-ਸ਼ਿਵ ਸ਼ਰਮਾ-
ਜਲੰਧਰ, 27 ਨਵੰਬਰ- ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੱਕ ਪੰਜਾਬ ਸਰਕਾਰ ਵਲੋਂ ਨਾਜਾਇਜ਼ ਇਮਾਰਤਾਂ ਨੂੰ ਰੈਗੂਲਰ ਕਰਨ ਲਈ ਸੋਧੀ ਓ. ਟੀ. ਐਸ. ਸਕੀਮ ਦੇ ਨਾ ਆਉਣ ਕਰਕੇ ਨਗਰ ਨਿਗਮ ਪ੍ਰਸ਼ਾਸਨ ਨੇ ਕਿਹਾ ਹੈ ਕਿ ਨੀਤੀ ਵਿਚ ਦੇਰੀ ਹੋਣ ਕਰਕੇ ਉਸ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ | 1 ਦਸੰਬਰ ਨੂੰ ਨਿਗਮ ਹਾਊਸ ਦੀ ਰੈੱਡਕਰਾਸ ਭਵਨ ਵਿਚ ਹੋਣ ਵਾਲੀ ਮੀਟਿੰਗ ਵਿਚ ਇਸ ਬਾਰੇ ਏਜੰਡਾ ਸ਼ਾਮਿਲ ਕਰਕੇ ਨਿਗਮ ਪ੍ਰਸ਼ਾਸਨ ਨੇ ਸਰਕਾਰ 'ਤੇ ਦਬਾਅ ਪਾਉਣਾ ਸ਼ੁਰੂ ਕੀਤਾ ਹੈ ਤਾਂ ਜੋ ਇਸ ਬਾਰੇ ਸਕੀਮ ਜਲਦੀ ਲਿਆਂਦੀ ਜਾਵੇ ਤਾਂ ਜੋ ਨਿਗਮ ਦਾ ਨੁਕਸਾਨ ਹੋਣ ਤੋਂ ਬਚ ਸਕੇ | ਸ਼ਹਿਰ 'ਚ ਇਸ ਵੇਲੇ ਨਾਜਾਇਜ਼ ਇਮਾਰਤਾਂ ਬਣ ਰਹੀਆਂ ਹਨ ਜਦਕਿ ਦੂਜੇ ਪਾਸੇ ਇਮਾਰਤਾਂ ਬਣਾਉਣ ਵਾਲੇ ਤਾਂ ਫ਼ੀਸਾਂ ਦੇਣ ਲਈ ਤਿਆਰ ਹਨ, ਪਰ ਇਸ ਦੇ ਬਾਵਜੂਦ ਸਰਕਾਰ ਅਜੇ ਤੱਕ ਨੀਤੀ ਲਾਗੂ ਨਹੀਂ ਕਰ ਸਕੀ ਹੈ ਜਿਸ ਕਰਕੇ ਨਿਗਮ ਨੇ ਨੁਕਸਾਨ ਹੋਣ ਤੋਂ ਬਚਾਉਣ ਲਈ ਪਹਿਲੀ ਵਾਰ ਨਿਗਮ ਹਾਊਸ ਦੇ ਏਜੰਡੇ ਵਿਚ ਮਤੇ ਨੂੰ ਸ਼ਾਮਿਲ ਕੀਤਾ ਹੈ | ਨਾਜਾਇਜ਼ ਇਮਾਰਤਾਂ ਬਾਰੇ ਸਰਕਾਰ ਬਣਨ ਤੋਂ ਬਾਅਦ ਸਕੀਮ ਲਿਆਂਦੀ ਗਈ ਸੀ,ਪਰ ਪਾਰਕਿੰਗ ਦੀਆਂ ਸਖ਼ਤ ਸ਼ਰਤਾਂ ਕਰਕੇ ਉਹ ਸਿਰੇ ਨਹੀਂ ਚੜ ਸਕੀ ਸੀ | ਤਿੰਨ ਸਾਲ ਤੋਂ ਸਥਾਨਕ ਸਰਕਾਰਾਂ ਵਿਭਾਗ ਨਾਜਾਇਜ ਇਮਾਰਤਾਂ ਬਾਰੇ ਸਕੀਮ ਨਹੀਂ ਲਿਆ ਸਕਿਆ ਹੈ ਜਿਸ ਕਰਕੇ ਨਿਗਮ ਪ੍ਰਸ਼ਾਸਨ ਨੇ ਸਰਕਾਰ 'ਤੇ ਦਬਾਅ ਬਣਾਉਣ ਲਈ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ | ਜਾਰੀ ਏਜੰਡੇ ਵਿਚ 68 ਨੰਬਰ ਮਤੇ ਮੁਤਾਬਕ ਸ਼ਹਿਰੀਆਂ ਨੂੰ ਉਨਾਂ ਮਨਜ਼ੂਰ ਇਲਾਕਿਆਂ ਵਿਚ ਆਪਣੀ ਰਿਹਾਇਸ਼ ਬਾਰੇ ਸਰਟੀਫਿਕੇਟ ਲੈਣ ਲਈ ਹੁਣ 2000 ਰੁਪਏ ਦੀ ਫ਼ੀਸ ਦੇਣੀ ਪਿਆ ਕਰੇਗੀ ਕਿਉਂਕਿ ਨਿਗਮ ਦਾ ਕਹਿਣਾ ਸੀ ਕਿ ਇਸ ਲਈ ਮੌਕੇ 'ਤੇ ਜਾਣਾ ਹੁੰਦਾ ਹੈ ਜਿਸ ਕਰਕੇ ਕਾਫ਼ੀ ਨੁਕਸਾਨ ਹੁੰਦਾ | ਮੀਟਿੰਗ ਵਿਚ 2000 ਰੁਪਏ ਫ਼ੀਸ ਵਸੂਲਣ ਦੇ ਮਤੇ ਨੂੰ ਮਨਜੂਰੀ ਦਿੱਤੀ ਜਾਵੇਗੀ | ਕੌਾਸਲਰ ਜਗਦੀਸ਼ ਸਮਰਾਏ ਦੀ ਸਿਫ਼ਾਰਸ਼ 'ਤੇ ਬੀ. ਐਮ. ਸੀ. ਚੌਕ ਦਾ ਨਾਂਅ ਬਦਲ ਕੇ ਮੀਟਿੰਗ ਵਿਚ ਡਾ. ਅੰਬੇਡਕਰ ਚੌਕ ਰੱਖਣ ਨੂੰ ਮਨਜੂਰੀ ਦਿੱਤੀ ਜਾਵੇਗੀ |
1 ਦਸੰਬਰ ਦੀ ਹੋਣ ਵਾਲੀ ਨਿਗਮ ਹਾਊਸ ਵਿਚ ਜਿਹੜੇ ਪ੍ਰਮੁੱਖ ਮਤੇ ਸ਼ਾਮਿਲ ਕੀਤੇ ਗਏ ਹਨ, ਉਨ੍ਹਾਂ ਵਿਚ
* ਨਿਗਮ ਦੇ 24 ਡਰਾਈਵਰਾਂ ਦਾ ਬੀਮਾ ਕਰਵਾਉਣਾ, ਵਿੱਤੀ ਵਰੇ੍ਹ ਲਈ 39 ਲੱਖ ਦੇ ਸਟੇਸ਼ਨਰੀ ਦੇ ਸਾਮਾਨ ਦੀ ਖ਼ਰੀਦ ਕਰਨਾ, ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਦਾ 10 ਲੱਖ ਦਾ ਬੀਮਾ ਕਰਨਾ, 20 ਗਾਰਬੇਜ ਟਿੱਪਰਾਂ ਦੀ ਖ਼ਰੀਦ ਕਰਨ ਬਾਰੇ, ਗਊਸ਼ਾਲਾ ਕਮੇਟੀ ਨੂੰ ਗਰਾਂਟ ਭੇਜਣ ਦਾ ਮਤਾ, ਕੂੜੇ ਤੋਲਣ ਦੇ ਕੰਮ ਦੇ ਖ਼ਰਚੇ ਨੂੰ ਮਨਜੂਰੀ, ਨਿਗਮ ਵੱਲੋਂ ਸੈਕੰਡਰੀ ਪੁਆਇੰਟਾਂ ਤੋਂ ਕੂੜਾ ਚੁੱਕਣ ਲਈ ਮਸ਼ੀਨਰੀ ਕਿਰਾਏ 'ਤੇ ਲੈਣੀ, ਵਰਿਆਣਾ ਡੰਪ 'ਤੇ ਕੂੜੇ ਦੇ ਕੰਮ ਲਈ ਡੋਜਰ ਦਾ ਕੰਮ ਦੇਣਾ, ਸੀ. ਐਫ. ਸੀ, ਚਲਾਉਣ ਵਾਲੀ ਕੰਪਨੀ ਦੇ ਕੰਮ ਵਿਚ ਇਕ ਸਾਲ ਦਾ ਵਾਧਾ ਕਰਨਾ ਤੇ ਵਿਕਾਸ ਦੇ ਕੰਮ ਸ਼ਾਮਿਲ ਹਨ | ਇਸ ਤੋਂ ਇਲਾਵਾ ਨੰਗਲ ਸ਼ਾਮਾਂ ਤੋਂ ਚੁੱਗਿੱਟੀ ਚੌਕ ਦੇ ਮਾਰਗ ਨੂੰ ਦਲਬੀਰ ਸਿੰਘ ਮਾਰਗ ਰੱਖਣ ਬਾਰੇ, ਢਿਲਵਾਂ ਚੌਕ ਤੋਂ ਲੱਧੇਵਾਲੀ ਤੱਕ ਦੀ ਲਿੰਕ ਰੋਡ ਦਾ ਨਾਂਅ ਰਘਬੀਰ ਸਿੰਘ ਰੋਡ ਰੱਖਣ ਬਾਰੇ, ਸਲਾਨੀ ਮਾਤਾ ਮੰਦਰ ਦੇ ਨਾਲ ਲੱਗਦੇ ਇਲਾਕੇ ਦਾ ਨਾਂਅ ਸ਼ਹੀਦ ਊਧਮ ਸਿੰਘ ਨਗਰ ਰੱਖਣ ਬਾਰੇ, ਮਸੰਦ ਚੌਕ ਤੋਂ ਸਕਾਈਲਾਰਕ ਚੌਕ ਤੱਕ ਸੜਕ ਦਾ ਨਾਂਅ ਸੀਤਾ ਰਾਮ ਕਪੂਰ ਮਾਰਗ ਰੱਖਣ ਨੂੰ ਮਨਜੂਰੀ ਦਿੱਤੀ ਜਾਵੇਗੀ | ਕੋਵਿਡ ਮਹਾਂਮਾਰੀ ਵਿਚ ਨਿਗਮ ਪ੍ਰਸ਼ਾਸਨ ਤੋਂ ਵੰਡੇ ਗਏ ਆਟੇ ਦੀ 12.75 ਲੱਖ ਦੀ ਅਦਾਇਗੀ ਕਰਨ, ਪਿਛਲੇ ਸਾਲ ਫੋਰੈਂਸਿਕ ਆਡਿਟ ਟੀਮ ਦੇ ਹੋਟਲ ਵਿਚ ਠਹਿਰਨ ਦਾ 5.82 ਲੱਖ ਦੇ ਖ਼ਰਚੇ ਨੂੰ ਪਾਸ ਕੀਤਾ ਜਾਵੇਗਾ |
ਭੋਗਪੁਰ, 27 ਨਵੰਬਰ (ਕਮਲਜੀਤ ਸਿੰਘ ਡੱਲੀ)- ਦੇਸ਼ ਦੀ ਪਹਿਲੀ ਸਹਿਕਾਰੀ ਤੇ ਪੰਜਾਬ ਦੀ ਪਹਿਲੀ ਸਥਾਨਕ ਖੰਡ ਮਿੱਲ ਦਾ ਨਵਾਂ ਪਲਾਂਟ ਚੱਲਣ ਦੇ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ 2 ਸਾਲ ਬਾਅਦ ਜਦੋਂ 23 ਨਵੰਬਰ ਨੂੰ ਚਲਾਉਣ ਦਾ ਐਲਾਨ ਹੋਇਆ ਤਾਂ ਕਿਸਾਨਾਂ 'ਚ ਖੁਸ਼ੀ ਦੀ ...
ਜਲੰਧਰ, 27 ਨਵੰਬਰ (ਸ਼ਿਵ)- ਟ੍ਰੈਫ਼ਿਕ ਪੁਲਿਸ ਨੇ ਕੌਮੀ ਰਾਜ ਮਾਰਗ ਅਤੇ ਨਿਗਮ ਦੀ ਹੱਦ 'ਚ ਕਰੀਬ 21 ਬਲੈਕ ਸਪਾਟਾਂ 'ਤੇ ਹਾਦਸੇ ਹੋ ਰਹੇ ਹਨ ਤੇ ਇਸ ਬਾਰੇ ਟ੍ਰੈਫ਼ਿਕ ਪੁਲਿਸ ਵਲੋਂ ਪਹਿਲਾਂ ਹੀ ਨਿਗਮ ਪ੍ਰਸ਼ਾਸਨ ਨੂੰ ਹਾਦਸਿਆਂ ਤੋਂ ਬਚਾਅ ਲਈ ਨਿਯਮ ਲਾਗੂ ਕਰਨ ਦੀ ਹਦਾਇਤ ...
ਜਲੰਧਰ, 27 ਨਵੰਬਰ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਦੀ ਟੀਮ ਨੇ ਇਕ ਐਕਟਿਵਾ 'ਚੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਐਕਟਿਵਾ ਕਬਜ਼ੇ 'ਚ ਲੈ ਲਈ ਹੈ, ਜਦਕਿ ਐਕਟਿਵਾ 'ਤੇ ਜਾ ਰਿਹਾ ਮੁਲਜ਼ਮ ਵਿਜੇ ਕੁਮਾਰ ਉਰਫ਼ ਗੋਗੀ ਪੁੱਤਰ ਮਦਨ ਲਾਲ ਵਾਸੀ ...
ਆਦਮਪੁਰ, 27 ਨਵੰਬਰ (ਰਮਨ ਦਵੇਸਰ)- ਆਦਮਪੁਰ ਪੁਲਿਸ ਨੂੰ ਇੱਕ ਬਜੁਰਗ ਦੀ ਲਾਸ਼ ਪਿੰਡ ਬਹੁਦੀਨਪੁਰ ਵਿਚ ਮਿਲੀ ਹੈ ¢ ਏ.ਐਸ.ਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਕ ਸਰਦਾਰ ਵਿਅਕਤੀ ਜਿਸ ਨੇ ਦਾੜੀ ਤੇ ਕੇਸ ਰੱਖੇ ਹਨ, ਉਮਰ ਤਕਰੀਬਨ 60/62 ਸਾਲ ਹੈ ਜਿਸ ਨੇ ਚੈੱਕਦਾਰ ਕਮੀਜ ਤੇ ...
ਜਲੰਧਰ, 27 ਨਵੰਬਰ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੈਂਸਲ ਕੀਤੇ ਗਏ ਬੂਥਾਂ ਦੀ ਨਿਲਾਮੀ ਵਧੀਕ ਡਿਪਟੀ ਕਮਿਸ਼ਨਰ ਜਸਵੀਰ ਸਿੰਘ ਦੀ ਨਿਗਰਾਨੀ ਹੇਠ ਐਸ.ਡੀ.ਐਮ.-1 ਜੈ ਇੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਵਲੋਂ ...
ਜਲੰਧਰ, 27 ਨਵੰਬਰ (ਐੱਮ. ਐੱਸ. ਲੋਹੀਆ)-ਸੰਗਤ ਸਿੰਘ ਨਗਰ 'ਚ ਦੀਵਾਲੀ ਦੀ ਰਾਤ ਨੂੰ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ 'ਚੋਂ ਗਿ੍ਫ਼ਤਾਰ ਕੀਤੇ ਸ਼ੂਟਰ ਪਿ੍ੰਸ ਉਰਫ਼ ਬਿੱਲਾ ਪੁੱਤਰ ਤਰਸੇਮ ਲਾਲ ਵਾਸੀ ਦਸਮੇਸ਼ ਨਗਰ, ਜਲੰਧਰ ਦਾ ਅੱਜ ਪੁਲਿਸ ਰਿਮਾਂਡ ਖ਼ਤਮ ਹੋ ਜਾਣ 'ਤੇ ਉਸ ...
ਜਲੰਧਰ, 27 ਨਵੰਬਰ (ਐੱਮ. ਐੱਸ. ਲੋਹੀਆ)- ਸਕੂਲ ਅਧਿਆਪਕਾ ਸਮੇਤ ਅੱਜ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 4 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 559 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 157 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁੱਲ ...
ਜਲੰਧਰ, 27 ਨਵੰਬਰ (ਐੱਮ. ਐੱਸ. ਲੋਹੀਆ)-ਸੰਗਤ ਸਿੰਘ ਨਗਰ 'ਚ ਦੀਵਾਲੀ ਦੀ ਰਾਤ ਨੂੰ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ 'ਚੋਂ ਗਿ੍ਫ਼ਤਾਰ ਕੀਤੇ ਸ਼ੂਟਰ ਪਿ੍ੰਸ ਉਰਫ਼ ਬਿੱਲਾ ਪੁੱਤਰ ਤਰਸੇਮ ਲਾਲ ਵਾਸੀ ਦਸਮੇਸ਼ ਨਗਰ, ਜਲੰਧਰ ਦਾ ਅੱਜ ਪੁਲਿਸ ਰਿਮਾਂਡ ਖ਼ਤਮ ਹੋ ਜਾਣ 'ਤੇ ਉਸ ...
ਨਕੋਦਰ, 27 ਨਵੰਬਰ (ਗੁਰਵਿੰਦਰ ਸਿੰਘ)- ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ | ਪੁਲਿਸ ਚੌਕੀ ਉੱਗੀ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ...
ਜਲੰਧਰ, 27 ਨਵੰਬਰ (ਜਸਪਾਲ ਸਿੰਘ)- ਜਿਮਖਾਨਾ ਕਲੱਬ ਵਿਖੇ ਕਰਵਾਈ ਜਾ ਰਹੀ ਵ੍ਹਾਈਟ ਸਟੋਨ ਜੀ. ਪੀ. ਐਲ. (ਜਿਮਖਾਨਾ ਕ੍ਰਿਕਟ ਪ੍ਰੀਮੀਅਰ ਲੀਗ) ਦੇ ਅੱਜ ਕਰਵਾਏ ਗਏ ਆਖਰੀ ਕੁਆਲੀਫਾਇਰ ਮੈਚ 'ਚ ਬੈਟਲ ਹਾਕਸ ਦੀ ਟੀਮ ਨੇ ਜਿਮ ਵਾਰੀਅਰਜ਼ ਦੀ ਟੀਮ ਨੂੰ 7 ਦੌੜਾਂ ਨਾਲ ਹਰਾ ਕੇ ...
ਜਲੰਧਰ, 27 ਨਵੰਬਰ (ਐਮ. ਐਸ. ਲੋਹੀਆ)- ਪਿੰਡ ਸੇਮੀ, ਪਤਾਰਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਪੁੱਤਰ ਜੋਗਿੰਦਰ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਕਰਕੇ ਦੋਸ਼ ਲਗਾਏ ਹਨ ਕਿ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਮੁਲਾਜ਼ਮਾਂ ਨੇ ਉਸ ਦੇ ਭਰਾ ਬਹਾਦਰ ਸਿੰਘ ...
ਜਲੰਧਰ, 27 ਨਵੰਬਰ (ਸ਼ਿਵ)-ਵੀਰਵਾਰ ਨੂੰ ਹੜਤਾਲ ਕਰਕੇ ਨਿਗਮ ਦੀਆਂ ਗੱਡੀਆਂ ਵੱਲੋਂ ਕੂੜਾ ਨਹੀਂ ਚੁੱਕਿਆ ਗਿਆ ਤੇ ਨਿਗਮ ਦੀਆਂ ਗੱਡੀਆਂ ਨੇ ਡੰਪਾਂ ਤੋਂ ਕੂੜਾ ਚੁੱਕਣ ਦਾ ਕੰਮ ਕੀਤਾ ਹੈ ਪਰ ਅਜੇ ਵੀ ਸ਼ਹਿਰ ਦੇ ਕਈ ਪੁਆਇੰਟਾਂ 'ਤੇ ਕੂੜਾ ਮੌਜੂਦ ਰਿਹਾ ਕਿਉਂਕਿ ਜਿੱਥੇ ...
ਜਲੰਧਰ 27 ਨਵੰਬਰ (ਸ਼ਿਵ)- ਡਾ. ਅੰਬੇਡਕਰ ਵਿਚਾਰ ਮੰਚ ਦੇ ਅਹੁਦੇਦਾਰਾਂ ਨੇ ਪੰਜਾਬ ਵਿਚ ਹੋਏ ਪੋਸਟ ਮੈਟਿ੍ਕ ਸਕਾਲਰਸ਼ਿਪ ਘੋਟਾਲੇ ਦੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੰਬੇਡਕਰ ਚੌਾਕ ਵਿਚ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਜੇ ਦਿਨ ਵਿਚ ਦਾਖਲ ...
ਜਲੰਧਰ, 27 ਨਵੰਬਰ (ਸ਼ਿਵ)- ਨਗਰ ਨਿਗਮ ਪ੍ਰਸ਼ਾਸਨ ਨੂੰ ਅੱਜ ਇੰਦਰਪ੍ਰਸਥ ਹੋਟਲ ਸਾਹਮਣੇ ਬਣ ਰਹੀ ਇਕ ਵਪਾਰਕ ਇਮਾਰਤ ਖ਼ਿਲਾਫ਼ ਕਾਰਵਾਈ ਕਰਨੀ ਪਈ ਹੈ | ਇੰਸਪੈਕਟਰ ਅਜੀਤ ਸ਼ਰਮਾ ਦੀ ਅਗਵਾਈ ਵਿਚ ਨਿਗਮ ਦੀ ਟੀਮ ਨੇ ਇਸ ਇਮਾਰਤ ਤੋਂ ਇਲਾਵਾ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਬਣ ...
ਜਲੰਧਰ, 27 ਨਵੰਬਰ (ਹਰਵਿੰਦਰ ਸਿੰਘ ਫੁੱਲ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪਾਰਲੀਮੈਂਟ ਦੇ ਪ੍ਰਧਾਨ ਦੀ ਚੋਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵਿਸ਼ੇਸ਼ ਇਜਲਾਸ ਹੋਇਆ, ਜਿਸ ਵਿਚ ਸਿੱਖ ਕੌਮ ਤੇ ਪੰਥ ਦੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਬੀਬੀ ...
ਲਾਂਬੜਾ, 27 ਨਵੰਬਰ (ਪਰਮੀਤ ਗੁਪਤਾ)- ਸਿਹਤ ਵਿਭਾਗ ਪੰਜਾਬ ਵਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਥਾਈਾ ਫਰੀ ਕੋਰੋਨਾ ਟੈਸਟ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ 'ਚ ਆਮ ਪਬਲਿਕ ਅਤੇ ਸਰਕਾਰੀ ਮੁਲਾਜ਼ਮਾਂ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ¢ ਇਸੇ ਕੜੀ ...
ਕਪੂਰਥਲਾ/ਸੁਲਤਾਨਪੁਰ ਲੋਧੀ, 27 ਨਵੰਬਰ (ਅਮਰਜੀਤ ਕੋਮਲ, ਨਰੇਸ਼ ਹੈਪੀ, ਜਗਮੋਹਣ ਸਿੰਘ ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ 'ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ...
ਚੁਗਿੱਟੀ/ਜੰਡੂਸਿੰਘਾ, 27 ਨਵੰਬਰ (ਨਰਿੰਦਰ ਲਾਗੂ)-ਕੇਂਦਰ ਸਰਕਾਰ ਵਲੋਂ ਸਮੁੱਚੇ ਕਿਸਾਨ ਭਾਈਚਾਰੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕਿਸੇ ਵੀ ਹਾਲ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਦੇ ਵਿਰੋਧ 'ਚ ਆਖ਼ਰੀ ਸਾਹਾਂ ਤੱਕ ...
ਜਲੰਧਰ, 27 ਨਵੰਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵੇਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ...
ਜਲੰਧਰ, 27ਨਵੰਬਰ (ਸ਼ਿਵ)-ਸ਼ੇਖ਼ਾਂ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਆਗੂ ਹਰਪ੍ਰੀਤ ਸਿੰਘ ਕੀਵੀ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ 'ਤੇ ਸਵਾਗਤ ਕੀਤਾ ਹੈ | ਸ. ਕੀਵੀ ...
ਜਲੰਧਰ, 27 ਨਵੰਬਰ (ਜਸਪਾਲ ਸਿੰਘ)- ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਛਾਉਣੀ (ਲੜਕੇ) ਵਿਖੇ ਪਿ੍ੰਸੀਪਲ ਰਾਜੀਵ ਸੇਖੜੀ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਜਲੰਧਰ ਛਾਉਣੀ ਸ਼ਾਖਾ ਦੀ ਮੁੱਖ ...
ਜਲੰਧਰ, ਰਜਿੰਦਰ ਬੇਰੀ ਤੇ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਐਤਵਾਰ ਨੂੰ ਪੂਰੀ ਤਰਾਂ ਨਾਲ ਸੰਡੇ ਬਾਜ਼ਾਰ ਬੰਦ ਰਹੇਗਾ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸੰਡੇ ਬਾਜ਼ਾਰ ਬਾਹਰ ਦੇ ਨਾਲ-ਨਾਲ ਅੰਦਰ ਵੀ ਨਹੀਂ ...
ਜਲੰਧਰ, 27 ਨਵੰਬਰ (ਸ਼ਿਵ)- ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਵਲੋਂ ਆਪਣੇ ਹਲਕੇ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਹਦਾਇਤ ਤੋਂ ਬਾਅਦ ਨਿਗਮ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਵਲੋਂ ਸਨਿੱਚਰਵਾਰ ਨੂੰ ਬੀ.ਐਸ.ਐਫ. ਚੌਕ ਤੋਂ ਲੈ ਕੇ ਅਜੀਤ ਚੌਕ ਤੱਕ ...
ਜਲੰਧਰ, 27 ਨਵੰਬਰ (ਰਣਜੀਤ ਸਿੰਘ ਸੋਢੀ)- ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ, ਹੈਂਸੀ ਅਰੋੜਾ ਨੂੰ ਇੰਗਲੈਂਡ ਦੀ ਸਰਵੋਤਮ ਵਿੱਦਿਅਕ ਸੰਸਥਾ 'ਹੇਰਿਅਟ-ਵਾਟ ਯੂਨੀਵਰਸਿਟੀ' 'ਚ ਅੰਤਰਰਾਸ਼ਟਰੀ ਕ੍ਰੈਡਿਟ ਟਰਾਂਸਫ਼ਰ ਪ੍ਰੋਗਰਾਮ ਤਹਿਤ ਦਾਖ਼ਲਾ ਪ੍ਰਾਪਤ ...
ਜਲੰਧਰ, 27 ਨਵੰਬਰ (ਰਣਜੀਤ ਸਿੰਘ ਸੋਢੀ)- ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ, ਹੈਂਸੀ ਅਰੋੜਾ ਨੂੰ ਇੰਗਲੈਂਡ ਦੀ ਸਰਵੋਤਮ ਵਿੱਦਿਅਕ ਸੰਸਥਾ 'ਹੇਰਿਅਟ-ਵਾਟ ਯੂਨੀਵਰਸਿਟੀ' 'ਚ ਅੰਤਰਰਾਸ਼ਟਰੀ ਕ੍ਰੈਡਿਟ ਟਰਾਂਸਫ਼ਰ ਪ੍ਰੋਗਰਾਮ ਤਹਿਤ ਦਾਖ਼ਲਾ ਪ੍ਰਾਪਤ ...
ਜਲੰਧਰ, 27 ਨਵੰਬਰ (ਜਤਿੰਦਰ ਸਾਬੀ)-ਸਥਾਨਕ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਹੇ ਸੁਰਜੀਤ ਹਾਕੀ ਕੋਚਿੰਗ ਕੈਂਪ ਦੇ 65ਵੇਂ ਦਿਨ ਹੁਸ਼ਿਆਰਪੁਰ ਦੇ ਹਾਕੀ ਖਿਡਾਰੀ ਸੁਖਚੈਨ ਸਿੰਘ ਨੂੰ ਹੁਣ ਤੱਕ ਦੇ ਪ੍ਰਦਰਸ਼ਨ ਦੇ ਆਧਾਰ ਉਪਰ ਸੁਰਜੀਤ ਹਾਕੀ ਕੋਚਿੰਗ ਕੈਂਪ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX