ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਬਲਾਕ ਸ਼ਹਿਣਾ ਦੇ ਪਿੰਡ ਬੱਲੋਕੇ ਦੇ 28 ਸਾਲਾ ਨੌਜਵਾਨ ਰਛਪਾਲ ਸਿੰਘ ਨੇ ਕੌਰਡੀਸੈਪਸ ਮਿਲੀਟੀਅਰਸ (ਮੈਡੀਸਨਲ ਖੁੰਬਾਂ) ਦੀ ਸਫਲ ਖੇਤੀ ਕਰ ਕੇ ਅਨੋਖੀ ਮਿਸਾਲ ਕਾਇਮ ਕੀਤੀ ਹੈ | ਆਪਣੀ ਲੈਬ 'ਚ ਮਿਆਰੀ ਗੁਣਵੱਤਾ ਦੇ ਕੌਰਡੀਸੈਪਸ ਤਿਆਰ ਕਰਨ ਵਾਲਾ ਰਛਪਾਲ ਸਿੰਘ ਪੰਜਾਬ ਦਾ ਪਹਿਲਾ ਤੇ ਦੇਸ਼ ਦਾ ਦੂਜਾ ਕਿਸਾਨ ਹੈ | ਨੌਜਵਾਨ ਕਿਸਾਨ ਰਛਪਾਲ ਸਿੰਘ ਪੁੱਤਰ ਤੀਰਥ ਸਿੰਘ ਨੇ ਦੱਸਿਆ ਕਿ ਸਾਲ 2017 'ਚ ਉਸ ਨੇ ਜ਼ਿਲ੍ਹੇ ਦੇ ਕਿ੍ਸ਼ੀ ਵਿਗਿਆਨ ਕੇਂਦਰ ਤੋਂ ਖੁੰਬਾਂ ਦੀ ਕਾਸ਼ਤ ਬਾਰੇ ਚਾਰ ਰੋਜ਼ਾ ਸਿਖਲਾਈ ਲਈ ਤਾਂ ਉਸ ਨੂੰ ਪਤਾ ਲੱਗਿਆ ਕਿ ਖੁੰਬਾਂ/ਫੰਗਸ ਦੀਆਂ ਕਿਸਮਾਂ 'ਚੋਂ ਕੁਝ ਅਨੋਖੀਆਂ ਕਿਸਮਾਂ ਵੀ ਹਨ, ਜੋ ਬਹੁਤ ਅਨੋਖੇ ਮੈਡੀਸਨਲ ਗੁਣ ਰੱਖਦੀਆਂ ਹਨ ਤੇ ਹਿਮਾਲਿਆ ਖੇਤਰਾਂ 'ਚ ਹੀ ਪਾਈਆਂ ਜਾਂਦੀਆਂ ਹਨ | ਉਸ ਸਮੇਂ ਉਸ ਨੇ ਆਮ ਖੁੰਬਾਂ ਦੀ ਕਾਸ਼ਤ ਦੀ ਬਜਾਏ ਕੌਰਡੀਸੈਪਸ ਲੈਬ 'ਚ ਤਿਆਰ ਕਰਨ ਦਾ ਫ਼ੈਸਲਾ ਲਿਆ, ਪਰ ਉਸ ਨੂੰ ਹਿਮਾਲਿਆ ਖੇਤਰ ਦੇ ਤਾਪਮਾਨ ਦੇ ਬਰਾਬਰ ਤਾਪਮਾਨ ਵਾਲੀ ਲੈਬ ਬਣਾਉਣ ਤੇ ਕੌਰਡੀਸੈਪਸ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਨਹੀਂ ਸੀ | ਰਛਪਾਲ ਸਿੰਘ ਦੱਸਿਆ ਕਿ ਉਸ ਨੇ ਬੀ. ਏ. ਕੀਤੀ ਹੋਈ ਸੀ, ਪਰ ਉਸ ਨੂੰ ਸਾਇੰਸ ਦਾ ਬਹੁਤ ਗਿਆਨ ਨਾ ਹੋਣ ਕਾਰਨ ਉਸ ਨੇ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਬਾਇਓਲੌਜੀ ਪੜ੍ਹੀ ਤੇ ਟਿਸ਼ੂ ਕਲਚਰ ਤੇ ਕੌਰਡੀਸੈਪਸ ਬਾਰੇ ਆਰਟੀਕਲ ਪੜ੍ਹਨੇ ਸ਼ੁਰੂ ਕੀਤੇ | ਲਗਾਤਾਰ ਕਰੀਬ ਡੇਢ ਸਾਲ ਮਿਹਨਤ ਤੋਂ ਬਾਅਦ ਉਹ ਮਿਆਰੀ ਗੁਣਵੱਤਾ ਵਾਲੀ ਕੌਰਡੀਸੈਪਸ (ਮੈਡੀਸਨਲ ਖੁੰਬਾਂ) ਤਿਆਰ ਕਰਨ 'ਚ ਸਫਲ ਹੋ ਗਿਆ ਤੇ ਉਹ ਭਾਰਤ 'ਚੋਂ ਦੂਜਾ ਕਿਸਾਨ ਸੀ, ਜਿਸ ਨੇ ਇਹ ਖੁੰਬਾਂ ਤਿਆਰ ਕੀਤੀਆਂ | ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ: ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਕਿਸਾਨ ਰਛਪਾਲ ਸਿੰਘ ਪਿੰਡ ਬੱਲੋਕੇ ਆਧੁਨਿਕ ਤਕਨੀਕ ਤੇ ਵਿਗਿਆਨਕ ਤਕਨੀਕ ਟਿਸ਼ੂ ਕਲਚਰ ਉੱਪਰ ਕੌਰਡੀਸੈਪਸ ਮਿਲੀਟੀਅਰਸ (ਮੈਡੀਸਨਲ ਮਸਰੂਫ਼) ਦੀ ਖੇਤੀ ਕਰ ਰਿਹਾ ਹੈ, ਜਿਸ ਦੀ ਵਰਤੋਂ ਦਵਾਈਆਂ ਜਿਵੇਂ ਐਨਰਜੀ ਡਰਿੰਕਸ, ਕੈਂਸਰ, ਕਿਡਨੀ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਖਤਮ ਕਰਨ ਲਈ ਦਵਾਈਆਂ ਬਣਾਉਣ ਵਾਸਤੇ ਕੀਤੀ ਜਾਂਦੀ ਹੈ ਤੇ ਇਸ ਦੀ ਕੀਮਤ ਇਕ ਲੱਖ ਤੋਂ 5 ਲੱਖ ਰੁਪਏ ਪ੍ਰਤੀ ਕਿੱਲੋ ਹੈ | ਇਸ ਵੇਲੇ ਕਿਸਾਨ ਰਛਪਾਲ ਸਿੰਘ ਲੱਖ ਰੁਪਏ ਕਿੱਲੋ ਦੇ ਹਿਸਾਬ ਨਾਲ ਕੌਰਡੀਸੈਪਸ ਵੇਚ ਰਿਹਾ ਹੈ | ਡਿਪਟੀ ਕਮਿਸ਼ਨਰ ਬਰਨਾਲਾ ਸ: ਤੇਜ ਪ੍ਰਤਾਪ ਸਿੰਘ ਫੂਲਕਾ ਨੇ ਪਿੰਡ ਬੱਲੋਕੇ ਵਿਖੇ ਕਿਸਾਨ ਰਛਪਾਲ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਤੇ ਰਛਪਾਲ ਸਿੰਘ ਦੇ ਉਦਮਾਂ ਦੇ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਰਛਪਾਲ ਸਿੰਘ ਪੰਜਾਬ 'ਚੋਂ ਇਕਲੌਤਾ ਕਿਸਾਨ ਹੈ, ਜੋ ਕੌਰਡੀਸੈਪਸ ਤਿਆਰ ਕਰ ਰਿਹਾ ਹੈ | ਉਨ੍ਹਾਂ ਆਤਮਾ ਸਕੀਮ ਤਹਿਤ ਇਨੋਵੇਟਿਵ ਐਕਟੀਵਿਟੀ ਅਧੀਨ 50 ਹਜ਼ਾਰ ਰੁਪਏ ਤੇ ਕਿਸਾਨ ਪੁਰਸਕਾਰ ਤਹਿਤ 10 ਹਜ਼ਾਰ ਦਾ ਚੈੱਕ ਰਛਪਾਲ ਸਿੰਘ ਨੂੰ ਭੇਟ ਕੀਤਾ ਅਤੇ ਹੋਰ ਕਿਸਾਨਾਂ ਨੂੰ ਵੀ ਰਛਪਾਲ ਸਿੰਘ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ | ਇਸ ਮੌਕੇ ਗੁਰਵਿੰਦਰ ਸਿੰਘ ਸੰਧੂ ਮੁੱਖ ਖੇਤੀਬਾੜੀ ਅਫ਼ਸਰ ਵੀ ਹਾਜ਼ਰ ਸਨ |
ਰੂੜੇਕੇ ਕਲਾਂ, 27 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਰੂੜੇਕੇ ਖ਼ੁਰਦ ਵਿਖੇ ਬੱਲ੍ਹੋਕੇ ਰੋਡ 'ਤੇ ਇਕ ਪੁਰਾਣੇ ਘਰ ਦੀ ਇਮਾਰਤ ਵਿਚ ਚੱਲ ਰਹੇ ਸ਼ਰਾਬ ਦੇ ਠੇਕੇ ਦੇ ਵਿਰੋਧ 'ਚ ਵੱਡੀ ਗਿਣਤੀ ਪਿੰਡ ਵਾਸੀਆਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਹਮਾਇਤ ਕਰਦਿਆਂ ...
ਬਰਨਾਲਾ, 27 ਨਵੰਬਰ (ਧਰਮਪਾਲ ਸਿੰਘ)-ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਲਈ ਦਿੱਲੀ ਜਾ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਵਲੋਂ ਕੀਤੇ ਤਸ਼ੱਦਦ ਤੇ ਮਜ਼ਦੂਰਾਂ ਦੇ ਹੱਕਾਂ ਲਈ ਬਣੇ ਕਿਰਤ ਕਾਨੂੰਨਾਂ ਨੂੰ ਤੋੜਨ ਖ਼ਿਲਾਫ਼ ਬਾਰ ਐਸੋਸੀਏਸ਼ਨ ਦੇ ਪ੍ਰਧਾਨ ...
ਰੂੜੇਕੇ ਕਲਾਂ, 27 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਰੂੜੇਕੇ ਖ਼ੁਰਦ ਵਿਖੇ ਗੈਰ-ਕਾਨੂੰਨੀ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਬੱਲੋ੍ਹ ਰੋਡ 'ਤੇ ਪੁਰਾਣੇ ਘਰ 'ਚ ਚੱਲ ਰਹੇ ਸ਼ਰਾਬ ਦੇ ਠੇਕੇ ਦੇ ਗੇਟ 'ਤੇ ਸ਼ੁਰੂ ਕੀਤਾ ਗਿਆ ਧਰਨਾ ਦੂਜੇ ਦਿਨ ਵੀ ਜਾਰੀ ...
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਕਿਸਾਨ ਯੂਨੀਅਨ ਅੰਮਿ੍ਤਸਰ, ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਰਹਿਨੁਮਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਮੋਦੀ ਸਰਕਾਰ ਖ਼ਿਲਾਫ਼ ਤੀਜੇ ਦਿਨ ਵੀ ਧਰਨਾ ...
ਬਰਨਾਲਾ, 27 ਨਵੰਬਰ (ਧਰਮਪਾਲ ਸਿੰਘ)-ਰੇਲਵੇ ਸਟੇਸ਼ਨ ਦੀ ਪਾਰਕਿੰਗ 'ਚ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਸੰਘਰਸ਼ ਦੇ 58ਵੇਂ ਦਿਨ ਵੀ ਜਾਰੀ ਰਿਹਾ | ਕਿਸਾਨ ਆਗੂਆਂ ਭਾਕਿਯੂ ਡਕੌਾਦਾ ਦੇ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ, ਅਮਰਜੀਤ ਕੌਰ, ਗੁਰਚਰਨ ਸਿੰਘ, ...
ਰੂੜੇਕੇ ਕਲਾਂ, 27 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਚੌਲਾਂ ਦੇ ਛਿਲਕੇ ਦੀ ਭਰੀ ਓਵਰਲੋਡ ਟਰਾਲੀ ਰੂੜੇਕੇ ਕਲਾਂ ਤੋਂ ਧਨੌਲਾ ਵਾਇਆ ਕਾਹਨੇਕੇ ਰੋਡ 'ਤੇ ਪਲਟਣ ਕਾਰਨ ਸਾਰਾ ਦਿਨ ਰੋਡ ਜਾਮ ਰਿਹਾ | ਜਾਣਕਾਰੀ ਅਨੁਸਾਰ ਸ਼ਾਮ ਨੂੰ ਚੌਲਾਂ ਦੇ ਛਿਲਕੇ ਦੀ ਭਰੀ ਓਵਰਲੋਡ ...
ਮਹਿਲ ਕਲਾਂ, 27 ਨਵੰਬਰ (ਤਰਸੇਮ ਸਿੰਘ ਚੰਨਣਵਾਲ)-ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਲੜੇ ਜਾ ਰਹੇ ਸੰਘਰਸ਼ ਦੀ ਲੜੀ ਦੇ ਤਹਿਤ ਬਹੁ ਗਿਣਤੀ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਵਲੋਂ ਭਾਵੇਂ ਕਿ ਦਿੱਲੀ ਵਲ ਨੂੰ ਕੂਚ ਕਰ ਦਿੱਤਾ ਹੈ, ਪਰ ਮਹਿਲ ਕਲਾਂ ਟੋਲ ...
ਬਰਨਾਲਾ, 27 ਨਵੰਬਰ (ਅਸ਼ੋਕ ਭਾਰਤੀ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਜਾ ਰਹੇ ਆਨਲਾਈਨ ਸੁੰਦਰ ਲਿਖਾਈ ਮੁਕਾਬਲਿਆਂ 'ਚ ਸਰਕਾਰੀ ਹਾਈ ਸਕੂਲ ਮੌੜਾਂ ...
ਬਰਨਾਲਾ, 27 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਵਿਚ ਅੱਜ ਕੋਰੋਨਾ ਵਾਇਰਸ ਦੇ 4 ਨਵੇਂ ਕੇਸ ਸਾਹਮਣੇ ਆਏ ਹਨ ਤੇ 4 ਹੋਰ ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਏ ਸੈਂਪਲਾਂ ਦੀ ਰਿਪੋਰਟ 'ਚ ਸ਼ਹਿਰ ...
ਬਰਨਾਲਾ, 27 ਨਵੰਬਰ (ਰਾਜ ਪਨੇਸਰ)-ਰਾਏਕੋਟ ਰੋਡ 'ਤੇ ਸਥਿਤ ਮਾਲਵਾ ਕਾਟਨ ਫ਼ੈਕਟਰੀ ਕੋਲੋਂ 10 ਟਾਇਰਾਂ ਟਰਾਲੇ ਦੇ 8 ਟਾਇਰ ਰਿੰਮ ਸਮੇਤ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-2 'ਚ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਏ. ਐਸ. ਆਈ. ਬੂਟਾ ਸਿੰਘ ਨੇ ਦੱਸਿਆ ਕਿ ...
ਭਦੌੜ, 27 ਨਵੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਗੁਰਦੁਆਰਾ ਬਾਬਾ ਕਾਹਲਾ ਸਿੰਘ ਭਦੌੜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਬਾਬਾ ...
ਤਪਾ ਮੰਡੀ, 27 ਨਵੰਬਰ (ਵਿਜੇ ਸ਼ਰਮਾ)-ਤਪਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਰਿਟਰਨਿੰਗ ਅਫ਼ਸਰ ਕਿਰਨਜੋਤ ਕੌਰ ਦੀ ਹਾਜ਼ਰੀ 'ਚ ਸ਼ੁਰੂ ਹੋਈ | ਜਿਸ 'ਚ ਸਭਾ ਦੇ ਮੈਂਬਰਾਂ ਵਲੋਂ ਰਿਟਰਨਿੰਗ ਅਫ਼ਸਰ ਸਾਹਮਣੇ ਦਸਤਖ਼ਤ ਕੀਤੇ ਗਏ ਪਰ ਚੋਣ ਕਰਵਾਉਣ ਸਬੰਧੀ ਕਾਲਮ ...
ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਨੇ ਜਥੇਬੰਦੀ 'ਚ ਸ਼ਾਮਿਲ ਹੋਏ ਕਿਸਾਨਾਂ ਨੂੰ ਅਹੁਦੇ ਦੇਣ ਉਪਰੰਤ ਬੈਜ ਲਾ ਕੇ ਸਨਮਾਨ ਕੀਤਾ | ਜਿਸ 'ਚ ਭੋਲਾ ਸਿੰਘ ਧਿੰਗੜ ਨੂੰ ...
ਹੰਡਿਆਇਆ, 27 ਨਵੰਬਰ (ਗੁਰਜੀਤ ਸਿੰਘ ਖੱੁਡੀ)-ਚੰਡੀਗੜ੍ਹ-ਬਠਿੰਡਾ ਕੌਮੀ ਮਾਰਗ ਨੰ: 7 'ਤੇ ਵਾਈ. ਐਸ. ਪਬਲਿਕ ਸਕੂਲ ਹੰਡਿਆਇਆ ਦੇ ਸਾਹਮਣੇ ਬੀਤੀ ਰਾਤ ਤਪਾ ਤੋਂ ਹੰਡਿਆਇਆ ਨੂੰ ਆਉਂਦੀ ਭੂੰਗ ਵਾਲੀ ਟਰਾਲੀ ਪਲਟ ਜਾਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ...
ਤਪਾ ਮੰਡੀ, 27 ਨਵੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ, ਜਿਸ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਭਾਜਪਾ ਨਾਲੋਂ ਨਾਤਾ ਤੋੜਿਆ ਹੈ | ਇਹ ਸ਼ਬਦ ਸ਼ੋ੍ਰਮਣੀ ਅਕਾਲੀ ਦਲ ਦੇ ...
ਬਰਨਾਲਾ, 27 ਨਵੰਬਰ (ਅਸ਼ੋਕ ਭਾਰਤੀ)-ਅਧਿਆਪਕ ਦਲ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਮੱੁਖ ਮੰਤਰੀ ਪੰਜਾਬ ਦੇ ਨਾਂਅ ਮੰਗ-ਪੱਤਰ ਭੇਜਿਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਰਨਾਲਾ, ਜਨਰਲ ...
ਮਹਿਲ ਕਲਾਂ, 27 ਨਵੰਬਰ (ਤਰਸੇਮ ਸਿੰਘ ਚੰਨਣਵਾਲ)-ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਲੜੇ ਜਾ ਰਹੇ ਸੰਘਰਸ਼ ਨੂੰ ਸਫਲ ਬਣਾਉਣ ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੈਨੇਡਾ ...
ਸੁਰੇਸ਼ ਗੋਗੀ 94642-23778 ਸ਼ਹਿਣਾਪਿੰਡ ਉਗੋਕੇ ਧਾਲੀਵਾਲ ਗੋਤ ਦੇ ਲੋਕਾਂ ਨੇ ਤਕਰੀਬਨ 700 ਸਾਲ ਪਹਿਲਾਂ ਬੰਨਿ੍ਹਆ ਸੀ | ਜਾਣਕਾਰੀ ਅਨੁਸਾਰ ਧਾਲੀਵਾਲ ਗੋਤ ਦੇ ਕੁਝ ਪਰਿਵਾਰ ਦੀਨਾ ਕਾਂਗੜ ਤੋਂ ਹੁੰਦੇ ਹੋਏ ਪਿੰਡ ਧੌਲਾ ਪਹੁੰਚੇ ਤੇ ਬਾਅਦ 'ਚ ਮੌਜੂਦਾ ਪਿੰਡ ਉਗੋਕੇ ...
ਤਪਾ ਮੰਡੀ, 27 ਨਵੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਮਾਜ ਸੇਵੀ ਭੋਲਾ ਸਿੰਘ ਚੱਠਾ ਤੇ ਭਗਵੰਤ ਸਿੰਘ ਚੱਠਾ ਦੇ ਪਿਤਾ ਸ: ਦੀਵਾਨ ਸਿੰਘ ਚੱਠਾ (ਲਾਣੇ ਵਾਲੇ) ਨਮਿਤ ਸ਼ਰਧਾਂਜਲੀ ਸਮਾਗਮ ਸ਼ਾਂਤੀ ਹਾਲ ਤਪਾ ਵਿਖੇ ਹੋਇਆ | ਰਾਗੀ ਭਾਈ ਗੁਰਜੰਟ ਸਿੰਘ ਵਲੋਂ ਵੈਰਾਗਮਈ ਕੀਰਤਨ ...
ਧਨੌਲਾ, 27 ਨਵੰਬਰ (ਜਤਿੰਦਰ ਸਿੰਘ ਧਨੌਲਾ)-33 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਕੱਟੂ ਦੀਆਂ ਗਲੀਆਂ 'ਚ ਇੰਟਰਲਾਕ ਲਾ ਕੇ ਪਿੰਡ ਨੂੰ ਨਮੂਨੇ ਦੇ ਪਿੰਡ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਸ: ਕੇਵਲ ਸਿੰਘ ਢਿੱਲੋਂ ਦੇ ਨਿੱਜੀ ਸਕੱਤਰ ਦੀਪ ਸੰਘੇੜਾ ਤੇ ਹੈਪੀ ...
ਧਨੌਲਾ, 27 ਨਵੰਬਰ (ਜਤਿੰਦਰ ਸਿੰਘ ਧਨੌਲਾ)-ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸੰਤ ਬਾਬਾ ਚੰਦਾ ਸਿੰਘ, ਸੰਤ ਬਾਬਾ ਮਹਾਂ ਸਿੰਘ ਅਤੇ ਸੰਤ ਬਾਬਾ ਅਜੀਤ ਸਿੰਘ ਦੀ ਯਾਦ 'ਚ ਗੁਰਦੁਆਰਾ ਟਿੱਬੀਸਰ ਸਾਹਿਬ ਪਿੰਡ ਕੱਟੂ ਵਿਖੇ ਆਯੋਜਿਤ ਕੀਤੇ ਗਏ ਚਾਰ ਰੋਜ਼ਾ ਗੁਰਮਤਿ ਸਮਾਗਮ ਦੇ ...
ਰੂੜੇਕੇ ਕਲਾਂ, 27 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਮਾਰਕੀਟ ਕਮੇਟੀ ਸੰਗਤ ਮੰਡੀ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਮੇਲ ਸਿੰਘ ਘੁੱਦਾ ਨੇ ਸਰਪੰਚ ਗੁਰਮੇਲ ਸਿੰਘ ਨਾਨਕਪੁਰਾ ਧੌਲਾ ਦੇ ਗ੍ਰਹਿ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਕਿਹਾ ਕਿ ...
ਟੱਲੇਵਾਲ, 27 ਨਵੰਬਰ (ਸੋਨੀ ਚੀਮਾ)-ਪਿੰਡ ਬੀਹਲਾ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਸਾਲਾਨਾ ਬਰਸੀ ਸਮਾਗਮ ਨੂੰ ਸਮਰਪਿਤ ਤਿੰਨ ਰੋਜਾ ਧਾਰਮਿਕ ਸਮਾਗਮ ਦੇ ਦੂਜੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਸਮੇਂ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕਰ ...
ਤਪਾ ਮੰਡੀ, 27 ਨਵੰਬਰ (ਪ੍ਰਵੀਨ ਗਰਗ)-ਖੇਤੀ ਕਾਨੂੰਨਾਂ ਨੂੰ ਲੈ ਕੇ ਜਿਥੇ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਉਥੇ ਸ਼੍ਰੋਮਣੀ ਅਕਾਲੀ ਦਲ ਚੱਲ ਰਹੇ ਸੰਘਰਸ਼ 'ਚ ਪਹਿਲ ਦੇ ਆਧਾਰ 'ਤੇ ਉਨ੍ਹਾਂ ਦੇ ਹਰ ਪਹਿਲੂ 'ਤੇ ਨਾਲ ਖੜ੍ਹਾ ਹੈ | ਇਨ੍ਹਾਂ ...
ਬਰਨਾਲਾ, 27 ਨਵੰਬਰ (ਅਸ਼ੋਕ ਭਾਰਤੀ)-ਚਾਣਕਿਆ ਐਜੂਕੇਸ਼ਨ ਅਕੈਡਮੀ ਵਲੋਂ ਸੰਵਿਧਾਨ ਦਿਵਸ ਨੂੰ ਸਮਰਪਿਤ ਭਾਰਤੀ ਸੰਵਿਧਾਨ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਮੁੱਖ ਮਹਿਮਾਨ ਐਡਵੋਕੇਟ ਜਸਵੀਰ ਸਿੰਘ ਨੇ ਸੰਵਿਧਾਨ ਦੀ ਮਹੱਤਤਾ ਬਾਰੇ, ਉਸ ਨੂੰ ...
ਤਪਾ ਮੰਡੀ, 27 ਨਵੰਬਰ (ਵਿਜੇ ਸ਼ਰਮਾ)-ਸਥਾਨਕ ਨਗਰ ਕੌਾਸਲ ਵਿਖੇ ਸਬ-ਡਵੀਜ਼ਨ ਦੇ ਐਸ. ਡੀ. ਐਮ. ਵਰਜੀਤ ਸਿੰਘ ਵਾਲੀਆ ਨੇ ਕਾਰਜ ਸਾਧਕ ਅਫ਼ਸਰ ਬਾਲ ਕ੍ਰਿਸ਼ਨ ਤੇ ਭਾਗ ਅਫ਼ਸਰ ਮੁਹੰਮਦ ਸਲੀਮ ਅਤੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਵੀ ...
ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ)-ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਵਾਇਰਸ ਖ਼ਿਲਾਫ਼ ਚਲਾਏ ਜਾ ਰਹੇ 'ਮਿਸ਼ਨ ਫ਼ਤਹਿ' ਤਹਿਤ ਜਾਗਰੂਕਤਾ ਮੁਹਿੰਮ ਤਹਿਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ...
ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਨੇ 30 ਜਥੇਬੰਦੀਆਂ ਦੇ ਸਾਂਝੇ ਸੱਦੇ 'ਤੇ 'ਦਿੱਲੀ ਚੱਲੋ, ਕਿਸਾਨ ਅੰਦੋਲਨ ਲਈ ਬਰਨਾਲਾ ਜ਼ਿਲੇ੍ਹ ਦੇ ਟਰੈਕਟਰ-ਟਰਾਲੀਆਂ ਤੇ ਗੱਡੀਆਂ ਦੇ ...
ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਵਲੋਂ ਜਰਨੈਲ ਸਿੰਘ ਭਗਤਪੁਰਾ ਦੀ ਅਗਵਾਈ 'ਚ ਸਬ ਡਵੀਜ਼ਨ ਦਫ਼ਤਰ ਸਹਿਣਾ ਵਿਖੇ ਰੋਸ ਰੈਲੀ ਕੀਤੀ ਗਈ | ਜਰਨੈਲ ਸਿੰਘ ਚੀਮਾ, ਸੁਖਵਿੰਦਰ ਸਿੰਘ ਸੰਘੇੜਾ, ਰਣਜੀਤ ਸ਼ਰਮਾ ਆਦਿ ਨੇ ਸੰਬੋਧਨ ਕਰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX