ਪਟਿਆਲਾ, 27 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵ ਨਿਯੁਕਤ ਕਾਰਜਕਾਰੀ ਉਪ-ਕੁਲਪਤੀ ਰਵਨੀਤ ਕੌਰ ਆਈ.ਏ.ਐਸ. ਨੇ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚ ਕੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ | ਉਪਰੰਤ ਉਨ੍ਹਾਂ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਬੈਠਕ ਕੀਤੀ ਗਈ ਤੇ ਯੂਨੀਵਰਸਿਟੀ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ | ਉਨ੍ਹਾਂ ਇਸ ਮੌਕੇ ਯੂਨੀਵਰਸਿਟੀ ਦੇ ਸੁਚਾਰੂ ਪ੍ਰਬੰਧਨ ਹਿਤ ਵਿਚਾਰ ਚਰਚਾ ਕੀਤੀ ਤੇ ਦਾਖ਼ਲਿਆਂ ਸਬੰਧੀ ਤਾਜ਼ਾ ਸਥਿਤੀ ਅਤੇ ਹੋਰ ਅਹਿਮ ਪੱਖਾਂ ਬਾਰੇ ਜਾਣਕਾਰੀ ਇਕੱਤਰ ਕੀਤੀ | ਯੂਨੀਵਰਸਿਟੀ ਵਿਖੇ ਪਿਛਲੇ ਸਮੇਂ ਦੌਰਾਨ ਹੋਈਆਂ ਜਾਂਚਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸੰਖੇਪ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਉਨ੍ਹਾਂ ਕੋਲ ਆ ਚੁੱਕੀ ਹੈ ਤੇ ਉਹ ਇਸ ਬਾਰੇ ਵਿਚਾਰ ਕਰਨਗੇ | ਅੱਜ ਯੂਨੀਵਰਸਿਟੀ ਦੇ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀਆਂ ਦੀਆਂ ਕਈ ਜਥੇਬੰਦੀਆਂ ਦੇ ਵਫ਼ਦ ਵੀ ਨਵ ਨਿਯੁਕਤ ਉਪ ਕੁਲਪਤੀ ਨੂੰ ਮਿਲੇ | ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਵਲੋਂ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਕਢਵਾਉਣ ਹਿਤ ਬਣਾਈ ਜੁਆਇੰਟ ਐਕਸ਼ਨ ਕਮੇਟੀ ਦਾ ਉਪ-ਕੁਲਪਤੀ ਦਫ਼ਤਰ ਅੱਗੇ ਚੱਲ ਰਿਹਾ ਧਰਨਾ ਅੱਜ 89ਵੇਂ ਦਿਨ ਵੀ ਜਾਰੀ ਰਿਹਾ | ਅੱਜ ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਰਵਨੀਤ ਕੌਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਨਿੱਘਰ ਰਹੇ ਵਿੱਤੀ ਹਾਲਾਤ ਤੋਂ ਜਾਣੂ ਕਰਵਾਇਆ ਹਾਲਾਂਕਿ ਇਨ੍ਹਾਂ ਨੁਮਾਇੰਦਿਆਂ ਨੇ ਮੰਗਾਂ ਪੂਰੀਆਂ ਹੋ ਜਾਣ ਤੱਕ ਸੰਘਰਸ਼ ਜਾਰੀ ਰੱਖਣ ਬਾਰੇ ਕਿਹਾ ਹੈ |
ਸੈਫੀ ਨੇ ਨਵ ਨਿਯੁਕਤ ਉਪ ਕੁਲਪਤੀ ਨੂੰ ਦਿੱਤਾ ਮੰਗ ਪੱਤਰ
ਓਧਰ ਵਿਦਿਆਰਥੀ ਜਥੇਬੰਦੀ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ 'ਸੈਫੀ' ਦਾ ਚਾਰ ਮੈਂਬਰੀ ਵਫ਼ਦ ਅੱਜ ਕਾਰਜਕਾਰੀ ਉਪ ਕੁਲਪਤੀ ਰਵਨੀਤ ਕੌਰ ਨੂੰ ਮਿਲਿਆ ਜਿਸ ਨੇ ਉਪ ਕੁਲਪਤੀ ਨੂੰ ਪਿਛਲੇ ਸਮੇਂ ਦੌਰਾਨ ਯੂਨੀਵਰਸਿਟੀ ਵਿਚ ਹੋਏ ਆਰਥਿਕ ਤੇ ਪ੍ਰਸ਼ਾਸਨਿਕ ਘੁਟਾਲਿਆਂ ਸਬੰਧੀ ਮੰਗ ਪੱਤਰ ਦਿੱਤਾ | ਸੈਫੀ ਵਫ਼ਦ ਨੇ ਇਨਕੁਆਰੀ ਰਿਪੋਰਟਾਂ 'ਤੇ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰਨ ਲਈ ਕਿਹਾ | ਸੈਫੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਪ ਕੁਲਪਤੀ ਨੇ ਭਰੋਸਾ ਦਿੱਤਾ ਕਿ ਜਿੱਥੇੇ ਵੀ ਯੂਨੀਵਰਸਿਟੀ ਵਿਚ ਘੁਟਾਲੇਬਾਜ਼ੀ ਹੋਈ ਹੈ, ਉਸ ਨੂੰ ਸਖ਼ਤੀ ਨਾਲ ਨਿਪਟਿਆ ਜਾਵੇਗਾ ਤੇ ਜਿਹੜੇ ਦੋਸ਼ੀ ਹਨ ਉਨ੍ਹਾਂ 'ਤੇ ਜਲਦ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਵੱਖ-ਵੱਖ ਵਫ਼ਦਾਂ ਦੀ ਨਵ ਨਿਯੁਕਤ ਉਪ ਕੁਲਪਤੀ ਨਾਲ ਮੁਲਾਕਾਤ
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਦਾ ਇਕ ਵਫ਼ਦ ਉਪ ਕੁਲਪਤੀ ਰਵਨੀਤ ਕੌਰ ਨੂੰ ਮਿਲਿਆ | ਮੁਲਾਕਾਤ ਦੌਰਾਨ ਪੂਟਾ ਵਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਉਨ੍ਹਾਂ ਨਾਲ ਵਿਸਥਾਰ ਵਿਚ ਚਰਚਾ ਕੀਤੀ ਗਈ | ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਯੂਨੀਵਰਸਿਟੀ ਦੇ ਵਿੱਤੀ ਸੰਕਟ ਦੇ ਕਾਰਨਾਂ ਬਾਰੇ ਵੀ ਵਿਚਾਰ ਚਰਚਾ ਕੀਤੀ | ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਪਿਛਲੇ ਪੰਜ ਮਹੀਨੇ ਦੀਆਂ ਜੀ.ਪੀ.ਐੱਫ. ਕਟੌਤੀਆਂ, ਵੱਖ-ਵੱਖ ਕਿਸਮ ਦੀਆਂ ਅਦਾਇਗੀਆਂ ਜਿਵੇਂ ਕਿ ਡੀ.ਏ. ਬਕਾਇਆ, ਕੈਸ ਪ੍ਰਮੋਸ਼ਨਾਂ ਅਧੀਨ ਵਧੀ ਤਨਖ਼ਾਹ ਦਾ ਬਕਾਇਆ, ਸਟੈਪਅਪ ਇੰਕਰੀਮੈਂਟ ਦੀ ਅਦਾਇਗੀ ਵੀ ਅਧਿਆਪਕਾਂ ਨੂੰ ਨਹੀਂ ਕੀਤੀ ਗਈ ਹੈ | ਵਫ਼ਦ ਵਿਚ ਡਾ. ਮਨਿੰਦਰ ਸਿੰਘ ਉਪ ਪ੍ਰਧਾਨ ਪੂਟਾ ਤੇ ਡਾ. ਪ੍ਰਨੀਤ ਕੌਰ ਢਿੱਲੋਂ ਮੈਂਬਰ ਕਾਰਜਕਾਰਨੀ ਪੂਟਾ ਵੀ ਸ਼ਾਮਿਲ ਸਨ | ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ ਦੀ ਅਗਵਾਈ ਵਿਚ ਏ ਕਲਾਸ ਅਫ਼ਸਰ ਐਸੋਸੀਏਸ਼ਨ ਦੇ ਵਫ਼ਦ ਨੇ ਵੀ ਨਵ ਨਿਯੁਕਤ ਉਪ ਕੁਲਪਤੀ ਨਾਲ ਮਿਲਣੀ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਚਾਨਣਾ ਪਾਇਆ | ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੀ ਯੂਨੀਵਰਸਿਟੀ ਇਕਾਈ ਵਲੋਂ ਫੈਡਰੇਸ਼ਨ ਆਗੂ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਕਾਰਜਕਾਰੀ ਉਪ ਕੁਲਪਤੀ ਰਵਨੀਤ ਕੌਰ (ਆਈ.ਏ.ਐਸ) ਦਾ ਸੁਆਗਤ ਕੀਤਾ ਗਿਆ |
ਰਾਜਪੁਰਾ, 27 ਨਵੰਬਰ (ਰਣਜੀਤ ਸਿੰਘ)- ਹਰਿਆਣਾ ਸਰਕਾਰ ਵਲੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਦਿੱਲੀ ਜਾਂਦੇ ਸਮੇਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕਰਨੀਆਂ ਤੇ ਹੰਝੂ ਗੈਸ ਦੇ ਗੋਲੇ ਛੱਡਣਾ ਬਹੁਤ ਹੀ ਮੰਦਭਾਗੀ ਗੱਲ ਹੈ | ਇਸ ਤਰ੍ਹਾਂ ਦਾ ਵਿਵਹਾਰ ਤਾਂ ਦੂਜੇ ...
ਭਾਦਸੋਂ, 27 ਨਵੰਬਰ (ਪ੍ਰਦੀਪ ਦੰਦਰਾਲਾ)- ਬੀਤੇ ਕੱਲ੍ਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਉੱਤੇ ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਿਕ ਹਰਿਆਣਾ ਪੁਲਿਸ ਵਲੋਂ ਜੋ ਬੇਕਸੂਰੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਹਨ, ...
ਪਟਿਆਲਾ, 27 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਪਾਵਰਕਾਮ ਮੈਨੇਜਮੈਂਟ ਨੂੰ ਕੁਲਦੀਪ ਸਿੰਘ ਖੰਨਾ, ਅਵਿਨਾਸ਼ ਚੰਦਰ ਸ਼ਰਮਾ ਕਨਵੀਨਰਜ ਅਤੇ ...
ਪਟਿਆਲਾ, 27 ਨਵੰਬਰ (ਮਨਦੀਪ ਸਿੰਘ ਖਰੋੜ)-ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਕੁੱਟਮਾਰ ਦੇ ਮਾਮਲਿਆਂ 'ਚ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪਹਿਲੇ ਕੇਸ 'ਚ ਰਮਨਦੀਪ ਕੌਰ ਵਾਸੀ ਬਲਜੀਤ ਕਲੋਨੀ ਨੇ ਥਾਣਾ ਅਰਬਨ ਅਸਟੇਟ 'ਚ ਦਰਜ ਕਰਵਾਈ ਕਿ ਪਿਛਲੇ ਦਿਨੀਂ ਜਗਜੀਤ ...
ਪਟਿਆਲਾ, 27 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਕੋਵਿਡ-19 ਦੀ ਸੰਭਾਵਿਤ ਦੂਸਰੀ ਲਹਿਰ ਦੇ ਮੱਦੇਨਜ਼ਰ ਬਿਜਲੀ ਨਿਗਮ ਦੇ ਸੀ.ਐੱਮ.ਡੀ. ਸ੍ਰੀ ਏ. ਵੇਨੂੰ ਪ੍ਰਸ਼ਾਦ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਰੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਵਿਡ-19 ...
ਬਨੂੜ, 27 ਨਵੰਬਰ (ਭੁਪਿੰਦਰ ਸਿੰਘ)-ਬਨੂੜ ਤੋਂ ਤੇਪਲਾ-ਸ਼ੰਭੂ ਬਾਰਡਰ ਵੱਲ ਜਾਂਦੇ ਕੌਮੀ ਮਾਰਗ ਉੱਤੇ ਆਵਾਜਾਈ ਨੂੰ ਰੋਕਣ ਲਈ ਬਨੂੜ ਪੁਲਿਸ ਦੀ ਨਾਕੇਬੰਦੀ ਅੱਜ ਦੂਜੇ ਦਿਨ ਵੀ ਜਾਰੀ ਰਹੀ | ਪੁਲਿਸ ਵਲੋਂ ਇਸ ਮਾਰਗ ਉੱਤੇ ਅੱਧਾ ਕੁ ਕਿੱਲੋਮੀਟਰ ਦੇ ਖੇਤਰ ਵਿਚ ਦੋ ਥਾਵਾਂ ...
ਡਕਾਲਾ, 27 ਨਵੰਬਰ (ਪਰਗਟ ਸਿੰਘ ਬਲਬੇੜ੍ਹਾ)- ਬੀਤੇ ਕੱਲ੍ਹ ਕਿਸਾਨਾਂ ਵਲੋਂ ਦਿੱਲੀ ਜਾਣ ਲਈ ਬੈਰੀਕੇਡ ਤੋੜ ਕੇ ਹਰਿਆਣਾ 'ਚ ਦਾਖਲ ਹੋਣ ਉਪਰੰਤ ਹਰਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਮੁੜ ਤੋਂ ਪਟਿਆਲਾ-ਕੈਥਲ ਰਾਜ ਮਾਰਗ ਨੂੰ ਘੱਗਰ ਦਰਿਆ 'ਤੇ ਪੱਥਰ ਲਗਾ ਕੇ ਸੀਲ ਕਰ ...
ਦੇਵੀਗੜ੍ਹ, 27 ਨਵੰਬਰ (ਰਾਜਿੰਦਰ ਸਿੰਘ ਮੌਜੀ)- ਦੇਵੀਗੜ੍ਹ ਇਲਾਕੇ ਦੇ ਬਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਕਿਸਾਨ ਸਿਰਾਂ 'ਤੇ ਕਫ਼ਣ ਬੰਨ੍ਹ ਕੇ ਆਪਣੇ ਹੱਕਾਂ ਲਈ ਮੈਦਾਨ ਵਿਚ ਨਿੱਤਰੇ ਹਨ | ਉਨ੍ਹਾਂ ਸਾਰੇ ...
ਡਕਾਲਾ, 27 ਨਵੰਬਰ (ਪਰਗਟ ਸਿੰਘ ਬਲਬੇੜ੍ਹਾ)-ਪੁਲਿਸ ਚੌਕੀ ਡਕਾਲਾ ਅਧੀਨ ਆਉਂਦੇ ਪਿੰਡ ਸਵਾਜਪੁਰ ਵਿਖੇ ਵਿਆਹੀ ਇਕ 24 ਸਾਲਾ ਲੜਕੀ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ | ਪੁਲਿਸ ਕੋਲ ਦਰਜ ...
ਪਟਿਆਲਾ, 27 ਨਵੰਬਰ (ਅ.ਸ. ਆਹਲੂਵਾਲੀਆ)- ਪਟਿਆਲਾ ਤੋਂ ਸੰਸਦ ਮੈਂਬਰ ਅਤੇ ਵਿਦੇਸ਼ ਮਾਮਲਿਆਂ ਬਾਰੇ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੌਮੀ ਮਾਰਗ ਦੇ ਨਾਲ ਤੇ ਕੌਮੀ ਰਾਜਧਾਨੀ ਦੁਆਲੇ ਨਵੇਂ ...
ਪਟਿਆਲਾ, 27 ਨਵੰਬਰ (ਅ.ਸ. ਆਹਲੂਵਾਲੀਆ)-ਕੇਂਦਰ ਦੀ ਸਰਕਾਰ ਵਲੋਂ ਕਿਸਾਨਾਂ 'ਤੇ ਢਾਹੇ ਗਏ ਜ਼ੁਲਮਾਂ ਦੀ ਨਿਖੇਧੀ ਕਰਦਿਆਂ ਪੰਜਾਬ ਲੇਬਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਹਰੀ ਸਿੰਘ ਟੌਹੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਵਲੋਂ ਦਿੱਲੀ ਵਿਖੇ ...
ਪਟਿਆਲਾ 27 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਜਵਾਹਰ ਨਵੋਦਿਆ ਵਿਦਿਆਲਿਆ ਫ਼ਤਿਹਪੁਰ ਰਾਜਪੂਤਾਂ ਪਟਿਆਲਾ 'ਚ ਛੇਵੀਂ ਜਮਾਤ 'ਚ ਦਾਖਲੇ ਸ਼ੁਰੂ ਹੋ ਗਏ ਹਨ | ਜਵਾਹਰ ਨਵੋਦਿਆ ਵਿਦਿਆਲਿਆ ਫ਼ਤਿਹਪੁਰ ਰਾਜਪੂਤਾਂ ਦੇ ਪਿ੍ੰਸੀਪਲ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਛੇਵੀਂ ...
ਪਟਿਆਲਾ, 27 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿਚ 'ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ...
ਪਟਿਆਲਾ, 27 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਸਮਾਰਟ ਸਕੂਲ ਮੁਹਿੰਮ ਦੇ ਸਮਾਗਮ ਦੌਰਾਨ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਨ ਦੇ ਐਲਾਨ ਨੂੰ ਅਮਲੀ ਰੂਪ ...
ਪਟਿਆਲਾ, 27 ਨਵੰਬਰ (ਅ.ਸ. ਆਹਲੂਵਾਲੀਆ)- ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਵੈ ਰੋਜ਼ਗਾਰ ਸ਼ੁਰੂ ਕਰਵਾਉਣ ਲਈ ਭਰਪੂਰ ਯਤਨ ...
ਪਟਿਆਲਾ, 27 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸੈਂਪਲਿੰਗ ਸਬੰਧੀ ਭਾਈ ਘਨੱਈਆ ਹੈਲਥ ਸੈਂਟਰ ਦੁਆਰਾ ਅੱਜ ਭਾਈ ਘਨ੍ਹੱਈਆ ਦੀ ਬਰਸੀ (ਮਾਨਵ ਸੇਵਾ ਸੰਕਲਪ ਦਿਵਸ) ...
ਘਨੌਰ, 27 ਨਵੰਬਰ (ਜਾਦਵਿੰਦਰ ਸਿੰਘ ਜੋਗੀਪੁਰ)-ਪੰਜਾਬ ਸੇਵਕ ਸਪੋਰਟਸ ਕਲੱਬ ਮੰਜੋਲੀ, ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 15ਵਾਂ ਛਿੰਝ ਮੇਲਾ ਕਰਵਾਇਆ ਗਿਆ | ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ...
ਸਮਾਣਾ, 27 ਨਵੰਬਰ (ਸਾਹਿਬ ਸਿੰਘ)-ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ ਸ਼ਹਿ 'ਤੇ ਹਰਿਆਣਾ ਸਰਕਾਰ ਵਲੋਂ ਦਿੱਲੀ ਨੂੰ ਜਾ ਰਹੇ ਕਿਸਾਨਾਂ 'ਤੇ ਤਸ਼ੱਦਦ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ...
ਬਨੂੜ, 27 ਨਵੰਬਰ (ਭੁਪਿੰਦਰ ਸਿੰਘ)-ਕੋਰੋਨਾ ਵਾਇਰਸ ਦੇ ਮੁੜ ਵੱਧਦੇ ਮਾਮਲਿਆਂ ਦੇ ਚੱਲਦੇ ਅੱਜ ਨਾਭਾ ਪਾਵਰ ਪਲਾਂਟ ਰਾਜਪੁਰਾ ਵਲੋਂ ਬਨੂੜ ਪੁਲਿਸ ਦੇ ਸਹਿਯੋਗ ਨਾਲ ਬੰਨੋਂ ਮਾਈ ਚੌਕ ਵਿਖੇ ਰਾਹਗੀਰਾਂ ਨੂੰ ਮਾਸਕ ਵੰਡੇ ਗਏ | ਇਸ ਮੌਕੇ ਥਾਣਾ ਮੁਖੀ ਸੁਭਾਸ਼ ਕੁਮਾਰ, ...
ਪਟਿਆਲਾ, 27 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼ੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀ.ਐਸ.ਪੀ.ਸੀ.ਐਲ/ ਪੀ.ਐਸ.ਟੀ.ਸੀ.ਐਲ, ਪੰਜਾਬ ਵਲੋਂ ਅੱਜ ਪਾਵਰਕਾਮ ਦੇ ਮੁੱਖ ਦਫ਼ਤਰ 'ਚ ਸੰਵਿਧਾਨ ਦਿਵਸ/ਨੈਸ਼ਨਲ ਲਾਅ ਦਿਵਸ ਮਨਾਉਂਦੇ ਹੋਏ ...
ਨਾਭਾ, 27 ਨਵੰਬਰ (ਕਰਮਜੀਤ ਸਿੰਘ)-ਰੋਟਰੀ ਕਲੱਬ ਨਾਭਾ ਪ੍ਰਧਾਨ ਐਡਵੋਕੇਟ ਭਾਰਤ ਭੂਸ਼ਣ ਜੈਨ (ਨਿਤਿਨ ਜੈਨ) ਅਤੇ ਐਗਜ਼ੈਕਟਿਵ ਡਾਇਰੈਕਟਰ ਰਜਨੀਸ਼ ਮਿੱਤਲ ਸ਼ੈਟੀ ਦੀ ਅਗਵਾਈ ਵਿਚ ਰੋਟਰੀ ਭਵਨ ਪਟਿਆਲਾ ਗੇਟ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਵਿਚ ...
ਮੰਡੀ ਗੋਬਿੰਦਗੜ੍ਹ, 27 ਨਵੰਬਰ (ਬਲਜਿੰਦਰ ਸਿੰਘ)-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਮੁਹੱਲਾ ਦਲੀਪ ਨਗਰ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ 'ਚੋਂ ਅੱਜ ਤੜਕੇ ਵੇਲੇ ਪ੍ਰਭਾਤ ਫੇਰੀ ਕੱਢੀ ਗਈ | ਇਸ ਮੌਕੇ ...
ਪਟਿਆਲਾ, 27 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)- ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਰਸੀ ਬਚਾਉਣ ਖ਼ਾਤਰ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਦਿੱਲੀ ਵੱਲ ਵੱਧ ਰਹੇ ...
ਪਟਿਆਲਾ, 27 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸਰਕਾਰ ਦੀ ਵਣਜ ਕਰਨ ਵਿਚ ਸੌਖ ਦੀ ਨੀਤੀ ਤਹਿਤ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਵੱਖ-ਵੱਖ ਵਿਭਾਗਾਂ ਤੇ ਜ਼ਿਲ੍ਹੇ ਦੇ ਉਦਯੋਗਪਤੀਆਂ ਨਾਲ ਇਕ ਮੀਟਿੰਗ ਕਰਕੇ ਸਰਕਾਰ ਵਲੋਂ ਦਿੱਤੀਆਂ ਜਾ ...
ਪਟਿਆਲਾ, 27 ਨਵੰਬਰ (ਮਨਦੀਪ ਸਿੰਘ ਖਰੋੜ)- ਥਾਣਾ ਕੋਤਵਾਲੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਨੋਰੀ ਅੱਡਾ ਵਿਖੇ ਸੱਟਾ ਲਗਾ ਇਕ ਵਿਅਕਤੀ ਨੂੰ ਮੌਕੇ 'ਤੇ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 720 ਰੁਪਏ ਬਰਾਮਦ ਕੀਤੇ | ਮੁਲਜ਼ਮ ਦੀ ਪਹਿਚਾਣ ਜਗਦੀਸ਼ ਕੁਮਾਰ ਵਾਸੀ ...
ਭਾਦਸੋਂ, 27 ਨਵੰਬਰ (ਗੁਰਬਖ਼ਸ਼ ਸਿੰਘ ਵੜੈਚ)- ਸਤਵਿੰਦਰ ਸਿੰਘ ਟੌਹੜਾ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਬਣਨ ਨਾਲ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਰੌੜੀਸਰ ਟਰੱਸਟ ...
ਜਟਾਣਾ ਉੱਚਾ, 27 ਨਵੰਬਰ (ਮਨਮੋਹਣ ਸਿੰਘ ਕਲੇਰ)-ਫ਼ਤਹਿਗੜ੍ਹ ਸਾਹਿਬ ਵਿਖੇ ਸਿੱਖਿਆ ਵਿਭਾਗ ਵਲੋਂ 'ਗਿਆਨ ਉਤਸਵ' ਦੇ ਕਰਵਾਏ ਗਏ ਮੁਕਾਬਲਿਆਂ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਿੱਖਿਆ ਵਿਭਾਗ ਵਲੋਂ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ | ਇਸ ਤਹਿਤ ਸਰਕਾਰੀ ਹਾਈ ...
ਪਟਿਆਲਾ, 27 ਨਵੰਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਵਲੋਂ ਮਨਾਏ ਜਾ ਰਹੇ ਪੰਜਾਬੀ ਹਫ਼ਤੇ 2020 ਦੇ ਸਬੰਧ 'ਚ ਅੱਜ ਵਿਦਾਇਗੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਮੁੱਖ ਮਹਿਮਾਨ ...
ਦੇਵੀਗੜ੍ਹ, 27 ਨਵੰਬਰ (ਰਾਜਿੰਦਰ ਸਿੰਘ ਮੌਜੀ)-ਲੈਂਡ ਮਾਰਗੇਜ ਬੈਂਕ ਛੰਨਾ ਮੋੜ ਦੇਵੀਗੜ੍ਹ ਵਿਖੇ ਮਹੀਨਾਵਾਰ ਬੈਠਕ ਚੇਅਰਮੈਨ ਮਹਿਮਾ ਸਿੰਘ ਕਰਤਾਰਪੁਰ ਦੀ ਅਗਵਾਈ ਵਿਚ ਹੋਈ ਜਿਸ ਵਿਚ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ | ਚੇਅਰਮੈਨ ਮਹਿਮਾ ਸਿੰਘ ਨੇ ...
ਡਕਾਲਾ, 27 ਨਵੰਬਰ (ਪਰਗਟ ਸਿੰਘ ਬਲਬੇੜ੍ਹਾ)- ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਰਾਜ ਵਹੀਕਲ ਗਰੁੱਪ ਦੇ ਚੇਅਰਮੈਨ ਬਲਵਿੰਦਰ ਸਿੰਘ ਕਰਤਾਰਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰ ਬਿੱਲਾਂ ਦੇ ਨਾਂਅ 'ਤੇ ਪਾਸ ਕੀਤੇ ਗਏ ਕਾਲੇ ਕਾਨੂੰਨਾਂ ...
ਪਟਿਆਲਾ, 27 ਨਵੰਬਰ (ਅ.ਸ. ਆਹਲੂਵਾਲੀਆ)- ਪਟਿਆਲਾ ਜ਼ਿਲ੍ਹੇ ਦੀਆਂ ਉਦਯੋਗਿਕ ਇਕਾਈਆਂ ਨੂੰ ਨਿਰਯਾਤ ਅਤੇ ਆਰਥਿਕ ਪੱਖੋਂ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਅਗਵਾਈ 'ਚ ਜ਼ਿਲ੍ਹਾ ...
ਗੁਹਲਾ ਚੀਕਾ, 27 ਨਵੰਬਰ (ਓ.ਪੀ. ਸੈਣੀ)- ਅੱਜ ਗੁਰਦੁਆਰਾ ਸਿੰਘ ਸਭਾ ਡੇਰਾ ਕੁਚੀਆ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਪਾਲਕੀ ਸਾਹਿਬ ਦੇ ਪਿੱਛੇ ਭਾਰੀ ਗਿਣਤੀ ਵਿਚ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ...
ਪਟਿਆਲਾ, 27 ਨਵੰਬਰ (ਗੁਰਵਿੰਦਰ ਸਿੰਘ ਔਲਖ)-ਪਟਿਆਲਾ-ਰਾਜਪੁਰਾ ਸੜਕ 'ਤੇ ਅਜਿਹੀਆਂ ਥਾਵਾਂ ਨੂੰ ਚਿੰਨ੍ਹਤ ਕੀਤਾ ਜਾ ਰਿਹਾ ਹੈ ਜਿਥੇ ਰੋਜ਼ਾਨਾ ਹਾਦਸੇ ਵਾਪਰਦੇ ਹਨ | ਇਸ ਕੰਮ ਲਈ ਪੀ.ਡਬਲਿਊ.ਡੀ., ਬੀ ਐਾਡ ਆਰ ਅਤੇ ਪੁਲਿਸ ਵਲੋਂ ਸਾਂਝੀ ਮੁਹਿੰਮ ਵਿੱਢੀ ਗਈ ਹੈ | ਅੱਜ ...
ਪਟਿਆਲਾ, 27 ਨਵੰਬਰ (ਅ.ਸ. ਆਹਲੂਵਾਲੀਆ)-ਪੰਜਾਬ ਸਰਕਾਰ ਵਲੋਂ ਲਗਾਤਾਰ ਕਿਰਤੀਆਂ ਦੇ ਹਿਤਾਂ ਲਈ ਕੰਮ ਕੀਤਾ ਜਾ ਰਿਹਾ ਹੈ | ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਨਿਰਦੇਸ਼ਾਂ 'ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ...
ਪਟਿਆਲਾ, 27 ਨਵੰਬਰ (ਅ.ਸ. ਆਹਲੂਵਾਲੀਆ)- ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਜਲੰਧਰ ਵਲੋਂ ਸਿਹਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਆਮ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਅ ਅਤੇ ਜਾਗਰੂਕਤਾ ਸਬੰਧੀ ਅੱਜ ਇੱਕ ਜਾਗਰੂਕਤਾ ਵੈਨ ...
ਬਨੂੜ, 27 ਨਵੰਬਰ (ਭੁਪਿੰਦਰ ਸਿੰਘ)- ਕਿਸਾਨ ਜਥੇਬੰਦੀਆਂ ਵਲੋਂ ਬਨੂੜ-ਜ਼ੀਰਕਪੁਰ ਕੌਮੀ ਮਾਰਗ 'ਤੇ ਪੈਂਦੇ ਪਿੰਡ ਅਜ਼ੀਜ਼ਪੁਰ ਦੇ ਟੋਲ ਪਲਾਜ਼ੇ ਉੱਤੇ ਪਿਛਲੇ 48 ਦਿਨਾਂ ਤੋਂ ਚੱਲ ਰਹੇ ਧਰਨੇ ਦੀ ਕਮਾਨ ਹੁਣ ਸਾਬਕਾ ਫ਼ੌਜੀਆਂ ਨੇ ਸਾਂਭ ਲਈ ਹੈ | ਕਿਸਾਨ ਜਥੇਬੰਦੀਆਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX