ਤਾਜਾ ਖ਼ਬਰਾਂ


ਭਾਰਤ ਲਿਆਂਦਾ ਜਾਵੇਗਾ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ, ਲੰਡਨ ਦੀ ਅਦਾਲਤ ਨੇ ਹਵਾਲਗੀ ਦੀ ਦਿੱਤੀ ਮਨਜ਼ੂਰੀ
. . .  3 minutes ago
ਲੰਡਨ, 25 ਫਰਵਰੀ- ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ 2 ਅਰਬ ਡਾਲਰ 'ਚ ਧੋਖਾਧੜੀ ਮਾਮਲੇ 'ਚ ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪਟੀਸ਼ਨ ਨੇ ਅੱਜ ਲੰਡਨ ਦੀ ਅਦਾਲਤ ਨੇ ਠੁਕਰਾ...
ਅਹਿਮਦਾਬਾਦ ਟੈਸਟ ਮੈਚ : ਭਾਰਤ ਦੀ ਟੀਮ ਪਹਿਲੀ ਪਾਰੀ ਦੌਰਾਨ 145 ਦੌੜਾਂ 'ਤੇ ਆਲ ਆਊਟ
. . .  13 minutes ago
ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਨੇ ਸਰਦੂਲ ਸਿਕੰਦਰ ਦੇ ਅਕਾਲ ਚਲਾਣੇ ਕਾਰਨ ਅਫ਼ਸੋਸ ਵਜੋਂ ਦੁਕਾਨਾਂ ਕੀਤੀਆਂ ਬੰਦ
. . .  15 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅਕਾਲ ਚਲਾਣੇ ਵਜੋਂ ਪਿੰਡ ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਅੱਜ ਬੰਦ ਰੱਖੀਆਂ ਹਨ। ਦੱਸਣਯੋਗ ਹੈ ਕਿ ਹੁਣ ਤੋਂ...
ਪਿੰਡ ਭੜੀ ਵਿਖੇ ਪਹੁੰਚੀ ਸਰਦੂਲ ਸਿਕੰਦਰ ਸਿੰਘ ਦੀ ਅੰਤਿਮ ਯਾਤਰਾ
. . .  18 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਪਿੰਡ ਭੜੀ ਵਿਖੇ ਪਹੁੰਚ ਚੁੱਕੀ ਹੈ। ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰ...
ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਨਰਿੰਦਰ ਮੋਦੀ ਕੋਇੰਬਟੂਰ ਪਹੁੰਚੇ
. . .  41 minutes ago
ਕੋਇੰਬਟੂਰ, 25 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਤਾਮਿਲਨਾਡੂ ਦੇ ਕੋਇੰਬਟੂਰ ਪਹੁੰਚ ਗਏ...
ਸਰਦੂਲ ਸਿਕੰਦਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਏ ਗੁਰਦਾਸ ਮਾਨ ਅਤੇ ਭਗਵੰਤ ਮਾਨ
. . .  about 1 hour ago
ਖੰਨਾ, 25 ਫਰਵਰੀ- ਸਰਦੂਲ ਸਿਕੰਦਰ ਦੀਆਂ ਸਪੁਰਦ-ਏ-ਖਾਕ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਗੁਰਦਾਸ ਮਾਨ ਪਿੰਡ ਖੇੜੀ ਨੌਧ ਸਿੰਘ ਪਹੁੰਚੇ ਹਨ। ਉਨ੍ਹਾਂ ਪਰਿਵਾਰ ਨਾਲ ਦੁੱਖ ਵੀ ਵੰਡਾਇਆ...
ਬਾਲ ਅਧਿਕਾਰ ਕਮਿਸ਼ਨ ਨੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪੇਪਰ ਆਨਲਾਈਨ ਲੈਣ ਦੀ ਪੰਜਾਬ ਸਰਕਾਰ ਨੂੰ ਕੀਤੀ ਸਿਫ਼ਾਰਿਸ਼
. . .  about 1 hour ago
ਚੰਡੀਗੜ੍ਹ, 25 ਫਰਵਰੀ- ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ 'ਚ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਜਮਾਤ ਤੱਕ...
ਸੋਸ਼ਲ ਮੀਡੀਆ ਅਤੇ ਓ. ਟੀ. ਟੀ. ਪਲੇਟਫ਼ਾਰਮ ਲਈ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
. . .  about 1 hour ago
ਨਵੀਂ ਦਿੱਲੀ, 25 ਫਰਵਰੀ- ਭਾਰਤ ਸਰਕਾਰ ਨੇ ਅੱਜ ਸੋਸ਼ਲ ਮੀਡੀਆ ਓ. ਟੀ. ਟੀ. ਪਲੇਟਫ਼ਾਰਮਾਂ ਅਤੇ ਨਿਊਜ਼ ਪੋਰਟਲਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਪ੍ਰਕਾਸ਼ ਜਾਵੜੇਕਰ...
ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ 'ਆਪ' ਵਲੋਂ ਕੋਟਕਪੂਰਾ 'ਚ ਰੋਸ ਪ੍ਰਦਰਸ਼ਨ
. . .  about 1 hour ago
ਕੋਟਕਪੂਰਾ, 25 ਫਰਵਰੀ (ਮੋਹਰ ਗਿੱਲ)- ਦਿਨ-ਬ-ਦਿਨ ਵਧ ਰਹੀਆਂ ਤੇਲ, ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ 'ਚ ਕੋਟਕਪੂਰਾ 'ਚ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ...
ਡਿਜੀਟਲ ਮੀਡੀਆ 'ਚ ਕੋਈ ਬੰਧਨ ਨਹੀਂ ਹੈ- ਪ੍ਰਕਾਸ਼ ਜਾਵੜੇਕਰ
. . .  about 2 hours ago
ਉਮਰ ਦੇ ਹਿਸਾਬ ਨਾਲ ਕੰਟੈਂਟ ਦਾ ਵਰਗੀਕਰਨ ਹੋਵੇਗਾ- ਪ੍ਰਕਾਸ਼ ਜਾਵੜੇਕਰ
. . .  about 2 hours ago
ਪੈਰੇਂਟਲ ਲਾਕ ਦੀ ਸਹੂਲਤ ਦੇਣੀ ਪਏਗੀ- ਪ੍ਰਕਾਸ਼ ਜਾਵੜੇਕਰ
. . .  about 2 hours ago
3 ਮਹੀਨਿਆਂ 'ਚ ਕਾਨੂੰਨ ਲਾਗੂ ਕਰਾਂਗੇ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸਭ ਤੋਂ ਪਹਿਲਾਂ ਪੋਸਟ ਪਾਉਣ ਦੀ ਜਾਣਕਾਰੀ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਇਤਰਾਜ਼ਯੋਗ ਪੋਸਟ 24 ਘੰਟਿਆਂ 'ਚ ਹਟਾਉਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਹਰ ਮਹੀਨੇ ਸ਼ਿਕਾਇਤ ਅਤੇ ਕਾਰਵਾਈ ਦੀ ਰਿਪੋਰਟ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਯੂ., ਯੂ. ਏ. 7 ਅਤੇ ਯੂ. ਏ. 13 ਵਰਗੀਆਂ ਸ਼੍ਰੇਣੀਆਂ ਬਣਨਗੀਆਂ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਤਿੰਨ ਪੱਧਰ 'ਤੇ ਨਿਗਰਾਨੀ ਮੈਕੇਨਿਜ਼ਮ ਬਣੇਗਾ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ ਲਈ ਗਾਈਡਲਾਈਨਜ਼ ਤੈਅ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ ਦੀ ਵਰਤੋਂ ਅੱਤਵਾਦੀ ਵੀ ਕਰ ਰਹੇ ਹਨ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਅਸੀਂ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਦੇ ਵਿਰੁੱਧ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਨਫ਼ਰਤ ਫੈਲਾਉਣ ਲਈ ਹੋ ਰਹੀ ਹੈ ਸੋਸ਼ਲ ਮੀਡੀਆ ਵਰਤੋਂ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਭਾਰਤ 'ਚ ਵਪਾਰ ਲਈ ਸੋਸ਼ਲ ਮੀਡੀਆ ਦਾ ਸਵਾਗਤ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ. ਓ. ਟੀ. ਟੀ., ਨਿਊਜ਼ ਪੋਰਟਲਾਂ ਲਈ ਸਰਕਾਰ ਵਲੋਂ ਨਵੇਂ ਨਿਯਮ ਜਾਰੀ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਸੰਪਾਦਕੀ

ਨਵੇਂ ਪ੍ਰਧਾਨ ਤੋਂ ਉਮੀਦਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਲੋਂ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਚੁਣੇ ਜਾਣ ਨੇ ਇਸ ਲਈ ਬਹੁਤੀ ਹੈਰਾਨੀ ਪੈਦਾ ਨਹੀਂ ਕੀਤੀ ਕਿਉਂਕਿ ਕਮੇਟੀ ਦੀਆਂ ਇਨ੍ਹਾਂ ਹੋਣ ਵਾਲੀਆਂ ਚੋਣਾਂ ਲਈ ਹੋਰ ਸ਼ਖ਼ਸੀਅਤਾਂ ਦੇ ਨਾਲ-ਨਾਲ ਉਨ੍ਹਾਂ ਦੇ ਨਾਂਅ ਦੀ ਵੀ ਚਰਚਾ ਹੋ ਰਹੀ ਸੀ। ਭਾਈ ਗੋਬਿੰਦ ਸਿੰਘ ਲੌਂਗੋਵਾਲ ਇਕ ਨੇਕ ਨੀਅਤ ਅਤੇ ਚੰਗੇ ਸੁਭਾਅ ਵਾਲੀ ਸ਼ਖ਼ਸੀਅਤ ਹਨ। ਆਪਣੀ ਛੋਟੀ ਉਮਰ ਵਿਚ ਉਨ੍ਹਾਂ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਥਾਪੜਾ ਰਿਹਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਤਿੰਨ ਸਾਲ ਸੇਵਾ ਕੀਤੀ ਹੈ। ਪਹਿਲਾਂ 10 ਸਾਲ ਦੇ ਲਗਪਗ ਸ: ਅਵਤਾਰ ਸਿੰਘ ਮੱਕੜ ਦੇ ਕਮੇਟੀ ਦੇ ਪ੍ਰਧਾਨ ਰਹਿਣ ਤੋਂ ਬਾਅਦ ਇਹ ਗੁਣਾ ਉਨ੍ਹਾਂ 'ਤੇ ਪਿਆ ਸੀ। ਚਾਹੇ ਪਿਛਲੇ ਸਮੇਂ ਵਿਚ ਉਨ੍ਹਾਂ ਨੇ ਦਿਆਨਤਦਾਰੀ ਤੇ ਨਿਸ਼ਕਾਮਤਾ ਨਾਲ ਸਖ਼ਤ ਮਿਹਨਤ ਕੀਤੀ ਪਰ ਉਨ੍ਹਾਂ ਦੇ ਅਹੁਦੇ 'ਤੇ ਹੁੰਦਿਆਂ ਅਨੇਕਾਂ ਵਾਰ ਵਿਵਾਦ ਵੀ ਉੱਠਦੇ ਰਹੇ, ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗਾਇਬ ਹੋ ਜਾਣ ਦਾ ਗੰਭੀਰ ਮਾਮਲਾ ਵੀ ਸ਼ਾਮਿਲ ਸੀ।
ਦਰਅਸਲ ਸ਼੍ਰੋਮਣੀ ਕਮੇਟੀ ਦਾ ਸਮੁੱਚਾ ਕੰਮਕਾਜ ਇਸ ਕਦਰ ਫੈਲਿਆ ਹੋਇਆ ਹੈ ਕਿ ਇਸ ਦੇ ਅਹੁਦੇਦਾਰਾਂ 'ਤੇ ਅਕਸਰ ਸਿਆਸਤ ਤੋਂ ਲੈ ਕੇ ਹੋਰ ਖੇਤਰਾਂ ਤੋਂ ਵੀ ਵੱਡੇ ਦਬਾਅ ਪੈਂਦੇ ਰਹਿੰਦੇ ਹਨ। ਇਸ ਦੇ ਨਾਲ ਸਿੱਖ ਪੰਥ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਵੀ ਖੜ੍ਹੀਆਂ ਰਹੀਆਂ ਹਨ, ਜਿਨ੍ਹਾਂ ਦਾ ਨਿਪਟਾਰਾ ਕਰ ਸਕਣਾ ਜਾਂ ਉਨ੍ਹਾਂ ਦੇ ਸੰਤੁਸ਼ਟੀਜਨਕ ਹੱਲ ਤਲਾਸ਼ ਕਰ ਸਕਣਾ ਬੇਹੱਦ ਔਖੇ ਕਾਰਜ ਹਨ। ਕਮੇਟੀ ਦੇ ਕੰਮਕਾਰ ਵਿਚ ਲਗਾਤਾਰ ਪੈਂਦੇ ਉਪਰਲੇ ਦਬਾਵਾਂ ਨੂੰ ਸਹਿ ਸਕਣਾ ਅਤੇ ਇਨ੍ਹਾਂ ਦੇ ਨਾਲ-ਨਾਲ ਬਿਹਤਰ ਕਾਰਗੁਜ਼ਾਰੀ ਦਿਖਾ ਸਕਣਾ ਬੇਹੱਦ ਔਖਾ ਕੰਮ ਹੈ। ਅੱਜ ਕਮੇਟੀ ਦੇ ਕੌਮਾਂਤਰੀ ਪੱਧਰ 'ਤੇ ਫੈਲ ਚੁੱਕੇ ਪ੍ਰਭਾਵ ਕਰਕੇ ਇਸ ਤੋਂ ਵਧੇਰੀਆਂ ਅਤੇ ਵਡੇਰੀਆਂ ਆਸਾਂ ਵੀ ਰੱਖੀਆਂ ਜਾਣ ਲੱਗੀਆਂ ਹਨ, ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਿਚ ਅਕਾਲੀ ਦਲ (ਬ) ਦੇ ਪ੍ਰਤੀਨਿਧ ਵਧੇਰੇ ਹੋਣ ਕਰਕੇ ਸਾਲਾਨਾ ਨਵਾਂ ਪ੍ਰਧਾਨ ਅਤੇ ਕਾਰਜਕਾਰਨੀ ਚੁਣਨ ਦੀ ਜ਼ਿੰਮੇਵਾਰੀ ਵੀ ਅਕਾਲੀ ਲੀਡਰਸ਼ਿਪ ਦੀ ਸੀ। ਆਉਂਦਾ ਲਗਪਗ ਇਕ ਵਰ੍ਹਾ ਇਸ ਸੰਸਥਾ ਲਈ ਬੇਹੱਦ ਚੁਣੌਤੀਆਂ ਭਰਪੂਰ ਸਾਬਤ ਹੋਣ ਦੀ ਸੰਭਾਵਨਾ ਹੈ। ਸ਼ਾਇਦ ਇਸ ਲਈ ਹੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਬੀਬੀ ਜਗੀਰ ਕੌਰ ਨੂੰ ਸੌਂਪੀ ਗਈ ਹੈ। ਉਹ ਪਹਿਲਾਂ ਵੀ ਦੋ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਉਸ ਵੇਲੇ ਉਨ੍ਹਾਂ ਦੀਆਂ ਪ੍ਰਾਪਤੀਆਂ ਗਿਣਾਉਣਯੋਗ ਰਹੀਆਂ ਹਨ। ਧਾਰਮਿਕ ਖੇਤਰ ਦੇ ਨਾਲ-ਨਾਲ ਉਨ੍ਹਾਂ ਦਾ ਸਿਆਸੀ ਤਜਰਬਾ ਵੀ ਵੱਡਾ ਅਤੇ ਵਿਸ਼ਾਲ ਹੈ। ਉਨ੍ਹਾਂ ਦਾ ਯਤਨ ਹਰ ਸਮੇਂ ਆਮ ਲੋਕਾਂ ਨਾਲ ਜੁੜਨ ਦਾ ਰਿਹਾ ਹੈ। ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਉਮੰਗਾਂ ਦੀ ਉਨ੍ਹਾਂ ਨੂੰ ਚੰਗੀ ਸਮਝ ਹੈ।
ਇਸ ਸਮੇਂ ਅਨੇਕਾਂ ਸੰਕਟਾਂ 'ਚੋਂ ਗੁਜ਼ਰ ਰਹੀ ਕੌਮ ਨੂੰ ਸਮਰਪਿਤ ਭਾਵਨਾਵਾਂ ਵਾਲੀਆਂ ਸ਼ਖ਼ਸੀਅਤਾਂ ਅਤੇ ਵਿਅਕਤੀਆਂ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਏਗੀ ਕਿ ਬੀਬੀ ਜਗੀਰ ਕੌਰ ਬੇਲੋੜੇ ਵਿਵਾਦਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਜਿਥੇ ਸੰਤੁਸ਼ਟੀਜਨਕ ਢੰਗ ਨਾਲ ਨਿਭਾਅ ਸਕਣ ਵਿਚ ਕਾਮਯਾਬ ਹੋਣਗੇ, ਉਥੇ ਕੌਮ ਲਈ ਸਭ ਦੀ ਸਾਂਝੀ ਰਾਏ ਨਾਲ ਚੰਗੀਆਂ ਅਤੇ ਸਥੂਲ ਪ੍ਰਾਪਤੀਆਂ ਕਰ ਸਕਣ ਵਿਚ ਵੀ ਕਾਮਯਾਬ ਹੋ ਸਕਣਗੇ, ਜਿਨ੍ਹਾਂ ਦੀ ਅੱਜ ਵੱਡੀ ਲੋੜ ਮਹਿਸੂਸ ਹੋ ਰਹੀ ਹੈ।

-ਬਰਜਿੰਦਰ ਸਿੰਘ ਹਮਦਰਦ

ਕਿਸਾਨਾਂ ਦੇ ਮਨ ਦੀ ਗੱਲ ਵੀ ਸੁਣੋ

ਮੱਘਰ ਦੀ ਕੜਾਕੇ ਦੀ ਠੰਢ 'ਚ ਜਦੋਂ ਅਸੀਂ ਆਪਣੇ ਘਰਾਂ ਵਿਚ ਰਜਾਈਆਂ ਵਿਚ ਲੁਕੇ ਬੈਠੇ ਹਾਂ ਤਾਂ ਦੂਜੇ ਪਾਸੇ ਦੇਸ਼ ਦਾ ਅੰਨਦਾਤਾ ਕਿਸਾਨ ਖੁੱਲ੍ਹੇ ਆਸਮਾਨ ਥੱਲੇ ਸੜਕਾਂ 'ਤੇ ਰਾਤ ਦੀ ਠੰਢ ਹੰਢਾਏ, ਕੀ ਇਹ ਜਾਇਜ਼ ਹੈ? ਕੀ ਅਸੀਂ ਅਜਿਹੇ ਹੀ ਲੋਕਤੰਤਰ ਦੀ ਕਲਪਨਾ ਕੀਤੀ ਸੀ ...

ਪੂਰੀ ਖ਼ਬਰ »

ਭਾਵਨਾਵਾਂ ਨੂੰ ਭੜਕਾਉਣ ਦੀ ਖੇਡ

ਭਾਵਨਾਵਾਂ ਨੂੰ ਲੈ ਕੇ ਆਮ ਤੌਰ 'ਤੇ ਕਿਸੇ ਵੀ ਵਿਅਕਤੀ ਦੀ ਸੋਚ ਦੋ ਤਰ੍ਹਾਂ ਦੀ ਹੁੰਦੀ ਹੈ, ਇਕ ਤਾਂ ਉਹ ਜੋ ਕਿਸੇ ਦੇ ਕੁਝ ਵੀ ਕਹਿਣ 'ਤੇ ਧਿਆਨ ਦੇਣ ਜਾਂ ਮੰਨਣ ਤੋਂ ਪਹਿਲਾਂ ਉਸ ਨੂੰ ਤਰਕ ਦੀ ਕਸੌਟੀ 'ਤੇ ਕੱਸਦੇ ਹਨ ਅਤੇ ਫਿਰ ਕੋਈ ਨਿਰਣਾ ਲੈਂਦੇ ਹਨ ਅਤੇ ਦੂਜੇ ਪਾਸੇ ਉਹ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX