ਬਠਿੰਡਾ, 27 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਸੰਘਰਸ਼ਾਂ ਦੇ ਰਾਹਾਂ 'ਤੇ ਚੱਲ ਰਹੇ ਕਿਸਾਨਾਂ ਵਲੋਂ ਦਿੱਲੀ ਕੂਚ ਦੌਰਾਨ ਹਰਿਆਣਾ ਸਰਕਾਰ ਵਲੋਂ ਮਿੱਥ ਕੇ ਡਾਹੀਆਂ ਗਈਆਂ ਸਾਰੀਆਂ ਰੋਕਾਂ ਨੂੰ ਕਿਸਾਨਾਂ ਦੇ ਜੋਸ਼ ਅਤੇ ਜਜ਼ਬੇ ਨੇ ਬੌਣਾ ਕਰਦਿਆਂ ਦਿੱਲੀ ਪੁੱਜਣ ਨੂੰ ਨਿਸ਼ਾਨਾ ਮਿਥਦਿਆਂ ਦਿੱਲੀ ਦੀ ਹੱਦ ਅੰਦਰ ਦਾਖ਼ਲਾ ਪਾ ਲਿਆ | ਭਾਵੇਂਕਿ ਇਸ ਦੌਰਾਨ ਹਰਿਆਣਾ ਸਰਕਾਰ ਵਲੋਂ ਸੜਕਾਂ 'ਤੇ ਕੰਕਰੀਟ ਦੇ ਟਨਾਂ ਭਾਰੀ ਪੱਥਰਾਂ, ਸੜਕਾਂ 'ਤੇ ਕਿੱਲਾਂ ਠੋਕਣ, ਮਿੱਟੀ ਦੇ ਟਿੱਬੇ ਲਗਾਉਣ, ਕੰਕਰੀਟ ਦੇ ਭਰੇ ਡੰਪਰਾਂ, ਰੋਡ ਰੋਲਰ ਸੜਕ 'ਤੇ ਟੇਢੇ ਕਰਕੇ ਸੜਕਾਂ ਰੋਕਣ ਲਈ ਲੋਡ ਟਰੱਕਾਂ ਨੂੰ ਸੜਕਾਂ 'ਤੇ ਠੱਲ੍ਹਣ ਵਰਗੀਆਂ ਪੜਾਅ ਦਰ ਪੜਾਅ ਸੁਰੱਖਿਆ ਕੰਧਾਂ ਨੂੰ ਕਿਸਾਨਾਂ ਦੇ ਜੋਸ਼ ਨੇ ਅੰਗੂਠਾ ਵਿਖਾਉਂਦੇ ਬੌਣਾ ਸਾਬਿਤ ਕਰ ਦਿੱਤਾ ਹੈ | ਇਹ ਹੀ ਨਹੀਂ ਕਿ ਇਸ ਸੰਘਰਸ਼ ਵਿਚ ਇਕੱਲੇ ਮਰਦ ਹੀ ਨਿੱਤਰੇ ਹੋਣ ਸਗੋਂ ਬੀਬੀਆਂ, ਮਾਈਆਂ ਆਪਣੇ ਬੱਚਿਆਂ ਸਮੇਤ ਜਿੱਥੇ ਦਿੱਲੀ ਜਾਣ ਲਈ ਔਖੇ ਹਾਲਾਤਾਂ ਦੇ ਬਾਵਜੂਦ ਉਤਸ਼ਾਹ ਨਾਲ ਅੱਗੇ ਵੱਧੇ ਉਥੇ ਨੌਜਵਾਨਾਂ ਦੇ ਜੋਸ਼ ਨੇ ਹੋਸ਼ ਵਿਚ ਰਹਿੰਦਿਆਂ ਬਿਨ੍ਹਾਂ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਏ ਆਪਣੇ ਨਿਸ਼ਾਨੇ ਦਿੱਲੀ ਵੱਲ ਚਾਲਿਆਂ ਨੂੰ ਗਤੀ ਦੇਈ ਰੱਖੀ | ਉਥੇ ਇਸ ਦੌਰਾਨ ਸਰਦੀ ਦਾ ਜ਼ੋਰ ਹੋਣ ਅਤੇ ਰਸਤੇ ਵਿਚ ਪੁਲਿਸ ਬਲ ਦੇ ਕੀਤੇ ਉਪਯੋਗ ਦੇ ਬਾਵਜੂਦ ਖ਼ਾਲਸਾਈ ਜੈਕਾਰਿਆਂ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਇਕ ਇਤਿਹਾਸ ਇਸ ਸਦੀ ਵਿਚ ਸਿਰਜ ਦਿੱਤਾ, ਜੋ ਆਉਂਦੇ ਲੰਬੇ ਸਮੇਂ ਤੱਕ ਮਿਸਾਲ ਬਣੇਗੀ | ਇਸ ਦੌਰਾਨ ਜਿਥੋਂ ਜਿਥੋਂ ਵੀ ਕਿਸਾਨਾਂ ਦੇ ਕਾਫ਼ਲੇ ਗੁਜ਼ਰੇ ਸਥਾਨਕ ਲੋਕਾਂ, ਕਿਸਾਨ ਪਰਿਵਾਰਾਂ ਵਲੋਂ ਉਨ੍ਹਾਂ ਲਈ ਲੰਗਰ, ਚਾਹ ਪਾਣੀ ਅਤੇ ਦਵਾਈਆਂ ਅਤੇ ਹੋਰ ਲੋੜੀਂਦੀ ਸਹਾਇਤਾ ਜਿਸ ਵਿਚ ਮਸ਼ੀਨਰੀ ਦੀ ਮੁਰੰਮਤ ਅਤੇ ਲੋੜ ਅਨੁਸਾਰ ਹੋਰ ਜ਼ਰੂਰਤਾਂ ਨੂੰ ਪੂਰਾ ਕੀਤਾ ਗਿਆ | ਇਥੇ ਇਹ ਵੀ ਜ਼ਿਕਰਯੋਗ ਕਿ ਇਹ ਸਭ ਕੁਝ ਬਿਨ੍ਹਾਂ ਕਿਸੇ ਜਾਤ, ਮਜ਼ਹਬ ਅਤੇ ਧਰਮ ਦੇ ਕੇਵਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋ ਕੇ ਕੀਤਾ ਗਿਆ | ਇਸ ਦੌਰਾਨ ਜਿਨ੍ਹਾਂ ਕਿਸਾਨਾਂ ਪਾਸ ਕਾਰਾਂ, ਜੀਪਾਂ ਸਮੇਤ ਹੋਰ ਸਾਧਨ ਹਨ ਉਹ ਵੀ ਇਸ ਸੰਘਰਸ਼ ਵਿਚ ਸ਼ਾਮਿਲ ਹੁੰਦਿਆਂ ਦਿੱਲੀ ਦੇ ਰਾਹ ਤੁਰੇ ਹੋਏ ਸਨ | ਉਧਰ ਇਸ ਦੌਰਾਨ ਇਸ ਕਿਸਾਨ ਮਾਰਚ ਵਿਚ ਹਰਿਆਣਾ ਖੇਤਰ ਵਿਚੋਂ ਕੁਝ ਕਿਸਾਨ ਘੋੜੇ, ਘੋੜੀਆਂ 'ਤੇ ਸਵਾਰ ਹੋ ਕੇ ਵੀ ਕਾਫ਼ਲੇ ਲਈ ਰਾਹ ਦਸੇਰਾ ਬਣਦੇ ਨਜ਼ਰ ਆਏ, ਜਦੋਂ ਕਾਰਾਂ ਜੀਪਾਂ, ਟਰੈਕਟਰ ਟਰਾਲੀਆਂ ਦਾ ਕਾਫ਼ਲੇ ਅੱਗੇ ਰੋਕਾਂ ਆ ਜਾਂਦੀਆਂ ਸਨ ਤਾਂ ਅਜਿਹੇ ਘੋੜ ਸਵਾਰ ਕਿਸਾਨਾਂ ਨੇ ਬਦਲਵੇਂ ਰਸਤਿਆਂ ਦੀ ਪਹਿਚਾਣ ਕਰਦਿਆਂ ਉਨ੍ਹਾਂ ਰਸਤਿਆਂ ਰਾਹੀਂ ਇਸ ਸੰਘਰਸ਼ੀ ਕਾਫ਼ਲੇ ਲਈ ਰਾਸਤਾ ਬਣਾਇਆ | ਇਸ ਤੋਂ ਇਲਾਵਾ ਇਸ ਕਾਫ਼ਲੇ ਵਿਚ ਸਿਆਸੀ ਆਗੂਆਂ ਵਲੋਂ ਵੀ ਆਪੋ ਆਪਣੇ ਪੱਧਰ 'ਤੇ ਵੱਖ-ਵੱਖ ਥਾਵਾਂ 'ਤੇ ਸ਼ਮੂਲੀਅਤ ਕੀਤੀ ਗਈ | ਇਸ ਦੌਰਾਨ ਆਪ ਦੇ ਵਿਧਾਇਕਾਂ ਪ੍ਰੋ: ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਕੁਲਤਾਰ ਸਿੰਘ ਸੰਧਵਾਂ ਸਮੇਤ ਹੋਰ ਵਿਧਾਇਕਾਂ ਅਤੇ ਆਗੂਆਂ ਨੇ ਦਿੱਲੀ ਪੁਲਿਸ ਨਾਲ ਦਿੱਲੀ ਦਾਖ਼ਲੇ ਨੂੰ ਲੈ ਕੇ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲੰਬਾ ਸਮਾਂ ਜੱਦੋ ਜਹਿਦ ਕੀਤੀ | ਇਸ ਦੌਰਾਨ ਪੁਲਿਸ ਨਾਲ ਧੂਹ ਘੜੀਸ ਦੇ ਵੀਡੀਓ ਕਲਿਪ ਵੀ ਸਾਰਾ ਦਿਨ ਸੋਸ਼ਲ ਮੀਡੀਆ 'ਤੇ ਘੁੰਮਦੇ ਰਹੇ ਅਤੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਕਿਸਾਨਾਂ ਅਤੇ ਉਨ੍ਹਾਂ ਦੇ ਨਾਲ ਚੱਲ ਰਹੇ ਯੂਥ ਵਲੋਂ ਕੇਵਲ ਆਪਣੇ ਰਾਹਾਂ ਦੀਆਂ ਹਰ ਪ੍ਰਕਾਰ ਦੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਅਤੇ ਕਿਸੇ ਜਨਤਕ ਸੰਪਤੀ ਅਤੇ ਹੋਰ ਕਿਸੇ ਚੀਜ਼ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ | ਇਸ ਦੌਰਾਨ ਟਰੈਕਟਰ ਟਰਾਲੀਆਂ, ਜੀਪਾਂ ਵਿਚ ਉੱਚੀ ਆਵਾਜ਼ ਵਿਚ ਵੱਜਦੇ ਯੋਧਿਆਂ ਦੀਆਂ ਵੀਰ ਕਥਾਵਾਂ-ਕ੍ਰਾਂਤੀਕਾਰੀ ਗੀਤਾਂ ਨੇ ਇਸ ਕਾਫ਼ਲੇ ਵਿਚ ਦਿੱਲੀ ਅੱਪੜਣ ਤੱਕ ਜੋਸ਼ ਭਰੀ ਰੱਖਿਆ ਅਤੇ ਇਸ ਦੌਰਾਨ ਦਰਜਨਾਂ ਥਾਵਾਂ 'ਤੇ ਅਜਿਹੇ ਮੌਕੇ ਵੀ ਆਏ ਜਿੱਥੇ ਕਿਸਾਨਾਂ ਨੇ ਉਨ੍ਹਾਂ ਨੂੰ ਪਿਛਲੇ 200 ਕਿੱਲੋਮੀਟਰ ਤੋਂ ਦਲ ਬਲ ਨਾਲ ਰੋਕਣ ਲਈ ਡਿਊਟੀ 'ਤੇ ਤਾਇਨਾਤ ਪੁਲਿਸ ਫੋਰਸ ਅਤੇ ਅਰਧ ਸੈਨਿਕ ਬਲਾਂ ਨੂੰ ਵੀ ਲੰਗਰ ਪਾਣੀ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਨਾਲ ਨਿਹਾਲ ਕਰੀ ਰੱਖਿਆ ਅਤੇ ਸਾਰੀਆਂ ਰੁਕਾਵਟਾਂ ਨੂੰ ਅੰਗੂਠਾ ਵਿਖਾਉਂਦਿਆਂ ਦਿੱਲੀ ਪਹੁੰਚ ਗਏ |
ਵਿਧਾਇਕਾ ਬਲਜਿੰਦਰ ਕੌਰ ਨੂੰ ਦਿੱਲੀ ਪੁਲਿਸ ਨੇ ਲਿਆ ਹਿਰਾਸਤ 'ਚ
ਤਲਵੰਡੀ ਸਾਬੋ ਤੋਂ ਰਣਜੀਤ ਸਿੰਘ ਰਾਜੂ ਅਨੁਸਾਰ
ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਵਲੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਘਿਰਾਉ ਦੇ ਪੋ੍ਰਗਰਾਮ ਦੌਰਾਨ ਦਿੱਲੀ ਪੁਲਿਸ ਨੇ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਹਿਰਾਸਤ ਵਿਚ ਲੈ ਲਿਆ ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੱਤੇ ਜਾਣ ਦੀ ਖ਼ਬਰ ਹੈ | ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਕੇਂਦਰ ਵਲੋਂ ਬੀਤੇ ਸਮੇਂ ਵਿਚ ਪਾਸ ਕੀਤੇ ਖੇਤੀ ਬਿੱਲਾਂ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦੇ ਘਿਰਾਉ ਦਾ ਪੋ੍ਰਗਰਾਮ ਉਲੀਕਿਆ ਗਿਆ ਸੀ | ਜਿਸ ਵਿਚ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਵੀ ਸ਼ਮੂਲੀਅਤ ਕੀਤੀ | ਵਿਧਾਇਕਾ ਨੂੰ ਉਸ ਸਮੇਂ ਦਿੱਲੀ ਪੁਲਿਸ ਦੇ ਇਕ ਦਸਤੇ ਨੇ ਹਿਰਾਸਤ ਵਿਚ ਲੈ ਲਿਆ, ਜਦੋਂ ਉਹ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਿਵਾਸ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ | ਵਿਧਾਇਕਾ ਦੇ ਕਰੀਬੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਵਲੋਂ ਉਨ੍ਹਾਂ ਨੂੰ ਜਬਰੀ ਇੱਕ ਗੱਡੀ ਵਿਚ ਸੁੱਟ ਕੇ ਥਾਣੇ ਲੈ ਜਾਇਆ ਗਿਆ | ਜਿੱਥੋਂ ਸ਼ਾਮ ਨੂੰ ਉਨ੍ਹਾਂ ਨੂੰ ਬੁਰਾੜੀ ਗਰਾਊਾਡ 'ਚ ਲਿਆ ਕੇ ਛੱਡ ਦਿੱਤਾ ਗਿਆ |
ਕਿਸਾਨਾਂ ਦੀ ਆਵਾਜ਼ ਦਬਾਉਣ ਵਾਲੀ ਮੋਦੀ ਤੇ ਖੱਟਰ ਸਰਕਾਰ ਦੀ ਕਾਰਵਾਈ ਨਿੰਦਣਯੋਗ-ਅਨਿਲ ਠਾਕੁਰ
ਆਮ ਆਦਮੀ ਪਾਰਟੀ ਦੇ ਸੂਬਾ ਆਗੂ ਅਨਿਲ ਠਾਕੁਰ ਨੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਮੋਦੀ ਅਤੇ ਖੱਟੜ ਵਲੋਂ ਕਿਸਾਨਾਂ ਉੱਤੇ ਜ਼ੁਲਮ ਕਰਦਿਆਂ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਅਤਿ ਨਿੰਦਣਯੋਗ ਹੈ ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ¢ ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਕਿਸਾਨਾਂ ਦਾ ਲੋਕਤੰਤਰਿਕ ਅਧਿਕਾਰ ਹੈ ਅਤੇ ਕੋਈ ਵੀ ਇਸ ਅਧਿਕਾਰ ਨੂੰ ਖੋਹ ਨਹੀਂ ਸਕਦਾ | ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰੇਗੀ ਅਤੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇਗੀ ਤੇ ਕਿਸਾਨਾਂ ਨੂੰ ਐੱਮ.ਐੱਸ.ਪੀ. ਦੀ ਗਰੰਟੀ ਦਿਵਾਉਣ ਲਈ ਸੰਘਰਸ਼ ਕਰੇਗੀ¢ ਆਪ ਆਗੂ ਨੇ ਕਿਹਾ ਕਿ ਮੋਦੀ ਅਤੇ ਕੈਪਟਨ ਵਰਗੇ ਮਾੜੇ ਸ਼ਾਸਨ ਕਾਰਨ ਹੀ ਅੱਜ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਨੂੰ ਇਹ ਦਿਨ ਵੇਖਣੇ ਪੈ ਰਹੇ ਹਨ¢
ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਰੋਨਾ ਵਾਇਰਸ ਦਾ ਫੈਲਾਅ ਮੁੜ ਵਧਣ ਲੱਗਿਆ ਹੈ | ਅੱਜ ਪੀ ਆਰ ਟੀ ਸੀ ਬਠਿੰਡਾ ਡਿਪੂ ਵਿਚ ਕੋਰੋਨਾ ਨੇ ਦਸਤਕ ਦਿੱਤੀ, ਜਿੱਥੇ 4 ਜਣੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਇਸ ਤੋਂ ਇਲਾਵਾ ਬਠਿੰਡਾ ਛਾਉਣੀ ਵਿਚ ਵੀ 4 ਵਿਅਕਤੀ ...
ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਬਲੱਡ ਬੈਂਕ ਬਠਿੰਡਾ ਵਿਚ ਥੈਲੇਸੀਮੀਆ ਪੀੜ੍ਹਤ ਬੱਚਿਆਂ ਅਤੇ ਇੱਕ ਔਰਤ ਨੂੰ ਐਚ ਆਈ ਵੀ ਪਾਜ਼ੀਟਿਵ ਖ਼ੂਨ ਚੜ੍ਹਾਏ ਜਾਣ ਦਾ ਕਰੜਾ ਨੋਟਿਸ ਲੈਂਦਿਆਂ ਜਿੱਥੇ ਸਿਵਲ ਹਸਪਤਾਲ ਦੇ ...
ਝੁਨੀਰ, 27 ਨਵੰਬਰ (ਰਮਨਦੀਪ ਸਿੰਘ ਸੰਧੂ)- ਸਥਾਨਕ ਸਬ ਤਹਿਸੀਲ ਵਿਖੇ ਇੰਟਰਨੈੱਟ ਦੀਆਂ ਸੇਵਾਵਾਂ ਠੱਪ ਹੋਣ ਕਾਰਨ ਆਮ ਲੋਕ ਪ੍ਰੇਸ਼ਾਨ ਹਨ | ਕਈ ਦਿਨਾਂ ਤੋਂ ਇੰਟਰਨੈੱਟ ਨਾ ਚੱਲਣ ਕਾਰਨ ਇਲਾਕੇ ਭਰ ਦੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਜਾਣਾ ਪੈ ਰਿਹਾ ਹੈ | ...
ਮਾਨਸਾ, 27 ਨਵੰਬਰ (ਸਟਾਫ਼ ਰਿਪੋਰਟਰ)- ਮਾਨਸਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਕਾਲੀ ਦਲ (ਡੀ) ਦੇ ਆਗੂ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੰੂ ਐਸ. ਜੀ. ਪੀ. ਸੀ. 'ਚ ਕਾਰਜਕਾਰੀ ਮੈਂਬਰ ਚੁਣੇ ਜਾਣ 'ਤੇ ਜਿੱਥੇ ਪਾਰਟੀ ਆਗੂਆਂ ਤੇ ਵਰਕਰਾਂ ...
ਬਠਿੰਡਾ, 27 ਨਵੰਬਰ (ਅਵਤਾਰ ਸਿੰਘ)- ਸਥਾਨਕ ਮਾਨਸਾ ਰੋਡ 'ਤੇ ਅੰਡਰ ਬਿ੍ਜ ਕੋਲ ਭਿਆਨਕ ਹਾਦਸਾ ਹੰੁਦੇ ਹੁੰਦੇ ਬਚਾਅ ਹੋ ਗਿਆ ਜਦਕਿ ਟਰੱਕ ਡਰਾਈਵਰ ਦੀ ਅਚਾਨਕ ਹੀ ਤਬੀਅਤ ਖ਼ਰਾਬ ਹੋ ਗਈ ਤਾਂ ਉਸ ਨੇ ਟਰੱਕ ਨੂੰ ਪਾਸੇ ਖੜ੍ਹਾ ਕਰ ਦਿੱਤਾ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ | ...
ਰਾਮਪੁਰਾ ਫੂਲ, 27 ਨਵੰਬਰ (ਗੁਰਮੇਲ ਸਿੰਘ ਵਿਰਦੀ)- ਸਥਾਨਕ ਰੇਲਵੇ ਸਟੇਸ਼ਨ 'ਤੇ ਲੱਗਾ ਕਿਸਾਨਾਂ ਦਾ ਪੱਕਾ ਮੋਰਚਾ 58ਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਬਾਵਾ, ਪੈਨਸ਼ਨਰ ਐਸੋਸੀਏਸ਼ਨ ...
ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਸਾਹਿਬ ਬਾਬਾ ਗੁੱਦੜ ਸਿੰਘ ਜੀ (ਕਿਲ੍ਹਾ ਮੁਬਾਰਕ ਗੁਰਦੁਆਰਾ) ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ...
ਬਠਿੰਡਾ, 27 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਰੇਲ ਆਵਾਜਾਈ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਤੱਕ ਖਾਦ ਪੁੱਜਣ ਨਾਲ ਕਿਸਾਨਾਂ 'ਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ¢ ਪਿਛਲੇ ਕੁਝ ਦਿਨਾਂ ਦੌਰਾਨ ਮਾਲ ਗੱਡੀਆਂ ਰਾਹੀਂ ...
ਤਲਵੰਡੀ ਸਾਬੋ, 27 ਨਵੰਬਰ (ਰਣਜੀਤ ਸਿੰਘ ਰਾਜੂ)- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਰੋਕਣ ਦੇ ਮਨੋਰਥ ਨਾਲ ਉਨ੍ਹਾਂ 'ਤੇ ਕੀਤੇ ਤਸ਼ੱਦਦ ਦੇ ਵਿਰੋਧ 'ਚ ਅੱਜ ਸਥਾਨਕ ਬਾਰ ਐਸੋਸੀਏਸ਼ਨ ਨੇ ਕਿਸਾਨਾਂ ਦੇ ...
ਬਠਿੰਡਾ, 27 ਨਵੰਬਰ (ਅਵਤਾਰ ਸਿੰਘ)- ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ, ਸਿਹਤ ਕਰਮਚਾਰੀ, ਮੈਡੀਕਲ ਅਫ਼ਸਰ, ਦਰਜਾ ਚਾਰ ਵਲੋਂ ਗੁਰਮੇਲ ਸਿੰਘ ਦੀ ਅਗਵਾਈ ਵਿਚ ਸਿਵਲ ਹਸਪਤਾਲ ਵਿਚ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨਾਂ ਦੇ ਹੱਕ ਵਿਚ ਡਟ ਕੇ ਖੜ੍ਹਦੇ ਹੋਏ ...
ਬਠਿੰਡਾ, 27 ਨਵੰਬਰ (ਅਵਤਾਰ ਸਿੰਘ)- ਕੋਰੋਨਾ ਪਾਜ਼ੀਟਿਵ ਰਾਜ ਕੁਮਾਰ (60) ਪੁੱਤਰ ਹੰਸ ਰਾਜ ਨਿਵਾਸੀ ਮੌੜ ਮੰਡੀ ਜੋ ਕਿ ਬਠਿੰਡਾ ਦੇ ਸਥਿਤ ਪ੍ਰਾਈਵੇਟ ਹਸਪਤਾਲ ਵਿਚ 23 ਨਵੰਬਰ ਤੋਂ ਦਾਖ਼ਲ ਸੀ, ਦੀ ਬੀਤੀ ਰਾਤ 26/27 ਦੀ ਦਰਮਿਆਨੀ ਰਾਤ ਮੌਤ ਹੋ ਗਈ | ਪ੍ਰਸ਼ਾਸਨ ਵਲੋਂ ਇਸ ਦੀ ...
ਭੀਖੀ, 27 ਨਵੰਬਰ (ਗੁਰਿੰਦਰ ਸਿੰਘ ਔਲਖ)- ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਵੈੱਲਫੇਅਰ ਸਭਾ ਭੀਖੀ ਵੱਲੋਂ ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਦਾ 750ਵਾਂ ਜਨਮ ਦਿਵਸ ਸਥਾਨਕ ਬਾਬਾ ਨਾਮਦੇਵ ਭਵਨ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ...
ਰਾਮਾਂ ਮੰਡੀ, 27 ਨਵੰਬਰ (ਅਮਰਜੀਤ ਸਿੰਘ ਲਹਿਰੀ)- ਸਥਾਨਕ ਗੁਰਦੁਆਰਾ ਸਿੰਘ ਸਭਾ ਦੀ ਸਮੂਹ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਗੁਰਦੁਆਰਾ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਸਹਿਯੋਗ ...
ਕੋਟਫੱਤਾ, 27 ਨਵੰਬਰ (ਰਣਜੀਤ ਸਿੰਘ ਬੁੱਟਰ)-29 ਨਵੰਬਰ ਨੂੰ ਈ ਟੀ ਟੀ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਹੋਣ ਵਾਲੀ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਵਿਚ ਭੰਬਲਭੂਸਾ ਪਾਇਆ ਜਾ ਰਿਹਾ ਹੈ ¢ 28 ਨਵੰਬਰ ਨੂੰ ਸਿਹਤ ਵਿਭਾਗ ਵਿਚ ਵਾਰਡ ਅਟੈਂਡੈਂਟ ਦੀਆਂ 800 ਅਸਾਮੀਆਂ ਲਈ ਲਈ ...
ਰਾਮਾਂ ਮੰਡੀ, 27 ਨਵੰਬਰ (ਅਮਰਜੀਤ ਸਿੰਘ ਲਹਿਰੀ)-ਨਗਰ ਕੌਾਸਲ ਰਾਮਾਂ ਵਲੋਂ ਤਲਵੰਡੀ ਰੋਡ 'ਤੇ ਸਥਿਤ ਸਵ. ਮਾਤਾ ਦੇਵਕੀ ਦੇਵੀ ਕਾਂਸਲ ਬੈਡਮਿੰਟਨ ਹਾਲ ਵਾਲੀ ਨਵੀਂ ਬਣਾਈ ਗਈ ਗਲੀ ਦਾ ਉਦਘਾਟਨੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਲਕਾ ਤਲਵੰਡੀ ਸਾਬੋ ਦੇ ਕਾਂਗਰਸ ਦੇ ਮੁੱਖ ...
ਬਠਿੰਡਾ, 27 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਐਨ. ਐਸ. ਐਸ. ਵਿਭਾਗ, ਸੋਸ਼ਲ ਸਾਇੰਸ ਐਸੋਸੀਏਸ਼ਨ ਤੇ ਲਿਟਰੇਰੀ ਕਲੱਬ ਦੇ ਸਹਿਯੋਗ ਸਦਕਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 'ਸ਼ਹੀਦੀ ਦਿਵਸ' ਮਨਾਇਆ ਗਿਆ ¢ ...
ਰਾਮਾਂ ਮੰਡੀ, 27 ਨਵੰਬਰ (ਅਮਰਜੀਤ ਸਿੰਘ ਲਹਿਰੀ)- ਗੁੱਡਵਿੱਲ ਵੈੱਲਫੇਅਰ ਸਪੋਰਟਸ ਕਲੱਬ ਰਾਮਾਂ ਵਲੋਂ ਤਲਵੰਡੀ ਰੋਡ 'ਤੇ ਸਥਿਤ ਦੇਵਕੀ ਦੇਵੀਂ ਕਾਂਸਲ ਬੈਡਮਿੰਟਨ ਹਾਲ ਵਿਖੇ ਮਾਤਾ ਦੇਵਕੀ ਦੇਵੀ ਦੀ 29ਵੀਂ ਬਰਸੀ ਮਨਾਈ ਗਈ | ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ...
ਮੌੜ ਮੰਡੀ, 27 ਨਵੰਬਰ (ਲਖਵਿੰਦਰ ਸਿੰਘ ਮੌੜ)-ਦਿਨੋਂ-ਦਿਨ ਨਿੱਘਰਦਾ ਜਾ ਰਿਹਾ ਜ਼ਮੀਨਦੋਜ਼ ਪਾਣੀ ਦਾ ਨਿਕਾਸੀ ਪ੍ਰਬੰਧ ਸ਼ਹਿਰ ਵਾਸੀਆਂ ਅਤੇ ਆਸੇ-ਪਾਸੇ ਦੇ ਲੋਕਾਂ ਲਈ ਦੁੱਖਾਂ-ਤਕਲੀਫ਼ਾਂ ਦਾ ਸਬੱਬ ਬਣਦਾ ਜਾ ਰਿਹਾ ਹੈ ਅਤੇ ਨਵੀਆਂ ਸੜਕਾਂ ਦੀ ਹਾਲਤ ਵੀ ਬਦਤਰ ਹੋ ਗਈ ਹੈ ...
ਰਾਮਪੁਰਾ ਫੂਲ, 26 ਨਵੰਬਰ (ਵਿਰਦੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ. ਏ. ਫਾਈਨਲ ਦੇ ਐਲਾਨੇ ਨਤੀਜਿਆਂ ਵਿਚ ਸਥਾਨਕ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫੇਰ ਚੰਗੇ ਅੰਕ ਪ੍ਰਾਪਤ ਕਰਕੇ ਸੰਸਥਾ, ਮਾਪਿਆਂ ਤੇ ਅਧਿਆਪਕਾਂ ਦਾ ਨਾਂਅ ...
ਭੁੱਚੋ ਮੰਡੀ 27 ਨਵੰਬਰ (ਬਿੱਕਰ ਸਿੰਘ ਸਿੱਧੂ)-ਨਜ਼ਦੀਕੀ ਪਿੰਡ ਬੁਰਜ ਕਾਹਨ ਸਿੰਘ ਵਾਲਾ ਵਿਖੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੀ ਚੋਣ ਸਰਬਸੰਮਤੀ ਨਾਲ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਸਕੱਤਰ ਕੁਲਦੀਪ ਸਿੰਘ ਬਾਲਿਆਂਵਾਲੀ ਨੇ ...
ਸੀਂਗੋ ਮੰਡੀ, 27 ਨਵੰਬਰ (ਲੱਕਵਿੰਦਰ ਸ਼ਰਮਾ)- ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਮਾਪਿਆਂ ਤੇ ਅਧਿਆਪਕਾਂ 'ਚ ਬਿਹਤਰ ਤਾਲਮੇਲ ਬਣਾਉਣ ਦੇ ਮਕਸਦ ਨਾਲ ਸਰਕਾਰੀ ਹਾਈ ਸਕੂਲ ਗਾਟਵਾਲੀ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪੇ-ਅਧਿਆਪਕ ਮਿਲਣੀ ਸਮਾਗਮ ...
ਬੁਢਲਾਡਾ, 27 ਨਵੰਬਰ ( ਸੁਨੀਲ ਮਨਚੰਦਾ)- ਸ਼ਹਿਰ ਅੰਦਰ ਅੱਜ ਐਸ. ਡੀ. ਐਮ. ਬੁਢਲਾਡਾ ਸਾਗਰ ਸੇਤੀਆ ਦੀ ਅਗਵਾਈ ਹੇਠ ਸਵੱਛਤਾ ਸਰਵੇਖਣ 2021 ਦੇ ਬੈਨਰ ਹੇਠ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ | ਇਸ ਅਭਿਆਨ ਤਹਿਤ ਸਮੂਹ ਸਫ਼ਾਈ ਸੇਵਕਾਂ ਸਮੇਤ ਨਗਰ ਕੌਾਸਲ ਦੇ ਕਰਮਚਾਰੀਆਂ ਵਲੋਂ ...
ਬੱਲੂਆਣਾ, 27 ਨਵੰਬਰ (ਗੁਰਨੈਬ ਸਾਜਨ)- ਜ਼ਿਲ੍ਹੇ ਦੇ ਪਿੰਡ ਵਿਰਕ ਖ਼ੁਰਦ ਦੇ ਸਰਕਾਰੀ ਹਾਈ ਸਕੂਲ ਵਿਖੇ ਅਧਿਆਪਕਾਂ ਦੁਆਰਾ ਸਕੂਲ ਮੁਖੀ ਨਿਧੀ ਸਿੰਗਲਾ ਦੀ ਦੇਖ-ਰੇਖ ਹੇਠ ਕੋਰੋਨਾ ਦੇ ਚੱਲਦੇ ਮਿਡ-ਡੇ-ਮੀਲ ਦਾ ਰਾਸ਼ਨ ਘਰ-ਘਰ ਪਹੁੰਚਾਇਆ ਗਿਆ¢ ਇਸ ਮੌਕੇ ਮਿਡ-ਡੇ-ਮੀਲ ...
ਰਾਮਾਂ ਮੰਡੀ, 27 ਨਵੰਬਰ (ਲਹਿਰੀ)- ਹਲਕੇ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਰਵੀਪ੍ਰੀਤ ਸਿੰਘ ਸਿੱਧੂ ਨੇ ਹਰਿਆਣਾ ਦੀ ਖੱਟੜ ਸਰਕਾਰ ਵਲੋਂ ਦਿੱਲੀ ਵਿਖੇ ਜਮਹੂਰੀ ਢੰਗ ਨਾਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ 'ਤੇ ਪਾਣੀ ਦੀਆਂ ਤੋਪਾਂ ਚਲਾਉਣ, ਸੜਕਾਂ 'ਤੇ ਵੱਡੇ-ਵੱਡੇ ...
ਬਠਿੰਡਾ, 27 ਨਵੰਬਰ (ਸ. ਰ.)- ਸਰਕਾਰੀ ਹਾਈ ਸਕੂਲ, ਬੁਰਜ ਲੱਧਾ ਸਿੰਘ ਵਾਲਾ ਵਿਖੇ ਨਵ ਨਿਰਮਤ ਵਿਗਿਆਨ ਲੈਬ ਦਾ ਉਦਘਾਟਨ ਮੁੱਖ ਅਧਿਆਪਕਾ ਸ੍ਰੀਮਤੀ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਪਿੰਡ ਦੇ ਸਰਪੰਚ ਸ਼੍ਰੀਮਤੀ ਕਰਮਜੀਤ ਕੌਰ ਨੇ ਪੰਚਾਇਤ ਮੈਂਬਰਾਂ ਅਤੇ ਕਮੇਟੀ ਮੈਂਬਰਾਂ ...
ਬਠਿੰਡਾ, 27 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਕੰਸਟੀਚਿਊਐਾਟ ਕਾਲਜ, ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ (ਪੀ.ਆਈ.ਟੀ.), ਨੰਦਗੜ੍ਹ ਵਿਖੇ ਅਕਾਦਮਿਕ ਸੈਸ਼ਨ 2020-21 ਵਿਚ ਨਵੇਂ ...
ਭਾਈ ਰੂਪਾ, 27 ਨਵੰਬਰ (ਵਰਿੰਦਰ ਲੱਕੀ)- ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਸਥਾਨਕ ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਨੇ ਯੂਨੀਅਨ ਦੇ ਇਕਾਈ ਪ੍ਰਧਾਨ ਮੁਕੇਸ਼ ਕੁਮਾਰ ਦੀ ਅਗਵਾਈ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਦੇ ...
ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲਾਣ)- ਜ਼ਿਲਾ ਬਾਰ ਐਸੋਸੀਏਸ਼ਨ ਬਠਿੰਡਾ ਨੇ ਅੱਜ ਇਕ ਦਿਨਾ ਹੜਤਾਲ ਕਰਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ | ਵਕੀਲਾਂ ਦੀ ਹੜਤਾਲ ਕਾਰਨ ...
ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਇੱਥੇ ਹੋਈ ਮੀਟਿੰਗ ਵਿਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਸਬੰਧੀ ਚਰਚਾ ਕੀਤੀ ਗਈ ਅਤੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਹਮੇਸ਼ਾ ਕਿਸਾਨਾਂ ਦੇ ...
ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿਵਲ ਹਸਪਤਾਲ, ਬਠਿੰਡਾ ਦੀ ਬਲੱਡ ਬੈਂਕ ਵਿਚ ਬੱਚਿਆਂ ਨੂੰ ਐਚ.ਆਈ.ਵੀ. ਪਾਜ਼ੀਟਿਵ ਬਲੱਡ ਚੜ੍ਹਾਏ ਜਾਣ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ, ਬਠਿੰਡਾ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ...
ਭੀਖੀ, 27 ਨਵੰਬਰ (ਗੁਰਿੰਦਰ ਸਿੰਘ ਔਲਖ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਬਲਾਕ ਪ੍ਰਧਾਨ ਜਸਵੰਤ ਕੌਰ ਫਰਵਾਹੀ ਦੀ ਅਗਵਾਈ ਹੇਠ ਨਵੇਂ ਪਾਸ ਕੀਤੇ ਜਾ ਰਹੇ ਕਿਰਤ ਕਾਨੂੰਨਾਂ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ...
ਝੁਨੀਰ, 27 ਨਵੰਬਰ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਖ਼ਿਆਲੀ ਚਹਿਲਾਂਵਾਲੀ ਦੇ ਕਿਸਾਨ ਧੰਨਾ ਸਿੰਘ ਖ਼ਾਲਸਾ ਜੋ ਹਰਿਆਣਾ ਵਿਖੇ ਕਿਸਾਨ ਅੰਦੋਲਨ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਇਸ ਮੌਕੇ ...
ਬੁਢਲਾਡਾ, 27 ਨਵੰਬਰ ( ਰਾਹੀ)-ਸਥਾਨਕ ਸ਼੍ਰੀ ਗੁਰੂ ਸਿੰਘ ਸਭਾ ਨਵੀਨ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ 28 ਤੋਂ 30 ਨਵੰਬਰ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਜਾ ਰਿਹਾ ਹੈ¢ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆ ਗੁਰੂ ਘਰ ਕਮੇਟੀ ...
ਬੱਲੂਆਣਾ, 27 ਨਵੰਬਰ (ਗੁਰਨੈਬ ਸਾਜਨ)- ਬਠਿੰਡਾ-ਮਲੋਟ ਰੋਡ ਬੱਸ ਅੱਡਾ ਕਰਮਗੜ੍ਹ ਸਤਰਾਂ ਨੇੜੇ ਬਣ ਰਹੇ ਖਾਲ ਵਿਚ ਪਿੱਲੀਆਂ ਇੱਟਾਂ ਲੱਗਣ ਦੀ ਕਵਰੇਜ ਕਰ ਰਹੇ ਪੱਤਰਕਾਰ ਨਾਲ ਬੀ.ਐਮ.ਆਰ. ਦੇ ਅਧਿਕਾਰੀ ਵਲੋਂ ਦੁਰਵਿਵਹਾਰ ਕਰਨ ਦਾ ਸਮਾਚਾਰ ਹੈ¢ ਇਸ ਸਬੰਧੀ ਕਰਮਗੜ੍ਹ ...
ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਲੱਡ ਬੈਂਕ ਮਾਮਲੇ 'ਚ ਸਿਵਲ ਹਸਪਤਾਲ ਵਿਖੇ ਰੋਸ ਜਤਾਉਣ ਵਾਲੇ ਥੈਲੇਸੀਮੀਆ ਪੀੜ੍ਹਤ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ 3 ਜਣਿਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦਾ ਮਾਮਲਾ ਭੜਕ ਗਿਆ ਹੈ | ਅੱਜ ...
ਸੁਖਪਾਲ ਸਿੰਘ ਸੋਨੀ 98724-00158 ਭਗਤਾ ਭਾਈਕਾ- ਸਥਾਨਕ ਸ਼ਹਿਰ ਤੋਂ ਨਥਾਣਾ ਸੜਕ ਉਪਰ ਵਸਿਆ ਇਤਿਹਾਸਿਕ ਪਿੰਡ ਕੋਠਾ ਗੁਰੂ ਦੀ ਮੋੜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪਿ੍ਥੀ ਚੰਦ ਨੇ ਸੰਮਤ 1663 ਵਿਚ ਰੱਖੀ ਸੀ | ਇਸ ਨਗਰ ਦਾ ਨਵਾਂ ਨਾਮਕਰਨ ਦਸਮੇਸ਼ ਪਿਤਾ ਸ੍ਰੀ ਗੁਰੂ ...
ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਲੱਡ ਬੈਂਕ ਮਾਮਲੇ 'ਚ ਸਿਵਲ ਹਸਪਤਾਲ ਵਿਖੇ ਰੋਸ ਜਤਾਉਣ ਵਾਲੇ ਥੈਲੇਸੀਮੀਆ ਪੀੜ੍ਹਤ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ 3 ਜਣਿਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦਾ ਮਾਮਲਾ ਭੜਕ ਗਿਆ ਹੈ | ਅੱਜ ...
ਬੁਢਲਾਡਾ 27 ਨਵੰਬਰ (ਰਾਹੀ)-ਪੰਜਾਬ ਸਰਕਾਰ ਵੱਲੋਂ 'ਦ ਪੰਜਾਬ ਐਡਹਾਕ, ਕੰਟਰੈਕਟਚੂਅਲ,ਡੇਲੀ ਵੇਜਿਜ਼, ਟੈਪਰੇਰੀ, ਵਰਕ ਚਾਰਜਡ ਅਤੇ ਆਉਟਸੋਰਸਿੰਡ ਇੰਪਲਾਇਜ ਵੈਲਫੇਅਰ ਐਕਟ 2016' ਨੂੰ ਰੀਪੀਲ ਕਰਕੇ ਨਵਾਂ ਕਾਨੂੰਨ ਬਣਾਉਣ ਬਾਰੇ ਆਪਣੀਆਂ ਸ਼ਿਫਾਰਸ਼ਾ ਅਤੇ ਰਾਜ ਦੇ ...
ਅਮਰਗੜ੍ਹ, 27 ਨਵੰਬਰ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮਾਨਵੀ)-ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਬਨਭੌਰਾ ਵਿਖੇ 9ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਨੂੰ ਸਕੂਲ ਜਾਂਦੇ ਸਮੇਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ...
ਜੈਤੋ, 27 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ (ਸਥਾਨਕ ਬਿਸ਼ਨੰਦੀ ਬਾਜ਼ਾਰ) 'ਚ ਸੀਨੀਅਰ ਹੈੱਡ ਮੈਸੇਂਜਰ ਭਾਰਤ ਭੂਸ਼ਨ ਦੀ ਸੇਵਾ-ਮੁਕਤੀ 'ਤੇ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ਼ਹਿਰ ਦੀਆਂ ਦੋਵੇਂ ਬਰਾਂਚਾਂ ਦੇ ਮੁਲਾਜ਼ਮਾਂ ਨੇ ...
ਕੋਟਕਪੂਰਾ, 27 ਨਵੰਬਰ (ਮੇਘਰਾਜ)-ਪੰਜਾਬ ਸਰਕਾਰ ਵਲੋਂ ਸ਼ਹਿਰੀ ਤੇ ਪੇਂਡੂ ਹਲਕਿਆਂ ਦੇ ਵਿਕਾਸ ਕੰਮਾਂ ਲਈ ਗ੍ਰਾਟਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਤਹਿਤ ਕੋਟਕਪੂਰਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੀਆਂ ਗਲ਼ੀਆਂ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਫ਼ਰੀਦਕੋਟ, 27 ਨਵੰਬਰ (ਸਤੀਸ਼ ਬਾਗ਼ੀ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਨਰੈਣ ਨਗਰ-ਭਾਨ ਸਿੰਘ ਕਾਲੋਨੀ ਫ਼ਰੀਦਕੋਟ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ, ਜਿਸ ਤਹਿਤ 28 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ...
ਫ਼ਰੀਦਕੋਟ, 27 ਨਵੰਬਰ (ਜਸਵੰਤ ਸਿੰਘ ਪੁਰਬਾ)-ਉਦਯੋਗਤੀਆਂ ਲਈ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਦੇ ਸੂਬੇ ਦੇ ਉਦੇਸ਼ ਦੀ ਤਰਜ਼ 'ਤੇ ਆਮ ਜਨਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੇਵਾਵਾਂ ਦੇਣੀਆਂ ਯਕੀਨੀ ਬਣਾਉਣ ਲਈ ਅਤੇ ਆਪਣੀ ਕੁਸ਼ਲਤਾ ਵਿਚ ਵਾਧਾ ਕਰਨ ਲਈ ਇੰਨਵੈਸਟ ...
ਫ਼ਰੀਦਕੋਟ, 27 ਨਵੰਬਰ (ਜਸਵੰਤ ਸਿੰਘ ਪਰਬਾ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਸਮਾਰਟ ਸਕੂਲ ਮੁਹਿੰਮ ਦੇ ਸਮਾਗਮ ਦੌਰਾਨ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ, ...
ਫ਼ਰੀਦਕੋਟ, 27 ਨਵੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ, ਐਨ.ਐਸ.ਐਸ. ਵਿਭਾਗ ਅਤੇ ਰੈਡ ਰਿਬਨ ਕਲੱਬਾਂ ਦੁਆਰਾ ਸਾਂਝੇ ਰੂਪ ਵਿਚ ਸੰਵਿਧਾਨ ਦਿਵਸ ਮਨਾਇਆ ਗਿਆ | ਇਹ ਪ੍ਰੋਗਰਾਮ ਕਾਰਜਕਾਰੀ ...
ਫ਼ਰੀਦਕੋਟ, 27 ਨਵਬੰਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਦਲੇ, ਜ਼ਿਲ੍ਹਾ ਰੋਪੜ ਦੇ ਪਿ੍ੰਸੀਪਲ ਸ੍ਰੀ ਸਤਪਾਲ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਲਗਾਇਆ ਗਿਆ ਹੈ | ਉਨ੍ਹਾਂ ਫ਼ਰੀਦਕੋਟ ...
ਕੋਟਕਪੂਰਾ, 27 ਨਵੰਬਰ (ਮੇਘਰਾਜ, ਮੋਹਰ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਦੁਆਰੇਆਣਾ ਦੀ 5ਵੀਂ ਜਮਾਤ ਦੀ ਵਿਦਿਆਥਣ ਮਨਦੀਪ ਕੌਰ ਪੁੱਤਰੀ ਗੁਰਜੰਟ ਸਿੰਘ ਅਤੇ ਕੁਲਵਿੰਦਰ ਕੌਰ ਦੀ ਨਵੋਦਿਆ ਸਕੂਲ ਪਿੰਡ ਕਾਉਣੀ ਲਈ ਚੋਣ ਹੋਈ ਹੈ | ਜਮਾਤ ਇੰਚਾਰਜ ਸਤਵਿੰਦਰ ਸਿੰਘ ਨੇ ...
ਫ਼ਰੀਦਕੋਟ, 27 ਨਵੰਬਰ (ਚਰਨਜੀਤ ਸਿੰਘ ਗੋਂਦਾਰਾ)-ਫ਼ਿਰੋਜ਼ਪੁਰ-ਬਠਿੰਡਾ ਰੇਲਵੇ ਲਾਈਨ 'ਤੇ ਭਾਵੇਂ ਬੀਤੇ ਦਿਨੀਂ ਮਾਲ ਗੱਡੀਆਂ ਦੀ ਆਵਾਜਾਈ ਚੱਲ ਪਈ ਹੈ ਪਰ ਅਜੇ ਤੱਕ ਫ਼ਿਰੋਜ਼ਪੁਰ ਤੋਂ ਬਠਿੰਡਾ ਤੱਕ ਕੋਈ ਵੀ ਮੁਸਾਫ਼ਰ ਗੱਡੀ ਨਹੀਂ ਚੱਲੀ | ਸਥਾਨਕ ਸਟੇਸ਼ਨ 'ਤੇ ਰੇਲਵੇ ...
ਫ਼ਰੀਦਕੋਟ, 27 ਨਵੰਬਰ (ਜਸਵੰਤ ਸਿੰਘ ਪੁਰਬਾ)-ਬਾਲ ਭਲਾਈ ਕਮੇਟੀ ਦੀ ਮੀਟਿੰਗ ਸੁਖਦੇਵ ਸਿੰਘ ਸੱਗੂ ਚੇਅਰਮੈਨ ਦੀ ਪ੍ਰਧਾਨ ਹੇਠ ਹੋਈ | ਉਨ੍ਹਾਂ ਕਿਹਾ ਕਿ ਬੱਚਿਆਂ ਵਲੋਂ ਸ਼ਹਿਰ ਵਿਚ ਭੀਖ ਮੰਗਣਾ ਬਹੁਤ ਵੇਖਣ ਨੂੰ ਮਿਲ ਰਿਹਾ ਹੈ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ...
ਫ਼ਰੀਦਕੋਟ, 27 ਨਵੰਬਰ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਰਿਹਾਇਸ਼ੀ ਸਥਾਨ 'ਤੇ ਲੜਾਈ ਝਗੜੇ ਦੌਰਾਨ ਹੰਗਾਮਾ ਕਰਨ ਅਤੇ ਅਸਲੇ ਨਾਲ ਫਾਇਰ ਕਰਨ ਦੇ ਦੋਸ਼ਾਂ ਤਹਿਤ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ 'ਚ ਤਾਇਨਾਤ 2 ਵਾਰਡਨਾਂ ਅਤੇ ਇਕ ਸਿਪਾਹੀ ਸਮੇਤ 7 ...
ਫ਼ਰੀਦਕੋਟ, 27 ਨਵੰਬਰ (ਸਰਬਜੀਤ ਸਿੰਘ)-ਸੀ.ਆਈ.ਏ. ਸਟਾਫ਼ ਫ਼ਰੀਦਕੋਟ ਅਤੇ ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ ਸਦਕਾ ਲੁੱਟਾਂ-ਖੋਹਾਂ ਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਰੋਹ ਦੇ ਮੁਖੀ ਸਮੇਤ ਚਾਰ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX