਹੌਰੀਆ ਆਦਿ ਹਾਜ਼ਰ ਸਨ |
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਇਕ ਰਿਵਾਲਵਰ ਅਤੇ 9 ਕਾਰਤੂਸ ਬਰਾਮਦ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ...
ਫਤਿਆਬਾਦ, 27 ਨਵੰਬਰ (ਹਰਵਿੰਦਰ ਸਿੰਘ ਧੂੰਦਾ)¸ਮੋਟਰਸਾਈਕਲ ਸਵਾਰ ਲੁਟੇਰਿਆਂ ਦੀ ਦਹਿਸ਼ਤ ਨੇ ਆਮ ਰਾਹਗੀਰਾਂ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ, ਕਿਉਂਕਿ ਮੋਟਰਸਾਈਕਲ ਸਵਾਰ ਲੁਟੇਰੇ ਨਾ ਸਿਰਫ ਲੋਕਾਂ ਨੂੰ ਲੁੱਟਦੇ ਹੀ ਹਨ, ਸਗੋਂ ਤੇਜਧਾਰ ਦਾਤਰਾਂ ਦੇ ਨਾਲ ...
ਖਡੂਰ ਸਾਹਿਬ, 27 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਤਹਿਸੀਲ ਖਡੂਰ ਸਾਹਿਬ ਵਲੋਂ ਸੰਵਿਧਾਨਕ ਹੱਕਾਂ 'ਤੇ ਛਾਪਾ ਮਾਰਨ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ-ਮਜ਼ਦੂਰਾਂ ਦੇ ਖ਼ਿਲਾਫ਼ ਕਾਲੇ ਕਾਨੂੰਨ ਦੇਸ਼ ਅੰਦਰ ਲਾਗੂ ...
ਪੱਟੀ, 27 ਨਵੰਬਰ (ਅਵਤਾਰ ਸਿੰਘ ਖਹਿਰਾ)- ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਪੁਸਤਪਨਾਹੀ ਹੇਠ ਯੂਥ ਕਾਗਰਸ ਦੇ ਪੰਜਾਬ ਬੁਲਾਰੇ ਹਰਮਨ ਸੇਖੋਂ ਅਤੇ ਜੋਤੀ ਸੇਖੋਂ ਵਲੋਂ ਕੀਤੀ ਜਾ ਰਹੀ ਸ਼ਰਾਬ ਦੀ ਤਸਕਰੀ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਲਈ ...
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਉਥੇ ਕਿਸਾਨ ਜਥੇਬੰਦੀਆਂ ਵਲੋਂ 26,27 ਦੇ ਦਿੱਲੀ ਚੱਲੋਂ ਅਭਿਆਨ ਤਹਿਤ ਜਦੋਂ ਕਿਸਾਨ ਪੰਜਾਬ ...
ਸਰਾਏ ਅਮਾਨਤ ਖਾਂ, 27 ਨਵੰਬਰ (ਨਰਿੰਦਰ ਸਿੰਘ ਦੋਦੇ)-ਜੰਮੂ-ਕਸ਼ਮੀਰ ਵਿਚ ਧਾਰਾ 370 ਖ਼ਤਮ ਕਰ ਕੇ ਦੋਵਾਂ ਰਾਜਾਂ ਨੂੰ ਕੇਂਦਰ ਅਧੀਨ ਕਰ ਕੇ ਮੋਦੀ ਨੇ ਇਹ ਧਾਰ ਲਿਆ ਸੀ ਕਿ ਉਹ ਪੰਜਾਬ ਨੂੰ ਵੀ ਆਪਣੇ ਅਧੀਨ ਕਰ ਲਵੇਗਾ ਅਤੇ ਇਸ ਨੂੰ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਤਿੰਨ ...
ਹਰੀਕੇ ਪੱਤਣ, 27 ਨਵੰਬਰ (ਸੰਜੀਵ ਕੁੰਦਰਾ)-ਮਾਝੇ ਮਾਲਵੇ ਦੁਆਬੇ ਦੇ ਸੰਗਮ ਹਰੀਕੇ ਝੀਲ ਕਿਨਾਰੇ ਅਲੌਕਿਕ ਅਸਥਾਨ ਗੁਰਦੁਆਰਾ ਈਸ਼ਰਧਾਮ ਨਾਨਕਸਰ ਹਰੀਕੇ ਵਿਖੇ 29 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ...
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਦਿਵਿਆਂਗਜਨਾਂ ਦੇ 'ਯੂਨੀਕ ਡਿਸਏਬਿਲਟੀ ਅਡੈਂਟੀ ਕਾਰਡ' (ਯੂ.ਡੀ.ਆਈ.ਡੀ.) ਬਣਾਉਣ ਲਈ 28 ਨਵੰਬਰ 2020 ਨੂੰ ਸਿਵਲ ਹਸਪਤਾਲ ਖਡੂਰ ਸਾਹਿਬ ਵਿਖੇ ...
ਗੋਇੰਦਵਾਲ ਸਾਹਿਬ, 27 ਨਵੰਬਰ (ਸਕੱਤਰ ਸਿੰਘ ਅਟਵਾਲ)¸ਬਾਪੂ ਸਰਦਾਰਾ ਸਿੰਘ ਜੱਜ ਭੈਲ ਵਾਲੇ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨੇੜੇ ਡੀ.ਐੱਸ.ਪੀ. ਦਫ਼ਤਰ, ਸਨਅਤੀ ਕੰਪਲੈਕਸ ਗੋਇੰਦਵਾਲ ਸਾਹਿਬ ਵਿਖੇ ਪਾਏ ਗਏ | ਭੋਗ ...
ਖਡੂਰ ਸਾਹਿਬ, 27 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਪਿਛਲੇ ਕਈ ਸਾਲਾਂ ਤੋਂ ਮਾਣ ਭੱਤੇ ਦੀ ਉਡੀਕ ਕਰ ਰਹੇ ਮੌਜੂਦਾ ਅਤੇ ਸਾਬਕਾ ਸਰਪੰਚਾਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਸੁਣਵਾਈ ਨਾ ਕਰਨ ਤੋਂ ਬਾਅਦ ਆਖਰ ਪਿਛਲੇ ਦਿਨੀਂ ਹਾਈਕੋਰਟ ਪੰਜਾਬ ਅਤੇ ਹਰਿਆਣਾ ਦਾ ...
ਖਡੂਰ ਸਾਹਿਬ, 27 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਮੋਦੀ ਸਰਕਾਰ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਦੇਸ਼ ਦੇ ਅੰਨਦਾਤੇ ਨਾਲ ਪੂਰਾ ਦੇਸ਼ ਖੜ੍ਹਾ ਹੈ ਅਤੇ ਕੇਂਦਰ ਦੀਆਂ ਜੜ੍ਹਾਂ ਹਲਾਉਣ ਵਿਚ ਇਕ ਮਿੰਟ ਵੀ ਨਹੀ ਲੱਗੇਗਾ | ਇਨ੍ਹਾਂ ਸ਼ਬਦਾਂ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX